Income - Sach Kahoon Punjabi
ਮਈ ਮਹੀਨੇ ’ਚ ਟਿਕਟ ਚੈਕਿੰਗ ਰਾਹੀਂ ਰੇਲਵੇ ਨੂੰ 3.04 ਕਰੋੜ ਰੁਪਏ ਦੀ ਆਮਦਨ
ਯਾਤਰੀ ਯੂਆਰ ਕੋਡ/ਯੂਪੀਆਈ ਨੂੰ ਸਕੈਨ ਕਰਕੇ ਵੀ ਕਰ ਸਕਦੇ ਹਨ ਭੁਗਤਾਨ
(ਸਤਪਾਲ ਥਿੰਦ) ਫਿਰੋਜ਼ਪੁਰ। Indian Railways ਰੇਲ ਗੱਡੀਆਂ ਵਿੱਚ ਅਣਅਧਿਕਾਰਤ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਇਸ ਰੁਝਾਨ ਨੂੰ ਰੋਕਣ ਲਈ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਲਗਾਤਾਰ ਰੇਲ ਗੱਡੀਆਂ ਵਿੱਚ ਟਿਕਟਾਂ ਦੀ ਚੈਕਿੰਗ ਕਰ ਰਹੀ ਹੈ। ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਚੀਫ਼ ਟਿਕਟ ਇੰਸਪੈਕਟਰਾਂ ਵੱਲੋਂ ਮਈ, 2024 ਦੌਰਾਨ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਕੁੱਲ 31,833 ਯਾਤਰੀ ਬਿਨ੍ਹਾਂ ਟਿਕਟ ਜਾਂ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 3.04 ਕਰੋੜ ਰੁਪਏ ਦੀ ਆਮਦਨ ਵਸੂਲੀ ਗਈ। ਹੁਣ, ਭਾਵੇਂ ਰੇਲਗੱਡੀ ਵਿੱਚ ਯਾਤਰਾ ਕਰਦੇ ਸਮੇਂ ਕਿਸੇ ਰੇਲਵੇ ਯਾਤਰੀ ਕੋਲ ਨਕਦੀ ਨਾ ਹੋਵੇ, ਉਹ ਆਨ-ਬੋਰਡ ਟਿਕਟ ਚੈਕਿੰਗ ਸਟਾਫ਼ ਕੋਲ ਉਪਲਬਧ ਹੈਂਡ ਹੈਲਡ ਟਰਮੀਨਲ (88) ਰਾਹੀਂ ਯੂਆਰ ਕੋਡ/ਯੂਪੀਆਈ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦਾ ਹੈ।
ਇਹ ਵੀ ਪੜ੍ਹੋ: ਨਿੱਜੀ ਬੈਂਕ ਦੇ ਤਿੰਨ ਕੰਪਰੈਸ਼ਰ ਤੇ ਤਾਰਾਂ ਗਾਇਬ
ਚਾਲੂ ਵਿੱਤੀ ਸਾਲ ਦੇ ਜਨਵਰੀ ਮਹੀਨੇ ਵਿੱਚ ਫ਼ਿਰੋਜ਼ਪੁਰ ਡਿਵੀਜ਼ਨ ਨੂੰ ਕਿਊਆਰ ਕੋਡ/ਯੂਪੀਆਈ ਸਕੈਨ ਰਾਹੀਂ ਟਿਕਟ ਚੈਕਿੰਗ ਨਾਲ ਸਬੰਧਤ ਲੈਣ-ਦੇਣ ਤੋਂ 1.31 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ, ਜੋ ਮਈ ਮਹੀਨੇ ਵਿੱਚ ਵਧ ਕੇ 7.30 ਲੱਖ ਰੁਪਏ ਹੋ ਗਿਆ। ਜਨਵਰੀ ਅਤੇ ਮਈ ਦੇ ਮਹੀਨਿਆਂ ਲਈ ਯੂਆਰ ਕੋਡ/ਯੂਪੀਆਈ ਸਕੈਨਿੰਗ ਦੁਆਰਾ ਕਮਾਈ ਕੀਤੀ ਆਮਦਨ ਦੀ ਤੁਲਨਾ ਕਰਦੇ ਹੋਏ, ਫ਼ਿਰੋਜ਼ਪੁਰ ਡਿਵੀਜ਼ਨ ਵਿੱਚ 557 ਪ੍ਰਤੀਸ਼ਤ ਵਾਧਾ ਹੋਇਆ ਹੈ। Indian Railways
ਸਟੇਸ਼ਨ ਕੰਪਲੈਕਸ ਵਿੱਚ ਕੂੜਾ ਸੁੱਟਣ ਵਾਲੇ 301 ਯਾਤਰੀਆਂ ਤੋਂ 54 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ| Indian Railways
ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼-ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਤੌਰ ’ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਮਈ ਮਹੀਨੇ ਦੌਰਾਨ ਸਟੇਸ਼ਨ ਕੰਪਲੈਕਸ (ਐਂਟੀ ਲਿਟਰਿੰਗ ਐਕਟ) ਵਿੱਚ ਕੂੜਾ ਸੁੱਟਣ ਵਾਲੇ 301 ਯਾਤਰੀਆਂ ਤੋਂ 54 ਹਜ਼ਾਰ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ।
ਡਿਵੀਜ਼ਨਲ ਰੇਲਵੇ ਮੈਨੇਜਰ ਸ੍ਰੀ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਯਾਤਰੀ ਬਿਨ੍ਹਾਂ ਟਿਕਟ ਯਾਤਰਾ ਨਾ ਕਰੇ, ਭਾਵ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਜ਼ੀਰੋ ਟਿਕਟ ਰਹਿਤ ਯਾਤਰਾ ਦਾ ਟੀਚਾ ਮਿਥਿਆ ਗਿਆ ਹੈ।
ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ : ਵਿਜੀਲੈਂਸ ਬਿਊਰੋ ਵੱਲੋਂ ਆਬਕਾਰੀ ਅਧਿਕਾਰੀ ਬਿਰਦੀ ਖ਼ਿਲਾਫ਼ ਮੁਕੱਦਮਾ ਦਰਜ
ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸ਼ੁੱਕਰਵਾਰ ਨੂੰ ਬਲਬੀਰ ਕੁਮਾਰ ਬਿਰਦੀ, ਜੁਆਇੰਟ ਡਾਇਰੈਕਟਰ, ਜੀਐਸਟੀ, ਆਬਕਾਰੀ ਵਿਭਾਗ ਪੰਜਾਬ, ਵਾਸੀ ਲੰਮਾ ਪਿੰਡ, ਜਲੰਧਰ ਵੱਲੋਂ ਸਰਕਾਰੀ ਅਧਿਕਾਰੀ ਹੁੰਦਿਆਂ ਭ੍ਰਿਸ਼ਟਾਚਾਰ ਰਾਹੀਂ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੇ 01.04.2007 ਤੋਂ 11.09.2020 ਤੱਕ ਦੇ ਜਾਂਚ ਸਮੇਂ ਦੌਰਾਨ ਕੁੱਲ 5,12,51,688.37 ਰੁਪਏ ਖਰਚ ਕੀਤੇ ਜਦੋਂ ਕਿ ਸਾਰੇ ਸਰੋਤਾਂ ਤੋਂ ਉਸਦੀ ਅਸਲ ਆਮਦਨ 2,08,84,863.37 ਰੁਪਏ ਬਣਦੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਅਧਿਕਾਰੀ ਨੇ ਇਸ ਸਮੇਂ ਦੌਰਾਨ ਆਪਣੀ ਅਸਲ ਆਮਦਨ ਤੋਂ 3,03,66,825 ਰੁਪਏ ਵੱਧ ਖਰਚ ਕੀਤੇ ਜੋ ਕਿ ਉਸਦੀ ਕੁੱਲ ਆਮਦਨ ਤੋਂ ਲਗਭਗ 145.40 ਫੀਸਦੀ ਵੱਧ ਹੈ।
ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ (Punjab Vigilance Bureau)
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਪੰਜਾਬ ਆਬਕਾਰੀ ਵਿਭਾਗ ਦੇ ਉਕਤ ਅਧਿਕਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੀ ਅਸਲ ਆਮਦਨ ਨਾਲੋਂ ਵੱਧ ਚੱਲ ਅਤੇ ਅਚੱਲ ਜਾਇਦਾਦ ਬਣਾਈ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1) (ਬੀ) ਅਤੇ 13(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਬਿਊਰੋ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। (Punjab Vigilance Bureau)
ਇਹ ਵੀ ਪੜ੍ਹੋ : RBI : 2000 ਦੇ ਨੋਟ ਹੋਣਗੇ ਬੰਦ
ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਉਕਤ ਬਲਬੀਰ ਕੁਮਾਰ ਬਿਰਦੀ ਅਤੇ ਆਬਕਾਰੀ ਵਿਭਾਗ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨੇ ਕੁਝ ਟਰਾਂਸਪੋਰਟਰਾਂ ਅਤੇ ਉਦਯੋਗਪਤੀਆਂ ਦੀ ਮਿਲੀਭੁਗਤ ਨਾਲ ਜੀ.ਐਸ.ਟੀ. ਉਗਰਾਹੀ ਵਿੱਚ ਘਪਲਾ ਕੀਤਾ ਸੀ। ਇਸ ਸਬੰਧੀ 21.08.2020 ਨੂੰ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ 7, 7-ਏ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਫਲਾਇੰਗ ਸਕੁਐਡ-1, ਮੋਹਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ।
ਬੱਚਤ ਕਰਨ ਨਾਲ ਹੀ ਸੁਧਰੇਗਾ ਭਵਿੱਖ
ਬੱਚਤ ਕਰਨ ਨਾਲ ਹੀ ਸੁਧਰੇਗਾ ਭਵਿੱਖ
ਭਵਿੱਖ ਲਈ ਇੰਨੀ ਬੱਚਤ ਕਰੋ ਕਿ ਭਾਵੇਂ ਬਹੁਤੀ ਕਮਾਈ ਨਾ ਹੋਵੇ, ਪੈਸੇ ਦੀ ਕੋਈ ਸਮੱਸਿਆ ਨਾ ਹੋਵੇ। ਸਾਡੇ ਘਰੇਲੂ ਖਰਚੇ ਸੁਚਾਰੂ ਢੰਗ ਨਾਲ ਚੱਲਦੇ ਰਹਿਣ। ਜੇਕਰ ਤੁਸੀਂ ਵੀ ਹੁਣ ਇਹ ਸਭ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਕੰਜੂਸ ਬਣੋ। ਕੰਜੂਸ ਦਾ ਮਤਲਬ ਹੈ ਕੁਝ ਅਜਿਹਾ ਕਰੋ ਕਿ ਪੈਸਾ ਲੋੜ ਵੇਲੇ ਹੀ ਖਰਚਿਆ ਜਾਵੇ। ਪੈਸੇ ਖਰਚਣ ਤੋਂ ਪਰਹੇਜ ਕਰੋ ਜਦੋਂ ਤੱਕ ਗੱਲ ਬਹੁਤ ਮਹੱਤਵਪੂਰਨ ਨਾ ਹੋਵੇ। ਤੁਸੀਂ ਉਹ ਸਭ ਕੁਝ ਕਰਦੇ ਹੋ ਜੋ ਇੱਕ ਕੰਜੂਸ ਕਰਦਾ ਹੈ।
ਉਸ ਦੀ ਜੇਬ੍ਹ ਵਿੱਚੋਂ ਪੈਸੇ ਕੱਢਣਾ ਵੱਡਾ ਕੰਮ ਹੈ। ਪਰ ਹਾਂ, ਕੰਜੂਸੀ ਵੀ ਅਜਿਹੀ ਹੋਣੀ ਚਾਹੀਦੀ ਹੈ ਕਿ ਇਸ ਦਾ ਨਾ ਤਾਂ ਪਰਿਵਾਰ ’ਤੇ ਬਹੁਤਾ ਅਸਰ ਪਵੇ ਅਤੇ ਨਾ ਹੀ ਲੋੜਾਂ ’ਤੇ। ਫਿਰ ਇਸ ਤੋਂ ਬਾਅਦ ਵੀ ਜੇਕਰ ਤੁਸੀਂ ਕੰਜੂਸ ਹੋ ਜਾਓ ਅਤੇ ਪੈਸੇ ਬਚਾਓ ਤਾਂ ਗੱਲ ਹੈ। ਪਰ ਇਹ ਕਿਵੇਂ ਹੋਵੇਗਾ, ਸਾਡੇ ਕੋਲ ਜਵਾਬ ਹੈ। ਤੁਹਾਨੂੰ ਕੰਜੂਸ ਬਣਾਉਣ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਟਿਪਸ ਅਸੀਂ ਦੇ ਰਹੇ ਹਾਂ-
1. ਖਾਣੇ ਦੀ ਪਲਾਨਿੰਗ:
ਤੁਸੀਂ ਕੰਜੂਸ ਬਣਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਸ਼ੁਰੂਆਤ ਰਸੋਈ ਤੋਂ ਕਰੋ ਕਦੇ ਵੀ ਰਸੋਈ ’ਚ ਪਹੁੰਚ ਕੇ ਖਾਣਾ ਬਣਾਉਣ ਲੱਗਣ ਦੀ ਆਦਤ ਚੰਗੀ ਨਹੀਂ ਹੈ ਇਸ ਨਾਲ ਤੁਹਾਡਾ ਧਿਆਨ ਸਿਰਫ ਖਾਣੇ ’ਤੇ ਹੀ ਹੁੰਦਾ ਹੈ ਤੇ ਘੱਟ ਸਮੇਂ ’ਚ ਜੋ ਵੀ ਕੰਮ ਜਲਦੀ ਹੁੰਦਾ ਹੈ ਤੁਸੀਂ ਉਹ ਕਰ ਲੈਂਦੇ ਹੋ ਜਦੋਂਕਿ ਪਹਿਲਾਂ ਫਰਿੱਜ਼ ’ਚ ਰੱਖੇ ਪੁਰਾਣੀਆਂ ਖਾਣ ਵਾਲੀਆਂ ਚੀਜ਼ਾਂ ਦਾ ਰੀਯੂਜ ਕਰਨ ਲਈ ਜ਼ਰੂਰੀ ਹੈ ਕਿ ਖਾਣੇ ਦੀ ਪਲਾਨਿੰਗ ਥੋੜ੍ਹਾ ਪਹਿਲਾਂ ਹੀ ਕੀਤੀ ਜਾਵੇ ਇਸ ਪਲਾਨਿੰਗ ਦਾ ਲਾਭ ਇਹ ਹੋਵੇਗਾ ਕਿ ਤੁਸੀਂ ਪੁਰਾਣਾ ਖਾਣਾ ਇਸਤੇਮਾਲ ਕਰੋਗੇ ਤੇ ਉਸ ਨੂੰ ਸੁੱਟੋਗੇ ਨਹੀਂ ਇਸ ਲਈ ਹੁਣ ਤੋਂ ਜਦੋਂ ਵੀ ਖਾਣਾ ਬਣਾਉਣਾ ਹੈ
ਇਸ ਦੀ ਪਲਾਨਿੰਗ ਥੋੜ੍ਹਾ ਪਹਿਲਾਂ ਕਰ ਲਓ ਤੇ ਦੇਖ ਲਓ ਕਿ ਫਰਿੱਜ਼ ਵਿਚ ਪਹਿਲਾਂ ਤੋਂ ਕੀ ਰੱਖਿਆ ਹੈ ਜਾਂ ਕਿਸ ਫੂਡ ਆਈਟਮ ਦਾ ਰੀਯੂਜ ਹੋ ਸਕਦਾ ਹੈ ਇਹ ਕਰਨ ਨਾਲ ਤੁਸੀਂ ਸਿਰਫ ਖਾਣੇ ਦਾ ਭਰਪੂਰ ਇਸਤੇਮਾਲ ਹੀ ਨਹੀਂ ਕਰਦੇ ਸਗੋਂ ਆਪਣੇ ਪੈਸਿਆਂ ਦੀ ਅਹਿਮੀਅਤ ਵੀ ਸਮਝਦੇ ਤੇ ਪੂਰੇ ਪਰਿਵਾਰ ਨੂੰ ਸਮਝਾਉਂਦੇ ਹੋ
2. ਸਿਰਫ ਟੁੱਟਾ ਹੈ, ਜੁੜ ਜਾਵੇਗਾ:
ਪਹਿਲਾਂ ਜਿੱਥੇ ਕਿਸੇ ਚੀਜ ਦੇ ਟੁੱਟਦੇ ਹੀ ਉਸ ਨੂੰ ਬਦਲ ਕੇ ਨਵੀਂ ਲੈਣ ਦੀ ਇੱਛਾ ਹੁੰਦੀ ਹੈ, ੳੁੱਥੇ ਹੁਣ ਅਜਿਹਾ ਕਰਨਾ ਠੀਕ ਨਹੀਂ ਹੈ। ਅਜਿਹਾ ਉਦੋਂ ਹੀ ਕਰੋ ਜਦੋਂ ਇਸ ਨੂੰ ਬਣਾਉਣ ਦੀ ਲਾਗਤ ਇੱਕ ਨਵਾਂ ਖਰੀਦਣ ਨਾਲੋਂ ਵੱਧ ਹੋਵੇ। ਜਿਵੇਂ ਬਹੁਤ ਸਾਲ ਪੁਰਾਣਾ ਗੀਜਰ ਬਣਾਉਣ ਲਈ ਜੇਕਰ 5000 ਤੋਂ ਵੱਧ ਦਾ ਖਰਚਾ ਆਉਂਦਾ ਹੈ, ਤਾਂ ਇੱਕ ਵਾਰ ਬਜ਼ਾਰ ਵਿੱਚ ਜਾ ਆਉ, ਹੋ ਸਕਦਾ ਹੈ ਕਿ ਕੁਝ ਰੁਪਏ ਹੋਰ ਪਾ ਕੇ ਤੁਹਾਨੂੰ ਨਵਾਂ ਗੀਜਰ ਮਿਲ ਜਾਵੇ।
ਪਰ ਜੇਕਰ ਇਸ ਤੋਂ ਇਲਾਵਾ ਵੀ ਕੋਈ ਮਾਮਲਾ ਹੈ, ਤਾਂ ਤੁਹਾਨੂੰ ਪਹਿਲਾਂ ਟੁੱਟੀ ਹੋਈ ਚੀਜ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਮੰਦੀ ਦੇ ਇਸ ਦੌਰ ਵਿੱਚ ਇਹ ਫੈਸਲਾ ਆਪਣੇ ਕੰਜੂਸ ਦਿਮਾਗ ਨਾਲ ਲੈਣਾ ਪਵੇਗਾ। ਯਕੀਨ ਕਰੋ, ਇਹ ਤੁਹਾਡੇ ਪੈਸੇ ਦੀ ਬੱਚਤ ਕਰਨ ਅਤੇ ਬੇਲੋੜੇ ਖਰਚਿਆਂ ਤੋਂ ਦੂਰ ਰਹਿਣ ਵਿਚ ਤੁਹਾਡੀ ਮੱਦਦ ਕਰੇਗਾ।
3. ਸੁੰਦਰ ਦਿਸਣਾ ਹੈ ਤਾਂ ਮਿਹਨਤ ਕਰੋ:
ਅਦਾਕਾਰ ਅਕਸ਼ੈ ਕੁਮਾਰ ਦੁਨੀਆ ਦੇ ਕੁਝ ਅਮੀਰ ਲੋਕਾਂ ਵਿੱਚੋਂ ਇੱਕ ਹਨ। ਪਰ ਜਦੋਂ ਉਨ੍ਹਾਂ ਤੋਂ ਉਨ੍ਹਾਂ ਦਾ ਖਰਚਾ ਪੁੱਛਦੇ ਹਾਂ ਤਾਂ ਉਹ ਆਪਣੇ-ਆਪ ਨੂੰ ‘ਲੋ ਮੈਂਟੇਨੈਂਸ’ ਕਹਿੰਦੇ ਹਨ। ਪੈਸੇ ਬਚਾਉਣ ਲਈ, ਤੁਹਾਨੂੰ ‘ਲੋ ਮੈਂਟੇਨੈਂਸ’ ਵਾਲੇ ਸੱਚੇ ਵਿੱਚ ਵੀ ਫਿੱਟ ਹੋਣਾ ਪਵੇਗਾ। ਤੁਹਾਨੂੰ ਆਪਣੇ-ਆਪ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ’ਤੇ ਪੈਸੇ ਦੀ ਬੱਚਤ ਵੀ ਕਰਨੀ ਪਵੇਗੀ। ਅਸੀਂ ਪੈਸੇ ਬਚਾਉਣੇ ਹਨ, ਇਸ ਲਈ ਤੁਹਾਨੂੰ ਪਾਰਲਰ ਜਾ ਕੇ ਮਹਿੰਗਾ ਟ੍ਰੀਟਮੈਂਟ ਲੈਣ ਤੋਂ?ਚੰਗਾ ਹੈ, ਕਿ ਘਰ ਵਿੱਚ ਥੋੜ੍ਹੀ ਮਿਹਨਤ ਕਰਕੇ ਖੁਦ ਨੂੰ ਸੁੰਦਰ ਬਣਾਉਣ ਦੀ ਕੋਸ਼ਿਸ਼ ਕਰੋ।
4. ਦੂਜਿਆਂ ਵਾਂਗ ਨਹੀਂ:
ਕਈ ਲੋਕ ਸਿਰਫ ਇਸ ਲਈ ਪੈਸਾ ਖਰਚ ਕਰਦੇ ਹਨ ਕਿਉਂਕਿ ਦੂਜਿਆਂ ਨੇ ਅਜਿਹਾ ਕੀਤਾ ਸੀ। ਦੂਜਿਆਂ ਨੇ ਵੀ ਅਜਿਹਾ ਕੰਮ ਕੀਤਾ ਹੈ, ਅਸੀਂ ਵੀ ਕਰਾਂਗੇ। ਪਰ ਯਾਦ ਰੱਖੋ ਅਤੇ ਸਮਝੋ ਕਿ ਕੰਜੂਸ ਬਣਨ ਦੀ ਸ਼ੁਰੂਆਤ ਇੰਜ ਹੀ ਹੁੰਦੀ ਹੈ ਕਿ ਸਾਨੂੰ ਹਰ ਚੀਜ ਤੋਂ ਪਹਿਲਾਂ ਆਪਣੇ ਪੈਸੇ ਨੂੰ ਵੇਖਣਾ ਪੈਂਦਾ ਹੈ।
ਸਭ ਤੋਂ ਪਹਿਲਾਂ ਪੈਸਾ ਖਰਚ ਕਰਨਾ ਬੰਦ ਕਰਨਾ ਹੈ। ਇਸ ਮਕਸਦ ਨੂੰ ਆਪਣੇ ਦਿਲ ਵਿੱਚ ਬਿਠਾਉਣ ਤੋਂ ਬਾਅਦ, ਇਹ ਦੇਖਣਾ ਬੰਦ ਕਰੋ ਕਿ ਦੂਸਰੇ ਕੀ ਕਰ ਰਹੇ ਹਨ। ਤੁਹਾਨੂੰ ਇਹ ਕਰਨਾ ਪਵੇਗਾ। ਕਿਉਂਕਿ ਆਰਥਿਕ ਤਬਾਹੀ ਕਦੋਂ ਤੁਹਾਡੇ ’ਤੇ ਆਵੇਗੀ ਕੋਈ ਨਹੀਂ ਜਾਣਦਾ । ਇਸ ਲਈ ਇਸ ਸਮੇਂ ਕੰਜੂਸ ਬਣਨਾ ਸ਼ੁਰੂ ਕਰੋ ਅਤੇ ਦੂਜਿਆਂ ਵੱਲ ਦੇਖਣਾ ਬੰਦ ਕਰੋ। ਚਾਹੇ ਦੂਸਰੇ ਰਾਤ ਦੇ ਖਾਣੇ ’ਤੇ ਜਾਣ ਜਾਂ ਨਵੀਂ ਕਾਰ ਖਰੀਦਣ। ਬੱਸ ਲੋੜ ’ਤੇ ਖਰਚ ਕਰਨਾ ਹੈ, ਇਸ ਗੱਲ ਨੂੰ ਆਪਣੇ ਦਿਲ ਵਿੱਚ ਰੱਖੋ। ਦੂਸਰਿਆਂ ਦੀ ਦੇਖਾਦੇਖੀ ਕੁਝ ਕਰਨਾ ਤੁਹਾਨੂੰ ਕਦੇ ਵੀ ਕੰਜੂਸ ਨਹੀਂ ਬਣਨ ਦੇਵੇਗਾ ਅਤੇ ਤੁਸੀਂ ਭਵਿੱਖ ਬਾਰੇ ਸੁਰੱਖਿਅਤ ਨਹੀਂ ਹੋਵੋਗੇ
5. ਪੈਸੇ ਦੀ ਵੈਲਿਊ:
ਯਾਦ ਰੱਖੋ, ਇੱਕ ਸਿੱਕੇ ਤੋਂ ਲੈ ਕੇ 2000 ਦੇ ਨੋਟ ਤੱਕ ਹਰ ਇੱਕ ਪੈਸੇ ਦਾ ਆਪਣਾ ਮਹੱਤਵ ਹੈ ਅਤੇ ਤੁਸੀਂ ਜਾਂ ਤੁਹਾਡੇ ਕਿਸੇ ਆਪਣੇ ਨੇ ਇਸ ਨੂੰ ਕਮਾਉਣ ਲਈ ਬਹੁਤ ਮਿਹਨਤ ਕੀਤੀ ਹੋਵੇਗੀ। ਇਸ ਮਿਹਨਤ ਅਤੇ ਪੈਸੇ ਦੋਵਾਂ ਨੂੰ ਬਰਬਾਦ ਕਰਨ ਤੋਂ ਪਹਿਲਾਂ ਕਈ ਵਾਰ ਸੋਚੋ ਤਾਂ ਹੀ ਪਰਸ ਵਿੱਚੋਂ ਪੈਸੇ ਕੱਢੋ, ਇਸ ਪੈਸੇ ਨੂੰ ਕਿਸੇ ਦੀ ਮਿਹਨਤ ਦੇ ਤੌਰ ’ਤੇ ਦੇਖੋ। ਇਸ ਲਈ ਤੁਹਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕੁਝ ਬਦਲਾਅ ਕਰਨੇ ਪੈਣਗੇ। ਕਹਿ ਸਕਦੇ ਹੋ ਕਿ ਤੁਸੀਂ ਆਪਣੇ ਨਾਂਅ ’ਤੇ ਕੰਜੂਸ ਦਾ ਤਮਗਾ ਕਰਨਾ ਹੈ। ਸ਼ਾਇਦ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਣ। ਪਰ ਭਵਿੱਖ ਨੂੰ ਦੇਖਦੇ ਹੋਏ ਖੁਦ ਨੂੰ ਕੰਜੂਸ ਕਹਿਣ ਤੋਂ ਬਿਲਕੁਲ ਗੁਰੇਜ ਨਾ ਕਰੋ।
ਇਹ ਉਹ ਆਦਤਾਂ ਹਨ ਜੋ ਤੁਹਾਡੇ ਪੈਸੇ ਬਚਾ ਸਕਦੀਆਂ ਹਨ:
ਪਹਿਲਾਂ ਬੱਚਿਆਂ ਨਾਲ ਬਜ਼ਾਰ ਜਾਂਦੇ ਸੀ, ਤਾਂ ਬੱਚੇ ਦੀ ਜਿੱਦ ’ਤੇ ਇੱਕ ਨਹੀਂ ਦੋ ਨਹੀਂ ਕਈ ਚਾਕਲੇਟ ਦਿਵਾਉਂਦੇ ਸੀ, ਤਾਂ ਕਿ ਉਹ ਖੁਸ਼ ਹੋ ਜਾਵੇ ਪਰ ਅਜਿਹਾ ਨਾ ਕਰੋ ਚਾਕਲੇਟ ਕੋਈ ਹੈਲਦੀ ਚੀਜ਼ ਨਹੀਂ, ਮਤਲਬ ਬੱਚਿਆਂ ਦੀ ਸਿਹਤ ਨੂੰ ਇਸ ਦਾ ਕੋਈ ਲਾਭ ਨਹੀਂ ਹੋਵੇਗਾ ਬਲਕਿ ਨੁਕਸਾਨ ਵੱਖ ਤੋਂ ਹੋਵੇਗਾ ਇਸ ਨਾਲ ਤੁਹਾਡੇ ਪੈਸੇ ਇੱਕ ਤਰ੍ਹਾਂ ਬਰਬਾਦ ਹੀ ਹੋ ਜਾਣਗੇ
ਆਨਲਾਈਨ ਸ਼ਾਪਿੰਗ ਦੇ ਸਮੇਂ ਜ਼ਰੂਰਤ ਦੇ ਸਾਮਾਨ ਦੇ ਨਾਲ ਕੁਝ ਹੋਰ ਵੀ ਖਰੀਦ ਲੈਣ ਦੀ ਆਦਤ ਬਦਲ ਲਵੋ ਜਦੋਂ ਲੱਗੇ ਕਿ ਇਹ ਵੀ ਤਾਂ ਖਰੀਦਣਾ ਸੀ ਤਾਂ ਤੁਸੀਂ ਸ਼ਾਪਿੰਗ ਐਪ ਬੰਦ ਦਰ ਦਿਓ ਪਰ ਜ਼ਰੂਰਤ ਤੋਂ ਜ਼ਿਆਦਾ ਕੁਝ ਨਾ ਖਰੀਦਣ ਦਾ ਪ੍ਰਣ ਲਓ
ਸਬਜ਼ੀਆਂ ਦੇ ਨਾਲ ਅਕਸਰ ਇਹ ਹੁੰਦਾ ਹੈ ਕਿ ਹਫਤੇ ਭਰ ਦੀਆਂ ਸਬਜ਼ੀਆਂ ਲੈ ਤਾਂ ਲੈਂਦੇ ਹਾਂ ਪਰ ਨਾ ਬਣਾਉਣ ਕਰਕੇ ਉਹ ਖਰਾਬ ਹੋ ਜਾਂਦੀਆਂ ਹਨ ਜਾਂ ਫਿਰ ਲੈਂਦੇ ਹੀ ਇਹੋ-ਜਿਹੀ ਕੁਆਲਿਟੀ ਦੀਆਂ ਸਬਜ਼ੀਆਂ ਕਿ ਬਹੁਤ ਜਲਦੀ ਖਰਾਬ ਹੋ ਜਾਂਦੀਆਂ ਹਨ
ਜ਼ਰੂਰਤ ਅਤੇ ਲਗਜ਼ਰੀ ਵਿੱਚ ਤੁਹਾਨੂੰ ਫ਼ਰਕ ਵੀ ਸਮਝਣਾ ਹੋਵੇਗਾ ਇਸ ਸਮੇਂ ਸਿਰਫ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰੋ, ‘ਮੈਂ ਤਾਂ ਸਿਰਫ ਇਹ ਵਾਲਾ ਬਰੈੱਡ ਵਰਤਾਂਗਾ’, ਵਾਲੀ ਆਦਤ ਤੁਹਾਨੂੰ ਛੱਡਣੀ ਹੋਵੇਗੀ ਤੁਹਾਨੂੰ ਛੱਡਣਾ ਹੋਵੇਗਾ ‘ਸਾਡਾ ਤਾਂ ਇੰਜ ਹੀ ਚਿੰਤਾ ਕਰੇ ਬਿਨਾ ਖਰਚ ਕਰਨ ਵਾਲਾ ਸੁਭਾਅ’ ਬਹੁਤ ਜ਼ਰੂਰੀ ਹੋਣ ’ਤੇ ਹੀ ਬਜ਼ਾਰ ਜਾਓ ਤਾਂ ਬਹੁਤ ਸਾਰੇ ਖਰਚੇ ਤਾਂ ਇੰਜ ਹੀ ਬਚ ਜਾਂਦੇ ਹਨ
ਸੇਲ ਦਾ ਚੱਕਰ ਜੇਬ੍ਹ ’ਤੇ ਅਕਸਰ ਭਾਰੀ ਪੈਂਦਾ ਹੈ ਪਰ ਸਾਨੂੰ ਲੱਗਦਾ ਹੈ ਕਿ ਸੇਲ ਹੈ ਤਾਂ ਇਸ ਨਾਲ ਤੁਹਾਡਾ ਲਾਭ ਹੋ ਰਿਹਾ ਹੈ ਜਦੋਂ ਕਿ ਕਈ ਵਾਰ ਸੇਲ ਲਾਭ ਨਹੀਂ ਬਲਕਿ ਸਿਰਫ ਝਾਂਸਾ ਬਣ ਜਾਂਦੀ ਹੈ ਇਸ ਲਈ ਆਰਥਿਕ ਮੰਦੀ ਦੇ ਇਸ ਦੌਰ ’ਚ ਸੇਲ ’ਤੇ ਧਿਆਨ ਉਦੋਂ ਹੀ ਦਿਓ, ਜਦੋਂ ਤੁਸੀਂ ਸੱਚਮੁੱਚ ਹੀ ਕੁਝ ਖਰੀਦਣ ਵਾਲੇ ਹੋ ਤੇ ਇਸ ਸਮੇਂ ਵੀ ਸੇਲ ਨੂੰ ਪਰਖੋ ਜ਼ਰੂਰ ਕਿਤੇ ਸੇਲ ਸਿਰਫ ਕਹਿਣ ਲਈ ਤਾਂ ਨਹੀਂ!
ਬੱਚਤ ਦਾ ਪੈਮਾਨਾ:
ਬੱਚਤ ਦਾ ਪੈਮਾਨਾ ਤੁਸੀਂ ਹੁਣ ਤੱਕ ਜਿੱਥੋਂ ਤੱਕ ਵੀ ਸੈੱਟ ਕੀਤਾ ਸੀ ਹੁਣ ਉਸ ਨੂੰ ਥੋੜ੍ਹਾ ਵਧਾ ਦਿਓ ਤੁਹਾਨੂੰ ਆਪਣੀ ਜ਼ਰੂਰਤ ਵਾਲੇ ਖਰਚ ’ਚ ਕਮੀ ਲਿਆਉਣੀ ਹੋਵੇਗੀ ਆਪਣੀ ਬੱਚਤ ਨੂੰ 5 ਫੀਸਦੀ ਹੋਰ ਵਧਾਓ ਇਸ ਦਾ ਲਾਭ ਤੁਹਾਨੂੰ ਲੰਮੇ ਸਮੇਂ ’ਚ ਦਿਸੇਗਾ ਤੁਸੀਂ ਧਿਆਨ ਰੱਖਣਾ ਹੈ ਕਿ ਮਹੀਨੇ ਦੀ ਆਮਦਨ ’ਚ ਹੀ ਬੱਚਤ ਕਰਨ ਤੋਂ ਬਾਅਦ ਜੋ ਪੈਸੇ ਬਚੇ ਸਿਰਫ ਉਸੇ ’ਚ ਹੀ ਤੁਸੀਂ ਆਪਣਾ ਕੰਮ ਚਲਾਉਣਾ ਹੈ ਇਸ ਤੋਂ ਇਲਾਵਾ ਕਿਤੇ ਕੋਈ ਪੈਸੇ ਖਰਚ ਨਹੀਂ ਕਰਨੇ ਹਨ ਇਸ ਦਾ ਸਿੱਧਾ ਅਰਸ ਪਰਿਵਾਰ ’ਤੇ ਪਵੇਗਾ ਪਰ ਉਨ੍ਹਾਂ ਨੂੰ ਵੀ ਸਮਝਾਉਣਾ ਕਿ ਮੰਦੀ ਦੇ ਇਸ ਦੌਰ ’ਚ ਇਹ ਕਿਉ ਜ਼ਰੂਰੀ ਹੈ?
ਕਿਉ ਜ਼ਰੂਰੀ ਹੈ ਸਾਨੂੰ ਕੰਜੂਸ ਬਣ ਜਾਣਾ ਤੁਹਾਨੂੰ ਇੱਕ ਗੱਲ ਹੋਰ ਧਿਆਨ ’ਚ ਰੱਖਣੀ ਹੋਵੇਗੀ ਕਿ ਪਹਿਲਾਂ ਤੋਂ ਜੋੜੇ ਹੋਏ ਪੈਸੇ ਵਿੱਚੋਂ ਤੁਹਾਨੂੰ ਫਿਲਹਾਲ ਕੁਝ ਵੀ ਕੱਢਣ ਤੋਂ ਗੁਰੇਜ ਕਰਨਾ ਹੈ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਇਨ੍ਹਾਂ ਪੈਸਿਆਂ ਨੂੰ ਟੱਚ ਵੀ ਨਾ ਕਰੋ ਕਿਉਂਕਿ ਬਚਾਇਆ ਹੋਇਆ ਕੱਢ ਲਿਆ ਤਾਂ ਫਿਰ ਕੰਜੂਸ ਬਣਨ ਦੀਆਂ ਕੋਸ਼ਿਸ਼ਾਂ ਹੀ ਬੇਕਾਰ ਹੋ ਜਾਣਗੀਆਂ ਫਿਰ ਤੁਹਾਡਾ ਨਵੇਂ ਸਿਰੇ ਤੋਂ ਜੋੜਨ ਦਾ ਕੀ ਮਤਲਬ ਰਹਿ ਗਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕਿਸਾਨਾਂ ਦੀ ਆਮਦਨ ਦਾ ਹੋਵੇ ਸਥਾਈ ਹੱਲ
ਹਿੰਦੀ ਪੱਟੀ ਦੇ ਤਿੰਨ ਸੂਬਿਆਂ ਵਿਚ ਕਾਂਗਰਸ ਨੂੰ ਸੱਤਾ ਮਿਲਣ ਦੇ ਪਿੱਛੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੇ ਐਲਾਨ ਨੇ ਅਹਿਮ ਭੂਮਿਕਾ ਨਿਭਾਈ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਸ ਦਿਨਾਂ ਵਿਚ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ ਸਹੁੰ ਚੁੱਕਣ ਤੋਂ ਬਾਅਦ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਸਰਕਾਰ ਨੇ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਐਲਾਨ ਕਰ ਦਿੱਤਾ ਹੈ ਮੱਧ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਹੈ, ਮੰਨਿਆ ਜਾ ਰਿਹਾ ਹੈ ਕਿ ਇਸ ਫੈਸਲੇ ਦਾ ਅਸਰ ਲਗਭਗ 30 ਲੱਖ ਤੋਂ ਜ਼ਿਆਦਾ ਕਿਸਾਨਾਂ ‘ਤੇ ਪਏਗਾ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮੁੱਦੇ ਖਾਸਕਰ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਨੂੰ ਵਿਧਾਨ ਸਭਾ ਚੋਣਾਂ ਵਿਚ ਚੁੱਕਿਆ ਉਸ ਤੋਂ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਏਜੰਡੇ ਵਿਚ ਕਿਸਾਨ ਕੇਂਦਰੀ ਭੂਮਿਕਾ ਵਿਚ ਰਹਿਣਗੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਸਿਆਸੀ ਲਾਹਾ ਕਾਂਗਰਸ ਨੂੰ ਮਿਲਦਿਆਂ ਦੇਖ ਭਾਜਪਾ ਵੀ ਸਰਗਰਮ ਹੋ ਗਈ ਹੈ, ਜਿਸਦੀ ਬਾਨਗੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਇਬਰੇਲੀ ਦੀ ਰੈਲੀ ਦੌਰਾਨ ਦੇਖਣ ਨੂੰ ਮਿਲੀ ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਗਾਂਧੀ ਪਰਿਵਾਰ ਦੇ ਗੜ੍ਹ ਰਾਇਬਰੇਲੀ ਵਿਚ ਫੌਜ ਦੇ ਜਵਾਨ ਅਤੇ ਕਰਜ਼ਦਾਰ ਕਿਸਾਨ ਦੇ ਮੁੱਦੇ ਚੁੱਕਦੇ ਹੋਏ ਤਿੱਖੇ ਹਮਲੇ ਕੀਤੇ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਹਨ ਅਤੇ ਲੋਕ-ਫਤਵੇ ਦੀ ਬੁਨਿਆਦੀ ਵਜ੍ਹਾ ਕਿਸਾਨ ਕਰਜ਼ਾ ਮੁਆਫ਼ੀ ਵੀ ਰਹੀ ਹੈ ਭੁੱਖ, ਗਰੀਬੀ, ਕਰਜ਼ੇ ਥੱਲੇ ਦੱਬੇ ਵਿਅਕਤੀ ਨੂੰ ਹੋਰ ਕੀ ਚਾਹੀਦਾ ਹੈ?
ਲਿਹਾਜ਼ਾ ਬੀਤੇ ਦੋ ਸਾਲਾਂ ਦੇ ਵਕਫ਼ੇ ਵਿਚ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਕਰਜ਼ਾ ਮੁਆਫ਼ੀ ਹੀ ਜਿੱਤ ਦਾ ਪਹਿਲਾ ਅਤੇ ਬੁਨਿਆਦੀ ਫਾਰਮੂਲਾ ਸਾਬਤ ਹੋਇਆ ਹੈ ਇਨ੍ਹਾਂ ਚੋਣਾਂ ਵਿਚ ਲਗਭਗ 1.40 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੇ ਐਲਾਨ ਕੀਤੇ ਗਏ, ਪਰ ਲਗਭਗ 80 ਹਜ਼ਾਰ ਕਰੋੜ ਦੇ ਕਰਜ਼ੇ ਹੀ ਹਾਲੇ ਤੱਕ ਮੁਆਫ਼ ਕੀਤੇ ਗਏ ਹਨ ਰਿਜ਼ਰਬ ਬੈਂਕ ਮੁਤਾਬਿਕ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਲਈ ਸਰਕਾਰ ਨੂੰ ਵਾਧੂ 2.20 ਲੱਖ ਕਰੋੜ ਰੁਪਏ ਦੀ ਲੋੜ ਹੈ ਇਹ ਪੈਸਾ ਕਿੱਥੋਂ ਆਵੇਗਾ ਅਤੇ ਬਜਟ ਵਿਚ ਕਿਸ ਮਦ ਵਿਚ ਉਸਨੂੰ ਦਿਖਾਇਆ ਜਾਵੇਗਾ? ਭਾਰਤੀ ਰਿਜ਼ਰਬ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਵੀ ਕਿਹਾ ਕਿ ਚੋਣ ਵਾਅਦਿਆਂ ਵਿਚ ਖੇਤੀ ਕਰਜ਼ਾ ਮੁਆਫ਼ੀ ਦਾ ਐਲਾਨ ਨਹੀਂ ਕਰਨਾ ਚਾਹੀਦਾ ਸੀ ਖ਼ਸਤਾ ਹਾਲ ਆਰਥਿਕ ਹਾਲਤ ਵਿਚ ਇੰਨੀ ਵੱਡੀ ਰਕਮ ਦਾ 10 ਦਿਨਾਂ ਵਿਚ ਇੰਤਜਾਮ ਕਰਨਾ ਔਖਾ ਹੈ ਸਾਲ 2017 ਵਿਚ ਉੱਤਰ ਪ੍ਰਦੇਸ਼ ਸਰਕਾਰ ਦੁਆਰਾ 36,000 ਕਰੋੜ ਦਾ ਕਰਜ਼ਾ ਮੁਆਫ਼ ਕਰਨ ਤੋਂ ਬਾਅਦ ਸਰਕਾਰ ਨੂੰ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਉਸਨੂੰ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਵਿਚ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਆਖ਼ਰ ਕਿਸਾਨ ਦੀ ਆਮਦਨੀ ਜਿਉਣ ਲਾਇਕ ਕਦੋਂ ਹੋਵੇਗੀ ਅਤੇ ਉਹ ਸਥਿਰ ਕਿਵੇਂ ਹੋਵੇਗੀ ਕਿ ਕਿਸਾਨ ਨੂੰ ਕਰਜ਼ਾ ਹੀ ਨਾ ਲੈਣਾ ਪਵੇ? ਕਿਸਾਨ ਸਾਲਾਂ ਤੋਂ ਸਿਆਸਤ ਦਾ ਮੋਹਰਾ ਬਣਦਾ ਰਿਹਾ ਹੈ, ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ ਦੀਆਂ ਸਮੱਸਿਆਵਾਂ ‘ਤੇ ਸਿਆਸੀ ਰੌਲ਼ਾ ਜ਼ੋਰਾਂ-ਸ਼ੋਰਾਂ ਨਾਲ ਸੁਣਾਈ ਦੇਵੇਗਾ ਪਰ ਕਿਸਾਨਾਂ ਦੀ ਸਮੱਸਿਆ ਦਾ ਸਥਾਈ ਹੱਲ ਕੌਣ ਕਰੇਗਾ, ਇਹ ਹਾਲੇ ਕਿਤੇ ਨਜ਼ਰ ਨਹੀਂ ਆ ਰਿਹਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੁਮਲੇ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਕਰ ਸਕਦੇ : ਮਨਮੋਹਨ
ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ | Manmohan Singh
ਨਵੀਂ ਦਿੱਲੀ, (ਏਜੰਸੀ)। ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਸ੍ਰ. ਮਨਮੋਹਨ ਸਿੰਘ ਨੇ ਅੱਜ ਕਾਂਗਰਸ ਵਰਕਿੰਗ ਕਮੇਟੀ ‘ਚ ਪ੍ਰਧਾਨ ਮੰਤਰੀ ‘ਤੇ ਤਿੱਖੇ ਹਮਲੇ ਕੀਤੇ। ਮੀਟਿੰਗ ‘ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਖੁਦ ਦੀ ਪ੍ਰਸੰਸਾ ਕਰਨ ਵਾਲਾ ਅਤੇ ਜੁਮਲੇਬਾਜ਼ ਦੱਸਿਆ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ‘ਤੇ ਸਿੰਘ ਨੇ ਕਿਹਾ ਕਿ ਖੇਤੀ ‘ਚ 14 ਫੀਸਦੀ ਦੀ ਵਿਕਾਸ ਦਰ ਹਾਸਲ ਕੀਤੇ। ਬਿਨਾ ਅਜਿਹਾ ਹੋਣਾ ਸੰਭਵ ਨਹੀਂ ਹੈ। (Manmohan Singh)
ਮਨਮੋਹਨ ਸਿੰਘ ਨੇ ਪੀਐਮ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਕਾਸ ਲਈ ਮਜ਼ਬੂਤ ਨੀਤੀਆਂ ਦੀ ਬਣਾਉਣ ਦੀ ਬਜਾਇ ਪੀਐਮ ਜੁਮਲੇਬਾਜ਼ੀ ਕਰਦੇ ਹਨ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਵੱਲੋਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਵਾਅਦੇ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ 2022 ਤੱਕ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨੀ ਹੈ ਤਾਂ ਖੇਤੀ ‘ਚ 14 ਫੀਸਦੀ ਵਿਕਾਸ ਦਰ ਹੋਣੀ ਚਾਹੀਦੀ ਹੈ, ਜਿਸ ਦੀ ਫਿਲਹਾਲ ਕੋਈ ਸੰਭਾਵਨਾ ਨਜਰ ਨਹੀਂ ਆਉਂਦੀ ਹੈ। ਇਸ ਸਾਲ ਵਿੱਤ ਮੰਤਰੀ ਅਰੁਣ ਜੇਤਲੀ ਨੇ 2018 ਲਈ ਪੇਸ਼ ਕੀਤੇ ਗਏ। ਆਰਥਿਕ ਸਰਵੇ ‘ਚ ਖੇਤੀ ਖੇਤਰ ‘ਚ 2.1 ਫੀਸਦੀ ਵਿਕਾਸ ਦਰ ਹੋਣ ਦਾ ਅਨੁਮਾਨ ਲਾਇਆ ਸੀ।
ਭਾਰਤ ਨੂੰ ਵਿਦੇਸ਼ਾਂ ਚ ਰਹਿੰਦੇ ਭਾਰਤੀਆਂ ਦੀ ਕਮਾਈ ਤੋਂ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ
ਹਾਲ ਹੀ ‘ਚ ਵਰਲਡ ਬੈਂਕ ਦੀ ਰਿਪੋਰਟ ਆਈ ਹੈ ਕਿ ਦੁਨੀਆ ‘ਚ ਭਾਰਤ ਪਹਿਲਾ ਅਜਿਹਾ ਦੇਸ਼ ਹੈ, ਜਿਸ ਦੇ ਨਾਗਰਿਕ ਵਿਦੇਸ਼ਾਂ ‘ਚ ਕੰਮ ਕਰਕੇ ਸਭ ਤੋਂ ਜ਼ਿਆਦਾ ਪੈਸਾ ਆਪਣੇ ਦੇਸ਼ ‘ਚ ਭੇਜਦੇ ਹਨ। ਸੁਣਨ ‘ਚ ਇਹ ਬਹੁਤ ਚੰਗਾ ਲੱਗਦਾ ਹੈ, ਪਰ ਜੋ ਲੋਕ ਭਾਰਤ ਲਈ ਵਿਦੇਸ਼ਾਂ ‘ਚ ਦਿਨ-ਰਾਤ ਇੱਕ ਕਰਕੇ ਇਹ ਕਮਾਈ ਕਰ ਰਹੇ ਹਨ, ਉਨ੍ਹਾਂ ‘ਚ ਹਜ਼ਾਰਾਂ ਕੰਮ ਕਰਨ ਵਾਲੇ ਅਜਿਹੇ ਹਨ ਕਿ ਉਨ੍ਹਾਂ ਦਾ ਵਿਦੇਸ਼ੀ ਧਰਤੀ ‘ਤੇ ਸ਼ੋਸ਼ਣ ਵੀ ਹੋ ਰਿਹਾ ਹੈ, ਫਿਰ ਵੀ ਉਹ ਆਪਣੇ ਦੇਸ਼ ਲਈ ਸਭ ਕੁਝ ਸਹਿ ਕੇ ਕਮਾਈ ਕਰਦੇ ਹਨ। ਵਿਦੇਸ਼ਾਂ ਤੋਂ ਭਾਰਤ ਨੂੰ ਆਪਣੇ ਲੋਕਾਂ ਦੀ ਕਮਾਈ ਦਾ ਕਰੀਬ 69 ਅਰਬ ਡਾਲਰ ਮਿਲ ਰਿਹਾ ਹੈ, ਇਹ ਪੈਸਾ ਭਾਰਤ ਦੇ ਕੁੱਲ ਰੱਖਿਆ ਬਜਟ ਦਾ ਡੇਢ ਗੁਣਾ ਹੈ ਅਤੇ ਇਹ ਸਭ ਭਾਰਤ ਦੇ ਪਿੰਡਾਂ ‘ਚ ਸਿੱਧਾ ਪਹੁੰਚਦਾ ਹੈ।
ਇਸ ਦੇ ਉਲਟ ਇੱਕ ਹੌਲਨਾਕ ਸੱਚ ਇਹ ਵੀ ਹੈ ਕਿ ਬਹੁਤੇ ਠੱਗ ਤੇ ਧੋਖੇਬਾਜ਼ ਕਿਸਮ ਦੇ ਲੋਕ ਦੇਸ਼ ‘ਚ ਭ੍ਰਿਸ਼ਟਾਚਾਰ ਕਰਕੇ, ਬੈਂਕ ਧੋਖਾਧੜੀ ਕਰਕੇ ਦੇਸ਼ ਦਾ ਧਨ ਵਿਦੇਸ਼ਾਂ ‘ਚ ਭੇਜ ਰਹੇ ਹਨ। ਉਹ ਵੀ ਸਿਰਫ ਇਸ ਲਈ ਕਿ ਉਨ੍ਹਾਂ ਦੀ ਕਾਲੀ ਕਮਾਈ ਲੁਕ ਜਾਵੇ ਸਿਆਸੀ ਲੋਕ, ਉਦਯੋਗਪਤੀ, ਅਪਰਾਧੀ, ਅਫ਼ਸਰ ਸਾਰੇ ਤਰ੍ਹਾਂ ਦੇ ਲੋਕਾਂ ਦੀ ਇੱਕ ਚੰਗੀ ਖਾਸੀ ਗਿਣਤੀ ਹੈ ਜੋ ਇਹ ਅਪਰਾਧ ਕਰ ਰਹੇ ਹਨ। ਇੱਥੇ ਦੁਖਦ ਗੱਲ ਇਹ ਵੀ ਹੈ ਕਿ ਭਾਰਤ ਸਰਕਾਰ ਅੱਜ ਤੱਕ ਇਹ ਪਤਾ ਨਹੀਂ ਲਗਾ ਸਕੀ ਕਿ ਹਵਾਲਾ, ਭ੍ਰਿਸ਼ਟਾਚਾਰ ਰਾਹੀਂ ਕੁੱਲ ਕਿੰਨਾ ਪੈਸਾ ਹੈ ਜੋ ਦੇਸ਼ ‘ਚੋਂ ਬਾਹਰ ਭੇਜਿਆ ਜਾ ਚੁੱਕਿਆ ਹੈ। ਅਜਿਹੇ ਹਾਲਾਤਾਂ ‘ਚ ਵਿਦੇਸ਼ਾਂ ‘ਚ ਕਮਾਈ ਕਰ ਰਹੇ ਭਾਰਤੀ ਵੀ ਭਾਰਤੀ ਫੌਜ ਵਾਂਗ ਮਾਣ ਦਾ ਅਹਿਸਾਸ ਕਰਵਾਉਂਦੇ ਹਨ।
ਮਜ਼ਬੂਤ ਇੱਛਾ ਸ਼ਕਤੀ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਨਾ ਹੋਵੇਗਾ
ਇੱਥੇ ਦੋ ਪ੍ਰਸ਼ਨ ਵੀ ਉੱਠਦੇ ਹਨ ਕਿ ਭਾਰਤ ‘ਚ ਅਜਿਹਾ ਮਾਹੌਲ ਕਦੋਂ ਬਣੇਗਾ ਕਿ ਕਿਸੇ ਭਾਰਤੀ ਨੂੰ ਕਮਾਉਣ ਲਈ ਆਪਣਾ ਦੇਸ਼ ਨਾ ਛੱਡਣਾ ਪਵੇ? ਫਿਰ ਕਦੋਂ ਤੱਕ ਦੇਸ਼ ‘ਚ ਬੈਠੇ ਠੱਗ ਦੇਸ਼ ਨੂੰ ਲੁੱਟ ਕੇ ਵਿਦੇਸ਼ੀ ਬੈਂਕਾਂ ਨੂੰ ਭਰਦੇ ਰਹਿਣਗੇ? ਅੱਜ ਦੇਸ਼ ‘ਚ ਭ੍ਰਿਸ਼ਟ ਜੀਵਨ ਸ਼ੈਲੀ ਵਾਲੇ ਲੋਕ ਮੌਜ ਉੜਾ ਰਹੇ ਹਨ ਅਤੇ ਜੋ ਇਮਾਨਦਾਰੀ ਨਾਲ ਕਮਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਜਿਉਣਾ ਮਹਿੰਗਾਈ, ਕਰਜ਼, ਬੇਰੁਜ਼ਗਾਰੀ ਨੇ ਹਰਾਮ ਕਰ ਰੱਖਿਆ ਹੈ। ਭਾਰੀ ਗਿਣਤੀ ‘ਚ ਇਸ ਲੋਕ ਸਭਾ ‘ਚ ਬੈਠੀ ਭਾਜਪਾ ਜੋ ਸਰਕਾਰ ਚਲਾ ਰਹੀ ਹੈ।
ਉਸ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਦਾ ਕਾਲਾ ਧਨ ਦੇਸ਼ ‘ਚ ਵਾਪਸ ਲਿਆਵੇਗੀ ਅਤੇ ਹਰ ਭਾਰਤੀ ਦੇ ਹਿੱਸੇ ਕਰੀਬ 15 ਲੱਖ ਰੁਪਏ ਆਉਣਗੇ ਪਰ ਭਾਜਪਾ ਅਸਫਲ ਹੋ ਗਈ ਬਾਹਰੋਂ ਕਾਲਾ ਧਨ ਤਾਂ ਕੀ ਵਾਪਸ ਲਿਆਉਣਾ ਸੀ। ਉਲਟਾ ਦੇਸ਼ ਦੇ ਕਈ ਬੈਂਕਾਂ ਦਾ ਇੱਕ ਨੰਬਰ ਦਾ ਪੈਸਾ ਵੀ ਬਾਹਰ ਚਲਿਆ ਗਿਆ। ਸਰਕਾਰ ਨੂੰ ਮਜ਼ਬੂਤ ਇੱਛਾ ਸ਼ਕਤੀ ਨਾਲ ਭ੍ਰਿਸ਼ਟਾਚਾਰ ਖਿਲਾਫ ਲੜਨਾ ਹੋਵੇਗਾ, ਨਾਲ ਹੀ ਦੇਸ਼ ‘ਚ ਆਰਥਿਕ ਨੀਤੀਆਂ ਇਸ ਤਰ੍ਹਾਂ ਦੀਆਂ ਬਣਨ ਤਾਂਕਿ ਆਮ ਭਾਰਤੀ ਦੀ ਆਮਦਨ ਉਸ ਦੇ ਖਰਚ ਤੋਂ ਜ਼ਿਆਦਾ ਹੋਵੇ, ਉਦੋਂ ਵਿਦੇਸ਼ਾਂ ‘ਚ ਕੰਮ ਕਰ ਰਹੇ ਭਾਰਤੀਆਂ ਦੀ ਆਮਦਨ ਨਾਲ ਦੇਸ਼ ਤੇ ਦੇਸ਼ਵਾਸੀਆਂ ਦੋਵਾਂ ਦੀ ਖੁਸ਼ਹਾਲੀ ਵਧੇਗੀ, ਜੋ ਕਿ ਅਜੇ ਬਹੁਤ ਦੂਰ ਜਾਪਦਾ ਹੈ।
ਖਿਡਾਰੀਆਂ ਦੀ ਆਮਦਨ ਦਾ ਹਿੱਸਾ ਮੰਗਣਾ ਸਹੀ ਨਹੀਂ
ਹਰਿਆਣਾ ਸਰਕਾਰ ਨੇ ਪੇਸ਼ੇਵਰ ਖਿਡਾਰੀਆਂ ਤੋਂ ਉਨ੍ਹਾਂ ਦੀ ਇਸ਼ਤਿਹਾਰਾਂ ਤੇ ਨਿੱਜੀ ਪ੍ਰੋਗਰਾਮਾਂ ਦੀ ਆਮਦਨ ਤੋਂ ਇੱਕ ਤਿਹਾਈ ਹਿੱਸਾ ਮੰਗਿਆ ਹੈ, ਹਾਲਾਂਕਿ ਖਿਡਾਰੀਆਂ ਤੇ ਮੀਡੀਆ ਤੋਂ ਇਸ ‘ਤੇ ਤਿੱਖੀ ਪ੍ਰਤੀਕਿਰਿਆ ਆਉਣ ਨਾਲ ਫਿਲਹਾਲ ਸੂਚਨਾ ਨੂੰ ਰੋਕ ਲਿਆ ਗਿਆ ਹੈ ਪਰ ਇੱਥੇ ਸਰਕਾਰ ਦੀ ਨੀਤੀ ‘ਤੇ ਕਈ ਸਵਾਲ ਉੱਠ ਖੜ੍ਹੇ ਹਨ ਕੁਝ ਸਵਾਲ ਖਿਡਾਰੀਆਂ ਵੱਲੋਂ ਹਨ ਕੁਝ ਆਮ ਲੋਕਾਂ ਦੇ ਵੀ ਹਨ ਯਕੀਨਨ ਹੀ ਸੂਬਾ ਸਰਕਾਰ ਤੋਂ ਭੁੱਲ ਹੋਈ ਹੈ ਭਾਰਤ ‘ਚ ਕ੍ਰਿਕਟ ਤੋਂ ਸਿਵਾਏ ਹੋਰ ਖੇਡਾਂ ਦੇ ਖਿਡਾਰੀ ਬਹੁਤ ਜ਼ਿਆਦਾ ਅਮੀਰ ਨਹੀਂ ਹਨ।
ਕੁਝ ਖਿਡਾਰੀ ਹਨ ਜਿਨ੍ਹਾਂ ਨੂੰ ਕੌਮਾਂਤਰੀ ਮੁਕਾਬਲੇ ਜਿੱਤਣ ‘ਤੇ ਇੱਕ ਅੱਧਾ ਕਰੋੜ ਜਾਂ ਆਮ ਲੋਕਾਂ ਤੋਂ 20-25 ਲੱਖ ਰੁਪਏ ਦੀ ਸਨਮਾਨਿਤ ਵਜੋਂ ਆਮਦਨ ਹੋਈ ਹੈ, ਜੋ ਕਿ ਬਹੁਤ ਜ਼ਿਆਦਾ ਨਹੀਂ ਮੰਨੀ ਜਾਣੀ ਚਾਹੀਦੀ ਸਰਕਾਰਾਂ ਵਪਾਰੀ ਵਰਗ ਨੂੰ ਜੋ ਟੈਕਸ ਛੋਟ ਦਿੰਦੀ ਹੈ, ਜਾਂ ਕੱਚੇ ਮਾਲ ‘ਤੇ ਜੋ ਸਬਸਿਡੀ ਦਿੰਦੀ ਹੈ ਜਾਂ ਜ਼ਮੀਨ ਵੰਡਣ ‘ਚ ਦਰਿਆਦਿਲੀ ਦਿਖਾਉਂਦੀ ਹੈ ਉਹ ਖਿਡਾਰੀਆਂ ਦੀ ਆਮਦਨ ਦੀ ਤੁਲਨਾ ‘ਚ ਬਹੁਤ ਜ਼ਿਆਦਾ ਹੈ ਫਿਰ ਵੀ ਜੇਕਰ ਸਰਕਾਰ ਖਿਡਾਰੀਆਂ ਦੀ ਆਮਦਨ ਤੋਂ ਵੀ ਕੁਝ ਹਿੱਸਾ ਵਸੂਲਦੀ ਹੈ ਉਦੋਂ ਉਹ ਕੋਈ ਜ਼ਿਆਦਾ ਵੱਡੀ ਰਾਸ਼ੀ ਵੀ ਨਹੀਂ ਹੋਵੇਗੀ ਇੱਕ ਸਾਲ ‘ਚ ਇਹੀ ਕੋਈ 2 ਜਾਂ 4 ਕਰੋੜ ਰੁਪਏ ਦੀ ਆਮਦਨ ਹੀ ਸਰਕਾਰ ਨੂੰ ਹੋਵੇਗੀ।
ਜਦੋਂਕਿ ਇਸ ਤੋਂ ਜ਼ਿਆਦਾ ਤਾਂ ਸੂਬਾ ਸਰਕਾਰਾਂ ਆਪਣੇ ਸਰਕਾਰੀ ਪ੍ਰੋਗਰਾਮਾਂ ਜਾਂ ਚਾਹ-ਪਾਣੀ ‘ਚ ਉਦਘਾਟਨ ਸਮਾਰੋਹਾਂ ‘ਤੇ ਹੀ ਖਰਚ ਕਰ ਦਿੰਦੀਆਂ ਹਨ ਸਰਕਾਰ ਨੂੰ ਸਲਾਹ ਦੇਣ ਵਾਲੇ ਅਫਸਰਾਂ ਨੂੰ ਯਕੀਨਨ ਹੀ ਅਸਲੀਅਤ ਦਾ ਕੋਈ ਅਹਿਸਾਹ ਨਹੀਂ ਹੈ ਸਰਕਾਰੀ ਅਧਿਕਾਰੀ ਸ਼ਾਇਦ ਕਿਸੇ ਖਿਡਾਰੀ ਦੇ ਸੰਘਰਸ਼ ਤੋਂ ਵਾਕਿਫ਼ ਨਹੀਂ ਹਨ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਪਾਸੇ ਸੂਬਾ ਸਰਕਾਰ ਖਿਡਾਰੀਆਂ ਦੀ ਜਿੱਤ ‘ਤੇ ਉਨ੍ਹਾਂ ਨੂੰ ਲੱਖਾਂ-ਕਰੋੜਾਂ ਦੇ ਪੁਰਸਕਾਰ ਦਿੰਦੀ ਹੈ, ਉੱਥੇ ਦੂਜੇ ਪਾਸੇ ਉਨ੍ਹਾਂ ਦੀ ਥੋੜ੍ਹੀ ਜਿਹੀ ਕਮਾਈ ‘ਚੋਂ ਖੇਡ ਪ੍ਰੀਸ਼ਦਾਂ ਲਈ ਹਿੱਸਾ ਮੰਗ ਰਹੀ ਹੈ ਫਿਰ ਤਾਂ ਸਮਾਜਿਕ ਕਲਿਆਣ ਲਈ ਰਾਜਨੀਤਕਾਂ ਤੋਂ ਵੀ ਹਿੱਸਾ ਰਾਸ਼ੀ ਲਈ ਜਾਣੀ ਚਾਹੀਦੀ ਹੈ।
ਕਿਉਂਕਿ ਇਹ ਵੀ ਜ਼ਿਆਦਾ ਤਨਖਾਹ, ਪੈਨਸ਼ਨ ਲੈਂਦੇ ਹਨ, ਜਦੋਂਕਿ ਇਹ ਨੇਤਾ ਤਾਂ ਚੋਣਾਂ ‘ਤੇ ਵੀ ਕਰੋੜਾਂ ਖਰਚ ਕਰਨ ਦੀ ਹੈਸੀਅਤ ਰੱਖਦੇ ਹਨ ਖੇਡ ਪ੍ਰੀਸ਼ਦਾਂ ਦਾ ਵਿਕਾਸ ਕਰਨਾ ਸਰਕਾਰ ਦਾ ਫਰਜ਼ ਹੈ ਸਰਕਾਰ ਨੂੰ ਪੂਰਾ ਸੂਬਾ ਟੈਕਸ ਚੁਕਾਉਂਦਾ ਹੈ, ਜਿਨ੍ਹਾਂ ‘ਚੋਂ ਇਹ ਖਿਡਾਰੀ ਵੀ ਹਨ ਜੋ ਆਮ ਆਦਮੀ ਵਾਂਗ ਟੈਕਸ ਚੁਕਾਉਂਦੇ ਹਨ ਹਿੱਸਾ ਰਾਸ਼ੀ ਮੰਗਣ ਦੀ ਬਜਾਇ ਸਰਕਾਰ ਨੂੰ ਚੈਰਿਟੀ ਖੇਡ ਆਯੋਜਨਾਂ ਦਾ ਪ੍ਰੋਗਰਾਮ ਕਰਵਾਉਣਾ ਚਾਹੀਦਾ ਹੈ, ਜਿਸ ‘ਚ ਇਹ ਖਿਡਾਰੀ ਵੀ ਉਤਸ਼ਾਹ ਤੇ ਸਮਰਪਣ ਨਾਲ ਹਿੱਸਾ ਲੈਣਗੇ, ਅਜਿਹੇ ਪ੍ਰੋਗਰਾਮਾਂ ਦੀ ਪੂਰੀ ਆਮਦਨ ਨਵੇਂ ਖਿਡਾਰੀ ਪੈਦਾ ਕਰਨ ਤੇ ਖੇਡ ਪ੍ਰੀਸ਼ਦਾਂ ਦੇ ਵਿਕਾਸ ‘ਤੇ ਖਰਚ ਕੀਤੀ ਜਾਵੇ ਇਸ ਤੋਂ ਇਲਾਵਾ ਸੂਬੇ ‘ਚ ਬਹੁਤੇ ਉਦਯੋਗਪਤੀ, ਸਮਾਜਿਕ ਸੰਗਠਨ ਵੀ ਤਲਾਸ਼ੇ ਜਾ ਸਕਦੇ ਹਨ ਜੋ ਇੱਕ-ਇੱਕ ਖੇਡ ਦੀ ਪ੍ਰੀਸ਼ਦ ਨੂੰ ਗੋਦ ਲੈ ਕੇ ਸੂਬਾ ਸਰਕਾਰ ਨੂੰ ਸਹਿਯੋਗ ਕਰ ਸਕਦੇ ਹਨ।
ਅੱਧੀ ਦਰਜਨ ਹਸਪਤਾਲਾਂ ‘ਤੇ ਛਾਪੇਮਾਰੀ, ਰਿਕਾਰਡ ਕੀਤਾ ਜਬਤ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਨਕਮ (Income Tax Department) ਟੈਕਸ ਵਿਭਾਗ ਵੱਲੋਂ ਅੱਜ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ‘ਤੇ ਸ਼ਿਕੰਜਾ ਕਸਦਿਆਂ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਗਈ ਅਤੇ ਰਿਕਾਰਡ ਵੀ ਜਬਤ ਕੀਤਾ ਗਿਆ। ਇਸ ਟੀਮ ‘ਚ ਮੈਡਮ ਗਗਨ ਕੁਦਰਾ ਡੀਸੀਆਈਟੀ, ਪਰਦੀਪ ਕੁਮਾਰ ਆਈਟੀਓ, ਅਨਿਲ ਹਾਂਡਾ, ਕੰਵਲਜੀਤ ਕੌਰ, ਹਾਕਮ ਸਿੰਘ, ਜਰਨੈਲ ਸਿੰਘ, ਐੱਚ. ਪੀ. ਸਿੰਘ ਸਮੇਤ ਵਿਭਾਗ ਦੇ ਵੱਡੀ ਗਿਣਤੀ ਇੰਸਪੈਕਟਰ ਸ਼ਾਮਲ ਸਨ। ਇਨ੍ਹਾਂ ਵੱਲੋਂ ਪਟਿਆਲਾ ਦੇ ਵੱਡੇ ਪ੍ਰਾਈਵੇਟ ਹਸਪਤਾਲਾਂ ਜਿਨ੍ਹਾਂ ‘ਚ ਡਾਕਟਰ ਪੁਨੀਤ ਫੁੱਲ ਹਸਪਤਾਲ, ਡਾਕਟਰ ਗੁਰਸ਼ਰਨ ਹਸਪਤਾਲ ਤ੍ਰਿਪੜੀ, ਡਾ. ਅਰੁਣ ਭੰਡਾਰੀ ਏਪੀ. ਟਰੋਮਾ ਸੈਂਟਰ, ਵਰਧਮਾਨ ਹਸਪਤਾਲ ਆਦਿ ‘ਤੇ ਛਾਪੇਮਾਰੀ ਕੀਤੀ ਗਈ। (Income Tax Department)
ਇਸ ਦੌਰਾਨ ਟੀਮ ਵੱਲੋਂ ਇੱਥੇ ਰਿਕਾਰਡ ਦੀ ਘੌਖ ਕੀਤੀ ਗਈ ਤੇ ਕਾਗਜ਼ ਪੱਤਰ ਆਪਣੇ ਕਬਜ਼ੇ ‘ਚ ਵੀ ਕੀਤੇ ਗਏ। ਪਤਾ ਲੱਗਾ ਹੈ ਕਿ ਟੀਮ ਵੱਲੋਂ ਕੰਪਿਊਟਰਾਂ ਆਦਿ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਹਸਪਤਾਲਾਂ ਵੱਲੋਂ ਭਰੀਆਂ ਗਈਆਂ ਰਿਟਰਨਾਂ ਆਦਿ ਦਾ ਮਿਲਾਣ ਕੀਤਾ ਜਾ ਰਿਹਾ ਹੈ। ਟੀਮ ਨੂੰ ਸ਼ੱਕ ਹੈ ਕਿ ਇਨ੍ਹਾਂ ਹਸਪਤਾਲਾਂ ਵੱਲੋਂ ਟੈਕਸ ਭਰਨ ਵਿੱਚ ਗੜਬੜੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮਾਣਾ ਵਿਖੇ ਵੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। (Income Tax Department)
ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੇਸ਼ ਦੇ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗੁਣਾ ਕਰਨ ਦੇ ਸੁਫ਼ਨੇ ਦੀ ਆਧਾਰਭੂਮੀ ਇਸ ਸਾਲ ਦੇ ਬਜਟ ਵਿੱਚ ਸਾਫ਼ ਵੇਖੀ ਜਾ ਸਕਦੀ ਹੈ ਵਿੱਤ ਮੰਤਰੀ  ਅਰੁਣ ਜੇਟਲੀ ਅਤੇ ਬਜਟ ਦੇ ਬਾਦ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ ‘ਚ ਕਿਸਾਨਾਂ ਅਤੇ ਪੇਂਡੂ ਵਿਕਾਸ ‘ਤੇ ਵਚਨਵੱਧਤਾ ਜਾਹਿਰ  ਕੀਤੀ ਗਈ ਹੈ
ਇਹ ਵੀ ਠੀਕ ਹੈ ਕਿ ਬਜਟ ‘ਚ ਕਾਸ਼ਤਕਾਰਾਂ ਨੂੰ 10 ਲੱਖ ਕਰੋੜ ਦੇ ਖੇਤੀਬਾੜੀ ਕਰਜ਼ਿਆਂ ਦੇ ਨਾਲ ਹੀ ,  ਸੋਲ ਟੈਸਟਿੰਗ, ਖੇਤੀਬਾੜੀ ਵਿਗਿਆਨ ਕੇਂਦਰ ,  ਫਸਲ ਬੀਮਾ ,  ਸਿੰਚਾਈ ਯੋਜਨਾ ,  ‘ਤੇ ਡਰੋਪ-ਮੋਰ ਕਰੋਪ ,  ਬਿਜਲੀ-ਸੜਕ ਪ੍ਰਬੰਧ ,  ਘਰ ,  ਡੇਅਰੀ ਆਦਿ  ਦੇ ਨਾਲ ਹੀ ਮਨਰੇਗਾ ਵਿੱਚ ਬਜਟ ਤਜਵੀਜਾਂ ‘ਚ ਵਾਧਾ ਕੀਤਾ ਗਿਆ ਹੈ ਨਾਬਾਰਡ  ਦੇ ਮਾਧਿਅਮ ਨਾਲ ਬੈਂਕਿੰਗ ਖੇਤਰ ‘ਚ ਇੰਫਰਾਸਟਰਕਚਰ ਲਈ ਵੀ ਰਾਸ਼ੀ ਦਿੱਤੀ ਗਈ ਹੈ ਪਰ ਪੇਂਡੂ ਖੇਤਰ ‘ਚ ਆਸਾਨੀ ਨਾਲ ਡਿਜ਼ੀਟਲ ਸੇਵਾਵਾਂ ਦੇ ਵਿਸਥਾਰ ਲਈ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ   ਹਾਂਲਾਕਿ ਪਿੰਡ ,  ਪੇਂਡੂ ਅਤੇ ਕਿਸਾਨਾਂ ਲਈ ਇੱਕ ਲੱਖ 87 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਬਜਟ ਦੀ ਤਜਵੀਜ਼ ਦਾ ਤੱਤਕਾਲੀ ਫਾਇਦਾ ਖੇਤੀਬਾੜੀ ਖੇਤਰ ਨੂੰ ਮਿਲਦਾ ਨਹੀਂ ਲੱਗ ਰਿਹਾ , ਫਿਰ ਵੀ ਬਜਟ ਨੂੰ ਐਵਰੇਫਜ਼ ਤੋਂ ਵੀ ਬੇਹਤਰ ਮੰਨਿਆ ਜਾ ਸਕਦਾ ਹੈ।
.ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
ਕੋਈ ਦੋ ਰਾਏ ਨਹੀਂ ਕਿ ਪੇਂਡੂ ਖੇਤਰ ‘ਚ ਸਭ ਤੋਂ ਵੱਧ ਪਹੁੰਚ ਕੋ-ਆਪਰੇਟਿਵ ਬੈਂਕਾਂ ਦੀ  ਹੈ   ਇਸ ਤੋਂ ਬਾਦ ਪੇਂਡੂ ਬੈਂਕਾਂ ਦਾ ਨੰਬਰ ਆਉਂਦਾ ਹੈ ਵਿੱਤ ਮੰਤਰੀ  ਨੇ ਕੋ- ਆਪਰੇਟਿਵ ਸੈਕਟਰ ਨੂੰ ਵੈੱਲ ਇਕਵਿਪ ਕਰਨ ਲਈ ਨਾਬਾਰਡ ਨੂੰ ਰਾਸ਼ੀ ਵੀ ਦਿੱਤੀ ਹੈ ਇਸ ਤੋਂ ਇਲਾਵਾ ਮਿਨੀ ਏਟੀਐਮ ਜਾਂ ਇਹ ਕਹੋ ਕਿ ਪੋਸ ਮਸ਼ੀਨਾਂ ਦੇ ਆਸਾਨੀ ਨਾਲ ਤੇ ਸਸਤੇ ਭਾਅ ਮਿਲਣ ਪ੍ਰਬੰਧ ਕੀਤਾ ਗਿਆ ਹੈ ਯਕੀਨਨ ਇਹ ਕਿਹਾ ਜਾ ਸਕਦਾ ਹੈ ਕਿ ਇਸ ਨਾਲ ਸਰਕਾਰ ਦੀ ਪੇਂਡੂ ਤੇ ਖੇਤੀਬਾੜੀ ਵਿਕਾਸ ਦੇ ਪ੍ਰਤੀ ਵਚਨਬੱਧਤਾ ਹੈ ਹਾਂਲਾਕਿ ਬਜਟ ਵਿੱਚ 2022 ਤੱਕ ਕਿਸਾਨਾਂ ਦੀ ਆਮਦਨ ਕਿਸ ਤਰ੍ਹਾਂ ਦੁੱਗਣੀ ਹੋਵੇਗੀ
ਇਸਦਾ ਰੋਡਮੈਪ ਵਿਖਾਈ ਨਹੀਂ  ਦੇ ਰਿਹਾ ਨੋਟਬੰਦੀ ਦਾ ਸਿੱਧਾ ਅਸਰ ਖੇਤੀਬਾੜੀ ਤੇ ਕਿਸਾਨੀ ‘ਤੇ ਵੇਖਿਆ ਗਿਆ ਤੇ ਇਸ ਦੌਰਾਨ ਖੇਤੀਬਾੜੀ ਕਰਜਿਆਂ ਤੋਂ ਲੈ ਕੇ ਖਾਦ-ਬੀਜ ਆਦਿ ਦੀਆਂ ਜਰੂਰਤਾਂ ਪੂਰਨ ‘ਚ ਕਿਸਾਨਾਂ ਦੀ ਪਰੇਸ਼ਾਨੀ ਸਾਫ਼ ਨਜ਼ਰ  ਵੀ ਆਈ ਇਹੀ ਕਾਰਨ ਹੈ ਕਿ ਸਰਕਾਰ ਨੇ ਸੌਣੀ ਕਰਜ਼ਾ ਮੋੜਨ ਦੀ ਮਿਆਦ ਵਧਾਉਣ  ਦੇ ਨਾਲ ਹੀ ਦੋ ਮਹੀਨਿਆਂ ਦਾ ਵਿਆਜ ਮਾਫ ਕਰ ਕੇ ਕਿਸਾਨਾਂ ਨੂੰ ਪਹਿਲਾਂ ਹੀ ਵੱਡੀ ਰਾਹਤ  ਦੇ ਦਿੱਤੀ ਹੈ।
.ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
2022 ਤੱਕ ਕਿਸਾਨਾਂ ਦੀ ਆਮਦਨ ਦੱਗਣੀ ਕਰਨ ਲਈ ਸਰਕਾਰ ਨੂੰ ਖਾਸ ਤੌਰ ‘ਤੇ ਕੋ- ਆਪਰੇਟਿਵ ਸੈਕਟਰਾਂ ਨੂੰ ਮਜ਼ਬੂਤ ਕਰਨਾ ਪਵੇਗਾ  ਇਸਦਾ ਸਾਫ਼ ਕਾਰਨ ਇਹ ਹੈ ਕਿ ਕੋ-ਆਪਰੇਟਿਵ ਸੈਕਟਰ ਦੀ ਪਹੁੰਚ ਪਿੰਡ ਤੇ ਪੇਂਡੂ ਤੱਕ ਅਸਾਨ ਹੈ ਇਸ ਨੂੰ ਮੰਦਭਾਗਾ ਹੀ ਕਿਹਾ ਜਾਵੇਗਾ ਕਿ ਬਹੁਤ ਪੁਰਾਣੇ ਤੇ ਵੱਡੇ ਨੈੱਟਵਰਕ ਵਾਲਾ ਸਹਿਕਾਰੀ ਪ੍ਰਬੰਧ ਖਾਸ ਤੌਰ ‘ਤੇ ਸਹਿਕਾਰੀ ਬੈਂਕਾਂ ਦੀ ਕਾਰਜ ਪ੍ਰਣਾਲੀ ਜਾਂ ਸਮਰੱਥਾ ‘ਤੇ ਸਰਕਾਰ ਹੀ ਵਿਸ਼ਵਾਸ ਨਹੀਂ ਕਰ ਪਾ ਰਹੀ ਤੇ ਇਹੀ ਕਾਰਨ ਹੈ ਕਿ ਨੋਟਬੰਦੀ ਦੌਰਾਨ ਸਰਕਾਰ ਨੇ ਜ਼ਿਲ੍ਹਾ ਸਹਿਕਾਰੀ ਬੈਂਕਾਂ ਨੂੰ ਹਜ਼ਾਰ-ਪੰਜ ਸੌ  ਦੇ ਨੋਟ ਜਮਾਂ ਕਰਨ, ਬਦਲਣ ਦੇ ਪ੍ਰਬੰਧ ਤੋਂ ਪੂਰੀ ਤਰ੍ਹਾਂ ਦੂਰ ਰੱਖਿਆ ਇਸ ਨਾਲ ਸਿੱਧੇ – ਸਿੱਧੇ ਪੇਂਡੂ ਖੇਤਰ ਤੇ ਕਿਸਾਨ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਐਗਰੀਕਲਚਰ ਇਨਪੁਟ ਤੇ ਹਾੜ੍ਹੀ ਦੀ ਬਿਜਾਈ ਲਈ ਲੋੜੀਂਦੀ ਕਰਜ਼ਾ ਸਹੂਲਤ ਨਹੀਂ ਮਿਲ ਸਕੀ।
.ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂਹ
ਉਥੇ ਹੀ ਨੋਟਬੰਦੀ ਤੋਂ ਪ੍ਰਭਾਵਿਤ ਮੰਡੀਆਂ ‘ਚ ਕਿਸਾਨ ਆਪਣੀ ਹਾੜ੍ਹੀ ਦੀ ਫਸਲ ਵੀ ਨਹੀਂ ਵੇਚ ਸਕੇ ਇਸ ਨਾਲ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹੁਣ ਜਦੋਂ ਸਰਕਾਰ ਕੈਸ਼ਲੈਸ ਤੇ ਡਿਜ਼ੀਟਲ ਇੰਡੀਆ ਵੱਲ ਵਧ ਰਹੀ ਹੈ ਤਾਂ ਸਰਕਾਰ ਨੂੰ ਇੱਕ ਵਾਰ ਬਜਟ ਦੀ ਤਜਵੀਜ਼ ਕਰਕੇ ਦੇਸ਼ ਦੀ ਸਾਰੇ ਪਿੰਡ ਪੱਧਰ ਦੇ ਕੋ ਆਪਰੇਟਿਵ ਸੁਸਾਇਟੀਜ਼ ਨੂੰ ਵਿੱਤੀ ਸਹਿਯੋਗ ਉਪਲੱਬਧ ਕਰਾਵਾਉਂਦੇ ਹੋਏ ਕੰਪਿਊਟਰਾਈਜ਼ਡ ਨੈੱਟਵਰਕ ਨਾਲ ਜੋੜਨ ਤੇ ਮਿਨੀ ਏਟੀਐਮ ਵਰਗੀਆਂ ਸਹੂਲਤਾਂ ਨਾਲ ਵੈਲ ਇੱਕਵਿਪਡ ਕਰਨ ਦਾ ਪ੍ਰਬੰਧ ਕਰ ਦੇਣਾ ਚਾਹੀਦਾ ਸੀ ਇਸ ਦੇ ਨਾਲ ਹੀ ਖੇਤਰੀ ਪੇਂਡੂ ਬੈਂਕਾਂ ਨੂੰ ਵੀ ਇਹ ਸੁਵਿਧਾਵਾਂ ਉਪਲੱਬਧ ਹੋ ਜਾਣੀਆਂ ਚਾਹੀਦੀਆਂ ਹਨ ਤਾਂਕਿ ਪੇਂਡੂ ਖੇਤਰ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੀਆਂ ਭਾਵਨਾਵਾਂ  ਦੇ ਬਰਾਬਰ ਬੈਂਕਿੰਗ ਵਿਵਸਥਾ ਯਕੀਨੀ ਹੋ ਸਕੇ ਨੋਟਬੰਦੀ ਦੇ ਸਮੇਂ ਜੇਕਰ ਕੋ ਆਪਰੇਟਿਵ ਅਤੇ ਪੇਂਡੂ ਬੈਂਕ ਬੁਨਿਆਦੀ ਸਹੂਲਤਾਂ ਨਾਲ ਲੈੱਸ ਹੁੰਦੇ ਤਾਂ ਲੋਕਾਂ ਨੂੰ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ।
ਹੁਣ ਸਰਕਾਰ ਇੱਕ ਪਾਸੇ ਕੈਸ਼ਲੈਸ ਵਿਵਸਥਾ ਦਾ ਟੀਚਾ ਲੈ ਕੇ ਚੱਲ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਦੀ ਆਮਦਨ ਨੂੰ ਤੈਅ ਸਮੇਂ ‘ਚ ਦੁੱਗਣਾ ਕਰਨ ਦੇ ਟੀਚੇ ਨਾਲ ਅੱਗੇ ਵਧ ਰਹੀ ਹੈ ਤਾਂ ਬੈਂਕਿੰਗ ਵਿਵਸਥਾ ਨੂੰ ਪੇਂਡੂ ਖੇਤਰ ਵਿੱਚ ਮਜਬੂਤ ਕਰਨ ਦਾ ਰੋਡਮੈਪ ਬਣਾਉਣਾ ਪਵੇਗਾ ਹਾਂਲਾਕਿ ਖ਼ਜ਼ਾਨਾ-ਮੰਤਰੀ ਨੇ ਨਾਬਾਰਡ ਨੂੰ ਇਸ ਲਈ ਰਾਸ਼ੀ ਉਪਲੱਬਧ ਕਰਾਉਣ ਦੀ ਗੱਲ ਕੀਤੀ ਹੈ ਪਰ ਜੇਕਰ ਇਸ ਲਈ ਇੱਕ ਵਾਰ ਕਾਰਜਯੋਜਨਾ ਬਣਾ ਕੇ ਅੱਗੇ ਵਧਿਆ ਜਾਵੇ ਤਾਂ ਪੇਂਡੂ ਖੇਤਰ ‘ਚ ਕੈਸ਼ਫਲੋ ਵਧੇਗਾ ਅਤੇ ਉਸਦਾ ਫਾਇਦਾ ਪੇਂਡੂ ਆਰਥਿਕ ਵਿਵਸਥਾ ‘ਚ ਤੇਜੀ ਨਾਲ ਸੁਧਾਰ ਲਈ ਮਿਲ ਸਕੇਗਾ ।
.ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਨੀਂ
ਇਸ ਸਾਲ ਦੀਆਂ ਬਜਟ ਦੀਆਂ ਤਜਵੀਜ਼ਾਂ ‘ਚ ਖੇਤੀਬਾੜੀ ਮਾਰਕੀਟਿੰਗ ਖੇਤਰ ‘ਚ ਵੀ ਵਿਸ਼ੇਸ਼ ਯੋਜਨਾ ਨਹੀਂ ਵਿਖਾਈ  ਦੇ ਰਹੀ ,  ਜਦੋਂ ਕਿ ਨੋਟਬੰਦੀ ਤੋਂ ਬਾਦ ਬਾਗਵਾਨੀ ਦੀ ਫਸਲ ਲੈਣ ਵਾਲੇ ਕਿਸਾਨਾਂ  ਦੇ ਦਰਦ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਟਮਾਟਰ, ਮਟਰ ਅਤੇ ਹੋਰ ਸਬਜ਼ੀਆਂ ਦਾ ਲਾਗਤ ਮੁੱਲ ਵੀ ਨਹੀਂ ਮਿਲ ਰਿਹਾ   ਇੱਥੋਂ ਤੱਕ ਕਿ ਟਮਾਟਰਾਂ ਨੂੰ ਸੜਕਾਂ ‘ਤੇ ਸੁੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ   ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਦੀ ਫਸਲ ਦਾ ਲਾਭਕਾਰੀ ਮੁੱਲ ਦਿਵਾਉਣਾ ਵੀ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ ਕਿਉਂਕਿ ਇਹ ਜਾਹਿਰ ਹੋ ਚੁੱਕਾ ਹੈ ਕਿ ਹੇਠਲੇ ਮੁੱਲ ‘ਤੇ ਖਰੀਦ ਪ੍ਰਬੰਧ ਆਪਣੇ ਉਦੇਸ਼ਾਂ ‘ਚ ਸਫ਼ਲ ਨਹੀਂ ਹੋ ਸਕੀ।
ਕੋਈ ਦੋ ਰਾਏ  ਨਹੀਂ ਕਿ ਨੋਟਬੰਦੀ ਗਤੀਵਿਧੀਆਂ ਨਾਲ ਸਾਰੇ ਕਿਆਸਾਂ ਤੋਂ ਪਰ੍ਹੇ ਇਸ ਸਾਲ  ਦੇ ਬਜਟ ਦੀ ਖਾਸ ਗੱਲ ਇਹ ਕਹੀ ਜਾ ਸਕਦੀ ਹੈ ਕਿ ਇਹ ਬਜਟ ਕਿਸੇ ਵੀ ਵਰਗ ਲਈ ਡਰਾਉਣਾ ਨਹੀਂ ਰਿਹਾ   ਸਾਰੇ ਖੇਤਰਾਂ ‘ਚ ਕੁਝ ਨਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਨਾ ਤਾਂ ਇਸ ਬਜਟ ਨੂੰ ਡਰਾਉਣਾ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਜ਼ਿਆਦਾ ਲੋਕ ਲੁਭਾਉਣਾ  ਪੰਜ ਰਾਜਾਂ ‘ਚ ਚੋਣਾਂ ਹੋਣ ਦੇ ਬਾਵਜੂਦ ਯਕੀਨਨ ਇਹ ਵਿੱਤ ਮੰਤਰੀ ਦੀ ਦਲੇਰਾਨਾ ਕੋਸ਼ਿਸ਼ ਹੈ ਪੇਂਡੂ ਅਤੇ ਖੇਤੀਬਾੜੀ ਖੇਤਰ ‘ਚ ਜੋ ਤਜਵੀਜ਼ਾਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਸਹੀ ਢੰਗ ਲਾਗੂ ਕਰਨ ਨਾਲ ਹੀ ਠੋਸ ਰਣਨੀਤੀ ਬਣਾਉਣੀ ਪਵੇਗੀ ਤਾਂਕਿ ਕਿਸਾਨਾਂ ਦੀ ਆਮਦਨੀ ਨੂੰ ਦੁੱਗਣੀ ਕਰਨ ਦਾ ਸੁਫ਼ਨਾ ਸੱਚ ਹੋ ਸਕੇ ਇਸ ਲਈ ਲੜੀਬੱਧ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ।
ਡਾ. ਰਜਿੰਦਰ ਪ੍ਰਸਾਦ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ