MSG Bhandara - Sach Kahoon Punjabi
MSG Bhandara: ਬਰਨਾਵਾ ਤੇ ਬੂਧਰ ਵਾਲੀ ’ਚ ਗੂੰਜਿਆ ਗੁਰੂਜੱਸ
ਬਰਨਾਵਾ/ਬੂਧਰ ਵਾਲੀ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਐਤਵਾਰ ਨੂੰ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਾਧ-ਸੰਗਤ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ’ਚ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੂਧਰ ਵਾਲੀ, ਜ਼ਿਲ੍ਹਾ ਸ਼੍ਰੀਗੰਗਾਨਗਰ (ਰਾਜਸਥਾਨ) ਵਿਖੇ ਪਵਿੱਤਰ ਭੰਡਾਰਾ ਮਨਾਇਆ। ਹੁੰਮਸ ਭਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ। ਇਸ ਮੌਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 176 ਕਾਰਜਾਂ ’ਚ ਸ਼ਾਮਲ ‘ਕਲਾਥ ਬੈਂਕ ਮੁਹਿੰਮ’ ਤਹਿਤ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ 59-59 ਲੋੜਵੰਦ ਬੱਚਿਆਂ ਨੂੰ ਕੱਪੜੇ ਵੰਡੇ।
ਸਵੇਰੇ 9 ਵਜੇ ਪਵਿੱਤਰ ਭੰਡਾਰੇ ਦਾ ਨਾਮ ਚਰਚਾ ਸਤਿਸੰਗ ਸ਼ੁਰੂ ਹੋਇਆ ਭੰਡਾਰੇ ਦੀ ਸ਼ੁਰੂਆਤ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਕੀਤੀ ਗਈ ਇਸ ਤੋਂ ਬਾਅਦ ਕਵੀਰਾਜ ਭਾਈਆਂ ਨੇ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸ਼ਬਦਬਾਣੀ ਸੁਣੀ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਸਰਵਣ ਕੀਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਇਹ ਮਹੀਨਾ ਸੱਚੇ ਦਾਤਾ ਰਹਿਬਰ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਨੇ ਐੱਮਐੱਸਜੀ ਭੰਡਾਰੇ ਵਜੋਂ ਮਨਾਇਆ, ਮਨਾ ਰਹੇ ਹਾਂ ਅਤੇ ਮਨਾਉਂਦੇ ਰਹਿਣਾ ਹੈ ਤੁਹਾਨੂੰ ਸਾਰਿਆਂ ਨੂੰ ਐੱਮਐੱਸਜੀ ਭੰਡਾਰੇ ਦੀਆਂ ਮਾਲਕ ਬਹੁਤ-ਬਹੁਤ ਖੁਸ਼ੀਆਂ ਦੇਣ ਅਤੇ ਦ੍ਰਿੜ ਵਿਸ਼ਵਾਸ ਬਖਸ਼ਣ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ ਪਿਆਰੀ ਸਾਧ-ਸੰਗਤ ਜੀਓ, ਸਾਈਂ ਮਸਤਾਨਾ ਜੀ ਦਾਤਾ ਰਹਿਬਰ ਨੇ, ਸ਼ਾਹ ਸਤਿਨਾਮ ਜੀ ਦਾਤਾ ਨੇ ਸੱਚਾ ਸੌਦਾ ਬਣਾਇਆ, ਚਲਾਇਆ, ਸਜਾਇਆ ਅਤੇ ਉਹ ਚਲਾ ਰਹੇ ਹਨ ਇੰਨਾ ਸਿੱਧਾ ਭਾਵ ਸਰਲ, ਆਸਾਨ ਸੌਦਾ ਹੈ ਕਿ ਤੁਸੀਂ ਕਲਪਨਾ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : Obesity Causes: ਮੋਟਾਪਾ ਇੱਕ ਵਿਸ਼ਵ-ਪੱਧਰੀ ਵੰਗਾਰ ਅਤੇ ਗੰਭੀਰ ਬਿਮਾਰੀ
ਕੀ ਤੁਸੀਂ ਕਦੇ ਸੁਣਿਆ ਹੈ ਕਿ ਦੇਣਾ ਉਹ ਹੋਵੇ ਜੋ ਖੋਟਾ ਸਿੱਕਾ ਹੋਵੇ ਅਤੇ ਬਦਲੇ ’ਚ ਉਹ ਮਿਲੇ ਜੋ ਅਰਬਾਂ ਦਾ ਕੰਮ ਕਰੇ ਸਾਈਂ ਜੀ ਨੇ ਬਚਨ ਕਰ ਦਿੱਤੇ, ਪਰਮ ਪਿਤਾ ਜੀ ਨੇ ਬਚਨ ਕਰ ਦਿੱਤੇ ਕਿ ਆਓ! ਆਪਣਾ ਖੋਟਾ ਸਿੱਕਾ ਦੇ ਜਾਓ, ਭਾਵ ਤੁਹਾਡੇ ਅੰਦਰ ਜੋ ਕਮੀਆਂ ਹਨ, ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ, ਨਸ਼ਾ ਕਰਦੇ ਹੋ, ਬੁਰੀਆਂ ਆਦਤਾਂ ਅਤੇ ਮਾਸਾਹਾਰ, ਜੋ ਵੀ ਬੁਰਾਈਆਂ ਤੁਹਾਡੇ ਅੰਦਰ ਹਨ, ਉਹ ਦੇ ਜਾਓ ਅਜਿਹਾ ਸੌਦਾਗਰ ਕਦੇ ਸੁਣਿਆ ਨਹੀਂ ਪਹਿਲਾਂ, ਨਾ ਹੀ ਅਜਿਹਾ ਪੜਿ੍ਹਆ ਕਿ ਇਹ ਸਭ ਦੇ ਜਾਓ ਅਤੇ ਇੱਕ ਪੈਸਾ ਦੁਨਿਆਵੀ, ਰੁਪਇਆ, ਧਨ-ਦੌਲਤ, ਕੁਝ ਨਹੀਂ ਲੈਣਾ, ਨਾ ਹੀ ਧਰਮ ਬਦਲਣਾ, ਬੱਸ ਉਸ ਓਮ, ਉਸ ਨੂੰ ਅੱਲ੍ਹਾ ਕਹੋ, ਵਾਹਿਗੁਰੂ ਕਹੋ, ਗੌਡ, ਖੁਦਾ, ਰੱਬ, ਉਸ ਦਾ ਗੁਰਮੰਤਰ, ਉਸ ਦਾ ਤਰੀਕਾ, ਉਸ ਦਾ ਮੈਥਡ ਲੈ ਜਾਓ, ਇਹ ਅਨਮੋਲ ਹੈ, ਜੋ ਇੱਕ ਸੁਆਸ ’ਚ ਤ੍ਰਿਲੋਕੀ ਪਾਰ ਕਰਕੇ ਭਗਵਾਨ ਦੇ ਦਰਸ਼ਨ ਕਰਵਾ ਸਕਦਾ ਹੈ ਇੰਨਾ ਅਨਮੋਲ ਖਜ਼ਾਨਾ ਅਤੇ ਦੇਣਾ ਕੀ ਪਿਆ।
ਆਪਣੀਆਂ ਟੈਨਸ਼ਨਾਂ ਦੇ ਗਏ, ਬੁਰਾਈਆਂ ਦੇ ਗਏ, ਇਹ ਸਭ ਛੱਡ ਗਏ ਅਤੇ ਬਦਲੇ ’ਚ ਇੰਨਾ ਵੱਡਾ ਧਨ ਲੈ ਗਏ, ਇਸੇ ਦਾ ਨਾਮ ਸੱਚਾ ਸੌਦਾ ਸਾਈਂ ਮਸਤਾਨਾ ਜੀ ਨੇ ਰੱਖਿਆ, ਸ਼ਾਹ ਸਤਿਨਾਮ ਜੀ ਨੇ ਦੱਸਿਆ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੱਚੇ ਸੌਦੇ ’ਚ ਜਦੋਂ ਤੁਸੀਂ ਚੱਲ ਕੇ ਆਉਂਦੇ ਹੋ, ਇੱਥੋਂ ਕੁਝ ਲੈ ਕੇ ਜਾਂਦੇ ਹੋ, ਇੱਥੋਂ ਕੁਝ ਹਾਸਲ ਕਰਕੇ ਜਾਂਦੇ ਹੋ, ਖਾਲੀ ਹੱਥ ਨਹੀਂ ਜਾਂਦੇ ਅਤੇ ਚੰਗਾ ਹਾਸਲ ਕਰਕੇ ਜਾਂਦੇ ਹੋ, ਬੁਰਾਈਆਂ ਛੱਡ ਕੇ ਜਾਂਦੇ ਹੋਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ, ‘ਸੁਨ ਰੇ ਪ੍ਰਾਣੀ, ਤੂ ਰਾਮ-ਨਾਮ ਜਪ ਲੇ, ਜਪਨੇ ਸੇ ਖਤਮ ਹੋਂਗੇ ਬਹੁਤ ਸੇ ਖਤਰੇ’ ਆਦਮੀ ਸੋਚਦਾ ਹੈ ਕਿ ਮੈਂ ਰਾਮ ਦਾ ਨਾਮ ਕਿਉਂ ਜਪਾਂ? ਕੀ ਫਰਕ ਪੈਣ ਵਾਲਾ ਹੈ? ‘ਸੁਨ ਰੇ ਪ੍ਰਾਣੀ ਤੂ ਰਾਮ-ਨਾਮ ਜਪ ਲੇ’ ਕਿ ਭਾਈ ਸੁਣ, ਹੱਥ ਜੋੜ ਕੇ ਕਹਿ ਰਹੇ ਹਾਂ 1948 ਤੋਂ, ਕਿ ਰਾਮ-ਨਾਮ ਜਪ ਲਓ ਭਾਈ ਅਤੇ ਇਸ ਨਾਲ ਕੀ ਹੋਵੇਗਾ? ਆਉਣ ਵਾਲੇ ਅਤੇ ਜੋ ਚੱਲ ਰਹੇ ਅਤੇ ਜੋ ਪਿਛਲੇ ਗੁਜ਼ਰ ਗਏ, ਸਾਰੇ ਹੀ ਖ਼ਤਰੇ ਆਤਮਾ ਦੇ ਸਾਹਮਣੇ ਜੋ ਖੜੇ੍ਹ ਹਨ, ਖ਼ਤਮ ਹੋ ਜਾਣਗੇ।
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਕੋਈ ਪੈਸਾ ਨਹੀਂ ਲੱਗੇਗਾ, ਕੋਈ ਚੜ੍ਹਾਵਾ ਨਹੀਂ, ਕੋਈ ਧਰਮ ਨਹੀਂ ਬਦਲਣਾ, ਕੰਮ-ਧੰਦਾ ਵੀ ਨਹੀਂ ਛੱਡਣਾ ਕੰਮ-ਧੰਦਾ ਕਰਦੇ-ਕਰਦੇ ਓਮ, ਹਰੀ, ਪਰਮਾਤਮਾ ਦਾ ਨਾਮ ਲੈਂਦੇ ਰਹੋ ਹੱਥ ਕਾਰ ਵੱਲ ਅਤੇ ਧਿਆਨ ਪ੍ਰਭੂ ਯਾਰ ਵੱਲ, ਕਿ ਹੱਥਾਂ ਨਾਲ ਕੰਮ-ਧੰਦਾ, ਕਾਰਜ ਕਰਦੇ ਰਹੋ ਅਤੇ ਜੀਭਾ ਨਾਲ ਪਰਮਾਤਮਾ ਦਾ ਨਾਮ ਲੈਂਦੇ ਰਹੋ, ਦੋਵਾਂ ’ਚ ਹੀ ਬਰਕਤ ਹੀ ਬਰਕਤ, ਫਾਇਦਾ ਹੀ ਫਾਇਦਾ, ਖੁਸ਼ੀਆਂ ਹੀ ਖੁਸ਼ੀਆਂ  ਭੰਡਾਰੇ ਦੌਰਾਨ ਪੂਜਨੀਕ ਗੁਰੂ ਜੀ ਦੇ ਨਸ਼ਿਆਂ ਵਿਰੁੱਧ ਗਾਏ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ਅਸ਼ੀਰਵਾਦ ਮਾਓਂ ਕਾ’ ਚਲਾਏ ਗਏ ਜਿਸ ’ਤੇ ਸਾਧ-ਸੰਗਤ ਨੇ ਨੱਚ ਕੇ ਖੁਸ਼ੀ ਮਨਾਈ ਭੰਡਾਰੇ ਦੀ ਸਮਾਪਤੀ ’ਤੇ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਤੇ ਪ੍ਰਸ਼ਾਦ ਵੀ ਵੰਡਿਆ ਗਿਆ
ਪਵਿੱਤਰ ਅਵਤਾਰ ਦਿਹਾੜੇ ਸਬੰਧੀ ਦਿਖਾਈ ਡਾਕਿਊਮੈਂਟਰੀ | MSG Bhandara
ਪਵਿੱਤਰ ਭੰਡਾਰੇ ਦੌਰਾਨ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜੇ ਸਬੰਧੀ ਡਾਕਿਊਮੈਂਟਰੀ ਦਿਖਾਈ ਗਈ ਡਾਕਿਊਮੈਂਟਰੀ ਵਿੱਚ ਪੂੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਵਤਾਰ ਧਾਰਨ, ਨਾਮ-ਸ਼ਬਦ ਦੀ ਦਾਤ ਬਖਸ਼ਿਸ਼, ਗੁਰਗੱਦੀਨਸ਼ੀਨੀ, ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ 176 ਮਾਨਵਤਾ ਭਲਾਈ ਦੇ ਕਾਰਜਾਂ ਅਤੇ ਭਲਾਈ ਕਾਰਜਾਂ ’ਚ ਕਾਇਮ ਕੀਤੇ ਵਿਸ਼ਵ ਰਿਕਾਰਡਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ
ਪਵਿੱਤਰ ਭੰਡਾਰੇ ਦੀਆਂ ਝਲਕੀਆਂ
ਕਲਾਥ ਬੈਂਕ ਮੁਹਿੰਮ ਤਹਿਤ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ 59-59 ਅਤਿ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਵੰਡੇ ਕੱਪੜੇ।
ਸੜਕਾਂ ’ਤੇ ਦੂਰ-ਦੂਰ ਤੱਕ ਦਿਸੇ ਸਾਧ-ਸੰਗਤ ਦੇ ਕਾਫਲੇ।
ਪੰਡਾਲ, ਟ੍ਰੈਫਿਕ, ਸਫਾਈ, ਲੰਗਰ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਬਾਖੂਬੀ ਨਿਭਾਈਆਂ ਡਿਊਟੀਆਂ।
ਤੇਜ਼ ਗਰਮੀ ਨੂੰ ਦੇਖਦਿਆਂ ਪੀਣ ਵਾਲੇ ਪਾਣੀ ਲਈ ਜਗ੍ਹਾ-ਜਗ੍ਹਾ ਪਾਣੀ ਦੀਆਂ ਛਬੀਲਾਂ ਲਾਈਆਂ।
MSG Bhandara: ਕਣ-ਕਣ ਛਾਈਆਂ ਅਵਤਾਰ ਦਿਵਸ ਦੀਆਂ ਖੁਸ਼ੀਆਂ, ਦੇਸ਼-ਵਿਦੇਸ਼ ’ਚ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
ਸਰਸਾ (ਸੱਚ ਕਹੂੰ ਨਿਊਜ਼/ਸੁਨੀਲ)। MSG Bhandara: ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ 59ਵਾਂ ਅਵਤਾਰ ਦਿਵਸ ਦੇਸ਼ ਵਿਦੇਸ਼ ’ਚ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਇਆ ਗਿਆ। ਹੁੰਮਸ ਭਰੀ ਗਰਮੀ ਦੇ ਬਾਵਜ਼ੂਦ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ’ਚ ਹੋਏ ਨਾਮਚਰਚਾ ਸਤਿਸੰਗ ਭੰਡਾਰੇ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੱਚਦੇ ਤੇ ਗਾਉਂਦੇ ਹੋਏ ਪਹੁੰਚੀ। ਕਿਤੇ ਢੋਲ ਦੀ ਤਾਲ ’ਤੇ ਸੰਗਤ ਨੱਚ ਰਹੀ ਸੀ ਤਾਂ ਕਿਤੇ ਬੈਂਡ ਸਾਜ਼ਾਂ ਦੀ ਧੁੰਨਾਂ ’ਤੇ ਸੰਗਤ ਨੱਚ ਗਾ ਰਹੀ ਸੀ। ਖੁਸ਼ੀ ਦੇ ਨਾਲ-ਨਾਲ ਸਾਧ-ਸੰਗਤ ਨੇ ਐੱਮਐੱਸਜੀ ਅਵਤਾਰ ਭੰਡਾਰੇ ਨੂੰ ਮਾਨਵਤਾ ਦੇ ਕਾਰਜ਼ ਕਰਕੇ ਮਨਾਇਆ। ਨਾਮਚਰਚਾ ਸਤਿਸੰਗ ਪ੍ਰੋਗਰਾਮ ਦੌਰਾਨ ਕਲਾਥ ਬੈਂਕ ਮੁਹਿੰਮ ਤਹਿਤ 59 ਜ਼ਰੂਰਤਮੰਦ ਪਰਿਵਾਰਾਂ ਨੂੰ ਕੱਪੜੇ ਵੰਡੇ ਗਏ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਮੂਹ ਸਾਧ-ਸੰਗਤ ਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਫਰਮਾਇਆ ਕਿ ਅੱਜ ਦਾ ਦਿਨ ਸਾਡੇ ਦੇਸ਼ ਲਈ ਬਹੁਤ ਵੱਡਾ ਦਿਨ ਹੈ।
15 ਅਗਸਤ 1947 ਦਾ ਉਹ ਦਿਨ ਜਦੋਂ ਦੇਸ਼ ਆਜਾਦ ਹੋਇਆ। ਸਾਡੇ ਸ਼ੂਰਵੀਰ, ਯੋਧਿਆਂ, ਸਵਤੰਤਰਤਾ ਸੈਨਾਨੀ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਸਾਰਿਆਂ ਨੂੰ ਅਸੀਂ ਸੈਲਿਊਟ ਕਰਦੇ ਹਾਂ। ਅਜਿਹੇ ਮਹਾਨ ਯੋਧਿਆਂ ਦੀਆਂ ਆਤਮਾਵਾਂ ਦਾ ਮਾਲਕ ਆਪਣੀ ਕ੍ਰਿਪਾ ਨਾਲ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਦਾਤਾ, ਓਮ, ਹਰਿ ਭਲਾ ਕਰੇ। ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਭਵਿੱਖ ’ਚ ਹੋਰ ਜ਼ਿਆਦਾ ਤਰੱਕੀ ਕਰੇ ਤੇ ਸਾਰੇ ਸੁਖੀ ਰਹਿਣ। ਨਾਮਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੇ ਜਨਮ ਸਬੰਧੀ ਡਾਕਿਊਮੈਂਟਰੀ ਵੀ ਸਾਧ-ਸੰਗਤ ਨੂੰ ਦਿਖਾਈ ਗਈ। ਐੱਮਐਸਜੀ ਅਵਤਾਰ ਭੰਡਾਰੇ ਦਾ ਜਿਕਰ ਕਰਦਿਆਂ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਦਿਨ ਨੂੰ ਐਮਐਸਜੀ ਭੰਡਾਰੇ ਦੇ ਰੂਪ ’ਚ ਮਨਾਉਂਦੀ ਹੈ ਕਿਉਂਕਿ ਇਹ ਐਮਐਸਜੀ ਭੰਡਾਰਾ ਖੁੱਦ ਸ਼ਾਹ ਸਤਿਨਾਮ ਜੀ ਮਹਾਰਾਜ਼ ਨੇ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਸਮੂਹ ਸਾਧ-ਸੰਗਤ ਨੇ ਪਵਿੱਤਰ ਨਾਅਰਾ ਬੋਲਕੇ ਪੂਜਨੀਕ ਗੁਰੂ ਜੀ ਨੂੰ ਅਵਤਾਰ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਇਹ ਵੀ ਪੜ੍ਹੋ : Faridkot Tree Plantation: ਫਰੀਦਕੋਟ ਜ਼ਿਲ੍ਹੇ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 6595 ਪੌਦੇ ਲਾਏ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਆਪਣੇ ਸਤਿਗੁਰੂ ਦੇ ਪਰੋਪਕਾਰਾਂ ਦਾ ਕਰਜ਼ਾ ਨਹੀਂ ਚੁਕਾਇਆ ਜਾ ਸਕਦਾ। ਪਰਮਾਤਮਾ ਦਾ ਨਾਮ ਅਨਮੋਲ ਹੈ, ਕਬੀਰ ਜੀ ਦੇ ਸਮੇਂ ਤਾਂ ਪ੍ਰੀਖਿਆ ਲਈ ਜਾਂਦੀ ਸੀ, ਫਿਰ ਜਾ ਕੇ ਗੁਰੂਮੰਤਰ ਮਿਲਦਾ ਸੀ। ਪਰ ਇਸ ਕਲਿਯੁੱਗ ’ਚ ਕੋਈ ਪ੍ਰੀਖਿਆ ਨਹੀਂ, ਬਸ ਆ ਕੇ ਸਤਿਸੰਗ ’ਚ ਬੈਠ ਜਾਓ ਤੇ ਰਾਮ-ਨਾਮ ਦਾ ਜਾਪ ਕਰੋ। ਰਾਮ-ਨਾਮ ਦਾ ਜਾਪ ਕਰਨ ਨਾਲ ਚੁਟਕਿਆਂ ’ਚ ਨਸ਼ਾ ਤੇ ਹੋਰ ਬੁਰਾਈਆਂ ਛੁੱਟ ਜਾਂਦੀਆਂ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਰਾਮ-ਨਾਮ ਜਪਣ ਨਾਲ ਆਤਮਬਲ ਜਾਗਦਾ ਹੈ ਤੇ ਓਮ, ਹਰੀ, ਅੱਲ੍ਹਾ, ਗੌਡ ਦੇ ਦਰਸ਼ਨਾਂ ਦੇ ਲਾਇਕ ਬਣ ਜਾਓਗੇ। ਜੋ ਬਚਨਾਂ ’ਤੇ ਅਮਲ ਕਰਦਾ ਹੈ, ਉਹ ਓਮ ਦੇ ਨਜ਼ਾਰੇ ਲੂਟਦਾ ਹੈ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੂੰ ਹਮੇਸ਼ਾ ਹੀ ਇੱਕ ਗੱਲ ਸਿਖਾਈ ਜਾਂਦੀ ਹੈ ਕਿ ਸੱਚ ਹੀ ਬੋਲਣਾ ਹੈ, ਕਦੇ ਝੂਠ ਨਹੀਂ ਬੋਲਣਾ। ਡੇਰਾ ਸੱਚਾ ਸੌਦਾ ਇੱਕ ਅਜਿਹਾ ਦਰ ਹੈ, ਜਿੱਥੇ ਜਾਤ-ਪਾਤ ਦਾ ਕੋਈ ਮਤਲਬ ਨਹੀਂ ਹੈ।
ਇੱਥੇ ਹਰ ਕੋਈ ਮਿਲਕੇ ਇੱਕਠੇ ਰਹਿੰਦਾ ਹੈ ਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ
ਇੱਥੇ ਧਰਮ ਤੇ ਜਾਤ-ਪਾਤ ਦਾ ਕੋਈ ਚੱਕਰ ਹੀ ਨਹੀਂ ਹੈ ਕਿਉਂਕਿ ਸਾਰੇ ਇੱਕ ਮਾਲਕ ਦੇ ਬੱਚੇ ਹਨ। ਡੇਰਾ ਸੱਚਾ ਸੌਦਾ ਦਾ ਇੱਕ-ਇੱਕ ਸੇਵਾਦਾਰ ਮਾਨਵਤਾ ਨੂੰ ਸਮਰਪਿਤ ਹੈ। ਸਾਧ-ਸੰਗਤ ਪਰਹਿਤ ਪਰਮਾਰਥ ਕਰਕੇ ਦੀਨ-ਦੁਖੀਆਂ ਦੀ ਮੱਦਦ ਕਰਦੀ ਹੈ। ਜਿਸ ਕੋਲ ਘਰ ਨਹੀਂ ਹੈ, ਉਸ ਨੂੰ ਘਰ ਬਣਾ ਕੇ ਦਿੰਦੀ ਹੈ, ਜਿਸ ਕੋਲ ਖਾਣ ਨੂੰ ਨਹੀਂ ਹੈ, ਉਸ ਨੂੰ ਰਾਸ਼ਨ ਦਿੰਦੀ ਹੈ। ਇਸ ਤਰ੍ਹਾਂ ਸਾਧ-ਸੰਗਤ 176 ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਲਗਾਤਾਰ ਲੱਗੀ ਹੋਈ ਹੈ। ਡੇਰਾ ਸੱਚਾ ਸੌਦਾ ’ਚ ਸਾਧ-ਸੰਗਤ ਨੂੰ ਤਨ-ਮਨ-ਧਨ ਨਾਲ ਪਰਹਿਤ ਪਰਮਾਰਥ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ 14 ਅਗਸਤ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ’ਚ ਦੇਸ਼-ਵਿਦੇਸ਼ ’ਚ ਪੌਧਾ ਰੋਪਣ ਅਭਿਆਨ ਚਲਾਇਆ ਗਿਆ, ਜਿੱਥੇ ਕਰੋੜਾਂ ਸਾਧ-ਸੰਗਤ ਨੇ ਪੌਧੇ ਲਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ ਤੇ ਪੌਦਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਖੁੱਦ ਸੰਭਾਲੀ। MSG Bhandara
Tree Plantation: ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੇ ਅਵਤਾਰ ਦਿਵਸ ’ਤੇ ਧਰਤੀ ਨੂੰ ਹਰਿਆਲੀ ਦਾ ਤੋਹਫਾ
Tree Plantation: (ਸੱਚ ਕਹੂੰ ਨਿਊਜ਼) ਸਰਸਾ। ਕਰੋੜਾਂ ਸ਼ਰਧਾਲੂਆਂ ਦੇ ਪ੍ਰੇਰਨਾ ਸਰੋਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਾਧ-ਸੰਗਤ ਨੇ ਇਸ ਵਾਰ ਵੀ ਵਿਲੱਖਣ ਅੰਦਾਜ ’ਚ ਮਨਾਇਆ। ਖੁਸ਼ੀਆਂ ਮਨਾਉਣ ਦੇ ਨਾਲ ਦੇਸ਼-ਵਿਦੇਸ਼ ’ਚ ਬੂਟੇ ਲਾ ਕੇ ਧਰਤੀ ਨੂੰ ਹਰਿਆਲੀ ਦਾ ਤੋਹਫਾ ਦਿੱਤਾ ਗਿਆ। ਪਿੰਡਾਂ, ਸ਼ਹਿਰਾਂ, ਖੇਤਾਂ ਅਤੇ ਜਨਤਕ ਸਥਾਨਾਂ ’ਤੇ ਕਰੋੜਾਂ ਛਾਂਦਰ, ਫਲਦਾਰ ਅਤੇ ਔਸ਼ਧੀ ਵਾਲੇ ਬੂਟੇ ਲਾਏ ਗਏ ਬੂਟੇ ਲਾਉਣ ਦੇ ਨਾਲ ਉਨ੍ਹਾਂ ਨੇ ਰੁੱਖ ਬਣਨ ਤੱਕ ਸੰਭਾਲਣ ਦਾ ਸੰਕਲਪ ਲੈ ਕੇ ਸਾਧ-ਸੰਗਤ ਨੇ ਆਸਥਾ ਦੇ ਨਾਲ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਦਿੱਤਾ।
ਬੂਟੇ ਲਾਓ ਮੁਹਿੰਮ ਦੀ ਸ਼ੁਰੂਆਤ ਸਵੇਰੇ 8 ਵਜੇ ਵੱਖ-ਵੱਖ ਸਥਾਨਾਂ ’ਤੇ ਅਰਦਾਸ ਦਾ ਸ਼ਬਦ ਬੋਲ ਕੇ ਅਤੇ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਇਲਾਹੀ ਨਾਅਰਾ ਲਾਉਣ ਦੇ ਨਾਲ ਹੋਈ। ਇਸ ਤੋਂ ਬਾਅਦ ਦਿਨ ਭਰ ਸਾਧ-ਸੰਗਤ ਬੂਟੇ ਲਾਉਣ ’ਚ ਜੁਟੀ ਰਹੀ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼, ਅਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਆਸਟਰੇਲੀਆ, ਇੰਗਲੈਂਡ, ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਸਾਇਪ੍ਰਸ ਸਮੇਤ ਕਈ ਦੇਸ਼ਾਂ ’ਚ ਬੂਟੇ ਲਾਓ ਮੁਹਿੰਮ ਚਲਾਈ ਗਈ ਇਸ ਦੌਰਾਨ ਡੇਰਾ ਸੱਚਾ ਸੌਦਾ ਨਾਲ ਜੁੜੇ ਪਰਿਵਾਰਾਂ ਦੇ ਮੈਂਬਰਾਂ ਨੇ ਜਨਤਕ ਸਥਾਨਾਂ, ਖੇਤਾਂ, ਅਦਾਰਿਆਂ ਦੇ ਬਾਹਰ ਅਤੇ ਹੋਰ ਵਰਤੋਯੋਗ ਥਾਵਾਂ ’ਤੇ ਬੂਟੇ ਲਾਏ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਅਤੇ ਸਾਧ-ਸੰਗਤ ਨੇ ਬੂਟੇ ਲਾਏ ਇੱਥੇ ਅਨਾਰ, ਆਂਵਲਾ, ਡੇਜ਼ੀ ਅਤੇ ਕਿੰਨੂ ਦੀਆਂ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਗਏ ਬੂਟਿਆਂ ਨੂੰ ਪਾਣੀ ਦੇਣ ਦੇ ਨਾਲ ਉਨ੍ਹਾਂ ਦੀ ਨਿਯਮਤ ਦੇਖਭਾਲ ਦੀ ਜ਼ਿੰਮੇਵਾਰੀ ਵੀ ਲਈ ਗਈ
ਹੁਣ ਤੱਕ 35 ਕਰੋੜ ਤੋਂ ਵੱਧ ਬੂਟੇ ਲਾਏ
ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਾਧ-ਸੰਗਤ ਇਸ ਤੋਂ ਪਹਿਲਾਂ ਦੇਸ਼-ਵਿਦੇਸ਼ ’ਚ 35 ਕਰੋੜ 7 ਲੱਖ 92 ਹਜ਼ਾਰ ਤੋਂ ਵੱਧ ਬੂਟੇ ਲਾ ਚੁੱਕੀ ਹੈ। ਇਨ੍ਹਾਂ ’ਚੋਂ ਵੱਡੀ ਗਿਣਤੀ ’ਚ ਬੂਟੇ ਹੁਣ ਰੁੱਖ ਦਾ ਰੂਪ ਲੈ ਚੁੱਕੇ ਹਨ। ਬੂਟੇ ਲਾਉਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਰਿਕਾਰਡ ਦਰਜ ਹਨ ਇਨ੍ਹਾਂ ’ਚ 15 ਅਗਸਤ 2009 ਨੂੰ ਸਿਰਫ਼ 8 ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ ਲਾਉਣ ਦਾ ਰਿਕਾਰਡ ਹੈ। ਸਾਧ-ਸੰਗਤ ਬੂਟੇ ਲਾਉਣ ਨੂੰ ਸਿਰਫ਼ ਮੁਹਿੰਮ ਤੱਕ ਸੀਮਤ ਰੱਖਣ ਦੀ ਬਜਾਇ ਲਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਵੀ ਕਰਦੀ ਹੈ। ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਪਰਿਵਾਰਕ ਮੈਂਬਰਾਂ ਦੀ ਯਾਦ ਆਦਿ ਮੌਕਿਆਂ ’ਤੇ ਵੀ ਸਾਧ-ਸੰਗਤ ਬੂਟੇ ਲਾ ਕੇ ਵਾਤਾਵਰਨ ਸੁਰੱਖਿਆ ’ਚ ਬਹੁਮੁੱਲ ਯੋਗਦਾਨ ਦੇ ਰਹੀ ਹੈ।
ਵਰਤਮਾਨ ਸਮੇਂ ’ਚ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ, ਤਾਂ ਕਿ ਧਰਤੀ ’ਤੇ ਸਾਫ-ਸੁਥਰਾ ਵਾਤਾਵਰਨ ਰਹੇ ਅਤੇ ਧਰਤੀ ਸਵਰਗ ਤੋਂ ਵਧ ਕੇ ਬਣ ਜਾਵੇ ਗਲੋਬਲ ਵਾਰਮਿੰਗ, ਸੋਕਾ, ਹੜ੍ਹ ਇਹ ਸਭ ਰੁੱਖ-ਬੂਟੇ ਦੀ ਅਨ੍ਹੇਵਾਹ ਕਟਾਈ ਦਾ ਹੀ ਨਤੀਜਾ ਹੈ। ਅਗਸਤ ਮਹੀਨੇ ’ਚ ਸਾਧ-ਸੰਗਤ ਦੇਸ਼-ਵਿਦੇਸ਼ ’ਚ ਬੂਟੇ ਲਾ ਕੇ ਖੁਸ਼ੀਆਂ ਮਨਾਉਂਦੀ ਹੈ। ਸਾਧ-ਸੰਗਤ ਬੂਟੇ ਲਾਉਂਦੀ ਹੈ ਅਤੇ ਉਨ੍ਹਾਂ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਦੀ ਹੈ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਬੂਟੇ ਲਾਉਣ ’ਚ ਵਿਸ਼ਵ ਰਿਕਾਰਡ
15 ਅਗਸਤ, 2009 : ਅੱਠ ਘੰਟਿਆਂ ’ਚ 68 ਲੱਖ 73 ਹਜ਼ਾਰ 451 ਬੂਟੇ
15 ਅਗਸਤ, 2009 : ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਬੂਟੇ
15 ਅਗਸਤ, 2011 : ਇੱਕ ਘੰਟੇ ’ਚ 19 ਲੱਖ 45 ਹਜ਼ਾਰ 535 ਬੂਟੇ
MSG Bhandara: ਪਵਿੱਤਰ MSG ਅਵਤਾਰ ਦਿਹਾੜੇ ਦਾ ਭੰਡਾਰਾ ਭਲਕੇ
MSG Bhandara: ਸਰਸਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ 15 ਅਗਸਤ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਸਵੇਰੇ 9 ਵਜੇ ਤੋਂ ‘ਐੱਮਐੱਸਜੀ ਅਵਤਾਰ’ ਭੰਡਾਰਾ ਮਨਾਇਆ ਜਾਵੇਗਾ। ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਪਵਿੱਤਰ ਐੱਮਐੱਸਜੀ ਭੰਡਾਰੇ ਸਬੰਧੀ ਟ੍ਰੈਫਿਕ, ਪੀਣ ਵਾਲੇ ਪਾਣੀ, ਪੰਡਾਲ, ਲੰਗਰ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਜ਼ਿਕਰਯੋਗ ਹੈ ਕਿ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (ਐੱਮਐੱਸਜੀ) ਨੇ 15 ਅਗਸਤ 1967 ਨੂੰ ਪਵਿੱਤਰ ਧਰਤੀ ਸ੍ਰੀਗੁਰੂਸਰ ਮੋਡੀਆ, ਜ਼ਿਲ੍ਹਾ ਸ੍ਰੀਗੰਗਾਨਗਰ (ਰਾਜਸਥਾਨ) ’ਚ ਅਵਤਾਰ ਧਾਰਨ ਕੀਤਾ। ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਵਜੋਂ ਮਾਨਵਤਾ ਭਲਾਈ ਦੇ 176 ਕਾਰਜ ਕਰਕੇ ਮਨਾ ਰਹੀ ਹੈ।
ਇਹ ਵੀ ਪੜ੍ਹੋ : Body Donation Punjab: ਬਲਾਕ ਲਹਿਰਾਗਾਗਾ ਦੇ 36ਵੇਂ ਸਰੀਰਦਾਨੀ ਬਣੇ ਮਾਤਾ ਗੁਲਸ਼ਨ ਦੇਵੀ ਇੰਸਾਂ
ਦੱਸ ਦੇਈਏ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹੁਣ ਤੱਕ 35 ਕਰੋੜ, 7 ਲੱਖ, 92 ਹਜ਼ਾਰ ਤੋਂ ਵੱਧ ਬੂਟੇ ਲਾ ਚੁੱਕੀ ਹੈ, ਜੋ ਅੱਜ ਵਿਸ਼ਾਲ ਰੁੱਖ ਬਣ ਕੇ ਸ੍ਰਿਸ਼ਟੀ ਨੂੰ ਸਾਫ ਹਵਾ ਦੀ ਸੌਗਾਤ ਦੇ ਰਹੇ ਹਨ ਬੂਟੇ ਲਾਉਣ ਦੇ ਖੇਤਰ ’ਚ ਡੇਰਾ ਸੱਚਾ ਸੌਦਾ ਦੇ ਨਾਂਅ 15 ਅਗਸਤ 2009 ਨੂੰ  ਸਿਰਫ਼ 8 ਘੰਟਿਆਂ ’ਚ 68 ਲੱਖ, 73 ਹਜ਼ਾਰ, 471 ਬੂਟੇ ਲਾਉਣ ਸਮੇਤ ਕਈ ਰਿਕਾਰਡ ਦਰਜ ਹਨ।
MSG Bhandara: ਸਲਾਬਤਪੁਰਾ ’ਚ ਪਵਿੱਤਰ ਭੰਡਾਰਾ ਸ਼ੁਰੂ, ਦੇਖੋ ਸਿੱਧਾ ਪ੍ਰਸਾਰਣ
ਸਲਾਬਤਪੁਰਾ (ਸੁਖਜੀਤ ਮਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ।
ਸਲਾਬਤਪੁਰਾ। ਪਵਿੱਤਰ ਭੰਡਾਰੇ ਮੌਕੇ ਪਹੁੰਚ ਰਹੀ ਤੇ ਨੱਚ ਕੇ ਪਵਿੱਤਰ ਐਮਐਸਜੀ ਅਵਤਾਰ ਮਹੀਨੇ ਦੀਆਂ ਖੁਸ਼ੀਆਂ ਮਨਾਉਂਦੀ ਹੋਈ ਸਾਧ-ਸੰਗਤ। ਤਸਵੀਰਾਂ: ਸੁਖਜੀਤ ਮਾਨ
ਹੁੰਮਸ ਭਰੀ ਗਰਮੀ ਦੇ ਬਾਵਜੂਦ ਵੱਡੀ ਗਿਣਤੀ ’ਚ ਸਾਧ-ਸੰਗਤ ਪੁੱਜੀ ਹੋਈ ਹੈ । ਸੰਗਤ ਵੱਲੋਂ ਇੱਕ-ਦੂਜੇ ਨੂੰ ਪਵਿੱਤਰ ਅਵਤਾਰ ਮਹੀਨੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਕਵੀਰਾਜ ਵੀਰਾਂ ਵੱਲੋਂ ਖੁਸ਼ੀਆਂ ਭਰੇ ਸ਼ਬਦ-ਭਜਨ ਬੋਲੇ ਜਾ ਰਹੇ ਹਨ, ਜਿੰਨਾ 'ਤੇ ਸਾਧ ਸੰਗਤ ਵੱਲੋਂ ਨੱਚ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਮੁੱਖ ਪੰਡਾਲ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਰੰਗਦਾਰ ਲੜੀਆਂ ਤੇ ਰੰਗੋਲੀ ਨਾਲ ਸਜਾਇਆ ਗਿਆ ਹੈ ।
ਇਸ ਮੌਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ਵਿੱਚ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 176 ਕਾਰਜਾਂ ਤਹਿਤ ਭਲਾਈ ਕਾਰਜ ਵੀ ਕੀਤੇ ਜਾਣਗੇ । ਅੱਜ ਸਵੇਰ ਤੋਂ ਵੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਪੁੱਜਣੀ ਸ਼ੁਰੂ ਹੋ ਗਈ ਸੀ। ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸ਼ੁਰੂ ਹੋਣ ਤੱਕ ਪੂਰਾ ਪੰਡਾਲ ਭਰ ਚੁੱਕਾ ਸੀ ਤੇ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਹੈ।
ਜ਼ਿੰਮੇਵਾਰ ਸੇੇਵਾਦਾਰਾਂ ਨੇ ਦੱਸਿਆ ਕਿ ਭਲਕੇ ਮਨਾਏ ਜਾ ਰਹੇ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚ ਰਹੀ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਵੱਲੋਂ ਪਿਛਲੇ ਦਿਨ ਤੋਂ ਹੀ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸਨ। ਸਾਧ-ਸੰਗਤ ਦੇ ਬੈਠਣ ਲਈ ਪੰਡਾਲ ਅਤੇ ਵਾਹਨਾਂ ਲਈ ਪਾਰਕਿੰਗ ਆਦਿ ਦੇ ਮੁਕੰਮਲ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਸਾਧ-ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਮੁੱਖ ਪੰਡਾਲ ਨੂੰ ਮਨਮੋਹਕ ਤਰੀਕੇ ਨਾਲ ਸਜਾਇਆ ਗਿਆ ਹੈ।
ਦੱਸਣਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 15 ਅਗਸਤ 1967 ਨੂੰ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ਾਂ ’ਚ ਵਸਦੀ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਪੂਰੇ ਚਾਵਾਂ ਤੇ ਖੁਸ਼ੀਆਂ ਨਾਲ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਉਂਦੀ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਅਗਵਾਈ ’ਚ ਸਾਧ-ਸੰਗਤ ਮਾਨਵਤਾ ਭਲਾਈ ਦੇ 176 ਕਾਰਜ ਕਰ ਰਹੀ ਹੈ।
MSG Bhandara: ਪਵਿੱਤਰ MSG ਭੰਡਾਰਾ ਭਲਕੇ, ਤਿਆਰੀਆਂ ਮੁਕੰਮਲ
MSG Bhandara: ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 9 ਅਗਸਤ 2026 ਐਤਵਾਰ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ MSG ਅਵਤਾਰ ਮਹੀਨੇ ਦਾ ਭੰਡਾਰਾ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ, ਰਾਜਗੜ੍ਹ ਸਲਾਬਤਪੁਰਾ, ਜ਼ਿਲ੍ਹਾ ਬਠਿੰਡਾ ’ਚ ਸਵੇਰੇ 9 ਵਜੇ ਸ਼ੁਰੂ ਹੋ ਜਾਵੇਗਾ ਜੀ। MSG Bhandara
ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ
ਇਹ ਵੀ ਪੜ੍ਹੋ : Saint Dr. MSG: ‘ਰੁਚੀ ਅਤੇ ਸੱਚੀ ਭਾਵਨਾ ਨਾਲ ਲਗਾਤਾਰ ਸਿਮਰਨ ਕਰੋ’
MSG Bhandara: ਰਾਜਸਥਾਨ ਦੀ ਸਾਧ-ਸੰਗਤ ਨੇ ਮਨਾਇਆ ਪਵਿੱਤਰ ਭੰਡਾਰਾ
MSG Bhandara: ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰੇ ਮਹੀਨੇ ਦੀ ਖੁਸ਼ੀ ’ਚ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ
ਬੁੱਧਰ ਵਾਲੀ (ਸੱਚ ਕਹੂੰ ਨਿਊਜ਼)। ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨਾ ਐਤਵਾਰ ਨੂੰ ਰਾਜਸਥਾਨ ਦੀ ਸਾਧ-ਸੰਗਤ ਨੇ ਪੂਰੀ ਸ਼ਰਧਾ ਨਾਲ ਮਨਾਇਆ। ਇਸ ਮੌਕੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਮੌਜਪੁਰ ਧਾਮ, ਬੂਧਰ ਵਾਲੀ, ਸਾਦੁਲਸ਼ਹਿਰ, ਸ੍ਰੀਗੰਗਾਨਗਰ (ਰਾਜ.) ’ਚ ਪਵਿੱਤਰ ਐੱਮਐੱਸਜੀ ਗੁਰਮੰਤਰ ਮਹੀਨੇ ਦੇ ਭੰਡਾਰੇ ਦਾ ਪ੍ਰੋਗਰਾਮ ਕੀਤਾ ਗਿਆ। ਪਵਿੱਤਰ ਭੰਡਾਰੇ ’ਚ ਰਾਜਸਥਾਨ ਦੀ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਰਚ ਮਹੀਨੇ ’ਚ ਗੁਰਮੰਤਰ ਪ੍ਰਾਪਤ ਕੀਤਾ ਸੀ। ਇਸ ਲਈ ਇਸ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਗੁਰਮੰਤਰ ਭੰਡਾਰਾ ਮਹੀਨੇ ਵਜੋਂ ਮਨਾਉਂਦੀ ਹੈ।
ਸਵੇਰੇ 9 ਵਜੇ ਪਵਿੱਤਰ ਨਾਅਰੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਈ। ਇਸ ਮੌਕੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਾ ਕੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਕਵੀਰਾਜਾਂ ਨੇ ਵੱਖ-ਵੱਖ ਭਗਤੀਮਈ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਸਾਧ-ਸੰਗਤ ਨੇ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨਾਂ ਨੂੰ ਇੱਕਚਿਤ ਹੋ ਕੇ ਸਰਵਣ ਕੀਤਾ। ਇਸ ਮੌਕੇ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ‘ਇਨਸਾਨੀਅਤ’ ਮੁਹਿੰਮ ਦੇ ਮਹੱਤਵ ਨੂੰ ਦਰਸਾਉਂਦੀ ਡਾਕਿਊਮੈਂਟ੍ਰੀ ਦਿਖਾਈ ਗਈ, ਜਿਸ ਦੇ ਤਹਿਤ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ’ਤੇ ਚੱਲਦਿਆਂ ਮਾਨਸਿਕ ਤੌਰ ’ਤੇ ਪਰੇਸ਼ਾਨ ਤੇ ਮੰਦਬੁਧੀਆਂ ਦੀ ਸਾਂਭ-ਸੰਭਾਲ ਅਤੇ ਇਲਾਜ ਕਰਵਾ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚਾਉਂਦੀ ਹੈ।
MSG Bhandara
ਇਸ ਦੇ ਨਾਲ ਹੀ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਦੇ ਪੂਜਨੀਕ ਗੁਰੂ ਜੀ ਦੇ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ‘ਅਸ਼ੀਰਵਾਦ ਮਾਓਂ ਕਾ’ ਵੀ ਚਲਾਇਆ ਗਿਆ। ਭੰਡਾਰੇ ਦੀ ਸਮਾਪਤੀ ’ਤੇ ਸਾਰੀ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਅਤੇ ਪ੍ਰਸ਼ਾਦ ਵੰਡ ਦਿੱਤਾ। ਇਸ ਦੌਰਾਨ ਸਾਧ-ਸੰਗਤ ਦੀ ਸਹੂਲਤ ਲਈ ਡੇਰਾ ਸੱਚਾ ਸੌਦਾ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧ ਸ਼ਲਾਘਾਯੋਗ ਰਹੇ। ਉੱਥੇ ਹੀ ਪਵਿੱਤਰ ਭੰਡਾਰੇ ’ਚ ਟ੍ਰੈਫਿਕ, ਪੰਡਾਲ, ਪੀਣ ਵਾਲੇ ਪਾਣੀ, ਲੰਗਰ, ਸਫਾਈ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ।
ਝਲਕੀਆਂ
ਮੰਦਬੁੱਧੀਆਂ ਦੀ ਸੰਭਾਲ ਕਰਨ ਦਾ ਸੁਨੇਹਾ ਦੇ ਗਈ ਡਾਕਿਊਮੈਂਟਰੀ ‘ਇਨਸਾਨੀਅਤ’
ਵੱਡੀ ਗਿਣਤੀ ਸੇਵਾਦਾਰਾਂ ਨੇ ਸਾਧ-ਸੰਗਤ ਦੀ ਸਹੂਲਤ ਲਈ ਕੀਤੀ ਸੇਵਾ
ਗਰਮੀ ਦੇ ਮੱਦੇਨਜ਼ਰ ਲਾਈਆਂ ਗਈਆਂ ਪਾਣੀ ਦੀਆਂ ਛਬੀਲਾਂ
ਸਾਧ-ਸੰਗਤ ਦੀ ਸਹੂਲਤ ਲਈ ਬਣਾਏ ਗਏ ਵੱਖ-ਵੱਖ ਟ੍ਰੈਫਿਕ ਗਰਾਊਂਡ
ਸਤਿਸੰਗ ’ਚ ਮਿਲਦਾ ਹੈ ਸੱਚ ਦਾ ਸੰਗ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪਵਿੱਤਰ ਅਨਮੋਲ ਬਚਨਾਂ ’ਚ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਦੀ ਯਾਦ ’ਚ ਬੈਠਣਾ ਕੋਈ ਆਸਾਨ ਕੰਮ ਨਹੀਂ ਹੁੰਦਾ। ਸਤਿਸੰਗ ਅਜਿਹੀ ਜਗ੍ਹਾ ਹੁੰਦੀ ਹੈ, ਜੇਕਰ ਧਿਆਨ ਲਾਲ ਸੁਣੋ ਤਾਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਂਦਾ ਹੈ। ਸਤਿਸੰਗ ਅਜਿਹੀ ਜਗ੍ਹਾ ਹੁੰਦੀ ਹੈ, ਜਿੱਥੇ ਸੱਚ ਦਾ ਸੰਗ ਮਿਲਦਾ ਹੈ।
Read Also : ਸੱਚਖੰਡ ਵਾਸੀ ਮਦਨ ਲਾਲ ਇੰਸਾਂ ਦੀ ਨਮਿੱਤ ਨਾਮ ਚਰਚਾ, ਸਾਧ-ਸੰਗਤ ਨੇ ਦਿੱਤੀ ਸ਼ਰਧਾਂਜਲੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਤਪਦੀ-ਸੜਦੀ ਦੁਨੀਆ ’ਚ, ਇਸ ਘੋਰ ਕਲਿਯੁੱਗ ’ਚ ਸੱਚ ਕਈ ਲੋਕ ਲੱਭ-ਲੱਭ ਕੇ ਬੋਲਦੇ ਹਨ ਅਤੇ ਸੱਚ ਬੋਲਣਾ ਮੁਸ਼ਕਲ ਹੈ। ਇੱਥੇ ਜਿਸ ਸੱਚ ਦੀ ਗੱਲ ਕਰ ਰਹੇ ਹਾਂ ਉਸ ਦੀ ਚਰਚਾ ਕਰਨਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਅਤੇ ਉਹ ਸੱਚ ਹੈ ਓਮ, ਹਰੀ, ਅੱਲ੍ਹਾ, ਗੌਡ, ਖੁਦਾ, ਰੱਬ, ਵਾਹਿਗੁਰੂ, ਪਰਮਾਤਮਾ। ਹਰ ਚੀਜ਼ ਬਦਲ ਜਾਂਦੀ ਹੈ ਪਰ ਮਾਲਕ ਨਾ ਬਦਲਿਆ ਸੀ, ਨਾ ਬਦਲਿਆ ਹੈ ਅਤੇ ਨਾ ਬਦਲੇਗਾ।
MSG Bhandara
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੱਲ ਕਰਦੇ ਹਾਂ ਸਾਇੰਸ, ਵਿਗਿਆਨ ਅਤੇ ਪਰਮ ਪਿਤਾ ਪਰਮਾਤਮਾ ਦੇ ਸੰਤਾਂ ਦੀ, ਭਗਤਾਂ ਦੀ। ਕੀ ਫ਼ਰਕ ਹੈ? ਕਈ ਪੜ੍ਹੇ-ਲਿਖੇ ਸੱਜਣ ਬੈਠੇ ਹੋਣੇਗੇ। ਸੋਚ ਰਹੇ ਹੋਣਗੇ ਪਰਮਾਤਮਾ ਹੁੰਦਾ ਹੀ ਨਹੀਂ। ਇਹ ਤਾਂ ਨਾ ਮੰਨਣ ਵਾਲੀ ਗੱਲ ਹੈ। ਕਿਸੇ ਬੰਦ ਕਮਰੇ ’ਚ ਬੈਠ ਕੇ ਤੁਸੀਂ ਆਖ ਦਿਓ ਕਿ ਸਾਰੀ ਦੁਨੀਆ ਤਬਾਹ ਹੋ ਗਈ ਤਾਂ ਕੀ ਤੁਹਾਡੇ ਕਹਿਣ ਨਾਲ ਸਾਰੀ ਦੁਨੀਆਂ ਤਬਾਹ ਹੋ ਗਈ? ਲੋਕ ਕਹਿਣਗੇ ਕਿ ਅਰੇ ਤੂੰ ਤਾਂ ਆਪਣੇ-ਆਪ ਨੂੰ ਬੰਦ ਕਮਰੇ ’ਚ ਕੈਦ ਕਰੀ ਬੈਠਾ ਹੈਂ, ਇਸ ਲਈ ਤੈਨੂੰ ਬਾਹਰ ਦਿਸਦਾ ਨਹੀਂ, ਦੁਨੀਆ ਤਾਂ ਜਿਓਂ ਦੀ ਤਿਓਂ ਹੈ। ਤਾਂ ਉਸੀ ਤਰ੍ਹਾਂ ਤੁਹਾਡੇ ਕਹਿ ਦੇਣ ਮਾਤਰ ਨਾਲ ਕਿ ਪਰਮਾਤਮਾ ਨਹੀਂ ਹੁੰਦਾ, ਪਰਮਾਤਮਾ ਨਹੀਂ ਹੈ, ਇਹ ਕਹਿਣਾ ਗਲਤ ਹੈ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਉਹ (ਪਰਮਾਤਮਾ) ਕਣ-ਕਣ ’ਚ ਹੈ, ਪਰ ਤੁਸੀਂ ਉਸ ਦੇ ਵੱਲੋਂ ਆਪਣੇ ਗਿਆਨ ਚਕਸ਼ੂ ਬੰਦ ਕਰ ਰੱਖੇ ਹਨ। ਓਪਨ ਮਾਈਂਡ ਬੈਠੋ, ਖੁੱਲ੍ਹੇ ਦਿਲ ਨਾਲ ਬੈਠੋ, ਜੋ ਸੁਆਲ ਹੈ ਸਾਡੇ ਤੋਂ ਪੁੱਛੋ, ਅਸੀਂ ਐ ਚੁਟਕੀਆਂ ’ਚ ਜਵਾਬ ਦੇਵਾਂਗੇ, ਹੈ ਕਿਵੇਂ ਨਹੀਂ।
MSG Bhandara
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਤੁਸੀਂ ਡਿਗਰੀਆਂ ਲੈਂਦੇ ਹੋ, ਰਿਸਰਚ ਕਰਦੇ ਹੋ, ਵੱਡੀਆਂ-ਵੱਡੀਆਂ ਡਿਗਰੀਆਂ, ਕਿੰਨੀ ਜ਼ਿੰਦਗੀ ਲਾਉਂਦੇ ਹੋ ਉਸ ਦੇ ਲਈ। ਜ਼ਿੰਦਗੀ ਦੇ ਘੱਟ ਤੋਂ ਘੱਟ ਸਾਨੂੰ ਜੋ ਲੱਗਦਾ ਹੈ, 20 ਤੋਂ 30 ਸਾਲਾਂ ਦੇ ਵਿਚਕਾਰ ਦਾ ਸਮਾਂ ਤੁਸੀਂ ਉਨ੍ਹਾਂ ਡਿਗਰੀਆਂ ਦੇ ਲਈ, ਡਾਕਟਰੇਟ ਲਈ ਲਾਉਂਦੇ ਹੀ ਲਾਉਂਦੇ ਹੋ। ਤਾਂ ਤੁਸੀ ਆਖ ਦਿੱਤਾ ਕਿ ਪਰਮਾਤਮਾ ਹੁੰਦਾ ਨਹੀਂ, ਤਾਂ ਕੀ ਉਸ ਦੇ ਲਈ ਰਿਸਰਚ ਕਰਨ ’ਚ 20 ਤੋਂ 30 ਮਹੀਨੇ ਲਾਏ ਹਨ? ਕੀ ਤੁਸੀਂ ਉਸ ਮਾਲਕ ਦੇ ਲਈ ਇੰਨੀ ਭਗਤੀ ਕੀਤੀ ਹੈ? ਨਹੀਂ ਕੀਤੀ, ਤਾਂ ਫ਼ਿਰ ਬੈਠੇ-ਬੈਠੇ ਕਿਵੇਂ ਆਖ ਦਿੱਤਾ ਕਿ ਉਹ ਨਹੀਂ ਹੈ? ਅਸੀਂ ਆਖੀਏ ਕਿ ਤੁਹਾਡੀਆਂ ਡਿਗਰੀਆਂ ਹੀ ਨਹੀਂ ਹਨ ਤਾਂ ਕਿਵੇਂ ਲੱਗੇਗਾ?
ਤੁਸੀਂ ਆਖੋਗੇ ਕਿ ਜੀ, ਮੈਂ 25 ਸਾਲ ਲਾਏ ਹਨ, ਇਧਰ 25 ਮਹੀਨੇ ਲਾਓ, ਗਰੰਟੀ ਅਸੀਂ ਦਿੰਦੇ ਹਾਂ ਤੁਹਾਡੇ ਅੰਦਰ ਤੋਂ ਮਿਲੇਗਾ। ਐ ਭਾਈ 25 ਮਹੀਨੇ ਛੱਡੋ, ਤੁਸੀਂ ਦੋ ਮਹੀਨੇ ਲਾਓ ਇਸ ਦੀ ਗਰੰਟੀ ਦਿੰਦੇ ਹਾਂ, ਹੋਰ ਦੱਸੋ ਡਿਗਰੀ, ਜੋ ਇੱਕ ਦੁਨੀਆਵੀ ਡਿਗਰੀ ਹੈ, ਮੇਜ ਦੇ ਹੇਠਾਂ ਤੋਂ ਵੀ ਮਿਲ ਜਾਂਦੀ ਹੈ, ਬੁਰਾ ਨਾ ਮੰਨਣਾ, ਕਲਿਯੁੱਗ ਹੈ। ਬਹੁਤ ਥਾਵਾਂ ’ਤੇ ਦੇਖਿਆ ਹੈ। ਪਰ ਇਹ ਵਾਲੀ ਡਿਗਰੀ ਪ੍ਰੈਕਟੀਕਲੀ ਮੈਥਿਡ ਆਫ ਮੈਡੀਟੇਸ਼ਨ, ਗੁਰਮੰਤਰ, ਨਾਮ-ਸ਼ਬਦ ਲੈਣਾ ਪਵੇਗਾ, ਉਸ ਦਾ ਜਾਪ ਕਰਨਾ ਪਵੇਗਾ, ਪਰਹੇਜ ਰੱਖਣੇ ਪੈਣਗੇ, ਸਿਰਫ਼ ਦੋ ਮਹੀਨੇ ਥੋੜ੍ਹਾ ਦੇਖਣਾ ਚਾਹੁੰਦੇ ਹੋ ਤਾਂ ਘੰਟਾ ਸਵੇਰੇ-ਸ਼ਾਮ, ਪੰਜ ਦਿਨ ਅਤੇ ਰਾਤ ਬਣਦੇ ਹਨ ਦੋ ਮਹੀਨਿਆਂ ’ਚ ਵੀ। ਇੰਨਾ ਵੀ ਕਰਕੇ ਦੇਖ ਲਓ ਰਿਜਲਟ ਨਾ ਆਵੇ ਤਾਂ ਕਹਿ ਦੇਣਾ।
MSG Bhandara: ਐੱਮਐੱਸਜੀ ਅਵਤਾਰ ਦਿਹਾੜੇ ਦਾ ਭੰਡਾਰਾ ਅੱਜ
MSG Bhandara : ਦੇਸ਼-ਦੁਨੀਆ ’ਚ ਵੱਖ-ਵੱਖ ਜਗ੍ਹਾ ਮਨਾਵੇਗੀ ਸਾਧ-ਸੰਗਤ
MSG Bhandara : ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 107ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਐੱਮਐੱਸਜੀ ਭੰਡਾਰਾ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦੇਸ਼-ਵਿਦੇਸ਼ ’ਚ ਧੂਮਧਾਮ ਨਾਲ ਮਨਾਵੇਗੀ। ਪਵਿੱਤਰ ਭੰਡਾਰੇ ਸਬੰਧੀ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਵੀ ਸਾਧ-ਸੰਗਤ ਨੇ ਵੱਖ-ਵੱਖ ਪੰਡਾਲ ਬਣਾਏ ਹਨ। ਪਵਿੱਤਰ ਭੰਡਾਰਾ ਸਵੇਰੇ 10:30 ਵਜੇ ਸ਼ੁਰੂ ਹੋਵੇਗਾ।
ਇਸ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ’ਚ ਆਨਲਾਈਨ ਸਤਿਸੰਗ ਫ਼ਰਮਾਉਣਗੇ। ਇਸ ਦੇ ਨਾਲ ਹੀ ਨਸ਼ਾ ਤੇ ਬੁਰਾਈਆਂ ਛੁਡਾਉਣ ਦਾ ਸੰਕਲਪ ਵੀ ਦਿਵਾਇਆ ਜਾਵੇਗਾ। ਭੰਡਾਰੇ ਸਬੰਧੀ ਸਾਰੀਆਂ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀ-ਆਪਣੀ ਜਗ੍ਹਾ ’ਤੇ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਅਤੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਸ਼ਰਧਾ ਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। MSG Bhandara
ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪਿੰਡ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਇਸ ਦਿਹਾੜੇ ਨੂੰ ਪਵਿੱਤਰ ਐੱਮਐੱਸਜੀ ਭੰਡਾਰੇ ਵਜੋਂ ਮਨਾਉਂਦੀ ਹੈ ਅਤੇ ਵੱਡੇ ਪੱਧਰ ’ਤੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ।
MSG Bhandara
ਪੂਜਨੀਕ ਗੁਰੂ ਜੀ ਵੱਲੋਂ ਲਗਾਤਾਰ ਐਲੋਪੈਥੀ, ਆਯੁਰਵੈਦਿਕ ਅਤੇ ਨੈਚਰੋਪੈਥੀ ਦੇ ਮੁਫ਼ਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਹਨ, ਜਿੱਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
Read Also : ਸ਼ੁੱਭ ਦਿਨ ਆਇਆ ਜੀ, ਮਾਨਵਤਾ ਦੀ ਤਕਦੀਰ ਲਿਖਦੈ ਸੰਤਾਂ ਦਾ ਆਗਮਨ
ਇਨ੍ਹਾਂ ਕੈਂਪਾਂ ਵਿੱਚ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਦਾ ਸਾਰਾ ਖਰਚਾ ਪੂਜਨੀਕ ਗੁਰੂ ਜੀ ਖੁਦ ਚੁੱਕ ਰਹੇ ਹਨ। ਕੈਂਪਾਂ ’ਚ ਹੁਣ ਤੱਕ ਹਜ਼ਾਰਾਂ ਮਰੀਜ਼ ਲਾਭ ਉਠਾ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਵੱਲੋਂ ਲੋੜਵੰਦਾਂ ਨੂੰ ਰਾਸ਼ਨ, ਗਰਮ ਕੱਪੜੇ, ਦਿਵਿਆਂਗਾਂ ਨੂੰ ਇਲੈਕਟ੍ਰਿਕ ਟ੍ਰਾਈਸਾਈਕਲ, ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ, ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ, ਨਸ਼ਾ ਛੱਡਣ ਵਾਲਿਆਂ ਨੂੰ ਡਰਾਈ ਫਰੂਟ ਸਮੇਤ ਪੌਸ਼ਟਿਕ ਖੁਰਾਕ ਕਿੱਟਾਂ ਦੇਣ ਸਮੇਤ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ। ਜਿਨ੍ਹਾਂ ਦੀ ਸਮਾਜ ’ਚ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ।
MSG Bhandara: ਸ਼ੁੱਭ ਦਿਨ ਆਇਆ ਜੀ, ਮਾਨਵਤਾ ਦੀ ਤਕਦੀਰ ਲਿਖਦੈ ਸੰਤਾਂ ਦਾ ਆਗਮਨ
25 ਜਨਵਰੀ ਦਾ ਨਾਂਅ ਸੁਣਦਿਆਂ ਹੀ ਰੂਹ ਅਨੰਦ ਨਾਲ ਭਰਪੂਰ ਹੋ ਉੱਠਦੀ ਹੈ। ਸੰਤਾਂ ਦੇ ਅਵਤਾਰ ਧਾਰਨ ਵਾਲਾ ਦਿਨ ਮਨੁੱਖਤਾ ਲਈ ਵਰਦਾਨ ਹੁੰਦਾ ਹੈ, ਅਜਿਹਾ ਦਿਨ ਤਿਉਹਾਰ ਬਣ ਜਾਂਦਾ ਹੈ, ਕਿਉਂਕਿ ਸੰਤਾਂ ਦਾ ਸ਼ੁੱਭ ਆਗਮਨ ਮਨੁੱਖਤਾ ਦੀ ਤਕਦੀਰ ਲਿਖਦਾ ਹੈ। ਰੂਹਾਨੀਅਤ, ਇਨਸਾਨੀਅਤ ਤੇ ਸੱਭਿਆਚਾਰ ਹੀ ਕਿਸੇ ਕੌਮ/ਮੁਲਕ/ਸਮਾਜ ਖੇਤਰ ਦੀ ਖੁਸ਼ਹਾਲੀ, ਅਮਨ-ਅਮਾਨ ਤੇ ਭਾਈਚਾਰੇ ਰੂਪੀ ਮਹਿਲ ਦੀ ਨੀਂਹ ਹੁੰਦੇ ਹਨ।
ਵਿਗਿਆਨ, ਤਕਨੀਕਾਂ, ਅਕਲਾਂ ਪਦਾਰਥਕ ਤਰੱਕੀ ਤਾਂ ਦੇ ਸਕਦੀਆਂ ਹਨ ਪਰ ਜ਼ਿੰਦਗੀ ’ਚ ਸੰਤੁਸ਼ਟੀ ਤੇ ਅਨੰਦ ਰੂਹਾਨੀ ਰਹਿਬਰ ਦੀ ਅਗਵਾਈ ਨਾਲ ਹੀ ਮਿਲਦਾ ਹੈ। ਜੇਕਰ ਪਦਾਰਥਕ ਤਰੱਕੀ ਹੀ ਆਪਣੇ-ਆਪ ’ਚ ਸੰਪੂਰਨ ਹੁੰਦੀ ਹੈ ਤਾਂ ਦੁਨੀਆ ਕਦੋਂ ਦੀ ਸਵਰਗ ਬਣੀ ਹੁੰਦੀ। ਰੂਹਾਨੀਅਤ ਤੋਂ ਬਿਨਾ ਇਨਸਾਨੀ ਜੀਵਨ ਆਦਰਸ਼ ਨੂੰ ਹਾਸਲ ਨਹੀਂ ਕਰ ਸਕਦਾ।
MSG Bhandara
ਸੱਚੇ ਸੰਤ ਰੂਹਾਨੀਅਤ ਦਾ ਹੋਕਾ ਦੇ ਕੇ ਸੜਦੇ-ਬਲ਼ਦੇ ਸੰਸਾਰ ਦੇ ਦੁਖੀ ਲੋਕਾਂ ਦੇ ਦਿਲਾਂ ’ਚ ਠੰਢ ਵਰਤਾਉਂਦੇ ਹਨ। ਉਹਨਾਂ ਦੇ ਬਚਨ ਸੁਣ ਕੇ ਬੇਗੁਨਾਹਾਂ ’ਤੇ ਤਲਵਾਰਾਂ ਖਿੱਚਣ ਵਾਲਿਆਂ ਦੇ ਹੱਥ ਥਾਏਂ ਰੁਕ ਜਾਂਦੇ ਹਨ। ਪਾਪੀ ਭਗਤ ਬਣ ਜਾਂਦੇ ਹਨ। ਲੋਕਾਂ ਦਾ ਖੂਨ ਚੂਸ-ਚੂਸ ਧਨ ਜੋੜਨ ਵਾਲੇ ਤੌਬਾ ਕਰਕੇ ਦਾਨੀ ਬਣ ਜਾਂਦੇ ਹਨ। ਦੁਸ਼ਮਣੀਆਂ ਭਾਈਚਾਰੇ ’ਚ ਬਦਲ ਜਾਂਦੀਆਂ ਹਨ। ਨਫ਼ਰਤਾਂ ਤੇ ਈਰਖਾ ’ਚ ਫਸੇ ਲੋਕ ਪਿਆਰ ਦੇ ਰਾਹ ਤੁਰ ਪੈਂਦੇ ਹਨ।
25 ਜਨਵਰੀ ਦੇ ਪਵਿੱਤਰ ਦਿਹਾੜੇ ਨੂੰ ਇਸ ਧਰਤੀ ’ਤੇ ਸੱਚੇ ਸਤਿਗੁਰੂ, ਰੂਹਾਨੀ ਰਹਿਬਰ ਸਰਵ-ਸਾਂਝੀਵਾਲਤਾ ਦੀ ਮੂਰਤ, ਸਮਾਜ ਸੁਧਾਰਕ ਡੇਰਾ ਸੱਚਾ ਸੌਦਾ ਦੇ ਦੂਸਰੇ ਗੁਰੂ ਜੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਆਪ ਜੀ ਨੇ ਸਭ ਧਰਮਾਂ ਦੇ ਲੋਕਾਂ ਨੂੰ ਇੱਕੋ ਜਗ੍ਹਾ ਬਿਠਾ ਕੇ, ਇੱਕੋ ਜਿਹਾ ਵਿਹਾਰ ਕਰਕੇ ਇੱਕੋ ਹੀ ਪਰਮਾਤਮਾ ਦੀ ਭਗਤੀ ਤੇ ਨੇਕੀਆਂ ਦਾ ਸੱਚਾ ਪਾਠ ਪੜ੍ਹਾਇਆ।
ਆਪ ਜੀ ਨੇ ਜਦੋਂ ਪਵਿੱਤਰ ਗੁਰਗੱਦੀ ਸੰਭਾਲੀ ਤਾਂ ਇਹ ਉਹ ਦੌਰ ਸੀ ਜਦੋਂ ਦੁਨੀਆ ਦੋ ਜੰਗਾਂ ਦੀ ਮਾਰ ਸਹਿ ਕੇ ਵੀ ਤੀਜੀ ਜੰਗ ਲਈ ਤਿਆਰੀਆਂ ਖਿੱਚ ਰਹੀ ਸੀ। ਦੁਨੀਆ ਭਰ ’ਚ ਨਸਲਾਂ, ਰੰਗਾਂ ਤੇ ਮੁਲਕਾਂ ਦੇ ਨਾਂਅ ’ਤੇ ਝਗੜੇ ਹੋ ਰਹੇ ਸਨ।
MSG Bhandara
ਅਖੌਤੀ ਆਧੁਨਿਕਤਾ ਦੇ ਹੱਲੇ ਕਾਰਨ ਭਾਰਤੀ ਸੱਭਿਆਚਾਰ ਦੇ ਮਹਾਨ ਮੁੱਲਾਂ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਪਿੰਡ-ਪਿੰਡ ਸ਼ਰਾਬ ਦੇ ਠੇਕੇ ਖੁੱਲ੍ਹਣ ਲੱਗੇ ਸਨ, ਭ੍ਰਿਸ਼ਟਾਚਾਰ ਜ਼ੋਰ ਫੜ੍ਹਨ ਲੱਗਾ ਸੀ, ਹਰਾਮਖੋਰੀ ਦੇ ਅੱਡੇ ਵਧਣ ਲੱਗੇ ਸਨ। ਇਸ ਕਾਲੇ ਦੌਰ ’ਚ ਆਪ ਜੀ ਨੇ ਸੱਚ ਦਾ ਅਜਿਹਾ ਚਾਨਣ ਫੈਲਾਇਆ ਕਿ ਲੱਖਾਂ ਲੋਕ ਸ਼ਰਾਬ ਤੇ ਹੋਰ ਨਸ਼ੇ ਛੱਡ ਕੇ ਸਤਿਸੰਗ ਸੁਣਨ ਤੇ ਭਗਤੀ ਕਰਨ ਦੇ ਰਾਹ ਤੁਰ ਪਏ। ਵਿਦੇਸ਼ ਵੱਸਦੇ ਲੋਕਾਂ ਨੇ ਜਦੋਂ ਸਰਸਾ ’ਚ ਰੂਹਾਨੀ ਜੋਤ ਦਾ ਪ੍ਰਕਾਸ਼ ਵੇਖਿਆ ਤਾਂ ਉਹ ਲੋਕ ਸੱਤ ਸਮੁੰਦਰ ਪਾਰੋਂ ਸ਼ਰਧਾ ਵੱਸ ਸਰਸੇ ਵੱਲ ਖਿੱਚੇ ਆਏ।
Read Also : ਪ੍ਰੇਸ਼ਾਨ ਨਾ ਰਹੇ ਕੋਈ ਇਨਸਾਨ, ਹਰ ਚਿਹਰੇ ’ਤੇ ਖਿੜੇ ‘ਮੁਸਕਾਨ’
ਅੱਜ ਆਪ ਜੀ ਦਾ ਨੌਜਵਾਨ ਸਰੂਪ, ਤੀਜੀ ਬਾਡੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਨੀਆ ਭਰ ’ਚ ਡੇਰਾ ਸੱਚਾ ਸੌਦਾ ਦੇ ਸੰਦੇਸ਼ ਨੂੰ ਫੈਲਾ ਰਹੇ ਹਨ ਅਤੇ ਸਵਾ ਸੱਤ ਕਰੋੜ ਤੋਂ ਵੱਧ ਲੋਕ ਨਸ਼ੇ ਤੇ ਹੋਰ ਬੁਰਾਈਆਂ ਛੱਡ ਕੇ ਮਾਨਵਤਾ ਦੀ ਸੇਵਾ ’ਚ ਦਿਨ-ਰਾਤ ਜੁਟੇ ਹੋਏ ਹਨ। ਏਸ਼ੀਆ, ਅਫਰੀਕਾ, ਅਮਰੀਕਾ, ਯੁੂਰਪ, ਅਸਟਰੇਲੀਆ ਕੋਈ ਵੀ ਮਹਾਂਦੀਪ ਅਜਿਹਾ ਨਹੀਂ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨਸਾਨੀਅਤ ਦੀ ਸੇਵਾ ’ਚ ਨਾ ਜੁਟੇ ਹੋਣ।
ਅਜਿਹੇ ਮਹਾਨ ਸਤਿਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਸਾਰੀ ਸ੍ਰਿਸ਼ਟੀ ਨੂੰ ਕੋਟਿ-ਕੋਟਿ ਵਧਾਈ ਹੋਵੇ।
ਸੰਪਾਦਕ
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਸਵੇਰੇ 11 ਵਜੇ ਸ਼ੁਰੂ ਹੋਵੇਗਾ ਪਵਿੱਤਰ ਐੱਮਐੱਸਜੀ ਭੰਡਾਰਾ
MSG Bhandara: ਬਰਨਾਵਾ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੀ ਸਾਧ-ਸੰਗਤ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ‘ਐੱਮਐੱਸਜੀ ਭੰਡਾਰਾ’ ਅੱਜ ਐਤਵਾਰ 4 ਜਨਵਰੀ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ ਬਰਨਾਵਾ, ਜ਼ਿਲ੍ਹਾ ਬਾਗਪਤ ਯੂਪੀ ’ਚ ਮਨਾ ਰਹੀ ਹੈ ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ ਇਸ ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਸੇਵਾਦਾਰਾਂ ਨੇ ਪਵਿੱਤਰ ਭੰਡਾਰੇ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਇਹ ਖਬਰ ਵੀ ਪੜ੍ਹੋ : Modernization Of Police: ਫ਼ਰੀਦਕੋਟ ਪੁਲਿਸ ਹੋਵੇਗੀ ਹਾਈਟੈਕ: ਐਸ.ਐਸ.ਪੀ. ਵੱਲੋਂ ਥਾਣਿਆਂ ਨੂੰ ਨਵੇਂ ਲੈਪਟਾਪ ਤੇ ਕੰਪ…
ਭੰਡਾਰੇ ਸਬੰਧੀ ਪੰਡਾਲ, ਟ੍ਰੈਫਿਕ, ਲੰਗਰ ਸਮੇਤ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਸ੍ਰੀ ਜਲਾਲਆਣਾ ਸਾਹਿਬ, ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਇਸ ਪੂਰੇ ਮਹੀਨੇ ਨੂੰ ਮਾਨਵਤਾ ਭਲਾਈ ਦੇ 170 ਕਾਰਜ ਕਰਕੇ ਪਵਿੱਤਰ ਐੱਮਐੱਸਜੀ ਭੰਡਾਰਾ ਮਹੀਨੇ ਦੇ ਰੂਪ ’ਚ ਮਨਾਉਂਦੀ ਹੈ। MSG Bhandara
MSG Bhandara: ਸਰਸਾ। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ ਨਾਮ ਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰੋੜਾਂ ਸ਼ਰਧਾਲੂਆਂ ਲਈ ਰੂਹਾਨੀ ਸੰਦੇਸ਼ ਭੇਜਿਆ ਹੈ। ਨਾਮ ਚਰਚਾ ਸਤਿਸੰਗ ’ਚ ਪ੍ਰੇਮੀ ਸੇਵਕ ਵੱਲੋਂ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦਾ ਪਵਿੱਤਰ ਸੰਦੇਸ਼ ਪੜ੍ਹ ਕੇ ਸੁਣਾਇਆ, ਜਿਸ ’ਚ ਲਿਖਿਆ ਸੀ, ‘ਮਾਲਕ ਸਭ ਨੂੰ ਤੰਦਰੁਸਤੀ ਅਤੇ ਬਰਕਤਾਂ ਦੇਵੇ, ਸਭ ਨੂੰ ਆਸ਼ੀਰਵਾਦ’ ਜਿਵੇਂ ਹੀ ਪੂਜਨੀਕ ਗੁਰੂ ਦੇ ਇਹ ਇਲਾਹੀ ਬਚਨ ਸਾਧ-ਸੰਗਤ ਨੂੰ ਸੁਣਾਏ ਤਾਂ ਸਾਧ-ਸੰਗਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਦ੍ਰਿੜ ਵਿਸ਼ਵਾਸ ਨਾਲ ਪ੍ਰਭੂ-ਭਗਤੀ ਕਰੋ: ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਫ਼ਰਮਾਉਦੇ ਹਨ ਕਿ ਇਨਸਾਨ ਜਿਵੇਂ-ਜਿਵੇਂ ਸਿਮਰਨ ਕਰਦਾ ਜਾਂਦਾ ਹੈ, ਉਹ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਦਾ ਜਾਂਦਾ ਹੈ ਜਦੋਂ ਤੱਕ ਤੁਸੀਂ ਦ੍ਰਿੜ ਵਿਸ਼ਵਾਸ ਨਾਲ ਸਿਮਰਨ ਨਹੀਂ ਕਰੋਗੇ ਉਦੋਂ ਤੱਕ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਨਹੀਂ ਬਣ ਸਕੋਗੇ। ਜੇਕਰ ਤੁਸੀਂ ਸਿਮਰਨ ਕਰੋ, ਦ੍ਰਿੜ ਵਿਸ਼ਵਾਸ ਬਣਾ ਲਓ ਤਾਂ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸੇਗੀ ਤਾਂ ਹੀ ਉਸ ਦੇ ਦਰਸ਼-ਦੀਦਾਰ ਦੇ ਕਾਬਲ ਬਣੋਗੇ ਸਾਰਿਆਂ ਨੂੰ ਚਾਹੀਦਾ ਹੈ ਕਿ ਪ੍ਰਭੂ, ਪਰਮਾਤਮਾ ਦਾ ਸਿਮਰਨ ਕਰਨ, ਉਸ ਦੀ ਭਗਤੀ-ਇਬਾਦਤ ਕਰਨ ਕੰਮ-ਧੰਦਾ ਕਰਦੇ ਹੋਏ, ਤੁਰਦੇ-ਫਿਰਦੇ, ਪਏ-ਪਏ ਜਿੰਨਾ ਤੁਸੀਂ ਸਿਮਰਨ ਕਰੋਗੇ ਓਨੀ ਹੀ ਤੁਹਾਡੇ ’ਤੇ ਮਾਲਕ ਦੀ ਦਇਆ-ਰਹਿਮਤ ਵਰਸੇਗੀ।
ਪੂਜਨੀਕ ਗੁਰੂ ਜੀ (Saint Dr MSG) ਫ਼ਰਮਾਉਦੇ ਹਨ ਕਿ ਮਾਲਕ ਦਾ ਰਹਿਮੋ-ਕਰਮ ਮੋਹਲੇਧਾਰ ਵਰਸ ਰਿਹਾ ਹੈ ਪਰ ਉਸ ਰਹਿਮਤ ਦਾ ਅਹਿਸਾਸ ਉਸ ਨੂੰ ਹੰੁਦਾ ਹੈ ਜੋ ਸਤਿਸੰਗ ਵਿਚ ਆ ਕੇ ਸੁਣ ਕੇ ਅਮਲ ਕਰਦਾ ਹੈ ਸਤਿਸੰਗ ਵਿਚ ਕਿਹਾ ਜਾਂਦਾ ਹੈ ਕਿ ਨਾਮ ਜਪੋ ਅਤੇ ਮਾਲਕ ਦੀ ਬਣਾਈ ਗਈ ਔਲਾਦ ਨਾਲ ਨਿਸਵਾਰਥ ਭਾਵਨਾ ਨਾਲ ਪਿਆਰ ਕਰੋ ਸਭ ਦਾ ਭਲਾ ਕਰੋ, ਸਭ ਦਾ ਭਲਾ ਮੰਗੋ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ, ਸੁਣ ਕੇ ਮੰਨਿਆ ਕਰਦੇ ਹਨ ਉਨ੍ਹਾਂ ’ਤੇ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਵਰਸਦੀ ਹੈ ਜੋ ਬਚਨ ਸੁਣਦੇ ਹਨ, ਅਮਲ ਨਹੀਂ ਕਰਦੇ, ਮੰਨਦੇ ਨਹੀਂ ਤਾਂ ਉਹ ਕੋਰੇ ਰਹਿ ਜਾਂਦੇ ਹਨ।
MSG Bhandara: ਡੇਰਾ ਸੱਚਾ ਸੌਦਾ ਤੋਂ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਤਾਜ਼ਾ ਜਾਣਕਾਰੀ
MSG Bhandara: ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਣ ਵਾਲਾ ਐੱਮਐੱਸਜੀ ਭੰਡਾਰਾ 23 ਨਵੰਬਰ ਦਿਨ ਐਂਤਵਾਰ ਨੂੰ ਮਾਨਵਤਾ ਭਲਾਈ ਕੇਂਦਰ, ਮੌਜ਼ਪੁਰ ਧਾਮ, ਬੁੱਧਰਵਾਲੀ ਰਾਜਸਥਾਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਪਵਿੱਤਰ ਭੰਡਾਰਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਮਨਾਇਆ ਜਾਵੇਗਾ। ਦੱਸ ਦੇਈਏ ਕਿ ਸਾਈਂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੇ ਐੱਮਐੱਸਜੀ ਭੰਡਾਰੇ ਸਬੰਧੀ ਰਾਜਸਥਾਨ ਦੀ ਸਾਧ-ਸੰਗਤ ’ਚ ਜਬਰਦਸਤ ਉਤਸ਼ਾਹ ਵੇਖਿਆ ਜਾ ਰਿਹਾ ਹੈ। ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਪੰਡਾਲ ਨੂੰ ਰੰਗ-ਬਿਰੰਗੇ ਫੁੱਲਾਂ ਤੇ ਸੁੰਦਰ ਰੰਗੋਲੀਆਂ ਨਾਲ ਸਜਾਇਆ ਜਾ ਰਿਹਾ ਹੈ।
ਇਹ ਖਬਰ ਵੀ ਪੜ੍ਹੋ : Bangladesh Earthquake: ਬੰਗਲਾਦੇਸ਼ ’ਚ 5.5 ਤੀਬਰਤਾ ਦਾ ਭੂਚਾਲ, ਬੰਗਾਲ ’ਚ ਵੀ ਤੇਜ਼ ਝਟਕੇ, ਇਹ ਰਿਹਾ ਕੇਂਦਰ
ਸੇਵਾ ਭਾਵਨਾ ਨਾਲ ਭਰੇ ਸੇਵਾਦਾਰ ਹਰ ਕੋਨੇ ਨੂੰ ਭਗਤੀ ਤੇ ਸੁੰਦਰਤਾ ਨਾਲ ਨਿਖਾਰਨ ਲੱਗੇ ਹੋਏ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਦਿਨ-ਰਾਤ ਤਿਆਰੀਆਂ ਸਬੰਧੀ ਆਪਣੀਆਂ ਡਿਊਟੀਆਂ ’ਤੇ ਲੱਗੇ ਹੋਏ ਹਨ। ਪਵਿੱਤਰ ਭੰਡਾਰੇ ’ਚ ਆਉਣ ਵਾਲੀ ਸਾਧ-ਸੰਗਤ ਦੇ ਵਿਸ਼ਾਲ ਪੰਡਾਲ ਨੂੰ ਸ਼ਾਨਦਾਰ ਰੂਪ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਾਹਨਾਂ ਲਈ ਕਈ ਟ੍ਰੈਫਿਕ ਗ੍ਰਾਊਂਡ ਬਣਾਏ ਗਏ ਹਨ। ਸਫਾਈ ਸਮਿਤੀ, ਲੰਗਰ ਸਮਿਤੀ, ਬਿਜ਼ਲੀ ਸਮਿਤੀ ਸਮੇਤ ਹੋਰ ਸਮਿਤੀਆਂ ਦੇ ਭਾਈ ਭੈਣਾਂ ਸੇਵਾਦਾਰ ਪ੍ਰਬੰਧਾਂ ਨੂੰ ਸੁਚਾਰੂ ਬਣਾਊਣ ’ਚ ਲੱਗੇ ਹੋਏ ਹਨ। ਦੱਸ ਦੇਈਏ ਕਿ ਇਸ ਪਵਿੱਤਰ ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਦੀ ਪਰੰਪਰਾ ਮੁਤਾਬਕ ਮਾਨਵਤਾ ਭਲਾਈ ਤੇ ਜਨ ਕਲਿਆਣ ਕਾਰਜ਼ਾਂ ਨੂੰ ਵੀ ਗਤੀ ਦਿੱਤੀ ਜਾਵੇਗੀ। MSG Bhandara
ਪਵਿੱਤਰ ਭੰਡਾਰੇ ਸਬੰਧੀ ਰਾਜਸਥਾਨ ਦੇ ਸੱਚੇ ਨਿਮਰ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਵਿੱਤਰ ਐੱਮਐਸਜੀ ਭੰਡਾਰੇ ’ਚ ਭਾਰੀ ਗਿਣਤੀ ’ਚ ਰਾਜਸਥਾਨ ਤੋਂ ਸਾਧ-ਸੰਗਤ ਸ਼ਿਰਕਤ ਕਰੇਗੀ। ਸਾਈਂ ਜੀ ਦੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਣ ਵਾਲੇ ਇਸ ਪਵਿੱਤਰ ਭੰਡਾਰੇ ਸਬੰਧੀ ਹਰ ਪਾਸੇ ਉਤਸ਼ਾਹ ਵੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਨਵੰਬਰ ਮਹੀਨੇ ’ਚ ਇਸ ਧਰਤੀ ’ਤੇ ਅਵਤਾਰ ਧਾਰਨ ਕੀਤਾ। ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਤੇ ਲੋਕਾਂ ਨੂੰ ਪਖੰਡਵਾਦ ਤੋਂ ਬਾਹਰ ਕੱਢਦੇ ਹੋਏ ਨਾ ਸਿਰਫ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਿਆ, ਸਗੋਂ ਮਰ ਰਹੀ ਇਨਸਾਨੀਅਤ ਨੂੰ ਮੁੜ ਜਿਉਂਦਾ ਕਰਨ ਦਾ ਵੀ ਕੰਮ ਕੀਤਾ। MSG Bhandara