Surjit Singh Dhiman - Sach Kahoon Punjabi
ਅਮਰਿੰਦਰ ਸਿੰਘ ਦੀ ਨਹੀਂ ਚਾਹੀਦੀ ‘ਕਪਤਾਨੀ’, ਬਦਲ ਕੇ ਪਾਸੇ ਕਰੋਂ, ਨਹੀਂ ਚਾਹੀਦਾ ਇਹੋ ਜਿਹਾ ਕਪਤਾਨ
ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਕੀਤੀ ਤਿੰਨ ਮੈਂਬਰੀ ਕਮੇਟੀ ਕੋਲ ਮੰਗ
ਅਮਰਿੰਦਰ ਸਿੰਘ ਨੇ ਨਹੀਂ ਕੀਤਾ ਆਪਣੇ ਵਾਅਦਿਆਂ ਨੂੰ ਪੂਰਾ, ਪੰਜਾਬ ’ਚ ਚਲ ਰਿਹਾ ਐ ਮਾਫ਼ੀਆ : ਧੀਮਾਨ
ਕਿਹਾ, ਪੰਜਾਬ ’ਚ ਹੋ ਰਿਹਾ ਐ ਬੀ.ਸੀ. ਨਾਲ ਧੱਕਾ, ਕੈਬਨਿਟ ਵਿੱਚ ਇੱਕ ਵੀ ਮੰਤਰੀ ਬੀ.ਸੀ. ਨਹੀਂ
ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖ਼ਿਲਾਫ਼ ਮੋਰਚਾ ਖੋਲ ਕੇ ਬੈਠੇ ਅਮਰਗੜ ਤੋਂ ਵਿਧਾਇਕ ਸੁਰਜੀਤ ਧੀਮਾਨ ਨੇ ਦਿੱਲੀ ਵਿਖੇ ਤਿੰਨ ਮੈਂਬਰੀ ਕਮੇਟੀ ਅੱਗੇ ਅਮਰਿੰਦਰ ਸਿੰਘ ਨੂੰ ਤੁਰੰਤ ਬਦਲਣ ਦੀ ਮੰਗ ਕਰ ਦਿੱਤੀ ਹੈ। ਸੁਰਜੀਤ ਧੀਮਾਨ ਨੇ ਕਮੇਟੀ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਦੀ ਕਪਤਾਨੀ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ, ਇਸ ਲਈ ਤੁਰੰਤ ਅਮਰਿੰਦਰ ਸਿੰਘ ਨੂੰ ਬਦਲ ਦੇਣਾ ਚਾਹੀਦਾ ਹੈ ਨਹੀਂ ਤਾਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਹਾਰ ਤੱਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦਿੱਲੀ ਵਿਖੇ ਖੜਗੇ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਸੁਰਜੀਤ ਧੀਮਾਨ ਨੇ ਦੱਸਿਆ ਕਿ ਉਨਾਂ ਨੇ ਤਿੰਨ ਮੈਂਬਰੀ ਕੋਲ ਦਿਲ ਖੋਲ ਕੇ ਗੱਲ ਰੱਖੀ ਹੈ। ਪੰਜਾਬ ਵਿੱਚ ਅਨੇਕੋ ਮੁੱਦੇ ਹਨ, ਜਿਹੜੇ ਕਿ ਹੁਣ ਤੱਕ ਅਮਰਿੰਦਰ ਸਿੰਘ ਹੱਲ ਨਹੀਂ ਕਰ ਪਾਏ ਹਨ। ਪੰਜਾਬ ਵਿੱਚ ਹੁਣ ਵੀ ਮਾਫ਼ੀਆ ਰਾਜ ਚਲ ਰਿਹਾ ਹੈ ਤਾਂ ਅਧਿਕਾਰੀ ਕਿਸੇ ਨੂੰ ਪੁੱਛਦੇ ਤੱਕ ਨਹੀਂ ਹਨ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਇਸ ਲਈ ਚੋਣਾਂ ਦੌਰਾਨ ਕਾਂਗਰਸ ਉਮੀਦਵਾਰ ਆਮ ਜਨਤਾ ਅੱਗੇ ਕੀ ਮੂੰਹ ਲੈ ਕੇ ਜਾਏਗੀ।
ਉਨਾਂ ਇਹ ਵੀ ਕਿਹਾ ਕਿ ਪੰਜਾਬ ਦੀ 18 ਮੈਂਬਰੀ ਕੈਬਨਿਟ ਵਿੱਚ ਇੱਕ ਵੀ ਬੈਕਵਰਡ ਕਲਾਸ ਤੋਂ ਵਿਧਾਇਕ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਬੈਕਵਰਡ ਕਲਾਸ ਦੀ ਗਿਣਤੀ ਹੈ। ਇਸ ਲਈ ਬੈਕਵਰਡ ਕਲਾਸ ਨੂੰ ਬਣਦਾ ਸਨਮਾਨ ਨਹੀਂ ਦੇਣਾ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਦਾ ਬਣੇਗਾ। ਇਨਾਂ ਸਾਰੀਆਂ ਗੱਲਾ ਨੂੰ ਜੁਆਬ ਕਾਂਗਰਸ ਪਾਰਟੀ ਨੂੰ ਚੋਣਾਂ ਦੌਰਾਨ ਦੇਣਾ ਪਏਗਾ।
ਇਥੇ ਜਿਕਰ ਯੋਗ ਹੈ ਕਿ ਸੁਰਜੀਤ ਸਿੰਘ ਧੀਮਾਨ ਨੇ ਪਿਛਲੇ ਕੁਝ ਦਿਨਾਂ ਤੋਂ ਬਾਗੀ ਤੇਵਰ ਅਪਣਾਏ ਹੋਏ ਹਨ ਅਤੇ ਉਨਾਂ ਨੇ ਹੀ ਪੰਜਾਬ ਵਿੱਚ ਸਾਰੀਆਂ ਤੋਂ ਪਹਿਲਾਂ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਉਨਾਂ ਦੇ ਬਿਆਨ ਦਾ ਸਮਰਥਨ ਕੀਤਾ ਸੀ। ਹੁਣ ਸੁਰਜੀਤ ਸਿੰਘ ਧੀਮਾਨ ਨੇ ਦਿੱਲੀ ਵਿਖੇ ਤਿੰਨ ਮੈਂਬਰੀ ਕਮੇਟੀ ਕੋਲ ਇਹ ਮੰਗ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀ.ਜੀ.ਪੀ. ਨੇ ਦਿੱਤੇ ਕਾਰਵਾਈ ਕਰਨ ਦੇ ਆਦੇਸ਼
ਚਿੱਟੇ-ਪੁਲਿਸ ਵਿਚਕਾਰ ‘ਅਟੁੱਟ ਬੰਧਨ’ ਨੂੰ ਤੋੜਨਗੇ ਐਸ.ਐਸ.ਪੀ.
ਐਸ.ਐਸ.ਪੀ. ਖੁਦ ਆਪਣੇ ਪੱਧਰ ‘ਤੇ ਸ਼ੁਰੂ ਕਰਨ ਕਾਰਵਾਈ ਨਾ ਕਰਨ ਆਦੇਸ਼ਾਂ ਦਾ ਇੰਤਜ਼ਾਰ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੀ ਗਲੀ ਗਲੀ ਚਿੱਟਾ ਵੇਚਣ ਵਾਲੇ ਡਰੱਗ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਚਲ ਰਹੇ ‘ਅਟੁੱਟ ਬੰਧਨ’ ਨੂੰ ਜ਼ਿਲੇ ਦੇ ਐਸ.ਐਸ.ਪੀ. ਖ਼ੁਦ ਆਪਣੇ ਪੱਧਰ ‘ਤੇ ਚੈਕਿੰਗ ਕਰਕੇ ਤੋੜਨਗੇ। ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਇਸ ਸਬੰਧੀ ਸਾਰੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ‘ਤੇ ਹੀ ਜਲਦ ਤੋਂ ਜਲਦ ਕਾਰਵਾਈ ਕਰਨ, ਨਹੀਂ ਤਾਂ ਕਾਰਵਾਈ ਸਿੱਧੇ ਚੰਡੀਗੜ੍ਹ ਤੋਂ ਹੀ ਹੋਵੇਗੀ।
ਧੀਮਾਨ ਨੇ ਕੀਤੀ ਸੀ ਸ਼ਿਕਾਇਤ, ਪੁਲਿਸ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਵਿਕ ਰਿਹਾ ਐ ਚਿੱਟਾ
ਅਮਰਗੜ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਬੀਤੇ ਦਿਨੀਂ ਇੱਕ ਸੂਬਾ ਪੱਧਰੀ ਸਮਾਗਮ ਵਿੱਚ ਚਿੱਟੇ ਦੇ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਗਹਿਰੇ ਸਬੰਧ ਹੋਣ ਦਾ ਖ਼ੁਲਾਸਾ ਕਰਦੇ ਹੋਏ ਕਾਫ਼ੀ ਜਿਆਦਾ ਗੰਭੀਰ ਦੋਸ਼ ਲਗਾਏ ਸਨ, ਜਿਸ ਵਿੱਚ ਉਨਾਂ ਨੇ ਸੂਬਾ ਸਰਕਾਰ ਨੂੰ ਵੀ ਘੇਰ ਲਿਆ ਸੀ। ਸੁਰਜੀਤ ਸਿੰਘ ਧੀਮਾਨ ਵਲੋਂ ਇਹ ਦੋਸ਼ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੋਈ
ਮੁਲਾਕਾਤ ਦਰਮਿਆਨ ਵੀ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਸੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲਗਭਗ ਹਰ ਜ਼ਿਲੇ ਵਿੱਚ ਸਿਪਾਹੀ ਤੋਂ ਲੈ ਕੇ ਏ.ਐਸ.ਆਈ. ਅਤੇ ਇੰਸਪੈਕਟਰ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਦੀ ਥਾਂ ‘ਤੇ ਚਿੱਟੇ ਦੇ ਵਪਾਰੀਆਂ ਲਈ ਕੰਮ ਕਰਨ ਵਿੱਚ ਲਗੇ ਹੋਏ ਹਨ। ਇਥੇ ਹੀ ਪੰਜਾਬ ਪੁਲਿਸ ਖ਼ੁਦ ਚਿੱਟਾ ਵਿਕਵਾਉਣ ਵਿੱਚ ਇਨ੍ਹਾਂ ਵਪਾਰੀਆਂ ਦਾ ਸਾਥ ਦੇ ਰਹੇ ਹਨ। ਸੁਰਜੀਤ ਸਿੰਘ ਧੀਮਾਨ ਵਲੋਂ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹਨ।
ਪੁਲਿਸ ਵਿਭਾਗ ਦੇ ਸੂਤਰਾ ਅਨੁਸਾਰ ਪੰਜਾਬ ਪੁਲਿਸ ਮੁੱਖੀ ਸੁਰੇਸ਼ ਅਰੋੜਾ ਨੇ ਸਾਰੇ ਜ਼ਿਲੇ ਦੇ ਐਸ.ਐਸ.ਪੀ. ਸਣੇ ਖ਼ਾਸ ਤੌਰ ‘ਤੇ ਸੰਗਰੂਰ ਜ਼ਿਲੇ ਦੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕਰਦੇ ਹੋਏ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਕਿ ਨਸ਼ੇ ਦੇ ਵਪਾਰੀਆ ਅਤੇ ਪੁਲਿਸ ਵਿਚਕਾਰ ਚਲ ਰਹੇ, ਇਸ ਅਟੁੱਟ ਬੰਧਨ ਨੂੰ ਤੋੜਿਆ ਜਾ ਸਕੇ। ਇਸ ਸਬੰਧੀ ਡੀ.ਜੀ.ਪੀ. ਦਫ਼ਤਰ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।
ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਪਹਿਲਾਂ ਹੀ ਲਾ ਚੁੱਕੇ ਹਨ ਦੋਸ਼
ਐਸ.ਟੀ.ਐਫ. ਮੁੱਖੀ ਹਰਪ੍ਰੀਤ ਸਿੰਘ ਸਿੱਧੂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਪੁਲਿਸ ਦੇ ਹੇਠਲੇ ਪੱਧਰ ‘ਤੇ ਕਰਮਚਾਰੀਆਂ ਅਤੇ ਅਧਿਕਾਰੀਆਂ ‘ਤੇ ਦੋਸ਼ ਲਗਾ ਚੁੱਕੇ ਹਨ। ਹਰਪ੍ਰੀਤ ਸਿੱਧੂ ਨੇ ਸਾਫ਼ ਕਿਹਾ ਸੀ ਕਿ ਨਸ਼ਾ ਪੰਜਾਬ ਵਿੱਚ ਬਿਨਾਂ ਪੁਲਿਸ ਦੇ ਕਰਮਚਾਰੀਆਂ ਦੀ ਮਦਦ ਨਾਲ ਵਿਕ ਹੀ ਨਹੀਂ ਸਕਦਾ ਹੈ ਅਤੇ ਇਸ ਲਈ ਵੱਡੇ ਪੱਧਰ ‘ਤੇ ਤਬਾਦਲੇ ਕਰਨ ਦੀ ਲੋੜ ਹੈ। ਹਰਪ੍ਰੀਤ ਸਿੰਘ ਸਿੱਧੂ ਦੇ ਕਹਿਣ ‘ਤੇ ਕੁਝ ਹੱਦ ਤੱਕ ਤਬਾਦਲੇ ਤਾਂ ਹੋਏ ਸਨ ਪਰ ਉਸ ਹੇਠਲੇ ਪੱਧਰ ਅਤੇ ਉਨਾਂ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋਈ, ਜਿਹੜੇ ਕਿ ਨਸ਼ੇ ਦੇ ਵਪਾਰੀਆਂ ਵਿਚਕਾਰ ਅਹਿਮ ਕੜੀ ਬਣੇ ਹੋਏ ਹਨ।
ਖ਼ੁਦ ਐਸ.ਐਸ.ਪੀ. ਨੂੰ ਹੀ ਕਰ ਲੈਣੀ ਚਾਹੀਦੀ ਸੀ ਕਾਰਵਾਈ : ਡੀ.ਜੀ.ਪੀ.
ਡੀ.ਜੀ.ਪੀ. ਸੁਰੇਸ ਅਰੋੜਾ ਨੇ ਇਸ ਸਬੰਧੀ ਕਿਹਾ ਕਿ ਜਦੋਂ ਇੱਕ ਵਿਧਾਇਕ ਦੋਸ਼ ਲਗਾ ਰਿਹਾ ਹੈ ਤਾਂ ਖ਼ੁਦ ਐਸ.ਐਸ.ਪੀਜ਼ ਨੂੰ ਹੀ ਆਪਣੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰਦੇ ਹੋਏ ਸੱਚ ਦਾ ਪਤਾ ਕਰਨਾ ਚਾਹੀਦਾ ਹੈ, ਇਸ ਲਈ ਕਿਸੇ ਆਦੇਸ਼ਾਂ ਦੇ ਆਉਣ ਦਾ ਇੰਤਜ਼ਾਰ ਕਰਨਾ ਹੀ ਨਹੀਂ ਚਾਹੀਦਾ ਹੈ। ਪੰਜਾਬ ਵਿੱਚ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਦੋਂ ਕਿ ਪੁਲਿਸ ਦੀ ਸਾਠ ਗਾਂਠ ਤਾਂ ਸਹਿਨਯੋਗ ਹੀ ਨਹੀਂ ਹੋਵੇਗੀ। ਇਸ ਲਈ ਐਸ.ਐਸ.ਪੀ. ਆਪਣੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਜਲਦ ਹੀ ਚੰਗੇ ਨਤੀਜੇ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।