War - Sach Kahoon Punjabi
Russia-Ukraine War: ਜੰਗ ਰੋਕਣ ਲਈ ਨਿਰਪੱਖਤਾ ਜ਼ਰੂਰੀ
Russia-Ukraine War: ਜਿਸ ਤਰ੍ਹਾਂ ਜੰਗੀ ਤਬਾਹੀ ਦੀਆਂ ਘਟਨਾਵਾਂ ਅਤੇ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੌਮਾਂਤਰੀ ਪੱਧਰ ’ਤੇ ਜੰਗ ਤੇ ਅਮਨ ਦੀ ਕੋਈ ਪਰਿਭਾਸ਼ਾ ਹੀ ਨਹੀਂ ਰਹਿ ਗਈੇ ਇੱਕ ਦੇਸ਼ ਵਿਸੇਸ਼ ਇੱਕ ਜੰਗ ’ਚ ਹਮਲਿਆਂ ਦੀ ਨਿੰਦਾ ਕਰਦਾ ਹੈ ਦੂਜੀ ਜੰਗ ’ਚ ਹਮਲਿਆਂ ਪ੍ਰਤੀ ਚੁੱਪ ਰਹਿ ਕੇ ਅਸਿੱਧੇ ਤੌਰ ’ਤੇ ਹਮਲਿਆਂ ਦੀ ਹਮਾਇਤ ਕਰਦਾ ਹੈ ਸੰਯੁਕਤ ਰਾਸ਼ਟਰ ’ਚ ਇਰਾਨ ਕਹਿ ਰਿਹਾ ਹੈ ਕਿ ਇਜਰਾਈਲ ਨੂੰ ਰੋਕਣਾ ਪਵੇਗਾ, ਨਹੀਂ ਤਾਂ ਸੰਸਾਰ ਜੰਗ ਛਿੜ ਜਾਵੇਗੀ।
ਇਹ ਵੀ ਪੜ੍ਹੋ : Pension News: ਖੁਸ਼ਖਬਰੀ! ਹੁਣ ਬੱਚਿਆਂ ਦੀ ਵੀ ਲੱਗੇਗੀ ਪੈਨਸ਼ਨ, ਮਿਲਣਗੇ ਐਨੇ ਲੱਖ ਰੁਪਏ…
ਦੂਜੇ ਪਾਸੇ ਰੂਸ ਤੇ ਯੂਕਰੇਨ ਜੰਗ ਬਾਰੇ ਚੁੱਪ ਹੈ ਇੱਕ ਤਬਾਹੀ ਦੀ ਨਿੰਦਾ, ਦੂਜੀ ਤਬਾਹੀ ’ਤੇ ਖੁਸ਼ ਹੋਣਾ ਮਨੁੱਖਤਾ ਦੇ ਖਿਲਾਫ ਤੇ ਦੂਹਰੇ ਮਾਪ-ਦੰਡ ਹਨ ਅਸਲ ’ਚ ਦੋਵਾਂ ਜੰਗਾਂ ’ਚ ਫੁੱਲ ਨਹੀਂ ਵਰਸ ਰਹੇ, ਅਸਮਾਨ ਛੁੰਹਦੀਆਂ ਇਮਾਰਤਾਂ ਮਲਬਾਂ ਬਣ ਕੇ ਵਿੱਛ ਰਹੀਆਂ ਹਨ, ਲਾਸ਼ਾਂ ਦੇ ਢੇਰ ਲੱਗ ਰਹੇ ਹਨ ਹਮਲਾ ਚਾਹੇ ਇਜਰਾਈਲ ਕਰੇ ਜਾਂ ਰੂਸ ਕਰੇ, ਹੋਣੀ ਤਾਂ ਤਬਾਹੀ ਹੀ ਹੈ, ਓਧਰ ਯੂਕਰੇਨੀ ਰਾਸ਼ਟਰਪਤੀ ਜੈਲੈਂਸਕੀ ਕਹਿ ਰਹੇ ਹਨ ਰੂਸ ਗੱਲਬਾਤ ਨਾਲ ਨਹੀਂ ਮੰਨੇਗਾ ਤੇ ਰੂਸ ਨੂੰ ਰੋਕਣਾ ਪਵੇਗਾ ਜੇਲੈਂਸਕੀ ਸਾਫ ਕਹਿ ਰਹੇ ਹਨ ਕਿ ਰੂਸ ਦੇ ਹਮਲਿਆਂ ਕਾਰਨ ਹੀ ਜੰਗ ਹੋ ਰਹੀ ਹੈ ਜੰਗ ਰੋਕਣ ਦਾ ਇੱਕ ਹੀ ਤਰੀਕਾ ਹੈ। Russia-Ukraine War
ਕਿ ਸੰਯੁਕਤ ਰਾਸ਼ਟਰ ਨੂੰ ਮਜ਼ਬੂਤ ਕੀਤਾ ਜਾਵੇ ਤੇ ਜੰਗ ਰੋਕਣ ਸਬੰਧੀ ਕੋਈ ਠੋਸ ਦਿਸ਼ਾ ਨਿਰਦੇਸ਼ ਜਾਰੀ ਹੋਣ ਅਸਲ ’ਚ ਅਮਨ ਦੀ ਗੱਲ ਕਰਨ ਦੀ ਬਜਾਇ ਸ਼ਕਤੀ ਸੰਤੁਲਨ ਦੀ ਦੌੜ ’ਚ ਆਪਣੇ ਆਪਣੇ ਗੁਟਾਂ ਨੂੰ ਮਜ਼ਬੂੂਤ ਕੀਤਾ ਜਾ ਰਿਹਾ ਹੈ ਹਿੰਮਤ ਨਾਲ ਕਿਸੇ ਨੂੰ ਜੰਗ ਰੋਕਣ ਦੀ ਗੱਲ ਕਹਿਣ ਦੀ ਮਿਸਾਲ, ਭਾਰਤ ਨੇ ਪੈਦਾ ਕੀਤੀ ਹੈ ਅਜਿਹੀ ਝਲਕ ਸੰਯੁਕਤ ਰਾਸ਼ਟਰ ’ਚੋਂ ਵੀ ਮਿਲਣੀ ਚਾਹੀਦੀ ਹੈ ਭਾਰਤ ਨੇ ਜੇਲੈਂਸਕੀ ਤੇ ਪੂਤਿਨ ਦੋਵਾਂ ਨੂੰ ਜੰਗ ਰੋਕਣ ਦੀ ਦੁਹਾਈ ਦਿੱਤੀ ਹੈ ਅਮਨ ਲਈ ਪਿਆਰ ਦਾ ਹੋਕਾ ਜਿਸ ਤਰ੍ਹਾਂ ਭਾਰਤ ਨੇ ਦਿੱਤਾ ਹੈ ਜੇਕਰ ਹੋਰ ਮੁਲਕ ਵੀ ਅੱਗੇ ਆਉਣ ਤੋਂ ਹੋਰ ਤਬਾਹੀ ਨੂੰ ਰੋਕਿਆ ਜਾ ਸਕਦਾ ਹੈ। Russia-Ukraine War
Israel-Hamas War : ਜੰਗ ਰੋਕਣ ਲਈ ਉੱਠੇ ਆਵਾਜ਼
ਤਿੰਨ ਮਹੀਨਿਆਂ ਤੋਂ ਚੱਲ ਰਹੀ ਇਜ਼ਰਾਈਲ-ਹਮਾਸ ਜੰਗ ਕਾਰਨ ਤਬਾਹੀ ਦਾ ਸਿਲਸਿਲਾ ਜਾਰੀ ਹੈ ਗਾਜਾ, ਖਾਨ ਯੂਨਿਸ ਸ਼ਹਿਰਾਂ ’ਚ ਮਨੁੱਖ ਆਪਣੇ ਸਾਹਮਣੇ ਮੌਤ ਦਾ ਲਾਈਵ ਵੇਖ ਰਹੇ ਹਨ ਕਦੇ ਖੁਸ਼ਹਾਲ ਵੱਸਦੇ ਇਹ ਸ਼ਹਿਰ ਕਬਰਿਸਤਾਨ ਬਣਦੇ ਜਾ ਰਹੇ ਹਨ ਜੰਗ ਦੀ ਸ਼ੁਰੂਆਤ ਮੌਕੇ ਜਿਸ ਤਰ੍ਹਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਹਮਾਸ ਦੇ ਯਕੀਨੀ ਖਾਤਮੇ ਦਾ ਐਲਾਨ ਕੀਤਾ ਸੀ, ਉਹ ਹਕੀਕਤ ਬਣਦਾ ਨਜ਼ਰ ਨਹੀਂ ਆ ਰਿਹਾ ਇਜ਼ਰਾਈਲ ਦੀ ਧੜੱਲੇਦਾਰ ਕਾਰਵਾਈ ਦੇ ਬਾਵਜੂਦ ਹਮਾਸ ਅੜਿਆ ਹੋਇਆ ਹੈ ਇਹ ਜੰਗ ਅੱਤਵਾਦ ਦੇ ਖਿਲਾਫ਼ ਹੋਣ ਦੀ ਬਜਾਇ ਦੋ ਧਰਮਾਂ/ਕੌਮਾਂ ਦੀ ਜੰਗ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ। (Israel-Hamas war)
ਕੇਂਦਰੀ ਜ਼ੇਲ੍ਹ ‘ਚੋਂ 9 ਮੋਬਾਇਲ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ
ਲੋਕਤੰਤਰਿਕ ਤੇ ਮਾਨਵਵਾਦੀ ਯੁੱਗ ’ਚ ਹਿੰਸਾ ਤੇ ਜੰਗ ਲਈ ਕੋਈ ਥਾਂ ਨਹੀਂ ਭਾਵੇਂ ਅਮਨ ਲਈ ਵੀ ਜੰਗ ਜ਼ਰੂਰੀ ਹੁੰਦੀ ਹੈ ਪਰ ਤਿੰਨ ਮਹੀਨਿਆਂ ’ਚ ਇਜ਼ਰਾਇਲ-ਹਮਾਸ ਜੰਗ ਨੂੰ ਵੇਖ ਕੇ ਲੱਗਦਾ ਹੈ ਕਿ ਇਸ ਦਾ ਕੋਈ ਕਿਨਾਰਾ ਨਹੀਂ ਇਹ ਵੀ ਲੱਗ ਰਿਹਾ ਹੈ ਕਿ ਜਿਵੇਂ ਦੁਨੀਆ ਦੇ ਤਾਕਤਵਰ ਮੁਲਕਾਂ ਲਈ ਜੰਗ ਕੋਈ ਸਮੱਸਿਆ ਹੀ ਨਹੀਂ ਰਹਿ ਗਈ ਜੰਗ ਰੋਕਣ ਲਈ ਵੱਡੇ ਪੱਧਰ ’ਤੇ ਕੋਸ਼ਿਸ਼ ਜਾਂ ਅਪੀਲ ਵੀ ਸੁਣਨ ਨੂੰ ਨਹੀਂ ਮਿਲ ਰਹੀ ਹਮਾਸ ਦਾ ਹਮਲਾ ਨਿੰਦਾਜਨਕ ਪਰ ਹਰ ਫਲਸਤੀਨੀ ਅੱਤਵਾਦੀ ਨਹੀਂ ਹਨ ਹਮਾਸ ਵੱਲੋਂ ਨਿਰਦੋਸ਼ ਇਜ਼ਰਾਈਲੀ ਜਨਤਾ ਦਾ ਕਤਲ ਪੂਰੀ ਤਰ੍ਹਾਂ ਗਲਤ ਹੈ। (Israel-Hamas war)
ਪਰ ਅੱਤਵਾਦ ਤੇ ਆਮ ਜਨਤਾ ਨੂੰ ਵੱਖ ਕਰਕੇ ਵੇਖਣਾ ਜ਼ਰੂਰੀ ਹੈ ਜੰਗ ’ਚ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਬਹੁਤੀ ਤਵੱਜੋ ਨਹੀਂ ਮਿਲ ਰਹੀ ਤਾਕਤਵਰ ਮੁਲਕਾਂ ਨੂੰ ਜੰਗ ਦਾ ਤਮਾਸ਼ਾ ਵੇਖਣ ਦੀ ਬਜਾਇ ਮਸਲੇ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ ਅਫਗਾਨਿਸਤਾਨ ’ਚ ਕਈ ਸਾਲਾਂ ਤੱਕ ਅਮਰੀਕੀ ਫੌਜ ਦੀ ਕਾਰਵਾਈ ਮਸਲੇ ਦਾ ਹੱਲ ਨਹੀਂ ਕੱਢ ਸਕੀ ਡਰ ਇਹੀ ਹੈ ਕਿ ਕਿਤੇ ਇਜ਼ਰਾਈਲ ਹਮਾਸ ਜੰਗ ਵੀ ਲੰਮੇ ਸਮੇਂ ਤੱਕ ਮਨੁੱਖਤਾ ’ਤੇ ਕਹਿਰ ਬਣ ਕੇ ਨਾ ਢਹਿੰਦੀ ਰਹੇ। (Israel-Hamas war)
ਜੰਗ ਦੀ ਹਨ੍ਹੇਰੀ ਰਾਤ ‘ਚ ਅਮਨ ਦੀ ਇੱਕ ਚਾਨਣੀ ਲਕੀਰ ਨਜ਼ਰ ਆਈ ਹੈ। ਇਜ਼ਰਾਈਲ ਤੇ ਹਮਾਸ ਨੇ ਚਾਰ ਦਿਨਾਂ ਲਈ ਜੱਗਬੰਦੀ ਦਾ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਹਮਾਸ ਇਜਰਾਈਲੀ ਬੰਦੀਆਂ ਨੂੰ ਰਿਹਾਅ ਕਰੇਗਾ। ਦੂਜੇ ਪਾਸੇ ਇਜ਼ਰਾਈਲ 150 ਤੋਂ ਵੱਧ ਫਲਸਤੀਨੀਆਂ ਨਾਗਰਿਕਾਂ ਨੂੰ ਰਿਹਾਅ ਕਰੇਗਾ। ਜੰਗਬੰਦੀ ਲਈ ਦੋਵਾਂ ਧਿਰਾਂ ‘ਤੇ ਦਬਾਅ ਚੱਲ ਰਿਹਾ ਸੀ। ਭਾਵੇਂ ਬਾਹਰੋਂ ਇਹ ਸਮਝੌਤਾ ਬੰਦੀਆਂ ‘ਦੀ ਰਿਹਾਈ ‘ਦਾ ਮਸਲਾ ਹੈ ਪਰ ਸਮਝੌਤੇ ਦੀ ਜ਼ਮੀਨ ਜੰਗ ਖਿਲਾਫ਼ ਨਫਰਤ ਨਾਲ ਤਿਆਰ ਹੋਈ ਸੀ। ਨਿਰਦੇਸ਼ਾਂ ਦੀਆਂ ਲਾਸ਼ਾਂ ਦੇ ਢੇਰ ਲੱਗਣ ਦਾ ਭਿਆਨਕਤਾ ਦਾ ਸਿਖਰ ਗਾਜ਼ਾ ਦੇ ਅਲਸਿਫ਼ਾ ਹਸਪਤਾਲ ਦੇ ਜੰਗ ਦਾ ਕੇਂਦਰ ਬਿੰਦੂ ਬਣਨ ਨਾਲ ਹੋਇਆ ਹੈ। ਹਮਾਸ ਵੱਲੋਂ ਹਸਪਤਾਲ ਨੂੰ ਢਾਲ ਬਣਾ ਕੇ ਵਰਤਿਆ ਜਾ ਰਿਹਾ ਸੀ। (War)
ਇਹ ਵੀ ਪੜ੍ਹੋ : ਨਸ਼ਾ ਤਸਕਰ ਦੀ ਫਿਰੋਜ਼ਪੁਰ ਪੁਲਿਸ ਨੇ 1.22 ਕਰੋੜ ਦੀ ਜਾਇਦਾਦ ਕੀਤੀ ਫਰੀਜ
ਜਦੋਂਕਿ ਇਜਰਾਈਲ ਹਮਾਸ ਖਿਲਾਫ਼ ਫੈਸਲਾਕੁੰਨ ਲੜਾਈ ਲੜਨ ਲਈ ਹਸਪਤਾਲ ਅੰਦਰ ਵੀ ਜੰਗ ਤੋਂ ਪਿਛਾਂਹ ਹਟਣ ਲਈ ਤਿਆਰ ਨਹੀਂ ਸੀ। ਇਸ ਦੇ ਸਮਾਨਾਂਤਰ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਹੋਈ ਮੀਟਿੰਗ ਨੇ ਇਸ ਜੰਗ ਨੂੰ ਰੋਕਣ ਲਈ ਪਿੱਠਭੂਮੀ ਦੀ ਭੂਮਿਕਾ ਨਿਭਾਈ ਹੈ। ਹਸਪਤਾਲ ‘ਚ ਜੰਗ ਦੁਨੀਆ ਦੀ ਸਭ ਤੋਂ ਭਿਆਨਕ ਤੇ ਹਿਰਦੇ ਵਲੂੰਧਰਨ ਵਾਲੀ ਤਬਾਹੀ ਸਾਬਤ ਹੋਈ ਹੈ। ਹਜ਼ਾਰਾਂ ਬੱਚੇ ਇਸ ਜੰਗ ਦੀ ਭੇਟ ਚੜ੍ਹ ਗਏ। ਸਭ ਤੋਂ ਸੀਮਤ ਖੇਤਰ ‘ਚ ਲੱਗੀ ਇਸ ਜੰਗ ਨੇ ਪੂਰੀ ਦੁਨੀਆ ਨੂੰ ਝੰਜੋੜ ਸੁੱਟਿਆ ਹੈ। ਭਾਵੇਂ ਜੰਗਾਂ ਵਿਚਾਰਧਾਰਾ ਨਾਲ ਲੜੀਆਂ ਜਾਂਦੀਆਂ ਹਨ ਫਿਰ ਵੀ ਜੰਗ ‘ਚ ਨਿਰਦੋਸ਼ ਮਨੁੱਖਤਾ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਭਾਵੇਂ ਅਮਨ ਲਈ ਵੀ ਜੰਗ ਜ਼ਰੂਰੀ ਮੰਨੀ ਜਾਂਦੀ ਹੈ ਪਰ ਜਿੰਨਾ ਹੋ ਸਕੇ ਜੰਗ ਨੂੰ टालटा ਚੰਗਾ है। ਮਹਾਂਸ਼ਕਤੀਆਂ ਵਿਚਾਲੇ ਸ਼ਕਤੀ ਸੰਤੁਲਨ ਦੀ ਲੜਾਈ ਨੇ ਵੀ ਦੁਨੀਆ ਦਾ ਭਾਰੀ ਨੁਕਸਾਨ ਕੀਤਾ ਹੈ। (War)
ਅਸਲ ‘ਚ ਅੱਤਵਾਦ ਤੇ ਜੰਗ ਦੇ ਵੱਖ-ਵੱਖ ਮੁੱਦੇ ਹਨ ਪਰ ਅੱਤਵਾਦ ਖਿਲਾਫ਼ ਇੱਕਜੁਟਤਾ ਨਾਲ ਜੰਗ ਦੇ ਹਾਲਾਤ ਬਣਦੇ ਹਨ। ਇਹ ਵੀ ਤੱਥ ਹਨ ਕਿ ਅੱਤਵਾਦ ਤੇ ਸਿਆਸੀ ਮਕਸਦ ਇਸ ਤਰ੍ਹਾਂ ਘੁਲ-ਮਿਲ ਜਾਂਦੇ ਹਨ ਕਿ ਅੱਤਵਾਦ ਨੂੰ ਵਿੱਤੀ ਖੁਰਾਕ ਮਿਲਣ ਲੱਗਦੀ ਹੈ। ਬਰਬਾਦੀ ਦੀ ਇੰਤਹਾ ਵੇਖਣ ਤੋਂ ਬਾਅਦ ਹੀ ਮਹਾਂਸ਼ਕਤੀਆਂ ਮੋੜਾ ਕੱਟਦੀਆਂ ਹਨ। ਚੰਗਾ ਹੋਵੇ ਹਮਾਸ-ਇਜ਼ਰਾਈਲ ਜੰਗ ਪੱਕੇ ਤੌਰ ‘ਤੇ ਰੋਕਣ ਲਈ ਮਾਹੌਲ ਤਿਆਰ ਹੋਵੇ। 50-50 ਮੰਜ਼ਲੀ ਇਮਾਰਤਾਂ ਦੀ ਥਾਂ ਸਿਰਫ ਮਲਬਾ ਜਾਂ ਜ਼ਮੀਨ ਹੀ ਨਜ਼ਰ ਆਉਣੀ ਜੰਗ ਦੀ ਤਬਾਹੀ ਦਾ ਕਾਲਾ ਪੰਨਾ ਹੈ। ਜੰਗ ਮਨੁੱਖਤਾ ਦੇ ਨਾਂਅ ‘ਤੇ ਕਲੰਕ ਹੈ। ਦੇ ਸੰਸਾਰ ਜੰਗਾਂ ਦੀ ਤਬਾਹੀ ਨੂੰ ਨਾ ਭੁੱਲੋ ਮੁਲਕਾਂ ਨੂੰ ਅਮਨ-ਅਮਾਨ ਲਈ ਅੱਗੇ ਆਉਣਾ ਚਾਹੀਦਾ ਹੈ। (War)
ਜੰਗ ਨਾਲ ਡੋਲਦੀ ਆਰਥਿਕਤਾ
ਅਮਨ-ਅਮਾਨ ਆਰਥਿਕ ਵਿਕਾਸ ਲਈ ਜ਼ਰੂਰੀ ਹੁੰਦਾ ਹੈ ਜੰਗ ਖੁਸ਼ਹਾਲੀ ਲਈ ਚੁੱਕੇ ਜਾ ਰਹੇ ਕਦਮਾਂ ’ਚ ਰੁਕਾਵਟ ਹੀ ਬਣਦੇ ਹਨ ਰੂਸ-ਯੂਕਰੇਨ ਜੰਗ ਅਜੇ ਰੁਕੀ ਨਹੀਂ ਕਿ ਇਜ਼ਰਾਈਲ-ਹਮਾਸ ਜੰਗ ਨੇ ਵੀ ਪੂਰੀ ਦੁਨੀਆ ਦੀ ਆਰਥਿਕਤਾ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ ਸੰਸਾਰ ਬੈਂਕ ਦੇ ਪ੍ਰਧਾਨ ਅਜੈ ਬੰਗਾ ਨੇ ਖੁਲਾਸਾ ਕੀਤਾ ਹੈ ਕਿ ਪੂਰੀ ਦੁਨੀਆ ਹਮਾਸ-ਇਜ਼ਰਾਈਲ ਜੰਗ ਕਾਰਨ ਆਰਥਿਕ ਖੇਤਰ ’ਚ ਖਤਰਨਾਕ ਮੋੜ ’ਤੇ ਖੜ੍ਹੀ ਹੈ ਇਸ ਤੋਂ ਪਹਿਲਾਂ ਕੌਮਾਂਤਰੀ ਮੁਦਰਾ ਫੰਡ (ਆਈਐਮਐਫ਼) ਵੀ ਸੰਸਾਰ ਆਰਥਿਕਤਾ ’ਤੇ ਚਿੰਤਾ ਜ਼ਾਹਰ ਕਰ ਚੱੁਕੀ ਹੈ ਭਾਵੇਂ ਜੰਗ ਸਿੱਧੇ ਤੌਰ ’ਤੇ ਇਜ਼ਰਾਈਲ ਤੇ ਫਸਲਤੀਨ ਦੇ ਹਥਿਆਰਬੰਦ ਸੰਗਠਨ ਹਮਾਸ ਦਰਮਿਆਨ ਚੱਲ ਰਹੀ ਹੈ ਪਰ ਇਨ੍ਹਾਂ ਦੋਵਾਂ ਮੁਲਕਾਂ ਦੇ ਪਿੱਛੇ ਦੁਨੀਆ ਦੇ ਰੱਜੇ-ਪੁੱਜੇ ਤੇ ਤਾਕਤਵਰ ਮੁਲਕ ਹਨ। (Economy)
ਜਿਨ੍ਹਾਂ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਅਮੀਰ ਮੁਲਕਾਂ ਕੋਲ ਹੀ ਹਥਿਆਰ ਜ਼ਿਆਦਾ ਹੁੰਦੇ ਹਨ ਅਮਰੀਕਾ ਦਿਲ ਖੋਲ੍ਹ ਕੇ ਇਜ਼ਰਾਈਲ ਦੀ ਮੱਦਦ ਕਰ ਰਿਹਾ ਹੈ ਅਮਰੀਕਾ ਦੀ ਆਰਥਿਕਤਾ ’ਚ ਆਇਆ ਉਤਰਾਅ-ਚੜ੍ਹ੍ਹਾਅ ਪੂਰੀ ਦੁਨੀਆ ’ਤੇ ਅਸਰ ਕਰਦਾ ਹੈ ਹੋਰ ਵੀ ਪੱਛਮੀ ਮੁਲਕ ਇਜ਼ਰਾਈਲ ਨਾਲ ਖੜੇ੍ਹ ਹਨ ਦੂਜੇ ਪਾਸੇ ਬਹੁਤੇ ਅਰਬ ਮੁਲਕ ਫਲਸਤੀਨ ਦੇ ਹਮਾਇਤੀ ਹਨ ਅਰਬ ਦੇਸ਼ਾਂ ’ਚ ਤੇਲ ਦਾ ਉਤਪਾਦਨ ਹੁੰਦਾ ਹੈ ਜੰਗ ’ਚ ਗੁਟਬੰਦੀ ਕਾਰਨ ਤੇਲ ਉਤਪਾਦਨ ਤੇ ਨਿਰਯਾਤ ਸਬੰਧੀ ਫੈਸਲੇ ਵੀ ਆਰਥਿਕਤਾ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਹਨ ਭਾਵੇਂ ਹਾਲ ਦੀ ਘੜੀ 1974 ਵਾਲੇ ਹਾਲਾਤ ਨਹੀਂ ਹਨ ਪਰ ਜੇਕਰ ਕੋਈ ਦੇਸ਼ ਤੇਲ ਉਤਪਾਦਨ ਘਟਾਉਂਦਾ ਹੈ ਤਾਂ ਇਸ ਦਾ ਅਸਰ ਹੋਰਨਾਂ ਮੁਲਕਾਂ ਦੀ ਤਰੱਕੀ ’ਤੇ ਪੈਣਾ ਲਾਜ਼ਮੀ ਹੈ। (Economy)
ਇਹ ਵੀ ਪੜ੍ਹੋ : ਬੰਗਲਾਦੇਸ਼ 233 ’ਤੇ ਆਲਆਊਟ, South Africa ਦੀ ਇੱਕ ਹੋਰ ਵੱਡੀ ਜਿੱਤ
ਭਾਵੇਂ ਕੋਈ ਮੁਲਕ ਕਿੰਨਾ ਵੀ ਅਮੀਰ ਤੇ ਤਾਕਤਵਰ ਹੋਵੇ ਜੰਗ ਉਸ ਦੀ ਆਰਥਿਕਤਾ ਨੂੰ ਹੇਠਾਂ ਵੱਲ ਹੀ ਲਿਜਾਂਦੀ ਹੈ ਜੰਗ ਕਿਸੇ ਵੀ ਮੁਲਕ ਨੂੰ ਕਈ-ਕਈ ਦਹਾਕੇ ਪਿੱਛੇ ਲੈ ਜਾਂਦੀ ਹੈ ਇਜ਼ਰਾਈਲ ਆਪਣੀ ਖੇਤੀ ਤਕਨੀਕ ਕਾਰਨ ਪੂਰੀ ਦੁਨੀਆ ਦੇ ਖੇਤੀ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ ਭਾਰਤ ਸਮੇਤ ਦਰਜ਼ਨਾਂ ਦੇਸ਼ਾਂ ਨੂੰ ਇਜ਼ਰਾਈਲ ਖੇਤੀ ਤਕਨੀਕ ਮੁਹੱਈਆ ਕਰਵਾ ਕੇ ਸਹਿਯੋਗ ਕਰ ਰਿਹਾ ਸੀ ਅਜਿਹੇ ਮੁਲਕ ’ਚ ਜੰਗ ਛਿੜਨੀ ਮੁਲਕ ਦੀ ਆਰਥਿਕਤਾ ਦੇ ਨਾਲ-ਨਾਲ ਹੋਰਨਾਂ ਮੁਲਕਾਂ ’ਚੋਂ ਆਏ ਲੋਕਾਂ ਦੇ ਰੁਜ਼ਗਾਰ ਨੂੰ ਵੱਡੀ ਸੱਟ ਮਾਰੇਗਾ ਲੱਖਾਂ ਪ੍ਰਵਾਸੀ ਆਪਣੇ ਮੁਲਕਾਂ ਨੂੰ ਪਰਤ ਗਏ ਹਨ। (Economy)
ਜੰਗ ਦੀ ਸ਼ੁਰੂਆਤ ਭਾਵੇਂ ਹਥਿਆਰਬੰਦ ਸਰਗਰਮੀਆਂ ਨਾਲ ਹੁੰਦੀ ਹੈ ਪਰ ਇਸ ਦਾ ਧੁਰਾ ਵਿਸ਼ਵ ਰਾਜਨੀਤੀ ਦੇ ਪੈਂਤੜੇ ਵੀ ਹੰੁਦੇ ਹਨ ਤਾਕਤਵਰ ਵਿਰੋਧੀ ਗੁਟਾਂ ਦੇ ਹਿੱਤ ਜਦੋਂ ਟਕਰਾਉਂਦੇ ਹਨ ਤਾਂ ਉਹ ਜੰਗ ਦਾ ਰੂਪ ਅਖਤਿਆਰ ਕਰਦੇ ਹਨ ਲੁਕਿਆ ਹੋਇਆ ਆਰਥਿਕ ਸਾਮਰਾਜਵਾਦ ਵੀ ਵਰਤਮਾਨ ਬਦਅਮਨੀ ਦਾ ਨਤੀਜਾ ਹੈ ਤਕੜੇ ਮੁਲਕ ਆਪਣੇ ਹਿੱਤ ਸਾਧਣ ਲਈ ਜੰਗ ’ਚ ਕਿੰਨੀ ਵੀ ਤਾਕਤ ਝੋਕ ਦੇਣ ਪਰ ਇਹ ਤੈਅ ਹੈ ਕਿ ਜੰਗ ਦੀ ਮਾਰ ਦਾ ਅਸਰ ਹਰ ਕਿਸੇ ਨੂੰ ਪਿੱਛੇ ਲਿਜਾਂਦਾ ਹੈ ਜੰਗ ਮਾਨਵਤਾ ਦੇ ਖਿਲਾਫ਼ ਅਪਰਾਧ ਹੈ ਤੇ ਜਿੰਨਾ ਛੇਤੀ ਹੋ ਸਕੇ ਹਮਾਸ-ਇਜ਼ਰਾਈਲ ਜੰਗ ਰੁਕਣੀ ਚਾਹੀਦੀ ਹੈ। (Economy)
ਵਿਸ਼ਵ ਸ਼ਾਂਤੀ ਲਈ ਹੋਣ ਸਾਰਥਿਕ ਯਤਨ
ਦੁਨੀਆ ਦੇ ਸਭ ਤੋਂ ਜ਼ਿਆਦਾ ਸੁਰੱਖਿਆ ਘੇਰੇ ’ਚ ਰਹਿਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਦਾ ਜੰਗ ਗ੍ਰਸਤ ਇਜ਼ਰਾਈਲ ’ਚ ਜਾਣਾ ਕੋਈ ਆਮ ਗੱਲ ਨਹੀਂ ਹੈ ਇਸ ਦੇ ਪਿੱਛੇ ਕੋਈ ਵੱਡਾ ਅਤੇ ਵਿਸ਼ੇਸ਼ ਮਕਸਦ ਹੈ ਅਮਰੀਕਾ ਕੋਈ ਵੀ ਅਜਿਹਾ ਜੋਖ਼ਿਮ ਨਹੀਂ ਲੈਂਦਾ ਜਿਸ ’ਚ ਉਸ ਦਾ ਫਾਇਦਾ ਨਾ ਹੋਵੇ ਸੰਨ 1973 ’ਚ ਅਰਬ ਦੇਸ਼ਾਂ ਨੇ ਇਜ਼ਰਾਈਲ ’ਤੇ ਹਮਲੇ ਕੀਤੇ ਇਸ ਦੌਰਾਨ ਅਮਰੀਕਾ ਅਤੇ ਕੁਝ ਹੋਰ ਦੇਸ਼ ਖੁੱਲ੍ਹ ਕੇ ਇਜ਼ਰਾਈਲ ਦੀ ਹਮਾਇਤ ’ਚ ਆਏ ਅਰਬ ਦੇਸ਼ਾਂ ਨੇ ਪ੍ਰਤੀਕਿਰਿਆ ਵਜੋਂ ਅਮਰੀਕਾ ’ਤੇ ਤੇਲ ਪਾਬੰਦੀ ਲਾ ਦਿੱਤੀ।
ਜਿਸ ਨਾਲ ਅਮਰੀਕਾ ਨੂੰ ਮਹਿਸੂਸ ਹੋਇਆ ਕਿ ਫਿਲਸਤੀਨੀ ਰਾਜ ਦੀ ਮੰਗ ਦਾ ਸਥਾਈ ਹੱਲ ਅਮਰੀਕਾ ਦੇ ਹਿੱਤ ’ਚ ਹੈ ਪਰ ਓਸਲੋ ਦੇ ਸਮਝੌਤੇ ਤੋਂ ਬਾਅਦ ਅਮਰੀਕਾ ਨੇ ਫਿਲਸਤੀਨ ਰਾਜ ਦੇ ਮਾਮਲੇ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ। ਇਜ਼ਰਾਈਲ ਵੀ ਇਸ ਮਾਮਲੇ ਨੂੰ ਦਬਾ ਕੇ ਰੱਖਣਾ ਚਾਹੁੰਦਾ ਸੀ ਇਸ ਕਾਰਨ ਸੰਨ 2014 ਤੋਂ ਬਾਅਦ ਇਜ਼ਰਾਈਲ ਨੇ ਕਦੇ ਵੀ ਫਲਸਤੀਨ ਨਾਲ ਗੱਲਬਾਤ ਨਹੀਂ ਕੀਤੀ ਹਮਾਸ ਇਸ ਗੱਲ ਤੋਂ ਨਰਾਜ ਸੀ। (World Peace)
ਇਹ ਵੀ ਪੜ੍ਹੋ : ਪੇਂਟ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਉਸ ਨੂੰ ਲੱਗਦਾ ਸੀ ਕਿ ਦੁਨੀਆ ਦਾ ਧਿਆਨ ਫਲਸਤੀਨ ਮੁੱਦੇ ਵੱਲ ਖਿੱਚਣ ਦਾ ਇੱਕੋ-ਇੱਕ ਰਸਤਾ ਜੰਗ ਹੈ ਅਤੇ ਇਸ ਲਈ ਉਸ ਨੇ ਇੱਕ ਵੱਡੇ ਫਲਸਤੀਨ ਯੁਵਾ ਵਰਗ ਨੂੰ ਆਪਣੇ ਪੱਖ ’ਚ ਕਰ ਲਿਆ ਹਮਾਸ ਨੂੰ ਲੱਗਦਾ ਸੀ ਕਿ ਦੁਨੀਆ ਦੇ ਦਬਾਅ ’ਚ ਇਜ਼ਰਾਈਲ ਐਨਾ ਤਿੱਖਾ ਰੁਖ ਨਹੀਂ ਅਪਣਾਏਗਾ ਇਹੀ ਗਲਤੀ ਹਮਾਸ ਨੂੰ ਭਾਰੀ ਪਈ ਅਮਰੀਕਾ ਨੇ ਇਜ਼ਰਾਈਲ ਨੂੰ ਖੁੱਲ੍ਹੀ ਹਮਾਇਤ ਦੇ ਦਿੱਤੀ ਦੂਜੇ ਪਾਸੇ ਅਮਰੀਕਾ ਨੇ ਆਪਣੇ ਵਿਦੇਸ਼ ਮੰਤਰੀ ਨੂੰ ਇਜ਼ਰਾਈਲ ਭੇਜ ਕੇ ਜੰਗ ਨੂੰ ਤੇਜ਼ ਹੋਣ ਤੋਂ ਰੋਕਿਆ ਕਿਉਂਕਿ ਇਜ਼ਰਾਈਲ ਗਾਜਾ ’ਤੇ ਜ਼ਮੀਨੀ ਮਾਰ ਕਰਨ ਲਈ ਫੌਜ ਭੇਜ ਰਿਹਾ ਸੀ ਤੀਜਾ ਅਮਰੀਕਾ ਨੇ ਗਾਜਾ ਦੇ ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਸਮਾਂ ਅਤੇ ਰਸਤਾ ਦਿਵਾਇਆ ਇਨ੍ਹਾਂ ਯਤਨਾਂ ਨਾਲ ਅਮਰੀਕਾ ਨੇ ਇੱਕ ਰਣਨੀਤੀ ਤਹਿਤ ਇਰਾਨ ਨੂੰ ਸਿੱਧੀ ਜੰਗ ’ਚ ਆਉਣ ਤੋਂ ਰੋਕ ਲਿਆ। (World Peace)
ਹੁਣ ਅਮਰੀਕੀ ਰਾਸ਼ਟਰਪਤੀ ਨੇ ਇਜ਼ਰਾਈਲ ਵਿਚ ਆ ਕੇ ਜਿੱਥੇ ਇਜ਼ਰਾਈਲ ਨੂੰ ਖੁਸ਼ ਕਰ ਲਿਆ, ਉੱਥੇ ਅਰਬ ਦੇਸ਼ਾਂ ਨੂੰ ਵੀ ਇਹ ਸੰੇਦੇਸ਼ ਦੇਣ ਦੀ ਕੋਸ਼ਿਸ਼ ਕਰੇਗਾ ਕਿ ਉਸ ਦੇ ਯਤਨਾਂ ਨਾਲ ਫਲਸਤੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਹੋਈ ਹੈ ਅਮਰੀਕਾ ਦਾ ਇਹ ਯਤਨ ਬੇਸ਼ੱਕ ਇਜ਼ਰਾਈਲ-ਫਲਸਤੀਨ ਮਸਲੇ ਨੂੰ ਪਹਿਲਾਂ ਵਾਂਗ ਲਟਕਾਉਣ ਦਾ ਹੋਵੇ ਪਰ ਇਜ਼ਰਾਈਲ ਦੀ ਇਹ ਕੋਸ਼ਿਸ਼ ਹੋਵੇਗੀ ਕਿ ਹਮਾਸ ਦਾ ਨਾਮੋ-ਨਿਸ਼ਾਨ ਮਿਟ ਜਾਵੇ ਅਤੇ ਭਵਿੱਖ ’ਚ ਕੋਈ ਵੀ ਹਮਾਸ ਵਰਗੀ ਹਿੰਮਤ ਨਾ ਕਰ ਸਕੇ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਗੁਰਗਾ ਫੜਿਆ
ਪਰ ਫਲਸਤੀਨ ਆਗੂ ਯਾਸਿਰ ਅਰਾਫਾਤ ਨੇ ਕਿਹਾ ਸੀ ਕਿ ਫਿਲਸਤੀਨੀ ਉਹ ਨਹੀਂ ਹਨ ਜੋ ਮਿਊਜ਼ੀਅਮ ’ਚ ਇੱਕ ਨਿਸ਼ਾਨੀ ਜਾਂ ਯਾਦਗਾਰ ਬਣ ਕੇ ਰਹਿ ਜਾਣਗੇ ਜਦੋਂ ਤੱਕ ਫਲਸਤੀਨ ਦਾ ਸਥਾਈ ਹੱਲ ਨਹੀਂ ਹੁੰਦਾ ਕੋਈ ਵੀ ਟਾਲ-ਮਟੋਲ ਦੀ ਨੀਤੀ ਮੱਧ ਪੂਰਬ ’ਚ ਸਥਾਈ ਸ਼ਾਂਤੀ ਬਹਾਲ ਨਹੀਂ ਕਰ ਸਕਦੀ ਅਮਰੀਕਾ ਸਮੇਤ ਹੋਰ ਦੇਸ਼ਾਂ ਨੂੰ ਵੀ ਆਪਣੇ ਸਵਾਰਥਾਂ ਤੋਂ ਉੱਪਰ ਉੱਠ ਕੇ ਨਾ ਸਿਰਫ਼ ਮੱਧ ਪੂਰਬ ਸਗੋਂ ਵਿਸ਼ਵ ਸ਼ਾਂਤੀ ਲਈ ਟਾਲ-ਮਟੋਲ ਦੀ ਨੀਤੀ ਨੂੰ ਛੱਡ ਕੇ ਸਾਰਥਿਕ ਯਤਨ ਕਰਨੇ ਚਾਹੀਦੇ ਹਨ। (World Peace)
ਜੰਗ ਨੂੰ ਫਿਰਕੂ ਰੰਗਤ ਨਾ ਦਿਓ
ਇਜ਼ਰਾਈਲ-ਹਮਾਸ ਜੰਗ ਬੜੇ ਭਿਆਨਕ ਮੋੜ ’ਤੇ ਹੈ ਇਜ਼ਰਾਈਲ ਸਰਕਾਰ ਦੇ ਮੂਡ ਤੋਂ ਹੀ ਸਭ ਕੁਝ ਸਪੱਸ਼ਟ ਹੋ ਰਿਹਾ ਹੈ ਕਿ ਆਉਣ ਵਾਲੇ ਦਿਨ ’ਚ ਕੀ ਹਾਲਾਤ ਹੋਣਗੇ ਇਜ਼ਰਾਈਲ ਨੇ ਆਮ ਜਨਤਾ ਨੂੰ ਗਾਜ਼ਾ ਖਾਲੀ ਕਰਨ ਦੇ ਆਦੇਸ਼ ਦੇ ਦਿੱਤੇ ਹਨ ਜਿਸ ਦਾ ਸਿੱਧਾ ਅਰਥ ਹੈ ਕਿ ਇਜ਼ਰਾਈਲ ਹਰ ਹਾਲਤ ’ਚ ਜਿੱਥੇ ਹਮਾਸ ਨੂੰ ਖ਼ਤਮ ਕਰਨ ਲਈ ਪੱਬਾਂ ਭਾਰ ਹੈ, ਉੱਥੇ ਸਿਵਲੀਅਨ ਦੀ ਮੌਤ ਦਾ ਕਲੰਕ ਨਹੀਂ ਖੱਟਣਾ ਚਾਹੰੁਦਾ ਅੱਤਵਾਦ ਖਿਲਾਫ ਲੜਾਈ ਜ਼ਰੂਰੀ ਹੈ ਪਰ ਇਹ ਫੈਸਲਾ ਏਨਾ ਆਸਾਨ ਵੀ ਨਹੀਂ ਹੈ ਕਿਉਂਕਿ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਪਵੇਗਾ। ਲੋਕ ਘਰ ਖਾਲੀ ਕਰਕੇ ਜਾ ਰਹੇ ਹਨ ਪਰ ਅੱਗੇ ਉਨ੍ਹਾਂ ਦੇ ਰਹਿਣ ਲਈ ਵੱਡੀਆਂ ਮੁਸੀਬਤ ਹੋਣਗੀਆਂ ਇਹ ਵੀ ਚੰਗੀ ਗੱਲ ਹੈ ਕਿ ਇਜ਼ਰਾਈਲ ਨੇ ਅਮਰੀਕਾ ਦੇ ਇਸ ਬਿਆਨ ਨੂੰ ਸਵੀਕਾਰ ਕੀਤਾ ਹੈ। (War)
ਕਿ ਹਮਾਸ ਦੇ ਲੜਾਕੂ ਤੇ ਆਮ ਫਲਸਤੀਨੀਆਂ ਦਾ ਕੋਈ ਸਬੰਧ ਨਹੀਂ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲਿਆਂ ਲਈ ਆਮ ਫਲਸਤੀਨੀ ਕਸੂਰਵਾਰ ਨਹੀਂ ਹਨ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ’ਤੇ ਕਬਜ਼ਾ ਵੱਡੀ ਗਲਤੀ ਹੋਵੇਗੀ ਇਸੇ ਕਾਰਨ ਹੀ ਇਜ਼ਰਾਈਲ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਸ ਦਾ ਗਾਜ਼ਾ ’ਤੇ ਕਬਜ਼ਾ ਕਰਨ ਦਾ ਮਕਸਦ ਨਹੀਂ ਸਗੋਂ ਅੱਤਵਾਦ ਖਿਲਾਫ਼ ਕਾਰਵਾਈ ਕਰਨਾ ਹੈ ਚੰਗਾ ਹੋਵੇ ਜੇਕਰ ਇਜ਼ਰਾਈਲ ਹਮਾਸ ਖਿਲਾਫ਼ ਕਾਰਵਾਈ ਦੇ ਨਾਲ-ਨਾਲ ਸਿਵਲੀਅਨ ਫਲਸਤੀਨੀਆਂ ਦੀ ਸੁਰੱਖਿਆ ਤੇ ਬਿਹਤਰੀ ਲਈ ਵੀ ਕਦਮ ਚੁੱਕੇ ਬਿਨਾਂ ਸ਼ੱਕ ਅਮਨ ਤੇ ਖੁਸ਼ਹਾਲੀ ਲਈ ਜੰਗ ਲੜੀ ਜਾਂਦੀ ਹੈ ਪਰ ਜੰਗ ਸਿਰਫ਼ ਤੇ ਸਿਰਫ ਸ਼ਕਤੀ ਸੰਤੁਲਨ ਦੀ ਲੜਾਈ ਨਾ ਬਣ ਕੇ ਰਹਿ ਜਾਵੇ। (War)
ਇਹ ਵੀ ਪੜ੍ਹੋ : ਪੁਲਾੜ ’ਚ ਫਿਰ ਤੋਂ ਇਤਿਹਾਸ ਰਚੇਗਾ ਭਾਰਤ, ISRO ਵੱਲੋਂ ਵੱਡੀ ਖੁਸ਼ਖਬਰੀ
ਸੰਯਕੁਤ ਰਾਸ਼ਟਰ ਵਰਗੀਆਂ ਸੰਸਥਾਵਾਂ ਨੂੰ ਇਸ ਮਾਮਲੇ ’ਚ ਮਜ਼ਬੂਤ ਭੂਮਿਕਾ ਨਿਭਾਉਣੀ ਪਵੇਗੀ ਅਮਰੀਕਾ ਤੇ ਰੂਸ ਵਰਗੇ ਤਾਕਤਵਰ ਮੁਲਕਾਂ ਨੂੰ ਇਸ ਗੱਲ ਪ੍ਰਤੀ ਵੀ ਸੁਚੇਤ ਰਹਿਣਾ ਪਵੇਗਾ ਕਿ ਇਹ ਜੰਗ ਇਸਲਾਮ ਤੇ ਈਸਾਈਅਤ ਦੀ ਜੰਗ ਨਾ ਬਣ ਜਾਵੇ ਅਮਰੀਕਾ ’ਚ ਇੱਕ ਛੇ ਸਾਲਾ ਬੱਚੀ ਦਾ ਫਿਰਕੂ ਆਧਾਰ ’ਤੇ ਕਤਲ ਬਹੁਤ ਮੰਦਭਾਗੀ ਘਟਨਾ ਹੈ ਧਰਮ ਦੇ ਨਾਂਅ ’ਤੇ ਨਫਰਤ ਨਹੀਂ ਫੈਲਣੀ ਚਾਹੀਦੀ ਜੰਗ ਅਮਨ ਦੀ ਇੱਛਾ ਤੇ ਹਿੰਸਾ ਦੇ ਮਨਸੂਬਿਆਂ ਦਰਮਿਆਨ ਹੀ ਰਹਿਣੀ ਚਾਹੀਦੀ ਹੈ ਮੁਸਲਿਮ ਦੇਸ਼ ਵੀ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ ਪੱਛਮੀ ਮੁਲਕ ਇਜ਼ਰਾਈਲ ਨਾਲ ਖੜ੍ਹੇ ਹਨ ਦੋਵਾਂ ਧਿਰਾਂ ਨੂੰ ਜੰਗ ਨੂੰ ਧਾਰਮਿਕ ਰੰਗਤ ਦੇਣ ਤੋਂ ਸੰਕੋਚ ਕਰਨਾ ਪਵੇਗਾ। (War)
ਜੰਗ ਸੰਸਾਰ ਲਈ ਮੰਦਭਾਗੀ
ਜੰਗ ਦਾ ਨਤੀਜਾ ਵਿਕਾਸ ਨਹੀਂ ਵਿਨਾਸ਼ ਹੁੰਦਾ ਹੈ ਜੰਗ ਦਾ ਨਤੀਜਾ ਕਦੇ ਲਾਭ ਨਾਲ ਨਹੀਂ ਹੁੰਦਾ ਜੰਗ ਹਮੇਸ਼ਾ ਨੁਕਸਾਨ ਹੀ ਕਰਦੀ ਹੈ ਨੁਕਸਾਨ ਵੀ ਅਜਿਹਾ ਜਿਸ ਦੀ ਕਦੇ ਭਰਪਾਈ ਨਹੀਂ ਹੋ ਸਕਦੀ ਕੀ ਕਿਸੇ ਇਨਸਾਨੀ ਜ਼ਿੰਦਗੀ ਦੇ ਨੁਕਸਾਨ ਦੀ ਭਰਪਾਈ ਹੋ ਸਕਦੀ ਹੈ? ਕੀ ਕਿਸੇ ਨੂੰ ਦੁਬਾਰਾ ਜੀਵਨ ਦਿੱਤਾ ਜਾ ਸਕਦਾ ਹੈ? ਕਦੇ ਨਹੀਂ ਜੰਗ ਦਾ ਨਤੀਜਾ ਹਮੇਸ਼ਾ ਤਬਾਹੀ ਹੀ ਹੁੰਦਾ ਹੈ ਵਿਗਿਆਨ ਨੇ ਜਿੰਨੀ ਤਰੱਕੀ ਕੀਤੀ ਹੈ ਉਸ ਦੀ ਸਮੁੱਚੀ ਵਰਤੋਂ ਮਨੱੁਖੀ ਕਲਿਆਣ ਲਈ ਨਾ ਹੋ ਕੇ ਉਸ ਦੀ ਕਾਫ਼ੀ ਵਰਤੋਂ ਤਬਾਹੀ ਲਈ ਹੋ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲ ਸਮਾਜ ਦੀ ਰਚਨਾ ਦੁਨੀਆ ਦੀ ਜ਼ਰੂਰਤ ਹੈ, ਪਰ ਹੰਕਾਰ ਅਤੇ ਸਾਮਰਾਜਵਾਦ ਦੀ ਹੋੜ ਨੇ ਇਸ ਜ਼ਰੂਰਤ ’ਤੇ ਵਾਰ ਕੀਤਾ ਹੈ ਕਿਤੇ ਜਾਤ-ਪਾਤ ਦੇ ਨਾਂਅ ’ਤੇ, ਕਿਤੇ ਧਰਮ ਦੇ ਨਾਂਅ ’ਤੇ ਦੰਗੇ-ਫਸਾਦ ਅਤੇ ਜੰਗ ਹੋ ਰਹੀ ਹੈ। (War)
ਇਹ ਵੀ ਪੜ੍ਹੋ : ਕਾਂਗਰਸ ਪਾਰਟੀ ਆਗੂ ਗੁੱਜਰ ਸੈਂਕੜੇ ਸਾਥੀਆਂ ਸਮੇਤ ਭਾਜਪਾ ’ਚ ਹੋਏ ਸ਼ਾਮਲ
ਜਦੋਂਕਿ ਸਾਰੇ ਧਰਮਾਂ ’ਚ ਪ੍ਰੇਮ ਅਤੇ ਅਹਿੰਸਾ ਦੀ ਸਿੱਖਿਆ ਦਿੱਤੀ ਗਈ ਹੈ ਫਿਰ ਜੇਕਰ ਧਰਮ ਨੂੰ ਮੰਨਦੇ ਹੋ ਤਾਂ ਧਰਮ ਦੇ ਨਾਂਅ ’ਤੇ ਝਗੜੇ ਕਿਉਂ? ਅਸਲ ’ਚ ਇਹ ਸਾਰੇ ਝਗੜੇ ਧਰਮਾਂ ਦੇ ਨਾਂਅ ’ਤੇ ਸਿਆਸੀ ਆਗੂਆਂ ਦੀ ਹੀ ਦੇਣ ਹਨ ਜੋ ਆਪਣੇ ਸਵਾਰਥ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਦੁਨੀਆ ਨੂੰ ਜੰਗ ਦੀ ਅੱਗ ’ਚ ਝੋਕਣ ਵਾਲਿਆਂ ਤੋਂ ਪੁੱਛਣਾ ਪਵੇਗਾ ਕਿ ਜੰਗ ਜਾਂ ਅੱਤਵਾਦ ਨਾਲ ਆਖਰ ਕੀ ਹਾਸਲ ਹੋਵੇਗਾ, ਜਦੋਂ ਦੁਨੀਆ ਹੀ ਨਹੀਂ ਰਹੇਗੀ ਤਾਂ ਫਿਰ ਕੀ ਮੁਰਦਿਆਂ ’ਤੇ ਰਾਜ ਕਰੋਗੇ ਸਿਆਸੀ ਆਗੂਆਂ ਤੋਂ ਪੁੱਛਣਾ ਪਵੇਗਾ।
ਕਿ ਆਖ਼ਰ ਜੰਗ ਅਤੇ ਅੱਤਵਾਦ ਦੀ ਮਾਨਸਿਕਤਾ ਨਾਲ ਕਿਸ ਦਾ ਭਲਾ ਹੋ ਰਿਹਾ ਹੈ? ਨਿਰਦੋਸ਼ਾਂ ਦੇ ਕਤਲ ਨਾਲ ਕਿਸ ਦਾ ਭਲਾ ਹੋਵੇਗਾ? ਮਾਸੂਮ ਬੱਚਿਆਂ ਅਤੇ ਔਰਤਾਂ ’ਤੇ ਅੱਤਿਆਚਾਰ ਕੀ ਕਿਸੇ ਨੂੰ ਸਕੂਨ ਦੇ ਸਕਦਾ ਹੈ? ਇਸ ਤਰ੍ਹਾਂ ਦੇ ਕਾਰੇ ਕੀ ਵਿਸ਼ਵ ਸ਼ਾਂਤੀ ਲਈ ਸਹੀ ਹਨ ਦੋ ਪੱਖਾਂ ਦੀ ਲੜਾਈ ’ਚ ਕਿਸੇ ਤੀਜੇ ਵੱਲੋਂ ਬਲਦੀ ’ਤੇ ਤੇਲ ਪਾਉਣਾ ਕੀ ਤਬਾਹੀ ਨੂੰ ਸੱਦਾ ਦੇਣਾ ਨਹੀਂ। (War)
ਇਹ ਵੀ ਪੜ੍ਹੋ : IND vs PAK: ਰੋਹਿਤ ਸ਼ਰਮਾ ਦੇ ਤੂਫਾਨ ਨਾਲ ਸਹਿਮਿਆ ਪਾਕਿਸਤਾਨ, 7 ਵਿਕਟਾਂ ਨਾਲ ਹਰਾਇਆ
ਅੱਜ ਇਹੀ ਹੋ ਰਿਹਾ ਹੈ ਇਜ਼ਰਾਈਲ-ਹਮਾਸ ਜੰਗ ’ਚ ਹੋਰ ਦੇਸ਼ ਕੋਈ ਸ਼ਾਂਤੀ ਯਤਨ ਕਰਨ ਦੀ ਬਜਾਇ ਅੰਦਰਖਾਤੇ ਇੱਕ ਧਿਰ ਨਾਲ ਖੜੇ੍ਹ ਹੋ ਕੇ ਜੰਗ ਦੀ ਭਿਆਨਕਤਾ ਨੂੰ ਵਧਾ ਰਹੇ ਹਨ ਬੇਘਰ ਹੁੰਦੇ ਲੋਕ, ਵਿਲਕਦੇ ਬੱਚੇ, ਕਰਲਾਉਂਦੀਆਂ ਔਰਤਾਂ ਕੀ ਕਿਸੇ ਸੱਭਿਆ ਸਮਾਜ ਦਾ ਅੰਗ ਹੋ ਸਕਦਾ ਹੈ ਪਰ ਅੱਜ ਅਜਿਹਾ ਹੋ ਰਿਹਾ ਹੈ ਆਧੁਨਿਕਤਾ ਦੇ ਇਸ ਯੁੱਗ ’ਚ ਅਸੀਂ ਅਸੱਭਿਅਕ ਹੰੁਦੇ ਜਾ ਰਹੇ ਹਾਂ ਜੰਗ ਨਾਲ ਕਿਸੇ ਇੱਕ ਦੇਸ਼ ਦੀ ਜਿੱਤ ਹੋ ਸਕਦੀ ਹੈ ਪਰ ਜੰਗ ਦੇ ਨਤੀਜੇ ਮਨੁੱਖਤਾ ਲਈ ਖਤਰਨਾਕ ਹੀ ਹੋਣਗੇ ਜਿਸ ਨੁਕਸਾਨ ਦੀ ਕਦੇ ਭਰਪਾਈ ਨਹੀਂ ਹੋ ਸਕਦੀ ਅਤੀਤ ’ਚ ਹੋਈਆਂ ਦੋ ਸੰਸਾਰ ਜੰਗਾਂ ਤੋਂ ਜੇਕਰ ਹੁਣ ਤੱਕ ਵੀ ਸਿੱਖਿਆ ਨਹੀਂ ਲਈ ਤਾਂ ਇਹ ਸੰਸਾਰ ਲਈ ਮੰਦਭਾਗਾ ਹੈ। (War)
ਯੇਰੂਸ਼ਲਮ (ਏਜੰਸੀ)। Israel Hamas War: ਫਿਲਿਸਤੀਨੀ ਅੱਤਵਾਦੀ ਸਮੂਹ ਹਮਾਸ ਦੇ ਕਈ ਬੰਦੂਕਧਾਰੀਆਂ ਨੇ ਸ਼ਨਿੱਚਰਵਾਰ ਨੂੰ ਅਚਾਨਕ ਹਮਲਾ ਕਰਕੇ ਗਾਜ਼ਾ ਪੱਟੀ ਤੋਂ ਦੱਖਣੀ ਇਜ਼ਰਾਈਲ ਵਿੱਚ ਘੁਸਪੈਠ ਕੀਤੀ। ਬੀਬੀਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਵਿਚ ਦਿਖਾਇਆ ਗਿਆ ਹੈ ਕਿ ਫਿਲਿਸਤੀਨੀ ਹਮਲਾਵਰ ਇਜ਼ਰਾਈਲ ਦੇ ਸ਼ਹਿਰ ਸਡੇਰੋਟ ਦੀਆਂ ਸੜਕਾਂ ‘ਤੇ ਪੈਦਲ ਚੱਲਣ ਵਾਲਿਆਂ ‘ਤੇ ਖੁੱਲ੍ਹੇਆਮ ਗੋਲੀਬਾਰੀ ਕਰਦੇ ਹਨ।
ਇਹ ਵੀ ਪੜ੍ਹੋ : 2000 Rupee Note : ਦੋ ਹਜ਼ਾਰ ਰੁਪਏ ਦੇ ਨੋਟ ਬਦਲਣ ਦਾ ਅੱਜ ਆਖਰੀ ਦਿਨ, 8 ਅਕਤੂਬਰ ਤੋਂ ਇਸ ਤਰ੍ਹਾਂ ਬਦਲੇ ਜਾਣਗੇ ਨੋਟ
ਗਾਜ਼ਾ ਤੋਂ ਫਿਲਿਸਤੀਨੀ ਰਾਕੇਟ ਹਮਲੇ ਵਿੱਚ ਇੱਕ ਇਜ਼ਰਾਈਲੀ ਔਰਤ ਦੀ ਮੌਤ ਹੋ ਗਈ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਆਪਣੇ ਦੇਸ਼ ਖਿਲਾਫ ਜੰਗ ਸ਼ੁਰੂ ਕਰ ਦਿੱਤੀ ਹੈ। ਗੈਲੈਂਟ ਨੇ ਕਿਹਾ ਕਿ ਇਜ਼ਰਾਈਲੀ ਸੈਨਿਕ ਹਰ ਜਗ੍ਹਾ ਦੁਸ਼ਮਣ ਦਾ ਸਾਹਮਣਾ ਕਰ ਰਹੇ ਹਨ ਅਤੇ ਇਜ਼ਰਾਈਲ ਇਹ ਯੁੱਧ ਜਿੱਤ ਜਾਵੇਗਾ।
Breaking News: Israel launched Operation Iron Swords Israel destroys third Gaza tower eliminated Palestinian Terrorists #Gaza #hamas #southernisrael pic.twitter.com/mmeTLlxju9
— The World (@humantheworld) October 7, 2023
ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਆਸਰਾ ਦੇ ਅੰਦਰ ਰਹਿਣ ਲਈ ਕਿਹਾ
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਉਹ ਯੁੱਧ ਵਿਚ ਅੱਗੇ ਵਧਿਆ ਹੈ ਅਤੇ ਕਈ ਲੜਾਕੂ ਜਹਾਜ਼ ਗਾਜ਼ਾ ਵਿਚ ਹਮਾਸ ਦੇ ਟਿਕਾਣਿਆਂ ‘ਤੇ ਹਵਾਈ ਹਮਲੇ ਕਰ ਰਹੇ ਹਨ। ਹਮਾਸ ਦੇ ਸ਼ਾਸਨ ਵਾਲੇ ਗਾਜ਼ਾ ਤੋਂ ਰਾਕੇਟ ਹਮਲੇ ਅੱਜ ਸਵੇਰੇ ਸੁਕਕੋਟ ਦੇ ਯਹੂਦੀ ਛੁੱਟੀਆਂ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਏ। ਜਿਵੇਂ ਹੀ ਇਜ਼ਰਾਈਲ ਵਿੱਚ ਸਾਇਰਨ ਵੱਜਿਆ, IDF ਨੇ ਘੋਸ਼ਣਾ ਕੀਤੀ ਕਿ ਹਮਲਾਵਰ ਇਜ਼ਰਾਈਲੀ ਖੇਤਰ ਵਿੱਚ ਕਈ ਵੱਖ-ਵੱਖ ਥਾਵਾਂ ‘ਤੇ ਘੁਸਪੈਠ ਕੀਤਾ ਹੈ। ਇਸ ਨੇ ਦੱਖਣੀ ਅਤੇ ਕੇਂਦਰੀ ਖੇਤਰਾਂ ਦੇ ਨਾਗਰਿਕਾਂ ਨੂੰ ਸ਼ੈਲਟਰਾਂ ਦੇ ਅੰਦਰ ਅਤੇ ਗਾਜ਼ਾ ਦੇ ਆਲੇ ਦੁਆਲੇ ਦੇ ਖੇਤਰ ਵਿੱਚ ਰਹਿਣ ਲਈ ਕਿਹਾ ਹੈ।
ਅਨਾਜ ’ਤੇ ਜੰਗ ਦਾ ਪਰਛਾਵਾਂ
ਰੂਸ ਨੇ ਕਾਲਾ ਸਾਗਰ ਅਨਾਜ ਸਮਝੌਤਾ ਰੱਦ ਕਰ ਦਿੱਤਾ ਹੈ ਜਿਸ ਨਾਲ ਇਥੋਪੀਆ, ਸੋਮਾਲੀਆ ਤੇ ਕੇਨੀਆ ਵਰਗੇ ਮੁਲਕਾਂ ਲਈ ਅਨਾਜ ਦਾ ਸੰਕਟ ਪੈਦਾ ਹੋ ਸਕਦਾ ਹੈ ਰੂਸ ਵੱਲੋਂ ਇਹ ਸਮਝੌਤਾ ਰੱਦ ਕਰਨ ਤੋਂ ਪਹਿਲਾਂ ਯੂਕਰੇਨ ਨੇ ਕ੍ਰੀਮੀਆ ’ਚ ਹਮਲਾ ਕੀਤਾ ਸੀ ਰੂਸ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਮੁਲਕਾਂ ਵੱਲੋਂ ਸਮਝੌਤੇ ਦੀ ਪਾਲਣਾ ਨਾ ਕਰਨ ਕਰਕੇ ਸਮਝੌਤਾ ਰੱਦ ਕੀਤਾ ਹੈ ਅਤੇ ਇਸ ਹਮਲੇ ਦਾ ਸਮਝੌਤਾ ਵਾਪਸ ਲੈਣ ਨਾਲ ਕੋਈ ਸਬੰਧ ਨਹੀਂ ਹੈ ਰੂਸ ਦਾ ਇਹ ਵੀ ਕਹਿਣਾ ਹੈ ਕਿ ਸਮਝੌਤੇ ਅਨੁਸਾਰ ਪੱਛਮੀ ਮੁਲਕ ਗਰੀਬ ਮੁਲਕਾਂ ਨੂੰ ਅਨਾਜ ਨਹੀਂ ਭੇਜ ਰਹੇ ਸਨ ਜਿਸ ਕਰਕੇ ਇਹ ਸਮਝੌਤਾ ਰੱਦ ਕੀਤਾ ਗਿਆ ਹੈ।
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਵੱਲੋਂ ਹਮਲੇ ਕੀਤੇ ਜਾਣ ਕਾਰਨ ਰੂਸ ਯੂਕਰੇਨ ਨੂੰ ਸਬਕ ਸਿਖਾਉਣ ਦੇ ਰੌਂਅ ’ਚ ਹੈ ਸੱਚਾਈ ਕੁਝ ਵੀ ਹੋਵੇ ਪਰ ਇਹ ਤੱਥ ਹਨ ਕਿ ਦੇਸ਼ਾਂ ਦੇ ਆਪਸੀ ਟਕਰਾਅ ’ਚ ਗਰੀਬ ਮੁਲਕਾਂ ਅਤੇ ਸਿਵਲੀਅਨਾਂ ਲਈ ਮੁਸੀਬਤ ਬਣ ਜਾਂਦੇ ਹਨ ਅਸਲ ’ਚ ਰੂਸ ਦੀ ਇਜ਼ਾਜਤ ਨਾਲ ਯੂਕਰੇਨ ਕਾਲਾ ਸਾਗਰ ਰਾਹੀਂ ਅਨਾਜ ਦੀ ਬਰਾਮਦ ਕਰਦਾ ਹੈ ਜਿਸ ਨਾਲ ਗਰੀਬ ਮੁਲਕਾਂ ਨੂੰ ਅਨਾਜ ਮੁਹੱਈਆ ਹੋ ਰਿਹਾ ਸੀ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਵਰਖਾ ਨਾ ਪੈਣ ਕਾਰਨ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਈ ਅਫਰੀਕੀ ਮੁਲਕ ਦਹਾਕਿਆਂ ਤੋਂ ਸੋਕੇ ਦਾ ਸਾਹਮਣਾ ਕਰ ਰਹੇ ਹਨ ਪੱਛਮੀ ਮੁਲਕਾਂ ਨੂੰ ਵੀ ਰੂਸ ਦੇ ਇਤਰਾਜ਼ਾਂ ’ਤੇ ਸਪੱਸ਼ਟੀਕਰਨ ਦੇ ਕੇ ਮਸਲੇ ਦਾ ਹੱਲ ਕੱਢਣ ’ਚ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਇਹ ਮਾਮਲਾ ਮਨੁੱਖੀ ਹਮਦਰਦੀ ਦਾ ਹੈ ਰੂਸ ਤੇ ਪੱਛਮੀ ਮੁਲਕਾਂ ਦੋਵਾਂ ਧਿਰਾਂ ਦੀ ਜਿੰਮੇਵਾਰੀ ਬਣਦੀ ਹੈ। (Grain)
ਇਹ ਵੀ ਪੜ੍ਹੋ : ਸਾਬਕਾ ਫੌਜੀ ਦੇ ਪਰਿਵਾਰ ਦੀ ਮੱਦਦ ਲਈ ਅੱਗੇ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਕਿ ਉਹ ਕਾਲਾ ਸਾਗਰ ਅਨਾਜ ਸਮਝੌਤੇ ਨੂੰ ਮੁੜ ਬਹਾਲ ਕਰਨ ਵਾਸਤੇ ਪੂਰੀ ਜਿੰਮੇਵਾਰੀ ਨਾਲ ਵਿਚਾਰ ਕਰਨ ਬਿਨਾਂ ਸ਼ੱਕ ਜੰਗ ’ਚ ਫੌਜਾਂ ਆਪਣੇ-ਆਪਣੇ ਮੁਲਕ ਲਈ ਟੱਕਰ ਲੈਂਦੀਆਂ ਹਨ ਫਿਰ ਵੀ ਮਾਨਵੀ ਮੁੱਲ ਇਸ ਗੱਲ ਦੀ ਹੀ ਹਮਾਇਤ ਕਰਦੇ ਹਨ ਕਿ ਜੰਗ ’ਚ ਸਿਵਲੀਅਨ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੀਤ ’ਚ ਹੋਈਆਂ ਕਈ ਜੰਗਾਂ ਦੀ ਇੱਕੋ-ਇੱਕ ਵਜ੍ਹਾ ਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਸੀ ਤਾਂ ਜੰਗ ’ਚ ਮਨੁੱਖੀ ਖੁਰਾਕ ਤੇ ਨਾਗਰਿਕ ਜਰੂਰਤਾਂ ਨੂੰ ਪ੍ਰਮੁੱਖਤਾ ਜ਼ਰੂਰ ਦੇਣੀ ਚਾਹੀਦੀ ਹੈ ਭਾਰਤ-ਪਾਕਿਸਤਾਨ ਦੇ ਸਬੰਧ ਵਿਗੜੇ ਹੋਣ ਦੇ ਬਾਵਜ਼ੂਦ ਜੀਵਨਦਾਤਾ ਪਾਣੀ ਦੇ ਮਸਲੇ ਟਕਰਾਅ ਤੋਂ ਪਰ੍ਹੇ ਹਨ ਭਾਰਤ ਨੇ ਭੂਚਾਲ ਤੇ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਵੇਲੇ ਵੀ ਪਾਕਿਸਤਾਨ ਨੂੰ ਹਰ ਤਰ੍ਹਾਂ ਦੀ ਮੱਦਦ ਦੀ ਪੇਸ਼ਕਸ਼ ਕਰਕੇ ਮਿਸਾਲ ਪੈਦਾ ਕੀਤੀ ਸੀ। (Grain)
ਜੰਗ ਦੀ ਤਬਾਹੀ
ਜੰਗ ਮਨੁੱਖ ਤੇ ਮਨੁੱਖ ਵੱਲੋਂ ਸਦੀਆਂ ਦੀ ਕੀਤੀ ਮਿਹਨਤ ਨੂੰ ਇੱਕ ਪਲ ’ਚ ਤਬਾਹ ਕਰ ਦਿੰਦਾ ਹੈ ਜੰਗ ਲਈ ਆਧੁਨਿਕ ਤੇ ਮਨੁੱਖਵਾਦੀ ਚਿੰਤਨ ’ਚ ਕੋਈ ਥਾਂ ਨਹੀਂ, ਫਿਰ ਵੀ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਦੇ ਜੋ ਵੇਰਵੇ ਸਾਹਮਣੇ ਆ ਰਹੇ ਹਨ ਉਹ ਬੇਹੱਦ ਡਰਾਉਣੇ ਹਨ ਵੱਖ-ਵੱਖ ਮੀਡੀਆ ਵੈੱਬਸਾਈਟਾਂ ਅਨੁਸਾਰ ਰੂਸ ਨੇ ਯੂਕਰੇਨ ਦੇ ਇੱਕ ਡੈਮ ’ਤੇ ਹਮਲਾ ਕਰ ਦਿੱਤਾ ਹੈ ਜਿਸ ਨਾਲ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ ਗੱਲ ਸਿਰਫ ਹੜ੍ਹਾਂ ਦੀ ਨਹੀਂ ਸਗੋਂ ਬਿਜਲੀ, ਖੇਤੀ ਤੇ ਪੀਣ ਵਾਲੇ ਪਾਣੀ ਸਬੰਧੀ ਕਈ ਸਮੱਸਿਆਵਾਂ ਦੇ ਪੈਦਾ ਹੋਣ ਦੀ ਹੈ।
ਯੂਕਰੇਨ ਨੇ ਰੂਸ ਦੇ ਇੱਕ ਪੁਲ ’ਤੇ ਹਮਲਾ ਕੀਤਾ ਸੀ ਜਿਸ ਦਾ ਬਦਲਾ ਰੂਸ ਨੇ ਲਿਆ ਹੈ
ਇਹ ਵੀ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ ਰੂਸ ਦੇ ਇੱਕ ਪੁਲ ’ਤੇ ਹਮਲਾ ਕੀਤਾ ਸੀ ਜਿਸ ਦਾ ਬਦਲਾ ਰੂਸ ਨੇ ਲਿਆ ਹੈ ਦੋਵੇਂ ਦੇਸ਼ ਇੱਕ-ਦੂਜੇ ’ਤੇ ਹੋ ਰਹੇ ਹਮਲਿਆਂ ਨੂੰ ਅੱਤਵਾਦੀ ਹਮਲੇ ਕਰਾਰ ਦੇ ਰਹੇ ਹਨ ਇਹਨਾਂ ਦੋਸ਼ਾਂ ’ਚ ਸੱਚਾਈ ਕੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਇਸ ਨਾਲ ਮਨੁੱਖ ਦੀ ਕੀਤੀ ਮਿਹਨਤ ’ਤੇ ਪਾਣੀ ਫਿਰਦਾ ਜਾ ਰਿਹਾ ਹੈ ਰੂਸ ਤੇ ਯੂਕਰੇਨ ਕਿਸੇ ਵੀ ਧਿਰ ਵੱਲੋਂ ਵੀ ਜੰਗ ਰੋਕਣ ਲਈ ਕੋਈ ਕੋਸ਼ਿਸ਼ ਹੁੰਦੀ ਨਜ਼ਰ ਨਹੀਂ ਆ ਰਹੀ ਇਸ ਜੰਗ ’ਚ ਭਾਵੇਂ ਰੂਸ ਦਾ ਪੱਲੜਾ ਭਾਰੀ ਹੈ ਤੇ ਯੂਕਰੇਨ ਦਾ ਹੀ ਨੁਕਸਾਨ ਜ਼ਿਆਦਾ ਹੋ ਰਿਹਾ ਹੈ।
ਫ਼ਿਰ ਵੀ ਯੂਕਰੇਨ ਜੰਗ ’ਚ ਪਿਛਾਂਹ ਹਟਣ ਲਈ ਵੀ ਤਿਆਰ ਨਹੀਂ ਤੇ ਨਾ ਹੀ ਜੰਗ ਰੁਕਵਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਕਿਸੇ ਤਰ੍ਹਾਂ ਦੀ ਸਾਲਸੀ ਦੀ ਕਵਾਇਦ ਨਜ਼ਰ ਆ ਰਹੀ ਹੈ ਡੈਮ ’ਤੇ ਹੋਏ ਹਮਲੇ ਦੇ ਬਾਵਜ਼ੂਦ ਯੂਕਰੇਨ ਨੇ ਐਲਾਨ ਕੀਤਾ ਹੈ ਕਿ ਉਹ ਝੁਕੇਗਾ ਨਹੀਂ ਅਸਲ ’ਚ ਅਮਰੀਕਾ ਬ੍ਰਿਟੇਨ ਸਮੇਤ ਕਈ ਤਾਕਤਵਰ ਮੁਲਕ ਯੂਕਰੇਨ ਦੀ ਪਿੱਠ ਥਾਪੜ ਰਹੇ ਹਨ ਹੈ ਤੇ ਜੰਗੀ ਮੱਦਦ ਦਿੱਤੀ ਜਾ ਰਹੀ ਹੈ ਅਮਰੀਕਾ ਤੇ ਉਸ ਦੇ ਹਮਾਇਤੀ ਦੇਸ਼ ਦੋਗਲੀ ਨੀਤੀ ਵਰਤ ਰਹੇ ਹਨ।
ਇੱਕ ਪਾਸੇ ਅਮਰੀਕਾ ਦੁਨੀਆ ’ਚ ਅਮਨ-ਅਮਾਨ ਅਤੇ ਮਨੁੱਖੀ ਅਧਿਕਾਰਾਂ ਦਾ ਵੱਡਾ ਮੁੱਦਈ ਮੁਲਕ ਮੰਨਿਆ ਜਾਂਦਾ ਹੈ ਪਰ ਰੂਸ-ਯੂਕਰੇਨ ਜੰਗ ’ਚ ਅਮਰੀਕਾ ਅਮਨ ਦੀ ਕੋਈ ਠੋਸ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆਉਂਦਾ ਇਸੇ ਤਰ੍ਹਾਂ ਚੀਨ ਦੀਆਂ ਕਾਰਵਾਈਆਂ ਵੀ ਕਿਸੇ ਮਸਲੇ ਦਾ ਹੱਲ ਨਜ਼ਰ ਨਹੀਂ ਆਉਂਦੀਆਂ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਅਮਨ-ਅਮਾਨ ਕਾਇਮ ਕਰਨ ਲਈ ਸੰਯੁਕਤ ਰਾਸ਼ਟਰ ਦੀ ਸਿਰਮੌਰ ਸੰਸਥਾ ਸੁਰੱਖਿਆ ਪਰਿਸ਼ਦ ਦੇ ਮੈਂਬਰ ਮੁਲਕ ਹੋਣ ਦੇ ਬਾਵਜੂਦ ਅਮਰੀਕਾ ਤੇ ਰੂਸ ਜੰਗ ਦਾ ਮੈਦਾਨ ਠੰਢਾ ਨਹੀਂ ਪੈਣ ਦੇ ਰਹੇ ਸ਼ਕਤੀ ਸੰਤੁਲਨ ਦੀ ਇਸ ਜੰਗ ’ਚ ਕਿਸ ਮੁਲਕ ਦੀ ਜਿੱਤ ਹੋਵੇਗੀ।
ਇਹ ਵੀ ਪੜ੍ਹੋ : ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ
ਇਹ ਕਹਿਣਾ ਤਾਂ ਮੁਸ਼ਕਲ ਹੈ, ਪਰ ਕੌਮਾਂਤਰੀ ਪੱਧਰ ’ਤੇ ਅਮਨ ਕਾਇਮ ਕਰਨ ਲਈ ਬਣੀਆਂ ਸੰਸਥਾਵਾਂ ਤੇ ਸੰਗਠਨਾਂ ਦੀ ਹਾਰ ਜ਼ਰੂਰ ਹੋਵੇਗੀ ਤੇ ਇਹਨਾਂ ਸੰਗਠਨਾਂ ਦੇ ਕੰਮ ਕਰਨ ਦੇ ਢੰਗ-ਤਰੀਕਿਆਂ ਤੇ ਨੀਤੀਆਂ ’ਤੇ ਸਵਾਲ ਜ਼ਰੂਰ ਉੱਠੇਗਾ ਜੇਕਰ ਅਮਨ-ਅਮਾਨ ਕਾਇਮ ਕਰਨ ਵਾਲੇ ਮੁਲਕ ਹੀ ਤਬਾਹੀ ਲਈ ਅੱਗੇ ਰਹਿਣਗੇ ਤਾਂ ਦੂਸਰੇ ਮੁਲਕਾਂ ਬਾਰੇ ਕੁਝ ਕਹਿਣਾ ਬੇਹੱਦ ਔਖਾ ਹੈ ਭਾਵੇਂ ਯੁੂਕਰੇਨ ਪੁਲ ਤੋੜੇ, ਭਾਵੇਂ ਰੂਸ ਡੈਮ ਭੰਨ੍ਹੇ, ਨੁਕਸਾਨ ਮਨੁੱਖ ਦੀ ਕਿਰਤ ਦਾ ਹੀ ਹੋਵੇਗਾ।
ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨ ਤਬਾਹ: ਰੂਸ
ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨ ਤਬਾਹ: ਰੂਸ
ਮਾਸਕੋ। ਰੂਸ ਨੇ ਯੂਕਰੇਨ ਵਿੱਚ ਫੌਜੀ ਕਾਰਵਾਈਆਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 470 ਤੋਂ ਵੱਧ ਯੂਕਰੇਨੀ ਡਰੋਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਐਤਵਾਰ ਨੂੰ ਕਿਹਾ ਕਿ “ਫੌਜੀ ਕਾਰਵਾਈ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 136 ਜਹਾਜ਼, 471 ਮਾਨਵ ਰਹਿਤ ਹਵਾਈ ਵਾਹਨ, 249 ਐਂਟੀ-ਏਅਰਕ੍ਰਾਫਟ ਮਿਜ਼ਾਈਲ ਸਿਸਟਮ, 2,308 ਟੈਂਕ ਅਤੇ ਹੋਰ ਬਖਤਰਬੰਦ ਲੜਾਕੂ ਵਾਹਨ, 254 ਮਲਟੀਪਲ ਲਾਂਚ” ਰਾਕੇਟ ਸਿਸਟਮ, 998 ਫੀਲਡ ਆਰਟਿਲਰੀ ਤੋਪਾਂ ਅਤੇ ਮੋਰਟਾਰ ਅਤੇ 2,171 ਵਿਸ਼ੇਸ਼ ਫੌਜੀ ਵਾਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ । ਉਹਨਾਂ ਨੇ ਕਿਹਾ ਕਿ ਰੂਸੀ ਰਾਕੇਟ ਬਲਾਂ ਅਤੇ ਤੋਪਾਂ ਨੇ ਚਾਰ ਯੂਕਰੇਨੀ ਕਮਾਂਡ ਪੋਸਟਾਂ, ਚਾਰ ਤੋਪਖਾਨੇ ਦੀਆਂ ਬੈਟਰੀਆਂ, ਦੋ ਈਂਧਣ ਡਿਪੂਆਂ ਅਤੇ 100 ਤੋਂ ਵੱਧ ਹੋਰ ਯੂਕਰੇਨੀ ਟੀਚਿਆਂ ਨੂੰ ਮਾਰਿਆ। ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ ‘ਚ ਆਪਣੀ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਕੀਵ ਅਤੇ ਚੇਰਨੀਹੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਫਰਜ਼ੀ: ਯੂਕਰੇਨ
ਕੀਵ ਅਤੇ ਚੇਰਨੀਹੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਫਰਜ਼ੀ: ਯੂਕਰੇਨ Ukraine
ਕੀਵ। ਯੂਕਰੇਨ (Ukraine) ਦੇ ਹਥਿਆਰਬੰਦ ਬਲਾਂ ਦੇ ਜਨਰਲ ਸਟਾਫ ਨੇ ਬੁੱਧਵਾਰ ਨੂੰ ਕਿਹਾ ਕਿ ਕੀਵ ਅਤੇ ਚੇਰਨੀਹੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਸਿਰਫ “ਵਿਅਕਤੀਗਤ ਯੂਨਿਟਾਂ ਦਾ ਘੁੰਮਣਾ” ਹੈ ਅਤੇ ਇਸਦਾ ਉਦੇਸ਼ “ਯੂਕਰੇਨ ਦੀ ਫੌਜੀ ਲੀਡਰਸ਼ਿਪ ਨੂੰ ਗੁੰਮਰਾਹ ਕਰਨਾ” ਹੈ। ਉਹਨਾਂ ਨੇ ਕਿਹਾ,”ਕੁਝ ਸੰਕੇਤ ਹਨ ਕਿ ਰੂਸੀ ਦੁਸ਼ਮਣ ਪੂਰਬ ਵਿੱਚ ਆਪਣੇ ਮੁੱਖ ਯਤਨਾਂ ਨੂੰ ਕੇਂਦਰਿਤ ਕਰਨ ਲਈ ਯੂਨਿਟਾਂ ਦਾ ਪੁਨਰਗਠਨ ਕਰ ਰਿਹਾ ਹੈ।”ਉਹਨਾਂ ਨੇ ਅੱਗੇ ਕਿਹਾ ਕਿ ਇਸ ਸਮੇਂ ਅਖੌਤੀ “ਫੌਜਾਂ ਦੀ ਵਾਪਸੀ” ਸੰਭਵ ਤੌਰ ‘ਤੇ ਵਿਅਕਤੀਗਤ ਇਕਾਈਆਂ ਦਾ ਇੱਕ ਰੋਟੇਸ਼ਨ ਹੈ ਅਤੇ ਇਸਦਾ ਉਦੇਸ਼ ਯੂਕਰੇਨੀ ਆਰਮਡ ਫੋਰਸਿਜ਼ ਦੀ ਫੌਜੀ ਲੀਡਰਸ਼ਿਪ ਨੂੰ ਗੁੰਮਰਾਹ ਕਰਨਾ ਹੈ ਤਾਂ ਜੋ ਕਬਜ਼ਾ ਕਰਨ ਵਾਲਿਆਂ ਬਾਰੇ ਗਲਤ ਪ੍ਰਭਾਵ ਪੈਦਾ ਕੀਤਾ ਜਾ ਸਕੇ ਜੋ ਕੀਵ ਸ਼ਹਿਰ ਨੂੰ ਘੇਰਨ ਦੀਆਂ ਯੋਜਨਾਵਾਂ ਤੋਂ ਇਨਕਾਰ ਕਰਦੇ ਹਨ।
ਬੀਬੀਸੀ ਨੇ ਦੱਸਿਆ ਕਿ ਮੰਗਲਵਾਰ ਨੂੰ, ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਕਿਹਾ ਕਿ ਰੂਸ ਯੂਕਰੇਨ ਦੀ ਰਾਜਧਾਨੀ ਕੀਵ ਦੇ ਆਲੇ ਦੁਆਲੇ ਆਪਣੀ ਫੌਜੀ ਕਾਰਵਾਈ ਵਿੱਚ ਭਾਰੀ ਕਟੌਤੀ ਕਰੇਗਾ ਕਿਉਂਕਿ ਦੋਵੇਂ ਧਿਰਾਂ ਤੁਰਕੀ ਵਿੱਚ ਸ਼ਾਂਤੀ ਵਾਰਤਾ ਲਈ ਮਿਲੀਆਂ ਹਨ। ਮਾਸਕੋ ਦੇ ਮੁੱਖ ਵਾਰਤਾਕਾਰ ਵਲਾਦੀਮੀਰ ਮੇਡਿੰਸਕੀ ਸਮੇਤ ਇੱਕ ਰੂਸੀ ਵਫ਼ਦ ਵੱਲੋਂ ਇਸਤਾਂਬੁਲ ਵਿੱਚ ਯੂਕਰੇਨ ਦੇ ਨਾਲ ਸ਼ਾਂਤੀ ਵਾਰਤਾ ਦੇ ਤਾਜ਼ਾ ਦੌਰ ਤੋਂ ਬਾਅਦ ਸ੍ਰੀ ਫੋਮਿਨ ਨੇ ਪੱਤਰਕਾਰਾਂ ਨੂੰ ਕਿਹਾ, “ਕੀਵ ਅਤੇ ਚੇਰਨੀਹਿਵ ਵਿੱਚ ਫੌਜੀ ਗਤੀਵਿਧੀਆਂ ਨੂੰ ਮੂਲ ਰੂਪ ਵਿੱਚ ਘਟਾਉਣ ਲਈ ਇਹ ਫੈਸਲਾ ਲਿਆ ਗਿਆ ਹੈ।” ਉਹਨਾਂ ਨੇ ਕਿਹਾ ਕਿ ਇਹ ਫੈਸਲਾ “ਭਵਿੱਖ ਦੀ ਗੱਲਬਾਤ ਲਈ ਆਪਸੀ ਵਿਸ਼ਵਾਸ ਵਧਾਉਣ” ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਲਿਆ ਗਿਆ ਸੀ ਤਾਂ ਜੋ ਯੂਕਰੇਨ ਸ਼ਾਂਤੀ ਸਮਝੌਤੇ ‘ਤੇ ਦਸਤਖਤ ਕਰਨ ਲਈ ਸਹਿਮਤ ਹੋ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ