Businessmen - Sach Kahoon Punjabi

Panipat : ਜ਼ੇਲ੍ਹ ਤੋਂ ਪਾਨੀਪਤ ਦੇ ਦੋ ਵਪਾਰੀਆਂ ਨੂੰ ਧਮਕੀ
ਪਾਨੀਪਤ (ਸੱਚ ਕਹੂੰ ਨਿਊਜ਼)। ਜ਼ੇਲ੍ਹ ’ਚ ਬੰਦ ਲਾਰੈਂਸ ਗੈਂਗ ਦੇ ਸ਼ੂਟਰ ਪ੍ਰਿਅਵ੍ਰਤ ਉਰਫ ਫੌਜੀ ਨੇ ਹਰਿਆਣਾ ਦੇ (Panipat) ਪਾਨੀਪਤ ’ਚ ਦੋ ਲੋਕਾਂ ਦੇ ਮਨ ’ਚ ਦਹਿਸ਼ਤ ਬੈਠਾ ਦਿੱਤੀ ਹੈ। (Panipat News) ਜ਼ੇਲ੍ਹ ਤੋਂ ਫੋਨ ਕਰਕੇ ਸ਼ਹਿਰ ਦੇ ਮਸ਼ਹੂਰ ਮਿਸ਼ਠਾਨ ਭੰਡਾਰ ਸੰਚਾਲਕ ਅਤੇ ਡੈਅਰੀ ਸੰਚਾਲਕ ਤੋਂ ਰੰਗਦਾਰੀ ਮੰਗੀ ਹੈ। ਰੰਗਦਾਰੀ ਨਾ ਦੇਣ ’ਤੇ ਦੋਵਾਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪ੍ਰਿਅਵ੍ਰਤ ਨਾਲ ਉਸ ਦਾ ਸਾਥੀ ਕਸ਼ਿਸ਼ ਵੀ ਸ਼ਾਮਲ ਹੈ। ਡਰੇ ਹੋਏ ਪੀੜਤਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਕਰਨ ਵਾਲਿਆਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਦੋਵੇਂ ਮਾਮਲਿਆਂ ਦੀ ਜਾਂਚ ਜਾਰੀ ਹੈ। ਨਾਲ ਹੀ ਦੋਵੇਂ ਪੀੜਤ ਇਸ ਮਾਮਲੇ ’ਚ ਕੁਝ ਬੋਲਣ ਤੋਂ ਫਿਲਹਾਲ ਬਚ ਰਹੇ ਹਨ।

ਇਹ ਵੀ ਪੜ੍ਹੋ : ਸਾਵਧਾਨ ! ਅਗਲੇ ਪੰਜ ਦਿਨਾਂ ਤੱਕ ਇਨ੍ਹਾਂ ਸੂਬਿਆਂ ’ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ

ਦੋਵਾਂ ਨੂੰ ਇੱਕ ਸਾਥ ਕੀਤਾ ਗਿਆ ਟਾਰਗੇਟ | Panipat News

ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਪੀੜਤ (Panipat ) ਤਹਿਸੀਲ ਕੈਂਪ ਥਾਣਾ ਖੇਤਰ ਦੀਆਂ ਵੱਖ-ਵੱਖ ਕਲੌਨਿਆਂ ਦੇ ਹਨ। ਦੋਵਾਂ ਦੀਆਂ ਥਾਣਾ ਖੇਤਰ ’ਚ ਹੀ ਦੁਕਾਨ ਅਤੇ ਡੈਅਰੀ ਹਨ। ਮਿਸ਼ਠਾਨ ਭੰਡਾਰ ਸੰਚਾਲਕ ਸ਼ਹਿਰ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। ਹਾਲਾਂਕਿ ਡੈਅਰੀ ਸੰਚਾਲਕ ਵੀ ਇਸ ਸ਼ਹਿਰ ’ਚ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਹੌਲੀ-ਹੌਲੀ ਦੋਵਾਂ ਨੇ ਆਪਣਾ ਕਾਰੋਬਾਰ ਵਧਾ ਲਿਆ ਹੈ। ਹੁਣ ਦੋਵਾਂ ਦੀ ਵਧਦੀ ਤਰੱਕੀ ਦੇਖ ਕੇ ਬਦਮਾਸ਼ਾਂ ਦੀਆਂ ਅੱਖਾਂ ਰੜਕ ਉਠੀਆਂ। ਦੋਵਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਇਆ ਹੈ। ਦੋਵਾਂ ਤੋਂ ਇੱਕੋ ਸਮੇਂ ਰੰਗਦਾਰੀ ਦੀ ਮੰਗ ਕੀਤੀ ਗਈ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਪੁਲਿਸ ਨੇ ਦਿੱਤੇ ਗਨਮੈਨ, ਦੁਕਾਨਾਂ ਦੇ ਬਾਹਰ ਵਧਾਈ ਗਸ਼ਤ | Panipat News

ਸੁਰੱਖਿਆ ਦੇ ਨਜ਼ਰੀਏ ਤੋਂ ਪੁਲਿਸ ਨੇ ਮਾਮਲੇ ’ਚ ਦੋਵਾਂ (Panipat ) ਪੀੜਤਾਂ ਨੂੰ ਗੰਨਮੈਨ ਦਿੱਤੇ ਹਨ। ਇੰਨਾ ਹੀ ਨਹੀਂ ਦੋਵਾਂ ਦੁਕਾਨਾਂ ਦੇ ਬਾਹਰ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਮਾਲਕਾਂ ਨੇ ਦੋਵੇਂ ਦੁਕਾਨਾਂ ਦੇ ਬਾਹਰ ਨਵੀਂ ਤਕਨੀਕ ਦੇ ਸੀਸੀਟੀਵੀ ਵੀ ਲਗਾਏ ਹਨ। ਸੁਰੱਖਿਆ ਦੇ ਮੱਦੇਨਜ਼ਰ ਪੀੜਤ ਖੁਦ ਦੁਕਾਨ ’ਤੇ ਘੱਟ ਸਮਾਂ ਬਿਤਾ ਰਹੇ ਹਨ ਅਤੇ ਹੋਰ ਥਾਵਾਂ ’ਤੇ ਆਪਣਾ ਸਮਾਂ ਲੰਘਾ ਰਹੇ ਹਨ।

ਕੌਣ ਹੈ ਸ਼ੂਟਰ ਪ੍ਰਿਯਵ੍ਰਤ | Panipat News

ਜਵਾਨੀ ’ਚ ਪਿੰਡ ਦੇ ਅਖਾੜਿਆਂ ’ਚ ਕੁਸ਼ਤੀ ਕਰਨ ਵਾਲਾ ਮੁੰਡਾ ਲਾਰੈਂਸ ਗੈਂਗ ਦਾ ਬਦਨਾਮ ਸ਼ੂਟਰ ਬਣ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਰੀਰ ’ਚ ਪਹਿਲੀ ਗੋਲੀ ਮਾਰਨ ਵਾਲਾ ਪਹਿਲਾ ਸ਼ੂਟਰ ਪ੍ਰਿਅਵਰਤ ਫੌਜੀ ਸੀ। ਪ੍ਰਯਾਵਰਤ ਫੌਜੀ ਜਵਾਨੀ ’ਚ ਪਹਿਲਵਾਨ ਬਣਨ ਦੇ ਸੁਪਨੇ ਦੇਖਦਾ ਸੀ। ਬਾਅਦ ’ਚ ਪਿੰਡ ਦੇ ਅਖਾੜੇ ਵਿੱਚ ਹੀ ਕੁਸ਼ਤੀ ਦੇ ਗੁਰ ਸਿੱਖਦਿਆਂ ਉਹ ਖੇਡ ਕੋਟੇ ਰਾਹੀਂ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ। ਉਸਦੀ ਪਹਿਲੀ ਪੋਸਟਿੰਗ ਪੁਣੇ, ਮਹਾਰਾਸ਼ਟਰ ’ਚ ਹੋਈ ਸੀ। ਉੱਥੋਂ ਉਸ ਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਪਰ ਇਸ ਤੋਂ ਬਾਅਦ ਉਹ ਫੌਜ ਦੀ ਨੌਕਰੀ ਛੱਡ ਕੇ ਪਿੰਡ ਪਰਤ ਆਇਆ। ਇਸ ਤੋਂ ਬਾਅਦ ਜੁਲਾਈ 2015 ’ਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ’ਚ ਧੁੱਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ।

ਆੜ੍ਹਤੀਏ ਖਿਲਾਫ਼ ਪਰਚਾ ਰੱਦ ਕਰਵਾਉਣ ਲਈ ਵਪਾਰੀਆਂ ਕੀਤਾ ਚੱਕਾ ਜਾਮ
ਪਿੰਡ ਜਿਉਂਦ ਦੇ ਕਿਸਾਨ ਨੇ 9 ਅਗਸਤ ਨੂੰ ਕੀਤੀ ਸੀ ਖੁਦਕੁਸ਼ੀ

ਅਮਿਤ ਗਰਗ, ਰਾਮਪੁਰਾ ਫੂਲ:ਜਿਉਦ ਪਿੰਡ ਦੇ ਕਿਸਾਨ ਖੁਦਕੁਸ਼ੀ ਮਾਮਲੇ ਚ ਆੜਤੀਏ ਸੁਰੇਸ਼ ਕੁਮਾਰ ਖਿਲਾਫ਼ ਪਰਚਾ ਦਰਜ ਹੋਣ ਦੇ ਰੋਸ ਵਿਚ ਆਏ ਵਪਾਰੀਆ ਨੇ ਆਪਣੀਆ ਦੁਕਾਨਾਂ ਬੰਦ ਕਰਕੇ ਬਠਿੰਡਾ-ਚੰਡੀਗੜ ਹਾਈਵੇ ਤੇ ਜਾਮ ਲਾਇਆ । ਧਰਨੇ ਦੀ ਅਗਵਾਈ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ, ਆੜਤੀਆ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ ਕਰ ਰਹੇ ਸਨ|

ਜਿ਼ਕਰਯੋਗ ਹੈ ਕਿ ਬੀਤੀ 9 ਅਗਸਤ ਨੂੰ ਪਿੰਡ ਜਿਉਂਦ ਦੇ ਕਿਸਾਨ ਟੇਕ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਇਸ ਕਿਸਾਨ ਨੇ ਆੜ੍ਹਤੀਏ ਸੁਰੇਸ਼ ਕੁਮਾਰ ਦਾ ਪੰਜ ਲੱਖ ਰੁਪਏ ਦੇਣਾ ਸੀ। ਆੜ੍ਹਤੀਏ ਨੇ ਇਸ ਸਬੰਧੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੋਇਆ ਸੀ। ਮ੍ਰਿਤਕ ਨੇ ਖੁਦਕੁਸ਼ੀ ਨੋਟ ਵਿੱਚ ਆੜ੍ਹਤੀਏ ਸੁਰੇਸ਼ ਕੁਮਾਰ ਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਆੜ੍ਹਤੀਏ ਸੁਰੇਸ਼ ਖਿਲਾਫ਼ ਅਧੀਨ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਪਰਚੇ ਨੂੰ ਰੱਦ ਕਰਵਾਉਣ ਲਈ ਸ਼ਹਿਰ ਦੇ ਸਮੂਹ ਆੜ੍ਹਤੀਆਂ ਅਤੇ ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਕਰਕੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ। ਇਸ ਮੌਕੇ ਵਪਾਰੀ ਪ੍ਰਸ਼ੋਤਮ ਮੰਨੂ, ਬੌਬੀ ਗਰਗ, ਰਾਜੇਸ਼ ਕੁਮਾਰ ਟੀਨਾ, ਮੁਕੇਸ਼ ਕੁਮਾਰ ਬੀਕੇਓ, ਜਸਵੰਤ ਰਾਏ ਬੱਲੋਂ, ਅਸ਼ੋਕ ਕੁਮਾਰ ਆੜ੍ਹਤੀਆ, ਅਮਰਜੀਤ ਸ਼ਰਮਾ, ਸਨੀ ਬਾਹੀਆ, ਰੌਬੀ ਬਾਂਸਲ, ਲਵਲੀ ਗੋਇਲ, ਸੱਤਪਾਲ ਗਰਗ ਅਤੇ ਹੋਰ ਵਪਾਰੀ ਹਾਜ਼ਰ ਸਨ।

ਦੂਜੇ ਪਾਸੇ ਮ੍ਰਿਤਕ ਕਿਸਾਨ ਦੇ ਹੱਕ ਵਿੱਚ ਨਿੱਤਰਦਿਆਂ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਅੱਜ ਸਦਰ ਥਾਣਾ ਅੱਗੇ ਧਰਨਾ ਲਾ ਕੇ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਆੜ੍ਹਤੀਏ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਮਾਸਟਰ ਸੁਖਦੇਵ ਸਿੰਘ ਜਵੰਦਾ, ਨੈਬ ਸਿੰਘ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।