Jagraon News - Sach Kahoon Punjabi

Jagraon News: ਦੁਨੀਆਂ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਪ੍ਰਤੀ ਆਪਣਾ ਫਰਜ ਨਿਭਾ ਗਏ ਕਮਲਜੀਤ ਇੰਸਾਂ
Jagraon News: ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ, ਬਲਾਕ ਜਗਰਾਓਂ ਦੇ 30ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ

Jagraon News: ਜਗਰਾਓਂ (ਜਸਵੰਤ ਰਾਏ)। ਬਲਾਕ ਜਗਰਾਓਂ ਤੋਂ ਡੇਰਾ ਸ਼ਰਧਾਲੂ ਸ਼ਹਿਰੀ ਜੋਨ-1 ਦੇ ਪ੍ਰੇਮੀ ਸੇਵਕ ਕਮਲਜੀਤ ਇੰਸਾਂ (60) ਦੁਨੀਆ ਤੋਂ ਰੁਖਸਤ ਹੋਣ ਵੇਲੇ ਵੀ ਸਮਾਜ ਦੇ ਕੰਮ ਆਏ ਹਨ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਚੇ ਨਿਮਰ ਸੇਵਾਦਾਰ ਸੁਖਵਿੰਦਰ ਸਿੰਘ ਇੰਸਾਂ ਸਮੇਤ ਹੋਰ ਜ਼ਿੰਮੇਵਾਰਾਂ ਨੇ ਦੱਸਿਆ ਕਿ ਕਮਲਜੀਤ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪੱਵਿਤਰ ਸਿੱਖਿਆਵਾਂ ’ਤੇ ਚਲਦਿਆਂ ਦੇਹਾਂਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ।

ਉਸੇ ਲੜੀ ਤਹਿਤ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਇੰਸਾਂ, ਪੁੱਤਰ ਹਰਪ੍ਰੀਤ ਇੰਸਾਂ, ਪੁੱਤਰੀ ਰਮਨਦੀਪ ਕੋਰ ਇੰਸਾਂ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਸਰੀਰ ਮੈਡੀਕਲ ਖੋਜਾਂ ਲਈ ਐੱਫ.ਐੱਚ ਮੈਡੀਕਲ ਸਾਇੰਸ ਕਾਲਜ ਅਤੇ ਹਸਪਤਾਲ ਐਤਮਾਦਪੁਰ ਆਗਰਾ (ਯੂ.ਪੀ) ਨੂੰ ਦਾਨ ਕੀਤਾ। ਕਮਲਜੀਤ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀ ਧੀ ਰਮਨਦੀਪ ਕੋਰ ਇੰਸਾਂ ਨੇ ਮੋਢਾ ਦਿੱਤਾ।

Jagraon News

ਦੱਸਣਯੋਗ ਹੈ ਕਿ ਮੈਡੀਕਲ ਖੋਜਾਂ ਲਈ ਜਗਰਾਓਂ ਬਲਾਕ ’ਚੋਂ ਕਮਲਜੀਤ ਇੰਸਾਂ ਨੇ 30ਵੇਂ ਸਰੀਰਦਾਨੀ ਹੋਣ ਦਾ ਮਾਣ ਖੱਟਿਆ ਹੈ। ਇਸ ਮੌਕੇ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸੱਚੇ ਨਿਮਰ ਸੇਵਾਦਾਰ, ਬਲਾਕਾਂ ਦੇ ਜ਼ਿੰਮੇਵਾਰਾਂ, 15 ਮੈਂਬਰਾਂ, ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ, ਪਿੰਡਾਂ ਦੇ ਪ੍ਰੇਮੀ ਸੇਵਕਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸਰੀਰਦਾਨੀ ਕਮਲਜੀਤ ਇੰਸਾਂ ਅਮਰ ਰਹੇ ਦੇ ਨਾਅਰਿਆਂ ਰਾਹੀਂ ਫੁੱਲਾਂ ਨਾਲ ਸਜੀ ਹੋਈ ਗੱਡੀ ’ਚ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।

Read Also : ‘ਸ਼ਹਿਰ ’ਚ ਗੁਰਗੱਦੀ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ’

ਇਸ ਦੋਰਾਨ ਵਿਸ਼ੇਸ਼ ਤੋਰ ’ਤੇ ਪੁੱਜੇ ਪੀਐੱਨਬੀ ਦੇ ਸੀਨੀਅਰ ਬੈਂਕ ਮੈਨੇਜਰ ਬਲਦੇਵ ਸਿੰਘ ਇੰਸਾਂ ਨੇ ਫੁੱਲਾਂ ਨਾਲ ਸਜੀ ਹੋਈ ਗੱਡੀ ’ਚ ਮ੍ਰਿਤਕ ਦੇਹ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਉਨ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਕਿਹਾ ਕਿ ਅੱਜ ਦੇ ਇਸ ਯੁਗ ਵਿੱਚ ਜਿੱਥੇ ਕੋਈ ਆਪਣੇ ਸਰੀਰ ਦਾ ਵਾਲ ਤੱਕ ਨਹੀਂ ਦਿੰਦਾ ਉੱਥੇ ਇਹ ਡੇਰਾ ਪ੍ਰੇਮੀ ਮਰਨ ਤੋਂ ਬਾਅਦ ਵੀ ਆਪਣਾ ਸਰੀਰ ਦਾਨ ਕਰਕੇ ਮਾਨਵਤਾ ਦੇ ਲੇਖੇ ਲਾ ਰਹੇ ਹਨ, ਜਿਸ ਨਾਲ ਹਸਪਤਾਲਾਂ ਦੇ ਕਾਲਜਾਂ ਵਿੱਚ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਇਨ੍ਹਾਂ ਮ੍ਰਿਤਕ ਸਰੀਰਾਂ ’ਤੇ ਖੋਜਾਂ ਕਰਨਗੇ।

Punjab: ਥਾਣਾ ਸਿਟੀ ਮੂਹਰੇ ਧਰਨਾ ਲਗਾਤਾਰ ਜਾਰੀ
Jagraon News: ਜਗਰਾਉਂ (ਜਸਵੰਤ ਰਾਏ)। ਦਿਹਾਤੀ ਪੁਲਿਸ ਦੇ ਕਥਿਤ ਥਾਣਾਮੁਖੀ ਵੱਲੋਂ ਦੋ ਅਨੁਸੂਚਿਤ ਜਾਤੀ ਪਰਿਵਾਰਾਂ ’ਤੇ ਕੀਤੇ ਅੱਤਿਆਚਾਰਾਂ ਖਿਲਾਫ ਜਿੱਥੇ ਪੀੜਤ ਪਰਿਵਾਰਾਂ ਤੇ ਜਨਤਕ ਜੱਥੇਬੰਦੀਆਂ ਵੱਲੋਂ ਕਈ ਸਾਲਾਂ ਤੋਂ ਥਾਣਾ ਸਿਟੀ ਮੂਹਰੇ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ, ਉਥੇ ਪੀੜਤਾ ਮਨਪ੍ਰੀਤ ਕੌਰ ’ਤੇ ਅੱਤਿਆਚਾਰਾਂ ਸਬੰਧੀ ਡੀਡੀਆਰ ਪਾਉਣ ਬਾਰੇ ਕੀਤੀ ਕਾਰਵਾਈ ਦੀ ਰਿਪੋਰਟ ਜਨਤਕ ਕਰਨ ਨੂੰ ਲੈਕੇ ਮੁੱਖ ਸੂਚਨਾ ਕਮਿਸ਼ਨਰ ਵੱਲੋਂ ਪੰਜਾਬ ਦੇ ਏਆਈਜੀ ਤੇ ਡੀਆਈਜੀ ਨੂੰ ਤਲਬ ਕੀਤਾ ਗਿਆ ਹੈ। ਪ੍ਰੈਸ ਨੂੰ ਜਾਰੀ ਬਿਆਨ ’ਚ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੋਹਣ ਸਿੰਘ ਸਬੱਦੀ, ਪ੍ਰਬੰਧਕੀ ਸਕੱਤਰ ਨਿਰਮਲ ਸਿੰਘ ਧਾਲੀਵਾਲ।

ਇਹ ਖਬਰ ਵੀ ਪੜ੍ਹੋ : India Commonwealth Games 2030: ਭਾਰਤ ਨੂੰ 15 ਸਾਲਾਂ ਬਾਅਦ ਮਿਲੀ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ

ਦਿਹਾਤੀ ਮਜਦੂਰ ਸਭਾ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਜਗਰਾਓਂ ਨੇ ਕਿਹਾ ਕਿ ਆਪੂ ਬਣੇ ਥਾਣਾ ਮੁਖੀ ਨੇ ਦੋਵੇਂ ਪਰਿਵਾਰਾਂ ਨੂੰ ਨਜਾਇਜ ਹਿਰਾਸਤ ਵਿੱਚ ਰੱਖ ਕੇ ਨਾਂ ਸਿਰਫ਼ ਅਣਮਨੁੱਖੀ ਤਸੀਹੇ ਦਿੱਤੇ ਸਗੋਂ ਅੱਤਿਆਚਾਰਾਂ ਨੂੰ ਲਕੋਣ ਲਈ ਜਾਤੀ ਮੰਦਭਾਵਨਾ ਤਹਿਤ ਝੂਠੇ ਗਵਾਹ ਬਣਾ ਕੇ ਝੂਠੇ ਕੇਸਾਂ ’ਚ ਵੀ ਫਸਾਇਆ ਸੀ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਸਾਬਕਾ ਚੇਅਰਮੈਨ ਮਲਕੀਤ ਸਿੰਘ ਰੁੰਮੀ, ਬਲਜੀਤ ਸਿੰਘ ਸਬੱਦੀ, ਡਾਕਟਰ ਕੁਲਵੰਤ ਸਿੰਘ, ਮਨਜੀਤ ਕੌਰ, ਕਮਲਜੀਤ ਕੌਰ ਵੀ ਹਾਜ਼ਰ ਸਨ।

Jagraon News: ਜਗਰਾਓਂ ਦੇ ਨੇੜਲੇ ਪਿੰਡ ’ਚ ਫਿਰ ਚੱਲੀਆਂ ਗੋਲੀਆਂ, ਗੱਡੀ ਨੂੰ ਲਾਈ ਅੱਗ ਮੌਤ
Jagraon News: ਸਕਾਰਪੀਓ ਸਵਾਰ ਇੱਕ ਨੌਜਵਾਨ ਉੱਪਰ ਅਣਪਛਾਤੇ ਬਦਮਾਸ਼ਾਂ ਵੱਲੋਂ ਚਲਾਈਆਂ ਗੋਲੀਆਂ

Jagraon News: ਜਗਰਾਓਂ (ਜਸਵੰਤ ਰਾਏ)। ਜਗਰਾਓਂ ਦੇ ਨੇੜਲੇ ਪਿੰਡ ਕੋਠੇ ਸ਼ੇਰ ਸਿੰਘ ਵਿਖੇ ਬੀਤੀ ਦੇਰ ਰਾਤ ਫਿਰ ਤੋਂ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ, ਇਸ ਵਿੱਚ ਇੱਕ ਸਕਾਰਪੀਓ ਸਵਾਰ ਨੌਜਵਾਨ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਗਿਆ ਅਤੇ ਉਸਦੀ ਸਕਾਰਪੀਓ ਗੱਡੀ ਨੂੰ ਵੀ ਅੱਗ ਲਗਾ ਦਿੱਤੀ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ। ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਜਗਰਾਓਂ ਲਿਜਾਇਆ ਗਿਆ ਜਿੱਥੋਂ ਸਿਵਿਲ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੇਖਦਿਆਂ ਹੋਇਆਂ ਲੁਧਿਆਣਾ ਰੈਫਰ ਕਰ ਦਿੱਤਾ ਸੀ ਤੇ ਅੱਜ ਸਵੇਰੇ ਉਸ ਦੀ ਮੌਤ ਹੋਣ ਦਾ ਵੀ ਸਮਾਚਾਰ ਪ੍ਰਾਪਤ ਹੋਇਆ ਹੈ।

Read Also : ਨਸ਼ੇ ਦੀ ਆਦਤ ਨੇ ਕਰਵਾਇਆ ਕਾਰਾ, ਘਰ ਦੇ ਸਾਰੇ ਭਾਂਡੇ ਵੇਚ ਕੇ ਪੂਰੀ ਨਾ ਪਈ ਤਾਂ ਕੀਤੀ ਘਿਣੌਨੀ ਹਰਕਤ

ਵਾਪਰੀ ਘਟਨਾ ਦੀ ਸੂਚਨਾ ਜਦੋਂ ਪੁਲਿਸ ਤੱਕ ਪਹੁੰਚੀ ਤਾਂ ਥਾਣਾ ਸਿਟੀ ਜਗਰਾਓਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਅਤੇ ਸਬ ਡਿਵੀਜ਼ਨ ਜਗਰਾਓਂ ਦੇ ਡੀਐਸਪੀ ਜਸਜਯੋਤ ਸਿੰਘ ਮੌਕੇ ਤੇ ਪਹੁੰਚੇ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਜਸਕੀਰਤ ਸਿੰਘ ਜੱਸਾ ਜੋ ਕਿ ਪਹਿਲਾਂ ਅਖਾੜਾ ਪਿੰਡ ਵਿੱਚ ਰਹਿੰਦਾ ਸੀ ਅਤੇ ਦੋ ਸਾਲ ਪਹਿਲਾਂ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਆਈਆਂ ਸਨ। Jagraon News

ਜਸਕੀਰਤ ਸ਼ੇਅਰ ਮਾਰਕੀਟ ਵਿੱਚ ਇਨਵੈਸਟਮੈਂਟ ਕਰਨ ਅਤੇ ਕਰਵਾਉਣ ਦਾ ਕੰਮ ਕਰਦਾ ਸੀ ਤੇ ਧਮਕੀ ਤੋਂ ਬਾਅਦ ਇਹ ਲੁਧਿਆਣਾ ਜਾ ਕੇ ਰਹਿਣ ਲੱਗ ਗਿਆ ਸੀ ਅਤੇ ਕੁਝ ਹਫਤੇ ਪਹਿਲਾਂ ਹੀ ਕੋਠੇ ਸ਼ੇਰ ਜੰਗ ਵਿਖੇ ਆ ਕੇ ਰਹਿਣ ਲੱਗਿਆ ਸੀ। ਪ੍ਰਤੱਖ ਦਰਸੀਆਂ ਨੇ ਦੱਸਿਆ ਕਿ ਜਦੋਂ ਉਹਨਾਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਦੌੜ ਕੇ ਮੌਕੇ ਤੇ ਪਹੁੰਚੇ ਤਾਂ ਗੱਡੀ ਧੂ ਧੂ ਕਰਕੇ ਜਲ ਰਹੀ ਸੀ ਅਤੇ ਅੰਦਰ ਜਖਮੀ ਨੂੰ ਬਾਹਰ ਕੱਢ ਕੇ ਫੌਰੀ ਤੌਰ ਤੇ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਗਿਆ।

Jagraon News

ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਹਮਲਾਵਰ, ਜਿਨ੍ਹਾਂ ਦੇ ਮੂੰਹ ’ਤੇ ਕੱਪੜਾ ਬੰਨਿ੍ਹਆ ਹੋਇਆ ਸੀ, ਨੌਜਵਾਨ ਦਾ ਪਹਿਲਾਂ ਤੋਂ ਹੀ ਪਿੱਛਾ ਕਰ ਰਹੇ ਸਨ। ਜਿਵੇਂ ਹੀ ਜਸਕੀਰਤ ਸਿੰਘ ਮੌਕੇ ’ਤੇ ਪਹੁੰਚਿਆ, ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਆਵਾਜ਼ ਨੇ ਪਿੰਡ ਵਿੱਚ ਦਹਿਸ਼ਤ ਫੈਲਾ ਦਿੱਤੀ। ਜਸਕੀਰਤ ਆਪਣੇ ਨਾਲ ਲਾਈਸੈਂਸੀ ਹਥਿਆਰ ਵੀ ਰੱਖਦਾ ਸੀ ਪਰ ਅੱਗ ਲੱਗਣ ਕਾਰਨ ਉਸ ਦਾ ਹਥਿਆਰ ਅਤੇ ਮੈਗਜੀਨ ਵੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ। ਪਿੰਡ ਵਾਸੀਆਂ ਨੇ ਕਿਹਾ ਕਿ ਇਲਾਕੇ ਦੇ ਹਾਲਾਤ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ।

Jagraon News: ਸਕੂਲ ਵੈਨ ਦਰੱਖਤ ਨਾਲ ਟਕਰਾਈ, ਇਕ ਬੱਚੇ ਦੀ ਮੌਤ
ਜਗਰਾਉਂ (ਜਸਵੰਤ ਰਾਏ)। Jagraon News : ਸਹਿਹ ਦੇ ਰਾਏਕੋਟ ਰੋਡ ਤੇ ਅੱਜ ਸਵੇਰੇ ਸ਼ਹਿਰ ਦੇ ਇਕ ਨਾਮੀ ਪ੍ਰਾਈਵੇਟ ਸਕੂਲ ਦੀ ਤੇਜ਼ ਰਫਤਾਰ ਵੈਨ, ਜੋ ਬੱਚਿਆਂ ਨੂੰ ਘਰ ਤੋਂ ਸਕੂਲ ਲੈ ਕੇ ਜਾ ਰਹੀ ਸੀ, ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਇਕ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਈ ਬੱਚੇ ਜ਼ਖਮੀ ਹੋ ਗਏ। ਮ੍ਰਿਤਕ ਬੱਚਾ ਪਿੰਡ ਅਖਾੜਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਰਾਏਕੋਟ ਰੋਡ ‘ਤੇ ਪਿੰਡ ਅਖਾੜਾ ਅਤੇ ਹੋਰ ਪਿੰਡਾਂ ਦੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਵੈਨ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਦਰੱਖਤ ਨਾਲ ਟਕਰਾ ਕੇ ਪੂਰੀ ਵੈਨ ਚਕਨਾਚੂਰ ਹੋ ਗਈ। ਇਸ ਹਾਦਸੇ ‘ਚ ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। Jagraon News

Read Also : Bribe: ਰਿਸ਼ਵਤ ਦੀ ਕਿਸ਼ਤ ਲੈਂਦੇ ਪਾਵਰਕਾਮ ਦੇ ਠੇਕੇਦਾਰ ਨੂੰ ਵਿਜੀਲੈਂਸ ਦਾ ਝਟਕਾ

ਇਸ ਪਿੰਡ ਦੇ ਵਾਸੀਆਂ ਨੇ ਨਹੀਂ ਲੱਗਣ ਦਿੱਤਾ ਕੋਈ ਵੀ ਚੋਣ ਬੂਥ, ਪਹਿਲਾਂ ਹੀ ਚੋਣਾਂ ਦੇ ਬਾਈਕਾਟ ਦਾ ਕਰ ਚੁੱਕੇ ਸਨ ਐਲਾਨ
‘ਮਾਮਲਾ ਪਿੰਡ ’ਚ ਲੱਗ ਰਹੀ ਗੈਸ ਫੈਕਟਰੀ ਖਿਲਾਫ ਚਲ ਰਹੇ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਾ ਕਰਨ ਦਾ | Jagraon News

ਜਗਰਾਓਂ (ਜਸਵੰਤ ਰਾਏ)। ਨੇੜਲੇ ਪਿੰਡ ਅਖਾੜਾ ਵਿਖੇ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਚੱਲ ਰਹੇ ਲਗਾਤਾਰ ਦਿਨ ਰਾਤ ਦੇ ਧਰਨੇ ’ਚ ਸੰਘਰਸ਼ ਮੋਰਚੇ ਵੱਲੋਂ ਅੱਜ ਵੋਟਾਂ ਦਾ ਬਾਈਕਾਟ ਕਰਦਿਆਂ ਪਿੰਡ ਵਿੱਚ ਇੱਕ ਵੀ ਚੋਣ ਬੂਥ ਨਹੀਂ ਲੱਗਣ ਦਿੱਤਾ ਗਿਆ। ਤਕਰੀਬਨ 3300 ਵੋਟਾਂ ਵਾਲੇ ਇਸ ਪਿੰਡ ਵਿੱਚ ਚੋਣ ਕਮਿਸ਼ਨ ਵੱਲੋਂ ਤਿੰਨ 148-149 ਅਤੇ 150 ਨੰਬਰ ਦੇ ਬੂਥ ਲਗਾਏ ਜਾਣੇ ਸੀ, ਪਰ ਪਿੰਡ ਵਾਸੀਆਂ ਨੇ ਵੋਟਾਂ ਦਾ ਸੰਪੂਰਨ ਬਾਈਕਾਟ ਕਰਦਿਆਂ ਇੱਕ ਵੀ ਬੂਥ ਨਹੀਂ ਲੱਗਣ ਦਿੱਤਾ। ਜਿਸ ਦੇ ਚਲਦਿਆਂ ਇਸ ਪਿੰਡ ਅਖਾੜਾ ਚੋਂ ਸਿਰਫ ਇੱਕ ਵੋਟ ਪੋਲ ਹੋਈ ਹੈ ਜੋ ਕਿ ਇੱਕ ਸਰਕਾਰੀ ਮੁਲਾਜ਼ਮ ਵੱਲੋਂ ਚੋਣ ਡਿਊਟੀ ’ਤੇ ਰਹਿੰਦਿਆਂ ਪਾਈ ਗਈ ਹੈ। (Jagraon News)

ਐਸੱਡੀਐੱਮ ਵੀ ਕਰ ਚੁੱਕੇ ਹਨ ਅਪੀਲ | Jagraon News

ਬੀਤੇ ਦਿਨੀਂ ਜਗਰਾਓਂ ਦੇ ਐੱਸਡੀਐੱਮ ਗੁਰਵੀਰ ਸਿੰਘ ਕੋਹਲੀ ਨੇ ਵੀ ਬਿਆਨ ਜਾਰੀ ਕਰ ਕਿਹਾ ਸੀ ਕਿ ਫੈਕਟਰੀ ਲਗਵਾਉਣ ਵਾਲੇ ਮਾਲਕਾਂ ਵੱਲੋਂ ਨਿਯਮਾਂ ਅਨੁਸਾਰ ਫੈਕਟਰੀ ਲਗਾਉਣ ਲਈ ਹਰ ਕਾਨੂੰਨੀ ਆਗਿਆ ਲਈ ਗਈ ਹੈ। ਇਸ ਦੇ ਬਾਵਜੂਦ ਉਨ੍ਹਾਂ ਫੈਕਟਰੀ ਮਾਲਕਾਂ ਨੂੰ ਪਿੰਡ ਦੇ ਲੋਕਾਂ ਦੇ ਖਦਸ਼ਿਆਂ ਨੂੰ ਬੈਠ ਕੇ ਦੂਰ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਦੋਵੇਂ ਧਿਰਾਂ ਬੈਠ ਕੇ ਆਪਸੀ ਤਾਲਮੇਲ ਨਾਲ ਸ਼ੰਕਾਵਾਂ ਨੂੰ ਦੂਰ ਕਰਨ ਅਤੇ ਵੋਟਾਂ ਦੇ ਬਾਈਕਾਟ ਦੇ ਫੈਸਲੇ ਬਦਲਣ ਦੀ ਅਪੀਲ ਕਰਦਿਆਂ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਜਮਹੂਰੀਅਤ ਹੱਕ ਹੈ। ਜਿਸ ਨੂੰ ਹਰ ਇੱਕ ਨਾਗਰਿਕ ਇਸਤੇਮਾਲ ਕਰੇ।

ਕੀ ਕਹਿਣਾ ਧਰਨਾਕਾਰੀਆਂ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਦਾ

ਇਸ ਸਬੰਧੀ ਧਰਨਾਕਾਰੀ ਬੀਬੀਆਂ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਦਰਸ਼ਨ ਨੇ ਦੱਸਿਆ ਕਿ ਪਿੰਡ ਵਿੱਚ ਲੱਗ ਰਹੀ ਇਸ ਫੈਕਟਰੀ ਖਿਲਾਫ ਸਾਡਾ ਧਰਨਾ ਤਕਰੀਬਨ ਡੇਢ ਮਹੀਨੇ ਤੋਂ ਜਾਰੀ ਹੈ, ਪਰ ਅੱਜ ਏਡੀਸੀ ਸਾਹਿਬ ਸਾਡੇ ਕੋਲ ਆੲ ਅਤੇ ਕਿਹਾ ਕਿ ਤੁਸੀਂ ਵੋਟਾਂ ਪਾਓ ਜੇਕਰ ਕੋਈ ਪਾਰਟੀ ਦਾ ਉਮੀਦਵਾਰ ਨਹੀਂ ਚੰਗਾ ਲੱਗਦਾ ਤਾਂ ਨੋਟਾ ਦਾ ਬਟਨ ਦਬਾਓ, ਅਸੀਂ ਕਹਿਣਾ ਚਾਹੁੰਦੇ ਹਾਂ ਇਹ ਧਰਨਾ ਅੱਜ ਤੋਂ ਨਹੀਂ ਤਕਰੀਬਨ ਡੇਢ ਮਹੀਨੇ ਤੋਂ ਜਾਰੀ ਹੈ ਅਤੇ ਵੋਟਾਂ ਦੇ ਬਾਈਕਾਟ ਦਾ ਐਲਾਨ ਕੀਤੇ ਨੂੰ ਵੀ ਕਈ ਦਿਨ ਬੀਤ ਗਏ ਹਨ, ਕੀ ਇਸ ਦੀ ਖਬਰ ਪ੍ਰਸ਼ਾਸਨ ਨੂੰ ਪਹਿਲਾਂ ਨਹੀਂ ਸੀ।

ਪ੍ਰਧਾਨ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ, ਪਰ ਅੰਤ ਵਿੱਚ ਇਹੀ ਸਿੱਟਾ ਨਿਕਲਦਾ ਹੈ ਕਿ ਫੈਕਟਰੀ ਮਾਲਕ ਦੀ ਹੀ ਮਦੱਦ ਕੀਤੀ ਜਾਵੇ। ਉਨ੍ਹਾਂ ਦੱਸਿਆ ਪਹਿਲਾਂ ਵੀ ਸਰਕਾਰਾਂ ਵੱਲੋਂ ਸਾਡੀ ਕੋਈ ਸਾਰ ਨਹੀਂ ਲਈ ਗਈ ਜਿਸ ਕਰਕੇ ਸਾਡੇ ਨਗਰ ਵਾਸੀਆਂ ਨੇ ਇਹ ਫੈਸਲਾ ਹੈ ਕਿ ਜਦ ਤੱਕ ਇਹ ਲੱਗ ਰਹੀ ਪ੍ਰਦੂਸ਼ਿਤ ਫੈਕਟਰੀ ਬੰਦ ਨਹੀਂ ਹੋ ਜਾਂਦੀ ਇਹ ਸ਼ਾਂਤਮਈ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।

ਕੀ ਕਹਿਣਾ ਕਿਸਾਨ ਆਗੂ ਇੰਦਰਜੀਤ ਧਾਲੀਵਾਲ ਦਾ

ਇਸ ਮੌਕੇ ਕਿਸਾਨ ਆਗੂ ਇੰਦਰਜੀਤ ਧਾਲੀਵਾਲ ਨੇ ਕਿਹਾ ਇਸ ਪ੍ਰਦੂਸ਼ਿਤ ਫੈਕਟਰੀ ਨੂੰ ਬੰਦ ਕਰਵਾਉਣ ਲਈ ਪ੍ਰਸ਼ਾਸਨ ਦੇ ਨਾਲ-ਨਾਲ ਕਿਸੇ ਵੀ ਸਿਆਸੀ ਪਾਰਟੀ ਨੇ ਧਰਨਾਕਾਰੀਆਂ ਦੀ ਸਾਰ ਤੱਕ ਨਹੀਂ ਲਈ ਜਿਸ ਕਾਰਨ ਪਿੰਡ ਵਾਸੀਆਂ ਵੱਲੋਂ ਏਕਾ ਕਰਕੇ ਇੱਕ ਵੀ ਵੋਟ ਨਾ ਪਾਉਣ ਦਾ ਫੈਸਲਾ ਕੀਤਾ ਗਿਆ ਹੈ।

ਕੀ ਕਹਿਣਾ ਏਡੀਸੀ ਅਮਿਤ ਸਰੀਨ ਦਾ

ਇਸ ਦੌਰਾਨ ਧਰਨਾਕਰੀਆਂ ਦੇ ਵਿੱਚ ਪੁੱਜੇ ਜਗਰਾਓਂ ਦੇ ਏਡੀਸੀ ਅਮਿਤ ਸਰੀਨ ਨੇ ਕਿਹਾ ਕਿ ਸਾਡੀ ਪਿੰਡ ਵਾਸੀਆਂ ਨਾਲ ਮੀਟਿੰਗ ਹੋਈ ਹੈ ਜਿਸ ਵਿੱਚ ਅਸੀਂ ਅਪੀਲ ਕੀਤੀ ਹੈ ਕਿ ਵੋਟ ਸਾਡੀ ਤਾਕਤ ਹੈ ਉਸ ਦਾ ਵਹਿਸ਼ਕਾਰ ਨਾ ਕਰਕੇ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਬਾਕੀ ਤੁਹਾਡੀ ਜੋ ਵੀ ਮੰਗ ਹੈ ਉਸ ਦੀ ਜਾਂਚ ਕੀਤੀ ਜਾਵੇਗੀ ਜੋ ਵੀ ਗਲਤ ਪਾਇਆ ਗਿਆ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਇਸ ਸਬੰਧੀ ਵਿਚਾਰ ਕਰ ਰਹੀ ਹੈ ਅਸੀਂ ਦੁਬਾਰਾ ਫਿਰ ਤੋਂ ਮੀਟਿੰਗ ਕਰਾਗੇਂ ਅਤੇ ਲੱਗਦਾ ਹੈ ਕਿ ਮਸਲੇ ਦਾ ਜਲਦ ਹੀ ਹੱਲ ਨਿਕਲ ਆਵੇਗਾ। ਮੀਟਿੰਗਾਂ ਤੋਂ ਬਾਅਦ ਵੀ ਖਬਰ ਲਿਖੇ ਜਾਣ ਤੱਕ ਮਸਲੇ ਦਾ ਕੋਈ ਵੀ ਹੱਲ ਨਹੀਂ ਨਿਕਲ ਸਕਿਆ।

Also Read : Hoshiarpur Lok Sabha Seat LIVE: ਹੁਸ਼ਿਆਰਪੁਰ ’ਚ 3 ਵਜੇ ਤੱਕ 44.65 ਫੀਸਦੀ ਵੋਟਿੰਗ

ਹਲਵਾਈ ਦੀ ਦੁਕਾਨ ’ਤੇ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ 19 ਸਾਲਾ ਨੌਜਵਾਨ ਦੀ ਮੌਤ
ਵੱਡੇ ਭਰਾ ਦੇ ਵਿਆਹ ਲਈ 2 ਦਿਨ ਬਾਅਦ ਜਾਣਾ ਸੀ ਪਿੰਡ | Jagraon News

ਜਗਰਾਓਂ (ਜਸਵੰਤ ਰਾਏ)। ਪਿੰਡ ਅਖਾੜਾ ਵਿਖੇ ਇੱਕ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੇ ਦੋ ਦਿਨਾਂ ਬਾਅਦ ਆਪਣੇ ਵੱਡੇ ਭਰਾ ਦੇ ਵਿਆਹ ’ਤੇ ਆਪਣੇ ਦੇਸ਼ ਜਾਣਾ ਸੀ। ਜਾਣਕਾਰੀ ਅਨੁਸਾਰ ਅੰਕਿਤ ਕੁਮਾਰ ਯਾਦਵ ਪੁੱਤਰ ਰਾਜ ਕੁਮਾਰ ਯਾਦਵ ਵਾਸੀ ਪਿੰਡ ਐਨਕਰੀ (ਬਿਹਾਰ) ਦੀ ਪਿਛਲੇ ਲੰਮੇ ਸਮੇਂ ਤੋਂ ਪਿੰਡ ਅਖਾੜਾ ਵਿਖੇ ਦੀਪਕ ਰਾਏ ਸਵੀਟ ਸ਼ਾਪ ’ਤੇ ਕੰਮ ਕਰਦਾ ਆ ਰਿਹਾ ਸੀ। ਦੇਰ ਸ਼ਾਮ ਯਾਦਵ ਦੁਕਾਨ ਦੇ ਅੰਦਰ ਸਾਫ- ਸਫਾਈ ਕਰ ਰਿਹਾ ਸੀ। (Jagraon News)

ਜਿਸ ਦੌਰਾਨ ਉਸ ਨੂੰ ਅਚਾਨਕ ਬਿਜਲੀ ਦਾ ਝਟਕਾ ਲੱਗਾ ਅਤੇ ਉਹ ਬੇਹੋਸ਼ ਹੋਕੇ ਡਿੱਗ ਗਿਆ। ਦੁਕਾਨ ਮਾਲਕ ਨੇ ਤੁਰੰਤ ਬਿਜਲੀ ਸਪਲਾਈ ਬੰਦ ਕਰਕੇੇ ਯਾਦਵ ਨੂੰ ਜਗਰਾਓਂ ਵਿਖੇ ਇੱਕ ਪ੍ਰਾਈਵੇਟ ਹਸਪਤਾਲ ’ਚ ਇਲਾਜ਼ ਲਈ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਅੰਕਿਤ ਕੁਮਾਰ ਯਾਦਵ ਨੂੰ ਮ੍ਰਿਤ ਐਲਾਨ ਦਿੱਤਾ। (Jagraon News)

ਸੂਚਨਾ ਮਿਲਣ ’ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਦੁਕਾਨ ਮਾਲਕ ਦੀਪਕ ਰਾਏ ਨੇ ਦੱਸਿਆ ਕਿ ਅਗਲੇ ਹਫਤੇ 23 ਅਪ੍ਰੈਲ ਨੂੰ ਅੰਕਿਤ ਦੇ ਭਰਾ ਦਾ ਬਿਹਾਰ ’ਚ ਵਿਆਹ ਸੀ, ਜਿਸ ਦੀਆਂ ਤਿਆਰੀਆਂ ’ਚ ਉਹ ਰੁੱਝਿਆ ਹੋਇਆ ਸੀ ਪਰ ਇਸ ਤੋਂ ਪਹਿਲਾਂ ਹੀ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ ਹਨ।

ਨਾਕਾਬੰਦੀ ਦੌਰਾਨ ਪੁਲਿਸ ਨੂੰ ਕਾਰ ’ਚੋਂ ਮਿਲੀ 40 ਲੱਖ ਰੁਪਏ ਦੀ ਨਗਦੀ, ਵਿਅਕਤੀ ਫਰਾਰ
ਨਗਦੀ ਬਾਰੇ ਇਨਕਮ ਟੈਕਸ ਵਿਭਾਗ ਨੂੰ ਦਿੱਤੀ ਇਤਲਾਹ : ਡੀਐੱਸਪੀ ਰਾਣਾ

(ਜਸਵੰਤ ਰਾਏ) ਜਗਰਾਉਂ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜਾਬਤੇ ਦੌਰਾਨ ਦਿਹਾਤੀ ਪੁਲਿਸ ਜਗਰਾਉਂ ਨੂੰ ਇੱਕ ਕਾਰ ’ਚੋਂ 40 ਲੱਖ ਤੋਂ ਵੱਧ ਦੀ ਨਗਦੀ ਬਰਾਮਦ ਹੋਈ ਹੈ ਅਧਿਕਾਰੀਆਂ ਮੁਤਾਬਿਕ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੀਤੀ ਗਈ ਨਾਕਾਬੰਦੀ ’ਤੇ ਜਿਉਂ ਹੀ ਪੁਲਿਸ ਨੇ ਇੱਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਕੁਝ ਦੂਰੀ ’ਤੇ ਪੁਲਿਸ ਨੇ ਰੋਕ ਲਿਆ, ਪਰ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ। Jagraon News

ਜਾਣਕਾਰੀ ਦਿੰਦਿਆਂ ਡੀਐੱਸਪੀ ਮਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਇੰਚਾਰਜ ਕੁਮਾਰ ਸਿੰਘ ਅਤੇ ਥਾਣਾ ਸਿਟੀ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਦੀਆਂ ਪੁਲਿਸ ਟੀਮਾਂ ਵੱਲੋਂ ਤਹਿਸੀਲ ਚੌਂਕ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਮੋਗਾ ਸਾਈਡ ਤੋਂ ਪੁਲਿਸ ਨੂੰ ਇੱਕ ਵਰਨਾ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਨਾਕੇ ’ਤੇ ਮੌਜੂਦ ਪੁਲਿਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਨੇ ਕਾਰ ਨੂੰ ਰੋਕਣ ਦੀ ਬਜਾਇ ਹੋਰ ਭਜਾ ਲਈ।

ਕਾਰ ਸਵਾਰ ਨਾਕੇ ਤੋਂ ਭਜਾ ਕੇ ਸਿੱਧਵਾਂ ਬੇਟ ਰੋਡ ਵੱਲ ਲੈ ਗਏ ਤਾਂ ਮੌਜੂਦ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਕਾਰ ਸਵਾਰਾਂ ਦਾ ਪਿੱਛਾ ਕੀਤਾ ਤਾਂ ਕਾਰ ਸਵਾਰ ਕੁਝ ਹੀ ਦੂਰੀ ’ਤੇ ਆਪਣੀ ਕਾਰ ਛੱਡ ਮੌਕੇ ਤੋਂ ਭੱਜ ਗਏ ਜਿਨ੍ਹਾਂ ਦਾ ਪੁਲਿਸ ਵੱਲੋਂ ਕਾਫੀ ਪਿੱਛਾ ਕੀਤਾ ਗਿਆ ਪਰ ਬਾਜ਼ਾਰ ਵਿੱਚ ਭੀੜ ਜਿਆਦਾ ਹੋਣ ਕਾਰਨ ਕਾਰ ਸਵਾਰ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ।

ਇਹ ਵੀ ਪੜ੍ਹੋ: ਜਸਵੰਤ ਸਿੰਘ ਗੱਜਣ ਮਾਜਰਾ ਅਤੇ ਛੇ ਹੋਰਾਂ ਵਿਰੁੱਧ ਮੁਕੱਦਮਾ ਦਰਜ

ਉਹਨਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਰਕਮ ਜਿਆਦਾ ਹੋਣ ਕਰਕੇ ਕਾਰ ਸਮੇਤ ਭਾਰਤੀ ਕਰੰਸੀ ਥਾਣਾ ਸਿਟੀ ਜਗਰਾਉ ਪੁੱਜ ਕੇ ਗਿਣਤੀ ਕੀਤੀ ਗਈ ਤਾਂ ਕੁੱਲ ਰਕਮ 40 ਲੱਖ 25 ਹਜਾਰ 850 ਰੁਪਏ ਹੋਈ ਜਿਸ ਨੂੰ ਮਾਲਖਾਨਾ ਥਾਣਾ ਜਮ੍ਹਾ ਕਰਵਾਇਆ ਗਿਆ ਅਤੇ ਕਾਰ ਨੂੰ ਅ/ਧ 102 ਸੀਆਰਪੀਸੀ ਤਹਿਤ ਥਾਣੇ ਬੰਦ ਕਰ ਦਿੱਤਾ ਗਿਆ। ਡੀਐੱਸਪੀ ਰਾਣਾ ਨੇ ਦੱਸਿਆ ਕਿ ਮਾਮਲੇ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਹੈ ਜਿਨ੍ਹਾਂ ਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭੱਜਣ ਵਾਲਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। Jagraon News

ਅਣਪਛਾਤੀ ਕਾਰ ’ਚੋਂ 40 ਲੱਖ ਦੀ ਨਗਦੀ ਬਰਾਮਦ, ਜਾਂਚ ’ਚ ਜੁਟੀ ਪੁਲਿਸ
ਜਗਰਾਓਂ (ਜਸਵੰਤ ਰਾਏ)। ਸਥਾਨਕ ਤਹਿਸੀਲ ਦੇ ਮੇਨ ਚੌਂਕ ਵਿਖ਼ੇ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਕਾਰ ਵਿੱਚੋਂ ਤਕਰੀਬਨ 40 ਲੱਖ ਤੋਂ ਵੀ ਵੱਧ ਦੀ ਨਕਦ ਰਾਸ਼ੀ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਦੇ ਮੇਨ ਚੌਕ ’ਚ ਟਰੈਫਿਕ ਪੁਲਿਸ ਵੱਲੋਂ ਚੈਕਿੰਗ ਦੌਰਾਨ ਫਿਰੋਜ਼ਪੁਰ ਪਾਸਿਓਂ ਆ ਰਹੀ ਵਰਨਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਥਾਂ ਚੌਂਕ ਦੇ ਖੱਬ ਪਾਸੇ ਸਿੱਧਵਾਂ ਬੇਟ ਰੋਡ ਵੱਲ ਨੂੰ ਭਜਾ ਕੇ ਲੈ ਗਏ। (Cash Recovered)

ਜਿਸ ਤੋਂ ਬਾਅਦ ਪੁਲਿਸ ਵੱਲੋਂ ਪਿੱਛਾ ਕੀਤਾ ਗਿਆ, ਪਿੱਛੇ ਲੱਗੀ ਪੁਲਿਸ ਨੂੰ ਦੇਖਦਿਆਂ ਕਾਰ ਸਵਾਰ ਗੱਡੀ ਛੱਡ ਕੇ ਫਰਾਰ ਹੋ ਗਏ। ਗੱਡੀ ਦੀ ਤਲਾਸ਼ੀ ਕਰਨ ’ਤੇ ਪੁਲਿਸ ਨੂੰ 40 ਲੱਖ ਰੁਪਏ ਤੋਂ ਵੀ ਵੱਧ ਦੀ ਬਰਾਮਦਗੀ ਕੀਤੀ। ਜਿਸ ਸਬੰਧੀ ਪੁਲਿਸ ਨੇ ਕਾਰਵਾਈ ਕਰਦਿਆਂ ਗੱਡੀ ਅਤੇ ਰਕਮ ਕਬਜ਼ੇ ’ਚ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। (Cash Recovered)

Also Read : ਰਿਸ਼ਭ ਪੰਤ ਹੋਣਗੇ IPL ’ਚ ਦਿੱਲੀ ਕੈਪੀਟਲਸ ਦੇ ਕਪਤਾਨ, ਚੇਅਰਮੈਨ ਪਾਰਥ ਜਿੰਦਲ ਨੇ ਕੀਤਾ ਐਲਾਨ