Drug Case - Sach Kahoon Punjabi
Red Corner Notice: 13,000 ਕਰੋੜ ਰੁਪਏ ਦੇ ਡਰੱਗ ਮਾਮਲੇ ’ਚ ਭਗੌੜੇ ਰਿਸ਼ਭ ਬਸੋਆ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ
Red Corner Notice: ਨਵੀਂ ਦਿੱਲੀ, (ਆਈਏਐਨਐਸ)। ਪਿਛਲੇ ਸਾਲ ਦਿੱਲੀ ਵਿੱਚ ਸਾਹਮਣੇ ਆਏ 13,000 ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਸਬੰਧ ਵਿੱਚ ਭਗੌੜੇ ਰਿਸ਼ਭ ਬਸੋਆ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਰਿਸ਼ਭ ਬਸੋਆ ਅੰਤਰਰਾਸ਼ਟਰੀ ਡਰੱਗ ਤਸਕਰ ਵੀਰੇਂਦਰ ਬਸੋਆ ਦਾ ਪੁੱਤਰ ਹੈ, ਜੋ ਕਿ ਦਿੱਲੀ ਦੇ ਪਿਲਾਂਜੀ ਪਿੰਡ ਦਾ ਰਹਿਣ ਵਾਲਾ ਹੈ। 2024 ਵਿੱਚ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 13,000 ਕਰੋੜ ਰੁਪਏ ਦੇ ਡਰੱਗਜ਼ ਜ਼ਬਤ ਕੀਤੇ ਸਨ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਵਿਦੇਸ਼ ਵਿੱਚ ਰਹਿ ਰਹੇ ਵੀਰੇਂਦਰ ਬਸੋਆ ਨੇ ਇਹ ਡਰੱਗਜ਼ ਭੇਜੇ ਸਨ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਪੰਜਾਬ ਦੇ ਅਜਨਾਲਾ ਤੋਂ ਗ੍ਰਿਫ਼ਤਾਰ ਕੀਤਾ। ਉਸਦੀ ਐਸਯੂਵੀ ਵਿੱਚੋਂ ਵੀ ਡਰੱਗਜ਼ ਬਰਾਮਦ ਕੀਤਾ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਗੱਡੀ ਵੀਰੇਂਦਰ ਬਸੋਆ ਦੇ ਪੁੱਤਰ ਰਿਸ਼ਭ ਦੀ ਸੀ, ਜਿਸਨੇ ਇਹ ਗੱਡੀ ਜੱਸੀ ਨੂੰ ਦਿੱਤੀ ਸੀ। ਇਸ ਖੁਲਾਸੇ ਤੋਂ ਬਾਅਦ ਰਿਸ਼ਭ ਵੀ ਵਿਦੇਸ਼ ਭੱਜ ਗਿਆ। ਇਸ ਵੇਲੇ, ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਦੀ ਜਾਂਚ ਦੇ ਵਿਚਕਾਰ, ਇੰਟਰਪੋਲ ਨੇ ਰਿਸ਼ਭ ਬਸੋਇਆ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਰੈੱਡ ਕਾਰਨਰ ਨੋਟਿਸ ਇੰਟਰਪੋਲ ਵੱਲੋਂ ਦੁਨੀਆ ਭਰ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇੱਕ ਬੇਨਤੀ ਹੈ ਕਿ ਉਹ ਕਿਸੇ ਵਿਅਕਤੀ ਨੂੰ ਹਵਾਲਗੀ ਤੱਕ ਲੱਭ ਕੇ ਹਿਰਾਸਤ ਵਿੱਚ ਲੈਣ। ਇਹ ਕਤਲ, ਚੋਰੀ ਅਤੇ ਭ੍ਰਿਸ਼ਟਾਚਾਰ ਵਰਗੇ ਗੰਭੀਰ ਮਾਮਲਿਆਂ ਵਿੱਚ ਲੋੜੀਂਦੇ ਅਪਰਾਧੀਆਂ ਵਿਰੁੱਧ ਜਾਰੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Punjab: ਹੜ੍ਹਾਂ ਦੀ ਮਾਰ ਵਾਲੇ ਜ਼ਿਲ੍ਹਿਆਂ ’ਚ ਹੋਇਆ ‘ਅਜ਼ੂਬਾ ਜਾਂ ਘਪਲਾ’, 100 ਫੀਸਦੀ ਖਰੀਦ, ਡੀਸੀਜ਼ ਤੋਂ ਮੰਗਿਆ ‘ਸਪੱਸ਼ਟ…
ਪਿਛਲੇ ਸਾਲ ਅਕਤੂਬਰ ਵਿੱਚ, 56 ਬਿਲੀਅਨ ਡਾਲਰ ਦੇ ਡਰੱਗ ਰੈਕੇਟ ਦੇ ਮਾਸਟਰਮਾਈਂਡ, ਵੀਰੇਂਦਰ ਬਸੋਇਆ ਵਿਰੁੱਧ ਇੱਕ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਮਹੀਪਾਲਪੁਰ ਵਿੱਚ ਇੱਕ ਅੰਤਰਰਾਸ਼ਟਰੀ ਡਰੱਗ ਤਸਕਰੀ ਗਿਰੋਹ ਦਾ ਪਰਦਾਫਾਸ਼ ਕੀਤਾ ਅਤੇ 562 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮਾਰਿਜੁਆਨਾ ਜ਼ਬਤ ਕੀਤਾ। ਜਾਂਚ ਦੌਰਾਨ, ਇਹ ਪਤਾ ਲੱਗਾ ਕਿ ਬਸੋਇਆ ਨੇ ਕੋਕੀਨ ਭੇਜੀ ਸੀ। ਇਸ ਮਾਮਲੇ ਦੇ ਇੱਕ ਦੋਸ਼ੀ ਤੁਸ਼ਾਰ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਪਹਿਲਾਂ, ਬਸੋਆ ਦਾ ਨਾਮ ਉਦੋਂ ਸਾਹਮਣੇ ਆਇਆ ਸੀ ਜਦੋਂ ਪੁਣੇ ਪੁਲਿਸ ਨੇ 2023 ਵਿੱਚ ₹3,000 ਕਰੋੜ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ।
Satkar Kaur: ਡਰੱਗ ਮਾਮਲੇ ’ਚ ਸਾਬਕਾ ਵਿਧਾਇਕ ਸਤਿਕਾਰ ਕੌਰ ਗ੍ਰਿਫ਼ਤਾਰ
ਕਾਂਗਰਸ ਦੇ ਸਾਬਕਾ ਵਿਧਾਇਕ ਰਹੇ ਹਨ Satkar Kaur
ਸਤਿਕਾਰ ਕੌਰ ਖੁਦ ਨਸ਼ੇ ਦੀ ਡੀਲ ਕਰਨ ਆਏ ਸਨ : ਆਈਜੀ
(ਸੱਚ ਕਹੂੰ ਨਿਊਜ਼) ਫਿਰੋਜ਼ਪੁਰ। ਫਿਰੋਜ਼ਪੁਰ ਦਿਹਾਤੀ ਤੋਂ ਰਹਿ ਚੁੱਕੇ ਸਾਬਕਾ ਵਿਧਾਇਕ ਵਿਧਾਇਕ ਸਤਿਕਾਰ ਕੌਰ ਗਹਿਰੀ (Satkar Kaur) ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਜਦੋਂ ਖਰੜ ਦੇ ਸੰਨੀ ਇਨਕਲੇਵ ਸਥਿਤ ਉਹਨਾਂ ਦੇ ਹਾਊਸ ਤੋਂ ਡਰੱਗ ਮਾਮਲਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਇਸ ਦੌਰਾਨ ਉਹਨਾਂ ਦੇ ਸਾਥੀ ਡਰਾਈਵਰ ਵਰਿੰਦਰ ਸਿੰਘ ਵਾਸੀ ਲੱਲੇ , ਫਿਰੋਜ਼ਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਸਬੰਧੀ ਐੱਸਟੀਐੱਫ ਦੇ ਥਾਣੇ ਵਿੱਚ ਮੁਕੱਦਮਾ ਨੰ. 159 ਰਜਿਸਟਰ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਆਈਜੀ ਸੁਖਚੈਨ ਸਿੰਘ ਗਿੱਲ ਵੱਲੋ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਨੂੰ ਸੰਨੀ ਇਨਕਲੇਵ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਨਾਲ ਉਸਦੇ ਇੱਕ ਸਾਥੀ ਵਰਿੰਦਰ ਸਿੰਘ ਗ੍ਰਿਫਤਾਰ ਕੀਤਾ ਗਿਆ , ਜਿਸ ਦੌਰਾਨ ਉਹਨਾਂ ਕੋਲੋਂ 100 ਗ੍ਰਾਮ ਡਰੱਗ ਬਰਾਮਦ ਹੋਈ, ਇਸ ਦੌਰਾਨ ਉਹਨਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋਇਆ ਹੈ। ਇਸ ਤੋਂ ਬਾਅਦ ਸੰਨੀ ਇਨਕਲੇਵ ਸਥਿਤ ਘਰ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ, ਜਿੱਥੋਂ 28 ਗ੍ਰਾਮ ਹੋਰ ਹੈਰੋਇਨ , 1 ਲੱਖ 56 ਹਜਾਰ ਰੁਪਏ ਡਰੱਗ ਮਨੀ ਬਰਾਮਦ, ਸੋਨਾ, 4 ਗੱਡੀਆਂ ਅਤੇ 5 ਨੰਬਰ ਪਲੇਟਾਂ , ਜਿਹਨਾਂ ਤੋਂ ਲੱਗਦਾ ਹੈ ਕਿ ਨੰਬਰ ਪਲੇਟਾਂ ਬਦਲ ਕੇ ਡਰੱਗ ਸਪਲਾਈ ਦੇ ਕੰਮਾਂ ਨੂੰ ਅੰਜਾਮ ਦਿੱਤਾ ਗਿਆ ਹੈ।
ਆਈ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਦੱਸਿਆ ਕਿ ਉਹਨਾਂ ਦੇ ਸੋਰਸ ਬੰਦਾ, ਜਿਸ ਵੱਲੋਂ ਖੁਲਾਸੇ ਕੀਤੇ ਗਏ ਹਨ ਜੋ ਨਸ਼ੇ ਦਾ ਆਦੀ ਸੀ, ਜਿਸ ਨੂੰ ਬਾਅਦ ਵਿੱਚ ਨਸ਼ਾ ਸਪਲਾਈ ਕਰਨ ਲਈ ਫੌਰਸ ਕੀਤਾ ਜਾਣ ਲੱਗਾ ਤਾਂ ਉਕਤ ਸੋਰਸ ਵੱਲੋਂ ਐਸਟੀਐਫ ਥਾਣੇ ਤੱਕ ਪਹੁੰਚ ਕੀਤੀ ਗਈ ਤਾਂ ਉਸ ਵੱਲੋਂ ਖੁਲਾਸੇ ਕਰਨ ਦੇ ਨਾਲ-ਨਾਲ ਕੁਝ ਕਾੱਲ ਰਿਕਾਡਿੰਗਾਂ ਵੀ ਦਿੱਤੀਆਂ, ਜਿਹਨਾਂ ਤੋਂ ਪਤਾ ਲੱਗ ਰਿਹਾ ਸੀ ਨਸ਼ਾਂ ਸਪਲਾਈ ਬਾਰੇ ਗੱਲਬਾਤ ਹੋ ਰਹੀ ਹੈ ਜਿਸ ਤੋਂ ਬਾਅਦ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ, ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੱਧ ਜਾਈਦਾਦ ਬਣਾਉਣ ਦੇ ਦੋਸ਼ਾਂ ਤਹਿਤ Satkar Kaur ਪਹਿਲਾ ਵੀ ਕੱਟ ਚੁੱਕੇ ਜੇਲ੍ਹ
ਦੱਸ ਦੇਈਏ ਕਿ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਫਿਰੋਜ਼ਪੁਰ ਦਿਹਾਤੀ ਤੋਂ 2017 ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਜੋ ਜਿੱਤ ਕੇ ਵਿਧਾਇਕ ਬਣੇ ਅਤੇ ਜੋ ਕਿ 2017 ਤੋਂ 2022 ਤੱਕ ਵਿਧਾਇਕ ਰਹੇ ਸਨ ਜਿਸ ਦੌਰਾਨ ਆਪਣੇ ਸੋਰਸਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਅਤੇ ਉਸਦੇ ਪਤੀ ਜਸਮੇਲ ਸਿੰਘ ਗਹਿਰੀ ਖਿਲਾਫ਼ ਮਾਮਲਾ ਦਰਜ ਕਰਨ ਮਗਰੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਮਾਮਲੇ ਵਿੱਚ ਕਈ ਮਹੀਨੇ ਜੇਲ੍ਹ ਕੱਟਣ ਮਗਰੋਂ ਦੋਵੇਂ ਪਤੀ-ਪਤਨੀ ਜਮਾਨਤ ਤੇ ਬਾਹਰ ਆਏ ਹਨ।
ਇਸ ਤੋਂ ਇਲਾਵਾ ਜਦੋਂ ਸਤਿਕਾਰ ਕੌਰ ਵਿਧਾਇਕ ਸਨ ਉਸ ਵੇਲੇ ਇਹਨਾਂ ਨਾਲ ਸਬੰਧਤ ਇੱਕ ਡਰੱਗ ਮਾਮਲਾ ਸਾਹਮਣੇ ਆਇਆ ਸੀ, ਜਿਸ ਗੱਡੀ ਵਿੱਚੋਂ ਡਰੱਗ ਬਰਾਮਦ ਹੋਈ ਸੀ, ਉਹ ਗੱਡੀ ਸਤਿਕਾਰ ਕੌਰ ਗਹਿਰੀ ਦੇ ਨਜ਼ਦੀਕੀ ਰਿਸ਼ਤੇਦਾਰ ਦੀ ਸੀ ਤੇ ਉਸ ਵੇਲੇ ਉਹਨਾਂ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਗਿਆ ਸੀ ਕਿ ਉਹ ਗੱਡੀ ਕੋਈ ਉਹਨਾਂ ਕੋਲੋਂ ਮੰਗ ਕੇ ਲੈ ਗਿਆ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਿਸ ਕੰਮ ਲਈ ਵਰਤਣੀ ਸੀ। ਪਰ ਹੁਣ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਇੱਕ ਵਾਰ ਫਿਰ ਸਾਬਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਚਰਚਾ ਵਿੱਚ ਆ ਗਏ ਹਨ।
ਨਸ਼ਾ ਤਸਕਰੀ ਮਾਮਲੇ ’ਚ ਇੱਕੋ ਪਰਿਵਾਰ ਦਾ ਸਾਰਾ ਟੱਬਰ ਪੁਲਿਸ ਅੜਿੱਕੇ
ਸੱਸ ਤੇ ਨੂੰਹ ਸਮੇਤ ਪਤੀ, ਪੁੱਤਰ ਨੂੰ ਕੀਤਾ ਗ੍ਰਿਫਤਾਰ (Drug Case)
(ਅਸ਼ੋਕ ਗਰਗ) ਬਠਿੰਡਾ। ਥਾਣਾ ਸਿਵਲ ਲਾਈਨ ਬਠਿੰਡਾ ਪੁਲਿਸ ਨੇ ਇਥੋਂ ਦੀ ਧੋਬੀਆਣਾ ਬਸਤੀ ਨਾਲ ਸਬੰਧਿਤ ਇੱਕ ਪੂਰੇ ਦੇ ਪੂਰੇ ਪਰਿਵਾਰ ਨੂੰ ਕਾਬੂ ਕਰਕੇ 105 ਗ੍ਰਾਮ ਚਿੱਟਾ ਅਤੇ 7 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਦੀ ਪੁਸ਼ਟੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਸਿਵਲ ਲਾਈਨ ਦੇ ਮੁੱਖ ਅਫਸਰ ਯਾਦਵਿੰਦਰ ਸਿੰਘ ਨੇ ਕੀਤੀ ਹੈ। (Drug Case)
ਇਸ ਸਬੰਧੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਨਸ਼ਾ ਤਸਕਰੀ ਮਾਮਲੇ ਵਿੱਚ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਹਰਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ, ਪੁੱਤਰ ਰਮਨਦੀਪ ਸਿੰਘ ਅਤੇ ਨੂੰਹ ਮਾਨਸੀ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗੁਪਤ ਸੂਚਨਾ ਮਿਲਣ ’ਤੇ ਇਨ੍ਹਾਂ ਦੇ ਘਰ ਛਾਪਾਮਾਰੀ ਕੀਤੀ ਸੀ, (Drug Case) ਜਿਥੋਂ ਨਸ਼ਾ ਤੇ ਡਰਗ ਮਨੀ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਉਕਤ ਪਰਿਵਾਰ ਕੋਲੋਂ 105 ਗ੍ਰਾਮ ਚਿੱਟਾ , 7 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇੱਕ ਇਨੋਵਾ ਗੱਡੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਹੈਪੀ ਰਾਏਕੋਟੀ ਦਾ ਯੂਟਿਊਬ ਚੈਨਲ ਕੀਤਾ ਹੈਕ
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਪਿਓ-ਪੁੱਤ ਟੈਕਸੀ ਦੀ ਆੜ ਵਿੱਚ ਨਸ਼ਿਆਂ ਦੀ ਵਿਕਰੀ ਕਰਨ ਦਾ ਕਾਰੋਬਾਰ ਕਰਦੇ ਹਨ, ਜੋ ਫਿਰੋਜ਼ਪੁਰ ਇਲਾਕੇ ’ਚੋਂ ਨਸ਼ਾ ਲਿਆਉਂਦੇ ਸਨ ਅਤੇ ਹਰਜਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਅਤੇ ਨੂੰਹ ਮਾਨਸੀ ਆਪਣੇ ਗਾਹਕਾਂ ਨੂੰ ਧੋਬੀਆਣਾ ਬਸਤੀ ਵਿੱਚ ਹੀ ਨਸ਼ਾ ਵੇਚ ਦਿੰਦੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਇਹ ਪੜਤਾਲ ਕੀਤੀ ਜਾਵੇਗੀ ਕਿ ਮੁਲਜ਼ਮਾਂ ਨੂੰ ਫਿਰੋਜ਼ਪੁਰ ਇਲਾਕੇ ਵਿੱਚੋਂ ਕਿਹੜਾ ਨਸ਼ਾ ਤਸਕਰ ਚਿੱਟੇ ਦੀ ਸਪਲਾਈ ਕਰਦਾ ਸੀ ਅਤੇ ਇਸ ਸਾਰੇ ਨੈਟਵਰਕ ਨਾਲ ਕੌਣ-ਕੌਣ ਲੋਕ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਚੰਦ ਪੈਸਿਆਂ ਖਾਤਰ ਜਵਾਨੀ ਦਾ ਘਾਣ ਕਰ ਰਹੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਨਸ਼ਾ ਤਸਕਰੀ ਮਾਮਲੇ ’ਚ ਹੋਈ 12 ਸਾਲ ਦੀ ਕੈਦ
ਅਦਾਲਤ ਨੇ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ | Drug Case
ਸਰਸਾ। ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰੀ (Drug Case) ਦੇ ਨੈੱਟਵਰਕ ਨੂੰ ਤੋੜਨ ਲਈ ਹਰ ਸੰਭਵ ਕਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਲਗਾਤਾਰ ਗਸ਼ਤ ਅਤੇ ਨਾਕਾਬੰਦੀ ਕਰਕੇ ਤਸਕਰਾਂ ਦੇ ਟਿਕਾਣਿਆਂ ਨੂੰ ਢਾਹਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਅਦਾਲਤ ਵਿੱਚ ਮਜ਼ਬੂਤ ਪੈਰਵਾਈ ਕੀਤੀ ਜਾ ਰਹੀ ਹੈ। ਸਿੱਟੇ ਵਜੋਂ ਨਸ਼ਾ ਤਸਕਰੀ ਨੂੰ ਧੰਦਾ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਮਿਲ ਰਹੀਆਂ ਹਨ।
ਨਸ਼ਾ ਤਸਕਰੀ ਦੇ ਇਸੇ ਕੇਸ ਵਿੱਚ ਵਧੀਕ ਸੈਸ਼ਨ ਜੱਜ ਡਾ. ਅਸ਼ੋਕ ਕੁਮਾਰ ਦੀ ਅਦਾਲਤ ਨੇ ਕੁਲਵਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਵਾਰਡ ਨੰ. ਅਦਾਲਤ ਨੇ ਦੋਸ਼ੀ ਨੂੰ 12 ਸਾਲ ਦੀ ਸਖਤ ਕੈਦ ਦੀ ਸਜ਼ਾ ਇੱਕ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਜ਼ੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਇੱਕ ਸਾਲ ਦੀ ਵਾਧੂ ਕੈਦ ਦਾ ਹੁਕਮ ਸੁਣਾਇਆ ਹੈ।
ਇਹ ਵੀ ਪੜੋ: ਤਿੰਨ ਮੰਜਲਾ ਇਮਾਰਤ ਡਿੱਗੀ, ਪ੍ਰਸ਼ਾਸਨ ਦੇ ਨਾਲ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਬਚਾਅ ਕਾਰਜਾਂ ’ਚ ਜੁਟੇ
ਜ਼ਿਕਰਯੋਗ ਹੈ ਕਿ 19 ਫਰਵਰੀ 2020 ਨੂੰ ਰਾਣੀਆਂ ਥਾਣੇ ਵੱਲੋਂ ਕੁਲਵਿੰਦਰ ਸਿੰਘ ਉਰਫ ਬਿੱਟੂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਦਰਜ ਕੀਤੇ ਕੇਸ ਵਿੱਚ ਦੱਸਿਆ ਗਿਆ ਕਿ ਕੁਲਵਿੰਦਰ ਨੂੰ ਪੁਲਿਸ ਨੇ 5000 ਨਸ਼ੀਲੇ ਕੈਪਸੂਲ ਸਮੇਤ ਗਿ੍ਰਫਤਾਰ ਕੀਤਾ ਸੀ।
ਜਿਸ ਨੂੰ ਉਹ ਪਲਾਸਟਿਕ ਦੇ ਥੈਲੇ ਵਿੱਚ ਮੋਟਰਸਾਈਕਲ ’ਤੇ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਅਦਾਲਤ ਵਿੱਚ ਕੇਸ ਦੀ ਜ਼ੋਰਦਾਰ ਵਕਾਲਤ ਕੀਤੀ ਅਤੇ ਸਬੂਤ ਅਦਾਲਤ ਵਿੱਚ ਰੱਖੇ। ਅਦਾਲਤ ਨੇ ਇਸ ਕੇਸ ਵਿੱਚ ਕੁਲਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ ਸਖਤ ਸਜ਼ਾ ਸੁਣਾਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡਰੱਗ ਕੇਸ ’ਚ ਮੁੱਖ ਮੰਤਰੀ ਦੀ ਵੱਡੀ ਕਾਰਵਾਈ, PPS ਅਫ਼ਸਰ ਬਰਖਾਸਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਡਰੱਗ ਕੇਸ (Drug Case) ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੀ ਕਾਰਵਾਈ ਅਮਲ ’ਚ ਲਿਆਂਦੀ ਹੈ। ਮੁੱਖ ਮੰਤਰੀ ਮਾਨ ਵੱਲੋਂ ਪੀਪੀਐੱਸ ਅਫ਼ਸਰ ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਨਸ਼ਾ ਤਸਕਰੀ ’ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਨਸ਼ਾ ਤਸਕਰੀ ਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ..ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ PPS ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ ਵਿਜੀਲੈੰਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਮਤੀ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ..ਵੇਰਵੇ ਜਲਦੀ
— Bhagwant Mann (@BhagwantMann) April 17, 2023
ਇਸ ਲਈ ਸਲਬੰਦ ਲਿਫਾਫਿਆਂ ਦੀਆਂ ਰਿਪੋਰਟਾਂ ਘੋਖਣ ਮਗਰੋਂ ਰਾਜਜੀਤ ਸਿੰਘ ਨੂੰ ਨਸ਼ਾ ਤਸਕਰੀ ਕੇਸ ’ਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਰਾਜਜੀਤ ਦੀ ਜਾਇਦਾਦ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। (Drug Case)
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਪੱਤੀ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਵੇਰਵੇ ਜਲਦੀ ਹੀ ਪੇਸ਼ ਕੀਤੇ ਜਾਣਗੇ।
ਹੁਣ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕੀ ਹੰੁਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਥਾਣਾ ਕੁੱਲਗੜੀ ਪੁਲਿਸ ਨੇ ਪਾਈ ਕਾਰਵਾਈ, ਦੋ ਜਣਿਆਂ ਨੂੰ ਕਰ ਲਿਆ ਕਾਬੂ
ਹੈਰੋਇਨ ਸਮੇਤ 2 ਜਣੇ ਕਾਬੂ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਥਾਣਾ ਕੁੱਲਗੜੀ ਦੀ ਪੁਲਿਸ (Punjab Police) ਵੱਲੋ 2 ਵਿਅਕਤੀਆਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਿਲ੍ਹਾ ਫਿਰੋਜ਼ਪੁਰ ਦੀ ਕ੍ਰਾਈਮ ਬ੍ਰਾਂਚ ਦੀ ਰਿਪੋਰਟ ਅਨੁਸਾਰ ਪੁਲਿਸ ਕੁੱਲਗੜੀ ਦੇ ਸਬ-ਇੰਸਪੈਕਟਰ ਸਰਵਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮਾੜੇ ਅਨਸਰਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਗਸਤ ਕਰ ਰਹੇ ਸਨ ਤਾਂ ਮੁਖਬਰ ਵੱਲੋ ਨੇ ਇਤਲਾਹ ਦਿੱਤੀ ਕਿ ਬਾਹੱਦ ਰਕਬਾ ਪਿੰਡ ਸ਼ੇਰ ਖਾਂ ਸੋਕੜ ਨਹਿਰ ਦੇ ਨਾਲ ਪਿੰਡ ਯਾਰੇ ਸ਼ਾਹ ਵਾਲਾ ਵਿਖੇ ਖੜ੍ਹਾ ਹੈਰੋਇਨ ਵੇਚਣ ਲਈ ਗਾਹਕ ਦੀ ਉਡੀਕ ਕਰ ਰਿਹਾ ਹੈ।
ਪੁਲਿਸ ਪਾਰਟੀ (Punjab Police) ਨੇ ਤੁਰੰਤ ਰੇਡ ਕਰਦਿਆ ਮੁਲਜ਼ਮ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਨਾਮ ਮੇਜਰ ਪੁੱਤਰ ਭੋਲਾ ਵਾਸੀ ਸ਼ੇਰ ਖਾ ਪੁਲਿਸ ਥਾਣਾ ਕੁੱਲਗੜੀ ਦੱਸਿਆ। ਇਸੇ ਤਰ੍ਹਾ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਸਬ ਥਾਣੇਦਾਰ ਗੁਰਚਰਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਬਾਹੱਦ ਰਕਬਾ ਪਿੰਡ ਰੁਕਣਾ ਬੈਗੂ ਰੇਲਵੇ ਸਟੇਸ਼ਨ ਲਾਗੇ ਗਸਤ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਰੇਲਵੇ ਸਟੇਸ਼ਨ ਨੂੰ ਜਾਦੀ ਸੜਕ ਕਿਨਾਰੇ ਇਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਮੌਕੇ ਤੋ ਭੱਜਣ ਲੱਗਿਆ।
ਜਿਸ ਨੂੰ ਪੁਲਿਸ ਪਾਰਟੀ ਦੁਆਰਾ ਸੱਕ ਦੀ ਬਿਆਨ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸਚਵਿੰਦਰ ਸਿੰਘ ਸੁੱਚਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਖਿਲਚੀਆ ਜਦੀਦ ਨੇੜੇ ਪੀਰ ਬਲਾਵਰ ਥਾਣਾ ਸਦਰ ਫਿਰੋਜ਼ਪੁਰ ਦੱਸਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਵੱਲੋ ਦੋਵੇ ਮੁਲਜ਼ਮਾ ਖਿਲਾਫ ਪੁਲਿਸ ਥਾਣਾ ਕੁੱਲਗੜੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡਰੱਗ ਕੇਸ ’ਚ ਫਸੇ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਰਾਹਤ
ਮਾਮਲੇ ਦੀ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਡਰੱਗ ਕੇਸ ’ਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਹਾਈਕੋਰਟ ਤੋਂ ਜਮਾਨਤ ਨਹੀਂ ਮਿਲੀ। ਕੋਟਰ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਮਾਮਲੇ ਸਬੰਧੀ ਰਿਪੋਟਰ ਮੰਗੀ ਹੈ। ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ। ਇਸ ਤੋਂ ਪਹਿਲਾਂ ਮਜੀਠੀਆ ਨੇ ਡਰੱਗ ਕੇਸ ਰੱਦ ਕਰਨ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ ਜਿਸ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਇਨਕਾਰ ਕਰ ਦਿੱਤੀ ਸੀ।
ਸੁਪਰੀਮ ਕੋਰਟ ਨੇ ਮਜੀਠੀਆ ਨੂੰ ਹਾਈਕੋਟਰ ਜਾਣ ਲਈ ਕਿਹਾ ਸੀ। ਮਜੀਠੀਆ ਲਗਾਤਾਰ ਜਮਾਨਤ ਲਈ ਅਰਜ਼ੀ ਦਾਖਲ ਕਰ ਰਹੇ ਹਨ। ਹਰ ਵਾਰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ। ਬਿਕਰਮ ਮਜੀਠੀਆ ਇਸ ਸਮੇਂ ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਹਨ।
ਜਿਕਰਯੋਗ ਹੀ ਕਿ ਬਿਕਰਮ ਮਜੀਠੀਆ ’ਤੇ ਕਾਂਗਰਸ ਸਰਕਾਰ ਨੇ ਡਰੱਗ ਕੇਸ ਦਰਜ ਕੀਤਾ ਸੀ। ਉਨ੍ਹਾਂ ਨੂੰ 6 ਹਜ਼ਾਰ ਕਰੋੜ ਦੇ ਡਰੱਗ ਮਾਮਲੇ ’ਚ ਦੋਸ਼ੀ ਬਣਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਆਰੀਅਨ ਖਾਨ ਡਰੱਗ ਕੇਸ: ਪ੍ਰਮੁੱਖ ਗਵਾਹ ਪ੍ਰਭਾਕਰ ਸੈਲ ਦੀ ਮੌਤ
ਸਮੀਰ ਵਾਨਖੇੜੇ ‘ਤੇ ਰਿਸ਼ਵਤ ਮੰਗਣ ਦਾ ਲਾਇਆ ਸੀ ਦੋਸ਼
ਮੁੰਬਈ (ਏਜੰਸੀ)। ਕੋਰਡੇਲੀਆ ਕਰੂਜ਼ ਡਰੱਗ ਕੇਸ ਦੇ ਮੁੱਖ ਗਵਾਹ ਪ੍ਰਭਾਕਰ ਸੈਲ ਦਾ ਕੱਲ੍ਹ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦੇ ਵਕੀਲ ਤੁਸ਼ਾਰ ਖੰਡਾਰੇ ਦੇ ਅਨੁਸਾਰ, ਚੇਂਬੂਰ ਦੇ ਮਾਹੁਲ ਖੇਤਰ ਵਿੱਚ ਸਥਿਤ ਉਨ੍ਹਾਂ ਦੇ ਘਰ ਵਿੱਚ ਕੱਲ੍ਹ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਕੀ ਗੱਲ ਹੈ:
ਪ੍ਰਭਾਕਰ ਸੇਲ ਮੁੰਬਈ ਕਰੂਜ਼ ਡਰੱਗਜ਼ ਕੇਸ (Aryan Khan Drug Case) ਵਿੱਚ ਇੱਕ ਸੁਤੰਤਰ ਗਵਾਹ ਸੀ ਜਿਸਨੇ ਦਾਅਵਾ ਕੀਤਾ ਸੀ ਕਿ ਉਹ ਕੇਪੀ ਗੋਸਾਵੀ ਦਾ ਨਿੱਜੀ ਬਾਡੀਗਾਰਡ ਸੀ। ਪ੍ਰਭਾਕਰ ਸੈੱਲ ਉਹੀ ਵਿਅਕਤੀ ਹੈ ਜਿਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.), ਮੁੰਬਈ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ‘ਤੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿੱਚ ਕੇਪੀ ਗੋਸਾਵੀ ਦਾ ਨਾਂ ਵੀ ਕਾਫੀ ਚਰਚਾ ਵਿੱਚ ਸੀ ਅਤੇ ਪ੍ਰਭਾਕਰ ਸੈੱਲ ਉਸ ਦਾ ਡਰਾਈਵਰ ਰਿਹਾ ਸੀ । ਕੇਪੀ ਗੋਸਾਵੀ ਉਹੀ ਸ਼ਖਸ ਹਨ, ਜਿਨ੍ਹਾਂ ਨਾਲ ਆਰੀਅਨ ਖਾਨ ਦੇ ਬੇਟੇ ਦੀ ਸੈਲਫੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਇਸ ਤੋਂ ਇਲਾਵਾ ਪ੍ਰਭਾਕਰ ਸੈੱਲ ਨੇ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ‘ਤੇ ਮਾਮਲੇ ‘ਚ ਗਵਾਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਸੀ।
ਆਰੀਅਨ ਖਾਨ ਡਰੱਗ ਕੇਸ:
ਆਰੀਅਨ ਖਾਨ ਨੂੰ ਪਿਛਲੇ ਸਾਲ 3 ਅਕਤੂਬਰ ਨੂੰ ਮੁੰਬਈ ਦੇ ਤੱਟ ‘ਤੇ ਇਕ ਕਰੂਜ਼ ਜਹਾਜ਼ ‘ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮਾਂ ਖ਼ਿਲਾਫ਼ ਕਥਿਤ ਤੌਰ ’ਤੇ ਪਾਬੰਦੀਸ਼ੁਦਾ ਦਵਾਈਆਂ ਰੱਖਣ, ਸੇਵਨ ਕਰਨ, ਖਰੀਦਣ ਅਤੇ ਵੇਚਣ, ਸਾਜ਼ਿਸ਼ ਰਚਣ ਦੇ ਦੋਸ਼ ਹੇਠ ਐਨਡੀਪੀਐਸ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡਰੱਗ ਮਾਮਲਾ : ਐਨਸੀਪੀ ਆਗੂ ਨਵਾਬ ਮਲਿਕ ਨੇ ਕਿਹਾ, ਕਰੋੜਾਂ ਦੇ ਕੱਪੜੇ ਪਹਿਨਦੇ ਹਨ ਵਾਨਖੇੜੇ
ਕਰੋੜਾਂ ਦੇ ਕੱਪੜੇ ਪਹਿਨਦੇ ਹਨ ਵਾਨਖੇੜੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਆਪਣੇ ਜਾਤੀ ਦਸਤਾਵੇਜ ਪੇਸ਼ ਕਰਨ ਲਈ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੁਖੀ ਨੂੰ ਮਿਲਣ ਤੋਂ ਬਾਅਦ ਐਨਸੀਬੀ ਦਫ਼ਤਰ ਪਹੁੰਚੇ। ਇੱਕ ਹਫ਼ਤੇ ਅੰਦਰ ਵਾਨਖੇੜੇ ਦੂਜੀ ਵਾਰ ਐਨਸੀਬੀ ਦਫ਼ਤਰ ਪਹੁੰਚੇ ।
ਇਸ ਤੋਂ ਪਹਿਲਾਂ ਉਹ ਰਿਸ਼ਵਤ ਦੇ ਦੋਸ਼ਾਂ ਦਰਮਿਆਨ 26 ਅਕਤੂਬਰ ਨੂੰ ਇੱਥੇ ਆਏ ਸਨ, ਜਿਸ ਤੋਂ ਬਾਅਦ ਉਪ ਡਾਇਰੈਕਟਰ ਗਿਆਨੇਸ਼ਵਰ ਸਿੰਘ ਦੀ ਅਗਵਾਈ ’ਚ ਪੰਜ ਮੈਂਬਰੀ ਟੀਮ ਨੇ 27 ਅਕਤੂਬਰ ਨੂੰ ਮੁੰਬਈ ਦਾ ਦੌਰਾ ਕੀਤਾ ਸੀ ਤੇ ਰਿਸ਼ਵਤ ਦੇ ਦਾਅਵੇ ਦੀ ਜਾਂਚ ਕੀਤੀ ਸੀ। ਉੱਥੇ ਹੀ ਨਵਾਬ ਮਲਿਕ ਨੇ ਕਿਹਾ, ਸਮੀਰ ਵਾਨਖੇੜੇ ਦੀ ਸ਼ਰਟ 70 ਹਜ਼ਾਰ ਰੁਪਏ ਤੱਕ ਦੀ ਕਿਉ ਹੁੰਦੀ ਹੈ ਕਿਸੇ ਵੀ ਅਧਿਕਾਰੀ ਦੀ ਸ਼ਰਟ 500 ਜਾਂ 1000 ਰੁਪਏ ਤੋਂ ਜ਼ਿਆਦ ਦੀ ਨਹੀਂ ਹੁੰਦੀ ਹੈ ਇੱਥੋਂ ਤੱਕ ਕਿ ਘੜੀ ਵੀ 50 ਲੱਖ ਰੁਪਏ ਤੱਕ ਦੀ ਹੁੰਦੀ ਹੈ।
ਇੱਕ ਹਫ਼ਤੇ ’ਚ ਦੂਜੀ ਵਾਰ ਐਨਸੀਬੀ ਦਫ਼ਤਰ ਪਹੁੰਚੇ ਸਮੀਰ ਵਾਨਖੇੜੇ
ਮੰਨਿਆ ਜਾ ਰਿਹਾ ਸੀ ਕਿ ਵਾਨਖੇੜੇ ਦਾ ਦੂਜੀ ਵਾਰ ਐਨਸੀਬੀ ਦਫ਼ਤਰ ਇਸ ਜਾਂਚ ਨਾਲ ਜੁੜਿਆ ਹੈ ਵਾਨਖੇੜੇ ਡਰੱਗ ਕਰੂਜ਼ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਹੇ ਹਨ, ਜਿਸ ’ਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਅਰਬਾਜ਼ ਮਰਚੇਟ ਤੇ ਮੁਨਮੁਨ ਧਮੇਜਾ ਦੇ ਨਾਲ ਬੀਤੀ ਤਿੰਨ ਅਕਤੂਬਰ ਨੂੰ ਗਿ੍ਰਫ਼ਤਾਰ ਕੀਤਾ ਸੀ। ਤਿੰਨੇ ਹਾਲੇ ਜ਼ਮਾਨਤ ’ਤੇ ਬਾਹਰ ਹਨ ਐਨਸੀਬੀ ਨੇ ਪਿਛਲੇ ਹਫ਼ਤੇ ਆਰੀਅਨ ਨੂੰ ਰਿਹਾਅ ਕਰਨ ਲਈ ਵਾਨਖੇੜੇ ਸਮੇਤ ਕੁਝ ਐਨਸੀਬੀ ਅਧਿਕਾਰੀਆਂ ਤੋਂ 25 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਨਾਲ ਸਬੰਧਿਤ ਇੱਕ ਗਵਾਹ ਵੱਲੋਂ ਕੀਤੇ ਗਏ ਦਾਅਵੇ ਦੀ ਜਾਂਚ ਕੀਤੀ ਸੀ।
ਦਾਮਾਦ ਦੇ ਚੱਲਦਿਆਂ ਦੋਸ਼ ਲਾਉਣ ਤੋਂ ਕੀਤਾ ਇਨਕਾਰ, ਕਿਹਾ, ਉਸ ਨੂੰ ਫਸਾਇਆ ਗਿਆ
ਨਵਾਬ ਮਲਿਕ ਨੇ ਆਪਣੇ ਦਾਮਾਦ ਦੇ ਬਚਾਅ ’ਚ ਦੋਸ਼ ਲਾਏ ਜਾਣ ਦੀਆਂ ਗੱਲਾਂ ਨੂੰ ਵੀ ਰੱਦ ਕਰ ਕੀਤਾ ਐਨਸੀਪੀ ਲੀਡਰ ਨੇ ਕਿਹਾ ਕਿ ਇਹ ਕਹਿਣਾ ਕਿ ਵਾਨਖੇੜੇ ’ਤੇ ਦਬਾਅ ਇਸ ਲਈ ਬਣਾ ਰਿਹਾ ਹਾਂ ਕਿ ਦਾਮਾਦ ਦਾ ਕੇਸ ਹਲਕਾ ਹੋ ਜਾਵੇ ਮੈਂ ਸਾਢੇ 8 ਮਹੀਨੇ ਤੱਕ ਇਸ ਮਾਮਲੇ ’ਚ ਕੁਝ ਨਹੀਂ ਕਿਹਾ ਪਰ ਕੋਰਟ ਨੇ 13 ਅਕਤੂਬਰ ਨੂੰ ਉਸ ਨੂੰ ਜਮਾਨਤ ਦਿੱਤੀ ਅਦਾਲਤ ਦੇ ਫੈਸਲੇ ਤੋਂ ਸਾਫ਼ ਹੈ ਕਿ ਉਸ ਨੂੰ ਫਸਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡਰੱਗ ਮਾਮਲਾ : ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ : ਕਰੋੜਾਂ ਰੁਪਏ ਦੇ ਕਪੜੇ ਪਾਉਂਦੇ ਹਨ ਵਾਨਖੇੜੇ
ਡਰੱਗ ਮਾਮਲਾ : ਐਨਸੀਪੀ ਨੇਤਾ ਨਵਾਬ ਮਲਿਕ ਨੇ ਕਿਹਾ : ਕਰੋੜਾਂ ਰੁਪਏ ਦੇ ਕਪੜੇ ਪਾਉਂਦੇ ਹਨ ਵਾਨਖੇੜੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਮੁੰਬਈ ਦੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਦੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਆਪਣੇ ਜਾਤੀ ਦੇ ਦਸਤਾਵੇਜ਼ ਪੇਸ਼ ਕਰਨ ਲਈ ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਣ ਤੋਂ ਬਾਅਦ ਐਨਸੀਬੀ ਹੈੱਡਕੁਆਰਟਰ ਪਹੁੰਚੇ। ਇੱਕ ਹਫ਼ਤੇ ਦੇ ਅੰਦਰ, ਦੂਜੇ ਤੋਂ ਬਾਅਦ ਵਾਨਖੇੜੇ ਐਨਸੀਬੀ ਹੈੱਡਕੁਆਰਟਰ ਪਹੁੰਚ ਗਿਆ। ਇਸ ਤੋਂ ਪਹਿਲਾਂ ਉਹ ਰਿਸ਼ਵਤਖੋਰੀ ਦੇ ਦੋਸ਼ਾਂ ਦਰਮਿਆਨ 26 ਅਕਤੂਬਰ ਨੂੰ ਇੱਥੇ ਆਇਆ ਸੀ, ਜਿਸ ਤੋਂ ਬਾਅਦ ਡਿਪਟੀ ਡਾਇਰੈਕਟਰ ਜਨਰਲ ਗਿਆਨੇਸ਼ਵਰ ਸਿੰਘ ਦੀ ਅਗਵਾਈ ਹੇਠ ਪੰਜ ਮੈਂਬਰੀ ਟੀਮ ਨੇ 27 ਅਕਤੂਬਰ ਨੂੰ ਮੁੰਬਈ ਦਾ ਦੌਰਾ ਕੀਤਾ ਅਤੇ ਰਿਸ਼ਵਤਖੋਰੀ ਦੇ ਦਾਅਵਿਆਂ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਨਵਾਬ ਮਲਿਕ ਨੇ ਕਿਹਾ, ਸਮੀਰ ਵਾਨਖੇੜੇ ਦੀ ਕਮੀਜ਼ ਦੀ ਕੀਮਤ 70 ਹਜ਼ਾਰ ਰੁਪਏ ਤੱਕ ਕਿਉਂ ਹੈ। ਕਿਸੇ ਵੀ ਅਧਿਕਾਰੀ ਦੀ ਕਮੀਜ਼ ਦੀ ਕੀਮਤ 500 ਜਾਂ 1000 ਰੁਪਏ ਤੋਂ ਵੱਧ ਨਹੀਂ ਹੈ। ਇੱਥੋਂ ਤੱਕ ਕਿ ਇੱਕ ਘੜੀ ਦੀ ਕੀਮਤ 50 ਲੱਖ ਰੁਪਏ ਹੈ।
ਸਮੀਰ ਵਾਨਖੇੜੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਐਨਸੀਬੀ ਹੈੱਡਕੁਆਰਟਰ ਪਹੁੰਚੇ
ਮੰਨਿਆ ਜਾ ਰਿਹਾ ਸੀ ਕਿ ਦੂਜੀ ਵਾਰ ਵਾਨਖੇੜੇ ਦਾ ਐਨਸੀਬੀ ਹੈੱਡਕੁਆਰਟਰ ਇਸ ਜਾਂਚ ਨਾਲ ਜੁੜਿਆ ਹੈ। ਉਹ ਵਾਨਖੇੜੇ ਡਰੱਗਜ਼ ਕਰੂਜ਼ ਮਾਮਲੇ ਦੀ ਜਾਂਚ ਦੀ ਅਗਵਾਈ ਕਰ ਰਿਹਾ ਹੈ ਜਿਸ ਵਿੱਚ ਅਭਿਨੇਤਾ ਸ਼ਾਹWਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੇ ਨਾਲ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਤਿੰਨੋਂ ਹੁਣ ਜ਼ਮਾਨਤ ‘ਤੇ ਬਾਹਰ ਹਨ। ਐਨਸੀਬੀ ਨੇ ਪਿਛਲੇ ਹਫ਼ਤੇ ਆਰੀਅਨ ਨੂੰ ਰਿਹਾਅ ਕਰਨ ਲਈ ਵਾਨਖੇੜੇ ਸਮੇਤ ਐਨਸੀਬੀ ਦੇ ਕੁਝ ਅਧਿਕਾਰੀਆਂ ਤੋਂ 25 ਕਰੋੜ ਰੁਪਏ ਦੀ ਜਬਰੀ ਵਸੂਲੀ ਦੇ ਇੱਕ ਗਵਾਹ ਦੁਆਰਾ ਕੀਤੇ ਗਏ ਦਾਅਵੇ ਦੀ ਵਿਜੀਲੈਂਸ ਜਾਂਚ ਕੀਤੀ ਸੀ।
ਜਵਾਈ ਕਾਰਨ ਦੋਸ਼ ਲਾਉਣ ਤੋਂ ਕੀਤਾ ਇਨਕਾਰ, ਕਿਹਾ ਉਸ ਨੂੰ ਫਸਾਇਆ ਗਿਆ ਸੀ
ਨਵਾਬ ਮਲਿਕ ਨੇ ਆਪਣੇ ਜਵਾਈ ਦੇ ਬਚਾਅ ‘ਚ ਲਗਾਏ ਗਏ ਦੋਸ਼ਾਂ ਤੋਂ ਵੀ ਇਨਕਾਰ ਕੀਤਾ ਹੈ। ਐਨਸੀਪੀ ਨੇਤਾ ਨੇ ਕਿਹਾ ਕਿ ਇਹ ਕਹਿਣਾ ਕਿ ਮੈਂ ਵਾਨਖੇੜੇ ੋਤੇ ਦਬਾਅ ਪਾ ਰਿਹਾ ਹਾਂ ਤਾਂ ਜੋ ਜਵਾਈ ਦੇ ਕੇਸ ਨੂੰ ਹਲਕਾ ਕੀਤਾ ਜਾਵੇ। ਮੈਂ ਸਾਢੇ 8 ਮਹੀਨਿਆਂ ਤੋਂ ਇਸ ਮਾਮਲੇ ਵਿੱਚ ਕੁਝ ਨਹੀਂ ਕਿਹਾ। ਪਰ ਅਦਾਲਤ ਨੇ 13 ਅਕਤੂਬਰ ਨੂੰ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ। ਅਦਾਲਤ ਦੇ ਫੈਸਲੇ ਤੋਂ ਸਪੱਸ਼ਟ ਹੈ ਕਿ ਉਸ ਨੂੰ ਫਸਾਇਆ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਡੀ.ਜੀ.ਪੀ. ਨੇ ਦਿੱਤੇ ਕਾਰਵਾਈ ਕਰਨ ਦੇ ਆਦੇਸ਼
ਚਿੱਟੇ-ਪੁਲਿਸ ਵਿਚਕਾਰ ‘ਅਟੁੱਟ ਬੰਧਨ’ ਨੂੰ ਤੋੜਨਗੇ ਐਸ.ਐਸ.ਪੀ.
ਐਸ.ਐਸ.ਪੀ. ਖੁਦ ਆਪਣੇ ਪੱਧਰ ‘ਤੇ ਸ਼ੁਰੂ ਕਰਨ ਕਾਰਵਾਈ ਨਾ ਕਰਨ ਆਦੇਸ਼ਾਂ ਦਾ ਇੰਤਜ਼ਾਰ
ਅਸ਼ਵਨੀ ਚਾਵਲਾ, ਚੰਡੀਗੜ: ਪੰਜਾਬ ਦੀ ਗਲੀ ਗਲੀ ਚਿੱਟਾ ਵੇਚਣ ਵਾਲੇ ਡਰੱਗ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਚਲ ਰਹੇ ‘ਅਟੁੱਟ ਬੰਧਨ’ ਨੂੰ ਜ਼ਿਲੇ ਦੇ ਐਸ.ਐਸ.ਪੀ. ਖ਼ੁਦ ਆਪਣੇ ਪੱਧਰ ‘ਤੇ ਚੈਕਿੰਗ ਕਰਕੇ ਤੋੜਨਗੇ। ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਲੋਂ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹੈ ਅਤੇ ਇਸ ਸਬੰਧੀ ਸਾਰੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ‘ਤੇ ਹੀ ਜਲਦ ਤੋਂ ਜਲਦ ਕਾਰਵਾਈ ਕਰਨ, ਨਹੀਂ ਤਾਂ ਕਾਰਵਾਈ ਸਿੱਧੇ ਚੰਡੀਗੜ੍ਹ ਤੋਂ ਹੀ ਹੋਵੇਗੀ।
ਧੀਮਾਨ ਨੇ ਕੀਤੀ ਸੀ ਸ਼ਿਕਾਇਤ, ਪੁਲਿਸ ਅਧਿਕਾਰੀਆਂ ਦੀ ਛਤਰ ਛਾਇਆ ਹੇਠ ਵਿਕ ਰਿਹਾ ਐ ਚਿੱਟਾ
ਅਮਰਗੜ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਬੀਤੇ ਦਿਨੀਂ ਇੱਕ ਸੂਬਾ ਪੱਧਰੀ ਸਮਾਗਮ ਵਿੱਚ ਚਿੱਟੇ ਦੇ ਵਪਾਰੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਗਹਿਰੇ ਸਬੰਧ ਹੋਣ ਦਾ ਖ਼ੁਲਾਸਾ ਕਰਦੇ ਹੋਏ ਕਾਫ਼ੀ ਜਿਆਦਾ ਗੰਭੀਰ ਦੋਸ਼ ਲਗਾਏ ਸਨ, ਜਿਸ ਵਿੱਚ ਉਨਾਂ ਨੇ ਸੂਬਾ ਸਰਕਾਰ ਨੂੰ ਵੀ ਘੇਰ ਲਿਆ ਸੀ। ਸੁਰਜੀਤ ਸਿੰਘ ਧੀਮਾਨ ਵਲੋਂ ਇਹ ਦੋਸ਼ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਹੋਈ
ਮੁਲਾਕਾਤ ਦਰਮਿਆਨ ਵੀ ਸੁਰਜੀਤ ਸਿੰਘ ਧੀਮਾਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਸੀ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਲਗਭਗ ਹਰ ਜ਼ਿਲੇ ਵਿੱਚ ਸਿਪਾਹੀ ਤੋਂ ਲੈ ਕੇ ਏ.ਐਸ.ਆਈ. ਅਤੇ ਇੰਸਪੈਕਟਰ ਕਿਸ ਤਰੀਕੇ ਨਾਲ ਪੰਜਾਬ ਪੁਲਿਸ ਦੀ ਥਾਂ ‘ਤੇ ਚਿੱਟੇ ਦੇ ਵਪਾਰੀਆਂ ਲਈ ਕੰਮ ਕਰਨ ਵਿੱਚ ਲਗੇ ਹੋਏ ਹਨ। ਇਥੇ ਹੀ ਪੰਜਾਬ ਪੁਲਿਸ ਖ਼ੁਦ ਚਿੱਟਾ ਵਿਕਵਾਉਣ ਵਿੱਚ ਇਨ੍ਹਾਂ ਵਪਾਰੀਆਂ ਦਾ ਸਾਥ ਦੇ ਰਹੇ ਹਨ। ਸੁਰਜੀਤ ਸਿੰਘ ਧੀਮਾਨ ਵਲੋਂ ਦੋਸ਼ ਲਗਾਉਣ ਤੋਂ ਬਾਅਦ ਪੰਜਾਬ ਪੁਲਿਸ ਹਰਕਤ ਵਿੱਚ ਆ ਗਈ ਹਨ।
ਪੁਲਿਸ ਵਿਭਾਗ ਦੇ ਸੂਤਰਾ ਅਨੁਸਾਰ ਪੰਜਾਬ ਪੁਲਿਸ ਮੁੱਖੀ ਸੁਰੇਸ਼ ਅਰੋੜਾ ਨੇ ਸਾਰੇ ਜ਼ਿਲੇ ਦੇ ਐਸ.ਐਸ.ਪੀ. ਸਣੇ ਖ਼ਾਸ ਤੌਰ ‘ਤੇ ਸੰਗਰੂਰ ਜ਼ਿਲੇ ਦੇ ਐਸ.ਐਸ.ਪੀ. ਨੂੰ ਆਦੇਸ਼ ਜਾਰੀ ਕਰਦੇ ਹੋਏ ਇਸ ਸਬੰਧੀ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਕਿ ਨਸ਼ੇ ਦੇ ਵਪਾਰੀਆ ਅਤੇ ਪੁਲਿਸ ਵਿਚਕਾਰ ਚਲ ਰਹੇ, ਇਸ ਅਟੁੱਟ ਬੰਧਨ ਨੂੰ ਤੋੜਿਆ ਜਾ ਸਕੇ। ਇਸ ਸਬੰਧੀ ਡੀ.ਜੀ.ਪੀ. ਦਫ਼ਤਰ ਨੂੰ ਰਿਪੋਰਟ ਭੇਜਣ ਲਈ ਵੀ ਕਿਹਾ ਗਿਆ ਹੈ।
ਐਸਟੀਐਫ ਮੁਖੀ ਹਰਪ੍ਰੀਤ ਸਿੱਧੂ ਪਹਿਲਾਂ ਹੀ ਲਾ ਚੁੱਕੇ ਹਨ ਦੋਸ਼
ਐਸ.ਟੀ.ਐਫ. ਮੁੱਖੀ ਹਰਪ੍ਰੀਤ ਸਿੰਘ ਸਿੱਧੂ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਕੇ ਪੰਜਾਬ ਪੁਲਿਸ ਦੇ ਹੇਠਲੇ ਪੱਧਰ ‘ਤੇ ਕਰਮਚਾਰੀਆਂ ਅਤੇ ਅਧਿਕਾਰੀਆਂ ‘ਤੇ ਦੋਸ਼ ਲਗਾ ਚੁੱਕੇ ਹਨ। ਹਰਪ੍ਰੀਤ ਸਿੱਧੂ ਨੇ ਸਾਫ਼ ਕਿਹਾ ਸੀ ਕਿ ਨਸ਼ਾ ਪੰਜਾਬ ਵਿੱਚ ਬਿਨਾਂ ਪੁਲਿਸ ਦੇ ਕਰਮਚਾਰੀਆਂ ਦੀ ਮਦਦ ਨਾਲ ਵਿਕ ਹੀ ਨਹੀਂ ਸਕਦਾ ਹੈ ਅਤੇ ਇਸ ਲਈ ਵੱਡੇ ਪੱਧਰ ‘ਤੇ ਤਬਾਦਲੇ ਕਰਨ ਦੀ ਲੋੜ ਹੈ। ਹਰਪ੍ਰੀਤ ਸਿੰਘ ਸਿੱਧੂ ਦੇ ਕਹਿਣ ‘ਤੇ ਕੁਝ ਹੱਦ ਤੱਕ ਤਬਾਦਲੇ ਤਾਂ ਹੋਏ ਸਨ ਪਰ ਉਸ ਹੇਠਲੇ ਪੱਧਰ ਅਤੇ ਉਨਾਂ ਕਰਮਚਾਰੀਆਂ ਦੇ ਖ਼ਿਲਾਫ਼ ਕਾਰਵਾਈ ਨਹੀਂ ਹੋਈ, ਜਿਹੜੇ ਕਿ ਨਸ਼ੇ ਦੇ ਵਪਾਰੀਆਂ ਵਿਚਕਾਰ ਅਹਿਮ ਕੜੀ ਬਣੇ ਹੋਏ ਹਨ।
ਖ਼ੁਦ ਐਸ.ਐਸ.ਪੀ. ਨੂੰ ਹੀ ਕਰ ਲੈਣੀ ਚਾਹੀਦੀ ਸੀ ਕਾਰਵਾਈ : ਡੀ.ਜੀ.ਪੀ.
ਡੀ.ਜੀ.ਪੀ. ਸੁਰੇਸ ਅਰੋੜਾ ਨੇ ਇਸ ਸਬੰਧੀ ਕਿਹਾ ਕਿ ਜਦੋਂ ਇੱਕ ਵਿਧਾਇਕ ਦੋਸ਼ ਲਗਾ ਰਿਹਾ ਹੈ ਤਾਂ ਖ਼ੁਦ ਐਸ.ਐਸ.ਪੀਜ਼ ਨੂੰ ਹੀ ਆਪਣੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰਦੇ ਹੋਏ ਸੱਚ ਦਾ ਪਤਾ ਕਰਨਾ ਚਾਹੀਦਾ ਹੈ, ਇਸ ਲਈ ਕਿਸੇ ਆਦੇਸ਼ਾਂ ਦੇ ਆਉਣ ਦਾ ਇੰਤਜ਼ਾਰ ਕਰਨਾ ਹੀ ਨਹੀਂ ਚਾਹੀਦਾ ਹੈ। ਪੰਜਾਬ ਵਿੱਚ ਨਸ਼ੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਦੋਂ ਕਿ ਪੁਲਿਸ ਦੀ ਸਾਠ ਗਾਂਠ ਤਾਂ ਸਹਿਨਯੋਗ ਹੀ ਨਹੀਂ ਹੋਵੇਗੀ। ਇਸ ਲਈ ਐਸ.ਐਸ.ਪੀ. ਆਪਣੇ ਪੱਧਰ ‘ਤੇ ਕਾਰਵਾਈ ਕਰਦੇ ਹੋਏ ਜਲਦ ਹੀ ਚੰਗੇ ਨਤੀਜੇ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।