WTC - Sach Kahoon Punjabi

IND vs ENG : ਇੰਗਲੈਂਡ ਨੂੰ ਹਰਾ ਕੇ WTC ਦੇ ਸਿਖਰ ’ਤੇ ਪਹੁੰਚੀ ਟੀਮ ਇੰਡੀਆ
ਧਰਮਸ਼ਾਲਾ ਟੈਸਟ ’ਚ ਪਾਰੀ ਤੇ 64 ਦੌੜਾਂ ਨਾਲ ਜਿੱਤਿਆ | IND vs ENG

ਅਸ਼ਵਿਨ ਨੇ ਆਪਣੇ 100ਵੇਂ ਟੈਸਟ ’ਚ ਲਈਆਂ 9 ਵਿਕਟਾਂ | IND vs ENG

ਧਰਮਸ਼ਾਲਾ (ਸੱਚ ਕਹੂੰ ਨਿਊਜ਼)। ਭਾਰਤ ਨੇ ਧਰਮਸ਼ਾਲਾ ਟੈਸਟ ’ਚ ਇੰਗਲੈਂਡ ਨੂੰ ਇੱਕ ਪਾਰੀ ਤੇ 64 ਦੌੜਾਂ ਨਾਲ ਹਰਾਇਆ। ਇਸ ਨਾਲ ਟੀਮ ਇੰਡੀਆ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ 4-1 ਨਾਲ ਜਿੱਤ ਲਈ ਹੈ। ਇੰਗਲੈਂਡ ਨੇ ਵੀਰਵਾਰ 7 ਮਾਰਚ ਨੂੰ ਐਚਪੀਸੀਏ ਸਟੇਡੀਅਮ ’ਚ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ’ਚ ਇੰਗਲੈਂਡ ਦੀ ਟੀਮ 218 ਦੌੜਾਂ ’ਤੇ ਆਲ ਆਊਟ ਹੋ ਗਈ ਅਤੇ ਟੀਮ ਇੰਡੀਆ 477 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਨੂੰ ਦੂਜੀ ਪਾਰੀ ’ਚ 259 ਦੌੜਾਂ ਦੀ ਲੀਡ ਮਿਲੀ, ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ ਸਿਰਫ 195 ਦੌੜਾਂ ’ਤੇ ਹੀ ਸਿਮਟ ਗਈ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਨੂੰ ਪਾਰੀ ਤੇ 64 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣਾ 100ਵਾਂ ਟੈਸਟ ਖੇਡ ਰਹੇ ਰਵੀਚੰਦਰਨ ਅਸ਼ਵਿਨ ਨੇ ਮੈਚ ’ਚ 9 ਵਿਕਟਾਂ ਲਈਆਂ। (IND vs ENG)

ਟੀਐਮਸੀ ਨੇ ਲੋਕ ਸਭਾ ਉਮੀਦਵਾਰਾਂ ਦਾ ਕੀਤਾ ਐਲਾਨ, ਕ੍ਰਿਕਟਰ ਯੂਸਫ਼ ਪਠਾਨ ਨੂੰ ਬਹਿਰਾਮਪੁਰ ਸੀਟ ਤੋਂ ਉਤਾਰਿਆ

ਭਾਰਤ ਨੇ ਦੇ ਡਬਲਯੂਟੀਸੀ ’ਚ 9 ’ਚੋਂ 6 ਮੈਚ ਜਿੱਤੇ | IND vs ENG

ਟੀਮ ਇੰਡੀਆ ਨੇ ਹੁਣ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ’ਚ 3 ’ਚੋਂ 2 ਸੀਰੀਜ ਜਿੱਤ ਲਈਆਂ ਹਨ। ਟੀਮ ਨੇ ਹੁਣ ਤੱਕ ਕੁੱਲ 9 ਮੈਚ ਖੇਡੇ ਹਨ, 6 ਜਿੱਤੇ ਹਨ ਤੇ ਸਿਰਫ 2 ਹਾਰੇ ਹਨ। ਵੈਸਟਇੰਡੀਜ ਖਿਲਾਫ ਵੀ ਇੱਕ ਮੈਚ ਡਰਾਅ ਰਿਹਾ ਸੀ। ਭਾਰਤ ਨੇ ਇੰਗਲੈਂਡ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ’ਚ 2 ਟੈਸਟ ਮੈਚਾਂ ਦੀ ਸੀਰੀਜ 1-1 ਨਾਲ ਡਰਾਅ ਰਹੀ ਸੀ, ਜਦਕਿ ਵੈਸਟਇੰਡੀਜ ਨੂੰ 2 ਟੈਸਟ ਮੈਚਾਂ ਦੀ ਸੀਰੀਜ ’ਚ 1-0 ਨਾਲ ਹਰਾਇਆ ਸੀ। ਟੀਮ ਇੰਡੀਆ ਨੇ 3 ਸੀਰੀਜ ’ਚ 68.51 ਫੀਸਦੀ ਅੰਕ ਹਾਸਲ ਕੀਤੇ ਹਨ, ਟੀਮ ਪਹਿਲੇ ਨੰਬਰ ’ਤੇ ਹੈ। ਨਿਊਜੀਲੈਂਡ ਦੂਜੇ ਤੇ ਅਸਟਰੇਲੀਆ ਤੀਜੇ ਨੰਬਰ ’ਤੇ ਹੈ। ਭਾਰਤ ਨੂੰ ਹੁਣ ਅਸਟਰੇਲੀਆ ’ਚ ਅਸਟਰੇਲੀਆ ਖਿਲਾਫ ਹੀ ਸੀਰੀਜ ਖੇਡਣੀ ਹੈ। ਜਦੋਂ ਕਿ ਦੂਜੀ ਸੀਰੀਜ ਬੰਗਲਾਦੇਸ਼ ਤੇ ਨਿਊਜੀਲੈਂਡ ਦੇ ਖਿਲਾਫ ਘਰੇਲੂ ਮੈਦਾਨ ’ਤੇ ਹੋਵੇਗੀ।

ਘਰੇਲੂ ਮੈਦਾਨ ’ਤੇ 17ਵੀਂ ਸੀਰੀਜ ਜਿੱਤੀ | IND vs ENG

ਪਿਛਲੇ 12 ਸਾਲਾਂ ’ਚ ਘਰੇਲੂ ਮੈਦਾਨਾਂ ’ਤੇ ਭਾਰਤ ਦੀ ਇਹ ਲਗਾਤਾਰ 17ਵੀਂ ਸੀਰੀਜ ਜਿੱਤ ਹੈ। ਭਾਰਤੀ ਟੀਮ ਪਹਿਲਾਂ ਹੀ ਘਰੇਲੂ ਮੈਦਾਨ ’ਤੇ ਲਗਾਤਾਰ ਸਭ ਤੋਂ ਜ਼ਿਆਦਾ ਸੀਰੀਜ ਜਿੱਤਣ ਦਾ ਰਿਕਾਰਡ ਰੱਖ ਚੁੱਕੀ ਹੈ। ਅਸਟਰੇਲੀਆ ਘਰੇਲੂ ਮੈਦਾਨ ’ਤੇ ਲਗਾਤਾਰ 10 ਸੀਰੀਜ ਜਿੱਤ ਕੇ ਦੂਜੇ ਸਥਾਨ ’ਤੇ ਹੈ। ਭਾਰਤ ਨੂੰ ਆਖਰੀ ਵਾਰ 2012 ’ਚ ਘਰੇਲੂ ਹਾਲਾਤ ’ਚ ਟੈਸਟ ਸੀਰੀਜ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹਦੋਂ ਇੰਗਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਟੀਮ ਇੰਡੀਆ ਘਰੇਲੂ ਮੈਦਾਨ ’ਤੇ ਕੋਈ ਸੀਰੀਜ ਨਹੀਂ ਹਾਰੀ ਹੈ ਤੇ ਵਿਰੋਧੀ ਟੀਮ ਨੂੰ ਲਗਾਤਾਰ 17 ਵਾਰ ਹਰਾਇਆ ਹੈ। (IND vs ENG)

ਅਸ਼ਵਿਨ ਟੈਸਟ ’ਚ ਸਭ ਤੋਂ ਜ਼ਿਆਦਾ 5 ਵਿਕਟਾਂ ਲੈਣ ਵਾਲੇ ਭਾਰਤੀ | IND vs ENG

ਰਵੀਚੰਦਰਨ ਅਸ਼ਵਿਨ ਨੇ ਦੂਜੀ ਪਾਰੀ ’ਚ ਬੇਨ ਫੌਕਸ ਨੂੰ ਆਊਟ ਕਰਕੇ ਟੈਸਟ ਕ੍ਰਿਕੇਟ ’ਚ 36ਵੀਂ ਵਾਰ ਇੱਕ ਪਾਰੀ ’ਚ 5 ਵਿਕਟਾਂ ਲੈਣ ਦਾ ਕਾਰਨਾਮਾ ਹਾਸਲ ਕੀਤਾ। ਇਸ ਨਾਲ ਉਨ੍ਹਾਂ ਨੇ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਕੁੰਬਲੇ ਨੇ ਟੈਸਟ ਕ੍ਰਿਕੇਟ ’ਚ 35 ਪੰਜ ਵਿਕਟਾਂ ਝਟਕਾਈਆਂ ਹਨ। ਅਸ਼ਵਿਨ ਹੁਣ ਭਾਰਤ ਲਈ ਸਭ ਤੋਂ ਜ਼ਿਆਦਾ ਪੰਜ ਵਿਕਟਾਂ ਲੈਣ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਧਰਮਸ਼ਾਲਾ ਟੈਸਟ ਅਸ਼ਵਿਨ ਦਾ 100ਵਾਂ ਟੈਸਟ ਸੀ, ਜਿਸ ’ਚ ਉਨ੍ਹਾਂ ਨੇ ਕੁੱਲ 9 ਵਿਕਟਾਂ ਲਈਆਂ ਸਨ। (IND vs ENG)

WTC ਫਾਈਨਲ : ਅਸਟਰੇਲੀਆ 469 ’ਤੇ ਆਲਆਉਟ, ਭਾਰਤ ਨੇ ਵੀ 151 ਦੌੜਾਂ ’ਤੇ ਗੁਆਈਆਂ 5 ਵਿਕਟਾਂ
ਲੰਡਨ (ਏਜੰਸੀ)। ਵਿਸ਼ਵ ਟੈਸਟ ਚੈਂਪੀਅਨਸ਼ਿਪ (India-Australia WTC Final) ਦਾ ਫਾਈਨਲ ਮੈਚ ਇੰਗਲੈਂਡ ਦੇ ਲੰਡਨ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਅੱਜ ਤੀਜੇ ਦਿਨ ਦੀ ਖੇਡ ਦੁਪਹਿਰ 3:00 ਵਜੇ ਸ਼ੁਰੂ ਹੋਵੇਗੀ। ਦੂਜਾ ਦਿਨ ਵੀ ਅਸਟਰੇਲੀਆ ਦੇ ਨਾਂ ਰਿਹਾ। ਟੀਮ ਇੰਡੀਆ ਨੂੰ ਮੁਕਾਬਲੇ ’ਚ ਬਣੇ ਰਹਿਣ ਲਈ ਅੱਜ ਪੂਰਾ ਦਿਨ ਬੱਲੇਬਾਜ਼ੀ ਕਰਨੀ ਹੋਵੇਗੀ। ਭਾਰਤੀ ਟੀਮ ਅਜੇ ਵੀ 318 ਦੌੜਾਂ ਨਾਲ ਪਿੱਛੇ ਹੈ। ਭਾਰਤ ਨੂੰ ਫਾਲੋਆਨ ਤੋਂ ਬਚਣ ਲਈ ਅਜੇ 119 ਦੌੜਾਂ ਹੋਰ ਚਾਹੀਦੀਆਂ ਹਨ। ਟੀਮ ਇੰਡੀਆ ਨੇ ਵੀਰਵਾਰ ਨੂੰ ਸਟੰਪ ਖਤਮ ਹੋਣ ਤੱਕ 151 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ ਸਨ। ਅਜਿੰਕਿਆ ਰਹਾਣੇ 29 ਅਤੇ ਵਿਕਟਕੀਪਰ ਕੇਐੱਸ ਭਰਤ 5 ਦੌੜਾਂ ਬਣਾ ਕੇ ਨਾਬਾਦ ਹਨ।

ਪਹਿਲਾ ਸੈਸ਼ਨ : ਤੇਜ਼ ਗੇਂਦਬਾਜ਼ਾਂ ਨੇ ਕਰਵਾਈ ਟੀਮ ਇੰਡੀਆ ਨੂੰ ਵਾਪਸੀ | India-Australia WTC Final

ਦੂਜੇ ਦਿਨ ਦਾ ਪਹਿਲਾ ਸੈਸ਼ਨ ਭਾਰਤ ਦੇ ਨਾਂ ਰਿਹਾ। ਪਹਿਲੇ ਸੈਸ਼ਨ ’ਚ ਕੰਗਾਰੂ ਟੀਮ ਨੇ 95 ਦੌੜਾਂ ਬਣਾ ਕੇ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਪਹਿਲੇ ਦਿਨ ਦੇ ਸੈਂਕੜੇ ਵਾਲੇ ਟ੍ਰੈਵਿਸ ਹੈੱਡ 163, ਸਟੀਵ ਸਮਿਥ 121, ਕੈਮਰਨ ਗ੍ਰੀਨ 6 ਅਤੇ ਮਿਸ਼ੇਲ ਸਟਾਰਕ 5 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਸ਼ਮੀ, ਸਿਰਾਜ ਅਤੇ ਠਾਕੁਰ ਨੇ ਇੱਕ-ਇੱਕ ਵਿਕਟ ਲਈ।

ਇਹ ਵੀ ਪੜ੍ਹੋ : ਨਵੇਂ ਦੌਰ ’ਚ ਭਾਰਤ-ਨੇਪਾਲ ਸਬੰਧਾਂ ’ਚ ਵਧਦੀ ਮਿਠਾਸ

ਦੂਜਾ ਸੈਸ਼ਨ : ਦੋਵਾਂ ਟੀਮਾਂ ਦਾ ਮਿਸ਼ਰਤ ਪ੍ਰਦਰਸ਼ਨ ਦਿਨ ਦਾ ਦੂਜਾ ਸੈਸ਼ਨ ਮਿਲਿਆ-ਜੁਲਿਆ ਰਿਹਾ। ਸੈਸ਼ਨ ਦੀ ਸ਼ੁਰੂਆਤ ’ਚ ਭਾਰਤ ਦਾ ਦਬਦਬਾ ਰਿਹਾ ਅਤੇ ਅੰਤ ’ਚ ਕੰਗਾਰੂਆਂ ਦਾ। ਇਸ ਸੈਸ਼ਨ ’ਚ 84 ਦੌੜਾਂ ਬਣਾਈਆਂ ਅਤੇ 5 ਵਿਕਟਾਂ ਡਿੱਗੀਆਂ। ਅਸਟਰੇਲੀਆ ਨੇ ਇਸ ਸੈਸ਼ਨ ’ਚ 47 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ, ਜਦਕਿ ਭਾਰਤ ਨੂੰ 37 ਦੌੜਾਂ ’ਤੇ ਦੋ ਵਿਕਟਾਂ ਮਿਲੀਆਂ। ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਕ੍ਰੀਜ਼ ’ਤੇ ਡਟੇ ਰਹੇ।

ਤੀਜਾ ਸੈਸ਼ਨ : ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ | India-Australia WTC Final

ਪਿਛਲੇ ਸੈਸ਼ਨ ’ਚ ਕੰਗਾਰੂ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਇਸ ’ਚ ਟੀਮ ਇੰਡੀਆ ਨੇ 114 ਦੌੜਾਂ ਦੇ ਸਕੋਰ ’ਤੇ 3 ਮਹੱਤਵਪੂਰਨ ਵਿਕਟਾਂ ਗੁਆ ਦਿੱਤੀਆਂ। ਪੁਜਾਰਾ ਅਤੇ ਕੋਹਲੀ 14-14 ਦੌੜਾਂ ਬਣਾ ਕੇ ਆਊਟ ਹੋਏ ਅਤੇ ਜਡੇਜਾ ਨੇ 48 ਦੌੜਾਂ ਬਣਾਈਆਂ। ਕੰਗਾਰੂ ਟੀਮ ਦੇ 5 ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਲਈ।

ਟਾਪ ਆਰਡਰ ਫੇਲ, ਕੋਈ ਵੀ ਬੱਲੇਬਾਜ਼ 20 ਦਾ ਅੰਕੜਾ ਪਾਰ ਨਹੀਂ ਕਰ ਸਕਿਆ | India-Australia WTC Final

ਕੰਗਾਰੂਆਂ ਦੇ 469 ਦੌੜਾਂ ਦੇ ਜਵਾਬ ’ਚ ਭਾਰਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਹਿਲਾਂ ਤਾਂ ਰੋਹਿਤ ਅਤੇ ਗਿੱਲ ਨੇ ਕੁਝ ਚੰਗੇ ਸ਼ਾਰਟਸ ਦਿਖਾਏ ਪਰ ਦੋਵੇਂ ਸਲਾਮੀ ਬੱਲੇਬਾਜ਼ ਆਪਣੀ ਪਾਰੀ ਨੂੰ ਅੱਗੇ ਨਹੀਂ ਵਧਾ ਸਕੇ। ਪਹਿਲਾਂ ਰੋਹਿਤ ਸ਼ਰਮਾ 15 ਦੌੜਾਂ ਬਣਾ ਕੇ ਪੈਟ ਕਮਿੰਸ ਦਾ ਸ਼ਿਕਾਰ ਬਣੇ। ਫਿਰ ਗਿੱਲ ਨੇ ਵੀ 13 ਦੌੜਾਂ ਦੇ ਨਿੱਜੀ ਸਕੋਰ ’ਤੇ ਰੋਹਿਤ ਦਾ ਪਿੱਛਾ ਕੀਤਾ। ਅਜਿਹੇ ’ਚ ਪੁਜਾਰਾ ਅਤੇ ਕੋਹਲੀ ਤੋਂ ਉਮੀਦਾਂ ਸਨ ਪਰ ਇਹ ਦੋਵੇਂ ਦਿੱਗਜ ਵੀ 14-14 ਦੌੜਾਂ ਬਣਾ ਕੇ ਚੱਲਦੇ ਰਹੇ। 71 ਦੇ ਸਕੋਰ ’ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਰਹਾਣੇ ਅਤੇ ਜਡੇਜਾ ਨੇ 100 ਗੇਂਦਾਂ ’ਤੇ 71 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤੀ ਪਾਰੀ ਨੂੰ ਕੁਝ ਸਮੇਂ ਲਈ ਵਿਗੜਨ ਤੋਂ ਰੋਕਿਆ। ਜਡੇਜਾ ਆਪਣੇ ਅਰਧ ਸੈਂਕੜੇ ਤੋਂ ਮਹਿਜ਼ ਦੋ ਦੌੜਾਂ ਦੂਰ ਸਨ ਜਦੋਂ ਲਾਇਨ ਨੇ ਉਸ ਨੂੰ ਸਮਿਥ ਦੇ ਹੱਥੋਂ ਕੈਚ ਕਰਵਾ ਕੇ ਪਵੇਲਿਅਨ ਭੇਜ ਦਿੱਤਾ।