Motivational News - Sach Kahoon Punjabi

Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ
Women Empowerment Success Story: (ਸੱਚ ਕਹੂੰ ਨਿਊਜ਼) ਸੰਗਰੂਰ। ਜੇਕਰ ਇਨਸਾਨ ਦੇ ਮਨ ਵਿੱਚ ਸੱਚਾ ਜਜ਼ਬਾ ਅਤੇ ਹਿੰਮਤ ਹੋਵੇ, ਤਾਂ ਉਹ ਹਰ ਮੁਸ਼ਕਿਲ ਦਾ ਸਾਹਮਣਾ ਕਰਦਿਆਂ ਮਿਹਨਤ ਦੀ ਕਮਾਈ ਨਾਲ ਇੱਕ ਸਨਮਾਨਜਨਕ ਜ਼ਿੰਦਗੀ ਜੀ ਸਕਦਾ ਹੈ। ਅਜਿਹੀ ਹੀ ਇੱਕ ਮਿਸਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਵੀਰ ਖੁਰਦ ਦੀ ਰਹਿਣ ਵਾਲੀ 30 ਸਾਲਾ ਹੁਸਨ ਕੌਰ ਨੇ ਪੇਸ਼ ਕੀਤੀ ਹੈ, ਜੋ ਭਾਰੀ ਪਰਿਵਾਰਕ ਸੰਕਟ ਦੇ ਬਾਵਜ਼ੂਦ ਅੱਜ ਖ਼ੁਦ ਕੰਮ ਕਰਕੇ ਆਪਣੀ ਮਾਂ ਦਾ ਸਹਾਰਾ ਬਣੀ ਹੋਈ ਹੈ। ਸਾਲ 2004 ਵਿੱਚ ਭਰਾ ਅਤੇ ਫਿਰ 2014 ਵਿੱਚ ਪਿਤਾ ਦੀ ਮੌਤ ਤੋਂ ਬਾਅਦ ਘਰ ਵਿੱਚ ਮਾਂ-ਧੀ ਇਕੱਲੀਆਂ ਰਹਿ ਗਈਆਂ ਸਨ। ਘਰ ਵਿੱਚ ਕੋਈ ਹੋਰ ਕਮਾਉਣ ਵਾਲਾ ਨਾ ਹੋਣ ਕਾਰਨ ਹੁਸਨ ਨੇ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ 'ਤੇ ਲਈਆਂ। ਇੱਕ ਵਾਰ ਹਾਦਸੇ ਦਾ ਸ਼ਿਕਾਰ ਹੋਣ ਦੇ ਬਾਵਜ਼ੂਦ, ਉਹ ਅੱਜ ਸੜਕ ਕਿਨਾਰੇ ਗੰਨੇ ਦੇ ਰਸ ਦੀ ਰੇੜ੍ਹੀ ਲਗਾ ਕੇ ਹਰ ਮਹੀਨੇ ਆਪਣੀ ਬਿਮਾਰ ਮਾਂ ਦੀ ਦਵਾਈ 'ਤੇ ਹੋਣ ਵਾਲੇ 3,500 ਰੁਪਏ ਦੇ ਖਰਚੇ ਅਤੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।

ਇਹ ਵੀ ਪੜ੍ਹੋ: Share Market: ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੇਕਸ 464 ਅੰਕ ਡਿੱਗਿਆ

ਗੱਲਬਾਤ ਦੌਰਾਨ ਹੁਸਨ ਕੌਰ ਨੇ ਦੱਸਿਆ ਕਿ ਉਸ ਨੇ ਕਦੇ ਕਿਸੇ ਅੱਗੇ ਹੱਥ ਨਹੀਂ ਫੈਲਾਇਆ। ਮਾਂ ਦੀ ਦੇਖਭਾਲ ਲਈ ਉਸ ਨੇ ਵਿਆਹਾਂ ਵਿੱਚ ਕੂੜਾ ਇਕੱਠਾ ਕਰਨ ਤੋਂ ਲੈ ਕੇ ਅਨਾਜ ਮੰਡੀ ਦੀ ਸਫਾਈ ਤੱਕ ਦਾ ਹਰ ਛੋਟਾ-ਵੱਡਾ ਕੰਮ ਬਿਨਾਂ ਕਿਸੇ ਸ਼ਰਮ ਦੇ ਕੀਤਾ। ਉਸ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਨੇਕ ਦਿਲ ਲੋਕਾਂ ਦੀ ਮੱਦਦ ਨਾਲ ਉਸ ਦਾ ਘਰ ਬਣ ਸਕਿਆ ਸੀ, ਜਿੱਥੇ ਉਹ ਹੁਣ ਸੁਰੱਖਿਅਤ ਰਹਿ ਰਹੀ ਹੈ।

ਲੜਕਿਆਂ ਵਾਂਗ ਸੜਕ 'ਤੇ ਖੜ੍ਹ ਕੇ ਕੰਮ ਕਰਦਿਆਂ ਕਈ ਵਾਰ ਉਸ ਨੂੰ ਕੁਝ ਸ਼ਰਾਰਤੀ ਅਨਸਰਾਂ ਦੀ ਬਦਸਲੂਕੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਪਰ ਉਹ ਬਿਨਾਂ ਹਿੰਮਤ ਹਾਰੇ ਨਿਰੰਤਰ ਅੱਗੇ ਵਧ ਰਹੀ ਹੈ।

Women Empowerment Success Story: ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ 30 ਸਾਲਾ ਹੁਸਨ ਕੌਰ ਗੰਨੇ ਦਾ ਰਸ ਵੇਚ ਕੇ ਕਰ ਰਹੀ ਹੈ ਬਿਮਾਰ ਮਾਂ ਦਾ ਇਲਾਜ

Motivational News: ਬੈਂਗਲੁਰੂ ਦੇ ਆਟੋ ਚਾਲਕ ਦਾ ਸ਼ਾਨਦਾਰ ਉਪਰਾਲਾ, ਹੋ ਰਹੀ ਐ ਚਰਚਾ
ਬੰਗਲੁਰੂ (ਏਜੰਸੀ)। ਕਰਨਾਟਕ ਦੀ ਰਾਜਧਾਨੀ ਬੰਗਲੁਰੂ ਤੋਂ ਇੱਕ ਦਿਲ ਨੂੰ ਛੂਹਣ ਵਾਲੀ ਪਹਿਲ ਸਾਹਮਣੇ ਆਈ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਹਾਨਗਰ ਦੇ ਇੱਕ ਆਟੋ-ਰਿਕਸ਼ਾ ਚਾਲਕ ਨੇ ਆਪਣੇ ਆਟੋ ਨੂੰ ਇੱਕ ਛੋਟੀ ਲਾਇਬ੍ਰੇਰੀ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਨਾਲ ਸਵਾਰੀਆਂ ਲਈ ਰੋਜ਼ਾਨਾ ਦਾ ਸਫਰ ਇੱਕ ਦਿਲਚਸਪ, ਗਿਆਨਵਧਾਊ ਅਤੇ ਸਮਰੱਥ ਕਰਨ ਵਾਲਾ ਤਜ਼ਰਬਾ ਬਣ ਗਿਆ ਹੈ।

ਇਹ ਪਹਿਲ ਇੱਕ ਪਾਸੇ ਨਿੱਜੀ ਰੁਚੀ ਨੂੰ ਪੂਰਾ ਕਰਦੀ ਹੈ, ਜਦੋਂਕਿ ਦੂਜੇ ਪਾਸੇ ਸੱਭਿਆਚਾਰਕ ਜਾਗਰੂਕਤਾ ਨੂੰ ਵੀ ਵਧਾਉਂਦੀ ਹੈ। ਰਿਪੋਰਟਾਂ ਅਨੁਸਾਰ 26 ਅਪਰੈਲ ਨੂੰ ਬੈਂਗਲੁਰੂ ਵਿੱਚ ਅਕਸ਼ੈ ਚਕਾਲਬੱਬੇਦੀ ਨੇ ਇਹ ਅਨੋਖਾ ਢੰਗ ਤੇ ਸੋਚ ਨੂੰ ਪੇਸ਼ ਕੀਤਾ। ਬੰਗਲੁਰੂ ਇੱਕ ਅਜਿਹਾ ਸ਼ਹਿਰ ਹੈ, ਜੋ ਆਪਣੇ ਭਾਰੀ ਟਰੈਫਿਕ ਜਾਮ ਲਈ ਜਾਣਿਆ ਜਾਂਦਾ ਹੈ, ਜਿੱਥੇ ਮੁਸਾਫ਼ਰਾਂ ਨੂੰ ਅਕਸਰ ਸੜਕ ’ਤੇ ਲੰਮਾ ਸਮਾਂ ਬਿਤਾਉਣਾ ਪੈਂਦਾ ਹੈ। ਅਕਸ਼ੈ ਨੇ ਸਫਰ ਦੀ ਰੋਜ਼ਮਰ੍ਹਾ ਦੀ ਬੇਰਸੀ ਤੇ ਬੋਰਿੰਗ ਨੂੰ ਦੂਰ ਕਰਦੇ ਹੋਏ ਆਪਣੇ ਆਟੋ-ਰਿਕਸ਼ਾ ਵਿੱਚ ਇੱਕ ਛੋਟੀ ਬੁੱਕਸ਼ੈਲਫ ਲਾਈ ਹੈ।

ਇਸ ਵਿੱਚ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਅਤੇ ਪ੍ਰੇਰਣਾਦਾਈ ਕਿਤਾਬਾਂ ਜਚਾ ਕੇ ਨਾਲ ਰੱਖੀਆਂ ਹੋਈਆਂ ਹਨ, ਜਿਸ ਨਾਲ ਸਵਾਰੀਆਂ ਨੂੰ ਸਫਰ ਦੌਰਾਨ ਕੋਈ ਵੀ ਕਿਤਾਬ ਚੁੱਕ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਨਾਲ ਇਹ ਸਫਰ ਸਿਰਫ ਇੱਕ ਥਾਂ ਤੋਂ ਦੂਜੇ ਥਾਂ ਜਾਣ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਇੱਕ ਮਾਇਨੇਦਾਰ ਤਜ਼ਰਬਾ ਬਣ ਜਾਂਦਾ ਹੈ। ਇਸ ਪਹਿਲ ਵਿੱਚ ਕੁਝ ਹੋਰ ਚੰਗੀਆਂ ਚੀਜ਼ਾਂ ਵੀ ਸ਼ਾਮਲ ਹਨ, ਜਿਵੇਂ ਸਵਾਰੀਆਂ ਲਈ ਟੌਫੀਆਂ ਦਾ ਡੱਬਾ, ਜੋ ਇਸ ਸੇਵਾ ਨੂੰ ਹੋਰ ਨਿੱਜੀ ਅਤੇ ਖੁਸ਼ਗਵਾਰ ਬਣਾਉਂਦਾ ਹੈ। ਇਸ ਕੋਸ਼ਿਸ਼ ਦਾ ਮਕਸਦ ਲੋਕਾਂ ਨੂੰ ਮੋਬਾਇਲ ਫੋਨਾਂ ਤੋਂ ਦੂਰ ਕਰਕੇ ਪੜ੍ਹਨ ਦੀ ਆਦਤ ਨਾਲ ਮੁੜ ਜੋੜਨਾ ਹੈ, ਭਾਵੇਂ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਹੋਵੇ।

ਇਸ ‘ਆਟੋ ਲਾਇਬ੍ਰੇਰੀ’ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈਆਂ ਹਨ। ਸਫ਼ਰ ਕਰਨ ਵਾਲੀਆਂ ਸਵਾਰੀਆਂ ਇਸ ਦੀ ਖੂਬ ਤਾਰੀਫ ਕਰ ਰਹੀਆਂ ਹਨ ਅਤੇ ਇਸ ਨੂੰ ‘ਚਲਦਾ-ਫਿਰਦਾ ਸਕੂਲ’ ਅਤੇ ‘ਪਹੀਆਂ ’ਤੇ ਗਿਆਨ ਦਾ ਕੋਨਾ’ ਕਹਿ ਰਹੇ ਹਨ। ਕਈ ਲੋਕਾਂ ਨੇ ਚਾਲਕ ਦੀ ਰਚਨਾਤਮਕਤਾ ਅਤੇ ਉਸ ਦੇ ਇਰਾਦੇ ਦੀ ਸ਼ਲਾਘਾ ਕੀਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਛੋਟੇ ਪਰ ਪ੍ਰਭਾਵਸ਼ਾਲੀ ਵਿਚਾਰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆ ਸਕਦੇ ਹਨ। ਇਹ ਕਹਾਣੀ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਆਮ ਇਨਸਾਨ ਦਾ ਇੱਕ ਛੋਟਾ ਜਿਹਾ ਨਵਾਂ ਵਿਚਾਰ ਆਮ ਤਜ਼ਰਬਿਆਂ ਨੂੰ ਨਵਾਂ ਰੂਪ ਦੇ ਸਕਦਾ ਹੈ ਅਤੇ ਹੋਰਾਂ ਨੂੰ ਪ੍ਰੇਰਿਤ ਕਰ ਸਕਦਾ ਹੈ। ਇਹ ਇਸ ਗੱਲ ਨੂੰ ਵੀ ਦਰਸਾਉਂਦੀ ਹੈ ਕਿ ਅਰਥਪੂਰਨ ਬਦਲਾਅ ਦੀ ਸ਼ੁਰੂਆਤ ਅਕਸਰ ਛੋਟੇ-ਛੋਟੇ ਕਦਮਾਂ ਨਾਲ ਹੀ ਹੁੰਦੀ ਹੈ।