Engineer - Sach Kahoon Punjabi
Elon Musk: ਭਾਰਤੀ ਮੂਲ ਦੇ ਇੰਜੀਨੀਅਰ ਦੇ ਮੁਰੀਦ ਹੋਏ ਮਸਕ
ਕਿਹਾ, ਉਨ੍ਹਾਂ ਤੋਂ ਬਿਨਾਂ ਅਸੀਂ ਸਿਰਫ਼ ਇੱਕ ਆਮ ਕਾਰ ਕੰਪਨੀ | Elon Musk
ਨਵੀਂ ਦਿੱਲੀ (ਏਜੰਸੀ)। ਐਲਨ ਮਸਕ (Elon Musk) ਭਾਰਤੀ ਮੂਲ ਦੇ ਇੱਕ ਇੰਜੀਨੀਅਰ ਦੇ ਮੁਰੀਦ ਹੋ ਗਏ ਹਨ। ਟੇਸਲਾ ਦੀ ਆਟੋਪਾਇਲਟ ਟੀਮ ਦੇ ਪਹਿਲੇ ਮੁਲਾਜ਼ਮ ਅਸ਼ੋਕ ਇਲੁਸਵਾਮੀ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਉਸ ਦੇ ਅਤੇ ਉਸ ਦੀ ਟੀਮ ਦੇ ਬਿਨਾਂ ਅਸੀਂ ਇੱਕ ਆਮ ਕਾਰ ਨਿਰਮਾਤਾ ਹੁੰਦੇ ਅਤੇ ਇੱਕ ਆਟੋਨਾਮੀ ਸਪਲਾਇਰ ਦੀ ਭਾਲ ਵਿੱਚ ਹੁੰਦੇ, ਜੋ ਅਸਲ ਵਿੱਚ ਮੌਜ਼ੂਦ ਨਹੀਂ ਹੈ।
ਮਸਕ ਦਾ ਇਹ ਬਿਆਨ ਅਜਿਹੇ ਸਮੇਂ ’ਚ ਆਇਆ ਹੈ ਜਦੋਂ ਇਲੁਸਵਾਮੀ ਨੇ ਆਪਣੇ ਇੱਕ ਨੋਟ ’ਚ ਕਿਹਾ ਕਿ ਉਹ ਏਆਈ ਅਤੇ ਆਟੋਨਾਮੀ ਦੇ ਮੁੱਖ ਆਰਕੀਟੈਕਟ ਰਹੇ ਹਨ। ਇਲੁਸਵਾਮੀ ਨੇ ਆਪਣੇ ਨੋਟ ਵਿੱਚ ਅੱਗੇ ਕਿਹਾ ਕਿ ‘ਉਹ (ਮਸਕ) ਹਮੇਸ਼ਾ ਸਾਨੂੰ ਉੱਚਤਮ ਪ੍ਰਾਪਤੀ ਲਈ ਉਤਸ਼ਾਹਿਤ ਕਰਦੇ ਹਨ ਭਾਵੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਚੀਜ਼ਾਂ ਪ੍ਰਾਪਤ ਕਰਨਾ ਬਿਲਕੁਲ ਮੁਸ਼ਕਲ ਹੈ। ਇਸ ਤੋਂ ਬਾਅਦ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਲੁਸਵਾਮੀ ਦੀ ਪੋਸਟ ਦਾ ਹਵਾਲਾ ਦਿੱਤਾ ਅਤੇ ਲਿਖਿਆ, ‘ਧੰਨਵਾਦ ਅਸ਼ੋਕ। ਉਹ ਪਹਿਲੇ ਵਿਅਕਤੀ ਹਨ, ਜਿਸ ਨੇ ਟੇਸਲਾ ਦੀ ਏਆਈ ਅਤੇ ਆਟੋਪਾਇਲਟ ਟੀਮ ਵਿੱਚ ਸ਼ਾਮਲ ਕੀਤਾ ਸੀ ਇਸ ਤੋਂ ਬਾਅਦ ਅੱਜ ਹਰ ਕੋਈ ਏਆਈ ਅਤੇ ਆਟੋਪਾਇਲਟ ਟੀਮ ਦੀ ਅਗਵਾਈ ਕਰ ਰਿਹਾ ਹੈ। (Elon Musk)
2015 ਵਿੱਚ ਮਿਲੀ ਸਫਲਤਾ | Elon Musk
ਹਾਲਾਂਕਿ, ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਟੀਮ ਨੂੰ ਇਸ ਬੇਹੱਦ ਮੁਸ਼ਕਲ ਟੀਚੇ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। 2015 ਵਿੱਚ, ਸਾਰੀਆਂ ਮੁਸ਼ਕਲਾਂ ਨੂੰ ਹਰਾ ਕੇ, ਟੇਸਲਾ ਨੇ ਦੁਨੀਆ ਦੀ ਪਹਿਲੀ ਆਟੋਪਾਇਲਟ ਪ੍ਰਣਾਲੀ ਬਣਾਈ। ਅਜਿਹਾ ਹੀ ਇੱਕ ਹੋਰ ਉਤਪਾਦ ਕਈ ਸਾਲਾਂ ਬਾਅਦ ਬਾਜ਼ਾਰ ਵਿੱਚ ਆਇਆ ਹੈ।
ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਫ਼ਰ
ਇਲੁਸਵਾਮੀ ਨੇ ਆਪਣੇ ਨੋਟ ਵਿੱਚ ਕਿਹਾ ਕਿ ਆਟੋਪਾਇਲਟ 2014 ਵਿੱਚ ਇੱਕ ਛੋਟੇ ਕੰਪਿਊਟਰ ਨਾਲ ਸ਼ੁਰੂ ਹੋਇਆ ਸੀ। ਇਸ ਦੀ ਮੈਮੋਰੀ ਲਗਭਗ 384 ਕੇਬੀ ਸੀ। ਉਨ੍ਹਾਂ ਇੰਜਨੀਅਰਿੰਗ ਟੀਮ ਨੂੰ ਲੇਨ ਕੀਪਿੰਗ, ਲੇਨ ਬਦਲਣ, ਵਾਹਨਾਂ ਦੇ ਲਈ ਲੋਂਗਿਟਯੂਡਿਨਲ ਕੰਟਰੋਲਰ ਅਤੇ ਕਰਵਚਰ ਆਦਿ ਲਾਗੂ ਕਰਨ ਲਈ ਕਿਹਾ। ਟੀਮ ਦੇ ਕਈ ਮੈਂਬਰਾਂ ਨੇ ਸੋਚਿਆ ਕਿ ਇਹ ਬਿਲਕੁਲ ਅਸੰਭਵ ਕੰਮ ਸੀ।
Also Read : ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਦੇ ਹੋਣਹਾਰ ਛਾਏ
ਚੀਫ ਇੰਜਨੀਅਰ ਦੀ ਰਿਵਰਸ਼ਨ ਨੂੰ ਲੈ ਕੇ ਐੱਸਸੀ ਕਮਿਸ਼ਨ ਹੋਇਆ ਸਖਤ
ਐੱਸਸੀ ਕਮਿਸ਼ਨ ਵੱਲੋਂ ਪਾਵਰਕੌਮ ਨੂੰ ਪੀੜਤ ਅਧਿਕਾਰੀ ਦੀ ਪਦਉੱਨਤੀ ਕਰਨ ਦੇ ਹੁਕਮ ਜਾਰੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ )। ਪਾਵਰਕੌਮ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤੀ ਹੁਕਮਾਂ ਦੀ ਆੜ ‘ਚ ਰਿਵਰਟ ਕੀਤੇ ਜਾਣ ਤੋਂ ਬਾਅਦ ਐਸਸੀ ਕਮਿਸ਼ਨ ਪਾਵਰਕੌਮ ਖਿਲਾਫ ਸਖਤੀ ਦੇ ਮੂਡ ਵਿਚ ਹੈ।
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੀਤੀ ਗਈ ਜਾਂਚ ਪੜਤਾਲ ਅਤੇ ਦੋਵਾਂ ਪੱਖਾਂ ਦੀ ਸੁਣਵਾਈ ਤੋਂ ਬਾਅਦ ਪਾਵਰਕੌਮ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਮੰਨਦਿਆਂ ਅਨੁਸੂਚਿਤ ਜਾਤੀ ਨਾਲ ਸਬੰਧਿਤ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤੀ ਮਿਤੀ ਤੋਂ ਰਿਵਰਸ਼ਨ ਆਦੇਸ਼ ਵਾਪਸ ਲੈ ਕੇ ਇੰਜਨੀਅਰ ਹਰਮੇਸ਼ ਕੁਮਾਰ ਨੂੰ ਉਸੇ ਤਾਰੀਖ ਤੋਂ ਪਦਉਨਤ ਕੀਤੇ ਜਾਣ ਦੇ ਆਦੇਸ਼ ਦਿੱਤੇ ਹਨ।
ਇੰਜਨੀਅਰ ਹਰਮੇਸ਼ ਕੁਮਾਰ ਨਾਲ ਹੋਈ ਧੱਕੇਸ਼ਾਹੀ ਖਿਲਾਫ ਸੰਘਰਸ਼ ਲੜ ਰਹੀ ਪੀ.ਐਸ.ਈ.ਬੀ. ਐੱਸਸੀ ਪਾਵਰ ਇੰਜਨੀਅਰ ਐਸੋਸੀਏਸ਼ਨ, ਪੰਜਾਬ ਵਲੋਂ ਇਸੇ ਸਬੰਧੀ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਅੰਬੇਡਕਰ ਊਰਜਾ ਭਵਨ ਵਿਖੇ ਕੀਤੀ ਗਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜਨੀਅਰ ਐਫ. ਸੀ. ਜੱਸਲ ਨੇ ਕਿਹਾ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਇੱਕ ਸਾਜਿਸ਼ ਦੇ ਤਹਿਤ ਅਦਾਲਤੀ ਹੁਕਮਾਂ ਦੀ ਆੜ ‘ਚ ਜਾਣਬੁੱਝ ਕੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਰਿਵਰਟ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਐੱਸਸੀ ਕਮਿਸ਼ਨ ਨੇ ਆਪਣੇ ਹੁਕਮਾਂ ‘ਚ ਸਪੱਸ਼ਟ ਕੀਤਾ ਹੈ ਕਿ ਪੀੜਤ ਇੰਜਨੀਅਰ ਨੂੰ ਪਾਵਰਕੌਮ ਵੱਲੋਂ ਉਨ੍ਹਾਂ ਇੰਜਨੀਅਰਾਂ ਤੋਂ ਵੀ ਸੀਨੀਆਰਤਾ ਸੂਚੀ ‘ਚ ਹੇਠਾਂ ਦਰਸਾ ਦਿੱਤਾ ਹੈ ਜੋ ਕਿ ਸ਼ਿਕਾਇਤਕਰਤਾ ਤੋਂ ਕਈ ਬੈਚ ਨਿਯੁਕਤੀ ‘ਚ ਬਾਅਦ ‘ਚ ਆਏ ਹਨ।
ਕਮਿਸ਼ਨ ਨੇ ਕਿਹਾ ਹੈ ਕਿ ਅਦਾਲਤ ਦੇ ਫੈਸਲੇ ਨੂੰ ਤੋੜ ਮਰੋੜ ਕੇ ਕਿਸੇ ਅਨੁਸੂਚਿਤ ਜਾਤੀ ਦੇ ਕਰਮਚਾਰੀ ਨੂੰ ਉਸ ਹੁਕਮ ਦੀ ਆੜ ‘ਚ ਰਿਵਰਟ ਕਰਨਾ ਕੇਂਦਰੀ ਅਤੇ ਰਾਜ ਸਰਕਾਰ ਦੇ ਐਕਟ ਤੇ ਹਦਾਇਤਾਂ ਮਿਤੀ 17-06-1983 ਦੀ ਘੋਰ ਉਲੰਘਣਾ ਹੈ। ਇਸ ਲਈ ਇੰਜਨੀਅਰ ਹਰਮੇਸ਼ ਕੁਮਾਰ ਦੀ ਰਿਵਰਸ਼ਨ ਦੇ ਹੁਕਮ ਤੁਰੰਤ ਵਾਪਸ ਲਏ ਜਾਣ ਅਤੇ ਤਰੱਕੀ ਦਾ ਲਾਭ ਪਟੀਸ਼ਨਰਾਂ ਅਤੇ ਰਿਸਪੋਡੈਂਟ ਇੰਜਨੀਅਰਾਂ ਦੀ ਸੀਨੀਆਰਤਾ ਨੂੰ ਉਨ੍ਹਾਂ ਦੀ ਸਹਾਇਕ ਕਾਰਜਕਾਰੀ ਇੰਜਨੀਅਰ ਦੀ ਨਿਰਧਾਰਿਤ ਤਾਰੀਖ ਤੋਂ ਪਦਉੱਨਤੀ ਦਿੱਤੀ ਜਾਵੇ। ਇੰਜ. ਐੱਫ. ਸੀ. ਜੱਸਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦਾ ਜਾਤੀ ਵਿਤਕਰਾ ਕਰਨ ਵਾਲੇ ਤੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਚੱਲਣ ਵਾਲੇ ਅਧਿਕਾਰੀਆਂ ਨੂੰ ਤੁਰੰਤ ਚੱਲਦਾ ਕਰੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਡੇ ਸਮਾਜ ਦੇ ਅਧਿਕਾਰੀ ਨੂੰ ਜਾਤੀ ਵਿਤਕਰੇ ਦਾ ਸ਼ਿਕਾਰ ਬਣਾਇਆ ਗਿਆ ਹੈ। ਐੱਸਸੀ ਕਮਿਸ਼ਨ ਦੀ ਜਾਂਚ ‘ਚ ਸਾਰਾ ਮਾਮਲਾ ਸਾਫ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪਾਵਰਕੌਮ ਨੂੰ 27 ਮਾਰਚ 2019 ਤੱਕ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਤਾਕੀਦ ਕੀਤੀ ਗਈ ਹੈ। ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਜੇਕਰ ਪਾਵਰਕੌਮ ਨੇ ਇਨ੍ਹਾਂ ਹੁਕਮਾਂ ਨੂੰ ਲਾਗੂ ਨਾ ਕੀਤਾ ਤਾਂ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਐਟਰੋਸਿਟੀ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਜਾਵੇਗਾ।
ਇਸ ਮੌਕੇ ਇੰਜ. ਕੁਲਰਾਜ ਸਿੰਘ, ਇੰਜ. ਹਰਮੇਸ਼ ਕੁਮਾਰ, ਇੰਜ. ਸਮਸ਼ੇਰ ਸਿੰਘ, ਇੰਜ. ਕਰਮ ਸਿੰਘ, ਇੰਜ. ਹਰਪਾਲ ਸਿੰਘ, ਸੋਹਣ ਸਿੰਘ, ਇੰਜ. ਰਾਮ ਸਿੰਘ, ਇੰਜ. ਪਰਮਜੀਤ ਸਿੰਘ, ਇੰਜ. ਮੋਹਿਤ ਵਾਲੀਆ, ਇੰਜ. ਬੀ. ਐੱਸ. ਬਾਗੀ, ਓਮ ਪ੍ਰਕਾਸ਼ ਤੋਂ ਇਲਾਵਾ ਵੱਡੀ ਗਿਣਤੀ ‘ਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੀਫ ਇੰਜਨੀਅਰ ਨੂੰ ਰਿਵਰਟ ਕੀਤੇ ਜਾਣ ਕਾਰਨ ਭੜਕਿਆ ਐਸਸੀ ਸਮਾਜ
ਜਥੇਬੰਦੀਆਂ ਨੇ ਫੂਕਿਆ ਪਾਵਰਕੌਮ ਦੇ ਚੇਅਰਮੈਨ ਦਾ ਪੁਤਲਾ, ਕੀਤੀ ਨਾਅਰੇਬਾਜੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) |ਅਨੁਸੂਚਿਤ ਜਾਤੀ ਨਾਲ ਸਬੰਧਿਤ ਪਾਵਰਕੌਮ ਦੇ ਚੀਫ ਇੰਜਨੀਅਰ ਹਰਮੇਸ਼ ਕੁਮਾਰ ਨੂੰ ਅਦਾਲਤ ਦੇ ਫੈਸਲੇ ਨੂੰ ਗਲਤ ਤਰਜਮਾਨੀ ਕਰਕੇ ਅਤੇ ਪਟੀਸ਼ਨਰ ਦੀ ਅੰਡਰਟੇਕਿੰਗ ਦਾ ਸਹਾਰਾ ਲੈ ਕੇ ਰਿਵਰਟ ਕੀਤੇ ਜਾਣ ਕਾਰਨ ਪੰਜਾਬ ਦੇ ਐਸ.ਸੀ ਸਮਾਜ ‘ਚ ਪਾਵਰਕੌਮ ਦੇ ਚੇਅਰਮੈਨ ਅਤੇ ਸਮੁੱਚੀ ਮੈਨੇਜਮੈਂਟ ਖਿਲਾਫ ਗੁੱਸਾ ਅਤੇ ਰੋਸ ਵਧਦਾ ਜਾ ਰਿਹਾ ਹੈ।
ਅੱਜ ਪੰਜਾਬ ਭਰ ਤੋਂ ਆਏ ਐਸ.ਸੀ ਸਮਾਜ ਦੇ ਵੱਖ ਵੱਖ ਸੰਗਠਨਾਂ ਦੇ ਨੁਮਾਇੰਦਿਆਂ ਨੇ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਆਫਿਸਰ ਐਸੋਸੀਏਸ਼ਨ ਦੇ ਝੰਡੇ ਹੇਠ ਪਾਵਰਕੌਮ ਮੈਨੇਜਮੈਂਟ ਖਿਲਾਫ ਜਬਦਸਤ ਰੋਸ ਮਾਰਚ ਕਰਦਿਆਂ ਪਾਵਰਕੌਮ ਦੇ ਮੁੱਖ ਦਫਤਰ ਦੇ ਮੂਹਰੇ ਪਾਵਰਕੌਮ ਦੇ ਚੇਅਰਮੈਨ ਦਾ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਦਰਜਨ ਤੋਂ ਵੱਧ ਕਰਮਚਾਰੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਇਸ ਰੋਸ ਪ੍ਰਦਰਸ਼ਨ ਨੂੰ ਡਟਵਾਂ ਸਮਰਥਨ ਦਿੱਤਾ। ਰੋਸ ਪ੍ਰਦਰਸ਼ਨ ਦੌਰਾਨ ਆਪਣੇ ਸੰਬੋਧਨ ਵਿਚ ਪੀ.ਐਸ.ਈ.ਬੀ ਐਸ.ਸੀ ਪਾਵਰ ਇੰਜਨੀਅਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜ. ਐਫ.ਸੀ.ਜੱਸਲ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਵਲੋਂ ਅਦਾਲਤ ਦਾ ਫੈਸਲਾ ਸਹੀ ਢੰਗ ਨਾਲ ਲਾਗੂ ਕੀਤਾ ਜਾਂਦਾ ਤਾਂ ਇੰਜ. ਹਰਮੇਸ਼ ਕੁਮਾਰ 17 ਦੇ ਲਗਭਗ ਚੀਫ ਇੰਜਨੀਅਰਾਂ ਤੋਂ ਸੀਨੀਅਰ ਬਣਦੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਦੇ ਧਿਆਨ ‘ਚ ਸਾਰਾ ਮਾਮਲਾ ਲਿਆਂਦਾ ਗਿਆ ਸੀ ਜਿੰਨ੍ਹਾਂ ਪੀੜਿਤ ਅਧਿਕਾਰੀ ਨਾਲ ਪਾਵਰਕੌਮ ਮੈਨੇਜਮੈਂਟ ਨੂੰ ਇਨਸਾਫ ਕਰਨ ਲਈ ਕਿਹਾ ਸੀ ਪਰ ਮੈਨੇਜਮੈਂਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪਾਵਰਕੌਮ ਮੈਨੇਜਮੈਂਟ ਵਲੋਂ ਕੀਤੀ ਗਈ ਇਸ ਜਾਤੀ ਵਿਤਕਰੇ ਵਾਲੀ ਕਾਰਵਾਈ ‘ਤੇ ਵਰ੍ਹਦਿਆਂ ਐਸ.ਸੀ. ਸਮਾਜ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਨੌਜਵਾਨ ਆਗੂ ਅਤੇ ਐਸ.ਸੀ ਕਰਮਚਾਰੀ ਫੈਡਰੇਸ਼ਨ,ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਵਲੋਂ ਅਦਾਲਤੀ ਫੈਸਲੇ ਨੂੰ ਗਲਤ ਢੰਗ ਨਾਲ ਅਨੁਸੂਚਿਤ ਜਾਤੀ ਦੇ ਉੱਚ ਅਧਿਕਾਰੀ ਖਿਲਾਫ ਵਰਤਿਆ ਗਿਆ। ਜੋ ਸਿੱਧਾ ਸਿੱਧਾ ਅਨੁਸੂਚਿਤ ਜਾਤੀ ਦੇ ਅਧਿਕਾਰੀ ਨਾਲ ਜਾਤੀ ਵਿਤਕਰਾ ਹੈ। ਉਨ੍ਹਾਂ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਖਿਲਾਫ ਹੋ ਰਹੀਆਂ ਅਜਿਹੀਆਂ ਧੱਕੇਸ਼ਾਹੀਆਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਅਦਾਲਤ ਦਾ ਫੈਸਲਾ ਜੇਕਰ ਮੈਨੇਜਮੈਂਟ ਵਲੋਂ ਸਹੀ ਢੰਗ ਨਾਲ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਭਰ ਵਿਚ ਪਾਵਰਕੌਮ ਮੈਨੇਜਮੈਂਟ ਦੇ ਪੁਤਲੇ ਫੂਕੇ ਜਾਣਗੇ। ਰੋਸ ਧਰਨੇ ਨੂੰ ਐਸੋਸੀਏਸ਼ਨ ਦੇ ਜਰਨਲ ਸਕੱਤਰ ਇੰਜ. ਕੁਲਰਾਜ ਸਿੰਘ, ਡਾ. ਕੁਲਦੀਪ ਸਿੰਘ ਰੰਘਰੇਟਾ ਅਬੋਹਰ, ਤਾਰਾ ਚੰਦ ਗੋਨਿਆਣਾ ਮੰਡੀ, ਭਗਵਾਨ ਦਾਸ ਠੇਕੇਦਾਰ ਹੁਸ਼ਿਆਰਪੁਰ, ਸੱਚ ਫਾਊਂਡੇਸ਼ਨ ਹੁਸ਼ਿਆਰਪੁਰ ਪ੍ਰਧਾਨ ਡਾ. ਐਸ.ਪੀ.ਸਿੰਘ, ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਤੋਂ ਜਸਵਿੰਦਰ ਸਿੰਘ ਚੱਪੜ, ਬਲਦੇਵ ਸਿੰਘ ਮਹਿਰਾ ਬੀ.ਐਸ.ਪੀ, ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਤੋਂ ਰਾਜਿੰਦਰ ਸਿੰਘ ਚੱਪੜ, ਆਦਿ ਧਰਮ ਸਮਾਜ ਤੋਂ ਵੀਰ ਲਵਲੀ ਅਛੂਤ ਤੋਂ ਇਲਾਵਾ ਅਮਰੀਕ ਸਿੰਘ ਬੰਗੜ, ਕੁਸ਼ਵਿੰਦਰ ਕਲਿਆਣ, ਵਿਦਿਆਰਥੀ ਆਗੂ ਗੁਰਜੀਤ ਸਿੰਘ ਤੁੱਲੇਵਾਲ, ਸੁਪਰਡੈਂਟ ਸਤਪਾਲ ਸਿੰਘ, ਸੋਨੀ ਗਿੱਲ, ਫਕੀਰ ਚੰਦ ਯੂ.ਐਸ.ਏ, ਦਲਵੀਰ ਸਿੰਘ ਫਤਿਹਮਾਜਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਐਸ.ਸੀ ਸਮਾਜ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਫ਼ਵਾਹ ਕਾਰਨ ਲੋਕਾਂ ਵੱਲੋਂ ਇੰਜੀਨੀਅਰ ਦਾ ਕਤਲ
ਇੰਜੀਨੀਅਰ ਹੈਦਰਾਬਾਦ ਤੋਂ ਆਪਣੇ ਦੋਸਤ ਨੂੰ ਮਿਲਣ ਆਏ ਸਨ
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ‘ਚ ਬੱਚਾ ਚੋਰੀ ਦੀ ਅਫ਼ਵਾਹ ਕਾਰਨ ਭੀੜ ਨੇ ਕਥਿਤ ਤੌਰ ‘ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਕੁੱਟ-ਮਾਰ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ‘ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਸ ਮਾਮਲੇ ‘ਚ 32 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਤੋਂ ਇੰਜੀਨੀਅਰ ਸਮੇਤ ਤਿੰਨ ਲੋਕ ਆਪਣੇ ਦੋਸਤ ਨੂੰ ਮਿਲਣ ਲਈ ਮੁਰਕੀ ਆਏ ਸਨ। ਇੱਥੋਂ ਵਾਪਸ ਜਾਂਦਿਆਂ ਇਨ੍ਹਾਂ ‘ਚੋਂ ਇੱਕ ਵਿਅਕਤੀ ਇੱਥੇ ਬੱਚਿਆਂ ਨੂੰ ਚਾਕਲੇਟ ਵੰਡਣ ਲੱਗ ਪਿਆ ਕਿ ਇਸ ਦੌਰਾਨ ਸੋਸ਼ਲ ਮੀਡਆ ‘ਤੇ ਬੱਚਾ ਚੋਰੀ ਦੀ ਅਫ਼ਵਾਹ ਫੈਲ ਗਈ। (Murder)
ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਚਾਰਾਂ ‘ਤੇ ਹਮਲਾ ਕਰ ਦਿੱਤਾ। ਖ਼ਤਰੇ ਕਾਰਨ ਚਾਰੇ ਕਾਰ ‘ਚ ਬੈਠ ਕੇ ਉੱਥੋਂ ਭੱਜਣ ਲੱਗੇ, ਜਿਸ ‘ਤੇ ਪਿੰਡ ਵਾਲਿਆਂ ਨੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾਅ ਕੇ ਇੱਕ ਖੱਡੇ ‘ਚ ਡਿੱਗ ਪਈ। ਇਸ ਤੋਂ ਬਾਅਦ ਲੋਕਾਂ ਨੇ ਕਾਰ ‘ਚੋਂ ਖਿੱਚ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਮੰਤਰੀ ਨੂੰ ਖੁਸ਼ ਕਰਨ ਲਈ ਢਾਹੀ ਕੰਧ, ਮੁੱਖ ਸਕੱਤਰ ਨੇ ਲਾਈ ਚੀਫ਼ ਇੰਜੀਨੀਅਰ ਦੀ ਕਲਾਸ
ਪੰਜਾਬ ਸਿਵਲ ਸਕੱਤਰੇਤ ਨੂੰ ਮਿਲਿਆ ਹੋਇਆ ਐ ਹੈਰੀਟੇਜ ਦਰਜ਼ਾ, ਬਿਨਾਂ ਮਨਜ਼ੂਰੀ ਤੋਂ ਨਹੀਂ ਕੀਤੀ ਜਾ ਸਕਦੀ ਛੇੜ-ਛਾੜ
ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਚਾਹੀਦਾ ਸੀ ਵੱਡਾ ਦਫ਼ਤਰ, ਪੀ.ਡਬਲਯੂ.ਡੀ. ਨੇ ਢਾਹ ਦਿੱਤੀ ਸਟਾਫ਼ ਦਫ਼ਤਰ ਦੀ ਕੰਧ
ਚੰਡੀਗੜ੍ਹ,(ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਖੁਸ਼ ਕਰਨ ਲਈ ਪੀ.ਡਬਲਯੂ.ਡੀ. ਵਿਭਾਗ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸਿਵਲ ਸਕੱਤਰੇਤ ਵਿਖੇ ਸਟਾਫ਼ ਦਫ਼ਤਰ ਦੀ ਕੰਧ ਢਾਹ ਦਿੱਤੀ ਤਾਂ ਕਿ ਉਸ ਸਟਾਫ਼ ਦਫ਼ਤਰ ਨੂੰ ਮੰਤਰੀ ਦੇ ਦਫ਼ਤਰ ਨਾਲ ਮਿਲਾਉਂਦੇ ਹੋਏ ਦਫ਼ਤਰ ਨੂੰ ਵੱਡਾ ਕੀਤਾ ਜਾ ਸਕੇ। ਪੀ.ਡਬਲਯੂ.ਡੀ. ਵਿਭਾਗ ਨੇ ਨਾ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਤੋਂ ਮਨਜ਼ੂਰੀ ਲਈ ਸੀ ਅਤੇ ਨਾ ਤਾਂ ਇਸ ਬਾਰੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਜਾਣਕਾਰੀ ਦਿੱਤੀ ਸੀ। ਹੈਰੀਟੇਜ ਦਾ ਦਰਜ਼ਾ ਹਾਸਲ ਸਿਵਲ ਸਕੱਤਰੇਤ ਵਿਖੇ ਨਿਯਮਾਂ ਤੋਂ ਉਲਟ ਕੰਧ ਢਾਹੁਣ ਕਾਰਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਇੰਨੇ ਜਿਆਦਾ ਨਰਾਜ਼ ਹੋ ਗਏ ਕਿ ਉਨ੍ਹਾਂ ਨੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਹੀ ਕਲਾਸ ਲਾ ਦਿੱਤੀ।
ਪੀ.ਡਬਲਯੂ.ਡੀ. ਵਿਭਾਗ ਨੇ ਇਹ ਪਹਿਲੀ ਵਾਰ ਨਹੀਂ ਕੀਤਾ ਹੈ, ਸਗੋਂ ਇਸ ਤੋਂ ਪਹਿਲਾਂ ਇਸੇ ਵਿਭਾਗ ਦੇ ਮੰਤਰੀ ਬਣੇ ਵਿਜੈਇੰਦਰ ਸਿੰਗਲਾ ਲਈ ਆਲੀਸ਼ਾਨ ਦਫ਼ਤਰ ਬਣਾਉਣ ਲਈ ਸਟਾਫ਼ ਦੇ ਦਫ਼ਤਰ ਦੀ ਕੰਧ ਢਾਹੀ ਸੀ, ਜਿਸ ਨਾਲ ਵਿਜੈਇੰਦਰ ਸਿੰਗਲਾ ਦੇ ਦਫ਼ਤਰ ਨੂੰ ਵੱਡਾ ਬਣਾਇਆ ਗਿਆ।
ਜਾਣਕਾਰੀ ਅਨੁਸਾਰ ਬੀਤੇ ਮਈ ਮਹੀਨੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਕੈਬਨਿਟ ਵਿੱਚ ਵਾਧੇ ਤੋਂ ਬਾਅਦ ਅੱਧੀ ਦਰਜਨ ਤੋਂ ਵੱਧ ਮੰਤਰੀਆਂ ਨੂੰ ਆਪਣੇ ਦਫ਼ਤਰ ਹੀ ਪਸੰਦ ਨਹੀਂ ਆਏ ਤੇ ਹਰ ਕਿਸੇ ਨੇ ਆਪੋ-ਆਪਣੇ ਦਫ਼ਤਰ ਨੂੰ ਨਵਾਂ ਰੰਗ-ਰੂਪ ਦੇਣ ਲਈ ਪੀ. ਡਬਲਯੂ. ਡੀ. ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ। ਇਸ ਦੌਰਾਨ ਕੁਝ ਮੰਤਰੀਆਂ ਨੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਵੀ ਪੀ.ਡਬਲਯੂ. ਡੀ. ਵਿਭਾਗ ਨੂੰ ਕਿਹਾ।
ਹਰ ਮੰਤਰੀ ਦੇ ਦਫ਼ਤਰ ਦੇ ਨਾਲ ਹੀ ਵਿਭਾਗੀ ਕੰਮ ਕਰਨ ਲਈ ਸਟਾਫ਼ ਦਾ ਵੀ ਦਫ਼ਤਰ ਬਣਿਆ ਹੋਇਆ ਹੈ। ਪੀ. ਡਬਲਯੂ. ਡੀ. ਵਿਭਾਗ ਨੇ ਮੰਤਰੀਆਂ ਦੇ ਦਫ਼ਤਰ ਨੂੰ ਵੱਡਾ ਕਰਨ ਲਈ ਸਟਾਫ਼ ਦੇ ਦਫ਼ਤਰ ਵਿਚਕਾਰ ਵਾਲੀ ਕੰਧ ਤੋੜ ਸਭ ਤੋਂ ਪਹਿਲਾਂ ਮੰਤਰੀ ਵਿਜੈਇੰਦਰ ਸਿੰਗਲਾ ਦਾ ਦਫ਼ਤਰ ਵੱਡਾ ਕੀਤਾ। ਜਿਸ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਨੇ ਵੀ ਆਪਣਾ ਦਫ਼ਤਰ ਵੱਡਾ ਕਰਨ ਦੇ ਆਦੇਸ਼ ਚਾੜ੍ਹ ਦਿੱਤੇ। ਇਹ ਆਦੇਸ਼ ਮਿਲਣ ਤੋਂ ਤੁਰੰਤ ਬਾਅਦ ਪੀ.ਡਬਲਯੂ.ਡੀ. ਵਿਭਾਗ ਨੇ ਰਾਣਾ ਸੋਢੀ ਦੇ ਸਟਾਫ਼ ਮੈਂਬਰਾਂ ਨੂੰ ਦਫ਼ਤਰ ਤੋਂ ਬਾਹਰ ਕੱਢਦੇ ਹੋਏ ਸਟਾਫ਼ ਦਫ਼ਤਰ ਦੀ ਕੰਧ ਤੋੜ ਦਿੱਤੀ। ਜਿਸ ਨਾਲ ਰਾਣਾ ਗੁਰਮੀਤ ਸੋਢੀ ਦਾ ਦਫ਼ਤਰ ਤਾਂ ਵੱਡਾ ਹੋ ਗਿਆ ਪਰ ਇਸ ਨਾਲ ਮੁੱਖ ਸਕੱਤਰੇਤ ਕਰਨ ਅਵਤਾਰ ਸਿੰਘ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਪੀ.ਡਬਲਯੂ.ਡੀ. ਵਿਭਾਗ ਦੇ ਚੀਫ਼ ਇੰਜੀਨੀਅਰ ਅਰਵਿੰਦਰ ਸਿੰਘ ਨੂੰ ਸੱਦ ਕੇ ਜੰਮ ਕੇ ਝਾੜ ਪਾਉਂਦੇ ਹੋਏ ਅੱਗੇ ਤੋਂ ਇਹੋ-ਜਿਹੀ ਗਲਤੀ ਨਾ ਕਰਨ ਲਈ ਕਿਹਾ ਹੈ।
ਨਹੀਂ ਲਈ ਕੋਈ ਪ੍ਰਵਾਨਗੀ, ਖ਼ੁਦ ਪੀ. ਡਬਲਯੂ. ਡੀ. ਵਿਭਾਗ ਜਿੰਮੇਵਾਰ
ਆਮ ਅਤੇ ਰਾਜ ਪ੍ਰਬੰਧ ਵਿਭਾਗ ਦੇ ਇੱਕ ਅਧਿਕਾਰੀਆਂ ਨੇ ਦੱਸਿਆ ਕਿ ਪੀ.ਡਬਲਯੂ.ਡੀ. ਵਿਭਾਗ ਨੇ ਇਸ ਤਰ੍ਹਾਂ ਕੰਧ ਤੋੜਨ ਦੀ ਕੋਈ ਪ੍ਰਵਾਨਗੀ ਵਿਭਾਗ ਤੋਂ ਨਹੀਂ ਲਈ ਹੈ ਤੇ ਨਾ ਹੀ ਉਹ ਪ੍ਰਵਾਨਗੀ ਦੇ ਸਕਦੇ ਹਨ ਪਰ ਫਿਰ ਵੀ ਪੀ.ਡਬਲਯੂ.ਡੀ. ਵਿਭਾਗ ਦੇ ਅਧਿਕਾਰੀਆਂ ਨੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਕੰਧ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੰਡੀਗੜ੍ਹ ਹੈਰੀਟੇਜ ਵਿਭਾਗ ਨੂੰ ਸੂਚਨਾ ਮਿਲ ਗਈ ਤਾਂ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕਦੀ ਹੈ।
ਓ.ਪੀ. ਸੋਨੀ ਨੂੰ ਨਹੀਂ ਮਿਲੀ ਸੀ ਕੰਧ ਢਾਹੁਣ ਦੀ ਪ੍ਰਵਾਨਗੀ
ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਵਾਂਗ ਆਪਣੇ ਦਫ਼ਤਰ ਦੇ ਨਾਲ ਲੱਗਦੇ ਹੋਰ ਦਫ਼ਤਰ ਦੀ ਕੰਧ ਤੋੜ ਕੇ ਆਪਣੇ ਦਫ਼ਤਰ ਨੂੰ ਵੱਡਾ ਕਰਨ ਲਈ ਮੰਤਰੀ ਓ.ਪੀ. ਸੋਨੀ ਨੇ ਪ੍ਰਵਾਨਗੀ ਮੰਗੀ ਸੀ ਪਰ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੇ ਪ੍ਰਵਾਨਗੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਓ.ਪੀ. ਸੋਨੀ ਬੱਸ ਇੱਥੇ ਹੀ ਗਲਤੀ ਕਰ ਗਏ ਕਿ ਉਹ ਪ੍ਰਵਾਨਗੀ ਲੈਣ ਦੇ ਚੱਕਰ ਵਿੱਚ ਪੈ ਗਏ, ਜਦੋਂ ਕਿ ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਨੇ ਬਿਨਾ ਪ੍ਰਵਾਨਗੀ ਹੀ ਕੰਧ ਢਾਹ ਦਿੱਤੀ।
‘ਇੰਜੀਨੀਅਰ ਜਸਵੰਤ ਗਿੱਲ ਉੱਤਰ ਗਏ ਸਨ 104 ਫੁੱਟ ਥੱਲੇ ਕੋਲਾ ਖਾਨ ‘ਚ
ਜਲੰਧਰ: ਦੇਸ਼ ‘ਚ ਸਿੱਖ ਕੌਮ ਦਾ ਇਤਿਹਾਸ ਬਹਾਦੁਰੀ ਦੀਆਂ ਗਾਥਾਵਾਂ ਨਾਲ ਭਰਿਆ ਪਿਆ ਹੈ, ਜਿਸ ‘ਚੋਂ ਇੱਕ ਹਨ ਇੰਜੀਨੀਅਰ ਜਸਵੰਤ ਸਿੰਘ ਗਿੱਲ, ਜਿਨ੍ਹਾਂ ਦੇ ਸਾਹਸ ਅਤੇ ਬਹਾਦੁਰੀ ਨੇ ਕੋਲਾ ਖਾਨ ‘ਚ ਜ਼ਮੀਨ ਤੋਂ 104 ਫੁੱਟ ਥੱਲੇ ਦਬੇ 65 ਵਿਅਕਤੀਆਂ ਨੂੰ ਜਿੰਦਾ ਬਾਹਰ ਕੱਢ ਕੇ ਇੱਕ ਬਹਾਦੁਰੀ ਦੀ ਇੱਕ ਮਿਸਾਲ ਕਾਇਮ ਕੀਤੀ ਸੀ ਉਨ੍ਹਾਂ ਦੀ ਬਹਾਦੁਰੀ ਲਈ ਭਾਰਤ ਸਰਕਾਰ ਨੇ ਸਰਵੋਤਮ ਜੀਵਨ ਰੱਖਿਅਕ ਤਮਗਾ (ਨਾਗਰਿਕ ਬਹਾਦੁਰੀ) ਨਾਲ ਵੀ ਸਨਮਾਨਿਤ ਕੀਤਾ ਸੀ
ਪੱਛਮੀ ਬੰਗਾਲ ਦੇ ਸਕੂਲਾਂ ‘ਚ ਪੜ੍ਹਾਈ ਜਾ ਰਹੀ ਜੀਵਨੀ
ਪੱਛਮੀ ਬੰਗਾਲ ਦੇ ਸਕੂਲਾਂ ‘ਚ ਗਿੱਲ ਦੀ ਜੀਵਨੀ ਪੜ੍ਹਾਈ ਜਾਂਦੀ ਹੈ ਸਾਲ 1989 ‘ਚ ਇੰਜੀਨੀਅਰ ਜਸਵੰਤ ਸਿੰਘ ਗਿੱਲ ਕੋਲ ਇੰਡੀਆ ‘ਚ ਬੰਗਾਲ ਦੇ ਰਾਣੀਜੰਗ ਸ਼ਹਿਰ ‘ਚ ਬਤੌਰ ਇੰਜੀਨੀਅਰ ਸਰਵਿਸ ਕਰ ਰਹੇ ਸਨ ਕਿ ਅਚਾਨਕ ਰਾਣੀਗੰਜ ਦੀ ਕੋਲਾ ਖਾਨ ਜੋਕਿ 104 ਫੁੱਟ ਡੂੰਘੀ ਸੀ ਅਤੇ ਜਿਸ ‘ਚ 232 ਖਾਨ ਮਜ਼ਦੂਰ ਕੰਮ ਕਰ ਰਹੇ ਸਨ, ਉਸ ਦੀ ਇੱਕ ਪਰਤ ‘ਚ ਪਾਣੀ ਦਾ ਰਿਸਾਅ ਸ਼ੁਰੂ ਹੋ ਗਿਆ ਭੱਜਦੜ ਦੇ ਚੱਲਦਿਆਂ 161 ਮਜ਼ਦੂਰ ਤਾਂ ਕੋਲਾ ਕੱਢਣ ਵਾਲੀ ਟਰਾਲੀ ਦੇ ਸਹਾਰੇ ਬਾਹਰ ਆ ਗਏ ਪਰ 71 ਮਜ਼ਦੂਰ ਥੱਲੇ ਹੀ ਫਸੇ ਹੋਏ ਰਹਿ ਗਏ ਸਨ ਕਿਉਂਕਿ ਪਾਣੀ ਵਧਣ ਨਾਲ ਟਰਾਲੀਆਂ ਖਾਨ ਦੇ ਅੰਦਰ ਜਾ ਨਹੀਂ ਪਾ ਰਹੀਆਂ ਸਨ
ਇਸ ਹਾਲਤ ‘ਚ ਸਾਰੇ ਅਧਿਕਾਰੀਆਂ ਨੇ ਹਾਰ ਮੰਨ ਕੇ ਕੁਦਰਤ ਦੇ ਕਰਿਸ਼ਮੇ ਦਾ ਇੰਤਜ਼ਾਰ ਕਰਨਾ ਸ਼ੁਰੂ ਕਰ ਦਿੱਤਾ ਉਸ ਸਮੇਂ ਜਸਵੰਤ ਸਿੰਘ ਗਿੱਲ ਖਾਨ ਤੋਂ 25 ਕਿੱਲੋ ਮੀਟਰ ਦੂਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ‘ਚ ਰੁੱਝੇ ਸਨ ਉਨ੍ਹਾਂ ਨੇ ਸਵੇਰੇ ਗੁਰਦੁਆਰਾ ਸਾਹਿਬ ‘ਚ ਡਿਊਟੀ ਕਰਨੀ ਸੀ ਕਿ ਰਾਤ ਨੂੰ ਉਨ੍ਹਾਂ ਨੂੰ ਇਸ ਹਾਦਸੇ ਦਾ ਸੰਦੇਸ਼ ਮਿਲਿਆ ਇੰਜੀਨੀਅਰ ਗਿੱਲ ਸੰਦੇਸ਼ ਮਿਲਦੇ ਹੀ ਖਾਨ ਵੱਲ ਰਵਾਨਾ ਹੋ ਗਏ ਅਤੇ ਮੌਕੇ ‘ਤੇ ਪਹੁੰਚ ਕੇ ਨੇੜੇ-ਤੇੜੇ ਦਾ ਨਿਰੀਖਣ ਕਰਨ ਤੋਂ ਬਾਅਦ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਇੱਕ ਨਵੀਂ ਰਣਨੀਤੀ ਬਣਾਉਣ ‘ਚ ਜੁਟ ਗਏ ਉਨ੍ਹਾਂ ਨੇ ਇੱਕ ਕੈਪਸੂਲ ਦੀ ਸ਼ਕਲ ਦੇ ਸਟੀਲ ਦੇ ਢਾਂਚੇ ਰਾਹੀਂ ਖਾਨ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਯੋਜਨਾ ਬਣਾਈ
ਜ਼ਮੀਨ ਥੱਲੇ ਖੁਦ ਜਾਣ ਲਈ ਤਿਆਰ ਹੋਏ ਗਿੱਲ
ਉਨ੍ਹਾਂ ਨੇ ਖਾਨ ਵੱਲ ਇੱਕ 22 ਇੰਚ ਵਿਆਸ ਦਾ ਸੁਰਾਖ ਬਣਵਾਇਆ, ਜਿਸ ਨੂੰ ਬਣਾਉਣ ‘ਚ ਦਸ ਘੰਟੇ ਦਾ ਸਮਾਂ ਲੱਗ  ਗਿਆ ਹੁਣ ਤੱਕ ਰਾਤ ਗੁਜ਼ਰ ਗਈ ਸੀ ਅਤੇ ਦਿਨ ਵੀ ਅੱਧਾ ਨਿੱਕਲ ਗਿਆ ਸੀ ਅਤੇ ਅੰਦਰ ਫਸੇ 71 ਮਜ਼ਦੂਰਾਂ ਦੀਆਂ ਚੀਖਾਂ ਵੀ ਸੁਣਾਈ ਦੇਣੀਆਂ ਬੰਦ ਹੋ ਚੁੱਕੀਆਂ ਸਨ ਇਸ ਕੈਪਸੂਲ ਨੁਮਾ ਢਾਂਚੇ ‘ਚ ਇੱਕ ਆਦਮੀ ਨੂੰ ਜ਼ਮੀਨ ਦੇ ਥੱਲੇ ਜਾਣਾ ਸੀ ਪਰ ਸਮੱਸਿਆ ਇਹ ਸੀ ਕਿ ਜ਼ਮੀਨ ਦੇ ਥੱਲੇ ਜਾਵੇ ਕੌਣ? ਅਜਿਹੇ ‘ਚ ਗਿੱਲ ਖੁਦ ਜ਼ਮੀਨ ਥੱਲੇ ਜਾਣ ਲਈ ਤਿਆਰ ਹੋਏ
ਵਿਭਾਗ ਦੇ ਅਧਿਕਾਰੀਆਂ ਨੇ ਗਿੱਲ ਨੂੰ ਖਾਨ ‘ਚ ਉੱਤਰਨ ਤੋਂ ਮਨਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਜਗ੍ਹਾ ਕਿਸੇ ਮਜ਼ਦੂਰ ਨੂੰ ਭੇਜ ਦਿੱਤਾ ਜਾਵੇਗਾ ਪਰ ਗਿੱਲ ਨੇ ਕਿਹਾ ਕਿ ਮਜ਼ਦੂਰ ਪਹਿਲਾਂ ਹੀ ਵੱਡੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਆਏ ਹਨ ਅਤੇ ਡਰੇ ਹੋਏ ਹਨ ਅਤੇ ਖਾਨ ‘ਚ ਫਸੇ ਹੋਏ ਮਜ਼ਦੂਰ ਵੀ ਪਤਾ ਨਹੀਂ ਜਿੰਦਾ ਹਨ ਵੀ ਜਾਂ ਨਹੀਂ ਇਸ ਲਈ ਮੈਂ ਹੀ ਸੁਰੰਗ ‘ਚ ਜਾਵਾਂਗਾ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ ਖਾਨ ‘ਚ ਫਸੇ ਮਜ਼ਦੂਰਾਂ ਨੂੰ ਲੰਮਾ ਸਮਾਂ ਹੋ ਗਿਆ ਸੀ ਅਤੇ ਜਿੱਥੇ ਇੱਕ ਵੀ ਆਦਮੀ ਦੇ ਜਿੰਦਾ ਹੋਣ ਦੀ ਉਮੀਦ ਨਹੀਂ ਸੀ, ਉੱਥੇ ਗਿੱਲ ਨੇ ਇੱਕ-ਇੱਕ ਕਰਕੇ ਛੇ ਘੰਟਿਆਂ ‘ਚ 65 ਵਿਅਕਤੀਆਂ ਨੂੰ ਖਾਨ ‘ਚੋਂ ਬਾਹਰ ਕੱਢਿਆ
ਜਦੋਂ ਆਖਰੀ ਆਦਮੀ ਨੂੰ ਲੈ ਕੇ ਗਿੱਲ ਬਾਹਰ ਕੱਢਦੇ ਤਾਂ ਮੌਕੇ ‘ਤੇ ਮੌਜ਼ੂਦ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਭਗਵਾਨ ਦਾ ਫਰਿਸ਼ਤਾ ਕਹਿ ਕੇ ਸੰਬੋਧਨ ਕੀਤਾ ਇਸ ਦੇ ਬਾਵਜ਼ੂਦ ਵੀ ਇੰਜੀਨੀਅਰ ਗਿੱਲ ਦੀਆਂ ਅੱਖਾਂ ‘ਚ ਹੰਝੂ ਆ ਗਏ ਅਤੇ ਕਿਹਾ ਕਿ ਉਹ ਬਾਕੀ ਛੇ ਲੋਕਾਂ ਨੂੰ ਨਹੀਂ ਬਚਾ ਸਕੇ ਇੰਜੀਨੀਅਰ ਗਿੱਲ ਅੱਜ ਕੱਲ੍ਹ ਅੰਮ੍ਰਿਤਸਰ ‘ਚ ਰਹਿ ਰਹੇ ਹਨ ਹੁਣ ਜਲਦ ਹੀ ਉਨ੍ਹਾਂ ਦੇ ਜੀਵਨ ‘ਤੇ ਇੱਕ ਫਿਲਮ ਬਣਨ ਜਾ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।