MI Vs KKR - Sach Kahoon Punjabi

MI vs KKR: ਹਿਟਮੈਨ ਨੇ ਜੜੇ ‘ਪੰਜਾਹ’ ਅਰਧਸੈਂਕੜੇ, ਕੋਹਲੀ ਨੂੰ ਛੱਡਿਆ ਪਿੱਛੇ
ਰਹਾਣੇ ਨੇ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜਿਆ | MI vs KKR

MI vs KKR: ਸਪੋਰਟਸ ਡੈਸਕ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ ਆਈਪੀਐਲ 2026 ਦੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸ਼ਾਨਦਾਰ ਅਰਧ ਸੈਂਕੜੇ ਦੀ ਪਾਰੀ ਖੇਡ ਕੇ ਰਿਕਾਰਡਾਂ ਦੀ ਲੜੀ ਬਣਾਈ। ਇਸ ਦੇ ਨਾਲ ਹੀ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਨੇ ਸਾਬਕਾ ਖਿਡਾਰੀ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : Punjab News: ‘ਆਪ’ ਪੰਜਾਬ ਨੇ ਪ੍ਰਤਾਪ ਬਾਜਵਾ ‘ਤੇ ਗੁੰਮਰਾਹ ਕਰਨ ਦਾ ਲਗਾਇਆ ਦੋਸ਼

ਰੋਹਿਤ ਤੇ ਰਿਕੇਲਟਨ ਵਿਚਕਾਰ ਰਿਕਾਰਡ ਸਾਂਝੇਦਾਰੀ

ਆਈਪੀਐਲ ਦੇ 19ਵੇਂ ਸੀਜ਼ਨ ਦਾ ਦੂਜਾ ਮੈਚ ਮੁੰਬਈ ਇੰਡੀਅਨਜ਼ ਤੇ ਕੇਕੇਆਰ ਵਿਚਾਲੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ਵਿੱਚ ਮੁੰਬਈ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਰਿਆਨ ਰਿਕੇਲਟਨ ਦੇ ਨਾਲ ਪਹਿਲੀ ਵਿਕਟ ਲਈ 72 ਗੇਂਦਾਂ ’ਚ 148 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਰੋਹਿਤ ਤੇ ਰਿਕੇਲਟਨ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਮੁੰਬਈ ਇੰਡੀਅਨਜ਼ ਲਈ ਆਈਪੀਐਲ ’ਚ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਦੋਵਾਂ ਨੇ ਪਹਿਲੀ ਵਿਕਟ ਲਈ 148 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ 2012 ’ਚ ਰੋਹਿਤ ਸ਼ਰਮਾ ਤੇ ਹਰਸ਼ਲ ਗਿਬਸ ਵਿਚਾਲੇ ਦੂਜੀ ਵਿਕਟ ਲਈ 167 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ ਸੀ। ਦੂਜੇ ਸਥਾਨ ’ਤੇ ਡਵੇਨ ਸਮਿਥ ਤੇ ਸਚਿਨ ਤੇਂਦੁਲਕਰ ਹਨ, ਜਿਨ੍ਹਾਂ ਵਿਚਾਲੇ 2012 ’ਚ ਪਹਿਲੀ ਵਿਕਟ ਲਈ 163 ਦੌੜਾਂ ਦੀ ਅਜੇਤੂ ਸਾਂਝੇਦਾਰੀ ਹੋਈ ਸੀ।

ਅਰਧਸੈਂਕੜਿਆਂ ਦਾ ‘ਅਰਧਸੈਂਕੜਾ’

ਇਸ ਦੌਰਾਨ ਹਿਟਮੈਨ ਨੇ 38 ਗੇਂਦਾਂ ਦਾ ਸਾਹਮਣਾ ਕੀਤਾ ਤੇ ਛੇ ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਉਸ ਨੇ ਆਪਣਾ ਅਰਧ ਸੈਂਕੜਾ 23 ਗੇਂਦਾਂ ’ਚ ਪੂਰਾ ਕੀਤਾ। ਆਈਪੀਐਲ ’ਚ ਇਹ ਰੋਹਿਤ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਇਹ ਰੋਹਿਤ ਦਾ ਆਈਪੀਐਲ ਦਾ 50ਵਾਂ ਅਰਧ ਸੈਂਕੜਾ ਵੀ ਹੈ। ਇਸ ਤੋਂ ਪਹਿਲਾਂ ਰੋਹਿਤ ਨੇ ਸਾਲ 2015 ’ਚ ਚੇਨਈ ਸੁਪਰ ਕਿੰਗਜ਼ ਖਿਲਾਫ 25 ਗੇਂਦਾਂ ’ਚ ਅਰਧ ਸੈਂਕੜਾ ਜੜਿਆ ਸੀ। ਆਈਪੀਐੱਲ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ ’ਚ ਰੋਹਿਤ ਸ਼ਰਮਾ ਚੌਥੇ ਨੰਬਰ ’ਤੇ ਹਨ। ਇਸ ਸੂਚੀ ’ਚ ਵਿਰਾਟ ਕੋਹਲੀ 72 ਅਰਧ ਸੈਂਕੜਿਆਂ ਨਾਲ ਸਿਖਰ ’ਤੇ ਹਨ, ਜਦਕਿ ਡੇਵਿਡ ਵਾਰਨਰ (66) ਇਸ ਸੂਚੀ ’ਚ ਦੂਜੇ ਸਥਾਨ ’ਤੇ ਹਨ। ਸ਼ਿਖਰ ਧਵਨ (53) ਤੀਜੇ ਸਥਾਨ ’ਤੇ ਤੇ ਕੇਐੱਲ ਰਾਹੁਲ (45) ਪੰਜਵੇਂ ਸਥਾਨ ’ਤੇ ਹਨ। MI vs KKR

ਰਹਾਣੇ ਨੇ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜਿਆ

ਇਸ ਮੈਚ ’ਚ ਕੇਕੇਆਰ ਦੇ ਕਪਤਾਨ ਅਜਿੰਕਿਆ ਰਹਾਣੇ ਦਾ ਬੱਲਾ ਵੀ ਜ਼ੋਰਦਾਰ ਗਰਜਿਆ। ਉਸ ਨੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਨਾਲ ਸਾਬਕਾ ਕਪਤਾਨ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਕੇਕੇਆਰ ਲਈ ਪਾਰੀ ਦੀ ਸ਼ੁਰੂਆਤ ਕਰਨ ਆਏ ਰਹਾਣੇ ਨੇ 40 ਗੇਂਦਾਂ ’ਚ ਤਿੰਨ ਚੌਕਿਆਂ ਤੇ ਪੰਜ ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਮੁੰਬਈ ਇੰਡੀਅਨਜ਼ ਖਿਲਾਫ ਕੇਕੇਆਰ ਦੇ ਕਿਸੇ ਵੀ ਕਪਤਾਨ ਦੀ ਇਹ ਸਭ ਤੋਂ ਵੱਡੀ ਪਾਰੀ ਹੈ।

ਇਸ ਪਾਰੀ ਦੇ ਦਮ ’ਤੇ ਰਹਾਣੇ ਨੇ ਗੌਤਮ ਗੰਭੀਰ ਦਾ 10 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗੌਤਮ ਗੰਭੀਰ ਨੇ ਆਈਪੀਐਲ 2016 ’ਚ ਕੋਲਕਾਤਾ ’ਚ ਮੁੰਬਈ ਇੰਡੀਅਨਜ਼ ਖਿਲਾਫ 52 ਗੇਂਦਾਂ ’ਤੇ 64 ਦੌੜਾਂ ਦੀ ਪਾਰੀ ਖੇਡੀ ਸੀ। ਤੀਜੀ ਵੱਡੀ ਪਾਰੀ ਸਿਰਫ ਗੰਭੀਰ ਦੇ ਨਾਂਅ ਹੈ। 2016 ਵਿੱਚ ਹੀ, ਗੰਭੀਰ ਨੇ ਵਾਨਖੇੜੇ ਵਿੱਚ ਐੱਮਆਈ ਖਿਲਾਫ 45 ਗੇਂਦਾਂ ’ਚ 59 ਦੌੜਾਂ ਬਣਾਈਆਂ ਸਨ। ਗੰਭੀਰ ਨੇ ਮੁੰਬਈ ਇੰਡੀਅਨਜ਼ ਖਿਲਾਫ ਕੇਕੇਆਰ ਦੇ ਕਪਤਾਨ ਵਜੋਂ ਚੌਥੀ ਸਭ ਤੋਂ ਵੱਡੀ ਪਾਰੀ ਵੀ ਦਰਜ ਕੀਤੀ ਹੈ। ਗੰਭੀਰ ਨੇ 2015 ’ਚ ਕੋਲਕਾਤਾ ’ਚ ਮੁੰਬਈ ਇੰਡੀਅਨਜ਼ ਖਿਲਾਫ 57 ਦੌੜਾਂ ਬਣਾਈਆਂ ਸਨ। MI vs KKR

MI vs KKR: ਵਾਨਖੇੜੇ ’ਚ ਡਗਮਗਾਈ ਕੋਲਕਾਤਾ ਦੀ ਪਾਰੀ, ਬਣਾਇਆ ਪਾਵਰਪਲੇ ’ਚ ਦੂਜਾ ਸਭ ਤੋਂ ਖਰਾਬ ਸਕੋਰ
MI vs KKR: ਸਪੋਰਟਸ ਡੈਸਕ। ਆਈਪੀਐਲ 2025 ਦਾ ਸੀਜ਼ਨ ਜਾਰੀ ਹੈ। 18ਵੇਂ ਸੀਜ਼ਨ ਦਾ 12ਵਾਂ ਮੈਚ ਮੌਜ਼ੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੇ ਮੁੰਬਈ ਇੰਡੀਅਨਜ਼ (ਐਮਆਈ) ਵਿਚਕਾਰ ਵਾਨਖੇੜੇ ਵਿਖੇ ਖੇਡਿਆ ਗਿਆ। ਇਸ ਮੈਚ ’ਚ ਕੋਲਕਾਤਾ ਦੀ ਸ਼ੁਰੂਆਤ ਖਰਾਬ ਰਹੀ। ਉਨ੍ਹਾਂ ਨੇ ਪਾਵਰਪਲੇ ’ਚ 41 ਦੇ ਸਕੋਰ ’ਤੇ ਚਾਰ ਵਿਕਟਾਂ ਗੁਆ ਦਿੱਤੀਆਂ ਹਨ। ਇਹ ਮੁੰਬਈ ਖਿਲਾਫ ਉਨ੍ਹਾਂ ਦਾ ਦੂਜਾ ਸਭ ਤੋਂ ਖਰਾਬ ਪਾਵਰਪਲੇ ਦਾ ਸਕੋਰ ਹੈ।

ਇਹ ਖਬਰ ਵੀ ਪੜ੍ਹੋ : E portal Punjab: ਪੰਜਾਬ ਦੇ ਸਕੂਲਾਂ ਲਈ ਜ਼ਰੂਰੀ ਖਬਰ, 1 ਤੋਂ 3 ਅਪਰੈਲ ਤੱਕ…

ਕੇਕੇਆਰ ਦੀ ਅੱਧੀ ਟੀਮ ਪਰਤੀ ਪਵੇਲੀਅਨ | MI vs KKR

ਇਸ ਮੈਚ ’ਚ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕੇਕੇਆਰ ਦੀ ਅੱਧੀ ਟੀਮ ਸਿਰਫ਼ 45 ਦੌੜਾਂ ਦੇ ਸਕੋਰ ਨਾਲ ਪੈਵੇਲੀਅਨ ਪਰਤ ਗਈ। ਕਪਤਾਨ ਹਾਰਦਿਕ ਪੰਡਯਾ ਨੇ ਕੋਲਕਾਤਾ ਨੂੰ ਪੰਜਵਾਂ ਝਟਕਾ ਦਿੱਤਾ, ਅੰਗਕ੍ਰਿਸ਼ ਰਘੂਵੰਸ਼ੀ ਨੂੰ ਆਊਟ ਕਰਕੇ, ਜੋ 16 ਗੇਂਦਾਂ ’ਤੇ 26 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਮੈਚ ਵਿੱਚ, ਕੇਕੇਆਰ ਆਪਣੀ ਲੈਅ ਬਰਕਰਾਰ ਰੱਖਣ ਲਈ ਖੇਡ ਰਹੀ ਹੈ। ਜਦਕਿ ਪੰਜ ਵਾਰ ਦੀ ਜੇਤੂ ਮੁੰਬਈ ਆਪਣੀ ਪਹਿਲੀ ਜਿੱਤ ਦੀ ਤਲਾਸ਼ ’ਚ ਸੀ। ਕੇਕੇਆਰ ਨੇ ਆਈਪੀਐਲ ਦੇ 18ਵੇਂ ਸੀਜ਼ਨ ਦੀ ਸ਼ੁਰੂਆਤ ਆਰਸੀਬੀ ਖਿਲਾਫ਼ ਹਾਰ ਨਾਲ ਕੀਤੀ ਸੀ, ਪਰ ਉਨ੍ਹਾਂ ਨੇ ਆਖਰੀ ਮੈਚ ’ਚ ਰਾਜਸਥਾਨ ਰਾਇਲਜ਼ ਨੂੰ ਹਰਾਇਆ।

MI vs KKR: IPL ’ਚ ਅੱਜ ਮੁੰਬਈ vs ਕੇਕੇਆਰ, ਮੁੰਬਈ ਹਾਰੀ ਤਾਂ ਪਲੇਆਫ਼ ਦੀ ਦੌੜ ’ਚੋਂ ਬਾਹਰ
ਪਲੇਆਫ ਦੀ ਦੌੜ ’ਚ ਆਪਣੀ ਜਗ੍ਹਾ ਪੱਕੀ ਕਰਨ ਉੱਤਰੇਗਾ ਕੋਲਕਾਤਾ ਨਾਈਟ ਰਾਈਡਰਸ | MI vs KKR

ਸੀਜ਼ਨ ’ਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਟੀਮਾਂ

ਮੁੰਬਈ (ਏਜੰਸੀ)। ਕੋਲਕਾਤਾ ਨਾਈਟ ਰਾਈਡਰਜ਼ ਆਪਣੀ ਕਮਜ਼ੋਰੀ ਨੂੰ ਦੂਰ ਕਰਨ ਦੇ ਇਰਾਦੇ ਨਾਲ ਖਰਾਬ ਫਾਰਮ ਨਾਲ ਜੂਝ ਰਹੀ ਮੁੰਬਈ ਇੰਡੀਅਨਜ਼ ਖਿਲਾਫ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਮੈਚ ’ਚ ਉੱਤਰੇਗੀ। ਕੇਕੇਆਰ ਨੌ ਮੈਚਾਂ ’ਚ ਛੇ ਜਿੱਤਾਂ ਤੋਂ ਬਾਅਦ 12 ਅੰਕਾਂ ਨਾਲ ਸੂਚੀ ’ਚ ਦੂਜੇ ਸਥਾਨ ’ਤੇ ਹੈ ਤੇ ਪਲੇਆਫ ’ਚ ਉਸ ਦੀ ਜਗ੍ਹਾ ਲਗਭਗ ਪੱਕੀ ਜਾਪਦੀ ਹੈ। ਹਾਲਾਂਕਿ ਸ਼੍ਰੇਅਸ ਅੱਈਅਰ ਦੀ ਕਪਤਾਨੀ ਵਾਲੀ ਟੀਮ ਨੂੰ ਹਰ ਵਿਭਾਗ ’ਚ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਕਿਸੇ ਵੀ ਗਲਤੀ ਤੋਂ ਬਚਣਾ ਹੋਵੇਗਾ। (MI vs KKR)

ਕੇਕੇਆਰ ਨੇ ਪਿਛਲੇ ਛੇ ’ਚੋਂ ਤਿੰਨ ਮੈਚ ਗੁਆਏ ਹਨ ਅਤੇ ਰਿਕਾਰਡ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਤੋਂ ਹਾਰ ਗਈ ਸੀ ਪਰ ਫਿਰ ਕੇਕੇਆਰ ਨੇ ਵਾਪਸੀ ਕੀਤੀ ਅਤੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਕੇਕੇਆਰ ਨੂੰ ਬੱਲੇਬਾਜ਼ੀ ’ਚ ਆਪਣੇ ਹਮਲਾਵਰ ਰੁਖ ਦਾ ਫਾਇਦਾ ਹੋਇਆ ਹੈ ਪਰ ਗੇਂਦਬਾਜ਼ੀ ’ਚ ਸੁਧਾਰ ਦੀ ਗੁੰਜਾਇਸ਼ ਹੈ। ਮਿਸ਼ੇਲ ਸਟਾਰਕ 12 ਪ੍ਰਤੀ ਓਵਰ ਦੀ ਦਰ ਨਾਲ ਦੌੜਾਂ ਦੇ ਰਿਹਾ ਹੈ ਅਤੇ ਉਸ ਨੇ ਸਿਰਫ ਸੱਤ ਵਿਕਟਾਂ ਹਾਸਲ ਕੀਤੀਆਂ ਹਨ। ਹਰਸ਼ਿਤ ਰਾਣਾ ਨੇ ਸਭ ਤੋਂ ਵੱਧ 11 ਵਿਕਟਾਂ ਲਈਆਂ ਹਨ ਪਰ ਦਿੱਲੀ ਦੇ ਅਭਿਸ਼ੇਕ ਪੋਰੇਲ ਦੀ ਵਿਕਟ ’ਤੇ ਹਮਲਾਵਰ ਜਸ਼ਨ ਮਨਾਉਣ ਕਾਰਨ ਉਸ ’ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। (MI vs KKR)

ਇਹ ਵੀ ਪੜ੍ਹੋ : Holiday: ਗਰਮੀ ਦਿਖਾਉਣ ਲੱਗੀ ਆਪਣਾ ਰੂਪ, ਸਕੂਲਾਂ ’ਚ ਇਸ ਦਿਨ ਤੋਂ ਹੋ ਸਕਦੀਆਂ ਨੇ ਛੁੱਟੀਆਂ

ਵੈਭਵ ਅਰੋੜਾ ਨੇ ਪੰਜ ਮੈਚਾਂ ’ਚ ਨੌਂ ਵਿਕਟਾਂ ਲਈਆਂ ਹਨ। ਵਾਨਖੇੜੇ ਸਟੇਡੀਅਮ ਆਪਣੀ ਬੱਲੇਬਾਜ਼ੀ ਲਈ ਦੋਸਤਾਨਾ ਪਿੱਚ ਲਈ ਮਸ਼ਹੂਰ ਹੈ ਅਤੇ ਇਸ ’ਤੇ 200 ਤੋਂ ਵੱਧ ਦਾ ਸਕੋਰ ਹੋਣਾ ਤੈਅ ਹੈ। ਅਜਿਹੇ ’ਚ ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਮੁੱਖ ਟੀਮ ’ਚ ਜਗ੍ਹਾ ਨਾ ਮਿਲਣ ਕਾਰਨ ਕਾਫੀ ਚਰਚਾ ਦਾ ਸਾਹਮਣਾ ਕਰ ਰਹੇ ਰਿੰਕੂ ਸਿੰਘ ’ਤੇ ਵੀ ਨਜ਼ਰਾਂ ਟਿਕੀਆਂ ਹੋਣਗੀਆਂ। ਉਹ ਇਸ ਸਾਲ ਆਈਪੀਐੱਲ ’ਚ ਜ਼ਿਆਦਾ ਸਮਾਂ ਨਹੀਂ ਖੇਡ ਸਕਿਆ। (MI vs KKR)

ਦੂਜੇ ਪਾਸੇ ਮੁੰਬਈ ਪਲੇਆਫ ਦੀ ਦੌੜ ਤੋਂ ਲਗਭਗ ਬਾਹਰ ਨਜ਼ਰ ਆ ਰਹੀ ਹੈ, ਹਾਲਾਂਕਿ ਉਸ ਦੇ ਪੰਜ ਹੋਰ ਮੈਚ ਖੇਡਣੇ ਹਨ। ਜੇਕਰ ਉਹ ਇਹ ਸਭ ਜਿੱਤ ਵੀ ਲੈਂਦੀ ਹੈ, ਤਾਂ ਇਸ ਦੇ ਸਿਰਫ 16 ਅੰਕ ਹੋਣਗੇ ਜੋ ਪਲੇਆਫ ’ਚ ਜਗ੍ਹਾ ਬਣਾਉਣ ਲਈ ਸ਼ਾਇਦ ਘੱਟ ਹੋਣਗੇ। ਜਸਪ੍ਰੀਤ ਬੁਮਰਾਹ (14 ਵਿਕਟਾਂ) ਤੇ ਗੇਰਾਲਡ ਕੋਏਟਜ਼ੀ (13 ਵਿਕਟਾਂ) ਮੁੰਬਈ ਦੇ ਸਰਵੋਤਮ ਗੇਂਦਬਾਜ਼ ਰਹੇ ਹਨ ਪਰ ਇੱਕ ਯੂਨਿਟ ਦੇ ਤੌਰ ’ਤੇ ਟੀਮ ਗੇਂਦਬਾਜ਼ੀ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ। ਬੱਲੇਬਾਜ਼ੀ ’ਚ ਤਿਲਕ ਵਰਮਾ ਨੇ ਤਿੰਨ ਅਰਧ ਸੈਂਕੜਿਆਂ ਸਮੇਤ 343 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਨਾਕਾਮ ਰਹੇ। (MI vs KKR)

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 158.29 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ ਪਰ ਲਗਾਤਾਰ ਵੱਡੀ ਪਾਰੀ ਨਹੀਂ ਖੇਡ ਸਕੇ ਹਨ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਦੀ ਫਾਰਮ ’ਤੇ ਵੀ ਨਜ਼ਰਾਂ ਹੋਣਗੀਆਂ। ਉਥੇ ਹੀ ਸੂਰਿਆ ਕੁਮਾਰ ਯਾਦਵ ਨੇ ਦੋ ਅਰਧ ਸੈਂਕੜੇ ਲਾਏ ਹਨ ਪਰ ਆਪਣੀ ਕਾਬਲੀਅਤ ਨਾਲ ਪੂਰਾ ਇਨਸਾਫ ਨਹੀਂ ਕਰ ਸਕੇ। ਕਪਤਾਨ ਹਾਰਦਿਕ ਪੰਡਿਆ ਬੱਲੇ ਜਾਂ ਗੇਂਦ ਨਾਲ ਕੋਈ ਕਮਾਲ ਨਹੀਂ ਕਰ ਸਕੇ ਹਨ ਪਰ ਟੀ-20 ਵਿਸ਼ਵ ਕੱਪ ਟੀਮ ਦਾ ਉਪ ਕਪਤਾਨ ਬਣਾਏ ਜਾਣ ਨਾਲ ਉਸ ਦਾ ਹੌਸਲਾ ਵਧਿਆ ਹੋਵੇਗਾ। (MI vs KKR)