Weather Update Haryana - Sach Kahoon Punjabi

Haryana Punjab Weather Update: ਪੰਜਾਬ-ਹਰਿਆਣਾ ’ਚ ਹੁੰਮਸ ਭਰੀ ਗਰਮੀ, ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਦਾ ਆਇਆ ਅਪਡੇਟ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana Punjab Weather Update: ਦੱਖਣ-ਪੱਛਮੀ ਮਾਨਸੂਨ ਇਸ ਸਮੇਂ ਦੇਸ਼ ਭਰ ਦੇ ਲਗਭਗ ਸਾਰੇ ਸੂਬਿਆਂ ’ਚ ਸਰਗਰਮ ਹੋ ਗਿਆ ਹੈ। ਉੱਤਰੀ ਭਾਰਤ ਦੇ ਸਿਰਫ਼ ਹਰਿਆਣਾ, ਪੰਜਾਬ, ਦਿੱਲੀ ਤੇ ਚੰਡੀਗੜ੍ਹ ਹੀ ਮੌਨਸੂਨ ਦੀ ਉਡੀਕ ਕਰ ਰਹੇ ਹਨ। ਅੱਜ, ਭਾਵ ਸੋਮਵਾਰ ਨੂੰ, ਉੱਤਰੀ ਭਾਰਤ ਦੇ ਇਨ੍ਹਾਂ ਮੈਦਾਨੀ ਇਲਾਕਿਆਂ ’ਚ ਵੀ ਮੀਂਹ ਸ਼ੁਰੂ ਹੋ ਜਾਵੇਗਾ। ਪਰ ਹਰਿਆਣਾ, ਪੰਜਾਬ, ਦਿੱਲੀ ਤੇ ਚੰਡੀਗੜ੍ਹ ’ਚ ਮੌਨਸੂਨ ਦਾ ਆਗਮਨ 28 ਜੂਨ ਤੱਕ ਹੀ ਹੋਵੇਗਾ।

ਇਹ ਖਬਰ ਵੀ ਪੜ੍ਹੋ : Ludhiana Election Result: ਸੰਜੀਵ ਅਰੋੜਾ ਹੋਣਗੇ ਲੁਧਿਆਣਾ ਪੱਛਮੀ ਦੇ ਨਵੇਂ ਵਿਧਾਇਕ, ਹਾਸਲ ਕੀਤੀ ਵੱਡੀ ਜਿੱਤ

ਇਸ ਤੋਂ ਪਹਿਲਾਂ, ਮੌਨਸੂਨ ਹਵਾਵਾਂ ਕਾਰਨ ਇਨ੍ਹਾਂ ਸੂਬਿਆਂ ’ਚ ਪ੍ਰੀ-ਮੌਨਸੂਨ ਬਾਰਿਸ਼ ਹੋਵੇਗੀ। ਦੂਜੇ ਪਾਸੇ, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਨਾਲ ਲੱਗਦੇ ਉੱਤਰ ਪ੍ਰਦੇਸ਼ ’ਚ ਭਾਰੀ ਬਾਰਿਸ਼ ਦਾ ਇੱਕ ਪੜਾਅ ਹੈ, ਜੋ ਆਉਣ ਵਾਲੇ ਦਿਨਾਂ ’ਚ ਵੀ ਜਾਰੀ ਰਹੇਗਾ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਇਸ ਵਾਰ ਦੱਖਣ-ਪੱਛਮੀ ਮਾਨਸੂਨ ਬਾਰਿਸ਼ ਪੂਰੇ ਦੇਸ਼ ’ਚ ਔਸਤ ਤੋਂ ਜ਼ਿਆਦਾ ਹੋਵੇਗੀ। ਮੌਸਮ ਪ੍ਰਣਾਲੀ ਅਗਲੇ ਦੋ ਦਿਨਾਂ ’ਚ ਪੱਛਮ ਵੱਲ ਵਧੇਗੀ ਤੇ ਦੱਖਣ-ਪੱਛਮੀ ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ ਪ੍ਰਦੇਸ਼ ਦੇ ਆਲੇ-ਦੁਆਲੇ ਪਹੁੰਚੇਗੀ। ਇਸ ਪ੍ਰਣਾਲੀ ਦੀ ਬਾਹਰੀ ਸੀਮਾ ਦੇ ਨੇੜੇ ਟਰਫ ਹੋਣ ਕਾਰਨ ਮੌਸਮ ਪ੍ਰਣਾਲੀ ਸੋਮਵਾਰ ਨੂੰ ਸਰਗਰਮ ਰਹੇਗੀ। ਇਸ ਸਥਿਤੀ ’ਚ, ਗਰਜ ਤੇ ਬਿਜਲੀ ਦੇ ਨਾਲ ਚੰਗੇ ਮੀਂਹ ਪੈਣ ਦੀ ਸੰਭਾਵਨਾ ਹੈ। Haryana Punjab Weather Update

ਗਰਜ-ਚਮਕ ਨਾਲ ਪਵੇਗਾ ਮੀਂਹ | Haryana Punjab Weather Update

23 ਤੇ 24 ਜੂਨ ਨੂੰ ਦਿੱਲੀ-ਐਨਸੀਆਰ ਤੇ ਹਰਿਆਣਾ ’ਚ ਤੇਜ਼ ਹਵਾਵਾਂ ਦੇ ਨਾਲ ਤੇਜ਼ ਗਰਜ, ਬਿਜਲੀ ਡਿੱਗਣ, ਹਲਕੇ ਗੜੇ ਪੈਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਮੌਸਮ ਦੀਆਂ ਗਤੀਵਿਧੀਆਂ ਹੋਰ ਤੇਜ਼ ਹੋ ਸਕਦੀਆਂ ਹਨ। ਇਸ ਦਾ ਪ੍ਰਭਾਵ ਅਗਲੇ ਦਿਨ ਭਾਵ 24 ਜੂਨ ਨੂੰ ਵੀ ਰਹੇਗਾ। 23 ਤੇ 24 ਜੂਨ ਨੂੰ ਹੋਣ ਵਾਲੀ ਇਹ ਬਾਰਿਸ਼ ਦਿੱਲੀ, ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਖੇਤਰਾਂ ’ਚ ਮਾਨਸੂਨ ਦੇ ਆਉਣ ਦੇ ਮਾਮਲੇ ’ਚ ਮਹੱਤਵਪੂਰਨ ਸਾਬਤ ਹੋ ਸਕਦੀ ਹੈ। Haryana Punjab Weather Update

Weather Update: ਮੌਸਮ ਵਿਭਾਗ ਦਾ ਅਲਰਟ, ਪੰਜਾਬ-ਹਰਿਆਣਾ ਸਮੇਤ ਇਨ੍ਹਾਂ ਸੂਬਿਆਂ ’ਚ ਆਉਂਦੇ ਦਿਨਾਂ ਲਈ ਚੇਤਾਵਨੀ
ਨਵੀਂ ਦਿੱਲੀ (ਏਜੰਸੀ)। Weather Update: ਦਿੱਲੀ-ਐਨਸੀਆਰ ਸਮੇਤ ਦੇਸ਼ ਭਰ ’ਚ ਮੌਸਮ ਦਾ ਰੂਪ ਬਦਲ ਗਿਆ ਹੈ। ਹੁਣ ਪੂਰੇ ਉੱਤਰੀ ਭਾਰਤ ’ਚ ਪਹਾੜਾਂ ’ਚ ਠੰਢ ਤੇ ਬਰਫ਼ਬਾਰੀ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 5 ਦਿਨਾਂ ਤੱਕ ਉੱਤਰੀ-ਪੱਛਮੀ ਭਾਰਤ ’ਚ ਕੜਾਕੇ ਦੀ ਠੰਢ ਹੋਰ ਮੁਸੀਬਤ ਪੈਦਾ ਕਰੇਗੀ। ਐਤਵਾਰ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੇ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਹਿਸਾਰ ਇੱਕ ਵਾਰ ਫਿਰ ਹਰਿਆਣਾ ਦਾ ਸਭ ਤੋਂ ਠੰਢਾ ਰਿਹਾ Weather Update

ਇੱਥੇ ਘੱਟੋ-ਘੱਟ ਤਾਪਮਾਨ 1.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਮਹਿੰਦਰਗੜ੍ਹ ’ਚ ਘੱਟੋ-ਘੱਟ ਤਾਪਮਾਨ 2.2 ਡਿਗਰੀ, ਸਰਸਾ ’ਚ 3.4, ਕਰਨਾਲ ਤੇ ਭਿਵਾਨੀ ’ਚ 4, ਕੁਰੂਕਸ਼ੇਤਰ ’ਚ 4.2, ਸੋਨੀਪਤ ’ਚ 4.5, ਰੋਹਤ ’ਚ 5.3 ਤੇ ਗੁਰੂਗ੍ਰਾਮ ’ਚ 5.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਰਾਜਸਥਾਨ ਦੇ ਫਤਿਹਪੁਰ ’ਚ ਲਗਾਤਾਰ ਕਈ ਦਿਨਾਂ ਤੋਂ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਦਰਜ ਕੀਤਾ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : ਹਿੰਸਕ ਟਕਰਾਅ ਨਾਲ ਮਨੁੱਖੀ ਅਧਿਕਾਰਾਂ ’ਤੇ ਸੱਟ ਖ਼ਤਰਨਾਕ

ਸੂਬੇ ਭਰ ’ਚ ਸ਼ੀਤ ਲਹਿਰ ਜਾਰੀ | Weather Update

ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਸਮੇਤ ਉੱਤਰ ਭਾਰਤ ਵਿੱਚ ਕੁਝ ਥਾਵਾਂ ’ਤੇ ਸੀਤ ਲਹਿਰ ਅਤੇ ਇੱਕ-ਦੋ ਥਾਵਾਂ ’ਤੇ ‘ਅਤਿਅੰਤ ਸੀਤ ਲਹਿਰ’ ਰਿਕਾਰਡ ਕੀਤੀ ਗਈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਵੀ 10 ਡਿਗਰੀ ਤੋਂ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਮੌਸਮ ’ਚ ਜ਼ਿਆਦਾ ਬਦਲਾਅ ਦੀ ਉਮੀਦ ਨਹੀਂ ਹੈ। ਹਾਲਾਂਕਿ ਕੜਾਕੇ ਦੀ ਠੰਢ ਲੋਕਾਂ ਲਈ ਪਰੇਸ਼ਾਨੀ ਪੈਦਾ ਕਰੇਗੀ।

ਹਰਿਆਣਾ : ਆਉਣ ਵਾਲੇ 3 ਦਿਨਾਂ ’ਚ ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ? ਵੇਖੋ
28-29 ਨੂੰ ਹਰਿਆਣਾ ’ਚ ਬੱਦਲ ਛਾਏ ਰਹਿਣਗੇ | Weather Update Haryana

ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਵੇਗੀ ਠੰਡ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਆਉਣ ਵਾਲੇ 3 ਦਿਨਾਂ ’ਚ ਫਿਰ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ। ਇੱਕ ਪੱਛਮੀ ਵਿਕਸ਼ੋਭ ਦੇ ਪ੍ਰਭਾਵ ਕਾਰਨ 28 ਅਤੇ 29 ਅਕਤੂਬਰ ਨੂੰ ਹਰਿਆਣਾ ’ਚ ਬੱਦਲ ਛਾਏ ਰਹਿਣਗੇ। ਜਿਸ ਕਰਕੇ ਇਸ ਦਾ ਜ਼ਿਆਦਾ ਅਸਰ ਰਾਤ ਦੇ ਤਾਪਮਾਨ ’ਤੇ ਪਵੇਗਾ। ਤਾਪਮਾਨ ’ਚ ਵਾਧਾ ਹੋਵੇਗਾ। ਹਾਂਲਾਂਕਿ ਹੁਣੇ ਵੀ ਹਰਿਆਣਾ ’ਚ ਠੰਡ ਮਹਿਸੂਸ ਹੋਣ ਲੱਗੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜਾਂ ’ਤੇ ਪੈ ਰਹੀ ਬਰਫ ਅਤੇ ਮੀਂਹ ਕਾਰਨ ਮੈਦਾਨੀ ਖੇਤਰਾਂ ’ਚ ਠੰਡ ਵਧੀ ਹੈ। (Weather Update Haryana)

ਇਹ ਵੀ ਪੜ੍ਹੋ : ਅਰਬ ਇਜ਼ਰਾਈਲ ਹਿੰਸਾ ਅਤੇ ਯੇਰੂਸ਼ਲਮ

ਆਉਣ ਵਾਲੇ ਦਿਨਾਂ ’ਚ ਕੁਝ ਅਜਿਹੇ ਹੀ ਹਾਲਾਤ ਹੋਣ ਵਾਲੇ ਹਨ। ਹਾਲਾਂਕਿ ਇਸ ਨਾਲ ਮੈਦਾਨੀ ਖੇਤਰਾਂ ’ਚ ਕਣਕ ਦੀ ਬਿਜ਼ਾਈ ’ਚ ਤੇਜੀ ਕੀਤੀ ਜਾਵੇਗੀ। ਪਰ ਹੁਣ ਵੀ ਹਰਿਆਣਾ ’ਚ ਕਿਸਾਨਾਂ ਨੇ 25 ਅਕਤੂਬਰ ਤੋਂ ਕਣਕ ਦੀ ਬਿਜ਼ਾਈ ਸ਼ੁਰੂ ਕਰ ਦਿੱਤੀ ਹੈ, ਬਿਜ਼ਾਈ ਦਾ ਇਹ ਕੰਮ ਨਵੰਬਰ ਅਤੇ ਦਸੰਬਰ ਤੱਕ ਜਾਰੀ ਰਹੇਗਾ। (Weather Update Haryana)

Weather Update Haryana : ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਮੌਸਮ ਵਿਭਾਗ ਵੱਲੋਂ 3 ਜ਼ਿਲ੍ਹਿਆਂ ’ਚ ਚੇਤਾਵਨੀ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਮੌਸਮ ਵਿਭਾਗ ਨੇ ਹਰਿਆਣਾ ਦੇ 9 ਜ਼ਿਲ੍ਹਿਆਂ ’ਚ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਚਕੂਲਾ, ਯਮੁਨਾਨਗਰ ਅਤੇ ਕੁਰੂਕਸ਼ੇਤਰ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮੀਂਹ ਦੇ ਨਾਲ-ਨਾਲ ਤੇਜ ਹਵਾਵਾਂ ਵੀ ਚੱਲਣਗੀਆਂ, ਜਿਸ ਕਾਰਨ ਤਾਪਮਾਨ ’ਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਨ੍ਹਾਂ ਜ਼ਿਲ੍ਹਿਆਂ ਤੋਂ ਇਲਾਵਾ ਮੌਸਮ ਵਿਭਾਗ ਨੇ ਅੰਬਾਲਾ, ਕੈਥਲ, ਕਰਨਾਲ, ਸੋਨੀਪਤ, ਪਾਣੀਪਤ ਅਤੇ ਜੀਂਦ ’ਚ ਗਰਜ ਅਤੇ ਬਿਜਲੀ ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। (Weather Update Haryana)

ਅਗਸਤ ’ਚ ਜੁਲਾਈ ਦੇ ਮੁਕਾਬਲੇ ਘੱਟ ਪਿਆ ਮੀਂਹ | Weather Update Haryana

ਮਾਨਸੂਨ ਸੀਜਨ ’ਚ ਹੁਣ ਤੱਕ ਕਾਫੀ ਮੀਂਹ ਪੈ ਚੁੱਕਿਆ ਹੈ। ਹਾਲਾਂਕਿ, ਹਰਿਆਣਾ ’ਚ ਹੁਣ ਤੱਕ ਅਗਸਤ ’ਚ ਆਮ ਨਾਲੋਂ 67% ਘੱਟ ਮੀਂਹ ਦਰਜ ਕੀਤਾ ਗਿਆ ਹੈ। ਰਾਜ ’ਚ 4 ਅਗਸਤ ਤੋਂ ਹੁਣ ਤੱਕ 11.9 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਆਮ ਨਾਲੋਂ 36.5 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ, ਇਹ ਪੱਛਮੀ ਸਿਰੇ ਤੋਂ ਉੱਤਰ ’ਚ ਹਿਮਾਲਿਆ ਦੀਆਂ ਪਹਾੜੀਆਂ ਤੱਕ ਮਾਨਸੂਨ ਦੇ ਮੈਦਾਨ ਦੇ ਵਧਣ ਕਾਰਨ ਹੈ। (Weather Update Haryana)

ਹੁੰਮਸ ਕਾਰਨ ਵਧ ਰਿਹਾ ਆਈ ਫਲੂ | Weather Update Haryana

ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਨਮੀ ਕਾਰਨ ਅੱਖਾਂ ਦਾ ਫਲੂ ਤੇਜੀ ਨਾਲ ਵੱਧ ਰਿਹਾ ਹੈ। 24 ਘੰਟਿਆਂ ’ਚ 631 ਪਿੰਡਾਂ ਅਤੇ 33 ਸ਼ਹਿਰੀ ਖੇਤਰਾਂ ’ਚ 400 ਨਵੇਂ ਕੇਸ ਆਏ ਹਨ, ਜਿਸ ਤੋਂ ਬਾਅਦ ਮਰੀਜਾਂ ਦੀ ਗਿਣਤੀ 7148 ਹੋ ਗਈ ਹੈ। ਹਰਿਆਣਾ ’ਚ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਹੁਣ ਤੱਕ ਬੁਖਾਰ ਦੇ 12184 ਮਾਮਲੇ ਸਾਹਮਣੇ ਆ ਚੁੱਕੇ ਹਨ। 24 ਘੰਟਿਆਂ ’ਚ 266 ਨਵੇਂ ਮਾਮਲੇ ਸਾਹਮਣੇ ਆਏ ਹਨ। ਪੇਟ ਨਾਲ ਸਬੰਧਤ ਮਰੀਜਾਂ ਦੀ ਗਿਣਤੀ ’ਚ 45 ਦਾ ਵਾਧਾ ਹੋਇਆ ਹੈ, ਇਨ੍ਹਾਂ ਦੀ ਗਿਣਤੀ ਹੁਣ 2941 ਤੱਕ ਪਹੁੰਚ ਗਈ ਹੈ। ਚਮੜੀ ਨਾਲ ਸਬੰਧਤ ਮਰੀਜਾਂ ਦੀ ਗਿਣਤੀ 15622 ਹੋ ਗਈ ਹੈ। (Weather Update Haryana)

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਸ ਵਰਗ ਲਈ ਖਾਸ ਐਲਾਨ, ਨੌਜਵਾਨਾਂ ਦੀ ਹੋਈ ਬੱਲੇ! ਬੱਲੇ!

Weather Update : ਹਰਿਆਣਾ ’ਚ ਫਿਰ ਤੋਂ ਤਬਾਹੀ ਮਚਾ ਸਕਦਾ ਹੈ ਮੀਂਹ, ਇਨ੍ਹਾਂ ਜ਼ਿਲ੍ਹਿਆਂ ’ਚ ਯੈਲੋ ਅਲਰਟ ਜਾਰੀ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕੁਝ ਸਮਾਂ ਪਹਿਲਾਂ ਹੀ ਹਰਿਆਣਾ ’ਚ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ ਹੈ। ਹੁਣ ਵੀ ਇਹ ਦੋਵਾਰਾ ਤਬਾਹੀ ਮਚਾ ਸਕਦਾ ਹੈ। ਮੰਗਲਵਾਰ ਨੂੰ ਸੂਬੇ ਦੇ ਕਈ ਹਿੱਸਿਆਂ ’ਚ ਮੀਂਹ ਪਿਆ। ਮੌਸਮ ਵਿਭਾਗ ਮੁਤਾਬਿਕ ਹਰਿਆਣਾ ’ਚ ਅਗਲੇ ਹਫਤੇ ਮੱਧਮ ਤੋਂ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸ ਹਫਤੇ ’ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਪਰ ਅਗਲੇ ਹਫਤੇ ਤੋਂ ਫੇਰ ਦੋਵਾਰਾ ਉਹ ਹਾਲ ਹੋ ਸਕਦਾ ਹੈ। ਮੌਸਮ ਵਿਭਾਗ ਨੇ ਇਸ ਹਫਤੇ ’ਚ ਵੀ ਕਈ ਜ਼ਿਲ੍ਹਿਆਂ ’ਚ ਗਰਜ ਅਤੇ ਚਮਕ ਨਾਲ ਮੀਂਹ ਦੀ ਸੰਭਾਵਨਾਂ ਦੱਸੀ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ’ਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਦੇ ਦਿਨ ’ਚ ਵੀ ਬੱਦਲ ਛਾਏ ਰਹਿਣ ਦੇ ਨਾਲ-ਨਾਲ ਹਲਕੇ ਤੋਂ ਮੱਧਮ ਮੀਂਹ ਪੈਣ ਦੀ ਸੰਭਾਵਨਾ ਦੱਸੀ ਹੈ। (Weather Update)

ਇਹ ਵੀ ਪੜ੍ਹੋ : ਏਸ਼ੀਆ ਕੱਪ ‘ਚ ਇੰਡੀਆ-ਪਾਕਿਸਤਾਨ ਦਾ ਇਸ ਦਿਨ ਹੋਵੇਗਾ ਮੁਕਾਬਲਾ, ਸ਼ੈਡਊਲ ਤਿਆਰ

ਮੌਸਮ ਵਿਭਾਗ ਦੇ ਕਹਿਣਾ ਹੈ ਕਿ ਹਰਿਆਣਾ ’ਚ ਅਗਲੇ ਕੁਝ ਦਿਨਾਂ ’ਚ ਮਾਨਸੂਨ ਦੇ ਜ਼ਿਆਦਾ ਤੇਜ਼ ਹੋਣ ਦੀ ਸੰਭਾਵਨਾ ਹੈ, ਜਿਸ ਕਰਕੇ ਹਰਿਆਣਾ ਦੇ ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ, ਕਰਨਾਲ ’ਚ ਮੀਂਹ ਪਵੇਗਾ। ਦੱਖਣੀ ਹਰਿਆਣਾ ’ਚ ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂੰਹ, ਪਲਵਲ, ਫਰੀਦਾਬਾਦ, ਰੋਹਤਕ, ਸੋਨੀਪਤ ਅਤੇ ਪਾਨੀਪਤ ’ਚ ਮੀਂਹ ਪੈ ਸਕਦਾ ਹੈ।

ਦੇਸ਼ ਦੇ 20 ਸੂਬਿਆਂ ’ਚ ਮੀਂਹ ਦਾ ਕਹਿਰ, ਕਈ ਟ੍ਰੇਨਾਂ ਰੱਦ
ਸੋਨੀਪਤ ’ਚ ਬਿਜ਼ਲੀ ਡਿੱਗਣ ਨਾਲ ਰੇਲਵੇ ਦਾ ਸਰਵਰ ਸਿਸਟਮ ਖਰਾਬ | Weather Update

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ (Weather Update) ’ਚ ਪ੍ਰੀ-ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਦੇਸ਼ ਦੇ 20 ਜ਼ਿਲ੍ਹਿਆਂ ’ਚ ਭਾਰੀ ਮੀਂਹ ਪਿਆ। 5 ਸੂਬਿਆਂ ’ਚ 9 ਘੰਟੇ ਤੱਕ ਮੀਂਹ ਪਿਆ। ਬਿਜਲੀ ਡਿੱਗਣ ਕਾਰਨ ਸੋਨੀਪਤ ਦੇ ਗਨੌਰ ਰੇਲਵੇ ਸਟੇਸ਼ਨ ਦਾ ਸਾਰਾ ਸਰਵਰ ਸਿਸਟਮ ਠੱਪ ਹੋ ਗਿਆ। ਸਿਗਨਲ ਸਿਸਟਮ ਵੀ ਕੰਮ ਨਹੀਂ ਕਰ ਰਿਹਾ। (Weather Update)

ਜਿਸ ਕਾਰਨ ਕਈ ਐੱਕਸਪ੍ਰੈਸ ਟ੍ਰੇਨਾਂ ਰੱਦ ਕਰਨੀਆਂ ਪਈਆਂ। ਦਿੱਲੀ ਅਤੇ ਅੰਬਾਲਾ ਰੂਟ ਨੂੰ ਜਾਣ ਵਾਲੀ ਟੇ੍ਰਨ ਦੇਰੀ ਨਾਲ ਚੱਲੀ। ਪੰਚਕੂਲਾ ’ਚ ਘੱਗਰ ਨਦੀ ਪਾਰ ਕਰਦੇ ਸਮੇਂ 7 ਲੋਕ ਫਸ ਗਏ। ਉਨ੍ਹਾਂ ਨੂੰ ਕੱਢਣ ਲਈ ਸਥਾਨਕ ਪੁਲਿਸ ਅਤੇ ਐਨਡੀਆਰਐਫ ਦੀ ਟੀਮ ਮੌਕੇ ’ਤੇ ਪਹੁੰਚੀ। ਟੀਮ ਵੱਲੋਂ ਲੋਕਾਂ ਨੂੰ ਸੁਰੱਖਿਅਤ ਦਰਿਆ ’ਚੋਂ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ। (Weather Update)

ਇਹ ਵੀ ਪੜ੍ਹੋ : ਨੌਜਵਾਨਾਂ ਨੇ 137 ਯੂਨਿਟ ਖੂਨਦਾਨ ਕੀਤਾ

ਇਸ ਤੋਂ ਪਹਿਲਾਂ ਇੱਕ ਕਾਰ ਇਸ ਨਦੀ ’ਚ ਫਸ ਗਈ ਸੀ। ਜਿਸ ’ਚ ਮਹਿਲਾ ਸਵਾਰ ਨੂੰ ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਗੋਹਾਨਾ (Weather Update) ’ਚ ਪਾਣੀ ਭਰ ਜਾਣ ਕਾਰਨ ਰਾਜ ਪੱਧਰੀ ਮਹਾਰਾਜ ਦਕਸ਼ ਪ੍ਰਜਾਪਤੀ ਜਯੰਤੀ ਸਮਾਗਮ ਮੁਲਤਵੀ ਕਰਨਾ ਪਿਆ। ਇਸ ’ਚ ਡਿਪਟੀ ਸੀਐਮ ਦੁਸਯੰਤ ਚੌਟਾਲਾ ਮੁੱਖ ਮਹਿਮਾਨ ਸਨ। ਝੱਜਰ ’ਚ ਮੀਂਹ ਕਾਰਨ ਸੜਕਾਂ ਪਾਣੀ ’ਚ ਡੁੱਬ ਗਈਆਂ ਹਨ। ਕਈ ਖੇਤਰਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਪਾਣੀ ਘਰਾਂ ’ਚ ਦਾਖਲ ਹੋ ਗਿਆ ਹੈ। ਲੋਕ ਘਰੇਲੂ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਹਿਜਰਤ ਕਰਨ ਲਈ ਮਜਬੂਰ ਹਨ।

ਮੀਂਹ ਕਾਰਨ ਰੇਲ ਆਵਾਜਾਈ ਠੱਪ | Weather Update

ਇਸ ਦੇ ਨਾਲ ਹੀ ਕਾਲਕਾ-ਸ਼ਿਮਲਾ ਰੇਲ ਟ੍ਰੈਕ ’ਤੇ ਚੱਲਣ ਵਾਲੀਆਂ ਸਾਰੀਆਂ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਮੀਨ ਖਿਸਕਣ ਅਤੇ ਦਰਖਤ ਡਿੱਗਣ ਕਾਰਨ ਟ੍ਰੈਕ ਬੰਦ ਹੋ ਗਿਆ ਹੈ। ਕਾਲਕਾ ਤੋਂ ਸਵੇਰ ਦੀਆਂ ਦੋ ਟਰੇਨਾਂ ਅੱਧ ਵਿਚਕਾਰ ਹੀ ਪਰਤ ਗਈਆਂ ਹਨ। ਟਰੈਕ ਤੋਂ ਮਲਬਾ ਹਟਾਉਣ ਦਾ ਕੰਮ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

IMD ਵੱਲੋਂ ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ
ਹਿਸਾਰ-ਭਿਵਾਨੀ ’ਚ ਵੀ ਦਿਖੇਗਾ ਅਸਰ | Weather Update

ਸੋਨੀਪਤ (ਸੱਚ ਕਹੂੰ ਨਿਊਜ)। ਹਰਿਆਣਾ ’ਚ ਅੱਜ ਆਦਮਪੁਰ, ਹਿਸਾਰ, ਸਰਸਾ, ਮਹਮ, ਭਿਵਾਨੀ ਅਤੇ ਹੋਰ ਖੇਤਰਾਂ ’ਚ ਹਲਕੇ ਤੋਂ ਭਾਰੀ ਮੀਂਹ ਪਿਆ । ਮੌਸਮ (Weather Update) ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਰੋਹਤਕ ’ਚ ਅਤੇ ਹੋਰ ਕੁਝ ਖੇਤਰਾਂ ’ਚ ਵੀ ਆਈਐੱਮਡੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ।

ਰੋਹਤਕ ਵੱਲ ਹੁਣ ਮੀਂਹ ਅਤੇ ਹਨੇਰੀ ਦੀ ਕੋਈ ਸੰਭਾਵਨਾ ਨਹੀ ਹੈ। ਇਸ ਵਿਚਕਾਰ ਆਈਐੱਮਡੀ ਚੰਡੀਗੜ੍ਹ ਨੇ ਦੁਪਹਿਰ ਹਰਿਆਣਾ ’ਚ ਅਗਲੇ ਪੰਜ ਦਿਨਾਂ ਤੱਕ ਮੌਸਮ ਦਾ ਅਗਾਊ ਅਲਰਟ ਜਾਰੀ ਕੀਤਾ ਸੀ। ਇਸ ’ਚ 25 ਜੂਨ ਨੂੰ ਪੂਰੇ ਸੂਬੇ ’ਚ ਮੀਂਹ, ਹਨੇਰੀ ਨਾਲ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜ ਦਿਨਾਂ ਤੱਕ ਜ਼ਿਆਦਾਤਰ ਮੌਸਮ ’ਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਇਸ ਦੌਰਾਨ ਬੁੱਧਵਾਰ ਬਾਅਦ ਦੁਪਹਿਰ ਕਈ ਜ਼ਿਲ੍ਹਿਆਂ ’ਚ ਗਰਜ-ਤੂਫਾਨ ਦੇ ਨਾਲ ਮੀਂਹ ਪਿਆ। ਗੁਰੂਗ੍ਰਾਮ ’ਚ 47 ਮਿਲੀਮੀਟਰ ਅਤੇ ਸੋਨੀਪਤ ’ਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਰਾਤ ਨੂੰ ਯਮੁਨਾਨਗਰ ਅਤੇ ਕਰਨਾਲ ’ਚ ਹਲਕਾ ਮੀਂਹ ਪਿਆ। ਕਈ ਜ਼ਿਲ੍ਹਿਆਂ ’ਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਹਵਾ ਵੀ ਚੱਲੀ। ਗੁਰੂਗ੍ਰਾਮ ’ਚ ਪਾਣੀ ਭਰ ਜਾਣ ਕਾਰਨ ਹਾਈਵੇਅ ਵੀ ਜਾਮ ਹੋ ਗਿਆ। ਨਾਰਨੌਲ ’ਚ ਮੀਂਹ ਤੋਂ ਬਾਅਦ ਪਾਣੀ ਭਰ ਜਾਣ ਕਾਰਨ ਯੋਗ ਦਿਵਸ ਦਾ ਸਥਾਨ ਬਦਲਣਾ ਪਿਆ। ਇੱਥੇ 23 ਮਿਲੀਮੀਟਰ ਮੀਂਹ ਪਿਆ ਹੈ। ਕਈ ਜ਼ਿਲ੍ਹਿਆਂ ’ਚ ਅਜੇ ਵੀ ਆਸਮਾਨ ’ਚ ਬੱਦਲ ਛਾਏ ਹੋਏ ਹਨ। ਇਸ ਦੌਰਾਨ ਫਤਿਹਾਬਾਦ ਦੇ ਰਤੀਆ ’ਚ ਵੀ ਤੇਜ ਮੀਂਹ ਪਿਆ।

ਇਹ ਵੀ ਪੜ੍ਹੋ : ਰਾਜਪਾਲ ਨੇ ਕਾਨਫਰੰਸ ਕਰਕੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ

ਸੂਬੇ ਦੇ ਕਈ ਜ਼ਿਲ੍ਹਿਆਂ ’ਚ ਸਵੇਰੇ 5 ਵਜੇ ਅਚਾਨਕ ਮੌਸਮ ਖਰਾਬ ਹੋ ਗਿਆ। ਇਸ ਤੋਂ ਬਾਅਦ ਮੌਸਮ ਵਿਭਾਗ ਨੇ ਦਿੱਲੀ ਨਾਲ ਲੱਗਦੇ ਖੇਤਰ ’ਚ 40 ਤੋਂ 60 ਕਿਲੋਮੀਟਰ ਦੀ ਰਫਤਾਰ ਨਾਲ ਤੂਫਾਨ ਅਤੇ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਸ਼ਾਮ 6 ਵਜੇ ਦੇ ਕਰੀਬ ਨੂਹ, ਤਾਵਡੂ, ਸੋਹਨਾ, ਗੁਰੂਗ੍ਰਾਮ, ਰੇਵਾੜੀ, ਪਟੌਦੀ, ਕੋਸਲੀ, ਝੱਜਰ, ਬਹਾਦੁਰਗੜ੍ਹ, ਬੇਰੀ, ਰੋਹਤਕ, ਫਰੀਦਾਬਾਦ, ਖਰਖੋਦਾ ਅਤੇ ਸੋਨੀਪਤ ’ਚ ਗਰਜ, ਅਚਾਨਕ ਗਰਜ ਅਤੇ ਬਿਜਲੀ ਡਿੱਗੀ। ਜਦੋਂ ਕਿ ਗੁਰੂਗ੍ਰਾਮ ਦੇ ਆਸਪਾਸ ਭਾਰੀ ਮੀਂਹ ਪਿਆ, ਦੂਜੇ ਖੇਤਰਾਂ ’ਚ ਹਲਕੀ ਤੋਂ ਮੱਧਮ ਮੀਂਹ ਦਰਜ ਕੀਤਾ ਗਿਆ।

ਮੌਸਮ ਵਿਭਾਗ ਵੱਲੋਂ ਜਾਰੀ ਮੀਂਹ ਦੇ ਮੌਜੂਦਾ ਅੰਕੜਿਆਂ ’ਚ ਗੁਰੂਗ੍ਰਾਮ ’ਚ 47 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪਿਛਲੇ 3 ਘੰਟਿਆਂ ’ਚ 17 ਮਿਲੀਮੀਟਰ ਮੀਂਹ ਪਿਆ। ਇੱਥੇ ਕੁਝ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਗੁਰੂਗ੍ਰਾਮ ’ਚ ਮੰਗਲਵਾਰ ਨੂੰ ਵੀ ਚੰਗਾ ਮੀਂਹ ਪਿਆ। ਇਸ ਤੋਂ ਇਲਾਵਾ ਸੋਨੀਪਤ ’ਚ 0.5 ਮਿਲੀਮੀਟਰ, ਕਰਨਾਲ ’ਚ 2.5 ਮਿਲੀਮੀਟਰ, ਯਮੁਨਾਨਗਰ ’ਚ 1 ਮਿਲੀਮੀਟਰ, ਮੇਵਾਤ ’ਚ 0.5 ਮਿਲੀਮੀਟਰ ਮੀਂਹ ਪਿਆ। ਨਾਰਨੌਲ ’ਚ 23 ਮਿਲੀਮੀਟਰ ਮੀਂਹ ਪਿਆ ਹੈ। ਰੇਵਾੜੀ ’ਚ ਵੀ ਮੀਂਹ ਦੀ ਗਤੀਵਿਧੀ ਦੇਖੀ ਗਈ ਹੈ, ਪਰ ਇੱਥੋਂ ਤੱਕ ਮੀਂਹ ਦੇ ਅੰਕੜੇ ਸਾਹਮਣੇ ਨਹੀਂ ਆਏ ਹਨ।