Parents - Sach Kahoon Punjabi
Saint Dr MSG: ਜਿਹੜੇ ਮਾਂ-ਬਾਪ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ, ਹੋ ਜਾਓ ਸਾਵਧਾਨ, ਪੜ੍ਹ ਲਵੋ ਪੂਜਨੀਕ ਗੁਰੂ ਜੀ ਦੇ ਇਹ ਬਚਨ
Saint Dr MSG: ਬੱਚੇ ਦਾ ਸਵਾਲ : ਪੂਜਨੀਕ ਗੁਰੂ ਜੀ ਮੈਂ ਆਪਣੇ ਪਾਪਾ ਦੀ ਸ਼ਿਕਾਇਤ ਲਾਉਣ ਜਾ ਰਿਹਾ ਹਾਂ, ਕਿ ਮੇਰੇ ਪਾਪਾ ਮੈਨੂੰ ਬਿਲਕੁਲ ਸਮਾਂ ਨਹੀਂ ਦਿੰਦੇ, ਪਰ ਸਭ ਦੇ ਪਾਪਾ ਤਾਂ ਸਭ ਨੂੰ ਸਮਾਂ ਦਿੰਦੇ ਹਨ ਨਾ। ਇਸ ਦਾ ਕੀ ਹੱਲ ਹੈ? (Children Care)
ਪੂਜਨੀਕ ਗੁਰੂ ਜੀ ਦਾ ਜਵਾਬ : ਭਾਈ ਇਹ ਤਾਂ ਮਾੜੀ ਗੱਲ ਹੈ, ਪਾਪਾ ਨੂੰ ਹਰ ਕੀਮਤ ’ਤੇ ਸਮਾਂ ਦੇਣਾ ਚਾਹੀਦਾ ਹੈ। ਕਿਉਂਕਿ ਪਾਪਾ ਤੁਹਾਡੇ ਬਹੁਤ ਵਿਅਸਤ ਰਹਿੰਦੇ ਹੋਣਗੇ, ਇਹ ਗੱਲ ਮਨੀਂ, ਬਹੁਤ ਸਾਰੇ ਕੰਮ ’ਚ ਲੱਗੇ ਰਹਿੰਦੇ ਹੋਣਗੇ। ਤੁਹਾਡੇ ਪਾਪਾ ਤੋਂ ਪੁੱਛ ਲੈਂਦੇ ਹਾਂ। (Children Care)
ਇਹ ਵੀ ਪੜ੍ਹੋ: Shah Satnam Ji Dham Sirsa: ਜਦੋਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ “ਸ਼ਾਹ ਸਤਿਨਾਮ ਜੀ ਧਾਮ” ਬਾਰੇ ਫ਼ਰਮਾ…
ਬੱਚੇ ਦੇ ਪਾਪਾ ਕਹਿੰਦੇ ਹਨ : ਗੁਰੂ ਜੀ ਮੈਂ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਾਂ। ਅੱਜ-ਕੱਲ੍ਹ ਕਾਨੂੰਨ ਦੀਆਂ ਕਾਰਵਾਈਆਂ ਅਕਸਰ ਬਦਲਦੀਆਂ ਰਹਿੰਦੀਆਂ ਹਨ, ਤਾਂ ਸਾਨੂੰ ਆਪਣੇ ਆਪ ਨੂੰ ਅਪਡੇਟ ਰੱਖਣਾ ਪੈਂਦਾ ਹੈ। ਹੁਣ ਤਾਂ ਇਹ ਹੋ ਗਿਆ ਹੈ ਕਿ ਸਾਡੀ ਜਿੰਦਗੀ ਹੀ ਗਾਹਕਾਂ ਲਈ ਹੈ। ਖੁਦ ਦੀ ਨਿੱਜੀ ਜਿੰਦਗੀ ਹੀ ਖਤਮ ਹੋ ਗਈ ਹੈ ਤੇ ਜ਼ਿਆਦਾਤਰ ਮਹਾਨਗਰਾਂ ਦੇ ਸਾਰੇ ਸੀਏ ਦਾ ਇਹ ਹੀ ਹਾਲ ਹੈ। ਅਸੀਂ ਤਾਂ ਇਸ ਚੀਜ਼ ਤੋਂ ਖੁੱਦ ਪਰੇਸ਼ਾਨ ਹਾਂ। ਪਰ ਜੇਕਰ ਗਾਹਕਾਂ ਨੂੰ ਚੰਗੀ ਸੇਵਾ ਦੇਣੀ ਹੈ ਤਾਂ ਸਾਨੂੰ ਪਰਿਵਾਰਕ ਜੀਵਨ ਨਾਲ ਸਮਝੌਤਾ ਕਰਨਾ ਪੈਂਦਾ ਹੈ। ਕ੍ਰਿਪਾ ਇਸ ਸਬੰਧੀ ਕੁਝ ਗਾਈਡ ਕਰੋ ਜੀ। (SChildren Care)
ਪੂਜਨੀਕ ਗੁਰੂ ਜੀ ਦਾ ਜਵਾਬ : ਸਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜਗ੍ਹਾ ’ਤੇ ਸਹੀ ਕਹਿ ਰਹੇ ਹੋਂ। ਪਰ ਸ਼ਾਇਦ ਤੁਸੀਂ ਆਪਣੇ ਸਰੀਰ ਲਈ ਤਾਂ ਸਮਾਂ ਦਿੰਦੇ ਹੀ ਹੋਵੋਂਗੇ। ਇਸ਼ਨਾਨ, ਕੱਪੜੇ ਆਦਿ ਪਾਉਂਦੇ ਹੋਵੋਂਗੇ ਤਾਂ ਅਜਿਹਾ ਹੀ ਸਮਾਂ ਕੱਢ ਕੇ ਥੋੜਾ ਬੱਚਿਆਂ ਨੂੰ ਵੀ ਦੇ ਦਿਆ ਕਰੋ। ਕਿਉਂਕਿ ਇਹ ਤੁਹਾਡਾ ਅਨਿੱਖੜਵਾਂ ਅੰਗ ਹਨ। ਜੇਕਰ ਤੁਸੀਂ ਸਿਰਫ ਇਨ੍ਹਾਂ ਲਈ ਕਮਾਈ ਕਰ ਰਹੇ ਹੋ, ਪਰ ਇਨ੍ਹਾਂ ਨੂੰ ਸੰਭਾਲ ਨਹੀਂ ਰਹੇ। ਤਾਂ ਇਹ ਜੇਕਰ ਕੋਈ ਹੋਰ ਰਸਤੇ ਪੈ ਗਏ ਤਾਂ ਫਿਰ ਉਹ ਕੀਤਾ-ਕਰਵਾਇਆ ਮਿੱਟੀ ’ਚ ਮਿਲ ਜਾਵੇਗਾ।
ਤਾਂ ਤੁਸੀਂ ਆਪਣੇ ਪੇਸ਼ੇ ਨੂੰ ਪੂਰਾ ਸਮਾਂ ਦਿਓ, ਪਰ ਇਸ ਵਿਚਕਾਰ ਜਿਵੇਂ ਖਾਣ-ਪੀਣ, ਨਹਾਉਣ ਦਾ ਸਮਾਂ ਖੁਦ ਲਈ ਦਿੰਦੇ ਹੋਂ, ਉਵੇਂ ਹੀ ਬੱਚਿਆਂ ਲਈ ਵੀ ਇੱਕ ਸਮਾਂ ਨਿਸ਼ਚਿਤ ਕਰਕੇ ਜਾਂ ਥੋੜਾ ਅੱਗੇ-ਪਿੱਛੇ ਹੋ ਜਾਵੇ ਤਾਂ ਕੋਈ ਗੱਲ ਨਹੀਂ, ਤਾਂ ਉਹ ਸਮਾਂ ਵੀ ਜ਼ਰੂਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜਦੋਂ ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ਪਧਾਰੇ ਸਨ ਤਾਂ ਉਸ ਸਮੇਂ ਬੱਚਿਆਂ ਦੇ ਸਵਾਲਾਂ ਦੇ ਜਵਾਬ ’ਚ ਇਹ ਬਚਨ ਫਰਮਾਏ ਸਨ। (Children Care)
ਇਹ ਵੀ ਪੜ੍ਹੋ : ਰੂਹਾਨੀਅਤ: ਹਮੇਸ਼ਾ ਮਿਹਨਤ ਦੀ ਕਮਾਈ ਕਰ ਕੇ ਖਾਓ
ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਬਾਰੇ ਖੋਜ ’ਚ ਹੈਰਾਨੀਜਨਕ ਖੁਲਾਸੇ, ਜਾਣੋ
ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਅਧਿਐਨ (Punjabi University)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਵਿੱਚ ਉਨ੍ਹਾਂ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਅਧਿਐਨ ਕੀਤਾ ਗਿਆ ਹੈ ਜੋ ਕਿਸੇ ਵੀ ਵਜ੍ਹਾ ਕਾਰਨ ਆਪਣੇ ਬੱਚਿਆਂ ਦੇ ਭੌਤਿਕ ਤੌਰ ਉੱਤੇ ਦੂਰ ਚਲੇ ਜਾਣ ਕਾਰਨ ਇਕੱਲਤਾ ਭੋਗਦਿਆਂ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਡਾ. ਮਨਦੀਪ ਕੌਰ ਦੀ ਨਿਗਰਾਨੀ ਵਿੱਚ ਇਹ ਅਧਿਐਨ ਖੋਜਾਰਥੀ ਜੈਸਮੀਨ ਕੌਰ ਵੱਲੋਂ ਕੀਤਾ ਗਿਆ ਹੈ। (Punjabi University)
ਖੋਜ ਨਿਗਰਾਨ ਡਾ. ਮਨਦੀਪ ਕੌਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿੱਚ ਬੱਚੇ ਆਪਣੇ ਬਿਹਤਰ ਰੁਜ਼ਗਾਰ, ਸਿੱਖਿਆ ਜਾਂ ਵਿਆਹ ਦੇ ਮੌਕਿਆਂ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤ ਵੀ ਕੋਈ ਅਪਵਾਦ ਨਹੀਂ ਹੈ, ਇਸ ਦਾ ਕਾਰਨ ਇਹ ਹੈ ਕਿ ਹੁਣ ਸੱਭਿਆਚਾਰਕ ਪ੍ਰਸਾਰ, ਸ਼ਹਿਰੀਕਰਨ, ਉਦਯੋਗਿਕ ਕ੍ਰਾਂਤੀ ਅਤੇ ਆਧੁਨਿਕ ਪਰਿਵਾਰ ਪ੍ਰਣਾਲੀਆਂ ਦੇ ਕਾਰਨ ਇਹ ਵਰਤਾਰਾ ਵੱਖ-ਵੱਖ ਸੱਭਿਆਚਾਰਕ ਸਮੂਹਾਂ ਵਿੱਚ ਲਗਾਤਾਰ ਵਧ ਰਿਹਾ ਹੈ। ਭਾਰਤ ਵਿੱਚ ਵੀ ਦੇਸ਼ ਦੇ ਸਮਾਜਿਕ-ਆਰਥਿਕ ਦ੍ਰਿਸ਼ ਵਿੱਚ ਤਬਦੀਲੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਿਊਕਲੀਅਰ ਪਰਿਵਾਰ ਪ੍ਰਣਾਲੀ ਦੇ ਉਭਾਰ ਅਤੇ ਪ੍ਰਸਿੱਧੀ ਨੂੰ ਜਨਮ ਦਿੱਤਾ ਹੈ।
ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ (Punjabi University)
ਪਹਿਲਾਂ ਭਾਰਤੀ ਸੰਸਕ੍ਰਿਤੀ ਵਿੱਚ ਲੋਕ ਵੱਡੇ ਪਰਿਵਾਰਾਂ ਵਿੱਚ ਰਹਿੰਦੇ ਸਨ ਅਤੇ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡ ਕੇ ਜਾਂਦੇ ਸਨ ਤਾਂ ਮਾਪੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਉਲਝ ਜਾਂਦੇ ਸਨ ਪਰ ਅੱਜ ਕੱਲ੍ਹ ਬਿਹਤਰ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਪੀੜ੍ਹੀ ਦੇ ਪਰਵਾਸ ਨੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ ਹਨ। ਉਹ ਆਪਣੇ ਖੁਦ ਦੇ ਬਾਲਗ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਗ਼ੈਰ-ਹਾਜ਼ਰੀ ਵਿੱਚ ਅਲੱਗ-ਥਲੱਗ ਅਤੇ ਇਕੱਲੇ ਰਹਿ ਗਏ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਨੂੰ ਇੱਕ ਮਾਪੇ ਹੋਣ ਅਤੇ ਸਰਗਰਮ ਪਰਵਰਿਸ਼ ਕਰਤਾ ਵਜੋਂ ਆਪਣੀ ਪਛਾਣ ਦੀ ਹਾਨੀ ਦੇ ਅਹਿਸਾਸ ਨਾਲ਼ ਭਾਵਨਾਤਮਕ ਤੌਰ ’ਤੇ ਕਸ਼ਟ ਵਿੱਚ ਪਾਉਦਾ ਹੈ ਅਤੇ ਅਸੁਰੱਖਿਅਤ ਮਹਿਸੂਸ ਕਰਨ ਲਈ ਮਜ਼ਬੂਰ ਕਰਦਾ ਹੈ। (Punjabi University)
ਇਹ ਵੀ ਪੜ੍ਹੋ : 3 ਸਾਲਾ ਸ਼ਿਵਮ ਬੋਰਵੈੱਲ ‘ਚ ਡਿੱਗਿਆ, ਪਾਈਪ ਰਾਹੀਂ ਦਿੱਤੀ ਜਾ ਰਹੀ ਆਕਸੀਜਨ, ਬਚਾਅ ਕਾਰਜ ਜਾਰੀ
ਅਜਿਹੀ ਹਾਲਤ ਵਿੱਚ ਇਹ ਮਾਪੇ ਨਕਾਰਾਤਮਕ ਵਿਚਾਰਾਂ ਵਿਚ ਇੰਨੇ ਉਲਝ ਜਾਂਦੇ ਹਨ ਕਿ ਉਨ੍ਹਾਂ ਦਾ ਮਨ ਇਹ ਸੋਚਦਾ ਰਹਿੰਦਾ ਹੈ ਕਿ ਉਹ ਬਹੁਤ ਇਕੱਲੇ ਹਨ, ਉਨ੍ਹਾਂ ਦੇ ਬੱਚੇ ਹੁਣ ਉਨ੍ਹਾਂ ਉੱਤੇ ਨਿਰਭਰ ਨਹੀਂ ਰਹਿਣਗੇ, ਜ਼ਿੰਦਗੀ ਅਰਥਮਈ ਨਹੀਂ ਰਹੀ ਹੈ, ਉਨ੍ਹਾਂ ਦੇ ਜੀਵਨ ਵਿਚ ਕੁਝ ਵੀ ਨਹੀਂ ਬਚਿਆ ਹੈ ਆਦਿ। ਉਨ੍ਹਾਂ ਦਾ ਮਨ ਨਕਾਰਾਤਮਕ ਸੋਚਣ ਵਿਚ ਇੰਨਾ ਰੁੱਝ ਜਾਂਦਾ ਹੈ ਕਿ ਉਨ੍ਹਾਂ ਲਈ ਇਹ ਸੋਚਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਇਸ ਤਣਾਅਪੂਰਨ ਸਥਿਤੀ ਦਾ ਸਾਮ੍ਹਣਾ ਕਿਵੇਂ ਕਰਨਾ ਹੈ ਅਤੇ ਇਸ ਵਿੱਚੋਂ ਬਾਹਰ ਕਿਵੇਂ ਆਉਣਾ ਹੈ।
ਡਾ. ਮਨਦੀਪ ਨੇ ਦੱਸਿਆ ਕਿ ਇਸ ਕਰਕੇ, ਇਸ ਖੋਜ ਦਾ ਸੰਚਾਲਨ ਮਨੋਵਿਗਿਆਨ ਵਿੱਚ ‘ਐਂਪਟੀ ਨੈਸਟ ਸਿੰਡਰੋਮ’ ਦੇ ਨਾਂਅ ਨਾਲ਼ ਜਾਣੇ ਜਾਂਦੇ ਸਿੰਡਰੋਮ, ਜਿਸ ਨੂੰ ਕਿ ‘ਖਾਲੀ ਆਲ੍ਹਣੇ ਵਾਲਾ ਪੜਾਅ’ ਵੀ ਕਿਹਾ ਜਾ ਸਕਦਾ ਹੈ, ਦੀ ਸਥਿਤੀ ਨਾਲ ਸਿੱਝਣ ਵਿੱਚ ਮਾਪਿਆਂ ਦੀ ਸਹਾਇਤਾ ਕਰਨ ਦੇ ਤਰੀਕੇ ਲੱਭਣ ਲਈ ਅਤੇ ਉਨ੍ਹਾਂ ਨੂੰ ਇਸ ਤੱਥ ਬਾਰੇ ਸਿੱਖਿਅਤ ਕਰਨ ਲਈ ਕੀਤਾ ਗਿਆ ਸੀ ਕਿ ਉਹ ਇਕੱਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਿਲੀਅਮ ਗਲਾਸਰ ਵੱਲੋਂ ਵਿਕਸਤ ਕੀਤੀ ਗਈ ‘ਰਿਐਲਿਟੀ ਥੈਰੇਪੀ’ ਨੂੰ ਇਸ ਅਧਿਐਨ ਵਿੱਚ ਇੱਕ ਵਿਧੀ ਵਜੋਂ ਵਰਤਿਆ ਗਿਆ ਹੈ। (Punjabi University)
ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਕੀਤਾ ਸ਼ਾਮਲ
ਖੋਜਾਰਥੀ ਜੈਸਮੀਨ ਕੌਰ ਨੇ ਦੱਸਿਆ ਕਿ ਇਸ ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਧਿਐਨ ਨੇ ਮਾਤਾ ਅਤੇ ਪਿਤਾ ਦੋਵਾਂ ’ਤੇ ਕੇਂਦ੍ਰਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਦੀ ਕਈ ਸਾਰੀਆਂ ਤਕਨੀਕਾਂ ਨਾਲ ਜਾਣ-ਪਛਾਣ ਕਰਵਾਈ ਗਈ ਸੀ ਕਿਉਕਿ ਸਾਡੇ ਟੀਚਿਆਂ ਵਿੱਚੋਂ ਇੱਕ ਇਹ ਸੀ ਕਿ ਮਾਪਿਆਂ ਨੂੰ ਇੱਕ ਮਨੋਵਿਗਿਆਨਕ ਮੁੱਢਲੀ ਸਹਾਇਤਾ ਕਿਟ ਦੇ ਰੂਪ ਵਿੱਚ ਔਜ਼ਾਰਾਂ ਨਾਲ ਲੈਸ ਕਰਨਾ ਹੈ। ਅਧਿਐਨ ਵਿੱਚ ਵਰਤੀਆਂ ਗਈਆਂ ਵੱਖ-ਵੱਖ ਤਕਨੀਕਾਂ ਨੇ ਮਾਪਿਆਂ ਨੂੰ ਨਕਾਰਾਤਮਕ ਵਿਚਾਰ ਪ੍ਰਕਿਰਿਆ ਤੋਂ ਵੱਖ ਹੋਣ ਵਿੱਚ ਮੱਦਦ ਕੀਤੀ। ਕੌਰਡ ਕਟਿੰਗ ਕਰਨਾ, ਮਾਨਸਿਕ ਸ਼ਾਂਤੀ ਲਈ ਡੂੰਘੇ ਸਾਹ ਲੈਣਾ, ਅਤੇ ਜੈਕਬਸਨ ਵਿਧੀ ਨਾਲ਼ ਆਰਾਮ ਕਰਨ ਦੀ ਤਕਨੀਕ ਅਜਿਹੇ ਬਹੁਤ ਸਾਰੇ ਤਰੀਕੇ ਸਨ ਜੋ ਕਾਰਗਰ ਸਿੱਧ ਹੋਏ।
ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਪਹਿਲਾਂ ਹੋਏ ਸਾਰੇ ਅਧਿਐਨਾਂ ਦੇ ਉਲਟ, ਇਹ ਖੋਜ ਦਰਸਾਉਦੀ ਹੈ ਕਿ ਪਿਤਾਵਾਂ ਨੂੰ ਵੀ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਵਧੀ ਹੋਈ ਸ਼ਮੂਲੀਅਤ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਕਰ ਕੇ ਮਾਵਾਂ ਵਾਂਗ ਇਸ ਸਿੰਡਰੋਮ ਦਾ ਅਨੁਭਵ ਹੁੰਦਾ ਹੈ। ਇਸ ਖੋਜ ਨੇ ਮਾਪਿਆਂ ਨੂੰ ਨਵੀਆਂ ਰੁਚੀਆਂ ਦੀ ਖੋਜ ਕਰਕੇ, ਨਵੇਂ ਰਿਸ਼ਤੇ ਬਣਾ ਕੇ, ਅਤੇ ਇੱਕ ਬਿਹਤਰ ਭਵਿੱਖ ਦੀ ਉਡੀਕ ਕਰਨ ਅਤੇ ਆਪਣੇ ਖਾਲੀ ਆਲ੍ਹਣੇ ਦੇ ਪੜਾਅ ਦਾ ਅਨੰਦ ਲੈਣ ਲਈ ਸਿੱਖਣ ਦੁਆਰਾ ਆਪਣੇ ਜੀਵਨ ਨੂੰ ਮੁੜ-ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਹੋ ਰਹੇ ਪਰਵਾਸ ਦੇ ਹਵਾਲੇ ਨਾਲ਼ ਵੇਖੀਏ ਤਾਂ ਇਹ ਖੋਜ ਬਹੁਤ ਹੀ ਸਾਰਥਿਕ ਹੈ ਜੋ ਮਨੋਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਮਦਦਗਾਰ ਸਹਾਈ ਹੋਵੇਗੀ।
ਵਿਦੇਸ਼ਾਂ ‘ਚ ਪੰਜਾਬੀ ਹੀ ਬਣ ਰਹੇ ਪੰਜਾਬੀਆਂ ਦੇ ਕਾਤਲ
ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲੰਡਨ ‘ਚ ਕਤਲ (murder) ਹੋਏ ਪਟਿਆਲਾ ਦੇ ਗ੍ਰੀਨ ਪਾਰਕ ਕਲੌਨੀ ਦੇ ਨੌਜਵਾਨ ਹਰਿੰਦਰ ਕੁਮਾਰ ਦੇ ਘਰ ਮਾਤਮ ਛਾ ਗਿਆ ਹੈ। ਸੱਤ ਸਮੁੰਦਰੋਂ ਪਾਰ ਆਪਣੇ ਇਕਲੌਤੇ ਪੁੱਤਰ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਉਹ ਉਥੇ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਹੀ ਕੋਸ ਰਹੇ ਹਨ। ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਪੰਜਾਬੀਆਂ ਦੇ ਦੁਸ਼ਮਣ ਬਣ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਲੰਡਨ ਵਿਖੇ ਹਮਲਾ ਕਰਕੇ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 23 ਸਾਲਾ ਹਰਿੰਦਰ ਕੁਮਾਰ ਪਟਿਆਲਾ ਨਾਲ ਸਬੰਧਿਤ ਹੈ। ਹਰਿੰਦਰ ਕੁਮਾਰ ਸਾਲ 2011 ਵਿੱਚ ਆਪਣੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਗਿਆ ਸੀ, ਪਰ ਮਾਪੇ ਹੁਣ ਉਸ ਦੀ ਲਾਸ ਦੀ ਉਡੀਕ ਵਿੱਚ ਹਨ। ਅੱਜ ਜਦੋਂ ਮ੍ਰਿਤਕ ਹਰਿੰਦਰ ਕੁਮਾਰ ਦੇ ਘਰ ਦਾ ਦੌਰਾ ਕੀਤਾ ਗਿਆ ਤਾ ਘਰ ਅੰਦਰ ਸੋਗਮਈ ਮਹੌਲ ਸੀ ਅਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੇ ਪਿਤਾ ਲਵਿੰਦਰ ਸ਼ਰਮਾ ਅਤੇ ਜੀਜਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਹਰਿੰਦਰ 9 ਸਾਲ ਪਹਿਲਾ ਸਟੂਡੈਂਟ ਵੀਜੇ ਤੇ ਵਿਦੇਸ਼ ਪੜਨ ਲਈ ਗਿਆ ਸੀ। ਕੁਝ ਸਾਲ ਪੜ੍ਹਾਈ ਕਰਨ ਤੋਂ ਬਾਅਦ ਉਹ ਉੱਥੇ ਹੀ ਕੰਮ ਧੰਦਾ ਕਰਨ ਲੱਗ ਪਿਆ।
ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ
ਉਨ੍ਹਾਂ ਦੱਸਿਆ ਹਰਿੰਦਰ ਜਿਹੜੇ ਬਿਲਡਿਰਾਂ ਕੋਲ ਕੰਮ ਕਰਦਾ ਸੀ, ਉਹ ਉਨ੍ਹਾਂ ਨੂੰ ਤਨਖਾਹ ਦੇਣ ਤੋਂ ਆਨੀ ਕਾਨੀ ਕਰਦੇ ਸਨ, ਜਿਸ ਤੋਂ ਉਸ ਵੱਲੋਂ ਆਪਣੇ ਦੋਸਤਾਂ ਨਾਲ ਅਲੱਗ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਉਕਤ ਬਿਲਡਰ ਉਸ ਨਾਲ ਖਾਰ ਖਾਣ ਲੱਗ ਪਏ ਅਤੇ ਐਤਵਾਰ ਦੀ ਰਾਤ ਨੂੰ 12-13 ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹਮਲਾ ਕਰ ਦਿੱਤਾ ਅਤੇ ਚਾਕੂਆਂ ਨਾਲ ਹਰਿੰਦਰ ਸਮੇਤ ਹੋਰਨਾਂ ਵਾਰ ਕੀਤੇ ਗਏ। ਜਿਸ ਨਾਲ ਕਿ ਉਸਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਪਹਿਲਾ ਤਾ ਐਕਸੀਡੈਂਟ ਹੋਣ ਬਾਰੇ ਕਿਹਾ ਜਾਣ ਲੱਗਾ, ਪਰ ਜਦੋਂ ਮੀਡੀਆ ਤੋਂ ਗੱਲ ਸਾਹਮਣੇ ਆਈ ਤਾ ਪਤਾ ਲੱਗਾ ਕਿ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਹੀ ਆਪਣਿਆਂ ਦੇ ਦੁਸਮਣ ਬਣੇ ਹੋਏ ਹਨ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪਹਿਲਾ ਫੋਨ ਤੇ ਉਹ ਜ਼ਰੂਰ ਇਹ ਕਹਿੰਦਾ ਸੀ ਕਿ ਉਸਦੇ ਦੋਸ਼ਤ ਲੜਦੇ ਝਗੜਦੇ ਰਹਿੰਦੇ ਹਨ ਜਦਕਿ ਉਹ ਉਨ੍ਹਾਂ ਦਾ ਬਚਾਅ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਲੜਕੇ ਦਾ ਕਤਲ ਕਰ ਦੇਣਗੇ।
ਪ੍ਰਨੀਤ, ਕੌਰ, ਭਗਵੰਤ ਮਾਨ ਅਤੇ ਓਬਰਾਏ ਤੋਂ ਮੱਦਦ ਦੀ ਅਪੀਲ
ਹਰਿੰਦਰ ਕੁਮਾਰ ਦੇ ਪਿਤਾ ਨੇ ਸਾਂਸਦ ਪ੍ਰਨੀਤ ਕੌਰ, ਸਾਂਸਦ ਭਗਵੰਤ ਮਾਨ ਸਮੇਤ ਸਮਾਜ ਸੇਵੀ ਐਸ.ਪੀ. ਓਬਰਾਏ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੀ ਮੱਦਦ ਕਰਨ ਤਾ ਜੋਂ ਉਨ੍ਹਾਂ ਦੇ ਪੁੱਤਰ ਦੀ ਲਾਸ ਜਲਦੀ ਉਨ੍ਹਾਂ ਨੂੰ ਨਸੀਬ ਹੋ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜਿਹੜੇ ਵਿਕਅਤੀਆਂ ਵੱਲੋਂ ਉਸਦਾ ਕਤਲ ਕੀਤਾ ਗਿਆ ਹੈ, ਉਨਾਂ ਸਖਤ ਸਜ਼ਾ ਮਿਲੇ , ਤਾ ਜੋਂ ਸਾਨੂੰ ਇਨਸਾਫ਼ ਮਿਲ ਸਕੇ। ਇਕਲੌਤੇ ਪੁੱਤ ਦੇ ਕਤਲ ਕਰਨ ਕਾਰਨ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਟੱਡੀ ਵੀਜ਼ਾ: ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਮਾਪਿਆਂ ਸਿਰ ਕਰਜ਼ੇ ਦੀ ਪੰਡ
ਹਰਜੀਤ ‘ਕਾਤਿਲ’
ਭਾਵੇਂ ਅੱਜ ਲੋਕ ਛੋਟੀਆਂ-ਛੋਟੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਚਲਦੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਰਹੇ ਹਨ। ਆਏ ਦਿਨ ਕੋਈ ਨਾ ਕੋਈ ਵਿਅਕਤੀ ਜਾਂ ਨੌਜਵਾਨ ਕਿਸੇ ਨਾ ਕਿਸੇ ਘਰੇਲੂ ਝਗੜੇ, ਕਰਜ਼, ਬਿਮਾਰੀ ਤੇ ਪੜ੍ਹਾਈ ਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਬਜਾਏ ਖੁਦਕੁਸ਼ੀਆਂ ਜਿਹੇ ਕਦਮ ਚੁੱਕ ਰਹੇ ਹਨ। ਪਰ ਫੇਰ ਵੀ ਪੇਂਡੂ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ‘ਸਟੱਡੀ ਵੀਜ਼ੇ’ ਲਈ ਕਰਜ਼ੇ ਚੁੱਕ ਰਹੇ ਹਨ, ਜ਼ਮੀਨਾਂ ਵੇਚ ਰਹੇ ਹਨ ਤਾਂ ਜੋ ਧੀਆਂ-ਪੁੱਤਾਂ ਨੂੰ ਵਿਦੇਸ਼ ਪੜ੍ਹਾਈ ਲਈ ਭੇਜ ਸਕਣ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਆਮ ਹੀ ਇਹ ਲਫ਼ਜ਼ ਸੁਨਣ ਨੂੰ ਮਿਲਦਾ ਹੈ ਕਿ ਜਦੋਂ ਰੁਜ਼ਗਾਰ ਦੇ ਵਸੀਲੇ ਮੁੱਕ ਜਾਣ ਅਤੇ ‘ਚਿੱਟੇ’ ਦਾ ਖ਼ੌਫ ਨੱਚਦਾ ਹੋਵੇ ਤਾਂ ਮਾਪਿਆਂ ਕੋਲ ਕੋਈ ਚਾਰਾ ਨਹੀਂ ਬਚਦਾ। ਪੰਜਾਬ ਦੇ ਪੇਂਡੂ ਘਰਾਂ ਲਈ ‘ਸਟੱਡੀ ਵੀਜ਼ਾ’ ਹੁਣ ਕੋਈ ਸਸਤਾ ਸੌਦਾ ਨਹੀਂ ਅਤੇ ਇਵੇਂ ਹੀ ਅੱਜ ਮੁਲਕ ‘ਚ ਵੀ ਪੜ੍ਹਾਈ ਮਹਿੰਗਾ ਸੌਦਾ ਬਣੀ ਹੋਈ ਹੈ, ਜਿਸ ਕਰਕੇ ਮੈਡੀਕਲ ਪੜ੍ਹਾਈ ਲਈ ਵੀ ਕਰਜ਼ਾ ਚੁੱਕਣਾ ਪੈਂਦਾ ਹੈ।  ਭਾਵੇਂ ਹਰ ਤਬਕਾ ਐਜੂਕੇਸ਼ਨ ਲੋਨ ਚੁੱਕ ਰਿਹਾ ਹੈ ਪ੍ਰੰਤੂ ਦੋ-ਤਿੰਨ ਵਰ੍ਹਿਆਂ ਤੋਂ ਪੇਂਡੂ ਕਿਸਾਨ ਪਰਿਵਾਰ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ ਤੇ ਵਿਦੇਸ਼ ਪੜ੍ਹਾਈ ਖਾਤਰ ਵਧੇਰੇ ਕਰਜ਼ਾ ਚੁੱਕ ਰਹੇ ਹਨ।
ਸਟੇਟ ਬੈਂਕ ਆਫ਼ ਇੰਡੀਆ ਨੇ ਦਿੱਤਾ ਸਭ ਤੋਂ ਵੱਧ ਲੋਨ:
ਅੰਕੜਿਆਂ ਮੁਤਾਬਿਕ ਸਟੇਟ ਬੈਂਕ ਆਫ਼ ਇੰਡੀਆ ਨੇ ਸਭ ਤੋਂ ਵੱਧ ਐਜੂਕੇਸ਼ਨ ਲੋਨ ਦਿੱਤਾ ਹੈ। ਇਸ ਬੈਂਕ ਨੇ 2016-17 ਤੋਂ ਹੁਣ ਤੱਕ 2162 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਲਈ 326.63 ਕਰੋੜ ਰੁਪਏ ਦਾ ਐਜੂਕੇਸ਼ਨ ਲੋਨ ਦਿੱਤਾ ਹੈ ਜਦੋਂ ਕਿ ਪਬਲਿਕ ਸੈਕਟਰ ਦੇ ਹੋਰਨਾਂ 20 ਬੈਂਕਾਂ ਨੇ ਐਜੂਕੇਸ਼ਨ ਲੋਨ ਵੰਡਿਆ ਹੈ।  ਪਬਲਿਕ ਸੈਕਟਰ ਬੈਂਕਾਂ ਨੇ ਪੰਜਾਬ ‘ਚ ਸਾਲ 2018-19 ਵਿਚ 4815 ਵਿਦਿਆਰਥੀਆਂ ਅਤੇ ਸਾਲ 2017-18 ਵਿਚ 4644 ਅਤੇ ਉਸ ਤੋਂ ਪਹਿਲਾਂ ਸਾਲ 2016-17 ਵਿਚ 4107 ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਾਈ ਲਈ ਸਟੱਡੀ ਲੋਨ ਦਿੱਤਾ ਹੈ। ਪੰਜਾਬੀ ਵਿਦਿਆਰਥੀ ਦੇਸ਼ ਅਤੇ ਵਿਦੇਸ਼ ਵਿੱਚ ਪੜ੍ਹਾਈ ਲਈ ਹਰ ਵਰ੍ਹੇ ਔਸਤਨ 500 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਚੁੱਕ ਰਹੇ ਹਨ। ਬੈਂਕਾਂ ਵੱਲੋਂ 7.50 ਲੱਖ ਰੁਪਏ ਤੱਕ ਦੇ ਐਜੂਕੇਸ਼ਨ ਲੋਨ ‘ਤੇ ਕੋਈ ਪ੍ਰਾਪਰਟੀ ਵਗੈਰਾ ਪਲੱਜ਼ ਨਹੀਂ ਕੀਤੀ ਜਾਂਦੀ। ਉਸ ਤੋਂ ਵੱਡੀ ਰਕਮ ‘ਤੇ ਜ਼ਮੀਨ ਗਿਰਵੀ ਕਰਨੀ ਪੈਂਦੀ ਹੈ।  ਐਜੂਕੇਸ਼ਨ ਲੋਨ ਦੀ 15 ਵਰ੍ਹਿਆਂ ‘ਚ ਵਾਪਸੀ ਕਰਨੀ ਹੁੰਦੀ ਹੈ।
ਬੈਂਕ ਅਧਿਕਾਰੀ ਵੱਲੋਂ ਜਾਣਕਾਰੀ:
ਸਟੇਟ ਬੈਂਕ ਆਫ਼ ਇੰਡੀਆ ਦੇ ਸ਼ੇਰਪੁਰ ਬਰਾਂਚ ਮੈਨੇਜਰ ਸਲਮਾਨ ਖਾਨ ਦਾ ਕਹਿਣਾ ਸੀ ਕਿ ਐਜੂਕੇਸ਼ਨ ਲੋਨ ਲਈ ਦਿਹਾਤੀ ਖੇਤਰ ਵਿਚ ਰੁਝਾਨ ਵਧਿਆ ਹੈ। ਵਿਦੇਸ਼ ਅਤੇ ਦੇਸ਼ ਵਿੱਚ ਉੱਚੀ ਸਿੱਖਿਆ ਲਈ ਐੱਸ ਬੀ ਆਈ ਲੋਨ ਦੇ ਰਿਹਾ ਹੈ। ਐੱਸਬੀਆਈ ਸਟੂਡੈਂਟ ਲੋਨ ਸਕੀਮ ਦੇ ਤਹਿਤ ਲੋਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ। ਭਾਰਤ ਵਿੱਚ ਪੜ੍ਹਾਈ ਕਰ ਰਹੇ ਹਨ ਤਾਂ ਇਸ ਸਕੀਮ ਦੇ ਤਹਿਤ 10 ਲੱਖ ਅਤੇ ਵਿਦੇਸ਼ ਵਿੱਚ ਪੜ੍ਹਾਈ ਕਰਨ ਜਾ ਰਹੇ ਹਨ ਤਾਂ 20 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ। ਬਹੁਤ ਸਾਰੇ ਵਿਦਿਆਰਥੀ ਅਜਿਹੇ ਹੁੰਦੇ ਹਨ ਜੋ ਵਿਦੇਸ਼ ਵਿਚ ਪੜ੍ਹਾਈ ਕਰਨਾ ਚਾਹੁੰਦੇ ਹਨ ਪਰ ਪੈਸੇ ਦੀ ਕਮੀ ਕਾਰਨ ਬੱਚਿਆਂ ਦਾ ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਹੀਂ ਹੁੰਦਾ ਪਰ ਹੁਣ ਐੱਸ ਬੀ ਆਈ ਲੋਨ ਸਕੀਮ ਲੈ ਕੇ ਆਇਆ ਹੈ ਜਿਸ ਨਾਲ ਹਰ ਲੋੜਵੰਦ ਦਾ ਬੱਚਾ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਜਾ ਸਕੇਗਾ, ਹਾਲਾਂਕਿ ਵੱਖ–ਵੱਖ ਕੇਸ ਦੇ ਹਿਸਾਬ ਨਾਲ ਲੋਨ ਦਾ ਪੈਸਾ ਘੱਟ ਜਾਂ ਜ਼ਿਆਦਾ ਵੀ ਹੋ ਜਾਂਦਾ ਹੈ। ਭਾਰਤ ਦਾ ਕੋਈ ਵੀ ਨਾਗਰਿਕ ਉੱਚੀ ਸਿੱਖਿਆ ਲਈ ਇਹ ਐੱਸਬੀਆਈ ਦਾ ਲੋਨ ਲੈਣ ਦੀ ਯੋਗਤਾ ਰੱਖਦਾ ਹੈ।
ਕਿਹੜੇ ਕੋਰਸ ਕਵਰ ਹੁੰਦੇ ਹਨ:
ਯੂਜੀਸੀ, ਏਆਈਸੀਟੀਈ,ਆਈਐਮਸੀ ਜਾਂ ਸਰਕਾਰ ਦੀ ਕਿਸੇ ਵੀ ਅਜਿਹੀ ਸੰਸਥਾ ਨਾਲ ਜੁੜਿਆ ਕਾਲਜ/ ਯੂਨੀਵਰਸਿਟੀ ਦੁਆਰਾ ਸੰਚਾਲਿਤ ਗ੍ਰੈਜ਼ੂਏਸ਼ਨ, ਪੋਸਟ ਗ੍ਰੈਜ਼ੂਏਸ਼ਨ ਪ੍ਰੋਗਰਾਮ ਲਈ ਇਹ ਲੋਨ ਲਿਆ ਜਾ ਸਕਦਾ ਹੈ। ਪ੍ਰੋਫੈਸ਼ਨਲ ਡਿਗਰੀ, ਡਿਪਲੋਮਾ ਲਈ ਵੀ ਲੋਨ ਲਿਆ ਜਾ ਸਕਦਾ ਹੈ। ਆਈਆਈਟੀ,ਆਈਆਈਐਮ ਵਰਗੇ ਨਿੱਜੀ ਸੰਸਥਾਨ ਵਿੱਚ ਪੜ੍ਹਾਈ ਲਈ ਵੀ ਲੋਨ ਲੈ ਸਕਦੇ ਹਾਂ। ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸੰਚਾਲਿਤ ਟੀਚਰ ਟ੍ਰੇਨਿੰਗ, ਨਰਸਿੰਗ ਕੋਰਸ ਲਈ ਵੀ ਲੋਨ ਮਿਲ ਜਾਂਦਾ ਹੈ। ਨਿਯਮਿਤ ਡਿਗਰੀ, ਡਿਪਲੋਮਾ ਜਿਵੇਂ ਏਅਰੋਨਾਟੀਕਲ, ਪਾਇਲਟ ਟ੍ਰੇਨਿੰਗ, ਸ਼ਿਪਿੰਗ ਆਦਿ ਲਈ ਵੀ ਲੋਨ ਮਿਲ ਜਾਂਦਾ ਹੈ। ਵਿਦੇਸ਼ਾਂ ਵਿੱਚ ਐਮਸੀਏ, ਐਮਬੀਏ, ਐਮਐਸ ਵਰਗੇ ਕੋਰਸਾਂ ਲਈ ਇਹ ਲੋਨ ਮਿਲਦਾ ਹੈ।
ਕਿਹੜੇ ਖਰਚੇ ਕਵਰ ਹੁੰਦੇ ਹਨ:
ਕਾਲਜ, ਸਕੂਲ, ਹੋਸਟਲ ਦੀ ਫੀਸ, ਪ੍ਰੀਖਿਆ, ਲਾਇਬ੍ਰੇਰੀ, ਲੈਬੋਰੇਟਰੀ ਦੀ ਫੀਸ। ਕਿਤਾਬਾਂ, ਯੂਨੀਫਾਰਮ ਜਾਂ ਪੜ੍ਹਾਈ ਨਾਲ ਸਬੰਧਤ ਦੂਜੀਆਂ ਚੀਜਾਂ ਖਰੀਦਣ ਦਾ ਖਰਚਾ। ਯਾਤਰਾ ਦਾ ਖਰਚਾ। ਦੁਪਹੀਆ ਵਾਹਨ ਲਈ 50 ਹਜਾਰ ਰੁਪਏ ਤੱਕ ਦੀ ਸੀਮਾ ਹੈ। ਇਸ ਤੋਂ ਇਲਾਵਾ ਪੜ੍ਹਾਈ ਪੂਰੀ ਕਰਨ ਵਿੱਚ ਹੋਰ ਵੀ ਕੋਈ ਖਰਚਾ ਹੈ ਤਾਂ ਉਹ ਵੀ ਇਸਦੇ ਤਹਿਤ ਕਵਰ ਹੁੰਦਾ ਹੈ।
ਕਦੋਂ ਕਰਨਾ ਹੋਵੇਗਾ ਭੁਗਤਾਨ:
ਕੋਰਸ ਪੂਰਾ ਹੋਣ ਦੇ ਇੱਕ ਸਾਲ ਬਾਅਦ ਲੋਨ ਦੀ ਕਿਸ਼ਤ ਸ਼ੁਰੂ ਹੋ ਜਾਂਦੀ ਹੈ ਇਹ 15 ਸਾਲਾਂ ਵਿੱਚ ਪੂਰਾ ਮੋੜਨਾ ਹੁੰਦਾ ਹੈ ਲੋਨ ਲੈਣ ਲਈ ਵਿਦਿਆਰਥੀ ਨੂੰ ਆਪਣੇ ਪਹਿਚਾਣ ਪੱਤਰ, ਐਡਰੈੱਸ ਪਰੂਫ਼, ਸਿੱਖਿਅਕ ਰਿਕਾਰਡ ਦੇ ਨਾਲ ਪੂਰੀ ਡਿਟੇਲ ਦੇਣੀ ਹੁੰਦੀ ਹੈ।
ਕੀ ਕਹਿੰਦੇ ਐੱਸਬੀਆਈ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ):
ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ (ਲੋਨ ਸੈਕਸ਼ਨ) ਸ੍ਰੀ ਅਜੇ ਲੂਥਰਾ ਦਾ ਕਹਿਣਾ ਸੀ ਕਿ ਪੰਜਾਬ ਵਿਚ ਹਰ ਵਰ੍ਹੇ ਐਜੂਕੇਸ਼ਨ ਲੋਨ ਦੇ ਕੇਸਾਂ ਦੀ ਗਿਣਤੀ ਵਧ ਰਹੀ ਹੈ ਤੇ ਸ਼ਹਿਰੀ ਅਤੇ ਪੇਂਡੂ ਲੋਕਾਂ ਵੱਲੋਂ ਇਹ ਕਰਜ਼ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਵਿਦੇਸ਼ ਪੜ੍ਹਾਈ ਲਈ ਵੀ ਐਜੂਕੇਸ਼ਨ ਲੋਨ ਲੈਣ ਦੀ ਦਰ ਵਧ ਰਹੀ ਹੈ।
ਕਨੂੰਗੋ ਭੁਪਿੰਦਰ ਸਿੰਘ ਦੇ ਵਿਚਾਰ:
ਮਾਲ ਮਹਿਕਮੇ ਦੇ ਸੇਵਾ ਮੁਕਤ ਅਧਿਕਾਰੀ ਭੁਪਿੰਦਰ ਸਿੰਘ ਸ਼ੇਰਪੁਰ ਦਾ ਪ੍ਰਤੀਕਰਮ ਸੀ ਕਿ ਮਾਪੇ ਚੰਗੇਰੇ ਭਵਿੱਖ ਦੀ ਆਸ ਨਾਲ ਧੀਆਂ-ਪੁੱਤਾਂ ਨੂੰ ਵਿਦੇਸ਼ ਭੇਜ ਰਹੇ ਹਨ ਕਿਉਂਕਿ ਨਸ਼ਿਆਂ ਦਾ ਡਰ ਤੇ ਰੁਜ਼ਗਾਰ ਦੇ ਮੌਕੇ ਨਾ ਹੋਣ ਕਰਕੇ ਹੁਣ ਲੱਗਦਾ ਪੰਜਾਬ ਸੁਰੱਖਿਅਤ ਨਹੀਂ ਰਿਹਾ।
ਜ਼ਮੀਨਾਂ ਘੱਟ ਤੇ ਕਰਜ਼ੇ ਵੱਧ: ਮੋਹਨ ਸਿੰਘ
ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾ ਪ੍ਰਧਾਨ ਮੋਹਨ ਸਿੰਘ ਭੇਡਪੁਰਾ ਨੇ ਦੱਸਿਆ ਕਿ ਛੋਟੀ ਕਿਸਾਨੀ ਵੀ ਕਰਜ਼ਾ ਚੁੱਕ ਕੇ ਬੱਚੇ ਵਿਦੇਸ਼ ਪੜ੍ਹਨ ਭੇਜ ਰਹੀ ਹੈ ਜਿਨ੍ਹਾਂ ਕੋਲ ਜ਼ਮੀਨ ਘੱਟ ਹੈ ਤੇ ਕਰਜ਼ਾ ਮੋੜਨਾ ਮੁਸ਼ਕਲ ਹੋ ਜਾਣਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਜ਼ਮੀਨਾਂ ਵੇਚ ਕੇ ਵਿਦੇਸ਼ ‘ਚ ਫੀਸਾਂ ਭਰੀਆਂ ਹਨ। ਜਿਨ੍ਹਾਂ ਨੂੰ ਐਜੂਕੇਸ਼ਨ ਲੋਨ ਨਹੀਂ ਮਿਲਦਾ, ਉਨ੍ਹਾਂ ਨੂੰ ਜ਼ਮੀਨ ਵੇਚਣੀ ਜਾਂ ਗਿਰਵੀ ਕਰਨੀ ਮਜ਼ਬੂਰੀ ਬਣ ਜਾਂਦੀ ਹੈ।
ਕੀ ਹਨ ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ:
ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵੇ ਹਨ ਕਿ 2015-16 ਤੋਂ 2018-19 ਤੱਕ ਦੇ ਚਾਰ ਵਰ੍ਹਿਆਂ ਦੌਰਾਨ ਪੰਜਾਬ ਦੇ ਕਰੀਬ 50,499 ਵਿਦਿਆਰਥੀਆਂ ਨੂੰ ਦੇਸ਼ ਤੇ ਵਿਦੇਸ਼ ‘ਚ ਪੜ੍ਹਾਈ ਲਈ ‘ਐਜੂਕੇਸ਼ਨ ਲੋਨ’ ਲੈਣਾ ਪਿਆ ਹੈ। ਇਨ੍ਹਾਂ ਚਾਰ ਵਰ੍ਹਿਆਂ ਦੌਰਾਨ ਮਾਪਿਆਂ ਸਿਰ ਐਜੂਕੇਸ਼ਨ ਲੋਨ ਦੇ 1718.93 ਕਰੋੜ ਰੁਪਏ ਚੜ੍ਹੇ ਹਨ। ਇਹ ਵੇਰਵਾ ਸਿਰਫ਼ ਪਬਲਿਕ ਸੈਕਟਰ ਦੇ ਬੈਂਕਾਂ ਦਾ ਹੈ। ਪ੍ਰਾਈਵੇਟ ਬੈਂਕਾਂ ਪਾਸੋਂ ਦਿੱਤਾ ਐਜੂਕੇਸ਼ਨ ਲੋਨ ਵੱਖਰਾ ਹੈ। ਦੇਸ਼ ਵਿਚ ਮੈਡੀਕਲ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਆਮ ਘਰਾਂ ਦੀ ਪਹੁੰਚ ਤੋਂ ਬਾਹਰ ਹੈ।  ਨਵਾਂ ਰੁਝਾਨ ਹੁਣ ਵਿਦੇਸ਼ ਪੜ੍ਹਾਈ ਲਈ ਕਰਜ਼ਾ ਚੁੱਕਣ ਦਾ ਹੈ, ਜੋ ਹਰ ਵਰ੍ਹੇ ਵਧ ਰਿਹਾ ਹੈ। ਮੋਟੇ ਅੰਦਾਜ਼ੇ ਅਨੁਸਾਰ ਪਬਲਿਕ ਸੈਕਟਰ ਬੈਂਕਾਂ ਵੱਲੋਂ ਪੰਜਾਬ ਦੇ ਕਰੀਬ 20 ਹਜ਼ਾਰ ਵਿਦਿਆਰਥੀਆਂ ਨੇ ਵਿਦੇਸ਼ ਪੜ੍ਹਾਈ ਲਈ ਕਰੀਬ ਇੱਕ ਹਜ਼ਾਰ ਕਰੋੜ ਦਾ ਐਜੂਕੇਸ਼ਨ ਲੋਨ ਲਿਆ ਹੈ ਜਦੋਂ ਕਿ ਤਿੰਨ ਵਰ੍ਹਿਆਂ ਵਿਚ 897 ਵਿਦਿਆਰਥੀਆਂ ਨੂੰ ਐਜੂਕੇਸ਼ਨ ਲੋਨ ਤੋਂ ਇਨਕਾਰ ਹੋਇਆ ਹੈ।
ਸ਼ੇਰਪੁਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਐੱਸਡੀਐੱਮ ਦਫ਼ਤਰ ਘੇਰਿਆ
ਆਦਰਸ਼ ਸਕੂਲ ਦੇ ਅਧਿਆਪਕਾਂ ਤੇ ਮਾਪਿਆਂ ਨੇ ਐੱਸਡੀਐੱਮ ਦਫ਼ਤਰ ਘੇਰਿਆ
ਸੱਚ ਕਹੂੰ ਨਿਊਜ਼, ਭਵਾਨੀਗੜ੍ਹ
ਐੱਸਯੂਐੱਸ ਆਦਰਸ਼ ਸਕੂਲ ਬਾਲਦ ਖੁਰਦ ‘ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਵੱਲੋਂ ਤਨਖਾਹਾਂ ਨਾ ਮਿਲਣ ਸਮੇਤ ਹੋਰ ਮੰਗਾਂ ਸਬੰਧੀ ਅੱਜ ਸਥਾਨਕ ਸ਼ਹਿਰ ਦੇ ਐੱਸਡੀਐੱਮ ਦਫਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸਕੂਲ ਬਚਾਓ ਸੰਘਰਸ਼ ਕਮੇਟੀ ਦੇ ਆਗੂ ਹਰਭਜਨ ਸਿੰਘ ਹੈਪੀ ਨੇ ਕਿਹਾ ਕਿ ਪਿਛਲੀ 17 ਮਈ ਨੂੰ ਉਸ ਵੱਲੋਂ ਸਕੂਲ ‘ਚ ਪਾਈਆਂ ਗਈਆਂ ਖਾਮੀਆਂ ਦੀ ਪੜਤਾਲ ਕਰਵਾਉਣ ਤੇ ਪਿਛਲੇ 7 ਮਹੀਨਿਆਂ ਤੋਂ ਅਧਿਆਪਕਾਂ ਦੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਐੱਸਡੀਐੱਮ ਦਫਤਰ ਅੱਗੇ ਮਰਨ ਵਰਤ ਰੱਖਿਆ ਗਿਆ ਸੀ। ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਮੰਨਣ ਤੇ ਸਕੂਲ ਦੀਆਂ ਖਾਮੀਆਂ ਸਬੰਧੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮਰਨ ਵਰਤ ਸਮਾਪਤ ਕਰਵਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਪ੍ਰਸ਼ਾਸਨ ਨੇ ਮਸਲੇ ਦਾ ਕੋਈ ਹੱਲ ਨਹੀਂ ਕੱਢਿਆ, ਜਿਸ ਕਾਰਨ ਅੱਜ ਦੁਬਾਰਾ ਫਿਰ ਮਾਪਿਆਂ ਤੇ ਅਧਿਆਪਕਾਂ ਨੂੰ ਐੱਸਡੀਐੱਮ ਦਫਤਰ ਦਾ ਘਿਰਾਓ ਕਰਨਾ ਪਿਆ ਹੈ ਉਨ੍ਹਾਂ ਕਿਹਾ ਕਿ ਇਹ ਧਰਨਾ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਜਾਰੀ ਰਹੇਗਾ। ਧਰਨੇ ‘ਚ ਹਾਜ਼ਰ ਰਾਜਨ ਸ਼ਰਮਾ, ਮਨਪ੍ਰੀਤ ਸਿੰਘ, ਬਰਿੰਦਜੀਤ ਸਿੰਘ, ਰਛਪਾਲ ਸਿੰਘ, ਸੰਦੀਪ ਸਿੰਘ, ਪ੍ਰਦੀਪ ਸਿੰਘ, ਮੀਨਾ ਰਾਣੀ, ਸਤਵਿੰਦਰ ਕੌਰ, ਸ਼ਰਨ ਕੌਰ, ਚਿਤਰੇਸ਼ ਬਾਲਾ, ਬੀਰਬਲ ਨਾਥ, ਸਰਬਜੀਤ ਸਿੰਘ, ਮੇਜਰ ਸਿੰਘ ਤੇ ਹਾਕਮ ਸਿੰਘ ਵੀ ਹਾਜ਼ਰ ਸਨ। ਇਸ ਸਬੰਧੀ ਐੱਸਡੀਐੱਮ ਦਫਤਰ ਦੇ ਹਵਾਲੇ ਨਾਲ ਡੀਐੱਸਪੀ ਸੁਖਰਾਜ ਸਿੰਘ ਘੁੰਮਣ ਨੇ ਦੱਸਿਆ ਕਿ ਅਧਿਆਪਕਾਂ ਦੀ ਤਨਖਾਹ ਤੇ ਸਕੂਲ ਸਬੰਧੀ ਹੋਰ ਮਸਲੇ ਲਗਭਗ ਹੱਲ ਹੋ ਚੁੱਕੇ ਹਨ ਤੇ ਇਸ ਸਬੰਧੀ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਾਪਿਆਂ ਦੀ ਸੰਭਾਲ ਇਨਸਾਨ ਦਾ ਨੈਤਿਕ ਫ਼ਰਜ਼
ਰਮੇਸ਼ ਸੇਠੀ ਬਾਦਲ
ਸ੍ਰਿਸ਼ਟੀ ਦੀ ਰਚਨਾ ਅਤੇ ਹੋਂਦ ਵਿੱਚ ਪ੍ਰਜਨਣ ਕਿਰਿਆ ਦਾ ਬਹੁਤ ਯੋਗਦਾਨ ਹੈ। ਸੰਸਾਰ ਦੇ ਜੀਵਾਂ ਦੀ ਉਤਪਤੀ ਇਸੇ ਬੱਚੇ ਪੈਦਾ ਕਰਨ ਦੀ ਕਿਰਿਆ ਨਾਲ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵਾਂ ਦਾ ਆਪਣੇ ਜਨਮਦਾਤਾ ਮਾਂ-ਪਿਓ ਨਾਲ ਮੋਹ ਭਰਿਆ ਤੇ ਅਪਣੱਤ ਵਾਲਾ ਸਬੰਧ ਹੁੰਦਾ ਹੈ। ਮਨੁੱਖ ਅਤੇ ਬਹੁਤੇ ਜੀਵ ਆਪਣੇ ਬੱਚਿਆਂ ਨਾਲ ਲਗਾਵ ਰੱਖਦੇ ਹਨ ਤੇ ਉਹਨਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਉਹ ਆਪਣੀ ਔਲਾਦ ਦੇ ਦੁੱਖ-ਤਕਲੀਫਾਂ ਨੂੰ ਸਮਝਦੇ ਹਨ ਅਤੇ ਵੱਸ ਲੱਗਦਾ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ। ਇਹ ਬਚਪਨ ਤੋਂ ਲੈ ਕੇ ਉਹਨਾਂ ਦੀ ਸੁਰਤ ਸੰਭਾਲਣ ਤੱਕ ਆਪਣੇ ਬੱਚਿਆਂ ਦੀ ਖਾਣ-ਪੀਣ ਦੀ ਵਿਵਸਥਾ ਵੀ ਕਰਦੇ ਹਨ ਕੁਝ ਕੁ ਜੀਵ ਅਜਿਹੇ ਵੀ ਹਨ ਜੋ ਆਪਣੇ ਬੱਚਿਆਂ ਤੱਕ ਨੂੰ ਖਾ ਜਾਂਦੇ ਹਨ। ਉਹਨਾਂ ਵਿੱਚ ਔਲਾਦ ਪ੍ਰਤੀ ਮਮਤਾ ਨਹੀਂ ਹੁੰਦੀ। ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਜਿਆਦਾ ਸੱਭਿਅਕ ਹੈ ਅਤੇ ਰਿਸ਼ਤਿਆਂ ਪ੍ਰਤੀ ਸੁਚੇਤ ਰਹਿੰਦਾ ਹੈ। ਇਸੇ ਲਈ ਇਸ ਨੂੰ ਸਮਾਜਿਕ ਪ੍ਰਾਣੀ ਆਖਿਆ ਜਾਂਦਾ ਹੈ। ਇਹ ਸਮਾਜ ਵਿੱਚ ਹੋਰਨਾਂ ਜੀਵਾਂ ਦੇ ਮੁਕਾਬਲੇ ਜ਼ਿਆਦਾ ਵਿਚਰਦਾ ਹੈ। ਕਈ ਪਸ਼ੂ-ਪੰਛੀ ਆਪਣੀ ਬਿਰਾਦਰੀ ਦਾ ਪੱਖ ਪੂਰਦੇ ਹਨ ਅਤੇ ਇੱਕ-ਦੂਜੇ ਦੀ ਰੱਖਿਆ ਵੀ ਕਰਦੇ ਹਨ। ਝੁੰਡ ਬਣਾ ਕੇ ਰਹਿੰਦੇ ਹਨ। ਪਰ ਮਨੁੱਖ ਜੂਨ ਇਸ ਮਾਮਲੇ ਵਿੱਚ ਉੱਨਤ ਮੰਨੀ ਗਈ ਹੈ।
ਹੁਣ ਗੱਲ ਮਨੁੱਖਤਾ ਦੀ ਹੀ ਕਰਦੇ ਹਾਂ। ਕਿਉਂਕਿ ਮਨੁੱਖ ਸੱਭਿਅਕ ਪ੍ਰਾਣੀ ਹੈ। ਇਹ ਰਿਸ਼ਤਿਆਂ ਪ੍ਰਤੀ ਸੁਚੇਤ ਹੈ। ਸਮਾਜ ਨਾਲ ਜੁੜਿਆ ਹੈ। ਰੱਬ ਅਤੇ ਸ੍ਰਿਸ਼ਟੀ ਦੀ ਹੋਂਦ ਨੂੰ ਮੰਨਦਾ ਹੈ। ਇਹ ਆਪਣੀ ਔਲਾਦ ਪ੍ਰਤੀ ਹੀ ਨਹੀਂ ਹੋਰ ਰਿਸ਼ਤਿਆਂ ਪ੍ਰਤੀ ਲਗਾਅ, ਮੋਹ, ਰੁਚੀ ਰੱਖਦਾ ਹੈ। ਇਹ ਮਾਂ-ਪਿਓ ਨੂੰ ਸਭ ਕੁਝ ਮੰਨਦਾ ਹੈ। ਜੇ ਇਹ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੈ ਤਾਂ ਮਾਪਿਆਂ ਵੱਲ ਵੀ ਅਵੇਸਲਾ ਨਹੀਂ ਹੈ। ਮਾਂ ਅਤੇ ਪਿਉ ਦੀ ਕਦਰ ਕਰਦਾ ਹੈ। ਇਸ ਦੇ ਨਾਲ ਹੋਰ ਰਿਸ਼ਤੇ-ਨਾਤਿਆਂ ਦਾ ਮਾਣ ਰੱਖਦਾ ਹੈ। ਇਸੇ ਮੋਹ ਦਾ ਮੁਥਾਜ ਹੋ ਕੇ ਇਹ ਆਪਣੀ ਜਿੰਦਗੀ ਬਸਰ ਕਰਦਾ ਹੈ।
ਰਿਸ਼ਤਿਆਂ ਵਿੱਚ ਮਾਂ-ਪਿਓ ਤੋਂ ਇਲਾਵਾ ਸਕੇ ਭੈਣ-ਭਰਾਵਾਂ, ਦਾਦਾ-ਦਾਦੀ, ਚਾਚੇ, ਤਾਇਆਂ, ਮਾਮੇ, ਮਾਸੀਆਂ, ਨਾਨਾ-ਨਾਨੀ ਤੇ ਇਸ ਤੋਂ ਬਾਦ ਅਗਲੇ ਤੇ ਦੂਰ ਦੇ ਰਿਸ਼ਤਿਆਂ ਨਾਲ ਜੁੜੇ ਰਹਿਣ ਦੀ ਚਾਹਤ ਰੱਖਦਾ ਹੈ। ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦੇ ਰਿਸ਼ਤੇ ਮੂਲ ਨਾਲੋਂ ਵਿਆਜ਼ ਪਿਆਰਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਕਿਹੜਾ ਦਾਦਾ-ਦਾਦੀ ਜਾਂ ਨਾਨਾ-ਨਾਨੀ ਹੈ ਜਿਸ ਨੇ ਆਪਣੇ ਇਸ ਵਿਆਜ਼ ਦੇ ਮੂਤ ਨੂੰ ਆਪਣੇ ਸਰੀਰ ‘ਤੇ ਡੁੱਲ੍ਹਣ ‘ਤੇ ਖੁਸ਼ੀ ਮਹਿਸੂਸ ਨਹੀਂ ਕੀਤੀ। ਜਦੋਂ ਛੋਟਾ ਬੱਚਾ ਗੋਦੀ ਚੁੱਕਣ ‘ਤੇ ਆਪਣੇ ਕਿਸੇ ਸਕੇ ‘ਤੇ ਪੇਸ਼ਾਬ ਦੀ ਧਾਰ ਮਾਰਦਾ ਹੈ ਤਾਂ ਉਸ ਦਾ ਚਿਹਰਾ ਖੁਸ਼ੀ ਵਿੱਚ ਦਗ ਉੱਠਦਾ ਹੈ। ਰੋਟੀ ਖਾਂਦੀ ਹੋਈ ਮਾਂ, ਦਾਦੀ, ਨਾਨੀ ਬੱਚੇ ਦੇ ਮਲ-ਮੂਤਰ ਦੀ ਪਰਵਾਹ ਨਹੀਂ ਕਰਦੀ ਤੇ ਬਿਨਾ ਮੱਥੇ ‘ਤੇ ਵੱਟ ਪਾਏ ਉਸਨੂੰ ਸਾਫ ਕਰਦੀ ਹੈ।
ਬੱਚੇ ਨੂੰ ਬੋਲਣਾ, ਤੁਰਨਾ ਅਤੇ ਖਾਣਾ ਸਿਖਾਉਂਦੀ ਹੈ। ਅੱਜ ਦੀ ਮਾਂ ਬੱਚੇ ਨੂੰ ਪੜ੍ਹਾਉਣਾ ਵੀ ਸਿਖਾਉਂਦੀ ਹੈ। ਛੋਟੇ ਬੱਚਿਆਂ ਦੀ ਟਿਊਟਰ ਬਣਦੀ ਹੈ ਤਾਂ ਵੱਡਿਆਂ ਨੂੰ ਅਗਲੇਰੀ ਪੜ੍ਹਾਈ ਲਈ ਉਤਸ਼ਾਹਿਤ ਕਰਦੀ ਹੈ। ਪਿਉ ਆਪਣੇ ਬੱਚਿਆਂ ਦੀਆਂ ਖੁਹਾਇਸ਼ਾਂ ਪੂਰੀਆਂ ਕਰਨ ਲਈ ਆਪਣੀਆਂ ਜਰੂਰੀ ਲੋੜਾਂ ਦਾ ਤਿਆਗ ਕਰਦਾ ਹੈ। ਆਪ ਪੈਦਲ ਤੁਰ ਕੇ ਵੀ ਬੱਚਿਆਂ ਲਈ ਸਕੂਟੀ ਦਾ ਇੰਤਜਾਮ ਕਰਦਾ ਹੈ। ਇਸ ਤਰ੍ਹਾਂ ਮਾਂ-ਬਾਪ ਬੱਚਿਆਂ ਲਈ ਜੋ ਕਰਦੇ ਹਨ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਨੇ ਮਾਂ-ਪਿਉ ਦਾ ਕਰਜ ਉਤਾਰਿਆ ਨਹੀਂ ਜਾ ਸਕਦਾ। ਮਾਂ ਆਪਣੇ ਬੱਚੇ ਨੂੰ ਆਪਣੇ ਖੂਨ ਨਾਲ ਸਿੰਜਦੀ ਹੈ। ਨੌਂ ਮਹੀਨੇ ਉਸਦਾ ਭਾਰ ਆਪਣੇ ਪੇਟ ਵਿੱਚ ਚੁੱਕਦੀ ਹੈ। ਜਣੇਪੇ ਦੀਆਂ ਅਥਾਹ ਪੀੜਾਂ ਨੂੰ ਸਹਿੰਦੀ ਹੈ। ਕਹਿੰਦੇ ਨੇ ਜਣੇਪੇ ਦਾ ਦਰਦ ਸੈਂਕੜੇ ਹੱਡੀਆਂ ਦੇ ਟੁੱਟਣ ਤੋਂ ਵੀ ਜਿਆਦਾ ਹੁੰਦਾ ਹੈ, ਫਿਰ ਵੀ ਮਾਂ ਇਹ ਦਰਦ ਹੱਸ ਕੇ ਸਹਿੰਦੀ ਹੈ। ਕਿਉਂਕਿ ਉਹ ਮਾਂ ਹੁੰਦੀ ਹੈ। ਬੱਚੇ ਦੀ ਬਿਮਾਰੀ ‘ਤੇ ਮਾਂ ਸਾਰੀ-ਸਾਰੀ ਰਾਤ ਜਾਗਦੀ ਹੈ। ਪਲ-ਪਲ ਉਸਦੀ ਬਿਮਾਰੀ ਦੀ ਚਿੰਤਾ ਕਰਦੀ ਹੈ। ਕਿਉਂਕਿ ਉਹ ਮਾਂ ਹੁੰਦੀ ਹੈ।
ਹੁਣ ਤਸਵੀਰ ਦਾ ਦੂਜਾ ਪਾਸਾ ਦੇਖਦੇ ਹਾਂ। ਬੱਚਿਆਂ ਦੇ ਮਾਪਿਆਂ ਪ੍ਰਤੀ ਜੋ ਫਰਜ਼ ਹਨ ਬੱਚੇ ਉਹਨਾਂ ਫਰਜਾਂ ਤੋਂ ਅਵੇਸਲੇ ਹੁੰਦੇ ਜਾ ਰਹੇ ਹਨ। ਸਾਰੇ ਇੱਕੋ-ਜਿਹੇ ਤਾਂ ਨਹੀਂ ਹੁੰਦੇ ਪਰ ਬਹੁਗਿਣਤੀ ਵੇਖਣ ‘ਚ ਆਇਆ ਹੈ ਕਿ ਲੋਕਾਂ ਦਾ ਬਜ਼ੁਰਗ ਮਾਪਿਆਂ ਪ੍ਰਤੀ ਰਵੱਈਆ ਨਿਰਾਸ਼ਾਜਨਕ ਹੈ। ਪਾਪਾ ਤੁਹਾਨੂੰ ਨਹੀਂ ਪਤਾ। ਮੰਮੀ ਤੁਸੀਂ ਤਾਂ ਬਿਲਕੁਲ ਹੀ… ਤੁਹਾਨੂੰ ਨਹੀ ਪਤਾ! ਵਰਗੇ ਡਾਇਲੋਗ ਆਮ ਵਰਤਦੇ ਹਨ। ਜਾਇਦਾਦ ‘ਤੇ ਕਬਜ਼ਾ ਕਰਕੇ ਮਾਂ-ਪਿਓ ਨੂੰ ਖੁੱਡੇ ਲਾਈਨ  ਲਾ ਦਿੰਦੇ ਹਨ। ਬਹੁਤੇ ਲੋਕ ਬੁਢਾਪੇ ਵਿੱਚ ਰੋਟੀ-ਪਾਣੀ ਤੋਂ ਵੀ ਤੰਗ ਹੁੰਦੇ ਹਨ। ਕਈ ਤਾਂ ਮਾਪਿਆਂ ਦੀ ਜਾਇਦਾਦ ਵੇਚ ਕੇ ਵਿਦੇਸ਼ ਭੱਜ ਜਾਂਦੇ ਹਨ। ਮਾਂ-ਪਿਉ ਇੱਥੇ ਪਾਈ-ਪਾਈ ਨੂੰ ਮੁਥਾਜ ਹੁੰਦੇ ਹਨ। ਮਾਂ-ਪਿਉ ਦਾ ਮਲ-ਮੂਤਰ ਚੱਕਣਾ ਤਾਂ ਇੱਕ ਪਾਸੇ ਰਿਹਾ ਉਹਨਾਂ ਨੂੰ ਪਾਣੀ ਦੀ ਘੁੱਟ ਲਈ ਤਰਸਾਇਆ ਜਾਂਦਾ ਹੈ। ਬਹੁਤੇ ਮਾਂ-ਬਾਪ ਤਾਂ ਆਪਣੀ ਔਲਾਦ ਦੀ ਝਲਕ ਦੇਖਣ ਨੂੰ ਤਰਸਦੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਹਨ। ਜਿਨ੍ਹਾਂ ਮਾਪਿਆਂ ਦੀ ਕਦੇ ਉਂਗਲੀ  ਫੜ੍ਹ ਕੇ ਔਲਾਦ ਤੁਰਨਾ ਸਿੱਖੀ ਸੀ ਉਹਨਾਂ ਅੰਨੇ-ਮੂਹਰੇ ਮਾਪਿਆਂ ਨੂੰ ਔਲਾਦ ਵੱਲੋਂ ਡੰਗੋਰੀ ਵੀ ਨਸੀਬ ਨਹੀਂ ਹੁੰਦੀ। ਅਕਸਰ ਦੇਖਿਆ ਗਿਆ ਹੈ ਕਿ ਅਮੀਰ ਲੋਕ ਬਜੁਰਗਾਂ ਨੂੰ ਦਵਾਈ ਲਈ ਡਾਕਟਰ ਕੋਲ ਆਪ ਲੈ ਕੇ ਜਾਣ ਦੀ ਬਜਾਇ ਆਪਣੇ ਨੌਕਰ ਜਾਂ ਡਰਾਇਵਰ ਨੂੰ ਭੇਜ ਦਿੰਦੇ ਹਨ। ਉਹਨਾਂ ਕੋਲ ਬਿਮਾਰ ਮਾਪਿਆਂ ਨੂੰ ਦਵਾਈ ਦਿਵਾਉਣ ਦਾ ਟਾਈਮ ਵੀ ਨਹੀਂ ਹੁੰਦਾ। ਆਹੀ ਅੱਜ ਦੇ ਸਮੇਂ ਦਾ ਦਸਤੂਰ ਹੈ। ਇਹੀ ਸੱਚ ਹੈ। ਜੋ ਸ਼ਾਇਦ ਕੌੜਾ ਵੀ ਹੈ।
ਹਾਂ, ਮਾਂ-ਪਿਓ ਦੇ ਪੈਰੀਂ ਹੱਥ ਲਾਉਣ, ਜੀ-ਜੀ ਕਰਨ ਦਾ ਢੋਂਗ ਨਾ ਕਰੋ। ਉਹਨਾਂ ਦੀ ਗੱਲ, ਹਾਲਾਤ, ਬਿਮਾਰੀ, ਇੱਛਾ ਅਤੇ ਰੀਝ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਹਰ ਕੰਮ ਉਹਨਾਂ ਅਨੁਸਾਰ ਹੀ ਕਰਨਾ ਜਰੂਰੀ ਨਹੀਂ ਪਰ ਉਹਨਾਂ ਨੂੰ ਝਿੜਕੋ ਵੀ ਨਾ। ਦੁਰਕਾਰੋ ਵੀ ਨਾ। ਇਹ ਬਜੁਰਗ ਸਿਰਫ ਤੁਹਾਡੇ ਪਿਆਰ ਦੇ ਭੁੱਖੇ ਹਨ। ਤੁਹਾਡੇ ਨਾਲ ਗੱਲਾਂ ਮਾਰਨ ਨੂੰ ਤਰਸਦੇ ਹਨ। ਮਾਂ-ਪਿਓ ਨੂੰ ਸੰਭਾਲ ਲਵੋ। ਇਹ ਫਿਰ ਨਹੀਂ ਮਿਲਣੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਿਆਲਾ (ਰਾਮ ਸਰੂਪ ਪੰਜੋਲਾ, ਖੁਸ਼ਵੀਰ ਸਿੰਘ ਤੂਰ/ਸਨੌਰ)। ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਦਾਖਾ ਦੇ ਇੱਕ ਵਿਦਿਆਰਥੀ ਨੂੰ ਪਟਿਆਲਾ ਦੇ ਢਿੱਲੋਂ ਫਨ ਵਰਲਡ ਵਿਖੇ ਟੂਰ ‘ਤੇ ਆਉਣ ਇਸ ਕਦਰ ਮਹਿੰਗਾ ਪਿਆ ਕਿ ਉਸ ਨੂੰ ਆਪਣੀ ਕਿਡਨੀ ਗਵਾਉਣੀ ਪਈ। ਇੱਧਰ ਵਿਦਿਆਰਥੀ ਦੇ ਮਾਪਿਆਂ ਤੇ ਉਸ ਦੇ ਇਲਾਜ਼ ‘ਤੇ ਹੁਣ ਤੱਕ ਤਿੰਨ ਲੱਖ ਰੁਪਏ ਖਰਚ ਹੋ ਗਏ ਹਨ। ਇੱਧਰ ਵਿਦਿਆਰਥੀ ਦੀ ਮਾਂ ਸਿਰਮਨਜੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਰੱਤੋਵਾਲ ਥਾਣਾ ਸੁਧਾਰ ਜਿਲਾ ਲੁਧਿਆਣਾ ਦੀ ਸ਼ਿਕਾਇਤ ਤੇ ਥਾਣਾ ਸਨੌਰ ਵਿਖੇ ਸਕੂਲ ਦੇ ਪ੍ਰਿੰਸੀਪਲ, ਅਧਿਆਪਕਾਂ ਅਤੇ ਢਿੱਲੋਂ ਫਨ ਵਰਲਡ ਦੇ ਮਾਲਕ ਤੇ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 31 ਮਈ ਨੂੰ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ ਦਾਖਾ ਦੇ ਵਿਦਿਆਥੀਆਂ ਦਾ ਟੂਰ ਇੱਥੇ ਢਿੱਲੋਂ ਫਨ ਵਰਲਡ ਵਿਖੇ ਆਇਆ ਸੀ।
ਸਕੂਲ ਅਧਿਆਪਕ ਤੇ ਪ੍ਰਿੰਸੀਪਲ ‘ਤੇ ਵੀ ਮਾਮਲਾ ਦਰਜ
ਇਸ ਦੌਰਾਨ ਹੀ ਦੁਪਹਿਰ ਤੋਂ ਬਾਅਦ ਨੌਂਵੀ ਕਲਾਸ ਦੇ ਜਸਕਰਨ ਸਿੰਘ ਦੇ ਅਚਾਨਕ ਪੇਟ ਵਿੱਚ ਸੱਟ ਲੱਗ ਗਈ ਅਤੇ ਉਸਦੇ ਦਰਦ ਹੋਣ ਲੱਗਾ। ਉੁਸ ਦੀ ਮਾਂ ਸਿਮਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਉਸ ਨੂੰ ਡਾਕਟਰਾਂ ਕੋਲ ਲਿਜਾਣ ਦੀ ਥਾਂ ਇੱਥੇ ਹੀ ਬਿਠਾ ਕੇ ਰੱਖਿਆ ਅਤੇ ਸ਼ਾਮ ਨੂੰ ਉਨ੍ਹਾਂ ਦੇ ਹਵਾਲੇ ਕੀਤਾ। ਉਸ ਸਮੇਂ ਉਹ ਦਰਦ ਨਾਲ ਪੀੜਤ ਸੀ ਅਤੇ ਉਸ ਦੇ ਪਿਸ਼ਾਬ ‘ਚੋਂ ਖੂਨ ਆ ਰਿਹਾ ਸੀ। ਇਸ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾ ਡਾਕਟਰਾਂ ਨੇ ਕਿਹਾ ਕਿ ਸੱਟ ਕਾਰਨ ਇਸ ਦੀ ਇੱਕ ਕਿਡਨੀ ਕੱਢਣੀ ਪਵੇਗੀ ਅਤੇ ਉਨ੍ਹਾਂ ਦਾ ਤਿੰਨ ਲੱਖ ਰੁਪਏ ਖਰਚ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਸਭ ਟੂਰ ਤੇ ਆਏ ਸਕੂਲ ਪ੍ਰਬੰਧਕਾਂ ਸਮੇਤ ਢਿੱਲੋਂ ਫਨ ਵਰਲਡ ਦੇ ਮਾਲਕਾਂ ਦੀ ਲਾਪਰਵਾਹੀ ਨਾਲ ਹੋਇਆ ਹੈ ਕਿਉਂਕਿ ਜੇਕਰ ਬੱਚੇ ਨੂੰ ਸਮੇਂ ‘ਤੇ ਸਿਹਤ ਸਹੂਲਤ ਮਿਲ ਜਾਂਦੀ ਤਾਂ ਉਨ੍ਹਾਂ ਦੇ ਬੱਚੇ ਨੂੰ ਕਿਡਨੀ ਨਾ ਗਵਾਉਣੀ ਪੈਂਦੀ।
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਸ ਵੱਲੋਂ ਇਨਸਾਫ਼ ਲਈ ਇੱਧਰ ਉੱਧਰ ਗਈ ਅਤੇ ਥਾਣਾ ਸਨੌਰ ਦੀ ਪੁਲਿਸ ਕੋਲ ਸ਼ਿਕਾਇਤ ਦਰਜ਼ ਕਰਵਾਈ। ਪੁਲਿਸ ਵੱਲੋਂ ਜਾਂਚ ਤੋਂ ਬਾਅਦ ਸਕੂਲ ਦੇ ਪ੍ਰਿਸੀਪਲ ਰਵੀ ਕਾਤ, ਮਨੇਜਮੈਟ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ, ਕਲਾਸ ਇੰਚਾਰਜ ਸੰਧਿਆ ਕੁਮਾਰੀ, ਅਧਿਆਪਕਾ ਪੂਨਮ ਬਾਲਾ, ਪ੍ਰਭਜੋਤ ਕੋਰ, ਅਧਿਆਪਕ ਮਨਦੀਪ ਸਿੰਘ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅਤੇ ਮਾਲਕ ਢਿੱਲੋਂ ਫਨਵਰਲਡ ਪਟਿਆਲਾ ਖਿਲਾਫ਼ ਧਾਰਾ 338,506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਮੈਨੇਜਮੈਂਟ ਅਤੇ ਢਿੱਲੋਂ ਫਨ ਵਰਲਡ ਦੇ ਮਾਲਕ ਵੱਲੋਂ ਇਸ ਨੂੰ ਹਾਦਸਾ ਦੱਸਿਆ ਜਾ ਰਿਹਾ ਹੈ ਅਤੇ ਉਸ ਨਾਲ ਹਮਦਰਦੀ ਪ੍ਰਗਟ ਵੀ ਨਾ ਕੀਤੀ।
ਸਰਕਾਰੀ ਸਕੀਮਾਂ, ਖਾਮਿਆਜ਼ਾ ਭੁਗਤ ਰਹੇ ਮਾਪੇ
ਇੱਕ ਪਾਸੇ ਸਰਕਾਰ ਸਿੱਖਿਆ ਬਜਟ ‘ਤੇ ਜ਼ੋਰ ਦੇਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਪਹਿਲਾਂ ਚੱਲ ਰਹੀਆਂ ਸਕੀਮਾਂ ਦੀ ਜਾਨ ਹੀ ਕੱਢੀ ਜਾ ਰਹੀ ਹੈ
ਕੇਂਦਰ ਸਰਕਾਰ ਵੱਲੋਂ ਪਾਸ ਲਾਜ਼ਮੀ ਸਿੱਖਿਆ ਅਧਿਕਾਰ ਐਕਟ ਨਿੱਜੀ ਸਕੂਲਾਂ ਲਈ ਮੁਸੀਬਤ ਤੇ ਮਾਪਿਆਂ ਲਈ ਖੱਜਲ-ਖੁਆਰੀ ਬਣ ਕੇ ਰਹਿ ਗਿਆ ਹੈ। ਕਾਨੂੰਨ ਅਨੁਸਾਰ ਨਿੱਜੀ ਸਕੂਲਾਂ ਨੂੰ 25 ਫੀਸਦੀ ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ ਹੁੰਦਾ ਹੈ ਤੇ ਫੀਸ ਦੀ ਬਣਦੀ ਰਾਸ਼ੀ ਸਕੂਲਾਂ ਨੂੰ ਸਰਕਾਰ ਦਿੰਦੀ ਹੈ ਪਰ ਪਿਛਲੇ ਸਾਲਾਂ ਤੋਂ ਸਰਕਾਰ ਵੱਲੋਂ ਸਕੂਲ ਨੂੰ ਪੈਸਾ ਹੀ ਨਹੀਂ ਭੇਜਿਆ ਜਾ ਰਿਹਾ, ਜਿਸ ਕਾਰਨ ਨਿੱਜੀ ਸਕੂਲ ਪੜ੍ਹਾਉਣ ਤੋਂ ਅਸਮਰੱਥ ਹਨ। ਦੂਜੇ ਪਾਸੇ ਬੱਚਿਆਂ ਦੇ ਮਾਪੇ ਸਕੂਲ ਮੁਖੀਆਂ ਨਾਲ ਬਹਿਸ ਰਹੇ ਹਨ। ਸਕੂਲ ਮੁਖੀਆਂ ਲਈ ਕਸੂਤੀ ਸਥਿਤੀ ਬਣ ਗਈ ਹੈ। ਉਨ੍ਹਾਂ ਲਈ ਮਾਪਿਆਂ ਨੂੰ ਸਮਝਾਉਣਾ ਔਖਾ ਹੈ ਦੂਜੇ ਪਾਸੇ ਮਾਪਿਆਂ ਦੇ ਅੰਦਰ ਇਹ ਭਰਮ ਹੈ ਕਿ ਸਕੂਲ ਪ੍ਰਬੰਧਕ ਉੁਹਨਾਂ ਟਰਕਾਅ ਰਹੇ ਹਨ। ਇਸ ਸਥਿਤੀ ਲਈ ਸਿੱਧੇ ਤੌਰ ‘ਤੇ ਸਰਕਾਰ ਜਿੰਮੇਵਾਰ ਹੈ ਜੋ ਸਕੂਲ ਨੂੰ ਬਣਦੀ ਰਾਸ਼ੀ ਨਹੀਂ ਭੇਜ ਰਹੀ।
ਕੁਝ ਥਾਈਂ ਨਿੱਜੀ ਸਕੂਲਾਂ ਵੱਲੋਂ ਵੀ ਇਸ (Government Schemes) ਸਕੀਮ ਸਬੰਧੀ ਬਹੁਤੀ ਰੁਚੀ ਨਹੀਂ ਵਿਖਾ ਜਾ ਰਹੀ। ਇਸ ਮਾੜੇ ਪ੍ਰਬੰਧ ਦਾ ਜਿੱਥੇ ਬੱਚਿਆਂ ਦੀ ਪੜ੍ਹਾਈ ‘ਤੇ ਅਸਰ ਪੈਂਦਾ ਹੈ। ਉੱਥੇ ਮਾਪੇ ਵੀ ਪ੍ਰੇਸ਼ਾਨ ਹਨ। ਦਰਅਸਲ ਬਹੁਤੀਆਂ ਸਰਕਾਰੀ ਸਕੀਮਾਂ ਦਾ ਹਾਲ ਅਜਿਹਾ ਹੀ ਹੁੰਦਾ ਹੈ। ਸਕੀਮ ਸ਼ੁਰੂ ਕਰਨ ਵੇਲੇ ਬੜੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਮਗਰੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇਹ ਘਟਨਾਵਾਂ ਸਰਕਾਰ ਦੀ ਸਿੱਖਿਆ ਨੀਤੀ ‘ਤੇ ਵੀ ਸਵਾਲ ਉਠਾਉਂਦੀਆਂ ਹਨ। ਇੱਕ ਪਾਸੇ ਸਰਕਾਰ ਸਿੱਖਿਆ ਬਜਟ ‘ਤੇ ਜ਼ੋਰ ਦੇਣ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਪਹਿਲਾਂ ਚੱਲ ਰਹੀਆਂ ਸਕੀਮਾਂ ਦੀ ਜਾਨ ਹੀ ਕੱਢੀ ਜਾ ਰਹੀ ਹੈ। ਕੇਂਦਰ ਤੇ ਰਾਜਾਂ ਦੀਆਂ ਸਕੀਮਾਂ ‘ਚ ਹਿੱਸੇਦਾਰੀ ਵੀ ਵਿਵਾਦਾਂ ‘ਚ ਰਹੀ ਹੈ ਸਰਕਾਰ ਕੋਈ ਸਕੀਮ ਸ਼ੁਰੂ ਕਰਦੀ ਹੈ। ਸ਼ੁਰੂ ‘ਚ ਕੇਂਦਰ ਸਰਕਾਰ ਆਪਣਾ ਹਿੱਸਾ ਭੇਜਦਾ ਰਹਿੰਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ
ਮਗਰੋਂ ਰਾਸ਼ੀ ਘਟਾ ਦਿੱਤੀ ਜਾਂਦੀ ਹੈ ਜਿਸ ਕਾਰਨ ਇਹ ਸਕੀਮ ਸਿਰਫ਼ ਰਾਜ ਸਰਕਾਰ ਲਈ ਗਲ ਪਿਆ ਢੋਲ ਬਣ ਜਾਂਦਾ ਹੈ। ਸਿੱਖਿਆ ਦੇ ਨਾਲ ਨਾਲ ਸਿਹਤ ਸਬੰਧੀ ਕਈ ਸਕੀਮਾਂ ਦਾ ਅਜਿਹਾ ਹਾਲ ਹੋਇਆ ਜਿੱਥੇ ਕੇਂਦਰ ਆਪਣਾ ਹਿੱਸਾ ਘਟਾਉਂਦਾ ਗਿਆ ਤੇ ਸਾਰਾ ਬੋਝ ਰਾਜ ਸਰਕਾਰ ‘ਤੇ ਪੈ ਗਿਆ ਦੁੱਖ ਦੀ ਗੱਲ ਹੈ ਕਿ ਅਜ਼ਾਦੀ ਤੋਂ ਦਹਾਕਿਆਂ ਬਾਦ ਵੀ ਸਿੱਖਿਆ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸਰਕਾਰੀ ਦਾਅਵੇ ਸਿਰਫ਼ ਕਾਗਜ਼ਾਂ ‘ਚ ਧਰੇ ਧਰਾਏ ਰਹਿ ਜਾਂਦੇ ਹਨ। ਕੰਮ ਸ਼ੁਰੂ ਕਰਨ ਤੋਂ ਜ਼ਿਆਦਾ ਜ਼ਰੂਰੀ ਹੈ। ਉਸ ਨੂੰ ਤਰੀਕੇ ਨਾਲ ਲਾਗੂ ਕੀਤਾ ਜਾਵੇ। ਅਨਪੜ੍ਹਤਾ ਨੂੰ ਖਤਮ ਕਰਨ ਲਈ ਸਿਆਸੀ ਇੱਛਾ ਸ਼ਕਤੀ ਦੀ ਜ਼ਰੂਰਤ ਹੈ। ਸਰਕਾਰ ਖਿਲਾਫ ਐਲਾਨ ਹੀ ਨਾ ਕਰੇ ਸਗੋਂ ਉਨ੍ਹਾਂ ਨੂੰ ਪੂਰਾ ਵੀ ਕਰੇ।