Sea - Sach Kahoon Punjabi
ਮੁੰਬਈ (ਏਜੰਸੀ)। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ‘ਚ ਵੀਰਵਾਰ ਨੂੰ ਇਕ ਵਿਅਕਤੀ ਨੇ ਬਾਂਦਰਾ-ਵਰਲੀ ਸੀ ਲਿੰਕ ਤੋਂ ਸਮੁੰਦਰ ‘ਚ ਛਾਲ ਮਾਰ ਦਿੱਤੀ ਅਤੇ ਉਸ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰਿਪੋਰਟਾਂ ਮੁਤਾਬਕ ਵਿਅਕਤੀ ਨੇ ਅੱਜ ਸਵੇਰੇ 5 ਵਜੇ ਬਾਂਦਰਾ-ਵਰਲੀ ਸੀ ਲਿੰਕ ਤੋਂ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਤਲਾਸ਼ੀ ਮੁਹਿੰਮ ਪੂਰੇ ਜ਼ੋਰਾਂ ‘ਤੇ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : Parineeti-Raghav Wedding: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ? ਵੇਖੋ ਪੂਰਾ ਵਿਆਹ ਦਾ ਸਡੂਲ
ਤਲਾਸ਼ੀ ਮੁਹਿੰਮ ਲਈ ਭਾਰਤੀ ਜਲ ਸੈਨਾ ਦੇ ਨਾਲ ਮੁੰਬਈ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਪਰ ਅਜੇ ਤੱਕ ਵਿਅਕਤੀ ਦਾ ਸੁਰਾਗ ਨਹੀਂ ਲੱਗਾ ਹੈ। ਫਾਇਰ ਬ੍ਰਿਗੇਡ ਸੂਤਰਾਂ ਅਨੁਸਾਰ ਘਟਨਾ ਕਾਰਨ ਬੀਡਬਲਿਊਐਸਐਲ ’ਤੇ ਆਵਾਜਾਈ ਪ੍ਰਭਾਵਿਤ ਹੋਈ।
Viral Video: ਬੇਟਾ ਪਾਪਾ, ਪਾਪਾ ਚਿਲਾਉਂਦਾ ਰਿਹਾ ਤੇ ਮੌਤ ਉਸ ਨੂੰ ਖਿੱਚਦੀ ਰਹੀ! ਵੇਖੋ ਇੱਕ ਭਿਆਨਕ ਵੀਡੀਓ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਇੱਕ ਸ਼ਾਰਕ ਵੱਲੋਂ ਇੱਕ ਨੌਜਵਾਨ ਨੂੰ ਮੌਤ ਵੱਲ ਲਿਜਾਉਣ ਦਾ ਇੱਕ ਭਿਆਨਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। (Viral Video) ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਸਮੁੰਦਰ ਵਿੱਚ ਨਹਾਉਣ ਗਿਆ ਸੀ। ਜਾਣਕਾਰੀ ਦਿੰਦੇ ਹੋਏ ਹਾਦਸੇ ਦੌਰਾਨ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਜਿਸ ਸਮੇਂ ਸ਼ਾਰਕ ਨੌਜਵਾਨ ਨੂੰ ਆਪਣੇ ਵੱਲ ਖਿੱਚ ਰਹੀ ਸੀ ਤਾਂ ਆਪਣੀ ਜਿੰਦਗੀ ਦੀ ਗੁਹਾਰ ਲਾਉਂਦੇ ਹੋਏ ਪਾਪਾ, ਪਾਪਾ ਚਿਲਾਉਂਦਾ ਰਿਹਾ। ਵੀਡੀਓ ‘ਚ ਨੌਜਵਾਨ ਮੱਦਦ ਲਈ ਚੀਕਦਾ ਨਜ਼ਰ ਆ ਰਿਹਾ ਹੈ, ਜਦਕਿ ਦੂਜੇ ਪਾਸੇ ਬੀਚ ‘ਤੇ ਖੜ੍ਹੇ ਲੋਕ ਚੀਕਦੇ ਨਜ਼ਰ ਆ ਰਹੇ ਹਨ। ਪਰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ।
Shark attack at a beach in Egypt https://t.co/EJZcOjXfxl
— Leeroy Johnson (@LeeroyPress) June 8, 2023
ਮਿਰਰ ਯੂਕੇ ਦੀ ਰਿਪੋਰਟ ਦੇ ਅਨੁਸਾਰ, ਇਹ ਘਟਨਾ ਮਿਸਰ ਦੇ ਹਰਗਹਾਡਾ ਦੇ ਰੈਡ ਸੀ ਰਿਜ਼ੋਰਟ ਦੇ ਤੱਟ ਦੀ ਹੈ। ਮ੍ਰਿਤਕ ਨੌਜਵਾਨ ਰੂਸ ਦਾ ਵਸਨੀਕ ਦੱਸਿਆ ਜਾ ਰਿਹਾ ਹੈ (Viral Video) ਪਰ ਰਿਪੋਰਟ ‘ਚ ਨਾਂਅ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਨੌਜਵਾਨ ਲੰਬੇ ਸਮੇਂ ਤੋਂ ਮਿਸਰ ਵਿੱਚ ਰਹਿ ਰਿਹਾ ਸੀ। ਉਹ ਬੀਚ ‘ਤੇ ਨਹਾਉਣ ਗਿਆ ਸੀ। ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿਚ ਚਲਾ ਗਿਆ ਪਰ ਇਸ ਦੌਰਾਨ ਉਸ ਨੂੰ ਸ਼ਾਰਕ ਨੇ ਆਪਣੇ ਜਬਾੜੇ ਵਿਚ ਫਸਾ ਲਿਆ ਅਤੇ ਹੌਲੀ-ਹੌਲੀ ਉਸ ਨੇ ਉਸ ਨੂੰ ਨਿਗਲ ਲਿਆ। ਇਸ ਦੌਰਾਨ ਨੌਜਵਾਨ ਜਾਨ ਬਚਾਉਣ ਲਈ ਪਾਪਾ ਪਾਪਾ ਚਿਲਾਉਂਦਾ ਰਿਹਾ ਪਰ ਉਸ ਦੀ ਫਰਿਆਦ ਸੁਣਨ ਵਾਲਾ ਕੋਈ ਵੀ ਉਸ ਨੂੰ ਬਚਾਉਣ ਨਹੀਂ ਗਿਆ।
ਸਮੁੰਦਰ ਦੇ ਜਲ ਪੱਧਰ ’ਚ ਵਾਧਾ ਖਤਰਨਾਕ
ਅੱਜ ਦੁਨੀਆਂ ਦੇ ਕਈ ਵੱਡੇ ਸ਼ਹਿਰਾਂ ’ਤੇ ਜਲ ਸਮਾਧਿ ਦਾ ਖਤਰਾ ਮੰਡਰਾ ਰਿਹਾ ਹੈ। ਬੀਤੇ ਸਮੇਂ ’ਚ, ਹਰ ਸਾਲ ਸਮੁੰਦਰ ਦੇ ਜਲ ਪੱਧਰ ’ਚ ਔਸਤਨ 3.7 ਮਿਲੀਮੀਟਰ ਦਾ ਵਾਧਾ ਹੋਇਆ ਹੈ। ਇਸ ਗੱਲ ਨੂੰ ਲੈ ਕੇ ਪੂਰੀ ਦੁਨੀਆ ਡਰੀ ਹੋਈ ਹੈ ਕਿ ਆਉਣ ਵਾਲੇ ਸਮੇਂ ’ਚ ਸਿਰਫ ਛੋਟੇ-ਛੋਟੇ ਹੀ ਨਹੀਂ, ਸਗੋਂ ਸੰਘਾਈ, ਢਾਕਾ, ਜਕਾਰਤਾ, ਲਾਗੋਸ, ਕਾਹਿਰਾ, ਲੰਡਨ, ਕੋਪਨਹੇਗਨ, ਨਿਊਯਾਰਕ, ਲਾਸ ਏਂਜਲਸ, ਬਿਊਨਸ ਆਇਰਸ, ਸੈਂਟੀਆਗੋ ਸਮੇਤ ਦੁਨੀਆ ਦੇ ਕਈ ਸ਼ਹਿਰ ਡੁੱਬ ਜਾਣਗੇ।
ਇਸ ਦਾ ਸਭ ਤੋਂ ਮਹੱਤਵਪੂਰਨ ਕਾਰਨ ਜਲਵਾਯੂ ਪਰਿਵਰਤਨ ਦੇ ਚੱਲਦੇ ਸਮੁੰਦਰ ਦੇ ਪਾਣੀ ਦੇ ਪੱਧਰ ਦਾ ਵਧਣਾ ਹੈ। ਸੰਯੁਕਤ ਰਾਸ਼ਟਰ ਸੰਘ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਦਾ ਕਹਿਣਾ ਹੈ ਕਿ ਜੇਕਰ ਸਮੁੰਦਰ ਦਾ ਜਲ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਦੁਨੀਆ ਦੀ ਲਗਭਗ 10 ਫੀਸਦੀ ਆਬਾਦੀ (90 ਕਰੋੜ ਲੋਕ) ਜੋ ਕਿ ਤੱਟਵਰਤੀ ਖੇਤਰਾਂ ’ਚ ਰਹਿੰਦੀ ਹੈ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗੀ। ਆਉਣ ਵਾਲੇ ਅੱਠ ਦਹਾਕਿਆਂ ਤੋਂ ਵੀ ਘੱਟ ਸਮੇਂ ’ਚ ਤਕਰੀਬਨ 25 ਤੋਂ 45 ਕਰੋੜ ਲੋਕਾਂ ਨੂੰ ਰਹਿਣ ਲਈ ਨਵੀਂ ਥਾਂ ਲੱਭਣੀ ਪਵੇਗੀ, ਜਿਸ ਕਾਰਨ ਜੀਵਨ ਲਈ ਜਰੂਰੀ ਸਾਧਨਾਂ ’ਚ ਭਾਰੀ ਕਮੀ ਆਵੇਗੀ। ਸੱਚ ਤਾਂ ਇਹ ਹੈ ਕਿ ਇਸ ਸਮੱਸਿਆ ਲਈ ਮਨੁੱਖੀ ਗਤੀਵਿਧੀਆਂ ਹੀ ਜ਼ਿੰਮੇਵਾਰ ਹਨ। ਬਰਫ ਤੇਜ਼ੀ ਨਾਲ ਪਿਘਲ ਰਹੀ ਹੈ, ਸਮੁੰਦਰ ਪਹਿਲਾਂ ਨਾਲੋਂ ਜ਼ਿਆਦਾ ਗਰਮ ਹੋ ਰਹੇ ਹਨ ਤੇ ਉਨ੍ਹਾਂ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਗਲੋਬਲ ਤਾਪਮਾਨ ’ਚ ਵਾਧਾ ਇਸ ਦਾ ਮੁੱਖ ਕਾਰਨ ਹੈ। ਵਿਸ਼ਵ ਭਾਈਚਾਰਾ ਵੀ ਇਸ ਨੂੰ ਲੈ ਕੇ ਚਿੰਤਤ ਹੈ।
Sea ਦੇ ਜਲ ਪੱਧਰ ’ਚ ਵਾਧਾ ਖਤਰਨਾਕ
ਉਸ ਦੀ ਚਿੰਤਾ ਦਾ ਅਸਲ ਕਾਰਨ ਇਹ ਹੈ ਕਿ ਜੇਕਰ ਗਲੋਬਲ ਵਾਰਮਿੰਗ ਦੀ ਦਰ 1.5 ਡਿਗਰੀ ਤੱਕ ਸੀਮਤ ਰਹੀ ਤਾਂ ਅਗਲੇ ਦੋ ਹਜ਼ਾਰ ਸਾਲਾਂ ਤੱਕ ਸਮੁੰਦਰੀ ਜਲ ਪੱਧਰ ਹਰ ਸਾਲ ਦੋ ਤੋਂ ਤਿੰਨ ਮੀਟਰ ਤੱਕ ਵਧੇਗਾ। ਸੰਯੁਕਤ ਰਾਸ਼ਟਰ ਮੁਤਾਬਿਕ ਹਿਮਾਲਿਆ ’ਚ ਗਲੇਸ਼ੀਅਰ ਪਿਘਲਣ ਕਾਰਨ ਪਾਕਿਸਤਾਨ ਹੜ੍ਹਾਂ ਨਾਲ ਜੂਝ ਰਿਹਾ ਹੈ। ਜਿਵੇਂ-ਜਿਵੇਂ ਗਲੇਸ਼ੀਅਰ ਪਿਘਲਣਗੇ, ਨਦੀਆਂ ਸੁੰਗੜ ਜਾਣਗੀਆਂ ਤੇ ਸੁੱਕ ਜਾਣਗੀਆਂ। ਇਸ ਸਮੇਂ ਵੱਡੀ ਸਮੱਸਿਆ ਗਲੋਬਲ ਵਾਰਮਿੰਗ ਕਾਰਨ ਹੋਣ ਵਾਲੇ ਜਲਵਾਯੂ ਪਰਿਵਰਤਨ ਕਾਰਨ ਗਲੇਸ਼ੀਅਰਾਂ ਦਾ ਟੁੱਟਣਾ ਜਾਂ ਪਿੱਛੇ ਹਟਣਾ ਹੈ। ਸਾਡੇ ਨੀਤੀ ਨਿਰਮਾਤਾਵਾਂ ਨੂੰ ਹਿਮਾਲੀਅਨ ਗਲੇਸ਼ੀਅਰਾਂ ਦੇ ਪਿਘਲਣ ਦੀ ਵਧਦੀ ਦਰ, ਇਸ ਦੇ ਮਾੜੇ ਪ੍ਰਭਾਵਾਂ ਨੂੰ ਰੋਕਣ ਲਈ ਹੋਰ ਨੀਤੀਆਂ ਬਣਾਉਣੀਆਂ ਪੈਣਗੀਆਂ। ਜੇਕਰ ਗਲੇਸ਼ੀਅਰ ਨਾ ਬਚੇ, ਦੇਸ਼ ਦੀਆਂ ਜੀਵਨ ਦੇਣ ਵਾਲੀਆਂ ਨਦੀਆਂ ਸੁੱਕ ਗਈਆਂ, ਜਿਨ੍ਹਾਂ ’ਤੇ ਤਕਰੀਬਨ ਦੇਸ਼ ਦੀ ਅੱਧੀ ਆਬਾਦੀ ਨਿਰਭਰ ਹੈ, ਤਾਂ ਇਸ ਆਬਾਦੀ ਦਾ ਕੀ ਹੋਵੇਗਾ?
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸਮੁੰਦਰ ‘ਚ ਪਲਾਸਟਿਕ ਕਚਰਾ ਆਉਣ ਲਈ ਭਾਰਤ ਨੂੰ ਕੋਸਿਆ ਹੈ ਬਿਨਾਂ ਸ਼ੱਕ ਪਲਾਸਟਿਕ ਦੀਆਂ ਬੋਤਲਾਂ, ਗਲਾਸ ਤੇ ਹੋਰ ਕਚਰਾ ਸਮੁੰਦਰ ਤੇ ਸਮੁੰਦਰੀ ਜੀਵਾਂ ਲਈ ਘਾਤਕ ਹੈ ਪਰ ਇਸ ਨੂੰ ਕੌਮਾਂਤਰੀ ਸਮੱਸਿਆ ਦੇ ਤੌਰ ‘ਤੇ ਪੇਸ਼ ਕਰਨ ਦੀ ਬਜਾਇ ਸਿਰਫ਼ ਭਾਰਤ ਨੂੰ ਉਲਾਂਭਾ ਦੇਣਾ ਮਸਲੇ ਨੂੰ ਗਲਤ ਢੰਗ ਨਾਲ ਪੇਸ਼ ਕਰਨਾ ਹੈ ਅਸਲ ‘ਚ ਸਮੁੰਦਰ ‘ਚ ਕਚਰਾ ਸੁੱਟਣ ਲਈ ਚੀਨ, ਇੰਡੋਨੇਸ਼ੀਆ, ਫ਼ਿਲੀਪੀਂਸ, ਸ੍ਰੀਲੰਕਾ ਤੇ ਥਾਈਲੈਂਡ ਦੀ ਵੱਡੀ ਜਿੰਮੇਵਾਰੀ ਹੈ ਭਾਰਤ ‘ਚ ਸਮੁੰਦਰੀ ਕਿਨਾਰਾ 7500 ਕਿਲੋਮੀਟਰ ਹੈ ਜਦੋਂ ਕਿ ਫ਼ਿਲੀਪੀਂਸ ‘ਚ 36000 ਤੇ ਇੰਡੋਨੇਸ਼ੀਆ ‘ਚ 54000 ਕਿਲੋਮੀਟਰ ਤੋਂ ਵੱਧ ਹੈ ਇਸੇ ਤਰ੍ਹਾਂ ਚੀਨ ਦਾ ਸਮੁੰਦਰ ਨਾਲ ਲੱਗਦਾ ਕਿਨਾਰਾ ਭਾਰਤ ਨਾਲੋਂ ਦੁੱਗਣਾ ਹੈ ਇਸ ‘ਚ ਕੋਈ ਸ਼ੱਕ ਨਹੀਂ ਕਿ ਭਾਰਤੀ ਵੀ ਸਮੁੰਦਰ ‘ਚ ਕਚਰਾ ਸੁੱਟਦੇ ਹਨ ਪਰ ਸਾਰੇ ਦਾ ਸਾਰਾ ਦੋਸ਼ ਭਾਰਤ ‘ਤੇ ਲਾਉਣਾ ਜਾਇਜ਼ ਨਹੀਂ ਖੁਦ ਅਮਰੀਕਾ ਦੇ ਕਈ ਸੂਬੇ ਪਲਾਸਟਿਕ ਕਚਰਾ ਵੱਡੀ ਮਾਤਰਾ ‘ਚ ਸਮੁੰਦਰ ‘ਚ ਸੁੱਟ ਰਹੇ ਹਨ ਯੂਐਸ ਟੂਡੇ ਦੀ ਰਿਪੋਰਟ ਮੁਤਾਬਿਕ ਸਭ ਤੋਂ ਜ਼ਿਆਦਾ ਗੰਦਗੀ ਚੀਨ ਤੇ ਕਈ ਹੋਰ ਮੁਲਕ ਸੁੱਟਦੇ ਹਨ ਇਸ ਰਿਪੋਰਟ ‘ਚ ਭਾਰਤ ਦਾ ਜ਼ਿਕਰ ਹੈ ਪਰ ਪ੍ਰਮੁੱਖਤਾ ਨਾਲ ਨਹੀਂ ਇਸ ਗੱਲ ‘ਚ ਵੀ ਕੋਈ ਸ਼ੱਕ ਨਹੀਂ ਕਿ ਯੂਰਪੀ ਤੇ ਅਮਰੀਕੀ ਮੁਲਕਾਂ ਦੀ ਤੁਲਨਾ ‘ਚ ਏਸ਼ੀਆਈ ਮੁਲਕ ਘੱਟ ਜਾਗਰੂਕ ਤੇ ਜ਼ਿਆਦਾ ਲਾਪਰਵਾਹ ਹਨ ਭਾਰਤ ਵੀ ਏਸ਼ੀਆ ‘ਚ ਹੈ ਜਿੱਥੇ ਪਵਿੱਤਰ ਮੰਨੀਆਂ ਜਾਣ ਵਾਲੀਆਂ ਨਦੀਆਂ ‘ਚ ਵੀ ਲੋਕ ਗੰਦਗੀ ਸੁੱਟ ਰਹੇ ਹਨ, ਪਰ ਇਸ ਮਸਲੇ ਦਾ ਹੱਲ ਕਿਸੇ ਇੱਕ ਦੇਸ਼ ਜਾਂ ਘੱਟ ਗੰਦਗੀ ਸੁੱਟਣ ਵਾਲੇ ਦੇਸ਼ ਸਿਰ ਥੋਪ ਕੇ ਨਹੀਂ ਹੋ ਸਕਦਾ ਦਰਅਸਲ ਪੂਰੇ ਵਿਸ਼ਵ ਨੂੰ ਪਲਾਸਟਿਕ ਮੁਕਤ ਕਰਨ ਦੀ ਸਖ਼ਤ ਜ਼ਰੂਰਤ ਹੈ ।
ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਮਰੀਕਾ ਨੂੰ ਹੀ ਕਰਨੀ ਚਾਹੀਦੀ ਹੈ ਪਲਾਸਟਿਕ ਸਮੁੰਦਰ ਸਮੇਤ ਸਾਰੇ ਵਾਤਾਵਰਨ ਲਈ ਖਤਰਾ ਬਣਿਆ ਹੋਇਆ ਹੈ ਇਸ ਵਾਸਤੇ ਜਾਗਰੂਕਤਾ ਪੈਦਾ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਦੀ ਜੀਵਨਸ਼ੈਲੀ ਬਦਲਣੀ ਪਵੇਗੀ ਲਗਭਗ ਹਰ ਦੇਸ਼ ਦੀ ਵਿਰਾਸਤ ਪਲਾਸਟਿਕ ਦੀ ਵਰਤੋਂ ਰਹਿਤ ਸੀ ਅਮਰੀਕਾ ਤੇ ਕਈ ਹੋਰ ਵਿਕਸਿਤ ਦੇਸ਼ਾਂ ਅੰਦਰ ਉਦਯੋਗਿਕ ਉਤਪਾਦਾਂ ਨਾਲ ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਵਧੀ ਹੈ ਤੇ ਅਮਰੀਕੀ ਸੱਭਿਆਚਾਰ ਹੀ ਪੂਰੇ ਵਿਸ਼ਵ ਅੰਦਰ ਪਲਾਸਟਿਕ ਦਾ ਰਿਵਾਜ਼ ਲੈ ਕੇ ਆਇਆ ਹੈ ਅਮਰੀਕੀ ਕੰਪਨੀਆਂ ਨੇ ਦੂਜਿਆਂ ਦੇਸ਼ਾਂ ਅੰਦਰ ਸਿਰਫ਼ ਆਪਣਾ ਸਾਮਾਨ ਹੀ ਨਹੀਂ ਵੇਚਿਆ ਸਗੋਂ ਇੱਕ ਜੀਵਨਸ਼ੈਲੀ ਵੀ ਘੁਸੇੜ ਦਿੱਤੀ ਜਿਸ ਨਾਲ ਖਾਣ-ਪੀਣ ਦੀਆਂ ਚੀਜਾਂ ਮਨੁੱਖੀ ਸਿਹਤ ਲਈ ਵੀ ਨੁਕਸਾਨਦੇਹ ਸਾਬਤ ਹੋਈਆਂ ਤੇ ਇਹਨਾਂ ਨਾਲ ਪਲਾਸਟਿਕ ਦੇ ਢੇਰ ਵੀ ਲੱਗਣ ਲੱਗੇ ਚਾਹੀਦਾ ਤਾਂ ਇਹ ਹੈ ਕਿ ਸਭ ਤੋਂ ਪਹਿਲਾਂ ਅਮਰੀਕਾ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਨਾਲ-ਨਾਲ ਕਚਰੇ ਨੂੰ ਸੰਭਾਲਣ ਦੀ ਮਿਸਾਲ ਪੈਦਾ ਕਰੇ ਅਮਰੀਕਾ ਦੀ ਦੇਖਾ-ਦੇਖੀ ਏਸ਼ੀਆਈ ਤੇ ਯੂਰਪੀ ਮੁਲਕ ਵੀ ਬਦਲਣਗੇ ਭਾਰਤ ਅੰਦਰ ਸਰਕਾਰੀ ਪੱਧਰ ‘ਤੇ ਪਲਾਸਟਿਕ ਦੀ ਵਰਤੋਂ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ ਆਉਂਦੇ ਸਮੇਂ ‘ਚ ਸਰਕਾਰ ਵੱਲੋਂ ਸਖ਼ਤੀ ਵਰਤਣ ਦੀ ਵੀ ਸੰਭਾਵਨਾ ਹੈ ਸਭ ਤੋਂ ਚੰਗੀ ਗੱਲ ਇਹੀ ਹੋਵੇਗੀ ਕਿ ਪਲਾਸਟਿਕ ਕਚਰੇ ਦੀ ਸਹੀ ਢੰਗ ਨਾਲ ਰੀਸਾਈਕਲਿੰਗ ਕਰਨ ਦੀ ਮੁਹਿੰਮ ਚਲਾਉਣ ਦੇ ਨਾਲ ਇਸ ਦੇ ਹੋਰ ਬਦਲ ਲੱਭੇ ਜਾਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੇਰਾ ਸੱਚਾ ਸੌਦਾ ਦਾ 71ਵਾਂ ਰੂਹਾਨੀ ਸਥਾਪਨਾ ਦਿਵਸ ਮਨਾਉਣ ਪੁੱਜੇ ਲੱਖਾਂ ਸ਼ਰਧਾਲੂ, ਸਾਧ-ਸੰਗਤ ਨੇ ਕੀਤੇ ਭਲਾਈ ਦੇ ਕਾਰਜ
ਸਰਸਾ (ਸੱਚ ਕਹੂੰ ਨਿਊਜ਼)  ਤੇਜ਼ ਧੁੱਪ, ਖਚਾਖਚ ਭਰੇ ਪੰਡਾਲ, ਨਾ ਸਤਿਸੰਗ ਪੰਡਾਲ ‘ਚ ਤਿਲ ਭਰ ਥਾਂ ਤੇ ਨਾ ਹੀ ਟਰੈਫਿਕ ਪੰਡਾਲ ‘ਚ ਵਾਹਨਾਂ ਦੀ ਪਾਰਕਿੰਗ ਲਈ, ਜਿੱਧਰ ਵੀ ਨਜ਼ਰ ਮਾਰੋ, ਚਾਰੇ ਪਾਸੇ ਰਾਮ-ਨਾਮ ਦੇ ਦੀਵਾਨਿਆਂ ਦਾ ਹਜ਼ੂਮ ਤੇਜ਼ ਗਰਮੀ ‘ਚ ਸ਼ਰਧਾ ਦਾ ਅਜਿਹਾ ਸੁਮੰਦਰ ਕਿ ਸ਼ਾਹ ਸਤਿਨਾਮ ਜੀ ਧਾਮ ਨੂੰ ਆਉਣ ਵਾਲੇ ਹਰੇਕ ਰਸਤੇ ‘ਤੇ ਤੇਜ਼ੀ ਨਾਲ ਵਧਦਾ ਹਜ਼ਾਰਾਂ ਗੱਡੀਆਂ ਦਾ ਕਾਰਵਾਂ ਤੇ ਕਈ-ਕਈ ਕਿਮੀ. ਤੱਕ ਲੱਗੇ ਲੰਮੇ ਜਾਮ ਮੌਕਾ ਸੀ ਡੇਰਾ ਸੱਚਾ ਸੌਦਾ ਦੇ 71ਵੇਂ  ‘ਪਵਿੱਤਰ ਰੂਹਾਨੀ ਸਥਾਪਨਾ ਦਿਵਸ’ ਤੇ ਜਾਮ-ਏ-ਇੰਸਾਂ ਗੁਰੂ ਕਾ’ ਦੀ 12ਵੀਂ ਵਰ੍ਹੇਗੰਢ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਨਾਮ ਚਰਚਾ ਦਾ ਕਣਕ ਦੀ ਵਾਢੀ ਦਾ ਸੀਜ਼ਨ ਤੇ ਅੱਗ ਵਰ੍ਹਾਉਂਦੇ ਸੂਰਜ ਦੇ ਬਾਵਜ਼ੂਦ ਲੱਖਾਂ ਦੀ ਗਿਣਤੀ ‘ਚ ਪੁੱਜੀ ਸਾਧ-ਸੰਗਤ ‘ਚ ਗਜ਼ਬ ਦਾ ਉਤਸ਼ਾਹ ਠਾਠਾਂ ਮਾਰ ਰਿਹਾ ਸੀ ਸਾਧ-ਸੰਗਤ ‘ਚ ਰੂਹਾਨੀ ਸਥਾਪਨਾ ਮਹੀਨੇ ਦਾ ਉਤਸ਼ਾਹ ਇਸ ਗੱਲ ਤੋਂ ਹੀ ਨਜ਼ਰ ਆ ਰਿਹਾ ਸੀ ਐਤਵਾਰ ਸ਼ਾਮ ਨੂੰ ਸਾਧ-ਸੰਗਤ ਵੱਡੀ ਗਿਣਤੀ ‘ਚ ਪਹੁੰਚਣੀ ਸ਼ੁਰੂ ਹੋ ਗਈ ਅਤੇ ਦੇਰ ਰਾਤ ਇਹ ਸਿਲਸਿਲਾ ਜਾਰੀ ਰਿਹਾ ਸਵੇਰ ਚੜ੍ਹਦਿਆਂ ਫਿਰ ਦੇਸ਼ ਭਰ ‘ਚੋਂ ਸਾਧ-ਸੰਗਤ ਬੱਸਾਂ, ਰੇਲ ਗੱਡੀਆਂ ਤੇ ਆਪਣੇ ਨਿੱਜੀ ਸਾਧਨਾਂ ਰਾਹੀਂ ਪਹੁੰਚਣੀ ਸ਼ੁਰੂ ਹੋ ਗਈ 11 ਵਜੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਹੋਈ ਤੇ 3 ਵਜੇ ਨਾਮ ਚਰਚਾ ਦੀ ਕਾਰਵਾਈ ਤੱਕ ਸਾਧ-ਸੰਗਤ ਦਾ ਆਉਣਾ ਜਾਰੀ ਰਿਹਾ
ਸ਼ਾਹ ਸਤਿਨਾਮ ਜੀ ਧਾਮ ਦੇ 35 ਏਕੜ ਦਾ ਮੁੱਖ ਪੰਡਾਲ ਖਚਾਖਚ ਭਰਨ ‘ਤੇ ਡੇਰੇ ਦੇ ਬਾਹਰ ਬਣੇ ਪੰਡਾਲਾਂ ‘ਚ ਵੀ ਸੰਗਤ ਹੀ ਸੰਗਤ ਨਜ਼ਰ ਆਈ ਚਾਰੇ ਪਾਸੇ ਵੱਖ-ਵੱਖ ਥਾਵਾਂ ‘ਤੇ ਟਰੈਫਿਕ ਗਰਾਊਂਡ ਬਣਾਏ ਸਰਸਾ ਸ਼ਹਿਰ ਤੋਂ 15 ਕਿੱਲੋਮੀਟਰ ਤੱਕ ਵੱਖ-ਵੱਖ ਸੜਕਾਂ ‘ਤੇ ਸੰਗਤ ਦੀਆਂ ਗੱਡੀਆਂ ਦਾ ਜਾਮ ਲੱਗਾ ਰਿਹਾ
ਨਾਮ ਚਰਚਾ ਦੌਰਾਨ ਅਨੇਕਾਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ ਇਸ ਦੌਰਾਨ ਲੋੜਵੰਦ ਬੱਚਿਆਂ ਨੂੰ ਸਾਈਕਲ ਤੇ ਅਪੰਗਾਂ ਨੂੰ ਟਰਾਈਸਾਈਕਲ ਵੰਡੇ ਗਏ ਨਾਮ ਚਰਚਾ ‘ਚ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ  (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਦਰਯੋਗ ਮਾਤਾ ਜੀ) ਤੇ ਆਦਰਯੋਗ ਸ਼ਾਹੀ ਪਰਿਵਾਰ ਦੇ ਸਮੂਹ ਮੈਂਬਰਾਂ ਸਮੇਤ ਵੱਡੀ ਗਿਣਤੀ ‘ਚ ਸਾਧ-ਸੰਗਤ ਮੌਜ਼ੂਦ ਰਹੀ ਨਾਮ ਚਰਚਾ ‘ਚ ਕਵੀਰਾਜਾਂ ਨੇ ਭਜਨਾਂ ਰਾਹੀਂ ਰਾਮ-ਨਾਮ ਦਾ ਗੁਣਗਾਨ ਕੀਤਾ ਇਸ ਦੌਰਾਨ ਸਾਧ-ਸੰਗਤ ਨੇ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦਾ ਰਿਕਾਰਡਿਡ ਸਤਿਸੰਗ ਸਰਵਣ ਕੀਤਾ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ 134 ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਨਾਮ ਚਰਚਾ ਦੌਰਾਨ 9 ਨਵਜੋੜੇ ਇੱਕ-ਦੂਜੇ ਨੂੰ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਬੰਧਨ ‘ਚ ਬੱਝੇ ਸਮੂਹ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ‘ਚ ਪ੍ਰਸ਼ਾਦ ਤੇ ਲੰਗਰ ਛਕਾਇਆ ਗਿਆ ਜ਼ਿਕਰਯੋਗ ਹੈ ਕਿ 71 ਸਾਲ ਪਹਿਲਾਂ 29 ਅਪਰੈਲ 1948 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ  ਜੀ ਇੰਸਾਂ ਵੱਲੋਂ 29 ਅਪਰੈਲ 2007 ਨੂੰ ‘ਜਾਮ-ਏ-ਇੰਸਾਂ ਗੁਰੂ ਕਾ’ ਦੀ ਸ਼ੁਰੂਆਤ ਕੀਤੀ ਗਈ ਦੇਸ਼ ਤੇ ਦੁਨੀਆ ਭਰ ‘ਚ ਮੌਜ਼ੂਦ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਇਨ੍ਹਾਂ ਮੁਬਾਰਕ ਦਿਵਸਾਂ ਨੂੰ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੋਨੇਸ਼ੀਆ ਦੇ ਜਹਾਜ਼ ‘ਚ ਸਵਾਰ ਸਨ 188 ਮੁਸਾਫ਼ਰ
ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਨੂੰ ਜਾ ਰਿਹਾ ਸੀ ਜਹਾਜ਼
ਜਕਾਰਤਾ, ਏਜੰਸੀ।
ਇੰਡੋਨੇਸ਼ੀਆ ‘ਚ ‘ਲਾਇਨ ਏਅਰ’ ਦਾ ਇੱਕ ਯਾਤਰੀ ਜਹਾਜ਼ ਅੱਜ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਸਮੁੰਦਰ ‘ਚ ਹਾਦਸਾਗ੍ਰਸਤ ਹੋ ਗਿਆ  ਇਸ ਜਹਾਜ਼ ‘ਚ ਤਿੰਨ ਬੱਚਿਆਂ ਸਮੇਤ 188 ਵਿਅਕਤੀ ਸਵਾਰ ਸਨ ਇੰਡੋਨੇਸ਼ੀਆ ਦੀ ਆਫ਼ਤ ਏਜੰਸੀ ਨੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀਆਂ ਕੁਝ ਤਸਵੀਰਾਂ ਟਵਿੱਟਰ ‘ਤੇ ਪਾਈਆਂ, ਜਿਨ੍ਹਾਂ ‘ਚ ਬੁਰੀ ਤਰ੍ਹਾਂ ਟੁੱਟ ਚੁੱਕਾ ਇੱਕ ਸਮਾਰਟਫੋਨ, ਕਿਤਾਬਾਂ, ਬੈਗ, ਜਹਾਜ਼ ਦੇ ਕੁਝ ਹਿੱਸੇ ਦਿਸ ਰਹੇ ਹਨ ਹਾਦਸੇ ਦੀ ਥਾਂ ਤੱਕ ਪਹੁੰਚੇ ਖੋਜੀ ਤੇ ਬਚਾਅ ਬੇੜੀਆਂ ਨੇ ਇਹ ਸਮਾਨ ਇਕੱਠਾ ਕੀਤਾ ਹੈ
ਏਜੰਸੀ ਦੇ ਬੁਲਾਰੇ ਸੁਤੋਪੋ ਪੂਰਬੀ ਨੁਗ੍ਰੋਹੋ ਨੇ ਕਿਹਾ ਕਿ ਜਕਾਰਤਾ ਤੋਂ ਪਾਂਗਕਲ ਪਿਨਾਂਗ ਸ਼ਹਿਰ ਜਾ ਰਹੇ ਇਸ ਜਹਾਜ਼ ‘ਚ 181 ਯਾਤਰੀ ਤੇ ਪਾਇਲਟ ਟੀਮ ਦੇ ਸੱਤ ਮੈਂਬਰ ਸਵਾਰ ਸਨ ਯਾਤਰੀਆਂ ‘ਚ ਤਿੰਨ ਬੱਚੇ ਵੀ ਸ਼ਾਮਲ ਸਨ ‘ਇੰਡੋਨੇਸ਼ੀਆ ਟੀਵੀ’ ਨੇ ਜਹਾਜ਼ ਤੋਂ ਤੇਲ ਦੇ ਨਿਕਲ ਕੇ ਸਮੁੰਦਰ ‘ਚ ਫੈਲਣ ਤੇ ਜਹਾਜ ਦੇ ਮਲਬੇ ਦੇ ਕੁਝ ਹਿੱਸੇ ਦੀਆਂ ਤਸਵੀਰਾਂ ਦਿਖਾਈਆਂ ਕੌਮੀ ਤਲਾਸ਼ ਤੇ ਬਚਾਅ ਏਜੰਸੀ (ਐਨਐਸਆਰਏ) ਨੇ ਕਿਹਾ ਕਿ ਪੱਛਮੀ ਜਾਵਾ ਕੋਲ ਸਮੁੰਦਰ ‘ਚ ਇਹ ਜਹਾਜ਼  ਡਿੱਗਿਆ ਇਹ ਥਾਂ 30-35 ਮੀਟਰ (98-115 ਫੁੱਟ) ਡੂੰਘੀ ਹੈ ਐਨਐਸਆਰਏ ਦੇ ਮੁਖੀ ਮੁਹੰਮਦ ਸਯਾਉਦੀ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਗੋਤਾਖੋਰ ਜਹਾਜ਼ ਦੇ ਪੂਰੇ ਮਲਬੇ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ
ਬੋਇੰਗ 737-800 ਜਹਾਜ਼ ਸਵੇਰੇ 6:20 ਮਿੰਟ ਪਾਂਗਕਲ ਪਿਨਾਂਗ ਦੇ ਲਈ ਜਕਾਰਤਾ ਤੋਂ ਰਵਾਨਾ ਹੋਇਆ ਸੀ ਜਹਾਜ਼ ਦੀ ਸਥਿਤੀ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’  ‘ਤੇ ‘ਫ਼ਲਾਈਟ 610’ ਨਾਲ ਸਬੰਧਿਤ ਸੂਚਨਾ ਇਸ ਦੇ ਉੱਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਨਜ਼ਰ ਆਉਣੀ ਬੰਦ ਹੋ ਗਈ ‘ਇੰਡੋਨੇਸ਼ੀਅਨ ਟੀਵੀ’ ਨੂ ਰਜਨਾਂ ਵਿਅਕਤੀਆਂ ਨੂੰ ਪਾਂਗਕਲ ਪਿਨਾਂਗ ਹਵਾਈ ਅੱਡੇ ਤੋਂ ਬਾਹਰ ਲੋਕਾਂ ਨੂੰ ਬੇਚੈਨੀ ‘ਚ ਆਪਣੇ ਪਰਿਵਾਰ ਨਾਲ ਜੁੜੀ ਸੂਚਨਾ ਦੀ ਉਡੀਕ ਕਰਦੇ ਅਤੇ ਅਧਿਕਾਰੀਆਂ ਨੂੰ ਪਲਾਸਟਿਕ ਦੀਆਂ ਕੁਰਸੀਆਂ ਲਿਆਉਂਦੇ ਦਿਖਾਇਆ ਦਸੰਬਰ 2014 ‘ਚ ਏਅਰ ਏਸ਼ੀਆ ਦੇ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਇੰਡੋਨੇਸ਼ੀਆ ‘ਚ ਸਭ ਤੋਂ ਵੱਡਾ ਜਹਾਜ਼ ਹਾਦਸਾ ਹੈ ਏਅਰ ਏਸ਼ੀਆ ਦਾ ਜਹਾਜ਼ ਹਾਦਸਾਗ੍ਰਸਤ ਹੋਣ ‘ਤੇ ਉਸ ‘ਚ ਸਵਾਰ ਸਾਰੇ 162 ਵਿਅਕਤੀ ਮਾਰੇ ਗਏ ਸਨਹਾਦਸੇ ‘ਚ ਭਾਰਤੀ ਪਾਇਲਟ ਸੁਨੇਜਾ ਦੀ ਮੌਤ
ਅੱਜ ਸਮੁੰਦਰ ‘ਚ ਹਾਦਸਾਗ੍ਰਸ਼ਤ ਹੋਏ ਇੰਡੋਨੇਸ਼ੀਆਈ ਜਹਾਜ਼ ਦੇ ਭਾਰਤੀ ਪਾਇਲਟ ਸੁਨੇਜਾ ਦੀ ਮੌਤ ਹੋ ਗਈ ਭਾਰਤੀ ਦੂਤਾਵਾਸ ਨੇ ਇਹ ਜਾਣਕਾਰੀ ਦਿੱਤੀ ਜਕਾਰਤਾ ‘ਚ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ, ਜਕਾਰਤਾ ਦੇ ਸਮੁੰਦਰ ਤਟ ਕੋਲ ਅੱਜ ਲਾਈਨ ਏਅਰ ਜਹਾਜ਼ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਨਾਲ ਸਾਡੀ ਡੂੰਘੀ ਹਮਦਰਦੀ ਹੈ ਸਭ ਮੰਦਭਾਗੀ ਗੱਲ ਇਹ ਹੈ ਕਿ ਜੇਟੀ 610 ਜਹਾਜ਼ ਨੂੰ ਲੈ ਕੇ ਉੱਡਾਣ ਭਰ ਰਹੇ ਭਾਰਤੀ ਪਾਇਲਟ ਸੁਨੇਜਾ ਦੀ ਵੀ ਜਾਨ ਚਲੀ ਗਈ ਦੂਤਾਵਾਸ ਕ੍ਰਾਈਸਿਸ ਸੈਂਟਰ ਦੇ ਨਾਲ ਸੰਪਰਕ ‘ਚ ਹੈ ਤੇ ਹਰਸੰਭਵ ਸਹਾਇਤਾ ਲਈ ਤਾਲਮੇਲ ਕਰ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਸਾਡੇ ਬਲੱਡ ਬੈਂਕਾਂ ਦੀ ਜ਼ਰੂਰਤ ਪੂਰੀ ਡੇਰੇ ਦੇ ਖੂਨਦਾਨ ਕੈਂਪਾਂ ਤੋਂ ਹੀ ਹੁੰਦੀ ਐ’ | Dera Sacha Sauda
ਬਲੱਡ ਬੈਂਕਾਂ ਦੇ ਇੰਚਾਰਜ਼ਾਂ ਨੇ ਦੱਸੀ ਦਿਲ ਦੀ ਗੱਲ | Dera Sacha Sauda
ਸਰਸਾ, (ਸੁਖਜੀਤ ਮਾਨ)। ”ਅਸੀਂ ਬਲੱਡ ਬੈਂਕਾਂ ‘ਚ ਖੂਨ ਇਕੱਤਰ ਕਰਨ ਲਈ ਡੇਰਾ ਸੱਚਾ ਸੌਦਾ ‘ਤੇ ਨਿਰਭਰ ਹਾਂ। ਇੱਥੋਂ ਦੇ ਕੈਂਪਾਂ ‘ਚ ਪਿਛਲੇ ਕਈ ਵਰ੍ਹਿਆਂ ਤੋਂ ਆ ਰਹੇ ਹਾਂ, ਕਦੇ ਵੀ ਅਜਿਹਾ ਨਹੀਂ ਹੋਇਆ ਕਿ ਸਾਨੂੰ ਕੈਂਪ ‘ਚੋਂ ਨਿਰਾਸ਼ ਹੋ ਕੇ ਮੁੜਨਾ ਪਿਆ ਹੋਵੇ ਕਿਉਂਕਿ ਇੱਥੇ ਖੂਨ ਇਕੱਤਰ ਕਰਨ ਵਾਲੇ ਥੱਕ ਸਕਦੇ ਨੇ ਪਰ ਖੂਨਦਾਨੀਆਂ ਦੀਆਂ ਲਾਈਨਾਂ ਨਹੀਂ ਟੁੱਟਦੀਆਂ”। ਡੇਰਾ ਸੱਚਾ ਸੌਦਾ ‘ਚ ਲੱਗਦੇ ਖੂਨਦਾਨ ਕੈਂਪਾਂ ਪ੍ਰਤੀ ਆਪਣੀਆਂ ਇਨ੍ਹਾਂ ਦਿਲੀ ਭਾਵਨਾਵਾਂ ਦਾ ਪ੍ਰਗਟਾਵਾ 15 ਅਗਸਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਮੌਕੇ ਲਾਏ ਗਏ ਖੂਨਦਾਨ ਕੈਂਪ ‘ਚ ਵੱਖ-ਵੱਖ ਥਾਵਾਂ ਤੋਂ ਪਹੁੰਚੇ ਬਲੱਡ ਬੈਂਕਾਂ ਦੇ ਇੰਚਾਰਜਾਂ ਨੇ ਕੀਤਾ ਹੈ।
ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ ਦੇ ਇੰਚਾਰਜ਼ ਡਾ. ਵਿਸ਼ਨੂੰ ਪੁਰੋਹਿਤ ਦਾ ਕਹਿਣਾ ਹੈ ਕਿ ਜਦੋਂ ਤੋਂ ਡੇਰਾ ਸੱਚਾ ਸੌਦਾ ‘ਚ ਖੂਨਦਾਨ ਕੈਂਪਾਂ ਦਾ ਅਗਾਜ਼ ਹੋਇਆ ਹੈ, ਉਹ ਉਦੋਂ ਤੋਂ ਹੀ ਆਪਣੀ ਟੀਮ ਸਮੇਤ ਇੱਥੇ ਆ ਰਹੇ ਹਨ। ਉਨ੍ਹਾਂ ਆਖਿਆ ਕਿ ਜਾਂਦੇ ਤਾਂ ਉਹ ਹੋਰ ਕੈਂਪਾਂ ‘ਚ ਵੀ ਨੇ ਪਰ ਇੱਥੋਂ ਵਰਗੇ ਪ੍ਰਬੰਧ ਅਤੇ ਖੂਨਦਾਨੀਆਂ ਦਾ ਜ਼ਜਬਾ ਕਿਧਰੇ ਹੋਰ ਨਹੀਂ ਵੇਖਿਆ। ਇੱਥੋਂ ਦੇ ਸੇਵਾਦਾਰ ਪੈਰਾ ਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਦਿੰਦੇ ਨੇ ਜਿਸ ਨਾਲ ਟੀਮਾਂ ਨੂੰ ਕਾਫੀ ਮੱਦਦ ਮਿਲਦੀ ਹੈ। ਡਾ. ਪੁਰੋਹਿਤ ਨੇ ਆਖਿਆ ਕਿ ਇਹ ਸਿਰਫ ਡੇਰਾ ਸੱਚਾ ਸੌਦਾ ‘ਚ ਹੀ ਹੈ ਜਿੱਥੇ ਖੂਨਦਾਨ ਤੋਂ ਸ਼ੁਰੂ ਹੋ ਕੇ ਬਲੱਡ ਬੈਂਕਾਂ ਦੀਆਂ ਵੈਨਾਂ ‘ਚ ਖੂਨ ਰਖਵਾਉਣ ਦੀ ਸੇਵਾ ਵੀ ਖੂਨਦਾਨੀ ਕਰਦੇ ਹਨ।
ਇਹ ਵੀ ਪੜ੍ਹੋ : ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ
ਉਨ੍ਹਾਂ ਕਿਹਾ ਕਿ ਜੇਕਰ ਡੇਰਾ ਸੱਚਾ ਸੌਦਾ ਨੂੰ ਖੂਨਦਾਨੀਆਂ ਦਾ ਸਮੁੰਦਰ ਵੀ ਕਹਿ ਲਵਾਂ ਤਾਂ ਇਨ੍ਹਾਂ ਦੇ ਜ਼ਜ਼ਬੇ ਅੱਗੇ ਇਹ ਸ਼ਬਦ ਵੀ ਛੋਟੇ ਹਨ। ਸੰਜੀਵਨੀ ਬਲੱਡ ਬੈਂਕ ਦੇ ਇੰਚਾਰਜ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇੱਥੇ ਕੈਂਪਾਂ ‘ਚ ਆ ਰਹੇ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਜੋ ਇੱਥੇ ਕੈਂਪ ਨਹੀਂ ਲੱਗੇ ਉਸ ਕਾਰਨ ਕਾਫੀ ਮੁਸ਼ਕਲਾਂ ਦਾ ਬਲੱਡ ਬੈਂਕਾਂ ਨੂੰ ਸਾਹਮਣਾ ਕਰਨਾ ਪਿਆ ਕਿਉਂਕਿ ਹੋਰ ਕਿਸੇ ਵੀ ਪਾਸਿਓਂ ਕੈਂਪਾਂ ਆਦਿ ‘ਚੋਂ ਇਕੱਠਾ ਖੂਨ ਨਹੀਂ ਮਿਲਦਾ।
ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ ਦੇ ਇੰਚਾਰਜ ਡਾ. ਸੁਮੀਰ ਦਾ ਤਰਕ ਹੈ ਕਿ ਉਨ੍ਹਾਂ ਨੂੰ ਇੱਥੋਂ ਦੇ ਕੈਂਪਾਂ ‘ਚੋਂ ਹਮੇਸ਼ਾ ਹੀ ਲੋੜ ਅਨੁਸਾਰ ਬਲੱਡ ਮਿਲ ਜਾਂਦਾ ਹੈ। ਲੋਕ ਮਾਨਿਆ ਬਲੱਡ ਬੈਂਕ ਗੋਂਡੀਆ (ਮਹਾਂਰਾਸ਼ਟਰ) ਦੇ ਇੰਚਾਰਜ ਨੀਤਿਨ ਗਾਇਕਵਾਰ ਦਾ ਤਰਕ ਹੈ ਕਿ ਮਹਾਂਰਾਸ਼ਟਰ ਖੇਤਰ ‘ਚ ਲੋਕ ਖੂਨਦਾਨ ਪ੍ਰਤੀ ਜਾਗਰੂਕ ਨਹੀਂ ਹਨ। ਇਸ ਲਈ ਉਨ੍ਹਾਂ ਦੇ ਬਲੱਡ ਬੈਂਕ ਖਾਤਰ ਡੇਰਾ ਸੱਚਾ ਸੌਦਾ ਦੇ ਖੂਨਦਾਨ ਕੈਂਪ ਹੀ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਆਖਿਆ ਇੱਥੋਂ ਦੇ ਖੂਨਦਾਨ ਕੈਂਪ ‘ਚ ਸਵੈ ਇੱਛਾ ਨਾਲ ਖੂਨਦਾਨ ਕਰਨ ਵਾਲਿਆਂ ਦਾ ਹੜ੍ਹ ਹੀ ਆ ਜਾਂਦਾ ਹੈ।
ਕੈਂਪ ‘ਚੋਂ ਕਦੇ ਨਿਰਾਸ਼ ਨਹੀਂ ਮੁੜੇ : ਰਵੀ ਗਾਜ਼ਬੀਏ | Dera Sacha Sauda
ਲਾਈਫ ਲਾਈਨ ਬਲੱਡ ਬੈਂਕ ਪੂਨਾ ਦੇ ਇੰਚਾਰਜ ਰਵੀ ਗਾਜ਼ਬੀਏ ਦਾ ਕਹਿਣਾ ਹੈ ਕਿ ਉਹ ਸੱਤ ਸਾਲਾਂ ਤੋਂ ਇੱਥੇ ਕੈਂਪਾਂ ‘ਚ ਆ ਰਿਹਾ ਹੈ। ਇੱਥੋਂ ਦੇ ਖੂਨਦਾਨੀਆਂ ਵਰਗਾ ਜੋਸ਼, ਜ਼ਜ਼ਬਾ ਅਤੇ ਜਨੂੰਨ ਕਿਧਰੇ ਵੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ ਡੇਰਾ ਸੱਚਾ ਸੌਦਾ ‘ਚ ਸਮੇਂ-ਸਮੇਂ ਸਿਰ ਲੱਗਦੇ ਖੂਨਦਾਨ ਕੈਂਪਾਂ ਕਾਰਨ ਊਨ੍ਹਾਂ ਨੂੰ ਬਲੱਡ ਬੈਂਕ ਲਈ ਖੂਨ ਦਾ ਫਿਕਰ ਨਹੀਂ ਰਹਿੰਦਾ। ਐਨੀਂ ਦੂਰੋਂ ਆਉਣ ਦੇ ਬਾਵਜ਼ੂਦ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਉਨ੍ਹਾਂ ਨੂੰ ਲੋੜ ਮੁਤਾਬਿਕ ਖੂਨ ਦੇ ਯੂਨਿਟ ਨਾ ਮਿਲਣ ਕਾਰਨ ਨਿਰਾਸ਼ ਮੁੜਨਾ ਪਿਆ ਹੋਵੇ।
ਮਾਂ-ਧੀ ਨੇ ਇਕੱਠੀਆਂ ਨੇ ਕੀਤਾ ਖੂਨਦਾਨ | Dera Sacha Sauda
ਕੈਂਪ ‘ਚ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦੇ ਚਿਹਰੇ ‘ਤੇ ਵੱਖਰਾ ਸਕੂਨ ਸੀ। ਦਿੱਲੀ ਤੋਂ ਆਈ ਜੈ ਰਾਣੀ ਇੰਸਾਂ ਨੇ ਤੇ ਉਸਦੀ ਧੀ ਕ੍ਰਿਸ਼ਨਾ ਇੰਸਾਂ ਨੇ ਇਕੱਠੀਆਂ ਨੇ ਖੂਨਦਾਨ ਕੀਤਾ। ਕ੍ਰਿਸ਼ਨਾ ਇੰਸਾਂ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਤਹਿਤ ਉਹ ਸਮੇਂ-ਸਮੇਂ ਸਿਰ ਖੂਨਦਾਨ ਕਰਦੀਆਂ ਰਹਿੰਦੀਆਂ ਹਨ। ਕੈਂਪ ‘ਚ ਦੋਵਾਂ ਇਕੱਠੀਆਂ ਵੱਲੋਂ ਖੂਨਦਾਨ ਕਰਨ ਤੇ ਕਾਫੀ ਖੁਸ਼ੀ ਮਿਲੀ ਹੈ। ਉਨ੍ਹਾਂ ਭਵਿੱਖ ‘ਚ ਵੀ ਖੂਨਦਾਨ ਕਰਦੇ ਰਹਿਣ ਦੀ ਗੱਲ ਆਖੀ। (Dera Sacha Sauda)
ਭਾਰ ਘੱਟ ਹੋਣ ਕਾਰਨ ਖੂਨਦਾਨ ਨਾ ਕਰਨ ਵਾਲੇ ਹੋਏੇ ਨਿਰਾਸ਼ | Dera Sacha Sauda
ਖੂਨਦਾਨ ਕੈਂਪ ‘ਚ ਸ਼ਰਧਾਲੂਆਂ ਐਨੇਂ ਉਤਸ਼ਾਹ ‘ਚ ਸੀ ਕਿ ਉਹ ਲੰਬੀਆਂ-ਲੰਬੀਆਂ ਲਾਈਨਾਂ ‘ਚ ਖੜ੍ਹੇ ਕਾਫੀ ਦੇਰ ਤੱਕ ਆਪਣੀ ਵਾਰੀ ਉਡੀਕਦੇ ਰਹੇ। ਇਸ ਮੌਕੇ ਖੂਨਦਾਨ ਕਰਨ ਦੀ ਇੱਛਾ ਨਾਲ ਆਏ ਕਈਆਂ ਨੂੰ ਖੂਨਦਾਨ ਕਰਨ ਦੀਆਂ ਮੁੱਢਲੀਆਂ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਖੂਨ ਨਾ ਦਾਨ ਕਰਨ ਕਾਰਨ ਨਿਰਾਸ਼ਾ ਵੀ ਹੋਈ। ਗੁਰੂਹਰਸਹਾਏ ਤੋਂ ਆਈ ਕਾਜਲ ਇੰਸਾਂ ਐਮਐਸਸੀ ਮੈਥ ਦੀ ਵਿਦਿਆਰਥਣ ਹੈ। ਇਸ ਵਿਦਿਆਰਥਣ ‘ਚ ਖੂਨਦਾਨ ਕਰਨ ਦਾ ਜ਼ਜਬਾ ਤਾਂ ਸੀ ਪਰ ਭਾਰ ਘੱਟ ਹੋਣ ਕਾਰਨ ਉਹ ਖੂਨਦਾਨ ਨਹੀਂ ਕਰ ਸਕੀ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਆਈ ਅੰਕਿਤਾ ਇੰਸਾਂ, ਜੋ ਬੀਏ ਦੀ ਵਿਦਿਆਰਥਣ ਹੈ ਦਾ ਘੱਟ ਭਾਰ ਖੂਨਦਾਨ ਕਰਨ ‘ਚ ਅੜਿੱਕਾ ਬਣਿਆ। ਉਨ੍ਹਾਂ ਆਖਿਆ ਕਿ ਉਸ ਦੇ ਦਿਲ ‘ਚ ਪਹਿਲੀ ਵਾਰ ਖੂਨਦਾਨ ਕਰਨ ਦੀ  ਖੁਸ਼ੀ ‘ਚ ਪਰ ਭਾਰ ਘੱਟ ਹੋਣ ਕਾਰਨ ਉਹ ਖੂਨਦਾਨ ਨਹੀਂ ਕਰ ਸਕੀ। ਆਪਣੇ ਜ਼ਜਬੇ ਨੂੰ ਕਾਇਮ ਰੱਖਦਿਆਂ ਅੰਕਿਤਾ ਇੰਸਾਂ ਨੇ ਆਖਿਆ ਕਿ ਉਹ ਭਾਰ ਪੂਰਾ ਹੋਣ ‘ਤੇ ਛੇਤੀ ਹੀ ਖੂਨਦਾਨ ਜ਼ਰੂਰ ਕਰੇਗੀ।
ਇਹ ਵੀ ਪੜ੍ਹੋ : 500 ਰੁਪਏ ਦੇ ਨੋਟ ਬਾਰੇ ਆਇਆ ਵੱਡਾ ਅਪਡੇਟ
ਸਮੁੰਦਰੀ ਫੌਜ ਕੋਲ 70 ਪਨਡੁੱਬੀਆਂ
ਵਾਸ਼ਿੰਗਟਨ:ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਖਿਲਾਫ਼ ਉੱਤਰੀ ਕੋਰੀਆ ਜ਼ਮੀਨ ਅਤੇ ਅਸਮਾਨ ‘ਤੇ ਹੀ ਯੁੱਧ ਦੀਆਂ ਤਿਆਰੀਆਂ ਨਹੀਂ ਕਰ ਰਿਹਾ ਹੈ, ਸਗੋਂ ਸਮੁੰਦਰ ‘ਚ ਵੀ ਉਸਦੀ ਸਮੁੰਦਰੀ ਫੌਜ ਸਰਗਰਮ ਹੈ ਅਮਰੀਕੀ ਸਮੁੰਦਰੀ ਫੌਜ ਨੇ ਹਾਲ ਹੀ ‘ਚ ਜਪਾਨ ਨੇੜੇ ਉੱਤਰੀ ਕੋਰੀਆਈ ਪਨਡੁੱਬੀ ਦੀ ਹਰਕਤ ਵੇਖੀ ਹੈ ਇਸ ਦੌਰਾਨ ਕੋਰੀਆਈ ਪਨਡੁੱਬੀ ਉਸਨੇ ਪਾਣੀ ਅੰਦਰ ਮਿਜ਼ਾਈਲ ਛੱਡਣ ਦਾ ਟੈਸਟ ਕੀਤਾ ਐਤਵਾਰ ਨੂੰ ਉੱਤਰੀ ਕੋਰੀਆ ਦੇ ਇੱਕ ਮਹੀਨੇ ਅੰਦਰ ਤੀਜੀ ਵਾਰ ਸਮੁੰਦਰ ‘ਚੋਂ ਮਿਜ਼ਾਈਲ ਛੱਡਣ ਦਾ ਪ੍ਰੀਖਣ ਕੀਤਾ ਉੱਤਰੀ ਕੋਰੀਆ ਦੀਆਂ ਦੋ ਪਨਡੁੱਬੀਆਂ ਜਪਾਨ ਦੀ ਜਲ ਸਰਹੱਦ ਨੇੜੇ ਵੇਖੀ ਗਈ ਹੈ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਦੀ ਸਮੁੰਦਰੀ ਫੌਜ ਕੋਲ 70 ਪਨਡੁੱਬੀਆਂ ਹਨ
ਇਨ੍ਹਾਂ ‘ਚੋਂ ਜ਼ਿਆਦਾਤਰ ਪੁਰਾਣੀਆਂ ਹਨ ਜੋ ਮਿਜ਼ਾਈਲ ਛੱਡਣ ‘ਚ ਸਮਰਥ ਨਹੀਂ ਹਨ ਪਰ ਇਹ ਸਾਰੇ ਮਿਲ ਕੇ ਯੁੱਧ ਦੀ ਸਥਿਤੀ ‘ਚ ਦੁਸ਼ਮਣ ਫੌਜ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ ਉੱਤਰੀ ਕੋਰੀਆ ਦੀ ਪਨਡੁੱਬੀਆਂ ‘ਤੇ ਅਮਰੀਕਾ 2010 ਤੋਂ ਨਜ਼ਰ ਰੱਖ ਰਿਹਾ ਹੈ ਉਦੋਂ ਇੱਕ ਪਨਡੁੱਬੀ ਨੇ ਤਾਰਪੀਡੋ ਹਮਲਾ ਕਰਕੇ ਦੱਖਣੀ ਕੋਰੀਆ ਦੇ ਸਮੁੰਦਰੀ ਫੌਜ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ
ਉੱਤਰੀ ਕੋਰੀਆ ਨੇ ਬੀਤੀ ਜੁਲਾਈ ਮਹੀਨੇ ‘ਚ ਦੋ ਵਾਰ ਅੰਤਰ ਮਹਾਂਦੀਪ ਬੈਲਿਸਿਟਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰਕੇ ਅਮਰੀਕਾ ‘ਤੇ ਦਬਾਅ ਵਧਾ ਰੱਖਿਆ ਹੈ ਪਨਡੁੱਬੀ ਨਾਲ ਮਿਜ਼ਾਈਲ ਹਮਲੇ ਦੇ ਪ੍ਰੀਖਣ ਤੋਂ ਬਾਅਦ ਜ਼ਾਹਿਰ ਤੌਰ ‘ਤੇ ਅਮਰੀਕਾ ਅਤੇ ਉਸਦੇ ਮਿੱਤਰ ਦੇਸ਼ਾਂ ਦੀ ਚਿੰਤਾ ਵਧ ਗਈ ਹੈ
ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੁਲਾਰੇ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਉੱਤਰੀ ਕੋਰੀਆ ਖਿਲਾਫ਼ ਹਰ ਤਰ੍ਹਾਂ ਦੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ
ਅਮਰੀਕੀ ਸਮੁੰਦਰੀ ਫੌਜ ਨੇ ਹਾਲ ਹੀ ‘ਚ ਜਪਾਨ ਨੇੜੇ ਉੱਤਰੀ ਕੋਰੀਆਈ ਪਨਡੁੱਬੀ ਦੀ ਹਰਕਤ ਵੇਖੀ ਹੈ ਇਸ ਦੌਰਾਨ ਕੋਰੀਆਈ ਪਨਡੁੱਬੀ ਉਸਨੇ ਪਾਣੀ ਅੰਦਰ ਮਿਜ਼ਾਈਲ ਛੱਡਣ ਦਾ ਟੈਸਟ ਕੀਤਾ ਐਤਵਾਰ ਨੂੰ ਉੱਤਰੀ ਕੋਰੀਆ ਦੇ ਇੱਕ ਮਹੀਨੇ ਅੰਦਰ ਤੀਜੀ ਵਾਰ ਸਮੁੰਦਰ ‘ਚੋਂ ਮਿਜ਼ਾਈਲ ਛੱਡਣ ਦਾ ਪ੍ਰੀਖਣ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।