Rumors - Sach Kahoon Punjabi
ਮੁਲਜ਼ਮ ਦੇ ਗੈਰ-ਹਾਜ਼ਰ ਰਹਿਣ ‘ਤੇ ਉੱਚ ਅਧਿਕਾਰੀਆਂ ਨੂੰ ਭੇਜਿਆ ਪੱਤਰ: ਸੁਪਰਡੈਂਟ
ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਉਸ ਸਮੇਂ ਮੁੜ ਵਿਵਾਦਾਂ ਵਿੱਚ ਆ ਗਈ ਜਦੋਂ ਇਸ ਸਬੰਧੀ ਅਫਵਾਹ ਉਡਾਉਣ ਦੇ ਮਾਮਲੇ ਵਿੱਚ ਜੇਲ੍ਹ ਦੇ ਹੀ ਅਧਿਕਾਰੀ ਦਾ ਨਾਂਅ ਸਾਹਮਣੇ ਆ ਗਿਆ। ਜਿਕਰਯੋਗ ਹੈ ਕਿ ਬੀਤੀ 24 ਸਤੰਬਰ ਨੂੰ ਪ੍ਰੈਸ ਕਲੱਬ ਬਠਿੰਡਾ ਦੇ ਗੇਟ ‘ਤੇ ਗੁੰਮਨਾਮ ਕੈਦੀ ਦਾ ਇੱਕ ਪੱਤਰ ਪ੍ਰਾਪਤ ਹੋਇਆ ਸੀ ਜਿਸ ਵਿੱਚ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਵਿੱਚ ਸੁਰੰਗ ਪੁੱਟਣ ਅਤੇ ਕੁੱਕਰ ਬੰਬ ਬਣਾਏ ਜਾਣ ਸਮੇਤ ਹੋਰ ਕਈ ਗੰਭੀਰ ਦੋਸ਼ ਲਾਏ ਸਨ।
ਇਸ ਪੱਤਰ ਰਾਹੀਂ ਇਹ ਸੰਭਾਵਨਾ ਵੀ ਜਤਾਈ ਗਈ ਸੀ ਕਿ ਅੱਤਵਾਦੀ ਮੁੜ ਜੇਲ੍ਹ ‘ਤੇ ਹਮਲਾ ਕਰ ਸਕਦੇ ਹਨ। ਗੈਂਗਸਟਰਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਦ ਚੌਕੰਨੇ ਹੋਏ ਜੇਲ੍ਹ, ਪੁਲਿਸ ਅਤੇ ਖੁਫੀਆ ਵਿਭਾਗ ਵਿੱਚ ਇਸ ਚਿੱਠੀ ਕਾਰਨ ਹੜਕੰਪ ਮੱਚ ਗਿਆ ਸੀ ਅਤੇ ਇਸ ਮਾਮਲੇ ਦੀ ਜਾਂਚ ਬਠਿੰਡਾ ਦੇ ਐਸ ਐਸ ਪੀ ਨੂੰ ਸੌਂਪ ਦਿੱਤੀ ਗਈ ਸੀ। ਜਾਣਕਾਰੀ ਅਨੁਸਾਰ, ਬਠਿੰਡਾ ਦੇ ਐਸ ਐਸ ਪੀ ਨੇ ਜਦੋਂ ਮਾਮਲੇ ਦੀ ਮੁੱਢਲੀ ਜਾਂਚ ਕੀਤੀ ਅਤੇ ਪ੍ਰੈਸ ਕਲੱਬ ਦੇ ਗੇਟ ‘ਤੇ ਚਿੱਠੀ ਰੱਖਣ ਵਾਲੇ ਵਿਅਕਤੀ ਸਬੰਧੀ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕੀਤਾ ਤਾਂ ਇੱਕ ਸੀਸੀਟੀਵੀ ਕੈਮਰੇ ਦੀ ਮਿਲੀ ਫੁਟੇਜ਼ ਨੇ ਜਿੱਥੇ ਜੇਲ੍ਹ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜਮੀਨ ਖਿਸਕਾ ਦਿੱਤੀ ਹੈ। ਉੱਥੇ ਜੇਲ੍ਹ ਦੇ ਇੱਕ ਸਹਾਇਕ ਸੁਪਰਡੈਂਟ ਰੈਂਕ ਦੇ ਅਧਿਕਾਰੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜੇਲ੍ਹ ਦੇ ਹੀ ਸਹਾਇਕ ਸੁਪਰਡੈਂਟ ਰੈਂਕ ਦੇ ਅਧਿਕਾਰੀ ਨੇ ਇੱਕ ਡਿਪਟੀ ਸੁਪਰਡੈਂਟ ਦੀ ਤਰੱਕੀ ਨੂੰ ਰੋਕਣ ਲਈ ਇਹ ਡਰਾਮਾ ਰਚਿਆ ਸੀ ਅਤੇ ਬੋਗਸ ਚਿੱਠੀ ਜਾਰੀ ਕਰਨ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ। ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋਈ ਫੁਟੇਜ਼ ਵਿੱਚ ਜੇਲ੍ਹ ਅੰਦਰ ਤਾਇਨਾਤ ਇੱਕ ਸਹਾਇਕ ਸੁਪਰਡੈਂਟ ਦੀ ਪਛਾਣ ਹੋ ਗਈ ਦੱਸੀ ਜਾ ਰਹੀ ਹੈ। ਜੋ ਕਿ ਬੀਤੇ ਕਾਫੀ ਦਿਨਾਂ ਤੋਂ ਡਿਊਟੀ ‘ਤੇ ਹਾਜ਼ਿਰ ਨਹੀਂ ਹੋ ਰਿਹਾ ਹੈ।
ਉਪਰੋਕਤ ਜਾਣਕਾਰੀ ਦੀ ਪੁਸ਼ਟੀ ਕਰਦਿਆਂ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜਦੋਂ ਸਾਨੂੰ ਜੇਲ੍ਹ ਸਬੰਧੀ ਮਿਲੀ ਚਿੱਠੀ ਦੀ ਜਾਣਕਾਰੀ ਮਿਲੀ ਤਾਂ ਅਸੀਂ ਵੀ ਹੈਰਾਨ ਰਹਿ ਗਏ ਸੀ ਕਿ ਅਜਿਹਾ ਆਖਰਕਾਰ ਕਿਵੇਂ ਹੋ ਸਕਦਾ ਹੈ? ਜੇਲ੍ਹ ਅੰਦਰ ਸੁਰੱਖਿਆ ਦੇ ਸਖਤ ਅਤੇ ਪੁਖਤਾ ਪ੍ਰਬੰਧਾਂ ਦੇ ਬਾਵਜੂਦ ਅਜਿਹੀ ਦੂਸ਼ਣਬਾਜ਼ੀ ਵਾਲੀ ਚਿੱਠੀ ਕਿਸ ਨੇ ਅਤੇ ਕਿਉ ਲਿਖੀ ਹੈ? ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਜੇਲ੍ਹ ਦੇ ਹੀ ਸਹਾਇਕ ਸੁਪਰਡੈਂਟ ਦਾ ਨਾਂਅ ਸਾਹਮਣੇ ਆ ਰਿਹਾ ਹੈ, ਜੋ ਕਿ ਅੱਜ ਡਿਊਟੀ ‘ਤੇ ਨਹੀਂ ਆਏ ਹਨ। ਉਨ੍ਹਾਂ ਦੀ ਗੈਰ-ਹਾਜ਼ਰੀ ਸਬੰਧੀ ਜੇਲ੍ਹ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ ਅਤੇ ਅਗਲੇਰੇ ਆਦੇਸ਼ਾਂ ਅਤੇ ਬਠਿੰਡਾ ਪੁਲਿਸ ਦੀ ਜਾਂਚ ਤੋਂ ਬਾਦ ਹੀ ਕਥਿਤ ਦੋਸ਼ੀ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਦੀ ਅਫਵਾਹ ਫੈਲਾਉਣ ਦਾ ਯਤਨ: ਬੋਲਟਨ
ਵਾਸ਼ਿੰਗਟਨ, ਏਜੰਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਕਿਹਾ ਕਿ ਰੂਸ ਅਤੇ ਚੀਨ ਸਮੇਤ ਹੋਰ ਦੇਸ਼ ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਬਾਰੇ ਅਫਵਾਹ ਫੈਲਾਉਣ ਦਾ ਯਤਨ ਕਰ ਰਹੇ ਹਨ। ਸ੍ਰੀ ਬੋਲਟਨ ਮੰਗਲਵਾਰ ਨੂੰ ਵਾਸ਼ਿੰਗਟਨ ‘ਚ ਦਿ ਵਾਲ ਸਟ੍ਰੀਟ ਜਰਨਲ ਸਮਾਚਾਰ ਦੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ‘ਸਾਡੇ ਕੋਲ ਇਹ ਮੰਨਣ ਦਾ ਲੋੜੀਂਦਾ ਕਾਰਨ ਹੈ ਕਿ ਉਤਰ ਕੋਰੀਆ, ਇਰਾਨ, ਵੇਨੇਜੂਏਲਾ, ਰੂਸ ਅਤੇ ਚੀਨ ਅਮਰੀਕੀ ਪ੍ਰਸ਼ਾਸਨ ਬਾਰੇ ਗਲਤ ਜਾਣਕਾਰੀ ਦੇਣ ਦਾ ਯਤਨ ਕਰਦੇ ਹਨ ਅਤੇ ਤੁਸੀਂ ਇਸ ਨੂੰ ਸਰਵਜਨਿਕ ਤੌਰ ‘ਤੇ ਦੇਖ ਸਕਦੇ ਹੋ। ਰਾਸ਼ਟਰਪਤੀ ਅਤੇ ਉਹਨਾਂ ਦੇ ਸਲਾਹਕਾਰ ਵਿਚਕਾਰ ਮਤਭੇਦ ਵਰਗੀ ਗਲਤ ਜਾਣਕਾਰੀ ਫੈਲਾਉਂਦੇ ਹਨ।
ਸ੍ਰੀ ਬੋਲਟਨ ਨੇ ਮਈ ‘ਚ ਇਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਦੁਆਰਾ ਕੀਤੀ ਗਈ ਟਿੱਪਣੀ ਦਾ ਹਵਾਲਾ ਦਿੱਤਾ ਜਿਸ ‘ਚ ਉਹਨਾਂ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਹਨਾ ਦੇ ਰਾਜਨੀਤਿਕ ਸਲਾਹਕਾਰਾਂ ਦੁਆਰਾ ਇਰਾਨ ਨਾਲ ਟਕਰਾਅ ਲਈ ਉਕਸਾਇਆ ਜਾ ਰਿਹਾ ਹੈ। ਸ੍ਰੀ ਬੋਲਟਨ ਨੇ ਬਿਨਾ ਕਿਸੇ ਸਬੂਤ ਦਿੱਤੇ ਅਮਰੀਕੀ ਮੀਡੀਆ ‘ਤੇ ਵੀ ਅਮਰੀਕੀ ਪ੍ਰਸ਼ਾਸਨ ‘ਚ ਮਤਭੇਦ ਬਾਰੇ ਕਹਾਣੀਆਂ ਫੈਲਾਉਣ ਦਾ ਦੋਸ਼ ਲਗਾਇਆ। ਸ੍ਰੀ ਟਰੰਪ ਅਤੇ ਸ੍ਰੀ ਬੋਲਟਨ ਨੂੰ ਮਈ ਦੀ ਸ਼ੁਰੂਆਤ ‘ਚ ਵੇਨੇਜੂਏਲਾ ਦੇ ਰਾਜਨੀਤਿਕ ਸੰਕਟ ਨੂੰ ਲੈ ਕੇ ਮਤਭੇਦ ਦਾ ਸਾਹਮਣਾ ਕਰਨਾ ਪਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਫ਼ਵਾਹਾਂ ਨਾਲ ਸੈਲੇਬ੍ਰਿਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ: ਸ਼ਰਾਫ਼
ਟਾਈਗਰ ਸਰਾਫ਼ ਨੇ ਅਫ਼ਵਾਹਾਂ ਬਾਰੇ ਦਿੱਤਾ ਵੱਡਾ ਬਿਆਨ
ਮੁੰਬਈ (ਏਜੰਸੀ)।
ਬਾਲੀਵੁਡ ਅਭਿਨੇਤਾ ਟਾਈਗਰ ਸਰਾਫ਼ ਦਾ ਕਹਿਣਾ ਹੈ ਕਿ ਅਫ਼ਵਾਹਾਂ ਅਤੇ ਝੂਠੀਆਂ ਗੱਲਾਂ ਨਾਲ ਸੈਲੇਬ੍ਰਿਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਅਤੇ ਇਹ ਸਭ ਲਾਈਮਲਾਈਟ ਦਾ ਹਿੱਸਾ ਹੈ। ਹਾਲ ਹੀ ‘ਚ ਰਿਤਿਕ ਤੇ ਦਿਸ਼ਾ ਪਾਟਨੀ ਵਿਚਕਾਰ ਅਨਬਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਦਿਸ਼ਾ ਦੇ ਨਾਲ ਰਿਤਿਕ ਨੇ ਬੁਰਾ ਵਿਵਹਾਰ ਕੀਤਾ ਅਤੇ ਇਸ ਕਾਰਨ ਦਿਸ਼ਾ ਦੇ ਹੱਥੋਂ ਇੱਕ ਫ਼ਿਲਮ ਵੀ ਨਿੱਕਲ ਗਈ। ਇਸ ‘ਤੇ ਦੋਵਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਈਆਂ ਸਨ। ਹੁਣ ਇਸ ਬਾਰੇ ਟਾਈਗਰ ਸਰਾਫ਼ ਨੇ ਵੀ ਬਿਆਨ ਦਿੱਤਾ ਹੈ। (Celebrity)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਫ਼ਵਾਹ ਕਾਰਨ ਲੋਕਾਂ ਵੱਲੋਂ ਇੰਜੀਨੀਅਰ ਦਾ ਕਤਲ
ਇੰਜੀਨੀਅਰ ਹੈਦਰਾਬਾਦ ਤੋਂ ਆਪਣੇ ਦੋਸਤ ਨੂੰ ਮਿਲਣ ਆਏ ਸਨ
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਬੀਦਰ ਜ਼ਿਲ੍ਹੇ ਦੇ ਮੁਰਕੀ ‘ਚ ਬੱਚਾ ਚੋਰੀ ਦੀ ਅਫ਼ਵਾਹ ਕਾਰਨ ਭੀੜ ਨੇ ਕਥਿਤ ਤੌਰ ‘ਤੇ ਇੱਕ ਸਾਫ਼ਟਵੇਅਰ ਇੰਜੀਨੀਅਰ ਕੁੱਟ-ਮਾਰ ਕਰਕੇ ਕਤਲ ਕਰ ਦਿੱਤਾ। ਇਸ ਘਟਨਾ ‘ਚ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਪੁਲਿਸ ਨੇ ਇਸ ਮਾਮਲੇ ‘ਚ 32 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਦਰਾਬਾਦ ਤੋਂ ਇੰਜੀਨੀਅਰ ਸਮੇਤ ਤਿੰਨ ਲੋਕ ਆਪਣੇ ਦੋਸਤ ਨੂੰ ਮਿਲਣ ਲਈ ਮੁਰਕੀ ਆਏ ਸਨ। ਇੱਥੋਂ ਵਾਪਸ ਜਾਂਦਿਆਂ ਇਨ੍ਹਾਂ ‘ਚੋਂ ਇੱਕ ਵਿਅਕਤੀ ਇੱਥੇ ਬੱਚਿਆਂ ਨੂੰ ਚਾਕਲੇਟ ਵੰਡਣ ਲੱਗ ਪਿਆ ਕਿ ਇਸ ਦੌਰਾਨ ਸੋਸ਼ਲ ਮੀਡਆ ‘ਤੇ ਬੱਚਾ ਚੋਰੀ ਦੀ ਅਫ਼ਵਾਹ ਫੈਲ ਗਈ। (Murder)
ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਚਾਰਾਂ ‘ਤੇ ਹਮਲਾ ਕਰ ਦਿੱਤਾ। ਖ਼ਤਰੇ ਕਾਰਨ ਚਾਰੇ ਕਾਰ ‘ਚ ਬੈਠ ਕੇ ਉੱਥੋਂ ਭੱਜਣ ਲੱਗੇ, ਜਿਸ ‘ਤੇ ਪਿੰਡ ਵਾਲਿਆਂ ਨੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਕਾਰ ਕਿਸੇ ਵਾਹਨ ਨਾਲ ਟਕਰਾਅ ਕੇ ਇੱਕ ਖੱਡੇ ‘ਚ ਡਿੱਗ ਪਈ। ਇਸ ਤੋਂ ਬਾਅਦ ਲੋਕਾਂ ਨੇ ਕਾਰ ‘ਚੋਂ ਖਿੱਚ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਪਹਿਲਾਂ ਸ਼ਰਾਬ, ਫਿਰ ਤਕਰਾਰ ਤੇ ਅਖੀਰ ਕਤਲ
ਦੋਸਤ ਦੇ ਘਰ ਸ਼ਰਾਬ ਪੀਤੀ ਫਿਰ ਉਸਦਾ ਹੀ ਕੀਤਾ ਕਤਲ | Murder
ਤਿੰਨੋਂ ਫਰਾਰ, ਕਤਲ ਦਾ ਭੇਤ ਬਰਕਰਾਰ, ਪੁਲਿਸ ਜਾਂਚ ‘ਚ ਜੁਟੀ | Murder
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਲੰਘੀ ਦੇਰ ਰਾਤ ਸਥਾਨਕ 5 ਨੰਬਰ ਵਾਰਡ ਵਿਖੇ ਕਾਲਾ ਮਹਿਰ ਸਟੇਡੀਅਮ ਦੇ ਨਜ਼ਦੀਕ ਇੱਕ 42 ਕੁ ਸਾਲ ਦੇ ਪਰਮਜੀਤ ਸਿੰਘ ਦਾ ਉਸਦੇ ਦੋਸਤਾਂ ਨੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ ਪਰ ਕਤਲ ਦੇ ਕਾਰਨ ਦਾ ਭੇਤ ਅਜੇ ਬਰਕਰਾਰ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਠੀਕਰੀਵਾਲ ਰੋਡ ‘ਤੇ ਸਥਿੱਤ ਪਰਮਜੀਤ ਸਿੰਘ ਦੇ ਘਰ ਦੇਰ ਰਾਤ ਤੱਕ ਉਸਦੇ ਦੋਸਤ ਜੀਤਪਾਲ ਸਿੰਘ, ਜਰਨੈਲ ਸਿੰਘ ਕਾਕਾ ਅਤੇ ਸੁਰੇਸ਼ ਸਿੰਘ ਚਾਰੋਂ ਦੋਸਤ ਰਲ਼ ਕੇ ਸ਼ਰਾਬ ਪੀ ਰਹੇ ਸਨ। ਇਸੇ ਦੌਰਾਨ ਹੀ ਉਨ੍ਹਾਂ ਦੀ ਥੋੜੀ ਬਹੁਤੀ ਤਕਰਾਰ ਹੋ ਗਈ। ਜਿਸ ਉਪਰੰਤ ਤਿੰਨੋਂ ਦੋਸਤ ਪਰਮਜੀਤ ਸਿੰਘ ਨੂੰ ਬਾਹਰ ਲੈ ਗਏ ਅਤੇ ਸਟੇਡੀਅਮ ਦੇ ਨਜ਼ਦੀਕ ਲਿਜਾ ਕੇ ਜੀਤਪਾਲ ਸਿੰਘ ਨੇ ਰਿਵਾਲਵਰ ਨਾਲ ਉਸਦੇ ਚਾਰ ਫਾਇਰ ਮਾਰ ਦਿੱਤੇ ਜਿਸ ਉਪਰੰਤ ਪਰਮਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੀੜਤਾਂ ਅਨੁਸਾਰ ਜਦ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਮੁਲਜ਼ਮ ਦੇਖਦਿਆਂ ਹੀ ਫਰਾਰ ਹੋ ਗਏ।
ਥਾਣਾ ਸਿਟੀ ਦੇ ਇੰਚਾਰਜ਼ ਇੰਸਪੈਕਟਰ ਗੁਰਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਘਟਨਾ ਸਥਾਨ ‘ਤੇ ਜਾ ਕੇ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਅਤੇ ਮ੍ਰਿਤਕ ਦੇ ਪੁੱਤਰ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਜੀਤਪਾਲ ਸਿੰਘ, ਜਰਨੈਲ ਸਿੰਘ ਉਰਫ ਕਾਕਾ ਅਤੇ ਸੁਰੇਸ਼ ਸਿੰਘ ਖਿਲਾਫ਼ ਮੁਕੱਦਮਾਂ ਨੰਬਰ 210 ਆਈ ਪੀ ਸੀ ਦੀ ਧਾਰਾ 302, 34 ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਦੀ ਭਾਲ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਤਲ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਸ ਦਾ ਖੁਲਾਸਾ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਹੀ ਖੁਲਾਸਾ ਹੋਵੇਗਾ।
ਹਾਲਾਤ ਖ਼ਰਾਬ ਹੁੰਦਾ ਦੇਖ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਨੂੰ ਕੀਤਾ ਅੱਧੇ ਘੰਟੇ ਲਈ ਮੁਲਤਵੀ
ਸੁਖਜਿੰਦਰ ਰੰਧਾਵਾ ਵੀ ਸਿੱਧੂ ਦੇ ਹੱਕ ‘ਚ ਮਜੀਠਿਆ ‘ਤੇ ਬੋਲਿਆ ਸ਼ਬਦੀ ਹਮਲਾ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਬਜਟ ਸੈਸ਼ਨ ਦੇ ਤੀਜੇ ਦਿਨ ਵਿਧਾਨ ਸਭਾ ਦੇ ਜ਼ੀਰੋ ਕਾਲ ਦੌਰਾਨ ਬਿਕਰਮ ਮਜੀਠਿਆ ਅਤੇ ਮੰਤਰੀ ਨਵਜੋਤ ਸਿੱਧੂ ਵਿੱਚਕਾਰ ਜੰਮ ਕੇ ਬਹਿਸ ਹੋਈ ਅਤੇ ਹਾਲਾਤ ਇਸ ਤਰ੍ਹਾਂ ਖ਼ਰਾਬ ਹੋ ਗਏ ਸਨ ਕਿ ਦੋਹੇ ਆਪਣੀਆਂ ਸੀਟਾਂ ਤੋਂ ਉੱਠ ਕੇ ਇੱਕ ਦੂਜੇ ਵੱਲ ਨੂੰ ਨਾ ਸਿਰਫ਼ ਵੱਧ ਰਹੇ ਸਨ, ਸਗੋਂ ਸਦਨ ਦੀਆਂ ਸਾਰੀਆਂ ਮਰਿਆਦਾਵਾਂ ਨੂੰ ਤੋੜਦੇ ਹੋਏ ਇੱਕ ਦੂਜੇ ਖ਼ਿਲਾਫ਼ ਅਪਸ਼ਬਦਾਂ ਦੀ ਵਰਤੋਂ ਕਰ ਰਹੇ ਸਨ। ਸਦਨ ‘ਚ ਸੁਖਜਿੰਦਰ ਸਿੰਘ ਰੰਧਾਵਾ ਸਣੇ ਕਈ ਹੋਰ ਕਾਂਗਰਸੀ ਵਿਧਾਇਕਾਂ ਨੇ ਵੀ ਬਿਕਰਮ ਮਜੀਠਿਆ ਖ਼ਿਲਾਫ਼ ਬੋਲਦੇ ਹੋਏ ਸਦਨ ਤੋਂ ਬਾਹਰ ਆਉਣ ਤੱਕ ਦੀ ਚੇਤਾਵਨੀ ਦੇ ਦਿੱਤੀ। ਜਿਸ ਨੂੰ ਦੇਖਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਦਨ ਦੀ ਕਾਰਵਾਈ 30 ਮਿੰਟ ਲਈ ਰੋਕਣੀ ਪਈ ਤਾਂ ਕਿ ਇਸ ਲੜਾਈ ਨੂੰ ਕਿਸੇ ਨਾ ਕਿਸੇ ਤਰੀਕੇ ਰੋਕਿਆ ਜਾਵੇ।
ਇਹ ਵੀ ਪੜ੍ਹੋ : ਪੈਨਸ਼ਨਰਜ਼ਾਂ ਵੱਲੋਂ ਪਟਿਆਲਾ ਵਿਖੇ ਧਰਨਾ ਲਾ ਕੇ ਦਿੱਤਾ ਮੰਗ ਪੱਤਰ
ਵਿਧਾਨ ਸਭਾ ਦੇ ਅੰਦਰ ਪ੍ਰਸ਼ਨ ਕਾਲ ਖ਼ਤਮ ਹੋਣ ਤੋਂ ਤੁਰੰਤ ਬਾਅਦ ਜ਼ੀਰੋ ਕਾਲ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਲੰਗਰ ‘ਤੇ ਖ਼ਤਮ ਕੀਤੀ ਗਈ ਸੂਬਾ ਜੀ.ਐਸ.ਟੀ. ਬਾਰੇ ਆਪਣੀ ਗਲ ਰੱਖ ਰਹੇ ਸਨ ਕਿ ਇੰਨੇ ਵਿੱਚ ਬਿਕਰਮ ਮਜੀਠਿਆ ਨੇ ਆਪਣੀ ਗੱਲ ਰੱਖਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਪਰਮਿੰਦਰ ਢੀਂਡਸਾ ਨੇ ਗੱਲ ਰੱਖੀ ਅਤੇ ਬਿਕਰਮ ਮਜੀਠਿਆ ਵੀ ਆਪਣੀ ਸੀਟ ਤੋਂ ਉੱਠ ਕੇ ਕੁਝ ਕਹਿ ਰਹੇ ਸਨ ਤਾਂ ਨਵਜੋਤ ਸਿੱਧੂ ਨੇ ਖੜ੍ਹੇ ਹੋ ਕੇ ਸਾਰੇ ਮਾਮਲੇ ਵਿੱਚ ਕੁਝ ਕਹਿਣਾ ਸ਼ੁਰੂ ਕਰ ਦਿੱਤਾ।
ਨਵਜੋਤ ਸਿੱਧੂ ਨੇ ਬਿਕਰਮ ਮਜੀਠਿਆ ਨੂੰ ਬੈਠਣ ਲਈ ਕਿਹਾ ਪਰ ਬਿਕਰਮ ਮਜੀਠਿਆ ਆਪਣੀ ਸੀਟ ‘ਤੇ ਖੜ੍ਹੇ ਰਹੇ, ਜਿਸ ਨੂੰ ਦੇਖ ਕੇ ਨਵਜੋਤ ਸਿੱਧੂ ਕਾਫ਼ੀ ਜਿਆਦਾ ਗਰਮ ਹੋ ਗਏ ਅਤੇ ਉਨ੍ਹਾਂ ਨੇ ਮਜੀਠਿਆ ਨੂੰ ਕਾਫ਼ੀ ਜਿਆਦਾ ਅਪਸਬਦ ਬੋਲਣੇ ਸ਼ੁਰੂ ਕਰ ਦਿੱਤੇ। ਜਿਸ ਨੂੰ ਦੇਖ ਕੇ ਮਜੀਠਿਆ ਵੱਲੋਂ ਵੀ ਕਾਫ਼ੀ ਜ਼ਿਆਦਾ ਗਰਮੀ ਦਿਖਾਉਂਦੇ ਹੋਏ ਸ਼ਬਦੀ ਜੰਗ ਛੇੜ ਦਿੱਤੀ।
ਨਵਜੋਤ ਸਿੱਧੂ ਦਾ ਸਾਥ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਕਈ ਹੋਰ ਵਿਧਾਇਕਾਂ ਨੇ ਦਿੰਦੇ ਹੋਏ ਮਜੀਠਿਆ ਨੂੰ ਸ਼ਬਦੀ ਜੰਗ ਵਿੱਚ ਘੇਰਣ ਦੀ ਕੋਸ਼ਸ਼ ਕੀਤੀ ਤਾਂ ਮਜੀਠਿਆ ਦਾ ਸਾਥ ਅਕਾਲੀ ਵਿਧਾਇਕਾਂ ਨੇ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਕਾਫ਼ੀ ਅਪਸ਼ਬਦ ਬੋਲੇ ਗਏ। ਇਸੇ ਦਰਮਿਆਨ ਆਪਣੀ ਲੜਾਈ ਤੇਜ ਹੋ ਗਈ ਅਤੇ ਸਿੱਧੂ ਆਪਣੇ ਬੈਂਚ ਤੋਂ ਅੱਗੇ ਵਧਣ ਲਗੇ ਜਦੋਂ ਕਿ ਦੂਜੇ ਪਾਸੇ ਤੋਂ ਬਿਕਰਮ ਮਜੀਠਿਆ ਵੀ ਅੱਗੇ ਵਧਣ ਲਗ ਪਏ। ਇਸ ਲੜਾਈ ਨੂੰ ਰੋਕਣ ਦੀ ਕੋਸ਼ਸ਼ ਵਿੱਚ ਰਾਣਾ ਕੇ.ਪੀ. ਸਿੰਘ ਨੂੰ 30 ਮਿੰਟ ਲਈ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।
ਪਹਿਲਾਂ ਵੀ ਕਹਿੰਦਾ ਸੀ ਹੁਣ ਵੀ ਕਹਾਂਗਾ, ਮਜੀਠਿਆ ਐ ਚਿੱਟੇ ਦਾ ‘ਤਸਕਰ’
ਨਵਜੋਤ ਸਿੱਧੂ ਨੇ ਕਿਹਾ ਕਿ ਮਜੀਠਿਆ ਦੀ ਗਿਦੜ ਧਮਕੀਆਂ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਨਹੀਂ ਹੈ, ਉਹ ਮਜੀਠਿਆ ਨੂੰ ਪਹਿਲਾਂ ਵੀ ਚਿੱਟੇ ਦਾ ਤਸਕਰ ਕਹਿੰਦੇ ਸਨ ਅਤੇ ਅੱਗੇ ਵੀ ਚਿੱਟੇ ਦਾ ਤਸਕਰ ਕਹਿੰਦੇ ਰਹਿਣਗੇ। ਸਿੱਧੂ ਨੇ ਕਿਹਾ ਕਿ ਮਜੀਠਿਆ ਨੂੰ ਸਿੱਧੀ ਭਾਸ਼ਾ ਵਿੱਚ ਗੱਲ ਸਮਝ ਨਹੀਂ ਆਉਂਦੀ ਹੈ, ਸਦਨ ਦੇ ਅੰਦਰ ਜਦੋਂ ਉਹ ਬੋਲ ਰਹੇ ਸਨ ਤਾਂ ਉਹ ਵਿੱਚ ਹੀ ਟੋਕਣ ਲਗ ਪਿਆ, ਉਨ੍ਹਾਂ ਨੇ ਕਾਫ਼ੀ ਰੋਕਿਆ ਪਰ ਉਹ ਰੁਕਿਆ ਨਹੀਂ, ਕਿਉਂਕਿ ਮਜੀਠਿਆ ਨੂੰ ਸਿਰਫ਼ ਇੱਕੋ ਹੀ ਭਾਸ਼ਾ ਸਮਝ ਆਉਂਦੀ ਹੈ, ਜਦੋਂ ਕੋਈ ਉਸ ਨੂੰ ਨਸ਼ੇ ਦਾ ਤਸਕਰ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਚਿੱਟਾ ਵੇਚ-ਵੇਚ ਕੇ ਸਾਰਾ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਹੈ।
ਅਕਾਲੀਆਂ ਨੇ ਕੀਤੀ ਸਿੱਧੂ ਖ਼ਿਲਾਫ਼ ਸ਼ਿਕਾਇਤ, ਬੋਲਣ ਦੀ ਨਹੀਂ ਐ ਸਿੱਧੂ ਨੂੰ ਤਮੀਜ਼
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਮਿਲ ਕੇ ਨਵਜੋਤ ਸਿੱਧੂ ਦੀ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਵੀ ਉਸ ਨੂੰ ਬੋਲਣ ਦੀ ਬਿਲਕੁਲ ਵੀ ਤਮੀਜ਼ ਨਹੀਂ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਦਰਮਿਆਨ ਇੱਕ ਮੰਤਰੀ ਨੂੰ ਕਿਸੇ ਤਰੀਕੇ ਨਾਲ ਬੋਲਣਾ ਚਾਹੀਦਾ ਹੈ ਅਤੇ ਕਿਸੇ ਤਰੀਕੇ ਨਾਲ ਵਿਧਾਇਕਾਂ ਵੱਲੋਂ ਪੁੱਛੇ ਗਏ ਸੁਆਲਾਂ ਦਾ ਜੁਆਬ ਦੇਣਾ ਚਾਹੀਦਾ ਹੈ। ਮਜੀਠਿਆ ਖ਼ਿਲਾਫ਼ ਸਿੱਧੂ ਵੱਲੋਂ ਬੋਲੇ ਗਏ ਅਪਸ਼ਬਦਾਂ ਬਾਰੇ ਵੀ ਅਕਾਲੀ ਦਲ ਨੇ ਆਪਣਾ ਇਤਰਾਜ਼ ਜ਼ਾਹਿਰ ਕਰਦੇ ਹੋਏ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਬ੍ਰਹਮਮਹਿੰਦਰਾਂ ਉੱਠ ਕੇ ਬਹਿ ‘ਗੇ ਪਿਛਲੀ ਸੀਟ ‘ਤੇ
ਨਵਜੋਤ ਸਿੱਧੂ ਅਤੇ ਬਿਕਰਮ ਮਜੀਠਿਆ ਖ਼ਿਲਾਫ਼ ਚੱਲ ਰਹੀਂ ਸ਼ਬਦੀ ਜੰਗ ਦੌਰਾਨ ਨਵਜੋਤ ਸਿੱਧੂ ਇੰਨਾ ਜਿਆਦਾ ਗਰਮ ਹੋ ਗਏ ਸਨ ਕਿ ਉਨ੍ਹਾਂ ਦੇ ਨਾਲ ਬੈਠੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮਮਹਿੰਦਰਾਂ ਆਪਣੀ ਸੀਟ ਤੋਂ ਉੱਠ ਕੇ ਹੀ ਪਿੱਛੇ ਜਾ ਕੇ ਬੈਠ ਗਏ, ਕਿਉਂਕਿ ਉਸ ਸਮੇਂ ਗਰਮ-ਜੋਸ਼ੀ ਵਿੱਚ ਨਵਜੋਤ ਸਿੱਧੂ ਹੱਥਾਂ ਨੂੰ ਤੇਜੀ ਨਾਲ ਚਲਾ ਰਹੇ ਸਨ। ਸ਼ਾਇਦ ਸਿੱਧੂ ਦੇ ਹੱਥਾਂ ਦੇ ਚੱਲਣ ਕਾਰਨ ਬ੍ਰਹਮਮਹਿੰਦਰਾਂ ਨੂੰ ਦਿੱਕਤ ਹੋ ਰਹੀਂ ਸੀ ਅਤੇ ਇਸੇ ਕਰਕੇ ਉਹ ਪਿੱਛੇ ਜਾ ਕੇ ਕੁਝ ਸਮੇਂ ਲਈ ਬੈਠ ਗਏ।
ਸੂਚਨਾ ਮਿਲਣ ‘ਤੇ ਮੱਚਿਆ ਹੜਕੰਪ
ਨਵੀਂ ਦਿੱਲੀ:ਦਿੱਲੀ ਹਾਈਕੋਰਟ ‘ਚ ਵੀਰਵਾਰ ਸਵੇਰੇ ਬੰਬ ਰੱਖਣ ਦੀ ਸੂਚਨਾ ਮਿਲਣ ‘ਤੇ ਹੜਕੰਪ ਮਚ ਗਿਆ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਹਨ ਤੇ ਅਦਾਲਤ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਪੁਲਿਸ ਸੂਤਰਾਂ ਅਨੁਸਾਰ ਪੁਲਿਸ ਕੰਟਰੋਲ ਰੂਮ ਨੂੰ ਸਵੇਰੇ 10:54 ‘ਤੇ ਉੱਤਰੀ  ਪੂਰਵੀ ਦਿੱਲੀ ਤੋਂ ਇੱਕ ਕਾਲ ਆਈ ਜਿਸ ‘ਚ ਕਿਹਾ ਗਿਆ ਕਿ ਅਦਾਲਤ ਨੂੰ ਇੱਕ ਘੰਟੇ ਦੇ ਅੰਦਰ ਉੜਾ ਦਿੱਤਾ ਜਾਵੇਗਾ
ਇਹ ਕਾਲ ਬਾਅਦ ‘ਚ ਅਫਵਾਹ ਨਿਕਲੀ ਸੂਚਨਾ ਮਿਲਣ ਤੋਂ ਬਾਅਦ ਬੰਬ ਰੋਕੂ ਦਸਤਾ ਤੇ ਅੱਗ ਬੁਝਾਊ ਵਿਭਾਗ ਘਟਨਾ ਵਾਲੇ ਸਥਾਨ ਤੇ ਤੈਨਾਤ ਕੀਤੇ ਗਏ ਵਿਸ਼ੇਸ ਹਥਿਆਰ ਤੇ ਸਵਾਤ ਦੀ ਟੀਮ ਉੱਥੇ ਭੇਜੀ ਗਈ ਅਦਾਲਤ ਪਰਿਸਰ ਦੀ ਜਾਂਚ ਕੀਤੀ ਜਾ ਰਹੀ ਹੈ ਬੰਬ ਦੀ ਸੂਚਨਾ ਦੇਣ ਵਾਲਾ ਟੈਲੀਫੋਨ ਤਲਾਸ਼ਣ ਤੇ ਪੱਛਮ ਉੱਤਰ ਪ੍ਰਦੇਸ਼ ਦਾ ਮਿਲਿਆ ਪੁਲਿਸ ਉੱਤਰ ਪੂਰਵੀ ਦਿੱਲੀ ਦੇ ਭਜਨਪੁਰਾ ਤੋਂ ਇਸ ਟੈਲੀਫੋਨ ਨੰਬਰ ਤੋਂ ਫੋਨ ਕਰਨ ਵਾਲੇ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ ਮੋਬਾਇਲ ਫੋਨ ਕਾਲ ਕਰਨ ਤੀ ਬਾਅਦ ਹੀ ਬੰਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਲ ਕੱਟਣ ਦੀਆਂ ਅਫ਼ਵਾਹਾਂ ਦਾ ਦੌਰ ਰੁਕੇ
ਦੇਸ਼ ਨਾਲ ਅਫ਼ਵਾਹਾਂ ਦਾ ਨਾਤਾ ਅਜਿਹਾ ਜੁੜਿਆ ਹੋਇਆ ਹੈ ਕਿ ਸਾਲ-ਦੋ ਸਾਲ ਬਾਦ ਇੱਕ ਨੈਸ਼ਨਲ ਅਫ਼ਵਾਹ ਫੈਲ ਜਾਂਦੀ ਹੈ ਇਨ੍ਹਾਂ ਅਫ਼ਵਾਹਾਂ ਨਾਲ ਲੋਕਾਂ ‘ਚ ਦਹਿਸ਼ਤ ਤਾਂ ਪੈਦਾ ਹੁੰਦੀ ਹੈ ਕਈ ਵਾਰ ਜਾਨੀ ਨੁਕਸਾਨ ਵੀ ਹੁੰਦਾ ਹੈ ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ਸਮਤੇ ਕਈ ਰਾਜਾਂ ‘ਚ ਅੱਜ-ਕੱਲ੍ਹ ਔਰਤਾਂ ਦੇ ਸਿਰ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਾਪਰਨ ਦੀਆਂ ਅਫ਼ਵਾਹਾਂ ਨੇ  ਅਗਿਆਨਤਾ ਭਰੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ
ਰੋਹਤਕ ਜ਼ਿਲ੍ਹੇ ਅੰਦਰ ਤਾਂ ਇੱਕ ਬਜ਼ੁਰਗ ਔਰਤ ਨੂੰ ਵਾਲ ਕੱਟਣ ਵਾਲੀ ਕਹਿ ਕੇ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਹੋਰ ਵੀ ਕਈ ਥਾਈਂ ਨਿਰਦੋਸ਼ ਤੇ ਕਮਜ਼ੋਰ ਲੋਕ ਅਫ਼ਵਾਹ ‘ਚ ਭੜਕੀ ਭੀੜ ਦੇ ਸ਼ਿਕਾਰ ਹੋਏ ਹਨ ਕਈ ਥਾਈਂ ਰਾਤ ਨੂੰ ਪਹਿਰੇ ਲੱਗੇ ਹੋਏ ਹਨ ਭਾਵੇਂ ਇਹਨਾਂ ਅਫ਼ਵਾਹਾਂ ਨੂੰ ਮਰਦ ਵੀ ਸੱਚ ਮੰਨ ਕੇ ਅੱਗੇ ਫੈਲਾ ਰਹੇ ਹਨ ਪਰ ਅਫ਼ਵਾਹਾਂ ਦੀ ਸ਼ੁਰੂਆਤ ਔਰਤਾਂ ਤੋਂ ਹੁੰਦੀ ਹੈ ਭਾਰਤੀ ਔਰਤਾਂ ਵਧੇਰੇ ਸੰਵੇਦਨਸ਼ੀਲ ਤੇ ਅੰਧ-ਵਿਸ਼ਵਾਸ ਦਾ ਸ਼ਿਕਾਰ ਮੰਨੀਆਂ ਜਾਂਦੀਆਂ ਹਨ ਜੋ ਸੁਣੀ-ਸੁਣਾਈ ਗੱਲ ਨੂੰ ਹਕੀਕਤ ਵਾਂਗ ਪੇਸ਼ ਕਰਕੇ ਅੱਗੇ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਦਿੰਦੀਆਂ ਹਨ
ਗੁੱਤ ਕੱਟਣ ਦਾ ਮਾਮਲਾ ਵੀ ਔਰਤਾਂ ਨਾਲ ਜੁੜਿਆ ਹੋਇਆ ਹੈ ਦਰਅਸਲ ਇਹਨਾਂ ਘਟਨਾਵਾਂ ਪਿੱਛੇ ਕਿਸੇ ਮਾਨਸਿਕ ਰੋਗ ਦਾ ਹੋਣਾ ਜਾਂ ਕਿਸੇ ਵਿਅਕਤੀ ਦਾ ਪਰਿਵਾਰ ਅੰਦਰ ਮਾਨਸਿਕ ਦਬਾਅ ‘ਚ ਰਹਿਣਾ ਹੈ ਮਾਨਸਿਕ ਰੋਗੀ ਆਪਣਾ ਅੰਦਰੂਨੀ ਗੁੱਸਾ ਪਰਿਵਾਰ ਨੂੰ ਕਿਸੇ ਨਾ ਕਿਸੇ ਰੂਪ ‘ਚ ਤੰਗ ਕਰਕੇ ਕੱਢਦਾ ਹੈ ਰੋਗੀ ਪਰਿਵਾਰ ‘ਚ ਆਪਣੇ-ਆਪ ਨੂੰ ਨਜ਼ਰਅੰਦਾਜ ਹੋਇਆ ਵੇਖ ਕੇ ਦੁਖੀ ਹੁੰਦਾ ਹੈ ਤੇ ਉਹ ਪਰਿਵਾਰ ‘ਚ ਆਪਣਾ ਸਹੀ ਸਥਾਨ ਬਣਾਉਣ ਲਈ ਜਾਂ ਆਪਣੀ ਗੱਲ ਮਨਵਾਉਣ ਲਈ ਕਈ ਢੰਗ-ਤਰੀਕੇ ਲੱਭਦਾ ਹੈ
ਪਰਿਵਾਰਕ ਮੈਂਬਰਾਂ ਦੇ ਅੰਧਵਿਸ਼ਵਾਸੀ ਹੋਣ ਕਾਰਨ ਮਾਨਸਿਕ ਰੋਗੀ ਅੰਧ-ਵਿਸ਼ਵਾਸ ਦਾ ਹੀ ਸਹਾਰਾ ਲੈਂਦਾ ਹੈ ਰੋਗੀ ਦੀ ਹਰਕਤ ਪੂਰੇ ਸਮਾਜ ‘ਚ ਭੂਤ-ਪ੍ਰੇਤ ਜਾਂ ਓਪਰੀ ਦੇ ਤੌਰ ‘ਤੇ ਫੈਲ ਜਾਂਦੀ ਹੈ ਵਰਤਮਾਨ ਸਮੇਂ ‘ਚ ਗੁੱਤ ਕੱਟਣ ਦੀਆਂ ਘਟਨਾਵਾਂ ਪੁਲਿਸ ਥਾਣਿਆਂ ‘ਚ ਵੀ ਪਹੁੰਚ ਗਈਆਂ ਹਨ ਤੇ ਪੁਲਿਸ ਸ਼ਸ਼ੋਪੰਜ ‘ਚ ਫਸੀ ਹੋਈ ਹੈ ਇਸ ਤੋਂ ਪਹਿਲਾਂ ਪਿੰਡਾਂ ‘ਚ ਬਿੱਜੂ ਦੇ ਹਮਲੇ ਦੀਆਂ ਅਫ਼ਵਾਹਾਂ ਫੈਲੀਆਂ ਸਨ ਜੋ ਹਕੀਕਤ ਤੋਂ ਪਰ੍ਹੇ ਸਨ
ਇਸੇ ਤਰ੍ਹਾਂ ਇੱਕ ਹਰੀ ਸਬਜ਼ੀ ‘ਤੇ ਇੱਕ ਵਿਸ਼ੇਸ਼ ਪ੍ਰਕਾਰ ਦੇ ਕੀੜੇ ਦੇ ਨਿਸ਼ਾਨਾਂ ਨੂੰ ਵੇਖ ਕੇ ਇਹ ਅਫ਼ਵਾਹ ਫੈਲੀ ਕਿ ਸਬਜ਼ੀ ‘ਤੇ ਸੱਪ ਦੇਵਤਾ ਦੇ ਨਿਸ਼ਾਨ ਹਨ, ਇਸ ਨੂੰ ਨਹੀਂ ਖਾਣਾ ਸਿੱਟੇ ਵਜੋਂ ਲੱਖਾਂ ਟਨ ਤੋਰੀ ਦੀ ਸਬਜ਼ੀ ਬਰਬਾਦ ਹੋ ਗਈ ਤੇ ਸਬਜ਼ੀ ਉਤਪਾਦਕਾਂ ਨੂੰ ਭਾਰੀ ਘਾਟਾ ਪਿਆ ਸਰਕਾਰੀ ਪੱਧਰ ‘ਤੇ ਇਹਨਾਂ ਅਫ਼ਵਾਹਾਂ ਨੂੰ ਰੋਕਣ ਸਬੰਧੀ ਕੋਈ ਪਹਿਲਕਦਮੀ ਨਹੀਂ ਕੀਤੀ ਗਈ ਸ਼ਾਸਨ ਪ੍ਰਸ਼ਾਸਨ ਲੋਕਾਂ ‘ਚੋਂ ਦਹਿਸ਼ਤ ਦਾ ਮਾਹੌਲ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਏ ਪੁਲਿਸ ਉਹਨਾਂ ਲੋਕਾਂ ਦਾ ਵੀ ਪਰਦਾਫ਼ਾਸ਼ ਕਰੇ ਜੋ ਅਫ਼ਵਾਹਾਂ ਨਹੀਂ ਚੋਰੀਆਂ ਤੇ ਹੋਰ ਅਪਰਾਧ ਕਰਨ ਦੀ ਜਾਜਿਸ਼ ਘੜਦੇ ਹਨ ਧਰਮ ਮਹਾਂਵਿਗਿਆਨ ਹੈ
ਧਰਮਾਂ ‘ਚ ਕਿਧਰੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਕਿ ਕੋਈ ਭੂਤ-ਪ੍ਰੇਤ ਮਨੁੱਖ ਨੂੰ ਤੰਗ ਕਰਦੇ ਹਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬੜੇ ਸਪੱਸ਼ਟ ਸ਼ਬਦਾਂ ‘ਚ ਫ਼ਰਮਾਇਆ ਹੈ ਕਿ ਇਸ ਧਰਤੀ ‘ਤੇ ਕੋਈ ਭੂਤ-ਪ੍ਰੇਤ ਹੁੰਦਾ ਹੀ ਨਹੀਂ ਲੋਕ ਚਾਹੇ ਧਰਮ ਦੀ ਸੁਣਨ ਚਾਹੇ ਵਿਗਿਆਨ ਦੀ ਭੂਤ-ਪ੍ਰੇਤ ਵਾਲੀ ਗੱਲ ਬੇਬੁਨਿਆਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।