Representative - Sach Kahoon Punjabi

ਯੋਗ ਉਮੀਦਵਾਰ ਬਣਨ ਪੰਚਾਇਤੀ ਨੁਮਾਇੰਦੇ
ਮੋਤੀ ਲਾਲ ਤਾਂਗੜੀ

ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ 2018 ਸਾਨੂੰ ਅਲਵਿਦਾ ਕਹਿ ਚੱਲਿਆ ਹੈ ਅਤੇ 2019 ਨਵਾਂ ਸਾਲ ਸਾਡੇ ਲਈ ਨਵੀਆਂ ਸੌਗਾਤਾਂ ਲੈ ਕੇ ਆ ਰਿਹਾ ਹੈ। ਪਿਛਲੇ ਸਾਲ ਵਿੱਚ ਕੀਤੀਆਂ ਗਲਤੀਆਂ ਕੋਈ ਵੀ ਵਿਅਕਤੀ ਦੁਹਰਾਉਣਾ ਨਹੀਂ ਚਾਹੇਗਾ।

ਪਿਛਲੇ ਸਾਲ ਦਾ ਲੇਖਾ ਜੋਖਾ ਸਾਡੇ ਸਾਹਮਣੇ ਹੈ। ਅਸੀਂ ਵਿਚਾਰ ਸਕਦੇ ਹਾਂਕਿ ਹੁਣ ਤੱਕ ਕੀ ਅਸੀਂ ਪਾਇਆ ਹੈ ਤੇ ਕੀ ਸਾਡੇ ਕੋਲੋਂ ਖੁੱਸਿਆ ਹੈ, ਪਰ ਨਵੇਂ ਸਾਲ ਵਿੱਚ ਸਾਨੂੰ ਕੀ ਮਿਲਣਾ ਹੈ? ਇਹ ਸਮੇਂ ਦੇ ਗਰਭ ਵਿੱਚ ਹੈ, ਪਰ ਇਸ ਗੱਲ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਜੋ ਸਮੇਂ ਦੀ ਲੋੜ ਵੀ ਹੈ।

ਕਿਉਂਕਿ ਇਹ ਸ਼ਾਇਦ ਪਹਿਲੀ ਵਾਰ ਹੋਵੇਗਾ ਕਿ ਨਵੇਂ ਸਾਲ ਦੇ ਆਗਮਨ ਤੇ ਪਿੰਡਾਂ ਨੂੰ ਨਵੀਆਂ ਪੰਚਾਇਤਾਂ ਮਿਲਣਗੀਆਂ ਬਹੁਤ ਪਿੰਡਾਂ ਦੇ ਸਰਪੰਚ ਤੇ ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।

ਜੋ ਆਪਸੀ ਭਾਈਚਾਰੇ ਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਸ਼ੁੱਭ ਸੰਕੇਤ ਹਨ। ਬਾਕੀ ਮੁਕਾਬਲੇ ਦੌਰਾਨ ਮੈਦਾਨ ਵਿੱਚ ਖੜ੍ਹੇ ਉਮੀਦਵਾਰਾਂ ਦਾ ਫ਼ੈਸਲਾ 30 ਦਸੰਬਰ ਨੂੰ ਵੋਟਰਾਂ  ਨੇ ਕਰਨਾ ਹੈ। ਵੋਟਰ ਨੂੰ ਸੋਚਣਾ ਪਵੇਗਾ ਕਿ ਮੈਂ ਉਸ ਉਮੀਦਵਾਰ ਨੂੰ ਵੋਟ ਦੇਵਾਂ,ਜੋ ਸਾਡੀਆਂ  ਰੋਟੀ ਕੱਪੜਾ ਅਤੇ ਮਕਾਨ ਨਾਲ ਸਬੰਧਤ ਮੁੱਢਲੀਆਂ ਲੋੜਾਂ ਲਈ ਲੜਾਈ ਲੜੇ ਪਹਿਲਾਂ ਜਿਆਦਾ ਅਨਪੜ੍ਹ ਲੋਕ ਹੀ ਪੰਚ ਸਰਪੰਚ ਹੁੰਦੇ ਸਨ  ਜਦੋਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਬੱਚਾ/ਬੱਚੀ ਚੰਗੀ ਪੜ੍ਹਾਈ ਕਰਕੇ ਅਫਸਰ ਲੱਗੇ, ਸਾਡੇ ਘਰ ਆਉਣ ਵਾਲੀ ਸਾਡੀ ਨੂੰਹ ਪੜੀ ਲਿਖੀ ਹੋਵੇ ਤਾਂ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਾਡੀ ਪੰਚਾਇਤ ਜਿਆਦਾ ਤੋਂ ਜਿਆਦਾ  ਪੜੀ ਲਿਖੀ ਹੋਵੇ ਜੋ ਸਾਡੇ ਪਿੰਡਾਂ ਦਾ ਵਿਕਾਸ ਕਰੇ, ਜਿੰਨਾ ਵਿੱਚ ਸਮਾਜ ਲਈ ਕੁਛ ਚੰਗਾ ਕੰਮ ਕਰ ਗੁਜਰਨ ਦਾ ਜਜ਼ਬਾ ਹੋਵੇ ਵੈਸੇ ਹੁਣ ਪੜੇ ਲਿਖੇ ਤੇ ਨੌਜਵਾਨ ਉਮੀਦਵਾਰਾਂ  ਨੂੰ ਲੋਕ ਚਾਹੁਣ ਲੱਗੇ ਹਨਪਰਜਦ ਚੋਣ ਲੜਨ ਵਾਲੇ ਉਮੀਦਵਾਰਾਂ ਚੋਂ ਕੋਈ ਚੰਗੀ ਯੋਗਤਾ ਰੱਖਦਾ ਉਮੀਦਵਾਰ ਖੜਾ ਹੀ ਨਹੀਂ ਕੀਤਾ ਜਾਂਦਾ ਤਾਂ  ਪੰਚ ਤੇ ਸਰਪੰਚ ਅਨਪੜ੍ਹ ਚੁਣਨਾ ਸਾਡੀ ਮਜਬੂਰੀ ਬਣ ਜਾਂਦੀ ਹੈ ਸਰਕਾਰਾਂ ਅਜੇ ਤੱਕ ਕੋਈ ਐਸਾ ਕਾਨੂੰਨ ਨਹੀਂ ਬਣਾ ਸਕੀਆਂ ਕਿ ਜਿਸ ਵਿੱਚ ਚੋਣ ਲੜਨ ਲਈ ਪੜਾਈ ਦਾ ਹੋਣਾ ਜ਼ਰੂਰੀ ਦਰਸਾਉਂਦਾ ਹੋਵੇ ਜਿਸ ਪੰਚਾਇਤ ਦੇ ਪੰਚ ਅਤੇ ਸਰਪੰਚ ਹੀ ਅਨਪੜ੍ਹ   ਹੋਣਗੇ, ਜਾਂ ਸਿਰਫ ਦਸਤਖਤ ਕਰਨ ਤੱਕ ਹੀ ਸੀਮਤ ਹੋਣਗੇ, ਉਹਨਾਂ ਤੋਂ ਪਿੰਡਾਂ ਦੇ ਵਿਕਾਸ ਦੀ ਆਸ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ

ਵੋਟਰ ਲਈ ਕਈ ਵਾਰ ਐਸੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਵੋਟਰ ਲਈ ਫੈਸਲਾ ਲੈਣਾ ਔਖਾ ਹੋ ਜਾਂਦਾ ਹੈ,ਕਿ ਵੋਟ ਕਿਸ ਨੂੰ ਪਾਈ ਜਾਵੇ ਤੇ ਕਿਸ ਨੂੰ ਅੱਖੋਂ ਪਰੋਖੇ ਕੀਤਾ ਜਾਵੇ ਕਿਉਂਕਿ ਚੰਗਾ ਪੜਿਆ ਕੋਈ ਉਮੀਦਵਾਰ ਹੁੰਦਾ ਨਹੀਂ ਕਈ ਵਾਰ ਪੜ੍ਹਿਆ ਉਮੀਦਵਾਰ ਛੋਟੇ ਪਰਿਵਾਰ ‘ਚੋਂ ਜਾਂ ਗਰੀਬ ਪਰਿਵਾਰਾਂ ‘ਚੋਂ ਹੋਣ ਕਰਕੇ ਲੋਕਾਂ ਦੀ ਸੌੜੀ ਸੋਚ ਦੀ ਬਲੀ ਚੜ੍ਹ ਜਾਂਦਾ ਹੈ ।

ਦੂਜੀ ਗੱਲ ਕਿ ਚੋਣਾਂ ਵੇਲੇ ਉਮੀਦਵਾਰਾਂ ਵਲੋਂ ਲੋਕਾਂ ਨੂੰ ਪਿਆਈ ਜਾਂਦੀ ਸ਼ਰਾਬ ਤੇ ਹੋਰ ਕਈ ਤਰ੍ਹਾਂ ਦੇ ਦਿੱਤੇ ਜਾਣ ਵਾਲੇ ਲਾਲਚ ਦਾ ਰੁਝਾਨ ਬੰਦ ਕਰਕੇ ਇਸ ਤੇ ਪੂਰੀ ਨਿਗ੍ਹਾ ਰੱਖਣੀ ਚਾਹੀਦੀ ਹੈ ਸਰਕਾਰ ਨੂੰ ਲੋਕਾਂ ਦੀ ਇਸ ਗੱਲ ਤੇ ਵਿਚਾਰ ਕਰਕੇ ਵਿਧਾਨ ਸਭਾ ਵਿੱਚ ਇੱਕ ਇਸ ਤਰ੍ਹਾਂ ਦਾ ਪਾਸ ਕਰਨ ਲਈ ਜੋਰ ਪਾਉਣਾ ਚਾਹੀਦਾ ਹੈ ਜਿਸ ਵਿੱਚ ਇਹ ਵਿਵਸਥਾ ਹੋਵੇ ਕਿ ਜੋ ਉਮੀਦਵਾਰ ਸ਼ਰਾਬ ਵੰਡਦਾ ਜਾਂ ਲਾਲਚ ਦਿੰਦਾ ਵੇਖਿਆ ਜਾਵੇ ਉਸ ਤੇ ਸਰਕਾਰ ਨੂੰ ਕਾਰਵਾਈ ਕਰਕੇ ਉਸ ਨੂੰ ਅਯੋਗ ਕਰਾਰ ਦਿੱਤਾ ਜਾਵੇ ਅਤੇ ਉਸ ਦਾ ਚੋਣ ਲੜਨ ਦਾ ਅਧਿਕਾਰ ਖਤਮ ਕੀਤਾ ਜਾਵੇ ਇਸ ਤਰ੍ਹਾਂ ਬੇਲੋੜੇ ਖਰਚੇ ਅਤੇ ਲਾਲਚੀ ਵਿਵਸਥਾ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ  ਜਿਸ ਵਿੱਚ ਉਮੀਦਵਾਰ ਲਈ ਪੜ੍ਹਾਈ ਯੋਗਤਾ ਜਰੂਰੀ ਹੋਵੇ ਉਹਨਾਂ ਲਈ ਮਹੀਨਾਵਾਰ ਤਨਖਾਹ ਦਾ ਵੇਰਵਾ ਹੋਵੇ ਤਾਂ ਕਿ ਉਹ ਵਿਕਾਸ ਲਈ ਆਏ ਫੰਡਾਂ ਵਿੱਚੋਂ ਰੁਪਏ ਖਾਣ ਦੀ ਕੋਸ਼ਿਸ਼ ਨਾ ਕਰੇ ਉਸਦਾ ਹਿਸਾਬ ਪਿੰਡ ਦਾ ਸਾਂਝਾ ਇਜਲਾਸ ਬੁਲਾ ਕੇ ਪੰਚਾਇਤ ਸੈਕਟਰੀ, ਬਲਾਕ ਅਫ਼ਸਰ ਤੇ ਜ਼ਿਲ੍ਹਾ ਅਫ਼ਸਰ ਦੀ ਹਾਜ਼ਰੀ ਵਿੱਚ ਲੋਕਾਂ ਨੂੰ ਦਿੱਤਾ ਜਾਵੇ ।

ਪਿੰਡ :ਢਿੱਲਵਾਂ ਕਲਾਂ, ਫਰੀਦਕੋਟ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਰਾਜ ਸਭਾ ਦੇ ਗੈਰ-ਸਿਆਸੀ ਮੈਂਬਰ
ਸਾਬਕਾ ਕ੍ਰਿਕੇਟਰ ਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਤੇ ਫ਼ਿਲਮਕਾਰ ਰੇਖਾ ਦੀ ਸਦਨ ‘ਚ ਗੈਰ ਹਾਜ਼ਰੀ ਦਾ ਮੁੱਦਾ ਫ਼ਿਰ ਚਰਚਾ ਦਾ ਵਿਸ਼ਾ ਬਣ ਗਿਆ  2012 ਤੋਂ ਲੈ ਕੇ ਅਪਰੈਲ 2017 ਤੱਕ ਸਚਿਨ ਕੰਮਕਾਜ ਦੇ 348 ਦਿਨਾਂ ‘ਚੋਂ ਸਿਰਫ਼ 23 ਦਿਨ ਤੇ ਰੇਖਾ 18 ਦਿਨ ਹਾਜ਼ਰ ਰਹੇ ਹਨ ਜਦੋਂ ਕਿ ਦੋਵਾਂ ਦੋਵੇਂ ਮੈਂਬਰ ਇੱਕ ਕਰੋੜ ਤੋਂ ਵੱਧ ਰਾਸ਼ੀ ਦੀ ਤਨਖਾਹ ਲੈ ਚੁੱਕੇ ਹਨ ਇਨ੍ਹਾਂ ਤੋਂ ਇਲਾਵਾ ਵੀ ਕਈ ਨਾਮਜ਼ਦ ਮੈਂਬਰਾਂ ਦਾ ਹਾਲ ਵੀ ਅਜਿਹਾ ਹੈ ਰਾਜ ਸਭਾ ‘ਚ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ ਇਨ੍ਹਾਂ ਸੀਟਾਂ ਦੀ ਸੰਵਿਧਾਨਕ ਅਹਿਮੀਅਤ ਇਸ ਗੱਲ ‘ਚ ਹੈ ਕਿ ਦੇਸ਼ ਦੇ ਗੈਰ ਸਿਆਸੀ ਕਾਬਲ ਲੋਕਾਂ ਨੂੰ ਵੀ ਸਭ ਤੋਂ ਵੱਡੇ ਸਦਨ ‘ਚ ਆ ਕੇ ਸੇਵਾ ਕਰਨ ਦਾ ਮੌਕਾ ਮਿਲੇ  ਪਰ ਬਹੁਤੇ ਮੈਂਬਰਾਂ ਦਾ ਰੁਝਾਨ ਇਹ ਰਿਹਾ ਹੈ ਕਿ ਉਹਨਾਂ ਨੇ ਸੰਸਦ ਦੇ ਕੰਮਕਾਜ ‘ਚ ਕੋਈ ਬਹੁਤੀ ਦਿਲਚਸਪੀ ਨਹੀਂ ਵਿਖਾਈ

ਇਸ ਸਬੰਧੀ ਪਿਛਲੇ ਕਈ ਦਹਾਕਿਆਂ ਤੋਂ ਹੀ ਚਰਚਾ ਚੱਲਦੀ ਆਈ ਹੈ ਕਿ ਫ਼ਿਲਮੀ ਸਿਤਾਰਿਆਂ ਤੇ ਕਈ ਹੋਰ ਖੇਤਰਾਂ ਨਾਲ ਜੁੜੀਆਂ ਹਸਤੀਆਂ ਨੂੰ ਨੁਮਾਇੰਦਗੀ ਤਾਂ ਦਿੱਤੀ ਜਾਂਦੀ ਹੈ ਪਰ ਉਹ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣ ਲਈ ਜ਼ਿਆਦਾ ਇੱਛਾ ਸ਼ਕਤੀ ਨਹੀਂ ਰੱਖਦੇ   ਹਾਲਾਂਕਿ ਕਿਸੇ ਆਗੂ ਦੇ ਸਦਨ ‘ਚ ਉਸ ਦੇ ਬਹਿਸ ‘ਚ ਭਾਗ ਲੈਣ ਜਾਂ ਮੁੱਦੇ ਉਠਾਉਣ ਪਰ ਇਹ ਸੰਵਿਧਾਨਕ ਅਹੁਦੇ ਦਾ ਆਪਣੇ ਆਪ ‘ਚ ਏਨਾ ਮਹੱਤਵ ਹੈ ਕਿ ਇਹ ਸੀਟ ਚੁੱਪਚਾਪ ਬੈਠਣ ਜਾਂ ਸਦਾ ਹੀ ਗੈਰ ਹਾਜ਼ਰ ਰਹਿਣ ਲਈ ਨਹੀਂ ਹੈ ਸਦਨ ‘ਚ ਨੁਮਾਇੰਦਗੀ ਸਿਰਫ਼ ਮਾਣ ਸਨਮਾਨ ਹੀ ਨਹੀਂ ਹੋਣਾ ਚਾਹੀਦਾ ਸਗੋਂ ਮੈਂਬਰ ਦੀ ਮੌਜ਼ੂਦਗੀ ਸਬੰਧੀ ਘੱਟੋ-ਘੱਟ ਹਾਜ਼ਰੀ ਦੀ ਤਜ਼ਵੀਜ ਬਣਾਈ ਜਾਏ ਗੈਰ ਸਿਆਸੀ ਹਸਤੀਆਂ ਸਿਆਸਤ ਅੰਦਰ ਵੀ ਚੰਗਾ ਰੋਲ ਅਦਾ ਕਰ ਸਕਦੀਆਂ ਹਨ

ਨਾਮਜ਼ਦ ਮੈਂਬਰਾਂ ਨੂੰ ਮਿਲਣ ਵਾਲੀ ਤਨਖਾਹ ਤੇ ਭੱਤਿਆਂ ‘ਤੇ  ਕਰੋੜਾਂ ਰੁਪਏ ਖਰਚੇ ਜਾਂਦੇ ਹਨ ਤਾਂ ਉਹਨਾਂ ਦੇ ਅਹੁਦੇ ਨੂੰ ਸਿਰਫ਼ ਨਾਂਅ ਦੀ ਸੀਟ ਨਾ ਬਣਾਇਆ ਜਾਵੇ ਭਾਵੇਂ ਸਦਨ ਦੇ ਮੈਂਬਰ ਗੈਰ ਹਾਜ਼ਰ ਮੈਂਬਰਾਂ ਨੂੰ ਬੁਲਾਉਣ ਸਬੰਧੀ ਪੱਤਰ ਲਿਖ ਸਕਦੇ ਹਨ ਪਰ ਸੰਵਿਧਾਨ ‘ਚ ਸੋਧ ਕਰਕੇ ਅਜਿਹੀ ਤਜ਼ਵੀਜ ਕੀਤੀ ਜਾਣੀ ਚਾਹੀਦੀ ਹੈ ਕਿ ਸਦਨ ਦੇ ਮੈਂਬਰਾਂ ਦੀ ਹਾਜ਼ਰੀ ਸਬੰਧੀ ਕੋਈ ਠੋਸ ਜਵਾਬਦੇਹੀ ਬਣਾਈ ਜਾ ਸਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਚੱਲਣ ਵਾਲੀ ਸੰਸਦ ਦੀ ਕਾਰਵਾਈ ਲੋਕਾਂ ਦੇ ਕੰਮ ਵੀ ਆ ਸਕੇ

ਕੇਂਦਰ ਤੇ ਰਾਜ ਸਰਕਾਰ ਆਪਣੇ ਵੱਖ-ਵੱਖ ਪ੍ਰੋਗਰਾਮਾਂ ਲਈ ਬਰਾਂਡ ਅੰਬੈਡਸਰ/ਆਈਕਨ ਵੀ ਫ਼ਿਲਮੀ ਹਸਤੀਆਂ ਨੂੰ ਚੁਣ ਲੈਂਦੀਆਂ ਹਨ ਪਰ ਉਕਤ ਹਸਤੀਆਂ ਦਾ ਉਹਨਾਂ ਨੂੰ ਦਿੱਤੇ ਗਏ ਖੇਤਰਾਂ ਨਾਲ ਸਬੰਧਤ ਕੋਈ ਤਜ਼ਰਬਾ ਜਾਂ ਸ਼ੌਂਕ ਨਹੀਂ ਰਿਹਾ ਹੁੰਦਾ ਇਸੇ ਕਾਰਨ ਸਰਕਾਰ ਆਪਣੇ ਬਰਾਂਡ ਅੰਬੈਸਡਰ ਰਾਹੀਂ ਆਪਣੀ ਯੋਜਨਾ ਨੂੰ ਹਰਮਨ ਪਿਆਰੀ ਬਣਾਉਣ ਤੇ ਉਸ ਦੇ ਨਤੀਜੇ ਹਾਸਲ ਕਰਨ ‘ਚ ਕਾਮਯਾਬ ਨਹੀਂ ਹੁੰਦੀ ਹਾਲਾਂਕਿ ਬਰਾਂਡ ਅੰਬੈਸਡਰ ‘ਤੇ ਸਰਕਾਰ ਕਰੋੜਾਂ ਰੁਪਏ ਖਰਚਦੀ ਹੈ ਪਰ ਸਮਾਜ ‘ਚ ਅਜਿਹੀਆਂ ਹਸਤੀਆਂ ਵੀ ਮੌਜ਼ੂਦ ਹੁੰਦੀਆਂ ਹਨ ਜਿਨ੍ਹਾਂ ਨੇ ਦਿਲੋ ਜਾਨ ਨਾਲ ਸਬੰਧਤ ਖੇਤਰਾਂ ‘ਚ ਆਪਣਾ ਜੀਵਨ ਲਾਇਆ ਹੁੰਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।