Asia Cup Final - Sach Kahoon Punjabi

IND vs PAK: ਏਸ਼ੀਆ ਕੱਪ ਫਾਈਨਲ ਅੱਜ, ਭਾਰਤ ਤੇ ਪਾਕਿਸਤਾਨ ਵਿਚਕਾਰ ਖਿਤਾਬੀ ਜੰਗ
ਕੀ ਹਾਰਦਿਕ ਪਾਂਡਿਆ ਨਹੀਂ ਖੇਡਣਗੇ ਫਾਈਨਲ?

41 ਸਾਲਾਂ ’ਚ ਪਹਿਲੀ ਵਾਰ ਫਾਈਨਲ ’ਚ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ

ਸਪੋਰਟਸ ਡੈਸਕ। Asia Cup Final: 2025 ਏਸ਼ੀਆ ਕੱਪ ਦੇ ਗ੍ਰੈਂਡ ਫਿਨਾਲੇ ਲਈ ਮੰਚ ਤਿਆਰ ਹੈ। ਭਾਰਤ ਤੇ ਪਾਕਿਸਤਾਨ ਵਿਚਕਾਰ ਏਸ਼ੀਆ ਕੱਪ ਟੀ-20 ਦਾ ਫਾਈਨਲ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ। ਇਹ ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਰਾਤ 8:00 ਵਜੇ ਸ਼ੁਰੂ ਹੋਵੇਗਾ। ਏਸ਼ੀਆ ਕੱਪ ਦੇ 41 ਸਾਲਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਇਹ ਦੋਵੇਂ ਟੀਮਾਂ ਫਾਈਨਲ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਮੈਚ ਦੇ ਰੋਮਾਂਚਕ ਹੋਣ ਦੀ ਉਮੀਦ ਹੈ। ਭਾਰਤੀ ਟੀਮ ਇਸ ਮੈਚ ਲਈ ਦੋ ਬਦਲਾਅ ਕਰ ਸਕਦੀ ਹੈ। ਅਰਸ਼ਦੀਪ ਸਿੰਘ ਤੇ ਹਰਸ਼ਿਤ ਰਾਣਾ ਦੀ ਜਗ੍ਹਾ ਸ਼ਿਵਮ ਦੂਬੇ ਤੇ ਜਸਪ੍ਰੀਤ ਬੁਮਰਾਹ ਵਾਪਸੀ ਕਰ ਸਕਦੇ ਹਨ। ਇਸ ਦੌਰਾਨ, ਪਾਕਿਸਤਾਨ ਬਿਨਾਂ ਕਿਸੇ ਬਦਲਾਅ ਦੇ ਫੀਲਡਿੰਗ ਕਰ ਸਕਦਾ ਹੈ।

ਇਹ ਖਬਰ ਵੀ ਪੜ੍ਹੋ : IND vs PAK: ਸ਼ਾਹੀਨ-ਰਊਫ ਨਾਲ ਹੋਏ ਵਿਵਾਦ ’ਤੇ ਬੋਲੇ ਅਭਿਸ਼ੇਕ ਸ਼ਰਮਾ, ਟਵੀਟ ਕਰ ਦਿੱਤਾ ਢੁਕਵਾਂ ਜਵਾਬ

ਮੈਦਾਨ ਤੋਂ ਬਾਹਰ ਵੀ ਟਕਰਾਅ | Asia Cup Final

ਦੁਬਈ ’ਚ ਖੇਡੇ ਜਾ ਰਹੇ ਇਸ ਹਾਈ-ਵੋਲਟੇਜ ਮੈਚ ’ਚ, ਨਾ ਸਿਰਫ ਖੇਡ ਬਲਕਿ ਮੈਦਾਨ ਤੋਂ ਬਾਹਰ ਰਾਜਨੀਤਿਕ ਉਥਲ-ਪੁਥਲ ਵੀ ਚਰਚਾ ਦਾ ਵਿਸ਼ਾ ਹੈ। ਜਿਵੇਂ-ਜਿਵੇਂ ਮੈਚ ਨੇੜੇ ਆ ਰਿਹਾ ਹੈ, ਮਾਹੌਲ ਤਣਾਅਪੂਰਨ ਤੇ ਰੋਮਾਂਚਕ ਦੋਵੇਂ ਹੈ। ਇਸ ਵਾਰ, ਭਾਰਤ-ਪਾਕਿਸਤਾਨ ਮੈਚ ਸਿਰਫ਼ ਕ੍ਰਿਕੇਟ ਤੱਕ ਸੀਮਤ ਨਹੀਂ ਹੈ। ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਵੱਲੋਂ ਟਾਸ ਵੇਲੇ ਹੱਥ ਮਿਲਾਉਣ ਤੋਂ ਇਨਕਾਰ, ਮੈਚ ਤੋਂ ਬਾਅਦ ਹੱਥ ਮਿਲਾਉਣ ਤੋਂ ਇਨਕਾਰ, ਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਾਰਿਸ ਰਊਫ ਦੇ ਵਿਵਾਦਪੂਰਨ ਇਸ਼ਾਰੇ ਨੇ ਅੱਗ ’ਚ ਤੇਲ ਪਾਇਆ। ਰਊਫ ਦੇ ਜਹਾਜ਼ ਹਾਦਸੇ ਦੇ ਇਸ਼ਾਰੇ ਨੇ ਸਥਿਤੀ ਨੂੰ ਇਸ ਹੱਦ ਤੱਕ ਵਧਾ ਦਿੱਤਾ।

ਕਿ ਆਈਸੀਸੀ ਨੇ ਉਨ੍ਹਾਂ ’ਤੇ ਮੈਚ ਫੀਸ ਦਾ 30 ਫੀਸਦੀ ਜੁਰਮਾਨਾ ਲਾਇਆ। ਸੂਰਿਆਕੁਮਾਰ ’ਤੇ ਵੀ ਉਨ੍ਹਾਂ ਦੀ ਮੈਚ ਫੀਸ ਦਾ 30 ਫੀਸਦੀ ਜੁਰਮਾਨਾ ਲਾਇਆ ਗਿਆ ਤੇ ਆਈਸੀਸੀ ਨੇ ਉਨ੍ਹਾਂ ਨੂੰ ਰਾਜਨੀਤਿਕ ਬਿਆਨ ਦੇਣ ਤੋਂ ਬਚਣ ਦੀ ਸਲਾਹ ਦਿੱਤੀ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਆਪਣੀ ‘ਐਕਸ’ ਟਾਈਮਲਾਈਨ ’ਤੇ ਵਾਰ-ਵਾਰ ਭੜਕਾਊ ਪੋਸਟਾਂ ਪੋਸਟ ਕਰਕੇ ਵਿਵਾਦ ਨੂੰ ਹਵਾ ਦਿੱਤੀ। ਇਹ ਉਹੀ ਨਕਵੀ ਹੈ ਜੋ ਪਾਕਿਸਤਾਨ ਕ੍ਰਿਕੇਟ ਬੋਰਡ ਤੇ ਏਸ਼ੀਅਨ ਕ੍ਰਿਕੇਟ ਕੌਂਸਲ ਦੇ ਪ੍ਰਧਾਨ ਵੀ ਹਨ।

ਭਾਰਤ ਦਾ ਦਬਦਬਾ, ਪਰ ਸੱਟਾਂ ਚਿੰਤਾ ਦਾ ਵਿਸ਼ਾ

ਭਾਰਤ ਹੁਣ ਤੱਕ ਟੂਰਨਾਮੈਂਟ ’ਚ ਅਜੇਤੂ ਰਿਹਾ ਹੈ। ਲਗਾਤਾਰ ਛੇ ਜਿੱਤਾਂ ’ਚੋਂ, ਸਿਰਫ ਸ਼੍ਰੀਲੰਕਾ ਨੇ ਸੁਪਰ ਓਵਰ ਲਈ ਮਜ਼ਬੂਰ ਕੀਤਾ। ਹਾਲਾਂਕਿ, ਭਾਰਤ ਦੀ ਮੁਹਿੰਮ ਪੂਰੀ ਤਰ੍ਹਾਂ ਸੱਟ-ਮੁਕਤ ਨਹੀਂ ਰਹੀ ਹੈ। ਸ਼੍ਰੀਲੰਕਾ ਖਿਲਾਫ, ਹਾਰਦਿਕ ਪੰਡਯਾ ਨੂੰ ਹੈਮਸਟ੍ਰਿੰਗ ਦੀ ਸੱਟ ਕਾਰਨ ਸਿਰਫ਼ ਇੱਕ ਓਵਰ ਬਾਅਦ ਮੈਦਾਨ ਛੱਡਣਾ ਪਿਆ। ਅਭਿਸ਼ੇਕ ਸ਼ਰਮਾ ਨੇ ਵੀ ਕੜਵੱਲ ਦੀ ਸ਼ਿਕਾਇਤ ਕੀਤੀ। ਹਾਲਾਂਕਿ, ਮੋਰਕਲ ਨੇ ਉਨ੍ਹਾਂ ਨੂੰ ਫਿੱਟ ਐਲਾਨ ਦਿੱਤਾ, ਜਦੋਂ ਕਿ ਹਾਰਦਿਕ ਬਾਰੇ ਫੈਸਲਾ ਅੱਜ ਲਿਆ ਜਾਵੇਗਾ।

ਅਭਿਸ਼ੇਕ ਸ਼ਾਨਦਾਰ ਫਾਰਮ ’ਚ | Asia Cup Final

ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਇੱਕ ਪ੍ਰੈਸ ਕਾਨਫਰੰਸ ’ਚ ਕਿਹਾ, ‘ਹਾਰਦਿਕ ਦੀ ਸ਼ਨਿੱਚਰਵਾਰ ਨੂੰ ਜਾਂਚ ਕੀਤੀ ਜਾਵੇਗੀ। ਉਸਨੂੰ ਤੇ ਅਭਿਸ਼ੇਕ ਦੋਵਾਂ ਨੂੰ ਕੜਵੱਲ ਹਨ, ਪਰ ਅਭਿਸ਼ੇਕ ਠੀਕ ਹੈ।’ ਇਹ ਖ਼ਬਰ ਭਾਰਤੀ ਪ੍ਰਸ਼ੰਸਕਾਂ ਲਈ ਰਾਹਤ ਵਾਲੀ ਹੈ, ਕਿਉਂਕਿ ਅਭਿਸ਼ੇਕ ਸ਼ਰਮਾ ਇਸ ਟੂਰਨਾਮੈਂਟ ’ਚ ਭਾਰਤ ਦੇ ਸਭ ਤੋਂ ਭਰੋਸੇਮੰਦ ਬੱਲੇਬਾਜ਼ ਰਹੇ ਹਨ। ਉਨ੍ਹਾਂ ਛੇ ਮੈਚਾਂ ’ਚ 309 ਦੌੜਾਂ ਬਣਾਈਆਂ ਹਨ, ਜਦੋਂ ਕਿ ਤਿਲਕ ਵਰਮਾ 144 ਦੌੜਾਂ ਨਾਲ ਦੂਜੇ ਸਥਾਨ ’ਤੇ ਹੈ।

ਜੇਕਰ ਹਾਰਦਿਕ ਨਹੀਂ ਖੇਡਦੇ ਤਾਂ ਕੌਣ ਲਵੇਗਾ ਉਨ੍ਹਾਂ ਦੀ ਜਗ੍ਹਾ?

ਹਾਲਾਂਕਿ, ਜੇਕਰ ਹਾਰਦਿਕ ਨਹੀਂ ਖੇਡ ਸਕਦਾ ਹੈ, ਤਾਂ ਇਹ ਟੀਮ ਇੰਡੀਆ ਲਈ ਇੱਕ ਵੱਡਾ ਝਟਕਾ ਹੋਵੇਗਾ। ਉਹ ਬੱਲੇਬਾਜ਼ੀ ਦੇ ਨਾਲ-ਨਾਲ ਗੇਂਦਬਾਜ਼ੀ ਨੂੰ ਵੀ ਸਥਿਰ ਕਰਦੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਟੀਮ ਪ੍ਰਬੰਧਨ ਹਾਰਦਿਕ ਦੇ ਨਾ ਖੇਡਣ ’ਤੇ ਇੱਕ ਵਾਧੂ ਤੇਜ਼ ਗੇਂਦਬਾਜ਼ ਨੂੰ ਮੈਦਾਨ ’ਚ ਉਤਾਰੇਗਾ। ਇਸ ਸਥਿਤੀ ’ਚ, ਅਰਸ਼ਦੀਪ ਸਿੰਘ ਦੇ ਖੇਡਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਹਾਲਾਂਕਿ, ਜੇਕਰ ਹਾਰਦਿਕ ਫਿੱਟ ਹੈ, ਤਾਂ ਉਹ ਹੀ ਖੇਡਣਗੇ।

ਅਭਿਸ਼ੇਕ ’ਤੇ ਨਿਰਭਰਤਾ ਤੇ ਦੂਜੇ ਬੱਲੇਬਾਜ਼ਾਂ ਤੋਂ ਉਮੀਦਾਂ

ਭਾਰਤ ਦੀ ਬੱਲੇਬਾਜ਼ੀ ਪੂਰੇ ਟੂਰਨਾਮੈਂਟ ਦੌਰਾਨ ਅਭਿਸ਼ੇਕ ’ਤੇ ਬਹੁਤ ਹੱਦ ਤੱਕ ਨਿਰਭਰ ਰਹੀ ਹੈ। ਸਵਾਲ ਇਹ ਹੈ ਕਿ ਜੇਕਰ ਉਹ ਫਾਈਨਲ ’ਚ ਜਲਦੀ ਆਊਟ ਹੋ ਜਾਂਦੇ ਹਨ ਤਾਂ, ਕੀ ਦੂਜੇ ਬੱਲੇਬਾਜ਼ ਟੀਮ ਨੂੰ ਇੱਕਜੁੱਟ ਰੱਖ ਸਕਣਗੇ? ਕਪਤਾਨ ਸੂਰਿਆਕੁਮਾਰ ਯਾਦਵ ਹੁਣ ਤੱਕ ਵੱਡੀਆਂ ਪਾਰੀਆਂ ਖੇਡਣ ’ਚ ਅਸਫਲ ਰਹੇ ਹਨ, ਸ਼ੁਭਮਨ ਗਿੱਲ ਕਈ ਵਾਰ ਸੈੱਟ ਹੋਣ ਦੇ ਬਾਵਜੂਦ ਮੈਚ ਖਤਮ ਕਰਨ ’ਚ ਅਸਮਰੱਥ ਰਹੇ ਹਨ, ਜਦੋਂ ਕਿ ਸੰਜੂ ਸੈਮਸਨ ਤੇ ਤਿਲਕ ਵਰਮਾ ਨੇ ਕੁਝ ਹੀ ਮੈਚਾਂ ’ਚ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਲਈ, ਟੀਮ ਪ੍ਰਬੰਧਨ ਨੂੰ ਪਾਵਰਪਲੇ ’ਚ ਤੇਜ਼ੀ ਨਾਲ ਸਕੋਰ ਬਣਾਉਣ ਤੇ ਮੱਧ ਕ੍ਰਮ ਨੂੰ ਤਿਆਰ ਰੱਖਣ ਦੀ ਜ਼ਰੂਰਤ ਹੋਏਗੀ।

ਪਾਕਿਸਤਾਨ ਦੀਆਂ ਸਮੱਸਿਆਵਾਂ ਤੇ ਕਮਜ਼ੋਰੀਆਂ

ਜਦੋਂ ਕਿ ਭਾਰਤ ਦੀਆਂ ਆਪਣੀਆਂ ਚਿੰਤਾਵਾਂ ਹਨ, ਪਾਕਿਸਤਾਨ ਵੀ ਆਪਣੀਆਂ ਸਮੱਸਿਆਵਾਂ ਤੋਂ ਬਿਨਾਂ ਨਹੀਂ ਹੈ। ਪਾਕਿਸਤਾਨ ਦਾ ਬੱਲੇਬਾਜ਼ੀ ਕ੍ਰਮ ਪੂਰੇ ਟੂਰਨਾਮੈਂਟ ਦੌਰਾਨ ਅਸਥਿਰ ਰਿਹਾ ਹੈ। ਸਾਹਿਬਜ਼ਾਦਾ ਫਰਹਾਨ ਕੁਝ ਹੱਦ ਤੱਕ ਜਸਪ੍ਰੀਤ ਬੁਮਰਾਹ ਨੂੰ ਪਰੇਸ਼ਾਨ ਕਰਨ ਦੇ ਯੋਗ ਸੀ, ਪਰ ਦੂਜੇ ਬੱਲੇਬਾਜ਼ ਪੂਰੀ ਤਰ੍ਹਾਂ ਫਲਾਪ ਹੋ ਗਏ ਹਨ। ਸੈਮ ਅਯੂਬ ਚਾਰ ਵਾਰ ਜ਼ੀਰੋ ’ਤੇ ਆਊਟ ਹੋਇਆ ਤੇ ਇੱਕ ਸਮੇਂ ਦੌੜਾਂ ਤੋਂ ਵੱਧ ਵਿਕਟਾਂ ਲਈਆਂ। ਹੁਸੈਨ ਤਲਤ ਤੇ ਸਲਮਾਨ ਅਲੀ ਆਗਾ ਨੇ ਭਾਰਤੀ ਸਪਿਨਰਾਂ ਵਿਰੁੱਧ ਸੰਘਰਸ਼ ਕੀਤਾ। ਐਤਵਾਰ ਦੇ ਮੈਚ ’ਚ ਵੀ ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਦੀ ਸਪਿਨ ਜੋੜੀ ਦੇ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਗੇਂਦਬਾਜ਼ਾਂ ਦਾ ਟਕਰਾਅ ਮਹੱਤਵਪੂਰਨ

ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਭਾਰਤ ਲਈ ਨਵੀਂ ਗੇਂਦ ਨਾਲ ਅਗਵਾਈ ਪ੍ਰਦਾਨ ਕਰਨ ਲਈ ਤਿਆਰ ਹੋਣਗੇ। ਹਾਰਦਿਕ ਦੀ ਗੈਰਹਾਜ਼ਰੀ ’ਚ, ਅਰਸ਼ਦੀਪ ਇਹ ਭੂਮਿਕਾ ਨਿਭਾ ਸਕਦੇ ਹਨ। ਦੂਜੇ ਪਾਸੇ, ਪਾਕਿਸਤਾਨ ਸ਼ਾਹੀਨ ਸ਼ਾਹ ਅਫਰੀਦੀ ਤੇ ਹਾਰਿਸ ਰਉਫ ’ਤੇ ਨਿਰਭਰ ਕਰੇਗਾ। ਜੇਕਰ ਪਾਕਿਸਤਾਨ ਦਾ ਗੇਂਦਬਾਜ਼ੀ ਹਮਲਾ ਭਾਰਤ ਦੇ ਸਿਖਰਲੇ ਕ੍ਰਮ ਨੂੰ ਜਲਦੀ ਢਾਹ ਦਿੰਦਾ ਹੈ, ਤਾਂ ਮੈਚ ਘੱਟ ਸਕੋਰ ਵਾਲਾ ਹੋ ਸਕਦਾ ਹੈ। ਹਾਲਾਂਕਿ, ਭਾਰਤ ਕੋਲ ਡੂੰਘੀਆਂ ਬੱਲੇਬਾਜ਼ੀ ਲਾਈਨਾਂ ਹਨ ਜੋ ਮੈਚ ਨੂੰ ਲੰਮਾ ਕਰ ਸਕਦੀਆਂ ਹਨ। ਮੋਰਨੇ ਮੋਰਕਲ ਨੇ ਮੈਚ ਤੋਂ ਪਹਿਲਾਂ ਕਿਹਾ, ‘ਸੁੰਦਰਤਾ ਹੁਣ ਮਾਇਨੇ ਨਹੀਂ ਰੱਖਦੀ। ਇੱਕ ਬਦਸੂਰਤ ਜਿੱਤ ਵੀ ਜਿੱਤ ਹੈ।’

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | Asia Cup Final

ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ/ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ।

ਪਾਕਿਸਤਾਨ : ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਸਾਈਮ ਅਯੂਬ, ਸਲਮਾਨ ਆਗਾ (ਕਪਤਾਨ), ਹੁਸੈਨ ਤਲਤ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਹਰਿਸ ਰਊਫ, ਅਬਰਾਰ ਅਹਿਮਦ।

Asia Cup Final: ਏਸ਼ੀਆ ਕੱਪ ਦੇ ਫਾਈਨਲ ਤੋਂ ਪਹਿਲਾਂ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ’ਤੇ ਹੋ ਸਕਦੀ ਹੈ ਇਹ ਕਾਰਵਾਈ
Asia Cup Final: ਦੁਬਈ (ਏਜੰਸੀ)। ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਵੀਰਵਾਰ ਨੂੰ ਮੈਚ ਰੈਫਰੀ ਰਿਚੀ ਰਿਚਰਡਸਨ ਦੁਆਰਾ ਕਰਵਾਈ ਗਈ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਦੀ ਸੁਣਵਾਈ ’ਚ ਸ਼ਾਮਲ ਹੋਏ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਅੱਜ ਇਹ ਸੁਣਵਾਈ ਹੋਈ। ਸੁਣਵਾਈ ਦੌਰਾਨ ਬੀਸੀਸੀਆਈ ਦੇ ਸੀਓਓ ਹੇਮਾਂਗ ਅਮੀਨ ਤੇ ਕ੍ਰਿਕੇਟ ਸੰਚਾਲਨ ਮੈਨੇਜਰ ਸੁਮੀਤ ਮੱਲਾਪੁਰਕਰ ਵੀ ਸੂਰਿਆਕੁਮਾਰ ਯਾਦਵ ਦੇ ਨਾਲ ਮੌਜ਼ੂਦ ਸਨ। ਸੁਣਵਾਈ ਦੌਰਾਨ ਸੂਰਿਆਕੁਮਾਰ ਯਾਦਵ ਨੂੰ ਅਧਿਕਾਰਤ ਚੇਤਾਵਨੀ ਦਿੱਤੀ ਗਈ ਹੈ। ਭਾਰਤੀ ਕਪਤਾਨ ’ਤੇ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਡੀਮੈਰਿਟ ਪੁਆਇੰਟ ਦਿੱਤਾ ਜਾ ਸਕਦਾ ਹੈ। ਬੀਸੀਸੀਆਈ ਨੇ ਭਾਰਤ ਵਿਰੁੱਧ ਸੁਪਰ ਫੋਰ ਮੈਚ ਦੌਰਾਨ ਭੜਕਾਊ ਇਸ਼ਾਰੇ ਕਰਨ ਲਈ ਪਾਕਿਸਤਾਨੀ ਕ੍ਰਿਕਟਰਾਂ ਹਾਰਿਸ ਰਉਫ ਤੇ ਸਾਹਿਬਜ਼ਾਦਾ ਫਰਹਾਨ ਵਿਰੁੱਧ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਹੈ।

ਇਹ ਖਬਰ ਵੀ ਪੜ੍ਹੋ : ਹਵਾਈ ਜ਼ਹਾਜ ’ਤੇ ਯਾਤਰਾ ਕਰਨ ਵਾਲੇ ਲੋਕ ਧਿਆਨ ਦੇਣ, ਇਹ ਏਅਰਪੋਰਟ ਹੋਇਆ ਬੰਦ!

Woman Asia Cup Final: ਸ਼੍ਰੀਲੰਕਾ ਮਹਿਲਾ ਟੀਮ ਨੇ 20 ਸਾਲਾਂ ’ਚ ਪਹਿਲਾ ਏਸ਼ੀਆ ਕੱਪ ਜਿੱਤਿਆ, ਫਾਈਨਲ ’ਚ ਭਾਰਤ ਨੂੰ ਹਰਾਇਆ
ਭਾਰਤੀ ਟੀਮ ਨੂੰ ਫਾਈਨਲ ’ਚ 8 ਵਿਕਟਾਂ ਨਾਲ ਹਰਾਇਆ

ਅਟਾਪੱਟੂ-ਹਰਸ਼ਿਤਾ ਦੇ ਅਰਧਸੈਂਕੜੇ | Woman Asia Cup Final

ਸਪੋਰਟਸ ਡੈਸਕ। Woman Asia Cup Final : ਸ਼੍ਰੀਲੰਕਾਈ ਮਹਿਲਾ ਟੀਮ ਨੇ ਇਤਿਹਾਸ ਰਚਦੇ ਹੋਏ ਮਹਿਲਾ ਏਸ਼ੀਆ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਟੀਮ ਨੇ ਫਾਈਨਲ ’ਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਵੱਲੋਂ ਕਪਤਾਨ ਅਟਾਪੱਟੂ ਨੇ 61 ਤੇ ਹਰਸ਼ਿਤਾ ਨੇ 69 ਦੌੜਾਂ ਦੀਆਂ ਪਾਰੀਆਂ ਖੇਡੀਆਂ। ਦੋਵਾਂ ਵਿਚਕਾਰ 87 ਦੌੜਾਂ ਦੀ ਸਾਂਝੇਦਾਰੀ ਹੋਈ। 2004 ’ਚ ਸ਼ੁਰੂ ਹੋਏ ਮਹਿਲਾ ਏਸ਼ੀਆ ਕੱਪ ਤੋਂ ਬਾਅਦ ਹੁਣ ਇਸ ਵਾਰ ਸ਼੍ਰੀਲੰਕਾ ਪਹਿਲੀ ਵਾਰ ਚੈਂਪੀਅਨ ਬਣੀ ਹੈ, ਟੀਮ ਇਸ ਤੋਂ ਪਹਿਲਾਂ 5 ਵਾਰ ਫਾਈਨਲ ’ਚ ਹਾਰੀ ਹੈ। ਨਾਲ ਹੀ ਭਾਰਤ ਨੇ ਦੂਜੀ ਵਾਰ ਮਹਿਲਾ ਏਸ਼ੀਆ ਕੱਪ ਦਾ ਫਾਈਨਲ ਗੁਆਇਆ ਹੈ। ਟੀਮ ਨੂੰ ਇਸ ਤੋਂ ਪਹਿਲਾਂ 2018 ’ਚ ਬੰਗਲਾਦੇਸ਼ ਨੇ ਹਰਾਇਆ ਸੀ। ਭਾਰਤ ਨੇ 7 ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ। Woman Asia Cup Final

Read This : IND Vs SL : ਸ਼ਮੀ, ਸਿਰਾਜ ਦਾ ਕਹਿਰ, Sri Lanka ਦੇ ਸ਼ੇਰ ਸਮੇਂ ਤੋਂ ਪਹਿਲਾਂ ਹੀ ਢੇਰ

ਭਾਰਤ ਵੱਲੋਂ ਸਮ੍ਰਿਤੀ ਮੰਧਾਨਾਂ ਦਾ ਅਰਧਸੈਂਕੜਾ | Woman Asia Cup Final

ਦਾਂਬੁਲਾ ’ਚ ਭਾਰਤ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ’ਚ 165 ਦੌੜਾਂ ਦਾ ਸਕੋਰ ਬਣਾਇਆ। ਸਮ੍ਰਿਤੀ ਮੰਧਾਨਾ ਨੇ ਅਰਧਸੈਂਕੜਾ ਜੜਿਆ। ਜੇਮਿਮਾ ਰੌਡਰਿਗਜ਼ ਨੇ 29 ਤੇ ਰਿਚਾ ਘੋਸ਼ ਨੇ 30 ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਕਵਿਸ਼ਾ ਦਿਲਹਾਰੀ ਨੇ 2 ਵਿਕਟਾਂ ਲਈਆਂ। ਜਵਾਬ ’ਚ ਸ਼੍ਰੀਲੰਕਾਈ ਮਹਿਲਾ ਟੀਮ ਨੇ ਇਹ ਟੀਚਾ 19 ਓਵਰਾਂ ’ਚ ਹੀ 2 ਵਿਕਆਂ ਗੁਆ ਕੇ ਹਾਸਲ ਕਰ ਲਿਆ। ਟੀਮ ਵੱਲੋਂ ਕਵਿਸ਼ਾ ਦਿਲਹਾਰੀ 30 ਦੌੜਾਂ ਬਣਾ ਕੇ ਨਾਟਆਊਟ ਰਹੀ, ਉਨ੍ਹਾਂ ਨੇ ਪੂਜਾ ਵਸਤਰਕਾਰ ਖਿਲਾਫ ਜੇਤੂ ਛੱਕਾ ਜੜਿਆ। ਭਾਰਤ ਵੱਲੋਂ ਦੀਪਤੀ ਸ਼ਰਮਾ ਨੇ ਇੱਕ ਵਿਕਟ ਲਈ। ਇੱਕ ਬੱਲੇਬਾਜ਼ ਰਨਆਊਟ ਹੋਈ। Woman Asia Cup Final

India Vs Sri Lanka Final : ਸ਼੍ਰੀਲੰਕਾ ਨੇ ਭਾਰਤ ਨੂੰ ਦਿੱਤਾ 51 ਦੌੜਾਂ ਦਾ ਟੀਚਾ, ਸਿਰਾਜ ਨੇ ਲਈਆਂ 6 ਵਿਕਟਾਂ
Muhammad Siraj ਨੇ 6 ਬੱਲੇਬਾਜ਼ਾਂ ਨੂੰ ਕੀਤਾ ਆਊਟ

ਕੋਲੰਬੋ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਏਸ਼ੀਆ ਕੱਪ ਦਾ ਫਾਈਨਲ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਗਲਤ ਸਾਬਿਤ ਹੋਇਆ। ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Muhammad Siraj) ਦੀਆਂ ਵਲ ਖਾਂਦੀਆਂ ਗੇਂਦਾਂ ’ਤੇ ਸ੍ਰੀਲੰਕਾ ਦੇ ਬੱਲੇਬਾਜ਼ ਪਾਣੀ ਮੰਗਦੇ ਨਜ਼ਰ ਆਏ। ਮੁਹੰਮਦ ਸਿਰਾਜ ਨੇ  7 ਓਵਰਾਂ ‘ਚ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਸ੍ਰੀਲੰਕਾ ਨੇ 15.2 ਓਵਰਾਂ ’ਚ 50 ਦੌੜਾਂ ’ਤੇ ਸਿਮਟ ਗਈ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ 1 ਅਤੇ ਹਾਰਦਿਕ ਪਾਂਡਿਆ ਨੇ 3 ਵਿਕਟਾਂ ਲਈਆਂ।

ਕੋਲੰਬੋ ’ਚ ਅੱਜ 90 ਫੀਸਦੀ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੋਲੰਬੋ ’ਚ ਅੱਜ 90 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਏਸ਼ੀਆ ਕੱਪ ਫਾਈਨਲ ਦਾ ਮੁਕਾਬਲਾ ਰੱਦ ਹੋ ਜਾਂਦਾ ਹੈ ਤਾਂ ਇਸ ਲਈ ਏਸ਼ੀਅਨ ਕ੍ਰਿਕਟ ਕਾਂਉਸਲ ਨੇ ਇਸ ਲਈ ਰਿਜਰਵ ਦਿਨ ਰੱਖਿਆ ਹੈ। ( India Vs Sri Lanka Final)

ਫਿਰ ਇਹ ਮੁਕਾਬਲਾ (ਸੋਮਵਾਰ 18 ਸਤੰਬਰ) ਨੂੰ ਖੇਡਿਆ ਜਾਵੇਗਾ। ਜੇਕਰ ਰਿਜਰਵ ਦਿਨ ਵਾਲੇ ਮੈਚ ’ਚ ਵੀ ਮੀਂਹ ਆ ਜਾਂਦਾ ਹੈ ਤਾਂ ਭਾਰਤ ਅਤੇ ਸ੍ਰੀਲੰਕਾ ਦੋਵਾਂ ਨੂੰ ਸੰਯੁਕਤ ਜੇਤੂ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਕੋਲ 5 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਮੌਕਾ ਹੈ, ਜਦਕਿ ਪਿਛਲਾ ਚੈਂਪੀਅਨ ਸ੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਇੱਕਰੋਜਾ ਫਾਰਮੈਟ ਦੇ ਫਾਈਨਲ ’ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ’ਚ 7 ਵਾਰ ਫਾਈਨਲ ਖੇਡਿਆ ਗਿਆ ਜਿਸ ਵਿੱਚੋਂ ਭਾਰਤ ਨੇ 4 ਜਿੱਤੇ ਅਤੇ ਸ੍ਰੀਲੰਕਾ ਨੂੰ 3 ’ਚ ਜਿੱਤ ਹਾਸਲ ਹੋਈ। (Muhammad Siraj)

ਸ਼ੁਭਮਨ ਗਿੱਲ ’ਤੇ ਫਿਰ ਹੋਣਗੀਆਂ ਨਜ਼ਰਾਂ | India Vs Sri Lanka Final

ਭਾਰਤ ਵੱਲੋਂ ਓਪਨਰ ਸ਼ੁਭਮਨ ਗਿੱਲ ਇਸ ਟੂਰਨਾਮੈਂਟ ’ਤੇ ਟਾਪ ਸਕੋਰਰ ਬੱਲੇਬਾਜ਼ ਹਨ। ਪਿਛਲੇ ਮੈਚ ’ਚ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਸੈਂਕੜੇ ਵਾਲੀ ਪਾਰੀ ਖੇਡੀ ਸੀ। ਅੱਜ ਫਿਰ ਉਨ੍ਹਾਂ ’ਤੇ ਨਿਗ੍ਹਾ ਹੋਵੇਗੀ। ਗੇਂਦਬਾਜ਼ੀ ਵੱਲ ਵਾਸ਼ਿੰਗਟਨ ਸੰੁਦਰ ਨੂੰ ਅੱਜ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਲਈ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਅੱਜ ਸੁੰਦਰ ਨੂੰ ਮੌਕਾ ਮਿਲਦਾ ਹੈ ਤਾਂ ਫਿਰ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਕੁਲਦੀਪ ਯਾਦਵ ਨੇ ਵੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। (Asia Cup 2023)

ਦੋਵੇਂ ਟੀਮਾਂ ਇਸ ਪ੍ਰਕਾਰ ਹਨ

ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਵਿਕੇਟੀਆ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨੀਥ ਵੇਲਾਲਾਘੇ, ਦੁਸ਼ਨ ਹੇਮੰਥ, ਮੈਥਿਸ਼ ਪਥੀਰਾਨਾ ਅਤੇ ਕਸੁਨ ਰਜਿਥਾ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।

ਭਾਰਤ-ਸ਼੍ਰੀਲੰਕਾ ਫਾਈਨਲ ਤੋਂ ਪਹਿਲਾਂ ਮੀਂਹ ਪੈਣਾ ਸ਼ੁਰੂ, ਫੀਲਡ ਕਵਰ, ਸ੍ਰੀਲੰਕਾ ਨੇ ਟਾਸ ਜਿੱਤ ਕੇ ਕੀਤਾ ਬੱਲੇਬਾਜ਼ੀ ਕਰਨ ਦਾ ਫੈਸਲਾ
ਕੋਲੰਬੋ। ਏਸ਼ੀਆ ਕੱਪ-2023 ਦਾ ਫਾਈਨਲ ਮੈਚ ਜਲਦ ਹੀ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਜ਼ਮੀਨ ‘ਤੇ ਬੂੰਦਾਬਾਂਦੀ ਸ਼ੁਰੂ ਹੋ ਗਈ ਹੈ ਅਤੇ ਜ਼ਮੀਨ ਨੂੰ ਢੱਕ ਦਿੱਤਾ ਗਿਆ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੋਲੰਬੋ ’ਚ ਅੱਜ 90 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਏਸ਼ੀਆ ਕੱਪ ਫਾਈਨਲ ਦਾ ਮੁਕਾਬਲਾ ਰੱਦ ਹੋ ਜਾਂਦਾ ਹੈ ਤਾਂ ਇਸ ਲਈ ਏਸ਼ੀਅਨ ਕ੍ਰਿਕਟ ਕਾਂਉਸਲ ਨੇ ਇਸ ਲਈ ਰਿਜਰਵ ਦਿਨ ਰੱਖਿਆ ਹੈ। ( India Vs Sri Lanka Final)

ਫਿਰ ਇਹ ਮੁਕਾਬਲਾ (ਸੋਮਵਾਰ 18 ਸਤੰਬਰ) ਨੂੰ ਖੇਡਿਆ ਜਾਵੇਗਾ। ਜੇਕਰ ਰਿਜਰਵ ਦਿਨ ਵਾਲੇ ਮੈਚ ’ਚ ਵੀ ਮੀਂਹ ਆ ਜਾਂਦਾ ਹੈ ਤਾਂ ਭਾਰਤ ਅਤੇ ਸ੍ਰੀਲੰਕਾ ਦੋਵਾਂ ਨੂੰ ਸੰਯੁਕਤ ਜੇਤੂ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਕੋਲ 5 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਮੌਕਾ ਹੈ, ਜਦਕਿ ਪਿਛਲਾ ਚੈਂਪੀਅਨ ਸ੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਇੱਕਰੋਜਾ ਫਾਰਮੈਟ ਦੇ ਫਾਈਨਲ ’ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ’ਚ 7 ਵਾਰ ਫਾਈਨਲ ਖੇਡਿਆ ਗਿਆ ਜਿਸ ਵਿੱਚੋਂ ਭਾਰਤ ਨੇ 4 ਜਿੱਤੇ ਅਤੇ ਸ੍ਰੀਲੰਕਾ ਨੂੰ 3 ’ਚ ਜਿੱਤ ਹਾਸਲ ਹੋਈ। (Asia Cup 2023)

ਸ਼ੁਭਮਨ ਗਿੱਲ ’ਤੇ ਫਿਰ ਹੋਣਗੀਆਂ ਨਜ਼ਰਾਂ | India Vs Sri Lanka Final

ਭਾਰਤ ਵੱਲੋਂ ਓਪਨਰ ਸ਼ੁਭਮਨ ਗਿੱਲ ਇਸ ਟੂਰਨਾਮੈਂਟ ’ਤੇ ਟਾਪ ਸਕੋਰਰ ਬੱਲੇਬਾਜ਼ ਹਨ। ਪਿਛਲੇ ਮੈਚ ’ਚ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਸੈਂਕੜੇ ਵਾਲੀ ਪਾਰੀ ਖੇਡੀ ਸੀ। ਅੱਜ ਫਿਰ ਉਨ੍ਹਾਂ ’ਤੇ ਨਿਗ੍ਹਾ ਹੋਵੇਗੀ। ਗੇਂਦਬਾਜ਼ੀ ਵੱਲ ਵਾਸ਼ਿੰਗਟਨ ਸੰੁਦਰ ਨੂੰ ਅੱਜ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਲਈ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਅੱਜ ਸੁੰਦਰ ਨੂੰ ਮੌਕਾ ਮਿਲਦਾ ਹੈ ਤਾਂ ਫਿਰ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਕੁਲਦੀਪ ਯਾਦਵ ਨੇ ਵੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। (Asia Cup 2023)

ਦੋਵੇਂ ਟੀਮਾਂ ਇਸ ਪ੍ਰਕਾਰ ਹਨ

ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਕੁਸਲ ਪਰੇਰਾ, ਕੁਸਲ ਮੈਂਡਿਸ (ਵਿਕੇਟੀਆ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨੀਥ ਵੇਲਾਲਾਘੇ, ਦੁਸ਼ਨ ਹੇਮੰਥ, ਮੈਥਿਸ਼ ਪਥੀਰਾਨਾ ਅਤੇ ਕਸੁਨ ਰਜਿਥਾ।

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ।