Ravindra Jadeja - Sach Kahoon Punjabi
Kuldeep Yadav Reception: ਕ੍ਰਿਕੇਟਰ ਕੁਲਦੀਪ ਯਾਦਵ ਦਾ ਲਖਨਊ ’ਚ ਰਿਸੈਪਸ਼ਨ, ਜਡੇਜ਼ਾ, ਯਸ਼ਸਵੀ ਜਾਇਸਵਾਲ ਤੇ ਸ਼ਿਖਰ ਧਵਨ ਪਹੁੰਚੇ
ਜੈ ਸ਼ਾਹ, ਵਿਰਾਟ ਕੋਹਲੀ ਤੇ ਮਹਿੰਦਰ ਸਿੰਘ ਧੋਨੀ ਸਮੇਤ 900 ਮਹਿਮਾਨਾਂ ਦੇ ਆਉਣ ਦੀ ਉਮੀਦ
Kuldeep Yadav Reception: ਲਖਨਊ (ਏਜੰਸੀ)। ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਅੱਜ ਲਖਨਊ ’ਚ ਆਪਣੇ ਵਿਆਹ ਦੀ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਰਹੇ ਹਨ। ਆਈਸੀਸੀ ਚੇਅਰਮੈਨ ਜੈ ਸ਼ਾਹ, ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ, ਮਹਿੰਦਰ ਸਿੰਘ ਧੋਨੀ, ਵਿਰਾਟ ਕੋਹਲੀ, ਸ਼ਿਖਰ ਧਵਨ ਤੇ ਰਵਿੰਦਰ ਜਡੇਜਾ ਸਮੇਤ 900 ਤੋਂ ਵੱਧ ਮਹਿਮਾਨਾਂ ਦੇ ਆਉਣ ਦੀ ਉਮੀਦ ਹੈ। ਵੀਵੀਆਈਪੀ ਮਹਿਮਾਨਾਂ ਨੂੰ ਲਿਜਾਣ ਲਈ ਚਾਰ ਚਾਰਟਰਡ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Mukham Mantri Sehat Yojana: ਪੰਜਾਬ ਬਜਟ 2026-27 ‘ਚ ₹2000 ਕਰੋੜ ਦੀ ਵੰਡ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮ…
ਰਾਜਨੀਤੀ, ਉਦਯੋਗ ਤੇ ਮਨੋਰੰਜਨ ਦੇ ਖੇਤਰਾਂ ਦੀਆਂ ਕਈ ਮੁੱਖ ਹਸਤੀਆਂ ਦੇ ਵੀ ਰਿਸੈਪਸ਼ਨ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਨਜ਼ਦੀਕੀ ਪਰਿਵਾਰਕ ਸਾਥੀਆਂ ਨੇ ਖੁਲਾਸਾ ਕੀਤਾ ਕਿ ਕੁਲਦੀਪ ਦੀ ਆਈਪੀਐਲ ਟੀਮ, ਦਿੱਲੀ ਕੈਪੀਟਲਸ ਦੇ ਖਿਡਾਰੀ, ਨਾਲ ਹੀ ਬੀਸੀਸੀਆਈ ਤੇ ਆਈਸੀਸੀ ਨਾਲ ਜੁੜੇ ਅਧਿਕਾਰੀ ਵੀ ਇਸ ਸਮਾਗਮ ’ਚ ਮੌਜੂਦ ਹੋ ਸਕਦੇ ਹਨ। ਸਾਬਕਾ ਕ੍ਰਿਕੇਟਰ ਸ਼ਿਖਰ ਧਵਨ, ਆਲਰਾਊਂਡਰ ਰਵਿੰਦਰ ਜਡੇਜਾ ਤੇ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਪਹਿਲਾਂ ਹੀ ਲਖਨਊ ਪਹੁੰਚ ਚੁੱਕੇ ਹਨ।
ਜਾਣਕਾਰੀ ਅਨੁਸਾਰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਕਈ ਵੀਵੀਆਈਪੀ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ। ਕੁਲਦੀਪ ਨੇ 14 ਮਾਰਚ ਨੂੰ ਆਪਣੇ ਬਚਪਨ ਦੇ ਦੋਸਤ ਵੰਸ਼ਿਕਾ ਸਿੰਘ ਨਾਲ ਵਿਆਹ ਕਰਵਾਇਆ ਸੀ। ਵਿਆਹ ਸਮਾਰੋਹ ਉੱਤਰਾਖੰਡ ਦੇ ਮਸੂਰੀ ’ਚ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਸਾਥੀਆਂ ਦੀ ਮੌਜੂਦਗੀ ਵਿੱਚ ਹੋਇਆ। Kuldeep Yadav Reception
IND vs WI: ਅਹਿਮਦਾਬਾਦ ਟੈਸਟ ’ਚ ਭਾਰਤ ਦੀ ਵੱਡੀ ਜਿੱਤ, ਜਡੇਜ਼ਾ ਤੇ ਸਿਰਾਜ਼ ਚਮਕੇ
ਵੈਸਟਇੰਡੀਜ਼ ਦੂਜੀ ਪਾਰੀ ’ਚ 146 ਦੌੜਾਂ ’ਤੇ ਆਲਆਊਟ
ਜਡੇਜ਼ਾ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ
ਸਪੋਰਟਸ ਡੈਸਕ। IND vs WI: ਅਹਿਮਦਾਬਾਦ ਟੈਸਟ ’ਚ ਭਾਰਤੀ ਟੀਮ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਭਾਰਤੀ ਟੀਮ ਨੇ ਅਹਿਮਦਾਬਾਦ ਟੈਸਟ ’ਚ ਵੈਸਟਇੰਡੀਜ਼ ਨੂੰ ਇੱਕ ਪਾਰੀ ਤੇ 140 ਦੌੜਾਂ ਨਾਲ ਹਰਾ ਕੇ ਸੀਰੀਜ਼ ’ਚ 1-0 ਦੀ ਲੀਡ ਲੈ ਲਈ ਹੈ। ਇਸ ਦੇ ਨਾਲ ਹੀ ਭਾਰਤ ਨੇ ਦੋ ਮੈਚਾਂ ਦੀ ਲੜੀ ’ਚ 1-0 ਦੀ ਬੜ੍ਹਤ ਬਣਾ ਲਈ। ਦੂਜਾ ਟੈਸਟ 10 ਅਕਤੂਬਰ ਤੋਂ ਨਵੀਂ ਦਿੱਲੀ ’ਚ ਖੇਡਿਆ ਜਾਵੇਗਾ। ਮੈਚ ਦੇ ਤੀਜੇ ਦਿਨ ਸ਼ਨਿੱਚਰਵਾਰ ਨੂੰ ਵੈਸਟਇੰਡੀਜ਼ ਦੂਜੀ ਪਾਰੀ ’ਚ 45.1 ਓਵਰਾਂ ’ਚ 146 ਦੌੜਾਂ ’ਤੇ ਆਲ ਆਊਟ ਹੋ ਗਿਆ।
ਇਹ ਖਬਰ ਵੀ ਪੜ੍ਹੋ : Cyclone Shakti Maharashtra: ਮਹਾਰਾਸ਼ਟਰ ’ਚ ਚੱਕਰਵਾਤ ਸ਼ਕਤੀ ਦੀ ਚਿਤਾਵਨੀ, ਚੱਲਣਗੀਆਂ ਤੇਜ਼ ਹਵਾਵਾ
ਐਲਿਕ ਅਥਾਨੇਸ 38, ਜਸਟਿਨ ਗ੍ਰੀਵਜ਼ 25 ਦੌੜਾਂ ’ਤੇ ਆਊਟ ਹੋਏ। ਰਵਿੰਦਰ ਜਡੇਜਾ ਨੇ 4 ਵਿਕਟਾਂ ਲਈਆਂ। ਮੁਹੰਮਦ ਸਿਰਾਜ ਨੂੰ ਦੂਜੀ ਪਾਰੀ ’ਚ 3 ਵਿਕਟਾਂ ਮਿਲੀਆਂ। ਕੁਲਦੀਪ ਯਾਦਵ ਨੂੰ 2 ਵਿਕਟਾਂ ਤੇ ਵਾਸ਼ਿੰਗਟਨ ਸੁੰਦਰ ਨੂੰ ਇੱਕ ਵਿਕਟ ਮਿਲੀ। ਇਸ ਤੋਂ ਪਹਿਲਾਂ, ਭਾਰਤੀ ਟੀਮ ਨੇ ਪਹਿਲੀ ਪਾਰੀ 448/5 ’ਤੇ ਐਲਾਨ ਦਿੱਤੀ ਸੀ। ਟੀਮ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 286 ਦੌੜਾਂ ਦੀ ਬੜ੍ਹਤ ਮਿਲੀ ਸੀ। ਵੈਸਟਇੰਡੀਜ਼ ਮੈਚ ਦੇ ਪਹਿਲੇ ਦਿਨ ਸਿਰਫ਼ 162 ਦੌੜਾਂ ਹੀ ਬਣਾ ਸਕਿਆ ਸੀ। ਮੁਹੰਮਦ ਸਿਰਾਜ਼ ਨੇ ਪਹਿਲੀ ਪਾਰੀ ’ਚ 4 ਤੇ ਬੁਮਰਾਹ ਨੇ ਪਹਿਲੀ ਪਾਰੀ ’ਚ 3 ਵਿਕਟਾਂ ਹਾਸਲ ਕੀਤੀਆਂ ਸਨ। IND vs WI
IND vs WI: ਅਹਿਮਦਾਬਾਦ ਟੈਸਟ, ਰਾਹੁਲ ਤੇ ਸੈਂਕੜੇ ਤੋਂ ਬਾਅਦ ਕਪਤਾਨ ਗਿੱਲ, ਧਰੁਵ ਜੁਰੇਲ ਤੇ ਜਡੇਜ਼ਾ ਦੇ ਅਰਧਸੈਂਕੜੇ, ਭਾਰਤ ਮਜ਼ਬੂਤ
ਟੀ ਬ੍ਰੇਕ ਤੱਕ ਭਾਰਤ ਦਾ ਸਕੋਰ 326/4
ਵੈਸਟਇੰਡੀਜ਼ ’ਤੇ ਭਾਰਤੀ ਟੀਮ ਦੀ ਲੀੜ 164 ਦੌੜਾਂ ਦੀ
IND vs WI: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਪਹਿਲਾ ਟੈਸਟ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਮੈਚ ਦਾ ਦੂਜਾ ਦਿਨ ਹੈ, ਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਭਾਰਤ ਨੇ ਪਹਿਲੀ ਪਾਰੀ ’ਚ 4 ਵਿਕਟਾਂ ’ਤੇ 326 ਦੌੜਾਂ ਬਣਾਈਆਂ ਹਨ, ਜਿਸ ਨਾਲ 164 ਦੌੜਾਂ ਦੀ ਲੀਡ ਹੈ। ਧਰੁਵ ਜੁਰੇਲ ਤੇ ਰਵਿੰਦਰ ਜਡੇਜਾ ਕ੍ਰੀਜ ’ਤੇ ਨਾਬਾਦ ਹਨ। ਦੋਵਾਂ ਨੇ ਸੈਂਕੜੇ ਵਾਲੀ ਸਾਂਝੇਦਾਰੀ ਕਰ ਲਈ ਹੈ, ਤੇ ਦੋਵਾਂ ਨੇ ਅਰਧ ਸੈਂਕੜੇ ਵੀ ਜੜ ਦਿੱਤੇ ਹਨ। IND vs WI
ਇਹ ਖਬਰ ਵੀ ਪੜ੍ਹੋ : Feelkhana Kitchen Garden: ਫੀਲਖਾਨਾ ਵਿਖੇ ਕਿਚਨ ਗਾਰਡਨ ਦੀ ਸ਼ੁਰੂਆਤ
ਕੇਐਲ ਰਾਹੁਲ 100 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ, ਜੋਮੇਲ ਵਾਰਿਕਨ ਦੀ ਗੇਂਦ ’ਤੇ ਜਸਟਿਨ ਗ੍ਰੀਵਜ਼ ਨੇ ਕੈਚ ਕੀਤਾ। ਕਪਤਾਨ ਸ਼ੁਭਮਨ ਗਿੱਲ (50 ਦੌੜਾਂ) ਨੂੰ ਰੋਸਟਨ ਚੇਜ਼ ਨੇ ਆਊਟ ਕੀਤਾ। ਭਾਰਤ ਨੇ ਦਿਨ ਦੀ ਸ਼ੁਰੂਆਤ 121/2 ਤੋਂ ਕੀਤੀ। ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਕੈਰੇਬੀਅਨ ਟੀਮ ਸਿਰਫ਼ 162 ਦੌੜਾਂ ਹੀ ਬਣਾ ਸਕੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਚਾਰ ਵਿਕਟਾਂ ਤੇ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ।
ਭਾਰਤ ਨੇ ਦੂਜਾ ਸੈਸ਼ਨ ਵੀ ਜਿੱਤਿਆ | IND vs WI
ਅਹਿਮਦਾਬਾਦ ਟੈਸਟ ਦੇ ਦੂਜੇ ਦਿਨ ਦਾ ਦੂਜਾ ਸੈਸ਼ਨ ਵੀ ਭਾਰਤ ਦੇ ਹੱਕ ’ਚ ਗਿਆ। ਇਸ ਸੈਸ਼ਨ ’ਚ, ਭਾਰਤ ਨੇ 29 ਓਵਰਾਂ ਤੱਕ ਬੱਲੇਬਾਜ਼ੀ ਕੀਤੀ ਤੇ ਇੱਕ ਵਿਕਟ ਦੇ ਨੁਕਸਾਨ ’ਤੇ 108 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਸੈਸ਼ਨ ਦੇ ਸ਼ੁਰੂ ’ਚ ਹੀ ਕੇਐਲ ਰਾਹੁਲ ਦਾ ਵਿਕਟ ਗੁਆ ਦਿੱਤਾ। ਇਸ ਤੋਂ ਬਾਅਦ ਧਰੁਵ ਜੁਰੇਲ ਤੇ ਰਵਿੰਦਰ ਜਡੇਜਾ ਨੇ ਸੈਂਕੜਾ ਸਾਂਝੇਦਾਰੀ ਕਰਕੇ ਸਕੋਰ 300 ਤੋਂ ਪਾਰ ਪਹੁੰਚਾਇਆ।
IND vs WI Test Squad: ਵੈਸਟਇੰਡੀਜ਼ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਸ ਵਾਰ ਉਪ ਕਪਤਾਨ ਬਦਲਿਆ
ਕਰੁਣ ਨਾਇਰ ਨੂੰ ਨਹੀਂ ਮਿਲੀ ਜਗ੍ਹਾ
ਰਵਿੰਦਰ ਜਡੇਜ਼ਾ ਨੂੰ ਰਿਸ਼ਭ ਪੰਤ ਦੀ ਜਗ੍ਹਾ ਮਿਲੀ ਹੈ ਉਪ ਕਪਤਾਨੀ
ਸਪੋਰਟਸ ਡੈਸਕ। IND vs WI Test Squad: ਖੇਡ ਜਗਤ ਨਾਲ ਜੁੜੀ ਵੱਡੀ ਖਬਰ ਹੈ। ਦਰਅਸਲ ਭਾਰਤ ਬਨਾਮ ਵੈਸਟਇੰਡੀਜ਼ ਟੈਸਟ ਸੀਰੀਜ਼ ਅਗਲੇ ਮਹੀਨੇ ਅਕਤੂਬਰ ’ਚ ਸ਼ੁਰੂ ਹੋ ਰਹੀ ਹੈ। ਜਿਸ ਦਾ ਪਹਿਲਾ ਟੈਸਟ ਮੈਚ 2 ਅਕਤੂਬਰ ਤੋਂ ਸ਼ੁਰੂ ਹੋਵੇਗਾ। ਹੁਣ ਵੈਸਟਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇਸ ਟੀਮ ’ਚ 15 ਮੈਂਬਰ ਹਨ। ਸਟਾਰ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਨਿਯਮਤ ਉਪ-ਕਪਤਾਨ ਰਿਸ਼ਭ ਪੰਤ ਇੰਗਲੈਂਡ ਦੌਰੇ ਦੌਰਾਨ ਜ਼ਖਮੀ ਹੋ ਗਏ ਸਨ ਤੇ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਬੀਸੀਸੀਆਈ ਨੇ ਵੀਰਵਾਰ ਨੂੰ ਦੁਬਈ ’ਚ ਇੱਕ ਪ੍ਰੈਸ ਕਾਨਫਰੰਸ ’ਚ ਟੀਮ ਦਾ ਐਲਾਨ ਕੀਤਾ। ਲੜੀ ਦਾ ਪਹਿਲਾ ਮੈਚ 2 ਅਕਤੂਬਰ ਤੋਂ ਅਹਿਮਦਾਬਾਦ ’ਚ ਖੇਡਿਆ ਜਾਵੇਗਾ। ਦੂਜਾ ਟੈਸਟ 10 ਅਕਤੂਬਰ ਤੋਂ ਦਿੱਲੀ ’ਚ ਹੋਵੇਗਾ।
ਇਹ ਖਬਰ ਵੀ ਪੜ੍ਹੋ : Suicide: ਰੇਲ ਗੱਡੀ ਥੱਲੇ ਆ ਕੀਤੀ ਜੀਵਨ ਲੀਲਾ ਸਮਾਪਤ
ਅਜੀਤ ਅਗਰਕਰ ਦਾ ਬਿਆਨ | IND vs WI Test Squad
ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੇ ਟੀਮ ਦਾ ਐਲਾਨ ਕਰਦੇ ਹੋਏ ਕਿਹਾ ‘ਉਮੀਦ ਹੈ ਕਿ ਰਿਸ਼ਭ ਪੰਤ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਟੈਸਟ (ਨਵੰਬਰ ’ਚ) ਲਈ ਉਪਲਬਧ ਹੋਣਗੇ’।
ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਭਾਰਤ ਤੀਜੇ ਸਥਾਨ ’ਤੇ
ਭਾਰਤ ਤੇ ਵੈਸਟਇੰਡੀਜ਼ ਵਿਚਕਾਰ ਇਹ 2 ਮੈਚਾਂ ਦੀ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ 2025-27 ਦਾ ਹਿੱਸਾ ਹੈ। ਵਰਤਮਾਨ ’ਚ, ਭਾਰਤ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ। ਭਾਰਤ ਨੇ ਹਾਲ ਹੀ ’ਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਕੀਤੀ ਹੈ। ਇਸ ਦੌਰਾਨ, ਵੈਸਟਇੰਡੀਜ਼ ਛੇਵੇਂ ਸਥਾਨ ’ਤੇ ਹੈ, ਜਿਸਨੇ ਹੁਣ ਤੱਕ ਖੇਡੇ ਗਏ ਸਾਰੇ ਤਿੰਨ ਮੈਚ ਗੁਆ ਦਿੱਤੇ ਹਨ। ਇਹ ਇਸ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਚੱਕਰ ’ਚ ਭਾਰਤ ਦੀ ਪਹਿਲੀ ਘਰੇਲੂ ਲੜੀ ਹੈ, ਜਦੋਂ ਕਿ ਵੈਸਟਇੰਡੀਜ਼ ਦੀ ਪਹਿਲੀ ਵਿਦੇਸ਼ੀ ਲੜੀ ਹੈ।
ਨਿਤੀਸ਼ ਰੈੱਡੀ ਤੇ ਦੇਵਦੱਤ ਪਡਿੱਕਲ ਨੂੰ ਮਿਲਿਆ ਹੈ ਮੌਕਾ
ਆਂਧਰਾ ਪ੍ਰਦੇਸ਼ ਦੇ ਨਿਤੀਸ਼ ਰੈੱਡੀ ਤੇ ਕਰਨਾਟਕ ਦੇ ਦੇਵਦੱਤ ਪਡਿੱਕਲ ਨੂੰ ਵੀ ਇਸ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਪਡਿੱਕਲ ਨੇ ਹਾਲ ਹੀ ’ਚ ਅਸਟਰੇਲੀਆ ਏ ਵਿਰੁੱਧ ਆਪਣੀ 150 ਦੌੜਾਂ ਦੀ ਪਾਰੀ ਤੋਂ ਬਾਅਦ ਧਿਆਨ ਖਿੱਚਿਆ ਹੈ। ਉਸਨੇ ਪਿਛਲੇ ਸਾਲ ਅਸਟਰੇਲੀਆ ਵਿਰੁੱਧ ਪਰਥ ਟੈਸਟ ’ਚ ਨੰਬਰ-3 ’ਤੇ ਬੱਲੇਬਾਜ਼ੀ ਵੀ ਕੀਤੀ ਸੀ, ਜਿਸ ਵਿੱਚ ਉਨ੍ਹਾਂ (0) ਤੇ (25) ਦਾ ਸਕੋਰ ਬਣਾਇਆ। ਨਿਤੀਸ਼ 7 ਟੈਸਟ ਮੈਚ ਖੇਡ ਚੁੱਕੇ ਹਨ ਤੇ ਇੱਕ ਆਲਰਾਊਂਡਰ ਵਜੋਂ ਮੁੱਖ ਭੂਮਿਕਾ ਵੀ ਨਿਭਾ ਸਕਦੇ ਹਨ।
7 ਸਾਲਾਂ ਬਾਅਦ ਭਾਰਤ ’ਚ ਟੈਸਟ ਲੜੀ ਖੇਡੇਗਾ ਵੈਸਟਇੰਡੀਜ਼
ਵੈਸਟਇੰਡੀਜ਼ ਦੀ ਟੀਮ 7 ਸਾਲਾਂ ਬਾਅਦ ਇੱਕ ਟੈਸਟ ਲੜੀ ਖੇਡਣ ਲਈ ਭਾਰਤ ਆ ਰਹੀ ਹੈ। ਵਿੰਡੀਜ਼ ਨੇ 2018 ’ਚ ਪਿਛਲੀ ਲੜੀ 2-0 ਨਾਲ ਗੁਆ ਦਿੱਤੀ ਸੀ। IND vs WI Test Squad
ਵੈਸਟਇੰਡੀਜ਼ ਟੈਸਟ ਲਈ ਭਾਰਤੀ ਟੀਮ | IND vs WI Test Squad
ਸ਼ੁਭਮਨ ਗਿੱਲ (ਕਪਤਾਨ), ਰਵਿੰਦਰ ਜਡੇਜ਼ਾ (ਉਪ ਕਪਤਾਨ), ਯਸ਼ਸਵੀ ਜਾਇਸਵਾਲ, ਕੇਐੱਲ ਰਾਹੁਲ, ਦੇਵਦੱਤ ਪਡਿੱਕਲ, ਸਾਈ ਸੁਦਰਸ਼ਨ, ਧਰੁਵ ਜੁਰੇਲ (ਵਿਕਟਕੀਪਰ), ਐਨ ਜਗਦੀਸ਼ਨ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਨਿਤੀਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ।
ਭਾਰਤ ਦੌਰੇ ਲਈ ਵੈਸਟਇੰਡੀਜ਼ ਦੀ ਟੈਸਟ ਟੀਮ | IND vs WI Test Squad
ਰੋਸਟਨ ਚੇਜ਼ (ਕਪਤਾਨ) : ਤੇਜਨਾਰੀਨ ਚੰਦਰਪਾਲ, ਬ੍ਰੈਂਡਨ ਕਿੰਗ, ਕੇਵੋਨ ਐਂਡਰਸਨ, ਸ਼ਾਈ ਹੋਪ, ਜੌਨ ਕੈਂਪਬੈਲ, ਐਲਿਕ ਏਥੇਨੇਸ, ਟੇਵਿਨ ਇਮਲਾਚ, ਜਸਟਿਨ ਗ੍ਰੀਵਜ਼, ਐਂਡਰਸਨ ਫਿਲਿਪ, ਅਲਜ਼ਾਰੀ ਜੋਸਫ਼, ਸ਼ਮਾਰ ਜੋਸਫ਼, ਜੈਡੇਨ ਸੀਲਸ, ਖੈਰੀ ਪੀਅਰੇ ਤੇ ਜੋਮੇਲ ਵਾਰਿਕਨ।
IND vs ENG: ਓਵਲ ਟੈਸਟ, ਜਾਇਸਵਾਲ ਦੇ ਸੈਂਕੜੇ ਤੋਂ ਬਾਅਦ ਸੁੰਦਰ ਤੇ ਜਡੇਜਾ ਦੇ ਅਰਧਸੈਂਕੜੇ, ਭਾਰਤ ਦਾ ਵੱਡਾ ਟੀਚਾ
ਸਪੋਰਟਸ ਡੈਸਕ। IND vs ENG: ਭਾਰਤ ਨੇ ਓਵਲ ਟੈਸਟ ਦੇ ਤੀਜੇ ਦਿਨ ਇੰਗਲੈਂਡ ਨੂੰ ਜਿੱਤ ਲਈ 374 ਦੌੜਾਂ ਦਾ ਟੀਚਾ ਦਿੱਤਾ ਹੈ। ਸ਼ਨੀਵਾਰ ਨੂੰ ਭਾਰਤੀ ਟੀਮ ਨੇ ਦੂਜੀ ਪਾਰੀ ਵਿੱਚ 75/2 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਅਤੇ 396 ਦੌੜਾਂ ‘ਤੇ ਆਲ ਆਊਟ ਹੋ ਗਈ। ਵਾਸ਼ਿੰਗਟਨ ਸੁੰਦਰ ਨੇ 4 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 53 ਦੌੜਾਂ ਬਣਾਈਆਂ।
ਇਹ ਖਬਰ ਵੀ ਪੜ੍ਹੋ : Abohar Flood News: ਭਾਰੀ ਮੀਂਹ ਕਾਰਨ ਅਬੋਹਰ ਦੇ ਕਈ ਪਿੰਡਾਂ ’ਚ ਹੜ੍ਹਾਂ ਵਰਗੀ ਸਥਿਤੀ, ਦਰਜਨਾਂ ਮਕਾਨ ਡਿੱਗੇ
ਯਸ਼ਸਵੀ ਜੈਸਵਾਲ ਨੇ 118 ਦੌੜਾਂ ਦਾ ਸੈਂਕੜਾ ਲਗਾਇਆ, ਜਦੋਂ ਕਿ ਆਕਾਸ਼ ਦੀਪ ਨੇ 66 ਅਤੇ ਰਵਿੰਦਰ ਜਡੇਜਾ ਨੇ 53 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਲਈ ਜੋਸ਼ ਟੰਗ ਨੇ 5 ਵਿਕਟਾਂ ਲਈਆਂ। ਗੁਸ ਐਟਕਿੰਸਨ ਨੇ 3 ਅਤੇ ਜਿੰਮੀ ਓਵਰਟਨ ਨੇ 2 ਵਿਕਟਾਂ ਲਈਆਂ। ਸ਼ੁੱਕਰਵਾਰ ਨੂੰ ਇੰਗਲੈਂਡ ਪਹਿਲੀ ਪਾਰੀ ਵਿੱਚ 247 ਦੌੜਾਂ ‘ਤੇ ਆਲ ਆਊਟ ਹੋ ਗਿਆ। ਟੀਮ ਨੂੰ ਪਹਿਲੀ ਪਾਰੀ ਵਿੱਚ 23 ਦੌੜਾਂ ਦੀ ਲੀਡ ਮਿਲੀ। ਭਾਰਤ ਨੇ ਪਹਿਲੀ ਪਾਰੀ ਵਿੱਚ 224 ਦੌੜਾਂ ਬਣਾਈਆਂ ਸਨ। IND vs ENG
ਦੋਵਾਂ ਟੀਮਾਂ ਦਾ ਪਲੇਇੰਗ-11 | IND vs ENG
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਕਰੁਣ ਨਾਇਰ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਆਕਾਸ਼ਦੀਪ, ਪ੍ਰਸਿਧ ਕ੍ਰਿਸ਼ਨਾ।
ਇੰਗਲੈਂਡ: ਓਲੀ ਪੋਪ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਜੋ ਰੂਟ, ਹੈਰੀ ਬਰੂਕ, ਜੈਕਬ ਬੈਥਲ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਗੁਸ ਐਟਕਿੰਸਨ, ਜੈਮੀ ਓਵਰਟਨ, ਜੋਸ਼ ਟੰਗ।
IND vs ENG: ਮੈਨਚੈਸਟਰ ਟੈਸਟ ਡਰਾਅ, ਕਪਤਾਨ ਗਿੱਲ ਤੋਂ ਬਾਅਦ ਰਵਿੰਦਰ ਜਡੇਜ਼ਾ ਤੇ ਵਾਸਿੰਗਟਨ ਸੁੰਦਰ ਦੇ ਸੈਂਕੜੇ
ਸੀਰੀਜ਼ ‘ਚ ਫਿਰ ਵੀ ਇੰਗਲੈਂਡ 2-1 ਨਾਲ ਅੱਗੇ
ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ | IND vs ENG
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਟੈਸਟ ਮੈਚ ਮੈਨਚੈਸਟਰ ‘ਚ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਟੈਸਟ ਡਰਾਅ ਕਰਵਾ ਦਿੱਤਾ। ਟੀਮ ਇੰਡੀਆ ਨੇ ਦੂਜੀ ਪਾਰੀ ਵਿੱਚ 143 ਓਵਰ ਬੱਲੇਬਾਜ਼ੀ ਕਰਕੇ ਮੈਨਚੈਸਟਰ ਟੈਸਟ ਨੂੰ ਹਾਰ ਤੋਂ ਡਰਾਅ ਵਿੱਚ ਬਦਲ ਦਿੱਤਾ। ਟੀਮ ਵੱਲੋਂ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕੜੇ ਜੜੇ। ਇਸ ਦੇ ਨਾਲ ਹੀ ਕੇਐਲ ਰਾਹੁਲ ਨੇ 90 ਦੌੜਾਂ ਦੀ ਪਾਰੀ ਖੇਡੀ। ਓਲਡ ਟ੍ਰੈਫੋਰਡ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 358 ਤੇ ਇੰਗਲੈਂਡ ਨੇ 669 ਦੌੜਾਂ ਬਣਾਈਆਂ। ਭਾਰਤ ਨੇ ਦੂਜੀ ਪਾਰੀ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 425 ਦੌੜਾਂ ਬਣਾਈਆਂ ਤੇ ਮੈਚ ਡਰਾਅ ਕਰ ਲਿਆ। IND vs ENG
ਇਹ ਖਬਰ ਵੀ ਪੜ੍ਹੋ : HTET Update: ਪ੍ਰੀਖਿਆ ਕੇਂਦਰ ’ਚ ਹੋਇਆ ਬਦਲਾਅ, ਕੀ ਤੁਸੀਂ ਵੀ ਦੇ ਰਹੇ ਹੋ HTET ਪੇਪਰ
ਐਂਡਰਸਨ-ਤੇਂਦੁਲਕਰ ਟਰਾਫੀ ਦਾ ਚੌਥਾ ਟੈਸਟ ਡਰਾਅ ਹੋਣ ਬਾਵਜੂਦ, ਇੰਗਲੈਂਡ ਸੀਰੀਜ਼ ਵਿੱਚ 2-1 ਦੀ ਬੜ੍ਹਤ ਰੱਖਦਾ ਹੈ। ਸੀਰੀਜ਼ ਦਾ ਪੰਜਵਾਂ ਤੇ ਆਖਰੀ ਟੈਸਟ 31 ਜੁਲਾਈ ਤੋਂ ਲੰਡਨ ਦੇ ਓਵਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਕਰ ਇੰਗਲੈਂਡ ਇੱਥੇ ਜਿੱਤਦਾ ਹੈ, ਤਾਂ ਟੀਮ ਸੀਰੀਜ਼ ਜਿੱਤੇਗੀ, ਜਦੋਂ ਕਿ ਜੇਕਰ ਭਾਰਤ ਜਿੱਤਦਾ ਹੈ, ਤਾਂ ਟੀਮ ਇੱਥੇ ਲਗਾਤਾਰ ਦੂਜੀ ਟੈਸਟ ਸੀਰੀਜ਼ ਡਰਾਅ ਕਰੇਗੀ। ਇੰਗਲੈਂਡ ਲਈ, ਜੋ ਰੂਟ ਨੇ 150, ਬੇਨ ਸਟੋਕਸ ਨੇ 141, ਬੇਨ ਡਕੇਟ ਨੇ 94, ਜੈਕ ਕਰੌਲੀ ਨੇ 84 ਅਤੇ ਓਲੀ ਪੋਪ ਨੇ 71 ਦੌੜਾਂ ਬਣਾਈਆਂ। ਸਟੋਕਸ ਨੇ 5 ਵਿਕਟਾਂ ਤੇ ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ। ਭਾਰਤ ਵੱਲੋਂ ਪਹਿਲੀ ਪਾਰੀ ਵਿੱਚ ਸਾਈਂ ਸੁਦਰਸ਼ਨ ਨੇ 61, ਯਸ਼ਸਵੀ ਜੈਸਵਾਲ ਨੇ 58 ਅਤੇ ਰਿਸ਼ਭ ਪੰਤ ਨੇ 54 ਦੌੜਾਂ ਬਣਾਈਆਂ। IND vs ENG
ਗਿੱਲ ਦੀ ਪਾਰੀ ਬਾਰੇ ਦਿਲਚਸਪ ਤੱਥ | IND vs ENG
ਕਪਤਾਨ ਸ਼ੁਭਮਨ ਗਿੱਲ ਨੇ ਇਸ ਲੜੀ ਵਿੱਚ ਆਪਣਾ ਚੌਥਾ ਸੈਂਕੜਾ ਲਗਾਇਆ ਹੈ। ਉਸਨੇ ਇੱਕ ਲੜੀ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸਰ ਡੌਨ ਬ੍ਰੈਡਮੈਨ ਤੇ ਸੁਨੀਲ ਗਾਵਸਕਰ ਦੇ 4-4 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ।
ਸ਼ੁਭਮਨ ਗਿੱਲ ਇੱਕ ਕਪਤਾਨ ਦੇ ਤੌਰ ‘ਤੇ ਡੈਬਿਊ ਸੀਰੀਜ਼ ਵਿੱਚ 4 ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਵਾਰਵਿਕ ਆਰਮਸਟ੍ਰਾਂਗ, ਡੌਨ ਬ੍ਰੈਡਮੈਨ, ਗ੍ਰੇਗ ਚੈਪਲ, ਵਿਰਾਟ ਕੋਹਲੀ ਤੇ ਸਟੀਵ ਸਮਿਥ ਨੇ ਕਪਤਾਨ ਦੇ ਤੌਰ ‘ਤੇ ਆਪਣੀ ਪਹਿਲੀ ਟੈਸਟ ਸੀਰੀਜ਼ ਵਿੱਚ 3-3 ਸੈਂਕੜੇ ਲਗਾਏ ਸਨ।
ਰਵਿੰਦਰ ਜਡੇਜਾ ਨੇ ਇੰਗਲੈਂਡ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ ਹਨ। ਇੰਨਾ ਹੀ ਨਹੀਂ, ਉਸਨੇ 34 ਵਿਕਟਾਂ ਵੀ ਲਈਆਂ ਹਨ। ਜਡੇਜਾ ਵਿਦੇਸ਼ੀ ਪਿੱਚਾਂ ‘ਤੇ ਅਜਿਹਾ ਕਰਨ ਵਾਲਾ ਤੀਜਾ ਖਿਡਾਰੀ ਹੈ। ਉਨ੍ਹਾਂ ਤੋਂ ਪਹਿਲਾਂ ਇੰਗਲੈਂਡ ਦੇ ਬਿਲ ਫੋਰਡ ਰੋਡਜ਼ ਅਤੇ ਵੈਸਟਇੰਡੀਜ਼ ਦੇ ਗੈਰੀ ਸੋਵਰਸ ਨੇ ਇਹ ਕਾਰਨਾਮਾ ਕੀਤਾ ਹੈ।
ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG
ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ, ਲਿਆਮ ਡਾਸਨ, ਬ੍ਰਾਈਡਨ ਕਾਰਸ, ਜੋਫਰਾ ਆਰਚਰ ਅਤੇ ਕ੍ਰਿਸ ਵੋਕਸ।
ਆਖਿਰ ਤੱਕ ਜਡੇਜ਼ਾ ਰਹੇ ਨਾਟਆਊਟ
ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਫਿਰਿਆ ਪਾਣੀ
ਸਪੋਰਟਸ ਡੈਸਕ। IND vs ENG: ਭਾਰਤ ਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਮੈਚ ਲੰਡਨ ਦੇ ਲਾਰਡਜ਼ ਮੈਦਾਨ ‘ਤੇ ਖੇਡਿਆ ਗਿਆ। ਜਿੱਥੇ ਅੰਗਰੇਜ਼ਾਂ ਨੇ ਪੰਜਵੇਂ ਦਿਨ ਭਾਰਤੀ ਟੀਮ ਨੂੰ 22 ਦੌੜਾਂ ਨਾਲ ਹਰਾ ਦਿੱਤਾ। ਇੱਕ ਸਮੇਂ ਲੱਗ ਰਿਹਾ ਸੀ ਕਿ ਭਾਰਤੀ ਟੀਮ ਹੌਲੀ-ਹੌਲੀ ਇਸ ਟੀਚੇ ਤੱਕ ਪਹੁੰਚ ਜਾਵੇਗੀ। ਪਰ ਰਵਿੰਦਰ ਜਡੇ਼ਜਾ ਦੀ ਮਿਹਨਤ ‘ਤੇ ਪਾਣੀ ਫਿਰ ਗਿਆ। ਜਡੇਜ਼ਾ ਆਖਿਰੀ ਤੱਕ 61 ਦੋੜਾਂ ਬਣਾ ਕੇ ਅਜੇਤੂ ਰਹੇ। ਦੱਸ ਦੇਈਏ ਕਿ ਭਾਰਤੀ ਟੀਮ ਨੁੰ ਅੰਗਰੇਜ਼ਾਂ ਨੇ ਇਹ ਮੈਚ ਜਿੱਤਣ ਲਈ ਦੂਜੀ ਪਾਰੀ ‘ਚ 192 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ ਇਸ ਨੂੰ ਹਾਸਲ ਨਹੀਂ ਕਰ ਸਕੀ, ਤੇ 170 ਦੌੜਾਂ ‘ਤੇ ਆਲਆਊਟ ਹੋ ਗਈ।
ਇਹ ਖਬਰ ਵੀ ਪੜ੍ਹੋ : Faridkot News: ਇਨਰਵੀਲ੍ਹ ਕਲੱਬ ਫ਼ਰੀਦਕੋਟ ਦੇ ਲੈਕਚਰਾਰ ਰੇਣੂ ਗਰਗ ਬਣੇ ਪ੍ਰਧਾਨ
ਇੰਗਲੈਂਡ ਵੱਲੋਂ ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਨੇ 3-3 ਵਿਕਟਾਂ ਲਈਆਂ, ਬ੍ਰਾਈਡਨ ਕਾਰਸ ਨੂੰ 2 ਵਿਕਟਾਂ ਮਿਲੀਆਂ, ਜਦਕਿ ਸ਼ੋਏਬ ਬਸ਼ੀਰ ਤੇ ਕ੍ਰਿਸ ਵੋਕਸ ਨੂੰ 1-1 ਵਿਕਟ ਮਿਲੀ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਬੇਨ ਸਟੋਕਰ ਨੇ ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਮ ਨੇ ਪਹਿਲਾਂ ਖੇਡਦੇ ਹੋਏ 387 ਦੌੜਾਂ ਬਣਾਈਆਂ, ਜਿਸ ਵਿੱਚ ਭਾਰਤੀ ਟੀਮ ਵੱਲੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 5 ਵਿਕਟਾਂ ਲਈਆਂ, ਮੁਹੰਮਦ ਸਿਰਾਜ਼ ਤੇ ਨੀਤੀਸ਼ ਕੁਮਾਰ ਰੈੱਡੀ ਨੇ 2-2 ਵਿਕਟਾਂ ਲਈਆਂ ਜਦਕਿ ਪਹਿਲੀ ਪਾਰੀ ‘ਚ ਰਵਿੰਦਰ ਜਡੇਜ਼ਾ ਨੂੰ 1 ਵਿਕਟ ਮਿਲੀ। IND vs ENG
ਜਵਾਬ ‘ਚ ਭਾਰਤੀ ਟੀਮ ਵੀ ਪਹਿਲੀ ਪਾਰੀ ‘ਚ 387 ਦੌੜਾਂ ‘ਤੇ ਹੀ ਆਲਆਊਟ ਹੋ ਗਈ, ਜਿਸ ਵਿੱਚ ਓਪਨਰ ਕੇਐੱਲ ਰਾਹੁਲ ਨੇ ਸੈਂਕੜੇ ਵਾਲੀ ਪਾਰੀ ਖੇਡੀ, ਜਦਕਿ ਰਿਸ਼ਭ ਪੰਤ ਤੇ ਰਵਿੰਦਰ ਜਡੇਜ਼ਾ ਨੇ ਅਰਧਸੈਂਕੜੇ ਜੜੇ। ਇੰਗਲੈਂਡ ਵੱਲੋਂ ਪਹਿਲੀ ਪਾਰੀ ‘ਚ ਕ੍ਰਿਸ ਵੋਕਸ ਨੇ 3, ਕਪਤਾਨ ਬੇਨ ਸਟੋਕਸ ਤੇ ਜੋਫਰਾ ਆਰਚਰ ਨੇ 2-2 ਵਿਕਟਾਂ ਹਾਸਲ ਕੀਤੀਆਂ। ਬ੍ਰਾਇਡਨ ਕਾਰਸ ਤੇ ਸ਼ੋਏਬ ਬਸ਼ੀਰ ਨੇ 1-1 ਵਿਕਟ ਹਾਸਲ ਕੀਤੀ। ਹੁਣ ਇੰਗਲੈਂਡ ਸੀਰੀਜ਼ 2-1 ਨਾਲ ਅੱਗੇ ਹੋ ਗਿਆ ਹੈ। ਸੀਰੀਜ਼ ਦਾ ਚੌਥਾ ਮੁਕਾਬਲਾ 23 ਜੁਲਾਈ ਤੋਂ ਮੈਨਚੈਸਟਰ ‘ਚ ਖੇਡਿਆ ਜਾਵੇਗਾ। IND vs ENG
ਦੋਵੇਂ ਟੀਮਾਂ ਦੀ ਪਲੇਇੰਗ-11 | IND vs ENG
ਭਾਰਤ : ਸ਼ੁਭਮਨ ਗਿੱਲ (ਕਪਤਾਨ), ਲੋਕੇਸ਼ ਰਾਹੁਲ, ਯਸ਼ਸਵੀ ਜਾਇਸਵਾਲ, ਕਰੁਣ ਨਾਇਰ, ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਨੀਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜ਼ਾ, ਵਾਸਿ਼ੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼ ਤੇ ਆਕਾਸ਼ ਦੀਪ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਜੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਇਡਨ ਕਾਰਸ, ਜੋਫਰਾ ਆਰਚਰ ਤੇ ਸ਼ੋਏਬ ਬਸ਼ੀਰ।
ICC Rankings: ਟੈਸਟ ਰੈਂਕਿੰਗ ’ਚ ਜਡੇਜ਼ਾ ਦਾ ਦਬਦਬਾ ਜਾਰੀ, ਬੰਗਲਾਦੇਸ਼ ਦੇ ਇਹ ਆਲਰਾਊਂਡਰ ਖਿਡਾਰੀ ਨੂੰ ਵੀ ਹੋਇਆ ਫਾਇਦਾ
ICC Rankings: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਦੇ ਦਬਦਬੇ ’ਚ ਕੋਈ ਕਮੀ ਨਹੀਂ ਆਈ ਹੈ। ਉਹ ਟੈਸਟ ਰੈਂਕਿੰਗ ’ਚ ਸਿਖਰ ’ਤੇ ਹਨ। ਇਸ ਦੇ ਨਾਲ ਹੀ ਬੰਗਲਾਦੇਸ਼ ਦੇ ਸਟਾਰ ਆਲਰਾਊਂਡਰ ਮੇਹਦੀ ਹਸਨ ਮਿਰਾਜ਼ ਨੂੰ ਵੀ ਬਹੁਤ ਫਾਇਦਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਅੰਤਰਰਾਸ਼ਟਰੀ ਕਿਕ੍ਰੇਟ ਪਰੀਸ਼ਦ ਨੇ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਰੈਂਕਿੰਗ ਜਾਰੀ ਕੀਤੀ।
ਇਹ ਖਬਰ ਵੀ ਪੜ੍ਹੋ : Central Government: ਕੇਂਦਰ ਸਰਕਾਰ ਨੇ ਜੰਮੂ ਸਮੇਤ 5 ਨਵੇਂ ਆਈਆਈਟੀ ਦੇ ਵਿਸਥਾਰ ਨੂੰ ਦਿੱਤੀ ਮਨਜ਼ੂਰੀ
ਜਡੇਜਾ ਦਾ ਰਾਜ ਜਾਰੀ, ਮਿਰਾਜ਼ ਦੂਜੇ ਸਥਾਨ ’ਤੇ ਪਹੁੰਚਿਆ | ICC Rankings
ਜ਼ਿੰਬਾਬਵੇ ਖਿਲਾਫ ਹਾਲ ਹੀ ’ਚ ਸਮਾਪਤ ਹੋਈ ਟੈਸਟ ਲੜੀ ’ਚ ਬੰਗਲਾਦੇਸ਼ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੇਹਦੀ ਹਸਨ ਮਿਰਾਜ਼ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ’ਚ ਇੱਕ ਸਥਾਨ ਦੀ ਛਾਲ ਮਾਰ ਕੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਜਡੇਜਾ ਹੁਣ 400 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਹੈ। ਫਾਰਮ ’ਚ ਚੱਲ ਰਹੇ ਮਿਰਾਜ਼ ਨੇ ਦੋ ਟੈਸਟ ਮੈਚਾਂ ’ਚ 116 ਦੌੜਾਂ ਬਣਾਈਆਂ ਤੇ 15 ਵਿਕਟਾਂ ਲਈਆਂ। ਇਸ ਤੋਂ ਬਾਅਦ ਉਸਨੇ ਟੈਸਟ ਰੈਂਕਿੰਗ ’ਚ ਕਰੀਅਰ ਦੀ ਸਭ ਤੋਂ ਵਧੀਆ 327 ਅੰਕਾਂ ਦੀ ਰੇਟਿੰਗ ਹਾਸਲ ਕੀਤੀ। ਉਹ ਨੰਬਰ ਇੱਕ ਜਡੇਜਾ ਤੋਂ 73 ਰੇਟਿੰਗ ਅੰਕਾਂ ਦੇ ਫਰਕ ਨਾਲ ਪਿੱਛੇ ਹੈ।
ਮਿਰਾਜ਼ ਨੂੰ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਫਾਇਦਾ
ਇੰਗਲੈਂਡ ਦੇ ਤਜਰਬੇਕਾਰ ਜੋਅ ਰੂਟ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਕੋਈ ਮਹੱਤਵਪੂਰਨ ਵਾਧਾ ਕਰਨ ’ਚ ਅਸਫਲ ਰਹੇ, ਜਦੋਂ ਕਿ ਜ਼ਿੰਬਾਬਵੇ ਦੇ ਸੀਨ ਵਿਲੀਅਮਜ਼ (ਦੋ ਸਥਾਨ ਉੱਪਰ 19ਵੇਂ ਸਥਾਨ ’ਤੇ) ਅਤੇ ਬੰਗਲਾਦੇਸ਼ ਦੇ ਓਪਨਰ ਸ਼ਾਦਮਾਨ ਇਸਲਾਮ (17 ਸਥਾਨ ਉੱਪਰ 60ਵੇਂ ਸਥਾਨ ’ਤੇ) ਨੂੂੰ ਬੰਗਲਾਦੇਸ਼ ਵਿਰੁੱਧ ਟੈਸਟ ਲੜੀ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਕਾਫ਼ੀ ਫਾਇਦਾ ਹੋਇਆ। ਆਲਰਾਊਂਡਰਾਂ ਦੀ ਰੈਂਕਿੰਗ ਤੋਂ ਇਲਾਵਾ, ਮਿਰਾਜ਼ ਟੈਸਟ ਗੇਂਦਬਾਜ਼ਾਂ ਦੀ ਸੂਚੀ ’ਚ ਦੋ ਸਥਾਨ ਉੱਪਰ 24ਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦਂ ਕਿ ਉਸ ਦੇ ਬੰਗਲਾਦੇਸ਼ੀ ਸਾਥੀ ਤਾਇਜੁਲ ਇਸਲਾਮ (ਸੱਤ ਸਥਾਨ ਉੱਪਰ 16ਵੇਂ ਸਥਾਨ ’ਤੇ) ਤੇ ਨਈਮ ਹਸਨ (ਛੇ ਸਥਾਨ ਉੱਪਰ 54ਵੇਂ ਸਥਾਨ ’ਤੇ) ਨੂੰ ਵੀ ਫਾਇਦਾ ਹੋਇਆ ਹੈ।
ਬੁਮਰਾਹ ਪਹਿਲੇ ਸਥਾਨ ’ਤੇ ਕਾਬਜ਼ | ICC Rankings
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਟੈਸਟ ਗੇਂਦਬਾਜ਼ੀ ’ਚ ਪਹਿਲੇ ਨੰਬਰ ’ਤੇ ਕਾਬਜ਼ ਹਨ। ਉਹ 908 ਰੇਟਿੰਗ ਅੰਕਾਂ ਨਾਲ ਸਿਖਰਲੇ ਸਥਾਨ ’ਤੇ ਹਨ। ਜ਼ਿੰਬਾਬਵੇ ਦੇ ਸਪਿਨਰ ਵਿਨਸੈਂਟ ਮਾਸੇਕੇਸਾ ਬੰਗਲਾਦੇਸ਼ ਟੈਸਟ ਦੌਰਾਨ ਆਪਣੇ ਡੈਬਿਊ ’ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰ ਚੋਟੀ ਦੇ 100 ਤੋਂ ਬਾਹਰ ਰੈਂਕਿੰਗ ’ਚ ਸ਼ਾਮਲ ਹੋਏ।
Ravindra Jadeja: ਰਵਿੰਦਰ ਜਡੇਜਾ ਨੇ ਭਾਰਤ ਲਈ ਪੂਰੀਆਂ ਕੀਤੀਆਂ 600 ਅੰਤਰਰਾਸ਼ਟਰੀ ਵਿਕਟਾਂ, ਇਸ ਮਾਮਲੇ ’ਚ ਐਂਡਰਸਨ ਨੂੰ ਪਿੱਛੇ ਛੱਡਿਆ
Ravindra Jadeja: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਵਿਰੁੱਧ ਪਹਿਲੇ ਵਨਡੇ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਲੈਣ ’ਚ ਸਫਲ ਰਹੇ। ਇਸ ਦੇ ਨਾਲ, ਜਡੇਜਾ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕੇਟ ’ਚ 600 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਅਜਿਹਾ ਕਰਨ ਵਾਲੇ ਪੰਜਵੇਂ ਭਾਰਤੀ ਗੇਂਦਬਾਜ਼ ਹਨ। ਆਪਣੇ ਕਰੀਅਰ ’ਚ, ਜਡੇਜਾ ਨੇ ਭਾਰਤ ਲਈ 80 ਟੈਸਟ ਮੈਚਾਂ ’ਚ 323 ਵਿਕਟਾਂ, 198 ਵਨਡੇ ਮੈਚਾਂ ’ਚ 223 ਵਿਕਟਾਂ ਤੇ 74 ਟੀ-20 ਮੈਚਾਂ ’ੱਚ 54 ਵਿਕਟਾਂ ਲਈਆਂ ਹਨ। Ravindra Jadeja
ਇਹ ਖਬਰ ਵੀ ਪੜ੍ਹੋ : February School Holidays: ਫਰਵਰੀ 2025 ’ਚ ਸਕੂਲਾਂ ਦੀਆਂ ਛੁੱਟੀਆਂ ਦੀ ਆ ਗਈ ਪੂਰੀ ਸੂਚੀ, ਜਾਣੋ ਕਦੋਂ-ਕਦੋਂ ਰਹਿਣਗੇ…
ਜਡੇਜਾ ਤੇ ਹਰਸ਼ਿਤ ਦੀ ਸ਼ਾਨਦਾਰ ਗੇਂਦਬਾਜ਼ੀ | Ravindra Jadeja
ਭਾਰਤ ਨੇ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਸਪਿੰਨਰ ਰਵਿੰਦਰ ਜਡੇਜਾ ਦੀ ਅਗਵਾਈ ’ਚ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੂੰ 47.4 ਓਵਰਾਂ ’ਚ 248 ਦੌੜਾਂ ’ਤੇ ਸਮੇਟ ਦਿੱਤਾ। ਇੰਗਲੈਂਡ ਲਈ ਕਪਤਾਨ ਜੋਸ ਬਟਲਰ ਤੇ ਜੈਕਬ ਬੈਥਲ ਨੇ ਅਰਧ ਸੈਂਕੜੇ ਜੜੇ, ਜਿਸ ਕਾਰਨ ਟੀਮ ਇੱਕ ਚੁਣੌਤੀਪੂਰਨ ਸਕੋਰ ਬਣਾਉਣ ’ਚ ਸਫਲ ਰਹੀ। ਭਾਰਤ ਲਈ ਹਰਸ਼ਿਤ ਤੇ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਮੁਹੰਮਦ ਸ਼ਮੀ, ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। ਇੰਗਲੈਂਡ ਲਈ ਬਟਲਰ ਨੇ 52 ਦੌੜਾਂ, ਬੈਥਲ ਨੇ 51 ਦੌੜਾਂ, ਸਾਲਟ ਨੇ 43 ਦੌੜਾਂ ਤੇ ਡਕੇਟ ਨੇ 32 ਦੌੜਾਂ ਬਣਾਈਆਂ, ਪਰ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ।
ਜਡੇਜਾ ਨੇ ਐਂਡਰਸਨ ਨੂੰ ਛੱਡਿਆ ਪਿੱਛੇ | Ravindra Jadeja
ਰਵਿੰਦਰ ਜਡੇਜਾ ਨੇ ਜੈਕਬ ਬੈਥਲ ਨੂੰ ਆਊਟ ਕਰਕੇ ਭਾਰਤ ਨੂੰ ਅੱਠਵੀਂ ਸਫਲਤਾ ਦਿਵਾਈ। ਬੈਥਲ ਅੱਧਾ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਸਨੇ 64 ਗੇਂਦਾਂ ’ਤੇ 51 ਦੌੜਾਂ ਬਣਾਈਆਂ। ਇਹ ਜਡੇਜਾ ਦਾ ਮੈਚ ਦਾ ਦੂਜਾ ਵਿਕਟ ਸੀ। ਇਸ ਨਾਲ ਜਡੇਜਾ ਨੇ ਇੱਕ ਖਾਸ ਉਪਲਬਧੀ ਹਾਸਲ ਕੀਤੀ। ਉਹ ਭਾਰਤ ਤੇ ਇੰਗਲੈਂਡ ਵਿਚਕਾਰ ਵਨਡੇ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਜਡੇਜਾ ਨੇ ਹੁਣ ਤੱਕ ਇਸ ਟੀਮ ਖਿਲਾਫ ਵਨਡੇ ਮੈਚਾਂ ’ਚ 42 ਵਿਕਟਾਂ ਲਈਆਂ ਹਨ। ਇਸ ਮਾਮਲੇ ’ਚ, ਉਸਨੇ ਜੇਮਸ ਐਂਡਰਸਨ ਨੂੰ ਪਿੱਛੇ ਛੱਡ ਦਿੱਤਾ ਜਿਸਨੇ ਦੋਵਾਂ ਦੇਸ਼ਾਂ ਵਿਚਕਾਰ ਵਨਡੇ ਸੀਰੀਜ਼ ਦੌਰਾਨ 40 ਵਿਕਟਾਂ ਲਈਆਂ ਸਨ।
ਭਾਰਤ-ਇੰਗਲੈਂਡ ਵਨਡੇ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ
42 ਰਵਿੰਦਰ ਜਡੇਜਾ
40 ਜੇਮਜ਼ ਐਂਡਰਸਨ
37 ਐਂਡਰਿਊ ਫਲਿੰਟਾਫ
36 ਹਰਭਜਨ ਸਿੰਘ
IND vs ENG : ਧਰਮਸ਼ਾਲਾ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਰੋਹਿਤ-ਜਾਇਸਵਾਲ ਦੇ ਅਰਧਸੈਂਕੜੇ
ਇੰਗਲੈਂਡ ਪਹਿਲੀ ਪਾਰੀ ’ਚ 218 ਦੌੜਾਂ ਬਣਾ ਕੇ ਆਲਆਊਟ | IND vs ENG
ਭਾਰਤੀ ਟੀਮ ਇੰਗਲੈਂਡ ਦੇ ਸਕੋਰ ਤੋਂ ਸਿਰਫ 83 ਦੌੜਾਂ ਪਿੱਛੇ | IND vs ENG
ਭਾਰਤ ਵੱਲੋਂ ਰਵਿਚੰਦਰਨ ਅਸ਼ਵਿਨ ਨੇ 4 ਜਦਕਿ ਕੁਲਦੀਪ ਨੇ ਹਾਸਲ ਕੀਤੀਆਂ 5 ਵਿਕਟਾਂ
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਤੇ ਪੰਜਵਾਂ ਟੈਸਟ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਇੱਕ ਸਮੇਂ ਇੰਗਲੈਂਡ ਨੂੰ ਓਪਨਰ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਦਿੱਤੀ, ਪਰ ਦੂਜੇ ਸੈਸ਼ਨ ਦੇ ਸ਼ੁਰੂ ਹੁੰਦੇ ਹੀ ਭਾਰਤੀ ਟੀਮ ਨੇ ਵਾਪਸੀ ਕੀਤੀ ਤੇ ਇੰਗਲੈਂਡ ਨੂੰ 218 ਦੌੜਾਂ ’ਤੇ ਆਲਆਊਟ ਕਰ ਦਿੱਤਾ, ਰਵਿਚੰਦਰਨ ਅਸ਼ਵਿਨ ਨੇ 4, ਕੁਲਦੀਪ ਯਾਦਵ ਨੇ 5, ਜਦਕਿ ਰਵਿੰਦਰ ਜਡੇਜ਼ਾ ਨੇ 1 ਵਿਕਟ ਹਾਸਲ ਕੀਤੀ। ਇੰਗਲੈਂਡ ਵੱਲੋਂ ਸਿਰਫ ਓਪਨਰ ਬੱਲੇਬਾਜ਼ ਜੈਕ ਕ੍ਰਾਲੀ ਨੇ 71 ਦੌੜਾਂ ਬਣਾ ਕੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਇਸ ਤੋਂ ਇਲਾਵਾ ਜੌਨੀ ਬੇਅਰਸਟੋ ਨੇ 29 ਦੌੜਾਂ ਬਣਾਇਆਂ, ਕਪਤਾਨ ਬੇਨ ਸਟੋਕਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ।
ਹਰਿਦੁਆਰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ’ਚ ਲੱਗੀ ਅੱਗ
ਇੰਗਲੈਂਡ ਨੇ ਆਪਣੀਆਂ ਆਖਿਰੀ 5 ਵਿਕਟਾਂ ਸਿਰਫ 8 ਦੌੜਾਂ ਦੇ ਅੰਦਰ ਹੀ ਗੁਆ ਦਿੱਤੀਆਂ। ਜਵਾਬ ’ਚ ਭਾਰਤੀ ਟੀਮ ਨੇ ਆਪਣੀ ਪਹਿਲੀ ਪਾਰੀ ’ਚ ਜਬਰਦਸਤ ਸ਼ੁਰੂੂਆਤ ਕੀਤੀ ਤੇ ਕਪਤਾਨ ਰੋਹਿਤ ਸ਼ਰਮਾ ਤੇ ਯਸ਼ਸਵੀ ਜਾਇਸਵਾਲ ਵਿਚਕਾਰ ਪਹਿਲੀ ਵਿਕਟ ਲਈ 104 ਦੌੜਾਂ ਦੀ ਸਾਂਝੇਦਾਰੀ ਹੋਈ, ਜਾਇਸਵਾਲ ਨੂੰ ਬੇਨ ਫੋਕਸ ਨੇ ਸਟੰਪ ਆਊਟ ਕੀਤਾ, ਪਰ ਇਸ ਤੋਂ ਪਹਿਲਾਂ ਜਾਇਸਵਾਲ ਆਪਣਾ ਅਰਧਸੈਂਕੜਾ ਬਣਾ ਚੁੱਕੇ ਸਨ, ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ (57 ਨਾਬਾਦ), ਜਦਕਿ ਸ਼ੁਭਮਨ ਗਿੱਲ (26 ਨਾਬਾਦ) ਦੌੜਾਂ ਬਣਾਂ ਕੇ ਨਾਬਾਦ ਪਵੇਲੀਅਨ ਪਰਤੇ। ਭਾਰਤੀ ਟੀਮ ਨੇ ਪਹਿਲੀ ਪਾਰੀ ’ਚ 135 ਦੌੜਾਂ ਬਣਾ ਲਈਆਂ ਹਨ, ਟੀਮ ਇੰਗਲੈਂਡ ਦੇ ਸਕੋਰ ਤੋਂ 83 ਦੌੜਾਂ ਪਿੱਛੇ ਹੈ ਤੇ ਉਸ ਦੀਆਂ 9 ਵਿਕਟਾਂ ਬਾਕੀ ਹਨ। (IND vs ENG)
ਜਾਇਸਵਾਲ ਦੀਆਂ ਟੈਸਟ ਕ੍ਰਿਕੇਟ ’ਚ 1000 ਦੌੜਾਂ ਪੂਰੀਆਂ | IND vs ENG
ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਆਪਣੇ ਟੈਸਟ ਕ੍ਰਿਕੇਟ ਕਰੀਅਰ ’ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਜਾਇਸਵਾਲ ਨੇ ਭਾਰਤ ਵੱਲੋਂ ਸਭ ਤੋਂ ਘੱਟ ਪਾਰੀਆਂ ’ਚ 1000 ਦੌੜਾਂ ਬਣਾਉਣ ਦੇ ਮਾਮਲੇ ’ਚ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਪਹਿਲੇ ਸਥਾਨ ’ਤੇ ਵਿਨੋਕ ਕਾਂਬਲੀ ਹਨ। ਕਾਂਬਲੀ ਨੇ ਟੈਸਟ ਦੀਆਂ 14 ਪਾਰੀਆਂ ’ਚ 1000 ਦੌੜਾਂ ਬਣਾਇਆਂ ਸਨ, ਜਦਕਿ ਜਾਇਸਵਾਲ ਨੇ ਇਹ ਕਾਰਨਾਮਾ 16 ਪਾਰੀਆਂ ’ਚ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਜਾਇਸਵਾਲ ਨੇ ਸ਼ੋਏਬ ਬਸ਼ੀਰ ਦੇ ਇੱਕ ਓਵਰ ’ਚ 3 ਛੱਕੇ ਜੜੇ। ਯਸ਼ਸਵੀ ਨੇ ਤੀਜੀ, ਪੰਜਵੀਂ ਤੇ ਛੇਵੀਂ ਗੇਂਦ ’ਤੇ ਛੱਕੇ ਜੜੇ। (IND vs ENG)
IPL 2024 : ਚੋਣਾਂ ਕਾਰਨ 2 ਗੇੜਾਂ ’ਚ ਜਾਰੀ ਹੋਵੇਗਾ IPL ਸ਼ਡਿਊਲ, ਫਾਈਨਲ ਦੀ ਤਾਰੀਖ ਤੈਅ ਨਹੀਂ
ਧੂਮਲ ਨੇ ਕਿਹਾ, 22 ਮਾਰਚ ਤੋਂ ਸ਼ੁਰੂਆਤ ਸੰਭਵ | IPL 2024
ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2024) ਦਾ ਸ਼ਡਿਊਲ ਦੋ ਗੇੜਾਂ ’ਚ ਜਾਰੀ ਕੀਤਾ ਜਾਵੇਗਾ। ਲੀਗ ਗਵਰਨਿੰਗ ਕੌਂਸਲ ਦੇ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਹੈ ਕਿ ਆਮ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ’ਚ ਅਸੀਂ ਕੁਝ ਮੈਚਾਂ ਦੀਆਂ ਤਰੀਕਾਂ ਪਹਿਲਾਂ ਜਾਰੀ ਕਰਾਂਗੇ। ਬਾਕੀ ਮੈਚਾਂ ਦੀਆਂ ਤਰੀਕਾਂ ਦਾ ਐਲਾਨ ਕੁਝ ਦਿਨਾਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 22 ਮਾਰਚ ਨੂੰ ਚੇਨਈ ’ਚ ਸ਼ੁਰੂ ਹੋਣ ਦੀ ਯੋਜਨਾ ਹੈ, ਹਾਲਾਂਕਿ ਫਾਈਨਲ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ। ਚੇਨਈ ਸੁਪਰ ਕਿੰਗਜ ਮੌਜ਼ੂਦਾ ਚੈਂਪੀਅਨ ਹੈ ਅਤੇ ਚੇਨਈ ਐਮਏ ’ਚ ਪਹਿਲਾ ਮੈਚ ਖੇਡ ਕੇ ਆਪਣੇ ਈਵੈਂਟ ਦੀ ਸ਼ੁਰੂਆਤ ਕਰੇਗੀ। ਚਿਦੰਬਰਮ ਸਟੇਡੀਅਮ ’ਚ ਇਸ ਦੀ ਸ਼ੁਰੂਆਤ ਹੋਵੇਗੀ। ਪੂਰਾ ਟੂਰਨਾਮੈਂਟ ਭਾਰਤ ’ਚ ਹੀ ਖੇਡਿਆ ਜਾਵੇਗਾ। ਇਸ ਵਾਰ ਫਾਈਨਲ 26 ਮਈ ਨੂੰ ਹੋਣ ਦੀ ਸੰਭਾਵਨਾ ਹੈ ਕਿਉਂਕਿ ਲੀਗ ਤੋਂ ਕੁਝ ਦਿਨ ਬਾਅਦ ਹੀ ਟੀ-20 ਵਿਸ਼ਵ ਕੱਪ 1 ਜੂਨ ਤੋਂ ਸ਼ੁਰੂ ਹੋਵੇਗਾ। (IPL 2024)
ਆਪ ਉਮੀਦਵਾਰ ਨੂੰ ਸੁਪਰੀਮ ਕੋਰਟ ਨੇ ਮੇਅਰ ਐਲਾਨਿਆ
2014 ਤੇ 2009 ’ਚ ਵੀ ਵਿਦੇਸ਼ਾਂ ’ਚ ਹੋਏ ਸਨ ਮੁਕਾਬਲੇ | IPL 2024
ਇਹ ਪਹਿਲੀ ਵਾਰ ਨਹੀਂ ਹੈ ਕਿ ਆਮ ਚੋਣਾਂ ਕਾਰਨ ਇੰਡੀਅਨ ਲੀਗ ਦਾ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ। ਇਸ ਤੋਂ ਪਹਿਲਾਂ 2019, 2014 ਅਤੇ 2009 ਦੇ ਸੀਜਨ ’ਚ ਚੋਣਾਂ ਨੂੰ ਧਿਆਨ ’ਚ ਰੱਖ ਕੇ ਸ਼ਡਿਊਲ ਤਿਆਰ ਕੀਤਾ ਗਿਆ ਸੀ। ਇਹ ਟੂਰਨਾਮੈਂਟ ਭਾਰਤ ’ਚ 2019 ’ਚ ਚੋਣਾਂ ਤੋਂ ਬਾਅਦ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ 2014 ਦੇ ਅੱਧੇ ਸੰਸਕਰਨ ਯੂਏਈ ’ਚ ਹੋਏ ਸਨ। 2009 ’ਚ, ਪੂਰੇ ਆਈਪੀਐਲ ਦਾ ਆਯੋਜਨ ਦੱਖਣੀ ਅਫਰੀਕਾ ’ਚ ਹੋਇਆ ਸੀ। (IPL 2024)
ਵਿਦੇਸ਼ੀ ਖਿਡਾਰੀ ਵੀ ਫਾਈਨਲ ਤੱਕ ਭਾਰਤ ’ਚ ਹੀ ਰਹਿਣਗੇ | IPL 2024
ਆਈਪੀਐਲ ਤੋਂ ਪਹਿਲਾਂ ਹੀ ਸਾਰੇ ਦੇਸ਼ਾਂ ਦੇ ਕ੍ਰਿਕੇਟ ਬੋਰਡਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਖਿਡਾਰੀ ਫਾਈਨਲ ਤੱਕ ਖੇਡਣ ਲਈ ਉਪਲਬਧ ਹੋਣਗੇ। ਅਜਿਹੇ ’ਚ ਬਾਕੀ ਟੀਮ ਦੇ ਖਿਡਾਰੀਆਂ ਨੂੰ ਵੀ ਇਕੱਠੇ ਤਿਆਰੀ ਕਰਨ ਲਈ ਘੱਟ ਸਮਾਂ ਮਿਲੇਗਾ। ਜਿਹੜੀਆਂ ਟੀਮਾਂ ਪਲੇਆਫ ’ਚ ਨਹੀਂ ਪਹੁੰਚ ਸਕੀਆਂ, ਉਨ੍ਹਾਂ ਦੇ ਖਿਡਾਰੀ 26 ਮਈ ਤੋਂ ਪਹਿਲਾਂ ਰਾਸ਼ਟਰੀ ਟੀਮ ’ਚ ਜ਼ਰੂਰ ਸ਼ਾਮਲ ਹੋ ਸਕਦੇ ਹਨ।
5 ਦਿਨ ਪਹਿਲਾਂ ਖਤਮ ਹੋਵੇਗਾ ਵੀਪੀਐੱਲ | IPL 2024
ਆਈਪੀਐੱਲ ਤੋਂ ਪਹਿਲਾਂ ਮਹਿਲਾ ਪ੍ਰੀਮੀਅਰ ਲੀਗ (ਵੀਪੀਐੱਲ) ਦਾ ਫਾਈਨਲ ਵੀ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 17 ਮਾਰਚ ਨੂੰ ਹੋਵੇਗਾ। 5 ਦਿਨਾਂ ਬਾਅਦ ਵੀ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ। ਸਾਰੇ ਮੈਚ 2 ਸ਼ਹਿਰਾਂ ਬੈਂਗਲੁਰੂ ਅਤੇ ਦਿੱਲੀ ’ਚ ਹੋਣਗੇ ਪਰ ਸਾਰੀਆਂ 10 ਟੀਮਾਂ ਦੇ ਮੈਚ 10 ਵੱਖ-ਵੱਖ ਸਟੇਡੀਅਮਾਂ ’ਚ ਹੋਣਗੇ। ਮੁੰਬਈ ਇੰਡੀਅਨਜ ਪਿਛਲੇ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ। (IPL 2024)
Ben Stokes : ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਬੋਲੇ ਇੰਗਲਿਸ਼ ਕਪਤਾਨ ਸਟੋਕਸ, ਪੜ੍ਹੋ ਕੀ ਕਿਹਾ
ਬੋਲੇ, ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ | Ben Stokes
ਤੀਜਾ ਟੈਸਟ ਮੈਚ ਰਾਂਚੀ ’ਚ 23 ਫਰਵਰੀ ਤੋਂ | Ben Stokes
ਸਪੋਰਟਸ ਡੈਸਕ। ਭਾਰਤੀ ਟੀਮ ਖਿਲਾਫ ਤੀਜੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇੰਗਲਿਸ਼ ਕਪਤਾਨ ਬੇਨ ਸਟੋਕਸ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਕਿਹਾ ਕਿ ਫੈਸਲਾ ਸਮੀਖਿਆ ਪ੍ਰਣਾਲੀ (ਡੀਆਰਐੱਸ) ਤੋਂ ਅੰਪਾਇਰ ਕਾਲ ਹਟਾਉਣ ਦੀ ਮੰਗ ਕੀਤੀ ਗਈ ਹੈ। ਸਟੋਕਸ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ ’ਚ ਜੈਕ ਕ੍ਰਾਲੀ ਨੂੰ ਲੱਤ ਅੜੀਕਾ ਆਊਟ ਕਰਾਰ ਦਿੱਤੇ ਜਾਣ ਦੇ ਫੈਸਲੇ ਤੋਂ ਬਹੁਤ ਨਿਰਾਸ਼ ਸਨ। ਇਹ ਹੀ ਵਜ੍ਹਾ ਨਾਲ ਉਨ੍ਹਾਂ ਨੇ ਡੀਆਰਐੱਸ ਨਿਯਮ ’ਚ ਬਦਲਾਅ ਲਿਆਉਣ ਦੀ ਮੰਗ ਕੀਤੀ ਹੈ। ਰਾਜਕੋਟ ’ਚ ਖੇਡੇ ਗਏ ਤੀਜੇ ਮੁਕਾਬਲੇ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ ਰਿਕਾਰਡ 434 ਦੌੜਾਂ ਨਾਲ ਹਰਾ ਦਿੱਤਾ ਤੇ 5 ਮੈਚਾਂ ਦੀ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਲੜੀ ਦਾ ਚੌਥਾ ਮੁਕਾਬਲਾ ਰਾਂਚੀ ’ਚ 23 ਫਰਵਰੀ ਤੋਂ ਸ਼ੁਰੂ ਹੋਵੇਗਾ। (Ben Stokes)
Weather Update | ਮੌਸਮ ਵਿਭਾਗ ਨੇ ਜਾਰੀ ਕੀਤਾ ਮੀਂਹ ਤੇ ਗੜੇਮਾਰੀ ਦਾ ਅਲਰਟ, ਜਾਣੋ ਕਿੱਥੇ-ਕਿੱਥੇ ਬਦਲੇਗਾ ਮੌਸਮ……
ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਨੂੰ ਹਟਾ ਦੇਣਾ ਚਾਹੀਦਾ ਹੈ : ਸਟੋਕਸ | Ben Stokes
ਮੈਚ ਤੋਂ ਬਾਅਦ ਸਟੋਕਸ ਤੇ ਇੰਗਲੈਂਡ ਦੇ ਕੋਚ ਬ੍ਰੈਂਡਨ ਮੈਕੁਲਮ ਨੂੰ ਮੈਚ ਰੈਫਰੀ ਜੇਫ ਕ੍ਰੋ ਨਾਲ ਗੱਲਬਾਤ ਕਰਦੇ ਹੋਏ ਵੇਖਿਆ ਗਿਆ ਸੀ। ਸਟੋਕਸ ਨੇ ਕਿਹਾ, ‘ਰੀਪਲੇ ’ਚ ਗੇਂਦ ਸਾਫ ਤੌਰ ’ਤੇ ਸਟੰਪ ਤੋਂ ਬਾਹਰ ਜਾ ਰਹੀ ਸੀ। ਅਜਿਹੇ ’ਚ ਜਦੋਂ ਅੰਪਾਇਰ ਕਾਲ ਦਾ ਫੈਸਲਾ ਆਇਆ ਤਾਂ ਅਸੀਂ ਥੋੜੇ ਹੈਰਾਨ ਸਾਂ। ਇਸ ਲਈ ਅਸੀਂ ਹਾਕ-ਆਈ ਦੇ ਲੋਕਾਂ ਤੋਂ ਸਪਸ਼ਟਾ ਚਾਹੁੰਦੇ ਸੀ। ਇਸ ’ਤੇ ਰੈਫਰੀ ਨੇ ਕਿਹਾ ਕਿ ਨੰਬਰਾਂ ਮੁਤਾਬਿਕ ਗੇਂਦ ਸਟੰਪ ਨਾਲ ਲੱਗ ਰਹੀ ਸੀ, ਪਰ ਪ੍ਰੋਜੈਕਸ਼ਨ ਗਲਤ ਸੀ। ਮੈਂ ਇਸ ਦਾ ਮਤਲਬ ਨਹੀਂ ਜਾਣਦਾ। ਅਜਿਹਾ ਨਹੀਂ ਕਿ ਇਸ ਲਈ ਕਿਸੇ ਨੂੰ ਦੋਸ਼ ਦੇ ਰਿਹਾ ਹਾਂ। ਮੈਨੂੰ ਨਹੀਂ ਪਤਾ ਕਿ ਇਹ ਸਭ ਕੀ ਚੱਲ ਰਿਹਾ ਹੈ?’ ਸਟੋਕਸ ਨੇ ਅੱਗੇ ਕਿਹਾ, ‘ਮੈਨੂੰ ਲਗਦਾ ਹੈ ਕਿ ਅੰਪਾਇਰ ਕਾਲ ਫੈਸਲੇ ਨੂੰ ਹਟਾ ਦੇਣਾ ਚਾਹੀਦਾ ਹੈ। ਜੇਕਰ ਗੇਂਦ ਸਟੰਪ ਨਾਲ ਲੱਗ ਰਹੀ ਹੈ, ਤਾਂ ਹੀ ਆਉਟ ਦੇਣਾ ਚਾਹੀਦਾ ਹੈ।’ (Ben Stokes)
ਕ੍ਰਾਲੇ 11 ਦੌੜਾਂ ਬਣਾ ਕੇ ਆਊਟ ਹੋਏ | Ben Stokes
ਰਾਜਕੋਟ ਟੈਸਟ ’ਚ ਇੰਗਲੈਂਡ ਦੇ ਓਪਨਰ ਜੈਕ ਕ੍ਰਾਲੇ ਲੱਤ ਅੜੀਕਾ ਆਊਟ ਹੋ ਗਏ ਸਨ। ਉਨ੍ਹਾਂ ਨੂੰ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 9ਵੇਂ ਓਵਰ ਦੀ ਦੂਜੀ ਗੇਂਦ ’ਤੇ ਪਵੇਲੀਅਨ ਭੇਜਿਆ। ਕ੍ਰਾਲੇ 26 ਗੇਂਦਾਂ ’ਤੇ 11 ਦੌੜਾਂ ਹੀ ਬਣਾ ਸਕੇ। ਜਦੋਂ ਕ੍ਰਾਲੇ 11 ਦੌੜਾਂ ਬਣਾ ਕੇ ਖੇਡ ਰਹੇ ਸਨ ਤਾਂ, ਉਹਦੋਂ ਬੁਮਰਾਹ ਦੀ ਗੇਂਦ ’ਤੇ ਲੱਤ ਅੜੀਕਾ ਦੀ ਜੋਰਦਾਰ ਅਪੀਲ ਹੋਈ। ਫੀਲਡ ਅੰਪਾਇਰ ਕੁਮਾਰ ਧਰਮਸੇਨਾ ਨੇ ਕ੍ਰਾਲੀ ਨੂੰ ਆਊਟ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਇੰਗਲਿਸ਼ ਓਪਨਰ ਨੇ ਡੀਆਰਐੱਸ ਲੈ ਲਿਆ, ਗੇਂਦ-ਟ੍ਰੈਕਿੰਗ ਦੌਰਾਨ ਵੇਖਣ ’ਚ ਆਇਆ ਕਿ ਗੇਂਦ ਲੈੱਗ ਸਟੰਪ ਨੂੰ ਛੂ ਕੇ ਜਾ ਰਹੀ ਸੀ। ਇਸ ਤੋਂ ਬਾਅਦ ਅੰਪਾਇਰ ਕਾਲ ਕਾਰਨ ਉਨ੍ਹਾਂ ਨੂੰ ਪਵੇਲੀਅਨ ਵਾਪਸ ਪਰਤਣਾ ਪਿਆ, ਜਿਸ ਨਾਲ ਉਹ ਕਾਫੀ ਨਾਰਾਜ਼ ਦਿਖੇ। (Ben Stokes)
ਚੌਥੀ ਪਾਰੀ ’ਚ ਸਿਰਫ 122 ਦੌੜਾਂ ਹੀ ਬਣਾ ਸਕੀ ਇੰਗਲਿਸ਼ ਟੀਮ | Ben Stokes
ਭਾਰਤੀ ਟੀਮ ਨੇ ਐਤਾਵਰ ਨੂੰ ਰਾਜਕੋਟ ਟੈਸਟ ’ਚ 434 ਦੌੜਾਂ ਦੀ ਰਿਕਾਰਡ ਜਿੱਤ ਹਾਸਲ ਕੀਤੀ। ਮੈਚ ਦੇ ਚੌਥੇ ਦਿਨ 557 ਦੌੜਾਂ ਦੇ ਟੀਚੇ ਸਾਹਮਣੇ ਇੰਗਲੈਂਡ ਦੀ ਟੀਮ ਚੌਥੀ ਪਾਰੀ ’ਚ 122 ਦੌੜਾਂ ਦੀ ਬਣਾ ਸਕੀ। ਦੌੜਾਂ ਦੇ ਲਿਹਾਜ ਨਾਲ ਭਾਰਤੀ ਟੀਮ ਦੀ ਇਹ ਸਭ ਤੋਂ ਵੱਡੀ ਜਿੱਤ ਰਹੀ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2021 ’ਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਨਿਊਜੀਲੈਂਡ ਨੂੰ 372 ਦੌੜਾਂ ਨਾਲ ਹਰਾਇਆ ਸੀ। ਨਿਰੰਜਨ ਸ਼ਾਹ ਸਟੇਡੀਅਮ ’ਚ ਪਹਿਲੀ ਪਾਰੀ ’ਚ ਭਾਰਤ ਨੇ 445 ਤੇ ਇੰਗਲੈਂਡ ਨੇ 319 ਦੌੜਾਂ ਬਣਾਇਆਂ ਸਨ। ਭਾਰਤ ਨੇ ਦੂਜੀ ਪਾਰੀ 430/4 ਦੌੜਾਂ ’ਤੇ ਐਲਾਨ ਦਿੱਤੀ ਸੀ। (Ben Stokes)