Wayanad - Sach Kahoon Punjabi

Priyanka Gandhi: ਪ੍ਰਿਅੰਕਾ ਨੇ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਕੀਤੀ ਦਾਖਲ
ਕਿਹਾ, ਅਜਿਹਾ ਪਹਿਲੀ ਵਾਰ ਹੋਇਆ ਹੈ।’ ਮੈਂ ਆਪਣੇ ਲਈ ਪ੍ਰਚਾਰ ਕਰ ਰਹੀ ਹਾਂ  Priyanka Gandhi

ਵਾਇਨਾਡ (ਏਜੰਸੀ)। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ (Priyanka Gandhi) ਨੇ ਬੁੱਧਵਾਰ ਨੂੰ 13 ਨਵੰਬਰ ਨੂੰ ਹੋਣ ਵਾਲੀ ਵਾਇਨਾਡ ਲੋਕ ਸਭਾ ਉਪ ਚੋਣ ਲਈ ਨਾਮਜ਼ਦਗੀ ਦਾਖਲ ਕੀਤੀ। ਸ੍ਰੀਮਤੀ ਵਾਡਰਾ ਨੇ ਕਲੈਕਟਰ ਦਫ਼ਤਰ ਵਿਖੇ ਜ਼ਿਲ੍ਹਾ ਕੁਲੈਕਟਰ ਡੀ.ਆਰ. ਮੇਘਾਸ਼੍ਰੀ ਅੱਗੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਹ ਦੁਪਹਿਰ 12 ਵਜੇ ਦੇ ਕਰੀਬ ਕਲੈਕਟੋਰੇਟ ਪਹੁੰਚੀ ਅਤੇ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਕਰੀਬ 35 ਮਿੰਟ ਲੱਗੇ।

ਇਹ ਵੀ ਪੜ੍ਹੋ: Punjab Government: ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਫਿਰ ਪਾਈ ਝਾੜ, ਜਾਣੋ ਕੀ ਹੈ ਮਾਮਲਾ

ਨਾਮਜ਼ਦਗੀ ਭਰਨ ਸਮੇਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ, ਰਾਜ ਸਭਾ ਮੈਂਬਰ ਅਤੇ ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਏਆਈਸੀਸੀ ਦੇ ਸੰਗਠਨ ਸਕੱਤਰ ਕੇਸੀ ਵੇਣੂਗੋਪਾਲ ਵੀ ਉਨ੍ਹਾਂ ਦੇ ਨਾਲ ਸਨ। ਬਾਅਦ ਵਿੱਚ, ਸ਼੍ਰੀਮਤੀ ਵਾਡਰਾ ਦੇ ਪਤੀ ਰਾਬਰਟ ਵਾਡਰਾ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੇ ਸੂਬਾ ਪ੍ਰਧਾਨ ਪਨਾਕੜ ਸ਼ਿਹਾਬਲੀ ਥੰਗਲ ਵੀ ਉਨ੍ਹਾਂ ਦੇ ਨਾਲ ਕਲੈਕਟਰੇਟ ਪਹੁੰਚੇ।

ਸੋਨੀਆ ਗਾਂਧੀ ਅਤੇ ਸ਼੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ ਮੰਗਲਵਾਰ ਨੂੰ ਵਾਇਨਾਡ ਪਹੁੰਚੇ ਸਨ, ਜਦੋਂ ਕਿ ਖੜਗੇ ਅਤੇ ਰਾਹੁਲ ਗਾਂਧੀ ਅੱਜ ਸਵੇਰੇ ਇੱਥੇ ਪਹੁੰਚੇ ਸਨ। ਨਾਮਜ਼ਦਗੀ ਭਰਨ ਤੋਂ ਪਹਿਲਾਂ ਸਵੇਰੇ 10.30 ਵਜੇ ਕਲਪੇਟਾ ਨਵੇਂ ਬੱਸ ਸਟੈਂਡ ਤੋਂ ਕਲਪੇਟਾ ਤੱਕ ਰੋਡ ਸ਼ੋਅ ਸ਼ੁਰੂ ਹੋਇਆ। ਕਰੀਬ ਤਿੰਨ ਘੰਟੇ ਤੱਕ ਚੱਲੇ 1.5 ਕਿਲੋਮੀਟਰ ਲੰਬੇ ਵਿਸ਼ਾਲ ਰੋਡ ਸ਼ੋਅ ਵਿੱਚ ਸਾਰੇ ਪ੍ਰਮੁੱਖ ਕਾਂਗਰਸੀ ਆਗੂਆਂ ਨੇ ਹਿੱਸਾ ਲਿਆ। ਰੋਡ ਸ਼ੋਅ ਦੌਰਾਨ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂਡੀਐਫ) ਦੇ ਹਜ਼ਾਰਾਂ ਵਰਕਰਾਂ ਅਤੇ ਔਰਤਾਂ ਅਤੇ ਬੱਚਿਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਪਾਰਟੀ ਦੇ ਝੰਡੇ, ਸੜਕ ਦੇ ਦੋਵੇਂ ਪਾਸੇ ਲੋਕ ਢੋਲ ਅਤੇ ਤਖ਼ਤੀਆਂ ਲੈ ਕੇ ਆਪਣੇ ਚਹੇਤੇ ਆਗੂਆਂ ਨੂੰ ਦੇਖਣ ਲਈ ਇਕੱਠੇ ਹੋ ਗਏ। Priyanka Gandhi

ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਕਲਪੇਟਾ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਵਾਡਰਾ ਨੇ ਕਿਹਾ, ‘ਮੈਂ 1989 ਤੋਂ ਪਿਛਲੇ 35 ਸਾਲਾਂ ਤੋਂ ਆਪਣੇ ਪਿਤਾ ਰਾਜੀਵ ਗਾਂਧੀ, ਮਾਂ ਸੋਨੀਆ ਗਾਂਧੀ ਅਤੇ ਭਰਾ ਰਾਹੁਲ ਗਾਂਧੀ ਲਈ ਪ੍ਰਚਾਰ ਕੀਤਾ ਹੈ, ਪਰ ਅਜਿਹਾ ਪਹਿਲੀ ਵਾਰ ਹੋਇਆ ਹੈ।’ ਮੈਂ ਆਪਣੇ ਲਈ ਪ੍ਰਚਾਰ ਕਰ ਰਹੀ ਹਾਂ।

Wayanad Landslide: ਵਾਇਨਾਡ ਤ੍ਰਾਸਦੀ ਤੋਂ ਸਬਕ ਲੈਣ ਦੀ ਲੋੜ
Wayanad Landslide: ਕੇਰਲ ਦੇ ਵਾਇਨਾਡ ’ਚ ਜ਼ਮੀਨ ਖਿਸਕਣ ਨਾਲ ਤਬਾਹੀ ਮੱਚ ਗਈ ਹਾਦਸੇ ’ਚ ਹੁਣ ਤੱਕ 300 ਦੇ ਲਗਭਗ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਹਜ਼ਾਰਾਂ ਲੋਕ ਜਖ਼ਮੀ ਹੋ ਗਏ ਤੇ ਮਲਬੇ ’ਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ ਇਸ ਆਫਤ ਨੇ 11 ਸਾਲ ਪਹਿਲਾਂ ਆਈ ਕੇਦਾਰਨਾਥ ਤ੍ਰਾਸਦੀ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ ਜੋ ਰਾਤ ਨੂੰ ਸੁੱਤਾ ਸੀ, ਉਸ ਨੂੰ ਉੱਠਣ ਦਾ ਮੌਕਾ ਵੀ ਨਹੀਂ ਮਿਲਿਆ ਚਾਰੇ ਪਾਸੇ ਬਰਬਾਦੀ ਨੇ ਇਨ੍ਹਾਂ ਪਿੰਡਾਂ ਦੀ ਖੂਬਸੂਰਤੀ ’ਚੋਂ ਉਪਜੀ ਵੱਡੀ ਮਨੁੱਖੀ ਤ੍ਰਾਸਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਕੁਦਰਤੀ ਗੁੱਸੇ ਨੂੰ ਵਧਾਉਣ ’ਚ ਮਨੁੱਖੀ ਦਖਲਅੰਦਾਜ਼ੀ ਦੀ ਵੀ ਵੱਡੀ ਭੂਮਿਕਾ ਰਹੀ ਹੈ।

ਜ਼ਮੀਨ ਖਿਸਕਣ ਤੇ ਉਸ ਤੋਂ ਬਾਅਦ ਤੇਜ਼ ਬਰਸਾਤ ਤੋਂ ਰਾਹਤ ਤੇ ਬਚਾਅ ਕਾਰਜਾਂ ’ਚ ਰੁਕਾਵਟ ਆਉਣ ਨਾਲ ਫਿਰ ਸਪੱਸ਼ਟ ਹੋਇਆ ਹੈ ਕਿ ਕੁਦਰਤ ਦੇ ਗੁੱਸੇ ਸਾਹਮਣੇ ਅੱਜ ਵੀ ਤਮਾਮ ਮਨੁੱਖੀ ਪ੍ਰਬੰਧ ਬੌਣੇ ਸਾਬਤ ਹੁੰਦੇ ਹਨ ਵਿਗਿਆਨੀ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਭਾਰਤ ਦੇ ਪੱਛਮੀ ਕੰਢੇ ’ਤੇ ਬਰਸਾਤ ਦਾ ਪੈਟਰਨ ਬਦਲਦਾ ਜਾ ਰਿਹਾ ਹੈ ਵਜ੍ਹਾ ਵੀ ਦੱਖਣ-ਪੂਰਬ ਅਰਬ ਸਾਗਰ ਦੇ ਗਰਮ ਹੋਣ ਦੀ ਦੱਸੀ ਜਾ ਰਹੀ ਹੈ ਮੰਗਲਵਾਰ ਨੂੰ ਕੇਰਲ ਜਿਲ੍ਹੇ ਦੇ ਵਾਇਨਾਡ ’ਚ ਆਪਣੇ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਗੁੱਸੇ ਹੋਈ ਕੁਦਰਤ ਭਿਆਨਕ ਰੂਪ ’ਚ ਸਾਹਮਣੇ ਆ ਗਈ ਕੁਦਰਤ ਦੇ ਇਸ ਰੂਪ ਨੇ ਕੇਰਲ ਦੀ ਹਰਿਆਲੀ ਨਾਲ ਲਬਰੇਜ਼ ਉਨ੍ਹਾਂ ਤਮਾਮ ਤਸਵੀਰਾਂ ਨੂੰ ਮਲੀਆਮੇਟ ਕਰ ਦਿੱਤਾ ਜਿਨ੍ਹਾਂ ਜ਼ਰੀਏ ਕੇਰਲ ਨੂੰ ਸਭ ਤੋਂ ਜਿਆਦਾ ਖੁਸ਼ਹਾਲ ਜੈਵ ਵਿਭਿੰਨਤਾ ਵਾਲ ਸੂਬੇ ਦੇ ਰੂਪ ’ਚ ਜਾਣਿਆ ਜਾਂਦਾ ਹੈ।

Read This : Rule Change: EPFO ​​ਦੇ 7 ਕਰੋੜ ਖ਼ਪਤਕਾਰਾਂ ਲਈ ਵੱਡਾ ਅਪਡੇਟ, PF ਖਾਤੇ ਦੇ ਨਿਯਮ ਬਦਲੇ

ਪਿਛਲੇ ਕੁਝ ਸਾਲਾਂ ’ਚ ਕੀਤੇ ਗਏ ਸਰਵੇ ਦੱਸਦੇ ਹਨ ਕਿ ਜਲਵਾਯੂ ਬਦਲਾਅ ਤੇ ਜੰਗਲੀ ਖੇਤਰ ਦਾ ਨੁਕਸਾਨ ਵਾਇਨਾਡ ’ਚ ਜ਼ਮੀਨ ਖਿਸਕਣ ਦੇ ਦੋ ਸਭ ਤੋਂ ਮਹੱਤਵਪੂਰਨ ਕਾਰਨ ਹਨ ਰਾਸ਼ਟਰੀ ਸੁਦੂਰ ਸੰਵੇਦਨ ਕੇਂਦਰ, ਭਾਰਤੀ ਪੁਲਾੜ ਖੋਜ ਸੰਗਠਨ ਦੇ ਬੀਤੇ ਸਾਲ ਜਾਰੀ ਜ਼ਮੀਨ ਖਿਸਕਣ ਐਟਲਸ ਮੁਤਾਬਿਕ, ਭਾਰਤ ਦੇ 30 ਸਭ ਤੋਂ ਜ਼ਿਆਦਾ ਜ਼ਮੀਨ ਧਸਣ ਦੀਆਂ ਘਟਨਾਵਾਂ ਸੰਭਾਵਿਤ ਜਿਲ੍ਹੇ ’ਚੋਂ ਕੇਰਲ ’ਚ ਹੀ ਸਨ, ਅਤੇ ਵਾਇਨਾਡ ਇਨ੍ਹਾਂ ’ਚ 13ਵੇਂ ਸਥਾਨ ’ਤੇ ਸੀ ਇਸ ’ਚ ਇਹ ਵੀ ਕਿਹਾ ਗਿਆ ਸੀ ਕਿ ਪੱਛਮੀ ਘਾਟ ਅਤੇ ਤਾਮਿਲਨਾਡੂ, ਕੇਰਲ, ਕਰਨਾਟਕ, ਗੋਆ ਤੇ ਮਹਾਂਰਾਸ਼ਟਰ ਦੀਆਂ ਕੋਂਕਣ ਪਹਾੜੀਆਂ ਦਾ 90 ਹਜ਼ਾਰ ਵਰਗ ਕਿਲੋਮੀਟਰ ਖੇਤਰ ਜ਼ਮੀਨ ਧਸਣ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਹੈ ਦੂਜੇ ਪਾਸੇ। Wayanad Landslide

1950 ਤੋਂ 2018 ਵਿਚਕਾਰ ਜਿਲ੍ਹੇ ’ਚ 62 ਫੀਸਦੀ ਜੰਗਲ ਗਾਇਬ

ਵਾਇਨਾਡ ’ਚ ਘਟਦੇ ਜੰਗਲੀ ਖੇਤਰ ਤੇ 2022 ਦੇ ਇੱਕ ਸਰਵੇ ਤੋਂ ਪਤਾ ਲੱਗਦਾ ਹੈ ਕਿ 1950 ਤੋਂ 2018 ਵਿਚਕਾਰ ਜਿਲ੍ਹੇ ’ਚ 62 ਫੀਸਦੀ ਜੰਗਲ ਗਾਇਬ ਹੋ ਗਏ, ਜਦੋਂ ਕਿ ਬਾਗ (ਪਲਾਂਟੇਸ਼ਨ) ਖੇਤਰ ’ਚ ਲਗਭਗ, 1800 ਫੀਸਦੀ ਦਾ ਵਾਧਾ ਹੋਇਆ ਜਾਹਿਰ ਹੈ ਕਿ ਜੰਗਲਾਂ ਦੀ ਕਟਾਈ ਨਾਲ ਜ਼ਮੀਨ ਕਮਜ਼ੋਰ ਹੋ ਗਈ ਹੈ ਜੋ ਤੇਜ਼ ਬਰਸਾਤ ’ਚ ਵਾਰ-ਵਾਰ ਜ਼ਮੀਨ ਧਸਣ ਦੀ ਵਜ੍ਹਾ ਬਣਦਾ ਹੈ ਵਾਤਾਵਰਨ ਬਦਲਾਅ ਨੇ ਵੀ ਬਰਸਾਤ ਦੀ ਸਥਿਤੀ ਤੇ ਜ਼ਮੀਨ ਧਸਣ ਦੀ ਤੀਬਰਤਾ ਨੂੰ ਵਧਾਇਆ ਹੈ ਇੱਕ ਖੋਜ ’ਚ ਕਿਹਾ ਗਿਆ ਹੈ ਕਿ ਜੋ ਵਾਇਨਾਡ ਸਾਲ ਭਰ ਬੂੰਦਾਬਾਦੀ ਤੇ ਮਾਨਸੂਨ ਦੀ ਬਰਸਾਤ ਵਾਲਾ ਠੰਢਾ, ਨਮ ਵਾਤਾਵਰਨ ਵਾਲਾ ਇਲਾਕਾ ਹੁੰਦਾ ਸੀ, ਵਾਤਾਵਰਨ ਬਦਲਾਅ ਕਾਰਨ ਹੁਣ ਸੁੱਕਾ, ਗਰਮ, ਪਰ ਮਾਨਸੂਨ ਦੌਰਾਨ ਭਾਰੀ, ਤੇਜ਼ ਬਰਸਾਤ ਵਾਲਾ ਖੇਤਰ ਬਣ ਗਿਆ ਹੈ। Wayanad Landslide

ਇਸ ਬਦਲਾਅ ਨਾਲ ਜ਼ਮੀਨ ਧਸਣ ਦਾ ਜੋਖ਼ਿਮ ਵਧਿਆ

ਇਸ ਬਦਲਾਅ ਨਾਲ ਜ਼ਮੀਨ ਧਸਣ ਦਾ ਜੋਖ਼ਿਮ ਵਧਿਆ ਹੈ ਪਹਿਲੀ ਨਿਗ੍ਹਾ ’ਚ ਇਸ ਤਬਾਹੀ ਨੂੰ ਇੱਕ ਕੁਦਰਤੀ ਆਫਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ, ਪਰ ਵਾਤਾਵਰਨ ਬਦਲਾਅ, ਵਾਤਾਵਰਨ ਦੀ ਦ੍ਰਿਸ਼ਟੀ ਨਾਲ ਸੰਵੇਦਨਸ਼ੀਲ ਇਲਾਕੇ ਅਤੇ ਜੰਗਲੀ ਖੇਤਰ ਨੂੰ ਲਗਾਤਾਰ ਹੋਏ ਨੁਕਸਾਨ ਵਰਗੇ ਕਾਰਨਾਂ ਦੇ ਪ੍ਰਭਾਵ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਜ਼ਿਕਰਯੋਗ ਹੈ ਕਿ ਬੀਤੇ ਸਾਲ ਭਾਰਤੀ ਪੁਲਾੜ ਖੋਜ ਸੰਗਠਨ ਦੇ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਜਾਰੀ ਜ਼ਮੀਨ ਧਸਣ ਦੇ ਮੈਪ ਅਨੁਸਾਰ ਭਾਰਤ ਦੇ ਜ਼ਮੀਨ ਖਿਸਕਣ ਦੀ ਨਿਗ੍ਹਾ ਨਾਲ ਸਭ ਤੋਂ ਜਿਆਦਾ ਸੰਵਦੇਨਸ਼ੀਲ ਜਿਲ੍ਹਿਆਂ ’ਚ ਦਸ ਜਿਲ੍ਹੇ ਕੇਰਲ ’ਚ ਸਥਿਤ ਹਨ। Wayanad Landslide

ਕੇਰਲ ’ਚ ਸਾਰੇ ਜ਼ਮੀਨ ਖਿਸਕਣ ਦੀ ਨਿਗ੍ਹਾ ਨਾਲ ਸੰਵਦੇਨਸ਼ੀਲ ਇਲਾਕੇ ਪੱਛਮੀ ਘਾਟ ’ਚ ਸਥਿਤ

ਜਿਸ ’ਚ ਵਾਇਨਾਡ 13ਵੇਂ ਸਥਾਨ ’ਤੇ ਹੈ ਸਾਲ 2021 ਦੇ ਇੱਕ ਸਰਵੇ ਅਨੁਸਾਰ ਕੇਰਲ ’ਚ ਸਾਰੇ ਜ਼ਮੀਨ ਖਿਸਕਣ ਦੀ ਨਿਗ੍ਹਾ ਨਾਲ ਸੰਵਦੇਨਸ਼ੀਲ ਇਲਾਕੇ ਪੱਛਮੀ ਘਾਟ ’ਚ ਸਥਿਤ ਹਨ ਜਿਸ ’ਚ ਇਡੁੱਕੀ, ਅਨਾਕੁਲਮ, ਕੋਟਾਇਮ, ਵਾਇਨਾਡ, ਕੋਝੀਕੋਡ ਅਤੇ ਮੱਲਪੁਰਮ ਜਿਲ੍ਹੇ ਸ਼ਾਮਲ ਹਨ ਜਾਹਿਰ ਹੈ ਇਸ ਚਿਤਾਵਨੀ ਨੂੰ ਤੰਤਰ ਨੇ ਗੰਭੀਰਤਾ ਨਾਲ ਨਹੀਂ ਲਿਆ ਇਸ ’ਚ ਦੋ ਰਾਇ ਨਹੀਂ ਕਿ ਹਾਲ ਦੇ ਸਾਲਾਂ ’ਚ ਦੇਸ਼ ’ਚ ਆਫਤ ਪ੍ਰਬੰਧਨ ਕੀ ਦਿਸ਼ਾ ’ਚ ਪ੍ਰਤੀਕਿਰਿਆਸ਼ੀਲ ਤੰਤਰ ਸਰਗਰਮ ਹੋਇਆ ਹੈ ਤੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ’ਚ ਸਫਲਤਾ ਵੀ ਮਿਲੀ ਹੈ, ਪਰ ਇਸ ਦਿਸ਼ਾ ’ਚ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ। ਇਸ ਦੇ ਨਾਲ ਹੀ ਈਕੋ ਸਿਸਟਮ ਦੇ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਮਾਹਿਰਾਂ ਦੀਆਂ ਚਿਤਾਵਨੀਆਂ ’ਤੇ ਧਿਆਨ ਦੇਣ ਦੀ ਲੋੜ ਹੈ।

ਕੁਦਰਤੀ ਵਸੀਲਿਆਂ ਦੇ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਪ੍ਰਤੀ ਨਵੇਂ ਸਿਰੇ ਤੋਂ ਵਚਨਬੱਧ ਹੋਣਾ ਹੋਵੇਗਾ

ਜਿਸ ਲਈ ਸੂਬਾ ਸਰਕਾਰਾਂ ਦੀ ਸਰਗਰਮੀ, ਉਦਯੋਗਾਂ ਦੀ ਜਵਾਬਦੇਹੀ ਅਤੇ ਸਥਾਨਕ ਭਾਈਚਾਰਿਆਂ ਦੀ ਜਾਗਰੂਕਤਾ ਦੀ ਲੋੜ ਹੈ ਅਜਿਹੀਆਂ ਆਫ਼ਤਾਂ ਸਾਨੂੰ ਸਬਕ ਦਿੰਦੀਆਂ ਹਨ ਕਿ ਭਾਵੇਂ ਹੀ ਅਸੀਂ ਕੁਦਰਤ ਦਾ ਕਹਿਰ ਨਾ ਰੋਕ ਸਕੀਏ ਪਰ ਜਨ-ਧਨ ਦੇ ਨੁਕਸਾਨ ਨੂੰ ਘੱਟ ਕਰਨ ਦੇ ਯਤਨ ਜ਼ਰੂਰ ਕੀਤੇ ਜਾ ਸਕਦੇ ਹਨ ਵਾਇਨਾਡ ਦੀ ਤ੍ਰਾਸਦੀ ਦਾ ਵੱਡਾ ਸਬਕ ਇਹ ਹੈ ਕਿ ਸਾਨੂੰ ਕੁਦਰਤੀ ਵਸੀਲਿਆਂ ਦੇ ਵਿਵੇਕਪੂਰਨ ਢੰਗ ਨਾਲ ਇਸਤੇਮਾਲ ਪ੍ਰਤੀ ਨਵੇਂ ਸਿਰੇ ਤੋਂ ਵਚਨਬੱਧ ਹੋਣਾ ਹੋਵੇਗਾ ਪਰ ਵਿਡੰਬਨਾ ਇਹ ਹੈ ਕਿ ਬੀਤੇ ਸਾਲਾਂ ’ਚ ਵਾਇਨਾਡ ’ਚ ਕਈ ਵਾਰ ਜ਼ਮੀਨ ਧਸਣ ਦੀਆਂ ਘਟਨਾਵਾਂ ਨੂੰ ਸੂਬਾ ਸ਼ਾਸਨ ਨੇ ਗੰਭੀਰਤਾ ਨਾਲ ਨਹੀਂ ਲਿਆ ਹੈ ਇਹ ਚੰਗੀ ਗੱਲ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਅਤੇ ਕੇਂਦਰ ਅਤੇ ਸੂਬਾ ਸਰਕਾਰ ਨੇ ਆਫਤ ਦੇ ਪ੍ਰਭਾਵਾਂ ਦੇ ਮੁਕਾਬਲੇ ’ਚ ਇੱਕਜੁਟਤਾ ਦਿਖਾਈ ਹੈ ਅਜਿਹੇ ਮਾਮਲਿਆਂ ’ਚ ਸਿਆਸਤ ਕਰਨਾ ਠੀਕ ਵੀ ਨਹੀਂ ਹੈ। Wayanad Landslide

ਡਾ. ਓ. ਪੀ. ਤ੍ਰਿਪਾਠੀ

(ਇਹ ਲੇਖਕ ਦੇ ਆਪਣੇ ਵਿਚਾਰ ਹਨ)

Wayanad Death Toll: ਕੁਦਰਤ ਦਾ ਵਿਕਰਾਲ ਰੂਪ
Wayanad Death Toll: ਵਾਇਨਾਡ ’ਚ ਆਈ ਕੁਦਰਤੀ ਆਫਤ ਨਾਲ ਸਾਰਾ ਦੇਸ਼ ਕੰਬ ਗਿਆ ਹੈ ਆਫਤ ਇੰਨੀ ਭਿਆਨਕ ਸੀ ਕਿ ਤਬਾਹੀ ਤੋਂ ਬਚਣ ਲਈ ਕਿਸੇ ਨੂੰ ਸੋਚਣ ਦਾ ਵੀ ਮੌਕਾ ਹੀ ਨਹੀਂ ਮਿਲਿਆ ਚਾਰ ਪਿੰਡ ਮਲਬੇ ’ਚ ਅਲੋਪ ਹੋ ਗਏ ਇਸੇ ਤਰ੍ਹਾਂ ਹੀ ਹਿਮਾਚਲ ’ਚ ਬੱਦਲ ਫਟਣ ਦੀਆਂ ਘਟਨਾਵਾਂ ਨੇ ਭਾਰੀ ਨੁਕਸਾਨ ਕੀਤਾ ਹੈ ਦੇਸ਼ ਨੂੰ ਜਾਨੀ ਨੁਕਸਾਨ ਤੋਂ ਇਲਾਵਾ ਹਜ਼ਾਰਾਂ ਅਰਬਾਂ ਰੁਪਏ ਦੇ ਮਾਲੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਸੁਨਾਮੀ ਵੇਲੇ ਵੀ ਦੇਸ਼ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰ ਚੁੱਕਾ ਹੈ ਅਜਿਹੇ ਹਾਲਾਤਾਂ ’ਚ ਰਾਹਤ ਕਾਰਜ ਚਲਾਉਣੇ ਵੀ ਬੇਹੱਦ ਔਖੇ ਹੁੰਦੇ ਹਨ। ਕੁਦਰਤੀ ਕਰੋਪੀ ਦੇ ਮੱਦੇਨਜ਼ਰ ਰਾਹਤ ਕਾਰਜਾਂ ਨੂੰ ਚਲਾਉਣ ਲਈ ਨਵੀਂ ਤਕਨੀਕ ਤੇ ਨਵਾਂ ਢਾਂਚਾ ਉਸਾਰਨ ਦੀ ਜ਼ਰੂਰਤ ਹੈ ਇਸ ਸਮੇਂ ਦੇਸ਼ ਦੇ ਕਰੀਬ ਅੱਧੀ ਦਰਜਨ ਰਾਜਾਂ ’ਚ ਹੜ੍ਹਾਂ ਦੀ ਸਮੱਸਿਆ ਹੈ।

Read This : ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਗ੍ਰਿਫਤਾਰ

ਫੌਜ ਦੀ ਮੱਦਦ ਵੀ ਲਈ ਜਾਂਦੀ ਹੈ ਫਿਰ ਵੀ ਤਬਾਹੀ ਦਾ ਮੰਜਰ ਹੀ ਇੰਨਾ ਭਿਆਨਕ ਹੈ ਕਿ ਕੁਦਰਤ ਦੇ ਸਾਹਮਣੇ ਮਨੁੱਖ ਬੇਹੱਦ ਨਿੱਕਾ ਨਜ਼ਰ ਆਉਂਦਾ ਹੈ ਅਜਿਹੇ ਹਾਲਾਤਾਂ ’ਚ ਇਸ ਗੱਲ ’ਤੇ ਵੀ ਜ਼ੋਰ ਦੇਣਾ ਪਵੇਗਾ ਕਿ ਵਿਕਾਸ ਤੇ ਮਨੁੱਖੀ ਸਰਗਰਮੀਆਂ ਕੁਦਰਤ ਦੇ ਸਹਿਜ ਪ੍ਰਵਾਹ ਦੇ ਰਸਤੇ ’ਚ ਰੁਕਾਵਟ ਨਾ ਬਣਨ ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਵੇਲੇ ਕੁਦਰਤ ਨਾਲ ਛੇੜਛਾੜ ਤੋਂ ਵੱਧ ਤੋਂ ਵੱਧ ਬਚਿਆ ਜਾਵੇ ਔਖੇ ਹਾਲਾਤਾਂ ’ਚ ਕੇਂਦਰ ਵੀ ਸੂਬਾ ਸਰਕਾਰਾਂ ਦੀ ਮੱਦਦ ਕਰਦੀ ਹੈ ਇਕੱਲੇ ਸੂਬੇ ਕੋਲ ਮੁਸੀਬਤ ਦਾ ਸਾਹਮਣਾ ਕਰਨ ਦੀ ਸਮਰੱਥਾ ਨਹੀਂ ਹੁੰਦੀ ਹੈ ਇਹ ਵੀ ਜ਼ਰੂਰੀ ਹੈ ਕਿ ਅਜਿਹੇ ਮਾਮਲਿਆਂ ’ਚ ਸਿਆਸਤ ਕਰਨ ਤੋਂ ਗੁਰੇਜ਼ ਕੀਤਾ ਜਾਵੇ। Wayanad Death Toll

Wayanad: ਵਾਇਨਾਡ ’ਚ ਮੀਂਹ ਤੇ ਜ਼ਮੀਨ ਖਿਸਕਣ ਨਾਲ ਵੱਡਾ ਹਾਦਸਾ, ਬਚਾਅ ਕਾਰਜ ਜਾਰੀ
Kerala Wayanad Landslide : ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਲਗਾਤਾਰ ਭਾਰੀ ਮੀਂਹ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ 40 ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਰਲ ਦੇ ਵਾਇਨਾਡ ’ਚ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਯਕੀਨੀ ਬਣਾਂਉਣ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਾਇਮ ਕਰਨ ਤੇ ਇੱਕ ਕੰਟਰੋਲ ਰੂਮ ਸਥਾਪਿਤ ਕਰਨ ਦੀ ਅਪੀਲ ਕੀਤੀ। Wayanad

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਨਾਲ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੰਕਟ ਨਾਲ ਨਜਿੱਠਣ ਲਈ ਕੇਂਦਰ ਤੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ’ਚ ਮਾਰੇ ਗੲੈ ਵਿਅਕਤੀ ਦੇ ਵਾਰਸਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ’ਚੋਂ 2 ਲੱਖ ਰੁਪੲੈ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਵੀ ਐਲਾਨ ਕੀਤਾ। Wayanad

Read Also : Jharkhand Train Accident : ਹਾਵੜਾ-ਸੀਐਸਐਮਟੀ ਐਕਸਪ੍ਰੈਸ ਦੇ 18 ਡੱਬੇ ਪਟੜੀ ਤੋਂ ਉਤਰੇ, ਮੱਚੀ ਹਾਹਾਕਾਰ!

ਵਾਇਨਾਡ ਦੇ ਜ਼ਿਲ੍ਹਾ ਮੈਜਿਸਟਰੇਟ ਮੇਘਾਸ਼੍ਰੀ ਡੀਆਰ ਨੈ ਕਿਹਾ ਕਿ ਪ੍ਰਭਾਵਿਤ ਖੇਤਰਾਂ ’ਚ ਆਫ਼ ਰਾਹਤ ਕਾਰਜ ਕਾਰਜੀ ਹੈ ਤੇ ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ, ਫਾਇਰ ਵਿਭਾਗ, ਪੁਲਿਸ ਤੇ ਜੰਗਲਾਤ, ਮਾਲ ਤੇ ਸਥਾਨਕ ਸਵੈ ਸ਼ਾਸਨ ਵਿਭਾਗ ਬਚਾਅ ਮੁਹਿੰਮ ’ਚ ਸ਼ਾਮਲ ਹਨ। ਮੇਘਾਸ੍ਰੀ ਮੁਤਾਬਿਕ ਸਰਕਾਰੀ ਏਜੰਸੀਆਂ ਦੇ ਨਾਲ-ਨਾਲ ਵਲੰਟੀਅਰ ਤੇ ਸਥਾਨਕ ਨਿਵਾਸੀ ਵੀ ਬਚਾਅ ਕਾਰਜ ’ਚ ਮੱਦਦ ਕਰ ਰਹੇ ਹਨ। Wayanad

ਰਾਹੁਲ ਗਾਂਧੀ ਨੂੰ ਸਜ਼ਾ ਹੋਣ ਤੋਂ ਬਾਅਦ ਆਈ ਵੱਡੀ ਅਪਡੇਟ
ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਖਤਮ, ਵਾਇਨਾਡ ਤੋਂ ਸੰਸਦ ਮੈਂਬਰ ਸਨ ਰਾਹੁਲ ਗਾਂਧੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਮਾਣਹਾਨੀ ਮਾਮਲੇ ‘ਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi ) ਦੀ ਸੰਸਦ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ। ਉਹ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਦੇ ਮੈਂਬਰ ਸਨ। ਇਸ ਦੀ ਜਾਣਕਾਰੀ ਲੋਕ ਸਭਾ ਸਕੱਤਰੇਤ ਤੋਂ ਪੱਤਰ ਜਾਰੀ ਕਰਕੇ ਦਿੱਤੀ ਗਈ ਹੈ।

ਕੀ ਹੈ ਮਾਮਲਾ

ਮਾਣਹਾਨੀ ਮਾਮਲੇ ‘ਚ ਸੂਰਤ ਦੀ ਅਦਾਲਤ ਨੇ ਵੀਰਵਾਰ ਨੂੰ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਦੱਸ ਦੇਈਏ ਕੀ 2019 ਵਿੱਚ, ਰਾਹੁਲ ਗਾਂਧੀ (Rahul Gandhi ) ਨੇ ਕਰਨਾਟਕ ਵਿਧਾਨ ਸਭਾ ਵਿੱਚ ਮੋਦੀ ਸਰਨੇਮ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਸੀ-ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਉਂ ਹੈ? ਸੂਰਤ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਉਸ ਨੂੰ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਨੇ 2013 ਵਿੱਚ ਫੈਸਲਾ ਸੁਣਾਇਆ ਸੀ ਕਿ ਜੇਕਰ ਕਿਸੇ ਜਨ ਪ੍ਰਤੀਨਿਧੀ ਜਿਵੇਂ ਕਿ ਐਮ.ਐਲ.ਏ ਜਾਂ ਐਮ.ਪੀ ਨੂੰ ਦੋ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇਗੀ।

ਸੂਰਤ ਸੈਸ਼ਨ ਕੋਰਟ ਦਾ ਵੱਡਾ ਫੈਸਲਾ

ਰਾਹੁਲ ਗਾਂਧੀ (Rahul Gandhi) ਨੂੰ ਲੈ ਕੇ ਗੁਜਰਾਤ ਤੋਂ ਵੱਡੀ ਖ਼ਬਰ ਸਾਹਮਦੇ ਆ ਰਹੀ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਵਾਲੇ ਮਾਨਹਾਨੀ ਕੇਸ ’ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਨੂੰ 2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦਈਏ ਕਿ ਗੁਜਰਾਤ ਦੇ ਸੂਰਤ ਦੀ ਸੈਸ਼ਨ ਕੋਰਟ ਨੇ ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ’ਚ ਕੋਰਟ ਤੋਂ ਤੁਰੰਤ ਜਮਾਨਤ ਮਿਲ ਗਈ ਹੈ। ਰਾਹੁਲ ਗਾਂਧੀ ਦੇ ਖਿਲਾਫ਼ ਸਾਲ 2019 ’ਚ ਮਾਨਹਾਨੀ ਦਾ ਅਪਰਾਧਿਕ ਕੇਸ ਦਰਜ ਕੀਤਾ ਗਿਆ ਸੀ ਇਹ ਕੇਸ ਮੋਦੀ ਸਰਨੇਮ ਨਾਲ ਜੁੜੇ ਬਿਆਨ ਦਾ ਹੈ। ਜਾਣਕਾਰੀ ਅਨੁਸਾਰ ਕੋਰਟ ਨੇ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ।

ਕੋਰਟ ’ਚ ਕਿਵੇਂ ਚੱਲੀ ਕਾਰਵਾਈ

ਕੋਰਟ ’ਚ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਵਕੀਲ ਨੇ ਜੱਜ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

ਵਕੀਲ ਨੇ ਕਿਹਾ ਕਿ ਅਜਿਹੇ ’ਚ ਉਨ੍ਹਾਂ ਨੂੰ ਘੱਟ ਸਜ਼ਾ ਸੁਣਾਏ ਜਾਵੇ।

ਸ਼ਿਕਾਇਤਕਰਤਾ ਪੂਰਣੇਸ਼ ਮੋਦੀ ਨੇ ਇਸ ਕੇਸ ’ਚ ਰਾਹੁਲ ਗਾਂਧੀ ਨੂੰ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਤੇ ਜ਼ੁਰਮਾਨੇ ਦੀ ਮੰਗ ਕੀਤੀ।

ਰਾਹੁਲ ਗਾਂਧੀ ਨੇ ਕੋਰਟ ’ਚ ਜੱਜ ਨੂੰ ਕਿਹਾ ਕਿ ਮੇਰਾ ਇਰਾਦਾ ਗਲਤ ਨਹੀਂ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ