Soldier - Sach Kahoon Punjabi
Jewels Stolen: ਚੋਰਾਂ ਫੌਜੀ ਦੇ ਘਰੋਂ ਉਡਾਏ ਲੱਖਾਂ ਦੇ ਸੋਨੇ ਤੇ ਚਾਂਦੀ ਦੇ ਗਹਿਣੇ
(ਮਨਜੀਤ ਨਰੂਆਣਾ) ਸੰਗਤ ਮੰਡੀ। ਬਠਿੰਡਾ–ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਦਿਨ ਦਿਹਾੜੇ ਚੋਰਾਂ ਵੱਲੋਂ ਫੌਜੀ ਦੇ ਘਰ ’ਚ ਦਾਖਲ ਹੋ ਕੇ ਲੱਖਾਂ ਦੇ ਸੋਨੇ ਅਤੇ ਚਾਂਦੀ ’ਤੇ ਹੱਥ ਸਾਫ਼ ਕਰ ਦਿੱਤਾ। ਫੌਜੀ ਪਰਮਜੀਤ ਕੌਰ ਦੀ ਪਤਨੀ ਗਗਨਦੀਪ ਕੌਰ ਨੇ ਦੱਸਿਆ ਕਿ ਉਹ ਸਵੇਰੇ 10 ਵਜੇ ਦੇ ਕਰੀਬ ਕਿਸੇ ਕੰਮ ਲਈ ਆਪਣੇ ਪੁੱਤ ਨੂੰ ਲੈ ਕੇ ਬਠਿੰਡਾ ਗਏ ਸਨ, ਜਦੋਂ ਉਹ ਸ਼ਾਮ ਨੂੰ ਘਰ ਆਏ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਲੱਗਿਆ ਹੋਇਆ ਸੀ, ਜਦੋਂ ਉਹ ਗੁਵਾਂਢੀਆਂ ਦੇ ਘਰੋਂ ਪੌੜੀ ਲਿਆ ਕੇ ਘਰ ’ਚ ਦਾਖਲ ਹੋਏ ਤਾਂ ਉਨ੍ਹਾਂ ਦੇ ਹੋਸ਼ ਉਡ ਗਏ। ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ, ਸਾਰੀਆਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। Jewels Stolen
ਇਹ ਵੀ ਪੜ੍ਹੋ: Drug: ਗੁਰੂਹਰਸਹਾਏ ’ਚ ਨੌਜਵਾਨ ਚੜਿਆ ਨਸ਼ਿਆਂ ਦੀ ਭੇਂਟ
ਅਲਮਾਰੀ ’ਚ ਪਏ ਉਨ੍ਹਾਂ ਦੇ ਪੰਜ ਤੋਲੇ ਸੋਨੇ ਦੇ ਗਹਿਣੇ ਤੇ 10 ਕਿੱਲੋਂ ਚਾਂਦੀ ਤੋਂ ਇਲਾਵਾ ਕੁਝ ਨਗਦੀ ਗਾਇਬ ਸੀ। ਚੋਰਾਂ ਵੱਲੋਂ ਘਰ ’ਚ ਲੱਗੇ ਜਿੱਥੇ ਸੀਸੀਟੀਵੀ ਕੈਮਰੇ ਤੋੜ ਸੁੱਟੇ ਉਥੇ ਡੀਵੀਆਰ ਵੀ ਚੁੱਕ ਕੇ ਆਪਣੇ ਨਾਲ ਲੈ ਗਏ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਵੱਲੋਂ ਕੁੱਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। Jewels Stolen
ਲੇਹ ‘ਚ ਸ਼ਹੀਦ ਹੋਏ ਜਵਾਨਾਂ ‘ਚ ਪੰਜਾਬ ਦਾ ਇੱਕ ਜਵਾਨ ਵੀ ਸ਼ਾਮਲ
(ਅਜੈ ਮਨਚੰਦਾ) ਕੋਟਕਪੂਰਾ। ਲੱਦਾਖ ਦੇ ਲੇਹ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੀ ਗੱਡੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਫੌਜ ਦੇ 9 ਜਵਾਨ ਸ਼ਹੀਦ ਹੋ ਗਏ ਸਨ। ਇਨਾਂ ਸ਼ਹੀਦਾਂ ’ਚ ਇੱਕ ਜਵਾਨ (Indian Soldier) ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸਾੜੀ ਦਾ ਰਮੇਸ ਲਾਲ (41) ਪੁੱਤਰ ਸਵ. ਪ੍ਰੇਮ ਸਿੰਘ ਵੀ ਸ਼ਾਮਲ ਹੈ। ਲੇਹ ਜ਼ਿਲ੍ਹੇ ‘ਚ ਵਾਪਰੀ ਇਸ ਦਰਦਨਾਕ ਘਟਨਾ ਕਾਰਨ ਪਿੰਡ ਸਿਰਸਾੜੀ ਦੇ ਜਵਾਨ ਦੇ ਸ਼ਹੀਦ ਹੋਣ ਦੀ ਸੂਚਨਾ ਮਿਲਦਿਆਂ ਹੀ ਮ੍ਰਿਤਕ ਜਵਾਨ ਦੇ ਘਰ ‘ਚ ਸੋਗ ਦੀ ਲਹਿਰ ਦੌੜ ਗਈ ਹੈ, ਜਦੋਂਕਿ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਨਹਿਰ ‘ਚ ਡੁੱਬਣ ਕਾਰਨ ਨੌਜਵਾਨ ਦੀ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਰਮੇਸ ਲਾਲ 24 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਦੱਸ ਦੇਈਏ ਕਿ ਇਹ ਘਟਨਾ ਸ਼ਨਿੱਚਰਵਾਰ ਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ਬਚਾਅ ਕਾਰਜ ਜਾਰੀ ਹੈ। 5 ਵਾਹਨਾਂ ਦੇ ਕਾਫਲੇ ‘ਚ ਸ਼ਾਮਲ ਬਦਕਿਸਮਤ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਲੇਹ ਤੋਂ ਕਰੀਬ 150 ਕਿਲੋਮੀਟਰ ਦੂਰ ਕਿਯਾਰੀ ‘ਚ ਵਾਪਰਿਆ। ਇਹ ਸਥਾਨ ਨਿਓਮਾ ਦੇ ਨੇੜੇ ਹੈ ਜੋ ਚੀਨ ਦੀ ਸਰਹੱਦ ਦੇ ਨੇੜੇ ਹੈ। ਇਹ ਹਾਦਸਾ ਸ਼ਾਮ 4 ਤੋਂ 5 ਵਜੇ ਦਰਮਿਆਨ ਵਾਪਰਿਆ। ਜਾਣਕਾਰੀ ਮੁਤਾਬਿਕ ਕਾਰ ਸਿੰਧੂ ਨਦੀ ਦੀ ਖਾਈ ‘ਚ ਜਾ ਡਿੱਗੀ। ਲੇਹ ਤੋਂ ਕਿਯਾਰੀ ਤੱਕ ਸੜਕ ਸਿੰਧੂ ਨਦੀ ਦੇ ਕੰਢੇ ਨਾਲ ਚੱਲਦੀ ਹੈ।
ਗੋਲੀ ਲੱਗਣ ਕਾਰਨ ਸਿਪਾਹੀ ਦੀ ਭੇਤਭਰੀ ਹਾਲਤ ’ਚ ਮੌਤ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਇੱਥੇ ਮੰਦਰ ਸ੍ਰੀ ਕਾਲੀ ਮਾਤਾ ਵਿਖੇ ਮੌਜੂਦ ਸਕਿਊਰਿਟੀ ’ਚ ਤਾਇਨਾਤ ਪਟਿਆਲਾ ਪੁਲਿਸ ਦੇ ਸਿਪਾਹੀ ਜੰਗਾ ਸਿੰਘ ਦੀ ਅੱਜ ਭੇਤਭਰੀ ਹਾਲਤ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ। ਮਿ੍ਰਤਕ ਦੇ ਭਰਾ ਵੱਲੋਂ ਦਿੱਤੇ ਗਏ ਬਿਆਨਾਂ ’ਚ ਕਿਹਾ ਗਿਆ ਹੈ ਕਿ ਇਹ ਗੋਲ਼ੀ ਉਸ ਕੋਲ਼ ਮੌਜੂਦ ਸਰਕਾਰੀ ਅਸਾਲਟ ਵਿਚੋਂ ਅਚਾਨਕ ਚੱਲੀ ਸੀ।
ਇਹ ਵੀ ਪੜ੍ਹੋ : ਦੁਕਾਨਾਂ ਢਾਹੁਣ ਮੌਕੇ ਕੰਧ ਹੇਠਾਂ ਦੱਬੇ ਮਜ਼ਦੂਰ, ਦੋ ਦੀ ਮੌਤ
ਉਧਰ ਥਾਣਾ ਕੋਤਵਾਲੀ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਦਾ ਕਹਿਣਾ ਸੀ ਕਿ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਹੈ। ਜੰਗਾ ਸਿੰਘ ਸਾਲ 2016 ’ਚ ਭਰਤੀ ਹੋਇਆ ਸੀ ਅਤੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜਲੇ ਪਿੰਡ ਹਸਨਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ ਸਮੇਂ ਤੋਂ ਇੱਥੇ ਕਾਲੀ ਮਾਤਾ ਮੰਦਰ ਵਿਖੇ ਲੱਗੇ ਸੁਰੱਖਿਆ ਅਮਲੇ ’ਚ ਤਾਇਨਾਤ ਸੀ ਤੇ ਕਈ ਦਿਨਾਂ ਦੀ ਛੁੱਟੀ ਕੱਟ ਕੇ ਅਜੇ ਚੰਦ ਦਿਨ ਪਹਿਲਾਂ ਹੀ ਡਿਊਟੀ ’ਤੇ ਪਰਤਿਆ ਸੀ।
ਸ਼ਹੀਦ ਸਿਪਾਹੀ ਮਨਪ੍ਰੀਤ ਸਿੰਘ ਨਮਿੱਤ ਅੰਤਿਮ ਅਰਦਾਸ ਹੋਈ
ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ
ਕ੍ਰਿਸ਼ਨ ਲੌਂਗੋਵਾਲ/ਹਰਪਾਲ/ਲੌਂਗੋਵਾਲ। ਜੰਮੂ ਕਸ਼ਮੀਰ ਦੇ ਕੁਪਵਾੜਾ ਖੇਤਰ ‘ਚ ਸ਼ਹੀਦ ਹੋਏ 18 ਸਿੱਖ ਰੈਜ਼ੀਮੈਂਟ ਦੇ ਸਿਪਾਹੀ ਸ੍ਰੀ ਮਨਪ੍ਰੀਤ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿੱਚ ਰਾਜਨੀਤਿਕ,  ਸਮਾਜਿਕ ਅਤੇ ਧਾਰਮਿਕ ਸ਼ਖਸੀਅਤਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਵੱਲੋਂ ਵਿਛੜੀ ਰੂਹ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਇਸ ਮੌਕੇ  ਸ਼ਹੀਦ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਤਰਫੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਰਾਜਿੰਦਰ ਸਿੰਘ ਰਾਜਾ, ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਦਾਮਨ ਥਿੰਦ ਬਾਜਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਨਾਇਬ ਤਹਿਸੀਲਦਾਰ ਅਨੀਸ਼ ਕੁਮਾਰ ਵੱਲੋਂ ਸ਼ਹੀਦ ਮਨਪ੍ਰੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਜ਼ਿਲ੍ਹਾ ਸੈਨਿਕ ਭਲਾਈ ਬੋਰਡ ਸੰਗਰੂਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਮਾਲੀ ਸਹਾਇਤਾ ਵਜੋਂ 25 ਹਜ਼ਾਰ ਰੁਪਏ ਦਾ ਚੈਕ ਸੌਪਿਆ ਗਿਆ।
ਇਸ ਮੌਕੇ ਸ੍ਰੀ ਰਜਿੰਦਰ ਸਿੰਘ ਰਾਜਾ ਨੇ ਸ਼ਹੀਦ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਯੋਗ ਸਹਾਇਤਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ। ਇਸੇ ਦੌਰਾਨ ਸ੍ਰੀਮਤੀ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਹੋਰ ਮਾਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਉਹ ਯਤਨਸ਼ੀਲ ਰਹਿਣਗੇ। ਇਸ ਮੌਕੇ ਪਿੰਡ ਦੇ ਸਾਬਕਾ ਫੌਜੀਆਂ ਵੱਲੋਂ ਵੀ ਸ਼ਹੀਦ ਦੇ ਪਰਿਵਾਰ ਨੂੰ ਮਾਲੀ ਮੱਦਦ ਪ੍ਰਦਾਨ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੁੱਟੀ ਆਏ ਫ਼ੌਜੀ ਨੇ ਗੋਲੀ ਮਾਰ ਕੇ ਕੀਤਾ ਨੌਜਵਾਨ ਦਾ ਕਤਲ
ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਕਤਲ ਦਾ ਕਾਰਨ
ਪੁਲਿਸ ਨੇ ਦੋ ਜਣਿਆਂ ਖ਼ਿਲਾਫ਼ ਦਰਜ ਕੀਤਾ ਮਾਮਲਾ, ਮੁਲਜ਼ਮ ਫ਼ਰਾਰ
ਸੱਚ ਕਹੂੰ ਨਿਊਜ਼, ਗੁਰਦਾਸਪੁਰ
ਜ਼ਿਲ੍ਹਾ ਗੁਰਦਾਸਪੁਰ ਅਧੀਨ ਆਉਂਦੇ ਪਿੰਡ ਨਿਆਮਤਾ ‘ਚ ਛੁੱਟੀ ਆਏ ਇੱਕ ਫ਼ੌਜੀ ਨੇ ਪਿੰਡ ਦੇ ਹੀ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਟਹਿਲ ਸਿੰਘ ਉਰਫ਼ ਸਨੀ (31) ਪੁੱਤਰ ਕੈਪਟਨ ਅਜੀਤ ਸਿੰਘ ਵਜੋਂ ਹੋਈ ਹੈ। ਉਹ ਪਲਾਸਟਿਕ ਦੇ ਸਮਾਨ ਦਾ ਕਾਰੋਬਾਰ ਕਰਦਾ ਸੀ ਅਤੇ ਪਰਿਵਾਰ ਦਾ ਇਕਲੌਤਾ ਲੜਕਾ ਸੀ। ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਨੂੰ ਦੱਸਿਆ ਜਾ ਰਿਹਾ ਹੈ। ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਮ੍ਰਿਤਕ ਦੀ ਭੈਣ ਗੁਲਸ਼ਨ ਸੈਣੀ ਦੇ ਬਿਆਨਾਂ ‘ਤੇ ਫ਼ੌਜੀ ਜਸਵੀਰ ਸਿੰਘ ਉਰਫ਼ ਸ਼ੀਰਾ ਤੇ ਉਸਦੇ ਵੱਡੇ ਭਰਾ ਮਹਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਖ਼ਿਲਾਫ਼ ਧਾਰਾ 302/34 ਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਦੋਸ਼ੀ ਕਤਲ ਲਈ ਵਰਤੀ ਰਿਵਾਲਰ ਸਮੇਤ ਫ਼ਰਾਰ ਹਨ।
ਮ੍ਰਿਤਕ ਦੀ ਭੈਣ ਗੁਲਸ਼ਨ ਸੈਣੀ ਨੇ ਆਪਣੇ ਮੋਬਾਈਲ ‘ਚ ਪਈ ਇੱਕ ਆਡੀਓ ਰਿਕਾਰਡਿੰਗ ਦੇ ਆਧਾਰ ‘ਤੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ 10 ਵਜੇ ਜਦੋਂ ਉਨ੍ਹਾਂ ਦਾ ਭਰਾ ਟਹਿਲ ਸਿੰਘ ਉਰਫ਼ ਸਨੀ ਪਿੰਡ ਦੇ ਬਾਹਰ ਇੱਕ ਪੋਲਟਰੀ ਫਾਰਮ ‘ਤੇ ਪਿੰ੍ਰਸ ਨਾਂਅ ਦੇ ਦੋਸਤ ਨਾਲ ਬੈਠਾ ਸੀ ਤਾਂ ਮੁਲਜ਼ਮ ਫ਼ੌਜੀ ਅਜੀਤ ਸਿੰਘ  ਉਸ ਨੂੰ ਫ਼ੋਨ ਕਰਕੇ ਆਪਣੇ ਵੱਡੇ ਭਰਾ ਮਹਿੰਦਰ ਸਿੰਘ ਸਮੇਤ ਪੋਲਟਰੀ ਫਾਰਮ ‘ਤੇ ਪਹੁੰਚ ਗਿਆ ਅਤੇ ਉਸ ਨਾਲ ਝਗੜਾ ਕਰਨ ਲੱਗੇ। ਗੁਲਸ਼ਨ ਸੈਣੀ ਅਨੁਸਾਰ ਜਦੋਂ ਉਹ ਭਰਾ ਦੇ ਪਿੱਛੇ ਝਗੜੇ ਵਾਲੀ ਜਗ੍ਹਾ ‘ਤੇ ਪਹੁੰਚੀ ਤਾਂ ਦੋਵੇਂ ਮੁਲਜ਼ਮ ਉਸ ਦੇ ਭਰਾ ਨਾਲ ਹੱਥੋਪਾਈ ਕਰ ਰਹੇ ਸਨ ਤੇ ਉਸਦੇ ਦੇਖਦੇ ਹੀ ਦੇਖਦੇ ਫ਼ੌਜੀ ਅਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ, ਜੋ ਉਸਦੇ ਭਰਾ ਸੰਨੀ ਦੇ ਪੇਟ ਵਿੱਚ ਲੱਗੀ ਤੇ ਉਹ ਮੌਕੇ ‘ਤੇ ਹੀ ਢੇਰ ਹੋ ਗਿਆ।
ਰੌਲਾ ਪੈਣ ‘ਤੇ ਦੋਵੇਂ ਮੁਲਜ਼ਮ ਫ਼ਰਾਰ ਹੋ ਗਏ ਤੇ ਉਹ ਜ਼ਖ਼ਮੀ ਹਾਲਤ ‘ਚ ਜਦੋਂ ਸੰਨੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਲੈ ਕੇ ਗਏ ਤਾਂ ਉੱਥੇ ਜਾਂਦਿਆਂ ਹੀ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਉਸਨੇ ਰੌਂਦਿਆਂ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਉਹ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਜਿਸਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਕਰਕੇ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਹੈ। ਉੱਧਰ ਥਾਣਾ ਬਹਿਰਾਮਪੁਰ ਦੀ ਐੱਸਐੱਚਓ ਮਨਜੀਤ ਕੌਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਭਰਾਵਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਤਲ ਦੇ ਕਾਰਨਾਂ ਬਾਰੇ ਬਹੁਤੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਤੇ ਕਿਹਾ ਕਿ ਇਸ ਬਾਰੇ ਪਿੰਡ ਦੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ ਤੇ ਆਡੀਓ ਰਿਕਾਰਡਿੰਗ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਨੂੰ ਸਾਹਮਣੇ ਲਿਆਂਦਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
11 ਵਿਅਕਤੀ ਗ੍ਰਿਫ਼ਤਾਰ, 32 ਖਿਲਾਫ਼ ਮਾਮਲਾ ਦਰਜ
ਲਖਨਊ, ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਇਸ ਮਾਮਲੇ ‘ਚ ਪੁਲਿਸ ਨੇ 32 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਗਾਜੀਪੁਰ ਦੇ ਸੀਓ ਸਿਟੀ ਐਮਪੀ ਪਾਠਕ ਨੇ ਦੱਸਿਆ ਕਿ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਮ੍ਰਿਤਕ ਸਿਪਾਹੀ ਸੁਰੇਸ਼ ਵਤਸ ਦੇ ਪੁੱਤਰ ਵੀਪੀ ਸਿੰਘ ਨੇ ਕਿਹਾ ਕਿ ਪੁਲਿਸ ਹੁਣ ਆਪਣੀ ਸੁਰੱਖਿਆ ਨਹੀਂ ਕਰ ਪਾ ਰਹੀ ਹੈ ਅਸੀਂ ਉਨ੍ਹਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਹੁਣ ਅਸੀਂ ਮੁਆਵਜ਼ੇ ਨਾਲ ਕੀ ਕਰਾਂਗੇ? ਇਸ ਤੋਂ ਪਹਿਲਾਂ ਬੁਲੰਦਸ਼ਹਿਰ ਤੇ ਪ੍ਰਤਾਪਗੜ੍ਹ ‘ਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ
ਕੀ ਸੀ ਮਾਮਲਾ
ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਮੁਖੀ ਦੇ ਸਵਾਗਤ ‘ਚ ਖੜ੍ਹੇ ਵਰਕਰਾਂ ਨੂੰ ਰੋਕਣ ‘ਤੇ ਅੱਜ ਸ਼ਾਮ ਜੰਮ ਰੌਲਾ ਰੱਪਾ ਪਾਇਆ ਕਠਵਾਂ ਮੋੜ ਚੌਰਾਹੇ ‘ਤੇ ਵਰਕਰਾਂ ਨੇ ਜਾਮ ਲਾ ਕੇ ਬਵਾਲ ਕੀਤਾ ਵਾਹਨਾਂ ‘ਚ ਤੋੜ-ਭੰਨ ਦੇ ਨਾਲ ਅੱਗ ਦੀਆਂ ਘਟਨਾਵਾਂ ਵੀ ਹੋਈਆਂ ਰੋਕਣ ਗਏ ਪੁਲਿਸ ਮੁਲਾਜ਼ਮਾਂ ‘ਤੇ ਪੱਥਰਬਾਜ਼ੀ ਕੀਤੀ ਗਈ ਤੇ ਭਜਾ-ਭਜਾ ਕੁੱਟਿਆ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਹਨ ਫੋਰਸ ਨਾਲ ਪਹੁੰਚੇ ਆਲ੍ਹਾ ਅਧਿਕਾਰੀਆਂ ਨੇ  ਰੌਲਾ ਰੱਪਾ ਪਾਉਣ ਵਾਲੇ ਲੋਕਾਂ ਨੂੰ ਭਜਾ ਦਿੱਤਾ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ਪ੍ਰਦੇਸ਼ ਪ੍ਰਧਾਨ ਸੰਜੈ ਨਿਸ਼ਾਦ ਗਾਜੀਪੁਰ ਤੋਂ ਲੰਘ ਕੇ ਗੋਰਖਪੁਰ ਵੱਲ ਜਾ ਰਹੇ ਸਨ ਉਨ੍ਹਾਂ ਦੇ ਸਵਾਗਤ ਲਈ ਸਮਾਜ ਦੇ ਕਾਫ਼ੀ ਲੋਕ ਕਠਵਾਂ ਮੋੜ ਪੁਲ ਕੋਲ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸੇ ਪੰਜਾਬੀ ਨੂੰ ਕਮਾਨ ਸੌਂਪੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਚੋਣ ਲੜ ਸਕਦਾ ਹਾਂ : ਡਾ. ਗਾਂਧੀ
ਸੁਖਪਾਲ ਖਹਿਰਾ, ਬੈਂਸ ਭਰਾਵਾਂ ਨਾਲ ਸਾਂਝੀ ਪਾਰਟੀ ਦਾ ਨਿਰਮਾਣ ਜਲਦ ਹੀ ਹੋਵੇਗਾ
ਨਾਭਾ, (ਤਰੁਣ ਕੁਮਾਰ ਸ਼ਰਮਾ)। ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਸਕਦਾ ਹਾਂ, ਬਸ਼ਰਤੇ ਆਮ ਆਦਮੀ ਪਾਰਟੀ ਦੀ ਸੂਬੇ ਦੀ ਵਾਗਡੋਰ ਕਿਸੇ ਪੰਜਾਬੀ ਨੂੰ ਸੌਂਪੀ ਜਾਵੇ। ਇਹ ਵਿਚਾਰ ਪਟਿਆਲਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਾਭਾ ਵਿਖੇ ਫੇਰੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅੱਜ ਤੱਕ ਕੇਜਰੀਵਾਲ ਨਾਲ ਕੋਈ ਗੱਲ ਨਹੀਂ ਹੋਈ ਹੈ ਪੰ੍ਰਤੂ ਉਨ੍ਹਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਨਾਲ ਜ਼ਰੂਰ ਗੱਲ ਕੀਤੀ ਹੈ। ਉਨ੍ਹਾਂ ਨੂੰ ਕਿਹਾ ਹੈ ਕਿ ਸੁਖਪਾਲ ਸਿੰਘ ਖਹਿਰਾ ਦੀਆਂ ਮੰਗਾਂ ਵੱਲ ਧਿਆਨ ਦੇਵੋ ਤੇ ਸਾਨੂੰ ਖੁਦਮੁਖਤਿਆਰੀ ਚਾਹੀਦੀ ਹੈ। ਜੇਕਰ ਕੁਝ ਸ਼ਰਤਾਂ ਦੀ ਸਹਿਮਤੀ ਹੁੰਦੀ ਹੈ ਤਾਂ ਉਹ ਪਟਿਆਲਾ ਤੋਂ ਆਪ ਉਮੀਦਵਾਰ ਵਜੋਂ ਚੋਣ ਲੜਨ ਨੂੰ ਤਿਆਰ ਹਨ।
ਪ੍ਰੰਤੂ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਉਹ ਪੰਜਾਬ ‘ਚ ਇੱਕ ਅਜਿਹੀ ਸਾਂਝੀ ਪਾਰਟੀ ਦਾ ਨਿਰਮਾਣ ਕਰਨ ਜਾ ਰਹੇ ਹਨ, ਜਿਸ ਦੇ ਇੱਕ ਮੰਚ ‘ਤੇ ਸੁਖਪਾਲ ਖਹਿਰਾ, ਪੰਜਾਬ ਮੰਚ ਦੀ ਟੀਮ ਤੇ ਲੋਕ ਇਨਸਾਫ ਪਾਰਟੀ ਤਿੰਨੋਂ ਟੀਮਾਂ ਇਕੱਤਰ ਹੋ ਕੇ ਸਿਆਸੀ ਉਦਮ ਕਰਨਗੀਆਂ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਉਹ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਵਿੱਚ ਹਨ। ਨਵੇਂ ਅਕਾਲੀ ਦਲ ਦੇ ਨਿਰਮਾਣ ਦੇ ਲਾਏ ਜਾ ਰਹੇ ਕਿਆਸਾਂ ਸਬੰਧੀ ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਦਾ ਭੱਠਾ ਬਿਠਾ ਦਿੱਤਾ ਹੈ ਤੇ ਹੁਣ ਪੰਜਾਬੀ ਲੋਕ ਬਾਦਲਾਂ ਨੂੰ ਮੂੰਹ ਨਹੀਂ ਲਾਉਣਗੇ। ਨਵਜੋਤ ਸਿੱਧੂ ਦੀਆਂ ਆਪ ‘ਚ ਰਲੇਵੇ ਦੇ ਕਿਆਸਾਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਤੱਕ ਸਿੱਧੂ ਨਾਲ ਉਨ੍ਹਾਂ ਦੀ ਕਿਸੇ ਵੀ ਪੱਧਰ ‘ਤੇ ਕੋਈ ਗੱਲ ਨਹੀਂ ਹੋਈ ਹੈ ਪਰੰਤੂ ਜੇ ਉਹ ਆਉਣਾ ਚਾਹੁਣ ਤਾਂ ਉਨ੍ਹਾਂ ਦਾ ਸਵਾਗਤ ਹੈ।
ਬਜ਼ੁਰਗ ਪਿਤਾ ਤੇ ਭਰਾਵਾਂ ਨੇ ਦਿੱਤੀ ਚਿਖਾ ਨੂੰ ਅਗਨੀ
ਮੌੜ ਮੰਡੀ
ਬੀਤੇ ਦਿਨ ਜੰਮੂ ਕਸ਼ਮੀਰ ਦੇ ਕਾਜ਼ੀਗੁੰਡ ਇਲਾਕੇ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦਰਮਿਆਨ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਇੱਥੋਂ ਨੇੜਲੇ ਪਿੰਡ ਰਾਮਨਗਰ ਦੇ ਫੌਜੀ ਜਵਾਨ ਹੈਪੀ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ
ਇਸ ਮੌਕੇ ਸ਼ਹੀਦ ਜਵਾਨ ਦੀ ਫੌਜੀ ਰੈਜ਼ੀਮੈਂਟ 14 ਸਿੱਖ ਲਾਈਟ ਇਨਫੈਂਟਰੀ ਰੈਜ਼ੀਮੈਂਟ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਆਖਰੀ ਸਲਾਮੀ ਦਿੱਤੀ ਗਈ। ਦੱਸਣਯੋਗ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਸ੍ਰੀਨਗਰ ਵਿਖੇ ਸੇਵਾ ਨਿਭਾਅ ਰਹੇ ਫੌਜੀ ਜਵਾਨ ਹੈਪੀ ਸਿੰਘ ਪੁੱਤਰ ਦੇਵਰਾਜ ਸਿੰਘ ਇੰਸਾਂ ਉਮਰ ਲਗਭਗ 24 ਸਾਲ ਬੀਤੇ ਕੱਲ੍ਹ ਸਵੇਰ ਸਮੇਂ ਅੱਤਵਾਦੀਆਂ ਨਾਲ ਹੋਏ ਗਹਿਗੱਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਸ਼ਹੀਦ ਜਵਾਨ ਸਬੰਧੀ ਰਿਸ਼ਤੇਦਾਰਾਂ ਨੂੰ ਜਾਣਕਾਰੀ ਭਾਵੇਂ ਬੀਤੇ ਦਿਨ ਹੀ ਫੌਜ ਦੇ ਅਫਸਰਾਂ ਵੱਲੋਂ ਦੇ ਦਿੱਤੀ ਗਈ ਸੀ ਪਰੰਤੂ ਸ਼ਹੀਦ ਦੇ ਬਜ਼ੁਰਗ ਪਿਤਾ ਤੇ ਪਰਿਵਾਰ ਨੂੰ ਇਸ ਸਬੰਧੀ ਅੱਜ ਸਵੇਰ ਸਮੇਂ ਹੀ ਦੱਸਿਆ ਗਿਆ ਅੱਜ ਜਿਵੇਂ ਹੀ ਸ਼ਹੀਦ ਹੈਪੀ ਸਿੰਘ ਦੀ ਮ੍ਰਿਤਕ ਦੇਹ ਲਿਆਂਦੇ ਜਾਣ ਸਬੰਧੀ ਪਤਾ ਲੱਗਾ ਤਾਂ ਸਮੁੱਚੇ ਪਿੰਡ ਤੇ ਇਲਾਕਾ ਵਾਸੀਆਂ ‘ਚ ਸੋਗ ਦੀ ਲਹਿਰ ਦੌੜ ਗਈ ਤੇ ਸ਼ਹੀਦ ਪਰਿਵਾਰ ਦੇ ਘਰ ਸੋਗ ‘ਚ ਸ਼ਾਮਲ ਹੋਣ ਲਈ ਪਿੰਡ ਵਾਸੀ, ਰਿਸ਼ਤੇਦਾਰ ਪਿੰਡ ਰਾਮਨਗਰ ਪੁੱਜਣੇ ਸ਼ੁਰੂ ਹੋ ਗਏ। ਬੇਸ਼ੱਕ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਦੁਪਹਿਰ ਸਮੇਂ ਉਨ੍ਹਾਂ ਦੇ ਜੱਦੀ ਘਰ ਲਿਆਂਦਾ ਗਿਆ ਪਰੰਤੂ ਫੌਜ ਦੀ 11 ਸਿੱਖ ਲਾਇਟ ਇਨਫੈਂਟਰੀ ਵਿੱਚ ਸੇਵਾ ਨਿਭਾਅ ਰਹੇ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਦੇ ਪਹੁੰਚਣ ਤੱਕ ਸਸਕਾਰ ਰੋਕ ਲਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਦੀਪ ਸਿੰਘ ਫ਼ੌਜੀ ਨੇ ਮੰਗਿਆ ਇਨਸਾਫ
ਮਾਮਲਾ ਤੇਲ ਡਿਪੂ ਬਠਿੰਡਾ ਦੀ ਸੁਰੱਖਿਆ ਕਰਦੇ ਫੌਜੀ ਵੱਲੋਂ ਚਲਾਈ ਗੋਲੀ ਨਾਲ ਤੇਲ ਚੋਰ ਦੀ ਮੌਤ ਦਾ
ਸਰਦੂਲਗੜ੍ਹ, ਗੁਰਜੀਤ ਸਿੰਘ
ਤੇਲ ਡਿਪੂ ਬਠਿੰਡਾ ਵਿਖੇ ਸੁਰੱਖਿਆ ਕਰਮੀ ਦੀ ਨੌਕਰੀ ਕਰ ਰਹੇ ਗੁਰਦੀਪ ਸਿੰਘ ਫੌਜੀ ਪਿਛਲੇ ਇੱਕ ਸਾਲ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ । ਆਪਣੇ ਪਿਤਾ ਸਵਰਗਵਾਸੀ ਸਵਰਨ ਸਿੰਘ ਦੀ ਆਤਮਾ ਅਰਦਾਸ ਮੌਕੇ ਸ਼ਾਮਲ ਹੋਣ ਆਏ ਗੁਰਦੀਪ ਸਿੰਘ ਫ਼ੌਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ 2017 ਦੇ ਵਿੱਚ ਉਸ ਨੇ ਬਤੌਰ ਸੁਰੱਖਿਆ ਕਰਮੀ ਤੇਲ ਡਿੱਪੂ ਬਠਿੰਡਾ ਵਿਖੇ ਨੌਕਰੀ ਜੁਆਇਨ ਕੀਤੀ ਸੀ। ਡਿੱਪੂ ਵਿੱਚ ਹੋ ਰਹੇ ਤੇਲ ਚੋਰੀ ਦੇ ਸਬੰਧ ਵਿੱਚ ਉਸ ਨੇ ਕਈ ਵਾਰ ਸੋਸ਼ਲ ਮੀਡੀਆ ਤੇ ਸੂਚਿਤ ਕੀਤਾ ਸੀ ਕਿ ਤੇਲ ਡਿੱਪੂ ਵਿੱਚ ਤੇਲ ਲੈ ਕੇ ਆ ਰਹੀ ਰੇਲਗੱਡੀ ਦੇ ਵਿੱਚੋਂ ਸ਼ਰੇਆਮ ਤੇਲ ਚੋਰੀ ਹੋ ਰਿਹਾ ਹੈ ।
ਤੇਲ ਚੋਰ ਗਰੋਹ ਅਤੇ ਸੁਰੱਖਿਆ ਕਰਮੀਆਂ ਦੇ ਵਿਚਕਾਰ ਪਹਿਲਾਂ ਵੀ ਝੜਪ ਹੋਈ ਸੀ ਜਿਸ ਦੀ ਲਿਖਤੀ ਸ਼ਿਕਾਇਤ ਗੁਰਦੀਪ ਸਿੰਘ ਨੇ ਸਬੰਧਿਤ ਅਧਿਕਾਰੀਆਂ ਅਤੇ ਡਿੱਪੂ ਮੈਨੇਜਰ ਨੂੰ ਦਿੱਤੀ ਸੀ ਪਰ ਉਸ ਤੇ ਕੋਈ ਵੀ ਗੌਰ ਨਹੀਂ ਕੀਤੀ ਗਈ । ਉਨ੍ਹਾਂ ਦੋਸ਼ ਲਗਾਇਆ ਕਿ ਤੇਲ ਚੋਰ ਗਰੋਹ ਅਤੇ ਡੀਪੂ ਦੇ ਵਿਚਲੇ ਅਧਿਕਾਰੀ ਚ ਮਿਲੀਭੁਗਤ ਹੋਣ ਕਰਕੇ ਹੀ ਇਹ ਤੇਲ ਚੋਰੀ ਹੋ ਰਿਹਾ ਹੈ ।
23 ਅਕਤੂਬਰ 2017 ਨੂੰ ਜਦੋਂ ਤੇਲ ਨਾਲ ਭਰੀ ਗੱਡੀ ਤੇਲ ਡਿਪੂ ਚ ਆਈ ਤਾ ਇਸ ਗੱਲ ਦਾ ਪਤਾ ਲੱਗਣ ਤੇ ਤੇਲ ਚੋਰ ਗਿਰੋਹ ਦੇ 70-80 ਵਿਅਕਤੀ ਤੇਲ ਚੋਰੀ ਕਰਨ ਲਈ ਗੱਡੀ ਕੋਲ ਪਹੁੰਚ ਗਏ ਮੌਕੇ ਤੇ ਡਿਊਟੀ ਕਰ ਰਹੇ ਗੁਰਦੀਪ ਸਿੰਘ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਪੱਥਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ ਆਪਣੇ ਬਚਾਓ ਲਈ ਗੁਰਦੀਪ ਸਿੰਘ ਨੇ ਹਵਾਈ ਫਾਇਰ ਕੀਤਾ ਜਿਸ ਚ ਚੋਰ ਗਰੋਹ ਦੇ ਇੱਕ ਮੈਂਬਰ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ਦੀ ਦੂਸਰੇ ਦਿਨ ਹਸਪਤਾਲ ਵਿੱਚ ਮੌਤ ਹੋ ਗਈ।
ਚੋਰ ਗਰੋਹ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਰਲ ਕੇ ਧਰਨਾ ਲਗਾ ਕੇ ਪੁਲਸ ਤੇ ਜ਼ੋਰ ਪਾ ਕੇ ਗੁਰਦੀਪ ਸਿੰਘ ਤੇ ਮਾਮਲਾ ਦਰਜ ਕਰਵਾ ਦਿੱਤਾ । ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਤੇਲ ਡਿੱਪੂ ਅਤੇ ਖੁਦ ਦੀ ਸੁਰੱਖਿਆ ਕਰਦੇ ਨੇ ਗੋਲੀ ਚਲਾਈ ਸੀ ਨਾ ਕਿ ਕਿਸੇ ਨੂੰ ਮਾਰਨ ਲਈ। ਉਨ੍ਹਾਂ ਦੋਸ਼ ਲਗਾਇਆ ਕਿ ਡਿੱਪੂ ਅਧਿਕਾਰੀਆਂ ਅਤੇ ਚੋਰ ਗਰੋਹਾਂ ਦੇ ਵਿੱਚ ਮਿਲੀਭੁਗਤ ਕਰਕੇ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਉਸ ਦੀ ਇਮਾਨਦਾਰੀ ਦਾ ਇਹ ਨਤੀਜਾ ਹੈ ਕਿ ਜੋ ਸਲਾਖਾਂ ਪਿਛੇ ਆਪਣੀ ਜ਼ਿੰਦਗੀ ਬਿਤਾ ਰਿਹਾ ਹੈ ।
ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਸਮਾਜ ਸੇਵੀਆਂ ਸਾਬਕਾ ਫ਼ੌਜੀਆਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ । ਇਸ ਮੌਕੇ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ ਅਤੇ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਸਵਰਨ ਸਿੰਘ ਸੰਭਾਲੀ ਦਿੱਤੀ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਫ਼ੌਜੀ ਗੁਰਦੀਪ ਸਿੰਘ ਤੇ ਦਰਜ ਕੀਤੇ ਗਏ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਵੇ ਇਸ ਵਿੱਚ ਸ਼ਾਮਲ ਤੇਲ ਡਿੱਪੂ ਅਧਿਕਾਰੀ ਅਤੇ ਤੇਲ ਜੋ ਚੋਰ ਗਰੋਹ ਮੈਂਬਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਗੁਰਦੀਪ ਸਿੰਘ ਹੁਣ ਸਾਫ ਦਵਾਇਆ ਜਾਵੇ । ਇਸ ਮੌਕੇ ਐਡਵੋਕੇਟ ਅਭੈ ਰਾਮ ਗੋਦਾਰਾ ਰਣਜੀਤ ਰੋਸ਼ਾ,ਨੋਹਰ ਚੰਦ ਤਾਇਲ ਮਾਸਟਰ ਗੁਰਜੰਟ ਸਿੰਘ ਸੁਖਪਾਲ ਸਿੰਘ ਪ੍ਰਧਾਨ ਸਾਬਕਾ ਫੌਜੀ ਜ਼ਿਲ੍ਹਾ ਮਾਨਸਾ ਹਰਦੇਵ ਸਿੰਘ ਉਲਕ ਆਦਿ ਹਾਜ਼ਰ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਸ਼ਤੀ ਚਾਲਨ ਮੁਕਾਬਲੇ ਸਮਾਪਤ : ਭਾਰਤ ਨੂੰ ਫੌਜ਼ੀਆਂ ਨੇ ਜਿਤਾਏ ਸੋਨਾ ਤੇ ਕਾਂਸੀ
ਸਵਰਨ, ਦੱਤੂ, ਓਮ ਪ੍ਰਕਾਸ਼ ਅਤੇ ਸੁਖਮੀਤ  ਦੀ ਚੌਕੜੀ ਨੇ ਦਿਵਾਇਆ ਸੋਨ ਤਗਮਾ | Boating Competition
ਪਾਲੇਮਬੰਗ, (ਏਜੰਸੀ)। ਭਾਰਤੀ ਕਿਸ਼ਤੀ ਚਾਲਕ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੇ ਛੇਵੇਂ ਦਿਨ ਦੇਸ਼ ਨੂੰ ਇੱਕ ਸੋਨ ਅਤੇ ਦੋ ਕਾਂਸੀ ਤਗਮੇ ਦਿਵਾ ਦਿੱਤੇ ਇਸ ਦੇ ਨਾਲ ਹੀ ਕਿਸ਼ਤੀ ਚਾਲਨ ‘ਚ ਭਾਰਤ ਦੀ ਮੁਹਿੰਮ ਸੁਖ਼ਾਵੇਂ ਅੰਦਾਜ਼ ‘ਚ ਸਮਾਪਤ ਹੋ ਗਈ ਜਿ਼ਕਰਯੋਗ ਹੈ ਕਿ ਭਾਰਤੀ ਕਿਸ਼ਤੀ ਚਾਲਨ ਦੇ ਸਾਰੇ ਕਿਸ਼ਤੀ ਚਾਲਕ ਭਾਰਤੀ ਫੌਜ ਨਾਲ ਸੰਬੰਧ ਰੱਖਦੇ ਹਨ। ਸਵਰਨ ਸਿੰਘ, ਦੱਤੂ ਭੋਕਨਾਲ, ਓਮ ਪ੍ਰਕਾਸ਼ ਅਤੇ ਸੁਖਮੀਤ ਸਿੰਘ ਦੀ ਭਾਰਤੀ ਫੌਜ਼ੀਆਂ ਦੀ ਚੌਕੜੀ ਨੇ ਪੁਰਸ਼ਾਂ ਦੀ ਕੁਆਰਟਰੱਪਲ ਸਕਲਜ਼ ਈਵੇਂਟ ‘ਚ 6 ਮਿੰਟ 17.13 ਸੈਕਿੰਡ ਦਾ ਸਮਾਂ ਲੈਂਦੇ ਹੋਏ ਸੋਨ ਤਗਮਾ ਆਪਣੇ ਨਾਂਅ ਕੀਤਾ। (Boating Competition)
ਇਸ ਈਵੇਂਟ ‘ਚ ਇੰਡੋਨੇਸ਼ੀਆ ਟੀਮ ਨੇ 6:20.58 ਸੈਕਿੰਡ ਦਾ ਸਮਾਂ ਲੈ ਕੇ ਚਾਂਦੀ ਅਤੇ ਥਾਈਲੈਂਡ ਦੀ ਟੀਮ ਨੇ 6:22.41 ਸੈਕਿੰਡ ਦਾ ਸਮਾਂ ਲੈ ਕੇ ਕਾਂਸੀ ਤਗਮੇ ਜਿੱਤੇ ਇਸ ਤੋਂ ਪਹਿਲਾਂ ਕਿਸ਼ਤੀ ਚਾਲਨ ਦੀ ਡਬਲ ਸਕੱਲ ਈਵੇਂਟ ‘ਚ ਭਾਰਤ ਦੇ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਨੇ 7 ਮਿੰਟ 4.61 ਸੈਕਿੰਡ ਦਾ ਸਮਾਂ ਲੈ ਕੇ ਪੋਡੀਅਮ ਫਿਨਿਸ਼ ਹਾਸਲ ਕੀਤੀ ਅਤੇ ਕਾਂਸੀ ਤਗਮਾ ਜਿੱਤਿਆ  ਇਸ ਮੁਕਾਬਲੇ ‘ਚ ਜਾਪਾਨ ਨੂੰ ਸੋਨ ਅਤੇ ਕੋਰੀਆ ਨੇ ਚਾਂਦੀ ਤਗਮਾ ਜਿੱਤਿਆ। ਪੁਰਸ਼ਾਂ ਦੀ ਲਾਈਟਵੇਟ ਸਿੰਗਲ ਸਕੱਲ ਈਵੇਂਟ ‘ਚ ਵੀ ਭਾਰਤ ਨੂੰ ਕਾਂਸੀ ਤਗਮਾ ਹੱਥ ਲੱਗਾ ਭਾਰਤੀ ਕਿਸ਼ਤੀ ਚਾਲਕ ਖਿਡਾਰੀ 25 ਸਾਲ ਦੇ ਦੁਸ਼ਯੰਤ ਨੇ 7 ਮਿੰਟ 18.76 ਸੈਕਿੰਡ ਦਾ ਸਮਾਂ ਲੈ ਕੇ ਤੀਸਰੇ ਸਥਾਨ ਨਾਲ ਪੋਡੀਅਮ ‘ਤੇ ਜਗ੍ਹਾ ਬਣਾਈ ਇਸ ਈਵੇਂਟ ‘ਚ ਦੱਖਣੀ ਕੋਰੀਆ ਨੇ ਸੋਨ ਅਤੇ ਹਾਂਗਕਾਂਗ ਨੇ ਚਾਂਦੀ ਤਗਮਾ ਜਿੱਤਿਆ।
ਇਹ ਵੀ ਪੜ੍ਹੋ : ਅਸ਼ਵਨੀ ਸੇਖੜੀ ਹੋਏ ਭਾਜਪਾ ‘ਚ ਸ਼ਾਮਲ
ਭਾਰਤ ਦਾ ਏਸ਼ੀਆਈ ਖੇਡਾਂ ਦੀ ਰੋਈਂਗ ਈਵੇਂਟ ‘ਚ ਇਹ ਦੂਸਰਾ ਸੋਨ ਤਗਮਾ ਹੈ ਬਜਰੰਗ ਲਾਲ ਠੱਕਰ ਨੇ 2010 ਦੀਆਂ ਗਵਾਂਗਝੂ ਏਸ਼ੀਆਈ ਖੇਡਾਂ ‘ਚ ਸਿੰਗਲ ਸਕੱਲਜ਼ ਈਵੇਂਟ ‘ਚ ਸੋਨ ਤਗਮਾ ਜਿੱਤਿਆ ਸੀ ਕੁਆਟਰਪਲ ਸਕੱਲਜ਼ ਈਵੇਂਟ ਨੂੰ 2014 ‘ਚ ਏਸ਼ੀਆਈ ਖੇਡਾਂ ‘ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਈਵੇਂਟ ‘ਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ ਭਾਰਤੀ ਟੀਮ ਨੇ ਰੁੜਕੀ ‘ਚ ਫੌਜੀ ਅਭਿਆਸ ਕੈਂਪ ‘ਚ 2012 ‘ਚ ਰੋਈਂਗ ਸ਼ੁਰੂ ਕੀਤੀ ਸੀ ਉਹਨਾਂ ਨੇ ਇੰਚੀਓਨ ਦੀਆਂ ਪਿਛਲੀਆਂ ਖੇਡਾਂ ‘ਚ ਕਾਂਸੀ ਤਗਮਾ ਹਾਸਲ ਕੀਤਾ ਸੀ ਭਾਰਤ ਨੇ ਇਸ ਤੋਂ ਪਹਿਲਾਂ 1990 ਅਤੇ 2006 ‘ਚ ਲਾਈਟਵੇਟ ਡਬਲ ਸਕਲਜ਼ ‘ਚ ਕਾਂਸੀ ਤਗਮੇ ਜਿੱਤੇ ਸਨ। (Boating Competition)
ਗੁੜਗਾਓਂ (ਏਜੰਸੀ)। ਇੱਥੋਂ ਦੇ ਨਾਲ ਲੱਗਦੇ ਸ਼ਹਿਰ ਪਲਵਲ ਵਿੱਚ ਮੰਗਲਵਾਰ ਦੇਰ ਰਾਤ ਇੱਕ ਪਾਗਲ ਆਦਮੀ ਨੇ ਸਿਰਫ਼ ਦੋ ਘੰਟਿਆਂ ਵਿੱਚ ਹੀ ਰਾਡ ਨਾਲ ਛੇ ਜਣਿਆਂ ਦਾ ਕਥਿਤ ਤੌਰ ‘ਤੇ ਕਤਲ ਕਰ ਦਿੱਤਾ। ਇਹ ਘਟਨਾ ਰਾਤ ਕਰੀਬ 2 ਵਜੇ ਦੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮਰਨ ਵਾਲਿਆਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਕਾਤਲ ਸਾਕਬਾ ਫੌਜੀ ਦੱਸਿਆ ਜਾ ਰਿਹਾ  ਹੈ। ਪੁਲਿਸ ਨੂੰ ਜਿਉਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚ ਗਈ।  ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਪਲਵਲ ਐਸਪੀ ਸੁਲੋਚਨਾ ਗਜਰਾਤ ਨੇ ਕਿਹਾ ਕਿ ਕਾਤਲ ਨੇ ਸਾਰਿਆਂ ਨੂੰ ਰਾਡ ਮਾਰ ਕੇ ਕਤਲ ਕੀਤਾ ਅਤੇ ਇੱਕ ਹੀ ਜਗ੍ਹਾ ਸਾਰਿਆਂ ਨੂੰ ਸੱਟ ਮਾਰੀ। ਵੇਖ ਕੇ ਇੰਝ ਲੱਗਿਆ ਜਿਵੇਂ ਇੱਕ ਹੀ ਵਿਅਕਤੀ ਨੇ ਅਜਿਹਾ ਕੀਤਾ ਹੈ। ਹਾਲਾਂਕਿ ਹੁਣ ਤੱਕ ਸੀਸੀਟੀਵੀ ਫੁਟੇਜ਼ ਨਹੀਂ ਮਿਲਿਆ, ਪਰ ਅਸੀਂ ਜਾਂਚ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੇ ਲਾਸ਼ਾਂ ਨੂੰ ਹਪਤਾਲ ਪਹੁੰਚਾ ਦਿੱਤਾ। ਨਾਲ ਦੇ ਇਲਾਕੇ ਤੋਂ ਤਿੰਨ ਘੰਟੇ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਲਾਕੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਐਸਐਚਓ ਅਸ਼ਵਨੀ ਦਾ ਕਹਿਣਾ ਹੈ ਕਿ ਕਿਸੇ ਪਾਗਲ ਨੇ ਇਸ ਕਤਲ ਕਾਂਡ ਨੂੰ ਅੰਜ਼ਾਮ ਦਿੱਤਾ ਹੈ। ਉਸ ਨੂੰ ਜੋ ਵੀ ਰਸਤੇ ਵਿੱਚ ਮਿਲਦਾ ਹੈ ਉਹ ਉਸ ਨੂੰ ਮਾਰ ਦਿੰਦਾ ਹੈ। ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਉਸ ਨੇ ਪੁਲਿਸ ‘ਤੇ ਵੀ ਹਮਲਾ ਕੀਤਾ।
ਸਾਬਕਾ ਫੌਜੀ ਹੈ ਮੁਲਜ਼ਮ
ਫਰੀਦਾਬਾਦ ਦੇ ਪਿੰਡ ਮਛਗਰ ਨਿਵਾਸੀ ਨਰੇਸ਼ ਪੁੱਤਰ ਚੁੰਨੀ ਲਾਲ ਜੋ ਫੌਜ ਵਿੱਚੋਂ ਸੇਵਾਮੁਕਤ ਹੈ ਅਤੇ ਫਿਲਹਾਲ ਸਿੰਚਾਈ ਵਿਭਾਗ ਵਿੱਚ ਕੰਮ ਕਰਦਾ ਹੈ। ਮੁਲਜ਼ਮ ਫਿਲਹਾਲ ਪਲਵਲ ਸਥਿਤ ਓਮੈਕਸ ਸਿਟੀ ਵਿੱਚ ਰਹਿੰਦਾ ਹੈ। ਰਾਤ ਨੂੰ ਕਿਸੇ ਸਮੇਂ ਘਰੋਂ ਨਿੱਕਲਿਆ ਅਤੇ ਸਭ ਤੋਂ ਪਹਿਲਾਂ ਨਿੱਜੀ ਹਸਪਤਾਲ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ। ਸਾਰੀਆਂ ਹੱਤਿਆਵਾਂ ਨੂੰ ਉਸ ਨੇ ਇੱਕ ਰਾਡ ਨਾਲ ਅੰਜ਼ਾਮ ਦਿੱਤਾ ਹੈ ਅਤੇ ਸਾਰੇ ਮ੍ਰਿਤਕਾਂ ਦੇ ਸਿਰ ਵਿੱਚ ਸੱਟ ਹੈ।
ਨਸ਼ੀਲੇ ਪਦਾਰਥਾਂ ਸਮੇਤ ਜ਼ੇਲ੍ਹ ਦਾ ਸਿਪਾਹੀ ਗ੍ਰਿਫਤਾਰ
ਜ਼ੇਲ੍ਹ ਅੰਦਰ ਸਪਲਾਈ ਕਰਦਾ ਸੀ ਨਸ਼ੀਲੇ ਪਦਾਰਥ, ਤਲਾਸ਼ੀ ਲੈਣ ‘ਤੇ ਹੋਏ ਬਰਾਮਦ | Ferozepur News
ਡਿਊਟੀ ‘ਤੇ ਲੇਟ ਪਹੁੰਚਣ ਕਾਰਨ ਸ਼ੱਕ ਦੇ ਅਧਾਰ ‘ਤੇ ਸਿਪਾਹੀ ਦੀ ਕੀਤੀ ਸੀ ਤਲਾਸ਼ੀ | Ferozepur News
ਫਿਰੋਜ਼ਪੁਰ (ਸਤਪਾਲ ਥਿੰਦ)। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸੁਰੱਖਿਆ ‘ਤੇ ਉਸ ਵਕਤ ਸਵਾਲ ਉੱਠੇ ਜਦ ਜ਼ੇਲ੍ਹ ਅੰਦਰ ਡਿਊਟੀ ਦੇ ਰਹੇ ਇੱਕ ਸਿਪਾਹੀ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸੁਰੱਖਿਆ ਪਿਛਲੇ ਕਈ ਮਹੀਨਿਆਂ ਤੋਂ ਪਾਬੰਦੀਸ਼ੁਦਾ ਪਦਾਰਥ ਮਿਲਣ ਕਾਰਨ ਚਰਚਾ ‘ਚ ਹੈ ਅਤੇ ਜ਼ੇਲ੍ਹ ਅਧਿਕਾਰੀਆਂ ਵੱਲੋਂ ਜ਼ੇਲ੍ਹ ਦੀ ਸਖ਼ਤ ਸੁਰੱਖਿਆ ਦੇ ਦਾਅਵੇ ਕੀਤੇ ਜਾਦੇ ਹਨ ਫਿਰ ਵੀ ਪਾਬੰਦੀਸ਼ੁਦਾ ਪਦਾਰਥ ਜ਼ੇਲ੍ਹ ‘ਚ ਬੰਦ ਕੈਦੀਆਂ ਤੇ ਹਵਾਲਾਤੀਆਂ ਤੱਕ ਪਹੁੰਚ ਜਾਦੇ ਹਨ। ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸਖ਼ਤ ਸੁਰੱਖਿਆ ਦਾ ਘੇਰਾ ਉਸ ਵਕਤ ਟੁੱਟ ਜਾਂਦਾ ਹੈ ਜਦ ਕੋਈ ਜ਼ੇਲ੍ਹ ਅੰਦਰ ਡਿਊਟੀ ਦੇ ਰਹੇ ਸਿਪਾਹੀ ਵੱਲੋਂ ਹੀ ਜ਼ੇਲ੍ਹ ‘ਚ ਬੰਦ ਕੈਦੀਆਂ ਤੇ ਹਵਾਲਾਤੀਆਂ ਨੂੰ ਨਸ਼ੀਲੇ ਪਦਾਰਥ ਜ਼ਾਂ ਮੋਬਾਇਲ ਆਦਿ ਸਪਲਾਈ ਕੀਤੇ ਜਾਦੇ ਹਨ। (Ferozepur News)
ਜਾਣਕਾਰੀ ਦਿੰਦੇ ਹੋਏ ਸੁਪਰਡੈਂਟ ਕੇਂਦਰੀ ਜ਼ੇਲ ਫਿਰੋਜ਼ਪੁਰ ਨੇ ਦੱਸਿਆ ਕਿ ਸਿਪਾਹੀ ਪ੍ਰਦੀਪ ਕੁਮਾਰ ਨੰ: 229/75 ਪੀ.ਏ.ਪੀ 75 ਬਟਾਲੀਅਨ ਜੋ ਜ਼ੇਲ੍ਹ ਅੰਦਰ ਡਿਊਟੀ ਦਿੰਦਾ ਸੀ ਤੇ ਬੀਤੇ ਦਿਨ ਡਿਊਟੀ ਤੋਂ ਲੇਟ ਹੋਣ ਕਾਰਨ ਉਸ ‘ਤੇ ਸ਼ੱਕ ਕਰਦਿਆ ਉਸਦੀ ਤਲਾਸ਼ੀ ਲਈ ਗਈ ਤਾਂ ਸਿਪਾਹੀ ਪ੍ਰਦੀਪ ਕੁਮਾਰ ਦੇ ਬੂਟਾਂ ਵਿੱਚੋਂ 4 ਬੰਡਲ ਬੀੜੀਆਂ, 5 ਭੰਗ ਦੀਆਂ ਬੱਤੀਆਂ ਅਤੇ 85 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਿਟੀ ਤੋਂ ਏਐੱਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ਦੀ ਸ਼ਕਾਇਤ ‘ਤੇ ਉਕਤ ਸਿਪਾਹੀ ਨੂੰ  ਗ੍ਰਿਫਤਾਰ ਕਰਕੇ ਉਸ ਖਿਲਾਫ਼ 52-ਏ ਪਰੀਸੰਨਜ਼ ਐਕਟ 1894 ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇੱਕ ਜ਼ੇਲ੍ਹ ਸੰਤਰੀ ਨੂੰ ਜ਼ੇਲ ਅੰਦਰ ਪਾਬੰਦੀਸ਼ੁਦਾ ਪਦਾਰਥ ਸਪਲਾਈ ਕਰਦੇ ਹੋਏ ਕਾਬੂ ਕੀਤਾ ਗਿਆ ਸੀ। (Ferozepur News)