Gurugram Police - Sach Kahoon Punjabi

Gurugram News: ਗੁਰੂਗ੍ਰਾਮ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼/ਹਿੰ.ਸ.)। ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ, ਗੁਰੂਗ੍ਰਾਮ ਪੁਲਿਸ ਨੇ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਅਪਰਾਧ ਸ਼ਾਖਾ ਸੈਕਟਰ 39 ਦੀ ਟੀਮ ਨੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਅਤੇ 13 ਗੈਰ-ਕਾਨੂੰਨੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ। ਇਨ੍ਹਾਂ ਸਾਰਿਆਂ ਕੋਲ ਬੰਗਲਾਦੇਸ਼ੀ ਨਾਗਰਿਕਤਾ ਦੇ ਦਸਤਾਵੇਜ਼ ਪਾਏ ਗਏ। ਪੁਲਿਸ ਬੁਲਾਰੇ ਸੰਦੀਪ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਪੁਲਿਸ ਹੁਣ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਡਿਪੋਰਟ ਕਰ ਦੇਵੇਗੀ।

ਇਹ ਵੀ ਪੜ੍ਹੋ: Nainital Accident: ਨੈਨੀਤਾਲ ’ਚ ਵੱਡਾ ਹਾਦਸਾ ਟਲਿਆ, ਸਰੀਤਾਤਾਲ ਝੀਲ ’ਚ ਡਿੱਗੀ ਸੈਲਾਨੀਆਂ ਦੀ ਕਾਰ

ਡਿਪਟੀ ਕਮਿਸ਼ਨਰ ਆਫ਼ ਪੁਲਿਸ (ਅਪਰਾਧ) ਹਿਤੇਸ਼ ਯਾਦਵ ਦੀ ਅਗਵਾਈ ਹੇਠ ਇਹ ਕਾਰਵਾਈ ਮਹੱਤਵਪੂਰਨ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ। ਟੀਮ ਨੇ ਗੁਰੂਗ੍ਰਾਮ ਵਿੱਚ ਵੱਖ-ਵੱਖ ਉਸਾਰੀ ਸਥਾਨਾਂ ਅਤੇ ਝੁੱਗੀਆਂ-ਝੌਂਪੜੀਆਂ 'ਤੇ ਛਾਪੇਮਾਰੀ ਕੀਤੀ ਅਤੇ ਸ਼ੱਕੀਆਂ ਦੀ ਪਛਾਣ ਅਤੇ ਨਾਗਰਿਕਤਾ ਦੀ ਪੁਸ਼ਟੀ ਕੀਤੀ। ਜਾਂਚ ਵਿੱਚ ਪਤਾ ਲੱਗਾ ਕਿ ਇਹ ਵਿਅਕਤੀ ਬੰਗਲਾਦੇਸ਼ੀ ਏਜੰਟ ਦੀ ਮਦਦ ਨਾਲ ਕਾਲੀਆਗੰਜ ਸਰਹੱਦ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਏ ਸਨ ਅਤੇ ਉੱਥੇ ਮਜ਼ਦੂਰਾਂ ਵਜੋਂ ਰਹਿ ਰਹੇ ਸਨ।

ਡਿਪਟੀ ਕਮਿਸ਼ਨਰ ਆਫ਼ ਪੁਲਿਸ ਹਿਤੇਸ਼ ਯਾਦਵ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕਿਰਾਏਦਾਰਾਂ, ਘਰੇਲੂ ਸਹਾਇਕਾਂ, ਕਰਮਚਾਰੀਆਂ ਅਤੇ ਹੋਟਲਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲਿਆਂ ਦੀ ਪੁਲਿਸ ਤਸਦੀਕ ਯਕੀਨੀ ਬਣਾਉਣ। ਉਨ੍ਹਾਂ ਨੇ ਆਰਡਬਲਯੂਏ ਅਤੇ ਸਥਾਨਕ ਨਿਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

Gurugram News: ਗੁਰੂਗ੍ਰਾਮ ਪੁਲਿਸ ਨੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 13 ਬੰਗਲਾਦੇਸ਼ੀ ਨਾਗਰਿਕਾਂ ਨੂੰ ਕੀਤਾ ਗ੍ਰਿਫ਼ਤਾਰ

ਮਾਡਲ ਦਿਵਿਆ ਕਤਲ ਮਾਮਲੇ ’ਚ ਵੱਡਾ ਖੁਲਾਸਾ
ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਦਿਵਿਆ ਪਾਹੂਜਾ ਦੇ ਕਤਲ ਨੂੰ ਲੈ ਕੇ ਹਰ ਰੋਜ ਨਵੀਆਂ ਗੱਲਾਂ ਅਤੇ ਨਵੇਂ ਖੁਲਾਸੇ ਹੋ ਰਹੇ ਹਨ, ਜੇਕਰ ਅਜਿਹਾ ਕੁਝ ਨਹੀਂ ਹੋ ਰਿਹਾ ਤਾਂ ਉਹ ਹੈ ਦਿਵਿਆ ਦੀ ਲਾਸ਼ ਨਾ ਮਿਲਣਾ। ਪੁਲਿਸ ਜਾਂਚ ’ਚ ਸਾਹਮਣੇ ਆਇਆ ਕਿ ਮ੍ਰਿਤਕ ਦੇਹ ਨੂੰ ਬੀਐਮਡਬਲਿਊ ’ਚ ਲਿਜਾਇਆ ਜਾ ਰਿਹਾ ਸੀ ਪਰ ਬੀਐਮਡਬਲਿਊ ਕਾਰ ਪਟਿਆਲਾ ਤੋਂ ਮਿਲੀ ਪਰ ਉਸ ’ਚ ਵੀ ਦਿਵਿਆ ਦੀ ਲਾਸ਼ ਨਹੀਂ ਮਿਲੀ। ਤੁਹਾਨੂੰ ਦੱਸ ਦੇਈਏ ਕਿ 2 ਜਨਵਰੀ ਦੀ ਸਵੇਰ ਦਿਵਿਆ ਪਾਹੂਜਾ, ਜੋ ਕਿ ਗੈਂਗਸਟਰ ਸੰਦੀਪ ਗਡੌਲੀ ਦੀ ਮਹਿਲਾ ਦੋਸਤ ਸੀ ਅਤੇ ਉਸ ਦੇ ਕਤਲ ਕੇਸ ’ਚ ਸੱਤ ਸਾਲ ਬਾਅਦ ਜਮਾਨਤ ’ਤੇ ਬਾਹਰ ਸੀ। (Gurugram Police)

ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਗੁਰੂਗ੍ਰਾਮ ਦੇ ਹੋਟਲ ਸਿਟੀ ਪੁਆਇੰਟ ਜਿੱਥੇ ਇਹ ਕਤਲ ਹੋਇਆ ਸੀ, ਦੇ ਮਾਲਕ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਗ੍ਰਿਫਤਾਰੀ ਤੋਂ ਬਾਅਦ ਪੁੱਛਗਿੱਛ ਦੌਰਾਨ ਕਾਤਲ ਅਭਿਜੀਤ ਨੇ ਖੁਲਾਸਾ ਕੀਤਾ ਕਿ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ। 2 ਜਨਵਰੀ ਦੀ ਰਾਤ ਨੂੰ ਹੋਏ ਕਤਲ ਦੀ ਸੂਚਨਾ ਮਿਲਣ ’ਤੇ ਪੁਲਿਸ ਹੋਟਲ ਪਹੁੰਚੀ। ਪੁਲਿਸ ਨੇ ਨਾ ਸਿਰਫ ਉਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਸਗੋਂ ਹੋਟਲ ਦੇ ਕਮਰੇ ਨੰਬਰ 114 ਦੀ ਵੀ ਤਲਾਸ਼ੀ ਲਈ। ਹੋਟਲ ਦੇ ਮਾਲਕ ਵਜੋਂ ਕਮਰਾ ਨੰਬਰ 114 ਅਭਿਜੀਤ ਦੇ ਨਾਂਅ ’ਤੇ ਬੁੱਕ ਰਹਿੰਦਾ ਹੈ। (Gurugram Police)

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਰੁਪਏ ਹੋਏ ਜਾਰੀ, ਜਾਣੋ ਕਿੰਨੇ ਮਿਲੇ

ਉਸ ਦਿਨ ਅਭਿਜੀਤ ਅਤੇ ਦਿਵਿਆ ਕਮਰੇ ਨੰਬਰ 111 ’ਚ ਠਹਿਰੇ ਹੋਏ ਸਨ। ਜਿਸ ਦੀ ਪੁਲਿਸ ਨੇ ਤਲਾਸ਼ ਨਹੀਂ ਕੀਤੀ। ਅਭਿਜੀਤ ਦੇ ਨਾਂਅ ’ਤੇ ਬੁੱਕ ਕੀਤੇ ਕਮਰੇ ਦੀ ਸਿੱਧੀ ਤਲਾਸ਼ੀ ਲਈ। ਹੋਟਲ ਦੇ ਸੀਸੀਟੀਵੀ ਫੁਟੇਜ ’ਚ ਦੋ ਵਿਅਕਤੀ ਦਿਵਿਆ ਦੀ ਲਾਸ਼ ਨੂੰ ਕੰਬਲ ’ਚ ਲਪੇਟ ਕੇ ਲਿਜਾਂਦੇ ਨਜਰ ਆ ਰਹੇ ਹਨ। ਇਸ ਦੇ ਲਈ ਸੀਸੀਟੀਵੀ ਫੁਟੇਜ ’ਚ ਦਿਵਿਆ, ਅਭਿਜੀਤ ਅਤੇ ਇੱਕ ਹੋਰ ਵਿਅਕਤੀ ਰਿਸੈਪਸ਼ਨ ’ਤੇ ਗੱਲਬਾਤ ਕਰਦੇ ਨਜਰ ਆ ਰਹੇ ਹਨ। ਪੁਲਿਸ ਮੁੜ ਜਾਂਚ ਲਈ ਹੋਟਲ ਪਹੁੰਚੀ। ਇਸ ਦੌਰਾਨ ਪੁਲਿਸ ਨੇ ਕਈ ਜਾਣਕਾਰੀਆਂ ਇਕੱਠੀਆਂ ਕੀਤੀਆਂ। ਹੋਰ ਕਮਰਿਆਂ ਦੀ ਵੀ ਤਲਾਸ਼ੀ ਲਈ ਗਈ ਪਰ ਉਦੋਂ ਤੱਕ ਮੁਲਜ਼ਮ ਦਿਵਿਆ ਪਾਹੂਜਾ ਦੀ ਲਾਸ਼ ਉਥੋਂ ਬਾਹਰ ਕੱਢ ਚੁੱਕੇ ਸਨ।

ਇਸ ਤਰ੍ਹਾਂ ਪੁਲਿਸ ਖਾਲੀ ਹੱਥ ਰਹਿ ਗਈ। ਜੇਕਰ ਪੁਲਿਸ ਨੇ ਪੂਰੀ ਗੰਭੀਰਤਾ ਦਿਖਾਉਂਦੇ ਹੋਏ ਪਹਿਲਾਂ ਹੀ ਦੂਜੇ ਕਮਰਿਆਂ ਦੀ ਤਲਾਸ਼ੀ ਲਈ ਹੁੰਦੀ ਤਾਂ ਦਿਵਿਆ ਦੀ ਲਾਸ਼ ਵੀ ਬਰਾਮਦ ਹੋ ਜਾਣੀ ਸੀ। ਹਾਲਾਂਕਿ ਡੀਸੀਪੀ ਕ੍ਰਾਈਮ ਨੇ ਕਿਹਾ ਹੈ ਕਿ ਇਸ ਗਲਤੀ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਦੀ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਜਿਸ ਕਾਰ ’ਚ ਦਿਵਿਆ ਦੀ ਲਾਸ਼ ਲੈ ਕੇ ਗਈ ਸੀ, ਉਹ ਵੀ ਕਿਸੇ ਵਿਅਕਤੀ ਨੇ 20 ਲੱਖ ਰੁਪਏ ਦੇ ਬਦਲੇ ਅਭਿਜੀਤ ਕੋਲ ਗਿਰਵੀ ਰੱਖੀ ਹੋਈ ਸੀ। ਕਾਰ ਪੱਛਮੀ ਦਿੱਲੀ ਨਿਵਾਸੀ ਅਜੇ ਮਹਿਤਾ ਦੇ ਨਾਂਅ ’ਤੇ ਰਜਿਸਟਰਡ ਹੈ। (Gurugram Police)