Anti Drug Campaign - Sach Kahoon Punjabi
Punjab: ਚੰਡੀਗੜ੍ਹ, (ਏਜੰਸੀ)। ਪੰਜਾਬ ਵਿੱਚ ਚਲਾਈ ਜਾ ਰਹੀ ‘ਨਸ਼ਿਆਂ ਵਿਰੁੱਧ ਜੰਗ’ ਰਾਜ ਪੱਧਰੀ ਮੁਹਿੰਮ ਦਾ ਦੂਜਾ ਪੜਾਅ 5 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ, ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਸਰਕਾਰ ਨੇ ਇਸ ਮੁਹਿੰਮ ਨੂੰ ਹੋਰ ਸਖ਼ਤੀ ਅਤੇ ਵਿਆਪਕ ਜਨਤਕ ਭਾਗੀਦਾਰੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦਿੱਤੀ।
ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਨਸ਼ਾ ਤਸਕਰਾਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਗਈ, ਜਿਸ ਵਿੱਚ ਹਜ਼ਾਰਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਗੈਰ-ਕਾਨੂੰਨੀ ਡਰੱਗ ਨੈੱਟਵਰਕ ਨੂੰ ਤੋੜਨ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਦੂਜੇ ਪੜਾਅ ਵਿੱਚ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇਹ ਕਾਰਵਾਈ ਹੋਰ ਵੀ ਤੀਬਰ ਅਤੇ ਸਖ਼ਤ ਹੋਵੇਗੀ।
ਇਸ ਦੂਜੇ ਪੜਾਅ ਦੀ ਇੱਕ ਮੁੱਖ ਵਿਸ਼ੇਸ਼ਤਾ ਉਨ੍ਹਾਂ ਨੌਜਵਾਨਾਂ ਨੂੰ ਮੁਹਿੰਮ ਵਿੱਚ ਸ਼ਾਮਲ ਕਰਨਾ ਹੋਵੇਗਾ ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ ਹੈ ਅਤੇ ਸਫਲਤਾਪੂਰਵਕ ਮੁੜ ਵਸੇਬਾ ਕੀਤਾ ਹੈ। ਇਹ ਨੌਜਵਾਨ ਪ੍ਰੇਰਕ ਬੁਲਾਰਿਆਂ ਵਜੋਂ ਜਨਤਾ ਨਾਲ ਗੱਲਬਾਤ ਕਰਨਗੇ। ਉਹ ਆਪਣੇ ਤਜ਼ਰਬੇ ਸਾਂਝੇ ਕਰਨਗੇ ਅਤੇ ਨੌਜਵਾਨਾਂ ਨੂੰ ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਗੇ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ। ਇਹ ਧਿਆਨ ਦੇਣ ਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ “ਨਸ਼ਿਆਂ ਵਿਰੁੱਧ ਜੰਗ” ਨੂੰ 10 ਮਹੀਨੇ ਪੂਰੇ ਹੋ ਗਏ ਹਨ।
ਇਹ ਵੀ ਪੜ੍ਹੋ: Ashes Sydney Test: ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ 45 ਓਵਰਾਂ ਦੀ ਖੇਡ
1 ਮਾਰਚ, 2025 ਤੋਂ, ਪੰਜਾਬ ਪੁਲਿਸ ਨੇ 29,351 ਐਫਆਈਆਰ ਦਰਜ ਕੀਤੀਆਂ ਹਨ ਅਤੇ 42,622 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਵਿੱਚ 1,849 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਨਸ਼ਾ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਡੀਜੀਪੀ ਗੌਰਵ ਯਾਦਵ ਦੇ ਨਿਰਦੇਸ਼ਾਂ ਹੇਠ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਇੱਕੋ ਸਮੇਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਸੁਪਰਡੈਂਟਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਕਿਹਾ ਸੀ। ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਦਾ ਗਠਨ ਵੀ ਕੀਤਾ ਹੈ।
ਸੁਨਾਮ ਬਲਾਕ ਦੇ 40 ਪਿੰਡਾਂ ‘ਚ ਕੀਤਾ ਮੋਟਰਸਾਈਕਲ ਮਾਰਚ | Anti-Drug Campaign
ਚਿੱਟੇ ਵਰਗੇ ਨਾਮੁਰਾਦ ਨਸ਼ੇ ਨੇ ਪੰਜਾਬ ਦੇ ਵਿਹੜਿਆਂ ਵਿੱਚ ਵੈਣ ਪਵਾ ਦਿੱਤੇ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ। ਅੱਜ ਸੁਨਾਮ ਬਲਾਕ ਦੇ 40 ਪਿੰਡਾਂ ਵਿਚ ਨਸ਼ਿਆਂ ਦੇ ਖਿਲਾਫ ਬੈਨ ਪ੍ਰਚਾਰ ਰਾਹੀਂ ਨਾਅਰੇਬਾਜ਼ੀ ਕਰਕੇ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮੋਟਰਸਾਈਕਲ ਮਾਰਚ ਵਿੱਚ ਨੌਜਵਾਨਾਂ ਨੇ ਭਾਰੀ ਹਿੱਸਾ ਲਿਆ।
ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਅੱਜ ਲਹਿਰ ਬਣ ਚੁੱਕੀ ਹੈ। ਅੱਜ ਨਸ਼ਿਆਂ ਦੀ ਗੱਲ ਚੁੱਲ੍ਹੇ ਚੁੱਲ੍ਹੇ ਤੇ ਪਹੁੰਚ ਚੁੱਕੀ ਹੈ। ਪੰਜਾਬ ਵਿੱਚ ਚਿੱਟਾ, ਸਮੈਕ, ਹੈਰੋਇਨ, ਨਸ਼ੀਲੀਆਂ ਗੋਲੀਆਂ, ਕੈਪਸੂਲ ਨੇ ਤਬਾਹੀ ਮਚਾ ਰੱਖੀ ਹੈ। ਚਿੱਟੇ ਵਰਗੇ ਨਾ ਮੁਰਾਦ ਨਸ਼ੇ ਨੇ ਪੰਜਾਬ ਦੇ ਵਿਹੜਿਆਂ ਵਿੱਚ ਵੈਣ ਪਵਾ ਦਿੱਤੇ, ਮਾਵਾਂ ਦੇ ਹੀਰੇ ਪੁੱਤ ਚਿੱਟੇ ਨਾਲ ਮਰ ਰਹੇ ਹਨ, ਪਰ ਸਾਡੀਆਂ ਸਰਕਾਰਾਂ ਕੁੰਭ ਕਰਨੀਂ ਦੀ ਨੀਂਦ ਸੁੱਤੀਆਂ ਪਈਆਂ ਹਨ। (Anti-Drug Campaign)
ਅੱਜ ਚਿੱਟੇ ਸਮੈਕ ਹੈਰੋਇਨ ਵਰਗੇ ਨਸ਼ਿਆਂ ਦੇ ਵੱਡੇ ਸੌਦਾਗਰ ਪੰਜਾਬ ਵਿੱਚ ਸ਼ਰੇਆਮ ਘੁੰਮ ਰਹੇ ਹਨ, ਸੰਨ 1947 ਤੋਂ ਬਾਅਦ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਦੇ ਲੀਡਰਾਂ ਦੇ ਨਾਮ ਨਸ਼ਾ ਤਸਕਰੀ ਵਿਚ ਬੋਲਦੇ ਰਹੇ ਹਨ। ਅਸੀਂ ਸਰਕਾਰਾਂ ਚੁਣਦੇ ਰਹੇ ਅਤੇ ਸਰਕਾਰਾਂ ਨੂੰ ਚਿੱਟਾ ਸਮੈਕ ਪਰੋਸ ਦੀਆਂ ਰਹੀਆਂ, ਪਿੰਡ-ਪਿੰਡ ਦੇ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਕੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਜਾਵੇ। ਇਸ ਲਈ 6-9-23 ਨੂੰ ਸੰਗਰੂਰ ਡੀਸੀ ਦਫ਼ਤਰ ਤੇ ਪਰਿਵਾਰਾਂ ਸਮੇਤ ਕੂਚ ਕਰੀਏ।
ਅੱਜ ਦੇ ਰੋਸ ਮਾਰਚ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਸੁਨਾਮ ਬਲਾਕ ਦੇ ਸੈਕਟਰੀ ਰਾਮਸਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ, ਸੁਖਪਾਲ ਮਾਣਕ ਕਣਕਵਾਲ, ਅਜੈਬ ਜਖੇਪਲ, ਪਾਲ ਸਿੰਘ ਦੋਲੇਵਾਲ, ਮਹਿੰਦਰ ਨਮੋਲ, ਨੌਜਵਾਨ ਆਗੂ ਮਨੀ ਸਿੰਘ ਭੈਣੀ, ਗਗਨਦੀਪ ਚੱਠਾ, ਗੁਰਦੀਪ ਛਾਜਲਾ, ਯਾਦਵਿੰਦਰ ਚੱਠੇ ਨਕਟੇ ਹਾਜ਼ਰ ਸਨ।
ਨਸ਼ਾ ਵਿਰੋਧੀ ਮੁਹਿੰਮ : ਪੰਜਾਬ ਵਿੱਚ 1628 ਵੱਡੇ ਤਸਕਰਾਂ ਸਮੇਤ 11360 ਗ੍ਰਿਫ਼ਤਾਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਪੁਲਿਸ ਨੇ 5 ਜੁਲਾਈ ਤੋਂ ਹੁਣ ਤੱਕ 1628 ਵੱਡੇ ਤਸਕਰਾਂ ਸਮੇਤ 11360 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ। (Anti Drug campaign) ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਇੱਥੇ ਆਪਣੀ ਹਫ਼ਤਾਵਾਰੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੁਲਿਸ ਟੀਮਾਂ ਨੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਸੂਬੇ ਭਰ ਵਿੱਚੋਂ 612.78 ਕਿਲੋ ਹੈਰੋਇਨ ਜ਼ਬਤ ਕੀਤੀ ਹੈ।
ਸੂਬੇ ਭਰ ਵਿੱਚ ਸੰਵੇਦਨਸ਼ੀਲ ਮਾਰਗਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ
ਸੂਬੇ ਭਰ ਵਿੱਚ ਸੰਵੇਦਨਸ਼ੀਲ ਮਾਰਗਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ, ਜਿਸ ਨਾਲ ਪਿਛਲੇ ਅੱਠ ਮਹੀਨਿਆਂ ਵਿੱਚ ਬਰਾਮਦ ਹੋਈ ਕੁੱਲ ਹੈਰੋਇਨ 760.28 ਕਿਲੋਗ੍ਰਾਮ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 464.18 ਕਿਲੋ ਅਫੀਮ, 586 ਕਿਲੋ ਗਾਂਜਾ, 270 ਕੁਇੰਟਲ ਭੁੱਕੀ ਅਤੇ 53.73 ਲੱਖ ਗੋਲੀਆਂ/ਕੈਪਸੂਲ/ਇੰਜੈਕਟੇਬਲ/ਫਾਰਮ ਓਪਿਆਇਡ ਦੀਆਂ ਸ਼ੀਸ਼ੀਆਂ ਅਤੇ ਲਗਭਗ 10.36 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਜਦੋਂ ਕੋਈ ਚਾਹ ਹੀ ਨਹੀਂ, ਤਾਂ ਫਿਰ ਚੁਣੌਤੀ ਕਾਹਦੀ
ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੇਸ਼ ਅੰਦਰ ਬੇਮਿਸਾਲ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੋਈ ਹੈ। ਲੱਖਾਂ ਲੋਕ ਆਪ ਜੀ ਦੀ ਪ੍ਰੇਰਨਾ ਨਾਲ ਨਸ਼ਾ ਛੱਡ ਰਹੇ ਹਨ ਨਸ਼ਾ ਕਰਨ ਵਾਲਿਆਂ ਦੀਆਂ ਕਾਲੀਆਂ ਪਈਆਂ ਬਾਹਾਂ ਉਨ੍ਹਾਂ ਦੀ ਬਦਹਾਲੀ ਨੂੰ ਦਰਸਾਉਦੀਆਂ ਹਨ। ਪੂਜਨੀਕ ਗੁਰੂ ਜੀ ਇਹ ਫ਼ਰਮਾਉਦੇ ਹਨ ਕਿ ਹਰ ਧਰਮ ਨਸ਼ੇ ਤੋਂ ਰੋਕਦਾ ਹੈ, ਆਪਣੇ-ਆਪਣੇ ਧਰਮ ਨੂੰ ਮੰਨੋ ਤੇ ਨਸ਼ਾ ਛੱਡੋ ਆਪਣੇ ਧਰਮ ਦੇ ਲੋਕਾਂ ਨੂੰ ਧਰਮ ਦੀ ਪ੍ਰੇਰਨਾ ਦੇ ਕੇ ਨਸ਼ਾ ਛੁਡਾਓ। ਹੈਰਾਨੀ ਹੁੰਦੀ ਹੈ ਜਦੋਂ ਕੁਝ ਲਿਖਣ ਵਾਲੇ ਸ਼ਬਦਾਂ ਦੀ ਪਵਿੱਤਰਤਾ ਨੂੰ ਭੰਗ ਕਰਕੇ ਸ਼ਬਦਾ ਦੇ ਅਰਥਾਂ ਦਾ ਅਨਰਥ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ।
ਕੋਈ ਲਿਖਦਾ ਹੈ ਕਿ ਗੁਰੂ ਜੀ ਨੇ ਇੱਕ ਧਰਮ ਵਿਸ਼ੇਸ਼ ਦੇ ਆਗੂਆਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਆਪਣੇ ਲੋਕਾਂ ਦਾ ਛੁਡਵਾ ਕੇ ਵਿਖਾਉਣ ਅਸਲ ’ਚ ਲਿਖਣ ਵਾਲੇ ਆਪਣੀ ਮਨਸ਼ਾ, ਆਪਣੇ ਨਿਸ਼ਾਨੇ ਅਨੁਸਾਰ ਲਿਖ ਰਹੇ ਹਨ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਚੁਣੌਤੀ ਉਹੀ ਦਿੰਦਾ ਹੈ ਜਿਸ ਨੂੰ ਕੋਈ ਚਾਹ ਹੋਵੇ, ਪੂਜਨੀਕ ਗੁਰੂ ਜੀ ਸਪੱਸ਼ਟ ਫ਼ਰਮਾਉਦੇ ਹਨ, ‘‘ਸਾਡੀ ਕੋਈ ਚਾਹ ਹੀ ਨਹੀਂ ਹੈ, ਸਾਨੂੰ ਕਿਸੇ ਰੁਤਬੇ ਦੀ ਲੋੜ ਨਹੀਂ, ਕਿਸੇ ਮਾਣ-ਵਡਿਆਈ ਦੀ ਲੋੜ ਨਹੀਂ, ਸਾਡਾ ਮਕਸਦ ਤਾਂ ਇੱਕੋ ਹੈ ਕਿ ਸਮਾਜ ਦਾ ਭਲਾ ਹੋਵੇ, ਸਭ ਪਿਆਰ ਨਾਲ ਰਹਿਣ ਸਾਰੇ ਧਰਮ ਸਾਡੇ ਹਨ ਕੋਈ ਬਗਾਨਾ ਹੈ ਹੀ ਨਹੀਂ’’
ਜਦੋਂ ਕੋਈ ਚਾਹ ਹੀ ਨਹੀਂ, ਤਾਂ ਚੁਣੌਤੀ ਕਾਹਦੀ | Anti Drug Campaign
ਅਸਲ ’ਚ ਲਿਖਣ ਵਾਲੇ ਇਹ ਸਭ ਕੁਝ ਨਜ਼ਰਅੰਦਾਜ ਕਰਕੇ ਆਪਣੀ ਕਹਾਣੀ ਘੜਦੇ ਹਨ। ਇਹ ਕਲਮ ਦਾ ਧਰਮ ਨਹੀਂ ਹੋ ਸਕਦਾ ਹੁਣ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਲਿਖਣ ਵਾਲੇ ਅਸਿੱਧੇ ਤੌਰ ’ਤੇ ਨਸ਼ਾ ਵਿਰੋਧੀ ਮੁਹਿੰਮ ਦਾ ਵਿਰੋਧ ਨਹੀਂ ਕਰ ਰਹੇ ਕੀ ਨਸ਼ਾ ਰੁਕਣ ਨਾਲ ਲਿਖਣ ਵਾਲਿਆਂ ਦਾ ਕੋਈ ਨੁਕਸਾਨ ਹੋ ਰਿਹਾ ਹੈ ਜਦੋਂ ਮੀਡੀਆ ਸੰਸਥਾਵਾਂ ਨੇ ਫੇਕ ਨਿਊਜ਼, ਫੇਕ ਵੀਡੀਓ, ਅਫਵਾਹਾਂ ਦੀ ਪੜਤਾਲ ਕਰਕੇ ਸਚਾਈ ਦੱਸਣ ਲਈ ਵੀ ਪਲੇਟਫਾਰਮ ਬਣਾ ਲਏ ਹਨ, ਇਹ ਪਲੇਟਫਾਰਮ ਚੰਗੀ ਗੱਲ ਹੈ ਤਾਂ ਕਿ ਝੂਠੀਆਂ ਖਬਰਾਂ ਰੋਕੀਆਂ ਜਾ ਸਕਣ, ਫਿਰ ਤਾਂ ਝੂਠੀ ਖਬਰ ਬਣਾਉਣ ਦਾ ਸਵਾਲ ਹੀ ਨਹੀਂ ਹੋਣਾ ਚਾਹੀਦਾ। ਝੂਠੀਆਂ ਖਬਰਾਂ ਦੀ ਪਰਖ ਕਰਨ ਵਾਲਿਆਂ ਲਈ ਜ਼ਰੂਰੀ ਹੈ ਕਿ ਸੱਚ ਨੂੰ ਤਾਂ ਸੱਚ ਰਹਿਣ ਦਿਓ ਅਤੇ ਸੱਚ ਨੂੰ ਫੈਲਾਓ, ਝੂਠ ਨੂੰ ਰੋਕੋ ਉਨ੍ਹਾਂ ਚੀਜ਼ਾਂ ’ਤੇ ਜ਼ੋਰ ਦੇਈਏ ਜਿਨ੍ਹਾਂ ਨਾਲ ਸਮਾਜ ’ਚ ਪ੍ਰੇਮ-ਪਿਆਰ, ਸਦਭਾਵਨਾ, ਭਾਈਚਾਰਾ ਵਧੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ
ਸਕੂਲਾਂ ’ਚ ਚੱਲੇਗੀ ਨਸ਼ੇ ਖ਼ਿਲਾਫ਼ ਮੁਹਿੰਮ, ਸਿਲੇਬਸ ’ਚ ਪੜ੍ਹਾਇਆ ਜਾਵੇਗਾ ਨਸ਼ਿਆਂ ਦੇ ਨੁਕਸਾਨ ਬਾਰੇ
ਪੰਜਾਬ ਦੇ ਹਰ ਸਕੂਲ ਵਿੱਚ 6ਵੀ ਤੋਂ 12ਵੀ ਤੱਕ ਨਸ਼ੇ ਖ਼ਿਲਾਫ਼ ਕਰਵਾਈ ਜਾਏਗੀ ਪੜਾਈ
ਨਸ਼ੇ ਦੇ ਦੋਸ਼ਾਂ ਤੋਂ ਲੈ ਕੇ ਮੌਤ ਤੱਕ ਦਾ ਕੀਤਾ ਜਾਏਗਾ ਜਿਕਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਨਸ਼ਾ ਜਿੰਦਗੀ ਲਈ ਕਿੰਨਾ ਗੰਭੀਰ ਹੋ ਸਕਦਾ ਹੈ ਅਤੇ ਨਸ਼ੇ ਦੇ ਚੱਲਦੇ ਮੌਤ ਤੱਕ ਹੋ ਸਕਦੀ ਹੈ। ਇਹ ਹੁਣ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਈ ਦਾ ਹਿੱਸਾ ਹੋਵੇਗਾ ਅਤੇ ਇਸ ਨੂੰ ਬਕਾਇਦਾ ਸਿਲੇਬਸ ਦੇ ਤੌਰ ’ਤੇ ਸ਼ਾਮਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਾਰ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ 6ਵੀ ਤੋਂ 12ਵੀ ਤੱਕ ਦੇ ਵਿਦਿਆਰਥੀਆਂ ਨੂੰ ਹੁਣ ਤੋਂ ਬਾਅਦ ਇਹ ਪਾਠ ਪੜ੍ਹਾਇਆ ਜਾਏਗਾ ਤਾਂ ਕਿ ਨੌਜਵਾਨਾਂ ਨੂੰ ਹੀ ਨਸ਼ੇ ਖ਼ਿਲਾਫ਼ ਜਾਗਰੂਕ ਕਰਦੇ ਹੋਏ ਇਸ ਦਾ ਖ਼ਾਤਮਾ ਕੀਤਾ ਜਾ ਸਕੇ। (Anti Drug Campaign)
ਪੰਜਾਬ ਦੇ ਪਿੰਡਾਂ ਦੇ ਪਿੰਡ ਨਸ਼ੇ ਦੀ ਚਪੇਟ
ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਕਰ ਲਿਆ ਗਿਆ ਹੈ ਅਤੇ ਜਲਦ ਹੀ ਇਹ ਪੜਾਈ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਵੀ ਹੋ ਜਾਏਗੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨਸ਼ੇ ਨੂੰ ਲੈ ਕੇ ਪਿਛਲੇ ਕਾਫ਼ੀ ਸਾਲਾਂ ਤੋਂ ਹੀ ਪਰੇਸ਼ਾਨੀ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਪਿੰਡਾਂ ਦੇ ਪਿੰਡ ਨਸ਼ੇ ਦੀ ਚਪੇਟ ਵਿੱਚ ਆ ਰਹੇ ਹਨ ਤਾਂ ਇਸ ਵਿੱਚ ਸਭ ਤੋਂ ਜਿਆਦਾ ਨੌਜਵਾਨ ਹੀ ਫਸ ਰਿਹਾ ਹੈ। ਬਹੁਤੇ ਪਿੰਡਾਂ ਵਿੱਚ ਤਾਂ ਨੌਜਵਾਨਾਂ ਦੀ ਇਸ ਨਸ਼ੇ ਦੀ ਓਵਰਡੋਜ਼ ਨਾਲ ਮੌਤ ਤੱਕ ਹੋ ਰਹੀ ਹੈ। ਪੰਜਾਬ ਸਰਕਾਰ ਦੇ ਹਰ ਵਿੰਗ ਵੱਲੋਂ ਕਾਫ਼ੀ ਜਿਆਦਾ ਸਖ਼ਤੀ ਕਰਨ ਤੋਂ ਬਾਅਦ ਵੀ ਨਸ਼ਾ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। (Anti Drug Campaign)
ਇਸ ਲਈ ਪੰਜਾਬ ਸਰਕਾਰ ਨੇ ਨਸ਼ੇ ਖ਼ਿਲਾਫ਼ ਪੁਲਿਸ ਕਾਰਵਾਈ ਚਲਾਉਣ ਦੇ ਨਾਲ ਹੀ ਇਸ ਸਬੰਧੀ ਸਮਾਜਿਕ ਤੌਰ ’ਤੇ ਵੀ ਜਾਗਰੂਕ ਕਰਨ ਦਾ ਫੈਸਲਾ ਲਿਆ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਅਭਿਆਨ ਦੇ ਨਾਲ ਨਾਲ ਸਕੂਲਾਂ ਵਿੱਚ ਵੀ ਨਸ਼ੇ ਦੇ ਖ਼ਿਲਾਫ਼ ਪਾਠ ਪੜਾਇਆ ਜਾਏਗਾ। ਸਕੂਲਾਂ ਵਿੱਚ ਨਸ਼ੇ ਨਾਲ ਹੋਣ ਵਾਲੇ ਨੁਕਸਾਨ ਅਤੇ ਕਾਨੂੰਨ ਅਨੁਸਾਰ ਹੋਣ ਵਾਲੀ ਕਾਰਵਾਈ ਦਾ ਪਾਠ ਪੜ੍ਹਾਏ ਜਾਣ ਦੇ ਨਾਲ ਹੀ ਇਸ ਨੂੰ ਪੱਕੇ ਤੌਰ ’ਤੇ ਸਿਲੇਬਸ ਵਿੱਚ ਹੀ ਸ਼ਾਮਲ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਸਕੂਲ ਇਸ ਪਾਠ ਨੂੰ ਅਧੂਰਾ ਨਾ ਛੱਡ ਦੇਵੇ ਅਤੇ ਨੌਜਵਾਨਾਂ ਨੂੰ ਇਸ ਪ੍ਰਤੀ ਸਿੱਖਿਆ ਦੇਣ ਦੇ ਨਾਲ ਹੀ ਉਨਾਂ ਨੂੰ ਜਾਣਕਾਰੀ ਦੇਵੇ ਕਿ ਉਨਾਂ ਦੀ ਜਵਾਨੀ ਦੇ ਨਾਲ ਹੀ ਜਿੰਦਗੀ ਇਹ ਨਸ਼ਾ ਖ਼ਰਾਬ ਕਰ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਸ਼ਾ ਤਸਕਰੀ ਤੋਂ ਦੁਖ਼ੀ ਵਿਧਾਇਕ
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 4 ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਇਹ ਐਲਾਨ ਉਹਨਾਂ ਹੱਥ ‘ਚ ਇੱਕ ਪਵਿੱਤਰ ਗ੍ਰੰਥ ਲੈ ਕੇ ਸਹੁੰ ਖਾਂਦਿਆਂ ਕੀਤਾ ਸੀ ਚੋਣਾਂ ਜਿੱਤਣ ਤੋਂ ਬਾਦ ਨਸ਼ੇ ਦੀ ਰੋਕਥਾਮ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਜਿਸ ਨੇ ਧੜਾਧੜ ਛਾਪੇਮਾਰੀ ਕਰਦਿਆਂ, ਮੁਕੱਦਮੇ ਗ੍ਰਿਫ਼ਤਾਰੀਆਂ ਕੀਤੀਆਂ ਹੁਣ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਖੜ੍ਹੇ ਕੀਤੇ ਹਨ
ਵਿਧਾਇਕ ਨੇ ਦਾਅਵਾ ਕਰਦਿਆਂ ਦੋਸ਼ ਲਾਏ ਹਨ ਕਿ ਸਰਕਾਰ ਬਣਨ ਤੋਂ ਬਾਦ ਸਿਰਫ਼ 15 ਦਿਨ ਪੁਲਿਸ ਨੇ ਨਸ਼ਾ ਰੋਕਣ ਲਈ ਕਾਰਵਾਈ ਕੀਤੀ ਪਰ ਮਗਰੋਂ ਅਫ਼ਸਰਸ਼ਾਹੀ ਤੇ ਨਸ਼ਾ ਤਸਕਰ ਫ਼ਿਰ ਮਿਲ ਗਏ ਤੇ ਨਸ਼ਾ ਨਹੀਂ ਰੁਕ ਸਕਿਆ ਜਿਸ ਤਰ੍ਹਾਂ ਉਮੀਦ ਕੀਤੀ ਗਈ ਉਸੇ ਮੁਤਾਬਕ ਮੁੱਖ ਮੰਤਰੀ ਨੇ ਵਿਧਾਇਕ ਦੀ ਕਲਾਸ ਲਾਈ ਤੇ ਰੱਜ ਕੇ ਖਿਚਾਈ ਕੀਤੀ ਫਿਰ ਵੀ ਵਿਧਾਇਕ ਆਪਣੀ ਗੱਲ ‘ਤੇ ਅਜੇ ਵੀ ਕਾਇਮ ਹੈ ਜਿੱਥੋਂ ਤੱਕ ਧੀਮਾਨ ਦੀ ਵਿਚਾਰਧਾਰਾ ਤੇ ਦ੍ਰਿੜਤਾ ਦਾ ਸਬੰਧ ਹੈ ਉਹ ਸਮਾਜ ਦੀ ਬਿਹਤਰੀ ਲਈ ਡਟਣ ਵਾਲੇ ਆਗੂਆਂ ‘ਚ ਗਿਣੇ ਜਾਂਦੇ ਰਹੇ ਹਨ
ਖਾਸਕਰ ਅਸੱਭਿਅਕ ਗੀਤਾਂ ਦੇ ਖਿਲਾਫ਼ ਉਹਨਾਂ ਦਮਦਾਰ ਅਵਾਜ਼ ਉਠਾਦਿਆਂ ਇੱਕ ਸਮਾਰੋਹ ਦਾ ਬਾਈਕਾਟ ਕਰ ਦਿੱਤਾ ਕਿਉਂਕਿ ਉੱਥੇ ਗਾਇਕ ਅਸ਼ਲੀਲ ਗੀਤ ਗਾ ਰਹੇ ਸਨ ਧੀਮਾਨ ਉਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ ਰਸੋਈ ਗੈਸ ਸਿਲੰਡਰਾਂ ਦੀ ਸਬਸਿਡੀ ਵਾਪਸ ਕਰਨ ‘ਚ ਵੀ ਧੀਮਾਨ ਪਹਿਲੇ ਆਗੂਆਂ ‘ਚ ਸਨ ਜਿੱਥੋਂ ਤੱਕ ਨਸ਼ਾ ਤਸਕਰੀ ਦਾ ਸਬੰਧ ਹੈ, ਧੀਮਾਨ ਦੀ ਗੱਲ ਜੇਕਰ ਪੂਰੀ ਤਰ੍ਹਾਂ ਸੱਚੀ ਨਹੀਂ ਤੇ ਇਹ ਝੂਠੀ ਵੀ ਨਹੀਂ ਹੈ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਮਗਰੋਂ ਵੀ ਪੰਜਾਬ ‘ਚ ਨਸ਼ਾ ਖਾਸਕਰ ‘ਚਿੱਟਾ’ ਵਿਕ ਰਿਹਾ ਹੈ
ਸਪੈਸ਼ਲ ਟਾਸਕ ਫੋਰਸ ਨੇ ਕਾਰਵਾਈ ਵੀ ਕੀਤੀ ਹੈ ਪਰ ਨਸ਼ਾ ਖਾਣ ਵਾਲੇ ਹੀ ਜ਼ਿਆਦਾ ਫੜੇ ਗਏ ਜਾਂ ਪਿੰਡਾਂ ‘ਚ ਥੋੜ੍ਹਾ-ਬਹੁਤ ਨਸ਼ਾ ਵੇਚਣ ਵਾਲੇ ਹਨ ਨਸ਼ੇ ਦੀ ਸਪਲਾਈ ਲਾਈਨ ਨਹੀਂ ਟੁੱਟ ਸਕੀ ਪਿਛਲੇ ਮਹੀਨੇ ਜ਼ਿਲ੍ਹਾ ਬਠਿੰਡਾ ‘ਚ ਇੱਕ ਕਥਿਤ ਨਸ਼ਾ ਤਸਕਰ ਨੂੰ ਪਿੰਡ ਵਾਲਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਰੋਜ਼ਾਨਾ ਹੀ ਨਸ਼ਾ ਤਸਕਰਾਂ ਦਾ ਫੜਿਆ ਜਾਣਾ ਵੀ ਸਾਬਤ ਕਰਦਾ ਹੈ ਕਿ ਛੋਟੇ-ਛੋਟੇ ਤਸਕਰਾਂ ਨੂੰ ਸਪਲਾਈ ਦੇਣ ਵਾਲੇ ਵੱਡੇ ਤਸਕਰਾਂ ਨੂੰ ਹੱਥ ਕਿਉਂ ਨਹੀਂ ਪਾਇਆ ਜਾ ਰਿਹਾ ਆਖ਼ਰ ਨਸ਼ਾ ਪੰਜਾਬ ‘ਚ ਪੈਦਾ ਨਹੀਂ ਹੁੰਦਾ, ਬਾਹਰੋਂ ਆਉਂਦਾ ਹੈ
ਵੱਡੀਆਂ ਮੱਛੀਆਂ ਬਾਰੇ ਸਰਕਾਰ ਚੁੱਪ ਜਿਹੀ ਨਜ਼ਰ ਆ ਰਹੀ ਹੈ ਧੀਮਾਨ ਦੀ ਗੱਲ ਵਜ਼ਨਦਾਰ ਜਾਪਦੀ ਹੈ ਕਿਉਂਕਿ ਕਈ ਪੁਲਿਸ ਮੁਲਾਜ਼ਮ ਤੇ ਅਫ਼ਸਰ ਨਸ਼ਾ ਤਸਕਰੀ ‘ਚ ਗ੍ਰਿਫ਼ਤਾਰ ਹੋਏ ਅਜੇ ਤਾਂ ਇਹ ਹਾਲਾਤ ਵੀ ਹਨ ਕਿ ਕਾਂਗਰਸੀ ਆਗੂ ਅਜਿਹੇ ਅਕਾਲੀ ਆਗੂਆਂ ਨੂੰ ਵੀ ਪਾਰਟੀ ‘ਚ ਸ਼ਾਮਲ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਜਿਨ੍ਹਾਂ ਦਾ ਪਿਛੋਕੜ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ ਪਿਛਲੇ ਮਹੀਨਿਆਂ ‘ਚ ਜ਼ਿਲ੍ਹਾ ਬਰਨਾਲਾ ‘ਚ ਇੱਕ ਅਕਾਲੀ ਕੌਂਸਲਰ ਨੂੰ ਕਾਂਗਰਸ ‘ਚ ਸ਼ਾਮਲ ਕਰਕੇ ਉਸ ਨੂੰ ਨਗਰ ਕੌਂਸਲ ਦਾ ਵਾਈਸ ਚੇਅਰਮੈਨ ਬਣਾਇਆ ਗਿਆ ਕੁਝ ਦਿਨਾਂ ਬਾਦ ਉਹੀ ਕੌਂਸਲਰ ਅਫ਼ੀਮ ਸਮੇਤ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜੇਕਰ ਹੁਣ ਧੀਮਾਨ ਵਰਗੇ ਵਿਧਾਇਕ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ ਤਾਂ ਸਰਕਾਰ ਨੂੰ ਇਸ ਗੱਲ ‘ਤੇ ਗੌਰ ਕਰਨ ਦੀ ਜਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।