Ajinkya Rahane - Sach Kahoon Punjabi

MI vs KKR: ਹਿਟਮੈਨ ਨੇ ਜੜੇ ‘ਪੰਜਾਹ’ ਅਰਧਸੈਂਕੜੇ, ਕੋਹਲੀ ਨੂੰ ਛੱਡਿਆ ਪਿੱਛੇ
ਰਹਾਣੇ ਨੇ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜਿਆ | MI vs KKR

MI vs KKR: ਸਪੋਰਟਸ ਡੈਸਕ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ ਆਈਪੀਐਲ 2026 ਦੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਰਿਕਾਰਡਾਂ ਦੀ ਲੜੀ ਬਣਾਈ। ਇਸ ਦੇ ਨਾਲ ਹੀ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਸਾਬਕਾ ਖਿਡਾਰੀ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : Punjab News: ‘ਆਪ’ ਪੰਜਾਬ ਨੇ ਪ੍ਰਤਾਪ ਬਾਜਵਾ ‘ਤੇ ਗੁੰਮਰਾਹ ਕਰਨ ਦਾ ਲਗਾਇਆ ਦੋਸ਼

ਰੋਹਿਤ ਤੇ ਰਿਕੇਲਟਨ ਵਿਚਕਾਰ ਰਿਕਾਰਡ ਸਾਂਝੇਦਾਰੀ

ਆਈਪੀਐਲ ਦੇ 19ਵੇਂ ਸੀਜ਼ਨ ਦਾ ਦੂਜਾ ਮੈਚ ਮੁੰਬਈ ਇੰਡੀਅਨਜ਼ ਤੇ ਕੇਕੇਆਰ ਵਿਚਾਲੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ਵਿੱਚ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਰਿਆਨ ਰਿਕੇਲਟਨ ਦੇ ਨਾਲ ਪਹਿਲੀ ਵਿਕਟ ਲਈ 72 ਗੇਂਦਾਂ ’ਚ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਰੋਹਿਤ ਤੇ ਰਿਕੇਲਟਨ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਮੁੰਬਈ ਇੰਡੀਅਨਜ਼ ਲਈ ਆਈਪੀਐਲ ’ਚ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਵਾਂ ਨੇ ਪਹਿਲੀ ਵਿਕਟ ਲਈ 148 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ 2012 ’ਚ ਰੋਹਿਤ ਸ਼ਰਮਾ ਤੇ ਹਰਸ਼ਲ ਗਿਬਸ ਵਿਚਾਲੇ ਦੂਜੀ ਵਿਕਟ ਲਈ 167 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ ਸੀ। ਦੂਜੇ ਸਥਾਨ ’ਤੇ ਡਵੇਨ ਸਮਿਥ ਤੇ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਵਿਚਾਲੇ 2012 ’ਚ ਪਹਿਲੀ ਵਿਕਟ ਲਈ 163 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ ਸੀ।

ਅਰਧਸੈਂਕੜਿਆਂ ਦਾ ‘ਅਰਧਸੈਂਕੜਾ’

ਇਸ ਦੌਰਾਨ ਹਿਟਮੈਨ ਨੇ 38 ਗੇਂਦਾਂ ਦਾ ਸਾਹਮਣਾ ਕੀਤਾ ਤੇ ਛੇ ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਉਸ ਨੇ ਆਪਣਾ ਅਰਧ ਸੈਂਕੜਾ 23 ਗੇਂਦਾਂ ’ਚ ਪੂਰਾ ਕੀਤਾ। ਆਈਪੀਐਲ ’ਚ ਇਹ ਰੋਹਿਤ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਹ ਰੋਹਿਤ ਦਾ ਆਈਪੀਐਲ ਦਾ 50ਵਾਂ ਅਰਧ ਸੈਂਕੜਾ ਵੀ ਹੈ। ਇਸ ਤੋਂ ਪਹਿਲਾਂ ਰੋਹਿਤ ਨੇ ਸਾਲ 2015 ’ਚ ਚੇਨਈ ਸੁਪਰ ਕਿੰਗਜ਼ ਖਿਲਾਫ 25 ਗੇਂਦਾਂ ’ਚ ਅਰਧ ਸੈਂਕੜਾ ਜੜਿਆ ਸੀ। ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ ’ਚ ਰੋਹਿਤ ਸ਼ਰਮਾ ਚੌਥੇ ਨੰਬਰ ’ਤੇ ਹਨ। ਇਸ ਸੂਚੀ ’ਚ ਵਿਰਾਟ ਕੋਹਲੀ 72 ਅਰਧ ਸੈਂਕੜਿਆਂ ਨਾਲ ਸਿਖਰ ’ਤੇ ਹਨ, ਜਦਕਿ ਡੇਵਿਡ ਵਾਰਨਰ (66) ਇਸ ਸੂਚੀ ’ਚ ਦੂਜੇ ਸਥਾਨ ’ਤੇ ਹਨ। ਸ਼ਿਖਰ ਧਵਨ (53) ਤੀਜੇ ਸਥਾਨ ’ਤੇ ਤੇ ਕੇਐੱਲ ਰਾਹੁਲ (45) ਪੰਜਵੇਂ ਸਥਾਨ ’ਤੇ ਹਨ। MI vs KKR

ਰਹਾਣੇ ਨੇ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜਿਆ

ਇਸ ਮੈਚ ’ਚ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਦਾ ਬੱਲਾ ਵੀ ਜ਼ੋਰਦਾਰ ਗਰਜਿਆ। ਉਸ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਸਾਬਕਾ ਕਪਤਾਨ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਕੇਕੇਆਰ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਰਹਾਣੇ ਨੇ 40 ਗੇਂਦਾਂ ’ਚ ਤਿੰਨ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਖਿਲਾਫ ਕੇਕੇਆਰ ਦੇ ਕਿਸੇ ਵੀ ਕਪਤਾਨ ਦੀ ਇਹ ਸਭ ਤੋਂ ਵੱਡੀ ਪਾਰੀ ਹੈ।

ਇਸ ਪਾਰੀ ਦੇ ਦਮ ’ਤੇ ਰਹਾਣੇ ਨੇ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੌਤਮ ਗੰਭੀਰ ਨੇ ਆਈਪੀਐਲ 2016 ’ਚ ਕੋਲਕਾਤਾ ’ਚ ਮੁੰਬਈ ਇੰਡੀਅਨਜ਼ ਖਿਲਾਫ 52 ਗੇਂਦਾਂ ’ਤੇ 64 ਦੌੜਾਂ ਦੀ ਪਾਰੀ ਖੇਡੀ ਸੀ। ਤੀਜੀ ਵੱਡੀ ਪਾਰੀ ਸਿਰਫ ਗੰਭੀਰ ਦੇ ਨਾਂਅ ਹੈ। 2016 ਵਿੱਚ ਹੀ, ਗੰਭੀਰ ਨੇ ਵਾਨਖੇੜੇ ਵਿੱਚ ਐੱਮਆਈ ਖਿਲਾਫ 45 ਗੇਂਦਾਂ ’ਚ 59 ਦੌੜਾਂ ਬਣਾਈਆਂ ਸਨ। ਗੰਭੀਰ ਨੇ ਮੁੰਬਈ ਇੰਡੀਅਨਜ਼ ਖਿਲਾਫ ਕੇਕੇਆਰ ਦੇ ਕਪਤਾਨ ਵਜੋਂ ਚੌਥੀ ਸਭ ਤੋਂ ਵੱਡੀ ਪਾਰੀ ਵੀ ਦਰਜ ਕੀਤੀ ਹੈ। ਗੰਭੀਰ ਨੇ 2015 ’ਚ ਕੋਲਕਾਤਾ ’ਚ ਮੁੰਬਈ ਇੰਡੀਅਨਜ਼ ਖਿਲਾਫ 57 ਦੌੜਾਂ ਬਣਾਈਆਂ ਸਨ। MI vs KKR

Melbourne Test: ‘ਪੁਜਾਰਾ ਤੇ ਰਹਾਣੇ ਵਾਂਗ ਸਬਰ ਦਿਖਾਓ’, ਮੈਲਬੌਰਨ ’ਚ ਅਸਫਲ ਹੋਏ ਕੰਗਾਰੂ ਬੱਲੇਬਾਜ਼ਾਂ ਨੂੰ ਇਸ ਦਿੱਗਜ਼ ਨੇ ਦਿੱਤੀ ਸਲਾਹ
Melbourne Test: ਸਪੋਰਟਸ ਡੈਸਕ। ਮੈਲਬੌਰਨ ਕ੍ਰਿਕੇਟ ਗਰਾਊਂਡ (ਐੱਮਸੀਜੀ) ਵਿਖੇ ਚੌਥੇ ਐਸ਼ੇਜ਼ ਟੈਸਟ ’ਚ ਕੰਗਾਰੂ ਬੱਲੇਬਾਜ਼ੀ ਦੇ ਪਤਨ ਨੇ ਟੀਮ ਦੀ ਰਣਨੀਤੀ ਤੇ ਤਕਨੀਕ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੰਗਾਰੂ ਪਹਿਲੀ ਪਾਰੀ ਵਿੱਚ 152 ਅਤੇ ਦੂਜੀ ਵਿੱਚ ਸਿਰਫ਼ 132 ਦੌੜਾਂ ’ਤੇ ਆਊਟ ਹੋ ਗਿਆ ਸੀ, ਜਿਸ ਦੇ ਨਤੀਜੇ ਵਜੋਂ 15 ਸਾਲਾਂ ਤੋਂ ਵੱਧ ਸਮੇਂ ’ਚ ਘਰੇਲੂ ਧਰਤੀ ’ਤੇ ਇੰਗਲੈਂਡ ਵਿਰੁੱਧ ਉਸਦੀ ਪਹਿਲੀ ਟੈਸਟ ਹਾਰ ਹੋਈ।

ਇਹ ਖਬਰ ਵੀ ਪੜ੍ਹੋ : Snowfall: ਹਿਮਾਚਲ ਦੇ ਇਸ ਜ਼ਿਲ੍ਹੇ ’ਚ ਮੌਸਮ ਦੀ ਪਹਿਲੀ ਬਰਫਬਾਰੀ, ਖੂਬਸੂਰਤ ਨਜ਼ਾਰਾ

ਰੌਬਿਨ ਉਥੱਪਾ ਦੀ ਮਹੱਤਵਪੂਰਨ ਸਲਾਹ | Melbourne Test

ਸਾਬਕਾ ਭਾਰਤੀ ਕ੍ਰਿਕੇਟਰ ਰੌਬਿਨ ਉਥੱਪਾ ਨੇ ਕੰਗਾਰੂ ਬੱਲੇਬਾਜ਼ਾਂ ਨੂੰ ਮੁਸ਼ਕਲ ਪਿੱਚਾਂ ’ਤੇ ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਵਾਂਗ ਸਬਰ ਨਾਲ ਬੱਲੇਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ। ਆਪਣੇ ਯੂਟਿਊਬ ਚੈਨਲ ’ਤੇ ਬੋਲਦੇ ਹੋਏ, ਉਥੱਪਾ ਨੇ ਕਿਹਾ, ‘ਇਹ ਸਥਿਤੀ ਥੋੜ੍ਹੀ ਵਿਰੋਧਾਭਾਸੀ ਹੈ। ਇਹ ਅਸੰਭਵ ਵਿਕਟ ਨਹੀਂ ਹੈ। ਮੈਲਬੌਰਨ ਵਿੱਚ ਅਜਿਹੀਆਂ ਪਿੱਚਾਂ ਹਨ ਜੋ ਤੇਜ਼ ਗੇਂਦਬਾਜ਼ਾਂ ਦੇ ਪੱਖ ਵਿੱਚ ਹਨ।’ ਉਸਨੇ ਅੱਗੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਅੱਜਕੱਲ੍ਹ ਕ੍ਰਿਕੇਟ ਖੇਡਣ ਦੇ ਤਰੀਕੇ ਦਾ ਨਤੀਜਾ ਹੈ। ਇਹ ਪਿੱਚਾਂ ਮੁਸ਼ਕਲ ਲੱਗ ਸਕਦੀਆਂ ਹਨ, ਪਰ ਸਹੀ ਤਕਨੀਕ, ਸਹੀ ਮਾਨਸਿਕਤਾ ਤੇ ਲੜਾਈ ਦੀ ਭਾਵਨਾ ਨਾਲ, ਇੱਕ ਹੱਲ ਲੱਭਿਆ ਜਾ ਸਕਦਾ ਹੈ।’

250 ਦੌੜਾਂ ਵੀ ਹੋ ਸਕਦੀਆਂ ਨੇ ਕਾਫ਼ੀ

ਉਥੱਪਾ ਦਾ ਮੰਨਣਾ ਹੈ ਕਿ ਅਜਿਹੀ ਵਿਕਟ ’ਤੇ ਵੱਡੇ ਸਕੋਰ ਦੀ ਉਮੀਦ ਕਰਨਾ ਗਲਤ ਹੈ। ਉਨ੍ਹਾਂ ਕਿਹਾ, ‘ਇਹ 300 ਤੋਂ ਵੱਧ ਦਾ ਮੈਚ ਨਹੀਂ ਹੋਵੇਗਾ, ਪਰ ਇਸ ਵਿਕਟ ’ਤੇ 250 ਦੌੜਾਂ ਸੰਭਵ ਹਨ। ਤੁਹਾਨੂੰ ਲੜਨਾ ਪਵੇਗਾ। ਪੁਜਾਰਾ ਤੇ ਅਜਿੰਕਿਆ ਰਹਾਣੇ ਵਾਂਗ ਖੇਡੋ, ਤੇ ਦੌੜਾਂ ਜ਼ਰੂਰ ਆਉਣਗੀਆਂ।’ Melbourne Test

ਜੋ ਰੂਟ ਵੀ ਉਲਝੇ ਹੋਏ ਆਏ ਨਜ਼ਰ | Melbourne Test

ਇੰਗਲੈਂਡ ਦੇ ਮਹਾਨ ਬੱਲੇਬਾਜ਼ ਜੋ ਰੂਟ ਦੀ ਉਦਾਹਰਣ ਦਿੰਦੇ ਹੋਏ ਰੌਬਿਨ ਉਥੱਪਾ ਨੇ ਕਿਹਾ ਕਿ ਅਜਿਹੀ ਵਿਕਟ ’ਤੇ ਬੱਲੇਬਾਜ਼ੀ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਹੈ। ਉਨ੍ਹਾਂ ਕਿਹਾ, ‘ਜੋ ਰੂਟ ਵੀ ਉਸ ਟੈਸਟ ’ਚ ਉਲਝੇ ਹੋਏ ਨਜਰ ਆਏ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਹਮਲਾਵਰ ਖੇਡਣਾ ਹੈ ਜਾਂ ਆਪਣੇ ਕੁਦਰਤੀ ਅੰਦਾਜ਼ ’ਚ ਬੱਲੇਬਾਜ਼ੀ ਕਰਨੀ ਹੈ।’ ਉਨ੍ਹਾਂ ਟੈਸਟ ਮੈਚਾਂ ਦੇ ਸ਼ੁਰੂਆਤੀ ਅੰਤ ’ਤੇ ਵੀ ਨਿਰਾਸ਼ਾ ਪ੍ਰਗਟ ਕੀਤੀ। ਖਵਾਜਾ ਨੇ ਕਿਹਾ, ‘ਮੈਂ ਇਹ ਕੁਝ ਝਿਜਕ ਨਾਲ ਕਹਿੰਦਾ ਹਾਂ, ਪਰ ਮੈਨੂੰ ਐਸ਼ੇਜ਼ ਟੈਸਟ ਪਸੰਦ ਨਹੀਂ ਜੋ ਦੋ ਦਿਨਾਂ ’ਚ ਖਤਮ ਹੋ ਜਾਂਦੇ ਹਨ। ਮਨੋਰੰਜਨ ਦੇ ਨਾਂਅ ’ਤੇ ਅਸੀਂ ਖੇਡ ਦਾ ਕੀ ਕਰ ਰਹੇ ਹਾਂ?’।

ਐਸਸੀਜੀ ਪਿੱਚ ’ਤੇ ਵੀ ਸਭ ਦੀਆਂ ਨਜ਼ਰਾਂ

ਸਾਰੀਆਂ ਦੀਆਂ ਨਜ਼ਰਾਂ ਹੁਣ ਸਿਡਨੀ ਕ੍ਰਿਕੇਟ ਗਰਾਊਂਡ ਦੀ ਪਿੱਚ ’ਤੇ ਹਨ, ਜਿੱਥੇ 2025-26 ਐਸ਼ੇਜ਼ ਦਾ ਪੰਜਵਾਂ ਤੇ ਆਖਰੀ ਟੈਸਟ 4 ਜਨਵਰੀ ਤੋਂ ਖੇਡਿਆ ਜਾਣਾ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਪਿੱਚ ’ਤੇ ਚੰਗੀ ਮਾਤਰਾ ’ਚ ਘਾਹ ਹੈ। ਇਸ ਮੈਦਾਨ ’ਤੇ ਖੇਡਿਆ ਗਿਆ ਹਾਲ ਹੀ ’ਚ ਬਾਰਡਰ-ਗਾਵਸਕਰ ਟਰਾਫੀ ਟੈਸਟ ਢਾਈ ਦਿਨਾਂ ’ਚ ਖਤਮ ਹੋ ਗਿਆ, ਜਿਸ ’ਚ ਕੋਈ ਵੀ ਟੀਮ ਚਾਰ ਪਾਰੀਆਂ ’ਚ 185 ਦੌੜਾਂ ਤੱਕ ਨਹੀਂ ਪਹੁੰਚ ਸਕੀ। ਕਿਊਰੇਟਰ ਐਡਮ ਲੁਈਸ ’ਤੇ ਸੰਤੁਲਿਤ ਤੇ ਸਪੋਰਟਿੰਗ ਵਿਕਟ ਤਿਆਰ ਕਰਨ ਦਾ ਦਬਾਅ ਹੈ, ਜੋ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਲਈ ਬਰਾਬਰ ਮੌਕੇ ਹਾਸਲ ਕਰਦਾ ਹੈ।