Canter - Sach Kahoon Punjabi
ਹਥਿਆਰਾਂ ਸਮੇਤ ਪੁਲਿਸ ਨੇ 6 ਲੁਟੇਰੇ ਵੀ ਕੀਤੇ ਕਾਬੂ
ਪ੍ਰੈੱਸ ਕਾਨਫਰੰਸ ਦੌਰਾਨ ਐਸਪੀ ਜਾਣਕਾਰੀ ਦਿੱਤੀ
ਫਿਰੋਜ਼ਪੁਰ(ਸੱਚ ਕਹੂੰ ਨਿਊਜ਼) ਚਾਰ ਦਿਨ ਪਹਿਲਾਂ ਜ਼ੀਰਾ ਰੋਡ ‘ਤੇ ਪਿੰਡ ਸ਼ਾਦੇ ਹਾਸ਼ਮ ਕੋਲ ਅੱਧੀ ਰਾਤ ਨੂੰ ਲੁਟੇਰਿਆਂ ਵੱਲੋਂ ਹਥਿਆਰਾਂ ਦੇ ਬਲ ‘ਤੇ ਲੁੱਟੇ ਬਾਸਮਤੀ ਦੇ ਭਰੇ ਕੈਂਟਰ ਨੂੰ ਪੁਲਿਸ ਨੇ ਬਰਾਮਦ ਕਰਦਿਆਂ 6 ਲੁਟੇਰਿਆਂ ਨੂੰ ਹਥਿਆਰਾਂ ਅਤੇ ਇੱਕ ਸਕਾਰਪਿਓ ਗੱਡੀ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਪੀ (ਡੀ) ਬਲਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਵਾਸੀ ਮਾਸੀ ਜੋਆ ਨੇ ਥਾਣਾ ਕੁਲਗੜੀ ‘ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਰਾਤ ਦੇ ਕਰੀਬ ਸਵਾ 1 ਵਜੇ ਉਹ ਫਿਰੋਜ਼ਪੁਰ ਸਾਈਡ ਤੋਂ ਕੈਂਟਰ ਪੀਬੀ 10 ਈਐੱਚ 3253 ਬਾਸਮਤੀ ਨਾਲ ਭਰ ਕੇ ਲਿਜਾ ਰਿਹਾ ਸੀ ਤਾਂ ਸ਼ਾਦੇ ਹਾਸ਼ਮ ਕੋਲ ਇੱਕ ਗੱਡੀ ਸਕਾਰਪਿਓ ਰੰਗ ਚਿੱਟਾ ਉਸਦੇ ਕੈਂਟਰ ਅੱਗੇ ਲਾ ਕੇ 6 ਮੋਨੇ ਨੌਜਵਾਨ 315 ਬੋਰ ਬੰਦੂਕ ਤਾਣ ਕੇ ਉਸ ਕੋਲੋਂ ਕੈਂਟਰ, ਮੋਬਾਇਲ ਤੇ 8 ਹਜ਼ਾਰ ਨਗਦੀ ਖੋਹ ਕੇ ਲੈ ਗਏ।
ਐੱਸਪੀ (ਡੀ) ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇੰਸਪੈਕਟਰ ਜਸਵੰਤ ਸਿੰਘ ਥਾਣਾ ਮੁਖੀ ਕੁਲਗੜੀ ਤੇ ਇੰਸਪੈਕਟਰ ਅਚਤਾਰ ਸਿੰਘ ਇੰਚਾਰਜ ਸੀਆਈਏ ਸਟਾਫ਼ ਦੀ ਟੀਮ ਵੱਲੋਂ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਦਿਆਂ ਲੁੱਟ ਦੇ ਹੈੱਡ ਸੰਦੀਪ ਸਿੰਘ ਪੁੱਤਰ ਵਿਰਸਾ ਸਿੰਘ, ਸਾਜਨ ਉਰਫ ਘੁੱਲਾ ਪੁੱਤਰ ਸ਼ਿੰਦਾ ਸਿੰਘ ਵਾਸੀਆਨ ਸੱਦੂ ਸ਼ਾਹ, ਰਾਹੁਲ ਉਰਫ ਕੇਤੀ ਪੁੱਤਰ ਸ਼ਿੰਦਾ ਵਾਸੀ ਸ਼ੇਰਖਾ, ਗੁਰਪ੍ਰੀਤ ਸਿੰਘ ਉਰਫ ਬੱਚੀ ਪੁੱਤਰ ਹਰਭਜਨ ਸਿੰਘ, ਰਾਜਾ ਉਰਫ ਸੰਨੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਵਲੂਰ, ਸਾਵਨ ਪੁੱਤਰ ਮੇਜਰ ਸਿੰਘ ਵਾਸੀ ਬਸਤੀ ਖਜ਼ੂਰ ਵਾਲੀ ਨੂੰ ਸਮੇਤ ਸਕਾਰਪਿਓ ਪੀਬੀ 46 ਈ 8517, ਬਾਸਮਤੀ ਦਾ ਭਰਿਆ ਕੈਂਟਰ, ਰਾਈਫਲ 315 ਬੋਰ ਸਮੇਤ 6 ਕਾਰਤੂਸ, 2 ਕਾਪੇ, ਤਿੰਨ ਡਾਂਗਾਂ-ਸੋਟੇ ਬਰਾਮਦ ਕੀਤੇ ਹਨ, ਜਿਨ੍ਹਾਂ ਵੱਲੋਂ ਜ਼ੀਰਾ ਇਲਾਕੇ ‘ਚ ਹੋਰ ਵੀ ਵਾਰਦਾਤਾਂ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਪੁਲਿਸ ਰਿਮਾਂਡ ਲੈ ਕੇ ਉਕਤ ਵਿਅਕਤੀਆਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਾਕਿਆਂ ਦਾ ਭਰਿਆ ਕੈਂਟਰ ਪਹਿਲਾਂ ਪੁਲਿਸ ਨੇ ਤੇ ਫ਼ਿਰ ਲੋਕਾਂ ਕੀਤਾ ਕਾਬੂ
ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ, ਮਾਲ ਦੇ ਅਸਲ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ
ਸਮਾਣਾ, (ਸੁਨੀਲ ਚਾਵਲਾ) ਸਮਾਣਾ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਇੱਕ ਆਤਿਸ਼ਬਾਜ਼ੀ ਦਾ ਭਰਿਆ ਕੈਂਟਰ ਫੜਿਆ ਪ੍ਰੰਤੂ ਇਸ ਦੇ ਬਾਜਵੂਦ ਜਦੋਂ ਕੈਂਟਰ ਚਾਲਕ ਪੁਲਿਸ ਚੌਂਕੀ ਕੋਲ ਕੈਂਟਰ ਖੜ੍ਹਾ ਕਰ ਰਿਹਾ ਸੀ ਤਾਂ ਅਚਾਨਕ ਉਸਨੇ ਮੌਕੇ ਦਾ ਫਾਇਦਾ ਚੁਕਦਿਆਂ ਆਪਣਾ ਕੈਂਟਰ ਭਜਾ ਲਿਆ ਪ੍ਰੰਤੂ ਲੋਕਾਂ ਦੀ ਮੁਸਤੈਦੀ ਕਾਰਨ ਕੁਝ ਲੋਕਾਂ ਨੇ ਕੈਂਟਰ ਦਾ ਪਿੱਛਾ ਕਰਕੇ ਕੈਂਟਰ ਚਾਲਕ ਨੂੰ ਮੁੜ ਪੁਲਿਸ ਚੌਂਕੀ ਆਪਣਾ ਕੈਂਟਰ ਲਿਆਉਣ ਲਈ ਮਜ਼ਬੂਰ ਕਰ ਦਿੱਤਾ ।
ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਕੇਵਲ ਕੈਂਟਰ ਚਾਲਕ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਆਤਿਸ਼ਬਾਜੀ ਦੇ ਅਸਲੀ ਮਾਲਕ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ  ਜਾਣਕਾਰੀ ਅਨੁਸਾਰ ਸਿਟੀ ਪੁਲਿਸ ਦੇ ਏਐਸਆਈ ਬਲਵਿੰਦਰ ਸਿੰਘ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਪਾਰਟੀ ਸਮੇਤ ਸਥਾਨਕ ਸਹਿਜਪੁਰਾ ਚੌਂਕ ਵਿਖੇ ਨਾਕਾਬੰਦੀ ਕਰਕੇ ਭਵਾਨੀਗੜ੍ਹ ਵੱਲੋਂ ਆਉਂਦੇ ਕੈਂਟਰ ਨੰਬਰ ਪੀਬੀ 13ਬੀ 1427 ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਹ ਆਤਿਸ਼ਬਾਜ਼ੀ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ।
ਪੁਲਿਸ ਨੇ ਟੈਂਪੂ ਚਾਲਕ ਬੱਬੂ ਪੁੱਤਰ ਸਤਿਗੁਰੂ ਸਿੰਘ ਵਾਸੀ ਸੀਤਾ ਗੀਤਾ ਗਲੀ ਸਮਾਣਾ ਨੂੰ ਬਿਨਾਂ ਲਾਇਸੈਂਸ, ਬਿਨਾਂ ਪਰਮਿਟ ਆਪਣੀ ਗੱਡੀ ਵਿੱਚ ਪਟਾਕੇ ਲੈ ਕੇ ਜਾਣ ਦੇ ਮਾਮਲੇ ‘ਚ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਇੱਥੇ ਇਹ ਵੀ ਦੱਸ ਦਈਏ ਕਿ ਜਦੋਂ ਪੁਲਿਸ ਉਕਤ ਕੈਂਟਰ ਨੂੰ ਫੜ ਕੇ ਚੌਂਕੀ ਲੈ ਕੇ ਆਈ ਤਾਂ ਕੈਂਟਰ ਚਾਲਕ ਕੈਂਟਰ ਨੂੰ ਠੀਕ ਕਰਕੇ ਲਗਾਉਣ ਦਾ ਬਹਾਨਾ ਬਣਾ ਕੇ ਕੈਂਟਰ ਨੂੰ ਭਜਾ ਲੈ ਗਿਆ ਪ੍ਰੰਤੂ ਲੋਕਾਂ ਨੇ ਉਸਦਾ ਕਾਫ਼ੀ ਦੂਰ ਤੱਕ ਪਿੱਛਾ ਕੀਤਾ, ਜਿਸ ਕਾਰਨ ਉਸਨੂੰ ਮਜ਼ਬੂਰਨ ਆਪਣਾ ਕੈਂਟਰ ਮੁੜ ਚੌਂਕੀ ਲਿਆ ਕੇ ਖੜ੍ਹਾ ਕਰਨਾ ਪਿਆ ਇੱਥੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਨੇ ਪਟਾਕੇ ਲੈ ਕੇ ਆ ਰਹੇ ਗੱਡੀ ਚਾਲਕ ਖ਼ਿਲਾਫ਼ ਤਾਂ ਮਾਮਲਾ ਦਰਜ ਕਰ ਲਿਆ ਪ੍ਰੰਤੂ ਜਿਸ ਦੁਕਾਨਦਾਰ ਦੇ ਇਹ ਪਟਾਕੇ ਸਨ ਉਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਉਸ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ ਇਸ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਕੈਂਟਰ ਦੀ ਟੱਕਰ ਨਾਲ ਤਿੰਨ ਦੀ ਮੌਤ, ਅੱਧਾ ਦਰਜਨ ਜ਼ਖਮੀ
ਅਬੋਹਰ, ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼
ਪਿੰਡ ਗੁੰਜਾਲ ਦੇ ਕੋਲ ਲੰਘੀ ਰਾਤ ਇੱਕ ਕੈਂਟਰ ਦੀ ਚਪੇਟ ‘ਚ ਆਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਲਾਸ਼ਾਂ ਨੂੰ ਨਰ ਸੇਵਾ ਨਰਾਇਣ ਸੇਵਾ ਕਮੇਟੀ ਦੇ ਮੈਂਬਰਾਂ ਨੇ ਪੋਸਟਮਾਰਟਮ ਲਈ ਅਬੋਹਰ ਤੇ ਸ੍ਰੀ ਗੰਗਾਨਗਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।
ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਪਿੰਡ ਜੰਡਵਾਲਾ ਹਨੁਵੰਤਾ ਨਿਵਾਸੀ 40 ਸਾਲ ਦਾ ਭੀਮ ਸੈਨ ਆਪਣੇ ਥਰੀ ਵਹੀਲਰ ‘ਚ ਸ੍ਰੀ ਗੰਗਾਨਗਰ ਦੇ 13 ਕਿਊ ਤੋਂ ਪਿੰਡ ਤੂਤਵਾਲਾ ਦੇ ਦਰਜਨ ਭਰ ਮਜ਼ਦੂਰਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ ਕਿ ਜਦੋਂ ਉਨ੍ਹਾਂ ਦਾ ਟੈਂਪੂ ਪਿੰਡ ਗੁੰਮਜਾਲ ਦੇ ਬੱਸ ਅੱਡੇ ਦੇ ਨਜ਼ਦੀਕ ਅੱਪੜਿਆ ਤਾਂ ਉਸਦਾ ਟਾਇਰ ਖੁੱਲ੍ਹ ਗਿਆ, ਜਿਸ ਕਾਰਨ ਟੈਂਪੂ ‘ਚ ਸਵਾਰ 60 ਸਾਲ ਦਾ ਮਜਦੂਰ ਕਰਨੈਲ ਸਿੰਘ ਪੁੱਤਰ ਲਕਸ਼ਮਣ ਸਿੰਘ, ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ, ਮਹਿੰਦਰ ਪੁੱਤਰ ਭਗਵਾਨ ਸਿੰਘ, ਪਾਲਾ ਸਿੰਘ ਪੁੱਤਰ ਬਲਵਿੰਦਰ ਸਿੰਘ, ਕਸ਼ਮੀਰ ਸਿੰਘ  ਪੁੱਤਰ ਨਾਨਕ ਸਿੰਘ, ਫੁੰਮਨ ਸਿੰਘ ਜਖ਼ਮੀ ਹੋ ਗਏ ਇਸ ਤੋਂ ਬਾਅਦ ਸਾਰੇ ਜਣੇ ਸੜਕ ਕੰਢੇ ਖੜ੍ਹੇ ਹੋ ਗਏ।
ਇਸ ਦੌਰਾਨ ਬਠਿੰਡਾ ਤੋਂ ਸ੍ਰੀ ਗੰਗਾਨਗਰ ਜਾ ਰਹੀ ਇੱਕ ਕਾਰ ‘ਚ ਸਵਾਰ ਲਵਜੀਤ ਪੁੱਤਰ ਜਗਦੀਸ਼ ਕੰਬੋਜ ਨਿਵਾਸੀ ਸ੍ਰੀ ਗੰਗਾਨਗਰ ਤੇ ਕਰਮਜੀਤ ਤੇ ਲਖਵਿੰਦਰ ਨੇ ਉੱਥੇ ਰੁਕ ਕੇ ਟੈਂਪੂ ਸਵਾਰ ਜਖ਼ਮੀਆਂ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਦੀ ਮਦਦ ਕਰ ਰਹੇ ਸਨ ਤਾਂ ਇਸ ਦੌਰਾਨ ਸ੍ਰੀ ਗੰਗਾਨਗਰ ਤੋਂ ਆ ਰਹੇ ਪਾਰਸਲ ਨਾਲ ਭਰੇ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੈਂਪੂ ਚਾਲਕ ਭੀਮ ਸੈਨ,  ਟੈਂਪੂ ਸਵਾਰ ਕਰਨੈਲ ਸਿੰਘ ਤੇ ਕਾਰ ਚਾਲਕ ਲਵਜੀਤ ਸਿੰਘ ਦੀ ਮੌਤ ਹੋ ਗਈ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਦੋਂ ਕਿ ਮ੍ਰਿਤਕ ਲਵਜੀਤ ਨੂੰ ਸ੍ਰੀ ਗੰਗਾਨਗਰ ਲਿਜਾਇਆ ਗਿਆ ਤੇ ਹੋਰ ਦੋ ਮ੍ਰਿਤਕਾਂ ਭੀਮ ਸੈਨ ਅਤੇ ਕਰਨੈਲ ਸਿੰਘ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ।
ਘਟਨਾ ਤੋਂ ਬਾਅਦ ਕੈਂਟਰ ਡਰਾਈਵਰ ਕੈਂਟਰ ਛੱਡਕੇ ਫਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਥਾਣਾ ਖੁਈਆਂ ਸਰਵਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਥਾਣਾ ਇੰਚਾਰਜ ਸੁਨੀਲ ਕੁਮਾਰ ਤੇ ਏਐੱਸਆਈ ਬਲਵਿੰਦਰ ਸਿੰਘ ਕਰ ਰਹੇ ਹਨ। ਹਸਪਤਾਲ ਪੁੱਜੇ ਮ੍ਰਿਤਕਾਂ ਦੇ ਵਾਰਸਾਂ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਦੋਸ਼ੀ ਕੈਂਟਰ ਚਾਲਕ ਨੂੰ ਕਾਬੂ ਕਰਕੇ ਜਲਦ ਤੋਂ ਜਲਦ ਕਾਰਵਾਈ ਕਰਨ ਤੇ ਵਾਰਸਾਂ ਨੂੰ ਮੁਆਵਜ਼ਾ ਦੁਆਉਣ ਦੀ ਮੰਗ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਲਵਜੀਤ ਸਿੰਘ ਜੋ ਕਿ ਜ਼ਖਮੀਆਂ ਦੀ ਮਦਦ ਕਰਨ ਲਈ ਰੁਕਿਆ ਸੀ, ਦੇ ਵਿਆਹ ਲਈ ਪਰਿਵਾਰ ਰਿਸ਼ਤੇ ਦੀ ਤਲਾਸ਼ ‘ਚ ਸੀ ਤੇ ਇਸ ਸਾਲ ਉਸਦੇ ਵਿਆਹ ਦਾ ਪਲਾਨ ਸੀ ਜੋ ਧਰਿਆ ਧਰਾਇਆ ਰਹਿ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਪੁਰਾ ਨੇੜੇ ਬੱਸ ਤੇ ਕੈਂਟਰ ਦੀ ਭਿਆਨਕ ਟੱਕਰ, ਦੋ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ
ਡਰਾਇਵਰ ਦੀ ਹਾਲਤ ਗੰਭੀਰ
ਅਜਯ ਕਮਲ, ਰਾਜਪੁਰਾ: ਇਥੋਂ ਦੇ ਰਾਜਪੁਰਾ-ਪਟਿਆਲਾ ਰੋਡ ‘ਤੇ ਸਥਿਤ ਅਮਨਦੀਪ ਕਲੋਨੀ ਨੇੜੇ ਇੱਕ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਬੱਸ ਅਤੇ ਕੈਂਟਰ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ ਜਿਸ ਵਿਚ ਦੋ ਦਰਜਨ ਤੋਂ ਵੱਧ ਸਵਾਰੀਆਂ ਜਖਮੀ ਹੋ ਗਈਆਂ ਹਨ ਜਦਕਿ ਕੈਂਟਰ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅੱਜ ਸਵੇਰੇ 8 ਵਜੇ ਪਟਿਆਲਾ ਵਲੋਂ ਆ ਰਹੀ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਬੱਸ ਜਦੋਂ ਅਮਨਦੀਪ ਕਲੋਨੀ ਨੇੜੇ ਪਹੁੰਚੀ ਤਾਂ ਰਾਜਪੁਰਾ ਵਲੋਂ ਜਾ ਰਹੇ ਇੱਕ ਕੈਂਟਰ ਨਾਲ ਅਚਾਨਕ ਆਹਮੋ ਸਾਹਮਣੇ ਟੱਕਰ ਹੋ ਗਈ। ਬੱਸ ਵਿਚ ਸਵਾਰ ਸਵਾਰੀਆਂ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿਚ ਸਵਾਰ ਲੱਗਭਗ 50-60 ਸਵਾਰੀਆਂ ਵਿਚੋਂ ਦੋ ਦਰਜਨ ਤੋਂ ਵੱਧ ਸਵਾਰੀਆਂ ਨੂੰ ਸੱਟਾ ਲੱਗੀਆਂ ਅਤੇ ਕੈਂਟਰ ਚਾਲਕ ਰਜਿੰਦਰ ਨੂੰ ਕੈਂਟਰ ਵਿਚ ਬੂਰੀ ਤਰ੍ਹਾਂ ਫਸ ਗਿਆ।
ਡਰਾਇਵਰ ਨੂੰ ਰਾਹਗੀਰਾਂ ਨੇ ਕਾਫੀ ਜਦੋ ਜਹਿਦ ਨਾਲ ਬਾਹਰ ਕੱਢਿਆ ਤਾਂ ਤੁਰੰਤ ਜਖਮੀਆਂ ਨੂੰ ਰਾਜਪੁਰਾ ਦੇ ਸਰਕਾਰੀ ਅਤੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਡਾਕਟਰਾਂ ਨੇ ਕੈਂਟਰ ਚਾਲਕ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿਤਾ। ਹਸਪਤਾਲ ਵਿੱਚ ਇਲਾਜ ਦੌਰਾਨ ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਦੱਸਿਆ ਕਿ ਉਹ ਪਟਿਆਲਾ ਤੋਂ ਪੀ.ਜੀ.ਆਈ ਜਾ ਰਹੇ ਸਨ ਜਦੋ ਉਹ ਪਿੰਡ ਖੰਡੌਲੀ ਨੇੜੇ ਪਹੁੰਚੇ ਤਾ ਗਲਤ ਸਾਈਡ ਤੋਂ ਆ ਰਹੇ ਇੱਕ ਕੈਂਟਰ ਨਾਲ ਉਨ੍ਹਾਂ ਦੀ  ਬੱਸ ਦੀ ਟੱਕਰ ਹੋ ਗਈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।