TATA IPL 2023 - Sach Kahoon Punjabi

IPL 2023 : ਚੈੱਨਈ 5ਵੀਂ ਵਾਰ ਆਈਪੀਐੱਲ ਚੈਂਪੀਅਨ
ਜਡੇਜਾ ਨੇ ਆਖਿਰੀ ਦੋ ਗੇਂਦਾਂ ’ਤੇ ਬਣਾਈਆਂ 10 ਦੌੜਾਂ | TATA IPL 2023

ਧੋਨੀ ਨੇ ਰੋਹਿਤ ਦੀ ਕੀਤੀ ਬਰਾਬਰੀ

ਅਹਿਮਦਾਬਾਦ, (ਏਜੰਸੀ)। ਚੈੱਨਈ ਸੁਪਰ ਕਿੰਗਜ ਨੇ ਆਈਪੀਐੱਲ (TATA IPL 2023) 2023 ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਗਏ ਫਾਈਨਲ ਮੁਕਾਬਲੇ ’ਚ ਚੈੱਨਈ ਨੇ ਗੁਜਰਾਤ ਟਾਈਂਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। 25 ਗੇਂਦਾਂ ’ਤੇ 47 ਦੋੜਾਂ ਬਣਾਉਣ ਵਾਲੇ ਡੇਵੋਨ ਕਾਨਵੇ ਪਲੇਅਰ ਆਫ ਦਾ ਮੈਚ ਬਣੇ। ਚੈੱਨਈ ਨੂੰ ਆਖਰੀ ਦੋ ਗੇਂਦਾਂ ’ਤੇ 10 ਦੌੜਾਂ ਦੀ ਜ਼ਰੂਰਤ ਸੀ। ਰਵਿੰਦਰ ਜਡੇਜਾ ਨੇ ਪੰਜਵੀਂ ਗੇਂਦ ’ਤੇ ਛੱਕਾ ਅਤੇ ਆਖਰੀ ਗੇਂਦ ’ਤੇ ਚੌਕਾ ਲਾ ਕੇ ਸੀਐਸਕੇ ਨੂੰ ਪੰਜਵੀਂ ਵਾਰ ਆਈਪੀਐਲ ਚੈਂਪੀਅਨ ਬਣਾਇਆ। ਇਸ ਦੇ ਨਾਲ ਹੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਵੱਧ ਆਈਪੀਐੱਲ ਖਿਤਾਬ ਜਿੱਤਣ ਦੇ ਮਾਮਲੇ ’ਚ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ ਹੈ। ਰੋਹਿਤ ਨੇ ਆਪਣੀ ਕਪਤਾਨੀ ’ਚ ਮੁੰਬਈ ਨੂੰ ਪੰਜ ਵਾਰ ਜੇਤੂ ਬਣਾਇਆ ਹੈ। ਹੁਣ ਧੋਨੀ ਵੀ ਚੇਨਈ ਨੂੰ ਪੰਜ ਵਾਰ ਚੈਂਪੀਅਨ ਬਣਾ ਚੁੱਕੇ ਹਨ। ਚੇਨਈ ਨੇ ਇਸ ਤੋਂ ਪਹਿਲਾਂ 2010, 2011, 2018 ਅਤੇ 2021 ’ਚ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ : ਐਨਡੀਪੀਐੱਸ ਐਕਟ ਦੇ ਤਹਿਤ ਬਰਾਮਦ ਨਸ਼ੇ ਕੀਤੇ ਨਸ਼ਟ

15 ਓਵਰਾਂ ’ਚ ਬਣਾਈਆਂ 171 ਦੌੜਾਂ | TATA IPL 2023

ਰਿਜਰਵ ਡੇਅ ’ਤੇ ਖੇਡੇ ਗਏ ਫਾਈਨਲ ਮੈਚ ’ਚ ਧੋਨੀ ਨੇ (TATA IPL 2023) ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਗੁਜਰਾਤ ਨੇ 20 ਓਵਰਾਂ ’ਚ ਚਾਰ ਵਿਕਟਾਂ ਗੁਆ ਕੇ 214 ਦੌੜਾਂ ਬਣਾਈਆਂ। ਸਾਈ ਸੁਦਰਸ਼ਨ ਨੇ 47 ਗੇਂਦਾਂ ’ਤੇ 96 ਦੌੜਾਂ ਦੀ ਜਬਰਦਸਤ ਪਾਰੀ ਖੇਡੀ। ਮੀਂਹ ਕਾਰਨ ਚੈੱਨਈ ਨੂੰ 15 ਓਵਰਾਂ ’ਚ 171 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ 15ਵੇਂ ਓਵਰ ਦੀ ਆਖਰੀ ਗੇਂਦ ’ਤੇ 5 ਵਿਕਟਾਂ ਗੁਆ ਕੇ ਇਹ ਹਾਸਲ ਕਰ ਲਿਆ। ਸੀਐੱਸਕੇ ਨੂੰ ਆਖਰੀ ਓਵਰ ’ਚ 13 ਦੌੜਾਂ ਦੀ ਜ਼ਰੂਰਤ ਸੀ। ਮੋਹਿਤ ਸ਼ਰਮਾ ਦੇ ਸਾਹਮਣੇ ਸ਼ਿਵਮ ਦੂਬੇ ਅਤੇ ਰਵਿੰਦਰ ਜਡੇਜਾ ਸਟ੍ਰਾਈਕ ’ਤੇ ਸਨ।

ਚਾਹਰ ਨੇ ਗਿੱਲ ਅਤੇ ਸਾਹਾ ਦੋਵਾਂ ਦੇ ਕੈਚ ਛੱਡੇ | TATA IPL 2023

ਦੀਪਕ ਚਾਹਰ ਨੇ ਪਾਵਰਪਲੇ ’ਚ ਰਿਧੀਮਾਨ (TATA IPL 2023) ਸਾਹਾ ਅਤੇ ਸ਼ੁਭਮਨ ਗਿੱਲ ਦੋਵਾਂ ਦੇ ਕੈਚ ਛੱਡੇ। ਦੂਜੇ ਓਵਰ ਦੀ ਚੌਥੀ ਗੇਂਦ ’ਤੇ ਤੁਸਾਰ ਦੇਸਪਾਂਡੇ ਨੇ ਲੈੱਗ ਸਟੰਪ ’ਤੇ ਚੰਗੀ ਲੈਂਥ ਸੁੱਟ ਦਿੱਤੀ। ਗਿੱਲ ਇਸ ਨੂੰ ਫਲਿਕ ਕਰਦੇ ਹਨ, ਗੇਂਦ ਵਰਗ ਲੈੱਗ ’ਤੇ ਚਾਹਰ ਕੋਲ ਜਾਂਦੀ ਹੈ। ਪਰ ਚਾਹਰ ਨੇ ਕੈਚ ਛੱਡ ਦਿੱਤਾ। ਇਸ ਤਰ੍ਹਾਂ ਗਿੱਲ ਨੂੰ 3 ਦੌੜਾਂ ਦੇ ਸਕੋਰ ’ਤੇ ਜੀਵਨਦਾਨ ਮਿਲਿਆ। ਚਾਹਰ ਨੇ ਇਸ ਤੋਂ ਬਾਅਦ ਪੰਜਵੇਂ ਓਵਰ ’ਚ ਆਪਣੀ ਹੀ ਗੇਂਦ ’ਤੇ ਸਾਹਾ ਦਾ ਕੈਚ ਛੱਡ ਦਿੱਤਾ। ਉਸ ਨੇ ਪਹਿਲੀ ਗੇਂਦ ਸ਼ਾਰਟ ਪਿੱਚ ਨੂੰ ਹੌਲੀ ਕੀਤੀ। ਸਾਹਾ ਸਾਹਮਣੇ ਵੱਲ ਸ਼ਾਟ ਖੇਡਦੇ ਹਨ, ਗੇਂਦ ਚਾਹਰ ਵੱਲ ਆਉਂਦੀ ਹੈ, ਪਰ ਉਹ ਕੈਚ ਨੂੰ ਛੱਡ ਦਿੰਦੇ ਹਨ।

ਮੀਂਹ ਕਾਰਨ 2 ਘੰਟੇ ਰੋਕਿਆ ਖੇਡ | TATA IPL 2023

ਪਹਿਲੀ ਪਾਰੀ 9:20 ਵਜੇ ਸਮਾਪਤ ਹੋਣ (TATA IPL 2023) ਤੋਂ ਬਾਅਦ ਦੂਜੀ ਪਾਰੀ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਈ। ਵਿਵੀਅਨ ਡਿਵਾਈਨ ਨੇ ਇਸ ਦੌਰਾਨ 10 ਮਿੰਟ ਤੱਕ ਪ੍ਰਦਰਸਨ ਕੀਤਾ। ਇਸ ਕਾਰਨ ਦੂਜੀ ਪਾਰੀ 20 ਮਿੰਟ ਦੀ ਦੇਰੀ ਨਾਲ 9:55 ’ਤੇ ਸ਼ੁਰੂ ਹੋਈ। ਪਰ 3 ਗੇਂਦਾਂ ਬਾਅਦ ਮੀਂਹ ਪੈ ਗਿਆ। 15 ਮਿੰਟ ਹੀ ਮੀਂਹ ਪਿਆ ਪਰ ਮੈਦਾਨ ਗਿੱਲਾ ਹੋਣ ਕਾਰਨ ਦੂਜੀ ਪਾਰੀ 12:10 ਵਜੇ ਸ਼ੁਰੂ ਹੋਈ। 5 ਓਵਰ ਘੱਟ ਹੋਏ ਅਤੇ ਸੀਐਸਕੇ ਨੂੰ 15 ਓਵਰਾਂ ’ਚ 171 ਦੌੜਾਂ ਦਾ ਟੀਚਾ ਮਿਲਿਆ।

IPL FINAL 2023 : ਅਹਿਮਦਾਬਾਦ ’ਚ ਅੱਜ ਫਿਰ ਮੀਂਹ ਦੀ ਸੰਭਾਵਨਾ
ਜੇਕਰ ਅੱਜ ਵੀ ਮੈਚ ਰੱਦ ਹੋਇਆ ਤਾਂ ਗੁਜਰਾਤ ਬਣੇਗਾ ਚੈਂਪੀਅਨ | TATA IPL 2023

ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਅੱਜ ਰਿਜਰਵ ਡੇਅ ’ਤੇ ਫਾਈਨਲ (TATA IPL 2023) ਮੈਚ ਚੇਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਟਨਸ ਵਿਚਕਾਰ ਖੇਡਿਆ ਜਾਵੇਗਾ। ਆਈਪੀਐਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਫਾਈਨਲ ਰਿਜਰਵ ਡੇਅ ’ਤੇ ਹੋ ਰਿਹਾ ਹੈ। ਐਤਵਾਰ ਨੂੰ ਅਹਿਮਦਾਬਾਦ ’ਚ ਮੀਂਹ ਪਿਆ, ਜਿਸ ਕਾਰਨ ਮੈਚ ਨਹੀਂ ਹੋ ਪਾਇਆ। ਇਸ ਕਾਰਨ ਇਹ ਮੈਚ ਅੱਜ ਸ਼ਾਮ 7:30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।

ਆਈਪੀਐੱਲ ਫਾਈਨਲ ਮੈਚ ਦਰਮਿਆਨ (TATA IPL 2023) ਅਹਿਮਦਾਬਾਦ ਦੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ 5 ਵਜੇ ਦੇ ਕਰੀਬ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੀਬੀਸੀ ਮੌਸਮ ਮੁਤਾਬਕ ਸ਼ਾਮ ਕਰੀਬ 6 ਵਜੇ ਤੋਂ ਰਾਤ 9.30 ਵਜੇ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਜ ਵੀ ਮੈਚ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ। ਚੈੱਨਈ 10ਵੀਂ ਵਾਰ ਫਾਈਨਲ ਖੇਡੇਗੀ, ਟੀਮ 4 ਵਾਰ ਖਿਤਾਬ ਜਿੱਤ ਚੁੱਕੀ ਹੈ। ਗੁਜਰਾਤ ਜਿੱਥੇ ਲਗਾਤਾਰ ਦੂਜੇ ਸਾਲ ਫਾਈਨਲ ’ਚ ਪਹੁੰਚਿਆ ਹੈ, ਉੱਥੇ ਹੀ ਟੀਮ ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ।

ਆਓ ਜਾਣਦੇ ਹਾਂ ਅੱਜ ਮੀਂਹ ਪਿਆ ਤਾਂ ਕੀ ਹੋਵੇਗਾ? | TATA IPL 2023

ਰਾਤ 9.35 ਵਜੇ ਤੱਕ ਵੀ ਜੇਕਰ ਮੈਚ ਸ਼ੁਰੂ ਹੋਇਆ (TATA IPL 2023) ਤਾਂ ਪੂਰੇ 20 ਓਵਰਾਂ ਦਾ ਮੈਚ ਖੇਡਿਆ ਜਾਵੇਗਾ।

9.35 ਤੋਂ ਬਾਅਦ ਮੈਚ ਸ਼ੁਰੂ ਹੋਣ ’ਤੇ ਓਵਰ ਘੱਟ ਕੀਤੇ ਜਾਣਗੇ।

9.45 ਵਜੇ ਮੈਚ ਸ਼ੁਰੂ ਹੋਣ ’ਤੇ 19 ਓਵਰ, 10 ਵਜੇ 17 ਓਵਰ ਅਤੇ 10.30 ਵਜੇ ਸ਼ੁਰੂ ਹੋਣ ’ਤੇ 15-15 ਓਵਰਾਂ ਦਾ ਖੇਡ ਹੋਵੇਗਾ।

ਰਾਤ 12:06 ਵਜੇ ਤੱਕ ਕੱਟ-ਆਉਟ ਸਮਾਂ ਰਹੇਗਾ, ਜੇਕਰ ਉਦੋਂ ਤੱਕ ਵੀ 5-5 ਓਵਰਾਂ ਦਾ ਖੇਡ ਸ਼ੁਰੂ ਨਹੀਂ ਹੋਇਆ ਤਾਂ ਮੈਚ ਰੱਦ ਕਰਾਰ ਦਿੱਤਾ ਜਾਵੇਗਾ।

ਜੇਕਰ ਫਾਈਨਲ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? | TATA IPL 2023

ਆਈਸੀਸੀ ਟੂਰਨਾਮੈਂਟ ’ਚ ਫਾਈਨਲ (TATA IPL 2023) ਰੱਦ ਹੋਣ ’ਤੇ ਟਰਾਫੀ ਸ਼ੇਅਰ ਕੀਤੀ ਜਾਂਦੀ ਹੈ, ਪਰ ਆਈਪੀਐੱਲ ਨੂੰ ਲੈ ਕੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਸੂਚਨਾਂ ਸਾਹਮਣੇ ਨਹੀਂ ਆਈ ਹੈ। ਜੇਕਰ ਪਲੇਆਫ ਦਾ ਹੋਰ ਕੋਈ ਮੁਕਾਬਲਾ ਰੱਦ ਹੁੰਦਾ ਹੈ ਤਾਂ ਪੁਆਂਇੰਟਸ ਟੇਬਲ ’ਤੇ ਟਾਪ ’ਚ ਰਹਿਣ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ, ਪਰ ਫਾਈਨਲ ਲਈ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ। ਪਰ ਸੰਭਵ ਹੈ ਕਿ ਫਾਈਨਲ ਰੱਦ ਹੋਣ ’ਤੇ ਆਈਪੀਐੱਲ ’ਚ ਵੀ ਟਰਾਫੀ ਸ਼ੇਅਰ ਹੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ’ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨਾਂ ਲਈ ਹੋਈਆਂ ਛੁੱਟੀਆਂ

IPL 2023 : ਰਿਜਰਵ ਦਿਨ ’ਤੇ ਫਾਈਨਲ ਅੱਜ, ਅੱਜ ਵੀ ਅਹਿਮਦਾਬਾਦ ’ਚ ਮੀਂਹ ਦੀ ਸੰਭਾਵਨਾ
ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) (TATA IPL 2023) ’ਚ ਅੱਜ ਰਿਜਰਵ ਦਿਨ ’ਤੇ ਚੱੈਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਂਟਸ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ’ਚ ਲਗਾਤਾਰ ਮੀਂਹ ਪੈਂਦਾ ਰਿਹਾ, ਇਸ ਦੀ ਵਜ੍ਹਾ ਨਾਲ (TATA IPL 2023) ਮੈਚ ਨਹੀਂ ਹੋਇਆ। ਇਸ ਕਰਕੇ ਅੱਜ ਸ਼ਾਮ 7.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ’ਚ ਮੁਕਾਬਲਾ ਖੇਡਿਆ ਜਾਵੇਗਾ। ਚੈੱਨਈ 10ਵੀਂ ਵਾਰ ਫਾਈਨਲ ਮੁਕਾਬਲਾ ਖੇਡੇਗੀ, ਟੀਮ ਨਾਲ 4 ਵਾਰ ਤਮਗੇ ਜਿੱਤੇ ਹਨ। (TATA IPL 2023) ਨਾਲ ਹੀ ਗੁਜਰਾਤ ਲਗਾਤਾਰ ਦੂਜੇ ਸਾਲ ਫਾਈਨਲ ’ਚ ਪਹੁੰਚੀ ਹੈ, ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ ।

ਆਓ ਜਾਣਦੇ ਹਾਂ ਅੱਜ ਮੀਂਹ ਪਿਆ ਤਾਂ ਕੀ ਹੋਵੇਗਾ? | TATA IPL 2023

ਰਾਤ 9.35 ਵਜੇ ਤੱਕ ਵੀ ਜੇਕਰ ਮੈਚ ਸ਼ੁਰੂ ਹੋਇਆ (TATA IPL 2023) ਤਾਂ ਪੂਰੇ 20 ਓਵਰਾਂ ਦਾ ਮੈਚ ਖੇਡਿਆ ਜਾਵੇਗਾ।

9.35 ਤੋਂ ਬਾਅਦ ਮੈਚ ਸ਼ੁਰੂ ਹੋਣ ’ਤੇ ਓਵਰ ਘੱਟ ਕੀਤੇ ਜਾਣਗੇ।

9.45 ਵਜੇ ਮੈਚ ਸ਼ੁਰੂ ਹੋਣ ’ਤੇ 19 ਓਵਰ, 10 ਵਜੇ 17 ਓਵਰ ਅਤੇ 10.30 ਵਜੇ ਸ਼ੁਰੂ ਹੋਣ ’ਤੇ 15-15 ਓਵਰਾਂ ਦਾ ਖੇਡ ਹੋਵੇਗਾ।

ਰਾਤ 12:06 ਵਜੇ ਤੱਕ ਕੱਟ-ਆਉਟ ਸਮਾਂ ਰਹੇਗਾ, ਜੇਕਰ ਉਦੋਂ ਤੱਕ ਵੀ 5-5 ਓਵਰਾਂ ਦਾ ਖੇਡ ਸ਼ੁਰੂ ਨਹੀਂ ਹੋਇਆ ਤਾਂ ਮੈਚ ਰੱਦ ਕਰਾਰ ਦਿੱਤਾ ਜਾਵੇਗਾ।

ਜੇਕਰ ਫਾਈਨਲ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? | TATA IPL 2023

ਆਈਸੀਸੀ ਟੂਰਨਾਮੈਂਟ ’ਚ ਫਾਈਨਲ (TATA IPL 2023) ਰੱਦ ਹੋਣ ’ਤੇ ਟਰਾਫੀ ਸ਼ੇਅਰ ਕੀਤੀ ਜਾਂਦੀ ਹੈ, ਪਰ ਆਈਪੀਐੱਲ ਨੂੰ ਲੈ ਕੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਸੂਚਨਾਂ ਸਾਹਮਣੇ ਨਹੀਂ ਆਈ ਹੈ। ਜੇਕਰ ਪਲੇਆਫ ਦਾ ਹੋਰ ਕੋਈ ਮੁਕਾਬਲਾ ਰੱਦ ਹੁੰਦਾ ਹੈ ਤਾਂ ਪੁਆਂਇੰਟਸ ਟੇਬਲ ’ਤੇ ਟਾਪ ’ਚ ਰਹਿਣ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ, ਪਰ ਫਾਈਨਲ ਲਈ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ। ਪਰ ਸੰਭਵ ਹੈ ਕਿ ਫਾਈਨਲ ਰੱਦ ਹੋਣ ’ਤੇ ਆਈਪੀਐੱਲ ’ਚ ਵੀ ਟਰਾਫੀ ਸ਼ੇਅਰ ਹੀ ਕੀਤੀ ਜਾਵੇਗੀ।

ਪਿੱਚ ਰਿਪੋਰਟ | TATA IPL 2023

ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ (TATA IPL 2023) ਦੀ ਕਾਫੀ ਮਦਦ ਕਰਦੀ ਹੈ। ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਤੋਂ ਬਿਲਕੁਲ ਉਲਟ ਮਾਹੌਲ ਹੋਵੇਗਾ। ਜੇਕਰ ਤੇਜ਼ ਗੇਂਦਬਾਜ਼ਾਂ ਲਈ ਰਫ਼ਤਾਰ ਅਤੇ ਉਛਾਲ ਹੈ ਤਾਂ ਆਊਟਫੀਲਡ ਵੀ ਤੇਜ਼ ਹੋਵੇਗੀ। ਇਸ ਪਿੱਚ ‘ਤੇ ਸਪਿਨ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਸ਼ਾਮ ਨੂੰ ਤ੍ਰੇਲ ਵੀ ਅਹਿਮ ਭੂਮਿਕਾ ਨਿਭਾਏਗੀ। ਨਰਿੰਦਰ ਮੋਦੀ ਮੈਦਾਨ ‘ਤੇ ਇਸ ਸੀਜ਼ਨ ‘ਚ ਕੁੱਲ ਅੱਠ ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਗੁਜਰਾਤ ਨੇ ਪੰਜ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਪੰਜ ਵਾਰ ਜਿੱਤ ਦਰਜ ਕੀਤੀ ਹੈ ਜਦਕਿ ਪਿੱਛਾ ਕਰਨ ਵਾਲੀ ਟੀਮ ਤਿੰਨ ਵਾਰ ਜਿੱਤੀ ਹੈ। ਗੁਜਰਾਤ ਅਤੇ ਚੇਨਈ ਵਿਚਾਲੇ ਇਸ ਮੈਦਾਨ ‘ਤੇ ਸਿਰਫ ਇਕ ਮੈਚ ਖੇਡਿਆ ਗਿਆ ਸੀ, ਜਿਸ ‘ਚ ਗੁਜਰਾਤ ਨੇ ਜਿੱਤ ਦਰਜ ਕੀਤੀ ਸੀ।

IPL 2023 : ਮੈਚ ਤੋਂ ਪਹਿਲਾਂ ਚੈੱਨਈ ਦੇ ਅੰਬਾਤੀ ਰਾਇਡੂ ਦਾ ਐਲਾਨ, ਕਿਹਾ ਇਹ ਮੇਰਾ ਆਖਿਰੀ ਮੁਕਾਬਲਾ
ਅਹਿਮਦਾਬਾਦ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2023 ਦਾ ਫਾਈਨਲ ਮੈਚ ਅੱਜ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਜ਼ (ਜੀਟੀ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਵਿਚਕਾਰ ਖੇਡਿਆ ਜਾਵੇਗਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸੀਐਸਕੇ ਦੇ ਮੱਧਕ੍ਰਮ ਦੇ ਬੱਲੇਬਾਜ਼ ਅੰਬਾਤੀ ਰਾਇਡੂ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ 37 ਸਾਲਾ ਬੱਲੇਬਾਜ਼ ਨੇ ਕਿਹਾ- ‘ਆਈਪੀਐੱਲ ‘ਚ ਇਹ ਮੇਰਾ ਆਖਰੀ ਮੈਚ ਹੋਵੇਗਾ।’ ਰਾਇਡੂ ਨੇ ਮੌਜੂਦਾ ਸੈਸ਼ਨ ‘ਚ 15 ਮੈਚਾਂ ‘ਚ 132.38 ਦੀ ਸਟ੍ਰਾਈਕ ਰੇਟ ਨਾਲ 139 ਦੌੜਾਂ ਬਣਾਈਆਂ। ਆਈਪੀਐਲ ਵਿੱਚ ਰਾਇਡੂ ਨੇ 203 ਮੈਚਾਂ ਵਿੱਚ 127.29 ਦੀ ਸਟ੍ਰਾਈਕ ਰੇਟ ਨਾਲ 4329 ਦੌੜਾਂ ਬਣਾਈਆਂ ਹਨ। ਉਨ੍ਹਾਂ ਦੇ ਨਾਂ 1 ਸੈਂਕੜਾ ਅਤੇ 22 ਅਰਧ ਸੈਂਕੜੇ ਹਨ।

ਫਿਲਹਾਲ ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ | TATA IPL 2023

ਇਸ ਸਮੇਂ ਅਹਿਮਦਾਬਾਦ ਵਿੱਚ ਆਸਮਾਨ ਬੱਦਲਵਾਈ ਹੈ। ਮੌਸਮ ਵਿਭਾਗ ਦੀ (TATA IPL 2023) ਭਵਿੱਖਬਾਣੀ ਮੁਤਾਬਕ ਅਹਿਮਦਾਬਾਦ ’ਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉੱਥੇ ਹਲਕਾ ਮੀਂਹ ਪੈ ਸਕਦਾ ਹੈ ਪਰ ਆਸ-ਪਾਸ ਦੇ ਇਲਾਕਿਆਂ ’ਚ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਮੀਂਹ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ’ਚ ਸਤਿਸੰਗ ਭੰਡਾਰੇ ’ਚ ਆਇਆ ਸੰਗਤ ਦਾ ਹੜ੍ਹ

IPL Final : ਮੀਂਹ ਦਾ ਖਤਰਾ ਟਲਿਆ, ਅਹਿਮਦਾਬਾਦ ’ਚ ਮੌਸਮ ਹੋਇਆ ਸਾਫ
ਆਈਪੀਐੱਲ ਚੇਅਰਮੈਨ ਨੇ ਕਿਹਾ : ਜ਼ਰੂਰਤ ਪਈ ਤਾਂ ਸੁਪਰ ਓਵਰ ਵੀ ਕਰਵਾਵਾਂਗੇ | TATA IPL 2023

ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ-2023 ਦਾ (TATA IPL 2023) ਫਾਈਨਲ ਮੈਚ ਅੱਜ ਸ਼ਾਮ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ (ਜੀਟੀ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਵਿਚਕਾਰ ਖੇਡਿਆ ਜਾਵੇਗਾ। ਅਹਿਮਦਾਬਾਦ ਦੇ ਨੇੜੇ ਦੇ ਇਲਾਕਿਆਂ ’ਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਸੀ।

ਮੌਸਮ ਵਿਭਾਗ ਨੇ ਦੋ ਦਿਨਾਂ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਸੀ। ਅਜਿਹੇ ’ਚ ਅਹਿਮਦਾਬਾਦ (TATA IPL 2023) ’ਚ ਵੀ ਮੀਂਹ ਪੈਣ ਦੀ ਸੰਭਾਵਨਾ ਸੀ ਪਰ ਹੁਣ ਇੱਥੇ ਮੌਸਮ ਸਾਫ ਹੈ। ਅਜਿਹੇ ’ਚ ਮੈਚ ’ਤੇ ਮੀਂਹ ਦਾ ਖ਼ਤਰਾ ਟਲ ਗਿਆ ਹੈ। ਇਸ ਵਾਰੇ ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਕਿ ਫਾਈਨਲ ਲਈ ਕੋਈ ਰਿਜ਼ਰਵ ਡੇਅ ਨਹੀਂ ਹੈ। ਮੀਂਹ ਪੈਣ ’ਤੇ ਵੀ ਅਸੀਂ ਮੈਚ ਦੇ ਅੰਤ ਤੱਕ ਸ਼ੁਰੂ ਹੋਣ ਦਾ ਇੰਤਜ਼ਾਰ ਕਰਾਂਗੇ। ਜੇਕਰ ਲੋੜ ਪਈ ਤਾਂ ਨਤੀਜਾ ਸੁਪਰ ਓਵਰ ’ਚ ਵੀ ਲਿਆ ਜਾਵੇਗਾ।

ਇਹ ਵੀ ਪੜ੍ਹੋ : ਸਾਕਸ਼ੀ ਮਲਿਕ, ਬਜਰੰਗ ਪੂਨੀਆ, ਵਿਨੇਸ਼-ਸੰਗੀਤਾ ਫੋਗਾਟ ਹਿਰਾਸਤ ’ਚ

ਫਿਲਹਾਲ ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ | TATA IPL 2023

ਇਸ ਸਮੇਂ ਅਹਿਮਦਾਬਾਦ ਵਿੱਚ ਆਸਮਾਨ ਬੱਦਲਵਾਈ ਹੈ। ਮੌਸਮ ਵਿਭਾਗ ਦੀ (TATA IPL 2023) ਭਵਿੱਖਬਾਣੀ ਮੁਤਾਬਕ ਅਹਿਮਦਾਬਾਦ ’ਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਉੱਥੇ ਹਲਕਾ ਮੀਂਹ ਪੈ ਸਕਦਾ ਹੈ ਪਰ ਆਸ-ਪਾਸ ਦੇ ਇਲਾਕਿਆਂ ’ਚ ਪੈ ਰਹੇ ਮੀਂਹ ਨੂੰ ਦੇਖਦੇ ਹੋਏ ਮੀਂਹ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

IPL-2023 : ਫਾਈਨਲ ਮੁਕਾਬਲਾ ਅੱਜ
ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | TATA IPL 2023

ਇਸ ਮੈਦਾਨ ’ਤੇ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕੀ ਹੈ ਚੈੱਨਈ |

ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਸ ਸੀਜ਼ਨ (TATA IPL 2023) ਦਾ ਫਾਈਨਲ ਅੱਜ ਗੁਜਰਾਤ ਟਾਈਟਨਜ਼ (GT) ਅਤੇ ਚੇਨਈ ਸੁਪਰ ਕਿੰਗਜ਼ (CSK) ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਲੀਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋਵੇਂ ਟੀਮਾਂ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੀਆਂ। ਇਹ ਗੁਜਰਾਤ ਦਾ ਦੂਜਾ ਸੀਜ਼ਨ ਹੈ, ਪਿਛਲੇ ਸਾਲ ਟੀਮ ਚੈਂਪੀਅਨ ਬਣੀ ਸੀ, ਪਰ ਚੇਨਈ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ। ਨਰਿੰਦਰ ਮੋਦੀ ਸਟੇਡੀਅਮ ਗੁਜਰਾਤ ਦਾ ਘਰੇਲੂ ਮੈਦਾਨ ਹੈ। ਇਸ ਮੈਚ ‘ਤੇ ਗੁਜਰਾਤ ਨੇ ਹੁਣ ਤੱਕ 9 ਮੈਚ ਖੇਡੇ ਹਨ, ਜਿਸ ‘ਚ ਉਸ ਨੇ ਛੇ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਦੂਜੇ ਪਾਸੇ ਚੇਨਈ ਨੇ ਇਸ ਮੈਦਾਨ ‘ਤੇ ਹੁਣ ਤੱਕ ਤਿੰਨ ਮੈਚ ਖੇਡੇ ਹਨ ਅਤੇ ਤਿੰਨੋਂ ਹੀ ਹਾਰੇ ਹਨ। ਨਰਿੰਦਰ ਮੋਦੀ ਸਟੇਡੀਅਮ ਪਹਿਲਾਂ ਸਰਦਾਰ ਪਟੇਲ ਸਟੇਡੀਅਮ, ਮੋਟੇਰਾ ਵਜੋਂ ਜਾਣਿਆ ਜਾਂਦਾ ਸੀ।

ਬੱਲੇ ਦੀ ਕਲਾ ਦਿਖਾ ਕੇ ਸ਼ੁਭਮਨ ਗਿੱਲ ਦੀ ਜ਼ਿੰਮੇਵਾਰੀ ਹੋਰ ਵਧੀ!
ਸ਼ੁਭਮਨ ਗਿੱਲ ਬਣੇ ਆਈਪੀਐੱਲ ਪਲੇਆਫ਼ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼

ਸੱਚ ਕਹੂੰ ਵੈੱਬ ਟੀਮ। ਆਈਪੀਐੱਲ 2023 ਦਾ ਸੀਜਨ ਚੱਲ (Shubman Gill) ਰਿਹਾ ਹੈ ਅਤੇ ਟਾਟਾ ਆਈਪੀਐੱਲ ਆਪਣੇ ਆਖਰੀ ਪੜਾਅ ’ਤੇ ਹੈ, ਬਸ ਫਾਈਨਲ ਮੁਕਾਬਲਾ ਖੇਡਣਾ ਹੀ ਬਾਕੀ ਰਿਹਾ ਹੈ। ਜਿਸ ਵਿੱਚ ਚੈੱਨਈ ਪਹਿਲਾਂ ਹੀ ਗੁਜਰਾਤ ਨੂੰ ਹਰਾ ਕੇ ਫਾਈਨਲ ’ਚ ਪਹੁੰਚ ਚੁੱਕੀ ਹੈ ਅਤੇ 26 ਮਈ ਵਾਲੇ ਸੈਮੀਫਾਈਨਲ ਮੈਚ ’ਚ ਗੁਜਰਾਤ ਨੇ ਮੁੰਬਈ ਨੂੰ ਹਰਾ ਕੇ ਫਾਈਨਲ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਇਹ ਵੀ ਪੜ੍ਹੋ : ਇਨ੍ਹਾਂ 8 ਮੁੱਖ ਮੰਤਰੀਆਂ ਨੇ ਨੀਤੀ ਆਯੋਗ ਦੀ ਬੈਠਕ ਦਾ ਕੀਤਾ ਬਾਈਕਾਟ, ਭਾਜਪਾ ਦਾ ‘ਜ਼ੋਰਦਾਰ ਹਮਲਾ’

ਇਨ੍ਹਾਂ ਮੈਚਾਂ ’ਚ ਗੁਜਰਾਤ ਦੀ ਗੱਲ ਕਰੀਏ ਤਾਂ ਇਸ ਵਿੱਚ ਜਿਹੜਾ ਜ਼ਿਆਦਾਤਾਰ ਨਾਂਅ ਸੁਣਿਆ ਹੈ ਉਹ ਹੈ (Shubman Gill) ਸ਼ੁਭਮਨ ਗਿੱਲ ਦਾ। ਉਨ੍ਹਾਂ ਨੇ ਗੁਜਰਾਤ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਚੰਗੀ ਮਿਹਨਤ ਕੀਤੀ ਹੈ, ਉਨ੍ਹਾਂ ਨੇ ਗੁਜਰਾਤ ਵੱਲੋਂ ਵਧੀਆ ਪਾਰੀਆਂ ਖੇਡੀਆਂ ਹਨ। ਸ਼ੁਭਮਨ ਗਿੱਲ ਟਾਟਾ ਆਈਪੀਐੱਲ 2023 ਦੇ ਇਸ ਸੀਜਨ ’ਚ ਤਿੰਨ ਸੈਂਕੜੇ ਲਾ ਚੁੱਕੇ ਹਨ। ਉਹ ਆਈਪੀਐੱਲ ਦੇ ਫਾਈਨਲ ’ਚ ਮੈਚ ’ਚ ਵਿਰਾਟ ਕੋਹਲੀ ਦਾ ਰਿਕਾਰਡ ਵੀ ਤੋੜ ਸਕਦੇ ਹਨ। ਉਨ੍ਹਾਂ ਮੁੰਬਈ ਖਿਲਾਫ਼ ਸੈਂਕੜਾ ਲਾ ਕੇ ਔਰੇਂਜ ਕੈਪ ’ਤੇ ਵੀ ਕਬਜ਼ਾ ਕਰ ਲਿਆ ਹੈ। ਪਹਿਲਾ ਸੈਂਕੜਾ ਉਨ੍ਹਾਂ ਸਨਰਾਈਜਰਸ ਹੈਦਰਾਬਾਦ ਖਿਲਾਫ਼ ਲਾਇਆ ਸੀ ਜਿਸ ਵਿੱਚ ਉਨ੍ਹਾਂ 61 ਗੇਂਦਾਂ ’ਤੇ 101 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਲਗਾਤਾਰ ਦੂਜੇ ਮੈਚ ’ਚ ਆਰਸੀਬੀ ਖਿਲਾਫ 58 ਗੇਂਦਾਂ ’ਤੇ ਸੈਂਕੜਾ ਲਾਇਆ, ਅਜਿਹਾ ਕਰਕੇ ਉਨ੍ਹਾਂ ਲਗਾਤਾਰ ਦੋ ਆਈਪੀਐੱਲ ਮੈਚਾਂ ’ਚ ਸੈਂਕੜਾ ਲਾਉਣ ਵਾਲੇ ਬੱਲੇਬਾਜ ਬਣੇ ਸਨ।

ਉਨ੍ਹਾਂ ਤੋਂ ਪਹਿਲਾਂ ਅਜਿਹਾ ਕਰਨ ਵਾਲੇ ਭਾਰਤ ਦੇ ਵਿਰਾਟ ਕੋਹਲੀ ਅਤੇ ਸਿਖਰ ਧਵਨ ਅਤੇ ਇੰਗਲੈਂਡ ਦੇ ਜੋਸ ਬਟਲਰ ਸ਼ਾਮਲ ਹਨ। ਸ਼ੁਭਮਨ ਗਿੱਲ (Shubman Gill) ਨੇ 26 ਮਈ ਵਾਲੇ ਮੈਚ ’ਚ 129 ਦੌੜਾਂ ਦੀ ਪਾਰੀ ਖੇਡੀ ਹੈ ਜਿਸ ਵਿੱਚ ਕਿ ਉਨ੍ਹਾਂ ਭਾਰਤ ਦੇ ਵੀਰੇਂਦਰ ਸਹਿਵਾਗ ਦਾ ਰਿਕਾਰਡ ਤੋੜਿਆ ਹੈ ਪਹਿਲਾਂ ਇਹ ਰਿਕਾਰਡ ਵੀਰੇਂਦਰ ਸਹਿਵਾਗ ਦੇ ਨਾਂਅ ਸੀ ਜਿਹੜਾ ਕੀ ਉਨ੍ਹਾਂ 2014 ’ਚ ਪੰਜਾਬ ਵੱਲੋਂ ਖੇਡਦੇ ਹੋਏ ਚੱੈਨਈ ਸੁਪਰ ਕਿੰਗਜ ਖਿਲਾਫ਼ ਬਣਾਇਆ ਸੀ ਉਸ ਮੈਚ ’ਚ ਵੀਰੇਂਦਰ ਸਹਿਵਾਗ ਨੇ 122 ਦੌੜਾਂ ਦੀ ਪਾਰੀ ਖੇਡੀ ਸੀ। ਪਰ ਹੁਣ ਇਹ ਰਿਕਾਰਡ ਸ਼ੁਭਮਨ ਗਿੱਲ ਦੇ ਨਾਂਅ ਹੋ ਚੁੱਕਿਆ ਹੈ।

ਹੁਣ ਜੇਕਰ ਸ਼ੁਭਮਨ ਗਿੱਲ (Shubman Gill) 123 ਜਾਂ ਇਸ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡਦੇ ਹਨ ਤਾਂ ਉਹ ਵਿਰਾਟ ਕੋਹਲੀ ਦੇ ਇੱਕ ਸੀਜਨ ’ਚ ਬਣਾਈਆਂ ਗਈਆਂ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਤੋੜ ਦੇਣਗੇ। ਨਾਲ ਹੀ ਉਹ ਆਈਪੀਐੱਲ ਦੇ ਇੱਕ ਸੀਜਨ ’ਚ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਵਾਲੇ ਬੱਲੇਬਾਜ਼ ਵੀ ਬਣ ਜਾਣਗੇ। ਇਸ ਤੋਂ ਪਹਿਲਾਂ ਕੋਹਲੀ ਨੇ 2016 ਅਤੇ ਜੋਸ ਬਟਲਰ ਨੇ 2022 ’ਚ 4-4 ਸੈਂਕੜੇ ਲਾਏ ਸਨ।

ਅਗਸਤ 2022 ’ਚ ਲਾਇਆ ਆਪਣਾ ਪਹਿਲਾਂ ਕੌਮਾਂਤਰੀ ਸੈਂਕੜਾ

ਆਈਪੀਐੱਲ ਤੋਂ ਪਹਿਲਾਂ ਸ਼ੁਭਮਨ ਗਿੱਲ ਨੇ ਕੌਮਾਂਤਰੀ (Shubman Gill) ਕ੍ਰਿਕੇਟ ’ਚ ਵੀ ਆਪਣਾ ਨਾਂਅ ਬਣਾਇਆ ਹੈ। 2019 ’ਚ ਭਾਰਤ ਲਈ ਆਪਣੀ ਸ਼ੁਰੂਆਤ ਕਰਨ ਵਾਲੇ ਸ਼ੁਭਮਨ ਗਿੱਲ ਦਾ ਬੱਲਾ ਕੁਝ ਸਮਾਂ ਸ਼ਾਂਤ ਰਿਹਾ। ਉਹ ਸੈਂਕੜੇ ਤੋਂ ਖੁੰਝਦੇ ਰਹੇ। ਅਖੀਰ ਅਗਸਤ 2022 ’ਚ ਉਨ੍ਹਾਂ ਆਪਣਾ ਪਹਿਲਾਂ ਕੌਮਾਂਤਰੀ ਸੈਂਕੜਾ ਬਣਾਇਆ ਜਿਹੜਾ ਕਿ ਜਿੰਬਾਬਵੇ ਖਿਲਾਫ਼ ਲਾਇਆ ਸੀ, ਉਸ ਤੋਂ ਬਾਅਦ ਗਿੱਲ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸ ਤੋਂ ਬਾਅਦ ਨਿਊਜੀਲੈਂਡ ਖਿਲਾਫ਼ ਸੈਂਕੜਾ, ਫੇਰ ਉਨ੍ਹਾਂ ਨਿਊਜੀਲੈਂਡ ਖਿਲਾਫ ਦੂਹਰਾ ਸੈਂਕੜਾ ਵੀ ਲਾਇਆ ਜਿਹੜਾ ਕਿ ਉਨ੍ਹਾਂ ਦਾ ਉਹ ਪਹਿਲਾ ਦੂਹਰਾ ਸੈਂਕੜਾ ਸੀ ਜਿਸ ਵਿੱਚ ਉਨ੍ਹਾਂ 149 ਗੇਂਦਾਂ ਖੇਡ ਕੇ 208 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਵਿੱਚ 19 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਉਨ੍ਹਾਂ ਜਨਵਰੀ ’ਚ ਸ੍ਰੀਲੰਕਾ ਖਿਲਾਫ਼ ਇੱਕ ਅਤੇ ਨਿਊਜੀਲੈਂਡ ਖਿਲਾਫ ਦੋ ਕੌਮਾਂਤਰੀ ਸੈਂਕੜੇ ਲਾਏ ਸਨ।

ਟੀ-20

ਸ਼ੁਭਮਨ ਗਿੱਲ ਟੈਸਟ ਕ੍ਰਿਕੇਟ ’ਚ ਇੱਕ ਅਤੇ ਕੌਮਾਂਤਰੀ (Shubman Gill) ਕ੍ਰਿਕੇਟ ’ਚ 4 ਸੈਂਕੜੇ ਲਾ ਚੁੱਕੇ ਹਨ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਟੀ-20 ਕ੍ਰਿਕੇਟ ਦਾ ਜਿਸ ਵਿੱਚ ਉਨ੍ਹਾਂ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨਿਊਜੀਲੈਂਡ ਖਿਲਾਫ ਸਿਰਫ 63 ਗੇਂਦਾਂ ਖੇਡ ਕੇ 126 ਦੌੜਾਂ ਦੀ ਜਬਰਦਸਤ ਪਾਰੀ ਖੇਡੀ ਸੀ। ਇਸ ਮੈਚ ’ਚ ਵੀ ਉਨ੍ਹਾਂ ਵਿਰਾਟ ਕੋਹਲੀ ਦਾ ਰਿਕਾਰੜ ਤੋੜਿਆ ਸੀ ਜਿਹੜਾ ਵਿਰਾਟ ਕੋਹਲੀ ਨੇ 8 ਸਤੰਬਰ 2022 ਨੂੰ ਏਸ਼ੀਆ ਕੱਪ ’ਚ ਅਫਗਾਨਿਸਤਾਨ ਖਿਲਾਫ ਬਣਾਇਆ ਸੀ।

ਆਪਣੇ ਤਿੰਨਾਂ ਫਾਰਮੈਂਟਾਂ ’ਚ 5 ਤੋਂ ਜ਼ਿਆਦਾ ਸੈਂਕੜੇ ਲਾ ਕੇ ਉਨ੍ਹਾ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਫੇਰ ਉਨ੍ਹਾ ਅਸਟਰੇਲੀਆ ਖਿਲਾਫ ਘਰੇਲੂ ਲੜੀ ’ਚ ਆਪਣਾ ਦੂਜਾ ਟੈਸਟ ਸੈਂਕੜਾ ਲਾਇਆ ਜਿਸ ਵਿੱਚ ਉਨ੍ਹਾਂ 128 ਦੌੜਾਂ ਦੀ ਪਾਰੀ ਖੇਡੀ ਸੀ ਇਸ ਮੈਚ ’ਚ ਕੋਹਲੀ ਨੇ ਵੀ 186 ਦੌੜਾਂ ਦੀ ਪਾਰੀ ਖੇਡ ਕੇ ਆਪਣੇ ਟੈਸਟ ’ਚ ਸੈਂਕੜਿਆਂ ਦਾ ਸੋਕਾ ਖਤਮ ਕੀਤਾ ਸੀ। ਇਸ ਤੋਂ ਇਲਾਵਾ ਸ਼ੁੱਭਮਨ ਗਿੱਲ ਕੌਮਾਂਤਰੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਖੇਡ ਚੁੱਕੇ ਹਨ।

ਹੁਣ ਚੁਣੌਤੀ ਵਿਸ਼ਵ ਕੱਪ ਦੀ

8 ਸਤੰਬਰ 1999 ਨੂੰ ਪੰਜਾਬ ਦੇ ਫਾਜ਼ਿਲਕਾ ’ਚ ਜਨਮੇ 23 ਸਾਲਾਂ ਦੇ ਸ਼ੁਭਮਨ ਗਿੱਲ ਆਪਣੀ ਕੌਮਾਂਤਰੀ ਕ੍ਰਿਕੇਟ ’ਚ ਵਧੀਆ ਪਛਾਣ ਬਣਾ ਚੁੱਕੇ ਹਨ। ਹੁਣ ਉਨ੍ਹਾਂ ਸਾਹਮਣੇ ਆਈਪੀਐੱਲ ਤੋਂ ਬਾਅਦ ਕੌਮਾਂਤਰੀ ਟੈਸਟ ਚੈਂਪੀਅਨਸ਼ਿਪ ਜਿੱਤਣ ਦੀ ਚੁਣੌਤੀ ਹੈ। ਟੈਸਟ ਚੈੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ ਟੀਮ ਇੰਡੀਆਂ ਨੂੰ 50 ਓਵਰਾਂ ਦਾ ਏਸ਼ੀਆ ਕੱਪ ਅਤੇ ਇੱਕ ਰੋਜ਼ਾ ਵਿਸ਼ਵ ਕੱਪ ਵੀ ਖੇਡਣਾ ਹੈ। ਸ਼ੁਭਮਨ ਗਿੱਲ ਕੌਮਾਂਤਰੀ ਟੈਸਟ ਚੈਂਪੀਅਨਸ਼ਿਪ ਟੀਮ ਦਾ ਹਿੱਸਾ ਹਨ। ਉਹ ਜਿਸ ਤਰ੍ਹਾਂ ਆਪਣੀ ਫਾਰਮ ’ਚ ਹਨ ਅਤੇ ਬੱਲੇਬਾਜੀ ਕਰ ਰਹੇ ਹਨ, ਤਾਂ ਸਾਨੂੰ ਉਮੀਦ ਹੈ ਕਿ ਭਾਰਤ ਲਈ ਇੱਕ ਰੋਜ਼ਾ ਵਿਸ਼ਵ ਕੱਪ ’ਚ ਰੋਹਿਤ ਸ਼ਰਮਾ ਦੇ ਨਾਲ ਉਹ ਓਪਨਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਉਨ੍ਹਾਂ ਅੰਡਰ-19 ਤੋਂ ਬਾਅਦ 2019 ’ਚ ਭਾਰਤ ਦੀ ਸੀਨੀਅਰ ਟੀਮ ’ਚ ਆਪਣੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਪਿਤਾ ਨੇ ਦੋ ਬ੍ਰਿਟਿਸ਼ ਸਾਂਸਦਾਂ ਨਾਲ ਮੁਲਾਕਾਤ ਕੀਤੀ

ਮੁੰਬਈ ਨੂੰ 62 ਦੌੜਾਂ ਨਾਲ ਹਰਾ ਕੇ ਗੁਜਰਾਤ ਦੂਜੀ ਵਾਰ ਫਾਈਨਲ ’ਚ
ਸ਼ੁੱਭਮਨ ਗਿੱਲ ਦਾ ਇਸ ਸੀਜਨ ਦਾ ਤੀਜਾ ਸੈਂਕੜਾ

ਐਤਵਾਰ ਨੂੰ ਚੈੱਨਈ ਨਾਲ ਹੋਵੇਗਾ ਫਾਈਨਲ ਮੁਕਾਬਲਾ

ਲਗਾਤਾਰ ਦੂਜੀ ਵਾਰ ਫਾਈਨਲ ’ਚ ਪਹੁੰਚਿਆ ਹੈ ਗੁਜਰਾਤ

ਅਹਿਮਦਾਬਾਦ, ਏਜੰਸੀ। ਮੌਜੂਦਾ ਚੈਂਪੀਅਨ ਗੁਜਰਾਤ (TATA IPL 2023) ਟਾਈਟਨਜ਼ ਨੇ ਲਗਾਤਾਰ ਦੂਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ’ਚ ਦਾਖਲ ਕੀਤਾ ਹੈ। ਟੀਮ ਨੇ ਮੌਜੂਦਾ ਸੈਸ਼ਨ ਦੇ ਕੁਆਲੀਫਾਇਰ-2 ’ਚ ਮੁੰਬਈ ਇੰਡੀਅਨਜ਼ ਨੂੰ 62 ਦੌੜਾਂ ਨਾਲ ਹਰਾਇਆ ਸੀ। ਇਸ ਜਿੱਤ ਦੇ ਹੀਰੋ ਸ਼ੁਭਮਨ ਗਿੱਲ (60 ਗੇਂਦਾਂ ਵਿੱਚ 129 ਦੌੜਾਂ) ਅਤੇ ਮੋਹਿਤ ਸ਼ਰਮਾ (10 ਦੌੜਾਂ ਦੇ ਕੇ 5 ਵਿਕਟਾਂ) ਰਹੇ। ਗਿੱਲ ਨੇ ਸੀਜ਼ਨ ਦਾ ਤੀਜਾ ਸੈਂਕੜਾ ਲਾਇਆ।

ਉਹ ਪਲੇਆਫ ਵਿੱਚ ਸੈਂਕੜਾ ਲਗਾਉਣ ਵਾਲੇ (TATA IPL 2023) ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣੇ ਹਨ, ਜਦੋਂ ਕਿ ਗੁਜਰਾਤ ਲਗਾਤਾਰ ਦੋ ਸੀਜ਼ਨਾਂ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀ ਤੀਜੀ ਆਈਪੀਐਲ ਟੀਮ ਬਣ ਗਈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ੁੱਕਰਵਾਰ ਰਾਤ ਨੂੰ ਮੁੰਬਈ ਨੇ ਟਾਸ ਜਿੱਤ ਕੇ ਫੀਲਡਿੰਗ ਚੁਣੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 20 ਓਵਰਾਂ ’ਚ 2 ਵਿਕਟਾਂ ’ਤੇ 233 ਦੌੜਾਂ ਬਣਾਈਆਂ। ਜਵਾਬ ’ਚ ਮੁੰਬਈ ਦੀ ਟੀਮ 18.2 ਓਵਰਾਂ ’ਚ 171 ਦੌੜਾਂ ’ਤੇ ਆਲ ਆਊਟ ਹੋ ਗਈ।

ਗੁਜਰਾਤ ਦੀ ਟੀਮ ਹੁਣ 28 ਮਈ ਨੂੰ ਇਸੇ ਮੈਦਾਨ ’ਤੇ (TATA IPL 2023) ਐੱਮ.ਐੱਸ.ਧੋਨੀ ਦੀ ਚੇਨਈ ਖਿਲਾਫ਼ ਫਾਈਨਲ ਮੈਚ ਖੇਡੇਗੀ, ਜੇਕਰ ਪੰਡਯਾ ਧੋਨੀ ਨੂੰ ਹਰਾਉਣ ’ਚ ਕਾਮਯਾਬ ਹੋ ਜਾਂਦੇ ਹਨ ਤਾਂ ਗੁਜਰਾਤ ਲਗਾਤਾਰ ਦੂਜਾ ਖਿਤਾਬ ਜਿੱਤਣ ਵਾਲੀ ਆਈਪੀਐੱਲ ਇਤਿਹਾਸ ਦੀ ਤੀਜੀ ਟੀਮ ਬਣ ਜਾਵੇਗੀ।

ਇਹ ਵੀ ਪੜ੍ਹੋ : ਕੁਦਰਤ ਦਾ ਭਿਆਨਕ ਰੂਪ : ਇਨ੍ਹਾਂ ਜਿਲ੍ਹਿਆਂ ’ਚ ਭਾਰੀ ਨੁਕਸਾਨ, ਦੇਖੋ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ…

ਮੈਚ ਦੇ ਟਰਨਿੰਗ ਪੁਆਇੰਟ

ਸ਼ੁੱਭਮਨ ਗਿੱਲ ਦਾ ਛੱੜਿਆ ਕੈਚ : ਛੇਵੇਂ ਓਵਰ ਵਿੱਚ ਟਿਮ ਡੇਵਿਡ ਨੇ ਮਿਡ-ਆਨ ਵਿੱਚ ਸ਼ੁੱਭਮਨ ਗਿੱਲ ਦਾ ਕੈਚ ਛੱਡਿਆ। ਵਿਕਟਕੀਪਰ ਈਸ਼ਾਨ ਕਿਸ਼ਨ 7ਵੇਂ ਓਵਰ ’ਚ ਗਿੱਲ ਨੂੰ ਸਟੰਪ ਕਰਨ ’ਚ ਅਸਫਲ ਰਹੇ ਅਤੇ ਅਗਲੀ ਹੀ ਗੇਂਦ ’ਤੇ ਤਿਲਕ ਵਰਮਾ ਕੈਚ ਲੈਣ ਲਈ ਡਾਈਵ ਨਹੀਂ ਲਗਾ ਸਕੇ। ਗਿੱਲ ਨੂੰ 3 ਜੀਵਨਦਾਨ ਮਿਲੇ ਅਤੇ ਉਸ ਨੇ 129 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੇ ਸਕੋਰ ਨੂੰ 200 ਤੋਂ ਪਾਰ ਪਹੁੰਚਾਇਆ।

ਤਿਲਕ ਵਰਮਾ ਦੀ ਵਿਕਟ : ਪਾਵਰਪਲੇ ’ਚ 2 ਵਿਕਟਾਂ (TATA IPL 2023) ਗੁਆਉਣ ਤੋਂ ਬਾਅਦ ਮੁੰਬਈ ਵੱਲੋਂ ਤਿਲਕ ਵਰਮਾ ਨੇ 14 ਗੇਂਦਾਂ ’ਚ 43 ਦੌੜਾਂ ਬਣਾਈਆਂ। ਪਰ ਪਾਵਰਪਲੇ ਵਿੱਚ ਉਸਦੇ ਆਊਟ ਹੋਣ ਤੋਂ ਬਾਅਦ ਮੁੰਬਈ ਦੀ ਸਕੋਰਿੰਗ ਰਫ਼ਤਾਰ ਹੌਲੀ ਹੋ ਗਈ।

ਮੋਹਿਤ ਸ਼ਰਮਾ ਨੇ 10 ਦੌੜਾਂ ਦੇ ਕੇ ਲਈਆਂ 5 ਵਿਕਟਾਂ : ਮੁੰਬਈ ਵੱਲੋਂ ਸੂਰਿਆਕੁਮਾਰ ਯਾਦਵ ਨੇ ਸ਼ੁਰੂਆਤੀ ਵਿਕਟ ਡਿੱਗਣ ਤੋਂ ਬਾਅਦ 38 ਗੇਂਦਾਂ ’ਤੇ 61 ਦੌੜਾਂ ਬਣਾਈਆਂ। ਉਹ ਅਜੇ ਵੱਡੇ ਸ਼ਾਟ ਮਾਰਨ ਹੀ ਲੱਗੇ ਸਨ ਕਿ ਮੋਹਿਤ ਸ਼ਰਮਾ ਨੇ 15ਵੇਂ ਓਵਰ ’ਚ ਉਨ੍ਹਾਂ ਨੂੰ ਬੋਲਡ ਕਰ ਦਿੱਤਾ। ਸੂਰਿਆ ਦੀ ਵਿਕਟ ਤੋਂ ਪਹਿਲਾਂ ਮੁੰਬਈ ਦਾ ਸਕੋਰ 4 ਵਿਕਟਾਂ ’ਤੇ 155 ਦੌੜਾਂ ਸੀ ਪਰ ਟੀਮ ਨੇ 171 ਦੌੜਾਂ ’ਤੇ ਬਾਕੀ ਦੀਆਂ 6 ਵਿਕਟਾਂ ਗੁਆ ਦਿੱਤੀਆਂ। ਮੋਹਿਤ ਨੇ 10 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।

ਗੁਜਰਾਤ ਨੂੰ 15 ਦੌੜਾਂ ਨਾਲ ਹਰਾ ਕੇ ਚੈੱਨਈ 10ਵੀਂ ਵਾਰ ਫਾਈਨਲ ’ਚ
ਗਾਇਕਵਾੜ ਦਾ 5ਵਾਂ ਅਰਧਸੈਂਕੜਾ | GT vs CSK

ਚੈੱਨਈ, (ਏਜੰਸੀ)। ਚੇਨਈ ਸੁਪਰ ਕਿੰਗਜ ਆਈਪੀਐੱਲ 2023 ਦੇ ਫਾਈਨਲ ’ਚ ਪਹੁੰਚ ਗਈ ਹੈ। ਚੇਨਈ ਨੇ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ ਚੇਪੌਕ ਸਟੇਡੀਅਮ ’ਚ ਖੇਡੇ ਗਏ ਕੁਆਲੀਫਾਇਰ-1 ’ਚ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ ਨੂੰ 15 ਦੌੜਾਂ ਨਾਲ ਹਰਾਇਆ। ਮਹਿੰਦਰ ਸਿੰਘ ਧੋਨੀ ਦੀ ਟੀਮ ਸਭ ਤੋਂ ਵੱਧ 10 ਵਾਰ ਆਈਪੀਐੱਲ ਫਾਈਨਲ ’ਚ ਥਾਂ ਬਣਾ ਚੁੱਕੀ ਹੈ। ਫਾਈਨਲ ਮੁਕਾਬਲਾ 28 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ।

ਇਸ ਮੈਚ ’ਚ ਹਾਰ ਦੇ ਬਾਵਜੂਦ ਗੁਜਰਾਤ ਦੀ ਟੀਮ ਫਾਈਨਲ ਦੀ ਦੌੜ ’ਚ ਬਰਕਰਾਰ ਹੈ। ਗੁਜਰਾਤ ਨੂੰ ਹੁਣ ਬੁੱਧਵਾਰ ਨੂੰ ਐਲੀਮੀਨੇਟਰ-1 ਦੇ ਜੇਤੂ ਨਾਲ ਖੇਡਣਾ ਹੋਵੇਗਾ। ਇਸ ਐਲੀਮੀਨੇਟਰ ਮੈਚ ’ਚ ਮੁੰਬਈ ਇੰਡੀਅਨਜ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜੀ ਦਾ ਫੈਸਲਾ ਕੀਤਾ। ਪਹਿਲਾਂ ਖੇਡਦੇ ਚੇਨਈ ਨੇ 20 ਓਵਰਾਂ ’ਚ 7 ਵਿਕਟਾਂ ’ਤੇ 172 ਦੌੜਾਂ ਬਣਾਈਆਂ। ਜਵਾਬ ’ਚ ਗੁਜਰਾਤ ਦੀ ਟੀਮ 20 ਓਵਰਾਂ ’ਚ 157 ਦੌੜਾਂ ’ਤੇ ਆਲ ਆਊਟ ਹੋ ਗਈ। ਰਿਤੂਰਾਜ ਗਾਇਕਵਾੜ ਇਸ ਜਿੱਤ ਦੇ ਹੀਰੋ ਸਨ। ਉਸ ਨੇ 44 ਗੇਂਦਾਂ ’ਤੇ 60 ਦੌੜਾਂ ਦੀ ਅਹਿਮ ਪਾਰੀ ਖੇਡੀ।

ਮੈਚ ਦੇ ਕੁਝ ਟਰਨਿੰਗ ਪੁਆਇੰਟ… | GT vs CSK

ਚੇਨਈ ਦੀ ਓਪਨਿੰਗ ਸਾਂਝੇਦਾਰੀ : ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕਰਦੇ ਹੋਏ, ਚੇਨਈ ਸੁਪਰ ਕਿੰਗਜ ਨੇ ਮਜਬੂਤ ਸ਼ੁਰੂਆਤ ਕੀਤੀ। ਦੋਵਾਂ ਨੇ 87 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਮਦਦ ਨਾਲ ਟੀਮ ਨੇ 20 ਓਵਰਾਂ ’ਚ 172 ਦੌੜਾਂ ਬਣਾਈਆਂ।

ਮਿਡਲ ਓਵਰਾਂ ’ਚ ਫਸੇ ਟਾਈਟੰਸ : ਨੇ 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਵਰਪਲੇ ’ਚ ਗੁਜਰਾਤ ਨੇ 2 ਵਿਕਟਾਂ ਗੁਆ ਦਿੱਤੀਆਂ ਅਤੇ 11 ਤੋਂ 15 ਦੇ ਵਿਚਕਾਰ 4 ਹੋਰ ਵਿਕਟਾਂ ਗੁਆ ਦਿੱਤੀਆਂ। ਜਡੇਜਾ ਨੇ 11ਵੇਂ ਅਤੇ 13ਵੇਂ ਓਵਰਾਂ ’ਚ ਦਾਸੁਨ ਸ਼ਨਾਕਾ ਅਤੇ ਡੇਵਿਡ ਮਿਲਰ ਦੀਆਂ ਅਹਿਮ ਵਿਕਟਾਂ ਲਈਆਂ। ਉਸ ਨੇ 4 ਓਵਰਾਂ ’ਚ 18 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਇਸ ਦੌਰਾਨ ਟਾਈਟਨਜ ਨੇ ਸ਼ੁਭਮਨ ਗਿੱਲ ਅਤੇ ਰਾਹੁਲ ਤਿਵਾਤੀਆ ਦੀਆਂ ਵੱਡੀਆਂ ਵਿਕਟਾਂ ਵੀ ਗੁਆ ਦਿੱਤੀਆਂ।

6 ਗੇਂਦਾਂ ’ਚ ਸ਼ੰਕਰ ਅਤੇ ਰਾਸ਼ਿਦ ਖਾਨ ਆਉਟ : ਵਿਜੇ ਸ਼ੰਕਰ ਅਤੇ ਰਾਸ਼ਿਦ ਖਾਨ ਨੇ ਆਖਰੀ ਓਵਰ ’ਚ ਗੁਜਰਾਤ ਨੂੰ ਜਿੱਤ ਦੀ ਉਮੀਦ ਜਗਾਈ। ਪਰ 18ਵੇਂ ਓਵਰ ਵਿੱਚ ਰਿਤੁਰਾਜ ਗਾਇਕਵਾੜ ਨੇ ਡਾਈਵਿੰਗ ਦਾ ਕੈਚ ਲੈ ਕੇ ਸ਼ੰਕਰ ਨੂੰ ਪੈਵੇਲੀਅਨ ਭੇਜ ਦਿੱਤਾ। ਇਸੇ ਓਵਰ ’ਚ ਦਰਸ਼ਨ ਨਲਕੰਦੇ ਰਨ ਆਊਟ ਹੋ ਗਏ ਅਤੇ ਅਗਲੇ ਓਵਰ ’ਚ ਰਾਸ਼ਿਦ ਖਾਨ ਵੀ ਕੈਚ ਆਊਟ ਹੋ ਗਏ। ਇਸ ਤਰ੍ਹਾਂ ਜੀਟੀ ਨੇ 6 ਗੇਂਦਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਅਤੇ ਮੈਚ ਉਨ੍ਹਾਂ ਦੇ ਹੱਥੋਂ ਹਾਰ ਗਿਆ।

ਵਿਸ਼ਲੇਸ਼ਣ : ਲਗਾਤਾਰ ਵਿਕਟਾਂ ਗੁਆਉਣਾ ਰਿਹਾ ਗੁਜਰਾਤ ਦੀ ਹਾਰ ਦਾ ਕਾਰਨ | GT vs CSK

173 ਦੌੜਾਂ ਦੇ ਚੁਣੌਤੀਪੂਰਨ ਟੀਚੇ ਦਾ ਪਿੱਛਾ ਕਰਨ ਆਈ ਗੁਜਰਾਤ ਦੀ ਟੀਮ ਨੇ ਨਿਯਮਤ ਅੰਤਰਾਲ ’ਤੇ ਵਿਕਟਾਂ ਗੁਆ ਦਿੱਤੀਆਂ। ਟੀਮ ਦੇ 5 ਫਿਨਿਸਰ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਨਤੀਜੇ ਵਜੋਂ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਟਾਸ ਹਾਰ ਕੇ ਬੱਲੇਬਾਜੀ ਕਰਨ ਆਈ ਚੇਨਈ ਦੇ ਸਲਾਮੀ ਬੱਲੇਬਾਜਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਰਿਤੁਰਾਜ ਗਾਇਕਵਾੜ (44 ਗੇਂਦਾਂ ਵਿੱਚ 60 ਦੌੜਾਂ) ਅਤੇ ਡੇਵੋਨ ਕੋਨਵੇ (34 ਗੇਂਦਾਂ ਵਿੱਚ 40) ਦੀ ਜੋੜੀ ਨੇ 64 ਗੇਂਦਾਂ ਵਿੱਚ 87 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਬਾਅਦ ’ਚ ਰਵਿੰਦਰ ਜਡੇਜਾ ਨੇ 16 ਗੇਂਦਾਂ ’ਤੇ 22 ਦੌੜਾਂ ਦਾ ਯੋਗਦਾਨ ਦਿੱਤਾ। ਅਜਿੰਕਿਆ ਰਹਾਣੇ ਅਤੇ ਅੰਬਾਤੀ ਰਾਇਡੂ ਨੇ 17-17 ਦੌੜਾਂ ਜੋੜੀਆਂ।

ਗੁਜਰਾਤ ਵੱਲੋਂ ਸ਼ਮੀ ਅਤੇ ਮੋਹਿਤ ਸ਼ਰਮਾ ਨੇ 2-2 ਅਤੇ ਦਰਸ਼ਨ ਨਲਕੰਦੇ, ਰਾਸ਼ਿਦ ਖਾਨ ਅਤੇ ਨੂਰ ਅਹਿਮਦ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਜਵਾਬੀ ਪਾਰੀ ’ਚ ਗੁਜਰਾਤ ਦੇ ਸਲਾਮੀ ਬੱਲੇਬਾਜ ਸੁਭਮਨ ਗਿੱਲ ਨੇ 38 ਗੇਂਦਾਂ ’ਤੇ 42 ਦੌੜਾਂ ਬਣਾਈਆਂ, ਜਦਕਿ ਹੇਠਲੇ ਮੱਧਕ੍ਰਮ ’ਤੇ ਰਾਸ਼ਿਦ ਖਾਨ ਨੇ 16 ਗੇਂਦਾਂ ’ਤੇ 30 ਦੌੜਾਂ ਬਣਾਈਆਂ। ਦਾਸੁਨ ਸ਼ਨਾਕਾ ਨੇ 17 ਅਤੇ ਵਿਜੇ ਸ਼ੰਕਰ ਨੇ 14 ਦੌੜਾਂ ਦਾ ਯੋਗਦਾਨ ਪਾਇਆ।

ਕੈਮਰਨ ਗ੍ਰੀਨ ਦੇ ਸੈਂਕੜੇ ਨਾਲ ਮੁੰਬਈ ਨੇ ਹਾਸਲ ਕੀਤਾ 201 ਦੌੜਾ ਦਾ ਟੀਚਾ
ਮੁੰਬਈ ਨੇ 18 ਓਵਰਾਂ ’ਚ ਹੀ ਹਾਸਲ ਕੀਤਾ ਟੀਚਾ

ਮੁੰਬਈ (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 69ਵੇਂ ਮੈਚ ’ਚ ਮੁੰਬਈ ਇੰਡੀਅਨਸ (Cameron Green’s century) ਨੇ ਸਨਰਾਈਜਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟੀਮ ਨੇ 201 ਦੌੜਾਂ ਦੇ ਟੀਚੇ ਨੂੰ 18 ਓਵਰਾਂ ’ਚ ਹੀ ਹਾਸਲ ਕਰ ਲਿਆ। ਮੁੰਬਈ ਵੱਲੋਂ ਕੈਮਰਨ ਗ੍ਰੀਨ ਨੇ ਆਈਪੀਐੱਲ ਕਰੀਅਰ ਦਾ ਪਹਿਲਾਂ ਸੈਂਕੜਾ ਲਾਇਆ। ਨਾਲ ਹੀ ਆਕਾਸ਼ ਮਧਵਾਲ ਨੇ 4 ਵਿਕਟਾਂ ਹਾਸਲ ਕੀਤੀਆਂ। ਵਾਨਖੇੜੇ ਸਟੇਡੀਅਮ ’ਚ ਹੈਦਰਾਬਾਦ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਓਵਰਾਂ ’ਚ 5 ਵਿਕਟਾਂ ’ਤੇ 200 ਦੌੜਾਂ ਬਣਾਇਆਂ। ਜਵਾਬ ’ਚ ਮੁੰਬਈ ਨੇ 18 ਓਵਰਾਂ ’ਚ ਹੀ 2 ਵਿਕਟਾਂ ਗੁਆ ਕੇ ਟੀਚਾ ਨੂੰ ਹਾਸਲ ਕਰ ਲਿਆ। ਆਰਸੀਬੀ ਦੀ ਹਾਰ ਦੇ ਨਾਲ, ਮੁੰਬਈ ਨੇ ਹੁਣ ਪਲੇਆਫ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਕਿਉਂਕਿ ਦਿਨ ਦੇ ਦੂਜੇ ਮੈਚ ਵਿੱਚ ਜੀਟੀ ਨੇ ਆਰਸੀਬੀ ਨੂੰ 6 ਵਿਕਟਾਂ ਨਾਲ ਹਰਾਇਆ ਸੀ। MI ਆਪਣਾ ਅਗਲਾ ਐਲੀਮੀਨੇਟਰ ਮੈਚ LSG ਦੇ ਖਿਲਾਫ ਖੇਡੇਗਾ।

ਮੈਚ ਦੇ ਟਰਨਿੰਗ ਪੁਆਇੰਟ…

1. ਮੰਯਕ ਵਿਵਰਾਂਤ ਦੀ ਸਾਂਝੇਦਾਰੀ : ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਸਨਰਾਇਰਜ ਹੈਦਰਾਬਾਦ ਨੂੰ ਮੰਯਕ ਅਗਰਵਾਲ ਅਤੇ ਵਿਵਰਾਂਤ ਸ਼ਰਮਾਂ ਨੇ ਮਜ਼ਬੂਤ ਸ਼ੁਰੂਆਤ ਦਵਾਈ। ਦੋਵਾਂ ਨੇ 140 ਦੌੜਾਂ ਦੀ ਸਾਂਝੇਦਾਰੀ ਕੀਤੀ।

2. ਮਧਵਾਲ ਦੀ ਗੇਂਦਬਾਜੀ : ਆਕਾਸ਼ ਮਧਵਾਲ ਨੇ ਪਹਿਲੀ ਪਾਰੀ ’ਚ 4 ਵਿਕਟਾਂ ਲਈਆਂ। ਉਨ੍ਹਾਂ ਡੈਥ ਓਵਰਾਂ ’ਚ ਹੈਨਰਿਕ ਕਲਾਸੇਨ ਅਤੇ ਹੈਰੀ ਬਰੂਕ ਨੂੰ ਲਗਾਤਾਰ ਗੇਂਦਾਂ ’ਤੇ ਬੋਲਡ ਕੀਤਾ। ਉਨ੍ਹਾਂ ਦੀ ਗੇਂਦਬਾਜੀ ਕਾਰਨ ਹੀ ਹੈਦਰਾਬਾਦ ਦੀ ਟੀਮ 220 ਦੌੜਾਂ ਦਾ ਆਂਕੜਾ ਨਹੀ ਛੂ ਪਾਈ।

3. ਗ੍ਰੀਨ ਰੋਹਿਤ ਦੀ ਸਾਂਝੇਦਾਰੀ : 201 ਦੌੜਾਂ ਦੇ ਟੀਚੇ ਦਾ ਪਿਛਾ ਕਰਨ ਆਈ ਮੁੰਬਈ ਇੰਡੀਅਸ ਦੇ ਇਸ਼ਾਨ ਕਿਸ਼ਨ ਛੇਤੀ ਆਉਟ ਹੋ ਗਏ। ਉਨ੍ਹਾਂ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਕੈਮਰਨ ਗ੍ਰੀਨ ਨੇ 128 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ ਦੇ ਆਉਣ ਹੋਣ ਤੋਂ ਬਾਅਦ ਗ੍ਰੀਨ ਨੇ ਸੈਂਕੜਾ ਲਾਇਆ ਅਤੇ ਆਪਣੀ ਟੀਮ ਨੂੰ 18 ਓਵਰਾਂ ’ਚ ਹੀ ਜਿੱਤ ਹਾਸਲ ਕਰਵਾ ਦਿੱਤੀ।

4. ਗ੍ਰੀਨ ਨੇ ਲਾਇਆ ਸੀਜਨ ਦਾ 9ਵਾਂ ਸੈਂਕੜਾ : ਕੈਮਰਨ ਗ੍ਰੀਨ ਨੇ ਆਈਪੀਐੱਲ ਦੇ ਇਸ ਸੀਜਨ ਦਾ 9ਵਾਂ ਸੈਂਕੜਾ ਲਾਇਆ। ਉਨ੍ਹਾਂ ਤੋਂ ਪਹਿਲਾਂ ਬੰਗਲੁਰੂ ਦੇ ਵਿਰਾਟ ਕੋਹਲੀ, ਮੁੰਬਈ ਦੇ ਸੂਰਿਆਕੁਮਾਰ ਯਾਦਵ, ਪੰਜਾਬ ਦੇ ਪ੍ਰਭਸਿਮਰਨ ਸਿੰਘ, ਹੈਦਰਾਬਾਦ ਦੇ ਹੈਰੀ ਬਰੂਕ ਅਤੇ ਹੈਨਰਿਕ ਕਲਾਸੇਨ, ਰਾਜਸਥਾਨ ਦੇ ਯਸ਼ਸਵੀ ਜਾਇਸਵਾਲ ਅਤੇ ਕੱਲਕਤਾ ਦੇ ਵੇਂਕਟੇਸ਼ ਅਇੱਰ ਵੀ ਸੈਂਕੜੇ ਲਾ ਚੁੱਕੇ ਹਨ।

ਆਈਪੀਐੱਲ ’ਚ ਅੱਜ PBKS Vs DC ਆਹਮੋ-ਸਾਹਮਣੇ
ਧਰਮਸ਼ਾਲਾ ਮੈਦਾਨ ’ਤੇ 10 ਸਾਲਾਂ ਬਾਅਦ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ | PBKS VS DC

ਧਰਮਸ਼ਾਲਾ, (ਏਜੰਸੀ)। ਇੰਡੀਅਨ ਪ੍ਰੀਮੀਅਰ (PBKS VS DC) ਲੀਗ ’ਚ ਅੱਗ ਪੰਜਾਬ ਕਿੰਗਸ ਅਤੇ ਦਿੱਲੀ ਕੈਪੀਟਲਸ ਦਰਮਿਆਣ ਲੀਗ ਸਟੇਜ ਦਾ 64ਵਾਂ ਮੁਕਾਬਲਾ ਖੇਡਿਆ ਜਾਵੇਗਾ। ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕੇਟ ਐਸੋਸੀਏਸ਼ਨ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵੇਂ ਟੀਮਾਂ 10 ਸਾਲਾਂ ਬਾਅਦ ਧਰਮਸ਼ਾਲਾ ਮੈਦਾਨ ’ਤੇ ਆਹਮਣੇ ਸਾਹਮਣੇ ਹੋਣਗੀਆਂ। ਪਹਿਲਾਂ 2013 ’ਚ ਦੋਵੇਂ ਟੀਮਾਂ ਭਿੜੀਆਂ ਸਨ, ਉਦੋਂ ਪੰਜਾਬ ਨੂੰ ਸੱਤ ਦੌੜਾਂ ਨਾਲ ਜਿੱਤ ਮਿਲੀ ਸੀ। ਉਸ ਸਮੇਂ ਪੰਜਾਬ ਨੂੰ ਕਿੰਗਸ ਇਲੈਵਨ ਪੰਜਾਬ ਅਤੇ ਦਿੱਲੀ ਨੂੰ ਦਿੱਲੀ ਡੇਅਰਡੇਵਿਲਸ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।

ਪੰਜਾਬ ਦੀ ਟੀਮ 12 ਮੈਚਾਂ ’ਚੋਂ 6 ਮੈਚ ਜਿੱਤੀ | PBKS VS DC

ਪੰਜਾਬ ਨੇ ਇਸ ਸੀਜ਼ਨ ਵਿੱਚ ਹੁਣ ਤੱਕ 12 ਮੈਚ ਖੇਡੇ ਹਨ। ਜਿਸ ਵਿੱਚ ਉਸ ਨੇ ਛੇ ਜਿੱਤੇ ਅਤੇ ਇੰਨੇ ਹੀ ਮੈਚ ਹਾਰੇ। ਟੀਮ ਦੇ 12 ਅੰਕ ਹਨ। ਦਿੱਲੀ ਦੇ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਲਿਆਮ ਲਿਵਿੰਗਸਟੋਨ, ​​ਸੈਮ ਕਰਨ, ਸਿਕੰਦਰ ਰਜ਼ਾ ਅਤੇ ਨਾਥਨ ਐਲਿਸ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਸ਼ਿਖਰ ਧਵਨ, ਅਰਸ਼ਦੀਪ ਸਿੰਘ ਅਤੇ ਪ੍ਰਭਸਿਮਰਨ ਸਿੰਘ ਵਰਗੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਅੰਕ ਸੂਚੀ ’ਚ ਦਿੱਲੀ ਸਭ ਤੋਂ ਹੇਠਲੇ ਸਥਾਨ ’ਤੇ | PBKS VS DC

ਦਿੱਲੀ ਨੇ ਇਸ ਸੀਜ਼ਨ ‘ਚ ਹੁਣ ਤੱਕ 12 ਮੈਚ ਖੇਡੇ ਹਨ। ਇਨ੍ਹਾਂ ਵਿੱਚ ਉਸ ਨੇ ਸਿਰਫ਼ ਚਾਰ ਜਿੱਤੇ ਅਤੇ ਅੱਠ ਮੈਚ ਹਾਰੇ। ਟੀਮ ਅੱਠ ਅੰਕਾਂ ਨਾਲ ਦਸ ਟੀਮਾਂ ਦੀ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹੈ। ਪੰਜਾਬ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਡੇਵਿਡ ਵਾਰਨਰ, ਫਿਲਿਪ ਸਾਲਟ, ਮਿਸ਼ੇਲ ਮਾਰਸ਼ ਅਤੇ ਰਿਲੇ ਰੂਸੋ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਟੀਮ ਨੂੰ ਜਿੱਤ ਦਿਵਾਉਣ ‘ਚ ਕਾਮਯਾਬ ਨਹੀਂ ਹੋ ਰਹੇ।

CSK Vs KKR : ਚੈੱਨਈ ਨੇ ਦਿੱਤਾ ਕਲਕੱਤਾ ਨੂੰ 145 ਦਾ ਟੀਚਾ
ਚੈੱਨਈ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ (CSK Vs KKR) ਸੁਪਰ ਸੰਡੇ ਦਾ ਦੂਜਾ ਮੁਕਾਬਲਾ ਚੈੱਨਈ ਸੁਪਰਕਿੰਗਸ ਅਤੇ ਕਲਕੱਤਾ ਨਾਈਟ ਰਾਇਡਰਸ ਦਰਮਿਆਣ ਚੇਪਾਕ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਚੈੱਨਈ ਸੁਪਰਕਿੰਗਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ ਹੈ।

ਟੀਮ ਨੇ 19 ਓਵਰਾਂ ’ਚ 5 ਵਿਕਟਾਂ ਦੇ ਨੁਕਸਾਨ ’ਤੇ 135 ਦੌੜਾਂ ਬਣਾ ਲਈਆਂ ਹਨ। ਸ਼ਿਵਮ ਦੁਬੇ ਅਤੇ ਰਵਿੰਦਰ ਜਡੇਜਾ ਕ੍ਰੀਜ ’ਤੇ ਹਨ। ਦੋਵਾਂ ਦਰਮਿਆਣ ਅਰਧਸੈਂਕੜੇ ਵਾਲੀ ਸਾਂਝੇਦਾਰੀ ਹੋ ਚੁੱਕੀ ਹੈ। ਸ਼ਿਵਮ ਦੁਬੇ ਦਰੀਅਰ ਦੇ 7ਵੇਂ ਅਰਧਸੈਂਕੜੇ ਵੱਲ ਵੱਧ ਰਹੇ ਹਨ। ਸੁਨੀਲ ਨਰੇਨ ਨੇ ਅੰਬਾਤੀ ਰਾਇਡੂ ਅਤੇ ਮੋਈਨ ਅਲੀ ਨੂੰ ਬੋਲਡ ਕੀਤਾ। ਸ਼ਾਰਦੁਲ ਠਾਕੁਰ ਨੇ ਡੇਵੋਨ ਕਾਨਵੇ ਨੂੰ ਦੀ ਵਿਕਟ ਹਾਸਲ ਕੀਤੀ। ਅਜਿੰਕਿਆ ਰਹਾਣੇ 16 ਦੌੜਾਂ ਬਣਾ ਕੇ ਆਉਟ ਹੋਏ। ਉਨ੍ਹਾਂ ਨੂੰ ਵਰੂਣ ਚਕਰਵਤੀ ਨੇ ਜੇਸਨ ਰਾਏ ਹੱਥੋਂ ਕੈਚ ਕਰਵਾਇਆ। ਇਹ ਵਰੂਣ ਦੀ ਦੂਜੀ ਵਿਕਟ ਹੈ। ਉਨ੍ਹਾਂ ਨੂੰ ਰਿਤੂਰਾਜ ਗਾਇਕਵਾੜ 17 ਨੂੰ ਵੀ ਆਉਟ ਕੀਤਾ।

ਇਸ ਤਰ੍ਹਾਂ ਡਿੱਗੀਆਂ ਚੈੱਨਈ ਦੀਆਂ ਵਿਕਟਾਂ…. | CSK Vs KKR

ਪਹਿਲੀ : ਚੌਥੇ ਓਵਰ ਦੀ ਤੀਜੀ ਗੇਂਦ ’ਤੇ ਵਰੂਣ ਚਕਰਵਤੀ ਨੇ ਰਿਤੁਰਾਤ ਗਾਇਕਵਾੜ ਨੂੰ ਵੈਭਵ ਅਰੋਰਾ ਹੱਥੋਂ ਕੈਚ ਕਰਵਾਇਆ।

ਦੂਜੀ : 8ਵੇਂ ਓਵਰ ਦੀ ਆਖਿਰੀ ਗੇਂਦ ’ਤੇ ਵਰੁਣ ਚਕਰਵਤੀ ਨੇ ਅਜਿੰਕੀਆ ਰਹਾਣੇ ਨੂੰ ਜੇਸਨ ਰਾਏ ਹੱਥੋਂ ਕੈਚ ਕਰਾਇਆ।

ਤੀਜੀ : 10ਵੇਂ ਓਵਰ ਦੀ ਤੀਜੀ ਗੇਂਦ ’ਤੇ ਸ਼ਾਰਦੁਲ ਠਾਕੁਰ ਨੇ ਸ਼ਾਟ ਪਿੱਚ ਗੇਂਦ ਸੁੱਟੀ। ਡੇਵੋਨ ਕਾਨਵੇ ਡੀਪ ਸਕਵੇਅਰ ਲੈਗ ’ਤੇ ਕੈਚ ਆਉਟ ਹੋ ਗਏ।

ਚੌਥੀ : 11ਵੇਂ ਓਵਰ ਦੀ ਪਹਿਲੀ ਗੇਂਦ ਸੁਨੀਲ ਨਰੇਨ ਨੇ ਗੁਡ ਲੈਂਥ ਸੁੱਟੀ। ਅੰਬਾਤੀ ਰਾਇਡੂ ਸਵੀਪ ਕਰਨ ਗਏ, ਪਰ ਬੋਲਡ ਹੋ ਗਏ।

ਪੰਜਵੀਂ : 11ਵੇਂ ਓਵਰ ਦੀ ਆਖਿਰੀ ਗੇਂਦ ’ਤੇ ਸੁਨੀਲ ਨਰੇਨ ਨੇ ਮੋਈਨ ਅਲੀ ਨੂੰ ਬੋਲਡ ਕਰ ਦਿੱਤਾ।

10 ਗੇਂਦਾਂ ’ਚ ਚੈੱਨਈ ਨੇ ਗੁਆਇਆਂ 3 ਵਿਕਟਾਂ | CSK Vs KKR

ਪਾਵਰਪਲੇ ‘ਚ ਚੰਗੀ ਸ਼ੁਰੂਆਤ ਤੋਂ ਬਾਅਦ ਚੇਨਈ ਨੇ 11 ਓਵਰਾਂ ‘ਚ 5 ਵਿਕਟਾਂ ਗੁਆ ਦਿੱਤੀਆਂ। ਟੀਮ ਨੇ ਸਿਰਫ਼ 10 ਗੇਂਦਾਂ ‘ਚ 3 ਵਿਕਟਾਂ ਗੁਆ ਦਿੱਤੀਆਂ। ਸ਼ਾਰਦੁਲ ਠਾਕੁਰ ਨੇ 10ਵੇਂ ਓਵਰ ਦੀ ਤੀਜੀ ਗੇਂਦ ‘ਤੇ ਡੇਵੋਨ ਕੌਨਵੇ ਨੂੰ ਕੈਚ ਆਊਟ ਕਰਵਾ ਦਿੱਤਾ। ਫਿਰ ਅਗਲੇ ਹੀ ਓਵਰ ਦੀ ਪਹਿਲੀ ਅਤੇ ਆਖਰੀ ਗੇਂਦ ‘ਤੇ ਸੁਨੀਲ ਨਾਰਾਇਣ ਨੇ ਅੰਬਾਤੀ ਰਾਇਡੂ ਅਤੇ ਮੋਇਨ ਅਲੀ ਨੂੰ ਬੋਲਡ ਕਰ ਕੇ ਚੇਨਈ ਨੂੰ ਪੰਜਵਾਂ ਝਟਕਾ ਦਿੱਤਾ।

ਇਹ ਵੀ ਪੜ੍ਹੋ : ਗਿਆਸਪੁਰਾ ’ਚ ਜ਼ਹਿਰੀਲਾ ਧੂੰਆਂ ਫੈਲਣ ਨਾਲ ਕਈ ਲੋਕਾਂ ਦੀ ਹਾਲਤ ਵਿਗੜੀ