Lahore News - Sach Kahoon Punjabi

Pakistan Lahore Attack: ਲਾਹੌਰ ’ਚ ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇ, ਦਹਿਸ਼ਤ ਦਾ ਮਾਹੌਲ
Pakistan Lahore Attack: ਲਾਹੌਰ। ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਅਚਾਨਕ ਹੋਏ ਧਮਾਕਿਆਂ ਨੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਪੁਲਿਸ ਅਨੁਸਾਰ ਲਾਹੌਰ ਦੇ ਵਾਲਟਨ ਰੋਡ ਇਲਾਕੇ ਵਿੱਚ ਜ਼ੋਰਦਾਰ ਧਮਾਕੇ ਸੁਣੇ ਗਏ, ਜਿਨ੍ਹਾਂ ਦੀ ਗਿਣਤੀ ਦੋ ਤੋਂ ਤਿੰਨ ਦੱਸੀ ਜਾ ਰਹੀ ਹੈ। ਇਨ੍ਹਾਂ ਧਮਾਕਿਆਂ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਲੋਕ ਡਰ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਇਨ੍ਹਾਂ ਧਮਾਕਿਆਂ ਦੇ ਕਾਰਨਾਂ ਅਤੇ ਸੰਭਾਵਿਤ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਸਪੱਸ਼ਟ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਆਮ ਲੋਕਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ।

‘ਆਪ੍ਰੇਸ਼ਨ ਸੰਧੂਰ’ ਤੋਂ ਬਾਅਦ ਤਣਾਅ ਵਧਿਆ | Pakistan Lahore Attack

ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਭਾਰਤੀ ਫੌਜ ਨੇ ਕਸ਼ਮੀਰ ਘਾਟੀ ਦੇ ਪਹਿਲਗਾਮ ਖੇਤਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਬਦਲੇ ਵਿੱਚ ‘ਆਪ੍ਰੇਸ਼ਨ ਸੰਧੂਰ’ ਨਾਮਕ ਇੱਕ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਇਸ ਕਾਰਵਾਈ ਵਿੱਚ, ਭਾਰਤੀ ਫੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਸਥਿਤ ਨੌਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਦੇ ਅਨੁਸਾਰ, ਇਨ੍ਹਾਂ ਹਵਾਈ ਹਮਲਿਆਂ ਵਿੱਚ 26 ਲੋਕ ਮਾਰੇ ਗਏ ਅਤੇ 46 ਹੋਰ ਜ਼ਖਮੀ ਹੋ ਗਏ। ਇਹ ਹਮਲੇ ਉਨ੍ਹਾਂ ਇਲਾਕਿਆਂ ਵਿੱਚ ਕੀਤੇ ਗਏ ਜਿੱਥੇ ਭਾਰਤ ਦੇ ਅਨੁਸਾਰ ਅੱਤਵਾਦੀ ਟਿਕਾਣੇ ਸਰਗਰਮ ਸਨ, ਜਿਨ੍ਹਾਂ ਵਿੱਚੋਂ ਪ੍ਰਮੁੱਖ ਪੀਓਕੇ ਅਤੇ ਪੰਜਾਬ ਸੂਬੇ ਦੇ ਖੇਤਰ ਸਨ।

Read Also : Operation Sindoor: ਸਰਬ ਪਾਰਟੀ ਮੀਟਿੰਗ ਅੱਜ, ਪਾਕਿਸਤਾਨ ਨੇ ਜੰਮੂ ’ਚ ਫਿਰ ਕੀਤੀ ਗੋਲੀਬਾਰੀ

ਵਧਦੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਨੇ ਦੇਸ਼ ਭਰ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਸਾਰੇ ਸਰਕਾਰੀ ਹਸਪਤਾਲਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਦੋਂ ਕਿ ਹਵਾਈ ਆਵਾਜਾਈ ਦੀਆਂ ਸਰਹੱਦਾਂ ਨੂੰ 24 ਤੋਂ 36 ਘੰਟਿਆਂ ਲਈ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸਲਾਮਾਬਾਦ ਅਤੇ ਪੰਜਾਬ ਦੇ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ ਅਤੇ ਸੁਰੱਖਿਆ ਬਲਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। Pakistan Lahore Attack

ਇਸ ਗੰਭੀਰ ਸਥਿਤੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਤਣਾਅ ਤਾਂ ਹੀ ਘੱਟ ਹੋ ਸਕਦਾ ਹੈ ਜੇਕਰ ਭਾਰਤ ਆਪਣੇ ਹਮਲਾਵਰ ਰੁਖ ਤੋਂ ਪਿੱਛੇ ਹਟ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਹਮਲਾ ਸ਼ੁਰੂ ਨਹੀਂ ਕੀਤਾ ਸਗੋਂ ਆਪਣੀ ਸੁਰੱਖਿਆ ਲਈ ਜਵਾਬੀ ਕਾਰਵਾਈ ਕੀਤੀ।

Amritsar News: ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਜ਼ਿਆਦਾ ਆਪਣਿਆਂ ਤੋਂ ਖ਼ਤਰਾ : ਫ਼ਖਰ ਜ਼ਮਾਨ
ਵਿਸ਼ਵ ਪੰਜਾਬੀ ਕਾਨਫਰੰਸ, ਲਾਹੌਰ | Amritsar News

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ

5 ਪੰਜਾਬੀ ਲੇਖਕਾਂ ਦੀਆਂ ਪੁਸਤਕਾਂ ਦਾ ਸ਼ਾਹਮੁਖੀ ਐਡੀਸ਼ਨ ਹੋਇਆ ਰਿਲੀਜ਼

ਲਾਹੌਰ (ਰਾਜਨ ਮਾਨ)। Amritsar News: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰਨ ਦੇ ਸੱਦੇ ਨਾਲ ਲਾਹੌਰ ਵਿਖੇ ਹੋਣ ਵਾਲੀ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਹੋ ਗਈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਫ਼ਖਰ ਜ਼ਮਾਨ ਨੇ ਕਾਨਫਰੰਸ ਦੇ ਉਦਘਾਟਨੀ ਸੰਬੋਧਨ ’ਚ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਬਿਗਾਨਿਆ ਨਾਲੋਂ ਜ਼ਿਆਦਾ ਆਪਣਿਆਂ ਤੋਂ ਖ਼ਤਰਾ ਹੈ, ਇਸ ਲਈ ਅਜਿਹੇ ਉਪਰਾਲੇ ਪੰਜਾਬੀਆਂ ਦੀ ਅਲਖ ਜਗਾਉਣ ’ਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 40 ਸਾਲਾਂ ’ਚ ਸਾਡੇ ਉਪਰਾਲਿਆਂ ਕਾਰਨ ਦੁਨੀਆਂ ਭਰ ’ਚ ਰਹਿੰਦੇ ਪੰਜਾਬੀ ਇੱਕ ਮੰਚ ’ਤੇ ਇਕੱਠਾ ਕਰਨ ’ਚ ਸਫਲ ਹੋਏ ਹਾਂ।

ਇਹ ਖਬਰ ਵੀ ਪੜ੍ਹੋ : Champions Trophy: ਸੁਰੇਸ਼ ਰੈਨਾ ਨੇ ਇਹ ਖਿਡਾਰੀ ਨੂੰ ਦੱਸਿਆ ਐਕਸ ਫੈਕਟਰ, ਕਿਹਾ, ਚੈਂਪੀਅਨਜ਼ ਟਰਾਫੀ ’ਚ ਮਹਿਸੂਸ ਹੋਵੇਗੀ…

ਲਾਹੌਰ ਵਿਖੇ ਸ਼ੁਰੂ ਹੋਈ ਇਸ ਕਾਨਫਰੰਸ ’ਚ ਹਿੱਸਾ ਲੈਣ ਲਈ ਭਾਰਤ ਤੋਂ 65 ਮੈਂਬਰੀ ਵਫ਼ਦ ਕੱਲ੍ਹ ਵਾਹਗਾ-ਅਟਾਰੀ ਸੜਕ ਰਾਸਤਿਓ ਦਾਖਲ ਹੋਇਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਤੋਂ ਵੀ ਕੁਝ ਡੈਲੀਗੇਟ ਆਏ ਹਨ। ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਨੇ ਲਾਹੌਰ ਸ਼ਹਿਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਸ਼ਹਿਰ ਨੇ ਪੰਜਾਬੀ ਬੋਲੀ, ਤਹਿਜ਼ੀਬ ਤੇ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੈ। ਉਨ੍ਹਾਂ ਪਿਛਲੇ ਸਮੇਂ ’ਚ ਵਿੱਛੜੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਫੇਰ ਸਮੁੱਚੇ ਵਫ਼ਦ ਵੱਲੋਂ ਇੱਕ ਮਿੰਟ ਦਾ ਮੋਨ ਰੱਖਿਆ। Amritsar News

ਉੱਘੇ ਕਵੀ ਤੇ ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਨੂੰ ਕਾਮਯਾਬ ਕਰਨ ’ਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਕੀਤਾ ਜਿਨ੍ਹਾਂ ’ਚ ਸੁਤਿੰਦਰ ਨੂਰ, ਹਰਵਿੰਦਰ ਸਿੰਘ ਹੰਸਪਾਲ, ਅਜਮੇਰ ਔਲਖ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸੰਧੂ ਦਾ ਖ਼ਾਸ ਜ਼ਿਕਰ ਕੀਤਾ। ਉਨ੍ਹਾਂ ਕਾਨਫਰੰਸ ਦਾ ਸਿਹਰਾ ਵਿਸ਼ੇਸ਼ ਤੌਰ ’ਤੇ ਫ਼ਖਰ ਜ਼ਮਾਨ ਦੀ ਅਗਵਾਈ ਸਿਰ ਬੰਨਿ੍ਹਆਂ। ਉਨ੍ਹਾਂ ਕਿਹਾ ਕਿ ਕਾਨਫਰੰਸ ਸਦਕਾ ਅੱਜ ਗੁਰਮੁਖੀ ਦੀਆਂ ਕਿਤਾਬਾਂ ਹੁਣ ਸ਼ਾਹਮੁਖੀ ’ਚ ਵੀ ਪ੍ਰਕਾਸ਼ਿਤ ਹੋਣ ਲੱਗੀਆਂ ਹਨ। Amritsar News

ਉਨ੍ਹਾਂ ਸਾਂਝੇ ਪੰਜਾਬ ਦੀਆਂ ਸਾਂਝਾਂ ਦਾ ਜ਼ਿਕਰ ਕਰਦਿਆਂ ਆਪਸੀ ਪਿਆਰ ਤੇ ਸਦਭਾਵਨਾ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਸਾਂਝ ਦੇ ਪੁੱਲ੍ਹ ਬੰਨਣ ਦਾ ਕੰਮ ਕੀਤਾ ਹੈ। ਡੌਲੀ ਗੁਲੇਰੀਆ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਹਵਾਲੇ ਨਾਲ ਲਾਹੌਰ ਸ਼ਹਿਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕੁਝ ਗੀਤਾਂ ਦੇ ਮੁਖੜੇ ਗਾ ਕੇ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਦਿੱਤੀ। ਬਾਬਾ ਨਜਮੀ ਨੇ ਪੰਜਾਬੀ ਮਾਂ ਬੋਲੀ ਤੇ ਫਿਰਕੂ ਸਦਭਾਵਨਾ ਦਾ ਹੋਕਾ ਦਿੰਦੀਆਂ ਆਪਣੀ ਮਕਬੂਲ ਰਚਨਾਵਾਂ ਸੁਣਾਈਆਂ ਜਿਸ ਨੂੰ ਬਹੁਤ ਦਾਦ ਮਿਲੀ। ਡਾ. ਸੁਖਦੇਵ ਸਰਸਾ ਨੇ ਸੂਫਇਜ਼ਮ ਬਾਰੇ ਆਪਣਾ ਪੇਪਰ ਪੜ੍ਹਦਿਆਂ ਸੂਫ਼ੀਆਂ ਵੱਲੋਂ ਆਪਸੀ ਪਿਆਰ ਤੇ ਇਤਫ਼ਾਕ ਦੇ ਦਿੱਤੇ ਸੁਨੇਹੇ ਬਾਰੇ ਗੱਲ ਕੀਤੀ।

ਵਿਸ਼ਵ ਪੰਜਾਬੀ ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕਰਦਿਆਂ ਕਾਨਫਰੰਸ ਦੇ ਪਿਛੋਕੜ ਉੱਪਰ ਚਾਨਣਾ ਪਾਇਆ। ਸੈਸ਼ਨ ਦੇ ਵਿਸ਼ੇ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਵਾਰ ਕਾਨਫਰੰਸ ਦਾ ਵਿਸ਼ਾ ਸੂਫੀਇਜ਼ਮ ਹੈ ਜਿਸ ’ਚ ਵੱਖ-ਵੱਖ ਪੇਪਰ ਪੜ੍ਹੇ ਜਾਣਗੇ ਤੇ ਵਿਚਾਰਾਂ ਹੋਣਗੀਆਂ। ਇਸ ਮੌਕੇ ਗੁਰਭਜਨ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਨਵਦੀਪ ਸਿੰਘ ਗਿੱਲ ਤੇ ਜੰਗ ਬਹਾਦਰ ਗੋਇਲ ਦੀਆਂ।

ਪੁਸਤਕਾਂ ਦੇ ਸ਼ਾਹਮੁੱਖੀ ਐਡੀਸ਼ਨ ਨੂੰ ਰਿਲੀਜ਼ ਕੀਤਾ ਗਿਆ। ਮੰਚ ਉੱਪਰ ਭੁਲੇਖਾ ਅਖਬਾਰ ਦੇ ਮੁੱਖ ਸੰਪਾਦਕ ਮੁਦੱਸਰ ਬੱਟ, ਸੁਗਰਾ ਸਦਫ਼ ਤੇ ਉੱਘੀ ਅਦਾਕਾਰ ਸੁਨੀਤਾ ਧੀਰ ਵੀ ਪ੍ਰਧਾਨਗੀ ਮੰਡਲ ’ਚ ਹਾਜ਼ਰ ਸੀ। ਡੈਲੀਗੇਸ਼ਨ ’ਚ ਸਾਹਿਤ, ਕਲਾ, ਸੱਭਿਆਚਾਰ, ਪੱਤਰਕਾਰੀ ਖੇਤਰ ਨਾਲ ਜੁੜੀਆਂ ਉੱਘੀਆਂ ਸਖਸ਼ੀਅਤਾਂ ਤੋਂ ਇਲਾਵਾ ਸਾਬਕਾ ਆਈਏਐਸ, ਆਈਪੀਐਸ ਅਧਿਕਾਰੀ, ਪ੍ਰੋਫੈਸਰ ਆਦਿ ਸ਼ਾਮਲ ਹਨ ਜਿਨ੍ਹਾਂ ਦੀ ਵਾਰੋ-ਵਾਰੀ ਜਾਣ-ਪਛਾਣ ਕਰਵਾਈ ਗਈ। Amritsar News

ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵਿੱਚ ਬਾਬੂ ਰਜ਼ਬ ਅਲੀ ਦੀ ਪੋਤਰੀ ਰਿਹਾਨਾ ਰਜ਼ਬ, ਦਰਸ਼ਨ ਸਿੰਘ ਬੁੱਟਰ, ਡਾ ਸੁਖਦੇਵ ਸਰਸਾ, ਕਾਹਨ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਤੂਰ, ਜੰਗ ਬਹਾਦਰ ਗੋਇਲ, ਅੰਮ੍ਰਿਤ ਕੌਰ ਗਿੱਲ, ਡਾ. ਸ਼ਿੰਦਰਪਾਲ ਸਿੰਘ, ਅਨੀਤਾ ਸ਼ਬਦੀਸ਼, ਬਲਕਾਰ ਸਿੰਘ ਸਿੱਧੂ, ਖਾਲਿਦ ਹੁਸੈਨ, ਹਰਮੀਤ ਵਿਦਿਆਰਥੀ, ਡਾ ਸਿਮਰਤ ਕੌਰ, ਜਗਤਾਰ ਸਿੰਘ ਭੁੱਲਰ, ਸੁਨੀਲ ਕਟਾਰੀਆ, ਡਾ ਰਤਨ ਸਿੰਘ ਢਿੱਲੋਂ, ਸੰਦੀਪ ਸ਼ਰਮਾ, ਸ਼ਾਇਦਾ ਬਾਨੋ, ਡਾ. ਸੁਰਿੰਦਰ ਸਿੰਘ ਸਾਂਘਾ, ਸੁੱਖੀ ਬਰਾੜ, ਸਤੀਸ਼ ਗੁਲਾਟੀ, ਸਰਘੀ, ਰਾਜ ਧਾਲੀਵਾਲ, ਸੀਮਾ ਗਰੇਵਾਲ, ਹਰਵਿੰਦਰ ਸਿੰਘ, ਅਮਰਜੀਤ ਕੌਰ ਵੜਿੰਗ, ਸਤਿੰਦਰਜੀਤ ਸਿੰਘ।

ਜੈਨਿੰਦਰ ਚੌਹਾਨ, ਸੁਪ੍ਰਿਆ, ਗੁਰਪ੍ਰੀਤ ਮਾਨਸਾ, ਡਾ. ਰੁਪਿੰਦਰ ਕੌਰ, ਦਵਿੰਦਰ ਦਿਲਰੂਪ, ਗੁਰਚਰਨ ਕੋਛੜ, ਹਰਵਿੰਦਰ ਸਿੰਘ ਤਤਲਾ, ਡਾ ਸੁਧੀਰ ਕੌਰ ਮਾਹਲ, ਡਾ. ਗੁਰਦੀਪ ਕੌਰ, ਡਾ. ਗੁਰਰਾਜ ਸਿੰਘ ਚਹਿਲ, ਕਰਮ ਸਿੰਘ ਸੰਧੂ ਸ਼ਾਮਲ ਸਨ। ਕਾਨਫਰੰਸ ’ਚ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਅਮਰੀਕਾ ਤੋਂ ਰਣਜੀਤ ਸਿੰਘ ਗਿੱਲ, ਜਪਾਨ ਤੋਂ ਪਰਮਿੰਦਰ ਸੋਢੀ, ਕੈਨੇਡਾ ਤੋਂ ਪ੍ਰਭਜੋਤ ਕੌਰ, ਇੰਗਲੈਂਡ ਤੋਂ ਰੂਬੀ ਢਿੱਲੋਂ ਤੇ ਅਸਟਰੇਲੀਆ ਤੋਂ ਮਿੰਟੂ ਬਰਾੜ ਵੀ ਸ਼ਾਮਲ ਹੋਏ।

ਲਾਹੌਰ ਦੀ ਰਹਿਣ ਵਾਲੀ ਸ਼ਾਹਨਿਲ ਨੂੰ ਮਿਲਿਆ ਭਾਰਤ ਦਾ ਵੀਜ਼ਾ
ਅਪਰੈਲ ’ਚ ਬਟਾਲਾ ਦੇ ਨਮਨ ਲੂਥਰਾ ਨਾਲ ਬੱਝੇਗੀ ਵਿਆਹ ਬੰਧਨ ’ਚ

(ਸੱਚ ਕਹੂੰ ਨਿਊਜ਼) ਬਟਾਲਾ/ਗੁਰਦਾਸਪੁਰ। ਆਖ਼ਰਕਾਰ ਲਾਹੌਰ ਦੀ ਰਹਿਣ ਵਾਲੀ ਸ਼ਾਹਨਿਲ ਪੁੱਤਰੀ ਜਾਵੇਦ ਨੂੰ ਭਾਰਤ ਆਉਣ ਦਾ ਵੀਜ਼ਾ ਮਿਲ ਗਿਆ ਹੈ ਹੁਣ ਉਹ ਅਪਰੈਲ ਮਹੀਨੇ ਬਟਾਲਾ ’ਚ ਆਪਣੇ ਰਿਸ਼ਤੇਦਾਰਾਂ ਨਾਲ ਆਵੇਗੀ ਅਤੇ ਬਟਾਲਾ ਦੇ ਵਸਨੀਕ ਨਮਨ ਲੂਥਰਾ ਪੁੱਤਰ ਗੁਰਿੰਦਰਪਾਲ ਵਾਸੀ ਬਸੰਤ ਐਵਨਿਉ ਸ਼ੀਤਲਾ ਮੰਦਿਰ ਰੋਡ ਬਟਾਲਾ ਨਾਲ ਵਿਆਹ ਬੰਧਨ ’ਚ ਬੱਝੇਗੀ। ਨਮਨ ਲੁਥਰਾ ਪੇਸ਼ੇ ਤੋਂ ਵਕੀਲ ਹੈ ਅਤੇ ਬਟਾਲਾ ’ਚ ਵਕਾਲਤ ਕਰਦਾ ਹੈ। (Lahore News)

ਉਹ ਆਪਣੀ ਮੰਗੇਤਰ ਦੇ ਲਈ ਕਈ ਸਾਲਾਂ ਤੋਂ ਭਾਰਤ ਦਾ ਵੀਜ਼ਾ ਲੈਣ ਲਈ ਯਤਨਸ਼ੀਲ ਸੀ। ਦੋ ਵਾਰੀ ਸ਼ਾਹਨਿਲ ਨੇ ਆਪਣੇ ਪਰਿਵਾਰ ਨਾਲ ਭਾਰਤ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ। ਪਰ ਹੁਣ ਨਮਨ ਲੂਥਰਾ ਆਪਣੀ ਹੋਣ ਵਾਲੀ ਪਤਨੀ ਸ਼ਾਹਨਿਲ ਨੂੰ ਵੀਜ਼ਾ ਮਿਲਣ ’ਤੇ ਖ਼ੁਸ਼ੀ ਨਾਲ ਫ਼ੁੱਲਿਆ ਨਹੀਂ ਸਮਾ ਰਿਹਾ । ਉਸ ਨੇ ਦੱਸਿਆ ਕਿ ਉਸ ਦੀ ਮੰਗਣੀ ਸ਼ਾਹਨਿਲ ਨਾਲ ਹੋ ਗਈ ਸੀ। ਮੰਗਣੀ ਲਈ ਉਹ ਬਟਾਲਾ ਆਪਣੇ ਪਰਿਵਾਰ ਨਾਲ ਆਈ ਸੀ। ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਕਾਦੀਆਂ ਦੇ ਸਮਾਜ ਸੇਵਕ ਅਤੇ ਜਰਨਲਿਸਟ ਮਕਬੂਲ ਅਹਿਮਦ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਕੀਤਾ।

ਮਕਬੂਲ ਦਾ ਵਿਆਹ ਵੀ ਫ਼ੈਸਲਾਬਾਦ (ਪਾਕਿਸਤਾਨ) ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਸਨ 2003 ਵਿੱਚ ਹੋਇਆ ਸੀ ਅਤੇ ਉਦੋਂ ਉਹ ਅੰਤਰ-ਰਾਸ਼ਟਰੀ ਮੀਡੀਆ ਦੇ ਖਿੱਚ ਦਾ ਕੇਂਦਰ ਬਣੇ ਸਨ। ਸ਼ਾਹਨਿਲ ਲਈ ਭਾਰਤ ਦਾ ਵੀਜ਼ਾ ਲੈਣ ਦੇ ਮਾਮਲੇ ‘ਚ ਉਨ੍ਹਾਂ ਕਾਫ਼ੀ ਸਹਿਯੋਗ ਕੀਤਾ। ਜਿਸ ਦੇ ਚੱਲਦੀਆਂ ਉਨ੍ਹਾਂ ਦੀ ਮੰਗੇਤਰ ਨੂੰ ਵੀਜ਼ਾ ਮਿਲ ਗਿਆ। ਨਮਨ ਲੂਥਰਾ ਨੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦਾ ਵੀ ਧੰਨਵਾਦ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।