Baba Farid University - Sach Kahoon Punjabi

Baba Farid University: ਬਾਬਾ ਫਰੀਦ ਯੂਨੀਵਰਸਿਟੀ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ ਤੇ ਉਤਸ਼ਾਹ ਨਾਲ ਮਨਾਇਆ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਦੇਸ਼ਭਗਤੀ, ਉਤਸ਼ਾਹ ਤੇ ਗੌਰਵ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗਿਰੀਸ਼ ਸਾਹਨੀ ਨੇ ਯੂਨੀਵਰਸਿਟੀ ਪਰਿਸਰ ’ਚ ਕੌਮੀ ਝੰਡਾ ਲਹਿਰਾਇਆ, ਜਿਸ ਉਪਰੰਤ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਗਿਰੀਸ਼ ਸਾਹਨੀ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਆਜ਼ਾਦੀ ਸੈਨਾਨੀਆਂ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਹੈ ਤੇ ਇਸ ਦੀ ਮਹੱਤਤਾ ਨੂੰ ਸਮਝਦਿਆਂ ਹਰੇਕ ਨਾਗਰਿਕ ਨੂੰ ਦੇਸ਼ ਦੀ ਤਰੱਕੀ ਤੇ ਲੋਕਾਂ ਦੀ ਸੇਵਾ ਲਈ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਗਿਆਨ ਦੀ ਯੂਨੀਵਰਸਿਟੀ ਹੋਣ ਦੇ ਨਾਤੇ ਬਾਬਾ ਫਰੀਦ ਯੂਨੀਵਰਸਿਟੀ ਦੀ ਮੁੱਖ ਜ਼ਿੰਮੇਵਾਰੀ ਸਮਰੱਥ, ਸੰਵੇਦਨਸ਼ੀਲ ਤੇ ਮਰੀਜ਼-ਕੇਂਦਰਿਤ ਸਿਹਤ ਪੇਸ਼ੇਵਰ ਤਿਆਰ ਕਰਨਾ ਹੈ, ਜੋ ਦੇਸ਼ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ’ਚ ਅਹਿਮ ਯੋਗਦਾਨ ਪਾ ਸਕਣ।

ਡਾ. ਸਾਹਨੀ ਨੇ ਜਲਵਾਯੂ ਪਰਿਵਰਤਨ ਨੂੰ ਮਨੁੱਖਤਾ ਸਾਹਮਣੇ ਖੜ੍ਹੀ ਗੰਭੀਰ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣ ਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਵਿਹਾਰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਅਸਲ ਅਰਥ ਸਿਰਫ਼ ਬਾਹਰੀ ਬੰਧਨਾਂ ਤੋਂ ਮੁਕਤੀ ਨਹੀਂ, ਸਗੋਂ ਆਪਣੇ ਅੰਦਰ ਜਾਗਰੂਕਤਾ, ਜ਼ਿੰਮੇਵਾਰੀ ਅਤੇ ਦੇਸ਼ ਪ੍ਰਤੀ ਫਰਜ਼ ਦੀ ਭਾਵਨਾ ਪੈਦਾ ਕਰਨਾ ਵੀ ਹੈ। ਜੇਕਰ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਏ ਤਾਂ ਇਹੀ ਦੇਸ਼ ਦੀ ਅਸਲ ਤਰੱਕੀ ਦਾ ਆਧਾਰ ਬਣੇਗਾ। Baba Farid University News

ਇਹ ਵੀ ਪੜ੍ਹੋ : Faridkot NREGA Workers: ਇੱਕ ਸਤੰਬਰ ਦੀ ਦਿੱਲੀ ਰੈਲੀ ਲਈ ਫਰੀਦਕੋਟ ਤੋਂ ਸੈਂਕੜੇ ਨਰੇਗਾ ਵਰਕਰ ਹੋਣਗੇ ਸ਼ਾਮਲ : ਕਾਮਰੇਡ ਗੋਰਾ ਸਿੰਘ ਪਿਪਲੀ

ਸਮਾਗਮ ਦੌਰਾਨ ਯੂਨੀਵਰਸਿਟੀ ਤੇ ਇਸ ਨਾਲ ਸਬੰਧਤ ਸੰਸਥਾਵਾਂ ਲਈ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਫੈਕਲਟੀ ਤੇ ਸਟਾਫ ਮੈਂਬਰਾਂ ਨੂੰ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੀ ਮਿਹਨਤ, ਸਮਰਪਣ ਤੇ ਯੂਨੀਵਰਸਿਟੀ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਸਮਾਗਮ ਵਿੱਚ ਡਾ. ਦੀਪਕ ਜੇ. ਭੱਟੀ, ਡੀਨ ਕਾਲਜਜ਼, ਡਾ. ਰਾਜੀਵ ਸ਼ਰਮਾ, ਕੰਟਰੋਲਰ ਆਫ਼ ਐਗਜ਼ਾਮੀਨੇਸ਼ਨਜ਼, ਡਾ. ਰੋਹਿਤ ਚੋਪੜਾ, ਐਡੀਸ਼ਨਲ ਰਜਿਸਟਰਾਰ, ਡਾ. ਸੀਮਾ ਗਰੋਵਰ ਭੱਟੀ, ਪ੍ਰਿੰਸੀਪਲ, ਡਾ. ਅਮਰਬੀਰ ਸਿੰਘ ਬੋਪਾਰਾਏ, ਮੈਡੀਕਲ ਸੁਪਰਡੈਂਟ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਤੋਂ ਇਲਾਵਾ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ, ਅਧਿਕਾਰੀ, ਸਟਾਫ ਅਤੇ ਸਬੰਧਤ ਕਾਲਜਾਂ ਦੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦਾ ਸਮਾਪਨ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਸਾਂਝੀ ਵਚਨਬੱਧਤਾ ਦੇ ਸੰਦੇਸ਼ ਨਾਲ ਹੋਇਆ।

Baba Farid University: ਬਾਬਾ ਫਰੀਦ ਯੂਨੀਵਰਸਿਟੀ ਅੱਗੇ ਵਿਦਿਆਰਥੀਆਂ ਦਾ ਵਿਸ਼ਾਲ ਧਰਨਾ
Baba Farid University: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਮੁੱਖ ਗੇਟ ਅੱਗੇ ਪੰਜਾਬ ਸਟੂਡੈਂਟਸ ਯੂਨੀਅਨ (ਪੀਐਸਯੂ) ਤੇ ਭਰਾਤਰੀ ਜਥੇਬੰਦੀਆਂ ਵੱਲੋਂ ਫਾਰਮੇਸੀ ਪੇਪਰ ਲੀਕ ਮਾਮਲੇ ਤੇ ਯੂਨੀਵਰਸਿਟੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਦੀ ਮੰਗ ਨੂੰ ਲੈ ਕੇ ਵਿਸ਼ਾਲ ਇਕੱਠ ਕੀਤਾ ਗਿਆ। ਇਸ ਦੌਰਾਨ ਪੇਪਰ ਮੁੜ ਕਰਵਾਉਣ ਦੀ ਮੰਗ ਵੀ ਉਠਾਈ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਪੀਐਸਯੂ ਦੇ ਆਗੂ ਧੀਰਜ ਫਾਜ਼ਿਲਕਾ ਤੇ ਸੂਬਾਈ ਆਗੂ ਹਰਵੀਰ ਕੌਰ ਗੰਧੜ ਨੇ ਦੋਸ਼ ਲਾਇਆ ਕਿ ਤਕਨੀਕੀ ਤੌਰ ’ਤੇ ਪੇਪਰ ਲੀਕ ਸਾਬਤ ਹੋਣ ਬਾਵਜੂਦ ਪੰਜਾਬ ਸਰਕਾਰ ਇਸ ਨੂੰ ਨਕਲ ਦਾ ਮਾਮਲਾ ਦੱਸ ਕੇ ਪੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਪੇਪਰ ਲੀਕ ਨੂੰ ਸਵੀਕਾਰ ਕਰਦੀ ਹੈ ਤਾਂ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਤੈਅ ਹੋਵੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ ’ਚ ਦਰਜ ਕੀਤਾ ਗਿਆ। Baba Farid University

ਫੌਜਦਾਰੀ ਕੇਸ ਆਪਣੇ ਆਪ ’ਚ ਪੇਪਰ ਲੀਕ ਦੀ ਪੁਸ਼ਟੀ ਕਰਦਾ ਹੈ ਤੇ ਕਥਿਤ ਤੌਰ ’ਤੇ ਵਿਦੇਸ਼ੀ ਯੰਤਰਾਂ ਦੀ ਵਰਤੋਂ ਹੋਣ ਕਾਰਨ ਇਸ ’ਚ ਵੱਡੇ ਰਸੂਖਦਾਰ ਲੋਕਾਂ ਦੀ ਸ਼ਮੂਲੀਅਤ ਦੀ ਜਾਂਚ ਹੋਣੀ ਚਾਹੀਦੀ ਹੈ। ਵਿਦਿਆਰਥੀ ਆਗੂ ਸੁਖਪ੍ਰੀਤ ਕੌਰ ਤੇ ਰਜਿੰਦਰ ਢਿੱਲਵਾਂ ਨੇ ਦੋਸ਼ ਲਾਇਆ ਕਿ ਉਪ ਕੁਲਪਤੀ ਡਾ. ਰਾਜੀਵ ਸੂਦ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਵਿੱਚ ਭਰਤੀਆਂ, ਖੋਜ ਕਾਰਜਾਂ ਤੇ ਹੋਰ ਪ੍ਰਸ਼ਾਸਕੀ ਕੰਮਾਂ ’ਚ ਕਈ ਬੇਨਿਯਮੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਦੌਰਾਨ ਅਦਾਲਤੀ ਹੁਕਮਾਂ ਤੇ ਯੂਨੀਵਰਸਿਟੀ ਦੇ ਨਿਯਮਾਂ ਦੀ ਅਣਦੇਖੀ ਕੀਤੀ ਗਈ, ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਧਰਨੇ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਆਗੂਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਗਿਆ। ਰਜਿਸਟਰਾਰ ਨੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ’ਚ ਬੇਨਿਯਮੀਆਂ ਸਬੰਧੀ ਪੇਸ਼ ਕੀਤੇ ਜਾਣ ਵਾਲੇ ਸਬੂਤਾਂ ਦੀ ਤੁਰੰਤ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੇਪਰ ਲੀਕ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਨਤੀਜਿਆਂ ’ਤੇ ਰੋਕ ਲਾਈ ਗਈ ਹੈ ਅਤੇ ਅਦਾਲਤ ਦਾ ਜੋ ਵੀ ਫ਼ੈਸਲਾ ਹੋਵੇਗਾ, ਉਸ ਦੀ ਪਾਲਣਾ ਕੀਤੀ ਜਾਵੇਗੀ। ਇਸ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਨੇ ਐਲਾਨ ਕੀਤਾ ਕਿ ਪੇਪਰ ਲੀਕ ਮਾਮਲੇ ’ਤੇ ਹਾਈਕੋਰਟ ਦਾ ਫ਼ੈਸਲਾ ਆਉਣ ਤੱਕ ਪੱਕਾ ਧਰਨਾ ਮੁਲਤਵੀ ਕੀਤਾ ਜਾਂਦਾ ਹੈ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਤਨਾਮ ਪਨੂੰ, ਬੀਕੇਯੂ ਕ੍ਰਾਂਤੀਕਾਰੀ ਦੇ ਮਾਸਟਰ ਸੂਰਜਭਾਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਬਲਵਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡੀਟੀਐਫ ਦੇ ਵਿਕਰਮਦੇਵ ਸਿੰਘ, ਸਫਾਈ ਸੇਵਕ ਯੂਨੀਅਨ ਦੇ ਕੁਲਦੀਪ ਸ਼ਰਮਾ, ਡੀਐਮਐਫ ਦੀ ਸਰਬਜੀਤ ਕੌਰ ਮਚਾਕੀ, ਬਲਵੀਰ ਸਿਵੀਆਂ ਤੇ ਨੌਜਵਾਨ ਭਾਰਤ ਸਭਾ ਦੇ ਮੰਗਾ ਆਜ਼ਾਦ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਪੀਐਸਯੂ ਦੇ ਸੁਖਬੀਰ ਸਿੰਘ ਕੋਠੇ ਹਜੂਰਾ ਸਿੰਘ ਤੇ ਨੌਨਿਹਾਲ ਸਿੰਘ ਨੇ ਨਿਭਾਈ। Baba Farid University

Baba Farid University: ਬਾਬਾ ਫਰੀਦ ਯੂਨੀਵਰਸਿਟੀ ਨੂੰ ਰਾਸ਼ਟਰੀ ਸਨਮਾਨ, ਵੀਸੀ ਰਾਜੀਵ ਸੂਦ ਐਵਾਰਡ ਨਾਲ ਸਨਮਾਨਿਤ
Baba Farid University: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (ਬੀਐਫਯੂਐਚਐਸ) ਦੇ ਵਾਈਸ ਚਾਂਸਲਰ ਪ੍ਰੋ (ਡਾ.) ਰਾਜੀਵ ਸੂਦ ਨੇ ਕਿਹਾ ਹੈ ਕਿ ਯੂਨੀਵਰਸਿਟੀ ਸਿਮੂਲੇਸ਼ਨ ਅਧਾਰਿਤ ਮੈਡੀਕਲ ਸਿੱਖਿਆ ਅਤੇ ਸਕਿੱਲ ਡਿਵੈਲਪਮੈਂਟ ਦੇ ਖੇਤਰ ’ਚ ਦੇਸ਼ ਦੀ ਅਗੇਤੀ ਸੰਸਥਾ ਵਜੋਂ ਉਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਕਰਵਾਈਆਂ ਗਈਆਂ ਅਕਾਦਮਿਕ ਤੇ ਸਕਿੱਲਿੰਗ ਗਤੀਵਿਧੀਆਂ ਨੇ ਪੰਜਾਬ ਦੇ ਸਿਹਤ ਖੇਤਰ ਨੂੰ ਹੋਰ ਮਜ਼ਬੂਤ ਬਣਾਉਣ ’ਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਆਪਣੇ ਦਫ਼ਤਰ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪ੍ਰੋ. ਸੂਦ ਨੇ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਕੰਪੀਟੈਂਸੀ ਬੇਸਡ ਤੇ ਸਕਿੱਲ ਬੇਸਡ ਮੈਡੀਕਲ ਸਿੱਖਿਆ ਨੂੰ ਵਿਸ਼ਵ ਪੱਧਰ ’ਤੇ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮੈਡੀਕਲ ਸਿੱਖਿਆ ’ਚ ਹਰੇਕ ਹੈਲਥ ਕੇਅਰ ਪ੍ਰੋਫੈਸ਼ਨਲ ਲਈ ਪ੍ਰੈਕਟੀਕਲ ਸਿਖਲਾਈ ਤੇ ਲੋੜੀਂਦੀਆਂ ਕੁਸ਼ਲਤਾਵਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ। Baba Farid University

ਉਨ੍ਹਾਂ ਦੱਸਿਆ ਕਿ ਹਾਲ ਹੀ ’ਚ ਕਰਵਾਏ ਗਏ ਸਿਮੂਵਰਸ–2026 ਦੌਰਾਨ ਦੇਸ਼ ਭਰ ਤੋਂ ਆਏ ਡਾਕਟਰਾਂ, ਟ੍ਰੇਨਰਾਂ ਤੇ ਵਿਦਿਆਰਥੀਆਂ ਨੂੰ ਏਆਈ ਸਮਰੱਥ ਹਾਈ-ਫਿਡੈਲਿਟੀ ਸਿਮੂਲੇਟਰਾਂ ਤੇ ਮੈਨਿਕਿਨਜ਼ ਰਾਹੀਂ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਕਾਨਫਰੰਸ ਦੌਰਾਨ ਲੈਪਰੋਸਕੋਪੀ ਸਮੇਤ 28 ਐਡਵਾਂਸਡ ਸਿਮੂਲੇਸ਼ਨ ਮਾਡਿਊਲਾਂ ’ਤੇ ਪ੍ਰਸ਼ਿਕਸ਼ਣ ਦਿੱਤਾ ਗਿਆ, ਜਿਸ ਵਿੱਚ ਏਮਜ਼, ਰਾਜੀਵ ਗਾਂਧੀ ਕੈਂਸਰ ਹਸਪਤਾਲ ਤੇ ਹੋਰ ਮੁੱਖ ਸੰਸਥਾਵਾਂ ਦੇ ਮਾਹਿਰਾਂ ਨੇ ਰੋਬੋਟਿਕ ਸਰਜਰੀ, ਟ੍ਰਾਂਸਪਲਾਂਟ, ਕ੍ਰਿਟੀਕਲ ਕੇਅਰ, ਗਾਇਨੀਕੋਲੋਜੀ ਤੇ ਹੋਰ ਵਿਸ਼ਿਆਂ ’ਤੇ ਸਿਖਲਾਈ ਦਿੱਤੀ। ਪ੍ਰੋ. ਸੂਦ ਨੇ ਕਿਹਾ ਕਿ ਇਸ ਕਾਨਫਰੰਸ ਦੀ ਨੈਸ਼ਨਲ ਮੈਡੀਕਲ ਕਮਿਸ਼ਨ, ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਹੋਰ ਰਾਸ਼ਟਰੀ ਮੈਡੀਕਲ ਸੰਸਥਾਵਾਂ ਦੇ ਆਗੂਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਤੇ ਇਸ ਨੂੰ ਦੇਸ਼ ਲਈ ਇੱਕ ਮਾਡਲ ਕਰਾਰ ਦਿੱਤਾ ਗਿਆ। Baba Farid University

Read Also : Crime News: ਅੰਮ੍ਰਿਤਸਰ ’ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ਨੇ ਰੰਜਿਸ਼ ਦਾ ਲਾਇਆ ਦੋਸ਼

ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਉੱਚ ਸਿੱਖਿਆ ਤੇ ਨਵੀਨਤਾ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਲਈ ਉਨ੍ਹਾਂ ਨੂੰ ‘ਵਾਈਸ ਚਾਂਸਲਰ ਆਫ਼ ਦਿ ਈਅਰ–2026’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮੁੱਚੇ ਬਾਬਾ ਫਰੀਦ ਯੂਨੀਵਰਸਿਟੀ ਪਰਿਵਾਰ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਧੀਨ ਪਲੈਟੀਨਮ ਸਟੇਟਸ ਮਿਲਿਆ ਹੈ। ਪੀਐਮਕੇਵੀਵਾਈ ਤੇ ਹੱਬ ਐਂਡ ਸਪੋਕ ਮਾਡਲ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਗਿਆ ਹੈ, ਜਦਕਿ ਕਰਵਾਏ ਗਏ ਪਲੇਸਮੈਂਟ ਕੈਂਪਾਂ ਰਾਹੀਂ 60 ਤੋਂ 70 ਫ਼ੀਸਦੀ ਟ੍ਰੇਨੀਜ਼ ਨੂੰ ਟ੍ਰੇਨਿੰਗ ਪੂਰੀ ਹੋਣ ਉਪਰੰਤ ਤੁਰੰਤ ਰੋਜ਼ਗਾਰ ਹਾਸਲ ਹੋਇਆ ਹੈ।

ਕਈ ਨੌਜਵਾਨਾਂ ਨੂੰ 17 ਹਜ਼ਾਰ ਤੋਂ 35 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਵਾਲੀਆਂ ਨੌਕਰੀਆਂ ਵੀ ਮਿਲੀਆਂ ਹਨ। ਪ੍ਰੋ. ਸੂਦ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਦੇਸ਼ ਦੀਆਂ ਕਈ ਮੁੱਖ ਸੰਸਥਾਵਾਂ ਨਾਲ ਸਹਿਯੋਗ ਸਮਝੌਤੇ ਕੀਤੇ ਹਨ, ਜਿਸ ਨਾਲ ਸਕਿੱਲ ਡਿਵੈਲਪਮੈਂਟ, ਰਿਸਰਚ ਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਇੱਕ ਅੰਤਰਰਾਸ਼ਟਰੀ ਯੂਰੋਲੋਜੀ ਸੋਸਾਇਟੀ ਵੱਲੋਂ ਵੀ ਵਿਸ਼ੇਸ਼ ਸਨਮਾਨ ਲਈ ਚੁਣਿਆ ਗਿਆ ਹੈ, ਜੋ ਨਵੰਬਰ 2026 ’ਚ ਫਲੋਰੈਂਸ (ਇਟਲੀ) ਵਿਖੇ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਭਵਿੱਖ ’ਚ ਵੀ ਸਿਮੂਲੇਸ਼ਨ ਅਧਾਰਿਤ, ਟੈਕਨੋਲੋਜੀ ਸੰਚਾਲਿਤ ਤੇ ਗਲੋਬਲ ਮਿਆਰਾਂ ਅਨੁਸਾਰ ਮੈਡੀਕਲ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਨਿਰੰਤਰ ਯਤਨ ਕਰਦੀ ਰਹੇਗੀ। Baba Farid University

Baba Farid University ਫਰੀਦਕੋਟ ਵੱਲੋਂ ਪੰਜਾਬ ਪੱਧਰੀ ਇੰਟਰ-ਮੈਡੀਕਲ ਕਾਲਜ ਕਵਿਜ ਮੁਕਾਬਲਾ ਆਯੋਜਿਤ
Baba Farid University: ਫਰੀਦਕੋਟ (ਗੁਰਪ੍ਰੀਤ ਪੱਕਾ): ਅੱਜ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥਸਾਇੰਸਿਜ਼(ਬੀ.ਐਫ.ਯੂ.ਐੱਚ.ਐੱਸ.), ਫਰੀਦਕੋਟ ਦੇ ਸੈਨੇਟ ਹਾਲ ਵਿੱਚ ਪੰਜਾਬ ਪੱਧਰੀ ਇੰਟਰ-ਮੈਡੀਕਲ ਕਾਲਜ ਕਵਿਜ ਮੁਕਾਬਲਾ ਆਯੋਜਿਤ ਕੀਤਾ ਗਿਆ। ਇਹ ਮੁਕਾਬਲੇ ਮੁੱਖ ਤੌਰ ਮੈਡੀਸਿਨ ਅਤੇ ਫਾਰਮਾਕੋਲੋਜੀ ਵਿਸ਼ੇ ਤੇ ਕੇਂਦਰਿਤ ਸਨ। ਪੰਜਾਬ ਦੇ ਵੱਖ-ਵੱਖ 12 ਮੈਡੀਕਲ ਕਾਲਜਾਂ ਦੀਆਂ 16 ਟੀਮਾਂ ਪੂਰੇ ਉਤਸ਼ਾਹ ਨਾਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸਰਕਾਰੀ ਮੈਡੀਕਲ ਕਾਲਜ, ਚੰਡੀਗੜ੍ਹ ਦੀ ਟੀਮ ਵੀ ਸ਼ਾਮਲ ਰਹੀ।

ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ, ਬੀਐਫ ਯੂ ਐਚ ਐਸ, ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਡਾ ਸੂਦ ਨੇ ਮੈਡੀਕਲ ਸਿੱਖਿਆ ਨੂੰ ਅਮੀਰ ਬਣਾਉਣ ਅਤੇ ਰਾਸ਼ਟਰੀ ਸਿੱਖਿਆ ਨੀਤੀ ( ਐਨਈਪੀ) ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਵਿੱਚ ਅਜਿਹੇ ਅਕਾਦਮਿਕ ਸਮਾਗਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਿਹਤਮੰਦ ਮੁਕਾਬਲੇ ਅਤੇ ਸਹਿਯੋਗੀ ਸਿੱਖਿਆ ਰਾਹੀਂ ਅਕਾਦਮਿਕ ਉੱਤਮਤਾ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। Baba Farid University

ਮੁਕਾਬਲੇ ਦੇ ਅੰਤਿਮ ਨਤੀਜਿਆਂ ਅਨੁਸਾਰ, ਗਵਰਨਮੈਂਟ ਮੈਡੀਕਲ ਕਾਲਜ, ਅੰਮ੍ਰਿਤਸਰ ਨੇ ਪਹਿਲਾ ਸਥਾਨ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫਰੀਦਕੋਟ ਨੇ ਦੂਜਾ ਸਥਾਨ, ਅਤੇ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ, ਅੰਮ੍ਰਿਤਸਰ ਨੇ ਤੀਜਾ ਸਥਾਨ ਹਾਸਲ ਕੀਤਾ।

Read Also : ਪਰਾਲੀ ਦੇ ਮਸਲੇ ’ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

ਇਸ ਸਮਾਗਮ ਵਿੱਚ ਸ਼੍ਰੀ ਅਰਵਿੰਦ ਕੁਮਾਰ, ਰਜਿਸਟਰਾਰ; ਡਾ. ਦੀਪਕ ਜੇ. ਭੱਟੀ, ਡੀਨ ਕਾਲਜਜ਼; ਡਾ. ਰਜੀਵ ਸ਼ਰਮਾ, ਕੰਟਰੋਲਰ ਆਫ਼ ਏਗਜ਼ਾਮੀਨੇਸ਼ਨਜ਼; ਡਾ. ਸੰਜੇ ਗੁਪਤਾ, ਪ੍ਰਿੰਸਿਪਲ, ਜੀ.ਜੀ.ਐਸ.ਐਮ.ਸੀ., ਫਰੀਦਕੋਟ; ਡਾ. ਨੀਤੂ ਕੁੱਕੜ, ਮੈਡੀਕਲ ਸੁਪਰਿੰਟੈਂਡੈਂਟ, ਜੀ.ਜੀ.ਐਸ.ਐਮ.ਸੀ.; ਡਾ. ਯੀਸ਼ੂ ਅਸੀਜਾ, ਪ੍ਰਧਾਨ ਅਤੇ ਡਾ. ਸਕਸ਼ਿਕਾ ਗੋਦਰਾ, ਉਪ-ਪ੍ਰਧਾਨ, ਫਰੀਦਕੋਟ ਐਸੋਸੀਏਸ਼ਨ ਆਫ਼ ਮੈਡੀਕਲ ਸਟੂਡੈਂਟਸ, ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ। ਡਾ. ਅਮਿਤ ਜੈਨ,ਪ੍ਰੋਫੈਸਰ ਫਾਰਮਾਕਲੋਜੀ, ਆਰਗਨਾਈਜ਼ਿੰਗ ਚੇਅਰਪਰਸਨ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ, ਸਮਾਗਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰਿਆਂ ਦਾ ਆਭਾਰ ਜਤਾਇਆ।

Baba Farid University: ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ, ਪਟਿਆਲਾ ਦਾ ਪ੍ਰਬੰਧ ਸੰਭਾਲਿਆ
ਪੰਜਾਬ ’ਚ ਹੈਲਥਕੇਅਰ ਸਕਿੱਲ ਡਿਵੈਲਪਮੈਂਟ ਦੇ ਖੇਤਰ ‘ਚ ਨਵਾਂ ਮੀਲ ਪੱਥਰ ਸਥਾਪਿਤ

Baba Farid University: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ( ਬੀ ਐਫ ਯੂ ਐਚ ਐਸ), ਫਰੀਦਕੋਟ ਨੇ ਪ੍ਰੋ. (ਡਾ.) ਰਾਜੀਵ ਸੂਦ, ਵਾਈਸ ਚਾਂਸਲਰ ਦੀ ਦੂਰਦਰਸ਼ੀ ਅਗਵਾਈ ਹੇਠ ਹੈਲਥਕੇਅਰ ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਇੱਕ ਹੋਰ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। 6 ਅਕਤੂਬਰ 2025 ਨੂੰ ਹੈਲਥ ਸਕਿਲ ਡਿਵੈਲਪਮੈਂਟ ਸੈਂਟਰ (ਐਚ ਐਸ ਡੀ ਸੀ), ਪਟਿਆਲਾ ਦਾ ਪ੍ਰਬੰਧ ਅਧਿਕਾਰਕ ਤੌਰ ‘ਤੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ( ਪੀ ਐਸ ਡੀ ਐਮ) ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਨੂੰ ਸੌਂਪਿਆ ਗਿਆ। ਇਸ ਮੌਕੇ ’ਤੇ ਹਰਪ੍ਰੀਤ ਸਿੰਘ ਮਾਨਸਾਹੀਆ, ਡਿਪਟੀ ਡਾਇਰੈਕਟਰ, ਡਿਸਟ੍ਰਿਕਟ ਬਿਊਰੋ ਆਫ਼ ਐਮਪਲੋਇਮੈਂਟ ਜਨਰੇਸ਼ਨ, ਸਕਿਲ ਡਿਵੈਲਪਮੈਂਟ ਐਂਡ ਟ੍ਰੇਨਿੰਗ, ਪਟਿਆਲਾ ਹਾਜਰ ਸਨ।

ਇਸ ਹਵਾਲੇ ਨਾਲ ਬਾਬਾ ਫਰੀਦ ਯੂਨੀਵਰਸਿਟੀ ਨੂੰ ਹੁਣ ਪਟਿਆਲਾ ਸੈਂਟਰ ‘ਤੇ ਨਵੇਂ ਸਕਿੱਲ ਅਧਾਰਤ ਹੈਲਥਕੇਅਰ ਪ੍ਰੋਗਰਾਮ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ) ਜੌਬ ਰੋਲ ਤਹਿਤ ਪਹਿਲਾ ਬੈਚ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਨੂੰ ਮਨਜ਼ੂਰ ਕੀਤਾ ਗਿਆ ਹੈ, ਜੋ ਪੰਜਾਬ ਭਰ ਵਿੱਚ ਜੈਰੀਐਟ੍ਰਿਕ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਪ੍ਰੋ. (ਡਾ.) ਰਾਜੀਵ ਸੂਦ ਨੇ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ( ਪੀਐਸ ਡੀ ਐਮ) ਵੱਲੋਂ ਮਿਲ ਰਹੇ ਨਿਰੰਤਰ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ ਅਤੇ ਯੂਨੀਵਰਸਿਟੀ ਦੇ ਇਸ ਵਾਅਦੇ ਨੂੰ ਦੁਹਰਾਇਆ ਕਿ ਉਹ ਰਾਸ਼ਟਰੀ ਸਕਿਲ ਡਿਵੈਲਪਮੈਂਟ ਦੇ ਟੀਚਿਆਂ ਅਨੁਸਾਰ ਸਿਹਤ ਸੰਬੰਧੀ ਸਕਿਲ ਟ੍ਰੇਨਿੰਗ ਨੂੰ ਹੋਰ ਵਿਸਤਾਰ ਦੇਣ ਲਈ ਪ੍ਰਤਿਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਜਲਦੀ ਹੀ ਪਟਿਆਲਾ ਸੈਂਟਰ ਲਈ ਨਵੇਂ ਜੌਬ ਰੋਲ ਅਤੇ ਹੋਰ ਟਾਰਗਟ ਤਹਿਤ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰਯੋਗ ਸਿਹਤ ਸੇਵਾ ਸਕਿਲ ਪ੍ਰਾਪਤ ਕਰਨ ਦੇ ਹੋਰ ਮੌਕੇ ਮਿਲਣਗੇ।

ਇਹ ਵੀ ਪੜ੍ਹੋ: Crime News: ਲੁੱਟ-ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੂੰ ਮਹਿਜ ਚੰਦ ਘੰਟਿਆਂ ਅੰਦਰ ਕੀਤਾ ਕਾਬੂ

ਸਿੱਖਿਆਰਥੀਆਂ ਲਈ ਵੱਡੀ ਪ੍ਰੇਰਨਾ ਦੇ ਤੌਰ ‘ਤੇ, ਹਰ ਵਿਦਿਆਰਥੀ ਨੂੰ ਤਿੰਨ ਮਹੀਨਿਆਂ ਲਈ ਪ੍ਰਤੀ ਮਹੀਨਾ ₹2,000 ਦਾ ਸਟਾਈਪੈਂਡ ਦਿੱਤਾ ਜਾਵੇਗਾ। ਪੂਰਾ ਟ੍ਰੇਨਿੰਗ ਪ੍ਰੋਗਰਾਮ ਮੁਫ਼ਤ ਹੋਵੇਗਾ ਤਾਂ ਜੋ ਹਰ ਵਰਗ ਦੇ ਵਿਦਿਆਰਥੀ ਇਸ ਵਿੱਚ ਭਾਗ ਲੈ ਸਕਣ। ਪ੍ਰੋ. ਸੂਦ ਨੇ ਇਹ ਵੀ ਦੱਸਿਆ ਕਿ ਐਚ.ਐਸ.ਡੀ.ਸੀ. ਸੈਂਟਰ ਅੰਮ੍ਰਿਤਸਰ ਅਤੇ ਬਠਿੰਡਾ ਵੀ ਜਲਦ ਹੀ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਸੰਭਾਲੇ ਜਾਣਗੇ, ਜਿਸ ਨਾਲ ਯੂਨੀਵਰਸਿਟੀ ਦਾ ਸਕਿਲ ਡਿਵੈਲਪਮੈਂਟ ਨੈੱਟਵਰਕ ਪੂਰੇ ਪੰਜਾਬ ਵਿੱਚ ਵਿਸਤਾਰ ਪਾਵੇਗਾ।

ਉਨ੍ਹਾਂ ਨੇ ਡਾ. ਜਸਬੀਰ ਕੌਰ, ਪ੍ਰਿੰਸੀਪਲ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਅਲਾਇਡ ਹੈਲਥ ਸਾਇੰਸਿਜ਼ ( ਯੂ ਐਲ ਏ ਐੱਚ ਸੀਐਸ), ਬਾਬਾ ਫਰੀਦ ਯੂਨੀਵਰਸਿਟੀ ਅਤੇ ਡਾ. ਅਰਚਨਾ ਸ਼ਾਹੀ ਬਾਜਾਜ, ਨੋਡਲ ਅਫਸਰ, ਐਚ.ਐਸ.ਡੀ.ਸੀ. ਫਰੀਦਕੋਟ, ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਦੀ ਸਮਰਪਿਤ ਮਿਹਨਤ ਨਾਲ ਪਟਿਆਲਾ ਸੈਂਟਰ ‘ਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਅਤੇ ਟ੍ਰੇਨਿੰਗ ਜਾਰੀ ਰਹੇਗੀ। ਬਿਲਕੁਲ ਉਹੀ ਮਿਆਰ ਜੋ ਪਹਿਲਾਂ ਹੀ ਫਰੀਦਕੋਟ ਸੈਂਟਰ ‘ਤੇ ਸਥਾਪਿਤ ਕੀਤਾ ਗਿਆ ਹੈ। ਇਹ ਪਹਿਲ ਬਾਬਾ ਫਰੀਦ ਯੂਨੀਵਰਸਿਟੀ ਦੀ ਉਸ ਅਗਵਾਈ ਨੂੰ ਮਜ਼ਬੂਤ ਕਰਦੀ ਹੈ ਜੋ ਸਿਹਤ ਖੇਤਰ ਵਿੱਚ ਰੋਜ਼ਗਾਰਯੋਗ ਸਕਿਲ ਵਿਕਸਤ ਕਰਨ, ਨੌਜਵਾਨਾਂ ਨੂੰ ਸਸ਼ਕਤ ਬਣਾਉਣ ਅਤੇ ਇੱਕ ਸਕਿਲਡ ਅਤੇ ਆਤਮਨਿਰਭਰ ਪੰਜਾਬ ਦੇ ਸੁਪਨੇ ਨੂੰ ਹਕੀਕਤ ਬਣਾਉਣ ਵੱਲ ਕੇਂਦ੍ਰਿਤ ਹੈ।  Baba Farid University

Faridkot News: ਐਲ.ਬੀ.ਸੀ.ਟੀ. ਵੱਲੋਂ ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕੀਤੀ ਗਈ : ਢੋਸੀਵਾਲ
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਫਰੀਦਕੋਟ ਇਕਾਈ ਵੱਲੋਂ ਅੱਜ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਪ੍ਰੋ. ਰਾਜੀਵ ਸੂਦ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਟਰੱਸਟ ਦੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਬੈਂਕ ਮੈਨੇਜਰ (ਰ) ਦੀ ਅਗਵਾਈ ਹੇਠਲੇ ਇਸ ਵਫ਼ਦ ਵਿੱਚ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਮੁਕਤਸਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।

ਮੁਲਾਕਾਤ ਦੌਰਾਨ ਵਾਇਸ ਚਾਂਸਲਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਯੂਰੋਲੋਜਿਸਟ ਡਾ. ਰਾਜੀਵ ਸੂਦ ਅਤੇ ਲੋਕ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਸਦਾ ਯਤਨਸ਼ੀਲ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਐੱਮ.ਐੱਲ.ਏ. ਦੇ ਸਾਂਝੇ ਯਤਨਾਂ ਨਾਲ ਯੂਨੀਵਰਸਿਟੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਦਿਵਾਉਣ ਅਤੇ ਲਾ-ਜਵਾਬ ਪ੍ਰਬੰਧਕੀ ਕਾਰਜਕੁਸ਼ਲਤਾ ਲਈ ਡਾ. ਸੂਦ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਡਾ. ਸੂਦ ਅਤੇ ਯੂਨੀਵਰਸਿਟੀ ਦੇ ਗਵਰਨਿੰਗ ਬਾਡੀ ਦੇ ਸਰਕਾਰੀ ਮੈਂਬਰ ਹੋਣ ਦੇ ਨਾਤੇ ਗੁਰਦਿੱਤ ਸਿੰਘ ਸੇਖੋਂ ਦੇ ਸਾਂਝੇ ਯਤਨਾਂ ਨਾਲ ਯੂਨੀਵਰਸਿਟੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਾ ਕੇ ਗਰੀਨ ਯੂਨੀਵਰਸਿਟੀ ਹੋਣ ਦਾ ਸਨਮਾਨ ਪ੍ਰਾਪਤ ਕੀਤਾ ਹੈ। ਐਨਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਵਿੱਚ ਕਰੋੜਾਂ ਰੁਪਏ ਦੀਆਂ ਆਧੁਨਿਕ ਜੀਵਨ ਰਕਸ਼ਕ ਮਸ਼ੀਨਾਂ ਖਰੀਦੀਆਂ ਗਈਆਂ ਹਨ।

ਕਾਲਜ ਵਿੱਚ ਐਮ.ਬੀ.ਬੀ.ਐੱਸ. ਦੀਆਂ 75 ਸੀਟਾਂ ਵਧਾਈਆਂ ਗਈਆਂ ਹਨ। ਕਾਲਿਜ ਵਿੱਚ ਬੀ.ਡੀ.ਐੱਸ. ਕਾਲਜ ਦੀ ਜਲਦੀ ਸਥਾਪਨਾ ਹੋਣ ਦੀ ਸੰਭਾਵਨਾ ਹੈ। ਅਗਨੀਵੀਰਾਂ ਲਈ ਯੂਨੀਵਰਸਿਟੀ ਅੰਦਰ ਪੰਜਾਬ ਦਾ ਪਹਿਲਾ ਸਕਿੱਲ ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ ਹੈ। ਯੂਨੀਵਰਸਿਟੀ ਵੱਲੋਂ ਅਜਿਹੇ ਸੈਂਟਰ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਖੋਲ੍ਹੇ ਜਾਣਗੇ। ਮੁਲਾਕਾਤ ਦੌਰਾਨ ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਸਮਾਜ ਸੇਵਕ ਹੋਣ ਦੇ ਨਾਤੇ ਉਹਨਾਂ ਦਾ ਕਈ ਸਰਕਾਰੀ ਅਦਾਰਿਆਂ ਅਤੇ ਸੰਸਥਾਵਾਂ ਨਾਲ ਰਾਬਤਾ ਰਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੱਲ ਸਪੱਸ਼ਟ ਹੈ ਕਿ ਯੂਨੀਵਰਸਿਟੀ ਅੰਦਰ ਸਾਰੀਆਂ ਨਿਯੁਕਤੀਆਂ ਅਤੇ ਪ੍ਰਮੋਸ਼ਨਾਂ ਸਰਕਾਰੀ ਨਿਯਮਾਂ ਅਤੇ ਰਨਿੰਗ ਰੋਸਟਰ ਸਿਸਟਮ ਅਨੁਸਾਰ ਕੀਤੀਆਂ ਜਾਂਦੀਆਂ ਹਨ। Faridkot News

ਇਹ ਵੀ ਪੜ੍ਹੋ: France Protests: ਨੇਪਾਲ ਤੋਂ ਬਾਅਦ ਹੁਣ ਫਰਾਂਸ ’ਚ ਵੀ ਸਰਕਾਰ ਖਿਲਾਫ ਪ੍ਰਦਰਸ਼ਨ, 1 ਲੱਖ ਲੋਕ ਸੜਕਾਂ ’ਤੇ

ਹਰ ਵਰਗ ਦੇ ਕਰਮਚਾਰੀ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਂਦਾ ਹੈ। ਜਿਸ ਲਈ ਡਾ. ਸੂਦ ਅਤੇ ਸ੍ਰ. ਸੇਖੋਂ ਵਧਾਈ ਦੇ ਪਾਤਰ ਹਨ। ਢੋਸੀਵਾਲ ਨੇ ਅੱਗੇ ਕਿਹਾ ਕਿ ਇੰਜ ਜਾਪਦਾ ਹੈ ਕਿ ਵਾਇਸ ਚਾਂਸਲਰ ਡਾ. ਸੂਦ ‘‘ਜੋ ਵੀ ਕਰਮਚਾਰੀ ਆਵੇ, ਆਪਣਾ ਬਣਦਾ ਹੱਕ ਲੈ ਕੇ ਜਾਵੇ’’ ਦੀ ਨੀਤੀ ’ਤੇ ਚੱਲਦੇ ਹਨ। ਮੁਲਾਕਾਤ ਦੌਰਾਨ ਡਾ. ਸੂਦ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਲਗਨ, ਇਮਾਨਦਾਰੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਕਰਦੇ ਹਨ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਿਣਗੇ।

ਢੋਸੀਵਾਲ ਨੇ ਦੱਸਿਆ ਹੈ ਕਿ ਵਫ਼ਦ ਵਿੱਚ ਟਰੱਸਟ ਦੀ ਜ਼ਿਲ੍ਹਾ ਚੀਫ਼ ਪੈਟਰਨ ਮੈਡਮ ਹੀਰਾਵਤੀ ਨਾਇਬ ਤਹਿਸੀਲਦਾਰ (ਰ), ਮੈਡਮ ਰਵਿੰਦਰ ਕੌਰ ਨਰਸਿੰਗ ਸੁਪਰਵਾਇਜ਼ਰ (ਰ), ਮਲਕੀਤ ਸਿੰਘ ਮੰਮਣ ਲੈਕਚਰਾਰ (ਰ), ਜੀ.ਪੀ. ਛਾਬੜਾ ਸੀਨੀਅਰ ਬੈਂਕ ਮੈਨੇਜਰ (ਰ), ਸ੍ਰੀ ਕ੍ਰਿਸ਼ਨ ਆਰ.ਏ. (ਰ), ਪ੍ਰਸਿੱਧ ਲਿਖਾਰੀ ਅਤੇ ਸਮਾਜ ਸੇਵਕ ਸ਼ਿਵਨਾਥ ਦਰਦੀ,ਵੀਰ ਸਿੰਘ ਕੰਮੇਆਣਾ ਅਤੇ ਬਲਕਾਰ ਸਿੰਘ ਸਹੋਤਾ ਆਦਿ ਸ਼ਾਮਿਲ ਸਨ। ਡਾ. ਸੂਦ ਦੀ ਵਧੀਆ ਪ੍ਰਬੰਧਕੀ ਕਾਰਜਸ਼ੈਲੀ ਲਈ ਟਰੱਸਟ ਵੱਲੋਂ ਮੈਡਮ ਹੀਰਾਵਤੀ ਅਤੇ ਮੈਡਮ ਰਵਿੰਦਰ ਕੌਰ ਰਾਹੀਂ ਵਿਸ਼ੇਸ਼ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਯੂਨੀਵਰਸਿਟੀ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਐੱਮ.ਐੱਲ.ਏ. ਸ੍ਰ. ਸੇਖੋਂ ਨਾਲ ਵੀ ਟਰੱਸਟ ਵੱਲੋਂ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ ਜਾਵੇਗੀ।

Baba Farid University: ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ, ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ ਦਾ ਪਹਿਲ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਬੈਚ ਹੋਇਆ ਪਾਸ ਆਊਟ
Baba Farid University: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸ. ਭਗਵੰਤ ਸਿੰਘ ਮਾਨ, ਮਾਣਯੋਗ ਮੁੱਖ ਮੰਤਰੀ ਪੰਜਾਬ, ਅਤੇ ਸ਼੍ਰੀ ਅਮਨ ਅਰੋੜਾ, ਮਾਣਯੋਗ ਕੈਬਨਿਟ ਮੰਤਰੀ, ਪੰਜਾਬ ਸਰਕਾਰ ਦੀ ਦੂਰਦਰਸ਼ੀ ਅਗਵਾਈ ਹੇਠ ਪੰਜਾਬ ਰਾਜ ਹੁਣ ਸਕਿਲ ਡਿਵੈਲਪਮੈਂਟ ਅਤੇ ਰੋਜ਼ਗਾਰ ਸਿਰਜਣ ਦੇ ਖੇਤਰ ਵਿੱਚ ਨਵੇਂ ਮਿਆਰ ਸਥਾਪਤ ਕਰ ਰਿਹਾ ਹੈ।

ਇਸੇ ਦ੍ਰਿਸ਼ਟੀਕੋਣ ਅਨੁਸਾਰ, ਹੈਲਥ ਸਕਿਲ ਡਿਵੈਲਪਮੈਂਟ ਸੈਂਟਰ (HSDC), ਫਰੀਦਕੋਟ ਦਾ ਪਹਿਲਾ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ (EMT) ਬੈਚ, ਜੋ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ (BFUHS) ਵੱਲੋਂ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਨਾਲ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਹੈ, ਨੇ ਆਪਣੀ ਟ੍ਰੇਨਿੰਗ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੀ ਕੀਤੀ ਹੈ। ਇਹ ਸਿਹਤ ਖੇਤਰ ਵਿੱਚ ਤਜ਼ਰਬੇਕਾਰ ਅਤੇ ਪ੍ਰੋਫੈਸ਼ਨਲ ਵਰਕਫੋਰਸ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। HSDC ਫਰੀਦਕੋਟ ਵਿਦਿਆਰਥੀਆਂ ਨੂੰ ਵਿਸ਼ਵ-ਪੱਧਰੀ ਸਿੱਖਿਆ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਵਿੱਚ ਬਿਹਤਰ ਕਲੀਨਿਕਲ ਅਨੁਭਵ ਪ੍ਰਦਾਨ ਕਰਦਾ ਹੈ। ਇੱਥੇ ਦਾ ਕਰੀਕੁਲਮ ਵਿਦਿਆਰਥੀਆਂ ਨੂੰ ਸਿਧਾਂਤਕ ਗਿਆਨ ਦੇ ਨਾਲ-ਨਾਲ ਹੱਥੀਂ ਕਲੀਨਿਕਲ ਐਕਸਪੋਜ਼ਰ ਵੀ ਦਿੰਦਾ ਹੈ, ਜੋ ਕਿ ਐਮਰਜੈਂਸੀ ਹੈਲਥਕੇਅਰ ਸੇਵਾਵਾਂ ਵਿੱਚ ਉਨ੍ਹਾਂ ਦੀ ਯੋਗਤਾ ਨੂੰ ਮਜ਼ਬੂਤ ਕਰਦਾ ਹੈ।

ਇਹ ਵੀ ਪੜ੍ਹੋ: Indian Army Martyr: ਸ਼ਹੀਦ ਫੌਜੀ ਰਿੰਕੂ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

ਇਸ ਮੌਕੇ ਪ੍ਰੋ. (ਡਾ.) ਰਾਜੀਵ ਸੂਦ, ਮਾਣਯੋਗ ਵਾਈਸ ਚਾਂਸਲਰ, BFUHS ਨੇ ਟ੍ਰੇਨਰਾਂ ਨੂੰ ਸਰਟੀਫਿਕੇਟ ਵੰਡੇ। ਸਮਾਰੋਹ ਵਿੱਚ ਸ਼੍ਰੀ ਅਰਵਿੰਦ ਕੁਮਾਰ, ਰਜਿਸਟਰਾਰ, ਡਾ. ਜਸਬੀਰ ਕੌਰ, ਪ੍ਰਿੰਸੀਪਲ, ਅਤੇ ਡਾ. ਅਰਚਨਾ ਸ਼ਾਹੀ, ਨੋਡਲ ਅਫਸਰ ਵੀ ਹਾਜ਼ਰ ਸਨ। ਆਪਣੇ ਸੰਬੋਧਨ ਵਿੱਚ ਵਾਈਸ ਚਾਂਸਲਰ ਸਾਹਿਬ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਸਮਾਜ ਪ੍ਰਤੀ ਸਮਰਪਿਤ ਸੇਵਾ ਕਰਨ ਲਈ ਪ੍ਰੇਰਿਤ ਕੀਤਾ। EMT ਸਕਿਲ ਸਰਟੀਫਿਕੇਟ ਕੋਰਸ HSDC ਵਿੱਚ ਪੂਰੀ ਤਰ੍ਹਾਂ ਮੁਫ਼ਤ ਹੈ, ਜਿਸ ਵਿੱਚ ਪੜ੍ਹਾਈ, ਟ੍ਰੇਨਿੰਗ, ਰਹਿਣ ਦੀ ਸਹੂਲਤ, ਯੂਨੀਫਾਰਮ, ਕਿਟ ਅਤੇ ਕਿਤਾਬਾਂ ਬਿਨਾਂ ਕਿਸੇ ਕੀਮਤੀ ਦੇ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਹ ਪਹਿਲਕਦਮੀ ਪੰਜਾਬ ਦੇ ਨੌਜਵਾਨਾਂ ਨੂੰ ਉੱਚ-ਗੁਣਵੱਤਾ ਵਾਲੇ ਸਿਹਤ ਸੰਭਾਲ ਹੁਨਰਾਂ ਨਾਲ ਸਸ਼ਕਤ ਬਣਾ ਰਹੀ ਹੈ ਜਦੋਂਕਿ ਪੇਸ਼ੇਵਰ ਵਿਕਾਸ ਅਤੇ ਸਮਾਜ ਦੀ ਸੇਵਾ ਲਈ ਨਵੇਂ ਰਾਹ ਖੋਲ੍ਹ ਰਹੀ ਹੈ। Baba Farid University

ਪੋਟੈਂਸ਼ੀਆ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਬੀਐਸਸੀ ਨਰਸਿੰਗ ਦੇ ਨਤੀਜਿਆਂ ’ਚ ਮਾਰੀ ਬਾਜੀ
(ਸੱਚ ਕਹੂੰ ਨਿਊਜ਼) ਮੋਗਾ। ਬਾਬਾ ਫ਼ਰੀਦ ਯੂਨੀਵਰਸਿਟੀ ਦੀ ਨਰਸਿੰਗ ਪ੍ਰਵੇਸ਼ ਪ੍ਰੀਖਿਆ ਪੀਪੀਐਮਈਟੀ ’ਚ ਪੋਟੈਂਸ਼ੀਆ ਅਕੈਡਮੀ ਦੀਆਂ ਵਿਦਿਆਰਥਣਾਂ ਨੇ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਬਾਜੀ ਮਾਰੀ ਹੈ। ਸੰਸਥਾ ਦੇ ਡਾਇਰੈਕਟਰ ਸੁਖਦਵਿੰਦਰ ਸਿੰਘ ਕੌੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆ। Bsc Nursing Result

ਇਹ ਵੀ ਪੜ੍ਹੋ: Monsoon: ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਨੇ ਮਾਨਸੂਨ ਦੌਰਾਨ ਚਾੜ੍ਹੇ ਆਦੇਸ਼

ਸ੍ਰੀ ਕੌੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿੱਚ ਕੋਚਿੰਗ ਲੈਣ ਵਾਲੀ ਨਵਦੀਪ ਕੌਰ ਨੇ 99.45 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ’ਚੋਂ 72ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਪਵਨਦੀਪ ਕੌਰ, ਹਰਮਨਜੋਤ ਕੌਰ, ਐਂਜਲੀਨ ਨੇ ਕ੍ਰਮਵਹਜ 98.54, 97.26 ਅਤੇ 96.26 ਫੀਸਦੀ ਅੰਕ ਪ੍ਰਾਪਤ ਕਰਕੇ ਮੋਗੇ ਜਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸੰਸਥਾ ਵੱਲੋਂ ਨੀਟ 2024 ਵਿੱਚੋਂ ਪਿੰਡ ਘੱਲ ਕਲਾਂ ਦੀ ਰਹਿਣ ਵਾਲੀ ਜਗਮੋਹਨ ਕੌਰ ਨੇ ਕੋਚਿੰਗ ਲੈਂਦੇ ਹੋਏ 720 ਵਿੱਚੋਂ 656 ਅੰਕ ਪ੍ਰਾਪਤ ਕਰਕੇ ਅਤੇ ਬਾਰ੍ਹਵੀਂ ਸੀਬੀਐਸਈ ਪ੍ਰੀਖਿਆ ਵਿੱਚੋਂ ਕ੍ਰਿਤਿਕਾ ਸੂਦ ਨੇ 97 ਫੀਸੀ ਅੰਕ ਹਾਸਿਲ ਕਰਕੇ ਮੋਗਾ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਸੀ।

ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਚੇਅਰਮੈਨ
ਡਾ. ਗੁਰਪ੍ਰੀਤ ਸਿੰਘ ਵਾਂਡਰ ਬਣੇ ਨਵੇਂ ਚੇਅਰਮੈਨ (Baba Farid University )

ਮੁੱਖ ਮੰਤਰੀ ਨੇ ਦਿੱਤੀ ਵਧਾਈ

(ਸੱਚ ਕਹੂੰ ਨਿਊਜ਼) ਫਰੀਦਕੋਟ। ਮੰਨੇ-ਪ੍ਰਮੰਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ (Baba Farid University ) ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਬਾਈਕ ਸਵਾਰਾਂ ਨੇ 9 ਮਹੀਨਾ ਦਾ ਬੱਚਾ ਕੀਤਾ ਅਗਵਾ

ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਮੰਨੇ-ਪ੍ਰਮੰਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ..ਬੋਰਡ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ..ਉਮੀਦ ਹੈ ਨਵੀਂ ਮੈਨੇਜਮੈਂਟ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵੇਗੀ।

ਮੰਨੇ-ਪ੍ਰਮੰਨੇ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਦੇ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ..ਬੋਰਡ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ..ਉਮੀਦ ਹੈ ਨਵੀਂ ਮੈਨੇਜਮੈਂਟ ਯੂਨੀਵਰਸਿਟੀ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਵੇਗੀ..

— Bhagwant Mann (@BhagwantMann) July 8, 2023

ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਨਵਾਂ ਵੀਸੀ
ਡਾ. ਰਾਜੀਵ ਸੂਦ ਦੇ ਨਾਂਅ ’ਤੇ ਲੱਗੀ ਮੋਹਰ

(ਸੱਚ ਕਹੂੰ ਨਿਊਜ) ਫਰੀਦਕੋਟ। ਬਾਬਾ ਫਰੀਦ ਯੂਨੀਵਰਸਿਟੀ (Baba Farid University) ਲਈ ਡਾ. ਰਾਜੀਵ ਸੂਦ ਨੂੰ ਨਵਾਂ ਵੀਸੀ ਬਣਾਇਆ ਗਿਆ ਹੈ। ਉਨਾਂ ਦੇ ਨਾਂਅ ’ਤੇ ਮੋਹਰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਲਾ ਦਿੱਤੀ ਹੈ। ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਨਵੇਂ ਵੀਸੀ ਡਾ. ਰਾਜੀਵ ਸੂਦ ਹੋਣਗੇ। ਉਹ ਦਿੱਲੀ ਨਾਲ ਸਬੰਧਿਤ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨਵੇਂ ਵੀਸੀ ਲਈ ਪੰਜ ਨਾਂਅ ਪੰਜਾਬ ਰਾਜਪਾਲ ਨੂੰ ਭੇਜੇ ਸਨ। ਜਿਨਾਂ ’ਚੋਂ ਡਾ. ਰਾਜੀਵ ਸੂਦ ਨੂੰ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਕਾਂਗਰਸ ਨੂੰ ਝਟਕਾ, ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਕਾਂਗਰਸ ਦੇ ਦੋ ਆਗੂ