Rajpura - Sach Kahoon Punjabi
ਰਾਜਪੁਰਾ ਦੇ ਇੰਸਪੈਕਟਰ ਤੇ ਦੋ ਸਹਾਇਕ ਥਾਣੇਦਾਰਾਂ ਖਿਲਾਫ਼ ਮਾਮਲਾ ਦਰਜ
ਤਿੰਨੇ ਮੁਅੱਤਲ, ਇੱਕ ਗ੍ਰਿਫ਼ਤਾਰ, ਬਾਕੀ ਵੀ ਛੇਤੀ ਹੋਣਗੇ ਗ੍ਰਿਫ਼ਤਾਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਨਸ਼ੀਲੀਆਂ ਗੋਲੀਆਂ ਦੇ ਪਾਰਸਲ ਦੇ ਮਾਮਲੇ ਨੂੰ ਰਫਾ-ਦਫਾ ਕਰਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਮਾਮਲੇ ਵਿਚ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪੇਸ਼ ਕੀਤੀ ਪੜਤਾਲੀਆ ਰਿਪੋਰਟ ਦੇ ਅਧਾਰ ‘ਤੇ ਸੀ.ਆਈ.ਏ. ਸਟਾਫ਼ ਰਾਜਪੁਰਾ ਦੇ ਇੰਸਪੈਕਟਰ ਗੁਰਜੀਤ ਸਿੰਘ, ਸਹਾਇਕ ਥਾਣੇਦਾਰ ਸਾਹਿਬ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਤਿੰਨਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਸਹਾਇਕ ਥਾਣੇਦਾਰ ਨੰਬਰ 1679 ਪਟਿਆਲਾ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਦੱਸਣਯੋਗ ਹੈ ਕਿ ਨਸ਼ੀਲੀਆਂ ਗੋਲੀਆਂ ਦਾ ਇਹ ਮਾਮਲਾ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਉਠਾਇਆ ਗਿਆ ਸੀ। Rajpura
ਇਸ ਸਬੰਧੀ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 16.11.2019 ਨੂੰ 66 ਬਕਸੇ ਕਲੋਵੀਡੋਲ ਦਵਾਈਆਂ ਦਾ ਇੱਕ ਪਾਰਸਲ ਅਹੂਜਾ ਮੈਡੀਕਲ ਸਟੋਰ ਸਾਹਮਣੇ ਏ.ਪੀ.ਜੈਨ ਹਸਪਤਾਲ ਰਾਜਪੁਰਾ ਦੀ ਦੁਕਾਨ ‘ਤੇ ਚੰਦਨ ਟਰਾਂਸਪੋਰਟ ਰਾਹੀਂ ਆਇਆ। ਸੁਸ਼ੀਲ ਕੁਮਾਰ ਅਹੂਜਾ (ਮਾਲਕ ਅਹੂਜਾ ਮੈਡੀਕੋਜ਼) ਨੇ ਡਰਾਈਵਰ ਨੂੰ ਕਿਹਾ ਕਿ ਉਸ ਨੇ ਇਹ ਪਾਰਸਲ ਨਹੀਂ ਮੰਗਵਾਇਆ ਹੈ ਤਾਂ ਡਰਾਇਵਰ ਨੇ ਉਸ ਨੂੰ ਬਿੱਲ ਦੇ ਦਿੱਤਾ, ਬਿੱਲ ‘ਤੇ ਐਡਰੈਸ ਤਾਂ ਅਹੂਜਾ ਮੈਡੀਕਲ ਸਟੋਰ ਦਾ ਹੀ ਸੀ ਪਰ ਟੈਲੀਫੋਨ ਨੰਬਰ ਕਿਸੇ ਹੋਰ ਦਾ ਸੀ। ਅਹੂਜਾ ਮੈਡੀਕਲ ਵੱਲੋਂ ਜਦੋਂ ਚੰਦਨ ਟਰਾਂਸਪੋਰਟ ਦੇ ਮਾਲਕ ਨਾਲ ਫੋਨ ‘ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਪਾਰਸਲ ਦੇਵਯਾਨੀ ਫਾਰਮਾ, ਚੰਡੀਗੜ੍ਹ ਤੋਂ ਖੁਸ਼ਦਿਲ ਟਰਾਂਸਪੋਰਟ (ਚੰਡੀਗੜ) ਰਾਹੀਂ ਉਨ੍ਹਾਂ ਪਾਸ ਆਇਆ ਸੀ। ਉਸ ਪਾਰਸਲ ਵਿੱਚ 3300 ਗੋਲੀਆਂ ਕਲੋਵੀਡੋਲ ਦੀਆਂ ਸਨ, ਜਿਨ੍ਹਾਂ ਵਿੱਚ ਟਰਾਮਾਡੋਲ ਸਾਲਟ ਹੁੰਦਾ ਹੈ।
ਸ. ਸਿੱਧੂ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਪਤਾਨ ਪੁਲਿਸ, ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ ਅਤੇ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਆਕਾਸ਼ਦੀਪ ਸਿੰਘ ਔਲਖ ਪਾਸੋਂ ਕਰਵਾਈ ਗਈ। ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਪਾਰਸਲ ਹਰੀ ਓਮ ਸ਼ੁਕਲਾ ਵਾਸੀ ਨਵਾਂ ਗਾਂਓ, ਚੰਡੀਗੜ੍ਹ ਵੱਲੋਂ ਭੇਜਿਆ ਗਿਆ ਸੀ, ਜੋ ਇਹ ਪਾਰਸਲ ਮੁਕੇਸ਼ ਕੁਮਾਰ (ਗੁਰੂ ਨਾਨਕ ਮੈਡੀਕਲ ਹਾਲ) ਵੱਲੋਂ ਆਪਣਾ ਮੋਬਾਇਲ ਨੰਬਰ ਦੇ ਕੇ ਮੰਗਵਾਇਆ ਗਿਆ ਸੀ, ਜਿਸ ਕਰਕੇ ਇਨ੍ਹਾਂ ਦੋਵਾਂ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਪੜਤਾਲ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਉਸੇ ਦਿਨ ਸ਼ਾਮ ਨੂੰ ਹੀ, ਇਸ ਭੇਜੇ ਗਏ ਪਾਰਸਲ ਦੀ ਸੂਚਨਾ ਇੰਚਾਰਜ ਸੀ.ਆਈ.ਏ ਸਟਾਫ ਰਾਜਪੁਰਾ ਇੰਸਪੈਕਟਰ ਗੁਰਜੀਤ ਸਿੰਘ ਨੂੰ ਪ੍ਰਾਪਤ ਹੋਈ ਸੀ। ਗੁਪਤ ਸੂਚਨਾ ਮਿਲਣ ‘ਤੇ ਇੰਚਾਰਜ ਸੀ.ਆਈ.ਏ ਰਾਜਪੁਰਾ ਵੱਲੋਂ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਭੇਜਿਆ ਗਿਆ। ਜਿਹਨਾਂ ਵੱਲੋਂ ਹਰੀ ਓਮ ਸ਼ੁਕਲਾ ਨੂੰ ਸੀ.ਆਈ.ਏ ਰਾਜਪੁਰਾ ਵਿਖੇ ਬੁਲਾਇਆ ਗਿਆ। ਪਰ ਇਸ ਪਾਰਸਲ ਸਬੰਧੀ ਅਤੇ ਹਰੀ ਓਮ ਸੁਕਲਾ ਨੂੰ ਸੀ.ਆਈ.ਏ ਰਾਜਪੁਰਾ ਬੁਲਾਉਣ ਸਬੰਧੀ ਇੰਚਾਰਜ ਸੀ.ਆਈ.ਏ ਰਾਜਪੁਰਾ ਵੱਲੋਂ ਇਸ ਦੀ ਸੂਚਨਾ ਕਿਸੇ ਵੀ ਸੀਨੀਅਰ ਅਫਸਰ ਨੂੰ ਨਹੀਂ ਦਿੱਤੀ ਗਈ ਅਤੇ ਬਿਨਾਂ ਕਿਸੇ ਅਫਸਰ ਨੂੰ ਦੱਸਿਆ ਅਤੇ ਇਸ ਮਾਮਲੇ ਨੂੰ ਬਿਨਾਂ ਇੰਨਵੈਸਟੀਗੇਟ ਕੀਤਿਆਂ ਆਪਣੇ ਪੱਧਰ ‘ਤੇ ਹੀ ਦਬਾ ਦਿੱਤਾ ਗਿਆ। ਜਿਸ ਕਰਕੇ ਇੰਚਾਰਜ ਸੀ.ਆਈ.ਏ ਸਟਾਫ ਰਾਜਪੁਰਾ ਇੰਸਪੈਕਟਰ ਗੁਰਜੀਤ ਸਿੰਘ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੂੰ ਉਕਤ ਮੁਕੱਦਮੇ ਵਿੱਚ ਨਾਮਜ਼ਦ ਕਰਕੇ ਉਕਤ ਮੁਕੱਦਮਾ ਵਿੱਚ 13 (2) 88 ਪੀ.ਸੀ ਐਕਟ ਦਾ ਵਾਧਾ ਕੀਤਾ ਗਿਆ। ਮੁਕੱਦਮਾ ਵਿੱਚ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਉਨ੍ਹਾਂ ਵਿਰੁੱਧ ਵਿਭਾਗੀ ਪੜਤਾਲ ਆਰੰਭ ਕੀਤੀ ਜਾ ਚੁੱਕੀ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਤਫਤੀਸ਼ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ ਸਰਕਲ ਰਾਜਪੁਰਾ ਵੱਲੋਂ ਕੀਤੀ ਜਾ ਰਹੀ ਹੈ। ਤਫਤੀਸ਼ ਦੌਰਾਨ ਗੁਰੂ ਨਾਨਕ ਮੈਡੀਕਲ ਹਾਲ ਦੇ ਪ੍ਰੋਪਰਾਈਟਰ/ਪਾਰਟਰਨਰ/ਕੋਈ ਹੋਰ ਸਬੰਧਿਤ ਧਿਰ ਅਤੇ ਸਬੰਧਿਤ ਟਰਾਂਸਪੋਰਟਰਾਂ ਦੇ ਰੋਲ ਨੂੰ ਵਾਚਦੇ ਹੋਏ, ਕਾਰਵਾਈ ਕੀਤੀ ਜਾਵੇਗੀ। ਉਕਤ ਮੁਕੱਦਮੇ ਵਿੱਚ ਇੱਕ ਮੁਲਜ਼ਮ ਸਹਾਇਕ ਥਾਣੇਦਾਰ  ਸਾਹਿਬ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਮਾਮਲੇ ਦੇ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੰਪਨੀ ਦਾ ਮੁਲਾਜ਼ਮ ਲਿਜਾ ਰਿਹਾ ਸੀ ਕੈਸ਼
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਤੋਂ ਚਾਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਪੁਲਿਸ ਨੇ ਅਣਪਛਾਤੇ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਉਕਤ ਕਰਮਚਾਰੀ ਸਥਾਨਕ ਸਿਵਲ ਹਸਪਤਾਲ ‘ਚ ਇਲਾਜ ਅਧੀਨ ਹੈ।
ਸ਼ੰਭੂ ਪੁਲਿਸ ਦੇ ਥਾਣੇਦਾਰ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਵਨ ਕੁਮਾਰ ਵਾਸੀ ਵਿਕਾਸ ਨਗਰ ਰਾਜਪੁਰਾ ਨੇ ਸ਼ੰਭੂ ਦੀ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰੇਜੀਡੇਨਸ਼ਲ ਕੇਸ਼ ਸਰਵਿਸ ਕੰਪਨੀ ‘ਚ ਕੰਮ ਕਰਦਾ ਹੈ ਤੇ ਜਦੋਂ ਅੱਜ ਸਵੇਰੇ 11 ਵਜੇ ਦੇ ਕਰੀਬ ਉਹ ਪਿੰਡ ਮਦਨਪੁਰ ਤੇ ਡਾਹਰੀਆਂ ਦੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪਾਂ ਤੋਂ ਸਾਢੇ 8 ਲੱਖ ਰੁਪਏ ਇਕੱਠੇ ਕਰਕੇ ਰਾਜਪੁਰਾ ਵੱਲ ਆ ਰਿਹਾ ਸੀ ਤਾਂ ਪਿੰਡ ਘੱਗਰਸਰਾਏ ਨੇੜਲੇ ਗੁਰਚਰਨ ਪੈਟਰੋਲ ਪੰਪ ਨੇੜੇ ਦੋ ਮੋਟਰਸਾਈਕਲਾਂ ‘ਤੇ 4 ਵਿਅਕਤੀ ਆਏ ਤੇ ਉਸਦੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸੁੱਟ ਲਿਆ, ਜਿਸ ਤੋਂ ਉਪਰੰਤ ਉਸਦੇ ਪਿੱਠ, ਬਾਂਹਾਂ ਅਤੇ ਲੱਤਾਂ ‘ਤੇ ਰਾਡਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਉਸਦੇ ਹੱਥ ‘ਚ ਫੜ੍ਹੇ ਬੈਗ, ਜਿਸ ‘ਚ ਪੰਪਾਂ ਤੋਂ ਇਕੱਠੇ ਕੀਤੇ ਸਾਢੇ 8 ਲੱਖ ਰੁਪਏ ਸਨ ਨੂੰ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਝਪਟਮਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਧਮਾਕੇ ‘ਚ ਮਹਿੰਦਰਾ ਪਿਕਅੱਪ, ਆਟੋ ਰਿਕਸ਼ਾ, ਅੱਧੀ ਦਰਜ਼ਨ ਘਰਾਂ ਦੀਆਂ ਕੱਧਾਂ, ਛੱਤਾਂ ਤੇ ਟਰੈਕਟਰ ਨੁਕਸਾਨੇ
ਇੱਕ ਵਿਅਕਤੀ ਦੀ ਮੌਤ, 5 ਜਖਮੀ
ਰਾਜਪੁਰਾ (ਅਜਯ ਕਮਲ)। ਸਥਾਨਕ ਮਿਰਚ ਮੰਡੀ ‘ਚ ਬੀਤੀ ਦੇਰ ਰਾਤ ਮਹਿੰਦਰਾ ਪਿਕਅੱਪ ‘ਚ ਹੋਏ ਧਮਾਕੇ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਾਣਕਾਰੀ ਅਨੁਸਾਰ ਧਮਾਕੇ ਦੌਰਾਨ ਮਹਿੰਦਰਾ ਗੱਡੀ ‘ਚ ਬੈਠੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਜਦੋਂਕਿ ਇਸ ਹਾਦਸੇ ‘ਚ 5 ਤੋਂ ਵੱਧ ਵਿਅਕਤੀ ਜ਼ਖ਼ਮੀ ਤੇ ਦੋ ਲਾਪਤਾ ਦੱਸੇ ਜਾ ਰਹੇ ਹਨ। ਇਸ ਦੌਰਾਨ ਸ਼ਹਿਰੀ ਪੁਲਿਸ ਦੇ ਡੀਐਸਪੀ, ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਲਗਭਗ 35 ਫੁੱਟ ਉੱਚਾ ਉੱਡ ਕੇ 200 ਫੁੱਟ ਦੂਰੀ ‘ਤੇ ਜਾ ਡਿੱਗਾ। (Explosion)
ਜਾਣਕਾਰੀ ਅਨੁਸਾਰ ਰਾਜਪੁਰਾ ਮਿਰਚ ਮੰਡੀ ਜਿਸ ਨੂੰ ਬਾਰੂਦ ਦੇ ਢੇਰ ‘ਤੇ ਵੱਸੀ ਕਲੋਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਵਿੱਚ ਦੇਰ ਰਾਤ ਇਕ ਮਹਿੰਦਰਾ ਪਿੱਕਅੱਪ ‘ਚ ਰੱਖੀ ਬੰਬ ਤਿਆਰ ਕਰਨ ਦੀ ਸਮੱਗਰੀ ਦੇ ਫਟਣ ਦਾ ਇੱਕ ਵੱਡਾ ਧਮਾਕਾ ਹੋਇਆ ਇਸ ਧਮਾਕੇ ਦੀ ਆਵਾਜ਼ ਕਈ ਕਿਲੋਮੀਟਰ ਤੱਕ ਸੁਣਾਈ ਦਿੱਤੀ ਭਰੋਸੇਯੋਗ ਵਸੀਲਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਅਕਤੀ ਦੀ ਪਹਿਚਾਣ ਸੰਜੇ ਨਾਮਕ ਵਿਅਕਤੀ ਵੱਜੋ ਹੋਈ ਹੈ। (Explosion)
Holiday : 22 ਜਨਵਰੀ ਨੂੰ ਛੁੱਟੀ ਦਾ ਐਲਾਨ, ਇਨ੍ਹਾਂ ਸੂਬਿਆਂ ’ਚ ਅਦਾਰੇ ਰਹਿਣਗੇ ਬੰਦ
ਇਸ ਧਮਾਕੇ ਨਾਲ ਲੱਛਮਣ ਉਰਫ ਸੰਨੀ ਵਾਸੀ ਸ਼ੋਰਗਿਰ ਬਸਤੀ, ਧਰਮਪਾਲ ਅਤੇ ਰਾਜੂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਧਰਮਪਾਲ ਤੇ ਲਛਮਣ ਨੂੰੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਨੇੜਲੇ ਘਰਾਂ ਕੰਧਾਂ, ਛੱਤਾਂ, ਦਰਵਾਜੇ, ਖਿੜਕੀਆ ਦੇ ਸੀਸੇ, ਏਸੀ, ਫਰੀਜ ਵੀ ਨੁਕਸਾਨੇ ਗਏ। ਇਸ ਸਬੰਧੀ ਥਾਣਾ ਸਿਟੀ ਐਸ.ਐਚ.ਓ ਗੁਰਚਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਪੂਰੀ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਪੁਲਿਸ ਨੇ ਇੱਕ ਅਣਪਛੇ ਵਿਅਕਤੀ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਕੰਬੋਜ | Explosion
ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਮੌਕੇ ‘ਤੇ ਜਾਇਜਾ ਲਿਆ ਅਤੇ ਕਿਹਾ ਕਿ ਜੋ ਵੀ ਇਸ ਘਟਨਾ ਦਾ ਜ਼ਿਮੇਵਾਰ ਹੋਵਾਗਾ ਉਸ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਦੀ ਜੋ ਵੀ ਨੁਕਸਾਨ ਹੋਇਆ ਹੈ ਉਸ ਨੂੰ ਸਰਕਾਰ ਤੋਂ ਮੁਆਵਜਾ ਦਿਵਾਇਆ ਜਾਵੇਗਾ। (Explosion)
ਰਾਜਪੁਰਾ ਨੇੜੇ ਬੱਸ ਤੇ ਕੈਂਟਰ ਦੀ ਭਿਆਨਕ ਟੱਕਰ, ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
ਡਰਾਇਵਰ ਦੀ ਹਾਲਤ ਗੰਭੀਰ
ਅਜਯ ਕਮਲ, ਰਾਜਪੁਰਾ: ਇਥੋਂ ਦੇ ਰਾਜਪੁਰਾ-ਪਟਿਆਲਾ ਰੋਡ ‘ਤੇ ਸਥਿਤ ਅਮਨਦੀਪ ਕਲੋਨੀ ਨੇੜੇ ਇੱਕ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਬੱਸ ਅਤੇ ਕੈਂਟਰ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਵਿਚ ਦੋ ਦਰਜਨ ਤੋਂ ਵੱਧ ਸਵਾਰੀਆਂ ਜਖਮੀ ਹੋ ਗਈਆਂ ਹਨ ਜਦਕਿ ਕੈਂਟਰ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਪਟਿਆਲਾ ਵਲੋਂ ਆ ਰਹੀ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਬੱਸ ਜਦੋਂ ਅਮਨਦੀਪ ਕਲੋਨੀ ਨੇੜੇ ਪਹੁੰਚੀ ਤਾਂ ਰਾਜਪੁਰਾ ਵਲੋਂ ਜਾ ਰਹੇ ਇੱਕ ਕੈਂਟਰ ਨਾਲ ਅਚਾਨਕ ਆਹਮੋ ਸਾਹਮਣੇ ਟੱਕਰ ਹੋ ਗਈ। ਬੱਸ ਵਿਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿਚ ਸਵਾਰ ਲੱਗਭਗ 50-60 ਸਵਾਰੀਆਂ ਵਿਚੋਂ ਦੋ ਦਰਜਨ ਤੋਂ ਵੱਧ ਸਵਾਰੀਆਂ ਨੂੰ ਸੱਟਾ ਲੱਗੀਆਂ ਅਤੇ ਕੈਂਟਰ ਚਾਲਕ ਰਜਿੰਦਰ ਨੂੰ ਕੈਂਟਰ ਵਿਚ ਬੂਰੀ ਤਰ੍ਹਾਂ ਫਸ ਗਿਆ।
ਡਰਾਇਵਰ ਨੂੰ ਰਾਹਗੀਰਾਂ ਨੇ ਕਾਫੀ ਜਦੋ ਜਹਿਦ ਨਾਲ ਬਾਹਰ ਕੱਢਿਆ ਤਾਂ ਤੁਰੰਤ ਜਖਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਕੈਂਟਰ ਚਾਲਕ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿਤਾ। ਹਸਪਤਾਲ ਵਿੱਚ ਇਲਾਜ ਦੌਰਾਨ ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਦੱਸਿਆ ਕਿ ਉਹ ਪਟਿਆਲਾ ਤੋਂ ਪੀ.ਜੀ.ਆਈ ਜਾ ਰਹੇ ਸਨ ਜਦੋ ਉਹ ਪਿੰਡ ਖੰਡੌਲੀ ਨੇੜੇ ਪਹੁੰਚੇ ਤਾ ਗਲਤ ਸਾਈਡ ਤੋਂ ਆ ਰਹੇ ਇੱਕ ਕੈਂਟਰ ਨਾਲ ਉਨ੍ਹਾਂ ਦੀ  ਬੱਸ ਦੀ ਟੱਕਰ ਹੋ ਗਈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।