Online Fraud - Sach Kahoon Punjabi

Online Fraud: ਸਾਵਧਾਨ! ਤੁਸੀ ਏਦਾਂ ਵੀ ਹੋ ਸਕਦੇ ਓ ਆਨਲਾਈਨ ਠੱਗੀ ਦਾ ਸ਼ਿਕਾਰ
Online Fraud: (ਸੁਰਿੰਦਰ ਕੁਮਾਰ) ਤਪਾ। ਆਨਲਾਈਨ ਠੱਗੀ ਪੰਜਾਬ ’ਚ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜਿਸ ਨਾਲ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸੇ ਤਰ੍ਹਾਂ ਆਨਲਾਈਨ ਠੱਗਾਂ ਨੇ ਬੀਤੇ ਸ਼ਨਿੱਚਰਵਾਰ ਤਪਾ ਦੇ ਇੱਕ ਲੋਹਾ ਵਪਾਰੀ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਕਤ ਠੱਗ ਨੇ ਫੋਨ ਨੰਬਰ 86849-71379 ਤੋਂ ਗੱਲ ਕਰਦੇ ਹੋਏ ਆਪਣਾ ਨਾਂਅ ਮਨਜੀਤ ਸਿੰਘ ਦੱਸ ਕੇ ਕਿਹਾ ਕਿ ਅਸੀਂ ਤੁਹਾਡੇ ਖਾਤੇ ਵਿੱਚ ਪੈਸੇ ਪਾਉਣੇ ਹਨ ਤੁਸੀਂ ਆਪਣਾ ਅਕਾਊਂਟ ਨੰਬਰ ਜਾਂ ਗੂਗਲ-ਪੇ ਨੰਬਰ ਦੱਸੋ ਤਾਂ ਕਿ ਮੈਂ ਉਸ ਵਿੱਚ ਪੈਸੇ ਪਾ ਸਕਾਂ।

ਇਸ ਸਬੰਧੀ ਲੋਹਾ ਵਪਾਰੀ ਪੰਕਜ ਸਿੰਗਲਾ ਨੇ ਦੱਸਿਆ ਕਿ ਉਹਨਾਂ ਨੇ ਉਸਨੂੰ ਆਪਣਾ ਗੂਗਲ ਪੇ ਫੋਨ ਨੰਬਰ ਦੱਸ ਦਿੱਤਾ ਕਿਉਂਕਿ ਉਸ ਦਿਨ ਹੀ ਖਾਤੇ ’ਚ ਰਕਮ ਪਾਉਣ ਦੀ ਗੱਲ ਸਥਾਨਕ ਕਿਸੇ ਵਿਅਕਤੀ ਨਾਲ ਹੋਈ ਸੀ। ਜਿਸ ’ਤੇ ਉਸਨੇ ਕਿਹਾ ਕਿ ਪਹਿਲਾਂ ਉਹ 10 ਰੁਪਏ ਪਾ ਕੇ ਕਨਫਰਮ ਕਰ ਰਿਹਾ ਹੈ ਉਸਨੇ ਉਸ ਦੇ ਨੰਬਰ ’ਤੇ 10 ਰੁਪਏ ਭੇਜ ਦੇਣ ਦਾ ਮੈਸੇਜ ਮੈਨੂੰ ਭੇਜ ਦਿੱਤਾ ਅਤੇ ਫੋਨ ਲਾ ਕੇ ਪੈਸੇ ਪੁੱਜਣ ਬਾਰੇ ਪੁੱਛਿਆਂ ਉਹਨਾਂ ਜਲਦੀ ’ਚ ਮੈਸੇਜ ਦੇਖ ਹੀ ਹਾਂ ਕਹਿ ਦਿੱਤਾ।

ਇਸੇ ਤਰ੍ਹਾਂ ਫਿਰ ਉਸਨੇ ਪੰਜ ਹਜ਼ਾਰ ਰੁਪਏ ਹੋਰ ਪਾ ਕੇ ਤੇ ਮੈਸੇਜ ਭੇਜ ਕੇ ਦੇਖਣ ਲਈ ਕਿਹਾ ਤਾਂ ਉਸ ਨੇ ਫਿਰ ਮੈਸੇਜ ਦੇਖ ਕੇ ਹਾਂ ਕਹਿ ਦਿੱਤੀ। ਇਸ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਤਿੰਨ ਹਜ਼ਾਰ ਰੁਪਏ ਹੋਰ ਤੁਹਾਡੇ ਖਾਤੇ ਵਿੱਚ ਪਾ ਰਿਹਾ ਹੈ ਅਤੇ ਉਹ ਪਹਿਲਾਂ ਵਾਂਗ ਹੀ ਮੈਸੇਜ ਕਰਕੇ ਪੁੱਛਣ ਲੱਗਾ ਅਤੇ ਜਲਦੀ-ਜਲਦੀ ਕਹਿਣ ਲੱਗਾ ਕਿ ਉਸ ਕੋਲੋਂ ਗਲਤੀ ਨਾਲ 30 ਹਜ਼ਾਰ ਰੁਪਏ ਤੁਹਾਡੇ ਖਾਤੇ ਵਿੱਚ ਪੈ ਗਏ ਹਨ ਮੈਂ ਤੁਹਾਨੂੰ ਨੰਬਰ ਦੱਸ ਰਿਹਾ ਹਾਂ, ਗੂਗਲ ਪੇ ਖੋਲ੍ਹ ਕੇ ਉਸ ’ਤੇ ਤੁਸੀਂ ਆਪਣੇ ਪੈਸੇ ਰੱਖ ਕੇ ਬਾਕੀ ਪੈਸੇ ਉਸ ਦੇ ਖਾਤੇ ਵਿੱਚ ਵਾਪਸ ਕਰ ਦਿਓ। Online Fraud

ਇਹ ਵੀ ਪੜ੍ਹੋ: Rajasthan News: ਰਾਜਸਥਾਨ ’ਚ ਤਿੰਨ ਥਾਵਾਂ ‘ਤੇ ਬੰਬ ਦੀ ਧਮਕੀ ਨਾਲ ਦਹਿਸ਼ਤ, ਜਾਂਚ ਜਾਰੀ

ਪੰਕਜ ਨੇ ਦੱਸਿਆ ਕਿ ਉਸ ਨੇ ਇੱਕ ਵਾਰ ਫੇਰ ਉਸਦੇ ਕੀਤੇ ਮੈਸੇਜ ਨੂੰ ਦੇਖ ਕੇ ਹੀ ਹਾਂ ਕਹਿ ਦਿੱਤੀ ਤੇ ਕਿਹਾ ਕਿ ਤੁਸੀਂ ਆ ਕੇ ਦੁਕਾਨ ਤੋਂ ਵਾਪਿਸ ਨਗਦ ਲੈ ਜਾਓ। ਪਰ ਉਹ ਵਾਰ-ਵਾਰ ਗੂਗਲ ਪੇ ’ਤੇ ਇਹ 95099-84862 ਨੰਬਰ ਲਗਵਾ ਕੇ ਰਕਮ ਪੁਵਾਉਣ ਦਾ ਜ਼ੋਰ ਪਾ ਰਿਹਾ ਸੀ, ਜਦੋਂ ਮੈਂ ਉਸਨੂੰ ਨਾਂਅ ਪੁੱਛਿਆ ਤਾਂ ਉਸਨੇ ਸੰਗੀਤਾ ਨਾਂਅ ਦੱਸਿਆ ਤੇ ਉਹ ਮੈਨੂੰ ਹੋਰ ਪ੍ਰੈਸ਼ਰ ਕਰ ਰਿਹਾ ਸੀ ਕਿ ਨਾਂਅ ਗੂਗਲ ਪੇ ਤੋਂ ਮੈਂ ਹੀ ਉਸਨੂੰ ਸਪੱਸ਼ਟ ਕਰਾਂ ਅਤੇ ਜਲਦੀ ਪੈਮੇਂਟ ਕਰ ਦੇਵਾਂ।

ਪਰ ਫੇਰ ਇੱਕ ਦਮ ਮੈਨੂੰ ਖਿਆਲ ਆਇਆ ਤੇ ਆਪਣਾ ਗੂਗਲ ਪੇ ਖਾਤਾ ਚੈੱਕ ਕੀਤਾ ਤਾਂ ਉਸ ਵਿੱਚ ਕੋਈ ਵੀ ਰਕਮ ਕਿਸੇ ਨੰਬਰ ਤੋਂ ਨਹੀਂ ਆਈ ਹੋਈ ਸੀ ਜਿਸ ’ਤੇ ਮੈਂ ਹੈਰਾਨ ਹੋਇਆ ਅਤੇ ਫੋਨ ’ਤੇ ਹੀ ਉਸਨੂੰ ਕਿਹਾ ਕਿ ਮੇਰੇ ਖਾਤੇ ’ਚ ਕੋਈ ਰਕਮ ਤੁਹਾਡੀ ਭੇਜੀ ਹੋਈ ਨਹੀਂ ਆਈ ਤਾਂ ਉਹ ਗਲਤ ਭਾਸ਼ਾ ਦੀ ਵਰਤੋਂ ਕਰਨ ਲੱਗਾ ਜਦ ਮੈਂ ਉਕਤ ਉਸ ਵੱਲੋਂ ਆਏ ਮੈਸੇਜ ਤਸੱਲੀ ਨਾਲ ਚੈੱਕ ਕੀਤੇ ਤਾਂ ਉਹ ਉਸਦੇ ਫੋਨ ਨੰਬਰ ਤੋਂ ਟਾਈਪ ਕੀਤੇ ਹੋਏ ਟੈਕਸਟ ਮੈਸਜ ਸਨ ਨਾ ਕਿ ਬੈਂਕ ਵੱਲੋਂ ਰਕਮ ਜਮ੍ਹਾਂ ਹੋਣ ਬਾਰੇ ਕੋਈ ਮੈਸਜ ਸੀ। ਇਸ ਤਰ੍ਹਾਂ ਉਕਤ ਵਪਾਰੀ ਪੰਕਜ ਸਿੰਗਲਾ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ।

Google Safety charter: ਗੂਗਲ ਨੇ ਆਨਲਾਈਨ ਧੋਖਧੜੀ ਨੂੰ ਰੋਕਣ ਲਈ ਸੁਰੱਖਿਆ ਚਾਰਟਰ ਕੀਤਾ ਲਾਂਚ
ਭਾਰਤ ਦੇ ਡਿਜੀਟਲ ਸਪੇਸ ਨੂੰ ਸੁਰੱਖਿਅਤ ਬਣਾਉਣ ਵਿੱਚ ਕਰੇਗਾ ਮੱਦਦ

Google Safety charter: ਨਵੀਂ ਦਿੱਲੀ, (ਆਈਏਐਨਐਸ)। ਗੂਗਲ ਨੇ ਮੰਗਲਵਾਰ ਨੂੰ ‘ਸੇਫਰ ਵਿਦ ਗੂਗਲ ਇੰਡੀਆ ਸਮਿਟ’ ਦੌਰਾਨ ਆਪਣੇ ਨਵੇਂ ‘ਸੇਫਟੀ ਚਾਰਟਰ’ ਦਾ ਉਦਘਾਟਨ ਕੀਤਾ ਜੋ ਭਾਰਤ ਦੇ ਡਿਜੀਟਲ ਸਪੇਸ ਨੂੰ ਸੁਰੱਖਿਅਤ ਬਣਾਉਣ ਵਿੱਚ ਮੱਦਦ ਕਰੇਗਾ। ਇਹ ਪਹਿਲਕਦਮੀ ਉਪਭੋਗਤਾਵਾਂ ਨੂੰ ਔਨਲਾਈਨ ਧੋਖਾਧੜੀ ਤੋਂ ਬਚਾਉਣ, ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਸਾਈਬਰ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਇਹ ਯਕੀਨੀ ਬਣਾਉਣ ‘ਤੇ ਕੇਂਦ੍ਰਿਤ ਹੈ ਕਿ ਏਆਈ ਨੂੰ ਜ਼ਿੰਮੇਵਾਰੀ ਨਾਲ ਵਿਕਸਤ ਕੀਤਾ ਜਾਵੇ।

ਸੁਰੱਖਿਆ ਚਾਰਟਰ ਤਿੰਨ ਮੁੱਖ ਟੀਚਿਆਂ ਦੇ ਆਲੇ-ਦੁਆਲੇ ਬਣਾਇਆ ਗਿਆ ਹੈ ਜਿਸ ਵਿੱਚ ਇੰਟਰਨੈੱਟ ਉਪਭੋਗਤਾਵਾਂ ਨੂੰ ਘੁਟਾਲਿਆਂ ਅਤੇ ਧੋਖਾਧੜੀ ਤੋਂ ਸੁਰੱਖਿਅਤ ਰੱਖਣਾ, ਸਰਕਾਰਾਂ ਅਤੇ ਕਾਰੋਬਾਰਾਂ ਲਈ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਲੋਕਾਂ ਦੀ ਰੱਖਿਆ ਕਰਨ ਵਾਲੇ ਜ਼ਿੰਮੇਵਾਰ ਏਆਈ ਸਿਸਟਮ ਬਣਾਉਣਾ ਸ਼ਾਮਲ ਹੈ। ਇਸ ਪਹਿਲ ਦਾ ਇੱਕ ਮਹੱਤਵਪੂਰਨ ਹਿੱਸਾ ਗੂਗਲ ਦਾ ‘ਡਿਜੀਕਵਾਚ’ ਪ੍ਰੋਗਰਾਮ ਹੈ, ਜੋ ਪਹਿਲਾਂ ਹੀ 177 ਮਿਲੀਅਨ ਤੋਂ ਵੱਧ ਭਾਰਤੀਆਂ ਤੱਕ AI-ਸੰਚਾਲਿਤ ਉਤਪਾਦਾਂ ਅਤੇ ਵਿੱਤੀ ਘੁਟਾਲਿਆਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਨਾਲ ਪਹੁੰਚ ਚੁੱਕਾ ਹੈ।

ਇਹ ਵੀ ਪੜ੍ਹੋ: Monsoon: ਦੇਸ਼ ਭਰ ’ਚ ਮੌਨਸੂਨ ਦਾ ਪ੍ਰਭਾਵ: ਮੀਂਹ ਅਤੇ ਬੱਦਲਾਂ ਨੇ ਦਿਵਾਈ ਗਰਮੀ ਤੋਂ ਰਾਹਤ ਤੇ ਕਿਸਾਨਾਂ ਖੁਸ਼

ਗੂਗਲ ਦੇ ਸਿਸਟਮ AI ਨਾਲ ਹੋਰ ਸ਼ਕਤੀਸ਼ਾਲੀ ਹੋ ਰਹੇ ਹਨ। ਇਸਦੀ ਖੋਜ ਹੁਣ 20 ਗੁਣਾ ਜ਼ਿਆਦਾ ਘੁਟਾਲੇ ਵਾਲੀਆਂ ਵੈੱਬਸਾਈਟਾਂ ਦੀ ਪਛਾਣ ਕਰਦੀ ਹੈ ਅਤੇ ਗਾਹਕ ਸੇਵਾ ਅਤੇ ਸਰਕਾਰੀ ਪਲੇਟਫਾਰਮਾਂ ‘ਤੇ ਘੁਟਾਲੇ ਦੇ ਹਮਲਿਆਂ ਵਿੱਚ ਕ੍ਰਮਵਾਰ 80 ਪ੍ਰਤੀਸ਼ਤ ਅਤੇ 70 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਮੈਸੇਜਿੰਗ ਵਿੱਚ, ਗੂਗਲ ਮੈਸੇਜ ਹਰ ਮਹੀਨੇ 500 ਮਿਲੀਅਨ ਤੋਂ ਵੱਧ ਘੁਟਾਲੇ ਵਾਲੇ ਟੈਕਸਟ ਨੂੰ ਬਲੌਕ ਕਰ ਰਿਹਾ ਹੈ। ਭਾਰਤ ਵਿੱਚ ਵਿਆਪਕ ਤੌਰ ‘ਤੇ ਵਰਤੇ ਜਾਣ ਵਾਲੇ ਗੂਗਲ ਪੇਅ ਨੇ ਉਪਭੋਗਤਾਵਾਂ ਨੂੰ ਸੰਭਾਵੀ ਧੋਖਾਧੜੀ ਬਾਰੇ ਚੇਤਾਵਨੀ ਦੇਣ ਲਈ 41 ਮਿਲੀਅਨ ਤੋਂ ਵੱਧ ਅਲਰਟ ਭੇਜੇ ਹਨ। ਇਸਨੇ ਸਿਰਫ਼ 2024 ਵਿੱਚ 13,000 ਕਰੋੜ ਰੁਪਏ ਦੀ ਧੋਖਾਧੜੀ ਨੂੰ ਰੋਕਣ ਵਿੱਚ ਵੀ ਮੱਦਦ ਕੀਤੀ। Google Safety charter

1.3 ਕਰੋੜ ਡਿਵਾਈਸਾਂ ‘ਤੇ ਲਗਭਗ 6 ਕਰੋੜ ਜੋਖਮ ਭਰੇ ਐਪ ਇੰਸਟਾਲਾਂ ਨੂੰ ਬਲੌਕ ਕੀਤਾ

ਕੰਪਨੀ ਦੇ ਗੂਗਲ ਪਲੇ ਉਤਪਾਦ ਨੇ ਅਕਤੂਬਰ 2024 ਵਿੱਚ ਭਾਰਤ ਵਿੱਚ ਪਾਇਲਟ ਕੀਤੇ ਜਾਣ ਤੋਂ ਬਾਅਦ 1.3 ਕਰੋੜ ਡਿਵਾਈਸਾਂ ‘ਤੇ ਲਗਭਗ 6 ਕਰੋੜ ਜੋਖਮ ਭਰੇ ਐਪ ਇੰਸਟਾਲਾਂ ਨੂੰ ਬਲੌਕ ਕਰ ਦਿੱਤਾ ਹੈ। ਗੂਗਲ ਵੱਡੇ ਪੱਧਰ ‘ਤੇ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਿਹਾ ਹੈ। ਇਸਨੇ ਖਤਰਿਆਂ ਦਾ ਜਲਦੀ ਪਤਾ ਲਗਾਉਣ ਅਤੇ ਉਸ ਜਾਣਕਾਰੀ ਨੂੰ ਹੋਰ ਕੰਪਨੀਆਂ ਅਤੇ ਸਰਕਾਰੀ ਸੰਸਥਾਵਾਂ ਨਾਲ ਸਾਂਝਾ ਕਰਨ ਲਈ ਇੱਕ ਨਵਾਂ AI-ਸੰਚਾਲਿਤ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਗੂਗਲ ਸੁਰੱਖਿਆ ਵਿੱਚ ਇੰਜੀਨੀਅਰਿੰਗ ਦੇ ਉਪ ਪ੍ਰਧਾਨ ਹੀਥਰ ਐਡਕਿੰਸ ਨੇ ਕਿਹਾ ਕਿ ਆਨਲਾਈਨ ਖਤਰੇ ਹੁਣ ਮਸ਼ੀਨ ਦੀ ਗਤੀ ਨਾਲ ਵਿਕਸਤ ਹੋ ਰਹੇ ਹਨ। AI ਦੀ ਸਿੱਖਣ, ਤਰਕ ਕਰਨ ਅਤੇ ਪੈਮਾਨੇ ‘ਤੇ ਕੰਮ ਕਰਨ ਦੀ ਯੋਗਤਾ ਡਿਫੈਂਡਰਾਂ ਨੂੰ ਪਹਿਲਾਂ ਨਾਲੋਂ ਕਿਤੇ ਅੱਗੇ ਰਹਿਣ ਦੀ ਆਗਿਆ ਦੇ ਰਹੀ ਹੈ।

WhatsApp Fraud : Whatsapp Users ਲਈ ਸਰਕਾਰ ਦੀ ਵੱਡੀ ਚੇਤਾਵਨੀ, ਗਲਤੀ ਨਾਲ ਵੀ ਨਾ ਚੁੱਕੋ ਇਨ੍ਹਾਂ ਨੰਬਰਾਂ ਤੋਂ ਆਈ ਕਾਲ
ਜੇਕਰ ਤੁਸੀਂ ਵੀ ਵਹਾਟਸਐੱਪ ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ, ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਇਹ ਉਪਭੋਗਤਾਵਾਂ ਲਈ ਇੱਕ ਮਹੱਤਵਪੂਰਨ ਸੂਚਨਾ ਤੇ ਚੇਤਾਵਨੀ ਜਾਰੀ ਕੀਤੀ ਹੈ, ਦਰਅਸਲ ਸਾਈਬਰ ਅਪਰਾਧ ਕਰਨ ਵਾਲੇ ਲੋਕ ਵਟਸਐਪ ਜਰੀਏ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਵੱਖ-ਵੱਖ ਤਰੀਕੇ ਲੱਭਦੇ ਹੋਏ ਇਨ੍ਹਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ, ਇਨ੍ਹਾਂ ’ਚੋਂ ਇੱਕ ਤਰੀਕਾ ਹੈ ਅਣਜਾਣ ਨੰਬਰਾਂ ਤੋਂ ਕਾਲ ਕਰਕੇ ਲੋਕਾਂ ਨੂੰ ਠੱਗਣਾ, ਜਿਸ ਨੂੰ ਲੈ ਕੇ ਸਰਕਾਰ ਨੇ ਚੇਤਾਵਨੀ ਜਾਰੀ ਕੀਤੀ ਹੈ। (WhatsApp Fraud)

ਵਟਸਐਪ ’ਤੇ ਸ਼ੁਰੂ ਹੋਇਆ ਹੈ ਨਵਾਂ ਘਪਲਾ | WhatsApp Fraud

ਦਰਅਸਲ, ਵਟਸਐਪ ਰਾਹੀਂ ਸਾਈਬਰ ਅਪਰਾਧ ਕਰਨ ਵਾਲੇ ਅਪਰਾਧੀ ਅਣਜਾਣ ਨੰਬਰਾਂ ਤੋਂ ਕਾਲ ਕਰਦੇ ਹਨ ਤੇ ਫਿਰ ਕਿਸੇ ਨਾ ਕਿਸੇ ਬਹਾਨੇ ਉਪਭੋਗਤਾਵਾਂ ਨੂੰ ਠੱਗਦੇ ਹਨ, ਅਜਿਹੀ ਸਥਿਤੀ ’ਚ ਜ਼ਿਆਦਾਤਰ ਕਾਲਾਂ ਅੰਤਰਰਾਸ਼ਟਰੀ ਨੰਬਰਾਂ ਤੋਂ ਆ ਰਹੀਆਂ ਹਨ। ਭਾਰਤ ਦੇ ਦੂਰਸੰਚਾਰ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਕਈ ਲੋਕ ਸ਼ਿਕਾਇਤ ਕਰ ਰਹੇ ਹਨ ਕਿ ਉਨ੍ਹਾਂ ਨੂੰ ਸਰਕਾਰੀ ਵਿਭਾਗ ਤੋਂ ਵਟਸਐਪ ਕਾਲਾਂ ਆ ਰਹੀਆਂ ਹਨ, ਇਨ੍ਹਾਂ ਕਾਲਾਂ ਰਾਹੀਂ ਸਾਈਬਰ ਅਪਰਾਧੀ ਲੋਕਾਂ ਨੂੰ ਕੁਝ ਗੈਰ-ਕਾਨੂੰਨੀ ਕੰਮਾਂ ’ਚ ਮਦਦ ਕਰ ਰਹੇ ਹਨ। ਜਿਸ ਕਾਰਨ ਅਸੀਂ ਇਹ ਚਿਤਾਵਨੀ ਜਾਰੀ ਕੀਤੀ ਹੈ। (WhatsApp Fraud)

ਦੂਰਸੰਚਾਰ ਵਿਭਾਗ ਨੇ ਜਾਰੀ ਕੀਤੀ ਐਡਵਾਈਜਰੀ | WhatsApp Fraud

ਦੂਰਸੰਚਾਰ ਵਿਭਾਗ ਨੇ ਆਪਣੀ ਐਡਵਾਈਜਰੀ ’ਚ ਅੱਗੇ ਕਿਹਾ ਹੈ ਕਿ ਲੋਕ +92 ਤੋਂ ਸ਼ੁਰੂ ਹੋਣ ਵਾਲੇ ਕਿਸੇ ਵੀ ਵਿਦੇਸ਼ੀ ਨੰਬਰ ਤੋਂ ਆਉਣ ਵਾਲੀ ਵਟਸਐਪ ਕਾਲ ਨੂੰ ਨਜਰਅੰਦਾਜ ਕਰ ਦੇਣ। ਦੂਰਸੰਚਾਰ ਵਿਭਾਗ ਨੇ ਕਿਹਾ ਹੈ ਕਿ ਅਜਿਹੇ ਨੰਬਰਾਂ ਤੋਂ ਆਉਣ ਵਾਲੀ ਕੋਈ ਵੀ ਕਾਲ ਪ੍ਰਾਪਤ ਨਾ ਕਰੋ, ਜੇਕਰ ਤੁਹਾਨੂੰ ਵਟਸਐਪ ’ਤੇ ਕੋਈ ਕਾਲ ਆਉਂਦੀ ਹੈ। ਜਾਂ ਅਜਿਹੇ ਕਿਸੇ ਵੀ ਨੰਬਰ ਤੋਂ, ਫਿਰ ਤੁਰੰਤ ਸਰਕਾਰੀ ਸ਼ਿਕਾਇਤਕਰਤਾ ਵੈਬ ਪੋਰਟਲ ’ਤੇ ਇਸ ਦੀ ਰਿਪੋਰਟ ਕਰੋ। ਤੁਹਾਡੀ ਜਾਣਕਾਰੀ ਲਈ, ਅਸੀਂ ਤੁਹਾਨੂੰ ਦੱਸ ਦੇਈਏ ਕਿ +92 ਪਾਕਿਸਤਾਨ ਦਾ ਅੰਤਰਰਾਸ਼ਟਰੀ ਕੋਡ ਹੈ। (WhatsApp Fraud)

ਇਹ ਵੀ ਪੜ੍ਹੋ : ਪੰਜਾਬੀ ਕਹਾਣੀ : ਬਟਵਾਰਾ

ਜਿਸ ਤਰ੍ਹਾਂ ਭਾਰਤ ਦੇ ਕਿਸੇ ਵੀ ਮੋਬਾਈਲ ਨੰਬਰ ਅੱਗੇ +91 ਲਾਇਆ ਜਾਂਦਾ ਹੈ, ਕਿਉਂਕਿ ਇਹ ਭਾਰਤ ਦਾ ਅੰਤਰਰਾਸ਼ਟਰੀ ਕੋਡ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਕਿਸੇ ਵੀ ਮੋਬਾਈਲ ਨੰਬਰ ਲਈ +92। ਅਗੇਤਰ ਹੈ, ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਵਟਸਐਪ ’ਤੇ +92 ਤੋਂ ਸ਼ੁਰੂ ਹੋਣ ਵਾਲੇ ਨੰਬਰਾਂ ਤੋਂ ਤੁਹਾਨੂੰ ਆਉਣ ਵਾਲੀਆਂ ਕਾਲਾਂ ਪਾਕਿਸਤਾਨ ਤੋਂ ਆ ਰਹੀਆਂ ਹਨ, ਕਿਉਂਕਿ ਅੱਜ-ਕੱਲ੍ਹ ਸਾਈਬਰ ਅਪਰਾਧੀ ਕਿਸੇ ਵੀ ਦੇਸ਼ ਦੇ ਅੰਤਰਰਾਸ਼ਟਰੀ ਕੋਡ ਨੂੰ ਐਕਸੈਸ ਕਰਨ ਦੀ ਸਮਰੱਥਾ ਰੱਖਦੇ ਹਨ, ਕੋਈ ਕਾਲਪਨਿਕ ਨੰਬਰ ਬਣਾ ਕੇ ਫਿਰ ਕਾਲ ਕਰ ਰਹੇ ਹਨ। ਕੋਈ ਵੀ ਆਮ ਵਿਅਕਤੀ ਕੋਈ ਬਹੁਤਾ ਔਖਾ ਕੰਮ ਨਹੀਂ ਹੈ। (WhatsApp Fraud)

ਚਕਸੂ ਪੋਰਟਲ ’ਤੇ ਕਰੋ ਸ਼ਿਕਾਇਤ | WhatsApp Fraud

ਸਰਕਾਰ ਨੇ ਅਜਿਹੇ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਤੁਹਾਨੂੰ ਅਜਿਹੇ ਕਿਸੇ ਵੀ ਨੰਬਰ ਤੋਂ ਕਾਲ ਆ ਰਹੀ ਹੈ ਤੇ ਤੁਸੀਂ ਉਨ੍ਹਾਂ ਨੂੰ ਰਿਸੀਵ ਕਰਦੇ ਹੋ ਤਾਂ ਗਲਤੀ ਨਾਲ ਵੀ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਅਤੇ ਸਰਕਾਰੀ ਪਲੇਟਫਾਰਮ ’ਤੇ ਇਸ ਬਾਰੇ ਸ਼ਿਕਾਇਤ ਕਰੋ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਹਾਲ ਹੀ ਵਿੱਚ ਚਕਸ਼ੂ ਨਾਂਅ ਦਾ ਇੱਕ ਨਵਾਂ ਵੈੱਬ ਪੋਰਟਲ ਤੇ ਮੋਬਾਈਲ ਐਪ ਲਾਂਚ ਕੀਤਾ ਸੀ। ਇਸ ਪਲੇਟਫਾਰਮ ’ਤੇ, ਉਪਭੋਗਤਾ ਕਿਸੇ ਵੀ ਕਿਸਮ ਦੀ ਆਨਲਾਈਨ ਧੋਖਾਧੜੀ ਜਾਂ ਆਨਲਾਈਨ ਧੋਖਾਧੜੀ ਦੀ ਕੋਸ਼ਿਸ਼, ਜਾਂ ਔਨਲਾਈਨ ਧੋਖਾਧੜੀ ਦੀ ਰਿਪੋਰਟ ਕਰ ਸਕਦੇ ਹਨ ਜੋ ਤੁਹਾਨੂੰ ਲੱਗਦਾ ਹੈ ਕਿ ਸੰਭਵ ਹੈ। (WhatsApp Fraud)

ਆਨਲਾਈਨ ਧੋਖਾਧੜੀ ਤੋਂ ਬਚੋ
ਮੈਸੇਜ਼ ਜ਼ਰੀਏ ਵੈੱਬਸਾਈਟ ਦਾ ਲਿੰਕ ਭੇਜ ਕੇ ਜਾਂ ਖਾਤੇ ਬਾਰੇ ਭਰਮਾਊ ਗੱਲਾਂ ਕਰਕੇ ਗ੍ਰਾਹਕਾਂ ਨੂੰ ਭਰਮਾਉਣ ਦੇ ਮਾਮਲੇ ਕਈ ਸਾਲ ਤੋਂ ਸਾਹਮਣੇ ਆ ਰਹੇ ਹਨ। ਮੁੰਬਈ ਦੇ ਇੱਕ ਪ੍ਰਾਈਵੇਟ ਬੈਂਕ ਦੇ 40 ਗ੍ਰਾਹਕਾਂ ਦੇ ਫਰਜੀਵਾੜੇ ਦਾ ਸ਼ਿਕਾਰ ਹੋਣ ਦੀ ਘਟਨਾ ਹੋਈ, ਇਸ ਘਟਨਾ ਨੇ ਇੱਕ ਵਾਰ ਫ਼ਿਰ ਦੇਸ਼ ਦਾ ਧਿਆਨ ਇਸ ਸਮੱਸਿਆ ਵੱਲ ਖਿੱਚਿਆ ਹੈ। ਅਪਰਾਧੀਆਂ ਨੇ ਇਨ੍ਹਾਂ ਲੋਕਾਂ ਨੂੰ ਮੋਬਾਇਲ ’ਤੇ ਇੱਕ ਸੰਦੇਸ਼ ਭੇਜਿਆ ਸੀ, ਜਿਸ ’ਚ ਇੱਕ ਲਿੰਕ ਦਿੱਤਾ ਗਿਆ ਸੀ।

ਇਸ ਲਿੰਕ ਨੂੰ ਖੋਲ੍ਹਣ ਨਾਲ ਹੀ ਇਨ੍ਹਾਂ ਗ੍ਰਾਹਕਾਂ ਦੇ ਖਾਤੇ ’ਚੋਂ ਲੱਖਾਂ ਰੁਪਏ ਚੋਰੀ ਹੋ ਗਏ। ਰਿਜ਼ਰਵ ਬੈਂਕ, ਸਰਕਾਰ ਅਤੇ ਪੁਲਿਸ ਵੱਲੋਂ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਕਈ ਯਤਨ ਕੀਤੇ ਗਏ ਹਨ, ਪਰ ਅਜਿਹਾ ਲੱਗਦਾ ਹੈ ਕਿ ਅਪਰਾਧੀ ਦੋ ਕਦਮ ਅੱਗੇ ਰਹਿੰਦੇ ਹਨ ਅਤੇ ਲੋਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ। ਭਾਰਤ ਸਰਕਾਰ ਨੇ ਹਰ ਤਰ੍ਹਾਂ ਦੇ ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦਰਜ ਕਰਨ ਲਈ ਇੱਕ ਵਿਸ਼ੇਸ਼ ਪੋਰਟਲ ਬਣਾਇਆ ਹੈ, ਇਸ ਤੋਂ ਇਲਾਵਾ ਪੁਲਿਸ ਵਿਭਾਗਾਂ ਨੇ ਵੀ ਅਜਿਹੇ ਅਪਰਾਧਾਂ ਦੀ ਸ਼ਿਕਾਇਤ ਦੀ ਵਿਵਸਥਾ ਕੀਤੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਬੈਂਕ ਅਤੇ ਪੁਲਿਸ ਦੇ ਨਾਲ-ਨਾਲ ਵਿੱਤ ਮੰਤਰਾਲਾ ਅਤੇ ਰਿਜ਼ਰਵ ਬੈਂਕ ਵੀ ਸਮੇਂ-ਸਮੇਂ ’ਤੇ ਵਰਕਸ਼ਾਪਾਂ ਲਾਉਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਸੰਦੇਸ਼ ਭੇਜਦੇ ਰਹਿੰਦੇ ਹਨ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਸੰਦੇਸ਼ਾਂ ਤੋਂ ਬਚੋ। (Online Fraud)

ਸਾਈਬਰ ਠੱਗੀ ਦੇ ਸ਼ਿਕਾਰੀਆਂ ਵੱਲੋਂ ਸੁੱਟਿਆ ਗਿਆ ਜਾਲ

ਅਕਸਰ ਮੋਬਾਇਲ ’ਤੇ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣ ਵਾਲੇ ਸੰਦੇਸ਼, ਕਈ ਆਨਲਾਈਨ ਲਿੰਕ ਅਤੇ ਬੈਂਕ ਨਾਲ ਸਬੰਧਿਤ ਫਰਜੀ ਕਾਲਸ ਆਉਂਦੀਆਂ ਰਹਿੰਦੀਆਂ ਹਨ। ਇਹ ਸਾਈਬਰ ਠੱਗੀ ਦੇ ਸ਼ਿਕਾਰੀਆਂ ਵੱਲੋਂ ਸੁੱਟਿਆ ਗਿਆ ਜਾਲ ਹੁੰਦਾ ਹੈ। ਕਦੇ ਅਰਬਾਂ ਦੀ ਲਾਟਰੀ ਲੱਗ ਜਾਣਾ, ਕਦੇ ਨੌਕਰੀ ਦਾ ਲਾਲਚ, ਕਦੇ ਕਰੋੜਾਂ ਦਾ ਇਨਾਮ ਜਿੱਤ ਜਾਣਾ, ਤਾਂ ਕਦੇ ਬਿਨਾ ਵਜ੍ਹਾ ਦੀਆਂ ਵਧਾਈਆਂ ਅਤੇ ਗਿਫਟ, ਹੋਰ ਵੀ ਨਾ ਜਾਣੇ ਕਿੰਨੇ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਆਨਲਾਈਨ ਠੱਗੀ ਲਈ ਕੀਤਾ ਜਾ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜਿਸ ਤੇਜ਼ੀ ਨਾਲ ਆਨਲਾਈਨ ਪਲੇਟਫਾਰਮ ਵਧ ਰਹੇ ਹਨ ਉਸੇ ਤੇਜ਼ੀ ਨਾਲ ਧੋਖਾਧੜੀ ਤੇ ਤਰੀਕਿਆਂ ’ਚ ਵੀ ਵਾਧਾ ਹੋ ਰਿਹਾ ਹੈ।

ਬਿਨਾਂ ਸ਼ੱਕ ਤਕਨੀਕ ਦੀ ਤਰੱਕੀ ਨੇ ਸਾਨੂੰ ਸੁਵਿਧਾਵਾਂ ਦਾ ਭੰਡਾਰ ਪ੍ਰਦਾਨ ਕੀਤਾ ਹੈ। ਸਾਡੇ ਰੋਜ਼ਾਨਾ ਜੀਵਨ ਦੇ ਜ਼ਿਆਦਾਤਰ ਕੰਮਾਂ ’ਚ ਆਨਲਾਈਨ ਦਾ ਬਦਲ ਵੀ ਮੁਹੱਈਆ ਹੋ ਗਿਆ ਹੈ। ਵਿਸ਼ੇਸ਼ ਤੌਰ ’ਤੇ ਕੁਝ ਸਾਲਾਂ ’ਚ ਦੇਸ਼ ’ਚ ਆਨਲਾਈਨ ਖਰੀਦਦਾਰੀ ਅਤੇ ਆਨਲਾਈਨ ਲੈਣ-ਦੇਣ ’ਚ ਤੇਜ਼ੀ ਆਈ ਹੈ। ਪੈਸਾ ਚੋਰੀ ਕਰਨਾ ਜਾਂ ਪੈਸਾ ਖੋਹਣਾ ਹੁਣ ਅਪਰਾਧ ਦਾ ਪੁਰਾਣਾ ਤਰੀਕਾ ਹੋ ਗਿਆ ਹੈ। ਇਸ ਦੀ ਥਾਂ ਹੁਣ ਆਨਲਾਈਨ ਫਰਾਡ ਵਰਗੇ ਨਵੇਂ ਅਪਰਾਧਕ ਫੈਸ਼ਨ ਨੇ ਲੈ ਲਈ ਹੈ। ਜਿਸ ਗੰਭੀਰਤਾ ਨਾਲ ਅਸੀਂ ਆਪਣੇ ਪੈਸੇ ਦੀ ਅਹਿਮੀਅਤ ਸਮਝਦੇ ਹਾਂ, ਉਸੇ ਮੁਸ਼ਤੈਦੀ ਨਾਲ ਸਾਨੂੰ ਉਸ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ।

ਬਿਨਾਂ ਜਾਣੇ-ਸਮਝੇ ਐਪ ਤੋਂ ਕਰਜ਼ ਲੈਣਾ ਜਾਂ ਕਿਸੇ ਨਜਾਇਜ਼ ਸਰੋਤ ਤੋਂ ਪੈਸਾ ਲੈਣਾ ਆਪਣੀ ਤਬਾਹੀ ਨੂੰ ਸੱਦਾ ਦੇਣਾ ਹੈ। ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਠੱਗੀ ਦਾ ਸ਼ਿਕਾਰ ਹੋਣ ’ਤੇ ਉਸ ਦੀ ਸ਼ਿਕਾਇਤ ਵੀ ਨਹੀਂ ਕਰਦੇ। ਇਹ ਠੀਕ ਨਹੀਂ ਹੈ। ਪੁਲਿਸ ਤੰਤਰ ਨੂੰ ਵੀ ਜ਼ਿਆਦਾ ਸਰਗਰਮੀ ਨਾਲ ਅਪਰਾਧੀਆਂ ਨੂੰ ਰੋਕਣ ’ਤੇ ਧਿਆਨ ਦੇਣਾ ਚਾਹੀਦਾ ਹੈ। ਸਮਝਦਾਰੀ ਅਤੇ ਚੌਕਸੀ ਦੇ ਨਾਲ-ਨਾਲ ਥੋੜ੍ਹੀ ਜਿਹੀ ਸਾਵਧਾਨੀ ਸਾਨੂੰ ਆਨਲਾਈਨ ਠੱਗੀ ਦੇ ਚੁੰਗਲ ’ਚ ਫਸਣ ਤੋਂ ਬਚਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ

ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਬਚੋ
ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਬਚੋ

ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ. ਆਦਿ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਈਦੇ ਹਨ ਕਿ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜੀ ਤੇ ਜਿੱਥੇ ਮਰਜੀ ਏਟੀਐਮ, ਨੈੱਟ ਬੈਂਕਿੰਗ, ਕਰੇਡਿਟ ਕਾਰਡ ਆਦਿ ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹਾਂ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ

ਇਸ ਤੋਂ ਪਹਿਲਾਂ ਅਸੀਂ ਆਨਲਾਈਨ ਨੈੱਟ ਬੈਂਕਿੰਗ/ਮੋਬਾਇਲ ਬਂੈਕਿੰਗ ਦੀ ਗੱਲ ਕਰੀਏ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਸ ਰਾਹੀਂ ਠੱਗੀ ਆਮ ਤੇ ਭੋਲੇ-ਭਾਲੇ ਲੋਕਾਂ ਨਾਲ ਕਿਸ ਤਰ੍ਹਾਂ ਵੱਜ ਸਕਦੀ ਹੈ? ਆਨਲਾਈਨ ਬੈਂਕਿੰਗ/ਮੋਬਾਇਲ ਬੈਂਕਿੰਗ ਰਾਹੀਂ ਠੱਗੀ ਮਾਰਨ ਵਾਲਿਆਂ ਵੱਲੋਂ ਅਕਸਰ ਭੋਲੇ-ਭਾਲੇ ਲੋਕਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੈੱਡ ਬ੍ਰਾਂਚ (ਭਾਵ ਇਹ ਕਿ ਉਹ ਸ਼ਾਖਾ ਜਿਹੜੀ ਮੇਨ ਜਿਵੇਂ ਦਿੱਲੀ, ਮੁੰਬਈ ਆਦਿ ਵਰਗੇ ਵੱਡੇ ਸ਼ਹਿਰਾਂ ਵਿੱਚ ਹੁੰਦੀ ਹੈ) ਵਿੱਚੋਂ ਬੋਲ ਰਹੇ ਹਾਂ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਕਰ ਦਿੱਤਾ ਜਾਵੇਗਾ

ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਜਰੂਰੀ ਹੈ ਕਿ ਬੈਂਕ ਕਦੇ ਵੀ ਆਪਣੇ ਕਸਟਮਰ/ਖਾਤਾ ਧਾਰਕ ਨੂੰ ਫੋਨ ਨਹੀਂ ਕਰੇਗਾ ਅਤੇ ਨਾ ਹੀ ਕਦੇ ਆਪਣੇ ਕਸਟਮਰ/ਖਾਤਾਧਾਰਕ ਨੂੰ ਆਪਣਾ ਖਾਤਾ ਨੰਬਰ/ਏਟੀਐਮ ਨੰਬਰ ਜਾਂ ਇਸਦੇ ਪਿੱਛੇ ਲਿਖੇ ਹੋਏ ਨੰਬਰਾਂ ਬਾਰੇ ਜਾਣਕਾਰੀ ਮੰਗੇਗਾ ਜੇ ਕੋਈ ਤੁਹਾਡੇ ਕੋਲੋਂ ਆਨਲਾਈਨ ਬਂੈਕਿੰਗ/ਮੋਬਾਇਲ ਬੈਂਕਿੰਗ ਆਦਿ ਦੇ ਪਾਸਵਰਡ ਬਾਰੇ ਜਾਂ ਏਟੀਐਮ ‘ਤੇ ਲਿਖੇ ਹੋਏ ਅੱਖਰਾਂ ਬਾਰੇ ਜਾਣਕਾਰੀ ਮੰਗੇਗਾ ਤਾਂ ਸਮਝ ਲਉ ਕਿ ਉਹ ਠੱਗ ਹੈ,

ਜਿਨ੍ਹਾਂ ਨੂੰ ਹੈਕਰ ਕਹਿੰਦੇ ਹਨ ਅਤੇ ਇਸ ਤੋਂ ਬਾਅਦ ਹੈਕਰਾਂ ਵੱਲੋਂ ਫੋਨ ਕਰਕੇ ਇਹ ਕਿਹਾ ਜਾਵੇਗਾ ਕਿ ਤੁਹਾਡੇ ਬੈਂਕ ਖਾਤੇ ਵਿੱਚ ਬੈਂਕ ਬੈਲੈਂਸ ਖਤਮ ਹੋ ਗਿਆ ਹੈ ਤੁਰੰਤ ਹੀ ਨਗਦੀ ਆਦਿ ਜਮ੍ਹਾ ਕਰਵਾਈ ਜਾਵੇ ਤਾਂ ਕਿ ਤੁਹਾਡਾ ਬੈਂਕ ਖਾਤਾ/ਏਟੀਐਮ ਕਾਰਡ ਬਲਾਕ ਹੋਣ ਤੋਂ ਬਚਾਇਆ ਜਾ ਸਕੇ

ਇੱਥੇ ਸਾਡੇ ਭੋਲੇ-ਭਾਲੇ ਪਾਠਕਾਂ/ਬੈਂਕ ਕਸਟਮਰਾਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਉਕਤ ਹੈਕਰਾਂ ਦਾ ਫੋਨ ਸੁਣਨ ਤੋਂ ਬਾਅਦ ਘਬਰਾਉਣ ਅਤੇ ਜਲਦਬਾਜੀ ‘ਚ ਕੋਈ ਕਦਮ ਚੁੱਕਣ ਦੀ ਬਜਾਇ ਉਸ ਹੈਕਰ ਨੂੰ ਖਾਤੇ ਬਾਰੇ ਕੋਈ ਵੀ ਜਾਣਕਾਰੀ ਨਾ ਦਿੱਤੀ ਜਾਵੇ ਸਗੋਂ ਉਸਦਾ ਨੰਬਰ ਨੋਟ ਕਰਕੇ ਸਿੱਧਾ ਹੀ ਬੈਂਕ ਵਿੱਚ ਜਾਂ ਪੁਲਿਸ ਵਿੱਚ ਪਹੁੰਚ ਕੇ ਸ਼ਿਕਾਇਤ ਕੀਤੀ ਜਾਵੇ ਜੇਕਰ ਹੈਕਰਜ ਵੱਲੋਂ ਫੋਨ ਕਰਕੇ ਏਟੀਐਮ ‘ਤੇ ਲਿਖੇ ਨੰਬਰ, ਪਾਸਵਰਡ ਅਤੇ ਬੈਂਕ ਖਾਤੇ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਫੋਨ ‘ਤੇ 6 ਅੱਖਰਾਂ ਦਾ ਓਟੀਪੀ ਨੰਬਰ ਆਵੇਗਾ

ਉਹ ਸਾਨੂੰ ਤੁਰੰਤ ਹੀ ਦੱਸਕੇ ਆਪਣੇ ਮੋਬਾਇਲ ਵਿੱਚੋਂ ਓਟੀਪੀ ਨੰਬਰ ਡਲੀਟ ਕਰ ਦੇਣਾ ਹੈ ਇਹ ਉਹੀ ਓਟੀਪੀ ਨੰਬਰ ਹੁੰਦਾ ਹੈ ਜਿਸ ਰਾਹੀਂ ਸਾਡੀ ਮਿਹਨਤ ਨਾਲ ਕੀਤੀ ਕਮਾਈ ਖਾਤੇ ‘ਚੋਂ ਸਕਿੰਟਾਂ ਵਿੱਚ ਹੀ ਚੋਰੀ ਹੋ ਸਕਦੀ ਹੈ ਭਾਵ ਖਾਤਾ ਖਾਲੀ ਹੋ ਜਾਂਦਾ ਹੈ ਮੇਰੀ ਮੇਰੇ ਪਿਆਰੇ ਪਾਠਕਾਂ, ਬੈਂਕ ਕਸਟਮਰਾਂ ਤੇ ਸਾਥੀਆਂ ਨੂੰ ਇਹੋ ਅਪੀਲ ਹੈ ਕਿ ਉਕਤ ਹੈਕਰਾਂ ਨੂੰ ਬੈਂਕ ਖਾਤਾ/ਏਟੀਐਮ ਕਾਰਡ ਬਾਰੇ ਜਾਣਕਾਰੀ ਅਤੇ ਉਸ ਤੋਂ ਬਾਅਦ ਫੋਨ ਰਾਹੀਂ ਪੁੱਛੇ ਜਾਣ ਵਾਲੇ ਛੇ ਅੱਖਰਾਂ ਵਾਲੇ ਓਟੀਪੀ ਨੰਬਰ ਬਾਰੇ ਬਿਲਕੁਲ ਹੀ ਜਾਣਕਾਰੀ ਨਹੀਂ ਦੇਣੀ ਹੈ ਅਤੇ ਇਸ ਤਰ੍ਹਾਂ ਤੁਸੀਂ ਖੁਦ ਆਪਣੀ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਅਤੇ ਦੂਸਰਿਆਂ ਨੂੰ ਵੀ ਬਚਾ ਸਕਦੇ ਹੋ

ਕੁਝ ਦਿਨ ਪਹਿਲਾਂ ਹੀ ਮੇਰੇ ਇੱਕ ਭੋਲੇ-ਭਾਲੇ ਮਿੱਤਰ ਨੂੰ ਫੋਨ ਆਇਆ ਕਿ ਅਸੀਂ ਬੈਂਕ ‘ਚੋਂ ਬੋਲ ਰਹੇ ਹਾਂ, ਤੁਹਾਡਾ ਏਟੀਐਮ ਬਲਾਕ ਹੋਣ ਲੱਗਾ, ਕਰੀਏ ਕਿ ਨਾ? ਤਾਂ ਉਸਨੇ ਇਸਨੂੰ ਬਲਾਕ ਹੋਣ ਦੇ ਡਰੋਂ ਆਪਣੇ ਏਟੀਐਮ ਨੰਬਰ ਦੀ ਜਾਣਕਾਰੀ ਦਿੱਤੀ ਤਾਂ ਕੁਝ ਕੁ ਸਕਿੰਟਾਂ ਬਾਅਦ ਹੀ ਹੈਕਰਾਂ ਨੇ ਉਸਦਾ ਖਾਤਾ ਖਾਲੀ ਕਰ ਦਿੱਤਾ

ਉਸ ਨੰਬਰ ‘ਤੇ ਬਾਅਦ ਵਿੱਚ ਕਾਲ ਬੈਕ ਕੀਤੀ ਤਾਂ ਫੋਨ ਬੰਦ ਆਉਣ ਲੱਗਾ ਮੈਨੂੰ ਵੀ ਇਸੇ ਤਰ੍ਹਾਂ ਦਾ ਇੱਕ ਫੋਨ ਆਇਆ ਸੀ ਤੇ ਮੇਰੇ ਏਟੀਐਮ ਬਾਰੇ ਪੁੱਛਣ ਲੱਗਾ ਤਾਂ ਮੈਂ ਅੱਗੋਂ ਕਿਹਾ ਕਿ ਤੇਰੀ ਪੁਲਿਸ ਨੂੰ ਸ਼ਿਕਾਇਤ ਕਰਨ ਲੱਗਾਂ ਤਾਂ ਝੱਟ ਹੀ ਉਸਨੇ ਮੇਰਾ ਫੋਨ ਕੱਟ ਦਿੱਤਾ ਅਤੇ ਆਪਣਾ ਫੋਨ ਬੰਦ ਕਰ ਲਿਆ ਇੱਕ ਵਾਰ ਤੁਹਾਡੇ ਨਾਲ ਆਨਲਾਈਨ ਠੱਗੀ ਵੱਜ ਗਈ ਤਾਂ ਇਨ੍ਹਾਂ ਠੱਗਾਂ ਦੀ ਭਾਲ ਕਰਨਾ ਵੀ ਅਸੰਭਵ ਹੈ ਸੋ ਇਸ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਸਾਵਧਾਨ ਰਹੋ।

ਕਿਉਂਕਿ ਮੇਰਾ ਕਈ ਐਸੇ ਲੋਕਾਂ ਨਾਲ ਸੰਪਰਕ ਹੋਇਆ ਜਿਨ੍ਹਾਂ ਦੇ ਖਾਤੇ ਵਿੱਚੋਂ ਹਜਾਰਾਂ ਰੁਪਏ ਠੱਗਾਂ ਨੇ ਧੋਖੇ ਨਾਲ ਕਢਵਾ ਲਏ ਅਤੇ ਬਾਅਦ ਵਿੱਚ ਕਈ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਉਹਨਾਂ ਨੂੰ ਪੈਸੇ ਵਾਪਸ ਮਿਲੇ। ਸੋ ਇਸ ਸਮੱਸਿਆ ਨੂੰ ਧਿਆਨ ‘ਚ ਰੱਖਦੇ ਹੋਏ ਸਭ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੇ ਹੈਕਰ ਚੋਰਾਂ ਭਾਵ ਆਨਲਾਈਨ ਠੱਗਾਂ ਤੋਂ ਬਚੋ ਆਪਣੇ ਏਟੀਐਮ, ਕਰੇਡਿਟ ਕਾਰਡ, ਨੈੱਟ ਬੈਂਕਿੰਗ, ਪੇਟੀਐਮ ਆਦਿ ਦਾ ਪਾਸਵਰਡ ਕਿਸੇ ਨਾਲ ਵੀ ਸ਼ੇਅਰ ਨਾ ਕਰੋ ਸਮੇਂ-ਸਮੇਂ ‘ਤੇ ਇਸਨੂੰ ਬਦਲਦੇ ਰਹੋ

ਇਸ ਦਾ ਇਹ ਮਤਲਬ ਨਹੀਂ ਕਿ ਹੈਕਰਾਂ ਦੇ ਡਰੋਂ ਅਸੀਂ ਇਹਨਾਂ ਆਨਲਾਈਨ ਬੈਂਕਿੰਗ ਸਹੂਲਤਾਂ ਦੀ ਵਰਤੋਂ ਹੀ ਬੰਦ ਕਰ ਦੇਣੀ ਹੈ ਸਗੋਂ ਇਹਨਾਂ ਆਨਲਾਈਨ ਸਹੂਲਤਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ ਅਤੇ ਲਾਭ ਉਠਾਓ ਪਰ ਨਾਲ ਜਾਗਰੂਕ ਰਹਿੰਦੇ ਹੋਏ ਸਾਵਧਾਨੀਆਂ ਵੀ ਜਰੂਰ ਵਰਤੋ

ਜੈਤੋ ਮੰਡੀ (ਫਰੀਦਕੋਟ)

ਮੋ. 98550-31081

ਪ੍ਰਮੋਦ ਧੀਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਆਨਲਾਈਨ ਠੱਗੀ ਦਾ ਕਾਲ਼ਾ ਧੰਦਾ
ਆਨਲਾਈਨ ਠੱਗੀ ਦਾ ਕਾਲ਼ਾ ਧੰਦਾ Online Fraud

ਅੱਜ ਕੱਲ੍ਹ ਦੇਸ਼ ਅੰਦਰ ਥੋੜ੍ਹੇ-ਥੋੜ੍ਹੇ ਸਮੇਂ  ਪਿੱਛੇ ਅਜਿਹੇ -ਅਜਿਹੇ ਘੋਟਾਲੇ, ਧੋਖਾਧੜੀ  ਦੇ ਕਾਂਡ ਜਾਂ ਠੱਗੀ -ਭ੍ਰਿਸ਼ਟਾਚਾਰ ਦੇ ਕਿੱਸੇ ਉਜਾਗਰ ਹੋ ਰਹੇ ਹਨ ਕਿ ਹੋਰ ਸਾਰੇ ਸਮਾਚਾਰ ਦੂਜੇ ਨੰਬਰ ‘ਤੇ ਆ ਜਾਂਦੇ ਹਨ  ਪੁਰਾਣੀ ਕਹਾਵਤ ਤਾਂ ਇਹ ਹੈ ਕਿ ਸੱਚ ਜਦੋਂ ਤੱਕ ਜੁੱਤੀਆਂ ਪਹਿਨਦਾ ਹੈ,  ਝੂਠ ਪੂਰੇ ਨਗਰ ਦਾ ਚੱਕਰ ਲਾ ਆਉਂਦਾ ਹੈ ਇਸ ਲਈ ਛੇਤੀ ਚਰਚਿਤ ਪ੍ਰਸੰਗਾਂ ਨੂੰ ਕਈ ਵਾਰ ਇਸ ਆਧਾਰ ‘ਤੇ ਗਲਤ ਹੋਣ ਦਾ ਅੰਦਾਜ਼ਾ ਲਾ ਲਿਆ ਜਾਂਦਾ ਹੈ ਪਰ ਇੱਥੇ ਤਾਂ ਸਾਰਾ ਕੁੱਝ ਸੱਚ ਹੈ। Online Fraud

ਘੋਟਾਲੇ-ਧੋਖਾਧੜੀ ਝੂਠੇ ਨਹੀਂ ਹੁੰਦੇ ਹਾਂ,  ਦੋਸ਼ੀ ਕੌਣ ਹੈ ਅਤੇ ਉਸਦਾ ਰੰਗ-ਰੂਪ ਕੀ ਹੈ,  ਇਹ ਛੇਤੀ ਪਤਾ ਨਹੀਂ ਲੱਗਦਾ  ਤਾਂ ਫਿਰ ਇਹ ਮਾਮਲਾ ਇੰਨਾ ਛੇਤੀ ਕਿਉਂ ਚਰਚਿਤ ਹੋਇਆ? ਸੱਚ ਜਦੋਂ ਚੰਗੇ ਕੰਮ  ਦੇ ਨਾਲ ਬਾਹਰ ਆਉਂਦਾ ਹੈ ਤਾਂ ਗੂੰਗਾ ਹੁੰਦਾ ਹੈ ਅਤੇ ਬੁਰੇ ਕੰਮ ਦੇ ਨਾਲ ਬਾਹਰ ਆਉਂਦਾ ਹੈ ਤਾਂ ਉਹ ਚੀਕਦਾ ਹੈ ਸੋਸ਼ਲ ਟ੍ਰੇਡ  ਦੇ ਨਾਂਅ ‘ਤੇ ਦੇਸ਼ ਭਰ  ਦੇ ਲੋਕਾਂ ਤੋਂ ਮੋਟਾ ਪੈਸਾ ਲੈਣ ਅਤੇ ਫੇਰ ਚੇਨ ਸਿਸਟਮ  ਰਾਹੀਂ ਇਸ ਨੂੰ ਫੈਲਾ ਕੇ ਅਰਬਾਂ ਰੁਪਏ ਵਸੂਲਣ ਵਾਲੀ ਨੋਇਡਾ ਦੀ ਇੱਕ ਸੋਸ਼ਲ ਟ੍ਰੇਡ ਕੰਪਨੀ ਦੇ ਗੋਰਖਧੰਦੇ ਦਾ ਭਾਂਡਾ ਫੁੱਟਣ ਤੋਂ ਬਾਦ ਲੋਕ ਹੈਰਾਨ ਵੀ ਹਨ ਤੇ ਪਰੇਸ਼ਾਨ ਵੀ

ਇੱਕ ਪ੍ਰਾਈਵੇਟ ਲਿਮਿਟਡ ਕੰਪਨੀ ਨੇ ਕਰੀਬ 7 ਲੱਖ ਲੋਕਾਂ ਤੋਂ ਇੱਕ ਪੋਂਜੀ ਸਕੀਮ  ਦੇ ਤਹਿਤ 3700 ਕਰੋੜ ਤੋਂ ਜ਼ਿਆਦਾ ਦਾ ਇੰਵੈਸਟਮੈਂਟ ਕਰਵਾ ਲਿਆ   ਐਸਟੀਐਫ਼ ਨੇ ਕੰਪਨੀ ਦੇ ਸੰਚਾਲਕ ਅਨੁਭਵ ਮਿੱਤਲ  ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਕੰਪਨੀ  ਦੇ ਖਾਤੇ ਸੀਲ ਕਰ ਦਿੱਤੇ ਹਨ ਪਹਿਲਾਂ ਵੀ ਆਰਥਿਕ ਘੋਟਾਲਿਆਂ ਤੇ ਸਿਆਸਤਦਾਨਾਂ  ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੀਆਂ ਕਈ ਘਟਨਾਵਾਂ ਵਾਪਰੀਆਂ ਪਰੰਤੂ  ਇਸ ਘਟਨਾ ਨੇ ਆਨਲਾਈਨ ਗਤੀਵਿਧੀਆਂ ਅਤੇ ਉਸਦੇ ਪ੍ਰਚਲਣ ਨੂੰ ਦਾਗਦਾਰ ਬਣਾ ਕੇ ਡਿਜ਼ੀਟਲ ਦੁਨੀਆ ‘ਤੇ ਖਤਰਨਾਕ ਹਮਲਾ ਕੀਤਾ ਹੈ।

ਸੋਸ਼ਲ ਮੀਡੀਆ ‘ਤੇ ਇੱਕ ਲਾਈਕ ਦੇ 5 ਰੁਪਏ  ਦੇ ਰਹੀ ਸੀ

ਇਨ੍ਹੀਂ ਦਿਨੀਂ ਬਣ ਰਹੀ ਆਨਲਾਈਨ Online Fraud ਦੁਨੀਆ ਦੀ ਭਰੋਸੇਯੋਗਤਾ ਨੂੰ ਸੰਨ੍ਹ ਲਾਉਂਦਿਆਂ ਕੰਪਨੀ ਨੇ ਅਜਿਹਾ ਜਾਲ਼ ਬੁਣਿਆ ਜਿਸ ‘ਚ ਪੜ੍ਹੇ- ਲਿਖੇ ਲੋਕ ਵੀ ਫਸਦੇ ਚਲੇ ਗਏ ਕੰਪਨੀ ਗਾਹਕਾਂ ਨੂੰ ਇੱਕ ਸਾਲ ਵਿੱਚ ਉਨ੍ਹਾਂ ਦੇ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਗਾਹਕਾਂ ਨੂੰ ਜੋੜ ਰਹੀ ਸੀ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ ਲਾਈਕ ਦੇ 5 ਰੁਪਏ  ਦੇ ਰਹੀ ਸੀ ਕਰੀਬ ਦੋ-ਤਿੰਨ ਸਾਲਾਂ ‘ਚ ਇਸ ਕੰਪਨੀ ਨੇ 10 ਲੱਖ ਲੋਕ ਜੋੜ ਲਏ ਸਨ ਹਾਲਾਂਕਿ ਕੰਪਨੀ ਕੁਝ ਸਮਾਂ ਵਾਅਦੇ ਮੁਤਾਬਕ ਲੋਕਾਂ ਨੂੰ ਪੈਸੇ ਵੀ ਮੋੜਦੀ ਰਹੀ ਜਿਸ ਨਾਲ ਲੋਕਾਂ ਨੇ ਮੋਟੀ ਕਮਾਈ ਵੀ ਕੀਤੀ ਸੀ,ਉਸ ਕਮਾਈ ਨੂੰ ਦਿਖਾ ਕੇ ਉਹ ਆਪਣੇ ਦੋਸਤਾਂ , ਰਿਸ਼ਤੇਦਾਰਾਂ ਨੂੰ ਵੀ ਜੋੜਦੇ ਰਹੇ ਲੱਖਾਂ ਲੋਕ ਜੁੜ ਗਏ ਤੇ ਯੂਪੀ, ਰਾਜਸਥਾਨ,ਦਿੱਲੀ, ਪੰਜਾਬ, ਬਿਹਾਰ ਆਦਿ ਰਾਜਾਂ ‘ਚ ਇਹ ਧੰਦਾ ਤੇਜੀ ਨਾਲ ਫੈਲਿਆ ਪਰ ਕੁਝ ਦਿਨਾਂ ਤੋਂ ਕੰਪਨੀ ਗਾਹਕਾਂ ਨੂੰ ਨਾ ਪੈਸੇ ਦੇ ਰਹੀ ਸੀ ਤੇ ਨਾ ਹੀ ਲਾਈਕ ਦੇ ਪੈਸੇ ਬੈਂਕ ਖਾਤਿਆਂ ‘ਚ ਆ ਰਹੇ ਸਨ।

ਲੱਖਾਂ ਲੋਕ ਠੱਗੀ ਦੇ ਸ਼ਿਕਾਰ ਹੋ ਗਏ Online Fraud

ਇਸ ਤਰ੍ਹਾਂ ਘਰ ਬੈਠੇ ਲੱਖਾਂ ਲੋਕ ਠੱਗੀ ਦੇ ਸ਼ਿਕਾਰ ਹੋ ਗਏ ,  ਮਿਹਨਤ ਦਾ ਪੈਸਾ ਬਰਬਾਦ ਹੋ ਗਿਆ, ਗਾਹਕਾਂ ਨੇ ਕੰਪਨੀ ਖਿਲਾਫ ਮਾਮਲੇ ਦਰਜ ਕਰਾਉਣੇ ਸ਼ੁਰੂ ਕੀਤੇ ਤਾਂ ਐਸਟੀਐਫ ਨੇ ਉਕਤ ਕਾਰਵਾਈ ਕੀਤੀ, ਜਿਸ ਨਾਲ ਇਹ ਆਨਲਾਈਨ ਠੱਗੀ ਤੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਇਹ ਦੇਸ਼ ਦੀ ਆਨਲਾਈਨ ਪ੍ਰਣਾਲੀ ਲਈ ਇੱਕ ਗੰਭੀਰ  ਖ਼ਤਰਾ ਹੈ ਆਨਲਾਈਨ ਠੱਗੀ ਦਾ ਇਹ ਮਾਮਲਾ ਸਿਰਫ਼ ਧੋਖਾਧੜੀ-ਠੱਗੀ ਹੀ ਨਹੀਂ,ਇਹ ਕਥਿਤ ਬਜ਼ਾਰਵਾਦ ਦੀ ਪੂਰੀ ਪ੍ਰਕਿਰਿਆ ਦਾ ਅਪਰਾਧੀਕਰਣ ਹੈ, ਸਾਡੀ ਸਾਖ਼ ਨੂੰ ਵੱਟਾ ਲੱਗਾ ਹੈ ਦੇਸ਼ ਦੀ ਖੁਸ਼ਹਾਲੀ ਤੋਂ ਵੀ ਜ਼ਿਆਦਾ ਦੇਸ਼ ਦੀ ਸਾਖ਼ ਜ਼ਰੂਰੀ ਹੈ।

ਠੱਗੀ ਤੇ ਫਰਜ਼ੀਵਾੜੇ ਦਾ ਅਜਿਹੀਆਂ ਕਈ ਸਾਈਟਾਂ ਤੁਹਾਨੂੰ ਨਜ਼ਰ ਆਉਣਗੀਆਂ

ਤਕਨੀਕ  ਦੇ ਇਸ ਦੌਰ ‘ਚ ਇੱਕ ਪਾਸੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਜਨਜਾਗਰੂਕਤਾ ਦਾ ਸਭ ਤੋਂ ਵੱਡਾ ਸਾਧਨ ਬਣ ਕੇ ਉਭਰੀਆਂ ਹਨ , ਦੂਜੇ ਪਾਸੇ ਇਹ ਲੋਕਾਂ ਨੂੰ ਲੁੱਟਣ ਦਾ ਜਰੀਆ ਬਣ ਚੁੱਕੀਆਂ ਹਨ ਠੱਗੀ ਤੇ ਫਰਜ਼ੀਵਾੜੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ, ਕੁਝ ਸਮੇਂ  ਦੇ ਰੌਲ਼ੇ-ਰੱਪੇ ਤੋਂ ਬਾਦ ਫਿਰ ਇੱਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ ਠੱਗੀ ਤੇ ਫਰਜ਼ੀਵਾੜੇ ਦਾ ਅਜਿਹੀਆਂ ਕਈ ਸਾਈਟਾਂ ਤੁਹਾਨੂੰ ਨਜ਼ਰ ਆਉਣਗੀਆਂ ਜੋ ਵਾਰ-ਵਾਰ ਤੁਹਾਨੂੰ ਵਿਖਾਂਦੀਆਂ ਹਨ ਕਿ ‘ਘਰ ਬੈਠੇ ਪੈਸਾ ਕਮਾਓ,  ਕਿਸੇ ਦਫ਼ਤਰ ਦੀ ਜ਼ਰੂਰਤ ਨਹੀਂ,ਅੱਜ ਪਾਰਟ ਟਾਈਮ ਕੰਮ ਕਰਕੇ ਵੀ ਪੈਸਾ ਬਣਾ ਸਕਦੇ ਹੋ ਫਿਰ ਤੁਹਾਨੂੰ ਪਰੋਸੇ ਜਾਣਗੇ ਢੇਰ ਸਾਰੇ ਪਲਾਨ ਲੋਕ ਪਲਾਨ ਵੇਖਦੇ ਹਨ,  ਪੈਸਾ ਕਮਾਉਣ ਦੀ ਅੰਨ੍ਹੀ ਦੌੜ ਤਾਂ ਅੱਜ ਕੱਲ੍ਹ ਲੱਗੀ ਹੋਈ ਹੈ,ਇਸ ਲਈ ਲੋਕ ਆਪਣੀ ਹੈਸੀਅਤ ਮੁਤਾਬਕ ਨਿਵੇਸ਼ ਕਰ ਦਿੰਦੇ ਹਨ

ਅੱਜ ਜਦੋਂ ਹਰ ਆਰਥਿਕ ਗਤੀਵਿਧੀ ਨੂੰ ਆਨਲਾਈਨ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਹਰ ਤਰ੍ਹਾਂ ਦੀ ਖਰੀਦਦਾਰੀ ਆਨਲਾਈਨ ਹੋਣ ਲੱਗੀ ਹੈ, ਹਰ ਤਰ੍ਹਾਂ ਦਾ ਵਪਾਰ ਆਨਲਾਈਨ ਹੋਣ ਲੱਗਾ ਹੈ,  ਈ-ਬੁੱਕ ,ਈ-ਨਿਊਜ਼ ਪੇਪਰ,ਆਨਲਾਈਨ ਐਜੂਕੇਸ਼ਨ,  ਆਨਲਾਈਨ ਡੋਨੇਸ਼ਨ,ਆਨਲਾਈਨ ਰਿਸ਼ਤੇ,  ਆਨਲਾਈਨ-ਬੁਕਿੰਗ ਇੱਕ ਤਰ੍ਹਾਂ ਆਨਲਾਈਨ ਜੀਵਨਸ਼ੈਲੀ ਦਾ ਪ੍ਰਚਲਣ ਹੈ,  ਇਸ ਚੀਜ ਦਾ ਲਾਹਾ ਲੈਂਦਿਆਂ ਅਨੁਭਵ ਮਿੱਤਲ ਤੇ ਉਨ੍ਹਾਂ ਦੇ  ਸਾਥੀ ਰਚ ਦਿੱਤਾ ਆਨਲਾਈਨ ਠੱਗੀ ਦਾ ਕਾਲ਼ਾ ਇਤਹਾਸ   ਮੰਦਭਾਗਾ ਤਾਂ ਇਹ ਹੈ ਕਿ ਅਨਲਾਇਨ ਬਹੁਤ ਸਾਰੇ ਕੰਮ ਚੰਗੇ ਹਨ,  ਉਹ ਵੀ ਇਸ ਘਟਨਾ ਨਾਲ ਭਰੋਸੇਯੋਗਤਾ  ਦੇ ਸ਼ਿਕਾਰ ਹੋਣਗੇ।

ਆਨਲਾਈਨ ਠੱਗੀ ਦਾ ਕਾਲ਼ਾ ਧੰਦਾ

ਕਾਬੂ ਤੋਂ ਬਾਹਰ ਹੁੰਦੀ ਸਾਡੀ ਆਰਥਿਕ ਵਿਵਸਥਾ ਸਾਡੇ ਜਨ ਜੀਵਨ ਨੂੰ ਬਰਬਾਦ ਕਰ ਰਹੀ ਹੈ ਮੁੱਖ ਰੂਪ ‘ਚ ਗਲਤੀ ਸਿਆਸਤਦਾਨਾਂ ਤੇ ਸਰਕਾਰ ਦੀ ਹੈ ਕਿਤੇ, ਕੀ ਕੋਈ ਅਨੁਸ਼ਾਸਨ ਜਾਂ ਕਾਬੂ ਹੈ?  ਲਗਾਤਾਰ ਕਰੋੜਾਂ-ਅਰਬਾਂ  ਦੇ ਧੋਖਾਧੜੀ- ਘੋਟਾਲੇ ਹੋ ਰਹੇ ਹਨ ਕੋਈ ਜ਼ਿੰਮੇਦਾਰੀ ਨਹੀਂ ਲੈਂਦਾ, ਕੋਈ ਸਜ਼ਾ ਨਹੀਂ ਕੱਟਦਾ ਭਾਰਤ ‘ਚ ਮੁਰਗੀ ਚੁਰਾਉਣ ਦੀ ਸਜ਼ਾ ਛੇ ਮਹੀਨੇ ਦੀ ਹੈ  ਪਰ ਕਰੋੜਾਂ ਦੇ ਘੋਟਾਲਿਆਂ ਲਈ ਕੋਈ ਦੋਸ਼ੀ ਨਹੀਂ ,  ਕੋਈ ਸਜ਼ਾ ਨਹੀਂ ਅਪਰਾਧੀ ਸਿਰਫ਼ ਉਹ ਹੀ ਨਹੀਂ ਜਿਨ੍ਹਾਂ ਨੇ ਆਨਲਾਈਨ ਠੱਗੀ ਕੀਤੀ ਹੈ, ਉਹ ਵੀ ਹਨ ਜੋ ਲੋਕਤੰਤਰ ਨੂੰ ਤੋੜ ਰਹੇ ਹਨ ਜਾਂ ਜਿਨ੍ਹਾਂ  ਦੇ ਦਿਮਾਗ ‘ਚ ਅਪਰਾਧ ਭਾਵਨਾ  ਹੈ ਅਪਰਾਧੀ ਕਾਬੂ ਤੋਂ ਬਾਹਰ ਹੋ ਗਏ ਹਨ  ਜੇ ਰਾਸ਼ਟਰੀ ਨਜ਼ਰੀਏ ਤੋਂ ਵਿਚਾਰਿਆ ਜਾਵੇ ਤਾਂ ਸਾਨੂੰ ਕਬੂਲਣਾ ਪਵੇਗਾ ਕਿ ਬਹੁਤ ਸਾਰੀਆਂ ਗੱਲਾਂ ਸਾਡੇ ਕਾਬੂ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ।

ਆਨਲਾਈਨ ਠੱਗੀ ਦਾ ਕਾਲ਼ਾ ਧੰਦਾ

ਰਾਸ਼ਟਰੀ ਜੀਵਨ ਦੀਆਂ ਕੁਝ  ਚੀਜ਼ਾਂ ਅਜਿਹੀਆਂ ਹਨ ਕਿ ਜੇ ਉਨ੍ਹਾਂ ਨੂੰ ਰੋਜ਼ਾਨਾ ਨਾ ਸਾਂਭਿਆ ਜਾਵੇ ਜਾਂ ਰੋਜ਼ ਨਵਾਂ ਨਾ ਕੀਤਾ ਜਾਵੇ ਤਾਂ ਉਹ ਗੁਆਚ ਜਾਂਦੀਆਂ ਹਨ  , ਕੁਝ ਚੀਜ਼ਾਂ ਅਜਿਹੀਆਂ ਹਨ ਜੋ ਪੁਰਾਣੀਆਂ ਹੋ ਜਾਣ ਤਾਂ ਸੜ ਜਾਂਦੀਆਂ ਹਨ, ਕੁਝ  ਚੀਜ਼ਾਂ ਅਜਿਹੀਆਂ ਹਨ ਕਿ ਜੇਕਰ ਤੁਹਾਨੂੰ ਯਕੀਨ  ਹੋ ਜਾਏ ਕਿ ਉਹ ਤੁਹਾਡੇ ਹੱਥ ‘ਚ ਹੈ ਤਾਂ ਤੁਹਾਡੇ ਹੱਥ ਖਾਲੀ ਹੋ ਜਾਂਦੇ ਹਨ, ਇਨ੍ਹਾਂ ਨੂੰ ਖੁਦ ਜਿਉਂ ਕੇ ਹੀ ਜਿੰਦਾ ਰੱਖਿਆ ਜਾਂਦਾ ਹੈ ਕੌਣ ਦੇਵੇਗਾ ਰਾਸ਼ਟਰੀ ਚਰਿੱਤਰ ਨੂੰ ਜਿੰਦਾ ਰੱਖਣ ਦਾ ਭਰੋਸਾ?  ਲੱਗਭਗ ਡੇਢ  ਅਰਬ ਦੀ ਇਹ ਨਿਰਾਸ਼ਾ ਕਿੰਨੀ ਖਤਰਨਾਕ  ਹੋ ਸਕਦੀ ਹੈ।

ਸਮਾਨਾਂਤਰ ਕਾਲੀ ਅਰਥ ਵਿਵਸਥਾ ਇੰਨੀ ਅਸਰਦਾਰ ਹੈ ਕਿ ਉਹ ਕੁਝ ਵੀ ਬਦਲ ਸਕਦੀ ਹੈ, ਕੁਝ ਵੀ ਬਣਾ ਅਤੇ ਮਿਟਾ ਸਕਦੀ ਹੈ   ਅੱਜ ਸੱਤਾ  ਵੋਟਾਂ ਨਾਲ ਪ੍ਰਾਪਤ ਹੁੰਦੀ ਹੈ ਅਤੇ ਵੋਟ ਕਾਲੇ ਧਨ ਨਾਲ ਤੇ ਕਾਲ਼ਾ ਧਨ ਤਲੀ ‘ਤੇ ਰੱਖਣਾ ਪੈਂਦਾ ਹੈ  ਬਸ ਇਹੀ ਠੱਗੀ, ਧੋਖਾਧੜੀ , ਰ ਦੀ ਜੜ੍ਹ ਹੈ   ਪਰਜਾਤੰਤਰ ਇੱਕ ਪਵਿੱਤਰ ਪ੍ਰਣਾਲੀ ਹੈ ਪਵਿੱਤਰਤਾ  ਹੀ ਇਸ ਦੀ ਤਾਕਤ ਹੈ ਇਸਨੂੰ ਪਵਿੱਤਰਤਾ ਨਾਲ ਚਲਾਉਣਾ ਪੈਂਦਾ ਹੈ  ਇਸੇ ਤਰ੍ਹਾਂ ਜੁਰਮ ਦੇ ਪੈਰ ਕਮਜ਼ੋਰ ਹੁੰਦੇ ਹਨ  ਪਰ ਚੰਗੇ ਆਦਮੀ ਦੀ ਚੁੱਪ ਉਸ ਦੇ ਪੈਰ ਬਣ ਜਾਂਦੀ ਹੈ ਅਪਰਾਧ,ਭ੍ਰਿਸ਼ਟਾਚਾਰ ਹਨ੍ਹੇਰੇ ‘ਚ ਭੱਜਦੇ ਹਨ, ਰੌਸ਼ਨੀ ਵਿੱਚ ਲੜਖੜਾ ਕੇ ਡਿੱਗ ਪੈਂਦੇ ਹਨ  ਸਾਨੂੰ ਆਨਲਾਈਨ ਜਗਤ ਦੀ ਰੋਸ਼ਨੀ ਬਨਣਾ ਪਵੇਗਾ,  ਉਸਨੂੰ ਕਾਲ਼ਾ ਕਰਨ ਵਾਲਿਆਂ ਨਾਲ ਲੜਨਾ ਪਵੇਗਾ।

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

3700 ਕਰੋੜ ਰੁਪਏ ਦੀ ਆਨਲਾਈਨ ਠੱਗੀ ਦਾ ਖੁਲਾਸਾ
(ਨੋਇਡਾ), ਏਜੰਸੀ। ਉੱਤਰ ਪ੍ਰਦੇਸ਼ ਐਸਟੀਐਫ ਨੇ ਸੋਸ਼ਲ ਟ੍ਰੇਡਿੰਗ ਦੇ ਨਾਂਅ ‘ਤੇ ਲਗਭਗ 3700 ਕਰੋੜ ਰੁਪਏ ਦੇ ਫਰਜੀਵਾੜੇ ਦਾ ਖੁਲਾਸਾ ਕੀਤਾ ਹੈ ਇਸ ਮਾਮਲੇ ‘ਚ ਐਸਟੀਐਫ ਨੇ ਕੰਪਨੀ ਦੇ ਮਾਲਕ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੰਪਨੀ ਦਾ ਖਾਤਾ ਵੀ ਸੀਜ ਕਰ ਦਿੱਤਾ ਹੈ, ਜਿਸ ‘ਚ ਲਗਭਗ 500 ਕਰੋੜ ਰੁਪਏ ਦੀ ਰਾਸ਼ੀ ਦੱਸੀ ਜਾਂਦੀ ਹੈ ( Online Fraud )

ਐਸਟੀਐਫ ਨੇ ਇਹ ਗ੍ਰਿਫ਼ਤਾਰੀਆਂ ਨੋਇਡਾ ਦੇ ਸੈਕਟਰ-63 ਦੇ ਐਫ ਬਲਾਕ ‘ਚ ਚੱਲ ਰਹੀਆਂ ਕੰਪਨੀਆਂ ਤੋਂ ਕੀਤੀ ਐਸਟੀਐਫ ਅਨੁਸਾਰ ਇਨ੍ਹਾਂ ਲੋਕਾਂ ਨੇ ਲਗਭਗ 7 ਲੱਖ ਲੋਕਾਂ ਤੋਂ ਪੋਂਜੀ ਸਕੀਮ ਰਾਹੀਂ ਡਿਜੀਟਲ ਮਾਰਕਿਟਿੰਗ ਦੇ ਨਾਂਅ ‘ਤੇ ਇੰਨੀ ਵੱਡੀ ਠੱਗੀ ਨੂੰ ਅੰਜ਼ਾਮ ਦਿੱਤਾ ਹੈ ਉੱਤਰ ਪ੍ਰਦੇਸ ਐਸਟੀਐਫ ਦੇ ਸੀਨੀਅਰ ਪੁਲਿਸ ਮੁਖੀ ਅਮਿਤ ਪਾਠਕ ਨੇ ਦੱਸਿਆ ਕਿ ਐਸਟੀਐਫ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 63 ਦੇ ਐਫ ਬਲਾਕ ‘ਚ ਅਬਲੇਜ ਇੰਫੋ ਸਾਲਊਸ਼ੰਸ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਪੋਂਜੀ ਸਕੀਮ ਤਹਿਤ ਲੋਕਾਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਕੰਪਨੀ ਲੋਕਾਂ ਨੂੰ ਸੋਸ਼ਲ ਟ੍ਰੇਡ ਬਿਜ ਪੋਰਟਲ ਨਾਲ ਜੋੜਨ ਲਈ 50 ਤੋਂ 60 ਹਜ਼ਾਰ ਰੁਪਏ ਕੰਪਨੀ ਅਕਾਊਂਟ ‘ਚ ਜਮ੍ਹਾਂ ਕਰਨ ਨੂੰ ਕਹਿੰਦੀ ਸੀ ( Online Fraud )

ਇਸ ਤੋਂ ਬਾਅਦ ਹਰ ਮੈਂਬਰ ਨੂੰ ਪੋਰਟਲ ‘ਤੇ ਚੱਲਣ ਵਾਲੇ ਇਸ਼ਤਿਹਾਰ ਨੂੰ ਲਾਈਕ ਕਰਨ ਲਈ ਹਰ ਕਲਿੱਕ ‘ਤੇ ਘਰ ਬੈਠੇ ਪੰਜ ਰੁਪਏ ਮਿਲਦੇ ਸਨ ਹਰ ਮੈਂਬਰ ਨੂੰ ਆਪਣੇ ਹੇਠਾਂ ਦੋ ਹੋਰ ਵਿਅਕਤੀਆਂ ਨੂੰ ਜੋੜਨਾ ਹੁੰਦਾ ਸੀ, ਜਿਸ ਤੋਂ ਬਾਅਦ ਮੈਂਬਰ ਨੂੰ ਵਾਧੂ ਪੈਸੇ ਮਿਲਦੇ ਸਨ ਉਨ੍ਹਾਂ ਦੱਸਿਆ ਕਿ ਕੰਪਨੀ ਆਪਣੇ ਇਸ਼ਿਤਿਹਾਰ ਖੁਦ ਡਜ਼ਾਇਡ ਕਰਕੇ ਪੋਰਟਲ ‘ਤੇ ਪਾਉਂਦੀ ਸੀ ਤੇ ਮੈਂਬਰਾਂ ਤੋਂ ਲਏ ਗਏ ਪੈਸਿਆਂ ਨੂੰ ਉਨ੍ਹਾਂ ਨੂੰ ਵਾਪਸ ਕਰਦੀ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ