Practice - Sach Kahoon Punjabi
Practice: ਪਰਮਾਣੂ ਜੰਗ ਦਾ ਅਭਿਆਸ
Practice: ਨਾਟੋ ਨੇ ਰੂਸ-ਯੂਕਰੇਨ ਜੰਗ ਦੇ ਦੌਰਾਨ ਪਰਮਾਣੂ ਜੰਗੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰੂਸ ਵੀ ਕੁਝ ਮਹੀਨੇ ਪਹਿਲਾਂ ਅਭਿਆਸ ਕਰ ਚੁੱਕਾ ਹੈ। ਇਹ ਮਨੋਵਿਗਿਆਨਕ ਤੱਥ ਹੈ ਕਿ ਜੋ ਚੀਜ਼ਾਂ ਮਨੁੱਖ ਸੋਚਦਾ ਹੈ ਜਾਂ ਜਿਸ ਦਾ ਅਭਿਆਸ ਕਰਦਾ ਹੈ ਇੱਕ ਦਿਨ ਉਸ ਨੂੰ ਅੰਜਾਮ ਦੇਣ ਦੀ ਵੀ ਇੱਛਾ ਰੱਖਦਾ ਹੈ।
ਭਾਵੇਂ ਤਾਕਤਵਰ ਮੁਲਕ ਪੈਂਤਰਾ ਖੇਡਣ ਜਾਂ ਦਬਾਅ ਬਣਾਉਣ ਲਈ ਵੀ ਅਜਿਹਾ ਕਰਦੇ ਹਨ ਫਿਰ ਵੀ ਇਹ ਤਾਂ ਸਪੱਸ਼ਟ ਹੈ ਕਿ ਦੇਸ਼ਾਂ ਕੋਲ ਪਰਮਾਣੂ ਹਥਿਆਰ ਮੌਜੂਦ ਹਨ ਤੇ ਉਹ ਹਥਿਆਰਾਂ ਦਾ ਫਾਇਦਾ ਲੈਣ ਦੀ ਇੱਛਾ ਵੀ ਰੱਖਦੇ ਹਨ। ਰੂਸ ਤੇ ਨਾਟੋ ਦਰਮਿਆਨ ਪਰਮਾਣੂ ਸ਼ਕਤੀ ਦਾ ਪ੍ਰਦਰਸ਼ਨ ਤੇ ਬਦਲੇ ਦੀ ਕਾਰਵਾਈ ਅਜਿਹੀਆਂ ਸਥਿਤੀਆਂ ਹਨ ਜੋ ਭਾਰੀ ਤਬਾਹੀ ਦਾ ਕਾਰਨ ਬਣ ਸਕਦੀਆਂ ਹਨ। ਅਸਲ ’ਚ ਅਮਰੀਕਾ ਯੂਕਰੇਨ ਦੀ ਪੂਰੀ ਹਮਾਇਤ ਕਰ ਰਿਹਾ ਹੈ, ਦੂਜੇ ਪਾਸੇ ਰੂਸ ਵੀ ਯੂਕਰੇਨ ਨਾਲ ਜੰਗ ਤੋਂ ਪਿਛਾਂਹ ਹਟਣ ਨੂੰ ਤਿਆਰ ਨਹੀਂ। Practice
Read Also : Punjab News: ਪੰਜਾਬ ਦੇ ਪਿੰਡਾਂ ਨੂੰ ਅੱਜ ਮਿਲਣਗੇ ਨਵੇਂ ਸਰਪੰਚ ਤੇ ਪੰਚ, ਪੈ ਰਹੀਆਂ ਨੇ ਵੋਟਾਂ
ਸਾਲਾਂਬੱਧੀ ਚੱਲੀ ਜੰਗ ’ਚ ਜਦੋਂ ਕੋਈ ਨਤੀਜਾ ਨਾ ਨਿੱਕਲੇ ਤਾਂ ਕੋਈ ਮੁਲਕ ਪਰਮਾਣੂ ਹਥਿਆਰਾਂ ਦੀ ਵਰਤੋਂ ਤੱਕ ਪਹੁੰਚ ਸਕਦਾ ਹੈ। ਦੂਜੀ ਸੰਸਾਰ ਜੰਗ ’ਚ ਜਪਾਨ ਵੱਲੋਂ ਵੱਡੇ ਪੱਧਰ ’ਤੇ ਜੰਗ ਕੀਤੀ ਜਾ ਰਹੀ ਸੀ ਤਾਂ ਅਮਰੀਕਾ ਨੇ ਜਪਾਨ ਨੂੰ ਜੰਗ ਰੋਕਣ ਲਈ ਮਜ਼ਬੂਰ ਕਰਨ ਵਾਸਤੇ ਪਰਮਾਣੂ ਹਮਲੇ ਕਰ ਦਿੱਤੇ। ਇਹਨਾਂ ਹਮਲਿਆਂ ਕਾਰਨ ਹੋਏ ਭਾਰੀ ਨੁਕਸਾਨ ਨੂੰ ਵੇਖਦਿਆਂ ਜਪਾਨ ਨੇ ਜੰਗ ਰੋਕ ਦਿੱਤੀ। ਹੁਣ ਰੂਸ ਤੇ ਯੂਕਰੇਨ ਇੱਕ-ਦੂਜੇ ਨੂੰ ਬਰਾਬਰ ਟੱਕਰ ਦੇ ਰਹੇ ਹਨ। ਕਿਤੇ ਦੂਜੀ ਸੰਸਾਰ ਜੰਗ ਵਰਗੀ ਹਰਕਤ ਹੀ ਦੁਬਾਰਾ ਨਾ ਹੋ ਜਾਵੇ। ਚੰਗਾ ਹੋਵੇ, ਜੇਕਰ ਅਜਿਹਾ ਨਾ ਹੀ ਹੋਵੇ।
ਅਭਿਆਸ
ਅਭਿਆਸ
ਬਚਪਨ ਵਿੱਚ ਸੁਬਰਾਮਣੀਅਮ ਚੰਦਰ ਸ਼ੇਖਰ ਵਿਗਿਆਨ ਵਿਸ਼ੇ ਵਿੱਚ ਬੜਾ ਕਮਜ਼ੋਰ ਹੁੰਦਾ ਸੀ। ਉਸ ਨੂੰ ਇਉਂ ਲੱਗਦਾ ਸੀ ਕਿ ਵਿਗਿਆਨ ਵਿੱਚ ਉਸ ਦੇ ਕਦੇ ਵੀ ਚੰਗੇ ਨੰਬਰ ਨਹੀਂ ਆ ਸਕਦੇ। ਉਸ ਨੂੰ ਵਿਗਿਆਨ ਪੜ੍ਹਾਉਣ ਵਾਲਾ ਅਧਿਆਪਕ ਵੀ ਬੁਰਾ-ਭਲਾ ਬੋਲਦਾ ਰਹਿੰਦਾ। ਸਾਰੀ ਜਮਾਤ ਅੱਗੇ ਉਸ ਨੂੰ ਸ਼ਰਮਸਾਰ ਕਰਦਾ। ਇੱਕ ਦਿਨ ਵਿਗਿਆਨ ਵਿਸ਼ੇ ਦਾ ਘਰੋਂ ਕੰਮ ਨਾ ਕਰਨ ਕਰਕੇ ਅਧਿਆਪਕ ਨੇ ਸਾਰੀ ਜਮਾਤ ਸਾਹਮਣੇ ਉਸ ਨੂੰ ਚੰਗਾ ਬੇਇੱਜ਼ਤ ਕੀਤਾ ਅਤੇ ਉਹ ਹੱਤਕ ਮੰਨ ਗਿਆ। ਛੁੱਟੀ ਪਿੱਛੋਂ ਉਹ ਘਰ ਜਾਣ ਦੀ ਥਾਂ ਨਦੀ ਦੇ ਕੰਢੇ ਘੁੰਮਣ-ਫਿਰਨ ਚਲਾ ਗਿਆ। ਉੱਥੇ ਇੱਕ ਖੂਹ ਸੀ। ਸੁਬਰਾਮਣੀਅਮ ਨੇ ਦੇਖਿਆ ਕਿ ਜਿਹੜੇ ਪੱਥਰ ਉੱਪਰ ਮਿੱਟੀ ਦੇ ਘੜੇ ਰੱਖੇ ਜਾਂਦੇ ਸਨ, ਉਸ ਥਾਂ ਤੋਂ ਪੱਥਰ ਥੋੜ੍ਹਾ ਘਸ ਚੁੱਕਾ ਸੀ। ਉਸ ਦੇ ਮਨ ਵਿੱਚ ਖਿਆਲ ਆਇਆ ਕਿ ਜੇ ਵਾਰ-ਵਾਰ ਘੜੇ ਰੱਖਣ ਨਾਲ ਪੱਥਰ ਘਸ ਸਕਦਾ ਹੈ ਤਾਂ ਵਾਰ-ਵਾਰ ਅਭਿਆਸ ਕਰਨ ਨਾਲ ਮੈਂ ਵਿਗਿਆਨ ਦਾ ਵਿਸ਼ਾ ਕਿਉਂ ਨਹੀਂ ਸਿੱਖ ਸਕਦਾ?
ਬਾਲਕ ਸੁਬਰਾਮਣੀਅਮ ਉਸ ਦਿਨ ਘਰ ਮੁੜ ਆਇਆ ਅਤੇ ਲਗਾਤਾਰ ਮਿਹਨਤ ਕਰਨ ਲੱਗਾ। ਇਸ ਤਰ੍ਹਾਂ ਹੌਲੀ-ਹੌਲੀ ਉਸ ਨੂੰ ਵਿਗਿਆਨ ਦਾ ਵਿਸ਼ਾ ਰੌਚਕ ਲੱਗਣ ਲੱਗ ਪਿਆ ਅਤੇ ਉਹ ਵਿਗਿਆਨ ਨੂੰ ਸੌਖਾ ਵਿਸ਼ਾ ਕਹਿਣ ਲੱਗ ਪਿਆ। ਬੱਸ, ਫੇਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਇਹੀ ਬੱਚਾ ਅੱਗੇ ਜਾ ਕੇ ਮਹਾਨ ਭਾਰਤੀ ਵਿਗਿਆਨੀ ਬਣਿਆ। ਸਾਲ 1983 ਵਿੱਚ ਉਸ ਦੀ ਖੋਜ ‘ਚੰਦਰ ਸ਼ੇਖਰ ਸੀਮਾ ਸਿਧਾਂਤ’ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਵਿਲੀਅਮ ਏ ਫੋਲਰ ਦੇ ਨਾਲ ਨੋਬੇਲ ਪੁਰਸਕਾਰ ਮਿਲਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਅਭਿਆਸ ਦਾ ਮਹਿਮਾ
ਅਭਿਆਸ ਦਾ ਮਹਿਮਾ
ਸੰਸਾਰ ਵਿਚ ਜਿੰਨੇ ਵੀ ਸਫ਼ਲ ਵਿਅਕਤੀ ਹੋਏ ਹਨ, ਇਸ ਲਈ ਨਹੀਂ ਕਿ ਉਹ ਅਲੌਕਿਕ ਪ੍ਰਤਿਭਾ ਦੇ ਧਨੀ ਸਨ ਜਾਂ ਸਾਧਨ ਸੰਪੰਨ ਸਨ, ਬਲਕਿ ਇਸ ਲਈ ਕਿ ਉਹ ਮਹਾਨ ਵਿਅਕਤੀਤਵ ਦੇ ਸਵਾਮੀ ਸਨ ਸੰਸਾਰ ਵਿਚ ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਸਾਨੂੰ ਦੱਸਦੀਆਂ ਹਨ ਕਿ ਸਭ ਨੇ ਆਪਣੇ ਵਿਅਕਤੀਤਵ ਦਾ ਵਿਕਾਸ ਕਰਕੇ ਜੀਵਨ ਨੂੰ ਅਨੁਸ਼ਾਸਿਤ ਕੀਤਾ ਅਤੇ ਉਸਨੂੰ ਨਿਸ਼ਚਿਤ ਦਿਸ਼ਾ ਤੇ ਗਤੀ ਪ੍ਰਦਾਨ ਕਰਕੇ ਉਹ ਆਪਣੇ ਉਦੇਸ਼ ਤੱਕ ਪਹੁੰਚਣ ਵਿਚ ਸਫ਼ਲ ਹੋਏ  ਅਸਲੀ ਜੇਤੂ ਉਹ ਜਿਸ ਨੇ ਇਸ ਸਾਰਥਕ ਜੀਵਨ ਬਣਾਉਣ ਦੀ ਕਲਾ ਸਿੱਖ ਕੇ ਸਥਾਈ ਸਫ਼ਲਤਾ ਹਾਸਲ ਕੀਤੀ ਹੈ ਮੂਲ ਰੂਪ ਨਾਲ ਵਿਅਕਤੀ ਦਾ ਸਬੰਧ ਉਨ੍ਹਾਂ ਗਹਿਰਾਈਆਂ ਨਾਲ ਹੈ, ਜੋ ਸਾਡੀ ਚੇਤਨਾ ਨੂੰ ਕੰਟਰੋਲ ਕਰਦੀਆਂ ਹਨ, ਅਰਥਾਤ ਜੋ ਹਰ ਪਲ ਸਾਡੇ ਵਿਵਹਾਰ, ਆਚਰਨ ਤੇ ਸਾਡੇ ਕੰਮਾਂ ਅਤੇ ਕਿਰਿਆਵਾਂ ਵਿਚ ਪ੍ਰਗਟ ਹੁੰਦੀ ਹੈ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਸਬੰਧ ਸਿਰਫ਼ ਬਾਹਰੀ ਗੁਣਾਂ ਨਾਲ ਨਹੀਂ ਹੈ, ਉਸ ਦੇ ਅੰਦਰੂਨੀ ਗੁਣਾਂ ਨਾਲ ਵੀ ਹੈ,
ਜਿਵੇਂ ਚਰਿੱਤਰਬਲ, ਇੱਛਾ-ਸ਼ਕਤੀ, ਆਤਮ-ਵਿਸ਼ਵਾਸ, ਰੁਚੀ, ਲਗਨ, ਉਤਸ਼ਾਹ, ਇਕਾਗਰਤਾ ਆਦਿ ਯਥਾਰਥ ਵਿਚ ਅੰਦਰੂਨੀ ਗੁਣਾਂ ਦੇ ਵਿਕਾਸ ਨਾਲ ਹੀ ਤੁਹਾਡੇ ਵਿਅਕਤੀਤਵ ਨੂੰ ਸੰਪੂਰਨਤਾ ਪ੍ਰਾਪਤ ਹੁੰਦੀ ਹੈ ਚਾਰਲਸ ਐਮ. ਸ਼ਵੈਲ ਨੇ ਕਿਹਾ ਹੈ, ਇੱਕ ਮਨੁੱਖ ਲਈ ਵਿਅਕਤੀਤਵ ਦਾ ਉਹੀ ਮਹੱਤਵ ਹੁੰਦਾ ਹੈ, ਜੋ ਇੱਕ ਫੁੱਲ ਵਿਚ ਖੁਸ਼ਬੂ ਦਾ ਮਹਾਂਭਾਰਤ ਕਾਲ ‘ਚ ਇੱਕ ਅਤਿਅੰਤ ਗਰੀਬ ਅਤੇ ਸਾਧਨਹੀਣ ਬਾਲਕ ਏਕਲਵਿਆ ਦੇ ਅੰਦਰ ਵਿਅਕਤੀਤਵ ਨਿਰਮਾਣ ਦੇ ਸਾਰੇ ਗੁਣ ਮੌਜੂਦ ਸਨ ਉਸ ਵਿਚ ਇੱਕ ਸਰਵਸ੍ਰੇਸ਼ਠ ਧਨੁਰਧਾਰੀ ਬਣਨ ਦੀ ਇੰਨੀ ਇੱਛਾ ਸੀ ਕਿ ਉਹ ਆਪਣੀ ਸਕਾਰਾਤਮਕ ਸੋਚ ਨਾਲ ਹਨ੍ਹੇਰੇ ਵਿਚ ਰੌਸ਼ਨੀ ਦੀ ਕਿਰਨ ਕਰਕੇ ਅਭਿਆਸ ਕਰਦਾ ਹੋਇਆ ਇਕਾਗਰਚਿੱਤ ਤੇ ਕਰੜੇ ਅਭਿਆਸ ਦੇ ਬਲਬੂਤੇ ‘ਤੇ ਹੀ ਆਖ਼ਰ ‘ਚ ਆਪਣੇ ਜੀਵਨ ਉਦੇਸ਼ ਤੱਕ ਪਹੁੰਚਣ ਵਿਚ ਸਫ਼ਲ ਹੋਇਆ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਕੇਟ ਲਾਂਚਰ ਨਾਲ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕਰਨ ਦਾ ਕੀਤਾ ਅਭਿਆਸ
ਏਜੰਸੀ/ਜੈਪੁਰ,  21 ਅਕਤੂਬਰ। ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ  ਜੈਸਲਮੇਰ ‘ਚ ਫੌਜ ਦੀ ਸੁਦਰਸ਼ਨ ਚੱਕਰ ਵਾਇਲੀ ਤੇ ਹਵਾਈ ਫੌਜ ਦੇ ਸਾਂਝੇ ਜੰਗੀ ਅਭਿਆਸ ਨਾਲ ਰੇਗੀਸਤਾਨ ਕੰਬ ਉੱਠਿਆ ਤੇ ਇਸ ਦੌਰਾਨ ਦੁਸ਼ਮਣ ਦੇ ਕਾਲਪਨਿਕ ਟਿਕਾਣਿਆਂ ਨੂੰ ਅਚੂਕ ਬੰਬਾਰੀ ਕਰਕੇ ਨਸ਼ਟ ਕਰ ਦਿੱਤਾ ਗਿਆ ਪੋਕਰਨ ਫੀਲਡ ਫਾਈਰਿੰਗ ਰੇਂਜ ‘ਚ ਅੱਜ ਸ਼ੁਰੂ ਹੋਏ ਦੋ ਰੋਜ਼ਾ ਜੰਗੀ ਅਭਿਆਸ ‘ਚ ਸਮੁੰਦਰੀ ਫੌਜ ਤੇ ਹਵਾਈ ਫੌਜ ਆਪਣੀ ਮਾਰਕ ਸਮਰੱਥਾ ਦਾ ਪ੍ਰਦਰਸ਼ਨ ਕਰ ਰਹੀ ਹੈ। Rocket Launchers
ਸੋਮਵਾਰ ਨੂੰ ਜੰਗੀ ਅਭਿਆਸ ਦੌਰਾਨ ਪੋਕਰਨ ਫੀਲਡ ਫਾਈਰਿੰਗ ਰੇਂਜ ਧਮਾਕਿਆਂ ਨਾਲ ਗੂੰਜ ਉੱਠੀ ਤੇ ਫੌਜੀਆਂ ਨੇ ਦੁਸ਼ਮਣ ਦੇ ਕਾਲਪਨਿਕ ਟਿਕਾਣਿਆਂ ‘ਤੇ ਬੰਬਬਾਰੀ ਕਰਕੇ ਉਨ੍ਹਾਂ ਨੂੰ ਨੇਸਤਨਾਬੂਦ ਕਰ ਦਿੱਤਾ ਇਸ ਦੌਰਾਨ ਕੇ-9 ਵਰਜ ਗਨ ਨੇ ਨਿਸ਼ਾਨੇ ਵਿੰਨ੍ਹੇ ਤੇ ਅਟੈਕਿੰਗ ਹੈਲੀਕਾਪਟਰ ਤੇ ਹਵਾਈ ਫੌਜ ਦੇ ਜਹਾਜ਼ਾਂ ਨੇ ਜ਼ਬਰਦਸਤ ਬੰਬਬਾਰੀ ਕਰਦਿਆਂ ਇਨ੍ਹਾਂ ਟਿਕਾਣਿਆਂ ਫੌਜ ਦੇ ਕਈ ਉੱਚ ਅਧਿਕਾਰੀ ਮੌਜ਼ੂਦ ਸਮੁੰਦਰੀ ਤੇ ਹਵਾਈ ਫੌਜ ਦੀ ਮਾਰਕ ਸਮਰੱਥਾ ਨੂੰ ਮਜ਼ਬੂਤ ਤੇ ਬਿਹਤਰ ਬਣਾਉਣ ਲਈ ਫੌਜ ਦੀ ਦੱਖਣੀ ਕਮਾਨ ਦੇ ਹਜ਼ਾਰਾਂ ਫੌਜੀ ਅਭਿਆਸ ਕਰ ਰਹੇ ਹਨ ਹਵਾਈ ਫੌਜ ਵੱਲੋਂ ਘੱਟ ਸਮੇਂ ‘ਚ ਕਿਵੇਂ ਦੁਸ਼ਮਣ ਨੂੰ ਨੇਸਤਨਾਬੂਦ ਕੀਤਾ ਜਾਵੇ, ਇਸ ‘ਤੇ ਸਮੁੰਦਰੀ ਫੌਜ ਦਾ ਸਾਥ ਲੈ ਕੇ ਜਿੱਤ ਪ੍ਰਾਪਤ ਕਰਨ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। Rocket Launchers
ਇਸ ‘ਚ ਫੌਜ ਦੀ ਆਰਮਡ, ਮੈਕੇਨਾਈਜਡ ਤੇ ਇੰਫੈਂਟ੍ਰੀ ਬ੍ਰਿਗੇਡ ਦੀ ਯੂਨੀਟਸ ਸ਼ਾਮਲ ਹੈ ਖਾਸ ਕਰਕੇ ਦੱਖਣੀ ਕਮਾਨ ਦੀ ਸੁਦਰਸ਼ਨ ਚੱਕਰ ਕਾਪਸ ਇਸ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਮੌਕੇ ‘ਤੇ ਫੌਜ ਦੇ ਕਈ ਉੱਚ ਅਧਿਕਾਰੀ ਵੀ ਮੌਜ਼ੂਦ ਸਨਨੂੰ ਤਹਿਸ-ਨਹਿਸ ਕਰ ਦਿੱਤਾ ਧਮਾਕਿਆਂ ਦੇ ਕਾਰਨ ਪੂਰੀ ਰੇਂਜ ‘ਚ ਰੇਤ ਦਾ ਗੁਬਾਰ ਛਾ ਗਿਆ ਰਾਕੇਟ ਲਾਂਚਰ ਨਾਲ ਦੁਸ਼ਮਣ ਦੇ ਅਹਿਮ ਟਿਕਾਣਿਆਂ ਤੇ ਅੱਤਵਾਦੀ ਟਿਕਾਣਿਆਂ ਆਦਿ ਨੂੰ ਨਸ਼ਟ ਕਰਨ ਦਾ ਅਭਿਆਸ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋ ਝੂਠ ਦੀ ਰਾਜਨੀਤੀ ਕਰਦੇ ਹਨ ਉਹ ਗਾਂਧੀ ਦੇ ਦਰਸ਼ਨ ਨਹੀਂ ਕਰ ਸਕਣਗੇ : ਸੋਨੀਆ ਗਾਂਧੀ
ਸਿਰਫ ਕਾਂਗਰਸ ਪਾਰਟੀ ਅਜਿਹੀ ਪਾਰਟੀ ਹੈ, ਜੋ ਗਾਂਧੀ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਦੱਸੇ ਰਾਹਾਂ ਤੇ ਚੱਲ ਰਹੀ ਹੈ : ਸੋਨੀਆ ਗਾਂਧੀ
ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਰਾਜਘਾਟ ਤੇ ਬਾਪੂ ਦੀ ਸਮਾਧੀ ਤੇ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਜੋ ਝੂਠ ਦੀ ਰਾਜਨੀਤੀ ਕਰਦੇ ਹਨ, ਉਹ ਗਾਂਧੀ ਦੀ ਅਹਿੰਸਾ ਦੇ ਦਰਸ਼ਨ ਨੂੰ ਨਹੀਂ ਸਮਝ ਸਕਣਗੇ। ਭਾਰਤ ‘ਚ ਪਿਛਲੇ ਕੁਝ ਸਾਲਾਂ ਤੋਂ ਜੋ ਕੁਝ ਵੀ ਹੋਰ ਰਿਹਾ ਹੈ, ਉਸ ਨੂੰ ਦੇਖਦਿਆਂ ਗਾਂਧੀ ਦੀ ਆਤਮਾ ਜ਼ਰੂਰ ਦਰਦ ਮਹਿਸੂਸ ਕਰ ਰਹੀ ਹੋਵੇਗੀ। ” ਉਨ੍ਹਾਂ ਨੇ ਵਰਕਰਾਂ ਨੂੰ ਗਾਂਧੀ ਦੇ ਆਦਰਸ਼ਾਂ ਨੂੰ ਅਪਨਾਉਣ ਅਤੇ ਉਨ੍ਹਾਂ ਦੇ ਜੀਵਨ ‘ਚ ਉਤਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ”ਕੋਈ ਖੁੱਦ ਮਹਾਤਮਾ ਗਾਂਧੀ ਤੋਂ ਉੱਤੇ ਕਿਵੇਂ ਸਮਝ ਸਕਦਾ ਹੈ ? ਜੇਕਰ ਅਹਿਜਾ ਹੈ ਤਾਂ ਉਹ ਗਾਂਧੀ ਤੇ ਤਿਆਗ ਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਨਹੀਂ ਸਮਝ ਰਿਹਾ ਹੈ,” ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਕੀ ਦਾਅਵਾ ਕਰਦਾ ਹੈ, ਪਰ ਕਾਂਗਰਸ ਇੱਕ ਮਾਤਰ ਅਹਿਜਹੀ ਪਾਰਟੀ ਹੈ ਜੋ ਗਾਂਧੀ ਦੇ ਆਦਰਸ਼ਾਂ ਅਤੇ ਉਨ੍ਹਾਂ ਦੇ ਦੱਸੇ ਰਾਹ ਨੂੰ ਸਤਿਕਾਰ ਨਾਲ ਮੰਨਦੀ ਹੈ। ਇਸ ਦਾ ਨਤੀਜਾ ਹੈ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ, ਸਿੱਖਿਆ, ਕਿਸਾਨਾਂ ਨੂੰ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ। ਇਸ ਤੋਂ ਪਲਾਂ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਮੌਕੇ ਪਾਰਟੀ ਵਰਕਰਾਂ ਨਾਲ ਕਾਂਗਰਸ ਦਫਤਰ ਤੋਂ ਪੈਦਲ ਰਾਜਘਾਟ ਪਹੁੰਚੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿਲੇਬਸ ਅਧਾਰਿਤ ਅਭਿਆਸ ਪੁਸਤਕਾਂ ਵਿਭਾਗ ਦਾ ਲਾਹੇਵੰਦ ਉਪਰਾਲਾ
ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਗਿਆਨਾਤਮਕ ਸਿੱਖਿਆ ਦੇਣ ਲਈ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਲਾਗੂ ਕੀਤਾ ਹੋਇਆ ਹੈ, ਜਿਸਦੇ ਤਹਿਤ ਅਧਿਆਪਕਾਂ ਨੂੰ ਸਿਲੇਬਸ ਪੜ੍ਹਾਉਣ ਲਈ ਵੱਖ-ਵੱਖ ਖੇਡ ਵਿਧੀਆਂ, ਪਾਠ ਸਹਾਇਕ ਕਿਰਿਆਵਾਂ ਕਰਵਾਉਣ ਦੀ ਟਰੇਨਿੰਗ ਕਰਵਾਈ ਜਾਂਦੀ ਹੈ। ਅਧਿਆਪਕ ਵਰਗ ਵੀ ਆਪਣਾ ਕੰਮ ਤਨਦੇਹੀ ਨਾਲ ਕਰਕੇ ਵਿਭਾਗ ਨੂੰ ਵਧੀਆ ਨਤੀਜਿਆਂ ਰਾਹੀਂ ਆਪਣਾ ਸਹਿਯੋਗ ਦੇ ਰਿਹਾ ਹੈ ਜੋ ਕਿ ਸਿੱਖਿਆ ਖੇਤਰ ਲਈ ਇੱਕ ਚੰਗਾ ਸੰਕੇਤ ਹੈ। ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਸਿੱਖਿਆ ਵਿਭਾਗ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਯਤਨਸ਼ੀਲ ਹੈ।
ਇਸਦੀ ਤਾਜ਼ਾ ਮਿਸਾਲ ਸੈਸ਼ਨ ਦੌਰਾਨ ਵਿਭਾਗ ਦੁਆਰਾ ਛੇਵੀਂ ਤੋਂ ਦਸਵੀਂ ਜਮਾਤ ਤੱਕ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਲਈ ਸਿਲੇਬਸ ਅਧਾਰਿਤ ਅਭਿਆਸ ਪੁਸਤਕਾਂ ਜਾਰੀ ਕਰਨਾ ਹੈ। ਇਸ ਕਦਮ ਦੀ ਮਕਬੂਲੀਅਤ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਇਹਨਾਂ ਅਭਿਆਸ ਪੁਸਤਕਾਂ ਨੂੰ ਸਲਾਹਿਆ ਗਿਆ ਹੈ।ਸਿੱਖਣ ਅਤੇ ਸਿਖਾਉਣ ਦੀ ਪ੍ਰਕਿਰਿਆ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਰਕ ਬੁੱਕ ਬੜੀ ਲਾਹੇਵੰਦ ਸਿੱਧ ਹੋ ਰਹੀ ਹੈ। ਅਭਿਆਸ ਪੁਸਤਕ ਵਿਦਿਆਰਥੀਆਂ ਦੇ ਵਿੱਚ ਪੜ੍ਹਨ ਸਬੰਧੀ ਔਕੜਾਂ, ਵਿਸ਼ੇ ਸਬੰਧੀ ਦਿਲਚਸਪੀ ਪੈਦਾ ਕਰਨ ਆਦਿ ਵਿੱਚ ਮੱਦਦਗਾਰ ਸਿੱਧ ਹੋਰ ਹੀ ਹੈ।
ਇਹ ਵੀ ਪੜ੍ਹੋ : Dera Sacha Sauda ਤੋਂ Live | ਪਵਿੱਤਰ ਭੰਡਾਰੇ ’ਤੇ ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ
ਵਿਸ਼ਾ ਮਾਹਿਰ ਅਧਿਆਪਕਾਂ ਦੁਆਰਾ ਤਿਆਰ ਅਭਿਆਸ ਪੁਸਤਕਾਂ ਨੂੰ ਬੱਚਿਆਂ ਦੇ ਪੱਧਰ ਮੁਤਾਬਿਕ ਬਣਾਇਆ ਗਿਆ ਹੈੈ। ਇਸ ਵਿੱਚ ਪਾਠ ਨਾਲ ਸਬੰਧਿਤ ਪ੍ਰਸ਼ਨ ਉੱਤਰਾਂ ਨੂੰ ਸੰਖੇਪ ਵਿੱਚ ਲਿਖਣਾ, ਠੀਕ ਗਲਤ, ਬਹੁ ਵਿਕਲਪੀ ਪ੍ਰਸ਼ਨ, ਵਧੀਆ ਛਪਾਈ, ਰੰਗਦਾਰ ਤਸਵੀਰਾਂ, ਆਪਸੀ ਮਿਲਾਨ, ਖਾਲੀ ਸਥਾਨ ਭਰਨਾ, ਜੰਬਲਵਰਡਜ਼, ਸਹੀ ਵਾਕ ਬਣਾਉਣਾ, ਸਪੈਲਿੰਗ ਨੂੰ ਦਰੁਸਤ ਕਰਨਾ, ਵਿਆਕਰਨ ਦਾ ਅਭਿਆਸ, ਮਾਈਂਡਮੈਪ, ਅਨੁਵਾਦ ਕਰਨਾ ਆਦਿ ਨੂੰ ਸੁਚੱਜੇ ਢੰਗ ਨਾਲ ਸ਼ਾਮਿਲ ਕੀਤਾ ਗਿਆ ਹੈ। ਇਸ ਦੀ ਪ੍ਰਿੰਟਿੰਗ, ਲੈਮੀਨੇਟਿਡ ਕਵਰ ਆਦਿ ਬਾ-ਕਮਾਲ ਹੈ। (Books Department)
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਸਿੱਖਿਆ ਵਿਭਾਗ ਦੂਰ ਅੰਦੇਸ਼ੀ ਸੋਚ ਦਾ ਹੀ ਨਤੀਜਾ ਹੈ ਕਿਉਂ ਜੋ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਪੇਪਰ ਅੱਗੇ ਹੋਣਾ ਹੈੈ ਜਿਸਦੇ ਪ੍ਰਦਰਸ਼ਨ ਦੇ ਅਧਾਰ ’ਤੇ ਸੂਬੇ ਦੀ ਰੈਂਕਿੰਗ ਹੁੰਦੀ ਹੈ। ਅਜਿਹੇ ਵਿੱਚ ਸਮਾਜਿਕ ਵਿਗਿਆਨ ਦੀ ਅਭਿਆਸ ਪੁਸਤਿਕਾ ਵਿਦਿਆਰਥੀਆਂ ਨੂੰ ਪਾਠਾਂ ਦੇ ਲਰਨਿੰਗ ਆਊਟਕਮ ਸਿੱਖਣ ਵਿੱਚ ਮੱਦਦ ਕਰਨ ਦੇ ਨਾਲ ਹੋਰ ਪ੍ਰਤਿਯੋਗੀ ਪ੍ਰੀਖਿਆਵਾਂ ਨੂੰ ਪਾਸ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀ। ਇਹ ਵਿਦਿਆਰਥੀਆਂ ਨੂੰ ਵਧੀਆ ਲਿਖਾਈ ਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। (Books Department)
ਜਮਾਤ ਵਿੱਚ ਔਸਤ ਤੋਂ ਨੀਚੇ ਬੱਚੇ ਹਮੇਸ਼ਾ ਹੀ ਅਧਿਆਪਕ ਲਈ ਚੁਣੌਤੀ ਹੁੰਦੇ ਹਨ। ਅਧਿਆਪਕ ਆਪਣੇ ਪੱਧਰ ’ਤੇ ਬੜੀ ਕੋਸ਼ਿਸ਼ ਕਰਦੇ ਹਨ ਪਰ ਸਿਲੇਬਸ ਨੂੰ ਕਰਵਾਉਣ ਅਤੇ ਸਮੇਂ ਦੀ ਘਾਟ ਸਦਕਾ ਇਹਨਾਂ ਬੱਚਿਆਂ ਸਬੰਧੀ ਉਨੀ ਕਾਮਯਾਬੀ ਨਹੀਂ ਮਿਲਦੀ। ਅਭਿਆਸ ਪੁਸਤਿਕਾ ਵਿੱਚ ਦਰਜ ਕੀਤੇ ਗਏ ਸੰਖੇਪ ਪ੍ਰਸ਼ਨ ਉੱਤਰ ਅਤੇ ਹੋਰ ਕਿਰਿਆਵਾਂ ਆਦਿ ਨਾਲ ਇਹ ਸਮੱਸਿਆ ਦਾ ਹੱਲ ਹੋਣਾ ਲਾਜ਼ਮੀ ਹੈ। ਪੜ੍ਹਾਈ ਵਿੱਚ ਕਮਜ਼ੋਰ ਵਿਦਿਆਰਥੀਆਂ ਅੰਦਰ ਪੜ੍ਹਨ ਦੀ ਰੁਚੀ ਪੈਦਾ ਹੋਣ ਨਾਲ ਡਰਾਪਆਊਟ ਦਾ ਖਾਤਮਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। (Books Department)
ਇਹ ਵੀ ਪੜ੍ਹੋ : ਸੁਫ਼ਨਿਆਂ ਦੇ ਬੋਝ ਹੇਠ ਦਬ ਰਹੀ ਨੌਜਵਾਨ ਪੀੜ੍ਹੀ
ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਆਰਥਿਕ ਹਾਲਾਤਾਂ ਬਾਰੇ ਆਪਾਂ ਸਾਰੇ ਹੀ ਵਾਕਿਫ਼ ਹਾਂ, ਜਿਸ ਕਰਕੇ ਉਹ ਮਹਿੰਗੀਆਂ ਕਾਪੀਆਂ, ਕਿਤਾਬਾਂ ਖਰੀਦਣ ਤੋਂ ਅਸਮਰੱਥ ਹੁੰਦੇ ਹਨ। ਸੋ ਇਹ ਅਭਿਆਸ ਪੁਸਤਕਾਂ ਬਿਲਕੁਲ ਮੁਫਤ ਵਿਦਿਆਰਥੀਆਂ ਨੂੰ ਦੇਣ ਲਈ ਵਿਭਾਗ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਹ ਘੱਟ ਹੈ। ਉਮੀਦ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ ਤਾਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਸੁਪਨਾ ਜੋ ਸਰਕਾਰ ਨੇ ਵੇਖਿਆ ਹੈ ਉਹ ਸਾਕਾਰ ਹੋ ਸਕੇ।
ਖਾਂਸੀ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਵੀ ਨਹੀਂ ਰੋਕ ਸਕੀਆਂ ਇਲਮ ਚੰਦ ਦਾ ਰਾਹ
ਸਰਸਾ(ਸੱਚ ਕਹੂੰ ਨਿਊਜ਼) ਰੂਹਾਨੀ ਪ੍ਰੇਰਨਾ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਮਨੁੱਖ ਹਰ ਮੰਜ਼ਿਲ ਫਤਹਿ ਕਰਦਾ ਤੁਰਿਆ ਜਾਂਦਾ ਹੈ ਇਸ ਸਿੱਧ ਕਰ ਵਿਖਾਇਆ ਹੈ 86 ਸਾਲਾਂ ਦੇ ਇਲਮ ਚੰਦ ਇੰਸਾਂ ਨੇ ਬੁਢਾਪੇ ਤੇ ਬਿਮਾਰੀਆਂ ਨੂੰ ਮਾਤ ਦਿੰਦਿਆਂ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਆਪਣਾ ਲੋਹਾ ਮਨਵਾਇਆ ਹੈ
ਉੱਤਰ ਪ੍ਰਦੇਸ਼  ਦੇ ਜੰਮਪਲ ਇਲਮ ਚੰਦ ਇੰਸਾਂ 16 ਸਾਲ ਸਕੂਲ ਦੇ ਪ੍ਰਿੰਸੀਪਲ ਰਹਿ ਚੁੱਕੇ ਹਨ ਸੰਨ 2000 ‘ਚ ਉਹ ਸ਼ੂਗਰ ਤੇ ਖਾਂਸੀ ਵਰਗੀਆਂ ਬਿਮਾਰੀਆਂ ਨਾਲ ਬੁਰੀ ਤਰ੍ਹਾਂ ਪ੍ਰੇਸ਼ਾਨ ਹੋ ਗਿਆ ਸੀ, ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਆਪਣੀਆਂ ਸਰੀਰਕ ਪ੍ਰੇਸਾਨੀਆਂ ਸਬੰਧੀ ਬੇਨਤੀ ਕੀਤੀ ਤਾਂ ਪੂਜਨੀਕ ਗੁਰੂ?ਜੀ ਨੇ ਉਸ ਨੂੰ ਕਸਰਤ ਤੇ ਯੋਗ ਕਰਨ ਲਈ ਕਿਹਾ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਲਮ ਚੰਦ ਨੇ ਪੂਰੀ ਲਗਨ ਤੇ ਦ੍ਰਿੜ ਇੱਛਾ ਸ਼ਕਤੀ ਨਾਲ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਦਿਨਾਂ ਵਿਚ ਹੀ ਉਹ ਸਰੀਰਕ ਤੌਰ ‘ਤੇ ਫਿੱਟ ਹੋ ਗਿਆ 2002 ਤੋਂ ਬਾਅਦ ਤਾਂ ਇਲਮ ਚੰਦ ਨੇ ਵੈਟਰਨ ਖੇਡਾਂ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਥੋੜ੍ਹੇ ਸਾਲਾਂ ‘ਚ ਤਮਗੇ ?ਉਸਦੀ ਛਾਤੀ ‘ਤੇ ਚਮਕਣ ਲੱਗੇ ਉਸ ਨੇ ਉੱਚੀ ਛਾਲ, 100 ਮੀਟਰ ਦੌੜ, ਸਟੀਪਲ ਚੇਂਜ ਤੇ ਹਾਫ਼ ਮੈਰਾਥਨ ਜਿਹੇ ਮੁਸ਼ਕਲ ਖੇਡ ਮੁਕਾਬਲਿਆਂ ‘ਚ ਤਮਗੇ ਹਾਸਲ ਕੀਤੇ ਉਸ ਨੇ ਆਪਣੇ ਤੋਂ ਘੱਟ ਉਮਰ ਦੇ ਮੁਕਾਬਲਿਆਂ (70 ਸਾਲ) ‘ਚ ਵਿਰੋਧੀ ਖਿਡਾਰੀਆਂ ਨੂੰ ਮਾਤ ਦੇ ਦਿੱਤੀ
ਇਸ ਦੌਰਾਨ ਉਹਨਾਂ 2007 ‘ਚ ਮਲੇਸ਼ੀਆ ‘ਚ ਹੋਈਆਂ ਏਸ਼ੀਆਈ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 800 ਮੀਟਰ ਦਾ ਕਾਂਸੀ ਤਮਗੇ ਅਤੇ 2015 ‘ਚ ਚੀਨ ‘ਚ ਹੋਈਆਂ ਅੰਤਰਰਾਸ਼ਟਰੀ ਵੈਟਰਨ ਖੇਡਾਂ ‘ਚ ਪੋਲ ਵਾਲਟ ਅਤੇ ਉੱਚੀ ਛਾਲ ‘ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਤਮਗੇ ਜਿੱਤ ਕੇ ਭਾਰਤ ਦਾ ਝੰਡਾ ਉੱਚਾ ਕੀਤਾ
ਇਸ ਤੋਂ ਇਲਾਵਾ ਇਲਮ ਚੰਦ ਨੇ ਭਾਰਤ ‘ਚ ਪਾਂਡੇਚਰੀ ‘ਚ ਸਾਲਾਨਾ ਅੰਤਰਰਾਸ਼ਟਰੀ ਯੋਗ ਚੈਂਪੀਅਨਸ਼ਿਪ ‘ਚ 2015 ਤੋਂ 2018 ਤੱਕ ਲਗਾਤਾਰ ਸੋਨ ਤਮਗੇ ਜਿੱਤ ਕੇ ਚੈਂਪੀਅਨ ਬਣਨ ਦਾ ਵੀ ਮਾਣ ਹਾਸਲ ਕੀਤਾ ਹੈ ਇਲਮ ਚੰਦ ਨੇ ਇਸ ਸਾਲ ਅਕਤੂਬਰ ‘ਚ ਉਹਨਾਂ ਪਾਂਡੇਚਰੀ, ਦਿੱਲੀ ਅਤੇ ਸਿਰਸਾ ‘ਚ ਹੋਈਆਂ 3 ਅੰਤਰਰਾਸ਼ਟਰੀ ਮੈਰਾਥਨ?ਦੌਰਾਨ 80 ਸਾਲ ਤੋਂ ਵੱਧ ਉਮਰ ਵਰਗ ‘ਚ 21 ਸਾਲ ਦੀ ਹਾਫ਼ ਮੈਰਾਥਨ’ਚ ਸੋਨ ਤਮਗੇ ਜਿੱਤ ਕੇ ਸੁਰਖ਼ੀਆਂ ‘ਚ ਛਾਏ ਇਸ ਤੋਂ ਇਲਾਵਾ ਉਹਨਾਂ ਫਰਵਰੀ ‘ਚ ਅਲਵਰ ਰਾਜਸਥਾਨ?’ਚ ਹੋਈ ਵੈਟਰਨ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਮੀਟਰ, 200 ਮੀਟਰ, ਲੰਮੀ ਛਾਲ, ਉੱਚੀ ਛਾਲ ਅਤੇ ਤੀਹਰੀ ਛਾਲ ‘ਚ ਸੋਨ ਤਮਗੇ ਜਿੱਤ ਕੇ ਰਾਸ਼ਟਰੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਅਤੇ ਬੰਗਲੁਰੂ ‘ਚ ਹੋਈਆਂ ਵੈਟਰਨ ਖੇਡਾਂ ‘ਚ ਵੀ 4 ਗੁਣਾ 100 ਮੀਟਰ, ਸਟੀਪਲ ਚੇਜ਼, ਪੋਲ ਵਾਲਟ ਵਿੱਚ ਸੋਨ ਤਮਗੇ ਜਦੋਂਕਿ ਉੱਚੀ ਛਾਲ ਅਤੇ 100 ਮੀਟਰ ਦੌੜ ‘ਚ ਕਾਂਸੀ ਤਮਗਾ ਹਾਸਲ ਕੀਤਾ
ਇਲਮ ਚੰਦ ਦਾ ਕਹਿਣਾ ਹੈ ਕਿ  ਉਮਰ ਨਾਲ ਆਦਮੀ ਦਾ ਬਜ਼ੁਰਗ ਹੋਣਾ ਇੱਕ ਸੋਚ ਹੈ, ਜਦੋਂਕਿ ਮਨੁੱਖ ਦੇ ਜ਼ਜ਼ਬੇ ਅੱਗੇ ਅਜਿਹੀ ਸੋਚ ਮਾਇਨੇ ਨਹੀਂ ਰੱਖਦੀ, ਉਨ੍ਹਾਂ ਅਨੁਸਾਰ 86 ਸਾਲ ਦੀ ਉਮਰ ਵਿਚ ਵੀ ਉਨ੍ਹਾਂ ਦੀ ਹਿੰਮਤ ਅਤੇ ਜੋਸ਼ ਅੱਜ ਵੀ 16 ਸਾਲ ਪਹਿਲਾਂ ਵਾਂਗ ਹੈ ਤੇ ਉਹ ਇਨ੍ਰਾਂ ਪ੍ਰਾਪਤੀਆਂ ਨੂੰ ਅਗਲੇ ਸਾਲਾਂ ਵਿਚ ਵੀ ਜਾਰੀ ਰੱਖਣਾ ਚਾਹੁੰਦੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
4 ਰੋਜ਼ਾ ਅਭਿਆਸ ਮੈਚ ਬਰਸਾਤ ਕਾਰਨ ਮੈਚ ਸਿਮਟ ਕੇ ਤਿੰਨ ਦਿਨ ਦਾ ਵੀ ਹੋ ਸਕਦਾ ਹੈ
ਸਿਡਨੀ, 27 ਨਵੰਬਰ
ਭਾਰਤੀ ਟੀਮ ਦੇ 6 ਦਸੰਬਰ ਤੋਂ  ਆਸਟਰੇਲੀਆ ਵਿਰੁੱਧ ਸ਼ੁਰੂ ਹੋ ਰਹੀ 4 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ 28 ਨਵੰਬਰ ਤੋਂ ਸਿਡਨੀ ‘ਚ ਹੋ ਰਹੇ 4 ਰੋਜ਼ਾ ਅਭਿਆਸ ਮੈਚ ਦੌਰਾਨ? 24-36 ਘੰਟੇ ਭਾਰੀ ਬਰਸਾਤ ਦਾ ਖ਼ਦਸ਼ਾ ਹੈ ਜਿਸ ਨਾਲ ਮੈਚ ਸਿਮਟ ਕੇ ਤਿੰਨ ਦਿਨ ਦਾ ਵੀ ਹੋ ਸਕਦਾ ਹੈ ਇਸ ਮੈਚ ਨੂੰ ਪ੍ਰਥਮ ਸ਼੍ਰੇਣੀ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਜਿਸ ਨਾਲ ਭਾਰਤ ਦੇ ਸਾਰੇ ਖਿਡਾਰੀ ਇਸ ਵਿੱਚ ਭਾਗ ਲੈ ਸਕਦੇ ਹਨ ਹਾਲਾਂਕਿ ਵਿਰੋਧੀ ਟੀਮ ਕ੍ਰਿਕਟ ਆਸਟਰੇਲੀਆ ਇਕਾਦਸ਼ ‘ਚ ਵੀ ਡਾਰਸੀ ਸ਼ਾਰਟ ਤੋਂ ਇਲਾਵਾ ਕੋਈ ਵੱਡਾ ਨਾਂਅ ਨਹੀਂ ਹੈ
ਭਾਰਤੀ ਟੀਮ ਨੇ ਮੰਗਲਵਾਰ ਨੂੰ ਸਿਡਨੀ ‘ਚ ਤਿੰਨ ਘੰਟੇ ਅਭਿਆਸ ਕੀਤਾ ਥ੍ਰੋ ਡਾਊਨ ਮਾਹਿਰ ਸੇਨੇਵਿਰਤਨੇ ਦੇ ਸਾਮ੍ਹਣੇ ਸਾਰੇ ਮੁੱਖ ਬੱਲੇਬਾਜ਼ਾਂ ਨੇ ਅਭਿਆਸ ਕੀਤਾ ਬੱਲੇਬਾਜ਼ਾਂ ਨੇ ਆਫ਼ ਸਪਿੱਨ ਵਿਰੁੱਧ ਵੀ ਖ਼ਾਸ ਤਿਆਰੀ ਕੀਤੀ ਵਾਸ਼ਿੰਗਟਨ ਸੁੰਦਰ ਟੀਮ ਨੂੰ ਅਭਿਆਸ ਕਰਾਉਣ ਲਈ ਇੱਥੇ ਮੌਜ਼ੂਦ ਹਨ ਵਿਰਾਟ ਕੋਹਲੀ ਨੇ ਸਭ ਤੋਂ ਪਹਿਲਾਂ ਥ੍ਰੋ ਡਾਊਨ ‘ਤੇ ਅਭਿਆਸ ਕੀਤਾ ਅਤੇ ਫਿਰ ਸਪਿੱਨ ਨੈੱਟ ‘ਤੇ ਗਏ ਰੋਹਿਤ ਅਤੇ ਰਾਹੁਲ ਨੇ ਲੰਮਾ ਅਭਿਆਸ ਕੀਤਾ ਅਤੇ ਕੁਲਦੀਪ ਦੀ ਲੈੱਗ ਸਪਿੱਨ ਦਾ ਸਾਹਮਣਾ ਕੀਤਾ ਪੰਤ, ਪਾਰਥਿਵ ਪਟੇਲ ਅਤੇ ਹਨੁਮਾ ਵਿਹਾਰੀ ਆਖ਼ਰ ‘ਚ ਅਭਿਆਸ ਤੋਂ ਨਿਕਲੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਈਟੀਟੀ ਵਾਲੇ ਸਿਖਿਆਰਥੀਆਂ ਨੂੰ ਲਾਉਣੀ ਪਵੇਗੀ 115 ਦਿਨ ਟੀਚਿੰਗ ਪ੍ਰੈਕਟਿਸ
ਸਿੱਖਿਆ ਸਕੱਤਰ ਨੇ ਜਾਰੀ ਕੀਤਾ ਨਵਾਂ ਫਰਮਾਨ
ਅਧਿਆਪਕਾਂ ਦੀ ਘਾਟ ਦਾ ਬੁੱਤਾ ਸਿਖਿਆਰਥੀਆਂ ਰਾਹੀਂ ਪੂਰਾ ਕਰਨ ਦੀ ਤਾਕ ‘ਚ
ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਫੈਸਲੇ ਨੂੰ ਜਬਰੀ ਅਧਿਆਪਨ ਕਰਵਾਉਣ ਦਾ ਫੈਸਲਾ ਕਰਾਰ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਪੰਜਾਬ ਸਕੂਲ ਸਿੱਖਿਆ ਸਕੱਤਰ ਵੱਲੋਂ ਈਟੀਟੀ ਕਰਨ ਵਾਲੇ ਵਿਦਿਆਰਥੀਆਂ ਦੀ ਲੱਗਣ ਵਾਲੀ ਟੀਚਿੰਗ ਪ੍ਰੈਕਟਿਸ (ਟੀ.ਪੀ.) ਵਿੱਚ ਲਗਭਗ ਦੁੱਗਣੇ ਦਿਨਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਸਿੱਖਿਆ ਸਕੱਤਰ ਦੇ ਇਸ ਫੈਸਲੇ ਨੂੰ ਈ.ਟੀ.ਟੀ. ਦੇ ਵਿਦਿਆਰਥੀਆਂ ਤੋਂ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀ ਘਾਟ ਦਾ ਬੁੱਤਾ ਸਾਰਨ ਲਈ ਜਬਰੀ ਅਧਿਆਪਨ ਕਰਵਾਉਣ ਦੀ ਕਾਰਵਾਈ ਦੱਸਿਆ ਜਾ ਰਿਹਾ ਹੈ। ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਨੂੰ ਸਿੱਖਿਆ ਸਕੱਤਰ ਦਾ ਨਾਦਰਸ਼ਾਹੀ ਫੈਸਲਾ ਗਰਦਾਨਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਵੱਧ ਟੀਪੀ ਲੱਗਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੀ ਖੁਦ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ ਤੇ ਉਹ ਆਪਣੇ ਸਿਲੇਬਸ ਨੂੰ ਪੜ੍ਹਨ ‘ਚ ਅਸਮਰਥ ਸਾਬਤ ਹੋਣਗੇ।
ਜਾਣਕਾਰੀ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪਿਛਲੇ ਦਿਨੀਂ ਇੱਕ ਪੱਤਰ ਜਾਰੀ ਕਰਕੇ ਆਖਿਆ ਗਿਆ ਹੈ ਕਿ ਸੂਬੇ ਅੰਦਰ 15 ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਅਤੇ 113 ਪ੍ਰਾਈਵੇਟ ਸੈਲਫ ਫਾਇਨਾਸਡ ਕਾਲਜਾਂ ਵਿੱਚ ਸਾਲ 2017-19 ਤੇ ਸਾਲ 2018-20 ਦੌਰਾਨ ਲਗਭਗ 7 ਹਜ਼ਾਰ ਸਿਖਿਆਰਥੀਆਂ ਨੂੰ ਈ.ਟੀ.ਟੀ. ਦਾ ਕੋਰਸ ਕਰਵਾਇਆ ਜਾ ਰਿਹਾ ਹੈ। ਪੱਤਰ ਵਿੱਚ ਆਖਿਆ ਗਿਆ ਹੈ ਕਿ ਸਿਖਿਆਰਥੀਆਂ ਨੂੰ ਭਵਿੱਖ ਵਿੱਚ ਚੰਗੇ ਅਧਿਆਪਕ ਬਣਾਉਣ ਲਈ ਵੱਧ ਤੋਂ ਵੱਧ ਸਮਾਂ ਟੀਚਿੰਗ ਪ੍ਰੈਕਟਿਸ ਲਈ ਦਿੱਤਾ ਜਾਣਾ ਬਣਦਾ ਹੈ। ਇਸ ਲਈ ਅਧਿਆਪਨ ਕੋਰਸ ਕਰ ਰਹੇ ਵਿਦਿਆਥੀਆਂ ਨੂੰ ਲਗਭਗ 8 ਮਹੀਨੇ ਟੀਚਿੰਗ ਪ੍ਰੈਕਟਿਸ ਕਰਵਾਈ ਜਾਵੇਗੀ। ਪਹਿਲੇ ਸਾਲ ਇਹ ਟੀਚਿੰਗ ਪ੍ਰਾਇਮਰੀ ਸਕੂਲਾਂ ਅੰਦਰ ਜਦਕਿ ਦੂਜੇ ਸਾਲ ਅੱਪਰ ਪ੍ਰਾਇਮਰੀ ਸਕੂਲਾਂ ‘ਚ ਹੋਵੇਗੀ। ਪਹਿਲਾਂ ਈਟੀਟੀ ਦੇ ਸਿਖਿਆਰਥੀਆਂ ਨੂੰ ਟੀਚਿੰਗ ਪ੍ਰੈਕਟਿਸ 60 ਦਿਨਾਂ ਦੀ ਹੁੰਦੀ ਸੀ, ਜੋ ਹੁਣ ਵਧਾ ਕੇ 117 ਦਿਨ ਪਹਿਲੇ ਸਾਲ ਜਦਕਿ ਅਗਲੇ ਸਾਲ 115 ਦਿਨਾਂ ਤੱਕ ਕਰ ਦਿੱਤੀ ਗਈ ਹੈ।
ਇਸ ਫੈਸਲੇ ਨੂੰ ਨਾਦਰਸ਼ਾਹੀ ਫੈਸਲਾ ਦੱਸਦਿਆਂ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਨਦਾਮਪੁਰ ਦਾ ਕਹਿਣਾ ਹੈ ਕਿ ਇਸ ਟੀਚਿੰਗ ਪ੍ਰਕੈਟਿਸ ਨਾਲ ਵਿਦਿਆਥੀਆਂ ਦਾ ਲਗਭਗ ਦੋ ਸਾਲਾ ਈਟੀਟੀ ਕੋਰਸ ਦਾ ਇੱਕ ਸਾਲ ਤਾਂ ਟੀਪੀ ਲਗਾਉਂਦਿਆ ਹੀ ਲੰਘ ਜਾਵੇਗਾ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀ ਪੈਦਾ ਹੋਈ ਘਾਟ ਨੂੰ ਪੂਰਾ ਕਰਨ ਲਈ ਕੋਰਸ ਕਰਨ ਵਾਲੇ ਇਨ੍ਹਾਂ 7 ਹਜ਼ਾਰ ਸਿਖਿਆਰਥੀਆਂ ਨੂੰ ਜ਼ਬਰੀ ਅਧਿਆਪਨ ਕਰਵਾਕੇ ਪੂਰਾ ਕਰਨ ਦੀ ਚਲਾਕੀ ਭਰੀ ਵਿਉਂਤਬੰਦੀ ਉਲੀਕੀ ਹੈ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਟੀਚਿੰਗ ਪ੍ਰਕੈਟਿਸ ਦੇ ਇਸ ਜਬਰੀ ਵਾਧੇ ਨੂੰ ਘਟਾਉਣ ਲਈ ਬੇਨਤੀ ਕੀਤੀ ਗਈ ਹੈ। ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਸਿਖਿਆਰਥੀ ਆਪਣੇ ਵਿਸ਼ਿਆਂ ਦਾ ਅਧਿਐਨ ਕਿਵੇਂ ਤੇ ਕਦੋਂ ਕਰਨਗੇ। ਉਨ੍ਹਾਂ ਕਿਹਾ ਕਿ ਈ.ਟੀ.ਟੀ. ਭਾਗ ਪਹਿਲਾ ‘ਚ 9 ਵਿਸ਼ੇ ਜਦਕਿ ਭਾਗ ਦੂਜਾ ‘ਚ 8 ਵਿਸ਼ੇ ਹਨ। ਇੱਧਰ ਹੋਰ ਅਧਿਆਪਕਾਂ ਸਮੇਤ ਵਿਦਿਆਰਥੀਆਂ ਵੱਲੋਂ ਵੀ ਕ੍ਰਿਸ਼ਨ ਕੁਮਾਰ ਦੇ ਫੈਸਲੇ ‘ਤੇ ਉਂਗਲ ਚੁੱਕੀ ਗਈ ਹੈ।
ਵਿੱਦਿਅਕ ਮਾਹੌਲ ਦਾ ਹੋਵੇਗਾ ਪਤਨ : ਕੁਲਵਿੰਦਰ ਸਿੰਘ
ਜਥੇਬੰਦੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖਿਆ ਸਕੱਤਰ ਦਾ ਇਹ ਫੈਸਲਾ ਅਧਿਆਪਕਾਂ ਦੀ ਘਾਟ ਲਈ ਡੰਗ ਡਪਾਊ ਤੇ ਬੋਧਿਕ ਵਿਕਾਸ ‘ਚ ਰੁਕਾਵਟ ਵਾਲਾ ਹੈ। ਇਸ ਨਾਲ ਡਾਇਟਾਂ ਅਤੇ ਈ.ਟੀ.ਟੀ. ਕਾਲਜਾਂ ਵਿੱਚੋਂ ਕਲਾਸ ਸੱਭਿਆਚਾਰ ਤੇ ਵਿੱਦਿਅਕ ਮਾਹੌਲ ਦਾ ਪਤਨ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਮੁਫ਼ਤ ‘ਚ ਸਿਖਿਆਰਥੀਆਂ ਤੋਂ ਜਬਰੀ ਅਧਿਆਪਕਾਂ ਦਾ ਕੰਮ ਨਾ ਲਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਦੀ ਟੀ.ਪੀ. ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ‘ਚ ਵੀ ਲੱਗਣੀ ਚਾਹੀਦੀ ਹੈ।
ਇਸ ਸਬੰਧੀ ਜਦੋਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਉਠਾਇਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਲਈ ਅਭਿਆਸ ਵਾਂਗ ਹੋਵੇਗਾ ਹਾਂਗਕਾਂਗ ਨਾਲ ਮੈਚ
ਏਸ਼ੀਆ ਕੱਪ: ਗਰੁੱਪ ਏ
ਭਾਰਤ ਬਨਾਮ ਹਾਂਗਕਾਗ
ਅੱਜ ਸਮਾਂ ਸ਼ਾਮ 5 ਵਜੇ
ਏਜੰਸੀ,
ਦੁਬਈ, 17 ਸਤੰਬਰ
ਭਾਰਤੀ ਟੀਮ ਹਾਂਗਕਾਗ ਵਿਰੁੱਧ ਮੰਗਲਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਆਪਣੇ ਪਹਿਲੇ ਮੈਚ ਨੂੰ ਅਭਿਆਸ ਦੀ ਤਰ੍ਹਾਂ ਲਵੇਗੀ ਤਾਂ ਕਿ ਉਸਦੇ ਅਗਲੇ ਦਿਨ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ ਮੁਕਾਬਲੇ ਲਈ ਉਰ ਪੂਰੀ ਤਰ੍ਹਾਂ ਤਿਆਰ ਰਹਿ ਸਕੇ ਭÎਾਰਤ ਨੇ ਏਸ਼ੀਆ ਕੱਪ ‘ਚ ਲਗਾਤਾਰ ਦੋ ਦਿਨ ਮੈਚ ਖੇਡੇ ਹਨ ਪਾਕਿਸਤਾਨ ਨੇ ਆਪਣੇ ਗਰੁੱਪ ਏ ਦੇ ਪਹਿਲੇ ਮੈਚ ‘ਚ ਹਾਂਗਕਾਂਗ ਨੂੰ 8 ਵਿਕਟਾਂ ਨਾ ਹਰਾ ਕੇ ਆਪਣਾ ਅਭਿਆਸ ਪੂਰਾ ਕਰ ਲਿਆ ਹੈ ਅਤੇ ਹੁਣ ਵਾਰੀ ਭਾਰਤ ਦੀ ਹੈ
ਭਾਰਤੀ ਟੀਮ ਨਿਯਮਿਤ ਕਪਤਾਨ ਵਿਰਾਟ ਕੋਹਲੀ ਦੇ ਬਿਨਾਂ ਏਸ਼ੀਆ ਕੱਪ ‘ਚ ਨਿੱਤਰ ਰਹੀ ਹੈ ਅਤੇ ਟੀਮ ਦੀ ਵਾਗਡੋਰ ਇੱਕ ਰੋਜ਼ਾ ‘ਚ ਤਿੰਨ ਦੂਹਰੇ ਸੈਂਕੜੇ ਲਾ ਚੁੱਕੇ ਰੋਹਿਤ ਸ਼ਰਮਾ ਦੇ ਹੱਥਾਂ ‘ਚ ਹੈ
ਹਾਂਗਕਾਗ ਵਿਰੁੱਧ ਜ਼ਿਆਦਾਤਰ ਸਭ ਦੀਆਂ ਨਜ਼ਰਾਂ ਭਾਰਤੀ ਬੱਲੇਬਾਜ਼ੀ ‘ਤੇ ਹੀ ਹੋਣਗੀਆਂ ਜਿਸ ਵਿੱਚ ਭਾਰਤ ਹਾਲਾਂਕਿ ਇਸ ਮੈਚ ਨੂੰ ਅਭਿਆਸ ਦੇ ਤੌਰ ‘ਤੇ ਲਵੇਗਾ ਪਰ ਉਹ ਅਗਲੇ ਦਿਨ ਪਾਕਿਸਤਾਨ ਵਿਰੁੱਧ ਖੇਡਣ ਵਾਲੀ ਹੀ ਟੀਮ ਹਾਂਗਕਾਂਗ ਵਿਰੁੱਧ ਖਿਡਾਵੇਗਾ
ਟੂਰਨਾਮੈਂਟ ‘ਚ ਭਾਰਤ ਨੂੰ ਤੀਸਰੇ ਨੰਬਰ ‘ਤੇ ਵਿਰਾਟ ਦੀ ਕਮੀ ਜ਼ਰੂਰ ਮਹਿਸੂਸ ਹੋਵੇਗੀ ਅਤੇ ਹਾਂਗਕਾਂਗ ਵਿਰੁੱਧ ਵਿਰਾਟ ਦੀ ਗੈਰਮੌਜ਼ੂਦਗੀ ‘ਚ ਅੰਬਾਟੀ ਰਾਇਡੂ ਤੀਸਰੇ ਨੰਬਰ ‘ਤੇ ਉੱਤਰ ਸਕਦੇ ਹਨ ਜਿੰਨ੍ਹਾਂ ਦਾ ਇੱਕ ਰੋਜ਼ਾ ‘ਚ 50 ਦਾ ਔਸਤ ਹੈ ਚੌਥੇ ਨੰਬਰ ‘ਤੇ ਦਿਨੇਸ਼ ਕਾਰਤਿਕ ਆ ਸਕਦੇ ਹਨ
ਧੋਨੀ ਤੋਂ ਬਾਅਦ ਛੇਵੇਂ ਨੰਬਰ ‘ਤੇ ਕੇਦਾਰ ਜਾਧਵ ਅਤੇ ਹਰਫ਼ਨਮੌਲਾ ਹਾਰਦਿਕ ਪਾਂਡਿਆ ਸੱਤਵੇਂ ਨੰਬਰ ‘ਤੇ ਖੇਡਣਗੇ ਅਗਲੇ ਚਾਰ ਸਥਾਨ ਭੁਵਨੇਸ਼ਵਰ, ਬੁਮਰਾਹ, ਕੁਲਦੀਪ ਯਾਦਵ ਅਤੇ ਯੁਜਵਿੰਦਰ ਚਹਿਲ ਦੇ ਰਹਿਣਗੇ ਖੱਬੂ ਸਪਿੱਨਰ ਅਕਸ਼ਰ ਨੂੰ  ਅਜੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਟੀਮ ਦੇ ਅਭਿਆਸ ਲਈ ਪੰਜ ਖ਼ਾਸ ਗੇਂਦਬਾਜ਼
ਨਵੀਂ ਦਿੱਲੀ, 15 ਸਤੰਬਰ
ਬੀਸੀਸੀਆਈ ਨੇ ਦੁਬਈ ‘ਚ ਭਾਰਤੀ ਸੀਨੀਅਰ ਕ੍ਰਿਕਟ ਟੀਮ ਦੇ ਚੰਗੇ ਅਭਿਆਸ ਲਈ ਲਈ ਭਾਰਤ ‘ਏ’ ਦੇ ਪੰਜ ਗੇਂਦਬਾਜ਼ਾਂ ਨੂੰ ਸੰਯੁਕਤ ਅਰਬ ਅਮੀਰਾਤ ਭੇਜਿਆ ਹੈ ਭਾਰਤੀ ਕ੍ਰਿਕਟ ਟੀਮ 18 ਸਤੰਬਰ ਨੂੰ ਹਾਂਗਕਾਂਗ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਜਦੋਂਕਿ ਉਸਦੇ ਅਗਲੇ ਹੀ ਦਿਨ ਭਾਰਤ-ਪਾਕਿਸਤਾਨ ਦਾ ਮੈਚ ਹੋਵੇਗਾ
ਬੀਸੀਸੀਆਈ ਨੇ ਮੱਧਪ੍ਰਦੇਸ਼ ਦੇ ਆਵੇਸ਼ ਖਾਨ, ਕਰਨਾਟਕ ਦੇ ਐਮ ਪ੍ਰਸਿੱਧ ਕ੍ਰਿਸ਼ਨਾ ਅਤੇ ਪੰਜਾਬ ਦੇ ਸਿਧਾਰਥ ਕੌਲ ਤੋਂ ਅਲਾਵਾ ਖੱਬੇ ਹੱਥ ਦੇ ਸਪਿੱਨਰ ਸ਼ਾਹਬਾਜ਼ ਨਦੀਮ ਅਤੇ ਲੈੱਗ ਸਪਿੱਨਰ ਮਯੰਕ ਮਾਰਕੰਡੇ ਨੂੰ ਦੁਬਈ ਭੇਜਿਆ ਹੈ ਜੋ ਅਗਲੇ ਤਿੰਨ ਦਿਨ ਨੈੱਟ ‘ਤੇ ਗੇਂਦਬਾਜ਼ੀ ਕਰਨਗੇ
ਆਵੇਸ਼ ਨੂੰ ਛੱਡਕੇ ਹੋਰ ਚਾਰੇ ਗੇਂਦਬਾਜ਼ ਹਾਲ ਹੀ ‘ਚ ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਏ ਟੀਮਾਂ ਵਿਰੁੱਧ ਸਮਾਪਤ ਹੋਈ ਚੁਕੋਣੀ ਲੜੀ ‘ਚ ‘ਭਾਰਤ ਏ’ ਅਤੇ ਬੀ.ਟੀਮਾਂ ਦਾ ਹਿੱਸਾ ਸਨ ਕੌਲ ਬਰਤਾਨੀਆ ਦੌਰੇ ‘ਚ ਸੀਮਤ ਓਵਰਾਂ ਦੇ ਗੇੜ ਲਈ ਸੀਨੀਅਰ ਟੀਮ ਦਾ ਹਿੱਸਾ ਵੀ ਸਨ
ਵਿਜੇ ਹਜਾਰੇ ਟਰਾਫ਼ੀ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਇਸ ਲਈ ਇਹ ਗੇਂਦਬਾਜ਼ ਆਪਣੇ ਰਾਜਾਂ ਵੱਲੋਂ ਖੇਡਣ ਲਈ ਦੁਬਈ ਤੋਂ ਸਮੇਂ ਨਾਲ ਹੀ ਵਾਪਸ ਮੁੜ ਆਉਣਗੇ
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਲਗਾਤਾਰ ਦੋ ਮੈਚ ਹੋਣ ਕਾਰਨ ਅਸੀਂ ਭੁਵਨੇਸ਼ਵਰ ਅਤੇ ਜਸਪ੍ਰੀਤ ਬੁਮਰਾਹ ਤੋਂ ਨੈੱਟ ‘ਤੇ ਜ਼ਿਆਦਾ ਗੇਂਦਬਾਜ਼ੀ ਕਰਨ ਦੀ ਆਸ ਨਹੀਂ ਕਰ ਸਕਦੇ ਅਤੇ ਅਕੈਡਮੀ ਦੇ ਗੇਂਦਬਾਜ਼ਾਂ ਤੋਂ ਚੰਗੇ ਗੇਂਦਬਾਜ਼ ਨਹੀਂ ਮਿਲਦੇ ਇਸ ਲਈ ਅਸੀਂ ਆਪਣੀ ਅਗਲੀ ਸ਼੍ਰੇਣੀ ਦੇ ਗੇਂਦਬਾਜ਼ਾਂ ਨੂੰ ਭੇਜਿਆ ਹੈ
ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤ ਦੇ ਲਗਭੱਗ ਦਸ ਮੈਂਬਰਾਂ ਨੇ ਸ਼ਨਿੱਚਰਵਾਰ ਨੂੰ ਅਭਿਆਸ ਸੈਸ਼ਨ ‘ਚ ਹਿੱਸਾ ਲਿਆ ਇੰਗਲੈਂਡ ‘ਚ ਟੈਸਟ ਲੜੀ ਦਾ ਹਿੱਸਾ ਰਹੇ ਖਿਡਾਰੀ ਐਤਵਾਰ ਨੂੰ ਦੁਬਈ ਪਹੁੰਚਣਗੇ ਅਤੇ ਉਹ ਹਾਂਗਕਾਂਗ ਵਿਰੁੱਧ ਮੈਚ ਤੋਂ ਪਹਿਲਾਂ ਅਭਿਆਸ ਸੈਸ਼ਨ ‘ਚ ਹਿੱਸਾ ਲੈਣਗੇ
ਪਾਕਿ ਪੇਸਰਸ ਲਈ ਟੀਮ ਕਰ ਰਹੀ ਖ਼ਾਸ ਤਿਆਰੀ
ਪਾਕਿਸਤਾਨ ਟੀਮ ‘ਚ ਦੋ ਤੇਜ਼ ਰਫ਼ਤਾਰ ਦੇ ਗੇਂਦਬਾਜ਼ਾਂ ਮੁਹੰਮਦ ਆਮਿਰ ਅਤੇ ਜੂਨੇਦ ਖਾਨ ਦੀ ਮੁਹਾਰਤ ਨੂੰ ਦੇਖਦੇ ਹੋਏ ਬੀਸੀਸੀਆਈ ਨੇ ਇਹਨਾਂ ਖੱਬੂ ਤੇਜ਼ ਗੇਂਦਬਾਜ਼ਾਂ ਨਾਲ ਨਿਪਟਣ ਲਈ ਭਾਰਤੀ ਬੱਲੇਬਾਜ਼ਾਂ ਲਈ ਖੱਬੇ ਹੱਥ ਦੇ ਥ੍ਰੋ ਡਾਊਨ ਮਾਹਿਰ ਦਾ ਵੀ ਪ੍ਰਬੰਧ ਕੀਤਾ ਹੈ ਜੋ ਸ਼੍ਰੀਲੰਕਾ ਦੇ ਹਨ ਅਤੇ ਉਹਨਾਂ ਦਾ ਨਾਂਅ ਨੁਵਾਨ ਸੇਨੇਵਿਰਤਨੇ ਹੈ ਪਾਕਿਸਤਾਨ ਦੀ ਟੀਮ ‘ਚ ਮੁੱਖ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਲੈਫਟ ਆਰਮ ਮੀਡੀਅਰ ਪੇਸਰ ਉਸਮਾਨ ਖਾਨ ਅਤੇ ਸ਼ਾਹਿਨ ਅਫ਼ਰੀਦੀ ਵੀ ਹਨ 38 ਸਾਲਾ ਸ਼੍ਰੀਲੰਕਾਈ ਲੈਫਟ ਆਰਮ ਪ੍ਰਥਮ ਸ਼੍ਰੇਣੀ ਕ੍ਰਿਕਟਰ ਨੁਵਾਨ ਸ਼੍ਰੀਲੰਕਾਈ ਟੀਮ ਨਾਲ ਕਰੀਬ ਇੱਕ ਦਹਾਕੇ ਤੋਂ ਜੁੜੇ ਹੋਏ ਹਨ ਭਾਰਤੀ ਟੀਮ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਸੱਜੇ ਹੱਥ ਦੇ ਥ੍ਰੋ ਡਾਊਨ ਸਪੈਸ਼ਲਿਸਟ ਰਘੁ ਤੋਂ ਵਰਗ ਲੋਡ ਘੱਟ ਕਰਨ ਅਤੇ ਪਾਕਿ ਦੇ ਅਟੈਕ ਵਿਰੁੱਧ ਖ਼ਾਸ ਤਿਆਰੀ ਲਈ ਇਹ ਕਦਮ ਚੁੱਕਿਆ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਸਿੰਗਟਨ, ਏਜੰਸੀ।
ਅਰਮੀਕਾ ਦਾ ਮੰਨਣਾ ਹੈ ਕਿ ਇਰਾਨ (Iran) ਨੇ ਖੰੜੋ ‘ਚ ਨੇਵੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵਾਸਿੰਗਟਨ ਨਾਲ ਵੱਧਦੇ ਤਨਾਅ ਵਿਚਕਾਰ ਸਾਲਾਨਾ ਅਭਿਆਸ ਦੇ ਸਮੇਂ ਨੂੰ ਅੱਗੇ ਵਧਾਇਆ ਗਿਆ ਹੈ। ਅਮਰੀਕਾ ਅਧਿਕਾਰੀਆਂ ਨੇ ਰਾਇਟਰ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਨਾਂਅ ਉਜਾਗਰ ਨਹੀਂ ਕਰਨ ਕਰ ਸ਼ਰਤ ‘ਤੇ ਦੱਸਿਆ ਕਿ ਸੰਭਵ ਤੌਰ ‘ਤੇ ਸਾਲਾਨਾ ਅਭਿਆਸ ‘ਚ ਛੋਟੀਆਂ ਕਿਸ਼ਤੀਆਂ ਸਮੇਤ 100 ਤੋਂ ਜ਼ਿਆਦਾ ਜਹਾਜਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਕ ਹੋਰ ਅਧਿਕਾਰੀ ਨੇ ਉਮੀਦ ਜਤਾਈ ਕਿ ਇਹ ਅਭਿਆਸ ਇਸ ਹਫਤੇ ਦੇ ਅੰਤ ਤੱਕ ਚੱਲੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਬਾਹਰ ਹੋਣ ਅਤੇ ਤੇਹਰਾਨ ‘ਤੇ ਪ੍ਰਤੀਬੰਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਫੈਸਲੇ ਨਾਲ ਇਰਾਨ (Iran) ਜ਼ਿਆਦਾ ਨਰਾਜ ਹੈ। ਇਰਾਨ (Iran) ਦੇ ਵਰਿਸ਼ਠ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਭਿਆਨ ਇਰਾਨ ਦੇ ਮਹੱਤਵਪੂਰਨ ਤੇਲ ਨਿਰਯਾਤ ਨੂੰ ਨਹੀਂ ਰੋਕ ਸਕੇਗਾ।
ਅਮਰੀਕੀ ਸੈਨਾ ਨੇ ਸੈਟਰਲ ਕਮਾਂਡ ਨੇ ਬੁੱਧਵਾਰ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਰਾਨੀ (Iran) ਨੇਵੀ ਦੀਆਂ ਗਤੀਵਿਧੀਆਂ ‘ਚ ਵਾਧਾ ਦੇਖਿਆ ਗਿਆ ਹੈ, ਜਿਸ ‘ਚ ਇਰਾਨ ਦੀ ਰਿਵੋਲਯੂਸ਼ਨਰੀ ਗਾਰਡ ਨੇ ਹਾਮੋਰਜ ਦੀ ਜਲਡਮਰੂਮਨ, ਤੇਲ ਸ਼ਿਪਮੈਂਟ ਇਕ ਰਣਨੀਤੀ ਜਲਮਾਰਗ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਸੈਂਟਰਲ ਕਮਾਂਡ ਦੇ ਮੁੱਖ ਬੁਲਾਰੇ ਨੇਵੀ ਦੇ ਕੈਪਟਨ ਬਿਲ ਅਰਬਨ ਨੇ ਕਿਹਾ ਅਸੀਂ ਬਰੀਕੀ ਨਾਲ ਨਿਗਰਾਨੀ ਰੱਖੀ ਹੋਈ ਹੈ ਅਤੇ ਆਪਣੇ ਸਹਿਯੋਗੀਆਂ ਨਾਲ ਨਿਰੰਤਰ ਕੰਮ ਰਹੇ ਹਾਂ ਜਿਸ ਨਾਲ ਅੰਤਰਰਾਸ਼ਟਰੀ ਜਲਮਾਰਗਾਂ ‘ਚ ਵਪਾਰ ਨਿਰਵਿਘਨ ਰੂਪ ਨਾਲ ਹੋ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।