Nota - Sach Kahoon Punjabi
NOTA: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਨੋਟਾ ਨੇ ਹਰਾਇਆ ਸਰਪੰਚ
ਨੋਟਾ ਨੂੰ 115 ਵੋਟਾਂ ਪਈਆਂ, ਸਰਪੰਚੀ ਦੇ ਉਮੀਦਵਾਰ ਨੂੰ 105 ਵੋਟਾਂ
NOTA: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਸਨਗੜ੍ਹ ਦੇ ਵਸਨੀਕਾਂ ਵੱਲੋਂ ਨਵਾਂ ਇਤਿਹਾਸ ਸਿਰਜ਼ਿਆ ਗਿਆ ਹੈ। ਬਿਸਨਗੜ੍ਹ ਦੇ ਲੋਕਾਂ ਨੇ ਨੋਟਾ ਨੂੰ ਜਿਤਾਇਆ ਹੈ, ਜਦਕਿ ਸਰਪੰਚੀ ਦੇ ਉਮੀਦਵਾਰ ਨੂੰ ਇਸ ਤੋਂ ਘੱਟ ਵੋਟਾਂ ਪਈਆਂ ਹਨ। ਨੋਟਾ ਨੂੰ ਵੱਧ ਵੋਟਾਂ ਪੈਣ ਕਾਰਨ ਇਹ ਪਿੰਡ ਪੰਜਾਬ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਧਰ ਪਿੰਡ ਦੇ ਲੋਕਾਂ ਦੀ ਮੰਗ ਹੈ ਇੱਥੇ ਦੁਬਾਰਾ ਵੋਟਿੰਗ ਕਰਵਾਈ ਜਾਵੇ ਕਿਉਂਕਿ ਸਰਪੰਚ ਨੋਟਾ ਤੋਂ ਹਾਰ ਗਿਆ ਹੈ।
ਇਹ ਵੀ ਪੜ੍ਹੋ: Supreme Court: ਵਧਦੇ ਹਵਾ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ, ਹਰਿਆਣਾ-ਪੰਜਾਬ ਦੇ ਮੁੱਖ ਸਕੱਤਰ ਤਲਬ
ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਬਲਾਕ ਭੁੱਨਰਹੇੜੀ ਦਾ ਪਿੰਡ ਬਿਸਨਗੜ੍ਹ ਜੋ ਜਨਰਲ ਮਹਿਲਾਵਾਂ ਲਈ ਰਾਖਵਾਂ ਸੀ। ਇਸ ਪਿੰਡ ਅੰਦਰ 330 ਦੇ ਲਗਭਗ ਵੋਟਾਂ ਹਨ। ਬੀਤੇ ਕੱਲ੍ਹ ਹੋਈ ਚੋਣ ਦੌਰਾਨ 230 ਦੇ ਲਗਭਗ ਵੋਟਾਂ ਪੋਲ ਹੋਈਆਂ ਹਨ। ਇਸ ਪਿੰਡ ’ਚ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਸਰਪੰਚੀ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਦੇਰ ਰਾਤ ਆਏ ਚੋਣ ਨਤੀਜ਼ਿਆਂ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਲੋਕਾਂ ਵੱਲੋਂ 115 ਵੋਟਾਂ ਨੋਟਾ ਨੂੰ ਪਾਈਆਂ ਜਦਕਿ ਸਰਪੰਚੀ ਦੇ ਉਮੀਦਵਾਰ ਮਨਦੀਪ ਕੌਰ ਨੂੰ 105 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਮਨਜੀਤ ਕੌਰ ਨੂੰ 3 ਵੋਟਾਂ ਹਾਸਲ ਹੋਈਆਂ। ਇਸ ਪਿੰਡ ਦੇ ਲੋਕਾਂ ਵੱਲੋਂ ਨੋਟਾ ਨੂੰ ਵੋਟਾਂ ਪਾ ਕੇ ਆਪਣਾ ਗੁੱਸਾ ਕੱਢਿਆ ਗਿਆ ਹੈ।
ਬਿਸ਼ਨਗੜ੍ਹ ਦੇ ਲੋਕਾਂ ਨੇ ਸਰਕਾਰੀ ਧੱਕੇ ਦਾ ਜਵਾਬ ਨੋਟਾ ਨਾਲ ਦਿੱਤਾ: ਅਮਰਜੀਤ ਸਿੰਘ
ਪਿੰਡ ਬਿਸ਼ਨਗੜ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੋਸ਼ ਲਾਇਆ ਕਿ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਪੰਚੀ ਦੇ ਉਮੀਦਵਾਰ ਉਸ ਦੀ ਨੂੰਹ ਸੁਮਨਜੀਤ ਕੌਰ ਅਤੇ ਪੁੱਤਰੀ ਸੁੰਦਰਜੀਤ ਕੌਰ ਸਮੇਤ ਰਿੰਪੀ ਪਤਨੀ ਅਵਤਾਰ ਸਿੰਘ ਦੇ ਧੱਕੇ ਨਾਲ ਕਾਗਜ਼ ਰੱਦ ਕਰਵਾ ਦਿੱਤੇ ਸਨ। ਇਸ ਦੇ ਰੋਸ ਵਜੋਂ ਹੀ ਪਿੰਡ ਬਿਸਨਗੜ ਦੇ ਲੋਕਾਂ ਨੇ ਸਰਕਾਰੀ ਜਬਰ ਦਾ ਜਵਾਬ ਨੋਟਾ ਨਾਲ ਦਿੱਤਾ ਹੈ। NOTA
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਅੰਦਰ ਪਰਚੇ ਛਪਵਾ ਦੇ ਲੋਕਾਂ ਨੂੰ ਨੋਟਾ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ, ਕਿਉਂਕਿ ਇਹ ਉਮੀਦਵਾਰ ਉਨ੍ਹਾਂ ਨੂੰ ਪ੍ਰਵਾਨ ਨਹੀਂ ਸਨ। ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੰਚ ਰਾਜਵੀਰ ਸਿੰਘ ਅਤੇ ਅਵਤਾਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ ਜਦਕਿ ਸਖਤ ਮੁਕਾਬਲੇ ਦੌਰਾਨ ਰਵੀ ਸਿੰਘ ਨੇ ਸੱਤਾਧਾਰੀ ਪੰਚ ਕਮਲੇਸ਼ ਕੌਰ ਨੂੰ ਹਰਾਇਆ। ਉਨ੍ਹਾਂ ਕਿਹਾ ਕਿ ਸਾਡੇ ਤਿੰਨ ਸਰਪੰਚੀ ਦੇ ਉਮੀਦਵਾਰਾਂ ਤੇ ਸਾਮਲਾਤ ਜਮੀਨ ਦਾ ਨਾਜਾਇਜ਼ ਕਬਜਾ ਦੱਸ ਕੇ ਝੂਠਾ ਦੋਸ ਲਗਾ ਕੇ ਕਾਗਜ਼ ਰੱਦ ਕਰਵਾ ਦਿੱਤੇ ਸਨ, ਜਦਕਿ ਸੁਮਨਜੀਤ ਕੌਰ, ਸੁੰਦਰਜੀਤ ਕੌਰ ਤੇ ਰਿੰਪੀ ਕੋਲ ਕੋਈ ਵੀ ਨਾਜਾਇਜ਼ ਕਬਜ਼ਾ ਨਹੀ ਹੈ। ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਨੂੰ ਅਪੀਲ ਕੀਤੀ ਹੈ ਕਿ ਪਿੰਡ ਬਿਸਨਗੜ ਵਿਖੇ ਦੁਬਾਰਾ ਪੰਚਾਇਤੀ ਦੀ ਚੋਣ ਕਰਵਾਈ ਜਾਵੇ।
ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ: ਆਰਓ
ਇਸ ਸਬੰਧੀ ਜਦੋਂ ਰਿਟਰਨਿੰਗ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸਟੀ ਕਰਦਿਆਂ ਆਖਿਆ ਕਿ ਇੱਥੇ ਨੋਟਾਂ ਨੂੰ ਵੱਧ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਬੰਧਿਤ ਐਸਡੀਐਮ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਗਾਈਡਲਾਇਨ ਅਨੁਸਾਰ ਪੰਚਾਇਤੀ ਵੋਟਾਂ ਵਿੱਚ ਵੱਧ ਵੋਟਾਂ ਵਾਲਾ ਉਮੀਦਵਾਰ ਸਰਪੰਚ ਹੁੰਦਾ ਹੈ। ਇਸ ਲਈ ਉਨ੍ਹਾਂ ਵੱਲੋਂ ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਅੰਦਰ ਨੋਟਾਂ ਨੂੰ ਵੱਧ ਵੋਟਾਂ ਪੈਣ ਦਾ ਜਿਕਰ ਨਹੀਂ ਹੈ। NOTA ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੀ ਐਸਡੀਐਮ ਮਨਜੀਤ ਕੌਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਸੁਪਰੀਮ ਨੇ ਕਾਂਗਰਸ ਨੂੰ ਦਿੱਤਾ ਝਟਕਾ
ਰਾਜ ਸਭਾ ਚੋਣਾਂ ‘ਚ ‘ਨੋਟਾ’ ‘ਤੇ ਰੋਕ ਨਹੀਂ
ਨਵੀਂ ਦਿੱਲੀ: ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਵਿੱਚ ਨੋਟਾ (ਇਸ ਵਿੱਚੋਂ ਕੋਈ ਨਹੀਂ) ਦੀ ਵਰਤੋਂ ਰੋਕਣ ਲਈ ਸੁਪਰੀਮ  ਕੋਰਟ ਤੋਂ ਕਾਂਗਰਸ ਨੂੰ ਵੀਰਵਾਰ ਨੂੰ ਝਟਕਾ ਲੱਗਿਆ ਹੈ। ਅਦਾਲਤ ਨੇ 8 ਅਗਸਤ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ ‘ਨੋਟਾ’ ਦੀ ਵਰਤੋਂ ਨਾ ਕੀਤੇ ਜਾਣ ਦੀ ਕਾਂਗਰਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ।
ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਗੁਜਰਾਤ ਕਾਂਗਰਸ ਦੀ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਇੱਕ ਸੰਵਿਧਾਨਿਕ ਮੁੱਦਾ ਹੇ, ਜਿਸ ‘ਤੇ ਬਹਿਸ ਜ਼ਰੂਰੀ ਹੈ। ਅਦਾਲਤ ਨੇ ਚੋਣ ਕਮਿਸ਼ਨ ਨੂੰ ਕਾਂਗਰਸ ਦੀ ਅਰਜ਼ੀ ‘ਤੇ ਦੋ ਹਫ਼ਤਿਆਂ ਵਿੱਚ ਜਵਾਬ ਦੇਣ ਲਈ ਕਿਹਾ ਅਤ ਹੁਣ 18 ਸਤੰਬਰ ਨੂੰ ਇਸ ‘ਤੇ ਵਿਸਥਾਰ ਨਾਲ ਸੁਣਵਾਈ ਕਰੇਗੀ। ਕਾਂਗਰਸ ਵੱਲੋਂ ਵਕੀਲ ਕਪਿਲ ਸਿੱਬਲ ਨੇ ਦਲੀਲ ਦਿੱਤੀ ਕਿ ਪਹਿਲੀ ਵਾਰ ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ ਚਾਰ ਉਮੀਦਵਾਰ ਖੜ੍ਹੇ ਹਨ। ਸਿੱਬਲ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਟੱਕਰ ਬਹੁਤ ਸਖ਼ਤ ਹੈ ਅਤੇ ਨੋਟਾ ਦਾ ਬਦਲ ਬੰਦ ਨਹੀਂ ਕੀਤਾ ਗਿਆ ਤਾਂ ਗੁਜਰਾਤ ਚੋਣਾਂ ਵਿੱਚ ਇਹ ਭ੍ਰਿਸ਼ਟਾਚਾਰ ਦਾ ਸਬੱਬ ਬਣ ਸਕਦਾ ਹੈ।
ਸੁਪਰੀਮ ਕੋਰਟ ਨੇ ਇਸ ਅਰਜ਼ੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਰਾਜ ਸਭਾ ਚੋਣਾਂ ਵਿੱਚ ਨੋਟਾ ਦੀ ਵਰਤੋਂ ਨਾਲ ਸਬੰਧਿਤ ਨੋਟੀਫਿਕੇਸ਼ਨ ਕਾਫ਼ੀ ਸਮੇਂ ਪਹਿਲਾਂ 2014 ਵਿੱਚ ਹੀ ਜਾਰੀ ਕਰ ਚੁੱਕਿਆ ਸੀ। ਅਜਿਹੇ ਵਿੱਚਕਾਂਗਰਸ ਨੂੰ ਇਸ ਦੀਆਂ ਕਮੀਆਂ ਇਸ ਸਮੇਂ ਕਿਉਂ ਨਜ਼ਰ ਆ ਰਹੀਆਂ ਹਨ। ਅਦਾਲਤ ਨੇ ਸਿੱਬਲ ਨੂੰ ਕਿਹਾ ਕਿ ਜਨਵਰੀ 2014 ਵੱਚ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਉਸ ਤੋਂ ਬਾਅਦ ਰਾਜ ਸਭਾ ਦੀਆਂ ਕਈ ਸੀਟਾਂ ਲਈ ਚੋਣਾਂ ਹੋ ਚੁੱਕੀਆਂ ਹਨ। ਉਸ ਸਮੇਂ ਤੋਂ ਹੁਣ ਤੱਕ ਤੁਸੀਂ ਕਿੱਥੇ ਸੀ। ਹੁਣ ਇਹ ਤੁਹਾਡੇ ਪੱਖ ਵਿੱਚ ਨਹੀਂ ਹੈ, ਹੁਣ ਇਸ ਨੂੰ ਕਿਉਂ ਚੁਣੌਤੀ ਦੇ ਰਹੇ ਹੋ?
ਕੀ ਹੈ ਮਾਮਲਾ:
8 ਅਗਸਤ ਨੂੰ ਗੁਜਰਾਤ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ ਚੋਣਾਂ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਸਿਮਰਤੀ ਇਰਾਨੀ ਅਤੇ ਕਾਂਗਰਸ ਛੱੜ ਕੇ ਆਏ ਵਿਧਾਇਕ ਬਲਵੰਤ ਸਿੰਘ ਰਾਜਪੂਤ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਕਾਂਗਰਸ ਵੱਲੋਂ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਮ?ਦਾਨ ਵਿੱਚ ਹਨ। ਕਾਂਗਰਸ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਪਾਰਟੀ ਦੇ ਕਈ ਵਿਧਾਇਕਾਂ ਨੇ ਅਸਤੀਫ਼ਾ ਦਿੱਤਾ। ਕਾਂਗਰਸ ਨੇ ਭਾਜਪਾ ‘ਤੇ ਵਿਧਾਇਕਾਂ ਦੀ ਖਰੀਦੋ-ਫਰੋਖਤ ਦਾ ਦੋਸ਼ ਲਾਉਂਦੇ ਹੋਏ ਪਾਰਟੀ ਵਿੱਚ ਹੋਣ ਟੁੱਟ ਤੋਂ ਬਚਣ ਲਈ ਵਿਧਾਇਕਾਂ ਨੂੰ ਬੰਗਲੌਰ ਦੇ ਇੱਕ ਰਿਜ਼ੋਰਟ ਵਿੱਚ ਲਿਜਾਇਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਦੀ ਪਟੀਸ਼ਨ ‘ਤੇ ਰਾਜੀ ਹੋਈ ਸੁਪਰੀਮ ਕੋਰਟ
ਨਵੀਂ ਦਿੱਲੀ: ਸੁਪਰੀਮ ਕੋਰਟ ਗੁਜਰਾਤ ਕਾਂਗਰਸ ਵੱਲੋਂ ਦਾਖਲ ਉਸ ਪਟੀਸ਼ਨ ‘ਤੇ ਸੁਣਵਾਈ ਲਈ ਰਾਜ਼ੀ ਹੋ ਗਈ ਹੈ, ਜਿਸ ‘ਚ ਸੂਬੇ ‘ਚ ਆਉਂਦੀਆਂ ਰਾਜ ਸਭਾ ਚੋਣਾਂ ਦੌਰਾਨ ਨੋਟਾ ਦੇ ਬਦਲ ਦੀ ਵਰਤੋਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ
ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਇਸ ਮਾਮਲੇ ਨੂੰ ਅਦਾਲਤ ਸਾਹਮਣੇ ਰੱਖੇ ਜਾਣ ‘ਤੇ ਅਤੇ ਇਸ ‘ਤੇ ਛੇਤੀ ਸੁਣਵਾਈ ਦੀ ਮੰਗ ਕੀਤੇ ਜਾਣ ‘ਤੇ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਇਸ ਪਟੀਸ਼ਨ ‘ਤੇ ਸੁਣਵਾਈ ਲਈ ਤਿਆਰ ਹੋ ਗਈ ਸਿੱਬਲ ਨੇ ਹਾਈਕੋਰਟ ਨੂੰ ਕਿਹਾ ਕਿ ਸੰਵਿਧਾਨ ‘ਚ ਨੋਟਾ ਸਬੰਧੀ ਕੋਈ ਵੈਧਾਨਿਕ ਹੱਲ ਨਹੀਂ ਹੈ
ਸਰਕਾਰੀ ਅਧਿਕਾਰੀਆਂ ਅਨੁਸਾਰ 2013 ‘ਚ ਸੁਪਰੀਮ ਕੋਰਟ ਵੱਲੋਂ ਈਵੀਐਮ ‘ਚ ਨੋਟਾ ਦੇ ਬਦਲ ਨੂੰ ਜ਼ਰੂਰੀ ਬਣਾਉਣ ਤੋਂ ਬਾਅਦ ਰਾਜ ਸਭਾ ਚੋਣਾਂ ‘ਚ ਨੋਟਾ ਦੀ ਵਰਤੋਂ ਦੇ ਨਿਰਦੇਸ਼ਾਂ ਨੂੰ ਜਨਵਰੀ 2014 ‘ਚ ਲਾਗੂ ਕੀਤਾ ਗਿਆ ਸੀ ਅੱਠ ਅਗਸਤ ਨੂੰ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਹੋਣ ਵਾਲੀਆਂ ਚੋਣਾਂ ‘ਚ ਚਾਰ ਉਮੀਦਵਾਰ ਮੈਦਾਨ ‘ਚ ਹਨ
ਚੋਣ ਕਮਿਸ਼ਨ ਦੇ ਨਿਯਮ ਕਹਿੰਦੇ ਹਨ ਕਿ ਜੇਕਰ ਵਿਧਾਇਕ ਪਾਰਟੀ ਦੇ ਨਿਰਦੇਸ਼ ਦੀ ਉਲੰਘਣ ਕਰਕੇ ਕਿਸੇ ਹੋਰ ਦੇ ਪੱਖ ‘ਚ ਵੋਟ ਪਾਉਂਦਾ ਹੈ ਤਾਂ ਨੋਟਾ ਦੀ ਵਰਤੋਂ ਕਰਦਾ ਹੈ ਤਾਂ ਉਸ ਵਿਧਾਇਕ ਵਜੋਂ ਅਯੋਗ ਨਹੀਂ ਕਰਾਰ ਦਿੱਤਾ ਜਾ ਸਕਦਾ ਪਰ ਪਾਰਟੀ ਉਸਨੂੰ ਕੱਢਣ ਸਮੇਤ ਅਨੁਸ਼ਾਸਨਾਤਮਕ ਕਾਰਵਾਈ ਕਰਨ ਲਈ ਅਜ਼ਾਦ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।