Nabha - Sach Kahoon Punjabi
Sad News: ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੂੰ ਸਦਮਾ, ਪਿਤਾ ਦਾ ਦਿਹਾਂਤ
ਸਨੌਰ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਲਾਲ ਸਿੰਘ ਦਾ ਦੇਹਾਂਤ ਹੋ ਗਿਆ। ਬਜੁਰਗ ਲਾਲ ਸਿੰਘ ਨੂੰ ਹਾਰਟ ਅਟੈਕ ਆਉਣ ਕਾਰਨ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ਨੇ ਬੀਤੀ ਰਾਤ ਆਪਣੇ ਆਖਰੀ ਸਾਹ ਲਏ। ਹਲਕਾ ਵਿਧਾਇਕ ਦੇ ਪਿਤਾ ਲਾਲ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਸਨੌਰ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਕਰ ਦਿੱਤਾ ਗਿਆ। Sad News
ਇਹ ਵੀ ਪੜ੍ਹੋ: Nabha Looted Case: ਪਟਿਆਲਾ ਪੁਲਿਸ ਵੱਲੋਂ ਨਾਭਾ ਤੋਂ ਲੁੱਟੀ ਥਾਰ ਕੇਸ ’ਚ 4 ਹੋਰ ਮੁਲਜ਼ਮ ਗ੍ਰਿਫਤਾਰ
ਇਸ ਮੌਕੇ ਜੱਸੀ ਸੋਹੀਆ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਅਤੇ ਐਸਜੀਪੀਸੀ ਮੈਬਰ ਸਤਵਿੰਦਰ ਸਿੰਘ ਟੋਹੜਾ ਆਦਿ ਨੇ ਹਾਜ਼ਰੀ ਭਰੀ। ਦੁੱਖ ਦੀ ਇਸ ਘੜੀ ਵਿੱਚ ਪ੍ਰਸ਼ਾਸ਼ਨਿਕ ਅਫਸਰਾਂ ਨਾਲ ਨਾਭਾ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ, ਕਰਮਜੀਤ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ ਆਦਿ ਸਮੇਤ ਹਲਕਾ ਨਾਭਾ ਦੇ ਆਪ ਆਗੂਆਂ ਨੇ ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Sad News
Nabha jail: ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਨਾਭਾ ਜੇਲ੍ਹ ਭੇਜਿਆ
ਈਡੀ ਵੱਲੋਂ ਦਰਜ ਮਾਮਲੇ ’ਚ ਹੋਈ ਹੈ ਗ੍ਰਿਫ਼ਤਾਰੀ | Nabha jail
(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਨੂੰ ਅਦਾਲਤ ਵੱਲੋਂ ਨਾਭਾ ਜੇਲ੍ਹ ਵਿਖੇ ਨਿਆਇਕ ਹਿਰਾਸਤ ’ਚ ਭੇਜਿਆ ਗਿਆ ਹੈ। ਸਾਬਕਾ ਕੈਬਨਿਟ ਮੰਤਰੀ ਦੀ ਗ੍ਰਿਫਤਾਰੀ ਈ.ਡੀ. ਵੱਲੋਂ ਦਰਜ ਮਾਮਲੇ ’ਚ ਕੀਤੀ ਗਈ ਹੈ ਜਿਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜਿਆ ਗਿਆ ਹੈ। Nabha jail
ਇਹ ਵੀ ਪੜ੍ਹੋ: Punjab News: ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਕੀਤੀ ਕੇਂਦਰੀ ਮੰਤਰੀ ਨਾਲ ਮੁਲਾਕਾਤ, ਸੂਬੇ ਲਈ ਕੀਤੀ ਖਾਸ ਮੰਗ
ਦੱਸਣਯੋਗ ਹੈ ਕਿ ਨਾਭਾ ਜੇਲ੍ਹ ਵਿਖੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪਹਿਲਾਂ ਹੀ ਲੰਮੇ ਸਮੇਂ ਤੋਂ ਹਿਰਾਸਤ ਵਿੱਚ ਹਨ ਜਿਨਾਂ ਖਿਲਾਫ ਵੀ ਈ.ਡੀ. ਵੱਲੋਂ ਹੀ ਮਾਮਲਾ ਦਰਜ ਹੈ। ਪੁਸ਼ਟੀ ਕਰਦਿਆਂ ਨਾਭਾ ਨਵੀਂ ਜ਼ਿਲ੍ਹਾ ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਭਾਰਤ ਭੂਸਨ ਨੂੰ ਬੀਤੇ ਦਿਨ ਦੇਰ ਸ਼ਾਮ ਨਾਭਾ ਜੇਲ੍ਹ ਵਿਖੇ ਲਿਆਂਦਾ ਗਿਆ ਸੀ ਜਦੋਂਕਿ ਧਰਮਸੋਤ ਲਗਭਗ 4 ਜਾਂ 5 ਮਹੀਨਿਆਂ ਤੋਂ ਨਾਭਾ ਜੇਲ੍ਹ ਵਿਖੇ ਬੰਦ ਹਨ। ਉਨ੍ਹਾਂ ਦੱਸਿਆ ਕਿ ਭਾਰਤ ਭੂਸ਼ਨ ਅਤੇ ਧਰਮਸੋਤ ਦੋਨੋਂ ਸਾਬਕਾ ਕੈਬਨਿਟ ਮੰਤਰੀ ਨਾਭਾ ਜੇਲ੍ਹ ਵਿਖੇ ਮੌਜੂਦ ਹਨ ਅਤੇ ਉਨ੍ਹਾਂ ਨੂੰ ਇੱਕੋ ਵਾਰਡ ’ਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਨੋਂ ਸਾਬਕਾ ਕੈਬਨਿਟ ਮੰਤਰੀਆ ਨੂੰ ਜੇਲ੍ਹ ਮੈਨੂਅਲ ਅਨੁਸਾਰ ਖੁਰਾਕ ਦਿੱਤੀ ਜਾ ਰਹੀ ਹੈ ਜਿਸ ਨੂੰ ਦੋਨੋਂ ਹਵਾਲਾਤੀਆ ਵੱਲੋ ਨਿਯਮਾਂ ਅਨੁਸਾਰ ਲਿਆ ਜਾ ਰਿਹਾ ਹੈ।
ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ
ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹੌਲੀ ਨਾਲ ਸੰਬੰਧਤ ਹੈ ਜਿਸ ਨੇ ਆਪਣੇ ਪਹਿਲੇ ਵੋਟਿੰਗ ਅਧਿਕਾਰ ਦਾ ਇਸਤੇਮਾਲ ਸੰਨ 1952 ਵਿੱਚ ਕੀਤਾ ਸੀ। Vote
ਦਿਲਚਸਪ ਹੈ ਕਿ ਮਾਤਾ ਬਚਨ ਕੌਰ ਨੇ ਪਿੰਡ ਵਿੱਚ ਬੂਥ ਨੰਬਰ 57 ‘ਤੇ ਸਭ ਤੋਂ ਪਹਿਲਾਂ ਵੋਟ ਪਾਈ। ਇਸ ਸਮੇਂ ਉਹਨਾਂ ਨਾਲ ਉਨਾਂ ਦੇ ਰਿਸ਼ਤੇਦਾਰ ਮੌਜੂਦ ਸਨ ਜਿਨਾਂ ਦੇ ਦਿੱਤੇ ਆਸਰੇ ਵਿੱਚ ਮਾਤਾ ਬਚਨ ਕੌਰ ਨੇ ਹੱਥ ਵਿੱਚ ਖੂੰਡੀ ਫੜ ਕੇ ਪੋਲਿੰਗ ਸਟੇਸ਼ਨ ‘ਤੇ ਅੱਪੜੀ। ਹਲਕੇ ਦੀ ਸਭ ਤੋਂ ਬਜ਼ੁਰਗ ਔਰਤ ਦੇ ਪੋਲਿੰਗ ਸਟੇਸ਼ਨ ਉੱਤੇ ਵੋਟ ਕਰਨ ਪੁੱਜਣ ‘ਤੇ ਪ੍ਰਸ਼ਾਸ਼ਨ ਭਾਵੇਂ ਠੰਢਾ ਰਿਹਾ ਪਰੰਤੂ ਹਲਕਾ ਨਾਭਾ ਤੋਂ ਆਪ ਵਿਧਾਇਕ ਦੇਵਮਾਨ ਨੇ ਵਿਸ਼ੇਸ਼ ਤੌਰ ‘ਤੇ ਪੁੱਜ ਕੇ ਮਾਤਾ ਬਚਨ ਕੌਰ ਨੂੰ ਫੁੱਲਾਂ ਦਾ ਹਾਰ ਪਾ ਕੇ ਸਨਮਾਨਿਤ ਕੀਤਾ। Vote
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਪਾਈ ਵੋਟ
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਹਲਕਾ ਆਪ ਵਿਧਾਇਕ ਦੇਵ ਮਾਨ ਨੇ ਮਾਤਾ ਬਚਨ ਕੌਰ ਤੋਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਸੇਧ ਲੈਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਦੋਂ ਇੰਨੀ ਉਮਰ ਦੇ ਬਜ਼ੁਰਗ ਪੋਲਿੰਗ ਸਟੇਸ਼ਨ ‘ਤੇ ਆਪਣੇ ਲੋਕਤੰਤਰੀ ਵੋਟਿੰਗ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ। ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਤੰਤਰੀ ਵੋਟਿੰਗ ਦਾ ਅਧਿਕਾਰ ਇਸਤੇਮਾਲ ਕਰਨ ਲਈ ਵੋਟਰਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਰੂਰ ਪੁੱਜਣਾ ਚਾਹੀਦਾ ਹੈ। ਇਸ ਮੌਕੇ ਮਾਤਾ ਬਚਨ ਕੌਰ ਦੀ ਰਿਸ਼ਤੇਦਾਰਾਂ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਚੰਗਾ ਲੱਗਿਆ ਕਿ ਪ੍ਰਸ਼ਾਸ਼ਨ ਨਾ ਸਹੀ ਪਰੰਤੂ ਵਿਧਾਇਕ ਨੇ ਆ ਕੇ ਹਲਕੇ ਦੀ ਸਭ ਤੋਂ ਬਜ਼ੁਰਗ ਵੋਟਰ ਦਾ ਸਨਮਾਨ ਕੀਤਾ।
29 ਮਾਰਚ ਨੂੰ ਬੀਡੀਪੀਓ ਨਾਭਾ ਦਫ਼ਤਰ ਅੱਗੇ ਵਿਸ਼ਾਲ ਧਰਨਾ ਅਤੇ ਮਾਰਚ ਕਰਨਗੇ ਨਰੇਗਾ ਕਾਮੇ
ਫਾਕੇ ਕੱਟਣ ਨੂੰ ਮਜ਼ਬੂਰ ਹੋਏ ਤਿੰਨ ਮਹੀਨਿਆਂ ਦੀ ਤਨਖਾਹੋ ਸੱਖਣੇ ਨਰੇਗਾ ਕਾਮਿਆਂ ਦੇ ਪਰਿਵਾਰ : ਬਲਦੇਵ ਬਾਬਰਪੁਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਰੇਗਾ ਕਾਮੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੀ ਅਗਵਾਈ ’ਚ ਹਲਕਾ ਨਾਭਾ ਦੇ ਨਰੇਗਾ ਕਾਮੇ 29 ਮਾਰਚ ਨੂੰ ਸ਼ਾਹੀ ਸਮਾਧਾਂ ਮੈਹਸ ਗੇਟ ਨਾਭਾ ਇੱਕਠੇ ਹੋ ਕੇ ਮਾਰਚ ਕਰਦੇ ਹੋਏ ਬੀਡੀਪੀਓ ਦਫ਼ਤਰ ਅੱਗੇ ਧਰਨਾ ਦੇਣਗੇ ਕਿਉਂਕਿ ਨਰੇਗਾ ਕਾਮਿਆਂ ਦੀਆਂ ਤਿੰਨ ਮਹੀਨਿਆ ਤੋਂ ਉਜ਼ਰਤਾਂ ਨੂੰ ਕਥਿਤ ਰੂਪ ’ਚ ਰੋਕ ਰੱਖਿਆ ਗਿਆ ਹੈ। Nabha News
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੇ ਤਹਿਸੀਲ ਨਾਭਾ ਸੀਨੀਅਰ ਆਗੂ ਬਲਦੇਵ ਸਿੰਘ ਬਾਬਰਪੁਰ ਨੇ ਨਾਭਾ ਤਹਿਸੀਲ ਦੇ ਪਿੰਡ ਨਰਮਾਣਾ, ਬਨੇਰਾ ਖੁਰਦ, ਬਨੇਰਾ ਕਲਾਂ ਵਿਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਰੇਗਾ ਕਾਨੂੰਨ 2005 ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਨਹੀਂ ਕੀਤਾ ਜਾਂਦਾ ਹੈ। ਨਰੇਗਾ ਕਾਨੂੰਨ 2005 ਸੰਬੰਧੀ ਸਰਕਾਰਾਂ ਦੀ ਸ਼ਹਿ ’ਤੇ ਅਫ਼ਸਰਸ਼ਾਹੀ ਧੱਜੀਆਂ ਉਡਾ ਰਹੀ ਹੈ। ਨਰੇਗਾ ਕਾਮਿਆਂ ਦੀ ਉਜ਼ਰਤਾਂ 431 ਰੁਪਏ ਦੀ ਬਜਾਏ ਕਾਮਿਆਂ ਨੂੰ 303 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ । Nabha News
ਉਨ੍ਹਾਂ ਕਿਹਾ ਕਿ ਬਹੁਤ ਨਿੰਦਣਯੋਗ ਹੈ ਕਿ ਸਰਕਾਰੀ ਬਾਬੂਆ ਦੀਆਂ ਤਨਖਾਹਾਂ ਸਮੇਂ ਸਿਰ ਖਾਤਿਆਂ ’ਚ ਪੈ ਜਾਂਦੀਆ ਹਨ ਪਰੰਤੂ ਰੋਜ਼ਾਨਾ ਮਜਦੂਰੀ ਰਾਹੀ ਖੂਹ ਪੁੱਟਣ ਵਾਲੇ ਮਜ਼ਦੂਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹੋ ਸੱਖਣਾ ਰੱਖਿਆ ਜਾ ਰਿਹਾ ਹੈ ਜਿਸ ਕਾਰਨ ਮੌਜੂਦਾ ਸਮੇਂ ਨਰੇਗਾ ਕਾਮਿਆਂ ਦੇ ਪਰਿਵਾਰ ਫਾਕੇ ਕੱਟਣ ਨੂੰ ਮਜ਼ਬੂਰ ਹੋ ਗਏ ਹਨ। ਇਨ੍ਹਾਂ ਮੀਟਿੰਗਾ ਨੂੰ ਸੰਬੋਧਨ ਕਰਦਿਆ ਨਰੇਗਾ ਆਗੂਆਂ ਦਰਸ਼ਨ ਕੌਰ ਬਨੇਰਾ ਖੁਰਦ, ਰਣਵੀਰ ਕੌਰ ਬਨੇਰਾ ਕਲਾਂ, ਮਨਦੀਪ ਕੌਰ ਨਰਵਾਣਾ, ਕੁਲਵੰਤ ਕੌਰ ਨਰਵਾਣਾ ਨੇ ਕਿਹਾ ਕਿ ਕੰਮ ਮੰਗਣ ਦੀਆਂ ਅਰਜੀਆ ਦਰਜ਼ ਹੋਣ ਬਾਵਜੂਦ ਨਿਸ਼ਚਿਤ ਸਮੇਂ ’ਤੇ ਕੰਮ ਨਹੀਂ ਦਿੱਤਾ ਜਾਂਦਾ ਹੈ। Nabha News
ਇਹ ਵੀ ਪੜ੍ਹੋ: ਬਾਲਟੀਮੋਰ ’ਚ ਵੱਡਾ ਹਾਦਸਾ, ਕਾਰਗੋ ਜਹਾਜ਼ ਪੁਲ ਨਾਲ ਟਕਰਾਇਆ, ਪੁਲ ਟੁੱਟਣ ਕਾਰਨ ਵਾਹਨ ਨਦੀ ’ਚ ਡਿੱਗੇ
ਗਦਾਈਆ ਪਿੰਡ ਦੇ ਮਜ਼ਦੂਰਾਂ ਨੂੰ ਇੱਕ ਮਹੀਨਾ ਬੀਤ ਜਾਣ ਬਾਵਜੂਦ ਵੀ ਕੰਮ ਨਹੀਂ ਦਿੱਤਾ ਜਾ ਰਿਹਾਂ ਹੈ। ਨਰੇਗਾ ਆਗੂਆ ਨੇ ਦੱਸਿਆ ਕਿ ਇਸ ਧਰਨੇ ’ਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਰਜਿ) ਏਟਕ ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਤੇ ਸੂਬਾ ਮੀਤ ਪ੍ਰਧਾਨ ਖੁਸ਼ੀਆਂ ਸਿੰਘ ਬਰਨਾਲਾ, ਬਰਨਾਲਾ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਰਾਮਾ, ਮਲੇਰਕੋਟਲਾ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਬੁੱਲਾਪੁਰ ਵੀ ਪਹੁੰਚ ਕੇ ਸੰਬੋਧਨ ਕਰਨਗੇ।
ਨਾਭਾ ਪੁੱਜੇ ਮੁੱਖ ਮੰਤਰੀ ਮਾਨ ਦੀ ਭੈਣ ਮਨਪ੍ਰੀਤ ਕੌਰ
ਨਾਭਾ ਪਹੁੰਚਣ ’ਤੇ ਵਿਧਾਇਕ ਅਤੇ ਆਪ ਆਗੂਆਂ ਵੱਲੋਂ ਸਨਮਾਨ
ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ : ਮਨਪ੍ਰੀਤ ਕੌਰ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ (Manpreet Kaur) ਦਾ ਆਪ ਆਗੂਆਂ ਅਤੇ ਹਲਕਾ ਵਿਧਾਇਕ ਦੇਵ ਮਾਨ ਵੱਲੋਂ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਬੀਬੀ ਮਨਪ੍ਰੀਤ ਕੌਰ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੇ ਦਫਤਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੀਬੀ ਮਨਪ੍ਰੀਤ ਕੌਰ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਇਤਿਹਾਸਕ ਫੈਸਲੇ ਲੈ ਰਹੀ ਹੈ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੀ ਹੈ। (Nabha News)
ਇਹ ਵੀ ਪੜ੍ਹੋ : ਹਰਿਆਣਾ ਵਾਂਗ ਯੂਪੀ ’ਚ ਵੀ ਪ੍ਰੀਖਿਆਰਥੀਆਂ ਦੀ ਮੱਦਦ ਲਈ ਹੈਲਪ ਡੈਸਕ ਲਾਇਆ
ਇਸ ਮੌਕੇ ਵਿਧਾਇਕ ਦੇਵਮਾਨ ਅਤੇ ਆਪ ਟੀਮ ਵੱਲੋ ਬੀਬੀ ਮਨਪ੍ਰੀਤ ਕੌਰ (Manpreet Kaur) ਨੂੰ ਫੁਲਕਾਰੀ ਅਤੇ ਉਨ੍ਹਾਂ ਦੇ ਪਤੀ ਤਰਲੋਕ ਸਿੰਘ ਤੂਰ ਨੂੰ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੀਬੀ ਨਗਾਹ ਡਾਂਗ ਧਰਮਪਤਨੀ ਦੇਵ ਮਾਨ, ਸੀਨੀਅਰ ਕੌਂਸਲਰ ਅਤੇ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ, ਰੁਪਿੰਦਰ ਸਿੰਘ ਐਮ ਸੀ ਭਾਦਸੋਂ, ਤੇਜਿੰਦਰ ਸਿੰਘ ਖਹਿਰਾ, ਗੁਰਲਾਲ ਸਿੰਘ ਮੱਲੀ ਚੇਅਰਮੈਨ ਲੈਂਡ ਮਾਰਗੇਜ ਬੈਂਕ ਨਾਭਾ, ਦੀਪਕ ਨਾਗਪਾਲ, ਹਰਸਿਮਰਨ ਸਿੰਘ ਸਾਹਨੀ , ਪ੍ਰਸਿੱਧ ਗਾਇਕ ਕਰਮਾ ਟੋਪਰ, ਹਰਮੇਸ਼ ਮੇਸ਼ੀ, ਜਗਵਿੰਦਰ ਪੂਨੀਆ, ਮੈਡਮ ਜਗਜੀਤ ਕੌਰ ਜਵੰਧਾ, ਚੇਅਰਮੈਨ ਧਰਮਿੰਦਰ ਸਿੰਘ ਸੁਖੇਵਾਲ, ਸਾਬਕਾ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ, ਕਰਮ ਸਿੰਘ ਮਟੋਰੜਾ, ਟਰੱਕ ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਰਹਿਲ, ਡਾ. ਸੁਖਦੇਵ ਸਿੰਘ ਸੰਧੂ, ਨਰਿੰਦਰ ਜੋਸ਼ੀ ਭਾਦਸੋ, ਦਲਜੀਤ ਸਰਪੰਚ, ਬਿੱਟੂ ਸਰਪੰਚ ਧਾਂਰੋਕੀ ਆਦਿ ਆਪ ਆਗੂ ਮੌਜੂਦ ਰਹੇ। Nabha News
ਪੰਜਾਬ ਜੂਡੀਸ਼ੀਅਲ ਪ੍ਰੀਖਿਆ ’ਚੋਂ 6ਵਾਂ ਰੈਂਕ ਹਾਸਲ ਕਰ ਨਾਭਾ ਦੇ ਹਰਦਿਆਂਸ਼ੂ ਗੁਪਤਾ ਬਣੇ ਜੱਜ
ਵਕੀਲ ਪਿਤਾ ਨੇ ਕਿਹਾ ਕਿ ਜੱਜ ਬਣੋ, ਪੁੱਤਰ ਨੇ ਬਣ ਦਿਖਾਇਆ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਦੇ ਨੌਜਵਾਨ ਹਰਦਿਆਂਸ਼ੂ ਗੁਪਤਾ ਨੇ ਪੰਜਾਬ ਜੁਡੀਸ਼ੀਅਲ ਪ੍ਰੀਖਿਆ ’ਚ 06ਵਾਂ ਰੈਂਕ ਹਾਸਲ ਕਰਕੇ ਰਿਆਸਤੀ ਸ਼ਹਿਰ ਸਮੇਤ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾ ਦਿੱਤਾ ਹੈ। ਦੱਸਣਯੋਗ ਹੈ ਕਿ ਨਵੇਂ ਜੱਜ ਬਣੇ ਇਸ ਨੌਜਵਾਨ ਦੇ ਪਿਤਾ ਵਿਜੈ ਗੁਪਤਾ ਨਾਭਾ ਵਿਖੇ ਵਕਾਲਤ ਦੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਬੇਮਿਸਾਲ ਸਫਲਤਾ ਤੋਂ ਬਾਅਦ ਹਰਦਿਆਂਸ਼ੂ ਗੁਪਤਾ ਨੇ ਆਪਣੇ ਮਾਪਿਆਂ ਦੀ ਹਾਜ਼ਰੀ ’ਚ ਦੱਸਿਆ ਕਿ ਸਫਲਤਾ ਅਤੇ ਸੰਘਰਸ਼ ਇੱਕ ਦੂਜੇ ਦੇ ਪੂਰਕ ਹਨ। ਫਰਕ ਸਿਰਫ ਇੰਨ੍ਹਾ ਹੈ ਕਿ ਸੰਘਰਸ਼ ਨਜ਼ਰ ਨਹੀਂ ਆਉਂਦਾ ਸਗੋਂ ਸਫਲਤਾ ਪ੍ਰਤੱਖ ਨਜ਼ਰ ਆਉਂਦੀ ਹੈ। (Judge)
ਇਕਾਗਰਤਾ ਨਾਲ ਪੜ੍ਹੋ  : ਹਰਦਿਆਂਸ਼ੂ ਗੁਪਤਾ (Judge)
ਆਪਣੇ ਮਾਪਿਆਂ, ਰਿਸ਼ਤੇਦਾਰਾਂ ਅਤੇ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਹਰਦਿਆਂਸ਼ੂ ਗੁਪਤਾ ਨੇ ਕਿਹਾ ਕਿ ਉਸ ਦੇ ਵਕੀਲ ਪਿਤਾ ਨੇ ਉਸ ਨੂੰ ਜੱਜ ਬਣਨ ਦੇ ਨਿਸ਼ਾਨੇ ਤੋਂ ਜਾਣੂ ਕਰਵਾਇਆ ਜਿਸ ਤੋਂ ਬਾਅਦ ਉਸ ਨੇ ਇਸ ਨੂੰ ਆਪਣਾ ਉਦੇਸ਼ ਬਣਾ ਲਿਆ। ਸਫਲਤਾ ਲਈ ਫਾਰਮੂਲਾ ਸਾਂਝਾ ਕਰਦਿਆਂ ਉਸ ਨੇ ਦੱਸਿਆ ਕਿ ਜਦੋਂ ਵੀ ਪੜ੍ਹਾਈ ਕਰੋ ਤਾਂ ਇਕਾਗਰਤਾ ਨਾਲ ਕਰੋ। ਹਰਦਿਆਸ਼ੂ ਗੁਪਤਾ ਦੇ ਜੱਜ ਬਣਨ ਨਾਲ ਹੀ ਪਰਿਵਾਰ ’ਚ ਖੁਸ਼ੀਆ ਭਰਿਆ ਮਾਹੌਲ ਬਣ ਗਿਆ ਅਤੇ ਵਧਾਈਆ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਸ ਮੌਕੇ ਹਾਜਰ ਹਰਦਿਆਂਸ਼ੂ ਗੁਪਤਾ ਦੇ ਪਿਤਾ ਵਿਜੈ ਗੁਪਤਾ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਹਰਦਿਆਂਸ਼ੂ ਨੇ ਜਿਸ ਪ੍ਰਕਾਰ ਦਿਨ-ਰਾਤ ਮਿਹਨਤ ਕੀਤੀ ਹੈ, ਪ੍ਰਮਾਤਮਾ ਨੇ ਉਸੇ ਅਨੁਪਾਤ ’ਚ ਉਸ ਨੂੰ ਸਫਲਤਾ ਦਿੱਤੀ ਹੈ। ਉਸ ਦੇ ਪਿਤਾ ਨੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੈ ਵਕੀਲ ਹਾ ਅਤੇ ਮੇਰਾ ਪੁੱਤਰ ਜੱਜ, ਇਸ ਤੋਂ ਵੱਡੀ ਉਪਲੱਬਧੀ ਕੀ ਹੋ ਸਕਦੀ ਹੈ!
ਵਿਧਾਇਕ ਅਤੇ ਸੰਸਥਾਵਾਂ ਵੱਲੋਂ ਹਰਦਿਆਂਸ਼ੂ ਦਾ ਸਨਮਾਨ
ਪ੍ਰਾਪਰਟੀ ਯੂਨੀਅਨ, ਵਪਾਰ ਮੰਡਲ ਅਤੇ ਗਊਸ਼ਾਲਾ ਨਾਭਾ ਵੱਲੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਅਗਵਾਈ ਵਿੱਚ ਨਵੇ ਬਣੇ ਜੱਜ ਹਰਦਿਆਂਸੂ ਗੁਪਤਾ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਜੱਜ ਹਰਦਿਆਂਸੂ ਗੁਪਤਾ, ਉਨ੍ਹਾਂ ਦੇ ਪਿਤਾ ਵਿਜੇ ਗੁਪਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਰਿਆਸਤੀ ਸ਼ਹਿਰ ਨਾਭਾ ਨੂੰ ਮਾਣ ਦਾ ਅਹਿਸਾਸ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਵੱਖ-ਵੱਖ ਵਿਭਾਗਾਂ ’ਚ 304 ਨਵ-ਨਿਯੁਕਤ ਉਮੀਦਵਾਰਾਂ ਨੂੰ ਵੰਡੇ ਨਿਯੁਕਤੀ
ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ ਰਹਿਲ ਪ੍ਰਧਾਨ ਟਰੱਕ ਯੂਨੀਅਨ ਨਾਭਾ, ਸਤਪਾਲ ਮਿੱਤਲ, ਰਾਕੇਸ਼ ਗਰਗ ਸਾਧੂ ਰਾਮ ਦੇਵ ਰਾਜ ਵਾਲੇ, ਅਮਨ ਗੁਪਤਾ ਪ੍ਰਧਾਨ ਗਊਸ਼ਾਲਾ ਨਾਭਾ, ਬਿੱਕਰ ਸਿੰਘ ਅਗੇਤੀ, ਰਿੰਪੀ ਦੰਦਰਾਲਾ ਢੀਡਸਾ, ਇਸਾਨ ਬਾਂਸਲ, ਗੁਰਪ੍ਰੀਤ ਸਿੰਘ ਸਮਾਜ ਸੇਵਕ, ਰੋਹਿਤ ਬੱਤਾ, ਬਿਪਨ, ਸੰਜੀਵ ਕੁਮਾਰ, ਅਨਿਲ ਗੁਪਤਾ ਸੰਕਰ ਟ੍ਰੇਡਿੰਗ, ਰਾਜ ਕੁਮਾਰ ਕਾਲਾ, ਸੁਦਰਸ਼ਨ ਗੋਗਾ ਸਾਬਕਾ ਕੋਸਲਰ, ਨਿਤਿਨ ਗੁਪਤਾ , ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਹੁਦੇਦਾਰ ਮੌਜ਼ੂਦ ਸਨ।
ਵਿਧਾਇਕ ਦੇਵ ਮਾਨ ਵੱਲੋਂ ਨਿਰਮਾਣ ਅਧੀਨ ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਲਿਆ ਜਾਇਜ਼ਾ
ਨਾਭਾ ਸ਼ਹਿਰ ਨੂੰ ਬਹੁਤ ਜਲਦ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੋਂ ਮਿਲੇਗੀ ਵੱਡੀ ਰਾਹਤ : MLA Dev Mann
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ (MLA Dev Mann) ਵੱਲੋਂ ਨਾਭਾ ਵਿਖੇ ਬਣ ਰਹੇ 12 ਐਮਐਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਹਰ ਹਲਕੇ ’ਚ ਬਿਨ੍ਹਾਂ ਕਿਸੇ ਪੱਖਪਾਤ ਵੱਡੇ ਪੱਧਰ ’ਤੇ ਵਿਕਾਸ ਕਰਵਾਏ ਜਾ ਰਹੇ ਹਨ। (MLA Dev Mann)
ਇਸੇ ਕ੍ਰਮ ’ਚ ਨਾਭਾ ਵਿਖੇ ਪਲਾਂਟ ਦੀ ਸਟੈਬਲਾਈਜੇਸਨ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਹਾਜ਼ਰ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ, ਉਪ ਮੰਡਲ ਇੰਜੀਨੀਅਰ ਹਨੀਸ ਕੁਮਾਰ, ਜੇਈ ਰਵੀ ਕੁਮਾਰ ਅਤੇ ਕੰਮ ਕਰ ਰਹੀ ਏਜੰਸੀ ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ ਟਰੀਟਡ ਵਾਟਰ ਦੀ ਡਿਸਪੋਜ ਆਫ ਲਈ ਪਾਇਪ ਲਾਇਨ ਪਾਈ ਜਾ ਰਹੀ ਹੈ। ਇਸ ਦਾ ਕੰਮ 31 ਅਕਤੂਬਰ 2023 ਤੱਕ ਪੂਰਾ ਹੋ ਜਾਵੇਗਾ।
ਇਹ ਵੀ ਪੜ੍ਹੋ : ਮੋਬਾਇਲ ਐਪ ਜ਼ਰੀਏ ਖੁਦ ਹੀ ਆਨਲਾਈਨ ਬਣਾ ਸਕੋਗੇ ਆਯੂਸ਼ਮਾਨ ਕਾਰਡ
ਵਿਧਾਇਕ ਦੇਵ ਮਾਨ MLA Dev Mann ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਿੱਚ ਸੀਵਰੇਜ਼ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਬਹੁਤ ਜਲਦ ਨਾਭਾ ਸ਼ਹਿਰ ਦੇ ਬਾਕੀ ਹਿੱਸੇ ਵਿੱਚ ਸੀਵਰੇਜ ਪਾਇਪ ਪਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਅਸੋਕ ਅਰੌੜਾ ਬਲਾਕ ਪ੍ਰਧਾਨ ਸ਼ਹਿਰੀ, ਤੇਜਿੰਦਰ ਸਿੰਘ ਖਹਿਰਾ, ਜਗਵਿੰਦਰ ਸਿੰਘ ਪੂਨੀਆ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਨਾਭਾ ਵਿਖੇ ਸ਼ਰਧਾ ਨਾਲ ਭਗਵਾਨ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ
ਵਿਸ਼ਵਕਰਮਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ’ਚ ਵਿਧਾਇਕ ਦੇਵ ਮਾਨ ਨੇ ਕੀਤੀ ਸਿਰਕਤ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੇ ਕ੍ਰਿਸ਼ਨਾ ਪੁਰੀ ਵਿਖੇ ਸਥਿਤ ਵਿਸ਼ਵਕਰਮਾ ਮੰਦਿਰ ਵਿਖੇ ਸ਼ਿਲਪ ਕਲਾਂ ਦੇ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਥਾਨਕ ਵਿਸ਼ਵਕਰਮਾ ਬਿਰਾਦਰੀ ਦੇ ਆਗੂਆਂ ਵੱਲੋਂ ਕਰਵਾਏ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਹਲਕਾ ਆਪ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਇਹ ਵੀ ਪੜ੍ਹੋ : ਕਿਸਾਨ ਚਿੰਤਾ ਨਾ ਕਰਨ, ਮੀਂਹ ਝੋਨੇ ਦੀ ਫ਼ਸਲ ਲਈ ਰਹੇਗਾ ਲਾਹੇਵੰਦ
ਇਸ ਮੌਕੇ ਕੇਕ ਕੱਟਿਆ ਅਤੇ ਪ੍ਰਸ਼ਾਦ ਰੂਪ ’ਚ ਵਰਤਾਇਆ ਗਿਆ। ਵਿਧਾਇਕ ਦੇਵ ਮਾਨ ਵੱਲੋਂ ਸਮੂਹ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਭਗਵਾਨ ਵਿਸਵਕਰਮਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਗਿਆ ਕਿ ਭਗਵਾਨ ਵਿਸ਼ਵਕਰਮਾ ਨੇ ਕੁਦਰਤ ਅਤੇ ਮਨੁੱਖਤਾ ਦੋਨਾਂ ਨੂੰ ਹੱਥੀਂ ਕਿਰਤ ਦਾ ਵਰਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਬਾਬਾ ਜੀ ਦੀਆਂ ਸਿੱਖਿਆਵਾਂ ਦਾ ਪਾਲਣਾ ਕਰਦਿਆਂ ਹੱਥੀਂ ਕਿਰਤ ਕਰ ਮਿਹਨਤ ਅਤੇ ਈਮਾਨਦਾਰੀ ਭਰਪੂਰ ਜਿੰਦਗੀ ਬਿਤਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਚਰਨ ਸਿੰਘ ਐਮ ਡੀ ਮਲਕੀਤ ਕੰਬਾਇਨ ਨਾਭਾ, ਸੁਰਿੰਦਰਪਾਲ ਸਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਾਭਾ, ਭਗਵੰਤ ਸਿੰਘ ਰਾਮਗੜੀਆ, ਅਵਤਾਰ ਸਿੰਘ ਨੰਨੜੇ, ਤੇਜਿੰਦਰ ਸਿੰਘ ਖਹਿਰਾ, ਜੋਰਾ ਸਿੰਘ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਵਜੀਦਪੁਰ ਅਤੇ ਵੱਡੀ ਗਿਣਤੀ ਵਿੱਚ ਅਹੁਦੇਦਾਰ ਮੌਜ਼ੂਦ ਸਨ।
ਨਾਭਾ ਪੁੱਜੀ ਖੇਡਾਂ ਵਤਨ ਪੰਜਾਬ ਦੀਆਂ
2023 ਦੀ ਮਸ਼ਾਲ ਦਾ ਆਪ ਆਗੂਆਂ ਅਤੇ ਪ੍ਰਸ਼ਾਸ਼ਨ ਵੱਲੋ ਨਿੱਘਾ ਸਵਾਗਤ
ਖਿਡਾਰੀਆਂ ਅਤੇ ਨੌਜਵਾਨਾਂ ਨਾਲ ਮਸ਼ਾਲ ਲੈ ਕੇ ਦੋੜੇ ਐਸ.ਡੀ.ਐਮ ਨਾਭਾ ਅਤੇ ਚੇਅਰਮੈਨ ਜੱਸੀ ਸੋਹੀਆਂ ਵਾਲਾ
(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼ੁਰੂ ਕੀਤੀਆ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਹੋਣ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2023’ (kheda Watan Punjab Diya) ਦੇ ਆਗਾਜ ਨੂੰ ਲੈ ਕੇ ਲੁਧਿਆਣਾ ਤੋਂ ਸ਼ੁਰੂ ਹੋਈ ਮਸ਼ਾਲ ਦੇ ਹਲਕਾ ਨਾਭਾ ਪੁੱਜਣ ’ਤੇ ਆਪ ਆਗੂਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋ ਨਿੱਘਾ ਸਵਾਗਤ ਕੀਤਾ ਗਿਆ। ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਸੁਨੇਹਾ ਦਿੰਦੀ ਇਸ ਮਸ਼ਾਲ ਨੂੰ ਆਪਣੇ ਹੱਥੀਂ ਲੈ ਕੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਚੇਅਰਮੈਨ ਜੱਸੀ ਸੋਹੀਆਂ ਵਾਲਾ ਅਤੇ ਐਸ.ਡੀ.ਐਮ ਨਾਭਾ ਤਰਸੇਮ ਚੰਦ ਵੀ ਦੌੜੇ। ਇਸ ਮੌਕੇ ਖਿਡਾਰੀਆ ਅਤੇ ਸ਼ਹਿਰ ਵਾਸੀਆ ਵੱਲੋਂ ਦੋਨੋਂ ਆਗੂਆਂ ਨਾਲ ਦੌੜ ਲਗਾ ਕੇ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਅਤੇ ਮਸ਼ਾਲ ਨੂੰ ਰੋਹਟੀਪੁਲ ਮਾਰਗ ਰਾਹੀ ਵਿਦਾਇਗੀ ਦੇ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ।
ਖੇਡਾਂ ਵਤਨ ਪੰਜਾਬ ਦੀਆਂ ਨੂੰ ਲੈ ਕੇ ਹਰੇਕ ਵਰਗ ਦੇ ਖਿਡਾਰੀਆ ਵਿੱਚ ਭਾਰੀ ਉਤਸ਼ਾਹ : ਜੱਸੀ ਸੋਹੀਆਂ ਵਾਲਾ (kheda Watan Punjab Diya)
ਇਸ ਮੌਕੇ ਗੱਲਬਾਤ ਕਰਦਿਆ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਸੂਬੇ ਅੰਦਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਤਸ਼ਾਹਿਤ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਨਾਲ ਨੌਜਵਾਨਾਂ ਵਿੱਚ ਮੁੜ ਤੋਂ ਖੇਡਾਂ ਖੇਡਣ ਲਈ ਉਤਸ਼ਾਹ ਵਧਿਆ ਹੈ ਅਤੇ ਇਨ੍ਹਾਂ ਖੇਡਾਂ ਵਿੱਚ ਹਰ ਵਰਗ ਦੀ ਉਮਰ ਦੇ ਖਿਡਾਰੀ ਭਾਗ ਲੈ ਕੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਜੋ 1 ਸਤੰਬਰ ਤੋਂ ਸੁਰੂ ਹੋਣਗੀਆਂ ਜਿਨਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਵੱਲੋਂ ਆਨਲਾਈਨ ਰਜਿਸਟੇਸ਼ਨ ਦਾ ਕਾਰਜ ਸਿਖਰਾਂ ’ਤੇ ਚੱਲ ਰਿਹਾ ਹੈ।
ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ 1 ਸਤੰਬਰ ਤੋਂ 10 ਸਤੰਬਰ ਤੱਕ ਬਲਾਕ ਪੱਧਰੀ ਟੂਰਨਾਂਮੈਂਟ, 16 ਸਤੰਬਰ ਤੋਂ 26 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਅਤੇ 1 ਅਕਤੂਬਰ ਤੋਂ 20 ਅਕਤੂਬਰ ਤੱਕ ਰਾਜ ਪੱਧਰੀ ਟੂਰਨਾਂਮੈਂਟ ਕਰਵਾਏ ਜਾਣਗੇ। ਐਸ.ਡੀ.ਐਮ ਤਰਸੇਮ ਚੰਦ ਨੇ ਦੱਸਿਆ ਕਿ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਖੇਡਾਂ ਵਤਨ ਪੰਜਾਬ ਦੀਆਂ ਲਈ ਨੌਜਵਾਨਾਂ ਅਤੇ ਖਿਡਾਰੀਆਂ ਦਾ ਰੁਝਾਨ ਦੇਖਣਯੋਗ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਰਣਧੀਰ ਸਿੰਘ ਮੰਡੌਰ ਰੈਸਲਿੰਗ ਕੋਚ, ਰੁਪਿੰਦਰ ਸਿੰਘ ਬਾਲੀਵਾਲ ਕੋਚ, ਮਨਪ੍ਰੀਤ ਸਿੰਘ ਐਮ.ਡੀ. ਕਰਤਾਰ ਕੰਬਾਈਨ ਭਾਦਸੋਂ, ਪ੍ਰੋਂ. ਦੀਪਕ ਕੌਸ਼ਲ, ਪ੍ਰੋਂ.ਸੁਨੀਤਾ ਰਾਣੀ, ਮਾ. ਸਤਪਾਲ ਸਿੰਘ ਚੌਹਾਨ, ਤਰਨੀਂ ਭੁੱਲਰ, ਜਸਕਰਨਵੀਰ ਸਿੰਘ ਤੇਜੇ, ਤਰਨੀਂ ਭੁੱਲਰ ਆਦਿ ਵੀ ਮੌਜੂਦ ਸਨ। kheda Watan Punjab Diya
ਸਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰ
ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨੇ ਸ਼ੁਰੂ | Government Grain
ਬਿਨ੍ਹਾਂ ਠੋਸ ਯੋਜਨਾ ਗਰੀਬਾਂ ਪਰਿਵਾਰਾਂ ਦੀ ਮੱਦਦ ਲਈ ਸਿਆਸੀ ਆਗੂਆਂ ਅੱਗੇ ਆਉਣੇ ਸ਼ੁਰੂ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਸਸਤੇ (Government Grain) ਅਨਾਜ ਦੀ ਸਹੂਲਤ ਲੈਂਦੇ ਗਰੀਬ ਪਰਿਵਾਰਾਂ ਲਈ ਮੁਸੀਬਤ ਖੜੀ ਕਰ ਦਿੱਤੀ ਗਈ ਹੈ। ਸਰਵੇ ਦੇ ਹਵਾਲੇ ਨਾਲ ਕੱਟੇ ਜਾ ਰਹੇ ਗਰੀਬ ਪਰਿਵਾਰਾਂ ਦੇ ਕਾਰਡਾਂ ਨੇ ਖੁਰਾਕ ਸਪਲਾਈ ਵਿਭਾਗ ਨਾਲ ਸੰਬੰਧਤ ਗਰੀਬ ਪਰਿਵਾਰਾਂ ਦੀਆਂ ਔਕੜਾਂ ਵਧਾ ਦਿੱਤੀਆ ਹਨ ਅਤੇ ਗਰੀਬ ਪਰਿਵਾਰਾਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਦਿਲਚਸਪ ਹੈ ਕਿ ਸਰਕਾਰ ਵੱਲੋਂ ਇਹ ਕੰਮ ਉਸ ਸਮੇਂ ਕੀਤਾ ਗਿਆ ਹੈ।
ਜਦੋਂ ਮੰਡੀਆਂ ’ਚੋ ਕਣਕ ਦੀ ਫਸਲ ਖਤਮ ਹੋ ਚੁੱਕੀ ਹੈ ਜਿਸ ਕਾਰਨ ਸੰਭਵ ਹੈ ਕਿ ਸੱਸਤੇ ਅਨਾਜ ਤੋਂ ਸੱਖਣੇ ਹੋਏ ਗਰੀਬ ਪਰਿਵਾਰਾਂ ਨੂੰ ਆਉਂਦੇ ਸਮੇਂ ’ਚ ਮਹਿੰਗੇ ਭਾਅ ਦਾ ਆਟਾ ਖਰੀਦਣਾ ਪੈ ਜਾਵੇ। ਰੋਜ਼ਾਨਾ ਪੱਧਰੀ ਸੈਂਕੜੇ ਗਰੀਬ ਪਰਿਵਾਰ ਰਾਸ਼ਨ ਡਿੱਪੂ ਹੋਲਡਰਾਂ ਕੋਲ ਆਪਣੇ ਨਾਮ ਕੱਟੇ ਜਾਣ ਦੀ ਪੁਸ਼ਟੀ ਕਰਨ ਬਾਦ ਖੁਰਾਕ ਅਤੇ ਸਪਲਾਈ ਵਿਭਾਗ ਵਿਖੇ ਕਾਰਡ ਨਾ ਕੱਟਣ ਦੀ ਅਪੀਲ ਨੁਮਾ ਬੇਨਤੀ ਪੱਤਰ ਦਾਖਲ ਕਰਵਾ ਰਹੇ ਹਨ ਹਾਲਾਂਕਿ ਫਿਲਹਾਲ ਸਪੱਸ਼ਟ ਨਹੀਂ ਹੋਇਆ ਕਿ ਉਪਰੋਕਤ ਪਰਿਵਾਰਾਂ ਨੂੰ ਰਾਹਤ ਕਿਵੇ ਮਿਲੇਗੀ? ਦੂਜੇ ਪਾਸੇ ਬਿਨਾਂ ਕਿਸੇ ਠੋਸ ਯੋਜਨਾ ਜਾਂ ਉਪਰਾਲੇ ਹਲਕੇ ਦੇ ਸਿਆਸੀ ਆਗੂ ਇਨ੍ਹਾਂ ਗਰੀਬ ਪਰਿਵਾਰਾਂ ਦੇ ਹੱਕ ’ਚ ਨਿਤਰਨੇ ਸ਼ੁਰੂ ਹੋ ਗਏ ਹਨ। ਅਕਾਲੀ ਕੌਂਸਲਰ ਖੁਸ਼ਹਾਲ ਬਬਲੂ ਦੀ ਅਗਵਾਈ ’ਚ ਮਾਮਲਾ ਹਲਕਾ ਵਿਧਾਇਕ ਤੱਕ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਇਨ੍ਹਾਂ ਸੂਬਿਆਂ ’ਚ ਅਗਲੇ 2 ਦਿਨ ਭਾਰੀ ਮੀਂਹ ਦੀ ਸੰਭਾਵਨਾ
ਜਿੱਥੋਂ ਵਿਧਾਇਕ ਦੇਵ ਮਾਨ ਗਰੀਬ ਪਰਿਵਾਰਾਂ ਨੂੰ ਭਰੋਸਾ ਦੇ ਰਹੇ ਹਨ ਕਿ ਯੋਗ ਲਾਭਪਾਤਰੀਆ ਦੇ ਕਾਰਡ ਨਹੀਂ ਕੱਟੇ ਜਾਣਗੇ। ਭਾਜਪਾ ਐਸਸੀ ਜ਼ਿਲ੍ਹਾ ਮੋਰਚਾ ਪ੍ਰਧਾਨ ਬਰਿੰਦਰ ਬਿੱਟੂ ਅਨੁਸਾਰ ਸੱਤਾ ਦਾ ਆਨੰਦ ਮਾਣਦੀ ਆਪ ਸਰਕਾਰ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਪੰਜਾਬ ਸਰਕਾਰ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਜਾ ਰਹੀ ਹੈ ਜਿਸ ਨਾਲ ਇੱਕ ਪਾਸੇ ਗਰੀਬ ਪਰਿਵਾਰਾਂ ਦੇ ਕਾਰਡ ਕੱਟਣਗੇ ਤਾਂ ਦੂਜੇ ਪਾਸੇ ਉਨ੍ਹਾਂ ਨੂੰ 600 ਯੂਨਿਟ ਤੋਂ ਵੱਧ ਖਪਤ ’ਤੇ ਵਾਧੂ ਬਿਜਲੀ ਬਿੱਲ ਦੀ ਸਹੂਲਤ ਤੋ ਵੀ ਇਨ੍ਹਾਂ ਗਰੀਬ ਪਰਿਵਾਰਾਂ ਨੂੰ ਲਾਂਭੇ ਕਰਨ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ।
ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀ ਗਰੀਬਾਂ ਨੂੰ ਰਾਹਤ ਨਹੀਂ ਦੇ ਸਕਦੇ ਤਾਂ ਗਰੀਬਾਂ ਨੂੰ ਕਣਤਾਉ ਨਾ। ਉਨ੍ਹਾਂ ਆਪ ਵਿਧਾਇਕਾਂ ਨੂੰ ਕਿਹਾ ਕਿ ਇਨ੍ਹਾਂ ਗਰੀਬ ਪਰਿਵਾਰਾਂ ਨੇ ਤੁਹਾਨੂੰ ਸੱਤਾ ਦਿਵਾਈ ਹੈ ਪਰੰਤੂ ਤੁਸੀ ਤਾਂ ਉਨ੍ਹਾਂ ਦੀ ਰੋਟੀ ਖੋਹਣ ਲੱਗ ਪਏ। ਉਨ੍ਹਾਂ ਕਿਹਾ ਕਿ ਹੁਣ ਇਹ ਗਰੀਬ ਪਰਿਵਾਰ ਹੀ ਤੁਹਾਨੂੰ ਘਰ ਬੈਠਾਉਣਗੇ। ਉਨ੍ਹਾਂ ਗਰੀਬ ਪਰਿਵਾਰਾਂ ਦੇ ਹੱਕ ’ਚ ਖੜਨ ਦੀ ਵਕਾਲਤ ਕਰਦਿਆਂ ਕਿਹਾ ਕਿ ਕਿਸੇ ਗਰੀਬ ਪਰਿਵਾਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਲੋੜ ਪੈਣ ’ਤੇ ਹਰ ਹਲਕੇ ’ਚ ਪ੍ਰਦਰਸ਼ਨ ਹੋਣਗੇ। ਉਪਰੋਕਤ ਵਰਤਾਰੇ ਤੋਂ ਸਪੱਸ਼ਟ ਹੈ ਕਿ ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡਾਂ ਦਾ ਕ੍ਰਮ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨ ਜਾ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਕੀ ਉਪਰਾਲੇ ਕਰਦੀ ਹੈ, ਇਸ ਲਈ ਆਉਣ ਵਾਲੇ ਸਮੇਂ ਦੀ ਉਡੀਕ ਕਰਨੀ ਪਵੇਗੀ।
ਕੀ ਕਹਿੰਦੇ ਹਲਕਾ ਨਾਭਾ ਤੋਂ ਆਪ ਵਿਧਾਇਕ | Government Grain
ਗਰੀਬ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਫੂਡ ਐਂਡ ਸਪਲਾਈ ਦਫਤਰ ਨਾਭਾ ਪੁੱਜੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਨਾਭਾ ਵਿਖੇ ਲੋੜਵੰਦ ਪਰਿਵਾਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਦੀ ਜਾਂਚ ਕਰਕੇ ਦੁਬਾਰਾ ਬਣਾਉਣ ਲਈ ਸੰਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਫੂਡ ਸਪਲਾਈ ਦਫਤਰ ਵਿਖੇ ਪੁੱਜੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੂੰ ਰਾਸ਼ਨ ਕਾਰਡ ਕੱਟੇ ਜਾਣ ਵਾਲੇ ਕੁਝ ਲੋਕਾਂ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ। ਵਿਧਾਇਕ ਦੇਵਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਫੂਡ ਸਪਲਾਈ ਦਫਤਰ ਵਿੱਚ ਤਕਰੀਬਨ 600 ਪਰਿਵਾਰਾਂ ਵੱਲੋਂ ਅਰਜੀਆਂ ਦਿੱਤੀਆਂ ਗਈਆ ਹਨ।
ਜਿਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ। ਦੇਵ ਮਾਨ ਨਾਭਾ ਨੇ ਸਖਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਕਿਸੇ ਵੱਲੋਂ ਜਾਣਬੁੱਝ ਕੇ ਗਰੀਬ ਤੇ ਲੋੜਵੰਦ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋੜਵੰਦ ਲੋਕਾਂ ਨੂੰ ਵੀ ਕਿਹਾ ਕਿ ਜੇਕਰ ਕਿਸੇ ਨੇ ਗਲਤ ਜਾਣਸੱਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰਕਾਰੀ ਦੇ ਕੇ ਰਾਸ਼ਨ ਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖਿਲਾਫ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਦੀਂ ਜਾਵੇਗੀ । ਇਸ ਮੌਕੇ ਉਨ੍ਹਾਂ ਨਾਲ ਇੰਸਪੈਕਟਰ ਵਰਿੰਦਰ ਸਿੰਘ ਵੀ ਮੌਜੂਦ ਸਨ।
ਨਾਭਾ ਪੁਲਿਸ ਨੇ ਦੋ ਦਿਨਾਂ ਤੋਂ ਘਰ ਪਈ ਨਵ-ਵਿਆਹੁਤਾ ਦੀ ਲਾਸ਼ ਬਰਾਮਦ ਕੀਤੀ
ਮ੍ਰਿਤਕਾ ਦੇ ਮਾਪਿਆਂ ਪਤੀ ’ਤੇ ਲਾਏ ਦੋਸ਼, ਨਾਭਾ ਪੁਲਿਸ ਮਾਮਲੇ ਦੀ ਤਫਤੀਸ਼ ’ਚ ਜੁੱਟੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਪੁਲਿਸ ਵੱਲੋਂ ਦੋ ਦਿਨਾਂ ਦੋ ਲਾਪਤਾ ਨਵ-ਵਿਆਹੁਤਾ ਦੀ ਲਾਸ਼ ਉਸ ਦੇ ਘਰੋਂ ਬਰਾਮਦ ਕੀਤੀ ਗਈ। ਮਿ੍ਰਤਕਾ ਦਾ ਨਾਮ 22 ਸਾਲਾਂ ਜਸਵਿੰਦਰ ਕੌਰ ਪਤਨੀ ਅਮਨ ਵਾਸੀ ਗੋਬਿੰਦ ਨਗਰ ਨੇੜੇ 40 ਨੰਬਰ ਫਾਟਕ ਨਾਭਾ ਵਜੋਂ ਹੋਈ ਜਿਸ ਦੇ ਪੇਕੇ ਸਨੋਰ ਜ਼ਿਲ੍ਹਾ ਪਟਿਆਲਾ ਦੇ ਹਨ ਜਦਕਿ ਉਹ ਫਰਵਰੀ 2023 ’ਚ ਨਾਭਾ ਦੇ ਅਮਨ ਨਾਮੀ ਵਿਅਕਤੀ ਨਾਲ ਵਿਆਹੀ ਗਈ ਸੀ ਜੋ ਕਿ ਪ੍ਰਾਈਵੇਟ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਮੌਕੇ ’ਤੇ ਮੌਜੂਦ ਗੁਆਂਢੀਆ ਦੱਸਿਆ ਕਿ ਦੋਵੇਂ ਪਤੀ-ਪਤਨੀ ’ਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ। (Murder )
ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ
ਪਿਛਲੇ ਦਿਨੀਂ ਦੋਵਾਂ ਵਿਚਕਾਰ ਝਗੜੇ ਨੂੰ ਪੁਲਿਸ ਵੱਲੋਂ ਨਿਪਟਾ ਕੇ ਘਰ ਭੇਜਿਆ ਸੀ ਅਤੇ ਮਿ੍ਰਤਕਾ 15 ਦਿਨ ਬਾਅਦ ਪਤੀ ਘਰ ਵਾਪਸ ਪਰਤੀ ਸੀ। ਗੁਆਂਢੀਆ ਨੇ ਦੱਸਿਆ ਕਿ ਮਿ੍ਰਤਕਾ ਨੂੰ ਉਨ੍ਹਾਂ ਐਤਵਾਰ ਨੂੰ ਦੇਖਿਆ ਸੀ ਜਿਸ ਬਾਅਦ ਹੋਇਆ ਕੀ ਉਨ੍ਹਾਂ ਨੂੰ ਨਹੀਂ ਪਤਾ ਪਰੰਤੂ ਅੱਜ ਪੁਲਿਸ ਦੇਖ ਕੇ ਉਨ੍ਹਾਂ ਨੂੰ ਹੈਰਾਨੀ ਜ਼ਰੂਰ ਹੋਈ ਹੈ। ਪੁਸ਼ਟੀ ਕਰਦਿਆਂ ਐਸਐਚਓ ਕੋਤਵਾਲੀ ਨਾਭਾ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਲਗਭਗ ਦੋ ਦਿਨ ਘਰ ਦੇ ਅੰਦਰ ਹੀ ਪਈ ਰਹੀ ਜਿਸ ਨੂੰ ਅੱਜ ਨਾਭਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੈ।
ਮ੍ਰਿਤਕਾ ਦਾ ਵਿਆਹ ਫਰਵਰੀ 2023 ’ਚ ਹੋਇਆ (Murder)
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਵਿਆਹ ਫਰਵਰੀ 2023 ’ਚ ਹੋਇਆ ਸੀ ਅਤੇ ਪਤੀ-ਪਤਨੀ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਬੀਤੇ ਦਿਨ ਜਦੋਂ ਮ੍ਰਿਤਕਾ ਦੀ ਮਾਤਾ ਨੇ ਆ ਕੇ ਸ਼ਿਕਾਇਤ ਕੀਤੀ ਕਿ ਉਸ ਦੀ ਲੜਕੀ ਗਾਇਬ ਹੈ ਅਤੇ ਉਸ ਨਾਲ ਉਸ ਦੇ ਪਤੀ ਦਾ ਮੋਬਾਇਲ ਬੰਦ ਆ ਰਹੇ ਹਨ। ਮਾਮਲੇ ’ਚ ਅਗਲੇਰੀ ਪੜਤਾਲ ਸੰਬੰਧੀ ਜਦੋਂ ਪੁਲਿਸ ਗੋਬਿੰਦ ਨਗਰ ਪੁੱਜੀ ਤਾਂ ਮਿ੍ਰਤਕਾ ਜਸਵਿੰਦਰ ਕੌਰ ਦੀ ਲਾਸ਼ ਘਰ ਅੰਦਰ ਪਾਈ ਗਈ। ਮੁੱਢਲੀ ਪੜਤਾਲ ਤੋਂ ਨਜ਼ਰ ਆਇਆ ਹੈ ਕਿ ਮਿ੍ਰਤਕਾ ਦੀ ਹੱਤਿਆ ਦੋ ਦਿਨ ਪਹਿਲਾਂ ਗਲਾ ਘੁੱਟਣ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਮਾਤਾ ਪਿਤਾ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਪੋਸਟ ਮਾਰਟਮ ਬਾਅਦ ਅਮਲ ’ਚ ਲਿਆਂਦੀ ਜਾਏਗੀ।
ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ
ਫਾਇਰ ਬ੍ਰਿਗੇਡ ਅਧਿਕਾਰੀਆਂ ‘ਤੇ ਦੇਰ ਨਾਲ ਸਰਗਰਮ ਹੋਣ ਦੇ ਲੱਗੇ ਦੋਸ਼
ਅਣਗਹਿਲੀ ਵਰਤਣ ਵਾਲੇ ਫਾਇਰ ਬ੍ਰਿਗੇਡ ਅਧਿਕਾਰੀ ਮੁਅੱਤਲ : ਹਲਕਾ ਵਿਧਾਇਕ ਦੇਵ ਮਾਨ
(ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਵਿਖੇ ਬੀਤੀ ਦੇਰ ਰਾਤ ਕੱਪੜੇ ਦੇ ਸ਼ੋਅ ਰੂਮ ‘ਚ ਲੱਗੀ ਭਿਆਨਕ ਅੱਗ ਨਾਲ ਸੰਬੰਧਤ ਵਪਾਰੀ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਸਥਾਨਕ ਨਾਗਰਾ ਚੌਕ ਵਿਖੇ ਕੱਪੜੇ ਦੇ ਸ਼ੋਅਰੂਮ ‘ਚ ਲੱਗੀ ਜਿਸ ਨੂੰ ਬੁਝਾਉਣ ਅਤੇ ਕਾਬੂ ਪਾਉਣ ਲਈ ਨਾਭਾ ਨਾਲ ਮਾਲੇਰਕੋਟਲਾ ਅਤੇ ਪਟਿਆਲਾ ਦੀਆਂ ਫਾਇਰ ਬ੍ਰਿਗੇਡ ਗੱਡੀਆਂ ਨੂੰ ਸੱਦਣਾ ਪਿਆ। ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਨਾਭਾ ਵਾਸੀਆਂ ਦੋਸ਼ ਲਾਏ ਕਿ ਅੱਗ ਅਚਾਨਕ ਲੱਗੀ ਅਤੇ ਲਗਾਤਾਰ ਫੈਲਦੀ ਰਹੀ ਪਰੰਤੂ ਬਿਜਲੀ ਬੋਰਡ ਅਧਿਕਾਰੀਆਂ ਤੋਂ ਇਲਾਵਾ ਮੌਕੇ ‘ਤੇ ਨਾ ਹੀ ਸਮੇਂ ਸਿਰ ਫਾਇਰ ਬ੍ਰਿਗੇਡ ਸਟਾਫ ਪੁੱਜਾ ਅਤੇ ਨਾ ਹੀ ਕੋਈ ਸਮਾਜਿਕ ਜਾਂ ਰਾਜਨੀਤੀਕ ਆਗੂ। ਉਨ੍ਹਾਂ ਕਿਹਾ ਕਿ ਅੱਗ ਪਿੰਕੀ ਪ੍ਰਿੰਟ ਹਾਊਸ ਵਾਲਿਆਂ ਦੀ ਦੁਕਾਨ ‘ਤੇ ਲੱਗੀ ਜੋ ਕਿ ਲਗਭਗ ਢਾਈ ਘੰਟੇ ਲੱਗੀ ਰਹੀ ਪਰੰਤੂ ਪ੍ਰਸ਼ਾਸ਼ਨ ਵੱਲੋ ਕੋਈ ਮੱਦਦ ਨਹੀਂ ਕੀਤੀ ਗਈ ਅਤੇ ਕੋਈ ਵੀ ਜਿੰਮੇਵਾਰ ਅਧਿਕਾਰੀ ਨਾ ਪੁਹੰਚਿਆ।
ਕੀ ਕਿਹਾ ਕੱਪੜੇ ਦੇ ਸ਼ੋਅਰੂਮ ਮਾਲਕ ਨੇ
ਇਸ ਮੌਕੇ ਹਾਜ਼ਰ ਕੱਪੜੇ ਦੇ ਸ਼ੋਅਰੂਮ ਮਾਲਕ ਨੇ ਦੱਸਿਆ ਕਿ ਉਸ ਨੂੰ ਘਟਨਾ ਦੀ ਜਾਣਕਾਰੀ ਨਾਲ ਦੇ ਗੁਆਂਢੀ ਨੇ ਰਾਤੀ ਇੱਕ ਵਜੇ ਦੱਸਿਆ ਕਿ ਉਸ ਦੀ ਦੁਕਾਨ ‘ਚੋਂ ਧੂੰਆਂ ਨਿਕਲ ਰਿਹਾ ਹੈ, ਆ ਕੇ ਦੇਖੋ। ਉਸ ਨੇ ਦੱਸਿਆ ਕਿ ਜਦੋਂ ਮੈ ਆ ਕੇ ਦੇਖਿਆ ਤਾਂ ਅੱਗ ਕਾਫ਼ੀ ਫੈਲ ਚੁੱਕੀ ਸੀ ਅਤੇ ਫਾਇਰ ਬ੍ਰਿਗੇਡ ਗੱਡੀ ਕੋਲ ਇੱਕ ਵਾਰ ਤੋਂ ਬਾਅਦ ਪਾਣੀ ਹੀ ਉਪਲੱਬਧ ਨਾ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਜੇ ਸਮੇਂ ਸਿਰ ਫਾਇਰ ਬ੍ਰਿਗੇਡ ਸਟਾਫ ਪੁੱਜ ਜਾਂਦਾ ਤਾਂ ਵੱਡਾ ਵਿੱਤੀ ਨੁਕਸਾਨ ਹੋਣੋ ਬਚ ਸਕਦਾ ਸੀ ਪਰੰਤੂ ਫਾਇਰ ਬ੍ਰਿਗੇਡ ਅਧਿਕਾਰੀ ਟੁੱਟੀ ਪਾਇਪ ਦਾ ਹਵਾਲਾ ਦੇ ਕੇ ਪਾਣੀ ਤੱਕ ਦੀ ਕਮੀ ਦੇ ਤਕਨੀਕੀ ਹਵਾਲੇ ਦਿੰਦੇ ਰਹੇ। ਦੱਸਣਯੋਗ ਹੈ ਕਿ ਅੱਗ ਲੱਗੇ ਸ਼ੋਅਰੂਮ ਦੇ ਆਸ ਪਾਸ ਕੱਪੜੇ ਦੇ ਵੱਡਾ ਬਾਜ਼ਾਰ ਹੈ ਜਿਸ ਕਾਰਨ ਸੰਭਾਵਿਤ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ।
ਕੀ ਕਿਹਾ ਹਲਕਾ ਵਿਧਾਇਕ ਨੇ
ਜਿਥੇ ਫਾਇਰ ਬ੍ਰਿਗੇਡ ਅਧਿਕਾਰੀ ਘਟਨਾ ਸਮੇਂ ਅੱਗ ‘ਤੇ ਕਾਬੂ ਪਾਉਣ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ‘ਤੇ ਪਾ ਕੇ ਕਾਬੂ ਪਾਈ ਅੱਗ ਦੇ ਕਾਰਜ ਦੇ ਸੋਹਲੇ ਗਾਉਂਦੇ ਰਹੇ ਉਥੇ ਦਿਨ ਸਮੇਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਫਾਇਰ ਬ੍ਰਿਗੇਡ ਸਟਾਫ ਵੱਲੋਂ ਵਰਤੀ ਕਥਿਤ ਅਣਗਹਿਲੀ ਦੇ ਦੋਸ਼ਾਂ ਤੋਂ ਨਾਰਾਜ਼ ਹੋ ਗਏ। ਹਲਕਾ ਵਿਧਾਇਕ ਦੇਵ ਮਾਨ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦਿਆਂ ਕਥਿਤ ਅਣਗਹਿਲੀ ਵਰਤਣ ਵਾਲੇ ਫਾਇਰ ਬ੍ਰਿਗੇ‍ਡ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ। ਹਲਕਾ ਵਿਧਾਇਕ ਦੀ ਸਖਤ ਕਾਰਵਾਈ ਬਾਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਸ਼ੋਸ਼ਲ ਮੀਡੀਆ ਤੋਂ ਅੱਗ ਲੱਗਣ ਦੀ ਘਟਨਾ ਦੀਆਂ ਵੀਡੀਓ ਮਿਟਾ ਦਿੱਤੀਆਂ ਅਤੇ ਪੱਖ ਜਾਣਨ ਲਈ ਕਈ ਵਾਰ ਕੀਤੇ ਫੋਨ ਦਾ ਜੁਆਬ ਦੇਣਾ ਵੀ ਉਚਿੱਤ ਨਾ ਸਮਝਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।