Bank Holidays - Sach Kahoon Punjabi
June Bank Holiday 2026: ਜੂਨ ’ਚ ਤੁਹਾਡੇ ਸ਼ਹਿਰ ’ਚ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਇੱਥੇ ਵੇਖੋ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ
June Mein Bank Holiday Kab Kab Hai: ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੁਣ ਤੋਂ ਪੰਜ ਦਿਨਾਂ ਬਾਅਦ, ਮਈ ਮਹੀਨਾ ਖਤਮ ਹੋ ਜਾਵੇਗਾ ਤੇ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਜੇਕਰ ਤੁਸੀਂ ਜੂਨ ’ਚ ਕਿਸੇ ਕੰਮ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਮਹੀਨੇ ਬੈਂਕ ਕਦੋਂ-ਕਦੋਂ ਬੰਦ ਰਹਿਣਗੇ। ਜੂਨ ’ਚ ਕੁੱਲ 11 ਦਿਨ ਬੈਂਕ ਬੰਦ ਰਹਿਣਗੇ, ਜਿਸ ’ਚ ਵੱਖ-ਵੱਖ ਸ਼ਹਿਰਾਂ ’ਚ ਵੱਖ-ਵੱਖ ਛੁੱਟੀਆਂ ਸ਼ਾਮਲ ਹਨ। ਇਸ ਲਈ, ਜੇਕਰ ਤੁਸੀਂ ਜੂਨ ’ਚ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਸੀਂ ਇੱਥੇ ਵੇਖ ਸਕਦੇ ਹੋ ਕਿ ਤੁਹਾਡੇ ਸ਼ਹਿਰ ’ਚ ਬੈਂਕ ਜੂਨ ’ਚ ਕਦੋਂ ਖੁੱਲ੍ਹੇ ਤੇ ਬੰਦ ਰਹਿਣਗੇ। ਜੂਨ ’ਚ ਬੈਂਕਾਂ ਦੀਆਂ ਛੁੱਟੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ....
Read Also : Petrol-Diesel Price Hike: 10 ਦਿਨਾ ’ਚ ਚੌਥੀ ਵਾਰ ਵਧੇ ਪੈਟਰੋਲ ਤੇ ਡੀਜ਼ਲ ਦੇ ਭਾਅ, ਜਾਣੋ ਅੱਜ ਦੀਆਂ ਤਾਜ਼ਾ ਕੀਮਤਾਂ
ਜੂਨ ’ਚ ਕਦੋਂ-ਕਦੋਂ ਬੈਂਕ ਰਹਿਣਗੇ ਬੰਦ? | Bank Holiday June 2026
7 ਜੂਨ, 2026
ਐਤਵਾਰ ਨੂੰ ਬੈਂਕ ਬੰਦ ਰਹਿਣਗੇ।
ਇਸ ਲਈ, ਇਸ ਦਿਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
13 ਜੂਨ, 2026
ਇਹ ਦਿਨ ਮਹੀਨੇ ਦਾ ਦੂਜਾ ਸ਼ਨਿੱਚਰਵਾਰ ਹੈ।
ਇਸ ਲਈ, ਇਸ ਦਿਨ ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
14 ਜੂਨ, 2026
ਇਹ ਦਿਨ ਐਤਵਾਰ ਹੈ।
ਇਸ ਲਈ, ਦੇਸ਼ ਭਰ ਦੇ ਸਾਰੇ ਬੈਂਕ ਐਤਵਾਰ ਨੂੰ ਬੰਦ ਰਹਿਣਗੇ।
15 ਜੂਨ, 2026
ਇਹ ਦਿਨ ਵਾਈਐਮਏ ਦਿਵਸ/ਰਾਜ ਸੰਕ੍ਰਾਂਤੀ ਹੈ।
ਇਸ ਲਈ, ਆਈਜ਼ੌਲ ਤੇ ਭੁਵਨੇਸ਼ਵਰ ’ਚ ਬੈਂਕਾਂ ਦੀ ਛੁੱਟੀ ਰਹੇਗੀ।
21 ਜੂਨ, 2026
ਇਹ ਦਿਨ ਐਤਵਾਰ ਕਰਕੇ ਛੁੱਟੀ ਰਹੇਗੀ।
ਇਸ ਲਈ, ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
25 ਜੂਨ, 2026
ਇਹ ਦਿਨ ਮੁਹੱਰਮ ਹੈ।
ਇਸ ਲਈ, ਵਿਜੇਵਾੜਾ ’ਚ ਬੈਂਕ ਬੰਦ ਰਹਿਣਗੇ।
26 ਜੂਨ, 2026
ਇਹ ਦਿਨ ਮੁਹੱਰਮ (ਯੂਮ-ਏ-ਸ਼ਹਾਦਤ)/ਮੁਹਰਮ/ਆਸ਼ੂਰਾ ਦਾ ਆਖਰੀ ਦਿਨ ਹੈ।
ਇਸ ਲਈ, ਅਗਰਤਲਾ, ਆਈਜ਼ੌਲ, ਬੇਲਾਪੁਰ, ਬੰਗਲੁਰੂ, ਭੋਪਾਲ, ਚੇਨਈ, ਹੈਦਰਾਬਾਦ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਰਾਏਪੁਰ, ਰਾਂਚੀ ਤੇ ਸ਼੍ਰੀਨਗਰ ’ਚ ਬੈਂਕ ਬੰਦ ਰਹਿਣਗੇ।
27 ਜੂਨ, 2026
ਇਹ ਦਿਨ ਮਹੀਨੇ ਦਾ ਚੌਥਾ ਸ਼ਨਿੱਚਰਵਾਰ ਹੈ।
ਇਸ ਲਈ, ਦੇਸ਼ ਭਰ ਦੇ ਸਾਰੇ ਬੈਂਕਾਂ ’ਚ ਛੁੱਟੀ ਰਹੇਗੀ।
28 ਜੂਨ, 2026
ਇਸ ਦਿਨ ਬੈਂਕਾਂ ’ਚ ਐਤਵਾਰ ਦੀ ਛੁੱਟੀ ਹੈ।
ਇਸ ਲਈ, ਦੇਸ਼ ਭਰ ਦੇ ਸਾਰੇ ਬੈਂਕ ਬੰਦ ਰਹਿਣਗੇ।
29 ਜੂਨ, 2026
ਇਹ ਦਿਨ ਸੰਤ ਗੁਰੂ ਕਬੀਰ ਜਯੰਤੀ ਹੈ।
ਇਸ ਲਈ, ਸ਼ਿਮਲਾ ’ਚ ਬੈਂਕਾਂ ਦੀ ਛੁੱਟੀ ਰਹੇਗੀ।
30 ਜੂਨ, 2026
ਇਹ ਦਿਨ ਰਮਨਾ ਨੀ ਹੈ।
ਇਸ ਲਈ, ਆਈਜ਼ੌਲ ’ਚ ਬੈਂਕਾਂ ਦੀ ਛੁੱਟੀ ਰਹੇਗੀ।
Bank Holidays: ਅੱਗੇ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ! ਇਸ ਸੇਵਾਵਾਂ ਰਹਿਣਗੀਆਂ ਜਾਰੀ !
ਨਵੀਂ ਦਿੱਲੀ। ਨਵੇਂ ਸਾਲ ਦੇ ਆਉਣ ਦੇ ਨਾਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ। 29 ਦਸੰਬਰ, 2025 ਤੇ 4 ਜਨਵਰੀ, 2026 ਦੇ ਵਿਚਕਾਰ ਲਗਾਤਾਰ ਛੁੱਟੀਆਂ ਤੇ ਹਫਤਾਵਾਰੀ ਛੁੱਟੀਆਂ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਹ ਛੁੱਟੀਆਂ ਸਾਰੇ ਸੂਬਿਆਂ ’ਚ ਇੱਕੋ ਜਿਹੀਆਂ ਨਹੀਂ ਹੋਣਗੀਆਂ, ਕਿਉਂਕਿ ਕੁਝ ਛੁੱਟੀਆਂ ਖੇਤਰੀ ਤਿਉਹਾਰਾਂ ਤੇ ਸਥਾਨਕ ਸਮਾਗਮਾਂ ਨਾਲ ਜੁੜੀਆਂ ਹੁੰਦੀਆਂ ਹਨ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਨਕਦੀ ਕਢਵਾਉਣ, ਚੈੱਕ ਕਲੀਅਰੈਂਸ, ਜਾਂ ਹੋਰ ਜ਼ਰੂਰੀ ਬੈਂਕਿੰਗ ਲੈਣ-ਦੇਣ ਪਹਿਲਾਂ ਹੀ ਪੂਰਾ ਕਰ ਲੈਣ। ਹਾਲਾਂਕਿ, ਸ਼ਾਖਾਵਾਂ ਬੰਦ ਹੋਣ ਬਾਵਜੂਦ, ਡਿਜੀਟਲ ਬੈਂਕਿੰਗ ਸੇਵਾਵਾਂ ਆਮ ਵਾਂਗ ਉਪਲਬਧ ਰਹਿਣਗੀਆਂ, ਜਿਸ ਨਾਲ ਗਾਹਕ ਆਪਣੇ ਜ਼ਰੂਰੀ ਵਿੱਤੀ ਲੈਣ-ਦੇਣ ਆਨਲਾਈਨ ਕਰ ਸਕਣਗੇ।
ਇਹ ਖਬਰ ਵੀ ਪੜ੍ਹੋ : Myanmar Election 2025: ਪੰਜ ਸਾਲਾਂ ਦੇ ਗ੍ਰਹਿਯੁੱਧ ਤੋਂ ਬਾਅਦ ਮੀਆਂਮਾਰ ‘ਚ ਪਹਿਲੇ ਗੇੜ ਦੀ ਵੋਟਿੰਗ, ਮਹਿਲਾ ਉ…
29 ਦਸੰਬਰ ਤੋਂ 4 ਜਨਵਰੀ ਤੱਕ ਬੈਂਕ ਛੁੱਟੀਆਂ ਦੇ ਵੇਰਵੇ ਇਸ ਪ੍ਰਕਾਰ ਹਨ
30 ਦਸੰਬਰ (ਮੰਗਲਵਾਰ) : ਆਜ਼ਾਦੀ ਘੁਲਾਟੀਏ ਯੂ ਕਿਆਂਗ ਨੰਗਬਾਹ ਦੀ ਯਾਦ ’ਚ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ। ਇਹ ਛੁੱਟੀ ਸਿਰਫ਼ ਇਸ ਸੂਬੇ ਤੱਕ ਸੀਮਿਤ ਰਹੇਗੀ।
31 ਦਸੰਬਰ (ਬੁੱਧਵਾਰ) : ਮਿਜ਼ੋਰਮ ਤੇ ਮਨੀਪੁਰ ’ਚ ਬੈਂਕਿੰਗ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣਗੀਆਂ। ਇਹ ਦਿਨ ਨਵੇਂ ਸਾਲ ਦੀ ਸ਼ਾਮ ਨੂੰ ਦਰਸ਼ਾਉਂਦਾ ਹੈ, ਨਾਲ ਹੀ ਮਨੀਪੁਰ ’ਚ ਮਨਾਇਆ ਜਾਣ ਵਾਲਾ ਇਮੋਇਨੂ ਇਰਾਟਪਾ ਤਿਉਹਾਰ ਵੀ ਹੈ, ਜੋ ਕਿ ਦੇਵੀ ਇਮੋਇਨੂ ਦੀ ਪੂਜਾ ਨਾਲ ਜੁੜਿਆ ਹੋਇਆ ਹੈ। ਇਸ ਤਿਉਹਾਰ ਨੂੰ ਦੌਲਤ, ਖੁਸ਼ਹਾਲੀ ਤੇ ਪਰਿਵਾਰਕ ਭਲਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
1 ਜਨਵਰੀ (ਵੀਰਵਾਰ) : ਨਵੇਂ ਸਾਲ ਦੇ ਮੌਕੇ ’ਤੇ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ। ਇਹ ਇੱਕ ਰਾਸ਼ਟਰੀ ਜਨਤਕ ਛੁੱਟੀ ਹੈ।
3 ਜਨਵਰੀ (ਸ਼ਨਿੱਚਰਵਾਰ) : ਹਜ਼ਰਤ ਅਲੀ ਦੇ ਜਨਮ ਦਿਨ ਕਾਰਨ ਕੁਝ ਸੂਬਿਆਂ ’ਚ ਬੈਂਕ ਬੰਦ ਰਹਿਣਗੇ। ਇਹ ਛੁੱਟੀ ਖੇਤਰੀ ਤੌਰ ’ਤੇ ਵੀ ਲਾਗੂ ਹੋਵੇਗੀ।
4 ਜਨਵਰੀ (ਐਤਵਾਰ) : ਹਫ਼ਤਾਵਾਰੀ ਛੁੱਟੀ ਕਾਰਨ ਸਾਰੇ ਬੈਂਕ ਦੇਸ਼ ਭਰ ’ਚ ਬੰਦ ਰਹਿਣਗੇ।
ਭਾਰਤੀ ਰਿਜ਼ਰਵ ਬੈਂਕ ਰਾਸ਼ਟਰੀ, ਧਾਰਮਿਕ ਤੇ ਖੇਤਰੀ ਮੌਕਿਆਂ ਅਨੁਸਾਰ ਬੈਂਕ ਛੁੱਟੀਆਂ ਦਾ ਐਲਾਨ ਕਰਦਾ ਹੈ। ਇਸ ਤੋਂ ਇਲਾਵਾ, ਸਾਰੇ ਬੈਂਕ ਹਰ ਐਤਵਾਰ, ਮਹੀਨੇ ਦੇ ਦੂਜੇ ਤੇ ਚੌਥੇ ਸ਼ਨਿੱਚਰਵਾਰ ਨੂੰ ਨਿਯਮਿਤ ਤੌਰ ’ਤੇ ਬੰਦ ਰਹਿੰਦੇ ਹਨ।
ਇਹ ਸੇਵਾਵਾਂ ਰਹਿਣਗੀਆਂ ਉਪਲਬਧ
ਬੈਂਕ ਬੰਦ ਹੋਣ ਬਾਵਜੂਦ ਇੰਟਰਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਸੇਵਾਵਾਂ ਕਾਰਜਸ਼ੀਲ ਰਹਿਣਗੀਆਂ। ਗਾਹਕ ਐਨਈਏਐਫਟੀ ਤੇ ਆਰਟੀਜੀਐਸ ਰਾਹੀਂ ਫੰਡ ਟ੍ਰਾਂਸਫਰ, ਬਿੱਲ ਭੁਗਤਾਨ, ਚੈੱਕਬੁੱਕ ਜਾਂ ਡਿਮਾਂਡ ਡਰਾਫਟ ਦੀ ਬੇਨਤੀ, ਏਟੀਐੱਮ ਸੇਵਾਵਾਂ, ਤੇ ਡੈਬਿਟ ਤੇ ਕ੍ਰੈਡਿਟ ਕਾਰਡ ਲੈਣ-ਦੇਣ ਕਰਨ ਦੇ ਯੋਗ ਹੋਣਗੇ। ਖਾਤਾ ਰੱਖ-ਰਖਾਅ, ਸਥਾਈ ਨਿਰਦੇਸ਼, ਤੇ ਲਾਕਰ ਅਰਜ਼ੀਆਂ ਵਰਗੀਆਂ ਸਹੂਲਤਾਂ ਵੀ ਆਨਲਾਈਨ ਉਪਲਬਧ ਹੋਣਗੀਆਂ। ਭਾਰਤੀ ਰਿਜ਼ਰਵ ਬੈਂਕ ਨੇ ਪਹਿਲਾਂ ਹੀ ਸਾਲ 2026 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਆਉਣ ਵਾਲੇ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਂਕ 100 ਦਿਨਾਂ ਤੋਂ ਵੱਧ ਸਮੇਂ ਲਈ ਬੰਦ ਰਹਿਣਗੇ।
ਇਨ੍ਹਾਂ ’ਚ ਗਣਤੰਤਰ ਦਿਵਸ, ਹੋਲੀ, ਸੁਤੰਤਰਤਾ ਦਿਵਸ, ਗਾਂਧੀ ਜਯੰਤੀ, ਗੁੱਡ ਫਰਾਈਡੇ, ਵਿਸਾਖੀ, ਮੁਹੱਰਮ, ਦੁਸਹਿਰਾ, ਦੁਰਗਾ ਪੂਜਾ ਤੇ ਦੀਵਾਲੀ ਵਰਗੇ ਮੁੱਖ ਤਿਉਹਾਰ ਸ਼ਾਮਲ ਹਨ। ਇਹ ਛੁੱਟੀਆਂ ਸਬੰਧਤ ਸੂਬਿਆਂ ’ਚ ਲਾਗੂ ਹੋਣਗੀਆਂ, ਇਸ ਲਈ ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਥਾਨ ਤੇ ਮਿਤੀ ਅਨੁਸਾਰ ਆਪਣੇ ਬੈਂਕਿੰਗ ਲੈਣ-ਦੇਣ ਦੀ ਯੋਜਨਾ ਬਣਾਉਣ।
Bank Holidays: ਨਵੀਂ ਦਿੱਲੀ (ਏਜੰਸੀ)। ਬੈਂਕ ਉਪਭੋਗਤਾਵਾਂ ਲਈ ਕੰਮ ਦੀ ਖਬਰ ਹੈ। ਜੇਕਰ ਤੁਹਾਨੂੰ ਬੈਂਕ ਸਬੰਧੀ ਕੋਈ ਵੀ ਕੰਮ ਹੈ ਤਾਂ ਜਲਦੀ ਤੋਂ ਜਲਦੀ ਕਰ ਲਵੋ, ਕਿਉਂਕਿ 14 ਦਸਬੰਰ ਤੋਂ ਲੈ ਕੇ 31 ਦਸੰਬਰ ਵਿਚਕਾਰ 12 ਦਿਨ ਬੈਂਕ ਬੰਦ ਰਹਿਣ ਵਾਲੇ ਹਨ, ਅਜਿਹੇ ’ਚ ਬੁੱਕ ਪਾਸ ਬੁੱਕ ਸਮੇਤ ਕਈ ਬੈਂਕਿੰਗ ਸਬੰਧੀ ਕੰਮ ਪ੍ਰਭਾਵਿਤ ਹੋ ਸਕਦੇ ਹਨ, ਹਾਲਾਂਕਿ ਆਨਲਾਈਨ ਸੇਵਾਵਾਂ ਜਾਰੀ ਰਹਿਣਗੀਆਂ, ਜਿਸ ਲਈ ਤੁਸੀਂ ਨਕਦ ਭੁਗਤਾਨ ਕਰ ਸਕਦੇ ਹੋ ਤੇ ਪੈਸੇ ਕਢਵਾਉਣ ਲਈ ਵਰਤਿਆ ਜਾ ਸਕਦਾ ਹੈ।
ਇਹ ਖਬਰ ਵੀ ਪੜ੍ਹੋ : Bathinda News: ਚਾਹਤ ਸੀ ਵਿਦੇਸ਼ ਜਾਣ ਦੀ, ਜਾਣਾ ਪੈ ਗਿਆ ਸਲਾਖਾਂ ਪਿੱਛੇ
ਭਾਰਤੀ ਰਿਜਰਵ ਬੈਂਕ (RBI) ਵੱਲੋਂ ਹਰ ਮਹੀਨੇ ਜਾਰੀ ਹੋਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਦੀ ਸੂਚੀ ’ਚ ਕੌਮੀ ਤੇ ਖੇਤਰੀ ਦੋਵੇਂ ਤਰ੍ਹਾਂ ਦੀਆਂ ਛੁੱਟੀਆਂ ਸ਼ਾਮਲ ਹੁੰਦੀਆਂ ਹਨ। ਕੌਮੀ ਛੁੱਟੀ ਦੇ ਦਿਨ ਪੂਰੇ ਦੇਸ਼ ’ਚ ਸਾਰੇ ਬੈਂਕ ਬੰਦ ਰਹਿੰਦੇ ਹਨ, ਖੇਤਰੀ ਛੁੱਟੀਆਂ ਕਿਸੇ ਵੀ ਵਿਸ਼ੇਸ਼ ਸੂਬੇ ਜਾਂ ਖੇਤਰ ਨਾਲ ਸਬੰਧਿਤ ਹੁੰਦੀ ਹਨ ਭਾਵ ਇਨ੍ਹਾਂ ਦਿਨਾਂ ’ਚ ਸਿਰਫ ਸਬੰਧਿਤ ਸੂਬੇ ਜਾਂ ਖੇਤਰ ਦੇ ਬੈਂਕ ਹੀ ਬੰਦ ਹੁੰਦੇ ਹਨ। ਧਿਆਨ ਰਹੇ ਇੱਕ ਸੂਬੇ ’ਚ ਕਿਸੇ ਦਿਨ ਬੈਂਕ ਬੰਦ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਦੂਜੇ ਸੂਬੇ ’ਚ ਵੀ ਛੁੱਟੀ ਹੋਵੇਗੀ। Bank Holidays
ਦਸੰਬਰ ਮਹੀਨੇ ’ਚ ਹੋਣ ਵਾਲੀਆਂ ਬੈਂਕ ਦੀਆਂ ਛੁੱਟੀਆਂ ਦੀ ਪੂਰੀ ਸੂਚੀ
14 ਦਸੰਬਰ 2024 : ਦੂਜਾ ਸ਼ਨਿੱਚਰਵਾਰ
15 ਦਸੰਬਰ 2024 : ਐਤਵਾਰ
18 ਦਸੰਬਰ 2024 : ਗੁਰੂ ਘਾਸੀਦਾਸ ਜੈਅੰਤੀ ਚੰਡੀਗੜ੍ਹ
19 ਦਸੰਬਰ 2024 : ਵੀਰਵਾਰ, ਗੋਆ ਮੁਕਤੀ ਦਿਵਸ (ਗੋਆ ’ਚ ਸਾਰੇ ਬੈਂਕ ਬੰਦ ਰਹਿਣਗੇ)
22 ਦਸੰਬਰ 2024 : ਐਤਵਾਰ
24 ਦਸੰਬਰ 2024 : ਕ੍ਰਿਸਮਸ ਦੀ ਸ਼ਾਮ ਮਿਜ਼ੋਰਮ, ਮੇਘਾਲਿਆ, ਪੰਜਾਬ ਚੰਡੀਗੜ੍ਹ
25 ਦਸੰਬਰ 2024 : ਕ੍ਰਿਸਮਸ
26 ਦਸੰਬਰ (ਵੀਰਵਾਰ) : ਸਾਰੇ ਬੈਂਕਾਂ ’ਚ ਛੁੱਟੀ (ਬਾਕਸਿੰਗ ਡੇਅ ਤੇ ਕਵਾਂਜ਼ਾ)
28 ਦਸੰਬਰ 2024 : ਚੌਥਾ ਸ਼ਨਿੱਚਰਵਾਰ
29 ਦਸੰਬਰ 2024 : ਐਤਵਾਰ
30 ਦਸੰਬਰ 2024 (ਸੋਮਵਾਰ) : ਮੇਘਾਲਿਆ ’ਚ ਯੂ ਕੀਆਂਗ ਨੰਗਬਾਗ ਤਿਉਹਾਰ ’ਤੇ ਬੈਂਕ ਬੰਦ
31 ਦੰਸਬਰ (ਮੰਗਲਵਾਰ) : ਨਵੇਂ ਸਾਲ ਦੀ ਪੂਰਵ ਸੰਧਿਆ/ਲੋਗੌਂਗ/ ਦੇ ਚਲਦੇ ਮਿਜੋਰਮ ਤੇ ਸਿੱਕਮ ’ਚ ਬੈਂਕ ਰਹਿਣਗੇ ਬੰਦ।
ਬੈਂਕ ਛੁੱਟੀਆਂ ਦੌਰਾਨ ਕੀ-ਕੀ ਬੰਦ ਹੁੰਦਾ ਹੈ? | Bank Holidays
ਬੈਂਕ ਦੀਆਂ ਛੁੱਟੀਆਂ ਦੌਰਾਨ ਬ੍ਰਾਂਚਾਂ ਦਾ ਦੌਰਾ ਕਰਨਾ ਸੰਭਵ ਨਹੀਂ ਹੈ।
ਭੁਗਤਾਨ ਸੇਵਾਵਾਂ ਜਾਂ ਨਕਦ ਜਮ੍ਹਾਂ ਜਾਂ ਵੱਡੇ ਲੈਣ-ਦੇਣ ਜਿਨ੍ਹਾਂ ਲਈ ਤੁਹਾਨੂੰ ਬ੍ਰਾਂਚਾਂ ’ਤੇ ਜਾਣਾ ਪੈਂਦਾ ਹੈ, ਉਪਲਬਧ ਨਹੀਂ ਹੋਣਗੇ।
ਜਲਦੀ ਨਿਪਟਾ ਲਵੋ ਬੈਂਕਿੰਗ ਦੇ ਕੰਮ, ਫਰਵਰੀ ’ਚ ਐਨੇ ਦਿਨ ਬੰਦ ਰਹਿਣਗੇ ਬੈਂਕ
ਸਾਲ 2024 ਦਾ ਪਹਿਲਾ ਮਹੀਨਾ ਸਮਾਪਤ ਹੋਣ ਹੀ ਵਾਲਾ ਹੈ, ਅਤੇ ਫਰਵਰੀ ਦੀ ਸ਼ੁਰੂਆਤ ਹੋਣ ਹੀ ਵਾਲੀ ਹੈ, ਅਜਿਹੇ ’ਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਪੂਰਾ ਕਰਨਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਫਰਵਰੀ ’ਚ ਛੁੱਟੀਆਂ ਦੀ ਭਰਮਾਰ ਹੈ। ਦਰਅਸਲ ਸ਼ਨਿੱਚਵਾਰ ਅਤੇ ਐਤਵਾਰ ਨੂੰ ਛੁੱਟੀ ਤੋਂ ਇਲਾਵਾ ਬਸੰਤ ਪੰਚਮੀ, ਛਤਰਪਤੀ ਸ਼ਿਵਾਜ਼ੀ ਜੈਅੰਤੀ ਆਦਿ ਕਾਰਨ ਫਰਵਰੀ ’ਚ ਕਈ ਦਿਨ ਬੈਂਕਾਂ ’ਚ ਛੁੱਟੀ ਰਹਿਣ ਵਾਲੀ ਹੈ। (Bank Holidays)
ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸਾਗ੍ਰਸਤ
ਫਰਵਰੀ ’ਚ ਐਨੇ ਦਿਨ ਬੰਦ ਰਹਿਣਗੇ ਬੰਦ | Bank Holidays
ਤੁਹਾਨੂੰ ਦੱਸ ਦੇਈਏ ਕਿ ਫਰਵਰੀ ਦੇ 29 ਦਿਨਾਂ ’ਚ 11 ਦਿਨ ਬੈਂਕਾਂ ’ਚ ਛੁੱਟੀ ਰਹਿਣ ਵਾਲੀ ਹੈ, ਇਸ ਵਿੱਚ ਸ਼ਨਿੱਚਰਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ, ਭਾਰਤੀ ਰਿਜ਼ਰਵ ਬੈਂਕ ਗ੍ਰਾਹਕਾਂ ਦੀ ਸੁਵਿਧਾ ਲਈ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਇਨ੍ਹਾਂ ਛੁੱਟੀਆਂ ਦੀ ਲਿਸਟ ਨੂੰ ਜਾਰੀ ਕਰ ਦਿੱਤਾ ਹੈ, ਤਾਂਕਿ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਦਰਅਸਲ ਬੈਂਕ ਇੱਕ ਜ਼ਰੂਰੀ ਵਿੱਤੀ ਸੰਸਥਾਨ ਹੈ, ਅਜਿਹੇ ’ਚ ਇਸ ਵਿੱਚ ਲੰਬੀ ਛੁੱਟੀ ਹੋਣ ’ਤੇ ਕਈ ਜ਼ਰੂਰੀ ਕੰਮ ਅਟਕ ਜਾਂਦੇ ਹਨ, ਅਜਿਹੇ ’ਚ ਜੇਕਰ ਤੁਹਾਨੂੰ ਫਰਵਰੀ ’ਚ ਬੈਂਕ ’ਚ ਕੋਈ ਮਹੱਤਵਪੂਰਨ ਕੰਮ ਪੂਰਾ ਕਰਨਾ ਹੈ ਤਾਂ ਇਹ ਬੈਂਕ ਛੁੱਟੀ ਦੀ ਲਿਸਟ ਤੁਹਾਨੂੰ ਜ਼ਰੂਰ ਵੇਖ ਲੇਣਾ ਚਾਹੀਦਾ ਹੈ।
ਫਰਵਰੀ ਦੇ ਮਹੀਨੇ ’ਚ ਐਨੇ ਦਿਨ ਬੰਦ ਰਹਿਣਗੇ ਬੈਂਕ | Bank Holidays
ਐਤਵਾਰ, 4 ਫਰਵਰੀ, 2024 ਨੂੰ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।
10 ਫਰਵਰੀ 2024 ਨੂੰ ਮਹੀਨੇ ਦਾ ਦੂਜਾ ਸ਼ਨਿੱਚਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕਾਂ ’ਚ ਛੁੱਟੀ ਰਹੇਗੀ।
ਐਤਵਾਰ, 11 ਫਰਵਰੀ, 2024 ਨੂੰ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।
14 ਫਰਵਰੀ 2024 ਬਸੰਤ ਪੰਚਮੀ ਜਾਂ ਸਰਸਵਤੀ ਪੂਜਾ ਕਾਰਨ ਅਗਰਤਲਾ, ਭੁਵਨੇਸ਼ਵਰ, ਕੋਲਕਾਤਾ ’ਚ ਬੈਂਕ ਬੰਦ ਰਹਿਣਗੇ।
ਲੁਈ-ਨਾਗੀ-ਨੀ ਕਾਰਨ 15 ਫਰਵਰੀ 2024 ਨੂੰ ਇੰਫਾਲ ’ਚ ਬੈਂਕਾਂ ’ਚ ਛੁੱਟੀ ਰਹੇਗੀ।
18 ਫਰਵਰੀ 2024 ਦਿਨ ਐਤਵਾਰ ਨੂੰ ਪੂਰੇ ਦੇਸ਼ ’ਚ ਛੁੱਟੀ ਹੋਵੇਗੀ।
ਮੁੰਬਈ ’ਚ 19 ਫਰਵਰੀ 2024 ਨੂੰ ਛਤਰਪਤੀ ਸ਼ਿਵਾਜ਼ੀ ਦੀ ਜੈਅੰਤੀ ਕਾਰਨ ਬੈਂਕ ਬੰਦ ਰਹਿਣਗੇ।
ਰਾਜ ਦਿਵਸ ਕਾਰਨ 20 ਫਰਵਰੀ 2024 ਨੂੰ ਆਈਜੌਲ ਅਤੇ ਈਟਾਨਗਰ ’ਚ ਬੈਂਕ ਬੰਦ ਰਹਿਣਗੇ।
24 ਫਰਵਰੀ 2024, ਦੂਜੇ ਸ਼ਨਿੱਚਰਵਾਰ ਕਾਰਨ, ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।
ਐਤਵਾਰ, 25 ਫਰਵਰੀ 2024 ਨੂੰ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ।
26 ਫਰਵਰੀ 2024 ਨੂੰ ਨਯੋਕਮ ਕਾਰਨ ਈਟਾਨਗਰ ’ਚ ਬੈਂਕਾਂ ’ਚ ਛੁੱਟੀ ਰਹੇਗੀ।
ਬੈਂਕ ਬੰਦ ਹੋਣ ’ਤੇ ਇਸ ਤਰ੍ਹਾਂ ਪੂਰਾ ਕਰੋ ਆਪਣਾ ਕੰਮ | Bank Holidays
ਬੈਂਕਾਂ ’ਚ ਲੰਬੀਆਂ ਛੁੱਟੀਆਂ ਕਾਰਨ ਕਈ ਵਾਰ ਜਰੂਰੀ ਕੰਮ ਫਸ ਜਾਂਦੇ ਹਨ, ਅਜਿਹੇ ’ਚ ਨਵੀਂ ਤਕਨੀਕ ਨੇ ਗਾਹਕਾਂ ਦੇ ਕਈ ਕੰਮ ਆਸਾਨ ਕਰ ਦਿੱਤੇ ਹਨ, ਤੁਸੀਂ ਘਰ ਬੈਠੇ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਰਾਹੀਂ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ’ਚ ਪੈਸੇ ਟਰਾਂਸਫਰ ਕਰ ਸਕਦੇ ਹੋ। ਤੁਸੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ, ਜਦੋਂ ਕਿ ਤੁਸੀਂ ਨਕਦ ਕਢਵਾਉਣ ਲਈ ਤੁਸੀਂ ਏਟੀਐੱਮ ਦੀ ਵਰਤੋਂ ਕਰ ਸਕਦੇ ਹੋ।
Holiday : 17 ਜਨਵਰੀ ਨੂੰ ਇਸ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਪੰਜਾਬ ਦੇ ਜ਼ਿਲ੍ਹਾ ਮਾਲੇਰਕੋਟਲਾ ਤੋਂ ਖ਼ਬਰ ਨਿੱਕਲ ਕੇ ਆ ਰਹੀ ਹੈ। ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਤਿਕਾਰ ਵਜੋਂ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਮਿਤੀ 17 ਜਨਵਰੀ 2024 ਦਿਨ ਬੁੱਧਵਾਰ ਨੂੰ ਜ਼ਿਲ੍ਹਾ ਮਾਲੇਰਕੋਟਲਾ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸਕੂਲਾਂ, ਵਿੱਦਿਅਕ ਅਦਾਰਿਆਂ, ਯੂਲੀਵਰਸਿਟੀਆਂ, ਕਾਲਜ, ਬੈਂਕਾਂ ਆਦਿ ’ਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਇਸ ਸਮਾਰੋਹ ਵਿੱਚ ਭਾਗ ਲੈ ਸਕਣ। (Holiday)
ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਕਿਹਾ ਕਿ ਇਹ ਹੁਕਮ ਵਿੱਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ ਵਿੱਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ’ਤੇ ਲਾਗੂ ਨਹੀਂ ਹੋਣਗੇ। ਤੁਹਾਨੂੰ ਦੱਸ ਦਈਏ ਕਿ ਠੰਢ ਦੇ ਮੱਦੇਨਜ਼ਰ ਪਹਿਲਾਂ ਹੀ ਪੰਜਾਬ ਭਰ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਲਈ ਇਹ ਇੱਕ ਦਿਨ ਦੀ ਛੁੱਟੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ। (Holiday)
Patiala News | ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਸਦਾ ਲਈ ਸੁਆਇਆ ਪਰਿਵਾਰ
RBI ਵੱਲੋਂ ਸੂਚੀ ਜਾਰੀ, ਜਨਵਰੀ ’ਚ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ
ਸਾਲ 2023 ਦੇ ਖਤਮ ਹੋਣ ’ਚ ਹੁਣ ਕੁਝ ਹੀ ਦਿਨ ਬਾਕੀ ਹਨ ਅਤੇ ਨਵਾਂ ਸਾਲ 2024 ਸ਼ੁਰੂ ਹੋਣ ਵਾਲਾ ਹੈ। ਸਾਲ ਦੇ ਪਹਿਲੇ ਮਹੀਨੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ’ਚ ਕੁੱਲ 16 ਦਿਨ ਬੈਂਕ ਬੰਦ ਰਹਿਣਗੇ। ਜਨਵਰੀ ’ਚ 4 ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨਿੱਚਰਵਾਰ ਤੋਂ ਇਲਾਵਾ 10 ਦਿਨਾਂ ਤੱਕ ਵੱਖ-ਵੱਖ ਥਾਵਾਂ ’ਤੇ ਬੈਂਕਾਂ ਦਾ ਕੰਮਕਾਜ ਨਹੀਂ ਹੋਵੇਗਾ। ਅਜਿਹੇ ’ਚ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜਰੂਰੀ ਕੰਮ ਹੈ ਤਾਂ ਤੁਸੀਂ ਇਨ੍ਹਾਂ ਛੁੱਟੀਆਂ ਨੂੰ ਛੱਡ ਕੇ ਬੈਂਕ ਜਾ ਸਕਦੇ ਹੋ। 1 ਜਨਵਰੀ, 2 ਜਨਵਰੀ, 7 ਜਨਵਰੀ, 11 ਜਨਵਰੀ, 13 ਤੋਂ 17 ਜਨਵਰੀ, 21 ਤੋਂ 23 ਜਨਵਰੀ, 25 ਤੋਂ 28 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ। (Bank Holidays)
ਔਨਲਾਈਨ ਬੈਂਕਿੰਗ ਰਾਹੀਂ ਕਰੋ ਆਪਣਾ ਕੰਮ ਪੂਰਾ |Bank Holidays
ਤੁਸੀਂ ਬੈਂਕ ਦੀਆਂ ਛੁੱਟੀਆਂ ਦੇ ਬਾਵਜੂਦ ਔਨਲਾਈਨ ਬੈਂਕਿੰਗ ਅਤੇ ਏਟੀਐੱਮ ਰਾਹੀਂ ਪੈਸੇ ਦਾ ਲੈਣ-ਦੇਣ ਜਾਂ ਹੋਰ ਕੰਮ ਕਰ ਸਕਦੇ ਹੋ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ ’ਤੇ ਕੋਈ ਅਸਰ ਨਹੀਂ ਪਵੇਗਾ। (Bank Holidays)
31 ਦਸੰਬਰ ਤੱਕ ਬੈਂਕ ਲਾਕਰ ਸਮਝੌਤੇ ’ਤੇ ਕੀਤੇ ਜਾਣਗੇ ਦਸਤਖਤ
ਭਾਰਤੀ ਰਿਜਰਵ ਬੈਂਕ ਨੇ ਸਾਰੇ ਬੈਂਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਬੈਂਕ ਲਾਕਰਾਂ ਲਈ ਨਵੇਂ ਸਮਝੌਤੇ ’ਤੇ ਦਸਤਖਤ ਕਰਨ ਲਈ ਕਹਿਣ। ਬੈਂਕ ਨੇ ਇਹ ਕੰਮ 31 ਦਸੰਬਰ 2023 ਤੱਕ ਪੂਰਾ ਕਰਨਾ ਹੈ। ਜੇਕਰ ਤੁਹਾਡੇ ਕੋਲ ਵੀ ਕਿਸੇ ਬ੍ਰਾਂਚ ’ਚ ਬੈਂਕ ਲਾਕਰ ਹੈ, ਤਾਂ ਉੱਥੇ ਜਾ ਕੇ ਆਪਣੇ ਨਵੇਂ ਬੈਂਕ ਲਾਕਰ ਐਗਰੀਮੈਂਟ ’ਤੇ ਦਸਤਖਤ ਕਰੋ। ਨਹੀਂ ਤਾਂ ਤੁਹਾਨੂੰ ਬਾਅਦ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Bank Holidays)
ਰੁਪਿਆ ਚਾਰ ਪੈਸੇ ਡਿੱਗਿਆ | Bank Holidays
ਪ੍ਰਮੁੱਖ ਵਿਸ਼ਵ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਪੰਜ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆਉਣ ਦੇ ਬਾਵਜੂਦ ਦਰਾਮਦਕਾਰਾਂ ਅਤੇ ਬੈਂਕਰਾਂ ਦੇ ਖਰੀਦਦਾਰੀ ਦੇ ਦਬਾਅ ਕਾਰਨ ਅੱਜ ਅੰਤਰਬੈਂਕ ਮੁਦਰਾ ਬਾਜਾਰ ’ਚ ਰੁਪਿਆ ਚਾਰ ਪੈਸੇ ਡਿੱਗ 83.20 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਰੁਪਿਆ 83.16 ਰੁਪਏ ਪ੍ਰਤੀ ਡਾਲਰ ’ਤੇ ਸੀ। ਸ਼ੁਰੂਆਤੀ ਕਾਰੋਬਾਰ ’ਚ ਰੁਪਿਆ ਇੱਕ ਪੈਸੇ ਦੀ ਗਿਰਾਵਟ ਨਾਲ 83.17 ਰੁਪਏ ਪ੍ਰਤੀ ਡਾਲਰ ’ਤੇ ਖੁੱਲ੍ਹਿਆ ਅਤੇ ਸੈਸ਼ਨ ਦੌਰਾਨ ਖਰੀਦਦਾਰੀ ਕਾਰਨ 83.22 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ’ਤੇ ਆ ਗਿਆ। ਇਸ ਦੇ ਨਾਲ ਹੀ ਵਿਕਣ ਕਾਰਨ ਇਹ 83.10 ਰੁਪਏ ਪ੍ਰਤੀ ਡਾਲਰ ਦੇ ਉੱਚ ਪੱਧਰ ’ਤੇ ਰਿਹਾ। ਅੰਤ ’ਚ, ਇਹ ਪਿਛਲੇ ਦਿਨ ਦੇ 83.16 ਰੁਪਏ ਪ੍ਰਤੀ ਡਾਲਰ ਦੇ ਮੁਕਾਬਲੇ ਚਾਰ ਪੈਸੇ ਡਿੱਗ 83.20 ਰੁਪਏ ਪ੍ਰਤੀ ਡਾਲਰ ’ਤੇ ਆ ਗਿਆ। (Bank Holidays)
ਸਰਚ ਆਪ੍ਰੇਸ਼ਨ ਦੌਰਾਨ 4 ਕਿੱਲੋ 177 ਗ੍ਰਾਮ ਹੈਰੋਇਨ ਬਰਾਮਦ
ਹੁਣ ਹਫ਼ਤੇ ’ਚ ਐਨੇ ਦਿਨ ਬੰਦ ਰਿਹਾ ਕਰਨਗੇ ਬੈਂਕ? ਸਰਕਾਰ ਨੇ ਦਿੱਤੀ ਜਾਣਕਾਰੀ!
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਲੋਕ ਸਭਾ ’ਚ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਨਿਸ਼ੀਕਾਂਤ ਦੁਬੇ ਨੇ ਝਾਰਖੰਡ ’ਚ ਆਦਿਵਾਸੀ ਭਾਈਚਾਰੇ ਦੀ ਆਬਾਦੀ ਘਟਣ ਦਾ ਮੁੱਦਾ ਚੁੱਕਦੇ ਹੋਏ ਇਸ ਦੀ ਜਾਂਚ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਲਾਗੂ ਕਰਨ ਦੀ ਮੰਗ ਕੀਤੀ। ਦੁਬੇ ਨੇ ਜ਼ੀਰੋ ਕਾਲ ’ਚ ਇਹ ਮੁੱਦਾ ਚੁੱਕਦੇ ਹੋਏ ਕਿਹਾ ਕਿ ਸਾਲ 1951 ’ਚ ਸੂਬੇ ’ਚ ਆਦਿਵਾਸੀ ਭਾਈਚਾਰੇ ਦੀ ਗਿਣਤੀ 36 ਫ਼ੀਸਦੀ ਸੀ, ਜੋ ਹੁਣ ਘਟ ਕੇ ਸਿਰਫ਼ 24 ਫ਼ੀਸਦੀ ਰਹਿ ਗਈ ਹੈ। ਜਦੋਂ ਵੀ ਭਾਈਚਾਰੇ ਦੀ ਗਿਣਤੀ ਵਧ ਰਹੀ ਹੈ ਤਾਂ ਆਦਿਵਾਸੀ ਭਾਈਚਾਰੇ ਦੀ ਗਿਣਤੀ ਘਟ ਕਿਉਂ ਰਹੀ ਹੈ। ਇਸ ਨੂੰ ਸੋਚਣ ਤੇ ਸਮਝਣ ਦੀ ਜ਼ਰੂਰਤ ਹੈ। (Bank Holidays)
ਇਹ ਸਥਿਤੀ ਕਿਉਂ ਪੈਦਾ ਹੋਈ ਇਸ ਦੀ ਵਿਆਪਕ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਹ ਇਹ ਮੁੱਦਾ ਕਈ ਵਾਰ ਚੁੱਕ ਚੁੱਕੇ ਹਨ ਪਰ ਇਸ ਗੰਭੀਰ ਮੁੱਦੇ ’ਤੇ ਹੁਣ ਤੱਕ ਕੁਝ ਠੋਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੇ ਮਾਲਦਾ, ਮੁਰਸ਼ਿਦਾਬਾਦ ਅਤੇ ਕੁਝ ਹੋਰ ਜ਼ਿਲ੍ਹਿਆਂ ਤੇ ਬਿਹਾਰ ਦੇ ਕੁਝ ਇਲਾਕਿਆਂ ’ਚ ਬੰਗਲਾਦੇਸ਼ੀ ਘੁਸਪੈਠੀਆਂ ਦੀਆਂ ਘਟਨਾਵਾਂ ਵਧੀਆਂ ਹਨ। ਇਸ ਤਰ੍ਹਾਂ ਝਾਰਖੰਡ ਦੇ ਕੁਝ ਇਲਾਕਿਆਂ ’ਚ ਵੀ ਬੰਗਲਾਦੇਸ਼ ਘੁਸਪੈਠੀਏ ਆ ਗਏ ਹਨ। ਉਨ੍ਹਾਂ ਇਸ ਦੀ ਪੂਰੀ ਜਾਂਚ ਤੇ ਝਾਰਖੰਡ ’ਚ ਬੰਗਲਾਦੇਸ਼ੀ ਘੁਸਪੈਠੀਆਂ ਤੋਂ ਬਚਾਉਣ ਦੀ ਮੰਗ ਕੀਤੀ। (Bank Holidays)
ਬੈਂਕ ਦੇ ਕਰਮਚਾਰੀਆਂ ਨੂੰ ਜਲਦੀ ਹੀ ਵੱਡੀ ਖੁਸ਼ਖਬਰੀ | Bank Holidays
ਉੱਧਰ ਸਰਕਾਰੀ ਬੈਂਕ ਦੇ ਕਰਮਚਾਰੀਆਂ ਕਨੂੰ ਜਲਦੀ ਹੀ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਸਰਕਾਰ ਸਾਰੇ ਸ਼ਨਿੱਚਰਵਾਰ ਨੂੰ ਬੈਂਕਾਂ ’ਚ ਛੁੱਟੀ ਕਰਨ ’ਤੇ ਫੈਸਲੇ ਲੈ ਸਕਦੀ ਹੈ। ਅਸਲ ਵਿੱਚ ਬੈਂਕਾਂ ’ਚ ਹਫ਼ਤੇ ਦੇ 5 ਦਿਨ ਦੇ ਕਾਰਜ ਦਿਵਸ ਦਾ ਪ੍ਰਪੋਜਲ ਸਰਕਾਰ ਤੱਕ ਪਹੁੰਚ ਗਿਆ ਹੈ। ਇਸ ਸਬੰਧੀ ਰਾਜ ਸਭਾ ਸਾਂਸਦ ਸੁਮਿਤਰਾ ਬਾਲਮੀਕ ਨੇ ਸਦਨ ’ਚ ਵਿੱਤ ਮੰਤਰਾਲੇ ਤੋਂ ਸਵਾਲ ਪੁੱਛੇ ਸਨ। ਇਸ ਦੇ ਜਵਾਬ ’ਚ ਵਿੱਤ ਰਾਜ ਮੰਤਰੀ ਡਾ. ਭਗਵਤ ਕਰਾੜ ਨੇ ਮਨਜ਼ੂਰ ਕੀਤਾ ਕਿ ਹਫ਼ਤੇ ’ਚ 5 ਕੰਮਕਾਜੀ ਦਿਨਾਂ ਦਾ ਪ੍ਰਪੋਜਲ ਮਿਲਿਆ ਹੈ।
ਕੋਲੇ ਦਾ ਉਤਪਾਦਨ ਇੱਕ ਅਰਬ ਟਨ ਹੋਣ ਦਾ ਅਨੁਮਾਨ : ਪ੍ਰਹਿਲਾਦ ਜੋਸ਼ੀ
ਸਰਕਾਰ ਨੇ ਬੁੱਧਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਦੇਸ਼ ’ਚ ਕੋਲੇ ਦਾ ਉਤਪਾਦਨ ਕਰੀਬ ਇੱਕ ਅਰਬ ਟਨ ਹੋਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਸਮੇਂ ’ਚ ਕੋਲੇ ਦਾ ਆਯਾਤ ਬੰਦ ਕੀਤਾ ਜਾਵੇਗਾ। ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਹਿਲਾਂ ਦੇਸ਼ ’ਚ 54 ਕਰੋੜ ਟਨ ਤੋਂ ਲੈ ਕੇ 56.50 ਕਰੋੜ ਟਨ ਤੱਕ ਕੋਲੇ ਦਾ ਉਤਪਾਦਨ ਹੁੰਦਾ ਸੀ, ਪਰ ਇਸ ਵਾਰ ਇਹ ਅੰਕੜਾ ਇੱਕ ਅਰਬ ਟਨ ਦਾ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਲਾ ਉਤਪਦਾਨ ਦੇ ਮਾਮਲੇ ’ਚ ਨਾ ਸਿਰਫ਼ ਆਤਮਨਿਰਭਰ ਬਣੇਗਾ ਸਗੋਂ ਆਉਣ ਵਾਲੇ ਸਮੇਂ ’ਚ ਇਸ ਦਾ ਆਯਾਤ ਬੰਦ ਕਰ ਦਿੱਤਾ ਜਾਵੇਗਾ।
Also Read : ਜਲਵਾਯੂ ਪਰਿਵਰਤਨ: ਭਵਿੱਖ ’ਚ ਆ ਸਕਦੀਆਂ ਹਨ ਵੱਡੀਆਂ ਕੁਦਰਤੀ ਆਫ਼ਤਾਂ!
ਜੋਸ਼ੀ ਨੇ ਇੱਕ ਹੋਰ ਪੂਰਕ ਸਵਾਲ ਦਾ ਜਵਾਬ ਦਿੰਦੇ ਹੋੲੈ ਕਿਹਾ ਕਿ ਦੇਸ਼ ’ਚ ਵਪਾਰਕ ਕੋਲਾ ਖਾਨਾਂ ਸ਼ੁਰੂ ਹੋ ਗਈਆਂ ਹਨ ਅਤੇ ਇਯ ਸਾਲ ਅਜਿਹੀਆਂ ਖਾਨਾਂ ਤੋਂ ਡੇਢ ਕਰੋੜ ਟਨ ਕੋਲਾ ਉਤਪਾਦਨ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਵਪਾਰਕ ਕੋਲਾ ਖਾਨਾਂ ਲਈ 91 ਬਲਾਕ ਦੀ ਨਿਲਾਮੀ ਕੀਤੀ ਗਈ ਸੀ ਅਤੇ ਉਨ੍ਹਾਂ ’ਚ ਵਪਾਰਕ ਖਾਨਾਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਵਪਾਰਕ ਖਾਨਣ ਦੇ ਜ਼ਰੀਏ ਡੇਢ ਕਰੋੜ ਟਨ ਕੋਲਾ ਉਤਪਾਦਨ ਹੋਵੇਗ। ਪਹਿਲੀ ਵਾਰ ਅਸੀਂ ਵਪਾਰਕ ਖਨਣ ’ਚ ਉਤਪਾਦਨ ਸ਼ੁਰੂ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਪਹਿਲਾਂ ਕੋਲਾ ਬਲਾਕ ਵੰਡ ਅਤੇ ਉਤਪਾਦਿਤ ਕੋਲੇ ਦੀ ਵੰਡ ’ਚ ਗੜਬੜੀ ਹੁੰਦੀ ਸੀ ਪਰ ਹੁਣ ਮੌਜ਼ੂਦਾ ਸਰਕਾਰ ’ਚ ਇਸ ਦਿਸ਼ਾ ’ਚ ਪਾਰਦਰਸ਼ਿਤਾ ਆਈ ਹੇ। ਦੇਸ਼ ’ਚ ਕੋਲਾ ਉਤਪਾਦਨ ਵਧਿਆ ਹੈ।
Bank Holidays August 2023: 2000 ਦੇ ਨੋਟ ਬਦਲਣ ਲਈ ਬੈਂਕ ਜਾਣ ਤੋਂ ਪਹਿਲਾਂ ਛੁੱਟੀਆਂ ਵੇਖ ਲਓ
Bank Holidays August 2023: 2000 ਰੁਪਏ ਦੇ ਨੋਟ ਦਾ ਚਲਨ ਖਤਮ ਹੋਣ ਤੋਂ ਬਾਅਦ, ਬਹੁਤ ਸਾਰੇ ਲੋਕ ਇਸਨੂੰ ਬਦਲਣ ਜਾਂ ਜਮ੍ਹਾ ਕਰਨ ਲਈ ਬੈਂਕਾਂ ਨਾਲ ਸੰਪਰਕ ਕਰ ਰਹੇ ਹਨ। ਭਾਰਤੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਲਈ ਚਾਰ ਮਹੀਨਿਆਂ ਦਾ ਸਮਾਂ ਦਿੱਤਾ ਸੀ। 2000 ਰੁਪਏ ਦੇ ਬੈਂਕ ਨੋਟ 30 ਸਤੰਬਰ, 2023 ਤੱਕ ਬਦਲੇ ਜਾਂ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ। ਇਸ ਲਈ, ਜੇਕਰ ਤੁਸੀਂ ਵੀ ਆਉਂਦੇ ਮਹੀਨੇ ਜਮ੍ਹਾਂ ਕਰਵਾਉਣਾ ਚਾਹੁੰਦੇ ਹੋ, ਤਾਂ ਸਾਵਧਾਨ ਰਹੋ। 2000 rupee note
ਆਪਣੇ ਰਾਜ ਵਿੱਚ ਬੈਂਕ ਜਾਣ ਤੋਂ ਪਹਿਲਾਂ, ਬੈਂਕ ਨੋਟਾਂ ਦੀ ਜਾਂਚ ਕਰੋ। RBI ਦੀ 19 ਮਈ, 2023 ਦੀ ਪ੍ਰੈਸ ਰਿਲੀਜ਼ ਦੇ ਅਨੁਸਾਰ, ‘2000 ਰੁਪਏ ਦੇ ਬੈਂਕ ਨੋਟ ਜਮ੍ਹਾ ਕਰਨ ਅਤੇ/ਜਾਂ ਬਦਲਣ ਦੀ ਸਹੂਲਤ 30 ਸਤੰਬਰ, 2023 ਤੱਕ ਜਨਤਾ ਲਈ ਉਪਲਬਧ ਹੋਵੇਗੀ। ਸਾਰੇ ਬੈਂਕਾਂ ਦੁਆਰਾ ਉਨ੍ਹਾਂ ਦੀਆਂ ਸ਼ਾਖਾਵਾਂ ਦੁਆਰਾ ਜਨਤਾ ਦੇ ਸਾਰੇ ਮੈਂਬਰਾਂ ਨੂੰ ਪ੍ਰਦਾਨ ਕੀਤਾ ਜਾਣਾ।
ਅਗਸਤ 2023 ਵਿੱਚ ਬੈਂਕ ਛੁੱਟੀਆਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:
8 ਅਗਸਤ 2023
12 ਅਗਸਤ 2023
15 ਅਗਸਤ 2023
16 ਅਗਸਤ 2023
26 ਅਗਸਤ 2023
28 ਅਗਸਤ 2023
29 ਅਗਸਤ 2023
30 ਅਗਸਤ 2023
ਜੂਨ ਮਹੀਨੇ ’ਚ 12 ਦਿਨ ਰਹਿਣਗੀਆਂ ਬੈਂਕਾਂ ’ਚ ਛੁੱਟੀਆਂ, ਛੇਤੀ ਨਿਪਟਾ ਲਵੋ ਕੰਮ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਜੂਨ ਮਹੀਨੇ ‘ਚ ’ਚ ਛੁਟੀਆਂ ਦੀ ਭਰਮਾਰ ਹੈ। ਜੇਕਰ ਤੁਹਾਨੂੰ ਬੈਂਕ ਸਬੰਧੀ ਕੋਈ ਕੰਮ ਹੈ ਤਾਂ ਛੇਤੀ ਨਿਪਟਾ ਲਵੋ। ਨਹੀਂ ਤਾਂ ਤੁਹਾਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। (Bank Holidays) ਜੂਨ ਦੇ ਮਹੀਨੇ ’ਚ 12 ਦਿਨ ਬੈਂਕ ਬੰਦ ਰਹਿਣਗੇ।
ਦੇਸ਼ ‘ਚ ਕਈ ਕਾਰਨਾਂ ਕਾਰਨ ਵੱਖ-ਵੱਖ ਥਾਵਾਂ ‘ਤੇ 6 ਦਿਨ ਤੱਕ ਬੈਂਕਾਂ ‘ਚ ਕੰਮ ਨਹੀਂ ਹੋਵੇਗਾ। ਇਸ ਤੋਂ ਇਲਾਵਾ 4 ਐਤਵਾਰ ਅਤੇ 2 ਸ਼ਨਿੱਚਰਵਾਰ ਨੂੰ ਵੀ ਬੈਂਕ ਬੰਦ ਰਹਿਣਗੇ। ਜੇਕਰ ਤੁਸੀਂ ਬੈਂਕ ਨਾਲ ਸਬੰਧਿਤ ਕਿਸੇ ਤਰ੍ਹਾਂ ਦਾ ਕੰਮ ਕਰਨਾ ਹੈ ਤਾਂ ਛੇਤੀ ਕਰੋ ਲਵੋ। ਤੁਹਾਨੂੰ ਦੱਸਦੇ ਹਾਂ ਕਿ ਜੂਨ ‘ਚ ਕਿਹੜੇ-ਕਿਹੜੇ ਦਿਨ ਬੈਂਕ ਬੰਦ ਰਹਿਣਗੇ।
ਵੇਖੋ ਕਦੋ ਰਹਿਣਗੀਆਂ ਛੁਟੀਆਂ
4 ਜੂਨ , 10 ਜੂਨ, 11 ਜੂਨ , 15 ਜੂਨ , 18 ਜੂਨ ,20 ਜੂਨ , 24 ਜੂਨ, 25 ਜੂਨ, 26 ਜੂਨ, 28 ਜੂਨ, 29 ਜੂਨ ਅਤੇ 30 ਜੂਨ।
2000 Rupee Note: 2000 ਦੇ ਨੋਟ ‘ਤੇ ਸੁਪਰੀਮ ਕੋਰਟ ਦੀ ਆਈ ਵੱਡੀ ਟਿੱਪਣੀ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। 2000 Rupee Note Exchange: ਦਿੱਲੀ ਹਾਈ ਕੋਰਟ ਦੇ 2000 ਰੁਪਏ ਦੇ ਨੋਟਾਂ ਨੂੰ ਬਿਨਾਂ ਕਿਸੇ ਪ੍ਰਮਾਣਿਕ ​​ਪਛਾਣ ਸਬੂਤ ਦੇ ਬਦਲਣ ਦੀ ਇਜਾਜ਼ਤ ਦੇਣ ਦੇ ਫੈਸਲੇ ਨੂੰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਜਿਸ ‘ਤੇ ਅੱਜ ਸੁਪਰੀਮ ਕੋਰਟ ਨੇ ਸ਼ਨਾਖਤੀ ਕਾਰਡ ਦਿਖਾਏ ਬਿਨਾਂ 2 ਹਜ਼ਾਰ ਰੁਪਏ ਦੇ ਨੋਟ ਨੂੰ ਬਦਲਣ ਦੇ ਖਿਲਾਫ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਬੈਂਚ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਜਿਸ ਦੀ ਤੁਰੰਤ ਸੁਣਵਾਈ ਦੀ ਲੋੜ ਹੈ। ਪਟੀਸ਼ਨਰਾਂ ਨੇ ਚੀਫ਼ ਜਸਟਿਸ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੁਣਵਾਈ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਨੂੰ ਚੁਣੌਤੀ ਦੇਣ ਲਈ ਪਟੀਸ਼ਨਰ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਪਟੀਸ਼ਨਕਰਤਾ ਦੇ ਵਕੀਲ ਅਸ਼ਵਨੀ ਉਪਾਧਿਆਏ ਦਾ ਕਹਿਣਾ ਹੈ ਕਿ ਨੋਟ (2000 Rupee Note) ਨੂੰ ਬਦਲਣ ਵਾਲੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕੀਤੇ ਬਿਨਾਂ ਇਸ ਨੂੰ ਬਦਲ ਕੇ ਭ੍ਰਿਸ਼ਟ ਅਤੇ ਦੇਸ਼ ਵਿਰੋਧੀ ਅਨਸਰਾਂ ਨੂੰ ਫਾਇਦਾ ਹੋ ਰਿਹਾ ਹੈ। 29 ਮਈ ਨੂੰ ਦਿੱਲੀ ਹਾਈਕੋਰਟ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ ਕਿ ਇਹ ਨੀਤੀਗਤ ਮਾਮਲਾ ਹੈ।
ਸੁਪਰੀਮ ਕੋਰਟ ਦੇ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਅੱਗੇ ਆਪਣੀ ਪਟੀਸ਼ਨ ਰੱਖਦਿਆਂ ਉਪਾਧਿਆਏ ਨੇ ਦਲੀਲ ਦਿੱਤੀ ਕਿ ਰਿਜ਼ਰਵ ਬੈਂਕ ਦਾ ਫੈਸਲਾ ਮਨਮਾਨਾ ਸੀ। ਹਾਈ ਕੋਰਟ ਨੇ ਇਜਾਜ਼ਤ ਦੇਣ ਵਿਚ ਗਲਤੀ ਕੀਤੀ ਪਰ ਜੱਜਾਂ ਨੇ ਉਪਾਧਿਆਏ ਦੀ ਅਪੀਲ ‘ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ।