Sirhind Canal - Sach Kahoon Punjabi
Sirhind Canal: ਸਰਹਿੰਦ ਨਹਿਰ ’ਚ ਪਾਣੀ ਦੀ ਲੀਕੇਜ, ਵਿਧਾਇਕ ਸੇਖੋਂ ਨੇ ਮੌਕੇ ’ਤੇ ਪਹੁੰਚ ਲਿਆ ਜਾਇਜ਼ਾ
ਫਰੀਦਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ਪਿੰਡ ਭੋਲੂਵਾਲਾ ਵਿਖੇ ਐਤਵਾਰ ਦੇਰ ਰਾਤ ਸਰਹਿੰਦ ਨਹਿਰ ’ਚੋਂ ਪਾਣੀ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਮੌਕੇ ’ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੀਕੇਜ ਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਲਈ। ਵਿਧਾਇਕ ਸੇਖੋਂ ਨੇ ਦੱਸਿਆ ਕਿ ਨਹਿਰ ਵਿੱਚੋਂ ਪਾਣੀ ਲੀਕ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸਥਿਤੀ ਨੂੰ ਕਾਬੂ ’ਚ ਰੱਖਣ ਲਈ ਸਰਹਿੰਦ ਨਹਿਰ ਵਿੱਚ ਪਾਣੀ ਦੀ ਮਾਤਰਾ ਵੀ ਘਟਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਲੀਕੇਜ ਵਾਲੀ ਥਾਂ ’ਤੇ ਡਿੱਗੀ ਬਣਾ ਕੇ ਬੰਨ੍ਹ ਲਾਉਣ ਦਾ ਕੰਮ ਜਾਰੀ ਹੈ, ਜਿਸ ਨਾਲ ਪਾਣੀ ਦੀ ਲੀਕੇਜ ਨੂੰ ਰੋਕਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੇ ਸਬੰਧਤ ਵਿਭਾਗਾਂ ਦੀਆਂ ਟੀਮਾਂ ਮੌਕੇ ’ਤੇ ਮੌਜ਼ੂਦ ਹਨ ਤੇ ਸਮੱਸਿਆ ਦੇ ਹੱਲ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ। ਵਿਧਾਇਕ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਲੀਕੇਜ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕਰ ਲਿਆ ਜਾਵੇਗਾ ਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਸਰਬਜੀਤ ਸਿੰਘ ਬਰਾੜ, ਐਕਸੀਅਨ ਗੁਰਵੀਨ ਸਿੰਘ, ਜਗਜੀਤ ਸਿੰਘ, ਸਿਕੰਦਰ ਸਿੰਘ ਭੋਲੂਵਾਲਾ, ਗੁਰਸੇਵਕ ਸਿੰਘ ਭੋਲੂਵਾਲਾ, ਗੁਰਪ੍ਰੀਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ। Punjab News
ਇਹ ਵੀ ਪੜ੍ਹੋ : SIR 2026 : 18 ਸਾਲ ਦੇ ਨੌਜਵਾਨਾਂ ਲਈ ਚੰਗੀ ਖਬਰ, ਇਸ ਤਰ੍ਹਾਂ ਬਣਵਾਓ ਨਵੀਂ ਵੋਟ | New Voter Card Apply Punjab
ਸਰਹਿੰਦ ਨਹਿਰ ’ਚੋਂ ਨਿਕਲਦੀ ਇਹ ਨਹਿਰ ਹੋਈ 21 ਦਿਨਾਂ ਲਈ ਬੰਦ
(ਸੱਚ ਕਹੂੰ ਨਿਊਜ਼) ਚੰਡੀਗੜ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਸਿੱਧਵਾਂ ਬ੍ਰਾਂਚ ਨੂੰ 21 ਦਿਨਾਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰਖਦਿਆਂ ਸਿੱਧਵਾਂ ਬ੍ਰਾਂਚ, ਜੋ ਸਰਹਿੰਦ ਨਹਿਰ ਵਿੱਚੋਂ ਨਿਕਲਦੀ ਹੈ, ’ਤੇ ਪੁਲਾਂ ਦੀ ਉਸਾਰੀ ਦੇ ਕੰਮਾਂ ਨੂੰ ਕਰਵਾਉਣ ਲਈ 21 ਦਸੰਬਰ, 2023 ਤੋਂ 10 ਜਨਵਰੀ 2024 ਤੱਕ (ਦੋਵੇਂ ਦਿਨਾਂ ਸਮੇਤ) 21 ਦਿਨਾਂ ਦੀ ਬੰਦੀ ਹੋਵੇਗੀ। Sirhind Canal
ਇਹ ਵੀ ਪਡ਼੍ਹੋ: ਸਹਾਇਕ ਲਾਈਨਮੈਨ ਵਿਕਰਮਜੀਤ ਦਾ ਮਰਨ ਵਰਤ ਜੂਸ ਪਿਲਾ ਕੇ ਖੁਲਵਾਇਆ
ਇਹ ਹੁਕਮ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ (ਐਕਟ 8 ਆਫ਼ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਜਾਰੀ ਕੀਤੇ ਹਨ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। Sirhind Canal
ਹਾਦਸੇ ਦੇ ਕਾਰਨਾਂ ਸਬੰਧੀ ਕੁਝ ਵੀ ਕਹਿਣਾ ਫ਼ਿਲਹਾਲ ਮੁਨਾਸਿਬ ਨਹੀਂ : ਥਾਣਾ ਮੁਖੀ | Sirhind Canal
ਖੰਨਾ/ਲੁਧਿਆਣਾ (ਜਸਵੀਰ ਸਿੰਘ ਗਹਿਲ)। ਦੁਪਿਹਰ ਸਮੇਂ ਪਏ ਮੀਂਹ ਦੌਰਾਨ ਲੁਧਿਆਣਾ ਜ਼ਿਲੇ ਦੇ ਦੋਰਾਹਾ ਵਿਖੇ ਸਰਹਿੰਦ ਨਹਿਰ (Sirhind Canal) ’ਚ ਇੱਕ ਅਲਟੋ ਕਾਰ ਡਿੱਗਣ ਕਾਰਨ ਇੱਕ ਮਹਿਲਾ ਸਮੇਤ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕਾਰ ਅਚਾਨਕ ਡਿੱਗੀ ਜਾਂ ਕੋਈ ਹੋਰ ਮਾਮਲਾ ਹੈ ਇਸ ਬਾਰੇ ਪੁਲਿਸ ਤਫਤੀਸ ’ਚ ਜੁਟ ਗਈ ਹੈ। ਫ਼ਿਲਹਾਲ ਪੁਲਿਸ ਨੇ ਲਾਸ਼ਾਂ ਨੂੰ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪੀਬੀ- 15 ਈ-8529 ਨੰਬਰੀ ਅਲਟੋ ਕਾਰ ਦੇ ਨਹਿਰ ’ਚ ਡਿੱਗਦਿਆਂ ਹੀ ਮੌਜੂਦ ਲੋਕਾਂ ਨੇ ਰੌਲਾ ਪਾਇਆ ਤਾਂ ਨੇੜੇ ਹੀ ਚੌਂਕ ’ਚ ਮੌਜੂਦ ਪੁਲਿਸ ਕਰਮਚਾਰੀਆਂ ਨੇ ਗੋਤਾਖੋਰਾਂ ਨੂੰ ਬੁਲਾਇਆ ਅਤੇ ਰਾਹਗੀਰਾਂ ਦੀ ਮੱਦਦ ਨਾਲ ਭਾਰੀ ਮੁਸ਼ੱਕਤ ਨਾਲ ਕਾਰ ਨੂੰ ਨਹਿਰ ’ਚੋਂ ਕੱਢ ਲਿਆ ਗਿਆ ਪਰ ਤਦ ਤੱਕ ਕਾਰ ’ਚ ਸਵਾਰ ਬਿਰਧ ਮਹਿਲਾ ਅਤੇ ਪੁਰਸ ਦੀ ਮੌਤ ਹੋ ਚੁੱਕੀ ਸੀ। ਜਿੰਨਾਂ ਦੀ ਪਛਾਣ ਨਹੀਂ ਹੋ ਸਕੀ। ਨਾ ਹੀ ਦੋਵਾਂ ਦੇ ਆਪਸੀ ਰਿਸਤਿਆਂ ਬਾਰੇ ਕੁੱਝ ਵੀ ਪਤਾ ਲੱਗਾ ਹੈ।
ਇਹ ਵੀ ਪੜ੍ਹੋ : ਖ਼ਰਾਬ ਮੌਸਮ ਦੌਰਾਨ ਇਹ ਜਾਣਕਾਰੀ ਤੁਹਾਡੇ ਲਈ ਹੋ ਸਕਦੀ ਹੈ ਲਾਹੇਵੰਦ
ਗੋਤਾਖੋਰਾਂ ਮੁਤਾਬਕ ਜਿਸ ਜਗਾ ਤੋਂ ਕਾਰ ਨਹਿਰ ’ਚ ਡਿੱਗੀ ਹੈ, ਉਸ ਜਗਾ ’ਤੇ ਨਾ ਹੀ ਕੋਈ ਪੱਥਰ ਮੌਜੂਦ ਹੈ ਅਤੇ ਨਾ ਹੀ ਉਥੇ ਕੋਈ ਆਵਾਜਾਈ ਦਾ ਵਿਘਨ ਹੈ। ਇਸ ਲਈ ਪੁਲਿਸ ਮਾਮਲੇ ਨੂੰ ਵੱਖ ਵੱਖ ਪੱਖਾਂ ਤੋਂ ਵਾਚ ਰਹੀ ਹੈ। ਘਟਨਾ ਕੁਦਰਤੀ ਵਾਪਰੀ ਹੈ ਜਾਂ ਫ਼ਿਰ ਕੋਈ ਹੋਰ ਮਾਮਲਾ ਹੈ, ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਥਾਣਾ ਦੋਰਾਹਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਕਾਰ ਨੂੰ ਨਹਿਰ ’ਚ ਕੱਢ ਲਿਆ ਗਿਆ ਹੈ ਪਰ ਕਾਰ ਸਵਾਰ ਮਹਿਲਾ ਤੇ ਪੁਰਸ ਦੀ ਮੌਤ ਹੋ ਚੁੱਕੀ ਹੈ। ਉਨਾਂ ਕਿਹਾ ਕਿ ਪੁਲਿਸ ਦਾ ਪਹਿਲਾ ਕੰਮ ਮਿ੍ਰਤਕਾਂ ਦੀ ਪਛਾਣ ਕਰਨਾ ਹੈ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਕਾਰ ਦੇ ਨਹਿਰ ’ਚ ਡਿੱਗਣ ਦੇ ਕਾਰਨਾਂ ਬਾਰੇ ਫ਼ਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ।