Pathankot News - Sach Kahoon Punjabi

Pathankot Bus Accident: ਪਠਾਨਕੋਟ ਦੇ ਡਮਟਾਲ ’ਚ ਬੱਸ ਹਾਦਸਾਗ੍ਰਸਤ, 16 ਯਾਤਰੀ ਜ਼ਖਮੀ, ਦੋ ਦੀ ਹਾਲਤ ਗੰਭੀਰ
ਪਠਾਨਕੋਟ (ਸੱਚ ਕਹੂੰ ਨਿਊਜ਼/ਹਿੰ.ਸ.)। ਪਠਾਨਕੋਟ ਦੇ ਡਮਟਾਲ ਇਲਾਕੇ ’ਚ ਇੱਕ ਨਿੱਜੀ ਟਰੈਵਲ ਕੰਪਨੀ ਦੀ ਲਗਜ਼ਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਬੱਸ ਜੰਮੂ ਤੋਂ ਹਰਿਦੁਆਰ ਜਾ ਰਹੀ ਸੀ। ਹਾਦਸੇ ਵਿੱਚ ਬੱਸ ਵਿੱਚ ਸਵਾਰ 16 ਯਾਤਰੀ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਵਿੱਚ ਕੁੱਲ 57 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਲਕਸ਼ਮੀ ਹਾਲੀਡੇਜ਼ ਕੰਪਨੀ ਦੀ ਬੱਸ ਨੰਬਰ ਏਆਰ 20 ਬੀ 0962 ਜੰਮੂ-ਜਲੰਧਰ ਵਾਇਆ ਪਠਾਨਕੋਟ ਰਾਸ਼ਟਰੀ ਮਾਰਗ ’ਤੇ ਡਮਟਾਲ ਸਥਿਤ ਨਰੂਲਾ ਪੈਟਰੋਲ ਪੰਪ ਨੇੜੇ ਬੇਕਾਬੂ ਹੋ ਗਈ। ਬੱਸ ਮੁੱਖ ਸੜਕ ਤੋਂ ਫਿਸਲ ਕੇ ਸਰਵਿਸ ਲੇਨ ਵੱਲ ਪਲਟ ਗਈ। ਹਾਦਸੇ ਤੋਂ ਬਾਅਦ ਬੱਸ ’ਚ ਸਵਾਰ ਯਾਤਰੀਆਂ ਵਿੱਚ ਚੀਕ-ਪੁਕਾਰ ਮਚ ਗਈ। ਸਥਾਨਕ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਸਾਰੇ ਯਾਤਰੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

ਜ਼ਖਮੀ ਹੋਏ 16 ਯਾਤਰੀਆਂ ਨੂੰ 108 ਐਂਬੂਲੈਂਸ ਸੇਵਾ ਰਾਹੀਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਿਵਲ ਹਸਪਤਾਲ ਇੰਦੌਰਾ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਦੋ ਜ਼ਖਮੀ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਬਾਕੀ ਜ਼ਖਮੀਆਂ ਦਾ ਇਲਾਜ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਸਡੀਪੀਓ ਇੰਦੌਰਾ ਸੰਜੀਵ ਕੁਮਾਰ ਯਾਦਵ ਤੇ ਥਾਣਾ ਮੁਖੀ ਵਿਸ਼ਾਲ ਰਾਠੌਰ ਆਪਣੀ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਰਾਹਤ ਤੇ ਬਚਾਅ ਕਾਰਜਾਂ ’ਚ ਸਹਿਯੋਗ ਦਿੱਤਾ ਤੇ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਦਸਾ ਬੱਸ ਵਿੱਚ ਤਕਨੀਕੀ ਖਰਾਬੀ, ਤੇਜ਼ ਰਫ਼ਤਾਰ ਜਾਂ ਕਿਸੇ ਹੋਰ ਕਾਰਨ ਕਰਕੇ ਵਾਪਰਿਆ ਹੋ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕੇਗਾ।

Read Also : Ghaggar River: ਘਨੌਰ ਖੇਤਰ ’ਚ ਘੱਗਰ ਦਰਿਆ ਦਾ ਪਾਣੀ ਘਟਿਆ, ਕਿਸਾਨਾਂ ਨੇ ਲਈ ਰਾਹਤ ਦੀ ਸਾਹ

Pathankot News: ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਅਮਰਨਾਥ ਯਾਤਰੀਆਂ ਦੀ ਬੱਸ ਨਾਲ ਹਾਦਸਾ, ਇੱਕ ਦੀ ਮੌਤ, ਤਿੰਨ ਜ਼ਖ਼ਮੀ
ਪਠਾਨਕੋਟ (ਹਿੰ.ਸ.)। ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਸੁਜਾਨਪੁਰ ਰੇਲਵੇ ਓਵਰਬ੍ਰਿਜ ਨੇੜੇ ਸ੍ਰੀ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਤੇਜ਼ ਰਫ਼ਤਾਰ ਟਰਾਲੇ ਵੱਲੋਂ ਬੱਸ ਨੂੰ ਸਾਈਡ ਮਾਰਨ ਕਾਰਨ ਬੱਸ ਦੀ ਪਿਛਲੀ ਸੀਟ 'ਤੇ ਬੈਠਾ ਇੱਕ ਸ਼ਰਧਾਲੂ ਖਿੜਕੀ ਰਾਹੀਂ ਬਾਹਰ ਡਿੱਗ ਪਿਆ, ਜਿਸ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਹੋਰ ਸ਼ਰਧਾਲੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Read Also : 15 ਜ਼ਿਲ੍ਹਿਆਂ 'ਚ ਅੱਜ ਮੀਂਹ ਦੀ ਸੰਭਾਵਨਾ, ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਲਈ ਯੈਲੋ ਅਲਰਟ

ਮ੍ਰਿਤਕ ਦੀ ਪਛਾਣ 25 ਸਾਲਾ ਅੰਸ਼ੁਲ ਗਹਿਲੋਤ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਰਾਜਨਗਰ ਐਕਸਟੈਂਸ਼ਨ ਸਥਿਤ ਉਰਵਸ਼ੀ ਐਨਕਲੇਵ ਦਾ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਸੁਜਾਨਪੁਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬੱਸ ਤੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਕੇ ਟਰਾਲਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਮੁੱਢਲੀ ਜਾਂਚ ਅਨੁਸਾਰ ਬੱਸ ਵਿੱਚ ਕਰੀਬ 39 ਸ਼ਰਧਾਲੂ ਸਵਾਰ ਸਨ, ਜੋ ਸ੍ਰੀ ਅਮਰਨਾਥ ਯਾਤਰਾ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਗਾਜ਼ੀਆਬਾਦ ਦੇ ਰਵਿੰਦਰ ਯਾਦਵ ਨੇ ਦੱਸਿਆ ਕਿ ਉਹ ਆਪਣੇ ਦੋਸਤ ਅੰਸ਼ੁਲ ਗਹਿਲੋਤ ਨਾਲ ਉੱਤਰ ਪ੍ਰਦੇਸ਼ ਨੰਬਰ ਦੀ ਬੱਸ ਵਿੱਚ ਸਫ਼ਰ ਕਰ ਰਹੇ ਸਨ, ਜਿਸ ਨੂੰ ਪ੍ਰੇਮ ਯਾਦਵ ਚਲਾ ਰਿਹਾ ਸੀ।

ਸ਼ੁੱਕਰਵਾਰ ਦੇਰ ਰਾਤ ਜਦੋਂ ਬੱਸ ਸੁਜਾਨਪੁਰ ਰੇਲਵੇ ਓਵਰਬ੍ਰਿਜ ਪਾਰ ਕਰ ਰਹੀ ਸੀ ਤਾਂ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਟਰਾਲਾ ਕਥਿਤ ਤੌਰ 'ਤੇ ਗਲਤ ਢੰਗ ਨਾਲ ਆਇਆ ਅਤੇ ਬੱਸ ਨੂੰ ਸਾਈਡ ਨਾਲ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦੇ ਸ਼ੀਸ਼ੇ ਟੁੱਟ ਗਏ ਅਤੇ ਪਿਛਲੀ ਸੀਟ 'ਤੇ ਬੈਠਾ ਅੰਸ਼ੁਲ ਗਹਿਲੋਤ ਖਿੜਕੀ ਰਾਹੀਂ ਬਾਹਰ ਡਿੱਗ ਪਿਆ। ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮਾਮਲੇ ਦੀ ਜਾਂਚ ਕਰ ਰਹੇ ਸੁਜਾਨਪੁਰ ਥਾਣੇ ਦੇ ਏਐੱਸਆਈ ਬੋਧਰਾਜ ਨੇ ਦੱਸਿਆ ਕਿ ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਜਮਸਾਰ ਵਾਸੀ ਟਰਾਲਾ ਚਾਲਕ ਇਕਬਾਲ ਸ਼ਾਹ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Pathankot News: ਪਠਾਨਕੋਟ 'ਚ ਪਾਣੀ ਨਾਲ ਭਰੇ ਅੰਡਰਪਾਸ ’ਚ ਫਸੀ ਸ਼ਰਧਾਲੂਆਂ ਦੀ ਬੱਸ
Pathankot News: ਪਠਾਨਕੋਟ, (ਸੱਚ ਕਹੂੰ ਨਿਊਜ਼/ਹਿੰ.ਸ.)। ਜਲੰਧਰ-ਜੰਮੂ ਨੈਸ਼ਨਲ ਹਾਈਵੇ-44 'ਤੇ ਸੁਜਾਨਪੁਰ ਨੇੜੇ ਦੇਰ ਰਾਤ ਭਾਰੀ ਮੀਂਹ ਕਾਰਨ ਇੱਕ ਵੱਡਾ ਹਾਦਸਾ ਟਲੋ ਗਿਆ। ਮੀਂਹ ਦੇ ਚਲਦਿਆਂ ਰੇਲਵੇ ਅੰਡਰਪਾਸ (ਪੁਲ ਨੰਬਰ-3) ਹੇਠ ਅਚਾਨਕ ਪਾਣੀ ਭਰ ਗਿਆ, ਜਿਸ ਕਾਰਨ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਟੂਰਿਸਟ ਬੱਸ ਪਾਣੀ ਦੇ ਵਿਚਕਾਰ ਫਸ ਗਈ।

ਬੱਸ ਵਿੱਚ 13 ਬੱਚਿਆਂ ਸਮੇਤ ਕੁੱਲ 55 ਯਾਤਰੀ ਸਵਾਰ ਸਨ। ਪਾਣੀ ਦਾ ਪੱਧਰ ਵਧਦਾ ਦੇਖ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ, ਸੁਜਾਨਪੁਰ ਪੁਲਿਸ ਅਤੇ ਸਥਾਨਕ ਨੌਜਵਾਨਾਂ ਨੇ ਸਾਂਝਾ ਰੈਸਕਿਊ ਆਪਰੇਸ਼ਨ ਚਲਾਇਆ ਅਤੇ ਸਾਰੇ 55 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਇਹ ਵੀ ਪੜ੍ਹੋ: Gold Prcie Today: ਸਰਾਫਾ ਬਾਜ਼ਾਰ ’ਚ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਵਧੀ ਚਮਕੀ

ਸ਼ਰਧਾਲੂ ਰਿਤਿਕਾ ਨੇ ਦੱਸਿਆ ਕਿ ਉਹ ਦੇਹਰਾਦੂਨ ਤੋਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ, ਪਰ ਰਸਤੇ ਵਿੱਚ ਬੱਸ ਪਾਣੀ ਵਿੱਚ ਫਸ ਗਈ। ਉਨ੍ਹਾਂ ਕਿਹਾ ਕਿ ਐੱਸਐੱਸਐੱਫ ਅਤੇ ਪੁਲਿਸ ਦੇ ਜਵਾਨਾਂ ਨੇ ਦੇਵਦੂਤ ਬਣ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਸੁਰੱਖਿਅਤ ਥਾਂ ਤੱਕ ਪਹੁੰਚਾਇਆ।

ਯਾਤਰੀਆਂ ਨੇ ਤੁਰੰਤ ਕੰਟਰੋਲ ਰੂਮ ਨਾਲ ਸੰਪਰਕ ਕਰਕੇ ਰਾਤ 1:53 ਵਜੇ ਘਟਨਾ ਦੀ ਸੂਚਨਾ ਦਿੱਤੀ। ਸੜਕ ਸੁਰੱਖਿਆ ਫੋਰਸ ਦੀ ਟੀਮ ਸਿਰਫ਼ 6 ਮਿੰਟਾਂ ਵਿੱਚ, ਰਾਤ 1:59 ਵਜੇ ਮੌਕੇ 'ਤੇ ਪਹੁੰਚ ਗਈ। ਸੁਜਾਨਪੁਰ ਥਾਣਾ ਮੁਖੀ ਅਰੁਣ ਸ਼ਰਮਾ ਵੀ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ। ਐੱਸਐੱਸਐੱਫ ਦੇ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਇੱਕ-ਇੱਕ ਕਰਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਿਸ ਅਨੁਸਾਰ ਇਸ ਅੰਡਰਪਾਸ ਹੇਠ ਬਰਸਾਤ ਦੇ ਦਿਨਾਂ ਵਿੱਚ ਅਕਸਰ ਪਾਣੀ ਭਰ ਜਾਂਦਾ ਹੈ। ਇਸ ਕਾਰਨ ਨੈਸ਼ਨਲ ਹਾਈਵੇ ਅਥਾਰਟੀ ਨੇ ਟ੍ਰੈਫਿਕ ਨੂੰ ਇੱਕ ਪਾਸੇ ਤੋਂ ਚਲਾਇਆ ਹੋਇਆ ਸੀ। ਦੇਰ ਰਾਤ ਹਨੇਰੇ ਅਤੇ ਤੇਜ਼ ਮੀਂਹ ਕਾਰਨ ਬੱਸ ਚਾਲਕ ਨੂੰ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਲੱਗ ਸਕਿਆ। ਜਿਵੇਂ ਹੀ ਉਸ ਨੇ ਅੰਡਰਪਾਸ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੰਜਣ ਵਿੱਚ ਪਾਣੀ ਦਾਖਲ ਹੋ ਗਿਆ ਅਤੇ ਬੱਸ ਵਿਚਕਾਰ ਹੀ ਬੰਦ ਹੋ ਗਈ।

ਯਾਤਰੀਆਂ ਨੂੰ ਸੁਰੱਖਿਅਤ ਬਚਾਉਣ ਤੋਂ ਬਾਅਦ ਹਾਈਡਰਾ ਮਸ਼ੀਨ ਦੀ ਮੱਦਦ ਨਾਲ ਪਾਣੀ ਵਿੱਚ ਫਸੀ ਟੂਰਿਸਟ ਬੱਸ ਨੂੰ ਵੀ ਬਾਹਰ ਕੱਢਿਆ ਗਿਆ। ਯਾਤਰੀਆਂ ਨੇ ਸੜਕ ਸੁਰੱਖਿਆ ਫੋਰਸ, ਪੁਲਿਸ ਅਤੇ ਸਥਾਨਕ ਲੋਕਾਂ ਦੀ ਤੁਰੰਤ ਕਾਰਵਾਈ ਦੀ ਭਰਪੂਰ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਮੀਂਹ ਦੇ ਮੌਸਮ ਦੌਰਾਨ ਪਾਣੀ ਨਾਲ ਭਰੇ ਅੰਡਰਪਾਸਾਂ ਅਤੇ ਪੁਲਾਂ ਹੇਠੋਂ ਲੰਘਣ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

Pathankot News: ਪਠਾਨਕੋਟ ’ਚ ਅੱਧੀ ਰਾਤ ਨੂੰ ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
Pathankot News: ਪਠਾਨਕੋਟ, (ਸੱਚ ਕਹੂੰ ਨਿਊਜ਼/ਹਿੰ.ਸ.)। ਪਠਾਨਕੋਟ ਦੇ ਭੋਆ ਹਲਕੇ ਅਧੀਨ ਆਉਂਦੇ ਮੰਗਵਾਲ ਬਿਜਲੀ ਘਰ ਵਿੱਚ ਬੀਤੀ ਰਾਤ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਲਗਾਤਾਰ ਬਿਜਲੀ ਕੱਟਾਂ ਤੋਂ ਤੰਗ ਆ ਕੇ ਕਰੀਬ 10 ਤੋਂ 12 ਪਿੰਡਾਂ ਦੇ ਵਸਨੀਕ ਰਾਤ ਕਰੀਬ 2 ਵਜੇ ਪਾਵਰ ਹਾਊਸ ਦੇ ਬਾਹਰ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਧਿਕਾਰੀਆਂ ਪ੍ਰਤੀ ਰੋਸ ਪ੍ਰਗਟਾਇਆ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸ਼ੇਖੂਪੁਰ ਮੰਜੀਰੀ ਦੇ ਸਰਪੰਚ ਨੇ ਦੱਸਿਆ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ 24 ਘੰਟਿਆਂ ਵਿੱਚੋਂ ਸਿਰਫ਼ 2 ਘੰਟੇ ਹੀ ਬਿਜਲੀ ਦੀ ਸਪਲਾਈ ਮਿਲਦੀ ਹੈ। ਭਿਆਨਕ ਗਰਮੀ ਅਤੇ ਉਮਸ ਕਾਰਨ ਬਿਨਾਂ ਬਿਜਲੀ ਦੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਬਦਲਦੀਆਂ ਰਹੀਆਂ, ਪਰ ਇਸ ਇਲਾਕੇ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲੀ।

ਪਿੰਡ ਵਾਸੀਆਂ ਦਾ ਸਭ ਤੋਂ ਵੱਧ ਗੁੱਸਾ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇਈ) ਅਤੇ ਸਬ-ਡਿਵੀਜ਼ਨਲ ਅਫ਼ਸਰ (ਐਸਡੀਓ) ਖ਼ਿਲਾਫ਼ ਸੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਜਦੋਂ ਵੀ ਬਿਜਲੀ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਅਧਿਕਾਰੀ ਫੋਨ ਤੱਕ ਨਹੀਂ ਚੁੱਕਦੇ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਬਿਜਲੀ ਗਾਇਬ ਰਹਿੰਦੀ ਹੈ ਅਤੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਨੂੰ ਰਾਤ ਸਮੇਂ ਵੱਡੀ ਗਿਣਤੀ ਵਿੱਚ ਬਿਜਲੀ ਘਰ ਪਹੁੰਚਣਾ ਪਿਆ।

ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਪਠਾਨਕੋਟ ਸ਼ਹਿਰ ਜਾਂ ਹੋਰ ਇਲਾਕਿਆਂ ਵਿੱਚ ਹਲਕੀ ਆੰਧੀ ਜਾਂ ਤੂਫ਼ਾਨ ਆਉਣ 'ਤੇ ਵੀ ਉਨ੍ਹਾਂ ਦੇ 7-8 ਪਿੰਡਾਂ ਦੀ ਬਿਜਲੀ ਤੁਰੰਤ ਕੱਟ ਦਿੱਤੀ ਜਾਂਦੀ ਹੈ। ਉਨ੍ਹਾਂ ਤਾਸ਼ ਪਿੰਡ, ਮਾਖਨਪੁਰ, ਬਰਮਾਲ ਜੱਟਾ, ਅਖਾੜਾ, ਮੰਜੀਰੀ ਆਰੀਆਂ, ਜੱਟਾਂ ਦੀ ਮੰਜੀਰੀ, ਰਾਜਪੂਤਾਂ ਦੀ ਮੰਜੀਰੀ ਅਤੇ ਕਿੱਲਪੁਰ ਸਮੇਤ ਕਈ ਪਿੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਝੱਲ ਰਹੇ ਹਨ।

ਇਹ ਵੀ ਪੜ੍ਹੋ: Ambala Borewell News: ਦੁਖਦ ਖ਼ਬਰ, ਜ਼ਿੰਦਗੀ ਦੀ ਜੰਗ ਹਾਰਿਆ ਬੋਰਵੈਲ ’ਚ ਡਿੱਗਿਆ ਮਾਸੂਮ

ਪ੍ਰਦਰਸ਼ਨ ਦੌਰਾਨ ਮਾਹੌਲ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਲੋਕਾਂ ਨੇ ਬਿਜਲੀ ਵਿਭਾਗ, ਜੇਈ ਅਤੇ ਐਸਡੀਓ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਰਪੰਚ ਅਤੇ ਹੋਰ ਪਤਵੰਤਿਆਂ ਨੇ ਚੇਤਾਵਨੀ ਦਿੱਤੀ ਕਿ ਉਹ ਇਸ ਵਾਰ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਮੰਗ ਰੱਖਣ ਅਤੇ ਬੇਨਤੀ ਕਰਨ ਆਏ ਹਨ, ਪਰ ਜੇ ਅੱਗੇ ਵੀ ਬਿਨਾਂ ਕਿਸੇ ਕਾਰਨ ਪਿੰਡਾਂ ਦੀ ਬਿਜਲੀ ਕੱਟੀ ਗਈ ਜਾਂ ਕ੍ਰੱਸ਼ਰਾਂ ਨੂੰ ਤਰਜੀਹ ਦੇ ਕੇ ਉਨ੍ਹਾਂ ਦੀ ਸਪਲਾਈ ਰੋਕੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਕਰਮੀ ਵੀ ਮੌਕੇ 'ਤੇ ਪਹੁੰਚ ਗਏ ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ।

Pathankot Joginder Nagar Train: ਪੌਣੇ ਚਾਰ ਸਾਲ ਬਾਅਦ ਮੁੜ ਚੱਲੀ ਪਠਾਨਕੋਟ-ਜੋਗਿੰਦਰਨਗਰ ਟ੍ਰੇਨ, ਯਾਤਰੀਆਂ ’ਚ ਉਤਸ਼ਾਹ
Pathankot Joginder Nagar Train: ਪਠਾਨਕੋਟ (ਹਿੰ.ਸ.)। ਕਰੀਬ ਪੌਣੇ ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ ਮੁੜ ਸ਼ੁਰੂ ਹੋ ਗਈ ਹੈ। ਰੇਲ ਸੇਵਾ ਦੀ ਬਹਾਲੀ ਨਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪਹਿਲੇ ਹੀ ਦਿਨ ਟ੍ਰੇਨ ’ਚ ਸਫ਼ਰ ਕਰਨ ਵਾਲੇ ਯਾਤਰੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਰੇਲਵੇ ਅਧਿਕਾਰੀਆਂ ਮੁਤਾਬਕ ਅੱਜ ਪਹਿਲੇ ਦਿਨ ਪਠਾਨਕੋਟ ਸਿਟੀ ਨੈਰੋਗੇਜ ਰੇਲਵੇ ਸਟੇਸ਼ਨ ਤੋਂ 7 ਡੱਬਿਆਂ ਵਾਲੀਆਂ ਦੋ ਟ੍ਰੇਨਾਂ ਸਵੇਰੇ 5 ਵਜੇ ਤੇ 7 ਵਜੇ ਬੈਜਨਾਥ ਲਈ ਰਵਾਨਾ ਕੀਤੀਆਂ ਗਈਆਂ। ਪਹਿਲੇ ਦਿਨ ਲਗਭਗ 60 ਯਾਤਰੀਆਂ ਨੇ ਇਸ ਰੇਲ ਸੇਵਾ ਦਾ ਲਾਭ ਲਿਆ।

ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਜੋਗਿੰਦਰਨਗਰ ਜਾਂ ਬੈਜਨਾਥ ਜਾਣ ਲਈ ਬੱਸ ਰਾਹੀਂ ਸਫ਼ਰ ਕਰਨ ’ਤੇ 300 ਤੋਂ 400 ਰੁਪਏ ਤੱਕ ਖਰਚ ਆਉਂਦਾ ਸੀ, ਜਦਕਿ ਹੁਣ ਟ੍ਰੇਨ ਦਾ ਕਿਰਾਇਆ ਸਿਰਫ਼ 25 ਤੋਂ 40 ਰੁਪਏ ਦੇ ਕਰੀਬ ਹੈ। ਇਸ ਕਾਰਨ ਇਹ ਰੇਲ ਸੇਵਾ ਆਮ ਲੋਕਾਂ ਲਈ ਕਾਫ਼ੀ ਕਿਫ਼ਾਇਤੀ ਤੇ ਸੁਵਿਧਾਜਨਕ ਸਾਬਤ ਹੋਵੇਗੀ। ਉੱਤਰ ਪ੍ਰਦੇਸ਼ ਤੋਂ ਆਏ ਰਾਜੇਸ਼ ਨੇ ਕਿਹਾ ਕਿ ਟ੍ਰੇਨ ਸੇਵਾ ਮੁੜ ਸ਼ੁਰੂ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਪਹਿਲਾਂ ਬੈਜਨਾਥ ਜਾਣ ਲਈ 340 ਰੁਪਏ ਖਰਚ ਕਰਨੇ ਪੈਂਦੇ ਸਨ, ਜਦਕਿ ਹੁਣ ਸਿਰਫ਼ 35 ਰੁਪਏ ’ਚ ਸਫ਼ਰ ਹੋ ਜਾਵੇਗਾ। ਦਿੱਲੀ ਤੋਂ ਆਏ ਮਨੋਜ ਨੇ ਦੱਸਿਆ ਕਿ ਉਨ੍ਹਾਂ ਨੇ 2003 ’ਚ ਆਖਰੀ ਵਾਰ ਇਸ ਟ੍ਰੇਨ ’ਚ ਸਫ਼ਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਬੱਸ ਤੇ ਟ੍ਰੇਨ ਦੇ ਕਿਰਾਏ ’ਚ ਕਰੀਬ 10 ਗੁਣਾ ਫ਼ਰਕ ਹੈ ਤੇ ਟੌਏ ਟ੍ਰੇਨ ’ਚ ਸਫ਼ਰ ਕਰਨ ਦਾ ਅਨੁਭਵ ਬਿਲਕੁਲ ਵੱਖਰਾ ਹੈ।

Read Also : Punjab Rain Forecast: ਪੰਜਾਬ ਤੇ ਚੰਡੀਗੜ੍ਹ ਨੂੰ ਗਰਮੀ ਤੋਂ ਰਾਹਤ, 9 ਜ਼ਿਲ੍ਹਿਆਂ ’ਚ ਅੱਜ ਮੀਂਹ ਦੀ ਸੰਭਾਵਨਾ

ਰਾਜਪੁਰਾ ਤੋਂ ਆਈ ਸਾਕਸ਼ੀ ਨੇ ਕਿਹਾ ਕਿ ਉਹ ਟੌਏ ਟ੍ਰੇਨ ਬਾਰੇ ਸੁਣਦੀ ਆ ਰਹੀ ਸੀ ਤੇ ਅੱਜ ਪਹਿਲੀ ਵਾਰ ਇਸ ’ਚ ਸਫ਼ਰ ਕਰੇਗੀ। ਗਾਜ਼ੀਆਬਾਦ ਤੋਂ ਆਏ ਸ਼ਹਬਾਜ਼ ਨੇ ਕਿਹਾ ਕਿ ਕੰਮ ਦੇ ਸਿਲਸਿਲੇ ’ਚ ਅਕਸਰ ਹਿਮਾਚਲ ਜਾਣਾ ਪੈਂਦਾ ਹੈ ਤੇ ਹੁਣ ਇਸ ਰੇਲ ਸੇਵਾ ਨਾਲ ਕਾਫ਼ੀ ਪੈਸਿਆਂ ਦੀ ਬਚਤ ਹੋਵੇਗੀ। ਟ੍ਰੇਨ ਦੇ ਲੋਕੋ ਪਾਇਲਟ ਜਸਬੀਰ ਸਿੰਘ ਨੇ ਕਿਹਾ ਕਿ ਲਗਭਗ ਚਾਰ ਸਾਲ ਬਾਅਦ ਟ੍ਰੇਨ ਮੁੜ ਹਿਮਾਚਲ ਦੀਆਂ ਵਾਦੀਆਂ ’ਚ ਦੌੜ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰੀ ਨਾ ਸਿਰਫ਼ ਸਸਤੇ ਕਿਰਾਏ ਦਾ ਲਾਭ ਲੈਣਗੇ, ਸਗੋਂ ਪਹਾੜੀਆਂ ਦੇ ਮਨਮੋਹਕ ਨਜ਼ਾਰਿਆਂ ਦਾ ਵੀ ਆਨੰਦ ਮਾਣ ਸਕਣਗੇ। Pathankot Joginder Nagar Train

70 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ | Pathankot News

ਰੇਲ ਮੰਤਰਾਲੇ ਨੇ ਇਸ ਮਹੱਤਵਪੂਰਨ ਰੇਲ ਮਾਰਗ ’ਤੇ ਖ਼ਰਾਬ ਹੋਏ ਪੁਲ ਦੀ ਥਾਂ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਆਧੁਨਿਕ ਰੇਲਵੇ ਪੁਲ ਤਿਆਰ ਕਰਵਾਇਆ ਹੈ। ਪੁਲ ਦੇ ਨਿਰਮਾਣ ਤੋਂ ਬਾਅਦ ਰੇਲਵੇ ਅਧਿਕਾਰੀਆਂ ਵੱਲੋਂ ਟ੍ਰੈਕ ਦਾ ਨਿਰੀਖਣ, ਸੁਰੱਖਿਆ ਜਾਂਚ ਤੇ ਟ੍ਰਾਇਲ ਰਨ ਸਫ਼ਲਤਾਪੂਰਵਕ ਮੁਕੰਮਲ ਕੀਤੇ ਗਏ, ਜਿਸ ਤੋਂ ਬਾਅਦ ਰੇਲ ਸੇਵਾ ਨੂੰ ਮੁੜ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ।

Punjab: ਪੰਜਾਬ ਦੇ ਇਸ ਜ਼ਿਲ੍ਹੇ ’ਚ ਡੀਸੀ ਨੇ ਲਾਈ ਸਖਤ ਪਾਬੰਦੀ, ਲੋਕਾਂ ਨੂੰ ਕੀਤੀ ਇਹ ਅਪੀਲ
Ranjeet Sagar Dam: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਜਾ ਰਹੀ ਹੈ। ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਲੋਕਾਂ ਨੂੰ ਦਰਿਆਵਾਂ ਤੇ ਨਾਲਿਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਅੱਜ ਰਣਜੀਤ ਸਾਗਰ ਡੈਮ ਤੋਂ ਲਗਭਗ 37,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਨੀਵੇਂ ਇਲਾਕਿਆਂ ’ਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਹੜ੍ਹ ਵਰਗੀ ਕੋਈ ਸਥਿਤੀ ਨਹੀਂ ਹੈ। ਹਾਲਾਂਕਿ, ਜਨਤਕ ਸੁਰੱਖਿਆ ਲਈ ਚੌਕਸ ਰਹਿਣਾ ਜ਼ਰੂਰੀ ਹੈ। Ranjeet Sagar Dam

Road Accident: ਨੌਜਵਾਨਾਂ ਦੀ ਕਾਰ ਨਹਿਰ ’ਚ ਡਿੱਗੀ, 2 ਦੀ ਮੌਤ, ਇੱਕ ਦਾ 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਜਨਮਦਿਨ ਪਾਰਟੀ ਤੋਂ ਵਾਪਸ ਆ ਰਹੇ 6 ਦੋਸਤਾਂ ਨਾਲ ਹੋਇਆ ਹਾਦਸਾ | Road Accident

2 ਦੀ ਮੌਤ ਤੇ ਬਾਕੀ ਚਾਰ ਗੰਭੀਰ ਰੂਪ ਨਾਲ ਜ਼ਖਮੀ | Road Accident

ਪਠਾਨਕੋਟ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪਠਾਨਕੋਟ ’ਚ ਵੱਡਾ ਸੜਕ ਹਾਦਸਾ ਹੋਇਆ ਹੈ। ਕਾਰ ’ਚ ਸਵਾਰ 6 ਨੌਜਵਾਨਾਂ ਦੀ ਕਾਰ ਨਹਿਰ ’ਚ ਡਿੱਗੀ ਹੈ। ਜਿਸ ’ਚ 2 ਨੌਜਵਾਨਾਂ ਦੀ ਮੌਤ ਦਾ ਸਮਾਚਾਰ ਹਾਸਲ ਹੋਇਆ ਹੈ। ਜਦਕਿ ਬਾਕੀ 4 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਬੁੱਧਵਾਰ ਦੇਰ ਰਾਤ ਪਠਾਨਕੋਟ ਦੇ ਕਾਠਵਾਲਾ ਨਹਿਰ ਪੁੱਲ ਕੋਲ ਇਹ ਹਾਦਸਾ ਵਾਪਰਿਆ ਹੈ। ਸਾਰੇ ਦੋਸਤ ਜਨਮਦਿਨ ਦੀ ਪਾਰਟੀ ਕਰਕੇ ਵਾਪਸ ਪਰਤ ਰਹੇ ਸਨ। ਕਾਰ ਜਦੋਂ ਕਾਠਵਾਲਾ ਨਹਿਰ ਕੋਲ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਕੇ ਨਹਿਰ ’ਚ ਡਿੱਗ ਗਈ। ਜਾਣਕਾਰੀ ਮੁਤਾਬਕ ਬੁੱਧਵਾਰ ਦੇਰ ਰਾਤ ਲਗਭਗ 1 ਵਜੇ ਸਾਰੇ ਨੌਜਵਾਨ ਜਨਮਦਿਨ ਦੀ ਪਾਰਟੀ ਕਰਕੇ ਕਾਰ ਨਾਲ ਆਪਣੇ-ਆਪਣੇ ਘਰ। (Road Accident)

ਇਹ ਵੀ ਪੜ੍ਹੋ : Haryana: ਹਰਿਆਣਾ ਦੇ ਲੋਕਾਂ ਨੂੰ ਮਿਲੇਗਾ ਸਰਕਾਰ ਵੱਲੋਂ ਇੱਕ ਹੋਰ ਤੋਹਫਾ

ਵਾਪਸ ਆ ਰਹੇ ਸਨ। ਤਾਂ ਅਚਾਨਕ ਗੱਡੀ ਚਲਾ ਰਹੇ ਨੌਜਵਾਨ ਤੋਂ ਕਾਰ ਬੇਕਾਬੂ ਹੋ ਗਈ। ਬੇਕਾਬੂ ਹੋਣ ਕਾਰਨ ਕਾਰ ਨਹਿਰ ’ਚ ਡਿੱਗ ਗਈ, ਜਿਸ ਵਿੱਚ 2 ਨੌਜਵਾਨ ਪਾਣੀ ’ਚ ਡੁੱਬ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ ਬਾਕੀ ਚਾਰ ਹੌਲੀ-ਹੌਲੀ ਗੱਡੀ ਤੋਂ ਬਾਹਰ ਨਿਕਲ ਆਏੇ। ਹਾਦਸੇ ’ਚ ਜਿਹੜੇ ਨੌਜਵਾਨਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ ਇੱਕ ਨੌਜਵਾਨ ਦਾ ਵਿਆਹ 3 ਮਹੀਨੇ ਪਹਿਲਾਂ ਹੀ ਹੋਇਆ ਹੈ। ਉਹ ਕੁਝ ਦਿਨਾਂ ਬਾਅਦ ਵਿਦੇਸ਼ ਜਾਣ ਵਾਲਾ ਸੀ। ਕਾਰ ਕਰੀਬ 30-40 ਫੁੱਟ ਹੇਠਾਂ ਡਿੱਗੀ ਹੈ। ਜਖਮੀਆਂ ਨੂੰ ਇਲਾਜ਼ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਹੈ। ਸਵੇਰੇ ਕ੍ਰੈਨ ਦੀ ਮੱਦਦ ਨਾਲ ਨਹਿਰ ’ਚ ਡਿੱਗੀ ਕਾਰ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। (Road Accident)

ਬੈਂਕ ਕਰਮਚਾਰੀਆਂ ਦੀ ਕਾਰ ਨਹਿਰ ’ਚ ਡਿੱਗੀ, ਤਿੰਨ ਮੌਤਾਂ
ਪਠਾਨਕੋਟ। ਜ਼ਿਲ੍ਹਾ ਪਠਾਨਕੋਟ (Pathankot News) ਦੇ ਨਾਲ ਲੱਗਦੇ ਮਾਧੋਪੁਰ ਵਿਖੇ ਐਤਵਾਰ ਰਾਤ ਨੂੰ ਇੱਕ ਐਕਸਯੂਵੀ ਕਾਰ ਨਹਿਰ ਵਿੱਚ ਡਿੱਗਣ ਦਾ ਸਮਾਚਾਰ ਹੈ। ਕਾਰ ’ਚ 5 ਜਣੇ ਸਵਾਰ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ। ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਪਠਾਨਕੋਟ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੇ। ਕਾਰ ਸਵਾਰ ਨੌਜਵਾਨ ਬੈਂਕ ਕਰਮਚਾਰੀ ਦੱਸੇ ਜਾ ਰਹੇ ਹਨ। ਪੁਲਿਸ ਵੱਲੋਂ ਐੱਨਡੀਆਰਐਫ਼ ਦੀ ਮੱਦਦ ਲੈ ਕੇ ਸਰਚ ਆਪ੍ਰੇਸ਼ਨ ਚਲਾਇਆ ਗਿਆ। ਜਿਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Pathankot News

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਪੰਜੇ ਵਿਅਕਤੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਪਠਾਨਕੋਟ ਦੇ ਕਰਮਚਾਰੀ ਹਨ, ਜੋ ਐਤਵਾਰ ਨੂੰ ਛੁੱਟੀ ਮਨਾਉਣ ਲਈ ਘੁੰਮਣ ਗਏ ਹੋਏ ਸਨ। ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਉਲ੍ਹਾ ਦੇ ਨਾਂਅ ਪਿ੍ਰੰਸ ਰਾਜ ਪੁੱਤਰ ਹਰੀਕ੍ਰਿਸ਼ਨ ਵਾਸੀ ਬਿਹਾਰ ਅਤੇ ਸੁਰਿੰਦਰ ਸ਼ਰਮਾ ਪੁੱਤਰ ਸੀਤਾ ਰਾਮ ਵਾਸੀ ਰਾਜਸਥਾਨ ਹਨ। ਮਿ੍ਰਤਕਾਂ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਪੁਰਸ਼ੋਤਮ ਦਾਸ ਵਾਸੀ ਮਿਰਜ਼ਾਪੁਰ (ਮਾਧੋਪੁਰ), ਵਿਸ਼ਵਾਲ ਅਤੇ ਅਜੈ ਬਾਬੂਲ ਵਜੋਂ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ