2000 Rupees Note - Sach Kahoon Punjabi
500 Rupees Note: ਬੀਤੇ ਦਿਨ ਭਾਰਤੀ ਰਿਜ਼ਰਵ ਬੈਂਕ ਨੇ 500 ਰੁਪਏ ਦੇ ਨੋਟ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ, ਅਸਲ ਵਿੱਚ ਆਰਬੀਆਈ ਨੇ ਕਿਹਾ ਚਲਣ ’ਚ ਮੌਜ਼ੂਦ ਕੁ੍ੱਲ ਕਰੰਸੀ ’ਚ 500 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਮਾਰਚ ੨੦੨੪ ਤੱਕ ਵਧ ਕੇ 86.5% ਹੋ ਗਈ। ਜਦੋਂ ਕਿ ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਇਹ 77.1% ਸੀ। ਕੇਂਦਰੀ ਬੈਂਕ ਦੀ ਸਾਲਾਨਾ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ, ਕਿ ਮੁੱਲ ਦੇ ਲਿਜਾਜ ਨਾਲ ਚਲਣ ‘ਚ ਮੌਜ਼ੂਦ ਬੈਂਕ ਨੋਟਾਂ ਦੀ ਗਿਣਤੀ ‘ਚ ਵਾਧਾ ਹਾਲ ਦੇ ਸਾਲਾਂ ‘ਚ ਸਭ ਤੋਂ ਘੱਟ ਹੈ। ਇਸ ਵਾਧੇ ਦੇ ਲਈ ਪਿਛਲੇ ਸਾਲ ਮਈ ਵਿੱਚ 2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਐਲਾਨ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ। ਇਸ ਫੈਸਲੇ ਕਾਰਨ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਇਕ ਸਾਲ ਪਹਿਲਾਂ ਦੀ ਇਸੇ ਮਿਆਦ ‘ਚ 10.8 ਫੀਸਦੀ ਤੋਂ ਘੱਟ ਕੇ ਸਿਰਫ 0.2 ਫੀਸਦੀ ਰਹਿ ਗਈ ਹੈ। 500 Rupees Note
31 ਮਾਰਚ ਤੱਕ 500 ਰੁਪਏ ਦੇ ਸਭ ਤੋਂ ਵੱਧ 5.16 ਲੱਖ ਨੋਟ ਮੌਜੂਦ ਸਨ। 500 Rupees Note
ਆਰਬੀਆਈ ਦੀ ਸਾਲਾਨਾ ਰਿਪੋਰਟ ਵਿੱਚ ਸਾਂਝੇ ਕੀਤੇ ਅੰਕੜਿਆਂ ਮੁਤਾਬਕ 31 ਮਾਰਚ ਤੱਕ ਸਭ ਤੋਂ ਵੱਧ 500 ਰੁਪਏ ਦੇ ਨੋਟ 5.16 ਲੱਖ ‘ਤੇ ਮੌਜੂਦ ਸਨ, ਜਦੋਂ ਕਿ 10 ਰੁਪਏ ਦੇ ਨੋਟ 2.49 ਲੱਖ ‘ਤੇ ਦੂਜੇ ਸਥਾਨ ‘ਤੇ ਸਨ। ਰਿਪੋਰਟ ਦੇ ਅਨੁਸਾਰ, ਪਿਛਲੇ ਵਿੱਤੀ ਸਾਲ ਵਿੱਚ ਕ੍ਰਮਵਾਰ 7.8% ਅਤੇ 4.4% ਦੇ ਮੁਕਾਬਲੇ 2023-24 ਵਿੱਚ ਸਰਕੁਲੇਸ਼ਨ ਵਿੱਚ ਬੈਂਕ ਨੋਟਾਂ ਦੀ ਕੀਮਤ ਅਤੇ ਮਾਤਰਾ ਵਿੱਚ ਕ੍ਰਮਵਾਰ 3.9% ਅਤੇ 7.8% ਦਾ ਵਾਧਾ ਹੋਇਆ ਹੈ।
2000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦੇ ਸਬੰਧ ਵਿੱਚ, ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2016 ਵਿੱਚ ਨੋਟਬੰਦੀ ਤੋਂ ਬਾਅਦ ਪੇਸ਼ ਕੀਤੇ ਗਏ ਇਸ ਮੁੱਲ ਦੇ ਲਗਭਗ 89% ਨੋਟ 4 ਸਾਲਾਂ ਤੋਂ ਵੱਧ ਸਮੇਂ ਤੋਂ ਪ੍ਰਚਲਨ ਵਿੱਚ ਸਨ, ਇਸ ਲਈ ਉਨ੍ਹਾਂ ਨੂੰ ਬਦਲਣ ਦੀ ਜ਼ਰੂਰਤ ਸੀ। ਇਸ ਤੋਂ ਇਲਾਵਾ ਉਹ ਨੋਟ ਆਮ ਤੌਰ ‘ਤੇ ਲੈਣ-ਦੇਣ ‘ਚ ਨਹੀਂ ਵਰਤੇ ਜਾਂਦੇ ਸਨ।
ਇਹ ਵੀ ਪੜ੍ਹੋ: Fatehgarh Sahib Train Accident: ਬਚਾਅ ਕਾਰਜਾਂ ’ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਦਾਰ…
2000 ਰੁਪਏ ਦੇ 26000 ਤੋਂ ਵੱਧ ਨਕਲੀ ਨੋਟ ਜ਼ਬਤ ਸਾਲਾਨਾ ਰਿਪੋਰਟ ਦੇ ਮੁਤਾਬਕ ਇਸ ਕਢਵਾਉਣ ਨਾਲ ਨਕਲੀ ਨੋਟਾਂ ਦੀ ਪਛਾਣ ‘ਤੇ ਵੀ ਅਸਰ ਪਿਆ ਹੈ। ਇਸ ਦੌਰਾਨ, 2000 ਰੁਪਏ ਦੇ 26,000 ਤੋਂ ਵੱਧ ਨਕਲੀ ਨੋਟਾਂ ਦਾ ਪਤਾ ਲਗਾਇਆ ਗਿਆ, ਜਦੋਂ ਕਿ ਇੱਕ ਸਾਲ ਪਹਿਲਾਂ 9,806 ਨਕਲੀ ਨੋਟਾਂ ਦੀ ਪਛਾਣ ਕੀਤੀ ਗਈ ਸੀ, ਹਾਲਾਂਕਿ, 500 ਰੁਪਏ ਦੇ ਨਕਲੀ ਨੋਟਾਂ ਦੀ ਪਛਾਣ ਇੱਕ ਸਾਲ ਪਹਿਲਾਂ 91,110 ਤੋਂ ਘੱਟ ਕੇ 85,711 ਰਹਿ ਗਈ ਹੈ। ਸਾਲਾਨਾ ਰਿਪੋਰਟ ਦੇ ਅਨੁਸਾਰ, ਜਨਤਾ ਕੋਲ ਰੱਖੇ 2000 ਰੁਪਏ ਦੇ ਕੁੱਲ 3.56 ਲੱਖ ਕਰੋੜ ਰੁਪਏ ਦੇ ਨੋਟਾਂ ਵਿੱਚੋਂ, 97.7% 31 ਮਾਰਚ ਤੱਕ ਵਾਪਸ ਆ ਗਏ ਹਨ। 500 Rupees Note
ਈ-ਰੁਪਏ ਦਾ ਕੁਝ ਬਕਾਇਆ ਮੁੱਲ 234.12 ਕਰੋੜ ਰੁਪਏ ਹੈ CBDC ਯਾਨੀ ਈ-ਰੁਪਏ, ਕੇਂਦਰੀ ਬੈਂਕ ਦੀ ਡਿਜੀਟਲ ਮੁਦਰਾ, ਜੋ ਕਿ ਪਾਇਲਟ ਆਧਾਰ ‘ਤੇ ਪੇਸ਼ ਕੀਤੀ ਗਈ ਸੀ, ਦਾ ਕੁੱਲ ਬਕਾਇਆ ਮੁੱਲ 234.12 ਕਰੋੜ ਰੁਪਏ ਹੈ, ਜਦੋਂ ਕਿ ਮਾਰਚ 2023 ਵਿੱਚ ਇਹ 16.39 ਕਰੋੜ ਰੁਪਏ ਸੀ। ਰਿਜ਼ਰਵ ਬੈਂਕ ਨੇ ਵਿੱਤੀ ਸਾਲ 2023-24 ਵਿੱਚ ਛਪਾਈ ‘ਤੇ 5,101 ਕਰੋੜ ਰੁਪਏ ਖਰਚ ਕੀਤੇ ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਿਆਦ ਵਿੱਚ ਖਰਚੇ ਗਏ 4,682 ਕਰੋੜ ਰੁਪਏ ਸਨ। ਰਿਜ਼ਰਵ ਬੈਂਕ ਨੇ ਲੋਕਾਂ ਵਿਚ ਮੁਦਰਾ ਦੀ ਵਰਤੋਂ ‘ਤੇ ਇਕ ਸਰਵੇਖਣ ਵੀ ਕਰਵਾਇਆ, ਜਿਸ ਵਿਚ 22,000 ਤੋਂ ਵੱਧ ਉੱਤਰਦਾਤਾਵਾਂ ਨੇ ਸੰਕੇਤ ਦਿੱਤਾ ਕਿ ਡਿਜੀਟਲ ਭੁਗਤਾਨ ਵਿਧੀਆਂ ਦੀ ਪ੍ਰਸਿੱਧੀ ਦੇ ਬਾਵਜੂਦ, ਨਕਦ ਅਜੇ ਵੀ ਪ੍ਰਚਲਿਤ ਹੈ। 500 Rupees Note
2 ਹਜ਼ਾਰ ਦੇ ਨੋਟਾਂ ’ਤੇ ਇੱਕ ਹੋਰ ਵੱਡਾ ਫੈਸਲਾ
ਨਵੀਂ ਦਿੱਲੀ। 2 ਹਜ਼ਾਰ ਦਾ ਨੋਟ ਬਦਲਣ ਦੇ ਮਾਮਲੇ ’ਚ ਦਿੱਲੀ (2000 Rupees Note) ਹਾਈਕੋਰਟ ਦਾ ਵੱਡਾ ਫੈਸਲਾ ਆਇਆ ਹੈ। ਕੋਰਟ ਨੇ ਭਾਰਤੀ ਰਿਜਰਵ ਬੈਂਕ ਅਤੇ ਭਾਰਤੀ ਸਟੇਟ ਬੈਂਕ ਦੇ ਨੋਟਿਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀ ਇੱਕ ਯਾਚਿਕਾ ਨੂੰ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਭਾਰਤੀ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੀਆਂ ਨੋਟੀਫਿਕੇਸ਼ਨਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਨਾਲ ਹੁਣ ਦੇਸ਼ ਭਰ ‘ਚ ਬਿਨਾਂ ID ਪਰੂਫ ਦੇ 2000 ਦੇ ਨੋਟਾਂ ਨੂੰ ਬਦਲਣਾ ਆਸਾਨ ਹੋ ਜਾਵੇਗਾ। ਦੱਸ ਦਈਏ ਕਿ ਪਟੀਸ਼ਨ ‘ਚ ਬਿਨਾਂ ਕਿਸੇ ਪਛਾਣ ਦੇ 2000 ਦੇ ਨੋਟ ਨੂੰ ਬਦਲਣ ‘ਤੇ ਸਵਾਲ ਉਠਾਏ ਗਏ ਸਨ।
ਐੱਸਬੀਆਈ ਨੇ 23 ਮਈ ਨੂੰ ਨੋਟ ਬਦਲਣ ਦੀ (2000 Rupees Note) ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨੋਟੀਫਿਕੇਸ਼ਨ ’ਚ ਕਿਹਾ ਸੀ ਕਿ ਲੋਕ ਬੈਂਕ ਸ਼ਾਖਾ ’ਚ ਜਾ ਕੇ 10, 2000 ਰੁਪਏ ਦੇ ਨੋਟ ਹੱਥੀਂ ਬਦਲ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਆਈਡੀ ਪਰੂਫ ਅਤੇ ਬੇਨਤੀ ਪਰਚੀ ਭਰਨ ਦੀ ਜਰੂਰਤ ਨਹੀਂ ਹੈ। ਪਟੀਸਨ ’ਤੇ ਸੁਣਵਾਈ ਦੌਰਾਨ ਕੇਂਦਰੀ ਬੈਂਕ ਦੀ ਤਰਫੋਂ ਸੀਨੀਅਰ ਵਕੀਲ ਪਰਾਗ ਤਿ੍ਰਪਾਠੀ ਨੇ ਦਲੀਲਾਂ ਪੇਸ਼ ਕੀਤੀਆਂ। ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਇੱਕ ਵਿਧਾਨਕ ਕਾਰਜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ‘ਨੋਟਬੰਦੀ’ ਨਹੀਂ ਹੈ।
ਕੀ ਤੁਹਾਡੇ ਕੋਲ 2000 ਰੁਪਏ ਦੇ ਨੋਟ ਹਨ? ਘਬਰਾਓ ਨਾ, ਜਾਣੋ ਹੁਣ ਕੀ ਕਰਨਾ ਹੈ | 2000 Rupees Note
ਭਾਰਤੀ ਰਿਜਰਵ ਬੈਂਕ ਨੇ ਸ਼ੁੱਕਰਵਾਰ ਨੂੰ (2000 Rupees Note) ਐਲਾਨ ਕੀਤਾ ਕਿ ਨੋਟਬੰਦੀ ਤੋਂ ਬਾਅਦ ਨਵੰਬਰ 2016 ’ਚ ਪ੍ਰਚਲਿਤ 2,000 ਰੁਪਏ ਦੇ ਨੋਟ ਬੰਦ ਕਰ ਦਿੱਤੇ ਜਾਣਗੇ, ਪਰ ਇਸ ਮੁਦਰਾ ਨੂੰ 30 ਸਤੰਬਰ ਤੱਕ ਬਦਲਿਆ ਜਾਂ ਜਮ੍ਹਾ ਕੀਤਾ ਜਾ ਸਕਦਾ ਹੈ। ਰਿਜਰਵ ਬੈਂਕ (ਆਰ.ਬੀ.ਆਈ.) ਨੇ ਇਸ ਸਬੰਧ ’ਚ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵੰਬਰ 2016 ’ਚ 500 ਅਤੇ 1000 ਰੁਪਏ ਦੇ ਬੈਂਕ ਨੋਟਾਂ ਦਾ ਪ੍ਰਚਲਨ ਬੰਦ ਕਰਨ ਤੋਂ ਬਾਅਦ ਅਰਥਵਿਵਸਥਾ ਦੀਆਂ ਜਰੂਰਤਾਂ ਨੂੰ ਪੂਰਾ ਕਰਨ ਲਈ 2,000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ। ਸਾਲ 2018-19 ’ਚ ਹੀ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਸੀ ਅਤੇ ਮਾਰਚ 2017 ਤੋਂ 89 ਫੀਸਦੀ ਨੋਟ ਸਰਕੁਲੇਸ਼ਨ ’ਚ ਆ ਗਏ ਸਨ। ਇਨ੍ਹਾਂ ਨੋਟਾਂ ਦੀ ਉਮਰ ਚਾਰ ਤੋਂ ਪੰਜ ਸਾਲ ਦੱਸੀ ਜਾ ਰਹੀ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਮਾਰਚ 2018 ’ਚ 6.73 ਲੱਖ ਕਰੋੜ ਰੁਪਏ (2000 Rupees Note) ਦੇ ਦੋ ਹਜਾਰ ਰੁਪਏ ਦੇ ਨੋਟ (2000 ਰੁਪਏ ਦੇ ਨੋਟ) ਪ੍ਰਚਲਨ ’ਚ ਸਨ, ਜੋ ਕੁੱਲ ਨੋਟਾਂ ਦਾ 37.3 ਫੀਸਦੀ ਸੀ। ਮਾਰਚ 2023 ’ਚ ਇਹ ਗਿਣਤੀ ਘਟ ਕੇ 3.62 ਲੱਖ ਕਰੋੜ ਰੁਪਏ ਰਹਿ ਗਈ ਅਤੇ ਕੁੱਲ ਕਰੰਸੀ ਨੋਟਾਂ ’ਚ ਇਸਦੀ ਹਿੱਸੇਦਾਰੀ ਵੀ ਘਟ ਕੇ 10.8 ਫੀਸਦੀ ਰਹਿ ਗਈ। ਮੌਜੂਦਾ ਸਮੇਂ ’ਚ ਜਿਹੜੇ ਬੈਂਕ ਨੋਟ ਚੱਲ ਰਹੇ ਹਨ, ਉਹ ਅਰਥਵਿਵਸਥਾ ਦੀ ਮੰਗ ਨੂੰ ਪੂਰਾ ਕਰਨ ਦੇ ਸਮਰੱਥ ਹਨ, ਇਸ ਲਈ ਕੇਂਦਰੀ ਬੈਂਕ ਦੀ ਕਲੀਨ ਨੋਟ ਪਾਲਿਸੀ ਦੇ ਤਹਿਤ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡਾ ਹਾਦਸਾ : ਅੰਮ੍ਰਿਤਸਰ ਤੋਂ ਕਟਰਾ ਜਾ ਰਹੀ ਬੱਸ ਖੱਡ ’ਚ ਡਿੱਗੀ
ਉਨ੍ਹਾਂ ਕਿਹਾ ਕਿ ਹਾਲਾਂਕਿ 2000 ਰੁਪਏ ਦੇ ਨੋਟ 30 (2000 Rupees Note) ਸਤੰਬਰ ਤੱਕ ਕਾਨੂੰਨੀ ਤੌਰ ’ਤੇ ਜਾਰੀ ਰਹਿਣਗੇ। ਸਾਲ 2013-14 ’ਚ ਵੀ ਇਸੇ ਤਰ੍ਹਾਂ ਰੁਪਏ ਨੂੰ ਸਰਕੂਲੇਸ਼ਨ ਤੋਂ ਵਾਪਸ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ 30 ਸਤੰਬਰ ਤੱਕ 2000 ਰੁਪਏ ਦੇ ਨੋਟ ਬਦਲਵਾ ਸਕਦੇ ਹਨ ਜਾਂ ਜਮ੍ਹਾ ਕਰਵਾ ਸਕਦੇ ਹਨ। 23 ਮਈ ਤੋਂ, ਇੱਕ ਵਾਰ ’ਚ ਵੱਧ ਤੋਂ ਵੱਧ 20,000 ਰੁਪਏ ਦਾ ਆਦਾਨ-ਪ੍ਰਦਾਨ ਕੀਤਾ ਜਾ ਸਕਦਾ ਹੈ। (2000 Rupees Note) ਭਾਰਤੀ ਰਿਜਰਵ ਬੈਂਕ ਨੇ ਕਿਹਾ ਕਿ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2,000 ਰੁਪਏ ਦੇ ਨੋਟ ਜਾਰੀ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ’ਚ ਕਿਹਾ ਗਿਆ ਹੈ ਕਿ ਬੈਂਕਾਂ ਨੂੰ ਵੱਖਰੇ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦੇ 19 ਖੇਤਰੀ ਦਫਤਰਾਂ ’ਚ 2,000 ਰੁਪਏ ਦੇ 20,000 ਰੁਪਏ ਤੱਕ ਦੇ ਨੋਟਾਂ ਨੂੰ ਬਦਲਣ ਦੀ ਵਿਵਸਥਾ ਕੀਤੀ ਗਈ ਹੈ।