PSEB 12th Result - Sach Kahoon Punjabi

PSEB 12th Result 2026: ਬਾਰ੍ਹਵੀਂ ਦੇ ਨਤੀਜ਼ੇ, ਅੰਗਰੇਜ਼ੀ ਵਿਸ਼ਾ ਬਣਿਆ ਪੰਜਾਬ ਦੇ ਵਿਦਿਆਰਥੀਆਂ ਲਈ ਟੇਢੀ ਖੀਰ, 12459 ਹੋਏ ਫੇਲ੍ਹ
Education News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜ਼ਿਆਂ ’ਚ ਵਿਦਿਆਰਥੀਆਂ ਵੱਲੋਂ ਅੰਗਰੇਜ਼ੀ ਵਿਸ਼ੇ ’ਚੋਂ ਪਾਰ ਨਹੀਂ ਪਾਇਆ ਗਿਆ। ਆਲਮ ਇਹ ਰਿਹਾ ਹੈ ਕਿ ਅੰਗਰੇਜ਼ੀ ਵਿਸ਼ੇ ’ਚੋਂ 12459 ਵਿਦਿਆਰਥੀ ਫੇਲ੍ਹ ਹੋਏ ਹਨ। ਪਿਛਲੇ ਅੰਗਰੇਜ਼ੀ ਵਿਸ਼ੇ ਵਿੱਚੋਂ ਘੱਟ ਵਿਦਿਆਰਥੀ ਫੇਲ੍ਹ ਹੋਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬੀ ਵਿਸ਼ੇ ’ਚ ਵੀ 3791 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਚਿੰਤਾ ਦਾ ਸਬੱਬ ਹੈ। ਹਿਸਟਰੀ ਵਿਸ਼ੇ ’ਚੋਂ ਵੀ 7 ਹਜ਼ਾਰ ਤੋਂ ਜਿਆਦਾ ਵਿਦਿਆਰਥੀ ਫੇਲ੍ਹ ਹੋਏ ਹਨ।ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਬਾਰ੍ਹਵੀਂ ਜ਼ਮਾਤ ਦੇ ਨਤੀਜਿਆਂ ’ਤੇ ਜਦੋਂ ਡੂੰਘੀ ਨਜ਼ਰ ਮਾਰੀ ਗਈ ਤਾਂ ਸਭ ਤੋਂ ਵੱਧ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੰਗਰੇਜ਼ੀ ਵਿਸ਼ੇ ’ਚੋਂ ਸਾਹਮਣੇ ਆਈ ਹੈ।

ਅੰਗਰੇਜ਼ੀ ਵਿਸ਼ਾ ਸ਼ੁਰੂ ਤੋਂ ਹੀ ਵਿਦਿਆਰਥੀਆਂ ਲਈ ਟੇਢੀ ਖੀਰ ਰਿਹਾ ਹੈ। ਅੰਗੇਰਜ਼ੀ ਵਿਸ਼ੇ ਵਿੱਚ ਇਸ ਵਾਰ 265417 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ ਇਸ ਵਿਸ਼ੇ ਵਿੱਚੋਂ 252958 ਵਿਦਿਆਰਥੀ ਪਾਸ ਹੋਏ ਹਨ। ਇਸ ਤਰ੍ਹਾਂ ਅੰਗਰੇਜ਼ੀ ਵਿਸ਼ੇ ’ਚੋਂ 12459 ਵਿਦਿਆਰਥੀ ਫੇਲ੍ਹ ਹੋਏ ਹਨ। ਅੰਗੇਰਜ਼ੀ ਵਿਸ਼ੇ ਵਿੱਚੋਂ ਪਾਸ ਫੀਸਦੀ ਦਰ 95.30 ਰਹੀ ਹੈ। ਪਿਛਲੇ ਸਾਲ ਅੰਗਰੇਜ਼ੀ ਵਿਸ਼ੇ ’ਚੋਂ 10274 ਵਿਦਿਆਰਥੀ ਫੇਲ੍ਹ ਹੋਏ ਸਨ ਜਦਕਿ ਇਸ ਵਾਰ ਇਹ ਅੰਕੜਾ ਵਧ ਗਿਆ ਹੈ। ਇਸੇ ਤਰ੍ਹਾਂ ਹੀ ਜੇਕਰ ਪੰਜਾਬੀ ਜਨਰਲ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਵਿਸ਼ੇ ’ਚੋਂ 3791 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਚਿੰਤਾ ਦਾ ਸਬੱਬ ਹੈ।

Read Also : PSEB 12th Result 2026: 12ਵੀਂ ਦੀ ਟਾਪਰ ਸੁਪਨੀਤ ਦਾ ਸੁਫਨਾ ਹਵਾਈ ਫੌਜ ’ਚ ਭਰਤੀ ਹੋਣ ਦਾ

ਆਪਣੇ ਮਾਤ ਭਾਸ਼ਾ ਵਿਸ਼ੇ ’ਚੋਂ ਵਿਦਿਆਰਥੀਆਂ ਦਾ ਫੇਲ੍ਹ ਹੋਣਾ ਕਾਫ਼ੀ ਸੁਆਲ ਖੜ੍ਹੇ ਕਰਦਾ ਹੈ। ਇਸ ਵਾਰ ਪੰਜਾਬੀ ਵਿਸ਼ੇ ’ਚ 265040 ਵਿਦਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ ਸੀ ਤੇ 261249 ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਪੰਜਾਬੀ ਵਿਸ਼ੇ ਵਿੱਚੋਂ 3823 ਵਿਦਿਆਰਥੀ ਫੇਲ੍ਹ ਹੋਏ ਸਨ। ਪੰਜਾਬੀ ਇਲੈਕਵਿਟ ਵਿਸ਼ੇ ਵਿੱਚੋਂ ਵੀ ਇਸ ਵਾਰ 1361 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ਵਿੱਚ 32918 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ। ਹਿਸਟਰੀ ਵਿਸ਼ਾ ਵੀ ਵਿਦਿਆਰਥੀਆਂ ਲਈ ਔਖਾ ਸਾਬਤ ਹੋਇਆ ਹੈ ਤੇ 7260 ਵਿਦਿਆਰਥੀ ਫੇਲ੍ਹ ਹੋਏ ਹਨ। ਇਸ ਵਿਸ਼ੇ ’ਚ 115086 ਵਿਦਿਆਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 107826 ਵਿਦਿਆਰਥੀ ਪਾਸ ਹੋਏ ਹਨ।

ਪੋਲਟੀਕਲ ਸਾਇਸ ਵਿਸ਼ੇ ’ਚੋਂ ਸਿਰਫ਼ 738 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ ਪਿਛਲੇ ਸਾਲ ਇਸ ਵਿਸ਼ੇ ਵਿੱਚੋਂ 1361 ਵਿਦਿਆਥੀ ਫੇਲ੍ਹ ਹੋਏ ਸਨ।  ਇਸ ਵਿੱਚ 74538 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 73800 ਵਿਦਿਆਰਥੀ ਪਾਸ ਹੋਏ ਹਨ।ਇਸੇ ਤਰ੍ਹਾਂ ਹੀ ਔਖੇ ਮੰਨੇ ਜਾਂਦੇ ਗਣਿਤ ਵਿਸ਼ੇ ’ਚੋਂ 753 ਵਿਦਿਆਰਥੀ ਫੇਲ੍ਹ ਹੋਏ ਹਨ ਜਦਕਿ ਪਿਛਲੇ ਸਾਲ 1116 ਵਿਦਿਆਰਥੀ ਫੇਲ੍ਹ ਹੋਏ ਸਨ।  ਇਸ ਵਿੱਚ 40260 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 39507 ਵਿਦਿਆਰਥੀ ਪਾਸ ਹੋਏ ਹਨ। ਇਕਨੋਮਿਕਸ ਵਿਸ਼ੇ ’ਚ 424 ਵਿਦਿਆਰਥੀ ਹੀ ਫੇਲ੍ਹ ਹੋਏ ਹਨ। Education News

ਉਰਦੂ ਵਿਸ਼ੇ ’ਚੋਂ ਕੋਈ ਵਿਦਿਆਰਥੀ ਨਹੀਂ ਹੋਇਆ ਫੇਲ੍ਹ

ਵੱਡੀ ਗੱਲ ਇਹ ਰਹੀ ਕਿ ਉਰਦੂ ਵਿਸ਼ੇ ਵਿੱਚ ਕੋਈ ਵੀ ਵਿਦਿਆਰਥੀ ਫੇਲ੍ਹ ਨਹੀਂ ਹੋਇਆ। ਇਸ ਵਿਸ਼ੇ ਵਿੱਚ 148 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ ਸਾਰੇ ਵਿਦਿਆਰਥੀ ਹੀ ਪਾਸ ਹੋਏ ਹਨ। ਇਸੇ ਤਰ੍ਹਾਂ ਹੀ ਪਿਛਲੇ ਸਾਲ ਵੀ 162 ਵਿਦਿਆਰਥੀਆਂ ਵੱਲੋਂ ਪੇਪਰ ਦਿੱਤਾ ਗਿਆ ਸੀ ਤੇ 162 ਵਿਦਿਆਰਥੀ ਹੀ ਪਾਸ ਹੋਏ ਸਨ।

ਪੰਜਾਬੀ ਵਿਸ਼ੇ ’ਚੋਂ ਫੇਲ੍ਹ ਹੋਣਾ ਚਿੰਤਾ ਦੀ ਗੱਲ: ਵਿਕਰਮ ਦੇਵ ਸਿੰਘ

ਇੱਧਰ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਦਾ ਕਹਿਣਾ ਹੈ ਕਿ ਅੰਗਰੇਜ਼ੀ ਵਿਸ਼ਾ ਵਿਦਿਆਰਥੀਆਂ ਲਈ ਸ਼ੁਰੂ ਤੋਂ ਹੀ ਹਊਆ ਬਣਿਆ ਰਿਹਾ ਹੈ ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਅੰਗੇਰਜ਼ੀ ਵਿਸ਼ੇ ਨੂੰ ਔਖਾ ਵਿਸ਼ਾ ਮੰਨਣ ਦਾ ਡਰ ਕੱਢਣਾ ਜ਼ਰੂਰੀ ਹੈ। ਉਂਜ ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ੇ ’ਚੋਂ 3791 ਵਿਦਿਆਰਥੀਆਂ ਦਾ ਫੇਲ੍ਹ ਹੋਣਾ ਵੀ ਮਨ ਨੂੰ ਦੁਖੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਆਪਣੀ ਮਾਤ ਭਾਸ਼ਾ ਹੈ ਤੇ ਇਹ ਵਿਸ਼ਾ ਵੀ ਵਿਦਿਆਰਥੀਆਂ ਨੂੰ ਸਹਿਜ ਨਹੀਂ ਜਾਪ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਵੱਖ-ਵੱਖ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਵੀ ਜ਼ਰੂਰੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਵਿਸ਼ੇ ’ਚ ਜੱਦੋਂ ਜਹਿਦ ਨਾ ਕਰਨੀ ਪਵੇ।

PSEB 12th Result: ਪੰਜਾਬ ਬੋਰਡ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, ਜਾਣੋ ਕਿਵੇਂ ਵੇਖ ਸਕਦੇ ਹੋ ਆਪਣੇ ਨਤੀਜੇ
PSEB 12th Result: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੁੱਧਵਾਰ (13 ਮਈ) ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ’ਤੇ ਇਨ੍ਹਾਂ ਨੂੰ ਵੇਖ ਸਕਦੇ ਹਨ। ਦੋ ਲੱਖ 265,417 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ’ਚੋਂ 2 ਲੱਖ 42 ਹਜ਼ਾਰ 755 ਪਾਸ ਹੋਏ। ਪਾਸ ਪ੍ਰਤੀਸ਼ਤਤਾ 91.46 ਫੀਸਦੀ ਰਹੀ ਹੈ। ਟੌਪਰਾਂ ਦੀ ਸੂਚੀ ’ਚ ਕੁੜੀਆਂ ਦਾ ਦਬਦਬਾ ਰਿਹਾ। ਗੁਰੂਕੁਲ ਅਕੈਡਮੀ ਪਬਲਿਕ ਸਕੂਲ, ਉੱਬਾ, ਮਾਨਸਾ ਦੀ ਸੁਪਨੀਤ ਕੌਰ ਨੇ ਸਿਖਰਲਾ ਸਥਾਨ ਪ੍ਰਾਪਤ ਕੀਤਾ।

ਬੀਸੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੀ ਸੋਹਣੀ ਚੌਹਾਨ ਦੂਜੇ ਸਥਾਨ ’ਤੇ ਰਹੀ। ਸ਼ਿਮਲਾ ਪੁਰੀ ਦੇ ਸਵਤੰਤਰਤਾ ਮੈਮੋਰੀਅਲ ਸਕੂਲ ਦੀ ਦੀਵਾਂਸ਼ੀ ਤੀਜੇ ਸਥਾਨ ’ਤੇ ਰਹੀ। ਤਿੰਨਾਂ ਨੇ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ। ਪਹਿਲੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਸਾਇੰਸ ਗਰੁੱਪ ਦੀ ਹੈ, ਜਦੋਂ ਕਿ ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਹਿਊਮੈਨਿਟੀਜ਼ ਗਰੁੱਪ ਦੇ ਹਨ। ਇਸ ਸਾਰੇ ਖਿਡਾਰੀ ਵੀ ਹਨ। PSEB 12th Result

Read Also : NEET UG 2026: ਨੀਟ ਯੂਜੀ ਰੱਦ ਹੋਣ ਤੋਂ ਬਾਅਦ NTA ਨੂੰ ਬਦਲਣ ਦੀ ਮੰਗ, FAIMA ਨੇ ਸੁਪਰੀਮ ਕੋਰਟ ’ਚ ਦਾਇਰ ਕੀਤੀ ਪਟੀਸ਼ਨ

ਇਸ ਤਰ੍ਹਾ ਚੈੱਕ ਕਰੋ ਆਪਣੇ ਨਤੀਜੇ | PSEB 12th Result

ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ।

ਹੋਮਪੇਜ ’ਤੇ, ਪੀਐਸਈਬੀ ਜਮਾਤ 12ਵੀਂ ਨਤੀਜਾ 2026 ਲਿੰਕ ’ਤੇ ਕਲਿੱਕ ਕਰੋ।

ਆਪਣਾ ਰੋਲ ਨੰਬਰ ਤੇ ਜਨਮ ਮਿਤੀ ਦਰਜ ਕਰੋ, ਤੇ ਸਬਮਿਟ ਬਟਨ ਦਬਾਓ।

ਨਤੀਜਾ ਸੇਵ ਕਰੋ ਤੇ ਡਾਊਨਲੋਡ ਕਰੋ।

PSEB 12th Result: ਇਸ ਦਿਨ ਆ ਰਿਹੈ Punjab Board ਦਾ ਨਤੀਜਾ, ਇਸ ਤਰ੍ਹਾਂ ਕਰੋ Check
PSEB 12th Result: ਮੋਹਾਲੀ (ਸੱਚ ਕਹੂੰ ਨਿਊਜ਼)। ਸੀਬੀਐਸਈ ਨੇ ਅੱਜ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਪੰਜਾਬ ਸਕੂਲ ਸਿੱਖਿਆ ਬੋਰਡ (ਪੀਐੱਸਈਬੀ) ਭਲਕੇ ਭਾਵ 14 ਮਈ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰੇਗਾ। ਦੱਸਿਆ ਜਾ ਰਿਹਾ ਹੈ ਕਿ 12ਵੀਂ ਦਾ ਨਤੀਜਾ ਦੁਪਹਿਰ 3 ਵਜੇ ਐਲਾਨਿਆ ਜਾਵੇਗਾ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਦਿਲਾਂ ਦੀ ਧੜਕਣ ਵੱਧ ਗਈ ਹੈ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਨਤੀਜੇ ਵੇਖ ਸਕਣਗੇ।

ਇਹ ਖਬਰ ਵੀ ਪੜ੍ਹੋ : Jammu-Kashmir Encounter: ਸ਼ੋਪੀਆਂ ਮੁਕਾਬਲੇ ’ਚ ਲਸ਼ਕਰ ਦੇ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ

ਇਸ ਤਰ੍ਹਾਂ ਕਰ ਸਕਦੇ ਹੋ ਆਨਲਾਈਨ ਚੈੱਕ | PSEB 12th Result

ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਓ।

ਫਿਰ 12ਵੀਂ ਦੇ ਨਤੀਜੇ ਦੇ ਲਿੰਕ ’ਤੇ ਕਲਿੱਕ ਕਰੋ।

ਹੁਣ ਤੁਹਾਡੀ ਸਕਰੀਨ ’ਤੇ ਇੱਕ ਨਵਾਂ ਪੰਨਾ ਖੁੱਲ੍ਹੇਗਾ।

ਮੰਗੀ ਗਈ ਜਾਣਕਾਰੀ ਇੱਥੇ ਦਰਜ ਕਰੋ ਤੇ ਇਸ ਨੂੰ ਜਮ੍ਹਾਂ ਕਰੋ।

ਹੁਣ ਵਿਦਿਆਰਥੀ ਆਪਣੇ ਨਤੀਜੇ ਡਾਊਨਲੋਡ ਕਰ ਸਕਦੇ ਹਨ।

ਪੰਜਾਬ ਬੋਰਡ ਦਾ 12ਵੀਂ ਦਾ ਨਤੀਜਾ, ਵੇਖੋ ਖਾਸ ਅਪਡੇਟ
pseb.ac.in ‘ਤੇ ਐਲਾਨਿਆ ਗਿਆ, 92.47% ਵਿਦਿਆਰਥੀ ਪਾਸ, ਲੜਕੀਆਂ ਨੇ ਮਾਰੀ ਬਾਜ਼ੀ‌

ਮੋਹਾਲੀ (ਐੱਮ ਕੇ ਸ਼ਾਇਨਾ)। ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦਾ ਨਤੀਜਾ 2023 ਜਾਰੀ ਕਰ ਦਿੱਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ pseb.ac.in ਰਾਹੀਂ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜੇ ਵਿੱਚ ਲੜਕੀਆਂ ਦੀ ਜਿੱਤ ਹੋਈ ਹੈ। ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਮਾਨਸਾ ਸਕੂਲ ਦੀ ਸੁਜਾਨ ਕੌਰ ਨੇ 500/500 ਸੌ ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਟਾਪ ਕੀਤਾ ਹੈ। (PSEB 12th Result)

ਜਦੋਂ ਕਿ ਐਮਐਸਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ 498/99.60 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਅਤੇ ਬੀਸੀਐਮ ਸੀਨੀਅਰ ਸੈਕੰਡਰੀ ਸਕੂਲ, ਐਚਐਮ 150 ਜਮਾਲਪੁਰ ਕਲੋਨੀ, ਫੋਕਲ ਪੁਆਇੰਟ, ਲੁਧਿਆਣਾ ਦੀ ਨਵਪ੍ਰੀਤ ਕੌਰ 497/500 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ।

ਇਹ ਵੀ ਪੜ੍ਹੋ : ਧੀਆਂ ਦੀ ਕਾਇਮ ਸਰਦਾਰੀ, ਮਾਨਸਾ ਨੇ ਸੂਬੇ ’ਚੋਂ ਬਾਜੀ ਮਾਰੀ, ਇੰਜ ਚੈੱਕ ਕਰੋ ਬਾਰਵੀਂ ਦਾ ਨਤੀਜ਼ਾ

ਇਸ ਸਾਲ ਕੁੱਲ ਉਮੀਦਵਾਰਾਂ ਦੀ ਪਾਸ ਪ੍ਰਤੀਸ਼ਤਤਾ 92.47 ਹੈ। ਜਿਹੜੇ ਵਿਦਿਆਰਥੀ ਪੰਜਾਬ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ 2023 ਲਈ ਬੈਠੇ ਸਨ, ਉਹ ਲਿੰਕ ਐਕਟੀਵੇਟ ਹੋਣ ‘ਤੇ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਪੰਜਾਬ ਬੋਰਡ 12ਵੀਂ ਦਾ ਨਤੀਜਾ 2023 ਦੇਖ ਸਕਦੇ ਹਨ। (PSEB 12th Result) ਵਿਦਿਆਰਥੀਆਂ ਨੂੰ ਆਪਣੇ ਸਕੋਰ ਦੀ ਜਾਂਚ ਕਰਨ ਲਈ ਆਪਣਾ ਰੋਲ ਨੰਬਰ ਅਤੇ ਨਾਮ ਦਰਜ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਬੋਰਡ ਨੇ ਪਹਿਲਾਂ ਹੀ ਅਧਿਕਾਰਤ ਵੈੱਬਸਾਈਟ ‘ਤੇ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਨਤੀਜੇ 31 ਮਈ, 2023 ਤੋਂ ਪਹਿਲਾਂ ਕਿਸੇ ਵੀ ਸਮੇਂ ਐਲਾਨੇ ਜਾ ਸਕਦੇ ਹਨ। ਇਸੇ ਲੜੀ ਤਹਿਤ ਅੱਜ ਬੋਰਡ ਨੇ ਨਤੀਜੇ ਐਲਾਨ ਦਿੱਤੇ ਹਨ।

ਇੰਜ ਚੈੱਕ ਕਰੋ ਨਤੀਜੇ | How to Check Pseb 12th Result

ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਜਾਓ।

ਹੋਮ ਪੇਜ਼ ’ਤੇ ਉਪਲੱਬਧ ਪੰਜਾਬ ਬੋਰਡ 12ਵੀਂ ਨਤੀਜੇ 2023 Link ’ਤੇ ਕਲਿੱਕ ਕਰੋ।

ਲਾਗਇਨ ਦਾ ਵੇਰਵਾ ਭਰੋ ਅਤੇ ਸਬਮਿਟ ਕਰੋ।

ਤੁਹਾਡਾ ਨਤੀਜਾ ਸਕਰੀਨ ’ਤੇ ਦਿਸ ਜਾਵੇਗਾ।

ਨਤੀਜਾ ਚੈੱਕ ਕਰੋ ਅਤੇ ਮਾਰਕਸ਼ੀਟ ਡਾਊਨਲੋਡ ਕਰੋ।

ਭਵਿੱਖ ਲਈ ਇਸ ਦਾ ਪਰਿੰਟ ਆਊਟ ਕੱਢ ਕੇ ਜ਼ਰੂਰ ਰੱਖ ਲਓ।