Ludhiana Gas Leak - Sach Kahoon Punjabi

Ludhiana News: ਵੱਡਾ ਹਾਦਸਾ, ਜਹਿਰੀਲੀ ਗੈਸ ਲੀਕ ਹੋਣ ਕਾਰਨ 3 ਮੌਤਾਂ
Ludhiana News: ਚੰਡੀਗੜ੍ਹ/ਲੁਧਿਆਣਾ (ਹਿ.ਸ./ਸੁਰਿੰਦਰ ਸ਼ਰਮਾ)। ਪੰਜਾਬ ਦੇ ਲੁਧਿਆਣਾ ’ਚ ਬੀਤੀ ਰਾਤ ਇੱਕ ਫੈਕਟਰੀ ’ਚ ਗੈਸ ਲੀਕ ਹੋਣ ਕਾਰਨ ਪਿਤਾ ਤੇ ਪੁੱਤਰ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੋਮਵਾਰ ਸਵੇਰੇ ਲਗਭਗ 10 ਵਜੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ। ਪੁਲਿਸ ਤੇ ਸਿਵਲ ਪ੍ਰਸ਼ਾਸਨ ਅਧਿਕਾਰੀ, ਫਾਇਰ ਬ੍ਰਿਗੇਡ ਤੇ ਐਂਬੂਲੈਂਸਾਂ ਦੇ ਨਾਲ, ਮੌਕੇ ’ਤੇ ਪਹੁੰਚੇ। ਲੁਧਿਆਣਾ ’ਚ ਚਾਬੀ-ਪਾਨੇ ਬਣਾਉਣ ਵਾਲੀ ਕੰਪਨੀ ’ਚ ਕੰਮ ਆਮ ਵਾਂਗ ਚੱਲ ਰਿਹਾ ਸੀ। ਬੀਤੀ ਰਾਤ ਅਚਾਨਕ ਪਾਈਪਲਾਈਨ ’ਚੋਂ ਗੈਸ ਲੀਕ ਹੋਣ ਲੱਗੀ। ਗੈਸ ਦਾ ਪ੍ਰਭਾਵ ਇੰਨਾ ਤੇਜ਼ ਸੀ ਕਿ ਉੱਥੇ ਮੌਜੂਦ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ। ਦਮ ਘੁੱਟਣ ਤੇ ਅੱਖਾਂ ’ਚ ਤੇਜ਼ ਜਲਣ ਕਾਰਨ, ਕਈ ਮਜ਼ਦੂਰ ਫੈਕਟਰੀ ਦੇ ਅੰਦਰ ਜ਼ਮੀਨ ’ਤੇ ਡਿੱਗ ਪਏ।

Read Also : West Asia Tension: ਪੱਛਮੀ ਏਸ਼ੀਆ ’ਚ ਵਧਿਆ ਤਣਾਅ, ਅਮਰੀਕਾ ਨੇ ਕੀਤੇ ਈਰਾਨ ’ਤੇ ਹਵਾਈ ਹਮਲੇ

ਇਸ ਹਫੜਾ-ਦਫੜੀ ਵਿੱਚ ਮਾਨ ਸਿੰਘ, ਉਨ੍ਹਾਂ ਦਾ ਪੁੱਤਰ ਅਮਿਤ ਤੇ ਇੱਕ ਹੋਰ ਮਜ਼ਦੂਰ ਸ਼੍ਰੀ ਰਾਮ, ਜੋ ਕਿ ਉਦਯੋਗ ’ਚ ਕੰਮ ਕਰਦਾ ਸੀ, ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਮਾਨ ਸਿੰਘ ਤੇ ਅਮਿਤ ਇੱਕ ਟਰਾਲੀ ’ਚ ਮਸ਼ੀਨ ਹੇਠੋਂ ਨਿਕਲ ਰਹੀ ਮਿੱਟੀ ਨੂੰ ਭਰਨ ਗਏ ਸਨ। ਇਸ ਦੌਰਾਨ, ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਐਸਡੀਐਮ ਜਸਲੀਨ ਭੁੱਲਰ ਅਨੁਸਾਰ, ਤਿੰਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਅਤੇ ਦੋ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦਾ ਅਸਲ ਕਾਰਨ ਐਫਐਸਐਲ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਪਤਾ ਲਾਇਆ ਜਾਵੇਗਾ। ਐਸਡੀਐਮ ਅਨੁਸਾਰ, ਫੈਕਟਰੀ, ਡੀਪ ਟੂਲਸ, ਆਰਕੇ ਰੋਡ ’ਤੇ ਸਥਿਤ ਹੈ।

ਕੰਪਨੀ ਨੂੰ ਫਿਲਹਾਲ ਸੀਲ ਕਰ ਦਿੱਤਾ ਗਿਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਕਿਸਮ ਦੀ ਗੈਸ ਹੈ। ਅਜਿਹਾ ਲਗਦਾ ਹੈ ਕਿ ਫੈਕਟਰੀ ਦੇ ਅੰਦਰ ਇੱਕ ਟੈਂਕ ਹੈ ਜਿੱਥੇ ਕੁਝ ਰਸਾਇਣ ਜਾਂ ਹੋਰ ਸਮੱਗਰੀ ਸਟੋਰ ਕੀਤੀ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਦੀਆਂ ਟੀਮਾਂ ਜਾਂਚ ਕਰਨਗੀਆਂ। ਘਟਨਾ ਦੀ ਰਿਪੋਰਟ ਕਰਨ ’ਚ ਦੇਰੀ ਦੇ ਕਾਰਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਬਹੁਤ ਦੇਰ ਨਾਲ ਰਿਪੋਰਟ ਕੀਤੀ ਗਈ ਹੈ। ਨੇੜਲੇ ਨਿਵਾਸੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। Ludhiana News

ਲੁਧਿਆਣਾ ਗੈਸ ਲੀਕ ਹਾਦਸੇ ’ਤੇ ਪ੍ਰਧਾਨ ਮੰਤਰੀ ਨੇ ਪ੍ਰਗਟਾਇਆ ਦੁੱਖ, ਕੀਤਾ ਮੁਆਵਜ਼ੇ ਦਾ ਐਲਾਨ
ਲੁਧਿਆਣਾ (ਜਸਵੀਰ ਗਹਿਲ)। ਪੰਜਾਬ ਦੇ ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ (Ludhiana gas leak) 11 ਲੋਕਾਂ ਦੀ ਮੌਤ ਤੋਂ ਬਾਅਦ ਪ੍ਰਦੂਸ਼ਣ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਉਦਯੋਗਾਂ ਤੋਂ ਪਾਣੀ ਦੇ ਨਮੂਨੇ ਲੈਣ ਲਈ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਗਿਆਸਪੁਰਾ ਸਥਿੱਤ ਉਦਯੋਗਿਕ ਇਕਾਈਆਂ ਤੋਂ ਨਮੂਨੇ ਇਕੱਠੇ ਕਰ ਰਹੀਆਂ ਹਨ। ਇਨ੍ਹਾਂ ਨਮੂਨਿਆਂ ਦੀ ਜਾਂਚ ਖਰੜ ਵਿੱਚ ਸਥਾਪਤ ਕੈਮੀਕਲ ਲੈਬ ਵਿੱਚ ਕੀਤੀ ਜਾਵੇਗੀ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਮਾਮਲੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮਿ੍ਰਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਜਦਕਿ ਹਰੇਕ ਜਖਮੀ ਨੂੰ 50,000 ਰੁਪਏ ਦਿੱਤੇ ਜਾਣਗੇ।

ਲੁਧਿਆਣਾ ਵਿੱਚ ਗੈਸ ਲੀਕ ਹੋਣ ਕਾਰਨ ਵਾਪਰੀ ਦੁੱਖਦ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਪ੍ਰਧਾਨ ਮੰਤਰੀ @narendramodi ਨੇ ਹਰੇਕ ਮ੍ਰਿਤਕ ਦੇ ਵਾਰਸਾਂ ਲਈ ਪੀਐੱਮਐੱਨਆਰਐੱਫ ਜ਼ਰੀਏ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਹਰੇਕ ਜ਼ਖਮੀ ਵਿਅਕਤੀ ਨੂੰ 50,000 ਰੁਪਏ ਦਿੱਤੇ ਜਾਣਗੇ।

— PMO India (@PMOIndia) May 1, 2023

ਇੱਕ ਦਿਨ ਬਾਅਦ ਕੀ ਨੇ ਇਲਾਕੇ ਦੇ ਹਾਲਾਤ | Ludhiana gas leak

ਪੰਜਾਬ ਦੇ ਲੁਧਿਆਣਾ ’ਚ ਗੈਸ ਲੀਕ ਹੋਣ ਕਾਰਨ 11 ਜਣਿਆਂ ਦੀ ਮੌਤ ਤੋਂ ਬਾਅਦ ਪ੍ਰਦੂਸ਼ਣ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਉਦਯੋਗਾਂ ਤੋਂ ਪਾਣੀ ਦੇ ਨਮੂਨੇ ਲੈਣ ਲਈ ਫੋਰੈਂਸਿਕ ਟੀਮਾਂ ਨੂੰ ਬੁਲਾਇਆ ਗਿਆ ਹੈ, ਜੋ ਕਿ ਗਿਆਸਪੁਰਾ ਸਥਿਤ ਉਦਯੋਗਿਕ ਇਕਾਈਆਂ ਤੋਂ ਨਮੂਨੇ ਇਕੱਠੇ ਕਰ ਰਹੀਆਂ ਹਨ। ਇਨ੍ਹਾਂ ਨਮੂਨਿਆਂ ਦੀ ਜਾਂਚ ਖਰੜ ਵਿੱਚ ਸਥਾਪਤ ਕੈਮੀਕਲ ਲੈਬ ਵਿੱਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਚਿੱਟੇ ਨੇ ਦੋ ਪਰਿਵਾਰਾਂ ਦੀ ਜ਼ਿੰਦਗੀ ’ਚ ਕੀਤਾ ‘ਹਨੇਰਾ’

ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਕਬਜੇ ਵਿੱਚ ਲੈ ਲਏ ਹਨ। ਘਟਨਾ ਵਾਲੀ ਥਾਂ ਤੋਂ ਕੁਝ ਦੂਰੀ ’ਤੇ ਸੀਵਰੇਜ ਦਾ ਢੱਕਣ ਬੁਰੀ ਤਰ੍ਹਾਂ ਟੁੱਟਿਆ ਹੋਇਆ ਪਾਇਆ ਗਿਆ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਕਤ ਥਾਂ ’ਤੇ ਟੈਂਕਰ ਆਦਿ ’ਚੋਂ ਕੈਮੀਕਲ ਪਾਇਆ ਗਿਆ ਹੈ। ਫਿਲਹਾਲ ਅਧਿਕਾਰੀ ਸਿਰਫ਼ ਅੰਦਾਜੇ ਲਾ ਰਹੇ ਹਨ। ਜਿਸ ਇਲਾਕੇ ’ਚ ਇਹ ਘਟਨਾ ਵਾਪਰੀ ਹੈ, ਉੱਥੇ ਕਰੀਬ 50 ਉਦਯੋਗ ਚੱਲ ਰਹੇ ਹਨ। ਕੁਝ ਉਦਯੋਗਾਂ ਨੂੰ ਛੱਡ ਕੇ ਬਾਕੀਆਂ ਵਿੱਚੋਂ ਕਿਸੇ ਵਿੱਚ ਵੀ ਟਰੀਟਮੈਂਟ ਪਲਾਂਟ ਨਹੀਂ ਹਨ।

ਸੂਆ ਰੋਡ ਤੋਂ ਗੋਲਡਨ ਪੈਲੇਸ ਤੱਕ ਰੋਡ ਬੰਦ | Ludhiana gas leak

ਅੱਜ ਵੀ ਸੂਆ ਰੋਡ ਤੋਂ ਗੋਲਡਨ ਪੈਲੇਸ ਨੂੰ ਜਾਣ ਵਾਲਾ ਰਸਤਾ ਗੈਸ ਲੀਕ ਹੋਣ ਕਾਰਨ ਪੁਲਿਸ ਵੱਲੋਂ ਬੰਦ ਹੈ। ਫਿਰ ਵੀ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਗੈਸ ਦਾ ਅਸਰ ਕਾਫੀ ਹੱਦ ਤੱਕ ਘਟ ਗਿਆ ਹੈ। ਅਜੇ ਵੀ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਟਨਾ ਸਥਾਨ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਅਧਿਕਾਰੀ ਲਗਾਤਾਰ ਉਸ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਇਸ ਦੇ ਨਾਲ ਹੀ ਐੱਨਡੀਆਰਐਫ਼ ਦੀ ਟੀਮ ਵੀ ਮੌਕੇ ’ਤੇ ਮੌਜ਼ੂਦ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਸਰਕਾਰ ਵੱਲੋਂ ਇੱਕ ਵੱਖਰੀ ਐਸਆਈਟੀ ਵੀ ਬਣਾਈ ਜਾ ਸਕਦੀ ਹੈ।

ਦਿਮਾਗ ਤੱਕ ਪਹੁੰਚੇ ਜ਼ਹਿਰ ਕਾਰਨ 11 ਮੌਤਾਂ

ਡਾਕਟਰ ਨੇ ਕਿਹਾ ਕਿ ਫੇਫੜਿਆਂ ’ਤੇ ਕੋਈ ਅਸਰ ਨਹੀਂ, ਸੀਵਰੇਜ ’ਚ ਉਦਯੋਗਿਕ ਕੂੜੇ ਦਾ ਘਾਤਕ ਪ੍ਰਤੀਕਰਮ ਹੋਣ ਦਾ ਡਰ ਹੈ। ਪੰਜਾਬ ’ਚ ਲੁਧਿਆਣਾ ਦੇ ਗਿਆਸਪੁਰਾ ਇਲਾਕੇ ‘ਚ ਅਚਾਨਕ ਗੈਸ ਲੀਕ ਹੋਣ ਕਾਰਨ 2 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਜਿਸ ਕਾਰਨ ਇਲਾਕੇ ਵਿੱਚ ਦਹਿਸਤ ਦਾ ਮਾਹੌਲ ਬਣ ਗਿਆ। ਪੁਲਿਸ ਨੇ ਕਾਹਲੀ ਵਿੱਚ 1 ਕਿਲੋਮੀਟਰ ਦਾ ਇਲਾਕਾ ਸੀਲ ਕਰ ਦਿੱਤਾ। ਚਿਹਰੇ ’ਤੇ ਮਾਸਕ ਪਾ ਕੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਇਸ ਸਭ ਦੇ ਵਿਚਕਾਰ ਇੱਕ ਵੱਡਾ ਸਵਾਲ ਹੈ ਕਿ ਇਹ ਕਿਹੜੀ ਗੈਸ ਹੈ, ਜਿਸ ਕਾਰਨ ਇਹ ਤਬਾਹੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ