ICC Cricket World Cup 2023 - Sach Kahoon Punjabi
3 ਸੈਂਕੜੇ, 6 ਅਰਧਸੈਂਕੜੇ, ਸਚਿਨ ਦਾ ਰਿਕਾਰਡ ਵੀ ਤੋੜਿਆ, ਕੁਝ ਇਸ ਤਰ੍ਹਾਂ ਰਿਹਾ ‘King Kohli’ ਦਾ ਵਿਸ਼ਵ ਕੱਪ
ਸਚਿਨ ਤੇਂਦੁਲਕਰ ਦਾ ਇੱਕਰੋਜ਼ਾ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦਾ ਰਿਕਾਰਡ ਤੋੜਿਆ | Virat Kohli
ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਂਅ ਦਰਜ਼
ਮੁੰਬਈ ਦੇ ਵਾਨਖੇੜੇ ’ਚ ਤੋੜਿਆ ਸੀ ਸਚਿਨ ਦਾ ਰਿਕਾਰਡ
765 ਦੌੜਾਂ ਬਣੇ ਪਲੇਅਰ ਆਫ ਦਾ ਟੂਰਨਾਮੈਂਟ
ਅਹਿਮਦਾਬਾਦ (ਏਜੰਸੀ)। ਲਗਭਗ ਡੇਢ ਮਹੀਨੇ ਤੱਕ ਚੱਲਣ ਵਾਲੇ ਇਸ ਆਈਸੀਸੀ ਵਿਸ਼ਵ ਕੱਪ 2023 ਦਾ ਖਿਤਾਬ ਅਸਟਰੇਲੀਆ ਨੇ ਆਪਣੇ ਨਾਂਅ ਕਰ ਲਿਆ। ਭਾਰਤੀ ਟੀਮ ਅਤੇ ਅਸਟਰੇਲੀਆ ਵਿਚਕਾਰ ਫਾਈਨਲ ਮੁਕਾਬਲਾ ਕੱਲ੍ਹ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ। ਇੱਕ ਵਾਰ ਫੇਰ ਤੋਂ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦਾ ਦਿਲ ਅਤੇ ਸੁਪਨਾ ਟੁੱਟ ਗਿਆ। ਜਦੋਂ ਭਾਰਤੀ ਟੀਮ ਨੂੰ ਅਸਟਰੇਲੀਆਈ ਟੀਮ ਨੇ ਫਾਈਨਲ ’ਚ 6 ਵਿਕਟਾਂ ਨਾਲ ਹਰਾ ਕੇ ਵੱਡਾ ਜਖ਼ਮ ਦੇ ਦਿੱਤਾ। (Virat Kohli)
ਇਸ ਹਾਰ ਤੋਂ ਬਾਅਦ ਕਈ ਭਾਰਤੀ ਪ੍ਰਸ਼ੰਸਕਾਂ ਵਾਇਰਲ ਮੀਮਜ਼ ਨਾਲ ਆਪਣਾ ਦੁੱਖ ਜਾਹਿਰ ਕੀਤਾ। ਭਾਰਤੀ ਪ੍ਰਸ਼ੰਸਕ ਪੂਰੀ ਉਮੀਦ ਨਾਲ ਮੈਚ ਵੇਖ ਰਹੇ ਸਨ ਕਿ ਟੀਮ ਇੰਡੀਆ ਤੀਜੀ ਵਾਰ ਆਈਸੀਸੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰੇਗੀ, ਪਰ ਅਸਟਰੇਲੀਆ ਨੇ ਇਹ ਸੁਪਨਾ ਤੋੜ ਦਿੱਤਾ। ਭਾਰਤੀ ਟੀਮ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ ਸਿਰਫ 240 ਦੌੜਾਂ ਬਣਾਈਆਂ। ਜਿਸ ਨੂੰ ਅਸਟਰੇਲੀਆਈ ਟੀਮ ਨੇ ਆਸਾਨੀ ਨਾਲ ਇਹ ਟੀਚੇ ਨੂੰ ਹਾਸਲ ਕਰ ਲਿਆ। (Virat Kohli)
ਇਹ ਵੀ ਪੜ੍ਹੋ : HSSC Group D CET 2023 | ਹਰਿਆਣਾ ਗਰੁੱਪ ਡੀ ਨਤੀਜੇ ਇੰਜ ਦੇਖੋ!
ਪਰ ਇਸ ਪੂਰੇ ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਭਾਰਤੀ ਟੀਮ ਨੇ ਆਪਣੇ ਸ਼ੁਰੂਆਤੀ 10 ਮੈਚ ਜਿੱਤੇ ਅਤੇ ਬਿਨ੍ਹਾਂ ਕੋਈ ਮੈਚ ਹਾਰੇ ਫਾਈਨਲ ’ਚ ਪਹੁੰਚੀ। ਇਸ ਪ੍ਰਦਰਸ਼ਨ ’ਚ ਭਾਰਤ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਦਾ ਹੀ ਚੰਗਾ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਭਾਰਤ ਦੇ ਬੱਲੇਬਾਜ਼ਾਂ ਵਿੱਚੋਂ ਸਭ ਤੋਂ ਜ਼ਿਆਦਾ ਜੋ ਚਰਚਾ ’ਚ ਰਹੇ, ਉਹ ਸਨ ਸਾਬਕਾ ਕਪਤਾਨ ਵਿਰਾਟ ਕੋਹਲੀ। ਜਿਨ੍ਹਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ ’ਤੇ ਭਾਰਤੀ ਟੀਮ ਚੰਗਾ ਸਕੋਰ ਬਣਾਉਣ ’ਚ ਸਫਲ ਰਹੀ। ਉਨ੍ਹਾਂ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾ ਕੇ ‘ਪਲੇਅਰ ਆਫ ਦਾ ਟੂਰਨਾਮੈਂਟ’ ਦਾ ਤਗਮਾ ਆਪਣੇ ਨਾਂਅ ਕੀਤਾ। (Virat Kohli)
ਵਿਰਾਟ ਨੇ ਤੋੜੇ ਕਈ ਰਿਕਾਰਡ | Virat Kohli
ਭਾਰਤੀ ਟੀਮ ਦੀ ਬੱਲੇਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਿੰਗ ਕੋਹਲੀ ਦਾ ਨਾਂਅ ਆਉਂਦਾ ਹੈ। ਵਿਰਾਟ ਨੇ ਇਸ ਪੂਰੇ ਟੂਰਨਾਮੈਂਟ ’ਚ 11 ਪਾਰੀਆਂ ’ਚ 95.62 ਦੀ ਔਸਤ ਅਤੇ 90.31 ਦੀ ਸਟ੍ਰਾਈਕ ਰੇਟ ਨਾਲ 765 ਦੌੜਾਂ ਬਣਾਈਆਂ। ਇਨ੍ਹਾਂ ਦੌੜਾਂ ’ਚ ਉਨ੍ਹਾਂ ਦੇ 3 ਸੈਂਕੜੇ ਜੋ ਕਿ ਲੜੀਵਾਰ : ਬੰਗਲਾਦੇਸ਼ ਖਿਲਾਫ, ਦੱਖਣੀ ਅਫਰੀਕਾ ਖਿਲਾਫ ਅਤੇ ਸੈਮੀਫਾਈਨਲ ’ਚ ਨਿਊਜੀਲੈਂਡ ਖਿਲਾਫ ਸ਼ਾਮਲ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ 6 ਅਰਧਸੈਂਕੜੇ ਵੀ ਜੜੇ। (Virat Kohli)
ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ 117 ਦੌੜਾਂ ਦਾ ਰਿਹਾ। ਕੋਹਲੀ ਦੇ ਨਾਂਅ ਇੱਕ ਵਿਸ਼ਵ ਕੱਪ ਐਡੀਸ਼ਨ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਦਰਜ਼ ਹੋ ਗਿਆ। ਇਸ ਤੋਂ ਇਲਾਵਾ ਲਗਾਤਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਉਣ ਵਾਲੇ ਖਿਡਾਰੀ ਵੀ ਕੋਹਲੀ ਹੀ ਰਹੇ। ਨਾਲ ਹੀ, ਉਨ੍ਹਾਂ ਵਿਸ਼ਵ ਕੱਪ ’ਚ 95.62 ਦੀ ਔਸਤ ਨਾਲ ਦੌੜਾਂ ਬਣਾਈਆਂ, ਜੋ ਕਿ 500 ਤੋਂ ਵੱਧ ਸਕੋਰ ਕਰਨ ਵਾਲੇ ਕਿਸੇ ਵੀ ਖਿਡਾਰੀ ਦਾ ਦੂਜਾ ਸਭ ਤੋਂ ਵੱਡਾ ਰਿਕਾਰਡ ਹੈ। (Virat Kohli)
ਵਿਸ਼ਵ ਕੱਪ ’ਚ ਲਗਾਤਾਰ 50 ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਖਿਡਾਰੀ ਵਿਰਾਟ
ਵਿਰਾਟ ਕੋਹਲੀ ਨੇ ਸਾਲ 2019 ਅਤੇ ਇਸ ਸਾਲ 2023 ’ਚ 50 ਤੋਂ ਵੱਧ ਦੌੜਾਂ ਦੀਆਂ ਪੰਜ ਪਾਰੀਆਂ ਖੇਡੀਆਂ। ਇਨ੍ਹਾਂ ਸਾਰੇ ਰਿਕਾਰਡਾਂ ਦੇ ਨਾਲ ਹੀ ਵਿਰਾਟ ਨੇ ਕ੍ਰਿਕੇਟ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਵੀ ਉਨ੍ਹਾਂ ਨੇ ਸਚਿਨ ਤੇਂਦੁਲਕਰ ਦੇ ਘਰੇਲੂ ਮੈਦਾਨ ਮੁੰਬਈ ਦੇ ਵਾਨਖੇੜੇ ’ਚ ਸਚਿਨ ਦੇ ਸਾਹਮਣੇ ਹੀ ਤੋੜਿਆ। ਇਹ ਕਾਰਨਾਮਾ ਵਿਰਾਟ ਨੇ ਨਿਊਜੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ’ਚ ਕੀਤਾ। (Virat Kohli)
World Cup Final 2023 : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ
ਵਿਰਾਟ ਕੋਹਲੀ ਭਾਰਤ ਵੱਲੋਂ ਟਾਪ ਸਕੋਰਰ
ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਅੱਜ ਦੋ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇੱਥੇ ਅਸਟਰੇਲੀਆਈ ਟੀਮ ਨੇ ਟਾਸ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਬਾਕੀ ਜਦੋਂ ਟੀਮ ਇੰਡੀਆ ਸਟੇਡੀਅਮ ਪਹੁੰਚੀ ਤਾਂ ਹਜ਼ਾਰਾਂ ਦੀ ਗਿਣਤੀ ’ਚ ਕ੍ਰਿਕੇਟ ਪੇ੍ਰਮੀ ਸੜਕਾਂ ’ਤੇ ਮੌਜ਼ੂਦ ਹਨ। (IND Vs AUS Final)
ਇਸ ਤੋਂ ਇਲਾਵਾ ਭਾਰਤੀ ਟੀਮ ਦੇ ਦਿੱਗਜ਼ ਖਿਡਾਰੀ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਪਹੁੰਚ ਚੁੱਕੀ ਹਨ। ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ, ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਵੀ ਅਹਿਮਦਾਬਾਦ ਕ੍ਰਿਕੇਟ ਸਟੇਡੀਅਮ ’ਚ ਪਹੁੰਚ ਚੁੱਕੇ ਹਨ। ਦੱਸ ਦੇਈਏ ਕਿ ਭਾਰਤ ਅਤੇ ਅਸਟਰੇਲੀਆ ਵਿਚਕਾਰ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਇੱਕ ਏਅਰ ਸ਼ੋਅ ਕਰੇਗੀ। (IND Vs AUS Final)
ਅੱਜ ਦੁਨੀਆਂ ਵੇਖੇਗੀ ਰੋਹਿਤ ‘ਸੇਨਾ’ ਦਾ ਦਮ | IND Vs AUS Final
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੈਚ
2 ਵਜੇ ਸ਼ੁਰੂ ਹੋਵੇਗਾ ਮੈਚ, 1:30 ਵਜੇ ਹੋਵੇਗਾ ਟਾਸ
ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਅੱਜ ਫਾਈਨਲ ਮੈਚ ਖੇਡਿਆ ਜਾਣਾ ਹੈ। ਪੂਰੀ ਦੁਨੀਆਂ ਦੀਆਂ ਨਿਗਾਹਾਂ ਅੱਜ ਵਿਸ਼ਵ ਕੱਪ ਦੇ ਫਾਈਨਲ ’ਤੇ ਟਿਕਿਆਂ ਹਨ। ਭਾਰਤੀ ਟੀਮ ਚੌਥੀ ਵਾਰ ਇੱਕਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਅੱਜ ਭਾਰਤੀ ਟੀਮ ਦਾ ਮੁਕਾਬਲਾ 5 ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਨਾਲ ਹੈ। ਭਾਰਤ ਅੱਜ ਤੱਕ 2 ਵਾਰ ਵਿਸ਼ਵ ਕੱਪ ਦਾ ਚੈਂਪੀਅਨ ਬਣਿਆ ਹੈ। ਪਹਿਲਾਂ 1983 ਅਤੇ ਫਿਰ 2011 ’ਚ। 1983 ’ਚ ਭਾਰਤ ਦੇ ਕਪਤਾਨ ਕਪਿਲ ਦੇਵ ਸਨ, ਜਦਕਿ 2011 ’ਚ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਸਨ। ਅੱਜ ਰੋਹਿਤ ਸ਼ਰਮਾ ਆਪਣੀ ਕਪਤਾਨੀ ’ਚ ਇਤਿਹਾਸ ਰਚਣ ਦੀ ਕੋਸ਼ਿਸ਼ ਕਰਨਗੇ। ਅੱਜ ਵਾਲਾ ਮੈਚ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕੇਟ ਮੈਦਾਨ ਅਹਿਮਦਾਬਦਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਵਿਦੇਸ਼ੀ ਮਹਿਮਾਨ ਪੰਛੀਆਂ ਦੀ ਗੂੰਜ ਨਾਲ ਗੂੰਜਿਆ ਦੇਵੀਪਾਟਨ ਮੰਡਲ
ਮੈਚ ਦੇ ਸ਼ੁਰੂ ਹੋਣ ਦਾ ਸਮਾਂ ਦੁਪਹਿਰ 2 ਵਜੇ ਦਾ ਹੈ, ਜਦਕਿ ਟਾਸ ਦੁਪਹਿਰ 1:30 ਵਜੇ ਹੋਵੇਗਾ। ਅੱਜ ਵਾਲਾ ਮੈਚ ਸ਼ੁਰੂ ਹੋਣ ’ਚ ਸਿਰਫ ਚੰਦ ਘੰਟੇ ਹੀ ਬਾਕੀ ਹਨ। ਇਹ ਸਭ ਤੋਂ ਪਹਿਲਾਂ ਸਾਰੇ ਅਹਿਮਦਾਬਾਦ ਸ਼ਹਿਰ ’ਚ ਕ੍ਰਿਕੇਟ ਫੈਂਸ ਦਾ ਸੈਲਾਬ ਹੈ। ਹਵਾਈ ਜਹਾਜਾਂ ਅਤੇ ਪ੍ਰੀਮੀਅਮ ਟ੍ਰੇਨਾਂ ਦੀ ਭੀੜ ਵੀ ਇੱਕ ਪਾਸੇ ਹੈ। ਇਹ ਇਸ ਲਈ ਹੈ ਕਿਉਂਕਿ ਫਾਈਨਲ ਮੁਕਾਬਲੇ ’ਚ ਵੇਖਣ ਲਈ ਸਿਰਫ਼ ਭਾਰਤ ਦੇ ਲੱਖਾਂ ਕ੍ਰਿਕੇਟ ਪ੍ਰੇਮੀ ਹੀ ਨਹੀਂ ਬਲਕਿ ਪੂਰੇ ਦੇਸ਼ ’ਚ ਦੁਨੀਆ ਤੋਂ ਹਜ਼ਾਰਾਂ ਵੀਆਈਪੀ ਮਹਿਮਾਨ ਵੀ ਹਾਜ਼ਰ ਹੋਣਗੇ। ਇਸ ਮੈਚ ਨੂੰ ਵੇਖਣ ਲਈ ਖੁੱਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਸਹਿ ਸੁਰੱਖਿਆ ਮੰਤਰੀ ਰਿਚਰਡ ਮਾਰਲੇਸ ਦੀ ਮੌਜ਼ੂਦਗੀ ਵਧੇਰੇ ਸੁਰਖੀਆਂ ’ਚ ਹੈ। (IND Vs AUS Final)
ਕਪਤਾਨ ਰੋਹਿਤ ਸ਼ਰਮਾ ਇਸ ਮਾਮਲੇ ’ਚ ਰਚਣਗੇ ਇਤਿਹਾਸ | IND Vs AUS Final
ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਹਿਮਦਾਬਾਦ ’ਚ ਕੁਲ 6 ਇੱਕਰੋਜ਼ਾ ਮੈਚ ਖੇਡੇ ਹਨ, ਇਸ ਮੈਦਾਨ ’ਤੇ ਉਨ੍ਹਾਂ ਦੇ ਬੱਲੇ ਵਿੱਚੋਂ 51.16 ਦੀ ਔਸਤ ਅਤੇ 103.02 ਦੇ ਸਟ੍ਰਾਈਕ ਰੇਟ ਨਾਲ 307 ਦੌੜਾਂ ਬਣਾਈਆਂ ਹਨ, ਰੋਹਿਤ ਅਹਿਮਦਾਬਾਦ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਰਾਹੁਲ ਦ੍ਰਾਵਿੜ ਦੇ ਰਿਕਾਰਡ 342 ਦੌੜਾਂ ਦੇ ਰਿਕਾਰਡ ਤੋਂ ਥੋੜਾ ਹੀ ਪਿੱਛੇ ਹਨ, ਉਹ ਸਿਰਫ ਇਸ ਰਿਕਾਰਡ ਤੋਂ 36 ਦੌੜਾਂ ਹੀ ਪਿੱਛੇ ਹਨ, ਇਹ ਕਾਰਨਾਮਾ ਕਰਕੇ ਹੀ ਹਿਟਮੈਨ ਇਸ ਮੈਦਾਨ ’ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। (IND Vs AUS Final)
ਭਾਰਤ ਅਤੇ ਅਸਟਰੇਲੀਆ ਦਾ ਇੱਕਰੋਜ਼ਾ ਵਿਸ਼ਵ ਕੱਪ ’ਚ ਰਿਕਾਰਡ
ਕੁਲ ਮੈਚ : 13
ਭਾਰਤ ਜਿੱਤਿਆ : 5
ਅਸਟਰੇਲੀਆ ਜਿੱਤਿਆ : 8
ਟਾਈ : 0
ਬੇਨਤੀਜੇ ਮੈਚ : 0
ਭਾਰਤ ਅਤੇ ਅਸਟਰੇਲੀਆ ਦਾ ਅਹਿਮਦਾਬਾਦ ’ਚ ਰਿਕਾਰਡ
ਕੁਲ ਮੈਚ : 3
ਭਾਰਤ ਜਿੱਤਿਆ : 2
ਅਸਟਰੇਲੀਆ ਜਿੱਤਿਆ : 1
ਪਹੁੰਚਣਗੇ 100 ਤੋਂ ਵੀ ਜ਼ਿਆਦਾ ਵੀਆਈਪੀ | IND Vs AUS Final
ਅਹਿਮਦਾਬਾਦ ਦੇ ਮੈਦਾਨ ’ਤੇ ਹੋਣ ਵਾਲੇ ਇਸ ਵਿਸ਼ਵ ਕੱਪ ਫਾਈਨਲ ਨੂੰ ਵੇਖਣ ਲਈ 100 ਤੋਂ ਵੱਧ ਵੀ.ਵੀ.ਆਈ.ਪੀਜ਼ ਪਹੁੰਚਣਗੇ, ਜਿਨ੍ਹਾਂ ’ਚ 8 ਤੋਂ ਵੱਧ ਸੂਬਿਆਂ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਅਸਟਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਅਤੇ ਅਸਟਰੇਲੀਆਈ ਵਫਦ ਵੀ ਮੈਚ ਦੇਖਣ ਲਈ ਸਟੇਡੀਅਮ ਪਹੁੰਚਣਗੇ। ਇਸ ਦੇ ਨਾਲ ਹੀ ਸਿੰਗਾਪੁਰ ਦੇ ਰਾਜਦੂਤ, ਅਮਰੀਕਾ ਦੇ ਰਾਜਦੂਤ ਐਰਿਕ ਗਾਸੇਟੀ, ਯੂਏਈ ਦੇ ਰਾਜਦੂਤ ਵੀ ਅਹਿਮਦਾਬਾਦ ’ਚ ਮੈਚ ਵੇਖਣ ਆਉਣਗੇ। ਉਦਯੋਗਪਤੀ ਲਕਸ਼ਮੀ ਮਿੱਤਲ ਵੀ ਆਪਣੇ ਪਰਿਵਾਰ ਸਮੇਤ ਪਹੁੰਚਣਗੇ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਵੀ ਅਹਿਮਦਾਬਾਦ ’ਚ ਫਾਈਨਲ ਮੈਚ ਵੇਖਣ ਆਉਣਗੇ। ਨੀਤਾ ਅੰਬਾਨੀ ਵੀ ਆਪਣੇ ਪਰਿਵਾਰ ਨਾਲ ਮੈਚ ਵੇਖਣ ਸਟੇਡੀਅਮ ਪਹੁੰਚਣਗੇ। (IND Vs AUS Final)
ਦੁਨੀਆਂ ਦੇ ਸਭ ਤੋਂ ਵੱਡੇ ਕ੍ਰਿਕੇਟ ਮੈਦਾਨ ’ਚ ਖੇਡਿਆ ਜਾਵੇਗਾ ਫਾਈਨਲ ਮੈਚ
ਅੱਜ ਭਾਰਤ ਅਤੇ ਅਸਟਰੇਲੀਆ ਵਿਚਕਾਰ ਆਈਸੀਸੀ ਵਿਸ਼ਵ ਕੱਪ ਦਾ ਫਾਈਨਲ ਮੈਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਆਹਮੋ-ਸਾਹਮਣੇ ਹੋਣਗੀਆਂ, ਜਿਸ ਦੀ ਸਮਰੱਥਾ 1 ਲੱਖ 30 ਹਜ਼ਾਰ ਦਰਸ਼ਕਾਂ ਦੀ ਹੈ। ਨਰਿੰਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਕੰਗਾਰੂ ਟੀਮ ਪੰਜ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀ ਹੈ। ਅਜਿਹੇ ’ਚ ਅੱਜ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਰੋਹਿਤ ਬ੍ਰਿਗੇਡ ਯਕੀਨੀ ਤੌਰ ’ਤੇ ਅਸਟਰੇਲੀਆਈ ਟੀਮ ਦਾ ਮਾਣ ਤੋੜ ਦੇਵੇਗੀ। (IND Vs AUS Final)
IND Vs AUS World Cup ਦਾ ਫਾਈਨਲ ਵੇਖਣ ਜਾਣਗੇ PM ਮੋਦੀ, ਇਹ ਬਾਲੀਵੁੱਡ ਸਿਤਾਰੇ ਵੀ ਰਹਿਣਗੇ ਮੌਜ਼ੂਦ
19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ | PM Modi
ਭਾਰਤ ਕੋਲ ਅਸਟਰੇਲੀਆ ਤੋਂ 20 ਸਾਲ ਪੁਰਾਣਾ ਬਦਲਾ ਲੈਣ ਦਾ ਮੌਕਾ | PM Modi
ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਸਿਰਫ ਇੱਕ ਫਾਈਨਲ ਮੈਚ ਹੀ ਬਾਕੀ ਹੈ। ਇਹ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਫਾਈਨਲ ਮੁਕਾਬਲਾ ਵੇਖਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ ’ਚ ਜਾਣਗੇ, ਅਹਿਮਦਾਬਾਦ ਦੇ ਇਸ ਨਰਿੰਦਰ ਮੋਦੀ ਸਟੇਡੀਅਮ ’ਚ ਪੀਐੱਮ ਮੋਦੀ ਨਾਲ ਭਾਰਤ ਦੇ ਓਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਮੌਜ਼ੂਦ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਪੀਐੱਮ ਮੋਦੀ ਦੇ ਮੈਚ ਵੇਖਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਪੀਐੱਮ ਮੋਦੀ ਤੋਂ ਇਲਾਵਾ ਅਹਿਮਦਾਬਦਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਬਿਜ਼ਨਸਮੈਨ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵੀ ਮੌਜ਼ੂਦ ਰਹਿਣਗੇ। ਇਨ੍ਹਾਂ ਤੋਂ ਇਨਾਵਾ ਫਾਈਨਲ ਮੈਚ ਵੇਖਣ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਦੇ ਵੀ ਆਉਣ ਦੀ ਸੰਭਾਵਨਾ ਹੈ। (PM Modi)
ਭਾਰਤ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ ਹਰਾ ਪਹੁੰਚਿਆ ਹੈ ਫਾਈਨਲ ’ਚ
ਜੇਕਰ ਵਿਸ਼ਵ ਕੱਪ ਦੇ ਸਫਰ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਇਸ ਵਿਸ਼ਵ ਕੱਪ ’ਚ ਸਫਰ ਬਹੁਤ ਚੰਗਾ ਰਿਹਾ ਹੈ। ਉਸ ਨੇ ਹੁਣ ਤੱਕ ਹੋਏ ਆਪਣੇ ਸਾਰੇ ਮੈਚ ਜਿੱਤੇ ਹਨ। ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਨਿਊਜੀਲੈਂਡ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ ਸੀ। ਜਿਸ ਵਿੱਚ ਭਾਰਤ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 50 ਓਵਰਾਂ ’ਚ 4 ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ ਸਨ, ਜਦਕਿ ਨਿਊਜੀਲੈਂਡ ਦੀ ਪੂਰੀ ਟੀਮ 48.5 ਓਵਰਾਂ ’ਚ 327 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2011 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਸ਼੍ਰੀਲੰਕਾ ਨੂੰ ਫਾਈਨਲ ’ਚ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। (PM Modi)
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ
ਅਸਟਰੇਲੀਆ ਤੋਂ 20 ਸਾਲ ਪੁਰਾਣਾ ਬਦਲਾ ਲੈਣ ਲਈ ਰੋਹਿਤ ਦੇ ਸ਼ੇਰ ਤਿਆਰ, ਬਣਾਇਆ ਖਾਸ ਪਲਾਨ, ਜਾਣੋਂ
ਫਾਈਨਲ ਲਈ ਪੂਰੀ ਤਰ੍ਹਾਂ ਤਿਆਰ ਨਰਿੰਦਰ ਮੋਦੀ ਸਟੇਡੀਅਮ, ਭਾਰਤੀ ਪ੍ਰਸ਼ੰਸਕਾਂ ’ਚ ਉਤਸ਼ਾਹ | World Cup Final
ਭਾਰਤ ਨਿਊਜੀਲੈਂਡ ਨੂੰ ਹਰਾ ਪਹੁੰਚਿਆ ਹੈ ਫਾਈਨਲ ’ਚ | World Cup Final
ਅਸਟਰੇਲੀਆ ਦੱਖਣੀ ਅਫਰੀਕਾ ਨੂੰ ਹਰਾ ਪਹੁੰਚੀ ਹੈ ਫਾਈਨਲ ’ਚ | World Cup Final
ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਹੁਣ ਆਪਣੇ ਆਖਿਰੀ ਪੜਾਅ ’ਤੇ ਹੈ। ਡੇਢ ਮਹੀਨੇ ਤੱਕ ਚੱਲੇ ਇਸ ਟੂਰਨਾਮੈਂਟ ਦਾ ਸਿਰਫ ਹੁਣ ਫਾਈਨਲ ਮੁਕਾਬਲਾ ਹੀ ਬਾਕੀ ਹੈ। ਜੋ ਕਿ 19 ਨਵੰਬਰ ਦਿਨ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਫਾਈਨਲ ਮੈਚ ਭਾਰਤ ਅਤੇ ਅਸਟਰੇਲੀਆ ਵਿਚਕਾਰ ਹੋਵੇਗਾ। ਅਹਿਮਦਾਬਾਦ ਵਿਖੇ ਹੋਣ ਵਾਲੇ ਇਸ ਮੈਚ ਲਈ ਹੁਣ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। (World Cup Final)
ਸਟੇਡੀਅਮ ਪੂਰੀ ਤਰ੍ਹਾਂ ਸੱਜ ਚੁੱਕੀਆ ਹੈ। ਭਾਰਤੀ ਟੀਮ ਵੀ ਕੱਲ੍ਹ ਰਾਤ ਮੁੰਬਈ ਤੋਂ ਸੈਮੀਫਾਈਨਲ ਜਿੱਤਣ ਤੋਂ ਬਾਅਦ ਅਹਿਮਦਾਬਾਦ ’ਚ ਪਹੁੰਚ ਚੁੱਕੀ ਹੈ। ਇਸ ਨਰਿੰਦਰ ਮੋਦੀ ਸਟੇਡੀਅਮ ’ਚ ਕਈ ਮਹਾਨ ਹਸਤੀਆਂ ਇੱਥੇ ਪਹੁੰਚਣਗੀਆਂ। ਖੁਦ ਭਾਰਤ ਦੇ ਪ੍ਰਧਾਨ ਮੰਤਰੀ ਵੀ ਇਸ ਮੈਚ ਨੂੰ ਵੇਖਣ ਇੱਥੇ ਪਹੁੰਚਣਗੇ। ਮੈਚ ਤੋਂ ਪਹਿਲਾਂ ਸਟੇਡੀਅਮ ਨੂੂੰ ਚੰਗੀ ਤਰ੍ਹਾਂ ਸਜਾ ਦਿੱਤਾ ਗਿਆ ਹੈ। ਇਸ ’ਚ ਕਈ ਤਰ੍ਹਾਂ ਦੀਆਂ ਲਾਈਟਾਂ ਵੀ ਲਾਈਆਂ ਗਈਆਂ ਹਨ। ਹਾਲ ਹੀ ’ਚ ਇਸ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵੇਖਣ ’ਚ ਆ ਰਹੀ ਹੈ।
ਇਹ ਵੀ ਪੜ੍ਹੋ : AUS Vs SA : ਰੋਮਾਂਚਕ ਮੈਚ ’ਚ ਜਿੱਤਿਆ ਅਸਟਰੇਲੀਆ, ਫਾਈਨਲ ’ਚ ਭਾਰਤ ਨਾਲ ਹੋਵੇਗੀ ਟੱਕਰ
ਦਰਅਸਲ ਇੱਕ ਯੂਜ਼ਰ ਨੇ ਟਵਿਟਰ ’ਤੇ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਨਰਿੰਦਰ ਮੋਦੀ ਸਟੇਡੀਅਮ ਦਾ ਦਿਲਚਸਪ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਸਟੇਡੀਅਮ ’ਚ ਕਈ ਤਰ੍ਹਾਂ ਦੀਆਂ ਲਾਈਟਾਂ ਵੀ ਲਾਈਆਂ ਜਾ ਚੁੱਕੀਆਂ ਹਨ, ਜੋ ਇੱੱਥੇ ਪਹੁੰਚਣ ਵਾਲੇ ਦਰਸ਼ਕਾਂ ਦਾ ਦਿਲ ਮੋਹ ਸਕਦੀਆਂ ਹਨ। ਇਸ ਦੇ ਨਾਲ ਹੀ ਪੂਰੇ ਸਟੇਡੀਅਮ ’ਚ ਵੱਖ-ਵੱਖ ਥਾਵਾਂ ’ਤੇ ਵੱਡੇ-ਵੱਡੇ ਸਪੀਕਰ ਵੀ ਲਾ ਦਿੱਤੇ ਗਏ ਹਨ, ਜੋ ਮੈਚ ਦੌਰਾਨ ਇੱਥੇ ਦਰਸ਼ਕਾਂ ਨੂੰ ਗੀਤ ਵੀ ਸੁਣਾਈ ਦੇ ਸਕਣ। ਇਸ ਦੇ ਨਾਲ ਹੀ ਉਨ੍ਹਾਂ ’ਤੇ ਮੈਚ ਸਬੰਧੀ ਐਲਾਨ ਅਤੇ ਕਮੈਂਟਰੀ ਵੀ ਸੁਣਾਈ ਦੇਵੇਗੀ।
ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਲਗਭਗ 1 ਲੱਖ 32 ਹਜ਼ਾਰ ਲੋਕ ਇਕੱਠੇ ਬਿਠਾਉਣ ਦੀ ਸਮੱਰਥਾ ਰੱਖਦਾ ਹੈ। ਮੈਚ ਦੌਰਾਨ ਇਹ ਸਟੇਡੀਅਮ ਖਚਾਖਚ ਭਰਿਆ ਰਹੇਗਾ। ਇਸ ਕਾਰਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਟੇਡੀਅਮ ’ਚ ਥਾਂ-ਥਾਂ ’ਤੇ ਪੁਲਿਸ ਵੀ ਤਾਇਨਾਤ ਰਹੇਗੀ। ਸਟੇਡੀਅਮ ’ਚ ਮੈਚ ਵੇਖਣ ਜਾਣ ਵਾਲੇ ਦਰਸ਼ਕਾਂ ਦੀ ਵੀ ਜਾਂਚ ਕੀਤੀ ਜਾਵੇਗੀ। (World Cup Final)
ਤੁਹਾਨੂੰ ਦੱਸ ਦੇਈਏ ਕਿ ਪਹਿਲੇ ਸੈਮੀਫਾਈਨਲ ਮੁਕਾਬਲੇ ’ਚ ਭਾਰਤ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾਇਆ ਸੀ। ਪਹਿਲਾ ਸੈਮੀਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ ਸੀ। ਇਸ ਜਿੱਤ ਨਾਲ ਹੀ ਟੀਮ ਇੰਡੀਆ ਨੇ ਫਾਈਨਲ ’ਚ ਤੀਜੀ ਵਾਰ ਜਗ੍ਹਾ ਬਣਾਈ ਹੈ। ਅਸਟਰੇਲੀਆ ਨੇ ਕੱਲ੍ਹ ਦੱਖਣੀ ਅਫਰੀਕਾ ਨੂੰ ਹਰਾਇਆ ਹਰਾ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ। ਅਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਖੇਡਿਆ ਗਿਆ ਮੈਚ ਬਹੁਤ ਹੀ ਰੋਮਾਂਚਕ ਰਿਹਾ। ਹੁਣ ਫਾਈਨਲ ਮੁਕਾਬਲਾ ਭਾਰਤ ਅਤੇ ਅਸਟਰੇਲੀਆ ਵਿਚਕਾਰ ਖੇਡਿਆ ਜਾਵੇਗਾ। (World Cup Final)
ਵਿਸ਼ਵ ਕੱਪ 2023 : 2nd ਸੈਮੀਫਾਈਨਲ ਅੱਜ, ਕੌਣ ਪੱਕੀ ਕਰੇਗਾ Final ਦੀ ਟਿੱਕਟ, ਜਾਣੋ ਟੀਮਾਂ ਦੀ ਪਲੇਇੰਗ-11
ਕਲਕੱਤਾ ਦੇ ਈਡਨ ਗਾਰਡਨ ’ਚ ਹੋਵੇਗਾ ਮੁਕਾਬਲਾ | AUS Vs SA Semifinal
ਈਡਨ ਗਾਰਡਨਸ ਦੇ ਅੰਕੜੇ ਬੱਲੇਬਾਜ਼ਾਂ ਦੇ ਪੱਖ ’ਚ | AUS Vs SA Semifinal
ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਦੂਜਾ ਸੈਮੀਫਾਈਨਲ ਅੱਜ ਪੰਜ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਅਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਕਾਰ ਕਲਕੱਤਾ ਦੇ ਈਡਨ ਗਾਰਡਨਸ ਮੈਦਾਨ ’ਤੇ ਖੇਡਿਆ ਜਾਵੇਗਾ। ਇਹ ਮੈਚ ਅੱਜ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 1:30 ਵਜੇ ਹੋਵੇਗਾ। ਦੱਖਣੀ ਅਫਰੀਕਾ ਨੂੰ ਪਹਿਲੀ ਵਾਰ ਫਾਈਨਲ ਦੀ ਤਲਾਸ਼ ਹੈ। ਦੱਖਣੀ ਅਫਰੀਕਾ ਅੱਜ ਤੱਕ ਫਾਈਨਲ ’ਚ ਨਹੀਂ ਪਹੁੰਚ ਸਕਿਆ ਹੈ। ਦੱਸ ਦੇਈਏ ਕਿ ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਕੱਲ੍ਹ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਖੇਡਿਆ ਗਿਆ ਸੀ। (AUS Vs SA Semifinal)
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਬਾਰੇ ਹੋਈ ਭਵਿੱਖਬਾਣੀ, ਕਿਵੇਂ ਰਹੇਗਾ ਮੌਸਮ…
ਜਿਸ ਵਿੱਚ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਕੇ ਤੀਜੀ ਵਾਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਜੇਕਰ ਕਲਕੱਤਾ ਦੇ ਮੈਦਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਲੇ ਵਿਸ਼ਵ ਕੱਪ ’ਚ ਇਸ ਮੈਦਾਨ ’ਤੇ ਗੇਂਦਬਾਜ਼ਾਂ ਦਾ ਦਬਾਅ ਰਿਹਾ ਹੈ। ਇੱਥੇ ਤੇਜ਼ ਗੇਂਦਬਾਜ਼ ਅਤੇ ਸਪਿਨ ਦੋਵਾਂ ਨੂੰ ਹੀ ਮੱਦਦ ਮਿਲਦੀ ਹੈ। ਦੂਜੀ ਪਾਰੀ ’ਚ ਤਾਂ ਗੇਂਦਬਾਜ਼ ਹੋਰ ਵੀ ਹਮਲਾਵਰ ਹੋ ਜਾਂਦੇ ਹਨ। ਇਸ ਵਾਲੇ ਵਿਸ਼ਵ ਕੱਪ ’ਚ ਈਡਨ ਗਾਰਡਨ ਦੇ ਮੈਦਾਨ ’ਤੇ ਚਾਰ ਮੁਕਾਬਲੇ ਖੇਡੇ ਗਏ ਹਨ ਜਿਸ ਵਿੱਚ ਤਿੰਨ ਮੈਚਾਂ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜਿੱਤ ਹਾਸਲ ਹੋਈ ਹੈ। ਇੱੱਥੇ ਟਾਸ ਜਿੱਤਣ ਵਾਲਾ ਕਪਤਾਨ ਪਹਿਲਾਂ ਬੱਲੇਬਾਜ਼ੀ ਕਰ ਸਕਦਾ ਹੈ। ਦੋਵਾਂ ਟੀਮਾਂ ਨੂੰ ਇਸ ਵਿਸ਼ਵ ਕੱਪ ’ਚ 7-7 ਜਿੱਤ ਹਾਸਲ ਹੋਈ ਹੈ, ਪਰ ਜਦੋਂ ਗੱਲ ਸੈਮੀਫਾਈਨਲ ਦੀ ਆਊਂਦੀ ਹੈ ਤਾਂ ਇਸ ਵਿੱਚ ਅਸਟਰੇਲੀਆ ਦਾ ਪੱਲਾ ਭਾਰੀ ਦੱਸਿਆ ਜਾ ਰਿਹਾ ਹੈ।
ਅੱਜ ਕਿਵੇਂ ਹੋਵੇਗਾ ਪਿੱਚ ਦਾ ਮਿਜ਼ਾਜ | AUS Vs SA Semifinal
ਅਸਟਰੇਲੀਆ ਅਤੇ ਦੱਖਣੀ ਅਫਰੀਕਾ ਦਾ ਸੈਮੀਫਾਈਨਲ ਮੈਚ ਅੱਜ ਈਡਨ ਗਾਰਡਨ ਦੀ ਕਾਲੀ ਮਿੱਟੀ ਨਾਲ ਬਣੀ ਪਿੱਚ ’ਤੇ ਖੇਡਿਆ ਜਾਵੇਗਾ। ਕਾਲੀ ਮਿੱਟੀ ਦੀਆਂ ਪਿੱੱਚਾਂ ਆਮ ਤੌਰ ’ਤੇ ਹੌਲੀ ਹੁੰਦੀਆਂ ਹਨ ਅਤੇ ਸਪਿਨਰਾਂ ਨੂੰ ਵਧੇਰੇ ਮੱਦਦ ਪ੍ਰਦਾਨ ਕਰਦੀਆਂ ਹਨ। ਅਜਿਹੇ ’ਚ ਅੱਜ ਦੇ ਮੈਚ ’ਚ ਸਪਿਨ ਗੇਂਦਬਾਜਾਂ ਨੂੰ ਚੰਗਾ ਮੋੜ ਮਿਲਣ ਦੀ ਉਮੀਦ ਹੈ। ਹਾਲਾਂਕਿ ਇਸ ਪਿੱਚ ’ਤੇ ਤੇਜ ਗੇਂਦਬਾਜਾਂ ਲਈ ਚੰਗਾ ਉਛਾਲ ਹੋਵੇਗਾ। ਭਾਵ ਅੱਜ ਵੀ ਗੇਂਦਬਾਜ ਮੈਚ ’ਤੇ ਹਾਵੀ ਹੋਣ ਵਾਲੇ ਹਨ। ਰਾਤ ਨੂੰ ਦੂਜੀ ਪਾਰੀ ਦੌਰਾਨ ਪਾਵਰਪਲੇ ’ਚ ਤੇਜ਼ ਗੇਂਦਬਾਜ ਨਵੀਂ ਗੇਂਦ ਨਾਲ ਜ਼ਿਆਦਾ ਹਮਲਾਵਰ ਸਾਬਤ ਹੋ ਸਕਦੇ ਹਨ। (AUS Vs SA Semifinal)
ਕਿਵੇਂ ਰਿਹਾ ਈਡਨ ਗਾਰਡਨ ਮੈਦਾਨ ਦਾ ਰਿਕਾਰਡ | AUS Vs SA Semifinal
ਕਲਕੱਤਾ ਦੇ ਈਡਨ ਗਾਰਡਨ ਮੈਦਾਨ ’ਚ ਹੁਣ ਤੱਕ 35 ਇੱਕਰੋਜ਼ਾ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ’ਚ 13 ਵਾਰ ਦੌੜਾਂ ਦਾ ਪਿੱਛਾ ਕਰਨ ਵਾਲੀ ਟੀਮ ਨੂੰ ਸਫਲਤਾ ਮਿਲੀ। 20 ਵਾਰ ਪਹਿਲਾਂ ਬੱਲੇਬਾਜੀ ਕਰਨ ਵਾਲੀ ਟੀਮ ਜੇਤੂ ਰਹੀ ਹੈ। ਦੋ ਮੈਚ ਨਿਰਣਾਇਕ ਰਹੇ। ਇਨ੍ਹਾਂ 35 ਮੈਚਾਂ ’ਚ 11 ਪਾਰੀਆਂ ’ਚ 300+ ਦਾ ਸਕੋਰ ਬਣਿਆ ਹੈ। ਇਸ ਦੇ ਨਾਲ ਹੀ 14 ਵਾਰ ਅਜਿਹਾ ਹੋਇਆ ਹੈ ਕਿ ਟੀਮਾਂ 200 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕੀਆਂ। (AUS Vs SA Semifinal)
ਵਿਰਾਟ, ਅਈਅਰ, ਦੇ ਸੈਂਕੜੇ, ਭਾਰਤ ਨੇ ਨਿਊਜੀਲੈਂਡ ਨੂੰ ਦਿੱਤਾ ਪਹਾੜ ਵਰਗਾ ਟੀਚਾ
ਸ਼ੁਭਮਨ ਗਿੱਲ ਦੀ ਵੀ ਅਰਧਸੈਂਕੜੇ ਵਾਲੀ ਪਾਰੀ | IND Vs NZ Semifinal
ਰੋਹਿਤ ਦੀ ਵੀ ਜਬਰਦਸਤ ਪਾਰੀ | IND Vs NZ Semifinal
ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਜਿੱਥੇ ਟੀਮ ਨੇ 50 ਓਵਰਾਂ ਦੀ ਸਮਾਪਤੀ ਤੱਕ 397 ਦੌੜਾਂ ਬਣਾਈਆਂ। ਹੁਣ ਨਿਊਜੀਲੈਂਡ ਨੂੰ ਜਿੱਤ ਲਈ ਇਹ ਮੈਚ ’ਚ 398 ਦੌੜਾਂ ਦਾ ਟੀਚਾ ਮਿਲਿਆ ਹੈ। ਜਿਸ ਵਿੱਚ ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਦੇ ਸੈਂਕੜ ਵੀ ਸ਼ਾਮਲ ਰਹੇ। (IND Vs NZ Semifinal)
ਵਿਰਾਟ ਨੇ 117 ਦੌੜਾਂ ਜਦਕਿ ਅਈਅਰ ਨੇ 105 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼ੁਭਮਨ ਗਿੱਲ ਨੇ 80 ਜਦਕਿ ਲੋਕੇਸ਼ ਰਾਹੁਲ ਨੇ ਨਾਬਾਦ 39 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ ਵੀ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨਿਊਜੀਲੈਂਡ ਵੱਲੋਂ ਸਭ ਤੋਂ ਜ਼ਿਆਦਾ ਟਿਮ ਸਾਊਦੀ ਨੇ 3 ਵਿਕਟਾਂ ਲਈਆਂ, ਉਨ੍ਹਾਂ ਤੋਂ ਇਲਾਵਾ ਟ੍ਰੇਂਟ ਬੋਲਟ ਨੂੰ ਇੱਕ ਵਿਕਟ ਮਿਲੀ। ਅੱਜ ਨਿਊਜੀਲੈਂਡ ਦੇ ਗੇਂਦਬਾਜ਼ਾਂ ਦੀ ਭਾਰਤੀ ਬੱਲੇਬਾਜ਼ਾਂ ਨੇ ਹਵਾ ਕੱਢ ਦਿੱਤੀ। ਸ਼ੁਰੂਆਤ ’ਚ ਹੀ ਕਪਤਾਨ ਰੋਹਿਤ ਸ਼ਰਮਾ ਨੇ ਜਬਰਦਸਤ ਬੱਲੇਬਾਜ਼ੀ ਕੀਤੀ। ਰੋਹਿਤ ਨੇ ਚਾਹੇ ਦੌੜਾਂ ਘੱਟ ਬਣਾਇਆਂ ਹੋਣ ਪਰ ਉਨ੍ਹਾਂ ਨੇ 27 ਗੇਂਦਾਂ ਦਾ ਸਾਹਮਣਾ ਕਰਕੇ ਜਬਰਦਸਤ 47 ਦੌੜਾਂ ਦੀ ਪਾਰੀ ਖੇਡੀ। (IND Vs NZ Semifinal)
ਇਹ ਵੀ ਪੜ੍ਹੋ : ਕੋਹਲੀ ਨੇ ਤੋੜਿਆ ਸਚਿਨ ਦਾ ‘ਵਿਰਾਟ’ ਰਿਕਾਰਡ, ਜੜਿਆ 50ਵਾਂ ਸੈਂਕੜਾ
ਉਨ੍ਹਾਂ ਤੋਂ ਬਾਅਦ ਵਿਰਾਟ, ਸ਼ੁਭਮਨ ਅਤੇ ਅਈਅਰ ਨੇ ਵੀ ਗੇਂਦਬਾਜ਼ਾਂ ਦੀ ਹਵਾ ਕੱਢ ਦਿੱਤੀ। ਭਾਰਤੀ ਬੱਲੇਬਾਜ਼ਾਂ ਵਿੱਚੋਂ ਸਿਰਫ ਇੱਕ ਸੂਰਿਆਕੁਮਾਰ ਨੇ ਹੀ ਦੌੜਾਂ ਨਹੀਂ ਬਣਾਇਆਂ, ਬਾਕੀ ਸ਼ੁਰੂਆਤੀ ਸਾਰੇ ਬੱਲੇਬਾਜ਼ਾਂ ਨੇ ਜਬਰਦਸਤ ਦੌੜਾਂ ਬਣਾਈਆਂ। ਹੁਣ ਭਾਰਤ ਨੂੰ ਫਾਈਨਲ ’ਚ ਪਹੁੰਚਣ ਲਈ 10 ਵਿਕਟਾਂ ਦੀ ਜ਼ਰੂਰਤ ਹੈ ਬਲਕਿ ਨਿਊਜੀਲੈਂਡ ਨੂੰ ਫਾਈਨਲ ’ਚ ਪਹੁੰਚਣ ਲਈ 398 ਦੌੜਾਂ ਦੀ ਜ਼ਰੂਰਤ ਹੈ। (IND Vs NZ Semifinal)
ਕੋਹਲੀ ਨੇ ਤੋੜਿਆ ਸਚਿਨ ਦਾ ‘ਵਿਰਾਟ’ ਰਿਕਾਰਡ, ਜੜਿਆ 50ਵਾਂ ਸੈਂਕੜਾ
ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ
ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੇ ਵੀ ਅਰਧਸੈਂਕੜੇ |
ਮੁੰਬਈ (ਏਜੰਸੀ)। ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਕਪਤਾਨ ਰੋਹਿਤ ਸ਼ਰਮਾ ਦੇ 47 ਜਦਕਿ ਸ਼ੁਭਮਨ ਗਿੱਲ ਦੀ (79) ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਅਤੇ ਸ਼੍ਰੇਅਸ ਅਈਅਰ ਦੀ ਨਾਬਾਦ ਅਰਧਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਨਿਊਜੀਲੈਂਡ ਖਿਲਾਫ ਵੱਡਾ ਸਕੋਰ ਬਣਾ ਦਿੱਤਾ ਹੈ। ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸਚਿਨ ਦੇ ਇੱਕਰੋਜ਼ਾ ਮੈਚਾਂ ’ਚੋਂ 49 ਸੈਂਕੜੇ ਸਨ। (IND Vs NZ Semifinal)
ਪਰ ਵਿਰਾਟ ਕੋਹਲੀ ਦੇ ਹੁਣ ਇੱਕਰੋਜਾ ਮੈਚਾਂ ’ਚੋਂ 50 ਸੈਂਕੜੇ ਹੋ ਗਏ ਹਨ। 279ਵੀਂ ਪਾਰੀ ’ਚ ਵਿਰਾਟ ਨੇ ਇਹ ਕਾਰਨਾਮਾ ਕੀਤਾ ਹੈ। ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ’ਚ ਵੀ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਨਿਊਜੀਲੈਂਡ ਖਿਲਾਡ ਵਿਰਾਟ ਨੇ ਆਪਣਾ 81ਵੀਂ ਦੌੜ ਬਣਾਊਦੇ ਹੀ ਸਚਿਨ ਦਾ ਰਿਕਾਰਡ ਤੋੜ ਦਿੱਤਾ। ਸਚਿਨ ਨੇ ਇਹ ਕਾਰਨਾਮਾ 2003 ਵਾਲੇ ਵਿਸ਼ਵ ਕੱਪ ’ਚ ਕੀਤਾ ਸੀ। 2003 ਵਾਲੇ ਵਿਸ਼ਵ ਕੱਪ ’ਚ ਸਚਿਨ ਨੇ 673 ਦੌੜਾਂ ਬਣਾਈਆਂ ਸਨ। ਹੁਣ ਭਾਰਤੀ ਟੀਮ ਇਸ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਚੰਗੀ ਸਥਿਤੀ ’ਚ ਹੈ। (IND Vs NZ Semifinal)
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ 300 ਫੁੱਟ ਡੂੰਘੀ ਖੱਡ ‘ਚ ਡਿੱਗ ਬੱਸ, 36 ਦੀ ਮੌਤ, 19 ਜ਼ਖਮੀ
ਭਾਰਤ ਨੇ ਸਿਰਫ ਇੱਕ ਵਿਕਟ ਗੁਆਈ ਹੈ। ਇੱਕ ਵਿਕਟ ਕਪਤਾਨ ਰੋਹਿਤ ਸ਼ਰਮਾ ਦੇ ਰੂਪ ’ਚ ਡਿੱਗੀ ਹੈ। ਰੋਹਿਤ ਨੇ 47 ਦੌੜਾਂ ਬਣਾਈਆਂ ਸਨ। ਜਿਸ ਵਿੱਚ 4 ਗਗਨਚੁੰਬੀ ਛੱਕੇ ਵੀ ਸ਼ਾਮਲ ਹਨ। ਰੋਹਿਤ ਨੂੰ ਟਿਮ ਸਾਊਦੀ ਨੇ ਆਊਟ ਕੀਤਾ ਸੀ। ਹੁਣ ਵੇਖਣਾ ਹੋਵੇਗਾ ਕੀ ਭਾਰਤ ਨਿਊਜੀਲੈਂਡ ਤੋਂ 2019 ’ਚ ਮਿਲੀ ਸੈਮੀਫਾਈਨਲ ’ਚ ਹਾਰ ਦਾ ਬਦਲਾ ਲਵੇਗਾ। ਵਿਰਾਟ ਕੋਹਲੀ ਨੇ ਇਹ ਸੈਂਕੜਾ ਜੜ ਇਤਿਹਾਸ ਰੱਚ ਦਿੱਤਾ ਹੈ। ਵਿਰਾਟ ਨੇ ਇਸ ਸੈਂਕੜਾ ਜੜਦੇ ਹੀ ਸਚਿਨ ਨੂੰ ਵੀ ਸਲਾਮੀ ਦਿੱਤੀ ਹੈ। (IND Vs NZ Semifinal)
ਕੀ ਪਾਕਿਸਤਾਨ ਪਹੁੰਚ ਪਾਵੇਗਾ ਸੈਮੀਫਾਈਨਲ ’ਚ? ਅੱਜ ਹੈ ‘ਕਰੋ ਜਾਂ ਮਰੋ’ ਦੀ ਸਥਿਤੀ
ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਮੁਕਾਬਲਾ ਅੱਜ | ENG Vs PAK
ਦੋਵਾਂ ਟੀਮਾਂ ਲਈ ਹੈ ਇਹ ਅਹਿਮ ਮੁਕਾਬਲਾ | ENG Vs PAK
ਕਲਕੱਤਾ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ’ਚ ਅੱਜ ਦੋ ਮੁਕਾਬਲਾ ਖੇਡੇ ਜਾ ਰਹੇ ਹਨ। ਪਹਿਲਾ ਮੁਕਾਬਲਾ ਅਸਟਰੇਲੀਆ ਬਨਾਮ ਬੰਗਲਾਦੇਸ਼ ਦਾ ਹੈ ਜਿਹੜਾ ਕਿ ਪੁਣੇ ’ਚ ਸ਼ੁਰੂ ਹੋ ਚੁੱਕਿਆ ਹੈ। ਜਿਸ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਾਲ ਹੀ ਅੱਜ ਦੂਜਾ ਮੁਕਾਬਲਾ ਵੀ ਖੇਡਿਆ ਜਾਵੇਗਾ, ਜਿਹੜਾ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਇਹ ਮੁਕਾਬਲਾ ਮੈਚ ਆਈਸੀਸੀ ਵਿਸ਼ਵ ਕੱਪ ਦਾ 44ਵਾਂ ਮੈਚ ਹੋਵੇਗਾ। ਜੋ ਕਿ ਪਾਕਿਸਤਾਨ ਅਤੇ ਇੰਗਲੈਂਡ ਵਿਚਕਾਰ ਕਲਕੱਤਾ ਦੇ ਈਡਨ ਗਾਰਡਨਸ ਮੈਦਾਨ ’ਤੇ ਖੇਡਿਆ ਜਾਵੇਗਾ। ਇਸ ਵਿਸ਼ਵ ਕੱਪ ’ਚ ਇੰਗਲੈਂਡ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ ਅਤੇ ਉਹ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਉਸ ਨੇ ਸਿਰਫ 2 ਮੈਚਾਂ ’ਚ ਹੀ ਜਿੱਤ ਹਾਸਲ ਕੀਤੀ ਹੈ। (ENG Vs PAK)
ਇਹ ਵੀ ਪੜ੍ਹੋ : ਨਸ਼ਾ, ਚੜ੍ਹਦੀ ਜਵਾਨੀ ਅਤੇ ਨੌਜਵਾਨਾਂ ਦਾ ਭਵਿੱਖ
ਇੰਗਲੈਂਡ ਦੀ ਟੀਮ ਲਈ ਇਹ ਮੁਕਾਬਲਾ ਇਸ ਲਈ ਅਹਿਮ ਹੈ ਕਿਉਂਕਿ ਜੇਕਰ ਉਹ ਅੱਜ ਵਾਲੇ ਮੁਕਾਬਲੇ ’ਚ ਜਿੱਤ ਹਾਸਲ ਕਰ ਲੈਂਦੇ ਹਨ ਤਾਂ ਉਨ੍ਹਾਂ ਨੂੰ 2025 ’ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ’ਚ ਜਗ੍ਹਾ ਮਿਲ ਸਕਦੀ ਹੈ, ਜੋ ਕਿ ਪਾਕਿਸਤਾਨ ’ਚ ਖੇਡੀ ਜਾਵੇਗੀ। ਨਹੀਂ ਤਾਂ ਇੰਗਲੈਂਡ ਦੀ ਟੀਮ ਚੈਂਪੀਅਨਜ਼ ਟਰਾਫੀ ਤੋਂ ਵੀ ਬਾਹਰ ਹੋ ਜਾਵੇਗੀ। ਪਾਕਿਸਤਾਨ ਦੀ ਟੀਮ ਲਈ ਵੀ ਇਹ ਮੁਕਾਬਲਾ ਅਹਿਮ ਹੈ ਕਿਊਂਕਿ ਜੇਕਰ ਉਹ ਅੱਜ ਵਾਲਾ ਮੈਚ ਜਿੱਤਦੀ ਹੈ ਤਾਂ ਉਸ ਦੀ ਸੈਮੀਫਾਈਨਲ ’ਚ ਜਗ੍ਹਾ ਪੱਕੀ ਹੋ ਸਕਦੀ ਹੈ, ਪਰ ਇਹ ਜਿੱਤ ਪਾਕਿਸਤਾਨ ਲਈ ਮੁਸ਼ਕਲ ਮੰਨੀ ਜਾ ਰਹੀ ਹੈ। (ENG Vs PAK)
ਕਿਉਂਕਿ ਜੇਕਰ ਤਾਂ ਪਾਕਿਸਤਾਨ ਪਹਿਲਾਂ ਖੇਡਦਾ ਹੈ ਤਾਂ ਉਸ ਨੂੰ ਇੱਕ ਵੱਡਾ ਸਕੋਰ ਬਣਾਉਣਾ ਪਵੇਗਾ ਅਤੇ ਇੰਗਲੈਂਡ ਦੀ ਟੀਮ ਨੂੰ ਛੇਤੀ ਆਊਟ ਕਰਨਾ ਪਵੇਗਾ, ਪਾਕਿਸਤਾਨ ਨੇ ਜੇਕਰ ਸੈਮੀਫਾਈਨਲ ’ਚ ਪਹੁੰਚਣਾ ਹੈ ਤਾਂ ਉਸ ਨੂੰ 287 ਦੌੜਾਂ ਨਾਲ ਜਿੱਤ ਹਾਸਲ ਕਰਨੀ ਹੋਵੇਗੀ, ਅਤੇ ਜੇਕਰ ਪਾਕਿਸਤਾਨ ਬਾਅਦ ’ਚ ਖੇਡਦਾ ਹੈ ਤਾਂ ਉਸ ਨੂੰ ਇੰਗਲੈਂਡ ਵੱਲੋਂ ਦਿੱਤੇ ਗਏ ਟੀਚੇ ਨੂੰ ਸਿਰਫ 16 ਗੇਂਦਾਂ ’ਚ ਹਾਸਲ ਕਰਨਾ ਹੈ, ਇਹ ਸਭ ਹੈ ਤਾਂ ਮੁਸ਼ਕਲ ਪਰ ਕ੍ਰਿਕੇਟ ਅਨਿਸ਼ਚਿਤਤਾਵਾਂ ਵਾਲੀ ਖੇਡ ਹੈ। ਅਜਿਹੀ ਸਥਿਤੀ ’ਚ ਕੁਝ ਨਾ ਕੁਝ ਤਾਂ ਉਮੀਦ ਰੱਖੀ ਜਾ ਸਕਦੀ ਹੈ। (ENG Vs PAK)
ਪਿਛਲੀ ਪਲੇਇੰਗ-11 ’ਤੇ ਹੀ ਕਾਇਮ ਰਹਿ ਸਕਦਾ ਹੈ ਭਰੋਸਾ | ENG Vs PAK
ਵੈਸੇ ਪਾਕਿਸਤਾਨ ਲਈ ਇਹ ਮੈਚ ਜਿੱਤਣਾ ਕੋਈ ਵੱਡੀ ਗੱਲ ਵੀ ਨਹੀਂ ਹੈ ਕਿਉਂਕਿ ਜੇਕਰ ਪਾਕਿਸਤਾਨ ਪਹਿਲਾਂ ਖੇਡਦਾ ਹੈ ਤਾਂ ਉਹ ਇੱਕ ਵੱਡਾ ਸਕੋਰ ਬਣਾ ਸਕਦੇ ਹਨ। ਇਸ ਲਈ ਉਸ ਨੂੰ ਆਪਣੇ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਰੱਖਣੀ ਹੋਵੇਗੀ, ਹਾਲਾਂਕਿ ਪਾਕਿਸਤਾਨ ਕੋਲ ਬੈਂਚ ਸਟ੍ਰੈਂਥ ਕਾਫੀ ਕਮਜ਼ੋਰ ਹੈ, ਅਜਿਹੇ ’ਚ ਉਹ ਆਪਣੀ ਉਹੀ ਟੀਮ ਨਾਲ ਮੈਦਾਨ ’ਤੇ ਉੱਤਰ ਸਕਦਾ ਹੈ। ਜਿਸ ਨੇ ਉਸ ਨੂੰ ਨਿਊਜੀਲੈਂਡ ਖਿਲਾਫ ਜਿੱਤ ਹਾਸਲ ਕਰਵਾਈ ਸੀ। (ENG Vs PAK)
ਉਸ ਵਿੱਚ ਓਪਨਰ ਬੱਲੇਬਾਜ਼ ਫਖਰ ਜ਼ਮਾਨ ਨੇ ਅਹਿਮ ਭੂਮਿਕਾ ਨਿਭਾਈ ਸੀ, ਫਖਰ ਨੇ ਨਿਊਜੀਲੈਂਡ ਖਿਲਾਫ ਤੂਫਾਨੀ ਸੈਂਕੜਾ ਜੜਿਆ ਸੀ, ਜਿਸ ਵਿੱਚ 11 ਵੱਡੇ ਛੱਕੇ ਸ਼ਾਮਲ ਸਨ। ਬਾਕੀ ਇਹ ਮੁਕਾਬਲਾ ਕਲਕੱਤਾ ਦੇ ਈਡਨ ਗਾਰਡਨ ਮੈਦਾਨ ’ਤੇ ਖੇਡਿਆ ਜਾਣਾ ਹੈ। ਇੱਥੋਂ ਦੀ ਪਿੱਚ ਸਪਿਨ ਲਈ ਦੋਸਤਾਨਾ ਮੰਨੀ ਜਾਂਦੀ ਹੈ ਜਿਸ ਕਰਕੇ ਪਾਕਿਸਤਾਨ ਆਪਣੀ ਟੀਮ ’ਚ ਕੁਝ ਬਦਲਾਅ ਕਰ ਵੀ ਸਕਦਾ ਹੈ। (ENG Vs PAK)
ਬੰਗਲਾਦੇਸ਼ 233 ’ਤੇ ਆਲਆਊਟ, South Africa ਦੀ ਇੱਕ ਹੋਰ ਵੱਡੀ ਜਿੱਤ
ਡੀ ਕਾਕ ਨੇ ਖੇਡੀ ਸੀ ਤੂਫਾਨੀ ਪਾਰੀ | SA Vs BAN
ਬੰਗਲਾਦੇਸ਼ ਦੇ ਮਹਿਮੂਦੁੱਲਾ ਨੇ ਸਭ ਤੋਂ ਵੱਧ ਦੌੜਾਂ ਬਣਾਇਆਂ | SA Vs BAN
ਮੁੰਬਈ (ਏਜੰਸੀ)। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਕਾਰ ਵਿਸ਼ਵ ਕੱਪ 2023 ਦਾ 23ਵਾਂ ਮੁਕਾਬਲਾ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਜਿੱਥੇ ਟਾਸ ਜਿੱਤ ਦੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ ਨੇ ਆਪਣੇ 50 ਓਵਰਾਂ ’ਚ 382 ਦੌੜਾਂ ਬਣਾਇਆਂ ਅਤੇ ਬੰਗਲਾਦੇਸ਼ ਨੂੰ ਜਿੱਤ ਲਈ 383 ਦੌੜਾਂ ਦਾ ਮਜ਼ਬੂਤ ਟੀਚਾ ਦਿੱਤਾ। ਅਫਰੀਕਾ ਵੱਲੋਂ ਡੀ ਕਾਕ ਨੇ ਸਭ ਤੋਂ ਜ਼ਿਆਦਾ 174 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਮਾਰਕਰਮ ਅਤੇ ਕਲਾਸੇਨ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਬਾਅਦ ’ਚ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ 233 ਦੌੜਾਂ ਬਣਾ ਕੇ ਆਲਆਊਟ ਹੋ ਗਈ। (SA Vs BAN)
ਇਹ ਵੀ ਪੜ੍ਹੋ : ਨੌਜਵਾਨ ਦੇ ਕਤਲ ਮਾਮਲੇ ’ਚ ਚਾਰ ਜਣੇ ਗ੍ਰਿਫਤਾਰ
ਬੰਗਲਾਦੇਸ਼ ਵੱਲੋਂ ਸਭ ਤੋਂ ਜ਼ਿਆਦਾ ਮਹਿਮੂਦੁੱਲਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਇਆਂ। ਉਨ੍ਹਾਂ ਵੱਲੋਂ ਸੈਂਕੜੇ ਵਾਲੀ ਪਾਰੀ ਖੇਡੀ ਗਈ ਅਤੇ 111 ਦੌੜਾਂ ਬਣਾਇਆਂ। ਜ਼ਿਕਰਯੋਗ ਹੈ ਕਿ ਟੀਚੇ ਦਾ ਪਿੱਛਾ ਕਰਨ ਆਈ ਬੰਗਲਾਦੇਸ਼ ਦੀ ਟੀਮ ਨੇ ਸੰਭਲ ਕੇ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਥੋੜੀ ਹੌਲੀ ਸ਼ੁਰੂਆਤ ਦਿੱਤੀ। ਬੰਗਲਾਦੇਸ਼ ਆਪਣੇ ਸ਼ੁਰੂਆਤੀ 6 ਓਵਰਾਂ ’ਚ ਬਿਨ੍ਹਾਂ ਕੋਈ ਵਿਕਟ ਗੁਆਏ 30 ਦੌੜਾਂ ਬਣਾ ਚੁਕਿਆ ਸੀ ਪਰ ਉਸ ਨੇ ਅਗਲੇ ਚਾਰ ਓਵਰਾਂ ’ਚ 5 ਦੌੜਾਂ ਹੀ ਬਣਾਇਆਂ ਅਤੇ ਆਪਣੀਆਂ 3 ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ। ਸੱਤਵੇਂ ਓਵਰ ’ਚ ਮਾਰਕੋ ਯਾਨਸਨ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ ਲਈਆਂ। (SA Vs BAN)
ਉਨ੍ਹਾਂ ਨੇ ਤੰਜਿਦ ਹਸਨ 12 ਅਤੇ ਨਜਸੁਲ ਹਸਲ ਸ਼ਾਂਤੋ ਨੂੰ 0 ’ਤੇ ਹੀ ਵਾਪਸ ਭੇਜ ਦਿੱਤਾ। ਬੰਗਲਾਦੇਸ਼ ਇਨ੍ਹਾਂ ਝੱਟਕਿਆਂ ਤੋਂ ਅਜੇ ਠੀਕ ਹੀ ਨਹੀਂ ਸੀ ਕਿ ਅਗਲੇ ਹੀ ਓਵਰ ’ਚ ਕਪਤਾਨ ਸ਼ਾਕਿਬ ਅਲ ਹਸਨ ਆਉਟ ਹੋ ਗਏ। ਉਸ ਸਮੇਂ ਟੀਮ ਦਾ ਸਕੋਰ 10 ਓਵਰਾਂ ’ਚ 3 ਵਿਕਟਾਂ ਗੁਆ ਕੇ ਸਿਰਫ 35 ਦੌੜਾਂ ਦਾ ਸੀ। ਉਧਰ ਦੱਖਣੀ ਅਫਰੀਕਾ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ’ਚ 8ਵੀਂ ਵਾਰ 350 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ। ਦੱਖਣੀ ਅਫਰੀਕਾ ਵੱਲੋਂ ਡੀ ਕਾਰ ਨੇ 174 ਦੌੜਾਂ, ਕਪਤਾਨ ਮਾਰਕ੍ਰਮ ਨੇ 60 ਅਤੇ ਕਲਾਸੇਨ ਨੇ 90 ਦੌੜਾਂ ਦੀ ਪਾਰੀ ਖੇਡੀ। (SA Vs BAN)
ICC World Cup 2023 : ਕੀ ਸੌਖੀ ਹੋਵੇਗੀ ਅੱਜ ਭਾਰਤ ਦੀ ਸੈਮੀਫਾਈਨ ’ਚ ਪਹੁੰਚਣ ਦੀ ਰਾਹ? ਹੁਣੇ ਪੜ੍ਹੋ
ਮਹਾਰਾਸ਼ਟਰ ਦੇ ਪੁਣੇ ’ਚ ਖੇਡਿਆ ਜਾਵੇਗਾ ਮੁਕਾਬਲਾ | ICC World Cup 2023
ਪੁਣੇ ’ਚ ਪਹਿਲੀ ਵਾਰ ਖੇਡਿਆ ਜਾਵੇਗਾ ਭਾਰਤ ਦਾ ਬੰਗਲਾਦੇਸ਼ ਖਿਲਾਫ ਮੁਕਾਬਲਾ
ਪੁਣੇ ਦੇ ਮੈਦਾਨ ’ਚ ‘ਕਿੰਗ’ ਹਨ ਵਿਰਾਟ ਕੋਹਲੀ
ਪੁਣੇ (ਏਜੰਸੀ)। ਵਿਸ਼ਵ ਕੱਪ 2023 ’ਚ ਟੀਮ ਇੰਡੀਆ ਦਾ ਚੌਕਾ ਮੁਕਾਬਲਾ ਪੁਣੇ ’ਚ ਖੇਡਿਆ ਜਾਵੇਗਾ। ਇਹ ਮੁਕਾਬਲਾ ਭਾਰਤ ਦਾ ਆਪਣੇ ਗੁਆਂਢੀ ਬੰਗਲਾਦੇਸ਼ ਨਾਲ ਖੇਡਿਆ ਜਾਵੇਗਾ। ਮੈਚ ਦੁਪਹਿਰ 2 ਵਜੇ ਹੋਵੇਗਾ, ਜਦਕਿ ਟਾਸ 1:30 ਵਜੇ ਹੋਵੇਗਾ। ਇਹ ਮਹਾਰਾਸ਼ਟਰ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ਭਾਰਤੀ ਖਿਡਾਰੀਆਂ ਲਈ ਅਜੇ ਤੱਕ ਬਹੁਤ ਚੰਗਾ ਸਾਬਤ ਹੋਇਆ ਹੈ। ਟੀਮ ਇੰਡੀਆ ਨੇ ਅੱਜ ਤੱਕ ਇਸ ਵਿਸ਼ਵ ਕੱਪ ’ਚ 3 ਮੁਕਾਬਲੇ ਖੇਡੇ ਹਨ ਅਤੇ ਉਸ ਨੂੰ ਤਿੰਨਾਂ ਮੁਕਾਬਲਿਆਂ ’ਚ ਹੀ ਜਿੱਤ ਮਿਲੀ ਹੈ। (ICC World Cup 2023)
ਟੀਮ ਇੰਡੀਆ ਨੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ’ਚ ਅਸਟਰੇਲੀਆ ਨੂੰ ਹਰਾਇਆ ਅਤੇ ਫਿਰ ਉਸ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ ਅਤੇ ਤੀਜੇ ਮੈਚ ’ਚ ਭਾਰਤ ਨੇ ਵਿਰੋਧੀ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਤਿੰਨੇ ਮੈਚ ਆਪਣੇ ਨਾਂਅ ਕਰਕੇ ਭਾਰਤੀ ਟੀਮ ਅੰਕ ਸੂਚੀ ’ਚ ਦੁਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਨਿਊਜੀਲੈਂਡ ਹੈ। ਬੰਗਲਾਦੇਸ਼ ਨੇ ਇਸ ਵਿਸ਼ਵ ਕੱਪ ’ਚ ਤਿੰਨ ਮੁਕਾਬਲੇ ਖੇਡੇ ਹਨ ਅਤੇ ਉਸ ਨੂੰ ਸਿਰਫ ਇੱਕ ਮੈਚ ’ਚ ਹੀ ਜਿੱਤ ਮਿਲੀ ਹੈ ਬਾਕੀ ਦੋ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੈਚ ’ਚ ਵੀ ਉਸ ਨੂੰ ਜਿੱਤ ਹਾਸਲ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ। ਜੇਕਰ ਇਸ ਸਟੇਡੀਅਮ ਦੀ ਪਿੱਚ ਦੀ ਗੱਲ ਕਰੀਏ ਤਾਂ ਇਹ ਪਿੱਚ ਬੱਲੇਬਾਜ਼ਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। (ICC World Cup 2023)
ਇਹ ਵੀ ਪੜ੍ਹੋ : ਪਰਾਲੀ ਸਾੜਨਾ ਮਨੁੱਖੀ ਜੀਵਨ ਲਈ ਨੁਕਸਾਨਦੇਹ ਤੇ ਖ਼ਤਰਨਾਕ ਰੁਝਾਨ
ਦਰਅਸਲ, ਭਾਰਤ ਨੇ ਪੁਣੇ ’ਚ ਹੁਣ ਤੱਕ 7 ਇੱਕਰੋਜ਼ਾ ਮੈਚ ਖੇਡੇ ਹਨ ਅਤੇ ਇਸ ਦੌਰਾਨ 8 ਪਾਰੀਆਂ ’ਚ ਕੁੱਲ 300 ਦੌੜਾਂ ਦੇ ਸਕੋਰ ਨੂੰ ਪਾਰ ਕਰ ਗਿਆ ਹੈ। ਇੱਥੇ ਆਖਰੀ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਮਾਰਚ 2021 ’ਚ ਖੇਡਿਆ ਗਿਆ ਸੀ। ਇਸ ਮੈਚ ’ਚ ਭਾਰਤ ਨੇ ਪਹਿਲਾਂ ਬੱਲੇਬਾਜੀ ਕੀਤੀ ਸੀ ਅਤੇ 329 ਦੌੜਾਂ ਬਣਾਈਆਂ ਸਨ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਆਈ ਇੰਗਲੈਂਡ ਟੀਮ ਨੇ 322 ਦੌੜਾਂ ਬਣਾਈਆਂ ਅਤੇ ਭਾਰਤ 9 ਦੌੜਾਂ ਨਾਲ ਜੇਤੂ ਰਿਹਾ ਸੀ। ਇਸ ਤੋਂ ਠੀਕ ਪਹਿਲਾਂ ਭਾਰਤ ਨੇ ਇਸੇ ਮੈਦਾਨ ’ਤੇ ਇੰਗਲੈਂਡ ਖਿਲਾਫ 336 ਦੌੜਾਂ ਬਣਾਈਆਂ ਸਨ। ਜਦਕਿ ਇੰਗਲੈਂਡ ਨੇ 337 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਕੁੱਲ 8 ਵਾਰ ਕੁੱਲ ਸਕੋਰ 300 ਦੌੜਾਂ ਨੂੰ ਪਾਰ ਕਰ ਚੁੱਕਾ ਹੈ। ਇਸ ਲਈ ਇਸ ਵਾਰ ਵੀ ਬੱਲੇਬਾਜਾਂ ਨੂੰ ਮਦਦ ਮਿਲ ਸਕਦੀ ਹੈ।
ਪੁਣੇ ਦੀ ਪਿੱਚ ਦੀ ਤਾਜਾ ਸਥਿਤੀ ’ਤੇ ਨਜਰ ਮਾਰੀਏ ਤਾਂ ਇੱਥੇ ਸਪਿਨ ਗੇਂਦਬਾਜੀ ਲਈ ਕੁਝ ਖਾਸ ਨਹੀਂ ਹੈ। ਇਸ ਕਾਰਨ ਸੰਭਵ ਹੈ ਕਿ ਟੀਮ ਇੰਡੀਆ ਸ਼ਾਰਦੁਲ ਠਾਕੁਰ ਨੂੰ ਪਲੇਇੰਗ ਇਲੈਵਨ ’ਚ ਜਗ੍ਹਾ ਦੇ ਸਕਦੀ ਹੈ। ਜੇਕਰ ਸ਼ਾਰਦੁਲ ਠਾਕੁਰ ਨੂੰ ਪਲੇਇੰਗ ਇਲੈਵਨ ’ਚ ਜਗ੍ਹਾ ਮਿਲਦੀ ਹੈ ਤਾਂ ਰਵੀਚੰਦਰਨ ਅਸ਼ਵਿਨ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤੀ ਟੀਮ ਕੁਲਦੀਪ ਯਾਦਵ ਦੇ ਨਾਲ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਪਲੇਇੰਗ ਇਲੈਵਨ ’ਚ ਰੱਖ ਸਕਦੀ ਹੈ। ਇਸ ਨਾਲ ਟੀਮ ਕੋਲ ਚਾਰ ਗੇਂਦਬਾਜ ਹੋਣਗੇ। ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਸ਼ਾਰਦੁਲ ਅਤੇ ਹਾਰਦਿਕ ਪਾਂਡਿਆ ਟੀਮ ਦਾ ਹਿੱਸਾ ਹੋ ਸਕਦੇ ਹਨ। (ICC World Cup 2023)