Brij Bhushan Case - Sach Kahoon Punjabi

Brij Bhushan Singh: ਬ੍ਰਿਜਭੂਸ਼ਣ ਸਿੰਘ ਦੀ ਬਰੀ ਵਿਰੁੱਧ ਅਪੀਲ ਕਰਨਗੀਆਂ ਮਹਿਲਾ ਪਹਿਲਵਾਨ
Brij Bhushan Singh: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਜਿਨਸੀ ਸ਼ੋਸ਼ਣ ਮਾਮਲੇ ’ਚ ਬਰੀ ਕਰਨ ਦੇ ਦਿੱਲੀ ਦੀ ਅਦਾਲਤ ਦੇ ਫੈਸਲੇ ਵਿਰੁੱਧ ਮਹਿਲਾ ਪਹਿਲਵਾਨ ਜਲਦੀ ਹੀ ਅਪੀਲ ਦਾਇਰ ਕਰਨਗੀਆਂ। ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਬ੍ਰਿਜਭੂਸ਼ਣ ਸਿੰਘ ਤੇ ਸਹਿ-ਦੋਸ਼ੀ, ਸਾਬਕਾ ਡਬਲਯੂਐੱਫਆਈ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਜਿਨਸੀ ਸ਼ੋਸ਼ਣ ਮਾਮਲੇ ’ਚ ਬਰੀ ਕਰ ਦਿੱਤਾ। ਵਧੀਕ ਮੁੱਖ ਨਿਆਂਇਕ ਮੈਜਿਸਟ੍ਰੇਟ ਅਸ਼ਵਨੀ ਪੰਵਾਰ ਨੇ ਦੋਵਾਂ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਦੇ ਫੈਸਲੇ ਤੋਂ ਬਾਅਦ, ਵਿਨੇਸ਼ ਫੋਗਾਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਦਸ ’ਤੇ ਆਪਣੀ ਪ੍ਰਤੀਕਿਰਿਆ ’ਚ ਕਿਹਾ, ‘ਮਹਿਲਾ ਪਹਿਲਵਾਨਾਂ ਨੇ ਆਪਣੇ ਵਕੀਲਾਂ ਨੂੰ ਇਸ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਜਲਦੀ ਤੋਂ ਜਲਦੀ ਅਪੀਲ ਦਾਇਰ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ : Punjab Bomb Threat: 15 ਅਗਸਤ ਤੋਂ ਪਹਿਲਾਂ ਪੰਜਾਬ ਨੂੰ ਬੰਬ ਧਮਾਕਿਆਂ ਨਾਲ ਦਹਿਲਾਉਣ ਦੀ ਈ-ਮੇਲ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

ਅਸੀਂ ਉਮੀਦ ਨਹੀਂ ਹਾਰੀ ਹੈ ਤੇ ਮਹਿਲਾ ਪਹਿਲਵਾਨ ਆਪਣੀ ਲੜਾਈ ਜਾਰੀ ਰੱਖਣਗੀਆਂ।’ ਵਿਨੇਸ਼ ਨੇ ਦੋਸ਼ ਲਾਇਆ ਕਿ ਸ਼ੁਰੂ ਤੋਂ ਹੀ ਬ੍ਰਿਜਭੂਸ਼ਣ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਨੇ ਲਿਖਿਆ, ‘ਸਾਨੂੰ ਬਹੁਤ ਦੁੱਖ ਹੈ ਕਿ ਅਦਾਲਤ ਨੇ ਬ੍ਰਿਜਭੂਸ਼ਣ ਸਿੰਘ ਨੂੰ ਮਹਿਲਾ ਪਹਿਲਵਾਨਾਂ ਦੁਆਰਾ ਲਾਏ ਗਏ ਜਿਨਸੀ ਹਿੰਸਾ ਦੇ ਦੋਸ਼ਾਂ ’ਚ ਦੋਸ਼ੀ ਨਹੀਂ ਪਾਇਆ। ਸ਼ੁਰੂ ਤੋਂ ਹੀ, ਪੂਰਾ ਪ੍ਰਸ਼ਾਸਨ, ਸਰਕਾਰ ਤੇ ਸਿਸਟਮ ਬ੍ਰਿਜਭੂਸ਼ਣ ਨੂੰ ਬਚਾਉਣ ’ਚ ਲੱਗਿਆ ਰਿਹਾ।’ ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਇੱਕ ਪ੍ਰਭਾਵਸ਼ਾਲੀ ਨੇਤਾ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸੜਕਾਂ ’ਤੇ ਉਤਰਨ ਤੇ ਬਹੁਤ ਹਿੰਮਤ ਦੀ ਲੋੜ ਪਈ। ਬ੍ਰਿਜਭੂਸ਼ਣ ਨੇ ਆਪਣੇ ਪ੍ਰਭਾਵ ਤੇ ਰਾਜਨੀਤਿਕ ਸ਼ਕਤੀ ਦੀ ਵਰਤੋਂ ਕਰਕੇ ਕਈ ਲੜਕੀਆਂ ਨੂੰ ਨਾਂਅ ਵਾਪਸ ਲੈਣ ਲਈ ਡਰਾਇਆ-ਧਮਕਾਇਆ। ਇਸ ਦੇ ਬਾਵਜੂਦ, ਕਈ ਮਹਿਲਾ ਪਹਿਲਵਾਨ ਆਪਣੇ ਫੈਸਲੇ ’ਤੇ ਅੜੀਆਂ ਰਹੀਆਂ। ਫੋਗਾਟ ਨੇ ਸਪੱਸ਼ਟ ਕੀਤਾ ਕਿ ਅਦਾਲਤ ਦੇ ਫੈਸਲੇ ਦੇ ਬਾਵਜੂਦ, ਮਹਿਲਾ ਪਹਿਲਵਾਨ ਨਿਆਂ ਦੀ ਲੜਾਈ ਤੋਂ ਪਿੱਛੇ ਨਹੀਂ ਹਟਣਗੀਆਂ ਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹਾਈ ਕੋਰਟ ’ਚ ਫੈਸਲੇ ਨੂੰ ਚੁਣੌਤੀ ਦੇਣਗੀਆਂ। Brij Bhushan Singh

ਬ੍ਰਿਜ ਭੂਸ਼ਣ ਮਾਮਲਾ: ਪਹਿਲਵਾਨਾਂ ਨੂੰ ਝਟਕਾ, ਬ੍ਰਿਜ ਭੂਸ਼ਣ ਨੂੰ ਕਲੀਨ ਚਿੱਟ, ਦਿੱਲੀ ਪੁਲਿਸ ਨੇ ਦੱਸਿਆ ਇਹ ਕਾਰਨ
ਬ੍ਰਿਜਭੂਸ਼ਣ ਖਿਲਾਫ ਪੋਸਕੋ ਰੱਦ ਕਰਨ ਦੀ ਰਿਪੋਰਟ ਦਾਇਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਪੁਲਿਸ ਨੇ ਵੀਰਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐਫਆਈ) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਬਾਲ ਜਿਣਸੀ ਅਪਰਾਧ ਸੁਰੱਖਿਆ ਐਕਟ (ਪੋਸਕੋ) ਦੇ ਤਹਿਤ ਦਰਜ (Brij Bhushan Case) ਕੀਤੇ ਗਏ ਕੇਸ ਨੂੰ ਰੱਦ ਕਰਨ ਲਈ ਇੱਕ ਰਿਪੋਰਟ ਦਰਜ ਕੀਤੀ। ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਰਿਪੋਰਟ ਪਟਿਆਲਾ ਹਾਊਸ ਕੋਰਟ ਵਿੱਚ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ, ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਨੇ ਪਿਛਲੇ ਹਫ਼ਤੇ ਪਹਿਲਵਾਨਾਂ ਨੂੰ ਆਪਣੇ ਸਾਰੇ ਵਿਰੋਧ ਪ੍ਰਦਰਸ਼ਨ ਵਾਪਸ ਲੈਣ ਦੀ ਬੇਨਤੀ ਕੀਤੀ ਸੀ, ਭਰੋਸਾ ਦਿਵਾਉਂਦੇ ਹੋਏ ਕਿ ਪੁਲਿਸ ਨੂੰ 15 ਜੂਨ ਤੱਕ ਚਾਰਜਸ਼ੀਟ ਦਾਇਰ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ 6 ਬਾਲਗ ਮਹਿਲਾ ਪਹਿਲਵਾਨਾਂ ਦਾ ਕੇਸ ਰੌਜ਼ ਐਵੇਨਿਊ ਕੋਰਟ ਵਿੱਚ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹ੍ਵੋ : ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੀ ਆਪਸੀ ਖਿਚੋਤਾਣ ਪੰਜਾਬ ਲਈ ਬਹੁਤ ਹੀ ਮੰਦਭਾਗੀ

ਦਿੱਲੀ ਪੁਲਿਸ ਨੇ ਜਾਂਚ ਪੂਰੀ ਕਰਨ ਤੋਂ ਬਾਅਦ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਹੈ ਅਤੇ ਪੀੜਤਾ ਅਤੇ ਉਸਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਡਬਲਯੂਐਫਆਈ ਮੁਖੀ ਦੇ ਖਿਲਾਫ ਪੋਸਕੋ ਕੇਸ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਪੁਲਿਸ ਨੇ ਨਾਬਾਲਿਗ ਦੇ ਬਿਆਨ ਅਤੇ ਜਾਂਚ ਦੇ ਵੇਰਵੇ ਸ਼ਾਮਲ ਕੀਤੇ ਹਨ ਅਤੇ ਕੋਈ ਸਬੂਤ ਨਾ ਮਿਲਣ ਕਾਰਨ ਰੱਦ ਕਰਨ ਦੀ ਰਿਪੋਰਟ ਦਰਜ ਕਰ ਲਈ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ 4 ਜੁਲਾਈ ਦੀ ਤਰੀਕ ਤੈਅ ਕੀਤੀ ਗਈ ਹੈ। (Brij Bhushan Case)