Game - Sach Kahoon Punjabi
ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਦੂਜਾ ਟੀ-20 ਅੱਜ
ਪਹਿਲਾ ਟੀ-20 ਮੈਚ ਮੀਂਹ ਕਾਰਨ ਹੋਇਆ ਸੀ ਰੱਦ
ਮੋਹਾਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਧਰਮਸ਼ਾਲਾ ‘ਚ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਮੋਹਾਲੀ ਚ ਦੱਖਣੀ ਅਫਰੀਕਾ ਖਿਲਾਫ ਲੜੀ ਦੇ ਦੂਜੇ ਟੀ-20 ‘ਚ ਹਰ ਹਾਲ ‘ਚ ਜਿੱਤ ਲਈ ਉਤਰੇਗੀ, ਹਾਲਾਂਕਿ ਮੁਕਾਬਲੇ ‘ਚ ਸਭ ਦੀਆਂ ਨਜ਼ਰਾਂ ਟੀਮ ਦੇ ਨੌਜਵਾਨ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਟਿਕੀਆਂ ਰਹਿਣਗੀਆਂ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਪੂਰੀ ਤਰ੍ਹਾਂ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਦੂਜਾ ਮੈਚ ਅਹਿਮ ਹੋ ਗਿਆ ਹੈ ਕਿਉਂਕਿ ਜੋ ਵੀ ਟੀਮ ਇਸ ਨੂੰ ਜਿੱਤ ਜਾਂਦੀ ਹੈ ਤਾਂ ਉਸ ਕੋਲ ਵਾਧੇ ਦੇ ਨਾਲ ਲੜੀ ਕਬਜ਼ਾਉਣ ਦਾ ਵੀ ਬਿਹਤਰ ਮੌਕਾ ਰਹੇਗਾ ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੌਰੇ ‘ਤੇ 3-0 ਨਾਲ ਟੀ-20 ਲੜੀ ਜਿੱਤੀ ਸੀ ਇਹ ਲੜੀ ਹਾਲਾਂਕਿ ਕਪਤਾਨ ਵਿਰਾਟ ਕੋਹਲੀ ਅਤੇ ਟੀਮ ਪ੍ਰਬੰਧ ਲਈ ਨਵਾਂ ਤਾਲਮੇਲ ਭਾਲਣ ਦਾ ਵੀ ਵਧੀਆ ਮੌਕਾ ਹੈ।
ਇਹ ਵੀ ਪੜ੍ਹੋ : IND Vs AUS 3rd ODI : ਟੀਮ ਇੰਡੀਆ ਨੂੰ ਜਿੱਤ ਲਈ ਮਿਲਿਆ 353 ਦੌੜਾਂ ਦਾ ਟੀਚਾ
ਜੋ ਅਗਲੇ ਸਾਲ ਅਸਟਰੇਲੀਆ ‘ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਹੁਣੇ ਤੋਂ ਤਿਆਰੀ ਹੋਰ ਮਜ਼ਬੂਤ ਟੀਮ ਤਿਆਰ ਕਰਨ ‘ਚ ਜੁਟਿਆ ਹੈ ਇਸ ਦੇ ਮੱਦੇਨਜ਼ਰ ਪ੍ਰਬੰਧਨ ਨੇ ਮੌਜ਼ੂਦਾ ਲੜੀ ‘ਚ ਕਈ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਹੈ ਜਿਨ੍ਹਾਂ ‘ਚ ਨਵਦੀਪ ਸੈਣੀ, ਦੀਪਕ ਚਾਹਰ, ਵਾਸ਼ਿੰਗਟਨ ਸੁੰਦਰ ਅਤੇ ਖਲੀਲ ਅਹਿਮਦ ਹਨ ਕਪਤਾਨ ਵਿਰਾਟ ਦੇ ਧਰਮਸ਼ਾਲਾ ਦੀ ਹੀ ਟੀਮ ਨੂੰ ਮੋਹਾਲੀ ‘ਚ ਵੀ ਬਿਨਾ ਬਦਲਾਅ ਉਤਾਰਨ ਦੀ ਉਮੀਦ ਹੈ ਆਲਰਾਊਂਡਰ ਹਾਰਦਿਕ ਪਾਂਡਿਆ ਵੀ ਟੀਮ ‘ਚ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਦੀ ਮੱਧਮ ਤੇਜ਼ ਗੇਂਦਬਾਜ਼ ਦੀ ਮੌਜ਼ੂਦਗੀ ਨਾਲ ਟੀਮ ਤਿੰਨ ਸਪਿੱਨਰਾਂ ਨੂੰ ਮੌਕਾ ਦੇ ਸਕਦੀ ਹੈ।
ਉਥੇ ਪਾਂਡਿਆ ਹੇਠਲੇ ਕ੍ਰਮ ‘ਤੇ ਚੰਗੇ ਬੱਲੇਬਾਜ਼ੀ ਵਿਕਲਪ ਵੀ ਹਨ ਗੇਂਦਬਾਜ਼ੀ ਵਿਭਾਗ ‘ਚ ਭਾਰਤ ਕੋਲ ਕਈ ਵਿਕਲਪ ਹਨ ਤੇਜ਼ ਗੇਂਦਬਾਜ਼ਾਂ ਦੀ ਨਵੀਂ ਤਿਕੜੀ ਨਵਦੀਪ, ਦੀਪਕ ਅਤੇ ਖਲੀਲ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਮੌਕਾ ਰਹੇਗਾ ਸਪਿੱਨ ਵਿਭਾਗ ‘ਚ ਹੁਣ ਵਾਸ਼ਿੰਗਟਨ ਸੁੰਦਰ ਅਤੇ ਰਾਹੁਲ ਚਾਹਰ ਦੇ ਪ੍ਰਦਰਸ਼ਨ ‘ਤੇ ਨਜ਼ਰਾਂ ਰਹਿਣਗੀਆਂ ਉਥੇ ਆਲਰਾਊਂਡਰਾਂ ‘ਚ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਅਤੇ ਕੁਰਣਾਲ ਪਾਂਡਿਆ ਅਹਿਮ ਹੋਣਗੇ ਜਡੇਜਾ ਕੌਮੀ ਟੀਮ ਦੇ ਰੈਗੂਲਰ ਖਿਡਾਰੀਆਂ ‘ਚ ਹਨ ਪਰ ਕੁਰਣਾਲ ਆਪਣੇ ਪ੍ਰਦਰਸ਼ਨ ਨਾਲ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰਨਗੇ ਟੀਮ ਇੰਡੀਆ ਦਾ ਓਪਨਿੰਗ ਕ੍ਰਮ ਕਾਫੀ ਸਥਿਰ ਹੈ ਪਰ ਮੱਧਕ੍ਰਮ ‘ਚ ਨਿਰਭਰਤਾ ਕਪਤਾਨ ਵਿਰਾਟ ‘ਤੇ ਜ਼ਿਆਦਾ ਰਹਿੰਦੀ ਹੈ ਟੀਮ ਨੂੰ ਮੱਧਕ੍ਰਮ ‘ਚ ਹਮੇਸ਼ਾ ਸਹੀ ਤਾਲਮੇਲ ਭਾਲਣ ‘ਚ ਪ੍ਰੇਸ਼ਾਨੀ ਰਹੀ ਹੈ ਰਿਸ਼ਭ ਪੰਤ ਅਤੇ ਹਾਰਦਿਕ ਪਾਂਡਿਆ ਦੀ ਮੌਜ਼ੂਦਗੀ ਨਾਲ ਉਸ ਨੂੰ ਕੁਝ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਨੂੰ ਆਪਣੀ ਖੇਡ ‘ਚ ਨਿਰੰਤਰਤਾ ਵਿਖਾਉਣੀ ਹੋਵੇਗੀ।
ਵਿਰਾਟ-ਰਬਾਡਾ ਦਰਮਿਆਨ ਹੋਵੇਗਾ ਰੋਮਾਂਚਕ ਜੰਗ : ਕਵਿੰਟਨ
ਮੋਹਾਲੀ ਦੱਖਣੀ ਅਫਰੀਕਾ ਦੇ ਨਵੇਂ ਬਣੇ ਕਪਤਾਨ ਅਤੇ ਤਜ਼ਰਬੇਕਾਰ ਖਿਡਾਰੀ ਕਵਿੰਟਨ ਡੀ ਕਾਕ ਨੇ ਕਿਹਾ ਹੈ ਕਿ ਆਗਾਮੀ ਮੈਚਾਂ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਟੀਮ ਦੇ ਕੈਗਿਸੋ ਰਬਾਡਾ ਦਰਮਿਆਨ ਰੋਮਾਂਚਕ ਟੱਕਰ ਵੇਖਣ ਨੂੰ ਮਿਲੇਗੀ ਕਵਿੰਟਨ ਨੇ ਮੈਚ ਤੋਂ ਪਹਿਲਾਂ ਕਿਹਾ ਕਿਉਹ ਪਹਿਲਾ ਮੈਚ ਰੱਦ ਹੋਣ ਕਾਰਨ ਕਾਫੀ ਨਿਰਾਸ਼ ਹਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਾਫੀ ਦੁਖ ਹੈ ਕਿ ਪਹਿਲਾ ਮੈਚ ਨਹੀਂ ਹੋ ਸਕਿਆ।
ਅਸੀਂ ਅਗਲੇ ਸਾਲ ਵਿਸ਼ਵ ਕੱਪ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਟੀ-20 ਮੈਚ ਖੇਡਣਾ ਚਾਹੁੰਦੇ ਹਾਂ, ਅਜਿਹੇ ‘ਚ ਇੱਕ ਵੀ ਮੈਚ ਦਾ ਰੱਦ ਹੋਣਾ ਨਿਰਾਸ਼ਾਜਨਕ ਹੈ ਕਵਿੰਟਨ ਨੇ ਨਾਲ ਹੀ ਭਾਰਤੀ ਕਪਤਾਨ ਵਿਰਾਟ ਅਤੇ ਰਬਾਡਾ ਸਬੰਧੀ ਕਿਹਾ ਕਿ ਇਹ ਲੜੀ ਦੋਵਾਂ ਖਿਡਾਰੀਆਂ ਦਰਮਿਆਨ ਰੋਮਾਂਚਕ ਟੱਕਰ ਵੇਖਣ ਦਾ ਅਹਿਮ ਮੌਕਾ ਦੇਵੇਗੀ ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਹੀ ਵਧੀਆ ਖਿਡਾਰੀ ਹਨ ਵਿਰਾਟ ਅਤੇ ਰਬਾਡਾ ਦਰਮਿਆਨ ਵਧੀਆ ਮੁਕਾਬਲਾ ਨਜ਼ਰ ਆਉਂਦਾ ਹੈ।
ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਚੰਗਾ ਮੌਕਾ : ਫੇਹਲੁਕਵਾਓ
ਨਵੀਂ ਦਿੱਲੀ (ਏਜੰਸੀ)। ਭਾਰਤ ਖਿਲਾਫ ਇਸੇ ਮਹੀਨੇ ਹੋਣ ਵਾਲੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ‘ਚੋਂ ਇੱਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦੱਖਣੀ ਅਫਰਕਾ ਅਤੇ ਭਾਰਤ ਦਰਮਿਆਨ ਤਿੰਨ ਟੀ-20 ਅਤੇ ਤਿੰਨ ਟੈਸਟ ਮੈਚਾਂ ਦੀ ਲੜੀ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਦੱਖਣੀ ਅਫਰੀਕੀ ਟੀਮ ਦੇ ਡਾਇਰੈਕਟਰ ਨੋਚ ਕਿਵੇ ਨੇ ਦੌਰੇ ਤੋਂ ਪਹਿਲਾਂ ਆਪਣੀ ਟੀਮ ਦੇ ਖਿਡਾਰੀਆਂ ਨੂੰ ਭਾਰਤੀ ਦਰਸ਼ਕਾਂ ਦੇ ਮੈਚ ਦੌਰਾਨ ਰੌਲੇ-ਰੱਪੇ ਤੋਂ ਬਚਣ ਲਈ ਕਿਹਾ ਹੈ ਪਰ ਫੇਹਲੁਕਵਾਓਚ ਅਨੁਸਾਰ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਉਨ੍ਹਾਂ ਲਈ ਵਧੀਆ ਮੌਕਾ ਹੈ ਫੇਹਲੁਕਵਾਓ ਨੇ ਕਿਹਾ, ਭਾਰਤੀ ਕ੍ਰਿਕਟ ਖੇਡਣ ਲਈ ਬੇਹੱਦ ਚੰਗਾ ਦੇਸ਼ ਹੈ। (Fehlukwao)
ਇੱਥੇ ਸਟੇਡੀਅਮ ‘ਚ 5000 ਦਰਸ਼ਕ ਮੈਚ ਵੇਖਣ ਆਉਂਦੇ ਹਨ ਅਤੇ ਉਨ੍ਹਾਂ ਸਾਹਮਣੇ ਖੇਡਣਾ ਕਾਫੀ ਸੁਖਦ ਹੈ ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦਰਸ਼ਕਾਂ ਦੇ ਲਿਹਾਜ ਨਾਲ ਭਾਰਤੀ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਜਗ੍ਹਾ ਹੈ ਨੋਚ ਨੇ ਕਿਹਾ, ‘ਟੀਮ ਦੇ ਕਈ ਖਿਡਾਰੀ ਆਈਪੀਐਲ ‘ਚ ਖੇਡਦੇ ਹਨ ਸਾਡੀ ਟੀਮ ‘ਚ ਕਈ ਖਿਡਾਰੀ ਅਜਿਹੇ ਹਨ ਜੋ 2015 ‘ਚ ਦੱਖਣੀ ਅਫਰੀਕਾ ਏ ਦੌਰੇ ‘ਚ ਸ਼ਾਮਲ ਸਨ ਭਾਰਤੀ ਦਰਸ਼ਕ ਵੱਡੀ ਗਿਣਤੀ ‘ਚ ਆਪਣੀ ਟੀਮ ਦਾ ਸਮਰਥਨ ਕਰਨ ਲਈ ਸਟੇਡੀਅਮ ਆਉਂਦੇ ਹਨ। ਮੈਂ ਕਈ ਖਿਡਾਰੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਮੈਚ ਦੌਰਾਨ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਦੱਖਣੀ ਅਫਰੀਕਾ ਟੀਮ ਦੇ ਡਾਇਰੈਕਟਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਅਤੇ ਟੀਮ ਦੋਵਾਂ ਲਈ ਇੱਕ ਚੰਗਾ ਮੌਕਾ ਹੈ ਕਿ ਉਹ ਭਾਰਤੀ ਧਰਤੀ ‘ਤੇ ਉਨ੍ਹਾਂ ਖਿਲਾਫ ਖੇਡਣਗੇ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ 15 ਸਤੰਬਰ ਤੋਂ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। (Fehlukwao)
ਪਬਜੀ ਗੇਮ ਖੇਡਣ ਨਾਲ ਬਰਬਾਦ ਹੋ ਰਹੀਆਂ ਜ਼ਿੰਦਗੀਆਂ
ਯੋਗੇਸ਼ ਕੁਮਾਰ ਸੋਨੀ
ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ ਸੀ ਕਿ ਉਹ ਪੂਰਨ ਤੌਰ ‘ਤੇ ਉਸਦੀ ਚਪੇਟ ‘ਚ ਆ ਗਿਆ ਸੀ ਜਾਂ ਇਹ ਕਹੀਏ ਕਿ ਉਸਦੀ ਸਾਰੀ ਦਿਮਾਗੀ ਸ਼ਕਤੀ ਖੋਹ ਲਈ ਗਈ ਸੀ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਮਾਮ ਜਗ੍ਹਾ ਇਹ ਗੇਮ ਬੈਨ ਵੀ ਹੋ ਗਈ ਹੈ ਪਰ ਇਸ ‘ਤੇ ਹੋ ਰਹੀਆਂ ਘਟਨਾਵਾਂ ਘਟਣ ਦੀ ਵਜਾਇ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ‘ਤੇ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ।
ਦਰਅਸਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਗੇਮ ਪਬਜੀ ਮਾਰਕਿਟ ‘ਚ ਆਈ ਜਿਸ ਨੂੰ ਸਾਡੇ ਦੇਸ਼ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜੋ ਵੀ ਗੇਮਾਂ ਆਈਆਂ ਸਨ ਸਿਰਫ਼ ਬੱਚੇ ਹੀ ਪਸੰਦ ਕਰਦੇ ਸਨ ਪਰ ਇਹ ਗੇਮ ਅਜਿਹੀ ਹੈ ਜਿਸਦੀ ਹਰ ਉਮਰ ਵਰਗ ਦੇ ਲੋਕਾਂ ‘ਚ ਰੁਚੀ ਲਗਾਤਾਰ ਵਧ ਰਹੀ ਹੈ ਇਸ ਗੇਮ ਦੇ ਵਿਸ਼ੇ ‘ਚ ਜਾਣੀਏ ਤਾਂ ਇਸ ‘ਚ ਕਈ ਲੋਕ ਇੱਕੋ ਸਮੇਂ ਖੇਡ ਸਕਦੇ ਹਨ ਉੱਥੇ ਇਸ ‘ਚ ਲੁੱਟ-ਖੋਹ ਵੀ ਇੱਕ ਪ੍ਰਕਿਰਿਆ ਹੈ ਨੌਜਵਾਨਾਂ ਅਤੇ ਉਮਰਦਰਾਜ ਲੋਕਾਂ ਦਾ ਇਹ ਸਮਾਂ ਬਰਬਾਦ ਕਰ ਰਹੀ ਹੈ ਪਰ ਬੱਚਿਆਂ ਨੂੰ ਚੋਰ ਅਤੇ ਡਾਕੂ ਬਣਾ ਰਹੀ ਹੈ ਲਗਾਤਾਰ ਖਬਰਾਂ ਤੋਂ ਇਹ ਪਤਾ ਲੱÎਗਾ ਹੈ ਕਿ ਇਸ ਨਾਲ ਰੋਜ਼ਾਨਾ ਸੈਂਕੜੇ ਘਰਾਣੇ ਖਰਾਬ ਹੋ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ ਇਸ ਨਾਲ ਸਕੂਲੀ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਜਦੋਂ ਤੋਂ ਸਕੂਲ ਦਾ ਸਿਲੇਬਸ ਅਤੇ ਹੋਮਵਰਕ ਸਬੰਧਿਤ ਸਾਈਟਾਂ ‘ਤੇ ਆਇਆ ਉਦੋਂ ਤੋਂ ਬੱਚੇ ਮਾਤਾ-ਪਿਤਾ ਤੋਂ ਮੋਬਾਇਲ ਇਸ ਬਹਾਨੇ ਲੈ ਜਾਂਦੇ ਹਨ ਪਰ ਮਾਤਾ-ਪਿਤਾ ਇਸ ਘਟਨਾ ਤੋਂ ਅਣਜਾਣ ਰਹਿੰਦੇ ਹਨ ਕਿ ਬੱਚੇ ਉਸਦੀ ਆੜ ਵਿਚ ਪਬਜੀ ਗੇਮ ਖੇਡ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੋਂ ਲਗਭਗ ਦੋ ਦਹਾਕੇ ਪਹਿਲਾਂ ਬੱਚੇ ਸਕੂਲ ਗੋਲ ਕਰਦੇ ਸਨ ਗੋਲ ਤੋਂ ਮਤਲਬ ਸਕੂਲ ਤੋਂ ਬੰਕ ਮਾਰਨਾ ਜਾਂ ਸਕੂਲ ਨਾ ਜਾਣਾ ਹੁੰਦਾ ਹੈ ਕਿਉਂਕਿ ਦੋ ਦਹਾਕਿਆਂ ਵਿਚ ਪੂਰਨ ਤੌਰ ‘ਤੇ ਦੌਰ ਬਦਲਿਆ ਤਾਂ ਕੰਪੀਟਿਸ਼ਨ ਦਾ ਜ਼ਮਾਨਾ ਆ ਗਿਆ ਇਸ ਵਜ੍ਹਾ ਨਾਲ ਬੱਚਿਆਂ ਦੀ ਸਿੱਖਿਆ ਵਿਚ ਲਗਾਤਾਰ ਸੁਧਾਰ ਆਉਣ ਲੱਗਾ ਅਤੇ ਬੱਚੇ ਆਪਣੀ ਪੜ੍ਹਾਈ ਲਿਖਾਈ ਅਤੇ ਕਰੀਅਰ ਪ੍ਰਤੀ ਗੰਭੀਰ ਹੁੰਦੇ ਚਲੇ ਗਏ ਹੁਣ ਦੇਖਿਆ ਜਾਣ ਲੱਗਾ ਸੀ ਕਿ ਬੰਕ ਪ੍ਰਕਿਰਿਆ ਬੇਹੱਦ ਘੱਟ ਜਾਂ ਇੰਜ ਕਹੀਏ ਕਿ ਖ਼ਤਮ ਹੋ ਚੁੱਕੀ ਸੀ ਪਰ ਇਸ ਮੰਦਭਾਗ ਨੇ ਫਿਰ ਤੋਂ ਇਤਰਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਬਜੀ ਨੇ ਬੱਚਿਆਂ ਦੀ ਬੁੱਧੀ ਫਿਰ ਤੋਂ ਆਪਣੇ ਵੱਸ ਵਿਚ ਕਰ ਲਈ ।
ਮਾਹਿਰਾਂ ਅਨੁਸਾਰ ਪਬਜੀ ਲੋਕਾਂ ਦੇ ਦਿਮਾਗ ‘ਤੇ ਇੱਕ ਤਰ੍ਹਾਂ ਦੇ ਨਸ਼ੇ ਦੀ ਤਰ੍ਹਾਂ ਹਾਵੀ ਹੋ ਜਾਂਦੀ ਹੈ ਜਿਸਦੀ ਲਤ ਛੁਡਾਉਣਾ ਅਜਿਹਾ ਹੋ ਗਿਆ ਹੈ ਮੰਨੋ ਕਿਸੇ ਦੀ ਸ਼ਰਾਬ ਜਾਂ ਹੋਰ ਨਸ਼ੇ ਨੂੰ ਕਿਸੇ ਦੇ ਜੀਵਨ ‘ਚੋਂ ਖ਼ਤਮ ਕਰਨਾ ਹੋਵੇ ਸਰਕਾਰੀ ਤੋਂ ਪ੍ਰਾਈਵੇਟ ਸਕੂਲ ਤੱਕ ਬੱਚੇ ਹੁਣ ਪਾਰਕਾਂ, ਰੈਸਟੋਰੈਂਟਾਂ ਅਤੇ ਹੋਰ ਕਈ ਥਾਵਾਂ ‘ਤੇ ਇਹ ਖੇਡ ਖੇਡਦੇ ਦਿਖਾਈ ਦੇਣ ਲੱਗੇ ਹਨ ਪਬਜੀ ਖੇਡਣ ਵਾਲੇ ਬੱਚਿਆਂ ਦੀ ਅੰਕ ਪ੍ਰਸੈਂਟੇਜ਼ ਘੱਟ ਆਉਣ ਲੱਗੀ ਮਾਤਾ-ਪਿਤਾ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਇਹ ਮੁੱਦਾ ਹੁਣ ਦੇਸ਼ ਦੇ ਹਰ ਸੂਬੇ, ਮੁਹੱਲੇ ਅਤੇ ਘਰਾਂ ਵਿਚ ਦਿਸਣ ਲੱਗਾ ਹੈ ਜਿਸ ਘਰ ਵਿਚ ਸਕੂਲੀ ਬੱਚੇ ਹਨ ਉਨ੍ਹਾਂ ਮਾਪਿਆਂ ਨੂੰ ਗੰਭੀਰ ਹੋਣ ਲੋੜ ਹੈ ਦਿੱਲੀ ਦੇ ਇੱਕ ਬੱਚੇ ਨੇ ਕਈ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਉਨ੍ਹਾਂ ਤੋਂ ਪੇਟੀਐਮ ਦੁਆਰਾ ਪੈਸਾ ਲੈ ਕੇ ਖੇਡਿਆ ਹੋਇਆ ਦੇਖਿਆ ਗਿਆ ਗੇਮ ਦੇ ਅੰਦਰ ਇੱਕ ਖਿਡਾਰੀ ਨੂੰ ਮਾਰਨ ‘ਤੇ 20 ਰੁਪਏ ਵੀ ਮਿਲਦੇ ਸਨ ਪਰ ਜਦੋਂ ਉਹ ਫੇਲ੍ਹ ਹੋਇਆ ਤਾਂ ਉਸਦੇ ਮਾਂ-ਬਾਪ ਨੂੰ ਸਾਰੀ ਸੱਚਾਈ ਪਤਾ ਲੱਗੀ।
ਇਸ ਤੋਂ ਇਲਾਵਾ ਹੁਣ ਗੱਲ ਕਰੀਏ ਨੌਜਵਾਨਾਂ ਅਤੇ ਉਨ੍ਹਾਂ ਤੋਂ ਉੱਪਰ ਦੀ ਪੀੜ੍ਹੀ ਦੀ ਤਾਂ ਇਨ੍ਹਾਂ ਲੋਕਾਂ ਦੀ ਜਿੰਦਗੀ ਵਿਚ ਇਸ ਗੇਮ ਨੇ ਉਨ੍ਹਾਂ ਨੂੰ ਇਸ ਹਾਲ ਵਿਚ ਪਹੁੰਚਾ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀ ਪਰਵਾਹ ਹੀ ਨਹੀਂ ਰਹੀ ਅਤੇ ਇਸਦੀ ਵਜ੍ਹਾ ਨਾਲ ਬਰਬਾਦੀ ਦਾ ਆਲਮ ਦਸਤਕ ਦੇ ਚੁੱਕਾ ਹੈ ਕਈ ਨੌਜਵਾਨ ਜਦੋਂ ਕੰਪਨੀਆਂ ਵਿਚ ਆਪਣੀ ਪਰਫਾਰਮੈਂਸ ਦੇਣ ਵਿਚ ਨਾਕਾਮ ਹੋਣ ਲੱਗੇ ਤਾਂ ਇਸਦਾ ਕਾਰਨ ਪਬਜੀ ਖੇਡਣਾ ਦੱਸਿਆ ਗਿਆ ਪਹਿਲਾਂ ਤਾਂ ਇਹ ਘਟਨਾ ਬੇਹੱਦ ਹਾਸੋਹੀਣੀ ਲੱਗੀ ਪਰ ਜਦੋਂ ਇਸਦੀ ਗੰਭੀਰਤਾ ਦਾ ਮੁਲਾਂਕਣ ਕੀਤਾ ਤਾਂ ਵਾਕਈ ਚਿੰਤਾ ਦਾ ਵਿਸ਼ਾ ਨਿੱਕਲਿਆ ਗ੍ਰੇਟਰ ਨੋਇਡਾ ਵਿਚ ਕੰਮ ਕਰ ਰਹੇ ਕੁਝ ਨੌਜਵਾਨਾਂ ਨੇ ਤਾਂ ਇਸ ਗੇਮ ਦੇ ਚੱਕਰ ਵਿਚ ਆਪਣੀ ਨੌਕਰੀ ਤੱਕ ਛੱਡ ਦਿੱਤੀ ਦਰਅਸਲ ਮਾਮਲਾ ਇਹ ਸੀ ਕਿ ਇੱਕ ਵੱਡੀ ਕੰਪਨੀ ਨੇ ਹਰੇਕ ਕਰਮਚਾਰੀ ਨੂੰ ਲੰਚ ਤੋਂ ਇਲਾਵਾ ਵੀ ਇੱਕ ਬ੍ਰੇਕ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਵਿਚ ਹਰੇਕ ਦੀ ਟਾਈਮਿੰਗ ਵੱਖ ਹੈ ਪਰ ਉਹ ਸਾਰੇ ਨੌਜਵਾਨ ਇਕੱਠੇ ਜਾਂਦੇ ਸਨ, ਲੰਚ ਤੋਂ ਇਲਾਵਾ ਵੀ ਵਾਧੂ ਬ੍ਰੇਕ ਵਿਚ ਇਕੱਠੇ ਨਿੱਕਲ ਕੇ ਪਬਜੀ ਖੇਡਣ ਲੱਗੇ ਜਿਸ ‘ਤੇ ਮੈਨੇਜ਼ਰ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਚੰਗੀ ਵਧੀਆ ਨੌਕਰੀ ਨੂੰ ਛੱਡ ਕੇ ਬੇਰੁਜ਼ਗਾਰੀ ਨੂੰ ਗਲੇ ਲਾ ਲਿਆ।
ਮਾਹਿਰਾਂ ਨੇ ਪਬਜੀ ਨੂੰ ਬਲੂ ਵ੍ਹੇਲ ਤੋਂ ਜ਼ਿਆਦਾ ਘਾਤਕ ਐਲਾਨ ਕਰ ਦਿੱਤਾ ਹੈ ਪਿਛਲੇ ਹਫ਼ਤੇ ਗੁਜ਼ਰਾਤ ਸਰਕਾਰ ਨੇ ਇਸਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗੁਜ਼ਰਾਤ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤਾ ਕਿ ਬੱਚਿਆਂ ਨੂੰ ਪਬਜੀ ਜਾਂ ਹੋਰ ਗੇਮਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੇ ਮਾੜੇ ਨਤੀਜੇ ਸਮਝਾਓ ਮੇਰਾ ਮੰਨਣਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੇਮਾਂ ਭਾਰਤ ਵਿਚ ਲਾਂਚ ਹੁੰਦੀਆਂ ਹਨ ਤਾਂ ਇਨ੍ਹਾਂ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਕੁਝ ਬੱਚਿਆਂ, ਸਾਰੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਬਜੀ ਜਾਂ ਕਿਸੇ ਗੇਮ ਨੂੰ ਆਪਣੀ ਜਿੰਦਗੀ ਵਿਚ ਇੰਨਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿ ਤੁਹਾਡੀ ਜਿੰਦਗੀ ਨੂੰ ਹੀ ਤਬਾਹ ਕਰ ਦੇਵੇ ਇੱਥੇ ਬੱਚਿਆਂ ਦੇ ਨਾਲ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਜੇਕਰ ਹੁਣੇ ਤੋਂ ਉਹ ਇਸਦੇ ਸ਼ਿਕਾਰ ਹੋ ਗਏ ਤਾਂ ਯਕੀਨੀ ਤੌਰ ‘ਤੇ ਉਸ ਬੱਚੇ ਦੇ ਨਾਲ ਉਸ ਪਰਿਵਾਰ ਦਾ ਭਵਿੱਖ ਬਰਬਾਦ ਹੋਣਾ ਤੈਅ ਹੈ ਇਸ ਤੋਂ ਇਲਾਵਾ ਨੌਜਵਾਨਾਂ ਅਤੇ ਹੋਰ ਉਮਰ ਵਰਗ ਨੂੰ ਖੁਦ ਨੂੰ ਸਮਝਣ ਅਤੇ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਜਿੰਦਗੀ ਵਿਚ ਹਨ੍ਹੇਰੇ ਤੋਂ ਸਿਵਾਏ ਕੁਝ ਨਹੀਂ ਬਚੇਗਾ  ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਿਆਦਾ ਨਤੀਜਿਆਂ ‘ਚ ਲੁਧਿਆਣਾ ਰਿਹਾ ਮੋਹਰੀ
ਸੰਗਰੂਰ (ਗੁਰਪ੍ਰੀਤ ਸਿੰਘ) | ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ-25 (ਮਹਿਲਾ) ਅੱਜ ਸਮਾਪਤ ਹੋ ਗਈਆਂ। ਅੱਜ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜਵੰਤ ਸਿੰਘ ਜ਼ਿਲ੍ਹਾ ਸੈਨਿਕ ਭਲਾਈ ਅਫਸਰ, ਸੰਗਰੂਰ ਸਨ ਅੱਜ ਵੱਖ-ਵੱਖ ਹੋਏ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਜੈਵਲਿਨ ਥਰੋਅ ਵਿੱਚ ਕਮਲਦੀਪ ਕੌਰ ਲੁਧਿਆਣਾ ਨੇ ਪਹਿਲਾ, ਗੁਰਪ੍ਰੀਤ ਕੌਰ ਲੁਧਿਆਣਾ ਨੇ ਦੂਸਰਾ ਅਤੇ ਸਾਲੂ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ-ਪੁੱਟ ਈਵੈਟ ਵਿੱਚ ਗੁਰਬਾਣੀ ਕੌਰ ਲੁਧਿਆਣਾ ਨੇ ਪਹਿਲਾ, ਸੁਨੀਤਾ ਗੁਰਦਾਸਪੁਰ ਨੇ ਦੂਸਰਾ ਅਤੇ ਪਰਮਿੰਦਰ ਕੌਰ ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 3000 ਮੀਟਰ ਫਾਇਨਲ ਵਿੱਚ ਅਮਨਦੀਪ ਕੌਰ ਲੁਧਿਆਣਾ ਨੇ ਪਹਿਲਾ ਸਥਾਨ,  ਨਿਭਾ ਕੁਮਾਰੀ ਪਟਿਆਲਾ ਨੇ ਦੂਸਰਾ ਸਥਾਨ ਅਤੇ ਪੂਜਾ ਕੁਮਾਰੀ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਲੜਕੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਯੋਗਰਾਜ ਜਿਲ੍ਹਾ ਖੇਡ ਅਫਸਰ ਸੰਗਰੂਰ,  ਰਣਬੀਰ ਸਿੰਘ ਜੂਨੀਅਰ ਅਥਲੈਟਿਕ ਕੋਚ, ਗੁਰਦਿੱਤ ਸਿੰਘ ਅਥਲੈਟਿਕ ਕੋਚ, ਹਰਚੰਦ ਸਿੰਘ ਜੂਨੀਅਰ ਜਿਮਨਾਸਟਿਕ ਕੋਚ, ਹਰਮਿੰਦਰਪਾਲ ਸਿੰਘ ਅਥਲੈਟਿਕ ਕੋਚ ਤੋਂ ਇਲਾਵਾ
ਕਨਵੀਨਰ/ਕੋ ਕਨਵੀਨਰ ਅਤੇ ਸਮੂਹ ਕੋਚਿਜ ਹਾਜਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੱਟ ਪੀਲੇ ਕਾਰਡ ਮਿਲਣ ਕਰਕੇ ਸੇਨੇਗਲ ਨੂੰ ਪਛਾੜਿਆ
ਵੋਲਗੋਗ੍ਰਾਦ (ਏਜੰਸੀ) ਏਸ਼ੀਆਈ ਟੀਮ ਜਾਪਾਨ ਨੇ ਪੋਲੈਂਡ ਤੋਂ ਗਰੁੱਪ ਐੱਚ ‘ਚ ਵੀਰਵਾਰ ਨੂੰ 0-1 ਦੀ ਹਾਰ ਝੱਲਣ ਦੇ ਬਾਵਜ਼ੂਦ ਗਰੁੱਪ ਚੋਂ ਦੂਸਰੇ ਸਥਾਨ ਦੀ ਟੀਮ ਦੇ ਰੂਪ ‘ਚ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾੱਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ। ਜਾਪਾਨ ਅਤੇ ਸੇਨੇਗਲ ਦੇ ਇੱਕ ਬਰਾਬਰ ਚਾਰ ਅੰਕ ਅਤੇ ਗੋਲ ਔਸਤ ਵੀ ਬਰਾਬਰ ਰਿਹਾ ਪਰ ਜਾਪਾਨ ਨੇ ਸੇਨੇਗਲ ਤੋਂ ਘੱਟ ਪੀਲੇ ਕਾਰਡ ਮਿਲਣ ਕਾਰਨ ਨਾੱਕਆਊਟ ਗੇੜ ‘ਚ ਪ੍ਰਵੇਸ਼ ਕੀਤਾ ਜਦੋਂਕਿ ਸੇਨੇਗਲ ਦੀ ਟੀਮ ਤੀਸਰੇ ਸਥਾਨ ‘ਤੇ ਰਹਿ ਕੇ ਬਾਹਰ ਹੋ ਗਈ ਇਸ ਗਰੁੱਪ ‘ਚ ਕੋਲੰਬੀਆ ਛੇ ਅੰਕਾਂ ਨਾਲ ਚੋਟੀ ‘ਤੇ ਰਹਿ ਕੇ ਅਗਲੇ ਗੇੜ ‘ਚ ਚਲਿਆ ਗਿਆ ਪੋਲੈਂਡ ਦੀ ਟੀਮ ਗਰੁੱਪ ‘ਚ ਚੌਥੇ ਸਥਾਨ ‘ਤੇ ਰਹੀ ਅਤੇ ਜਿੱਤ ਦੇ ਨਾਲ ਵਿਸ਼ਵ ਕੱਪ ਤੋਂ ਵਿਦਾ ਹੋਈ।
ਸੇਨੇਗਲ ਜਾਪਾਨ ਨਾਲ ਅੰਕ, ਗੋਲ ਔਸਤ ਅਤੇ ਗੋਲ ਕਰਨ ਦੇ ਮਾਮਲੇ ‘ਚ ਬਰਾਬਰ
ਸੇਨੇਗਲ ਨੂੰ ਕੋਲੰਬੀਆ ਹੱਥੋਂ 0-1 ਦੀ ਹਾਰ ਝੱਲਣੀ ਪਈ ਇਸ ਹਾਰ ਤੋਂ ਬਾਅਦ ਸੇਨੇਗਲ ਜਾਪਾਨ ਨਾਲ ਅੰਕ, ਗੋਲ ਔਸਤ ਅਤੇ ਗੋਲ ਕਰਨ ਦੇ ਮਾਮਲੇ ‘ਚ ਬਰਾਬਰ ਸੀ ਪਰ ਜ਼ਿਆਦਾ ਪੀਲੇ ਕਾਰਡ ਮਿਲਣਾ ਸੇਨੇਗਲ ਨੂੰ ਲੈ ਡੁੱਬਿਆ। ਸਮੁਰਾਈ ਬਲਿਊ ਦੇ ਨਾਂਅ ਨਾਲ ਪ੍ਰਸਿੱਧ ਏਸ਼ੀਆਈ ਜਾਪਾਨੀ ਟੀਮ ਨੂੰ ਅਗਲੇ ਗੇੜ ‘ਚ ਜਾਣ ਲਈ ਸਿਰਫ਼ ਡਰਾਅ ਦੀ ਜਰੂਰਤ ਸੀ ਅਤੇ ਉਸਨੇ ਪਹਿਲਾ ਅੱਧ ਗੋਲ ਰਹਿਤ ਬਰਾਬਰੀ ‘ਤੇ ਰੱਖਿਆ ਸੀ ਪਰ ਦੂਸਰੇ ਅੱਧ ‘ਚ 58ਵੇਂ ਮਿੰਟ ‘ਚ ਪੋਲੈਂਡ ਦੇ ਰਫਾਲ ਕੁਰਜ਼ਾਵਾ ਨੇ ਲਹਿਰਾਉਂਦੀ ਫ੍ਰੀ ਕਿੱਕ ਲਈ ਅਤੇ ਅਨਮਾਰਕ ਨੇ ਨਜ਼ਦੀਕ ਤੋਂ ਗੋਲ ਕੀਤਾ ਪੋਲੈਂਡ ਦੇ ਸਟਾਰ ਸਟਰਾਈਕਰ ਰੋਬਰਡ ਲੇਵਾਂਡੋਵਸਕੀ ਨੇ 74ਵੇਂ ਮਿੰਟ ‘ਚ ਵਾਧਾ ਦੁੱਗਣਾ ਕਰਨ ਦਾ ਮੌਕਾ ਗੁਆਇਆ ਜਾਪਾਨ ਬਰਾਬਰੀ ਤਾਂ ਨਹੀਂ ਕਰ ਸਕਿਆ ਪਰ ਆਖ਼ਰੀ ਨਤੀਜੇ ਤੋਂ ਬਾਅਦ ਉਸਨੂੰ ਖ਼ੁਸ਼ੀ ਸੀ ਕਿ ਉਹ ਨਾਕਆਊਟ ‘ਚ ਪਹੁੰਚ ਗਿਆ।
ਰਾਮਕ੍ਰਿਸ਼ਨਨ ਤੇ ਸੱਤਿਆ ਨਾਰਾਇਣ ਨੂੰ ਮਿਲੇਗਾ ਦ੍ਰੋਣਾਚਾਰਿਆ ਐਵਾਰਡ
ਨਵੀਂ ਦਿੱਲੀ: ਐਥਲੈਟਿਕਸ ਕੋਚ ਦਿਵੰਗਤ ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਟੀ ਮਰੀਆਪੱਨ ਦੇ ਕੋਚ ਸੱਤਿਆ ਨਾਰਾਇਣ ਦੇ ਨਾਂਅ ਦੀ ਪਹਿਲ ਇਸ ਸਾਲ ਦ੍ਰੋਣਾਚਾਰਿਆ ਪੁਰਸਕਾਰ ਲਈ ਕੀਤੀ ਗਈ ਹੈ
ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ ‘ਚ ਏਸ਼ਿਆਈ ਰੇਸਵਾਕਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਸੀ ਬਲਜਿੰਦਰ ਸਿੰਘ ਨੇ ਵੀ ਨਾਓਮੀ ‘ਚ 20 ਕਿਮੀ ਵਾਕ ‘ਚ ਕਾਂਸੀ ਤਮਗਾ ਜਿੱਤਿਆ ਸੀ ਉਨ੍ਹਾਂ ਨੇ ਵੀ ਗਾਂਧੀ ਦੇ ਮਾਰਗਦਰਸ਼ਨ ‘ਚ ਅਭਿਆਸ ਕੀਤਾ ਸੀ ਗਾਂਧੀ ਇੱਕ ਦਹਾਕੇ ਤੱਕ ਭਾਰਤੀ ਐਥਲੈਟਿਕਸ ਦੇ ਕੋਚ ਰਹੇ ਜਿਨ੍ਹਾਂ ਦਾ 55 ਸਾਲ ਦੀ ਉਮਰ ‘ਚ ਪਿਛਲੇ ਸਾਲ ਦੇਹਾਂਤ  ਹੋ ਗਿਆ ਸੀ
ਦ੍ਰੋੋਣਾਚਾਰਿਆ ਪੁਰਸਕਾਰ ਲਈ ਤੀਜਾ ਨਾਂਅ ਕਬੱਡੀ ਕੋਚ ਹੀਰਾਨੰਦ ਕਟਾਰੀਆ ਦਾ ਹੈ ਸਾਕਸ਼ੀ ਮਲਿਕ ਦੇ ਕੋਚ ਕੁਲਦੀਪ ਮਲਿਕ ਅਤੇ ਮਨਦੀਪ ਸਿੰਘ ਦੇ ਨਾਂਅ ‘ਤੇ ਵੀ ਵਿਚਾਰ ਕੀਤਾ ਸੀ ਪਰ ਸਹਿਮਤੀ ਨਾ ਬਣਨ ਨਾਲ ਉਨ੍ਹਾਂ ਦਾ ਨਾਂਅ ਕੱਟ ਦਿੱਤਾ ਗਿਆ
ਦ੍ਰੋਣਾਚਾਰਿਆ ਪੁਰਸਕਾਰ:
ਦਿਵੰਗਤ ਰਾਮਕ੍ਰਿਸ਼ਨਨ ਗਾਂਧੀ (ਐਥਲੈਟਿਕਸ), ਹੀਰਾਨੰਦ ਕਟਾਰੀਆ (ਕਬੱਡੀ), ਸੱਤਿਆ ਨਰਾਇਣ (ਪੈਰਾ ਐਥਲੀਟ)
ਲਾਈਫ ਟਾਈਮ ਅਚੀਵਮੈਂਟ ਪੁਰਸਕਾਰ :
ਜੀਐੱਸਐੱਸਵੀ ਪ੍ਰਸਾਦ (ਬੈਡਮਿੰਟਨ), ਬ੍ਰਿਜਭੂਸ਼ਣ ਮੋਹੰਤੀ (ਮੁੱਕੇਬਾਜ਼ੀ), ਪੀਏ ਰਫੇਲ (ਹਾਕੀ), ਸੰਜੈ ਚਕਰਵਰਤੀ (ਨਿਸ਼ਾਨੇਬਾਜ਼ੀ), ਰੋਸ਼ਨ ਲਾਲ (ਕੁਸ਼ਤੀ)
ਧਿਆਨਚੰਦ ਪੁਰਸਕਾਰ:
ਭੁਪਿੰਦਰ ਸਿੰਘ (ਐਥਲੈਟਿਕਸ), ਸੈਅਦ ਸ਼ਾਹਿਦ ਹਕੀਮ (ਫੁੱਟਬਾਲ), ਸੁਮਰਾਈ ਤੇਤੇ (ਹਾਕੀ) ਇਹ ਨਾਂਅ ਕਮੇਟੀ ਨੇ ਖੇਡ ਮੰਤਰਾਲਾ ਨੂੰ ਭੇਜੇ ਹਨ ਜੋ ਇਸ ‘ਤੇ ਅੰਤਿਮ ਫੈਸਲਾ ਲਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।