Akali Government - Sach Kahoon Punjabi
ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਖ਼ੁਦਕੁਸ਼ੀ ਕਰਨ ਵਾਲਿਆਂ ਦਾ ਹੀ ਹੋਵੇਗਾ ਕਰਜ਼ਾ ਮੁਆਫ਼
ਇੱਕ ਸਮਾਂ ਸੀਮਾ ਤਾਂ ਤੈਅ ਕਰਨੀ ਹੀ ਪਵੇਗੀ, ਇਸ ਲਈ ਕਾਂਗਰਸ ਸਰਕਾਰ ਵੱਲੋਂ ਤੈਅ ਕਰਨ ‘ਤੇ ਵਿਚਾਰ : ਮਨਪ੍ਰੀਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ‘ਚ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਕਰਜ਼ ਮੁਆਫ਼ੀ ਦਾ ਫਾਇਦਾ ਨਹੀਂ ਹੋਵੇਗਾ, ਕਿਉਂਕਿ ਕਾਂਗਰਸ ਸਰਕਾਰ ਇਸ ਮਾਮਲੇ ਵਿੱਚ ਪਿੱਛੇ ਹਟਦੀ ਨਜ਼ਰ ਆ ਰਹੀਂ ਹੈ। ਪੰਜਾਬ ਸਰਕਾਰ ਵੱਲੋਂ ਕਰਜ਼ ਮੁਆਫ਼ੀ ਦਾ ਫਾਇਦਾ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਦੇਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ, ਜਿਹੜੇ ਕਿਸਾਨਾਂ ਨੇ 2017 ਵਿੱਚ ਬਣੀ ਕਾਂਗਰਸ ਸਰਕਾਰ ਦੇ ਕਾਰਜਕਾਲ ‘ਚ ਖ਼ੁਦਕੁਸ਼ੀ ਕੀਤੀ ਹੈ। ਇਹ ਖ਼ੁਲਾਸਾ ਖ਼ੁਦ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਚੰਡੀਗੜ੍ਹ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਖ਼ੁਦਕੁਸ਼ੀ ਕਿਸਾਨ ਅੱਜ ਤੋਂ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਹਨ ਅਤੇ ਇਸ ਲਈ ਕੋਈ ਸਮਾਂ ਸੀਮਾ ਤਾਂ ਤੈਅ ਕਰਨੀ ਪਏਗੀ। ਜਿਸ ਸਮੇਂ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਹੀ ਕਰਜ਼ ਮੁਆਫ਼ੀ ਦਾ ਫਾਇਦਾ ਦਿੱਤਾ ਜਾ ਸਕੇ। ਇਸ ਲਈ ਉਹ ਚਾਹੁੰਦੇ ਹਨ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਹੀ ਕਰਜ਼ ਮੁਆਫ਼ੀ ਦਾ ਫਾਇਦਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਆਪਣੇ ਸਾਥੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕੀਤੀ ਹੈ ਤੇ ਜਲਦ ਹੀ ਸਹਿਮਤੀ ਬਣਨ ਤੋਂ ਬਾਅਦ ਫ਼ੈਸਲਾ ਕਰ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਸੱਤਾ ‘ਚ ਆਉਣ ਤੋਂ ਪਹਿਲਾਂ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਖ਼ੁਦਕੁਸ਼ੀ ਕਰਨ ਤੋਂ ਰੋਕਣ ਲਈ ਕਰਜ਼ ਮੁਆਫ਼ੀ ਦੇਣ ਦਾ ਵਾਅਦਾ ਕੀਤਾ ਸੀ, ਇਸ ਨਾਲ ਹੀ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਸੀ ਕਿ ਜਿਹੜੇ ਕਿਸਾਨਾਂ ਨੇ ਖ਼ੁਦਕੁਸ਼ੀ ਕਰ ਲਈ ਹੈ, ਉਨ੍ਹਾਂ ਦਾ ਸਾਰਾ ਕਰਜ਼ਾ ਸਰਕਾਰ ਖ਼ੁਦ ਮੁਆਫ਼ ਕਰੇਗੀ, ਜਦਕਿ ਬਾਕੀ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦੀ  ਹੀ ਕਰਜ਼ ਮੁਆਫ ਕੀਤਾ ਜਾ ਰਿਹਾ ਹੈ।
ਇਲਮ ਨਹੀਂ ਸੀ, ਐਨੀ ਮਾੜੀ ਹੋਵੇਗੀ ਸਥਿਤੀ : ਮਨਪ੍ਰੀਤ ਬਾਦਲ
ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਲਮ ਹੀ ਨਹੀਂ ਸੀ ਕਿ ਪੰਜਾਬ ਦੇ ਖਜਾਨੇ ਦੀ ਐਨੀ ਮਾੜੀ ਹਾਲਤ ਹੋਵੇਗੀ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨਾ ਹੀ ਔਖਾ ਹੋ ਜਾਏਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿੱਤੀ ਹਾਲਾਤ ਦੇਖ ਕੇ ਉਨ੍ਹਾਂ ਨੇ ਵਾਅਦੇ ਕੀਤੇ ਸਨ, ਉਨ੍ਹਾਂ ਨਾਲੋਂ ਵਿੱਤੀ ਹਾਲਾਤ ਜ਼ਿਆਦਾ ਮਾੜੇ ਮਿਲੇ ਹਨ। ਅਕਾਲੀ ਜਾਂਦੇ ਜਾਂਦੇ ਆਖਰੀ ਦੋ ਦਿਨਾਂ ਵਿੱਚ 50 ਹਜ਼ਾਰ  ਕਰੋੜ ਦਾ ਕਰਜ਼ ਹੋਰ ਚਾੜ੍ਹ ਗਏ, ਜਿਸ ਕਾਰਨ ਹਰ ਮਹੀਨੇ ਸਿਰਫ਼ 31 ਹਜ਼ਾਰ ਕਰੋੜ ਦਾ 270 ਕਰੋੜ ਰੁਪਏ ਵਿਆਜ ਹੀ ਦੇਣਾ ਪੈ ਰਿਹਾ ਹੈ।
30 ਹਜ਼ਾਰ ਕਰੋੜ ਦੀ ਦੇਣਦਾਰੀ ਛੱਡ ਗਈ ਅਕਾਲੀ ਸਰਕਾਰ
ਕਾਂਗਰਸ ਸਰਕਾਰ ਨੇ ਪੇਸ਼ ਕੀਤਾ ‘ਵ੍ਹਾਈਟ ਪੇਪਰ’
ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਪਿਛਲੀ ਅਕਾਲੀ ਸਰਕਾਰ ਦੇ ਕਾਲੇ ਚਿੱਠੇ ਨੂੰ ਵਾਈਟ ਪੇਪਰ ਦੇ ਰੂਪ ਵਿੱਚ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰ ਦਿੱਤਾ। ਜਿਹੜੇ ਜਿਹੜੇ ਮੁੱਦੇ ਨੂੰ ਪਿਛਲੀ ਸਰਕਾਰ ਛੁਪਾਉਂਦੇ ਹੋਏ ਹਰ ਕਿਸੇ ਨੂੰ ਸੱਚਾਈ ਤੋਂ ਦੂਰ ਰੱਖਣ ਦੀ ਕੋਸ਼ਸ਼ ਵਿੱਚ ਰਹੀ ਹੈ, ਉਸੇ ਅਕਾਲੀ ਸਰਕਾਰੀ ਦੇ ਕਾਰਜਕਾਲ ਦੇ ਹਰ ਛੁਪੇ ਸੱਚ ਨੂੰ ਬਾਹਰ ਕੱਢਦੇ ਹੋਏ ਮਨਪ੍ਰੀਤ ਬਾਦਲ ਨੇ ਆਪਣੇ ‘ਵਾਈਟ ਪੱਤਰ’ ਰਾਹੀਂ ਜਨਤਾ ਦੇ ਸਾਹਮਣੇ ਲਿਆ ਦਿੱਤਾ ਹੈ। ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਦੇ ਅੰਦਰ ਇੱਕ ਨਹੀਂ ਸਗੋਂ ਦੋ ਵਾਈਟ ਪੱਤਰ ਜਾਰੀ ਕੀਤੇ। ਇੱਕ ਵਾਈਟ ਪੇਪਰ ਖਜਾਨੇ ‘ਤੇ ਤਾਂ ਦੂਜਾ ਪ੍ਰਸ਼ਾਸਨਿਕ ਸੁਧਾਰਾਂ ‘ਤੇ ਜਾਰੀ ਕੀਤਾ ਗਿਆ।
ਮਨਪ੍ਰੀਤ ਬਾਦਲ ਦੇ ਵਾਈਟ ਪੇਪਰ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਸੀ.ਸੀ.ਐਲ. ਵਿਰਾਸਤੀ ਖਾਤਿਆਂ ਦੇ ਨਾਲ ਹੀ 29 ਹਜ਼ਾਰ 919 ਕਰੋੜ 96 ਲੱਖ ਰੁਪਏ ਦਾ ਵਾਧੂ ਭਾਰ ਛੱਡ ਗਈ ਹੈ, ਜਿਸ ਨੂੰ ਉਤਾਰਨ ਲਈ ਪੰਜਾਬ ਸਰਕਾਰ ਵੱਲੋਂ ਨਾ ਤਾਂ ਇਸ ਸਮੇਂ ਸੀਲੇ ਹਨ ਅਤੇ ਨਾ ਹੀ ਕੋਈ ਚਾਰਾ ਹੈ, ਜਿਸ ਕਾਰਨ ਪੰਜਾਬ ਸਰਕਾਰ ਨੂੰ ਇਸ ਲਗਭਗ 30 ਹਜ਼ਾਰ ਕਰੋੜ ਰੁਪਏ ਦੇ ਕਰਜ਼ਾ ਦਾ ਹਰ ਮਹੀਨੇ 270 ਕਰੋੜ ਰੁਪਏ ਵਿਆਜ ਦੇ ਰੂਪ ਵਿੱਚ ਦੇਣ ਕਾਰਨ ਹਰ ਸਾਲ 3240 ਕਰੋੜ ਰੁਪਏ ਦਾ ਵਾਧੂ ਭਾਰ ਹੀ ਝੱਲਣਾ ਪਏਗਾ।
ਪਿਛਲੀ ਸਰਕਾਰ ਨੇ ਆਰ.ਬੀ.ਆਈ. ਵਲੋਂ ਨਿਰਧਾਰਤ ਮਾਪ ਦੰਡਾਂ ਦੀ ਉਲੰਘਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਿਸ ਕਾਰਨ 29 ਮਾਰਚ ਨੂੰ ਆਰ.ਬੀ.ਆਈ. ਨੇ ਖਜਾਨੇ ਹੀ ਬੰਦ ਕਰ ਦਿੱਤੇ, ਜਿਸ ਕਾਰਨ 7791 ਕਰੋੜ ਰੁਪਏ ਦੇ ਬਕਾਇਆ ਬਿਲ, ਜਿਹੜੇ ਕਿ ਲੰਬਿਤ ਸਨ, ਉਹ ਖਜਾਨੇ ਵਿੱਚ ਪੈਸਾ ਨਹੀਂ ਹੋਣ ਦੇ ਕਾਰਨ ਸਮਾਪਤ ਹੀ ਹੋ ਗਏ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਰੇਟਾਂ ’ਤੇ ਆਈ ਅਪਡੇਟ, ਵੇਖੋ ਤਾਜ਼ਾ ਰੇਟ
ਇਥੇ ਹੀ ਅਕਾਲੀਆਂ ਦੀ ਅਹਿਮ ਸਕੀਮ ਆਟਾ ਦਾਲ ਨੂੰ ਵੰਡਣ ਲਈ ਰਾਜ ਖਰੀਦ ਏਜੰਸੀਆਂ ਤੋਂ ਅਨਾਜ ਦੀ ਸਪਲਾਈ ਤਾਂ ਲੈ ਲਈ ਪਰ ਉਨਾਂ ਨੂੰ ਅਦਾਇਗੀ ਹੀ ਨਹੀਂ ਕੀਤੀ, ਜਿਸ ਕਾਰਨ ਅੱਜ ਵੀ ਅਕਾਲੀ ਸਰਕਾਰ ਦੇ ਸਮੇਂ ਵੰਡੀ ਗਈ ਆਟਾ ਦਾਲ ਦਾ 1747 ਕਰੋੜ ਰੁਪਏ ਬਕਾਇਆ ਰਹਿੰਦਾ ਹੈ, ਜਿਹੜਾ ਕਿ ਮੌਜੂਦਾ ਕਾਂਗਰਸ ਸਰਕਾਰ ਨੂੰ ਦੇਣਾ ਪਏਗਾ। ਇਸੇ ਤਰਾਂ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ 2 ਸਾਲ ਦਾ ਮਹਿੰਗਾਈ ਭੱਤਾ ਹੀ ਨਹੀਂ ਦਿੱਤਾ ਹੈ, ਜਿਹੜਾ ਕਿ 2773 ਕਰੋੜ ਰੁਪਏ ਬਣਦਾ ਹੈ ਅਤੇ ਕਾਂਗਰਸ ਸਰਕਾਰ ਨੂੰ ਵਿਰਾਸਤੀ ਕਰਜ਼ੇ ਵਿੱਚ ਇਹ ਮਹਿੰਗਾਈ ਭੱਤਾ ਵੀ ਮਿਲਿਆ ਹੈ, ਜਿਹੜਾ ਕਿ ਬਜਟ ਤੋਂ ਬਾਅਦ ਇਸ ਸਰਕਾਰ ਨੂੰ ਜਾਰੀ ਕਰਨਾ ਪਏਗਾ। (Akali Government)
ਕਾਂਗਰਸ ਦੇ ਵਾਈਟ ਪੇਪਰ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣਾ ਤਾਂ ਜਾਰੀ ਰੱਖਿਆ ਪਰ ਇਸ ਮੁਫ਼ਤ ਬਿਜਲੀ ਦੇ ਬਦਲੇ ਪੀ.ਐਸ.ਪੀ.ਸੀ.ਐਲ. ਨੂੰ ਜਾਰੀ ਕਰਨ ਵਾਲੀ ਸਬਸਿੱਡੀ ਦੇਣਾ ਬੰਦ ਕਰ ਦਿੱਤਾ ਜਾਂ ਫਿਰ ਘੱਟ ਦਿੱਤੀ, ਜਿਸ ਕਾਰਨ 2342 ਕਰੋੜ ਰੁਪਏ ਪਿਛਲੇ ਸਾਲ ਦੀ ਸਬਸਿੱਡੀ ਪੰਜਾਬ ਸਰਕਾਰ ਵਲ ਬਕਾਇਆ ਖੜੀ ਹੈ। ਹਮੇਸ਼ਾ ਹੀ ਪਿਛਲੀ ਸਰਕਾਰ ਦਰਮਿਆਨ ਪੈਸਾ ਨਹੀਂ ਹੋਣ ਦੇ ਕਾਰਨ ਖਜਾਨੇ ਬੰਦ ਰਹਿਣ ਦੇ ਚਲਦੇ ਪਿਛਲੀ ਸਰਕਾਰ 13 ਹਜ਼ਾਰ 39 ਕਰੋੜ ਰੁਪਏ ਦੀ ਖਜਾਨੇ ਵਿਚਲੇ ਬਿਲਾ ਦੀ ਅਦਾਇਗੀ ਛੱਡ ਕੇ ਗਈ ਹੈ, ਇਨਾਂ ਬਿਲਾ ਨੂੰ ਹੁਣ ਕਾਂਗਰਸ ਸਰਕਾਰ ਨੂੰ ਹੀ ਕਲੀਅਰ ਕਰਨਾ ਪਏਗਾ। ਇਥੇ ਹੀ ਮਨਪ੍ਰੀਤ ਬਾਦਲ ਨੇ ਪਿਛਲੀ ਸਰਕਾਰ ਦੇ ਪ੍ਰਸ਼ਾਸਨਿਕ ਮਾਮਲਿਆਂ ਬਾਰੇ ਜਾਰੀ ਵਾਈਟ ਪੇਪਰ ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਅਨਾੜੀ ਹੀ ਕਰਾਰ ਦੇ ਦਿੱਤਾ।
ਅਕਾਲੀ ਸਰਕਾਰ ਬਦਲੇਗੀ ਨਾਭਾ ਦੀ ਨੁਹਾਰ: ਕਬੀਰ ਦਾਸ
ਤਰੁਣ ਕੁਮਾਰ ਸ਼ਰਮਾ ਨਾਭਾ, । ਰਿਜ਼ਰਵ ਹਲਕਾ ਨਾਭਾ ਤਂੋ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਕਬੀਰ ਦਾਸ ਦੀ ਚੋਣ ਮੁਹਿੰਮ ਤੇਜ਼ੀ ਨਾਲ ਜਾਰੀ ਹੈ ਜਿਸ ਅਨੁਸਾਰ ਕਬੀਰ ਦਾਸ ਵੱਲੋਂ ਹਲਕਾ ਨਾਭਾ ਵਿਖੇ ਨਵੀ ਸਬਜ਼ੀ ਮੰਡੀ, ਗੱਤਾ ਫੈਕਟਰੀ, ਬੋੜਾਂ ਗੇਟ, ਪਿੰਡ ਭੋਜੋਮਾਜਰੀ ਤਂੋ ਇਲਾਵਾ ਬਲਾਕ ਭਾਦਸੋਂ ਦੀਆਂ ਦਰਜ਼ਨਾਂ ਨੁੱਕੜ ਮੀਟਿੰਗਾਂ ਅਤੇ ਚੋਣ ਸਭਾਵਾਂ ਰਾਹੀ ਚੋਣ ਪ੍ਰਚਾਰ ਕੀਤਾ ਗਿਆ। ਵੱਖ – ਵੱਖ ਚੋਣ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਬੀਰ ਦਾਸ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ 33 ਦਿਨਾਂ ਵਿੱਚ ਹਲਕੇ ਦੇ ਵਿਕਾਸ ਲਈ ਲਗਭਗ 30 ਕਰੋੜ ਲਿਆਂਦੇ ਹਨ ਜਿਨ੍ਹਾਂ ਨਾਲ ਸ਼ਹਿਰ ਦੇ ਵਿਕਾਸ ਨੂੰ ਵੱਡਾ ਹੰਭਲਾ ਮਿਲਿਆ ਹੈ। (Akali Government )
ਉਨ੍ਹਾਂ ਵੋਟਰਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਕਾਲੀ ਭਾਜਪਾ (Akali Government ) ਸਰਕਾਰ ਦੀ ਤੀਜੀ ਵਾਰ ਸਰਕਾਰ ਆਉਣ ‘ਤੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਲਗਭਗ 1000 ਹਜ਼ਾਰ ਕਰੋੜ ਰੁਪਏ ਦੀ ਗ੍ਰਾਂਟ ਨਾਲ ਸ਼ਹਿਰ ਅਤੇ ਪਿੰਡਾਂ ਦੀ ਹਰ ਗਲੀ, ਨਾਲੀ ਅਤੇ ਸੜਕਾਂ ਨੂੰ ਬਣਾਉਣ ਤਂੋ ਇਲਾਵਾ ਸ਼ਹਿਰ ਦੀਆਂ ਇਤਿਹਾਸਿਕ ਵਿਰਾਸਤਾਂ ਦੀ ਸੰਭਾਲ ਕੀਤੀ ਜਾਵੇਗੀ। ਇਸ ਮੌਕੇ ਗਰੀਬ ਪ੍ਰਵਾਸੀਆਂ ਦੀ ਇੱਕ ਵਿਸ਼ੇਸ਼ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਸ ਸਾਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਨੂੰ ਆਟਾ ਦਾਲ ਸਕੀਮ ਹੇਠ ਲਿਆਂਦਾ ਜਾਵੇਗਾ। ਇਸ ਮੌਕੇ ਪ੍ਰਵਾਸੀ ਭਲਾਈ ਸੰਗਠਨ ਦੀ ਇਕਾਈ ਵੱਲੋਂ ਕਬੀਰ ਦਾਸ ਨੂੰ ਖੁੱਲ੍ਹਾ ਸਮਰਥਨ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਕਬੀਰ ਦਾਸ ਦੀ ਚੋਣ ਮੁਹਿੰਮ ‘ਚ ਉਨ੍ਹਾਂ ਦੇ ਹੋਣਹਾਰ ਪੁੱਤਰ ਯੁਵਰਾਜ ਤੇ ਵਿਕਰਮ ਚੋਹਾਨ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਹਲਕਾ ਨਾਭਾ ਅਤੇ ਬਲਾਕ ਭਾਦਸੋਂ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤਂੋ ਇਲਾਵਾ ਮਾਰਕਿਟ ਕਮੇਟੀ ਦੇ ਚੇਅਰਮੈਨ ਧਰਮ ਸਿੰਘ ਧਾਰੋਕੀ, ਭਾਜਪਾ ਮੰਡਲ ਪ੍ਰਧਾਨ ਰਮੇਸ਼ ਕੁਮਾਰ, ਕੌਂਸਲ ਪ੍ਰਧਾਨ ਗੁਰਸੇਵਕ ਗੋਲੂ, ਪ੍ਰਵਾਸੀ ਭਲਾਈ ਸੰਗਠਨ ਦੇ ਪ੍ਰਧਾਨ ਲੱਡੂ ਲਾਲ, ਅਰਜੁਨ ਗੁਪਤਾ, ਸਤਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ