Hoshiarpur News - Sach Kahoon Punjabi
Hoshiarpur Borwell Child Rescue: ਜ਼ਿੰਦਗੀ ਦੀ ਜੰਗ ਜਿੱਤਿਆ ਬੋਰਵੈੱਲ ’ਚ ਡਿੱਗਿਆ ਵੰਸ਼ੂ, 9 ਘੰਟਿਆਂ ਬਾਅਦ ਕੱਢਿਆ ਬਾਹਰ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਸ਼ੁੱਕਰਵਾਰ ਸ਼ਾਮ ਲਗਭਗ 4 ਵਜੇ ਹੁਸ਼ਿਆਰਪੁਰ ਨੇੜੇ ਚੱਕ ਸਮਾਣਾ ਪਿੰਡ ’ਚ ਬੋਰਵੈੱਲ ’ਚ ਡਿੱਗਣ ਵਾਲੇ ਇੱਕ ਚਾਰ ਸਾਲਾ ਬੱਚੇ ਨੂੰ ਐਨਡੀਆਰਐਫ, ਐਸਡੀਆਰਐਫ, ਪੰਜਾਬ ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਲਗਭਗ 9 ਘੰਟਿਆਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਬੱਚਾ ਗੁਰਕਰਨ ਸਿੰਘ, ਪੁੱਤਰ ਹਰਿੰਦਰ, ਤੇ ਆਸ਼ਾ, ਜੋ ਕਿ ਮਜ਼ਦੂਰ ਵਜੋਂ ਕੰਮ ਕਰਦੇ ਹਨ, ਨੂੰ ਸਵੇਰੇ ਲਗਭਗ 12:40 ਵਜੇ ਬੋਰਵੈੱਲ ’ਚੋਂ ਬਾਹਰ ਕੱਢਿਆ ਗਿਆ ਤੇ ਤੁਰੰਤ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਸ਼ੁਰੂ ਤੋਂ ਹੀ ਕਾਰਵਾਈ ਦੀ ਅਗਵਾਈ ਕੀਤੀ ਤੇ ਪੂਰੇ ਕਾਰਜ ਨੂੰ ਸਫਲ ਬਣਾਉਣ ਲਈ ਟੀਮਾਂ ਦੀ ਲਗਨ ਦੀ ਪ੍ਰਸ਼ੰਸਾ ਕੀਤੀ। ਸਫਲ ਬਚਾਅ ਕਾਰਜ ਤੋਂ ਬਾਅਦ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਬੱਚੇ ਨੂੰ ਬਚਾ ਲਿਆ ਗਿਆ ਹੈ ਤੇ ਹੋਰ ਮੁਲਾਂਕਣ ਲਈ ਇੱਕ ਮੈਡੀਕਲ ਟੀਮ ਦੇ ਨਾਲ ਐਂਬੂਲੈਂਸ ’ਚ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ਾਮ 4 ਵਜੇ ਕਰੀਬ ਵਾਪਰੀ, ਤੇ ਸੂਚਨਾ ਮਿਲਣ ’ਤੇ, ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਘਟਨਾ ਸਥਾਨ ’ਤੇ ਪਹੁੰਚੇ। ਗੁਰਕਰਨ ਆਪਣੇ ਘਰ ਦੇ ਨੇੜੇ ਇੱਕ ਖੁੱਲ੍ਹੇ ਬੋਰਵੈੱਲ ’ਚ ਡਿੱਗ ਗਿਆ ਸੀ, ਜਿਸ ਨੂੰ ਕੱਲ੍ਹ ਪੁੱਟਿਆ ਜਾ ਰਿਹਾ ਸੀ।
Read Also : Weather Forecast Technology: ਹੁਣ ਮੌਸਮ ਤੇ ਮੀਂਹ ਦਾ ਸਟੀਕ ਡੇਟਾ ਹੋਵੇਗਾ ਤਿਆਰ
ਬੋਰਵੈੱਲ ਦੇ ਕੋਲ 30 ਫੁੱਟ ਤੋਂ ਵੱਧ ਡੂੰਘਾ ਟੋਆ ਪੁੱਟਣ ਤੋਂ ਬਾਅਦ, ਬਚਾਅ ਟੀਮਾਂ ਨੇ ਸ਼ਾਫਟ ਤੱਕ ਪਹੁੰਚਣ ਲਈ ਬੋਰਵੈੱਲ ਦੇ ਨਾਲ ਇੱਕ ਤੰਗ ਰਸਤਾ ਬਣਾਇਆ ਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਬੱਚੇ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ। ਬੋਰਵੈੱਲ ’ਚ ਡਿੱਗਣ ਤੋਂ ਬਾਅਦ ਬੱਚਾ ਲਗਭਗ 30 ਫੁੱਟ ਦੀ ਡੂੰਘਾਈ ’ਚ ਫਸ ਗਿਆ ਸੀ। ਬਚਾਅ ਕਾਰਜ ਨੂੰ ਤੇਜ਼ ਕਰਨ ਲਈ ਜ਼ਰੂਰੀ ਮਸ਼ੀਨਰੀ ਮੌਕੇ ’ਤੇ ਲਿਆਂਦੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਫਟ ’ਚ ਇੱਕ ਕੈਮਰਾ ਤੇ ਆਕਸੀਜਨ ਪਾਈਪ ਵੀ ਹੇਠਾਂ ਕਰ ਦਿੱਤੀ, ਜਿਸ ਨਾਲ ਬੱਚੇ ਦੀਆਂ ਹਰਕਤਾਂ ਦੀ ਨਿਗਰਾਨੀ ਕਰਨ ਲਈ ਫੁਟੇਜ ਦੀ ਵਰਤੋਂ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਡੀਆਰਐਫ ਟੀਮ (40 ਤੋਂ ਜ਼ਿਆਦਾ ਮੈਂਬਰ) ਨੇ ਆਪਣੀ ਮੁਹਾਰਤ ਦੀ ਵਰਤੋਂ ਕਰਦਿਆਂ ਇਹ ਯਕੀਨੀ ਬਣਾਇਆ ਕਿ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਕਾਰਵਾਈ ਨੂੰ ਸੁਰੱਖਿਅਤ ਢੰਗ ਨਾਲ ਕੀਤਾ ਗਿਆ। ਇਸ ਦੌਰਾਨ, ਪੰਜਾਬ ਦੇ ਜ਼ੇਲ੍ਹ ਮੰਤਰੀ ਡਾ. ਰਵਜੋਤ ਸਿੰਘ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਜੋ ਕਿ ਬਚਾਅ ਕਾਰਜ ਦੌਰਾਨ ਮੌਕੇ ’ਤੇ ਮੌਜੂਦ ਸਨ, ਨੇ ਗੁਰਕਰਨ ਨੂੰ ਬਚਾਉਣ ਲਈ ਸਾਰੀਆਂ ਟੀਮਾਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।
ਪਿੰਡ ਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਕੱਢਿਆ ਬੋਰਵੈੱਲ ’ਚੋਂ ਬਾਹਰ | Punjab News
ਡਾ. ਰਵਜੋਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਐਨਡੀਆਰਐਫ, ਹੋਰ ਟੀਮਾਂ ਤੇ ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਬੱਚੇ ਨੂੰ ਬੋਰਵੈੱਲ ’ਚੋਂ ਕੱਢਣ ਲਈ ਵਿਆਪਕ ਪ੍ਰਬੰਧ ਕੀਤੇ, ਜਿਸ ਨਾਲ ਗੁਰਕਰਨ ਦੀ ਜਾਨ ਬਚ ਗਈ। ਸੰਸਦ ਮੈਂਬਰ ਡਾ. ਚੱਬੇਵਾਲ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਨਾਜ਼ੁਕ ਆਪ੍ਰੇਸ਼ਨ ਸੀ ਤੇ ਟੀਮਾਂ ਦੇ ਨਿਰੰਤਰ ਯਤਨਾਂ ਕਾਰਨ ਲਗਭਗ 7 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਫਲ ਰਿਹਾ।
ਬਨੂੜ ਸਬ-ਤਹਿਸੀਲ ਨੂੰ ਕੀਤਾ ਜਾਵੇਗਾ ਅਪਗ੍ਰੇਡ
ਹੁਸ਼ਿਆਰਪੁਰ ’ਚ ਨਵੀਂ ਸਬ-ਤਹਿਸੀਲ ਬਣਾਉਣ ਨੂੰ ਮਨਜ਼ੂਰੀ
New Sub Tehsil Hoshiarpur: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ (ਸੋਮਵਾਰ) ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਨਿਵਾਸ ਸਥਾਨ ’ਤੇ ਹੋਈ। ਮੀਟਿੰਗ ਵਿੱਚ ਬਨੂੜ ਸਬ-ਤਹਿਸੀਲ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ, ਜਦੋਂ ਕਿ ਹੁਸ਼ਿਆਰਪੁਰ ’ਚ ਇੱਕ ਨਵੀਂ ਤਹਿਸੀਲ, ਹੁਸ਼ਿਆਰਪੁਰ ਬਣਾਈ ਗਈ। ਇਸ ਤੋਂ ਇਲਾਵਾ, ‘ਮੇਰਾ ਘਰ ਮੇਰਾ ਨਾਮ’ ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ। ਇਹ ਜਾਣਕਾਰੀ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਇੱਕ ਪ੍ਰੈਸ ਕਾਨਫਰੰਸ ’ਚ ਦਿੱਤੀ। ਉਨ੍ਹਾਂ ਦੱਸਿਆ ਕਿ ਬਨੂੜ ਸਬ-ਤਹਿਸੀਲ ਮੋਹਾਲੀ ’ਚ ਪੈਂਦੀ ਹੈ। ਲੰਬੇ ਸਮੇਂ ਤੋਂ, ਲੋਕਾਂ ਦੀ ਮੰਗ ਸੀ ਕਿ ਤਹਿਸੀਲ ਦੇ ਛੋਟੇ ਆਕਾਰ ਕਾਰਨ ਇਸ ਨੂੰ ਅਪਗ੍ਰੇਡ ਕੀਤਾ ਜਾਵੇ।
ਇਹ ਖਬਰ ਵੀ ਪੜ੍ਹੋ : Mexico Train Derail: ਮੈਕਸੀਕੋ ’ਚ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੇ ਰੇਲ ਦੇ ਡੱਬੇ, 13 ਜੀਆਂ ਦੀ ਮੌਤ
ਕਿਉਂਕਿ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ, ਇਸਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ’ਚ ਦੋ ਕਾਨੂੰਗੋ, 14 ਪਟਵਾਰ ਸਰਕਲ ਤੇ 40 ਪਿੰਡ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਹੁਸ਼ਿਆਰਪੁਰ ਜ਼ਿਲ੍ਹੇ ’ਚ ‘ਹਰਿਆਣਾ’ ਨਾਂਅ ਦੀ ਇੱਕ ਤਹਿਸੀਲ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਵਿੱਚ 12 ਪਟਵਾਰ ਸਰਕਲ, ਦੋ ਕਾਨੂੰਗੋ ਸਰਕਲ ਤੇ 50 ਪਿੰਡ ਸ਼ਾਮਲ ਹਨ। ਲੈਂਡ ਰੈਵੇਨਿਊ ਐਕਟ, 1888 ’ਚ ਸੋਧ ਕੀਤੀ ਗਈ ਹੈ, ਤੇ ਰਿਕਾਰਡ ਕੰਪਿਊਟਰਾਂ ’ਤੇ ਸਟੋਰ ਕੀਤੇ ਜਾਣਗੇ। ‘ਮੇਰਾ ਘਰ ਮੇਰਾ ਨਾਮ’ ਨੂੰ ਲਾਗੂ ਕਰਨ ’ਚ ਤੇਜ਼ੀ ਲਿਆਉਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਸੋਧਾਂ ਵੀ ਕੀਤੀਆਂ ਗਈਆਂ ਹਨ।
ਭਲਕੇ ਹੋਵੇਗਾ ਮਨਰੇਗਾ ਸਕੀਮ ਸਬੰਧੀ ਇੱਕ ਸੈਸ਼ਨ
ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮਨਰੇਗਾ ਸਕੀਮ ਦਾ ਨਾਂਅ ਬਦਲਣ ਤੇ ਇਸ ’ਤੇ ਲਾਈਆਂ ਗਈਆਂ ਸ਼ਰਤਾਂ ਦੇ ਵਿਰੋਧ ਵਿੱਚ ਭਲਕੇ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ। ਕੇਂਦਰ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਨੇ ਗਰੀਬ ਲੋਕਾਂ ਨੂੰ ਉਲਝਣ ’ਚ ਪਾ ਦਿੱਤਾ ਹੈ। ਭਲਕੇ, 30 ਤਰੀਕ ਨੂੰ, ਅਸੀਂ ਵਿਧਾਨ ਸਭਾ ’ਚ ਮੰਗ ਕਰਾਂਗੇ ਕਿ ਇਹ ਸਕੀਮ ਉਸੇ ਤਰ੍ਹਾਂ ਜਾਰੀ ਰਹੇ। ਭਾਜਪਾ ਸਰਕਾਰ ਪੰਜਾਬ ਤੇ ਸੂਬੇ ਦੇ ਲੋਕਾਂ ਨਾਲ ਵਿਤਕਰਾ ਕਰਦੀ ਹੈ। ਮਜ਼ਦੂਰਾਂ ਵਜੋਂ ਕੰਮ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਗਰੀਬ ਲੋਕਾਂ ਦਾ ਰੁਜ਼ਗਾਰ ਖੋਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Health News: ਜ਼ਿਲ੍ਹੇ ’ਚ ਚਿਕਨਗੁਨੀਆ ਦੇ 2 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੀ 24 ਤੱਕ ਪਹੁੰਚ ਗਈ ਹੈ। ਇਸ ਦੌਰਾਨ, ‘ਹਰ ਸ਼ੁੱਕਰਵਾਰ ਡੇਂਗੂ ਅਤੇ ਜੰਗ’ ਮੁਹਿੰਮ ਤਹਿਤ, ਸਿਹਤ ਵਿਭਾਗ ਨੇ ਅੱਜ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਦੀ ਅਗਵਾਈ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਭਰ ’ਚ ਡੇਂਗੂ ਵਿਰੋਧੀ ਗਤੀਵਿਧੀਆਂ ਚਲਾਈਆਂ। ਇਸ ਮੁਹਿੰਮ ਤਹਿਤ, ਲਾਰਵਾ ਵਿਰੋਧੀ ਟੀਮਾਂ ਨੇ ਜ਼ੇਲ੍ਹਾਂ, ਸਰਕਾਰੀ ਦਫ਼ਤਰਾਂ ਤੇ ਘਰਾਂ ਆਦਿ ’ਚ ਮੱਛਰਾਂ ਦੇ ਲਾਰਵੇ ਦੀ ਜਾਂਚ ਕੀਤੀ ਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ 6 ਚਲਾਨ ਜਾਰੀ ਕੀਤੇ ਗਏ। Health News
ਇਹ ਖਬਰ ਵੀ ਪੜ੍ਹੋ : Uttarakhand Cloudburst: ਉਤਰਾਖੰਡ ’ਚ ਅੱਧੀ ਰਾਤ ਫਟਿਆ ਬੱਦਲ…ਭਿਆਨਕ ਤਬਾਹੀ, ਸੁੱਤੇ ਹੋਏ ਲੋਕਾਂ ’ਤੇ ਕਹਿਰ
ਇਨ੍ਹਾਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਵਨ ਕੁਮਾਰ ਨੇ ਦੱਸਿਆ ਕਿ ਡੇਂਗੂ ਵਿਰੋਧੀ ਗਤੀਵਿਧੀਆਂ ਤਹਿਤ ਅੱਜ ਹੁਸ਼ਿਆਰਪੁਰ ਸ਼ਹਿਰ ’ਚ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਲਾਰਵਾ ਵਿਰੋਧੀ ਟੀਮਾਂ ਵੱਲੋਂ ਵੱਖ-ਵੱਖ ਖੇਤਰਾਂ ’ਚ 59 ਸਰਕਾਰੀ ਦਫ਼ਤਰਾਂ ਤੇ 81 ਘਰਾਂ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ, ਸਰਕਾਰੀ ਦਫ਼ਤਰਾਂ ਵਿੱਚ 44 ਡੱਬਿਆਂ ਤੇ ਘਰਾਂ ’ਚ 117 ਡੱਬਿਆਂ ’ਚ ਮੱਛਰਾਂ ਦੇ ਲਾਰਵੇ ਪਾਏ ਗਏ। ਜਿਨ੍ਹਾਂ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਜਿੱਥੇ ਪਾਣੀ ਦਾ ਨਿਕਾਸ ਨਹੀਂ ਹੋ ਸਕਿਆ, ਉੱਥੇ ਲਾਰਵਾ ਮਾਰਨ ਵਾਲਾ ਸਪਰੇਅ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ’ਚ ਹੁਣ ਤੱਕ ਡੇਂਗੂ ਦੇ 24 ਤੇ ਚਿਕਨਗੁਨੀਆ ਦੇ 2 ਮਾਮਲੇ ਸਾਹਮਣੇ ਆਏ ਹਨ। ਪਰ ਮੀਂਹ ਤੋਂ ਬਾਅਦ ਮੱਛਰਾਂ ਦੇ ਵਾਧੇ ਨੂੰ ਰੋਕਣ ਤੇ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਕਿਸੇ ਵੀ ਤਰ੍ਹਾਂ ਦੇ ਡੱਬਿਆਂ ’ਚ ਪਾਣੀ ਇਕੱਠਾ ਨਾ ਹੋਣ ਦਿਓ ਤੇ ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਪਾਣੀ ਦੇ ਡੱਬਿਆਂ ਨੂੰ ਸਾਫ਼ ਤੇ ਸੁੱਕਾ ਰੱਖੋ। Health News
ਕਿਉਂਕਿ ਡੇਂਗੂ ਤੇ ਚਿਕਨਗੁਨੀਆ ਫੈਲਾਉਣ ਵਾਲਾ ਏਡੀਜ਼ ਮੱਛਰ ਇਨ੍ਹਾਂ ਡੱਬਿਆਂ/ਭਾਂਡਿਆਂ ਜਿਵੇਂ ਕਿ ਕੂਲਰ, ਟਾਇਰ, ਬਾਲਟੀਆਂ, ਫਰਿੱਜ ਦੇ ਪਿੱਛੇ ਰੱਖੇ ਗਏ ਟਰੇ, ਮਿੱਟੀ ਦੇ ਗਮਲੇ ਆਦਿ ’ਚ ਇਕੱਠੇ ਹੋਏ ਸਾਫ਼ ਪਾਣੀ ’ਚ ਪ੍ਰਜਨਨ ਕਰਦਾ ਹੈ। ਇਸ ਲਈ, ਹਫ਼ਤੇ ’ਚ ਘੱਟੋ-ਘੱਟ ਇੱਕ ਵਾਰ ਪਾਣੀ ਦੇ ਡੱਬਿਆਂ ਨੂੰ ਖਾਲੀ ਕਰਨਾ, ਸਾਫ਼ ਤੇ ਸੁਕਾਉਣਾ ਜ਼ਰੂਰੀ ਹੈ, ਜੋ ਕਿ ਏਡੀਜ਼ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਅਜਿਹਾ ਕਰਕੇ ਹੀ ਡੇਂਗੂ/ਚਿਕਨਗੁਨੀਆ ਨੂੰ ਰੋਕਿਆ ਜਾ ਸਕਦਾ ਹੈ।
Punjab LPG Tanker Blast: ਐਲਪੀਜੀ ਟੈਂਕਰ ’ਚ ਧਮਾਕਾ, ਘਰ ਤੇ ਦੁਕਾਨਾਂ ਸੜੀਆਂ, ਜਾਣੋ ਮੌਕੇ ਦੇ ਹਾਲਾਤ
ਹਾਈਵੇਅ ’ਤੇ ਧਰਨਾ-ਪ੍ਰਦਰਸ਼ਨ
ਐੱਸਪੀ ਬੋਲੇ, 3 ਤੋਂ 4 ਲੋਕਾਂ ਦੇ ਮਰਨ ਦੀ ਸੂਚਨਾ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Punjab LPG Tanker Blast: ਪੰਜਾਬ ਦੇ ਹੁਸ਼ਿਆਰਪੁਰ ’ਚ ਸ਼ੁੱਕਰਵਾਰ ਰਾਤ ਨੂੰ ਸਬਜ਼ੀ ਨਾਲ ਭਰੀ ਇੱਕ ਪਿਕਅੱਪ (ਛੋਟੀ ਟਰਾਲੀ) ਇੱਕ ਐਲਪੀਜੀ ਟੈਂਕਰ ਨਾਲ ਟਕਰਾ ਗਈ, ਜਿਸ ਕਾਰਨ ਧਮਾਕਾ ਹੋ ਗਿਆ। ਇਸ ਤੋਂ ਬਾਅਦ ਇਸ ’ਚ ਅੱਗ ਲੱਗ ਗਈ। ਗੈਸ ਲੀਕ ਹੋਣ ਕਾਰਨ ਅੱਗ ਨੇ ਆਲੇ-ਦੁਆਲੇ ਦੇ ਇਲਾਕੇ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਵਿੱਚ 15 ਦੁਕਾਨਾਂ ਅਤੇ 4 ਘਰ ਸੜ ਗਏ। ਐਸਪੀ ਮੇਜਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਰਾਤ 11:15 ਵਜੇ ਮੰਡਿਆਲਾ ਪਿੰਡ ਨੇੜੇ ਵਾਪਰਿਆ। 3 ਤੋਂ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਲਗਭਗ 30 ਲੋਕ ਸੜ ਗਏ ਹਨ।
ਇਹ ਖਬਰ ਵੀ ਪੜ੍ਹੋ : Trump Tariff War: ਟਰੰਪ ਦਾ ਟੈਰਿਫ ਯੁੱਧ : ਨਵੇਂ ਗਲੋਬਲ ਪਾਵਰ ਢਾਂਚੇ ਵੱਲ ਵਧ ਰਿਹਾ ਰੂਸ-ਚੀਨ-ਭਾਰਤ ਤਿਕੋਣ
ਜ਼ਖਮੀਆਂ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਕੁਝ ਲੋਕ 30 ਫੀਸਦੀ ਤੋਂ 80 ਫੀਸਦੀ ਸੜ ਗਏ ਹਨ। ਉਨ੍ਹਾਂ ਕਿਹਾ ਕਿ ਐਫਆਈਆਰ ਦਰਜ ਕੀਤੀ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਗੈਸ ਗੈਰ-ਕਾਨੂੰਨੀ ਢੰਗ ਨਾਲ ਭਰੀ ਜਾ ਰਹੀ ਹੈ, ਉਸ ਐਂਗਲ ’ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸੜਕ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਹੁਸ਼ਿਆਰਪੁਰ-ਜਲੰਧਰ ਰਾਸ਼ਟਰੀ ਰਾਜਮਾਰਗ ਬੰਦ ਹੈ। ਇਸ ਦੇ ਨਾਲ ਹੀ ਲੋਕ ਮੁਆਵਜ਼ੇ ਤੇ ਮਾਮਲੇ ਦੀ ਜਾਂਚ ਲਈ ਧਰਨੇ ’ਤੇ ਬੈਠੇ ਹਨ।
ਨੋਜ਼ਲ ਨਾਲ ਟਕਰਾਉਣ ਤੋਂ ਬਾਅਦ ਲੀਕ ਹੋਈ ਗੈਸ | Punjab LPG Tanker Blast
ਪਿਕਅੱਪ ਸਿੱਧਾ ਐਲਪੀਜੀ ਟੈਂਕਰ ਦੇ ਹੇਠਾਂ ਲਾਏ ਗਏ ਨੋਜ਼ਲਾਂ ਨਾਲ ਟਕਰਾ ਗਿਆ। ਇਸ ਨਾਲ ਗੈਸ ਰੋਕਣ ਲਈ ਲਾਏ ਗਏ ਨੋਜ਼ਲਾਂ ਨੂੰ ਨੁਕਸਾਨ ਪਹੁੰਚਿਆ। ਇਸ ਕਾਰਨ ਗੈਸ ਲੀਕ ਹੋ ਗਈ ਤੇ ਇਸ ’ਚ ਅੱਗ ਲੱਗ ਗਈ। ਹਾਦਸੇ ਤੋਂ ਬਾਅਦ ਪਿਕਅੱਪ ਬੁਰੀ ਤਰ੍ਹਾਂ ਸੜ ਗਿਆ। Punjab LPG Tanker Blast
Power Cut: ਸਾਵਧਾਨ, ਪੰਜਾਬ ਇਸ ਦਿਨ ਲੱਗੇਗਾ ਲੰਬਾ ਬਿਜ਼ਲੀ ਦਾ ਕੱਟ, ਇਨ੍ਹਾਂ ਇਲਾਕਿਆਂ ’ਚ ਨਹੀਂ ਆਵੇਗੀ ਬਿਜ਼ਲੀ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Power Cut: 11 ਦਸੰਬਰ ਨੂੰ ਪੰਜਾਬ ’ਚ ਬਿਜਲੀ ਦਾ ਲੰਬਾ ਕੱਟ ਲੱਗੇਗਾ। ਜਾਣਕਾਰੀ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ’ਚ 11 ਕੇਵੀ ਕੈਲੋ ਯੂਪੀਐਸ ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਤੇ ਦਰੱਖਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੇਠਲੇ ਪਿੰਡਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ। ਇਸ ਤਹਿਤ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਨੂਰਤਲਾਈ, ਕਾਂਟੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।
ਇਹ ਖਬਰ ਵੀ ਪੜ੍ਹੋ : Government New Scheme: ਵੱਡੀ ਖੁਸ਼ਖਬਰੀ, ਔਰਤਾਂ ਦੀ ਹੋ ਗਈ ਬੱਲੇ-ਬੱਲੇ, ਹਰ ਮਹੀਨੇ ਮਿਲਣਗੇ 7 ਹਜ਼ਾਰ ਰੁਪਏ, ਜਾਣੋ ਕਿਵ…
ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ ’ਤੇ 11 ਕੇਵੀ ਭੀਖੋਵਾਲ ਏਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਸਤਨਾਮ ਸਿੰਘ ਐਸਡੀਓ ਹਰਿਆਣਾ ਨੇ ਦਿੱਤੀ ਹੈ। ਦੂਜੇ ਪਾਸੇ ਪਾਵਰਕੌਮ ਮੁਕੇਰੀਆਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ 11 ਕੇਵੀ ਵੀ ਲਾਈਨ ਮੁਕੇਰੀਆਂ ਸਿਟੀ ਫੀਡਰ, ਸਿਵਲ ਹਸਪਤਾਲ, ਥਾਣਾ ਰੋਡ, ਕਮੇਟੀ ਪਾਰਕ, ​​ਭੰਗਾਲਾ ਚੁੰਗੀ, ਨਵੀਂ ਕਲੋਨੀ ਫੀਡਰ, ਭੱਟਾ ਕਲੋਨੀ ਦੀ ਜ਼ਰੂਰੀ ਮੁਰੰਮਤ ਕਾਰਨ ਡੀਮੇਨ ਬਜ਼ਾਰ, ਰਾਮ ਨਗਰ ਕਲੋਨੀ ਆਦਿ ’ਚ 10 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੀ। Power Cut
Crime News: ਖੇਤ ’ਚ ਕੰਮ ਕਰ ਰਹੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ
ਨਾਂਅ ਪੁੱਛ ਕੇ ਕੀਤਾ ਫਾਇਰ | Crime News
ਘਟਨਾ ਪੰਜਾਬ ਦੇ ਹੁਸ਼ਿਆਰਪੁਰ ਦੀ
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Crime News: ਪੰਜਾਬ ਦੇ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ’ਚ ਦੇਰ ਰਾਤ ਬਾਈਕ ਸਵਾਰ ਚਾਰ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਬਾਅਦ ’ਚ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ 35 ਸਾਲਾ ਬਲਵਿੰਦਰ ਸਿੰਘ ਉਰਫ਼ ਗੋਲਾ ਪੁੱਤਰ ਕੇਹਰ ਸਿੰਘ ਵਾਸੀ ਰੋਡ ਮਜਾਰਾ ਆਪਣੇ ਖੇਤਾਂ ’ਚ ਲੱਗੀ ਮੋਟਰ ’ਤੇ ਕੰਮ ਕਰ ਰਿਹਾ ਸੀ। ਦੇਰ ਰਾਤ ਦੋ ਬਾਈਕ ’ਤੇ ਸਵਾਰ ਚਾਰ ਅਣਪਛਾਤੇ ਵਿਅਕਤੀ ਉਥੇ ਪੁੱਜੇ ਤੇ ਪੁੱਛਿਆ ਕਿ ਗੋਲਾ ਕੌਣ ਹੈ?
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਹੋਇਆ FREE, ਹੁਣੇ ਜਾਣੋ…
ਜਦੋਂ ਬਲਵਿੰਦਰ ਸਿੰਘ ਨੇ ਕਿਹਾ ਕਿ ਮੈਂ ਗੋਲਾ ਹਾਂ ਤਾਂ ਮੋਟਰਸਾਈਕਲ ਸਵਾਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਬਲਵਿੰਦਰ ਸਿੰਘ ਦੇ ਦਿਲ ਨੂੰ ਜਾ ਲੱਗੀ। ਗੋਲੀ ਚਲਾਉਣ ਤੋਂ ਬਾਅਦ ਬਾਈਕ ਸਵਾਰ ਚਾਰੇ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ’ਚ ਬਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। Crime News
Road Accident: ਅਣਪਛਾਤੇ ਵਾਹਨ ਨੇ ਸਕੂਟਰ ਨੂੰ ਮਾਰੀ ਟੱਕਰ, ਲੜਕੀ ਦੀ ਮੌਤ
ਮਹਿਲਾ ਗੰਭੀਰ ਰੂਪ ਨਾਲ ਹੋਈ ਹੈ ਜ਼ਖਮੀ | Road Accident
ਸ਼ੋਅਰੂਪ ’ਚ ਕੰਮ ਕਰਨ ਜਾ ਰਹੀਆਂ ਸਨ ਦੋਵੇਂ ਮਹਿਲਾ | Road Accident
ਦਸੂਹਾ (ਸੱਚ ਕਹੂੰ ਨਿਊਜ਼)। Road Accident: ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ’ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਅਣਪਛਾਤੇ ਵਾਹਨ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਲੜਕੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਮਹਿਲਾ ਗੰਭੀਰ ਰੂਪ ਨਾਲ ਜਖਮੀ ਹੋਈ ਹੈ। ਦੋਵੇਂ ਰੋਜ਼ਾਨਾਂ ਦੀ ਤਰ੍ਹਾਂ ਸ਼ੋਅਰੂਮ ’ਚ ਕੰਮ ਕਰਨ ਲਈ ਜਾ ਰਹੀਆਂ ਸਨ। ਹਾਦਸਾ ਅੱਜ ਸਵੇਰੇ ਕਰੀਬ 9 ਵਜੇ ਸ਼ਹੀਦ ਉਸਮਾਨ ਪਿੰਡ ’ਚ ਹੋਇਆ। ਮ੍ਰਿਤਕ ਲੜਕੀ ਦੀ ਪਛਾਣ ਸੋਨੀਆਂ (21) ਵਾਸੀ ਸੰਗਯਾਲ ਦੇ ਤੌਰ ’ਤੇ ਹੋਈ ਹੈ। ਜਿਹੜੀ ਜਖਮੀ ਮਹਿਲਾ ਅੰਜਨਾ ਵਾਸੀ ਸੰਸਾਰਪੁਰ ਪਿੰਡ ਦੇ ਨਾਲ ਦਸੂਹਾ ਵਿਖੇ ਸ਼ੋਅਰੂਮ ’ਚ ਕੰਮ ਕਰਨ ਜਾ ਰਹੀ ਸੀ। ਇਸ ਦੌਰਾਨ ਹਾਦਸਾ ਹੋ ਗਿਆ।
Read This : Punjab Holiday News: ਪੰਜਾਬ ’ਚ ਹੋਇਆ 2 ਦਿਨ ਦੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਅਤੇ ਦਫਤਰ
ਜਖਮੀ ਮਹਿਲਾ ਅੰਜਨਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਜਨਾ ਤੇ ਸੋਨੀਆਂ ਇੱਕਠੇ ਕੰਮ ’ਤੇ ਗਈਆਂ ਸਨ। ਪਰ ਕਿਸੇ ਅਣਪਛਾਤੇ ਵਾਹਨ ਨੇ ਸਕੂਟੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਸੋਨੀਆਂ ਦੀ ਮੌਤ ਹੋ ਗਈ ਤੇ ਅੰਜਨਾ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਜਿਸ ਦੀ ਹਾਲਤ ਨਾਜੁਕ ਹੋਣ ’ਤੇ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਦਸੂਹਾ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾ ਰਹੀ ਹੈ। ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਅਣਪਛਾਤੇ ਵਾਹਨ ਨੂੰ ਟਰੈਸ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। Road Accident
ਨਹਿਰ ’ਚੋਂ ਮਿਲੀ ਲੜਕੀ ਦੀ ਲਾਸ਼, ਅਗਲੇ ਮਹੀਨੇ ਜਾਣਾ ਸੀ ਕੈਨੇਡਾ
ਹੁਸ਼ਿਆਰਪੁਰ ਵਿਖੇ ਨਹਿਰ ’ਚ ਬਰਾਮਦ ਹੋਈ ਹੈ ਲਾਸ਼ | Hoshiarpur News
ਘਰੋਂ ਗਈ ਸੀ ਕੋਚਿੰਗ ਲਈ, ਨਹਿਰ ਕਿਨਾਰੇ ਪੁਲ ਤੋਂ ਮਿਲੀ ਸਕੂਟੀ | Hoshiarpur News
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Hoshiarpur News: ਪੰਜਾਬ ਦੇ ਹੁਸ਼ਿਆਰਪੁਰ ਵਿਖੇ ਮੁਕੇਰਿਆਂ ਨਹਿਰ ਤੋਂ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ ’ਤੇ ਪਹੁੰਚੇ ਪੁਲਿਸ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਲਾਸ਼ ਨੂੰ ਨਹਿਰ ’ਚੋਂ ਕੱਢਵਾ ਕੇ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਫਿਲਹਾਲ ਇਸ ਮਾਮਲੇ ’ਤੇ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਛਾਣ 21 ਸਾਲਾਂ ਸਿਮਰਨ ਵਾਸੀ ਪੜੇਲੀਆਂ ਪਿੰਡ ਦੇ ਰੂਪ ’ਚ ਹੋਈ ਹੈ। ਮ੍ਰਿਤਕ ਸਿਮਰਨ ਦੇ ਪਰਿਵਾਰਕ ਮੈਂਬਰ ਮੁਨੀਸ਼ ਨੇ ਦੱਸਿਆ ਕਿ ਸਿਮਰਨ ਕੁੱਝ ਮਹੀਨੇ ਬਾਅਦ ਕੈਨੇਡਾ ਪੜ੍ਹਾਈ ਲਈ ਜਾਣ ਵਾਲੀ ਸੀ। ਇਸ ਗੱਲ ਨੂੰ ਲੈ ਕੇ ਉਹ ਬਹੁਤ ਖੁਸ਼ ਸੀ।
Read This : Manpreet Singh Badal: ਮਨਪ੍ਰੀਤ ਸਿੰਘ ਬਾਦਲ ਹੋਣਗੇ ਗਿੱਦੜਬਾਹਾ ਤੋਂ ਭਾਜਪਾ ਦੇ ਉਮੀਦਵਾਰ
ਕੱਲ੍ਹ ਸਿਮਰਨ ਆਪਣੀ ਕੋਚਿੰਗ ਲਈ ਪਿੰਡੋਂ ਹੁਸ਼ਿਆਰਪੁਰ ਲਈ ਗਈ ਸੀ, ਪਰ ਵਾਪਸ ਘਰ ਨਹੀਂ ਆਈ। ਦੇਰ ਸ਼ਾਮ ਜਦੋਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਦਸੂਹਾ ਹਾਜੀਪੁਰ ਸੜਕ ’ਤੇ ਪੈਂਦੇ ਅੱਡਾ ਰੈਲੀ ਕੋਲ ਨਹਿਰ ਦੇ ਪੁਲ ’ਤੇ ਉਸ ਦੀ ਸਕੂਟੀ ਖੜ੍ਹੀ ਮਿਲੀ। ਦੇਰ ਰਾਤ ਤੱਕ ਸਿਮਰਨ ਦਾ ਕੁੱਝ ਪਤਾ ਨਹੀਂ ਲੱਗਿਆ। ਸਵੇਰੇ ਹਾਜੀਪੁਰ ਪੁਲਿਸ ਤੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਹਾਈਡਲ ਨਹਿਰ ’ਚੋਂ ਸਿਮਰਨ ਦੀ ਲਾਸ਼ ਮਿਲੀ ਹੈ। ਹਾਜੀਪੁਰ ਪੁਲਿਸ ਵੱਲੋਂ ਸਿਮਰਨ ਦੀ ਲਾਸ਼ ਨੂੰ ਨਹਿਰ ’ਚੋਂ ਬਾਹਰ ਕੱਢਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Hoshiarpur News
Punjab News: ਮੌਸਮ ਦੇ ਬਦਲਦੇ ਰੰਗ
Punjab News: ਬੀਤੇ ਦਿਨੀਂ ਪੰਜਾਬ ਦੇ ਹੁਸ਼ਿਆਰਪੁਰ ’ਚ ਜਿਸ ਤਰ੍ਹਾਂ ਇੱਕਦਮ ਆਈ ਭਾਰੀ ਵਰਖਾ ਨੇ ਤਬਾਹੀ ਮਚਾਈ ਹੈ ਉਹ ਮੈਦਾਨੀ ਖੇਤਰ ਦੇ ਲੋਕ ਲਈ ਅਚੰਭਾ ਸੀ ਹੜ੍ਹਾਂ ਵਰਗੇ ਹਾਲਾਤ ਬਣਨ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਮੁਹਾਲੀ ਦੇ ਇੱਕ ਹਸਪਤਾਲ ’ਚ ਪਾਣੀ ਦਾਖ਼ਲ ਹੋ ਗਿਆ ਤੇ ਮਰੀਜ਼ਾਂ ਨੂੰ ਭਾਜੜ ਪੈ ਗਈ ਇਸੇ ਤਰ੍ਹਾਂ ਹਰਿਆਣਾ ਅੰਦਰ ਭਾਰੀ ਵਰਖਾ ਕਾਰਨ ਸਮੱਸਿਆਵਾਂ ਪੈਦਾ ਹੋਈਆਂ ਹਨ ਸ਼ਹਿਰੀ ਖੇਤਰਾਂ ਲਈ ਤਾਂ ਬਰਸਾਤ ਮੁਸੀਬਤ ਬਣ ਜਾਂਦੀ ਹੈ ਵਿਰਲੇ ਸ਼ਹਿਰ ਹਨ ਜਿੱਥੇ ਨਿਕਾਸੀ ਪ੍ਰਬੰਧ ਵਰਖਾ ਦੇ ਪਾਣੀ ਲਈ ਢੁੱਕਵੇਂ ਹਨ ਲਗਭਗ ਸਾਰੇ ਸ਼ਹਿਰਾਂ ’ਚ ਸਮੁੰਦਰ ਜਿਹੇ ਹਾਲਾਤ ਹੀ ਬਣੇ ਹਨ। ਸਰਕਾਰਾਂ ਨੂੰ ਮੌਸਮ ’ਚ ਆ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਨਵੀਂ ਰਣਨੀਤੀ ਤੇ ਪ੍ਰੋਗਰਾਮ ਬਣਾਉਣੇ ਪੈਣੇ ਹਨ ਵਧ ਰਹੀ ਅਬਾਦੀ ਦੇ ਮੁਤਾਬਿਕ ਵੀ ਨਿਕਾਸੀ ਪ੍ਰਬੰਧਾਂ ’ਚ ਭਾਵੇਂ ਵਾਧਾ ਕੀਤਾ ਗਿਆ ਹੈ।
Read This : Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ
ਫਿਰ ਵੀ ਜਿਸ ਤਰ੍ਹਾਂ ਮੌਸਮ ’ਚ ਤਬਦੀਲੀ ਆਈ ਹੈ ਉਸ ਮੁਤਾਬਿਕ ਪ੍ਰਬੰਧ ਨਾ ਹੋ ਸਕਣ ਕਾਰਨ ਮੁਸ਼ਕਲਾਂ ਆਉਂਦੀਆਂ ਹਨ ਇਸੇ ਤਰ੍ਹਾਂ ਗਲਤ ਉਸਾਰੀਆਂ ਕਾਰਨ ਜੰਗਲਾਂ, ਪਹਾੜਾਂ ਤੇ ਦਰਿਆਵਾਂ ਵਰਗੇ ਕੁਦਰਤੀ ਸਰੋਤਾਂ ਦੇ ਪ੍ਰਵਾਹ ਨਾਲ ਛੇੜਛਾੜ ਹੋਈ ਹੈ ਜਿਸ ਨਾਲ ਹੜ੍ਹਾਂ ਦੀ ਸਮੱਸਿਆ ਵਧੀ ਹੈ ਹੜ੍ਹਾਂ ਨਾਲ ਨਜਿੱਠਣ ਲਈ ਜਿੱਥੇ ਸਰਕਾਰਾਂ ਨੂੰ ਕੰਮ ਕਰਨ ਦੀ ਜ਼ਰੂਰਤ ਹੈ, ਉੱਥੇ ਆਮ ਆਦਮੀ ਨੂੰ ਮਨੁੱਖ ਤੇ ਕੁਦਰਤ ਦੇ ਸਬੰਧਾਂ ’ਚ ਆਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ ਨਜਾਇਜ਼ ਉਸਾਰੀਆਂ ਤੇ ਨਜਾਇਜ਼ ਕਬਜ਼ਿਆਂ ਨੇ ਵੀ ਕਈ ਸਮੱਸਿਆਵਾਂ ਪੈਦਾ ਕੀਤੀਆਂ ਹਨ ਇਮਾਨਦਾਰੀ ਤੇ ਵਚਨਬੱਧਤਾ ਹੀ ਸੁਧਾਰ ਦਾ ਆਧਾਰ ਹੈ। Punjab News
ਪੀੜਤ ਪਰਿਵਾਰਾਂ ਨੂੰ ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ
(ਅਸ਼ਵਨੀ ਚਾਵਲਾ) ਚੰਡੀਗੜ੍ਹ। Hoshiarpur News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਹੁਸ਼ਿਆਰਪੁਰ ਵਿੱਚ ਮੋਹਲੇਧਾਰ ਮੀਂਹ ਕਾਰਨ 11 ਵਿਅਕਤੀਆਂ ਦੇ ਪਾਣੀ ਵਿੱਚ ਡੁੱਬਣ ਦੀ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਦੇ ਇੱਕ ਪਰਿਵਾਰ ਦੇ 11 ਵਿਅਕਤੀ, ਜੋ ਇਨੋਵਾ ਕਾਰ ਵਿੱਚ ਸਫ਼ਰ ਕਰ ਰਹੇ ਸਨ, ਭਾਰੀ ਮੀਂਹ ਕਾਰਨ ਇਕ ਨਾਲੇ ਵਿੱਚ ਵਧੇ ਪਾਣੀ ਦੇ ਵਹਾਅ ਵਿੱਚ ਫਸ ਗਏ।
ਇਹ ਵੀ ਪੜ੍ਹੋ: Fire Accident: ਵਰਕਸ਼ਾਪ ’ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
ਉਨ੍ਹਾਂ ਦੱਸਿਆ ਕਿ ਪਰਿਵਾਰ ਦੇ 9 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਬਾਕੀ ਦੋ ਦੀ ਭਾਲ ਜਾਰੀ ਹੈ। ਭਗਵੰਤ ਸਿੰਘ ਮਾਨ ਨੇ 9 ਵਿਅਕਤੀਆਂ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੱੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ। ਮੁੱਖ ਮੰਤਰੀ ਨੇ ਪੀੜਤ ਪਰਿਵਾਰ ਦੇ ਵਾਰਸਾਂ ਨੂੰ ਚਾਰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਪਹਿਲਾਂ ਹੀ ਲਾਪਤਾ ਵਿਅਕਤੀਆਂ ਦੀ ਭਾਲ ਲਈ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
Punjab News: ਮੀਂਹ ਦਾ ਕਹਿਰ, ਚੋਅ ’ਚ ਰੁੜੀ ਇਨੋਵਾ, ਇੱਕੋ ਪਰਿਵਾਰ ਦੇ 10 ਮੈਂਬਰ ਸਨ ਸਵਾਰ
ਬਾਰਾਤੀਆਂ ਨਾਲ ਭਰੀ ਸੀ ਇਨੋਵਾ ਕਾਰ | Punjab News
10 ਲੋਕ ਪਾਣੀ ’ਚ ਰੁੜੇ, ਬਚਾਅ ਕਾਰਜ਼ ਜਾਰੀ | Punjab News
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। Punjab News: ਹੁਸ਼ਿਆਰਪੁਰ ਵਿਖੇ ਗੜ੍ਹਸ਼ੰਕਰ ਤਹਿਸੀਲ ਅਧੀਨ ਪੈਂਦੇ ਪਿੰਡ ਜੇਜੋਂ ’ਚ ਵੱਡਾ ਹਾਦਸਾ ਵਾਪਰਿਆ ਹੈ। ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ਜਾ ਰਹੀ ਬਾਰਾਤੀਆਂ ਨਾਲ ਭਰੀ ਕਾਰ ਜੇਜੋਂ ਵਿਖੇ ਖੱਡ ’ਚ ਰੁੜ ਗਈ ਹੈ। ਜਿਸ ਗੱਡੀ ਵਿੱਚ 10 ਲੋਕ ਸਵਾਰ ਸਨ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਸਨ ਤੇ ਬਚਾਅ ਕਾਰਜ਼ ਜਾਰੀ ਹੈ। ਪਰ ਇੱਕ ਵਿਅਤੀ ਨੂੰ ਬਚਾ ਲਿਆ ਗਿਆ ਹੈ। ਜਿਹੜੇ ਵਿਅਕਤੀ ਨੂੰ ਬਚਾਇਆ ਗਿਆ ਹੈ ਉਹ ਗੱਡੀ ਦਾ ਡਰਾਈਵਰ ਹੈ। ਬਾਕੀ ਲੋਕਾਂ ਦੀ ਤਲਾਸ਼ ਲਗਾਤਾਰ ਜਾਰੀ ਹੈ। ਇਸ ਸਬੰਧੀ ’ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਜਦੋਂ ਕਰੀਬ 10 ਵਜੇ ਖੱਡ ’ਚ ਆਏ ਪਾਣੀ ਨੂੰ ਵੇਖ ਰਹੇ ਸਨ। Heavy rain
Read This : Punjab News: ਮੰਤਰੀ ਡਾ. ਬਲਜੀਤ ਕੌਰ ਦਾ ਬੱਚਿਆਂ ਲਈ ਉਪਰਾਲਾ, ਕਰ ਦਿੱਤੀ ਰਾਸ਼ੀ ਜਾਰੀ, ਇਨ੍ਹਾਂ ਨੂੰ ਹੋਵੇਗਾ ਲਾਭ
ਤਾਂ ਹਿਮਾਚਲ ਪ੍ਰਦੇਸ਼ ਨੰਬਰ ਦੀ ਇੱਕ ਗੱਡੀ ਪਾਣੀ ’ਚ ਰੁੜ ਗਈ। ਉਨ੍ਹਾਂ ਨੇ ਗੱਡੀ ’ਚੋਂ ਇੱਕ ਵਿਅਕਤੀ ਨੂੰ ਤਾਂ ਬਚਾ ਲਿਆ ਪਰ ਪਾਣੀ ਦਾ ਵਹਾਅ ਜਿਆਦਾ ਹੋਣ ਕਰਕੇ ਦੂਜੇ ਲੋਕਾਂ ਨੂੰ ਨਹੀਂ ਬਚਾ ਸਕੇ। ਮਿਲੀ ਜਾਣਕਾਰੀ ਮੁਤਾਬਕ ਇਹ ਲੋਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਤੇ ਪੰਜਾਬ ਦੇ ਨਵਾਂਸ਼ਹਿਰ ਵਿਖੇ ਕੋਈ ਵਿਆਹ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਸਨ। ਇਹ ਗੱਡੀ ’ਚ ਕਰੀਬ 11 ਲੋਕ ਸਵਾਰ ਸਨ ਤੇ ਇਹ ਇੱਕ ਹੀ ਪਰਿਵਾਰ ਦੇ ਸਨ। ਜਿਨ੍ਹਾਂ ਵਿੱਚੋਂ ਇੱਕ ਨੂੰ ਬਚਾ ਲਿਆ ਗਿਆ ਹੈ ਤੇ ਬਾਕੀ ਦੀ ਤਲਾਸ਼ ਜਾਰੀ ਹੈ। Punjab News
ਮੁਕੇਰੀਆਂ ਹਾਦਸੇ ’ਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਲਈ ਪੰਜਾਬ CM ਵੱਲੋਂ ਸਹਾਇਤਾ ਰਾਸ਼ੀ ਦਾ ਐਲਾਨ
1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ | Road Accident
ਮਹਿਲਾ ਮੁਲਾਜ਼ਮ ਸਮੇਤ ਹੋਈ ਹੈ 4 ਪੁਲਿਸ ਮੁਲਾਜ਼ਮਾਂ ਦੀ ਮੌਤ | Road Accident
ਹੁਸ਼ਿਆਰਪੁਰ (ਸੱਚ ਕਹੂੰ ਨਿਊਜ਼)। ਅੱਜ ਸਵੇਰੇ ਮੁਕੇਰਿਆਂ ਵਿਖੇ ਜਲੰਧਰ-ਪਠਾਨਕੋਟ ਰੋੜ ’ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਸਮੇਤ 4 ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਪੁਲਿਸ ਦੀ ਬੱਸ ਸੜਕ ਕਿਨਾਰੇ ਖੜ੍ਹੇ ਇੱਕ ਟਰਾਲੇ ਨਾਲ ਟਕਰਾ ਗਈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਹੋਇਆ। ਜਦਕਿ ਬੱਸ ’ਚ ਸਵਾਰ 13 ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਜ਼ਖਮੀ ਹੋਏ ਮੁਲਾਜ਼ਮਾਂ ਨੂੰ ਮੁਕੇਰੀਆਂ ਅਤੇ ਦਸੂਹਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। (Road Accident)
ਹਰਿਆਣਾ ਦੇ ਸਾਬਕਾ CM ਭੁਪਿੰਦਰ ਹੁੱਡਾ ਤੋਂ ED ਦੀ ਪੂੱਛਗਿੱਛ
ਕੁਝ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਅੱਗੇ ਰੈਫਰ ਕਰ ਦਿੱਤਾ ਗਿਆ ਹੈ। ਉੱਧਰ ਇਸ ਮਾਮਲੇ ਨੂੰ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮ੍ਰਿਤਕ ਪੁਲਿਸ ਮੁਲਾਜ਼ਮਾਂ ਲਈ ਸਹਾਇਤਾ ਰਾਸ਼ੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਹ ਐਲਾਨ 1 ਕਰੋੜ ਰੁਪਏ ਦੀ ਰਾਸ਼ੀ ਦਾ ਕੀਤਾ ਹੈ। ਮੁੱਖ ਮੰਤਰੀ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ’ਤੇ ਦਿੱਤੀ। (Road Accident)
ਅੱਜ ਮੁਕੇਰੀਆਂ ਵਿਖੇ ਹੋਏ ਸੜਕੀ ਹਾਦਸੇ 'ਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਣ ਚੱਲੀ ਗਈ..ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ HDFC ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ…
ਪੰਜਾਬ ਪੁਲਿਸ ਸਾਡਾ ਮਾਣ ਹੈ ਤੇ ਸਾਡੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ… pic.twitter.com/grUnt8e4m2
— Bhagwant Mann (@BhagwantMann) January 17, 2024
ਉਨ੍ਹਾਂ ਕਿਹਾ ‘ਅੱਜ ਮੁਕੇਰੀਆਂ ਵਿਖੇ ਹੋਏ ਸੜਕੀ ਹਾਦਸੇ ’ਚ ਸਾਡੇ ਪੰਜਾਬ ਪੁਲਿਸ ਦੇ ਜਵਾਨਾਂ ਦੀ ਜਾਣ ਚੱਲੀ ਗਈ.. ਨੀਤੀ ਮੁਤਾਬਕ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪੰਜਾਬ ਸਰਕਾਰ ਵੱਲੋਂ ਅਤੇ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਐੱਚਡੀਐੱਫਸੀ ਬੈਂਕ ਵੱਲੋਂ ਪਰਿਵਾਰਾਂ ਨੂੰ ਦਿੱਤੀ ਜਾਵੇਗੀ… ਪੰਜਾਬ ਪੁਲਿਸ ਸਾਡਾ ਮਾਣਾ ਹੈ ਤੇ ਸਾਰੇ ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਅਸੀਂ ਹਮੇਸ਼ਾ ਖੜ੍ਹੇ ਹਾਂ….