Indian Democracy - Sach Kahoon Punjabi

India Development Story: ਸੇਵਾ, ਸੁਸ਼ਾਸਨ ਅਤੇ ਸੰਕਲਪ ਦਾ ਸੁਨਹਿਰਾ ਅਧਿਆਏ
India Development Story: ਕੁਝ ਸਮੇਂ ਦੇ ਦੌਰ ਅਜਿਹੇ ਹੁੰਦੇ ਹਨ ਜੋ ਕਿਸੇ ਰਾਸ਼ਟਰ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲ ਦੇਣ ਵਾਲੇ ਯੁੱਗ ਬਣ ਜਾਂਦੇ ਹਨ। ਇਤਿਹਾਸ ਵਿੱਚ ਉਨ੍ਹਾਂ ਨੂੰ ਵੱਖਰੇ ਅਧਿਆਇ ਵਜੋਂ ਦਰਜ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਅਧਿਆਇ ਪਿਛਲੇ 12 ਸਾਲਾਂ ਤੋਂ ਭਾਰਤ ਦੇ ਲੋਕਤੰਤਰਿਕ ਇਤਿਹਾਸ ਵਿੱਚ ਲਿਖਿਆ ਜਾ ਰਿਹਾ ਹੈ। ਇਹ ਦੌਰ ਰਾਸ਼ਟਰੀ ਚੇਤਨਾ ਦੇ ਜਾਗਰਣ, ਵਿਸ਼ਵ ਪੱਧਰ ’ਤੇ ਭਾਰਤ ਦੀ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਪਹਿਚਾਣ ਤੇ ਸਾਡੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ ਦੇ ਮੁੜ ਵਿਕਾਸ ਦਾ ਯੁੱਗ ਹੈ। ਇਸ ਯੁੱਗ ਦੀ ਅਗਵਾਈ ਇੱਕ ਅਜਿਹੇ ਰਾਸ਼ਟਰ ਪੁਰਸ਼ ਨੇ ਕੀਤੀ ਹੈ, ਜਿਨ੍ਹਾਂ ਵਿੱਚ 140 ਕਰੋੜ ਭਾਰਤੀਆਂ ਦੇ ਅਟੱਲ ਵਿਸ਼ਵਾਸ, ਉਮੀਦਾਂ ਤੇ ਸੁਪਨਿਆਂ ਦੀ ਝਲਕ ਨਜ਼ਰ ਆਉਂਦੀ ਹੈ। ਆਜ਼ਾਦੀ ਤੋਂ ਬਾਅਦ ਇਹ ਦੂਜੀ ਵਾਰ ਹੋਇਆ ਹੈ ਕਿ ਭਾਰਤ ਦੀ ਜਨਤਾ ਨੇ ਲਗਾਤਾਰ ਤਿੰਨ ਵਾਰ ਕਿਸੇ ਨੇਤਾ ’ਤੇ ਆਪਣੀਆਂ ਆਸਾਂ ਤੇ ਉਮੀਦਾਂ ਨੂੰ ਪੂਰਾ ਕਰਨ ਲਈ ਭਰੋਸਾ ਜਤਾਇਆ ਹੈ।

ਲੋਕਾਂ ਨੇ ਵਾਰ-ਵਾਰ ਅਜਿਹੀ ਅਗਵਾਈ ’ਤੇ ਵਿਸ਼ਵਾਸ ਕੀਤਾ ਹੈ ਜਿਸ ਨੇ ਹਰ ਫ਼ੈਸਲੇ ਤੇ ਹਰ ਨੀਤੀ ਦੇ ਕੇਂਦਰ ਵਿੱਚ ‘ਰਾਸ਼ਟਰ ਪਹਿਲਾਂ’ ਨੂੰ ਰੱਖਿਆ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 12 ਸਾਲ ਪੂਰੇ ਹੋਣਾ ਭਾਰਤ ਦੇ ਆਤਮ-ਵਿਸ਼ਵਾਸ, ਆਤਮ-ਨਿਰਭਰਤਾ ਅਤੇ ਵਿਸ਼ਵ ਪੱਧਰੀ ਮਾਣ-ਸਨਮਾਨ ਦੇ ਪੁਨਰਜਾਗਰਨ ਦੀ ਗਾਥਾ ਹੈ। ਇੱਕ ਸਮਾਂ ਸੀ ਜਦੋਂ ਭਾਰਤ ਨੂੰ ‘ਸੰਭਾਵਨਾਵਾਂ ਦਾ ਦੇਸ਼’ ਕਿਹਾ ਜਾਂਦਾ ਸੀ, ਪਰ ਅੱਜ ਭਾਰਤ ‘ਉਪਲੱਬਧੀਆਂ ਦਾ ਦੇਸ਼’ ਬਣ ਕੇ ਦੁਨੀਆ ਸਾਹਮਣੇ ਖੜ੍ਹਾ ਹੈ। ਇਹ ਬਦਲਾਅ ਕਿਸੇ ਇੱਕ ਯੋਜਨਾ, ਕਿਸੇ ਇੱਕ ਫ਼ੈਸਲੇ ਜਾਂ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਮੁੱਚੇ ਰਾਸ਼ਟਰ ਨਿਰਮਾਣ ਦੀ ਇੱਕ ਵਿਸ਼ਾਲ ਪ੍ਰਕਿਰਿਆ ਦਾ ਨਤੀਜਾ ਹੈ। ਭਾਰਤ ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ ਵਾਲਾ ਦੇਸ਼ ਹੈ। ਇਹ ਉਹ ਧਰਤੀ ਹੈ ਜਿਸ ਨੇ ਦੁਨੀਆ ਨੂੰ ਯੋਗ, ਆਯੁਰਵੇਦ, ਧਿਆਨ, ਦਰਸ਼ਨ ਅਤੇ ਮਨੁੱਖੀ ਭਲਾਈ ਦਾ ਮਾਰਗ ਦਿਖਾਇਆ।

Read Also : IND vs AFG ODI Series: ਰੋਹਿਤ ਤੇ ਹਾਰਦਿਕ ਨੇ ਪਾਸ ਕੀਤਾ ਫਿਟਨੈਸ ਟੈਸਟ, ਕੋਹਲੀ ਸੱਟ ਕਾਰਨ ਬਾਹਰ

ਪਰ ਲੰਮੇ ਸਮੇਂ ਤੱਕ ਅਸੀਂ ਆਪਣੀ ਇਸ ਅਨਮੋਲ ਧਰੋਹਰ ਨੂੰ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਤੱਕ ਹੀ ਸੀਮਤ ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਪਣੀ ਸੱਭਿਆਚਾਰਕ ਚੇਤਨਾ ਨੂੰ ਮੁੜ ਜਾਗਰੂਕ ਕੀਤਾ। ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਕਿ ਆਧੁਨਿਕਤਾ ਅਤੇ ਪਰੰਪਰਾ ਇੱਕ-ਦੂਜੇ ਦੇ ਵਿਰੋਧੀ ਨਹੀਂ, ਸਗੋਂ ਪੂਰਕ ਹਨ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੁਨੀਆ ਦੇ 190 ਤੋਂ ਵੱਧ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਕਾਸ਼ੀ ਵਿਸ਼ਵਨਾਥ ਧਾਮ ਦਾ ਮੁੜ ਵਿਕਾਸ, ਮਹਾਕਾਲ ਲੋਕ, ਕੇਦਾਰਨਾਥ ਦਾ ਮੁੜ ਨਿਰਮਾਣ ਅਤੇ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਸਿਰਫ਼ ਧਾਰਮਿਕ ਪ੍ਰੋਜੈਕਟ ਨਹੀਂ ਹਨ, ਸਗੋਂ ਭਾਰਤ ਦੀ ਸੱਭਿਆਚਾਰਕ ਮਾਣ-ਮਰਿਆਦਾ ਦੇ ਮੁੜ ਜਾਗਰਨ ਦੇ ਪ੍ਰਤੀਕ ਹਨ। ਇਨ੍ਹਾਂ ਪਹਿਲਾਂ ਨੇ ਕਰੋੜਾਂ ਭਾਰਤੀਆਂ ਦੇ ਮਨ ਵਿੱਚ ਆਪਣੇ ਸੱਭਿਆਚਾਰ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਨਵਾਂ ਮਾਣ ਪੈਦਾ ਕੀਤਾ ਹੈ। India Development Story

ਸੱਭਿਆਚਾਰਕ ਜਾਗਰੂਕਤਾ ਦੇ ਨਾਲ-ਨਾਲ ਭਾਰਤ ਨੇ ਆਰਥਿਕ ਖੇਤਰ ਵਿੱਚ ਵੀ ਜ਼ਿਕਰਯੋਗ ਤਰੱਕੀ ਕੀਤੀ ਹੈ। ਸਾਲ 2014 ਵਿੱਚ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਰਹਿਣ ਵਾਲਾ ਭਾਰਤ ਅੱਜ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਆਪਣੀ ਮਜ਼ਬੂਤ ਮੌਜ਼ੂਦਗੀ ਦਰਜ ਕਰਵਾ ਰਿਹਾ ਹੈ। ਵਿਸ਼ਵਵਿਆਪੀ ਮਹਾਂਮਾਰੀ, ਜੰਗਾਂ, ਆਰਥਿਕ ਮੰਦੀ ਅਤੇ ਸਪਲਾਈ ਸਬੰਧੀ ਚੁਣੌਤੀਆਂ ਦੇ ਬਾਵਜੂਦ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਮੁੱਖ ਅਰਥਵਿਵਸਥਾਵਾਂ ਵਿੱਚ ਸ਼ਾਮਲ ਰਿਹਾ ਹੈ। ਜੀਐੱਸਟੀ, ਪੀਐੱਲਆਈ ਯੋਜਨਾ ਅਤੇ ਕਾਰੋਬਾਰ ਕਰਨ ਦੀ ਸੁਗਮਤਾ ਨਾਲ ਸੰਬੰਧਿਤ ਸੁਧਾਰਾਂ ਨੇ ਨਿਵੇਸ਼ ਅਤੇ ਨਿਰਮਾਣ ਖੇਤਰ ਨੂੰ ਨਵੀਂ ਰਫ਼ਤਾਰ ਦਿੱਤੀ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਡਿਜ਼ੀਟਲ ਕ੍ਰਾਂਤੀ ਵੀ ਇੱਕ ਵੱਡੀ ਉਪਲੱਬਧੀ ਵਜੋਂ ਸਾਹਮਣੇ ਆਈ ਹੈ। ਜਨਧਨ ਖਾਤਿਆਂ, ਯੂਪੀਆਈ ਅਤੇ ਸਿੱਧੇ ਲਾਭ ਟਰਾਂਸਫਰ ਰਾਹੀਂ ਸਰਕਾਰੀ ਸਹਾਇਤਾ ਸਿੱਧੀ ਲਾਭਪਾਤਰੀਆਂ ਤੱਕ ਪਹੁੰਚੀ ਹੈ, ਜਿਸ ਨਾਲ ਪਾਰਦਰਸ਼ਿਤਾ ਵਧੀ ਹੈ ਅਤੇ ਭ੍ਰਿਸ਼ਟਾਚਾਰ ਵਿੱਚ ਕਮੀ ਆਈ ਹੈ। India Development Story

ਗਰੀਬ ਕਲਿਆਣ ਨੂੰ ਵੀ ਵਿਕਾਸ ਦੀ ਧੁਰੀ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਰੋੜਾਂ ਪਰਿਵਾਰਾਂ ਨੂੰ ਪੱਕੇ ਘਰ ਮਿਲੇ, ਉੱਜਵਲਾ ਯੋਜਨਾ ਰਾਹੀਂ ਔਰਤਾਂ ਨੂੰ ਧੂੰਏਂ ਤੋਂ ਰਾਹਤ ਮਿਲੀ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਪਖਾਨਿਆਂ ਦੇ ਨਿਰਮਾਣ ਨਾਲ ਸਿਹਤ ਅਤੇ ਸਨਮਾਨ ਨੂੰ ਉਤਸ਼ਾਹ ਮਿਲਿਆ। ਜਲ ਜੀਵਨ ਮਿਸ਼ਨ ਅਤੇ ਆਯੂਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਨੇ ਪੇਂਡੂ ਜੀਵਨ ਅਤੇ ਸਿਹਤ ਸੁਰੱਖਿਆ ਨੂੰ ਮਜ਼ਬੂਤ ਕਰਕੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਂਦੇ ਹਨ। ਅੱਜ ਭਾਰਤ ਵਿਸ਼ਵ ਮੰਚ ’ਤੇ ਇੱਕ ਪ੍ਰਭਾਵਸ਼ਾਲੀ ਅਤੇ ਫ਼ੈਸਲਾਕੁੰਨ ਸ਼ਕਤੀ ਵਜੋਂ ਉੱਭਰਿਆ ਹੈ। ਜਿੱਥੇ ਕਦੇ ਭਾਰਤ ਨੂੰ ਵਿਸ਼ਵ ਘਟਨਾਵਾਂ ਦਾ ਸਿਰਫ਼ ਦਰਸ਼ਕ ਮੰਨਿਆ ਜਾਂਦਾ ਸੀ, ਉੱਥੇ ਅੱਜ ਉਹ ਅੰਤਰਰਾਸ਼ਟਰੀ ਵਿਚਾਰ-ਵਟਾਂਦਰੇ ਦੀ ਅਗਵਾਈ ਕਰ ਰਿਹਾ ਹੈ। ਜੀ-20 ਦੀ ਸਫ਼ਲ ਪ੍ਰਧਾਨਗੀ, ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤੀ ਦੇਣਾ ਅਤੇ ਸੰਤੁਲਿਤ ਵਿਦੇਸ਼ ਨੀਤੀ ਰਾਹੀਂ ਦੁਨੀਆ ਦੀਆਂ ਪ੍ਰਮੁੱਖ ਸ਼ਕਤੀਆਂ ਨਾਲ ਮਜ਼ਬੂਤ ਸਬੰਧ ਸਥਾਪਤ ਕਰਨਾ ਇਸ ਦੀਆਂ ਉੱਤਮ ਮਿਸਾਲਾਂ ਹਨ।

ਦੇਸ਼ ਦੀ ਤਰੱਕੀ ਵਿੱਚ ਨੌਜਵਾਨਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਰਹੀ ਹੈ। ਸਟਾਰਟਅੱਪ ਇੰਡੀਆ, ਸਕਿੱਲ ਇੰਡੀਆ ਅਤੇ ਡਿਜ਼ੀਟਲ ਇੰਡੀਆ ਵਰਗੀਆਂ ਯੋਜਨਾਵਾਂ ਨੇ ਨੌਜਵਾਨਾਂ ਨੂੰ ਨਵੀਨਤਾ ਅਤੇ ਉੱਦਮਤਾ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਹੀ ਸਹਿਕਾਰੀ ਅਤੇ ਮੁਕਾਬਲੇਦਾਰ ਸੰਘਵਾਦ ਨੂੰ ਉਤਸ਼ਾਹਿਤ ਕਰਕੇ ਰਾਜਾਂ ਨੂੰ ਵਿਕਾਸ ਦਾ ਭਾਗੀਦਾਰ ਬਣਾਇਆ ਗਿਆ ਹੈ। ਇਸ ਦਾ ਲਾਭ ਹਰਿਆਣਾ ਸਮੇਤ ਕਈ ਰਾਜਾਂ ਨੂੰ ਮਿਲਿਆ ਹੈ, ਜਿੱਥੇ ਬੁਨਿਆਦੀ ਢਾਂਚੇ, ਉਦਯੋਗ, ਖੇਤੀਬਾੜੀ ਅਤੇ ਡਿਜ਼ੀਟਲ ਸੇਵਾਵਾਂ ਵਿੱਚ ਮਹੱਤਵਪੂਰਨ ਤਰੱਕੀ ਹੋਈ ਹੈ।

ਹਰਿਆਣਾ ਲਈ ਪ੍ਰਧਾਨ ਮੰਤਰੀ ਦੇ ‘ਵਿਕਸਿਤ ਭਾਰਤ’ ਸੰਕਲਪ ਨੇ ਵਿਕਾਸ ਦੀ ਗਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਹਿਸਾਰ ਦੇ ਮਹਾਰਾਜਾ ਅਗਰਸੈਨ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਅਤੇ ਨਵੀਂ ਟਰਮੀਨਲ ਇਮਾਰਤ ਦਾ ਨਿਰਮਾਣ ਸੂਬੇ ਦੀ ਕਨੈਕਟੀਵਿਟੀ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ। ਯਮੁਨਾਨਗਰ ਵਿੱਚ 800 ਮੈਗਾਵਾਟ ਦੀ ਨਵੀਂ ਤਾਪ ਬਿਜਲੀ ਇਕਾਈ ਅਤੇ ਸੀਬੀਜੀ ਪਲਾਂਟ ਊਰਜਾ ਖੇਤਰ ਨੂੰ ਨਵੀਂ ਤਾਕਤ ਦੇਣਗੇ। ਇਸੇ ਤਰ੍ਹਾਂ ਦੁਆਰਕਾ ਐਕਸਪ੍ਰੈਸਵੇਅ, ਗੁਰੂਗ੍ਰਾਮ ਮੈਟਰੋ, ਏਮਜ਼ ਰੇਵਾੜੀ, ਜਿਓਤੀਸਰ ਅਨੁਭਵ ਕੇਂਦਰ ਅਤੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਸਥਾਰ ਦਾ ਆਧਾਰ ਬਣ ਰਹੇ ਹਨ। India Development Story

ਸੂਬੇ ਵਿੱਚ 22 ਰਾਸ਼ਟਰੀ ਰਾਜਮਾਰਗ, ਵੱਡੇ ਉਦਯੋਗਿਕ ਨਿਵੇਸ਼, ਕਿਸਾਨਾਂ ਲਈ ਫ਼ਸਲ ਬੀਮਾ ਸਹਾਇਤਾ, ਔਰਤਾਂ ਨੂੰ ਉੱਜਵਲਾ ਯੋਜਨਾ ਦਾ ਲਾਭ, ਸੂਰਜੀ ਟਿਊਬਵੈੱਲਾਂ ਦੀ ਸਥਾਪਨਾ ਅਤੇ ਆਯੂਸ਼ਮਾਨ ਭਾਰਤ ਤਹਿਤ ਲੱਖਾਂ ਲੋਕਾਂ ਨੂੰ ਮੁਫ਼ਤ ਇਲਾਜ ਵਰਗੀਆਂ ਯੋਜਨਾਵਾਂ ਲੋਕ ਭਲਾਈ ਦੀਆਂ ਨਵੀਆਂ ਮਿਸਾਲਾਂ ਹਨ। ਵਿਕਸਿਤ ਭਾਰਤ-2047 ਦਾ ਟੀਚਾ ਇੱਕ ਖੁਸ਼ਹਾਲ, ਆਤਮਨਿਰਭਰ, ਤਕਨੀਕੀ ਤੌਰ ’ਤੇ ਸਮਰੱਥ ਅਤੇ ਸਮਾਨ ਮੌਕਿਆਂ ਵਾਲੇ ਭਾਰਤ ਦੇ ਨਿਰਮਾਣ ਦਾ ਰਾਸ਼ਟਰੀ ਸੰਕਲਪ ਹੈ। ਮੋਦੀ ਸਰਕਾਰ ਦੇ 12 ਸਾਲਾਂ ਦਾ ਇਹ ਸਫ਼ਰ ਸਾਨੂੰ ਇਹ ਵਿਸ਼ਵਾਸ ਦੁਆਉਂਦਾ ਹੈ ਕਿ ਜਦੋਂ ਅਗਵਾਈ ਸਪੱਸ਼ਟ ਹੋਵੇ, ਨੀਅਤ ਸਾਫ਼ ਹੋਵੇ, ਨੀਤੀ ਪ੍ਰਭਾਵਸ਼ਾਲੀ ਹੋਵੇ ਅਤੇ ਰਾਸ਼ਟਰ ਹਿੱਤ ਸਰਵੋਪਰੀ ਹੋਵੇ, ਤਾਂ ਬਦਲਾਅ ਨਿਸ਼ਚਿਤ ਤੌਰ ’ਤੇ ਸੰਭਵ ਹੁੰਦਾ ਹੈ। ਇਹ 12 ਸਾਲ ਨਵੇਂ ਭਾਰਤ ਦੇ ਉਭਾਰ ਦੀ ਕਹਾਣੀ ਹਨ। ਇਹ ਵਿਕਸਿਤ ਭਾਰਤ ਦੇ ਸੁਨਹਿਰੀ ਭਵਿੱਖ ਦਾ ਐਲਾਨ ਹੈ।

ਨਾਇਬ ਸਿੰਘ ਸੈਣੀ,
ਮੁੱਖ ਮੰਤਰੀ, ਹਰਿਆਣਾ

ਲੋਕਤੰਤਰ ਦਾ ਕੱਚ-ਪੱਕ
ਦੇਸ਼ ਦੀ ਸਿਆਸਤ ਅੰਦਰ ਲੋਕਤੰਤਰ (Democracy) ਦਾ ਸੰਕਲਪ ਚਰਚਾ ’ਚ ਹੈ। ਕੋਈ ਆਗੂ ਕਹਿ ਰਿਹਾ ਹੈ ਦੇਸ਼ ’ਚ ਲੋਕਤੰਤਰ ਖਤਮ ਹੋ ਗਿਆ ਹੈ ਕੋਈ ਉਨ੍ਹਾਂ ਦੇ ਦੋਸ਼ਾਂ ਨੂੰ ਨਕਾਰ ਕੇ ਮਾਫ਼ੀ ਮੰਗਣ ਲਈ ਕਹਿ ਰਿਹਾ ਹੈ। ਇਨ੍ਹਾਂ ਵਿਚਾਰਾਂ ਤੇ ਦੂਸ਼ਣਬਾਜ਼ੀ ਨਾਲ ਸੰਸਦ ’ਚ ਹੰਗਾਮਾ ਹੋ ਰਿਹਾ ਹੈ। ਆਮ ਨਾਗਰਿਕ ਲਈ ਵੀ ਇਹ ਮਸਲਾ ਚਿੰਤਾ ਦਾ ਵਿਸ਼ਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਕੀ ਲੋਕਤੰਤਰ ਵਾਕਿਆਈ ਖ਼ਤਮ ਹੋ ਗਿਆ ਹੈ ਜਾਂ ਸਾਡਾ ਲੋਕਤੰਤਰ ਅਜੇ ਵੀ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਲਈ ਮਿਸਾਲ ਹੈ? ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੀ ਵਿਦੇਸ਼ ਯਾਤਰਾ ਦੌਰਾਨ ਦਾਅਵਾ ਕੀਤਾ ਹੈ ਕਿ ਭਾਰਤ ’ਚ ਲੋਕਤੰਤਰ ਖਤਮ ਹੋ ਗਿਆ ਹੈ।

ਲੋਕਤੰਤਰ ਦਾ ਕੱਚ-ਪੱਕ | Democracy

ਇਸ ਬਿਆਨ ਕਾਰਨ ਸੱਤਾਧਾਰੀ ਪਾਰਟੀ ਭੜਕੀ ਹੋਈ ਹੈ ਤੇ ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣ ਲਈ ਕਹਿ ਰਹੀ ਹੈ। ਅਸਲ ’ਚ ਸਾਰਾ ਮਾਮਲਾ ਲੋਕਤੰਤਰ ਦੇ ਸਿਧਾਂਤਕ ਅਤੇ ਵਿਹਾਰਕ ਪਹਿਲੂਆਂ ਨੂੰ ਸਮਝਣ ਤੇ ਉਸ ਦੀ ਵਿਆਖਿਆ ਦਾ ਹੈ। ਇਹ ਵੀ ਹਕੀਕਤ ਹੈ ਕਿ ਲੋਕਤੰਤਰ ਦੀ ਸਿਧਾਂਤਕ ਵਿਆਖਿਆ ਤੇ ਸਿਆਸੀ ਵਿਆਖਿਆ ਵੱਖ-ਵੱਖ ਹੋ ਗਈ ਹੈ। ਅਸਲ ’ਚ ਰਾਜਨੀਤੀ ਇੱਕ ਵਿਗਿਆਨ ਹੈ ਜਿਸ ਦਾ ਅਧਿਐਨ ਕਰਦਿਆਂ ਉਸ ਦੇ ਕਾਰਨਾਂ ਤੇ ਨਤੀਜਿਆਂ ’ਚ ਇੱਕ ਸਬੰਧ ਨਜ਼ਰ ਆਉਂਦਾ ਹੈ। ਰਾਜਨੀਤੀ ਵਿਗਿਆਨੀ ਲਈ ਲੋਕਤੰਤਰ ਦੇ ਕੋਈ ਹੋਰ ਅਰਥ ਹਨ ਤੇ ਸਿਆਸੀ ਪਾਰਟੀਆਂ ਲਈ ਲੋਕਤੰਤਰ ਦੇ ਅਰਥ ਹੋਰ ਹੋ ਗਏ ਹਨ।

ਜਿਹੜੀ ਪਾਰਟੀ ਵਿਰੋਧੀ ਧਿਰ ’ਚ ਹੁੰਦੀ ਹੈ ਉਹ ਦੇਸ਼ ’ਚੋਂ ਲੋਕਤੰਤਰ (Democracy) ਖਤਮ ਦੱਸਦੀ ਹੈ ਜਦੋਂ ਸੱਤਾਧਾਰੀ ਪਾਰਟੀ ਵਿਰੋਧੀ ਧਿਰ ’ਚ ਬੈਠਦੀ ਹੈ ਤਾਂ ਉਹ ਵੀ ਦੋਸ਼ ਲਾਉਣ ਲੱਗਦੀ ਹੈ ਕਿ ਲੋਕਤੰਤਰ ਖਤਮ ਹੋ ਗਿਆ। ਸੱਤਾਧਾਰੀ ਪਾਰਟੀ ਨੇ ਕਦੇ ਵੀ ਨਹੀਂ ਕਿਹਾ ਕਿ ਲੋਕਤੰਤਰ ਖਤਮ ਹੋਇਆ ਹੈ ਜਾਂ ਕਮਜ਼ੋਰ ਹੋਇਆ ਹੈ। ਇਹ ਦੋ ਨਾਅਰੇ ਸੱਤਾਧਿਰ ਤੇ ਵਿਰੋਧੀ ਧਿਰ ਲਈ ਆਪਣੇ-ਆਪਣੇ ਅਰਥ ਰੱਖਦੇ ਹਨ, ਆਪਣੀਆਂ ਸਿਆਸੀ ਪ੍ਰਸਥਿਤੀਆਂ ਅਤੇ ਜ਼ਰੂਰਤਾਂ ਹਨ। ਅਸਲੀਅਤ ਇਹ ਹੈ ਕਿ ਦੇਸ਼ ’ਚ ਲੋਕਤੰਤਰ ਦਾ ਆਪਣਾ ਮਹੱਤਵ ਹੈ।

ਲੋਕਤੰਤਰ ਕਿਸੇ ਇੱਕ ਜਾਂ ਦੋ ਸਰਕਾਰੀ ਫੈਸਲਿਆਂ ਜਾਂ ਕਿਸੇ ਸੱਤਾਧਾਰੀ ਪਾਰਟੀ ਦੇ ਬਿਆਨਾਂ ਤੱਕ ਸੀਮਿਤ ਨਹੀਂ ਸਗੋਂ ਇਹ ਇੱਕ ਪੂਰਾ ਸਿਸਟਮ ਹੈ ਜਿਸ ਨਾਲ ਆਮ ਆਦਮੀ ਪਿੰਡ ਤੋਂ ਲੈ ਕੇ ਪੂਰੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ (ਸੰਸਦ) ਦੇ ਮੈਂਬਰ ਚੁਣਨ ਦੇ ਸਮਰੱਥ ਹੁੰਦਾ ਹੈ। ਵੋਟਰ ਦੀ ਭੂਮਿਕਾ ਦਾ ਹੀ ਕਮਾਲ ਹੈ ਕਿ ਦੇਸ਼ ’ਚ ਵੱਖ-ਵੱਖ ਰਾਜਾਂ ’ਚ ਵੱਖ-ਵੱਖ ਪਾਰਟੀਆਂ ਦੀ ਸਰਕਾਰ ਹੈ। ਇੱਕ-ਇੱਕ ਆਮ ਆਦਮੀ ਦੀ ਰਾਏ ਸਰਕਾਰ ਬਣਾਉਂਦੀ ਹੈ। ਲੋਕਤੰਤਰ ’ਚ ਕਦੇ ਵੀ ਸਰਕਾਰ ਤਾਨਾਸ਼ਾਹੀ ਨਹੀਂ ਬਣ ਸਕਦੀ ਕਿਉਂਕਿ ਲੋਕਤੰਤਰ ’ਚ ਸਰਕਾਰ ਲਈ ਸੰਸਦ ਦਾ ਭਰੋਸਾ ਹੀ ਵੱਡਾ ਹੁੰਦਾ ਹੈ। ਕਈ ਸਰਕਾਰਾਂ ਸੰਸਦ ’ਚ ਭਰੋਸਾ ਗਵਾਉਣ ਕਾਰਨ ਗਈਆਂ।

ਲੋਕਤੰਤਰ ਦਾ ਕੱਚ-ਪੱਕ | Democracy

ਬਿਨਾਂ ਸ਼ੱਕ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਪਰ ਇਸ ਦਾ ਮਤਲਬ ਲੋਕਤੰਤਰ ਸਭ ਤੋਂ ਸੌ ਫੀਸਦੀ ਕਾਮਯਾਬ ਹੋ ਗਿਆ ਹੈ। ਅਸੀਂ ਕਈ ਲੋਕਤੰਤਰੀ ਦੇਸ਼ਾਂ ਤੋਂ ਪਿੱਛੇ ਹਾਂ, ਕਈਆਂ ਤੋਂ ਬਹੁਤ ਅੱਗੇ ਹਾਂ। ਸਿਸਟਮ ’ਚ ਕਮੀਆਂ ਸਦਾ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਵੀ ਕਦਮ ਚੁੱਕੇ ਜਾਂਦੇ ਹਨ। ਸਮੱਸਿਆ ਨਵੀਂ ਤੋਂ ਨਵੀਂ ਆਉਂਦੀ ਹੈ। ਬੱਸ, ਸੁਧਾਰ ਦੀ ਇੱਛਾ ਰਹਿਣੀ ਚਾਹੀਦੀ ਹੈ। ਅਸਲ ’ਚ ਲੋਕਤੰਤਰ ਦੀ ਕਾਮਯਾਬੀ ਵਿਅਕਤੀਗਤ ਤੇ ਸਮੂਹਿਕ ਯਤਨਾਂ ਨਾਲ ਵੀ ਜੁੜੀ ਹੋਈ ਹੈ। ਆਗੂਆਂ ਦੀ ਵਿਚਾਰਧਾਰਾ, ਦਿ੍ਰਸ਼ਟੀਕੋਣ, ਵਚਨਬੱਧਤਾ ਤੇ ਜਿੰਮੇਵਾਰੀ ਦੇ ਗੁਣ ਵੀ ਲੋਕਤੰਤਰ ਦੀ ਸਫਲਤਾ-ਅਸਫ਼ਲਤਾ ਲਈ ਜਿੰਮੇਵਾਰ ਹੁੰਦੇ ਹਨ।

ਹਰ ਆਗੂ ਦਾ ਆਪਣਾ ਨਿੱਜੀ ਜੀਵਨ, ਚਰਿੱਤਰ ਤੇ ਸੁਭਾਅ ਹੁੰਦਾ ਹੈ ਜੋ ਰਾਜਨੀਤੀ/ਪਾਰਟੀ ਦੇ ਸਿਧਾਂਤਾਂ ਨਾਲ ਮਿਲ ਕੇ ਚੱਲਦਾ ਹੈ। ਇਸ ਤਾਲਮੇਲ ਦਾ ਮਜ਼ਬੂਤ ਹੋਣਾ ਹੀ ਲੋਕਤੰਤਰ ਦੀ ਕਾਮਯਾਬੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕਤੰਤਰ ਦੇ ਫੇਲ੍ਹ ਜਾਂ ਪਾਸ ਹੋਣ ਬਾਰੇ ਚਰਚਾ ਲਈ ਡੂੰਘੀ, ਸੰਤੁਲਿਤ, ਬਹੁਪੱਖੀ, ਇਤਿਹਾਸਕ ਅਤੇ ਵਿਸ਼ਲੇਸ਼ਣਾਤਮਕ ਪਹੁੰਚ ਦੀ ਜ਼ਰੂਰਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।