Gujarat Titans - Sach Kahoon Punjabi

IPL 2026 Final: IPL ਫਾਈਨਲ ਅੱਜ, ਗੁਜਰਾਤ ਦਾ ਸਾਹਮਣਾ ਮਜ਼ਬੂਤ RCB ਨਾਲ, ਦੋਵਾਂ ਕੋਲ ਦੂਜਾ ਖਿਤਾਬ ਜਿੱਤਣ ਦਾ ਮੌਕਾ
IPL 2026 Final: ਸਪੋਰਟਸ ਡੈਸਕ। ਆਈਪੀਐਲ 2026 ਦਾ ਫਾਈਨਲ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਮੌਜ਼ੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵਾਂ ਟੀਮਾਂ ਕੋਲ ਦੂਜੀ ਵਾਰ ਖਿਤਾਬ ਜਿੱਤਣ ਦਾ ਮੌਕਾ ਹੈ। ਆਰਸੀਬੀ ਨੇ ਪਿਛਲੇ ਸਾਲ ਆਪਣਾ ਪਹਿਲਾ ਖਿਤਾਬ ਜਿੱਤਿਆ ਸੀ, ਜਦੋਂ ਕਿ ਗੁਜਰਾਤ 2022 ’ਚ ਆਪਣੇ ਪਹਿਲੇ ਸੀਜ਼ਨ ’ਚ ਚੈਂਪੀਅਨ ਬਣਿਆ ਸੀ।

ਫਾਈਨਲ ਮੈਚ ਪ੍ਰੀਵਿਊ ਰਿਪੋਰਟ

ਟੌਪ ਟ੍ਰੈਂਡਸ

ਆਖਰੀ 8 ਫਾਈਨਲ ਕੁਆਲੀਫਾਇਰ 1 ਜਿੱਤਣ ਵਾਲੀ ਟੀਮ ਨੇ ਜਿੱਤੇ ਹਨ। 2016 ਤੋਂ ਬਾਅਦ ਸਾਰੇ ਫਾਈਨਲ ਕੁਆਲੀਫਾਇਰ 1 ’ਚ ਖੇਡਣ ਵਾਲੀਆਂ ਟੀਮਾਂ ਵਿਚਕਾਰ ਖੇਡੇ ਗਏ ਹਨ। 2016 ’ਚ, ਹੈਦਰਾਬਾਦ ਐਲੀਮੀਨੇਟਰ ਜਿੱਤ ਕੇ ਚੈਂਪੀਅਨ ਬਣਿਆ ਸੀ।

200+ ਦਾ ਸਕੋਰ ਜਿੱਤ ਦੀ ਗਰੰਟੀ ਹੈ। ਪਿਛਲੇ 18 ਸਾਲਾਂ ’ਚ, ਆਈਪੀਐਲ ਫਾਈਨਲ ’ਚ 200+ ਦਾ ਪਿੱਛਾ ਨਹੀਂ ਕੀਤਾ ਗਿਆ ਹੈ, ਭਾਵ 200+ ਦਾ ਸਕੋਰ ਜਿੱਤ ਦੀ ਗਰੰਟੀ ਹੈ। 2008 ਤੋਂ 2025 ਤੱਕ, ਫਾਈਨਲ ’ਚ ਚਾਰ ਵਾਰ 200+ ਸਕੋਰ ਬਣਾਇਆ ਗਿਆ ਹੈ, ਜਿਸ ਦਾ ਕਦੇ ਪਿੱਛਾ ਨਹੀਂ ਕੀਤਾ ਗਿਆ।

ਗੁਜਰਾਤ ਲਈ ਚੋਟੀ ਦੇ 3 ਖਿਡਾਰੀ | IPL 2026 Final

ਸ਼ੁਭਮਨ ਗਿੱਲ : ਕੁਆਲੀਫਾਇਰ 2 ’ਚ ਰਾਜਸਥਾਨ ਵਿਰੁੱਧ 104 ਦੌੜਾਂ ਦਾ ਸੈਂਕੜਾ ਬਣਾਇਆ। ਉਸਨੇ ਇਸ ਸੀਜ਼ਨ ’ਚ ਛੇ ਅਰਧ ਸੈਂਕੜੇ ਵੀ ਲਾਏ ਹਨ। ਉਸਨੇ 15 ਮੈਚਾਂ ’ਚ 722 ਦੌੜਾਂ ਬਣਾਈਆਂ ਹਨ।

ਸਾਈ ਸੁਦਰਸ਼ਨ : ਰਾਜਸਥਾਨ ਵਿਰੁੱਧ 58 ਦੌੜਾਂ ਬਣਾਈਆਂ ਤੇ ਗਿੱਲ ਨਾਲ 77 ਗੇਂਦਾਂ ’ਚ 167 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਵੀ ਕੀਤੀ ਹੈ। ਉਸਨੇ 16 ਮੈਚਾਂ ’ਚ 710 ਦੌੜਾਂ ਬਣਾਈਆਂ ਹਨ।

ਕਾਗਿਸੋ ਰਬਾਡਾ : ਮੌਜ਼ੂਦਾ ਸੀਜ਼ਨ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਰਬਾਡਾ ਨੇ 28 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਰਾਜਸਥਾਨ ਵਿਰੁੱਧ 2 ਵਿਕਟਾਂ ਲਈਆਂ, ਜਿਸ ’ਚ ਵੈਭਵ ਸੂਰਿਆਵੰਸ਼ੀ (96 ਦੌੜਾਂ) ਦੀ ਵਿਕਟ ਵੀ ਸ਼ਾਮਲ ਹੈ।

Read Also : Welfare Work: ਪੱਤਰਕਾਰ ਨੇ ਗਲਤੀ ਨਾਲ ਖਾਤੇ ’ਚ ਆਏ 25 ਹਜ਼ਾਰ ਵਾਪਸ ਕਰ ਕੇ ਦਿਖਾਈ ਇਮਾਨਦਾਰੀ

ਬੰਗਲੁਰੂ ਲਈ ਚੋਟੀ ਦੇ 3 ਖਿਡਾਰੀ

ਵਿਰਾਟ ਕੋਹਲੀ : ਪਿਛਲੇ ਮੈਚ ’ਚ ਗੁਜਰਾਤ ਵਿਰੁੱਧ 43 ਦੌੜਾਂ ਦੀ ਪਾਰੀ ਖੇਡੀ। ਵਿਰਾਟ ਨੇ ਇਸ ਸੀਜ਼ਨ ’ਚ 600 ਦੌੜਾਂ ਬਣਾਈਆਂ ਹਨ। ਹੁਣ ਤੱਕ ਖੇਡੇ ਗਏ 15 ਮੈਚਾਂ ’ਚ ਇੱਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਲਾਏ ਹਨ।

ਰਜਤ ਪਾਟੀਦਾਰ : ਕੁਆਲੀਫਾਇਰ 1 ’ਚ ਗੁਜਰਾਤ ਵਿਰੁੱਧ ਅਜੇਤੂ 93 ਦੌੜਾਂ ਬਣਾ ਕੇ ਆਪਣੀ ਟੀਮ ਨੂੰ 250 ਤੋਂ ਪਾਰ ਪਹੁੰਚਾਇਆ। ਇਸ ਸੀਜ਼ਨ ’ਚ, ਉਨ੍ਹਾਂ ਨੇ 14 ਮੈਚਾਂ ’ਚ 196.76 ਦੇ ਸਟ੍ਰਾਈਕ ਰੇਟ ਨਾਲ 486 ਦੌੜਾਂ ਬਣਾਈਆਂ ਹਨ।

ਭੁਵਨੇਸ਼ਵਰ ਕੁਮਾਰ : ਪਰਪਲ ਕੈਪ ਦੀ ਦੌੜ ’ਚ ਦੂਜੇ ਸਥਾਨ ’ਤੇ। 15 ਮੈਚਾਂ ਵਿੱਚ 26 ਵਿਕਟਾਂ ਲਈਆਂ ਹਨ। ਉਸਨੇ ਗੁਜਰਾਤ ਵਿਰੁੱਧ ਪਿਛਲੇ ਮੈਚ ’ਚ 2 ਵਿਕਟਾਂ ਹਾਸਲ ਕੀਤੀਆਂ ਸਨ।

ਸੱਟ ਤੇ ਤੰਦਰੁਸਤੀ | IPL 2026 Final

ਮੁਹੰਮਦ ਸਿਰਾਜ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਕੁਆਲੀਫਾਇਰ 2 ਦੌਰਾਨ ਮੋਢੇ ਦੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ ਸੀ। ਉਸਨੇ ਆਪਣਾ ਸਪੈੱਲ ਪੂਰਾ ਕੀਤਾ, ਪਰ ਫਾਈਨਲ ਤੋਂ ਪਹਿਲਾਂ ਉਸਦੀ ਤੰਦਰੁਸਤੀ ਗੁਜਰਾਤ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਪਿੱਚ ਤੇ ਮੌਸਮ ਰਿਪੋਰਟ

ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਦਿਲਚਸਪ ਮੁਕਾਬਲੇ ਦੀ ਉਮੀਦ ਹੈ। ਮੌਜ਼ੂਦਾ ਸੀਜ਼ਨ ’ਚ ਸਿਰਫ ਤਿੰਨ ਵਾਰ ਹੀ ਇੱਥੇ 200 ਦਾ ਸਕੋਰ ਪਹੁੰਚਿਆ ਹੈ। ਇਸ ਲਈ, ਗੁਜਰਾਤ ਦੇ ਗੇਂਦਬਾਜ਼ ਘਰੇਲੂ ਹਾਲਾਤਾਂ ’ਚ ਬੰਗਲੁਰੂ ਦੇ ਬੱਲੇਬਾਜ਼ਾਂ ਦੀ ਪਰਖ ਕਰਨਗੇ। ਦੋਵਾਂ ਟੀਮਾਂ ਦਾ ਇਸ ਮੈਦਾਨ ’ਤੇ ਬਰਾਬਰ ਰਿਕਾਰਡ ਹੈ। ਦੋਵਾਂ ਨੇ ਇੱਕ-ਇੱਕ ਮੈਚ ਆਪਣੇ ਨਾਂਅ ਕੀਤਾ ਹੈ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਬੈਂਗਲੁਰੂ : ਵਿਰਾਟ ਕੋਹਲੀ, ਵੈਂਕਟੇਸ਼ ਅਈਅਰ, ਦੇਵਦੱਤ ਪਾਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਰਸੀਖ ਸਲਾਮ, ਤੇ ਰੋਮੀਓ ਸ਼ੈਫਰਡ।

ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕੁਲਵੰਤ ਖੇਜਰੋਲੀਆ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨਾ ਤੇ ਰਾਹੁਲ ਤਿਵਾਤੀਆ।

Shubman Gill ਬਣੇ ਗੁਜਰਾਤ ਟਾਈਟਨਜ਼ ਦੇ ਨਵੇਂ ਕਪਤਾਨ, Hardik ਮੁੰਬਈ ’ਚ ਸ਼ਾਮਲ
ਟੀਮ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ | Shubman Gill

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਅੇੱਲ) ਟੀਮ ਗੁਜ਼ਰਾਤ ਟਾਈਟਨਸ ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ। ਫ੍ਰੈਂਚਾਇਜੀ ਵੱਲੋਂ ਸੋਮਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ ਹੈ। ਇਹ ਬਦਲਾਅ ਆਲਰਾਊਂਡਰ ਹਾਰਦਿਕ ਪੰਡਯਾ ਦੇ ਟੀਮ ਛੱਡਣ ਕਾਰਨ ਹੋਇਆ ਹੈ। ਹਾਰਦਿਕ ਪਾਂਡਿਆ ਅਗਲੇ ਸੀਜਨ ’ਚ ਮੁੰਬਈ ਇੰਡੀਅਨਜ ਟੀਮ ਲਈ ਖੇਡਣਗੇ। ਟੀਮ ਨੇ ਅੱਜ ਸੋਸ਼ਲ ਮੀਡੀਆ ’ਤੇ ਇਸ ਦਾ ਅਧਿਕਾਰਤ ਐਲਾਨ ਕੀਤਾ ਹੈ। ਇਸ ਦੌਰਾਨ ਮੰੁਬਈ ਇੰਡੀਅਨਜ਼ ਨੇ ਕੈਮਰਨ ਗ੍ਰੀਨ ਨੂੰ ਰਾਇਲ ਚੈਲੇਂਜਰਜ ਬੈਂਗਲੁਰੂ (ਆਰਸੀਬੀ) ਨਾਲ ਵਪਾਰ ਕੀਤਾ ਹੈ। (Shubman Gill)

ਸ਼ੁਭਮਨ ਗਿੱਲ ਨੇ 2018 ਵਾਲੇ ਆਈਪੀਐੱਲ ’ਚ ਕੀਤਾ ਸੀ ਡੈਬਿਊ

ਸ਼ੁਭਮਨ ਗਿੱਲ ਆਈਪੀਐੱਲ 2023 ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ ਰਹੇ ਸਨ। ਸ਼ੁਭਮਨ ਨੇ 7 ਮੈਚਾਂ ’ਚ 59.33 ਦੀ ਔਸਤ ਨਾਲ 890 ਦੌੜਾਂ ਬਣਾਈਆਂ ਸਨ। 24 ਸਾਲਾਂ ਦੇ ਸ਼ੁਭਮਨ ਗਿੱਲ ਨੇ ਸਾਲ 2018 ’ਚ ਆਈਪੀਐਲ ’ਚ ਡੈਬਿਊ ਕੀਤਾ ਸੀ। ਉਨ੍ਹਾਂ ਹੁਣ ਤੱਕ 91 ਮੈਚਾਂ ’ਚ ਕੁੱਲ 2790 ਦੌੜਾਂ ਬਣਾਈਆਂ ਹਨ। (Shubman Gill)

ਹਾਰਦਿਕ ਨੇ ਪਹਿਲੇ ਹੀ ਸੀਜਨ ’ਚ ਗੁਜਰਾਤ ਨੂੰ ਬਣਾਇਆ ਸੀ ਚੈਂਪੀਅਨ

ਗੁਜਰਾਤ ਟਾਈਟਨਸ ਦੀ ਟੀਮ ਨੇ 2022 ਸੀਜ਼ਨ ’ਚ ਪਹਿਲੀ ਵਾਰ ਆਈਪੀਐੱਲ ਟੀਮ ਨੇ ਹਾਰਦਿਕ ਦੀ ਕਪਤਾਨੀ ’ਚ ਪਹਿਲੇ ਸੀਜਨ ’ਚ ਹੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਗੁਜਰਾਤ ਦੀ ਟੀਮ 2023 ਦੇ ਸੀਜਨ ’ਚ ਵੀ ਫਾਈਨਲ ’ਚ ਪਹੁੰਚੀ ਸੀ, ਜਿੱਥੇ ਉਸ ਨੂੰ ਚੇਨਈ ਸੁਪਰ ਕਿੰਗਜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਨੀ ਸਫਲਤਾ ਦੇ ਬਾਵਜੂਦ ਗੁਜਰਾਤ ਟੀਮ ਅਤੇ ਪਾਂਡਿਆ ਦਾ ਜਾਣਾ ਪ੍ਰਸ਼ੰਸਕਾਂ ਅਤੇ ਕ੍ਰਿਕੇਟ ਮਾਹਿਰਾਂ ਨੂੰ ਹੈਰਾਨ ਕਰ ਦੇਣ ਵਾਲਾ ਹੈ। (Shubman Gill)

ਕੀ ਹਾਰਦਿਕ ਨੂੰ ਕਪਤਾਨ ਬਣਾਏਗੀ ਮੁੰਬਈ ਇੰਡੀਅਨਜ

ਹਾਰਦਿਕ ਪਾਂਡਿਆ ਨੇ ਆਈਪੀਐੱਲ ਦੇ ਪਿਛਲੇ ਦੋ ਸੈਸ਼ਨਾਂ ’ਚ ਆਪਣੀ ਕਪਤਾਨੀ ਦੀ ਯੋਗਤਾ ਸਾਬਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤ ਦੀ ਵਾਈਟ ਬਾਲ ਟੀਮ ਦੇ ਅਗਲੇ ਨਿਯਮਤ ਕਪਤਾਨ ਵਜੋਂ ਵੀ ਵੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਇੰਡੀਅਨਜ ਹਾਰਦਿਕ ਨੂੰ ਟੀਮ ਦਾ ਕਪਤਾਨ ਬਣਾ ਸਕਦੀ ਹੈ। ਹਾਲਾਂਕਿ ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹਣ ਦਾ ਫੈਸਲਾ ਆਸਾਨ ਨਹੀਂ ਹੋਵੇਗਾ। ਰੋਹਿਤ ਨੇ ਮੁੰਬਈ ਨੂੰ ਪੰਜ ਵਾਰ ਚੈਂਪੀਅਨ ਬਣਾਇਆ ਹੈ। ਹਾਲ ਹੀ ’ਚ ਖਤਮ ਹੋਏ ਇੱਕਰੋਜ਼ਾ ਵਿਸ਼ਵ ਕੱਪ ’ਚ ਵੀ ਉਨ੍ਹਾਂ ਦੀ ਕਪਤਾਨੀ ਦੀ ਕਾਫੀ ਤਾਰੀਫ ਹੋਈ ਹੈ। (Shubman Gill)

ਹਾਰਦਿਕ ਦੀ ਖੋਜ਼ ਮੁੰਬਈ ਨੇ ਹੀ ਕੀਤੀ ਸੀ | Shubman Gill

ਹਾਰਦਿਕ ਪਾਂਡਿਆ ਨੇ ਆਪਣੇ ਆਈਪੀਐੱਲ ਇਤਿਹਾਸ ਦੀ ਸ਼ੁਰੂਆਤ 2015 ’ਚ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ। ਉਨ੍ਹਾਂ ਦੀ ਮੌਜ਼ੂਦਗੀ ’ਚ ਮੁੰਬਈ ਨੇ 4 ਆਈਪੀਐੱਲ ਹਾਰਦਿਕ 2021 ਤੱਕ ਮੁੰਬਈ ਇੰਡੀਅਨਜ ’ਚ ਰਹੇ। ਇਸ ਤੋਂ ਬਾਅਦ ਉਹ ਜ਼ਖਮਹ ਹੋ ਗਏ ਅਤੇ ਜਦੋਂ ਵਾਪਸ ਆਏ ਤਾਂ ਉਹ ਗੇਂਦਬਾਜੀ ਨਹੀਂ ਕਰ ਰਹੇ ਸਨ। ਮੁੰਬਈ ਨੇ ਉਨ੍ਹਾਂ ਨੂੰ 2022 ’ਚ ਰਿਹਾਅ ਕਰ ਦਿੱਤਾ ਸੀ। ਉਦੋਂ ਤੋਂ ਉਹ ਦੋ ਸੀਜ਼ਨਾਂ ਲਈ ਗੁਜਰਾਤ ਟਾਈਟਨਜ ਦੇ ਕਪਤਾਨ ਰਹੇ। (Shubman Gill)

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਐਲਾਨ, ਧੀਆਂ ਨੂੰ ਕਾਲਜਾਂ ’ਚ ਮਿਲੇਗੀ ਮੁਫ਼ਤ ਸਿੱਖਿਆ, ਜਾਣੋ ਪ੍ਰਕਿਰਿਆ…