KKR vs SRH - Sach Kahoon Punjabi

KKR Vs SRH: ਪਾਵਰਪਲੇ ’ਚ ਖਰਾਬ ਬੱਲੇਬਾਜ਼ੀ ਕਾਰਨ ਹਾਰਿਆ ਹੈਦਰਾਬਾਦ, ਕੋਲਕਾਤਾ 80 ਦੌੜਾਂ ਨਾਲ ਜਿੱਤਿਆ
ਕਮਿੰਸ ਨੇ ਕਿਹਾ, ਕੈਚ ਛੱਡਣਾ ਪਿਆ ਭਾਰੀ | KKR Vs SRH

KKR Vs SRH: ਸਪੋਰਟਸ ਡੈਸਕ। ਮੌਜ਼ੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ 18ਵੇਂ ਆਈਪੀਐਲ ਸੀਜ਼ਨ ਦਾ ਆਪਣਾ ਦੂਜਾ ਮੈਚ ਜਿੱਤ ਲਿਆ। ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਉਸਦੇ ਘਰੇਲੂ ਮੈਦਾਨ ਈਡਨ ਗਾਰਡਨ ਸਟੇਡੀਅਮ ’ਚ 80 ਦੌੜਾਂ ਨਾਲ ਹਰਾਇਆ। ਕੇਕੇਆਰ ਲਈ ਵਰੁਣ ਚੱਕਰਵਰਤੀ ਤੇ ਵੈਭਵ ਅਰੋੜਾ ਨੇ 3-3 ਵਿਕਟਾਂ ਲਈਆਂ। ਕੋਲਕਾਤਾ ’ਚ ਟਾਸ ਹਾਰਨ ਤੋਂ ਬਾਅਦ ਕੇਕੇਆਰ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਤੇ 6 ਵਿਕਟਾਂ ਦੇ ਨੁਕਸਾਨ ’ਤੇ 200 ਦੌੜਾਂ ਬਣਾਈਆਂ। ਅੰਗਕ੍ਰਿਸ਼ ਰਘੂਵੰਸ਼ੀ ਨੇ 50 ਤੇ ਵੈਂਕਟੇਸ਼ ਅਈਅਰ ਨੇ 60 ਦੌੜਾਂ ਬਣਾਈਆਂ। ਜਵਾਬ ’ਚ ਹੈਦਰਾਬਾਦ ਦੀ ਟੀਮ 16.4 ਓਵਰਾਂ ’ਚ 120 ਦੌੜਾਂ ’ਤੇ ਆਲ ਆਊਟ ਹੋ ਗਈ। ਹੇਨਰਿਕ ਕਲਾਸੇਨ ਨੇ 33 ਦੌੜਾਂ ਬਣਾਈਆਂ।

ਇਹ ਖਬਰ ਵੀ ਪੜ੍ਹੋ : Punjab News: ਮਾਨ ਸਰਕਾਰ ਦਾ ਵੱਡਾ ਫੈਸਲਾ… April ਦੇ ਆਖਿਰੀ ਹਫ਼ਤੇ ਹੋਵੇਗੀ ਰਜਿਸਟ੍ਰੇਸ਼ਨ, ਪੜ੍ਹੋ ਪੂਰੀ ਖਬਰ

ਜਿੱਤ ਦੇ ਹੀਰੋ | KKR Vs SRH

ਵਰੁਣ ਚੱਕਰਵਰਤੀ : ਚੱਕਰਵਰਤੀ ਵਿਚਕਾਰਲੇ ਓਵਰਾਂ ’ਚ ਗੇਂਦਬਾਜ਼ੀ ਕਰਨ ਆਏ ਤੇ ਹੈਦਰਾਬਾਦ ਨੂੰ ਬੈਕਫੁੱਟ ’ਤੇ ਪਾ ਦਿੱਤਾ। ਉਨ੍ਹਾਂ ਅਨਿਕੇਤ ਵਰਮਾ, ਪੈਟ ਕਮਿੰਸ ਤੇ ਸਿਮਰਜੀਤ ਸਿੰਘ ਨੂੰ ਪੈਵੇਲੀਅਨ ਭੇਜਿਆ।

ਅੰਗਕ੍ਰਿਸ਼ ਰਘੂਵੰਸ਼ੀ : ਕੇਕੇਆਰ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਤੇ 16 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ। ਇੱਥੇ ਰਘੂਵੰਸ਼ੀ ਬੱਲੇਬਾਜ਼ੀ ਕਰਨ ਆਏ, ਉਸਨੇ ਅਰਧ ਸੈਂਕੜਾ ਜੜਿਆ ਤੇ ਟੀਮ ਨੂੰ 100 ਦੌੜਾਂ ਤੋਂ ਪਾਰ ਲੈ ਗਏ।

ਵੈਂਕਟੇਸ਼ ਅਈਅਰ : ਕੇਕੇਆਰ ਨੇ 106 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ। ਇੱਥੇ ਵੈਂਕਟੇਸ਼ ਨੇ ਅਰਧ ਸੈਂਕੜਾ ਮਾਰਿਆ ਤੇ ਟੀਮ ਨੂੰ 200 ਦੇ ਨੇੜੇ ਲੈ ਗਿਆ। ਉਸਨੇ ਰਿੰਕੂ ਸਿੰਘ ਨਾਲ 91 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ।

ਫਾਈਟਰ ਆਫ ਦੀ ਮੈਚ | KKR Vs SRH

ਆਈਪੀਐਲ ’ਚ ਆਪਣਾ ਡੈਬਿਊ ਕਰਨ ਵਾਲੇ ਕਾਮਿੰਦੂ ਮੈਂਡਿਸ ਨੂੰ ਸਨਰਾਈਜ਼ਰਜ਼ ਖਿਲਾਫ਼ ਲੜਾਈ ਦਿਖਾਉਂਦੇ ਵੇਖਿਆ ਗਿਆ। ਉਸਨੂੰ ਸਿਰਫ਼ ਇੱਕ ਓਵਰ ਗੇਂਦਬਾਜ਼ੀ ਕਰਨ ਦਾ ਮੌਕਾ ਮਿਲਿਆ ਪਰ ਖ਼ਤਰਨਾਕ ਦਿਖਣ ਵਾਲੇ ਰਘੂਵੰਸ਼ੀ ਨੂੰ ਕੈਚ ਕਰਵਾ ਦਿੱਤਾ। ਮੈਂਡਿਸ ਨੇ ਫਿਰ ਬੱਲੇਬਾਜ਼ੀ ’ਚ ਵੀ ਲੜਾਈ ਦਿਖਾਈ ਤੇ 20 ਗੇਂਦਾਂ ’ਚ 2 ਛੱਕੇ ਤੇ 1 ਚੌਕੇ ਦੀ ਮਦਦ ਨਾਲ 27 ਦੌੜਾਂ ਬਣਾਈਆਂ। ਹਾਲਾਂਕਿ, ਇਹ ਪ੍ਰਦਰਸ਼ਨ ਉਸਦੀ ਟੀਮ ਨੂੰ ਜਿੱਤਣ ਲਈ ਕਾਫ਼ੀ ਨਹੀਂ ਸੀ।

KKR vs SRH: ਬੱਲੇ ਦੀ ਤਾਕਤ ਤੈਅ ਕਰੇਗੀ ਫਾਈਨਲ ਦੀ ਟਿਕਟ, ਅਹਿਮਦਾਬਾਦ ’ਚ ਅੱਜ ਆਵੇਗਾ ‘ਤੂਫਾਨ’!
ਫਾਈਨਲ ਦੀ ਐਂਟਰੀ ਲਈ ਜੰਗ! ਕੋਲਕਾਤਾ ਕਦੇ ਕੁਆਲੀਫਾਇਰ-1 ਨਹੀਂ ਹਾਰੀ

ਹੈਦਰਾਬਾਦ 2018 ’ਚ ਹਾਰ ਕੇ ਵੀ ਫਾਈਨਲ ’ਚ ਪਹੁੰਚੀ | KKR vs SRH

ਹੈਦਰਾਬਾਦ ਦੀ ਤਾਕਤ ਬੱਲੇਬਾਜ਼ੀ, ਕੋਲਕਾਤਾ ਦੇ ਆਲਰਾਊਂਡਰ ਮਜ਼ਬੂਤ | KKR vs SRH

IPL playoffs : ਸਪੋਰਟਸ ਡੈਸਕ। IPL ’ਚ 58 ਦਿਨ ਤੇ 70 ਮੈਚ ਹੋਣ ਤੋਂ ਬਾਅਦ ਪਲੇਆਫ ਲਈ 4 ਟੀਮਾਂ ਤੈਅ ਹੋ ਗਈਆਂ ਹਨ। ਅੱਜ ਕੁਆਲੀਫਾਇਰ-1 ’ਚ ਕੋਲਕਾਤਾ ਨਾਈਟ ਰਾਈਡਰਸ (KKR) ਤੇ ਸਨਰਾਈਜਰਸ ਹੈਦਰਾਬਾਦ (SRH) ਦਾ ਮੈਚ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਅਹਿਮਦਾਬਾਦ ’ਚ ਕੋਲਕਾਤਾ ਨੇ ਤਾਂ 67 ਫੀਸਦੀ ਮੈਚ ਜਿੱਤੇ ਹਨ, ਪਰ ਹੈਦਰਾਬਾਦ ਨੂੰ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਟਾਸ ਅੱਧਾ ਘੰਟਾ ਪਹਿਲਾਂ ਭਾਵ 7:00 ਵਜੇ ਹੋਵੇਗਾ। ਇਸ ਮੁਕਾਬਲੇ ’ਚ ਜਿੱਤਣ ਵਾਲੀ ਟੀਮ ਸਿੱਧਾ ਫਾਈਨਲ ’ਚ ਦਾਖਲ ਹੋਵੇਗੀ। ਹਾਰਨ ਵਾਲੀ ਟੀਮ ਨੂੰ ਫਾਈਨਲ ’ਚ ਪਹੁੰਚਣ ਲਈ ਕੁਆਲੀਫਾਇਰ-2 ਖੇਡਣ ਦਾ ਮੌਕਾ ਮਿਲੇਗਾ। (KKR vs SRH)

KKR ਕਦੇ ਕੁਆਲੀਫਾਇਰ-1 ਨਹੀਂ ਹਾਰਿਆ | KKR vs SRH

ਕੇਕੇਆਰ ਨੇ 2 ਵਾਰ ਆਈਪੀਐੱਲ ਖਿਤਾਬ ਜਿੱਤਿਆ ਹੈ। ਇਹ ਦੋ ਵਾਰ ਕੁਆਲੀਫਾਇਰ-1 ਖੇਡੀ ਹੈ ਤੇ ਦੋਵਾਂ ਵਾਰ ਮੈਚ ਦੇ ਨਾਲ-ਨਾਲ ਟੂਰਨਾਮੈਂਟ ਵੀ ਜਿੱਤਿਆ ਹੈ। ਕੋਲਕਾਤਾ ਅੱਠਵੀਂ ਵਾਰ ਪਲੇਆਫ ਮੁਕਾਬਲਾ ਖੇਡੇਗੀ। ਇੱਕ ਵਾਰ ਫਾਈਨਲ ਹਾਰੀ, 2 ਵਾਰ ਐਲੀਮੀਨੇਟਰ ਤੇ 2 ਵਾਰ ਕੁਆਲੀਫਾਇਰ-1 ਰਾਉਂਡ ’ਚ ਹਾਰ ਚੁੱਕੀ ਹੈ। ਕੇਕੇਆਰ ਨੇ ਪਹਿਲੀ ਵਾਰ 2011 ’ਚ ਪਲੇਆਫ ਲਈ ਕੁਆਲੀਫਾਇਰ ਕੀਤਾ ਸੀ ਤੇ ਆਖਿਰੀ ਵਾਰ 2021 ’ਚ ਨਾਕਆਊਟ ਸਟੇਜ ’ਚ ਪਹੁੰਚੀ ਸੀ। (KKR vs SRH)

ਨਰਾਇਣ ਦਾ ਦੋਹਰਾ ਪ੍ਰਦਰਸ਼ਨ, ਵਰੁਣ ਦੀਆਂ ਸਭ ਤੋਂ ਜ਼ਿਆਦਾ ਵਿਕਟਾਂ | KKR vs SRH

ਕੇਕੇਆਰ ਲਈ ਓਪਨਿੰਗ ਕਰਦੇ ਹੋਏ ਸੁਨੀਲ ਨਰਾਇਣ ਤੇ ਫਿਲ ਸਾਲਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ ਪਾਵਰਪਲੇ ’ਚ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਹੈ। ਟੀਮ ਦੇ ਸਟਾਰ ਬੱਲੇਬਾਜ਼ ਫਿਲ ਸਾਲਟ ਇਹ ਮੁਕਾਬਲਾ ਨਹੀਂ ਖੇਡਣਗੇ। ਕਿਉਂਕਿ ਉਹ ਪਾਕਿਸਤਾਨ ਖਿਲਾਫ 4 ਟੀ20 ਮੈਚਾਂ ਦੀ ਸੀਰੀਜ਼ ਖੇਡਣ ਲਈ ਵਾਪਸ ਇੰਗਲੈਂਡ ਪਰਤ ਗਏ ਹਨ। ਸਾਲਟ ਦੇ ਨਾ ਹੋਣ ਕਰਕੇ ਟੀਮ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਰਹਿਮਾਨੁੱਲਾਹ ਗੁਰਬਾਜ਼ ਖੇਡਣਗੇ, ਜਿਹੜੇ ਸੀਜ਼ਨ ਦਾ ਪਹਿਲਾ ਮੈਚ ਖੇਡਣਗੇ। (KKR vs SRH)

ਇਹ ਵੀ ਪੜ੍ਹੋ : Chabahar Port: ਚਾਬਹਾਰ ਬੰਦਰਗਾਹ ’ਤੇ ਅਮਰੀਕੀ ਇਤਰਾਜ਼

ਮੱਧ-ਕ੍ਰਮ ’ਚ ਵੀ ਸ਼ੇ੍ਰਅਸ ਅਈਅਰ ਨੇ ਭਲੇ ਹੀ ਵੱਡੀ ਪਾਰੀ ਨਹੀਂ ਖੇਡੀ, ਪਰ ਨੌਨ-ਸਟ੍ਰਾਈਕ ’ਤੇ ਚੰਗਾ ਸਾਥ ਦਿੱਤਾ ਹੈ। ਫਿਨਿਸ਼ਰਾਂ ’ਚੋਂ ਹਮਲਾਵਰ ਆਂਦਰੇ ਰਸੇਲ ਨੇ ਇਸ ਸੀਜ਼ਨ ਡੈੱਥ ਓਵਰਾਂ ’ਚ ਵੱਡਾ ਸ਼ਾਟ ਲਾਉਣ ਦੀ ਜਿੰਮੇਵਾਰੀ ਲਈ ਹੈ। ਗੇਂਦਬਾਜ਼ੀ ’ਚ ਵਰੁਣ ਚੱਕਰਵਰਤੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਸ਼ਿਤ ਰਾਣਾ ਨੇ 11 ਮੈਚਾਂ ’ਚ 16 ਵਿਕਟਾਂ ਲਈਆਂ ਹਨ। ਸੁਨੀਲ ਨਰਾਇਣ ਨੇ ਵੀ 461 ਦੋੜਾਂ ਬਣਾਉਣ ਦੇ ਨਾਲ ਹੀ 15 ਵਿਕਟਾਂ ਵੀ ਆਪਣੇ ਨਾਂਅ ਕੀਤੀਆਂ ਹਨ। (KKR vs SRH)

SRH ਦੇ ਹੈੱਡ-ਅਭਿਸ਼ੇਕ ਸ਼ਰਮਾ ਦੀ ਸਟ੍ਰਾਈਕ ਰੇਟ 200 ਤੋਂ ਵੀ ਜ਼ਿਆਦਾ | KKR vs SRH

ਜੇਕਰ ਹੈਦਰਾਬਾਦ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਹੈਦਰਾਬਾਦ ਦੀ ਤਾਕਤ ਉਨ੍ਹਾਂ ਦੀ ਓਪਨਿੰਗ ਜੋੜੀ ਹੈ, ਜਿਸ ਵਿੱਚ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਹਨ। ਦੋਵਾਂ ਨੇ 200 ਤੋਂ ਵੀ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ। ਦੋਵਾਂ ਨੇ ਹਮਲਾਵਰ ਪਾਰੀਆਂ ਖੇਡੀਆਂ ਹਨ। ਮੱਧ ਕ੍ਰਮ ’ਚ ਹੈਨਰਿਕ ਕਲਾਸੇਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ 13 ਮੈਚਾਂ ’ਚ 381 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ’ਚ ਨਟਰਾਇਜਨ ਨੇ 11 ਮੈਚਾਂ ’ਚ 17 ਵਿਕਟਾਂ ਲਈਆਂ ਹਨ। ਕਪਤਾਨ ਪੈਟ ਕਮਿੰਸ ਨੇ 15 ਵਿਕਟਾਂ ਤੇ ਭੁਵਨੇਸ਼ਵਰ ਕੁਮਾਰ ਨੇ 11 ਵਿਕਟਾਂ ਲੈ ਉਨ੍ਹਾਂ ਦਾ ਚੰਗਾ ਸਾਥ ਦਿੱਤਾ ਹੈ। ਦੋਵਾਂ ਟੀਮਾਂ ਵਿਚਕਾਰ ਇਹ ਵੱਡੇ ਸਕੋਰ ਵਾਲਾ ਮੈਚ ਹੋਣ ਦੀ ਉਮੀਦ ਹੈ। (KKR vs SRH)

ਮੀਂਹ ਦੀ ਸੰਭਾਵਨਾ ਨਹੀਂ | KKR vs SRH

ਅਹਿਮਦਾਬਾਦ ’ਚ ਅੱਜ ਮੈਚ ਵਾਲੇ ਦਿਨ ਗਰਮੀ ਰਹੇਗੀ। ਹਾਲਾਂਕਿ ਮੈਚ ਸ਼ਾਮ ਨੂੰ ਖੇਡਿਆ ਜਾਵੇਗਾ, ਮੈਚ ਦੇ ਸ਼ੁਰੂ ਹੋਣ ਦਾ ਸਮਾਂ ਸ਼ਾਮ 7:30 ਵਜੇ ਹੈ ਤਾਂ ਖਿਡਾਰੀ ਨੂੰ ਰਾਹਤ ਮਿਲੇਗੀ। ਦਿਨ ਦਾ ਘੱਟ ਤੋਂ ਘੱਟ ਤਾਪਮਾਨ ਅੱਜ 31 ਡਿਗਰੀ ਰਹੇਗਾ। ਨਾਲ ਹੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। (KKR vs SRH)

ਪਿੱਚ ਰਿਪੋਰਟ | KKR vs SRH

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਬੋਰਡ ’ਤੇ ਜ਼ਿਆਦਾ ਸਕੋਰ ਖੜ੍ਹਾ ਕਰਨ ਅਤੇ ਮੈਚ ਜਿੱਤਣ ’ਚ ਸਫਲ ਰਹੀ ਹੈ। ਇਸ ਮੈਦਾਨ ’ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦਾ ਔਸਤ ਸਕੋਰ 170 ਦੋੜਾਂ ਦੇ ਕਰੀਬ ਹੈ। ਹਾਲਾਂਕਿ ਇਸ ਮੈਦਾਨ ’ਤੇ ਇਸ ਸੀਜ਼ਨ ’ਚ 200 ਦੌੜਾਂ ਦਾ ਪਿੱਛਾ ਵੀ ਕੀਤਾ ਚੁੱਕਿਆ ਹੈ। ਕਿਉਂਕਿ ਅਸਮਾਨ ਸਾਫ ਹੈ ਤੇ ਮੀਂਹ ਦਾ ਕੋਈ ਖਤਰਾ ਨਹੀਂ ਹੈ, ਇਸ ਲਈ ਉਮੀਦ ਹੈ ਕਿ ਕਪਤਾਨ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨਗੇ। ਤੇਜ਼ ਗੇਂਦਬਾਜ਼ਾਂ ਨੂੰ ਵਿਕਟ ਤੋਂ ਚੰਗੀ ਮੂਵਮੈਂਟ ਮਿਲੇਗੀ, ਜਦਕਿ ਸਪਿਨਰਾਂ ਨੂੰ ਵੀ ਬਾਅਦ ਦੇ ਓਵਰਾਂ ’ਚ ਮੱਦਦ ਮਿਲੇਗੀ। (KKR vs SRH)

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | KKR vs SRH

ਕੋਲਕਾਤਾ : ਸ਼੍ਰੇਅਸ ਅਈਅਰ (ਕਪਤਾਨ), ਸੁਨੀਲ ਨਰਾਇਣ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਅੰਗਕ੍ਰਿਸ਼ ਰਘੂਵੰਸ਼ੀ, ਵੈਂਕਟੇਸ਼ ਅਈਅਰ, ਆਂਦਰੇ ਰਸੇਲ, ਰਿੰਕੂ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵੈਭਵ ਅਰੋੜਾ ਤੇ ਵਰੁਣ ਚੱਕਰਵਤੀ। (KKR vs SRH)

ਪ੍ਰਭਾਵੀ ਖਿਡਾਰੀ : ਰਮਨਦੀਪ ਸਿੰਘ। (KKR vs SRH)

ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਰਾਹੁਲ ਤ੍ਰਿਪਾਠੀ, ਨਿਤੀਸ਼ ਕੁਮਾਰ ਰੈੱਡੀ, ਹੈਨਰਿਕ ਕਲਾਸਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਯੰਗ ਮਾਰਕੰਡੇ/ਵਿਜੇਕਾਂਤ ਵਿਸ਼ਾਕਾਂਤ, ਭੁਵਨੇਸ਼ਵਰ ਕੁਮਾਰ ਤੇ ਟੀ ਨਟਰਾਜਨ।

ਪ੍ਰਭਾਵੀ ਖਿਡਾਰੀ : ਜੈਦੇਵ ਉਨਾਦਕਟ। (KKR vs SRH)

ਕੇਕੇਆਰ ਦਾ ਸਾਹਮਣਾ ਅੱਜ ਸਨਰਾਈਜਰਸ ਨਾਲ, ਨਜ਼ਰਾਂ ਹੈਟਰਿਕ ’ਤੇ
ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਸ਼ੁਰੂ ਹੋਵੇਗਾ

(ਏਜੰਸੀ) ਕੋਲਕਾਤਾ। ਰਿੰਕੂ ਸਿੰਘ ਦੀ ਤੂਫਾਨੀ ਪਾਰੀ ਤੋਂ ਬਾਅਦ ਉਤਸ਼ਾਹ ਨਾਲ ਲਬਰੇਜ਼ ਕੋਲਕਾਤਾ ਨਾਈਟ ਰਾਈਡਰਸ (ਕੇਕੇਆਰ) ਦਾ ਸਾਹਮਣਾ, ਅੱਜ ਸਨਰਾਈਜਰਸ ਹੈਦਰਾਬਾਦ ਨਾਲ ਹੋਵੇਗਾ। ਉਸ ਦੀਆਂ ਨਜ਼ਰਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਵਰਤਮਾਨ ਸ਼ੈਸਨ ’ਚ ਲਗਾਤਾਰ ਤੀਜੀ ਜਿੱਤ ਦਰਜ ਕਰਨ ’ਤੇ ਟਿਕੀਆਂ ਹੋਣਗੀਆਂ

ਇਸ ਸ਼ੈਸ਼ਨ ਦੇ ਆਪਣੇ ਪਹਿਲੇ ਮੈਚ ’ਚ ਮੋਹਾਲੀ ’ਚ ਪੰਜਾਬ ਕਿੰਗਸ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕੇਕੇਆਰ ਦੇ ਦੋ ਨਵੇਂ ਹੀਰੋ ਮਿਲੇ , ਜਿਨ੍ਹਾਂ ਨੇ ਉਸਨੂੰ ਅਗਲੇ ਦੋਵਾਂ ਮੈਚਾਂ ’ਚ ਜਿੱਤ ਦਿਵਾਈ ਪਹਿਲੇ ਰਾਇਲ ਚੈਲੇਂਜਰਸ ਬੈਂਗਲੋਰ (ਆਰਸੀਬੀ) ਖਿਲਾਫ ਸ਼ਾਰਦੁਲ ਠਾਕੁਰ ਨੇ ਆਪਣੇ ਬੱਲੇ ਨਾਲ ਕਮਾਲ ਦਿਖਾਇਆ ਅਤੇ 29 ਗੇਂਦਾਂ ’ਤੇ 68 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਕੇਕੇਆਰ ਨੂੰ 81 ਦੌੜਾਂ ਨਾਲ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ ਇਸ ਤੋਂ ਬਾਅਦ ਰਿੰਕੂ ਸਿੰਘ ਨੇ ਗੁਜਰਾਤ ਟਾਈਟਨਸ ਖਿਲਾਫ ਅਖੀਰਲੀਆਂ ਪੰਜ ਗੇਂਦਾਂ ’ਤੇ ਛੱਕੇ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ ਇਸ ਤਰ੍ਹਾਂ?ਨਾਲ ਕੇਕੇਆਰ ਦੀਆਂ ਨਿਗਾਹਾਂ ਜਿੱਤ ਦੀ ਹੈਟਰਿਕ ਪੂਰੀ ਕਰਨ ’ਤੇ ਲੱਗੀਆਂ ਹਨ।

ਕੇਕੇਆਰ ਦੀਆਂ ਦੋਨੋਂ ਜਿੱਤਾਂ ’ਚ ਉਸਦੇ ਸਟਾਰ ਆਲਰਾਊਂਡਰ ਆਂਦਰੇ ਰਸੇਲ ਅਤੇ ਕਪਤਾਨ ਨਿਤੀਸ਼ ਰਾਣਾ ਦਾ ਖਾਸ ਯੋਗਦਾਨ ਨਹੀਂ ਰਿਹਾ ਅਤੇ ਹੁਣ ਟੀਮ ਪ੍ਰਬੰਧਨ ਇਹ ਤੈਅ ਕਰਨ ਦੀ ਕੋਸ਼ਿਸ਼ ਕਰੇਗਾ ਕਿ ਉਸਨੂੰ ਇਹ ਜਿੱਤ ਸੰਯੋਗ ਨਾਲ ਨਹੀਂ ਮਿਲੀ ਸੀ ਕੇਕੇਆਰ ਨੇ ਹੁਣ ਤੱਕ ਤਿੰਨੋਂ ਮੈਚਾਂ ’ਚ ਵੱਖ-ਵੱਖ ਸਲਾਮੀ ਜੋੜੀਆਂ ਅਜ਼ਮਾਈਆਂ ਹਨ ਅਤੇ ਮੁੜ ਇਸ ’ਚ ਬਦਲਾਅ ਦੀ ਸੰਭਾਵਨਾ ਹੈ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਸਨ ਰਾਇ ਨੂੰ ਅਫਗਾਨਿਸਤਾਨ ਦੇ ਰਹਿਮਨੁੱਲਾਹ ਗੁਰਬਾਜ਼ ਦੀ ਥਾਂ ਅਖੀਰਲੇ ਗਿਆਰਾਂ ’ਚ ਜਗ੍ਹਾ ਮਿਲ ਸਕਦੀ ਹੈ ਜਿੱਥੋਂ ਤੱਕ ਸਨਰਾਈਜਰਸ ਦਾ ਸੁਆਲ ਹੈ ਤਾਂ ਐਡੇਨ ਮਾਰਕਰਾਮ ਦੀ ਅਗਵਾਈ ਵਾਲੀ ਟੀਮ ਹੈਰੀ ਬਰੂਕ, ਮਯੰਕ ਅਗਰਵਾਲ ਅਤੇ ਹੈਨਰਿਕ ਕਲਾਸੇਨ ਵਰਗੇ ਖਿਡਾਰੀਆਂ ਦੀ ਮੌਜ਼ੂਦਗੀ ’ਚ ਕਾਗਜ਼ਾਂ ’ਤੇ ਮਜ਼ਬੂਤ ਨਜ਼ਰ ਆਉਂਦੀ ਹੈ । (KKR Vs SRH Match)

ਕੇਕੇਆਰ ਹਾਲੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ

ਸਨਰਾਈਜਰਸ ਕੋਲ ਸੀਮਤ ਓਵਰਾਂ ਦੇ ਕਈ ਮਾਹਿਰ ਖਿਡਾਰੀ ਹਨ ਪਰ ਉਹ ਪਹਿਲੇ ਦੋ ਮੈਚਾਂ ’ਚ ਆਪਣਾ ਪ੍ਰਭਾਵ ਛੱਡਣ ’ਚ ਨਾਕਾਮ ਰਹੇ ਸਨਰਾਈਜਰਸ ਨੇ ਪਿਛਲੇ ਮੈਚ ’ਚ ਰਾਹੁਲ ਤ੍ਰਿਪਾਠੀ ਦੀ ਨਾਬਾਦ 74 ਦੌੜਾਂ ਦੀ ਪਾਰੀ ਦੇ ਦਮ ’ਤੇ ਪੰਜਾਬ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ ਇਸ ਜਿੱਤ ਨਾਲ ਉਤਸ਼ਾਹ ਤੋਂ ਲਬਰੇਜ਼ ਬਰਾਇਨ ਲਾਰਾ ਦੀ ਕੋਚਿੰਗ ਵਾਲੀ ਸਨਰਾਈਜਰਸ ਦੀ ਟੀਮ ਕੇਕੇਆਰ ਨੂੰ ਸਖ਼ਤ ਟੱਕਰ ਦੇਣ ਲਈ ਮੈਦਾਨ ’ਤੇ ਉਤਰੇਗੀ ਤਿ੍ਰਪਾਠੀ ਫਿਰ ਤੋਂ ਵਿਚਲੇ ਓਵਰਾਂ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ

ਜਦਕਿ ਸਨਰਾਈਜਰਸ ਨੂੰ ਬਰੂਕ ਅਤੇ ਕਲਾਸੇਨ ਤੋਂ ਵੀ ਚੰਗੇ ਯੋਗਦਾਨ ਦੀ ਉਮੀਦ ਰਹੇਗੀ ਸਨਰਾਈਜਰਸ ਕੋਲ ਵਾਸਿੰਗਟਨ ਸੁੰਦਰ ਅਤੇ ਮਯੰਕ ਮਾਕੰਡਰੇਯ ਦੇ ਰੂਪ ’ਚ ਦੋ ਉਪਯੋਗੀ ਸਪਿੱਨਰ ਹਨ ਇਸ ਤੋਂ ਇਲਾਵਾ ਉਸਦੇ ਕੋਲ ਭੁਵਨੇਸ਼ਵਰ ਕੁਮਾਰ ਅਤੇ ਮਾਰਕੋ ਯਾਨਸਨ ਵਰਗੇ ਤੇਜ਼ ਗੇਂਦਬਾਜ਼ ਹਨ ਜਿਸ ਨਾਲ ਉਹ ਕੇਕੇਆਰ ਸਾਹਮਣੇ ਸਖ਼ਤ ਚੁਣੌਤੀ ਪੇਸ਼ ਕਰ ਸਕਦਾ ਹੈ ਕੇਕੇਆਰ ਹਾਲੇ ਅੰਕ ਸੂਚੀ ’ਚ ਤੀਜੇ ਸਥਾਨ ’ਤੇ ਹੈ ਅਤੇ ਇਸ ਮੈਚ ’ਚ ਜਿੱਤ ਨਾਲ ਉਹ ਚੋਟੀ ’ਤੇ ਪਹੁੰਚ ਸਕਦਾ ਹੈ

ਟੀਮਾਂ ਇਸ ਪ੍ਰਕਾਰ ਹਨ KKR Vs SRH Match

ਕੋਲਕਾਤਾ ਨਾਈਟ ਰਾਈਡਰਸ: ਨੀਤਿਸ਼ ਰਾਣਾ (ਕਪਤਾਨ), ਰਹਿਮਾਨੁੱਲਾਹ ਗੁਰਬਾਜ਼, ਵੈਂਕਟੇਸ਼ ਅੱਈਅਰ, ਆਂਦਰੇ ਰਸੇਲ, ਸੁਨੀਲ ਨਾਰਾਇਣ, ਸ਼ਾਰਦੁਲ ਠਾਕੁਰ, ਲਾਕੀ ਫਰਗਿਊਸਨ, ਉਮੇਸ਼ ਯਾਦਵ, ਟਿਮ ਸਾਊਦੀ, ਹਰਸ਼ਿਤ ਰਾਣਾ, ਵਰੁਣ ਚੱਕਰਵਤੀ, ਅਨੁਕੁਲ ਰਾਇ, ਰਿੰਕੂ ਸਿੰਘ, ਐੱਨ. ਜਗਦੀਸ਼ਨ, ਵੈਭਵ ਅਰੋੜਾ, ਸੁਯਸ਼ ਸ਼ਰਮਾ, ਡੇਵਿਡ ਵਿਸੇ, ਕੁਲਵੰਤ ਖੇਜਰੋਲਿਆ, ਲਿਟਨ?ਦਾਸ, ਮਨਦੀਪ ਸਿੰਘ ਅਤੇ ਜੈਸਨ ਰਾਇ

ਸਨਰਾਈਜਰਸ ਹੈਦਰਾਬਾਦ: ਐਡੇਨ ਮਾਰਕਰਾਮ (ਕਪਤਾਨ), ਅਬਦੁੱਲ ਸਮਦ, ਰਾਹੁਲ ਤਿ੍ਰਪਾਠੀ, ਗਲੇਨ ਫਿਲਿਪਸ, ਅਭਿਸ਼ੇਕ ਸ਼ਰਮਾ, ਮਾਰਕੋ ਯਾਨਸਨ, ਵਾਸ਼ਿੰਗਟਨ ਸੰੁਦਰ, ਫਜਲਹਿਕ ਫਾਰੂਕੀ, ਕਾਰਤਿਕ ਤਿਆਗੀ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਉਮਰਾਨ ਮਲਿਕ, ਹੈਰੀ ਬਰੂਕ, ਮਯੰਕ ਅਗਰਵਾਲ, ਹੈਨਰਿਕ ਕਲਾਸੇਨ, ਆਦਿਲ ਰਾਸ਼ਿਦ, ਮਯੰਕ ਮਾਕੰਡਰੇਯ, ਵਿਵਰਾਂਤ ਸ਼ਰਮਾ, ਸਮਰਥ ਵਿਆਸ, ਸੰਵੀਰ ਸਿੰਘ, ਉਪੇਂਦਰ ਯਾਦਵ, ਮਯੰਕ ਡਾਗਰ, ਨੀਤੀਸ਼ ਕੁਮਾਰ ਰੇਡੀ, ਅਕੀਲ ਹੁਸੈਨ ਅਤੇ ਅਨਮੋਲਪ੍ਰੀਤ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ