Shaheed Udham Singh - Sach Kahoon Punjabi
Shaheed Udham Singh: ਜ਼ਿਲ੍ਹਾ ਪੱਤਰਕਾਰ ਯੂਨੀਅਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ
Shaheed Udham Singh: ਫਤਿਹਗੜ੍ਹ ਸਾਹਿਬ (ਅਨਿਲ ਲੁਟਾਵਾ)। ਜ਼ਿਲ੍ਹਾ ਪੱਤਰਕਾਰ ਯੂਨੀਅਨ ਫ਼ਤਹਿਗੜ੍ਹ ਸਾਹਿਬ ਵੱਲੋਂ ਪ੍ਰਧਾਨ ਰਣਵੀਰ ਕੁਮਾਰ ਜੱਜੀ ਦੀ ਅਗਵਾਈ ’ਚ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਨਿਊ ਸ਼ਿਵ ਸ਼ਕਤੀ ਸਵੀਟਸ, ਰੋਪੜ ਅੱਡਾ ਸਰਹਿੰਦ ਵਿਖੇ ਲਾਇਆ ਗਿਆ। ਇਸ ਕੈਂਪ ’ਚ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਸਮਾਜ ਸੇਵੀ, ਰਾਜਨੀਤਿਕ ਤੇ ਧਾਰਮਿਕ ਸੰਸਥਾਵਾਂ ਨਾਲ ਸਬੰਧਿਤ ਵਿਅਕਤੀਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਵੱਧ-ਚੜ੍ਹ ਕੇ ਖੂਨਦਾਨ ਕੀਤਾ। ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਲਿਬੜਾ, ਨਗਰ ਕੌਂਸਲ ਸਰਹਿੰਦ ਦੀ ਪ੍ਰਧਾਨ ਆਸ਼ਾ ਰਾਣੀ, ਜ਼ਿਲ੍ਹਾ ਲੋਕ ਸੰਪਰਕ ਅਫਸਰ ਰਾਜ ਕੁਮਾਰ, ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਭੂਸ਼ਨ ਸੂਦ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਮਨਮੋਹਨ ਸਿੰਘ ਮਕਾਰੋਪੁਰ, ਕੁਲਦੀਪ ਸਹੋਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। Shaheed Udham Singh
Read Also : Sunam News: ਪੰਜਾਬ ਬੰਦ ਦੇ ਸੱਦੇ ਦਾ ਅਸਰ ਸੁਨਾਮ ’ਚ ਆਇਆ ਨਜ਼ਰ, ਬਾਜ਼ਾਰ ਰਹੇ ਮੁਕੰਮਲ ਬੰਦ
ਇਸ ਮੌਕੇ ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਹਨ। ਫ਼ਤਹਿਗੜ੍ਹ ਸਾਹਿਬ ਦਾ ਪੱਤਰਕਾਰ ਭਾਈਚਾਰਾ ਆਪਣੀ ਕਲਮ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਨ ਦੇ ਨਾਲ-ਨਾਲ ਖੂਨਦਾਨ ਕੈਂਪ, ਰਾਸ਼ਨ ਵੰਡ ਤੇ ਮੁਫਤ ਦਵਾਈ ਕੈਂਪ ਲਗਾ ਕੇ ਆਮ ਲੋਕਾਂ ਦੀ ਸੇਵਾ ’ਚ ਵੱਡਾ ਯੋਗਦਾਨ ਪਾ ਰਿਹਾ ਹੈ। ਪ੍ਰਧਾਨ ਰਣਵੀਰ ਕੁਮਾਰ ਜੱਜੀ ਤੇ ਜਨਰਲ ਸਕੱਤਰ ਬਿਕਰਮਜੀਤ ਸਹੋਤਾ ਨੇ ਦੱਸਿਆ ਕਿ ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ ਦੀ ਟੀਮ ਵੱਲੋਂ ਕੈਂਪ ’ਚ 78 ਯੂਨਿਟ ਖੂਨ ਇਕੱਤਰ ਕੀਤਾ ਗਿਆ। ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਲਖਵਿੰਦਰ ਮਾਧੋਪੁਰ, ਐਡਵੋਕੇਟ ਗੁਰਪ੍ਰੀਤ ਸੈਣੀ, ਕੌਂਸਲਰ ਬੰਟੀ ਸੈਣੀ, ਕੌਂਸਲਰ ਰਾਜੇਸ਼ ਉੱਪਲ, ਏਐਮਓ ਡਾ. ਮੰਜੂ ਬਾਲਾ ਸਮੇਤ ਵੱਡੀ ਗਿਣਤੀ ’ਚ ਸਮਾਜ ਸੇਵੀ, ਪੰਚ-ਸਰਪੰਚ ਤੇ ਆਗੂ ਹਾਜ਼ਰ ਸਨ।
Bravery Day: ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ- ਮਾਨਵਤਾ ਭਲਾਈ ਕੰਮਾਂ ਨੂੰ ਲੈ ਕੇ ਸਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਸਨਮਾਨਿਤ
ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਮਨਾਇਆ ਗਿਆ
Bravery Day: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਵੱਲੋਂ ਸ਼ਹੀਦ ਊਧਮ ਸਿੰਘ ਦਾ ਬਹਾਦਰੀ ਦਿਵਸ ਸਮਾਗਮ ਬੜੇ ਸੁਚੱਜੇ ਢੰਗ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮਲਕੀਅਤ ਸਿੰਘ ਥਿੰਦ ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਇਲਾਕੇ ਅੰਦਰ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਲੈ ਕੇ ਮੁੱਖ ਮਹਿਮਾਨ ਅਤੇ ਕਮੇਟੀ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਥਿੰਦ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਸ਼ਹੀਦ ਊਧਮ ਸਿੰਘ ਦੇ ਚਾਰ ਪੰਜ ਪ੍ਰੋਗਰਾਮ ਕੀਤੇ ਜਾਂਦੇ ਹਨ ਕਿਉਂਕਿ ਇਹਨਾਂ ਵਿੱਚ ਸ਼ਹੀਦ ਦੀ ਕੁਰਬਾਨੀ ਨੂੰ ਸਮਰਪਿਤ ਹੋ ਕੇ ਕੰਮ ਕਰਨ ਦਾ ਜਜ਼ਬਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਇਸ ਕਮੇਟੀ ਦੇ ਨੁਮਾਇੰਦਿਆਂ ਨੇ ਮਿਲ ਕੇ ਕਰੀਬ ਨੌ ਮੰਗਾਂ ਰੱਖੀਆਂ ਸਨ ਜਿਨ੍ਹਾਂ ਵਿੱਚੋਂ ਅੱਠ ਮੰਗਾਂ ਪੂਰੀਆਂ ਹੋ ਗਈਆਂ ਹਨ। ਜਿਨ੍ਹਾਂ ਵਿੱਚ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਸੂਬੇ ਅੰਦਰ ਛੁੱਟੀ, ਸ਼ਹੀਦ ਦੇ ਨਾਂਅ ’ਤੇ ਬੱਸ ਸਟੈਂਡ ਬਣਾਉਣ, ਮਿਊਜ਼ੀਅਮ ਦੀ ਉਸਾਰੀ ਅਤੇ ਸ਼ਹਿਰ ਦੇ ਦੋਵੇਂ ਸਾਈਡ ਗੇਟ ਬਣਾਉਣੇ ਅਤੇ ਸੜਕਾਂ ਦਾ ਨਾਂਅ ਸ਼ਹੀਦ ਦੇ ਨਾਂਂਅ ਕੀਤਾ ਜਾਣਾ ਸ਼ਾਮਲ ਸੀ।
ਇਹ ਵੀ ਪੜ੍ਹੋ: Road Accident: ਭਿਆਨਕ ਹਾਦਸਾ, ਐਕਸਪ੍ਰੈਸਵੇਅ ’ਤੇ ਖੜ੍ਹੇ ਟਰੱਕ ਨਾਲ ਟਕਰਾਈ ਬੱਸ, 3 ਯਾਤਰੀਆਂ ਦੀ ਮੌਤ
ਉਨ੍ਹਾਂ ਕਿਹਾ ਕਿ ਹੁਣ ਜੋ ਕੰਮ ਕਰਨ ਵਾਲੇ ਹਨ ਉਹਨਾਂ ਵਿੱਚ ਪੱਛੜੀਆਂ ਸ਼੍ਰੇਣੀਆਂ ਦੀ ਰਿਜ਼ਰਵੇਸ਼ਨ ਨੂੰ 27 ਫੀਸਦੀ ਕਰਵਾਉਣਾ ਹੈ ਜਿਸ ਨਾਲ ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਵਧੇਰੇ ਨੌਕਰੀਆਂ ਦਾ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਹੰਭਲਾ ਮਾਰਨ ਤਾਂ ਕੀ ਵਿੱਦਿਅਕ ਅਦਾਰੇ ਸਥਾਪਿਤ ਕੀਤੇ ਜਾ ਸਕਣ। ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਹਰੀ ਸਿੰਘ ਨਕਵੀ ਮੈਂਬਰ ਐਚਐਸਪੀਸੀ ਆਦਿ ਵੀ ਸ਼ਾਮਲ ਸਨ। ਇਸ ਮੌਕੇ ਕਮੇਟੀ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਅਤੇ ਚੇਅਰਮੈਨ ਕੇਹਰ ਸਿੰਘ ਨੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। Bravery Day
ਇੱਕ ਵਿਦਵਾਨ ਦਾ ਕਥਨ ਹੈ ਕਿ ਅਜ਼ਾਦੀ ਇੱਕ ਨਿਆਮਤ ਹੈ ਤੇ ਗੁਲਾਮੀ ਇੱਕ ਲਾਹਨਤ ਹੈ | ਪੰਜਾਬ ਦੇ ਜੰਮਪਲ ਸਾਡੇ ਜਿੰਨੇ ਵੀ ਸ਼ਹੀਦਾਂ ਤੇ ਯੋਧਿਆਂ ਨੇ ਸਾਡੇ ਦੇਸ਼ ਦੀ ਇਸ ਗੁਲਾਮੀ ਨੂੰ ਇੱਥੋਂ ਕੱਢਣ ਲਈ ਅਤੇ ਅਜ਼ਾਦੀ ਨੂੰ ਲਿਆਉਣ ਲਈ ਜੰਗੇ ਅਜ਼ਾਦੀ ਦਾ ਸੰਘਰਸ਼ ਲੜਿਆ ਉਸ ਵਿੱਚ ਸਾਡੇ ਗੁਰੂ ਸਾਹਿਬਾਨਾਂ ਦੇ ਕੁਰਬਾਨੀ ਤੇ ਤਿਆਗ ਭਰੇ ਸੰਦੇਸ਼ ਜ਼ਰੂਰ ਪ੍ਰੇਰਨਾ ਸਰੋਤ ਸਾਬਤ ਹੋਏ |
ਇਨ੍ਹਾਂ ਮਹਾਨ ਸੰਦੇਸ਼ਾਂ ਤੋਂ ਪ੍ਰੇਰਣਾ ਲੈ ਕੇ ਹੀ ਸਾਡੇ ਅਜ਼ਾਦੀ ਪ੍ਰਵਾਨਿਆਂ ਨੇ ਆਪਣੇ ਜੀਵਨ ਕੁਰਬਾਨ ਕਰ ਦਿੱਤੇ ਅਤੇ ਇਸੇ ਤਿਆਗ ਦੀ ਭਾਵਨਾ ਵਜੋਂ ਹੀ ਸ੍ਰ. ਊਧਮ ਸਿੰਘ ਨੇ ਕਿਹਾ ਸੀ ਕਿ, ”ਮੇਰੀ ਜਵਾਨੀ ਮੇਰੇ ਦੇਸ਼ ਦੀ ਮਿੱਟੀ ਤੇ ਅੰਨ-ਜਲ ਤੋਂ ਬਣੀ ਹੈ ਜੋ ਦੇਸ਼ ਦੀ ਹੀ ਅਮਾਨਤ ਹੈ, ਮੈਂ ਇਸ ਨੂੰ ਬਚਾਉਣ ਲਈ ਦੇਸ਼ ਦੀ ਅਜ਼ਾਦੀ ਤੇ ਗੌਰਵ ਨਾਲ ਸਮਝੌਤਾ ਨਹੀਂ ਕਰ ਸਕਦਾ | ਸੋ ਮੈਂ ਭਾਰਤ ਦੀ ਅਜ਼ਾਦੀ ਦਾ ਝੰਡਾ ਬੁਲੰਦ ਕਰਨ ਲਈ ਫਾਂਸੀ ਦਾ ਫੰਦਾ ਗਲ ਵਿੱਚ ਪਾ ਕੇ ਵੀ ਬੜਾ ਸੰਤੁਸ਼ਟ ਹੋਵਾਂਗਾ ਕਿਉਂਕਿ ਮੈਨੂੰ ਜਲਿਆਂ ਵਾਲੇ ਬਾਗ ਦੀ ਪਵਿੱਤਰ ਮਿੱਟੀ ਹਮੇਸ਼ਾ ਪ੍ਰੇਰਨਾ ਦਿੰਦੀ ਹੈ |”
Shaheed Udham Singh
ਸ. ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਉਸਦੇ ਜਨਮ ਸਥਾਨ ਸੁਨਾਮ ਊਧਮ ਸਿੰਘ ਵਾਲਾ (ਪੰਜਾਬ) ਵਿਖੇ ਬਣੀ ਉਸ ਦੀ ਯਾਦਗਰ ਉੱਤੇ ਮਨਾਇਆ ਜਾਂਦਾ ਹੈ ਜਿੱਥੇ ਊਧਮ ਸਿੰਘ ਦੀਆਂ ਅਸਥੀਆਂ, ਜੋ ਲੰਦਨ ਤੋਂ 1972 ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਪੂਰੇ ਸਰਕਾਰੀ ਸਨਮਾਨਾਂ ਨਾਲ ਲੈ ਕੇ ਆਏ ਸਨ ਤੇ ਫਿਰ ਇੱਥੇ ਹੀ ਸਸਕਾਰ ਵੀ ਕਰ ਦਿੱਤਾ ਗਿਆ ਸੀ | ਪ੍ਰਸੰਸਾ ਦੇ ਪਾਤਰ ਹਨ ਸਾਡੇ ਉਹ ਇਤਿਹਾਸਕ ਵਿਦਵਾਨ ਜੋ ਸ. ਊਧਮ ਸਿੰਘ ਅਤੇ ਹੋਰ ਸ਼ਹੀਦਾਂ ਪ੍ਰਤੀ ਵੱਡਮੁੱਲੀ ਜਾਣਕਾਰੀ ਖੋਜ ਭਰਪੂਰ ਲਿਖਤਾਂ ਰਾਹੀਂ ਦਿੰਦੇ ਹਨ ਕਿ ਕਿਵੇਂ ਅੰਗਰੇਜ਼ ਸਾਮਰਾਜ ਦੀ ਲੰਮੀ ਗੁਲਾਮੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਅਸੀਂ ਅੱਜ ਆਜ਼ਾਦੀ ਨਾਲ ਰਹਿ ਰਹੇ ਹਾਂ |
ਅਜਿਹੇ ਹੀ ਇੱਕ ਇਤਿਹਾਸਕਾਰ ਪ੍ਰੋਫੈਸਰ ਸਿਕੰਦਰ ਸਿੰਘ ਨੇ ਊਧਮ ਸਿੰਘ ਦੇ ਜੀਵਨ ਬਾਰੇ ਬੜੀ ਅਹਿਮ ਖੋਜ ਭਰੀ ਜਾਣਕਾਰੀ ਦਿੱਤੀ ਹੈ | ਉਹ ਲਿਖਦੇ ਹਨ ਕਿ ਜਲਿ੍ਹਆਂ ਵਾਲੇ ਬਾਗ ਕਤਲੇਆਮ ਦੇ ਮੁੱਖ ਦੋਸ਼ੀ ਸਾਬਕਾ ਲੈਫ: ਗਵਰਨਰ ਜਨਰਲ ਓਡਵਾਇਰ ਪੰਜਾਬ ਨੂੰ ਚਿੱਟੇ ਦਿਨ ਅੰਗਰੇਜ਼ ਅਹਿਲਕਾਰਾਂ ਨਾਲ ਭਰੇ ਤੇ ਪੂਰੀ ਪੁਲਿਸ ਸੁਰੱਖਿਆ ਨਾਲ ਲੈਸ ਕੈਕਸਟਨ ਹਾਲ ਲੰਦਨ ਵਿੱਚ ਪਿਸਤੌਲ ਦੀਆਂ ਗੋਲੀਆਂ ਨਾਲ ਮਾਰ ਦੇਣ ਵਾਲੇ ਊਧਮ ਸਿੰਘ ਦੀ ਜੀਵਨ ਖੋਜ ਤੋਂ ਪਤਾ ਲੱਗਾ ਹੈ ਕਿ ਉਸ ਦਾ ਵਿਆਹ ਵੀ ਹੋਇਆ ਸੀ ਅਤੇ ਉਸ ਦੇ ਦੋ ਪੁੱਤਰ ਵੀ ਸਨ |
ਉਹ ਲਿਖਦੇ ਹਨ ਕਿ ਇਹ ਪ੍ਰਗਟਾਵਾ ਚੀਫ਼ ਖਾਲਸਾ ਦੀਵਾਨ ਦੇ ਯਤੀਮਖਾਨਾ ਅੰਮਿ੍ਤਸਰ, ਜਿੱਥੇ ਊਧਮ ਸਿੰਘ 12 ਸਾਲ ਰਹੇ ਸਨ, ਤੋਂ ਮਿਲੇ ਉਨ੍ਹਾਂ ਦਸਤਾਵੇਜ਼ਾਂ ਤੋਂ ਹੋਇਆ ਹੈ ਜੋ ਉਸ ਯਤੀਮਖਾਨੇ ਨੂੰ 1927 ਵਿੱਚ ਅੰਮਿ੍ਤਸਰ ਦੇ ਏ ਡਵੀਜਨ ਥਾਣੇ ਤੋਂ ਮਿਲੇ ਸਨ ਜਿੱਥੇ ਪਹਿਲਾਂ ਊਧਮ ਸਿੰਘ ਵਿਰੁੱਧ ਕੇਸ ਦਰਜ ਹੋਇਆ ਸੀ | ਇਸ ਸੰਸਥਾ ਨੇ ਅਜਿਹੇ ਦਸਤਾਵੇਜ਼ਾਂ ਅਤੇ ਹੋਰ ਯਾਦਾਂ ਨੂੰ ਊਧਮ ਸਿੰਘ ਦੇ ਕਮਰੇ ਵਿੱਚ ਲਾਉਣ ਦੀ ਯੋਜਨਾ ਬਣਾਈ ਸੀ |
ਪਟਿਆਲਾ ਜ਼ਿਲੇ੍ਹ ਦੇ ਪਾਤੜਾਂ ਸ਼ਹਿਰ ਦੇ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਰਹੇ ਸਿਕੰਦਰ ਸਿੰਘ ਨੇ ਪੀਐਚਡੀ ਵੀ ਸ. ਊਧਮ ਸਿੰਘ ਦੇ ਜੀਵਨ ਉੱਤੇ ਕੀਤੀ ਹੈ | ਇਸ ਖੋਜ ਤੋਂ ਬਾਅਦ ਉਨ੍ਹਾਂ ਨੇ 1998 ਵਿੱਚ ਇਸ ਬਾਰੇ ਇੱਕ ਕਿਤਾਬ ਲਿਖੀ ਜਿਸ ਵਿੱਚ ਉਨ੍ਹਾਂ ਨੇ ਊਧਮ ਸਿੰਘ ਬਾਰੇ ਲੰਦਨ ਵਿਖੇ ਕਈ ਦਹਾਕਿਆਂ ਤੋਂ ਫ਼ਾਇਲਾਂ ‘ਚ ਦੱਬੇ ਕਈ ਅਹਿਮ ਭੇਦ ਖੋਲ੍ਹਣ ਦਾ ਦਾਅਵਾ ਕੀਤਾ ਹੈ | ਇਸ ਕਿਤਾਬ ਵਿੱਚ ਉਨ੍ਹਾਂ ਲਿਖਿਆ ਹੈ ਕਿ ਲਗਾਤਾਰ 10 ਸਾਲਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਇਹ ਕਿਤਾਬ ਪੂਰੀ ਹੋਈ ਹੈ |
ਉਨ੍ਹਾਂ ਨੇ 1988 ਨੂੰ ਖੋਜ ਕਾਰਜ ਸ਼ੁਰੂ ਕਰਦਿਆਂ ਨੈਸ਼ਨਲ ਆਰਕਾਈਵਜ਼ ਦਿੱਲੀ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ ਸੀ ਅਤੇ 1992 ਵਿੱਚ ਇਸ ਮਾਮਲੇ ਨਾਲ ਸਬੰਧਤ 4 ਫ਼ਾਇਲਾਂ ਵੇਖਣ ਦੀ ਉਸ ਨੂੰ ਆਗਿਆ ਮਿਲੀ | ਇਸ ਦੌਰਾਨ ਇਸ ਖੋਜਕਾਰ ਨੇ ਪਬਲਿਕ ਰਿਕਾਰਡ ਆਫਿਸ ਲੰਦਨ, ਫੌਰਨ ਐਂਡ ਕਾਮਨਵੈਲਥ ਆਫਿਸ ਲੰਦਨ ਅਤੇ ਪੈਂਟਨ ਵਿਲਾ ਜੇਲ੍ਹ (ਜਿੱਥੇ ਊਧਮ ਸਿੰਘ ਕੈਦ ਰਹੇ ਸਨ) ਦੇ ਗਵਰਨਰ ਅਤੇ ਹੋਰਨਾਂ ਨਾਲ ਸੰਪਰਕ ਕੀਤਾ | ਇੰਨ੍ਹਾਂ ਸਰੋਤਾਂ ਤੋਂ ਵੱਡੀ ਗਿਣਤੀ ‘ਚ ਪ੍ਰਾਪਤ ਹੋਏ ਦਸਤਾਵੇਜ਼ਾਂ ਦੇ ਅਧਾਰ ‘ਤੇ ਉਨ੍ਹਾਂ ਨੇ ਇਹ ਕਿਤਾਬ ਲਿਖੀ |
ਇਸ ਲੇਖਕ ਨੇ ਇੱਕ ਨਾਮਵਰ ਭਾਰਤੀ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਫਰਵਰੀ 1922 ਨੂੰ ਊਧਮ ਸਿੰਘ ਕੈਲੇਫ਼ੋਰਨੀਆ (ਅਮਰੀਕਾ) ਵਿਖੇ ਗਿਆ ਸੀ | ਜਿੱਥੇ ਉਸ ਨੇ ਉੱਥੋਂ ਦੀ ਹੁੱਡਸਨ ਗੈਰਜ ਦੇ ਮਕੈਨੀਕਲ ਸੈਕਸ਼ਨ ਵਿਚ ਨੌਕਰੀ ਸ਼ੁਰੂ ਕੀਤੀ | ਇੱਕ ਇਤਿਹਾਸਕਾਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਊਧਮ ਸਿੰਘ ਇੰਜੀਨੀਅਰਿੰਗ ਦੇ ਡਿਗਰੀ ਹੋਲਡਰ ਸਨ | ਉੱਥੇ ਉਸ ਦਾ ਮੇਲ ਇੱਕ ਕ੍ਰਾਂਤੀਕਾਰੀ ਲਲੂਪੀ ਨਾਂਅ ਦੀ ਲੜਕੀ ਨਾਲ ਹੋਇਆ, ਜਿਸ ਨਾਲ ਊਧਮ ਸਿੰਘ ਨੇ 1923 ਵਿੱਚ ਲੌਂਗਬੀਚ (ਯੂ.ਐਸ.ਏ) ਜਾ ਕੇ ਵਿਆਹ ਕਰਵਾ ਲਿਆ ਤੇ ਉੱਥੇ ਹੀ ਊਧਮ ਸਿੰਘ ਨੇ ਇੱਕ ਕੰਪਨੀ ਦੇ ਹਵਾਬਾਜ਼ੀ ਵਿਭਾਗ ਵਿੱਚ ਨੌਕਰੀ ਕਰ ਲਈ ਸੀ | ਊਧਮ ਸਿੰਘ ਗਦਰ ਪਾਰਟੀ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੀ, ਇਸੇ ਕਾਰਨ ਪਾਰਟੀ ਨੇ ਇੱਕ ਖਾਸ ਕ੍ਰਾਂਤੀਕਾਰੀ ਮਕਸਦ ਲਈ ਉਸ ਨੂੰ ਦਸੰਬਰ 1924 ਵਿੱਚ ਨਿਊਯਾਰਕ ਭੇਜਿਆ ਸੀ |
Shaheed Udham Singh
ਇਹ ਵੀ ਪਤਾ ਲੱਗਾ ਹੈ ਕਿ ਉਸ ਦੀ ਪਤਨੀ ਲਲੂਪੀ ਦੀ ਕੁੱਖੋਂ ਦੋ ਪੁੱਤਰ ਪੈਦਾ ਹੋਏ ਸਨ ਤੇ ਊਧਮ ਸਿੰਘ ਇਸ ਪਰਿਵਾਰ ਸਮੇਤ ਲੈਕਸਿੰਗਟੋਨ ਐਵੀਨਿਊ ਵਿੱਚ 1927 ਤੱਕ ਰਹੇ ਸਨ | ਪ੍ਰੋ. ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਦਸੰਬਰ 2006 ਤੋਂ ਫਰਵਰੀ 2007 ਤੱਕ ਫਿਰ ਸ. ਊਧਮ ਸਿੰਘ ਅਤੇ ਉਸ ਦੇ ਪਰਿਵਾਰ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਅਮਰੀਕਾ ਰਹੇ ਜਿੱਥੇ ਉਸ ਨੂੰ ਕਲੇਰਮੈਂਟ ਵਾਸੀ ਨੌਜਵਾਨ ਲੀਓ ਨੇ ਦੱਸਿਆ ਕਿ ਊਧਮ ਸਿੰਘ ਦੇ ਪੁੱਤਰ 1932 ਵਿੱਚ ਕਲੇਰਮੈਂਟ ਦੇ ਸੈਕਰਮੈਂਟੋ ਸਕੂਲ ਵਿੱਚ ਉਸ ਦੇ ਹਮਜਮਾਤੀ ਰਹੇ |
ਲੀਓ ਨੇ ਹੋਰ ਦੱਸਿਆ ਕਿ ਇਨ੍ਹਾਂ ਲੜਕਿਆਂ ਦੀ ਮਾਂ ਲਲੂਪੀ ਦੀ ਮੌਤ 1935 ਤੋਂ ਪਹਿਲਾਂ ਹੋ ਗਈ ਸੀ, ਜਿਸ ਉਪਰੰਤ ਲਲੂਪੀ ਦੇ ਇਹ ਦੋਵੇਂ ਪੁੱਤਰ ਆਪਣੀ ਮਾਂ ਦੇ ਇੱਕ ਨਜ਼ਦੀਕੀ ਰਿਸ਼ੇਤਦਾਰ ਨਾਲ ਐਰੀਜ਼ੋਨਾ (ਯੂਐਸਏ) ਵਿਖੇ ਚਲੇ ਗਏ ਸਨ | ਪ੍ਰੋ. ਸਿੰਕਦਰ ਸਿੰਘ ਨੇ ਕਿਹਾ ਕਿ ਬਿਰਧ ਅਵਸਥਾ ਨੂੰ ਪਹੁੰਚ ਚੁੱਕੇ ਸ. ਊਧਮ ਸਿੰਘ ਦੇ ਦੋਹਾਂ ਪੁੱਤਰਾਂ ਦਾ ਅਮਰੀਕਾ ਵਿਚ ਹੀ ਹੋਣ ਦਾ ਪਤਾ ਲੱਗਾ ਹੈ ਅਤੇ ਉਹ ਉਨ੍ਹਾਂ ਨਾਲ ਸੰਪਰਕ ਕਰਨ ਲਈ ਯਤਨਸ਼ੀਲ ਹੈ |
ਇਸੇ ਤਰ੍ਹਾਂ ਇੱਕ ਹੋਰ ਇਤਿਹਾਸਕਾਰ ਨੇ ਇੱਕ ਵਿਅਕਤੀ ਫੁੰਮਣ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲਿਖਿਆ ਹੈ ਕਿ ਫੁੰਮਣ ਸਿੰਘ ਊਧਮ ਸਿੰਘ ਦੇ ਕਸਬਾ ਸੁਨਾਮ ਦਾ ਹੀ ਵਾਸੀ ਸੀ ਤੇ ਉਹ ਸਿਪਾਹੀ ਵਜੋਂ ਰਿਟਾਇਰ ਹੋਇਆ ਸੀ | ਉਸ ਨੇ ਊਧਮ ਸਿੰਘ ਨਾਲ ਬਿਤਾਈ ਆਪਣੀ ਹੱਡਬੀਤੀ ਦੱਸੀ ਹੈ ਕਿ ਊਧਮ ਸਿੰਘ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਜਦੋਂ ਲੰਦਨ ਗਿਆ ਸੀ ਤਾਂ ਉਸ ਦੇ ਨਾਲ ਹੀ ਕਮਰੇ ਵਿੱਚ ਨਾਂਅ ਬਦਲ ਕੇ ਰਾਮ ਮੁਹੰਮਦ ਸਿੰਘ ਅਜ਼ਾਦ ਵਜੋਂ ਰਹਿੰਦਾ ਰਿਹਾ ਤੇ ਹੌਲੀ-ਹੌਲੀ ਉਸ ਨੇ ਪੰਜਾਬ ਦੇ ਸਾਬਕਾ ਗਵਰਨਰ ਅਤੇ ਜਲਿਆਂ ਵਾਲੇ ਬਾਗ ਦੀ ਕਤਲੋ ਗਾਰਤ ਦੇ ਦੋਸ਼ੀ ਮਾਈਕਲ ਓਡਵਾਇਰ ਨਾਲ ਨੇੜਤਾ ਬਣਾ ਲਈ ਸੀ ਜਿਸ ਕਾਰਨ ਹੀ ਮਾਈਕਲ ਓਡਵਾਇਰ ਨੇ ਊਧਮ ਸਿੰਘ ਨੂੰ ਲੰਦਨ ਦੇ ਕੈਕਸਟਨ ਹਾਲ ਵਿਖੇ ਹੋਣ ਵਾਲੇ ਸਮਾਗਮ ਲਈ ਸੱਦਾ ਦਿੱਤਾ ਸੀ |
Shaheed Udham Singh
ਫੁੰਮਣ ਸਿੰਘ ਨੇ ਦੱਸਿਆ ਕਿ ਉਹ ਗੱਡੀ ਵਿੱਚ ਊਧਮ ਸਿੰਘ ਨੂੰ ਨਾਲ ਬਿਠਾ ਕੇ ਲੈ ਗਿਆ ਸੀ ਤੇ ਊਧਮ ਸਿੰਘ ਵੱਲੋਂ ਕੈਕਸਟਨ ਹਾਲ ਵਿੱਚ ਦਾਖਲ ਹੋਣ ਉਪਰੰਤ ਉਸ ਨੇ ਬਾਹਰ ਕਾਰ ਵਿੱਚ ਬੈਠ ਕੇ ਉਸ ਦੀ ਉਡੀਕ ਵੀ ਕੀਤੀ ਸੀ | ਕੈਕਸਟਨ ਹਾਲ ਵਿੱਚ ਮਾਈਕਲ ਫਰਾਂਸੀਸ ਓਡਵਾਈਰ ਸਮੇਤ ਉਸ ਦੇ 3 ਅੰਗਰੇਜ਼ ਅਫ਼ਸਰਾਂ, ਮਾਰਕੁਆਸ ਆਫ ਜੈਟਲੈਂਡ, ਲੂਈਸ ਡੇਨ ਤੇ ਲਾਰਡ ਲਮਿੰਗਟਨ ੳੁੱਤੇ 6 ਗੋਲੀਆਂ ਦਾਗਣ ਉਪਰੰਤ ਮਾਈਕਲ ਓਡਵਾਇਰ ਨੂੰ ਮਾਰ ਦਿੱਤਾ ਸੀ | ਊਧਮ ਸਿੰਘ ਦੇ ਪਿਸਤੌਲ ਵਿੱਚ ਕੁੱਝ ਗੋਲੀਆਂ ਬਾਕੀ ਵੀ ਸਨ ਤੇ ਉਸ ਕੋਲ ਚਾਕੂ ਵੀ ਸੀ, ਉਹ ਚਾਹੁੰਦਾ ਤਾਂ ਕਿਸੇ ਹੋਰ ਨੂੰ ਵੀ ਮਾਰ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ ਤੇ ਲਲਕਾਰ ਕੇ ਕਿਹਾ, ”ਮੈਂ ਆਪਣਾ ਮਕਸਦ ਪੂਰਾ ਕਰ ਲਿਆ ਹੈ, ਮੈਂ ਭੱਜਾਂਗਾ ਨਹੀਂ ਮੈਨੂੰ ਗਿ੍ਫਤਾਰ ਕਰ ਲਓ |”
ਉਪਰੋਕਤ ਇਤਿਹਾਸ ਤੋਂ ਸਾਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਸ. ਊਧਮ ਸਿੰਘ ਉਰਫ ਰਾਮ ਮੁਹੰਮਦ ਸਿੰਘ ਅਜ਼ਾਦ ਧਰਮ ਨਿਰਪੱਖ ਇਨਸਾਨ, ਅਟੱਲ ਇਰਾਦੇ ਅਤੇ ਦਿ੍ੜ ਵਿਸ਼ਵਾਸ ਵਾਲਾ ਦੇਸ਼ ਭਾਗਤ ਸੀ ਜੋ ਆਪਣੇ ਨਿੱਜ ਨਾਲੋਂ ਦੇਸ਼ ਕੌਮ ਦੇ ਹਿੱਤਾਂ ਨੂੰ ਜ਼ਿਆਦਾ ਉੱਤਮ ਸਮਝਦਾ ਸੀ |
ਇੱਕ ਸਧਾਰਨ ਪਰਿਵਾਰ ਵਿੱਚ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ ਸ਼ਹਿਰ ਵਿੱਚ ਜਨਮ ਲੈਣ ਵਾਲੇ ਸ. ਊਧਮ ਸਿੰਘ ਦੇ ਮਨ ਵਿੱਚ ਦੇਸ਼ ਭਗਤੀ ਦੀ ਸੁਲਘਦੀ ਚਿੰਗਾਰੀ ਨੇ ਭਾਂਬੜ ਦਾ ਰੂਪ ਉਦੋਂ ਧਾਰ ਲਿਆ ਜਦੋਂ ਊਧਮ ਸਿੰਘ ਨੇ 13 ਅਪਰੈਲ 1919 ਨੂੰ ਜਲਿਆਂ ਵਾਲੇ ਬਾਗ ਦਾ ਖੂਨੀ ਕਾਂਡ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਜਿਸ ਵਿੱਚ ਸ਼ਹੀਦ ਹੋਏ ਬੇਦੋਸ਼ੇ ਭਾਰਤ ਵਾਸੀਆਂ ਦੀ ਲਹੂ ਭਿੱਜੀ ਮਿੱਟੀ ਦੀ ਸਹੁੰ ਖਾ ਕੇ ਜੋ ਇਸ ਜ਼ੁਲਮ ਦਾ ਬਦਲਾ ਲੈਣ ਦੀ ਸਹੁੰ ਖਾਧੀ ਸੀ ਉਸ ਵਿੱਚ ਵੀ ਅਪਣੇ ਯਤੀਮਪੁਣੇ ਨੂੰ ਊਧਮ ਸਿੰਘ ਨੇ ਰੋੜਾ ਨਹੀਂ ਬਣਨ ਦਿੱਤਾ | ਇਸ ਸਹੁੰ ਦੀ ਪੂਰਤੀ ਲਈ ਵਿਦੇਸ਼ਾਂ ਵਿੱਚ ਵੱਖ-ਵੱਖ ਪੜਾਵਾਂ ਰਾਹੀਂ ਸੰਘਰਸ਼ ਕਰਦੇ ਹੋਏ ਅਖੀਰ 21 ਸਾਲ ਬਾਅਦ 13 ਮਾਰਚ 1940 ਨੂੰ ਓਡਵਾਇਰ ਨੂੰ ਮਾਰ ਕੇ ਬਦਲਾ ਲੈ ਲਿਆ ਸੀ ਜਿਸ ਕਾਰਨ ਹੋਈ ਫਾਂਸੀ ਉਪਰੰਤ 31 ਜੁਲਾਈ 1940 ਨੂੰ ਇਹ ਮਹਾਨ ਯੋਧਾ ਫਾਂਸੀ ਦੇ ਤਖ਼ਤੇ ‘ਤੇ ਸ਼ਹੀਦੀ ਜਾਮ ਪੀ ਗਿਆ |
ਦਲਬੀਰ ਸਿੰਘ ਧਾਲੀਵਾਲ
ਪਟਿਆਲਾ | ਮੋ. 86993-22704
Shaheed Udham Singh: ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ ਅੱਜ
Shaheed Udham Singh: ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਪੁੱਜਣਗੇ
ਭਵਾਨੀਗੜ੍ਹ, ਸੁਨਾਮ, ਭੀਖੀ ਸੜਕ ਦਾ ਨਾਂਅ ਰੱਖਿਆ ਜਾਵੇਗਾ ਸ਼ਹੀਦ ਦੇ ਨਾਂਅ ’ਤੇ | Shaheed Udham Singh
Shaheed Udham Singh: ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ ਕਰਮ ਥਿੰਦ)। ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਦੇ ਜੰਮਪਲ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਵੱਲੋਂ ਸੁਨਾਮ ਵਿਖੇ ਹੀ ਰਾਜ ਪੱਧਰੀ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈ। ਇਸ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਵੱਡੀ ਗਿਣਤੀ ਆਗੂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਸੁਨਾਮ ਦੀ ਅਨਾਜ ਮੰਡੀ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਅਨਾਜ ਮੰਡੀ ’ਚ ਇੱਕ ਵੱਡਾ ਵਾਟਰ ਪਰੂਫ ਟੈਂਟ ਲਾਇਆ ਗਿਆ ਹੈ, ਜਿਸ ਨਾਲ ਮੀਂਹ ਕਣੀ ਦੇ ਮੌਸਮ ’ਚ ਵੀ ਪ੍ਰੋਗਰਾਮ ’ਚ ਕੋਈ ਖਲਲ ਨਹੀਂ ਪਵੇਗੀ। ਇਸ ਦੌਰਾਨ ਸਮੁੱਚੇ ਸ਼ਹਿਰ ਨੂੰ ਵਿਸ਼ੇਸ਼ ਰੂਪ ਨਾਲ ਸਜਾਇਆ ਜਾ ਰਿਹਾ ਹੈ, ਥਾਂ-ਥਾਂ ’ਤੇ ਸ਼ਹੀਦ ਊਧਮ ਸਿੰਘ ਦੀਆਂ ਤਸਵੀਰਾਂ ਅਤੇ ਇਨਕਲਾਬੀ ਨਾਅਰੇ ਲਿਖੇ ਜਾ ਰਹੇ ਹਨ। Shaheed Udham Singh
Read Also : ਐੱਸਬੀਆਈ ਘੁਟਾਲੇ ਦਾ ਮੁੱਖ ਮੁਲਜ਼ਮ ਕਲਰਕ ਫਰੀਦਕੋਟ ਤੋਂ ਗ੍ਰਿਫ਼ਤਾਰ
ਸਮਾਗਮ ਵਿੱਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਸ ਕਾਰਨ ਜ਼ਿਲ੍ਹਾ ਸੰਗਰੂਰ ਦਾ ਸਮੁੱਚਾ ਪ੍ਰਸ਼ਾਸਨ ਪ੍ਰਬੰਧਾਂ ’ਤੇ ਲੱਗਿਆ ਹੋਇਆ ਹੈ। ਸੁਨਾਮ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਹੋਰ ਸੂਬਾਈ ਆਗੂ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ।
Shaheed Udham Singh
ਉਹਨਾਂ ਆਖਿਆ ਕਿ ਉਹਨਾਂ ਨੂੰ ਮਾਣ ਹਾਸਲ ਹੈ ਕਿ ਉਹ ਉਸ ਸ਼ਹੀਦ ਦੀ ਧਰਤੀ ਨਾਲ ਸਬੰਧਿਤ ਕੈਬਨਿਟ ਮੰਤਰੀ ਹੈ ਅਤੇ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ। ਉਹਨਾਂ ਆਖਿਆ ਕਿ ਰਾਜ ਪੱਧਰੀ ਸਮਾਗਮ ਦੌਰਾਨ ਕੰਬੋਜ ਭਾਈਚਾਰੇ ਦੀਆਂ ਵੱਡੀਆਂ ਮੰਗਾਂ ਪੰਜਾਬ ਸਰਕਾਰ ਵੱਲੋਂ ਮੰਨ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚ ਭਵਾਨੀਗੜ੍ਹ ਸੁਨਾਮ ਭੀਖੀ ਸੜਕ ਦਾ ਨਾਂਅ ਸ਼ਹੀਦ ਉਧਮ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇਗਾ, ਜਿਸ ਦਾ ਕੱਲ੍ਹ ਨਾਮਕਰਨ ਵੀ ਹੋ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਜਥੇਬੰਦੀਆਂ ਵੀ ਐਕਸ਼ਨ ਦੇ ਮੂਡ ’ਚ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੋਣ ਵਾਲੇ ਰਾਜ ਪੱਧਰੀ ਸਮਾਗਮ ’ਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ ਉੱਥੇ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਖਾਤਰ ਸੰਘਰਸ਼ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਇਸ ਦਿਨ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੀਆਂ। ਇਨ੍ਹਾਂ ’ਚ ਕਈ ਮਜ਼ਦੂਰ ਮੁਲਾਜ਼ਮ ਬੇਰੁਜ਼ਗਾਰ ਅਧਿਆਪਕ ਤੇ ਆਦਰਸ਼ ਸਕੂਲ ਦੇ ਅਧਿਆਪਕ ਨਾਲ ਸਬੰਧਿਤ ਜਥੇਬੰਦੀ ਦੀਆਂ ਸ਼ਾਮਲ ਹਨ, ਜਿਨ੍ਹਾਂ ਨੇ ਬੀਤੇ ਦਿਨ ਤੋਂ ਰੋਸ ਪ੍ਰਦਰਸ਼ਨ ਸਬੰਧੀ ਐਲਾਨ ਕੀਤਾ ਹੋਇਆ ਹੈ, ਜਿਸ ਕਾਰਨ ਸਮੁੱਚੇ ਜ਼ਿਲ੍ਹੇ ’ਚ ਪੁਲਿਸ ਪਾਰਟੀ ਪੂਰੀ ਤਰ੍ਹਾਂ ਚੌਕਸ ਹੈ।
31 ਜੁਲਾਈ ਨੂੰ ਇਸ ਜ਼ਿਲ੍ਹ੍ਹੇ ’ਚ ਰਹੇਗੀ ਛੁੱਟੀ
ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਜ਼ਿਲ੍ਹਾ ਸੰਗਰੂਰ ’ਚ ਛੁੱਟੀ
Holiday (ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਸਰਕਾਰ ਵੱਲੋਂ 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਸੁਨਾਮ ਊਧਮ ਸਿੰਘ ਵਾਲਾ ਵਿਖੇ ਰਾਜ ਪੱਧਰੀ ਸਮਾਗਮ ਦੇ ਤੌਰ ’ਤੇ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: Water Wastage: ਉੱਤਰ ਭਾਰਤ ’ਚ ਪਾਣੀ ਦੀ ਬਰਬਾਦੀ ਦਾ ਸਿਖ਼ਰ
ਇਸ ਸਬੰਧ ਵਿੱਚ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਤਿਕਾਰ ਵਜੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਅਧੀਨ ਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ, ਯੂਨੀਵਰਸਿਟੀ, ਵਿਦਿਅਕ ਅਦਾਰਿਆਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ, ਬੈਂਕਾਂ ਆਦਿ ਵਿੱਚ 31 ਜੁਲਾਈ ਦੀ ਛੁੱਟੀ ਘੋਸ਼ਿਤ ਕੀਤੀ ਹੈ, ਤਾਂ ਜੋ ਲੋਕ ਇਸ ਸਮਾਰੋਹ ਵਿੱਚ ਭਾਗ ਲੈ ਸਕਣ। ਇਹ ਹੁਕਮ ਵਿਦਿਅਕ ਅਦਾਰੇ-ਯੂਨੀਵਰਸਿਟੀ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ ਵਿੱਚ ਪ੍ਰੀਖਿਆ ਚੱਲ ਰਹੀ ਹੈ, ਉਤੇ ਲਾਗੂ ਨਹੀਂ ਹੋਣਗੇ।
31 July ਸ਼ਹੀਦੀ ਦਿਵਸ ‘ਤੇ ਵਿਸ਼ੇਸ਼
ਇੱਕ ਲੰਬੀ ਸਦੀ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਨ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਸ਼ਹੀਦਾਂ ਦੀਆਂ ਮਿਸਾਲਾਂ ਆਮ ਸੁਣਨ ਨੂੰ ਮਿਲਣਗੀਆਂ ਸ਼ਹੀਦਾਂ ਦੀ ਘਾਲਣਾ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅੱਜ ਅਸੀਂ ਅਜ਼ਾਦੀ ਦੀ ਨਿੱਘ ਮਾਣ ਰਹੇ ਹਾਂ। ਉਨ੍ਹਾਂ ਚੋਟੀ ਦੇ ਸ਼ਹੀਦਾਂ ਵਿੱਚੋਂ ਇੱਕ ਨਾਂਅ ਹੈ ਸ਼ਹੀਦ ਊਧਮ ਸਿੰਘ (Shaheed Udham Singh) ਉਰਫ ਉਦੈ ਸਿੰਘ ਉਰਫ਼ ਸ਼ੇਰ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦਾ, ਜਿਸ ਨੇ 21 ਸਾਲ ਬਾਅਦ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਦੁਸ਼ਮਣ ਦੇ ਘਰ ਜਾ ਕੇ ਲਿਆ।
Shaheed Udham Singh essay in Punjabi
ਊਧਮ ਸਿੰਘ (Shaheed Udham Singh) ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ (ਸ਼ਹੀਦ ਊਧਮ ਸਿੰਘ ਵਾਲਾ) ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਊਧਮ ਸਿੰਘ ਦੇ ਬਚਪਨ ਦਾ ਨਾਂਅ ਉਦੈ ਸਿੰਘ ਸੀ ਪਰਿਵਾਰ ’ਚ ਪਿਤਾ ਟਹਿਲ ਸਿੰਘ, ਮਾਤਾ ਹਰਨਾਮ ਕੌਰ ਅਤੇ ਉਨ੍ਹਾਂ ਤੋਂ ਇੱਕ ਤਿੰਨ ਸਾਲ ਵੱਡਾ ਭਰਾ ਸਾਧੂ ਸਿੰਘ ਸੀ ਪਿਤਾ ਰੇਲਵੇ ਵਿਚ ਚੌਂਕੀਦਾਰੀ ਕਰਦੇ ਸਨ ਊਧਮ ਸਿੰਘ ਬਚਪਨ ਤੋਂ ਹੀ ਜ਼ਿੰਦਾਦਿਲ ਅਤੇ ਮਿਹਨਤਕਸ਼ ਕਿਸਮ ਇਨਸਾਨ ਸੀ।
ਊਧਮ ਸਿੰਘ ਤਿੰਨ ਸਾਲ ਦਾ ਸੀ ਜਦੋਂ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੇ ਗਏ ਅਤੇ 1907 ਵਿਚ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਰਹਿਣ ਲੱਗ ਪਏ ਉਨ੍ਹਾਂ ਨੇ ਅੰਮਿ੍ਰਤਸਰ ਜਾਣ ਦਾ ਫੈਸਲਾ ਕੀਤਾ ਦੀਵਾਲੀ ਦੇ ਦਿਨ ਸਨ ਅੰਮਿ੍ਰਤਸਰ ਪਹੁੰਚਣ ਤੋਂ ਬਾਅਦ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਹੋ ਗਏ ਫਿਰ ਉਨ੍ਹਾਂ ਨੂੰ ਰਸਤੇ ਦੇ ਵਿਚ ਉਨ੍ਹਾਂ ਦੇ ਦੋਸਤ-ਰਿਸ਼ਤੇਦਾਰ ਚੰਚਲ ਸਿੰਘ ਮਿਲੇ ਜੋ ਉਹ ਸਮੇਂ ਰਾਗੀ ਸਨ ਟਹਿਲ ਸਿੰਘ ਨੇ ਆਪਣੇ ਦੋਵਾਂ ਬੱਚਿਆਂ ਦੀ ਜਿੰਮੇਵਾਰੀ ਚੰਚਲ ਸਿੰਘ ਨੂੰ ਦੇ ਦਿੱਤੀ ਕੁਝ ਦਿਨਾਂ ਬਾਅਦ ਟਹਿਲ ਸਿੰਘ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਕੁਝ ਸਮੇਂ ਬਾਅਦ ਚੰਚਲ ਸਿੰਘ ਨੇ ਆਪਣੇ ਪ੍ਰੋਗਰਾਮ ਲਈ ਵਿਦੇਸ਼ ਜਾਣਾ ਸੀ ਘਰ ਵਿਚ ਕੋਈ ਨਹੀਂ ਸੀ, ਇਸ ਲਈ ਉਸ ਨੇ ਫੈਸਲਾ ਕੀਤਾ ਕੇ ਦੋਵਾਂ ਬੱਚਿਆਂ ਨੂੰ ਯਤੀਮਖ਼ਾਨੇ ਦੇ ਵਿੱਚ ਛੱਡ ਦਿੱਤਾ ਜਾਵੇ।
ਵੱਖ-ਵੱਖ ਕੰਮ ਸਿੱਖਣੇ | Shaheed Udham Singh essay in Punjabi
24 ਅਕਤੂਬਰ 1907 ਨੂੰ ਊਧਮ ਸਿੰਘ ਅਤੇ ਉਸ ਦੇ ਭਰਾ ਸਾਧੂ ਨੂੰ ਯਤੀਮਖ਼ਾਨੇ ਅੰਮਿ੍ਰਤਸਰ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਉੱਥੇ ਹੌਲ਼ੀ-ਹੌਲ਼ੀ ਉੱਥੋਂ ਦੇ ਮਾਹੌਲ ਵਿਚ ਦੋਵਾਂ ਦਾ ਮਨ ਲੱਗਣ ਲੱਗ ਪਿਆ ਉੱਥੇ ਊਧਮ ਸਿੰਘ ਨੇ ਅੰਮਿ੍ਰਤ ਛਕ ਲਿਆ। ਹੌਲੀ-ਹੌਲੀ ਊਧਮ ਸਿੰਘ ਦਰਜੀ ਦਾ ਕੰਮ, ਰੰਗ ਦਾ ਕੰਮ, ਕੁਰਸੀਆਂ ਬੁਣਨਾਂ, ਰਾਗ ਅਤੇ ਮਸ਼ੀਨਰੀ ਦਾ ਕੰਮ ਸਿੱਖ ਗਿਆ। 1917-18 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਥੋੜ੍ਹੇ ਸਮੇਂ ਬਾਅਦ ਊਧਮ ਸਿੰਘ ਨੂੰ ਭਾਰੀ ਸਦਮਾ ਲੱਗਾ ਜਦੋਂ ਬਿਮਾਰੀ ਕਾਰਨ ਉਸ ਦੇ ਭਰਾ ਸਾਧੂ ਸਿੰਘ ਦੀ ਮੌਤ ਹੋ ਗਈ ਉਸ ਤੋਂ ਬਾਅਦ ਊਧਮ ਸਿੰਘ ਅੰਦਰੋਂ ਕਾਫੀ ਟੁੱਟ ਗਿਆ ਊਧਮ ਸਿੰਘ ਗ਼ਦਰ ਪਾਰਟੀ ਦੀਆਂ ਗਤੀਵਿਆਂ ਤੋਂ ਕਾਫ਼ੀ ਪ੍ਰਭਾਵਿਤ ਸੀ ਉਹ ਦੇਸ਼ ਭਗਤੀ ਦੇ ਕੰਮ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ ਫਿਰ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ।
Shaheed Udham Singh essay in Punjabi
13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਰੋਲਟ ਐਕਟ ਅਤੇ ਡਾ. ਸੱਤਿਆਪਾਲ ਅਤੇ ਸੈਫ ਉਦੀਨ ਕਿਚਲੂ ਦੀ ਗਿ੍ਰਫਤਾਰੀ ਦੇ ਵਿਰੋਧ ਦੇ ਵਿਚ ਭਾਰਤੀ ਜਲਿਆਂਵਾਲੇ ਬਾਗ ਵਿਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਚਾਨਕ ਬਿ੍ਰਗੇਡੀਅਰ ਜਨਰਲ ਡਾਇਰ ਦੀ ਕਮਾਂਡ ਹੇਠ ਗਵਰਨਰ ਮਾਈਕਲ ਓਡਵਾਇਰ ਦੁਆਰਾ ਭੇਜੀਆਂ ਫੌਜਾਂ ਨੇ ਜਲਿਆਂਵਾਲੇ ਬਾਗ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਬਿਨਾ ਕੋਈ ਚਿਤਾਵਨੀ ਦਿੱਤੇ, ਬਿਨਾਂ ਕੁਝ ਕਹੇ ਡਾਇਰ ਨੇ ਲੋਕਾਂ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅੰਦਰ ਜਾਣ ਲਈ ਮਹਿਜ਼ ਤਿੰਨ-ਚਾਰ ਫੱੁਟ ਦੇ ਤੰਗ ਰਸਤੇ ਸਨ ਜਿਨ੍ਹਾਂ ਵਿਚ ਟੈਂਕ ਖੜੇ੍ਹ ਕਰ ਦਿੱਤੇ ਨਿਹੱਥੇ ਲੋਕਾਂ ’ਤੇ ਤਾਬੜਤੋੜ ਫਾਇਰਿੰਗ ਦਾ ਮੰਜਰ ਲਗਭਗ 10 ਤੋਂ 12 ਮਿੰਟ ਚੱਲਦਾ ਰਿਹਾ।
Read Also : ਅਜ਼ਾਦੀ ਦੀ ਘਾਲਣਾ ਦਾ ਦੂਜਾ ਨਾਂਅ ਸ਼ਹੀਦ ਊਧਮ ਸਿੰਘ : ਸ਼ਹੀਦੀ ਦਿਵਸ ’ਤੇ ਵਿਸ਼ੇਸ਼
ਲਗਭਗ 1000 ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ ਤੇ ਕਈਆਂ ਨੇ ਆਪਣੀਆਂ ਜਾਨਾਂ ਖੂਹ ਦੇ ਵਿਚ ਛਾਲਾਂ ਮਾਰ ਕੇ ਗੁਆ ਲਈਆਂ ਅਤੇ ਕਾਫੀ ਲੋਕ ਭਾਜੜ ਪੈਣ ਕਾਰਨ ਮਾਰੇ ਗਏ ਲਗਭੱਗ 1500 ਲੋਕਾਂ ਦੀ ਮੌਤ ਹੋ ਗਈ ਸੀ ਇਸ ਮੰਜਰ ਨੂੰ ਊਧਮ ਸਿੰਘ ਦੇਖ ਰਿਹਾ ਸੀ ਉਸ ਦੇ ਖੱਬੇ ਹੱਥ ’ਤੇ ਗੋਲੀ ਲੱਗੀ ਅਤੇ ਹੇਠਾਂ ਡਿੱਗ ਗਿਆ ਉਹ ਲਾਸ਼ਾਂ ਦੇ ਹੇਠ ਦੱਬ ਗਿਆ ਬਾਅਦ ਵਿਚ ਊਧਮ ਸਿੰਘ ਨੇ ਆਪਣੇ ਸਾਥੀ ਕ੍ਰਾਂਤੀਕਾਰੀਆਂ ਦੇ ਨਾਲ ਸਾਰਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਊਧਮ ਸਿੰਘ ਨੇ ਖੂਨੀ ਮੰਜਰ ਦੇਖ ਕੇ ਇਹ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਦੋਸ਼ੀ ਨੂੰ ਉਸ ਦੇ ਘਰ ਵਿਚ ਜਾ ਕੇ ਮਾਰੇਗਾ ਤੇ ਨਿਹੱਥੇ ਲੋਕਾਂ ਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ।
ਜ਼ਿੰਦਗੀ ਦਾ ਬਣ ਗਿਆ ਮਕਸਦ
ਇਸ ਘਟਨਾ ਤੋਂ ਬਾਅਦ ਊਧਮ ਸਿੰਘ ਦੀ ਜ਼ਿੰਦਗੀ ਦਾ ਇੱਕ ਮਕਸਦ ਮਾਈਕਲ ਓਡਵਾਇਰ ਤੋਂ ਬਦਲਾ ਲੈਣਾ ਹੀ ਬਣ ਗਿਆ ਸੀ ਊਧਮ ਸਿੰਘ 1920 ਵਿਚ ਅਫਰੀਕਾ, 1921 ਵਿਚ ਨਰੋਬੀ ਜਿੱਥੇ ਉਸ ਨੇ ਰੇਲਵੇ ਵਿਚ ਮਕੈਨਿਕ ਵਜੋਂ ਕੰਮ ਕੀਤਾ, 1924 ਵਿਚ ਭਗਤ ਸਿੰਘ ਦੇ ਕਹਿਣ ’ਤੇ ਉਹ ਅਮਰੀਕਾ ਚਲਾ ਗਿਆ ਬਾਅਦ ਵਿੱਚ ਭਾਰਤ ਵਾਪਸ ਆ ਗਿਆ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ ਵਿਚ ਊਧਮ ਸਿੰਘ ਨੂੰ ਇੱਕ ਵਾਰ 5 ਸਾਲ ਜੇਲ੍ਹ ਕੱਟਣੀ ਪਈ ਬਾਹਰ ਆਉਣ ਤੋਂ ਬਾਅਦ ਊਧਮ ਸਿੰਘ ਨੂੰ ਭਗਤ ਸਿੰਘ ਦੀ ਫਾਂਸੀ ਬਾਰੇ ਪਤਾ ਲੱਗਾ ਉਹ ਬੁਹਤ ਉਦਾਸ ਹੋਇਆ ਫਿਰ ਉਹ ਆਪਣੇ ਮਕਸਦ ਵੱਲ ਲੰਡਨ ਵੱਲ ਨੂੰ ਚੱਲ ਪਿਆ।
ਇੰਗਲੈਂਡ ਵਿਚ ਊਧਮ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂਅ ਨਾਲ ਰਹਿ ਰਿਹਾ ਸੀ 1934 ਵਿਚ ਊਧਮ ਸਿੰਘ ਨੇ ਇੰਜੀਨੀਅਰ ਦੀ ਨੌਕਰੀ ਕੀਤੀ ਹੁਣ ਊਧਮ ਸਿੰਘ ਦਿਨ-ਰਾਤ ਆਪਣੇ ਮਕਸਦ ਦੀ ਭਾਲ ਵਿਚ ਸੀ ਕਈ ਵਾਰ ਊਧਮ ਸਿੰਘ ਦੇ ਓਡਵਾਇਰ ਨਾਲ ਟਾਕਰੇ ਹੋਏ ਪਰ ਊਧਮ ਸਿੰਘ ਨੇ ਬਦਲਾ ਲੈਣਾ ਵਾਜ਼ਿਬ ਨਾ ਸਮਝਿਆ ਇੱਕ ਦਿਨ ਉਹ ਕੈਕਸਟਨ ਹਾਲ ਦੇ ਨੇੜੇ ਰਹਿੰਦੇ ਆਪਣੇ ਇੱਕ ਦੋਸਤ ਨੂੰ ਮਿਲਣ ਗਿਆ ਦੋਸਤ ਤਾਂ ਨਹੀਂ ਮਿਲਿਆ ਪਰ ਮਕਸਦ ਮਿਲ ਗਿਆ ਊਧਮ ਸਿੰਘ ਨੇ ਦੇਖਿਆ ਕੇ 13 ਮਾਰਚ ਨੂੰ ਕੈਕਸਟਨ ਹਾਲ ਦੇ ਵਿੱਚ ਇੱਕ ਸਭਾ ਹੋਵੇਗੀ ਜਿਸ ਵਿਚ ਓਡਵਾਇਰ ਵੀ ਸ਼ਾਮਲ ਹੋਵੇਗਾ ਉਸ ਨੇ ਆਪਣੇ ਮਕਸਦ ਨੂੰ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਆਪਣਾ ਕਮਸਦ ਇੰਜ ਕੀਤਾ ਪੂਰਾ
13 ਮਾਰਚ 1940 ਨੂੰ ਮਾਈਕਲ ਓਡਵਾਇਰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਵਿਚ ਭਾਗ ਲੈ ਰਿਹਾ ਸੀ ਉੱਥੇ ਊਧਮ ਸਿੰਘ ਵੀ ਗਿਆ ਸੀ ਅਤੇ ਆਪਣੀ ਕਿਤਾਬ ਵਿਚ ਪਿਸਤੌਲ ਲੈ ਕੇ ਗਿਆ ਜਦੋਂ ਮੀਟਿੰਗ ਖ਼ਤਮ ਹੋਣ ਲੱਗੀ ਤਾਂ ਸ਼ਹੀਦਾਂ ਨੂੰ ਯਾਦ ਕਰਕੇ ਅੱਗੇ ਜਾ ਕੇ ਊਧਮ ਸਿੰਘ ਨੇ 3 ਗੋਲੀਆਂ ਚਲਾਈਆਂ ਜਿਸ ਵਿਚੋਂ ਦੋ ਮਾਈਕਲ ਓਡਵਾਇਰ ਦੀ ਛਾਤੀ ਵਿਚ ਲੱਗੀਆਂ ਉਹ ਉੱਥੇ ਹੀ ਢੇਰ ਹੋ ਗਿਆ ਅਤੇ ਤਿੰਨ ਜਣਿਆਂ ਨੂੰ ਹੋਰ ਗੋਲੀਆਂ ਲੱਗੀਆਂ ਹਾਲ ਵਿੱਚ ਹਫੜਾ-ਦਫੜੀ ਮੱਚ ਗਈ ਊਧਮ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਉਸ ਨੇ ਆਪਣਾ ਮਕਸਦ ਪੂਰਾ ਕਰ ਲਿਆ ਸੀ ਊਧਮ ਸਿੰਘ ਨੇ ਲਗਭਗ 21 ਸਾਲ ਬਾਅਦ ਆਪਣੇ ਸੀਨੇ ਅੰਦਰ ਮੱਚਦੇ ਭਾਂਬੜ ਨੂੰ ਉਜਾਗਰ ਕੀਤਾ।
Shaheed Udham Singh essay in Punjabi
ਊਧਮ ਸਿੰਘ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ ਇੱਕ ਚਾਕੂ ਤੇ ਕੁਝ ਗੋਲੀਆਂ ਮਿਲੀਆਂ 5 ਜੂਨ 1940 ਨੂੰ ਜੱਜ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਈ ਊਧਮ ਸਿੰਘ ਤੋਂ ਸਫਾਈ ਮੰਗੀ ਗਈ ਊਧਮ ਸਿੰਘ ਬੋਲਿਆ, ‘‘ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋਇਆ ਹਾਂ ਮੇਰਾ ਮਕਸਦ ਪੂਰਾ ਹੋ ਗਿਆ ਹੈ ਮੈਂ ਮਰਾਂਗਾ ਤਾਂ ਮੇਰੇ ਵਰਗੇ ਸੌ ਹੋਰ ਊਧਮ ਸਿੰਘ ਪੈਦਾ ਹੋਣਗੇ’’ ਬਾਅਦ ਵਿੱਚ ਊਧਮ ਸਿੰਘ ਨੂੰ ਪੈਨਟਨਵਿਲ ਜੇਲ੍ਹ ਵਿਚ ਭੇਜ ਦਿੱਤਾ ਗਿਆ 31 ਜੁਲਾਈ 1940 ਨੂੰ ਬੁੱਧਵਾਰ ਸਵੇਰੇ 9 ਵਜੇ ਊਧਮ ਸਿੰਘ ਨੂੰ ਪਨਵਿਲ ਜੇਲ੍ਹ ਦੇ ਵਿਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਇਹ ਮਿਸ਼ਨ ਸ਼ਹੀਦ ਊਧਮ ਸਿੰਘ ਦਾ ਆਪਣਾ ਜਾਂ ਆਪਣੇ ਲਈ ਨਹੀਂ ਸੀ ਸਗੋਂ ਸਮਾਜਿਕ ਤਬਦੀਲੀ ਲਈ ਆਪਣੀ ਕੁਰਬਾਨੀ ਦਿੱਤੀ ਸੀ।
ਅੱਜ ਦੇਸ਼ਵਾਸੀ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਰਹੇ ਹਨ ਆਓ! ਉਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਸਿੱਖਿਆਵਾਂ ’ਤੇ ਚੱਲੀਏ ਅੱਜ ਕੋਈ ਵੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਸਮਾਜ ਦਾ ਤਾਣਾ-ਬਾਣਾ ਸਮਾਜ ਦੇ ਲੋਕਾਂ ਦੇ ਕੰਮ ਹੀ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਦਿਨੋ-ਦਿਨ ਬੁਰਾਈ ਆਪਣੇ ਪੈਰ ਪਸਾਰ ਰਹੀ ਹੈ ਨੌਜਵਾਨੀ ਨਸ਼ਿਆਂ, ਗੈਂਗਵਾਦ, ਗਾਣਿਆਂ, ਫੋਕੀ ਟੋਹਰ ਵਿੱਚ ਫਸ ਗਈ ਹੈ ਸੋ ਆਓ! ਇਹ ਸਭ ਛੱਡ ਕੇ ਮਿਹਨਤ ਦੇ ਰਾਹ ਪਈਏ ਬਦਲਾਅ ਅਸੀਂ ਘਰ ਬੈਠ ਕੇ ਮੰਗ ਰਹੇ ਹਾਂ ਪਰ ਬਦਲਾਅ ਸਾਨੂੰ ਘਰ ਬੈਠ ਕੇ ਨਹੀਂ ਸਗੋਂ ਊਧਮ ਸਿੰਘ ਦੀ ਤਰ੍ਹਾਂ ਘਾਲਣਾ ਘਾਲ ਕੇ ਘਰ ਤੋਂ ਨਿੱਕਲ ਕੇ ਮਿਲੇਗਾ।
ਦੀਪ ਸਿੰਘ ਖਡਿਆਲ
ਮੋ. 89680-65293
ਸ਼ਹੀਦ ਊਧਮ ਸਿੰਘ ਸੰਬੰਧੀ ਮੰਗਾਂ ਸਬੰਧੀ ਜੱਦੋ-ਜਹਿਦ ਜਾਰੀ
ਅਮਨ ਅਰੋੜਾ ਨੂੰ ਸੌਪਿਆ ਮੰਗ ਪੱਤਰ ਤੇ ਮੰਗਾਂ ਤੇ ਕੀਤੀ ਵਿਚਾਰ ਚਰਚਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਸੰਬੰਧੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਬਾਰੇ ਇੱਕ ਮੰਗ ਪੱਤਰ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੌਪਿਆ ਤੇ ਮੰਗਾਂ ਤੇ ਵਿਚਾਰ ਚਰਚਾ ਕੀਤੀ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਦੀਆਂ ਚਿੱਠੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਲਾਇਬਰੇਰੀ ਵਿੱਚ ਪਈਆਂ ਹਨ। ਉਨ੍ਹਾਂ ਨੂੰ ਸੁਨਾਮ ਊਧਮ ਸਿੰਘ ਵਾਲਾ ਵਿੱਚ ਬਣੇ ਮਿਊਜ਼ੀਅਮ ਵਿੱਚ ਲਿਆਂ ਕੇ ਰੱਖਿਆ ਜਾਵੇ। (Shaheed Udham Singh)
ਦੇਸ਼ ਦੇ ਮਹਾਨ ਕੌਮੀ ਸ਼ਹੀਦ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਅਨਮੋਲ ਜ਼ਿੰਦਗੀ ਕੁਰਬਾਨ ਕਰ ਦਿੱਤੀ ਨਾਲ਼ ਸਰਕਾਰ ਵੱਲੋ ਇੰਨਸਾਫ ਨਹੀਂ ਕੀਤਾ ਜਾ ਰਿਹਾ। ਮੰਚ ਦੇ ਸਕੱਤਰ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਹੀਦ ਦੀਆਂ ਅਸਥੀਆਂ ਦੇ ਕਲਸ਼ ਨੂੰ ਪੱਕੇ ਤੌਰ ਤੇ ਮਿਊਜ਼ੀਅਮ ਵਿੱਚ ਲਿਆਂ ਕੇ ਰੱਖਿਆ ਜਾਵੇ। ਮੰਚ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਦੇ ਕਹਿਣ ਦੇ ਬਾਵਜੂਦ ਵੀ ਸ਼ਹੀਦ ਦੀ ਅਸਲੀ ਸ਼ਕਲ ਨਾਲ ਮਿਲਦਾ ਬੁੱਤ ਅਜੇ ਤੱਕ ਨਹੀਂ ਲਗਾਇਆ ਗਿਆ।
ਇਹ ਵੀ ਪੜ੍ਹੋ : ਹਰੀਕੇ ਨੇੜੇ ਧੁੱਸੀ ਬੰਨ ਟੁੱਟਾ, ਭਾਰੀ ਤਬਾਹੀ
ਗ਼ਦਰੀ ਮੰਚ ਦੇ ਆਗੂਆਂ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ਵਾਸ ਦਿਵਾਇਆ ਕਿ ਸ਼ਹੀਦ ਸੰਬੰਧੀ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਲਾਭ ਛਾਜਲਾ, ਮਨਪ੍ਰੀਤ, ਹਰਿੰਦਰ ਬਾਬਾ, ਪਵਨ ਕੁਮਾਰ, ਪਦਮ ਸ਼ਰਮਾ, ਸੰਦੀਪ, ਗਗਨਦੀਪ, ਸੁਖਜਿੰਦਰ ਸਿੰਘ, ਮਿੰਠੂ ਸਿੰਘ, ਹਰਦੇਵ ਸਿੰਘ ਸਮੇਤ ਹੋਰ ਕਈ ਆਗੂ ਮੌਜੂਦ ਸਨ।
ਭਾਜਪਾਈਆਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ
ਸਰਕਾਰ ਵੱਲੋਂ ਜੋ ਸਨਮਾਨ ਸ਼ਹੀਦ ਦੀ ਕੁਰਬਾਨੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਸਕਿਆ : ਆਗੂ | Shaheed Udham Singh
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼ਹੀਦ ਉਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਵਿਨੋਦ ਗੁਪਤਾ ਅਤੇ ਸੈਲਾ ਦੇ ਸੂਬਾ ਕੋਰਡੀਨੇਟਰ, ਭਾਜਪਾ ਪੰਜਾਬ ਜਤਿੰਦਰ ਕਾਲੜਾ ਦੀ ਅਗਵਾਈ ਹੇਠਾਂ ਉਹਨਾਂ ਦੇ ਜੱਦੀ ਘਰ ਜਾ ਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹੀਦ ਉਧਮ ਸਿੰਘ ਯਾਦਗਾਰੀ ਕਮੇਟੀ ਵਲੋਂ ਸ਼ਹੀਦ ਉਧਮ ਸਿੰਘ (Shaheed Udham Singh) ਦਾ ਚਿੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਨੋਦ ਗੁਪਤਾ ਅਤੇ ਜਤਿੰਦਰ ਕਾਲੜਾ ਨੇ ਕਿਹਾ ਸ਼ਹੀਦ ਕੌਮ ਦਾ ਸਰਮਾਇਆ ਹਨ, ਸ਼ਹੀਦ ਉਧਮ ਸਿੰਘ ਦੀ ਸ਼ਹਾਦਤ ਲਸਾਣੀ ਸ਼ਹਾਦਤ ਹੈ। ਛੋਟੀ ਉਮਰ ਵਿੱਚ ਹੀ ਸ਼ਹੀਦ ਉਧਮ ਸਿੰਘ ਨੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਦੀ ਮਨ ਵਿਚ ਧਾਰ ਲਈ ਸੀ। ਲੰਦਨ ਵਿਚ ਜਾ ਕੇ ਜਰਨਲ ਓਡੀਵਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਹੈ ਅਤੇ ਬਹਾਦਰੀ ਦਾ ਸਬੂਤ ਦਿੱਤਾ ਉਥੋ ਭੱਜਿਆ ਨਹੀਂ ਪੰਰਤੂ ਸਾਡੀ ਮੰਦਭਾਗੀ ਹੈ ਸਮੇਂ ਦੀ ਸਰਕਾਰ ਵੱਲੋਂ ਜੋ ਸਨਮਾਨ ਸ਼ਹੀਦ ਉਧਮ ਸਿੰਘ ਦੀ ਕੁਰਬਾਨੀ ਨੂੰ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਸਕਿਆ।
ਅਪਣੀ ਮਿੱਟੀ-ਅਪਣਾ ਦੇਸ਼ | Shaheed Udham Singh
ਭਾਜਪਾ ਆਗੂਆਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਮਨ ਕੀ ਬਾਤ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ “ਅਪਣੀ ਮਿੱਟੀ-ਅਪਣਾ ਦੇਸ਼” ਪ੍ਰੋਗਰਾਮ ਰਾਹੀਂ ਜੋ ਵੀ ਦੇਸ਼ ਦੇ ਸਹੀਦ ਹੋਏ ਹਨ ਉਹ ਦੀ ਜਨਮਭੂਮੀ ਤੋਂ ਮਿੱਟੀ ਇੱਕਠੀ ਕਰਕੇ ਯਾਦਗਾਰ ਬਣਾਈ ਜਾਵੇਗੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸ਼ਹੀਦਾਂ ਨੂੰ ‘ਭਾਰਤ ਰਤਨ ਐਵਾਰਡ’ ਦੇਣ ਦੀ ਜ਼ੋਰਦਾਰ ਵਕਾਲਤ
ਇਸ ਮੌਕੇ ਭਾਜਪਾ ਜ਼ਿਲ੍ਹਾ ਸੰਗਰੂਰ ਦੇ ਜਰਨਲ ਸਕੱਤਰ ਮਨਿੰਦਰ ਸਿੰਘ ਕਪਿਆਲ, ਸੂਬਾ ਕਮੇਟੀ ਮੈਂਬਰ ਸੁਨੀਲ ਗੋਇਲ ਡਿੰਪਲ, ਭਾਜਪਾ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਸ਼ੰਕਰ ਬਾਂਸਲ, ਦੀਵਾਨ ਗੋਇਲ, ਓ ਬੀ ਸੀ ਮੋਰਚਾ ਦੇ ਬੁਲਾਰੇ ਡਾ ਜਗਮਿੰਦਰ ਸੈਣੀ, ਯੂਵਾ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਯੂਗੇਸ ਗਰਗ, ਯੂਵਾ ਮੋਰਚਾ ਦੇ ਸਾਬਕਾ ਜਰਨਲ ਸਕੱਤਰ ਧੀਰਜ ਗੋਇਲ, ਸਾਬਕਾ ਨਗਰ ਕੌਂਸਲ ਲਛਮਣ ਰੈਗਰ ਅਤੇ ਹਰਬੰਸ ਸਿੰਘ ਉਪਲੀ ਚੱਠੇ ਭਾਜਪਾ ਮੰਡਲ ਦੇ ਉਪ ਪ੍ਰਧਾਨ ਰਾਕੇਸ਼ ਟੋਨੀ, ਸੰਦੀਪ ਜਿੰਦਲ ਅਤੇ ਓ ਬੀ ਸੀ ਮੋਰਚਾ ਦੇ ਜ਼ਿਲ੍ਹਾ ਉਪ ਪ੍ਰਧਾਨ ਭਗਵਾਨ ਸਿੰਘ ਢੋਟ ਵਲੋਂ ਵੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਯਾਦ ਕੀਤਾ ਗਿਆ।
ਵਿਸ਼ਾਲ ਚੇਤਨਾ ਮਾਰਚ ਕੱਢ ਕੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਵਾਲੇ ਦਿਨ ਪੂਰੇ ਪੰਜਾਬ ਵਿੱਚ ਪੂਰੇ ਦਿਨ ਦੀ ਛੁੱਟੀ ਦੀ ਮੰਗ | Shaheed Udham Singh
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸ੍ਰੀ ਵਿਸ਼ਵਕਰਮਾਂ ਕਾਰਪੇਂਟਰ ਐਡ ਇਮਾਰਤੀ ਪੇਂਟਰ ਯੂਨੀਅਨ ਰਜਿ ਸੁਨਾਮ ਊਧਮ ਸਿੰਘ ਵਾਲਾ ਵੱਲੋਂ ਬੜੇ ਹੀ ਜ਼ੋਸ਼ੀਲੇ ਢੰਗ ਨਾਲ ਮਨਾਇਆ ਗਿਆ। ਇਸ ਸਮੇਂ ਇੱਕ ਵਿਸ਼ਾਲ ਚੇਤਨਾ ਮਾਰਚ ਨੇੜੇ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਯੂਨੀਅਨ ਦੇ ਦਫ਼ਤਰ ਤੋ ਸ਼ੁਰੂ ਹੋ ਕੇ ਇਨਕਲਾਬ ਜ਼ਿੰਦਾਬਾਦ ਅਤੇ ਸ਼ਹੀਦ ਊਧਮ ਸਿੰਘ ਅਮਰ ਰਹੇ ਦੇ ਨਾਰਿਆਂ ਦੀ ਗੂੰਝ ਦੇ ਨਾਲ ਸ਼ਹਿਰ ਦੇ ਵੱਖ-ਵੱਖ ਗਲ਼ੀ, ਬਜ਼ਾਰਾਂ ਵਿੱਚੋ ਹੁੰਦਾ ਹੋਇਆ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਪਹੁੰਚਿਆ। ਇੱਥੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਪਰੰਤ ਇੱਥੋ ਕਾਫ਼ਲਾ ਸ਼ਹੀਦ ਊਧਮ ਸਿੰਘ ਦੇ ਬੁੱਤ ਵੱਲ ਰਵਾਨਾ ਹੋਇਆ ਉੱਥੇ ਪਹੁੰਚ ਕੇ ਸ਼ਹੀਦ ਊਧਮ ਸਿੰਘ ਦੇ ਬੁੱਤਾ ਤੇ ਫੁੱਲਾਂ ਦੇ ਹਾਰ ਪਾ ਕੇ ਸਰਦਾ ਦੇ ਫੁੱਲ ਭੇਟ ਕੀਤੇ। (Shaheed Udham Singh)
ਸਰਕਾਰ ਸ਼ਹੀਦ ਊਧਮ ਸਿੰਘ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ : ਪ੍ਰਧਾਨ ਤਾਰੀ | Shaheed Udham Singh
ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਪੰਜਾਬ ਸਰਕਾਰ ਤੇ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦਾ ਨਾਲ ਖ਼ਾਸ ਕਰ ਸ਼ਹੀਦ ਊਧਮ ਸਿੰਘ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਜਿੱਥੇ ਪੰਜਾਬ ਦੇ ਵਿੱਚ ਹੋਰ ਸ਼ਹੀਦਾਂ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਹਾੜੇ ਨੂੰ ਪੂਰੇ ਪੰਜਾਬ ਵਿੱਚ ਪੂਰੇ ਦਿਨ ਦੀ ਛੁੱਟੀ ਕੀਤੀ ਜਾਂਦੀ ਹੈ ਪਰੰਤੂ ਅਫ਼ਸੋਸ ਸਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦਿਨ ਸਿਰਫ ਤੋਂ ਸਿਰਫ਼ ਜ਼ਿਲ੍ਹੇ ਸੰਗਰੂਰ ਵਿੱਚ ਹੀ ਛੁੱਟੀ ਕੀਤੀ ਜਾਂਦੀ ਹੈ ਜੋ ਕਿ ਸ਼ਹੀਦ ਦੀ ਸ਼ਹੀਦੀ ਨਾਲ ਨਾਇਨਸਾਫੀ ਹੈ ਉੱਥੇ ਨਾਲ਼ ਹੀ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਹਿਰਦੇ ਵਲੂੰਧਰ ਤੇ ਤੁਲੀ ਹੈ। (Shaheed Udham Singh)
ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਹਾੜੇ ਵਾਲੇ ਦਿਨ ਪੂਰੇ ਪੰਜਾਬ ਵਿੱਚ ਪੂਰੇ ਦਿਨ ਦੀ ਛੁੱਟੀ ਕੀਤੀ ਜਾਵੇ। ਅਤੇ ਇਸ ਦੇ ਨਾਲ ਹੀ ਸ਼ਹੀਦ ਊਧਮ ਸਿੰਘ ਜੀ ਦੇ ਨਾਲ਼ ਸਬੰਧਤ ਵਸਤਾਂ ਜੋ ਕਿ ਇੰਗਲੈਂਡ ਵਿੱਚ ਪਈਆਂ ਹਨ ਉਨ੍ਹਾਂ ਨੂੰ ਸੁਨਾਮ ਲਿਆ ਕੇ ਸ਼ਹੀਦ ਊਧਮ ਸਿੰਘ ਮੈਮੋਰੀਅਲ ਵਿੱਚ ਰੱਖਿਆ ਜਾਵੇ ਤਾਂ ਕਿ ਜੋ ਆਮ ਪਬਲਿਕ ਉਨ੍ਹਾਂ ਦੇ ਦਰਸ਼ਨ ਕਰ ਸਕੇ ਅਤੇ ਸ਼ਹੀਦਾਂ ਪ੍ਰਤੀ ਉਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਸ਼ਹੀਦਾਂ ਪ੍ਰਤੀ ਸਤਿਕਾਰ ਪੈਦਾ ਹੋ ਸਕੇ ਅਤੇ ਇਸ ਦੇ ਨਾਲ ਹੀ ਸ਼ਹੀਦ ਊਧਮ ਸਿੰਘ ਨੂੰ ਕੇਂਦਰ ਸਰਕਾਰ ਤੋਂ ਕੌਮੀ ਸ਼ਹੀਦ ਐਲਾਨਣ ਦੇ ਲਈ ਪੰਜਾਬ ਸਰਕਾਰ ਵੱਡਾ ਉਪਰਾਲਾ ਕਰੇ ਅਤੇ ਨਾਲ ਹੀ ਜੋ ਪੰਜਾਬ ਵਿੱਚ 8 ਯੂ ਪੀ ਐਸ ਸੀ ਸੈਂਟਰ ਖੋਲਣ ਜਾ ਰਹੀ ਹੈ
ਇਹ ਵੀ ਪੜ੍ਹੋ : ਸਨੌਰ ਵਿਖੇ ਮਹਾਨ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
ਉਨ੍ਹਾਂ ਵਿੱਚੋਂ ਇੱਕ ਸੈਂਟਰ ਸੁਨਾਮ ਊਧਮ ਸਿੰਘ ਦੀ ਜਨਮ ਭੂਮੀ ਤੇ ਸਥਾਪਿਤ ਕਰੇ ਤਾਂ ਜੋ ਇੱਥੇ ਨੌਜਵਾਨ ਮੁੰਡੇ ਕੁੜੀਆਂ ਇੱਥੋਂ ਟ੍ਰੇਨਿੰਗ ਲੈਕੇ ਵੱਡੇ ਅਹੁਦਿਆਂ ਤੇ ਅਫਸਰ ਲੱਗ ਸਕਣ ਅਤੇ ਸੁਨਾਮ ਊਧਮ ਸਿੰਘ ਵਾਲਾ ਦਾ ਨਾਮ ਰੌਸ਼ਨ ਕਰਨ ਅੰਤ ਵਿੱਚ ਯੂਨੀਅਨ ਦੇ ਜਨਰਲ ਸਕੱਤਰ ਜਸਵੀਰ ਸਿੰਘ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।
ਅਜ਼ਾਦੀ ਦੀ ਘਾਲਣਾ ਦਾ ਦੂਜਾ ਨਾਂਅ ਸ਼ਹੀਦ ਊਧਮ ਸਿੰਘ : ਸ਼ਹੀਦੀ ਦਿਵਸ ’ਤੇ ਵਿਸ਼ੇਸ਼
ਸ਼ਹੀਦੀ ਦਿਵਸ ’ਤੇ ਵਿਸ਼ੇਸ਼ | Shaheed Udham Singh
ਇੱਕ ਲੰਬੀ ਸਦੀ ਤੱਕ ਭਾਰਤ ਅੰਗਰੇਜ਼ਾਂ ਦਾ ਗੁਲਾਮ ਰਿਹਾ । ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਅਜ਼ਾਦ ਕਰਨ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ ਪੰਜਾਬ ਦੇ ਸ਼ਹੀਦਾਂ ਦੀਆਂ ਮਿਸਾਲਾਂ ਆਮ ਸੁਣਨ ਨੂੰ ਮਿਲਣਗੀਆਂ ਸ਼ਹੀਦਾਂ ਦੀ ਘਾਲਣਾ ਕਰਕੇ ਉਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਹੀ ਅੱਜ ਅਸੀਂ ਅਜ਼ਾਦੀ ਦੀ ਨਿੱਘ ਮਾਣ ਰਹੇ ਹਾਂ। ਉਨ੍ਹਾਂ ਚੋਟੀ ਦੇ ਸ਼ਹੀਦਾਂ ਵਿੱਚੋਂ ਇੱਕ ਨਾਂਅ ਹੈ ਸ਼ਹੀਦ ਊਧਮ ਸਿੰਘ (Shaheed Udham Singh) ਉਰਫ ਉਦੈ ਸਿੰਘ ਉਰਫ਼ ਸ਼ੇਰ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦਾ, ਜਿਸ ਨੇ 21 ਸਾਲ ਬਾਅਦ ਜਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਦੁਸ਼ਮਣ ਦੇ ਘਰ ਜਾ ਕੇ ਲਿਆ।
ਊਧਮ ਸਿੰਘ (Shaheed Udham Singh) ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਸੁਨਾਮ (ਸ਼ਹੀਦ ਊਧਮ ਸਿੰਘ ਵਾਲਾ) ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਊਧਮ ਸਿੰਘ ਦੇ ਬਚਪਨ ਦਾ ਨਾਂਅ ਉਦੈ ਸਿੰਘ ਸੀ ਪਰਿਵਾਰ ’ਚ ਪਿਤਾ ਟਹਿਲ ਸਿੰਘ, ਮਾਤਾ ਹਰਨਾਮ ਕੌਰ ਅਤੇ ਉਨ੍ਹਾਂ ਤੋਂ ਇੱਕ ਤਿੰਨ ਸਾਲ ਵੱਡਾ ਭਰਾ ਸਾਧੂ ਸਿੰਘ ਸੀ ਪਿਤਾ ਰੇਲਵੇ ਵਿਚ ਚੌਂਕੀਦਾਰੀ ਕਰਦੇ ਸਨ ਊਧਮ ਸਿੰਘ ਬਚਪਨ ਤੋਂ ਹੀ ਜ਼ਿੰਦਾਦਿਲ ਅਤੇ ਮਿਹਨਤਕਸ਼ ਕਿਸਮ ਇਨਸਾਨ ਸੀ।
ਊਧਮ ਸਿੰਘ ਤਿੰਨ ਸਾਲ ਦਾ ਸੀ ਜਦੋਂ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੇ ਗਏ ਅਤੇ 1907 ਵਿਚ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਰਹਿਣ ਲੱਗ ਪਏ ਉਨ੍ਹਾਂ ਨੇ ਅੰਮਿ੍ਰਤਸਰ ਜਾਣ ਦਾ ਫੈਸਲਾ ਕੀਤਾ ਦੀਵਾਲੀ ਦੇ ਦਿਨ ਸਨ ਅੰਮਿ੍ਰਤਸਰ ਪਹੁੰਚਣ ਤੋਂ ਬਾਅਦ ਊਧਮ ਸਿੰਘ ਦੇ ਪਿਤਾ ਕਾਫੀ ਬਿਮਾਰ ਹੋ ਗਏ ਫਿਰ ਉਨ੍ਹਾਂ ਨੂੰ ਰਸਤੇ ਦੇ ਵਿਚ ਉਨ੍ਹਾਂ ਦੇ ਦੋਸਤ-ਰਿਸ਼ਤੇਦਾਰ ਚੰਚਲ ਸਿੰਘ ਮਿਲੇ ਜੋ ਉਹ ਸਮੇਂ ਰਾਗੀ ਸਨ ਟਹਿਲ ਸਿੰਘ ਨੇ ਆਪਣੇ ਦੋਵਾਂ ਬੱਚਿਆਂ ਦੀ ਜਿੰਮੇਵਾਰੀ ਚੰਚਲ ਸਿੰਘ ਨੂੰ ਦੇ ਦਿੱਤੀ ਕੁਝ ਦਿਨਾਂ ਬਾਅਦ ਟਹਿਲ ਸਿੰਘ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਕੁਝ ਸਮੇਂ ਬਾਅਦ ਚੰਚਲ ਸਿੰਘ ਨੇ ਆਪਣੇ ਪ੍ਰੋਗਰਾਮ ਲਈ ਵਿਦੇਸ਼ ਜਾਣਾ ਸੀ ਘਰ ਵਿਚ ਕੋਈ ਨਹੀਂ ਸੀ, ਇਸ ਲਈ ਉਸ ਨੇ ਫੈਸਲਾ ਕੀਤਾ ਕੇ ਦੋਵਾਂ ਬੱਚਿਆਂ ਨੂੰ ਯਤੀਮਖ਼ਾਨੇ ਦੇ ਵਿੱਚ ਛੱਡ ਦਿੱਤਾ ਜਾਵੇ।
ਵੱਖ-ਵੱਖ ਕੰਮ ਸਿੱਖਣੇ | Shaheed Udham Singh
24 ਅਕਤੂਬਰ 1907 ਨੂੰ ਊਧਮ ਸਿੰਘ ਅਤੇ ਉਸ ਦੇ ਭਰਾ ਸਾਧੂ ਨੂੰ ਯਤੀਮਖ਼ਾਨੇ ਅੰਮਿ੍ਰਤਸਰ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਉੱਥੇ ਹੌਲ਼ੀ-ਹੌਲ਼ੀ ਉੱਥੋਂ ਦੇ ਮਾਹੌਲ ਵਿਚ ਦੋਵਾਂ ਦਾ ਮਨ ਲੱਗਣ ਲੱਗ ਪਿਆ ਉੱਥੇ ਊਧਮ ਸਿੰਘ ਨੇ ਅੰਮਿ੍ਰਤ ਛਕ ਲਿਆ। ਹੌਲੀ-ਹੌਲੀ ਊਧਮ ਸਿੰਘ ਦਰਜੀ ਦਾ ਕੰਮ, ਰੰਗ ਦਾ ਕੰਮ, ਕੁਰਸੀਆਂ ਬੁਣਨਾਂ, ਰਾਗ ਅਤੇ ਮਸ਼ੀਨਰੀ ਦਾ ਕੰਮ ਸਿੱਖ ਗਿਆ। 1917-18 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ ਥੋੜ੍ਹੇ ਸਮੇਂ ਬਾਅਦ ਊਧਮ ਸਿੰਘ ਨੂੰ ਭਾਰੀ ਸਦਮਾ ਲੱਗਾ ਜਦੋਂ ਬਿਮਾਰੀ ਕਾਰਨ ਉਸ ਦੇ ਭਰਾ ਸਾਧੂ ਸਿੰਘ ਦੀ ਮੌਤ ਹੋ ਗਈ ਉਸ ਤੋਂ ਬਾਅਦ ਊਧਮ ਸਿੰਘ ਅੰਦਰੋਂ ਕਾਫੀ ਟੁੱਟ ਗਿਆ ਊਧਮ ਸਿੰਘ ਗ਼ਦਰ ਪਾਰਟੀ ਦੀਆਂ ਗਤੀਵਿਆਂ ਤੋਂ ਕਾਫ਼ੀ ਪ੍ਰਭਾਵਿਤ ਸੀ ਉਹ ਦੇਸ਼ ਭਗਤੀ ਦੇ ਕੰਮ ਵਿੱਚ ਕਾਫੀ ਦਿਲਚਸਪੀ ਰੱਖਦਾ ਸੀ ਫਿਰ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ।
Shaheed Udham Singh
13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਰੋਲਟ ਐਕਟ ਅਤੇ ਡਾ. ਸੱਤਿਆਪਾਲ ਅਤੇ ਸੈਫ ਉਦੀਨ ਕਿਚਲੂ ਦੀ ਗਿ੍ਰਫਤਾਰੀ ਦੇ ਵਿਰੋਧ ਦੇ ਵਿਚ ਭਾਰਤੀ ਜਲਿਆਂਵਾਲੇ ਬਾਗ ਵਿਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਚਾਨਕ ਬਿ੍ਰਗੇਡੀਅਰ ਜਨਰਲ ਡਾਇਰ ਦੀ ਕਮਾਂਡ ਹੇਠ ਗਵਰਨਰ ਮਾਈਕਲ ਓਡਵਾਇਰ ਦੁਆਰਾ ਭੇਜੀਆਂ ਫੌਜਾਂ ਨੇ ਜਲਿਆਂਵਾਲੇ ਬਾਗ ਨੂੰ ਚਾਰੇ ਪਾਸਿਓਂ ਘੇਰ ਲਿਆ ਅਤੇ ਬਿਨਾ ਕੋਈ ਚਿਤਾਵਨੀ ਦਿੱਤੇ, ਬਿਨਾਂ ਕੁਝ ਕਹੇ ਡਾਇਰ ਨੇ ਲੋਕਾਂ ਉੱਪਰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ ਅੰਦਰ ਜਾਣ ਲਈ ਮਹਿਜ਼ ਤਿੰਨ-ਚਾਰ ਫੱੁਟ ਦੇ ਤੰਗ ਰਸਤੇ ਸਨ ਜਿਨ੍ਹਾਂ ਵਿਚ ਟੈਂਕ ਖੜੇ੍ਹ ਕਰ ਦਿੱਤੇ ਨਿਹੱਥੇ ਲੋਕਾਂ ’ਤੇ ਤਾਬੜਤੋੜ ਫਾਇਰਿੰਗ ਦਾ ਮੰਜਰ ਲਗਭਗ 10 ਤੋਂ 12 ਮਿੰਟ ਚੱਲਦਾ ਰਿਹਾ।
ਲਗਭਗ 1000 ਲੋਕ ਗੋਲੀਆਂ ਦਾ ਸ਼ਿਕਾਰ ਹੋ ਗਏ ਤੇ ਕਈਆਂ ਨੇ ਆਪਣੀਆਂ ਜਾਨਾਂ ਖੂਹ ਦੇ ਵਿਚ ਛਾਲਾਂ ਮਾਰ ਕੇ ਗੁਆ ਲਈਆਂ ਅਤੇ ਕਾਫੀ ਲੋਕ ਭਾਜੜ ਪੈਣ ਕਾਰਨ ਮਾਰੇ ਗਏ ਲਗਭੱਗ 1500 ਲੋਕਾਂ ਦੀ ਮੌਤ ਹੋ ਗਈ ਸੀ ਇਸ ਮੰਜਰ ਨੂੰ ਊਧਮ ਸਿੰਘ ਦੇਖ ਰਿਹਾ ਸੀ ਉਸ ਦੇ ਖੱਬੇ ਹੱਥ ’ਤੇ ਗੋਲੀ ਲੱਗੀ ਅਤੇ ਹੇਠਾਂ ਡਿੱਗ ਗਿਆ ਉਹ ਲਾਸ਼ਾਂ ਦੇ ਹੇਠ ਦੱਬ ਗਿਆ ਬਾਅਦ ਵਿਚ ਊਧਮ ਸਿੰਘ ਨੇ ਆਪਣੇ ਸਾਥੀ ਕ੍ਰਾਂਤੀਕਾਰੀਆਂ ਦੇ ਨਾਲ ਸਾਰਿਆਂ ਦੀਆਂ ਲਾਸ਼ਾਂ ਦਾ ਸੰਸਕਾਰ ਕੀਤਾ ਊਧਮ ਸਿੰਘ ਨੇ ਖੂਨੀ ਮੰਜਰ ਦੇਖ ਕੇ ਇਹ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਦੋਸ਼ੀ ਨੂੰ ਉਸ ਦੇ ਘਰ ਵਿਚ ਜਾ ਕੇ ਮਾਰੇਗਾ ਤੇ ਨਿਹੱਥੇ ਲੋਕਾਂ ਦੀ ਮੌਤ ਦਾ ਬਦਲਾ ਜ਼ਰੂਰ ਲਵੇਗਾ।
ਜ਼ਿੰਦਗੀ ਦਾ ਬਣ ਗਿਆ ਮਕਸਦ
ਇਸ ਘਟਨਾ ਤੋਂ ਬਾਅਦ ਊਧਮ ਸਿੰਘ ਦੀ ਜ਼ਿੰਦਗੀ ਦਾ ਇੱਕ ਮਕਸਦ ਮਾਈਕਲ ਓਡਵਾਇਰ ਤੋਂ ਬਦਲਾ ਲੈਣਾ ਹੀ ਬਣ ਗਿਆ ਸੀ ਊਧਮ ਸਿੰਘ 1920 ਵਿਚ ਅਫਰੀਕਾ, 1921 ਵਿਚ ਨਰੋਬੀ ਜਿੱਥੇ ਉਸ ਨੇ ਰੇਲਵੇ ਵਿਚ ਮਕੈਨਿਕ ਵਜੋਂ ਕੰਮ ਕੀਤਾ, 1924 ਵਿਚ ਭਗਤ ਸਿੰਘ ਦੇ ਕਹਿਣ ’ਤੇ ਉਹ ਅਮਰੀਕਾ ਚਲਾ ਗਿਆ ਬਾਅਦ ਵਿੱਚ ਭਾਰਤ ਵਾਪਸ ਆ ਗਿਆ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਜ਼ੁਰਮ ਵਿਚ ਊਧਮ ਸਿੰਘ ਨੂੰ ਇੱਕ ਵਾਰ 5 ਸਾਲ ਜੇਲ੍ਹ ਕੱਟਣੀ ਪਈ ਬਾਹਰ ਆਉਣ ਤੋਂ ਬਾਅਦ ਊਧਮ ਸਿੰਘ ਨੂੰ ਭਗਤ ਸਿੰਘ ਦੀ ਫਾਂਸੀ ਬਾਰੇ ਪਤਾ ਲੱਗਾ ਉਹ ਬੁਹਤ ਉਦਾਸ ਹੋਇਆ ਫਿਰ ਉਹ ਆਪਣੇ ਮਕਸਦ ਵੱਲ ਲੰਡਨ ਵੱਲ ਨੂੰ ਚੱਲ ਪਿਆ।
ਇੰਗਲੈਂਡ ਵਿਚ ਊਧਮ ਸਿੰਘ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂਅ ਨਾਲ ਰਹਿ ਰਿਹਾ ਸੀ 1934 ਵਿਚ ਊਧਮ ਸਿੰਘ ਨੇ ਇੰਜੀਨੀਅਰ ਦੀ ਨੌਕਰੀ ਕੀਤੀ ਹੁਣ ਊਧਮ ਸਿੰਘ ਦਿਨ-ਰਾਤ ਆਪਣੇ ਮਕਸਦ ਦੀ ਭਾਲ ਵਿਚ ਸੀ ਕਈ ਵਾਰ ਊਧਮ ਸਿੰਘ ਦੇ ਓਡਵਾਇਰ ਨਾਲ ਟਾਕਰੇ ਹੋਏ ਪਰ ਊਧਮ ਸਿੰਘ ਨੇ ਬਦਲਾ ਲੈਣਾ ਵਾਜ਼ਿਬ ਨਾ ਸਮਝਿਆ ਇੱਕ ਦਿਨ ਉਹ ਕੈਕਸਟਨ ਹਾਲ ਦੇ ਨੇੜੇ ਰਹਿੰਦੇ ਆਪਣੇ ਇੱਕ ਦੋਸਤ ਨੂੰ ਮਿਲਣ ਗਿਆ ਦੋਸਤ ਤਾਂ ਨਹੀਂ ਮਿਲਿਆ ਪਰ ਮਕਸਦ ਮਿਲ ਗਿਆ ਊਧਮ ਸਿੰਘ ਨੇ ਦੇਖਿਆ ਕੇ 13 ਮਾਰਚ ਨੂੰ ਕੈਕਸਟਨ ਹਾਲ ਦੇ ਵਿੱਚ ਇੱਕ ਸਭਾ ਹੋਵੇਗੀ ਜਿਸ ਵਿਚ ਓਡਵਾਇਰ ਵੀ ਸ਼ਾਮਲ ਹੋਵੇਗਾ ਉਸ ਨੇ ਆਪਣੇ ਮਕਸਦ ਨੂੰ ਪਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਆਪਣਾ ਕਮਸਦ ਇੰਜ ਕੀਤਾ ਪੂਰਾ
13 ਮਾਰਚ 1940 ਨੂੰ ਮਾਈਕਲ ਓਡਵਾਇਰ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਐਸੋਸੀਏਸ਼ਨ ਦੀ ਸਾਂਝੀ ਮੀਟਿੰਗ ਵਿਚ ਭਾਗ ਲੈ ਰਿਹਾ ਸੀ ਉੱਥੇ ਊਧਮ ਸਿੰਘ ਵੀ ਗਿਆ ਸੀ ਅਤੇ ਆਪਣੀ ਕਿਤਾਬ ਵਿਚ ਪਿਸਤੌਲ ਲੈ ਕੇ ਗਿਆ ਜਦੋਂ ਮੀਟਿੰਗ ਖ਼ਤਮ ਹੋਣ ਲੱਗੀ ਤਾਂ ਸ਼ਹੀਦਾਂ ਨੂੰ ਯਾਦ ਕਰਕੇ ਅੱਗੇ ਜਾ ਕੇ ਊਧਮ ਸਿੰਘ ਨੇ 3 ਗੋਲੀਆਂ ਚਲਾਈਆਂ ਜਿਸ ਵਿਚੋਂ ਦੋ ਮਾਈਕਲ ਓਡਵਾਇਰ ਦੀ ਛਾਤੀ ਵਿਚ ਲੱਗੀਆਂ ਉਹ ਉੱਥੇ ਹੀ ਢੇਰ ਹੋ ਗਿਆ ਅਤੇ ਤਿੰਨ ਜਣਿਆਂ ਨੂੰ ਹੋਰ ਗੋਲੀਆਂ ਲੱਗੀਆਂ ਹਾਲ ਵਿੱਚ ਹਫੜਾ-ਦਫੜੀ ਮੱਚ ਗਈ ਊਧਮ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਉਸ ਨੇ ਆਪਣਾ ਮਕਸਦ ਪੂਰਾ ਕਰ ਲਿਆ ਸੀ ਊਧਮ ਸਿੰਘ ਨੇ ਲਗਭਗ 21 ਸਾਲ ਬਾਅਦ ਆਪਣੇ ਸੀਨੇ ਅੰਦਰ ਮੱਚਦੇ ਭਾਂਬੜ ਨੂੰ ਉਜਾਗਰ ਕੀਤਾ।
ਊਧਮ ਸਿੰਘ ਦੀ ਤਲਾਸ਼ੀ ਲਈ ਗਈ ਜਿਸ ਵਿਚੋਂ ਇੱਕ ਚਾਕੂ ਤੇ ਕੁਝ ਗੋਲੀਆਂ ਮਿਲੀਆਂ 5 ਜੂਨ 1940 ਨੂੰ ਜੱਜ ਨੇ ਊਧਮ ਸਿੰਘ ਨੂੰ ਫਾਂਸੀ ਦੀ ਸਜਾ ਸੁਣਾਈ ਊਧਮ ਸਿੰਘ ਤੋਂ ਸਫਾਈ ਮੰਗੀ ਗਈ ਊਧਮ ਸਿੰਘ ਬੋਲਿਆ, ‘‘ਮੈਂ ਆਪਣੇ ਮਕਸਦ ਵਿਚ ਕਾਮਯਾਬ ਹੋਇਆ ਹਾਂ ਮੇਰਾ ਮਕਸਦ ਪੂਰਾ ਹੋ ਗਿਆ ਹੈ ਮੈਂ ਮਰਾਂਗਾ ਤਾਂ ਮੇਰੇ ਵਰਗੇ ਸੌ ਹੋਰ ਊਧਮ ਸਿੰਘ ਪੈਦਾ ਹੋਣਗੇ’’ ਬਾਅਦ ਵਿੱਚ ਊਧਮ ਸਿੰਘ ਨੂੰ ਪੈਨਟਨਵਿਲ ਜੇਲ੍ਹ ਵਿਚ ਭੇਜ ਦਿੱਤਾ ਗਿਆ 31 ਜੁਲਾਈ 1940 ਨੂੰ ਬੁੱਧਵਾਰ ਸਵੇਰੇ 9 ਵਜੇ ਊਧਮ ਸਿੰਘ ਨੂੰ ਪਨਵਿਲ ਜੇਲ੍ਹ ਦੇ ਵਿਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਇਹ ਮਿਸ਼ਨ ਸ਼ਹੀਦ ਊਧਮ ਸਿੰਘ ਦਾ ਆਪਣਾ ਜਾਂ ਆਪਣੇ ਲਈ ਨਹੀਂ ਸੀ ਸਗੋਂ ਸਮਾਜਿਕ ਤਬਦੀਲੀ ਲਈ ਆਪਣੀ ਕੁਰਬਾਨੀ ਦਿੱਤੀ ਸੀ।
ਇਹ ਵੀ ਪੜ੍ਹੋ : ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ
ਅੱਜ ਦੇਸ਼ਵਾਸੀ ਸ਼ਹੀਦ ਊਧਮ ਸਿੰਘ ਨੂੰ ਯਾਦ ਕਰ ਰਹੇ ਹਨ ਆਓ! ਉਨ੍ਹਾਂ ਸ਼ਹੀਦਾਂ ਦੀਆਂ ਦਿੱਤੀਆਂ ਸਿੱਖਿਆਵਾਂ ’ਤੇ ਚੱਲੀਏ ਅੱਜ ਕੋਈ ਵੀ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਸਮਾਜ ਦਾ ਤਾਣਾ-ਬਾਣਾ ਸਮਾਜ ਦੇ ਲੋਕਾਂ ਦੇ ਕੰਮ ਹੀ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਦਿਨੋ-ਦਿਨ ਬੁਰਾਈ ਆਪਣੇ ਪੈਰ ਪਸਾਰ ਰਹੀ ਹੈ ਨੌਜਵਾਨੀ ਨਸ਼ਿਆਂ, ਗੈਂਗਵਾਦ, ਗਾਣਿਆਂ, ਫੋਕੀ ਟੋਹਰ ਵਿੱਚ ਫਸ ਗਈ ਹੈ ਸੋ ਆਓ! ਇਹ ਸਭ ਛੱਡ ਕੇ ਮਿਹਨਤ ਦੇ ਰਾਹ ਪਈਏ ਬਦਲਾਅ ਅਸੀਂ ਘਰ ਬੈਠ ਕੇ ਮੰਗ ਰਹੇ ਹਾਂ ਪਰ ਬਦਲਾਅ ਸਾਨੂੰ ਘਰ ਬੈਠ ਕੇ ਨਹੀਂ ਸਗੋਂ ਊਧਮ ਸਿੰਘ ਦੀ ਤਰ੍ਹਾਂ ਘਾਲਣਾ ਘਾਲ ਕੇ ਘਰ ਤੋਂ ਨਿੱਕਲ ਕੇ ਮਿਲੇਗਾ।
ਦੀਪ ਸਿੰਘ ਖਡਿਆਲ
ਮੋ. 89680-65293
ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਦਿੱਤਾ ਮੰਗ-ਪੱਤਰ
ਸ਼ਹੀਦ ਦੀਆਂ ਕਲਸ਼, ਚਿੱਠੀਆਂ, ਪਿਸਤੌਲ ਆਦਿ ਮਿਊਜ਼ੀਅਮ ‘ਚ ਰੱਖਣ ਦੀ ਕੀਤੀ ਮੰਗ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਦੇਸ਼ ਦੇ ਮਹਾਨ ਸ਼ਹੀਦ ਊਧਮ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਹਰਪਾਲ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਵੱਖ-ਵੱਖ ਮੰਗਾਂ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਐਲਾਨਣ, ਸੁਨਾਮ ਊਧਮ ਸਿੰਘ ਵਾਲਾ ਦੀ ਜਗ੍ਹਾ ’ਤੇ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ, ਸ਼ਹੀਦ ਊਧਮ ਸਿੰਘ ਦੇ ਨਾਮ ’ਤੇ ਸ਼ਹਿਰ ‘ਚ ਇਕ ਮੈਡੀਕਲ ਕਾਲਜ ਅਤੇ ਹਸਪਤਾਲ, ਉਨ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਕਲਸ਼, ਚਿੱਠੀਆਂ, ਪਿਸਤੌਲ, ਮਿਊਜ਼ੀਅਮ ‘ਚ ਰੱਖਿਆ ਜਾਵੇ ਅਤੇ ਸ਼ਹਿਰ ਵਿੱਚ ਨਵਾਂ ਅਤੇ ਮਾਡਰਨ ਬੱਸ ਸਟੈਂਡ ਉਸਾਰਿਆ ਜਾਵੇ, ਸ਼ਹਿਰ ਵਿੱਚ ਲੱਗਦੀਆਂ ਟਰੇਨਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ।
ਬੱਸ ਸਟੈਂਡ ਤੋਂ ਲੈ ਕੇ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਦੇ ਰਸਤੇ ਨੂੰ ਸਪੈਸ਼ਲ ਮਾਰਕ ਕੀਤਾ ਜਾਵੇ ਅਤੇ ਸ਼ਹੀਦ ਦੇ ਜੱਦੀ ਘਰ ਨੂੰ ਵੱਡਾ ਕਰਕੇ ਉਸਦੇ ਸਾਂਭ ਸੰਭਾਲ ਲਈ ਵਿਸ਼ੇਸ਼ ਉਪਰਾਲਾ ਕਰਕੇ ਸਾਰੇ ਦਿਨ ਖੋਲ੍ਹਣ ਦਾ ਪ੍ਰਬੰਧ ਕੀਤਾ ਜਾਵੇ, ਸੁਨਾਮ ਊਧਮ ਸਿੰਘ ਵਾਲਾ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ ਅਤੇ ਕਈ ਹੋਰ ਮੰਗਾਂ ਨੂੰ ਲੈ ਕੇ ਇਹ ਮੰਗ ਪੱਤਰ ਦਿੱਤਾ ਗਿਆ
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ
ਦੇਸ਼ ਦਾ ਮਹਾਨ ਯੋਧਾ ਸ਼ਹੀਦ ਊਧਮ ਸਿੰਘ
ਦੇਸ਼ ਦਾ ਮਹਾਨ ਯੋਧਾ ਸ਼ਹੀਦ ਊਧਮ ਸਿੰਘ
ਸਾਡਾ ਦੇਸ਼ ਲੰਬਾ ਸਮਾਂ ਗੁਲਾਮ ਰਿਹਾ ਹੈ ਤੇ ਇਸ ਗੁਲਾਮੀ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਭਗਤਾਂ ਨੇ ਲੜਾਈਆਂ ਲੜੀਆਂ ਤੇ ਕੁਰਬਾਨੀਆਂ ਦਿੱਤੀਆਂ। ਇਨ੍ਹਾਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂਅ ਵੀ ਪ੍ਰਮੁੱਖ ਹੈ ਜਿਸ ਨੇ 13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਵਿੱਚ ਨਿਹੱਥੇ ਗਰੀਬ ਲੋਕਾਂ ’ਤੇ ਅੰਗਰੇਜ਼ ਹਕੂਮਤ ਵੱਲੋਂ ਚਲਾਈਆਂ ਗੋਲੀਆਂ ਦਾ ਬਦਲਾ 13 ਮਾਰਚ, 1940 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਗਵਰਨਰ ਸਰ ਮਾਈਕਲ ਉਡਵਾਇਰ ਨੂੰ ਲੰਡਨ ਵਿੱਚ ਮਾਰ ਕੇ ਲਿਆ।
ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899 ਨੂੰ ਉਸ ਸਮੇਂ ਦੀ ਪਟਿਆਲਾ ਰਿਆਸਤ ਦੇ ਪਿੰਡ ਸ਼ਾਹਪੁਰ ਜੋ ਕਿ ਹੁਣ ਸੁਨਾਮ ਸ਼ਹਿਰ ਦਾ ਇੱਕ ਹਿੱਸਾ ਹੈ ਵਿਖੇ ਇੱਕ ਦਲਿਤ ਪਰਿਵਾਰ ਵਿੱਚ ਪਿਤਾ ਚੂਹੜ ਰਾਮ ਤੇ ਮਾਤਾ ਨਾਰਾਇਣੀ ਜਿਨ੍ਹਾਂ ਦੇ ਨਾਂਅ ਅੰਮਿ੍ਰਤ ਛਕਣ ਤੋਂ ਬਾਦ ਟਹਿਲ ਸਿੰਘ ਅਤੇ ਹਰਨਾਮ ਕੌਰ ਰੱਖੇ ਗਏ ਸਨ, ਦੇ ਘਰ ਹੋਇਆ ਸੀ। ਇਨ੍ਹਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਤੇ ਵੱਡੇ ਭਰਾ ਦਾ ਨਾਂ ਸਾਧੂ ਸਿੰਘ ਸੀ। ਇਨ੍ਹਾਂ ਦੇ ਪਿਤਾ ਰੇਲਵੇ ਫਾਟਕ ’ਤੇ ਚੌਂਕੀਦਾਰ ਸਨ।
ਤਿੰਨ ਸਾਲ ਦੀ ਉਮਰ ਵਿੱਚ ਹੀ ਸਾਲ 1901 ਵਿੱਚ ਇਨ੍ਹਾਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਸਾਲ 1907 ਵਿੱਚ ਇਨ੍ਹਾਂ ਦੇ ਪਿਤਾ ਅਪਣੇ ਦੋਵੇਂ ਬੱਚਿਆਂ ਨੂੰ ਨਾਲ ਲੈ ਕੇ ਅੰਮਿ੍ਰਤਸਰ ਦੀ ਦੀਵਾਲੀ ਵੇਖਣ ਲਈ ਚੱਲ ਪਏ। ਰਸਤੇ ਵਿੱਚ ਹੀ ਪਿਤਾ ਨੂੰ ਬੁਖਾਰ ਹੋ ਗਿਆ। ਭਾਈ ਚੈਂਚਲ ਸਿੰਘ ਨੇ ਊਧਮ ਸਿੰਘ ਦੇ ਪਿਤਾ ਨੂੰ ਇਲਾਜ਼ ਲਈ ਅੰਮਿ੍ਰਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਪਰੰਤੂ ਅਗਲੇ ਦਿਨ ਹੀ ਉਨ੍ਹਾਂ ਦੀ ਮੌਤ ਹੋ ਗਈ।
ਜਿਸ ਨਾਲ ਦੋਵੇਂ ਭਰਾ ਅਨਾਥ ਹੋ ਗਏ। ਉਸ ਸਮੇਂ ਊਧਮ ਸਿੰਘ ਦੀ ਉਮਰ ਲਗਭਗ 8 ਸਾਲ ਸੀ ਅਤੇ ਵੱਡੇ ਭਰਾ ਸਾਧੂ ਸਿੰਘ ਦੀ ਉਮਰ ਲਗਭਗ 10 ਸਾਲ ਸੀ। ਇਸ ਤੋਂ ਬਾਦ ਊਧਮ ਸਿੰਘ ਨੂੰ ਤੇ ਉਨ੍ਹਾਂ ਦੇ ਭਰਾ ਨੂੰ ਭਾਈ ਚੈਂਚਲ ਸਿੰਘ ਨੇ ਸੈਂਟਰਲ ਯਤੀਮਖਾਨੇ ਪੁਤਲੀਘਰ ਅੰਮਿ੍ਰਤਸਰ ਵਿੱਚ ਦਾਖਲ ਕਰਵਾ ਦਿੱਤਾ, ਜਿੱਥੇ 1913 ਵਿੱਚ ਵੱਡੇ ਭਰਾ ਸਾਧੂ ਸਿੰਘ ਦੀ ਨਿਮੋਨੀਏ ਕਾਰਨ ਮੌਤ ਹੋ ਗਈ ਤੇ ਇਹ ਬਿਲਕੁਲ ਇਕੱਲੇ ਰਹਿ ਗਏ।
ਸਾਲ 1917 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕਰ ਲਈ ਤੇ ਉਸ ਤੋਂ ਬਾਦ ਇਨ੍ਹਾਂ ਦਾ ਮਾਮਾ ਜੀਵਾ ਇਨ੍ਹਾਂ ਨੂੰ ਸੁਨਾਮ ਲੈ ਗਿਆ ਤੇ ਖੇਤੀ ਦੇ ਕੰਮ ਵਿੱਚ ਲਾ ਦਿੱਤਾ, ਪਰ ਊਧਮ ਸਿੰਘ ਸੁਨਾਮ ਛੱਡ ਕੇ ਫਿਰ ਅੰਮਿ੍ਰਤਸਰ ਯਤੀਮਖਾਨੇ ਪਹੁੰਚ ਗਿਆ। ਉਸ ਸਮੇਂ ਪਹਿਲਾ ਸੰਸਾਰ ਯੁੱਧ ਚੱਲ ਰਿਹਾ ਸੀ ਤੇ ਉਹ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਮੁੰਬਈ ਤੋਂ ਬਸਰਾ ਪਹੁੰਚ ਗਿਆ ਪਰੰਤੂ 6 ਮਹੀਨੇ ਪਿੱਛੋਂ ਹੀ ਅੰਮਿ੍ਰਤਸਰ ਵਾਪਸ ਆ ਗਿਆ। 13 ਅਪਰੈਲ 1919 ਨੂੰ ਵਾਪਰੇ ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਊਧਮ ਸਿੰਘ ਅੰਮਿ੍ਰਤਸਰ ਚੀਫ ਖਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਹੀ ਸੀ।
ਜਲਿਆਂਵਾਲੇ ਬਾਗ ਵਿੱਚ ਹੋ ਰਹੇ ਜਲਸੇ ਵਿੱਚ ਸ਼ਾਮਲ ਲੋਕਾਂ ਨੂੰ ਪਾਣੀ ਪਿਲਾਉਣ ਵਾਲੇ ਵਲੰਟੀਅਰਾਂ ਵਿੱਚ ਊਧਮ ਸਿੰਘ ਵੀ ਸ਼ਾਮਲ ਸੀ ਅਤੇ ਜਦੋਂ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਕਹਿਰ ਵਰਤਾਇਆ ਤਾਂ ਬਾਦ ਵਿੱਚ ਮਿ੍ਰਤਕਾਂ ਦੀਆਂ ਲਾਸ਼ਾ ਲੱਭਣ ਵਿੱਚ ਵੀ ਸਹਾਇਤਾ ਕਰਦਾ ਰਿਹਾ।
ਬਿ੍ਰਗੇਡੀਅਰ ਜਨਰਲ ਰੇਜੀਨਾਲਡ ਡਾਇਰ ਦੀ ਕਮਾਂਡ ਵਿੱਚ ਬਿ੍ਰਟਿਸ਼ ਇੰਡੀਅਨ ਆਰਮੀ ਦਾ ਦਸਤਾ ਜਿਸ ਵਿੱਚ 65 ਫੌਜੀ ਗੋਰਖਾ ਤੇ 25 ਫੌਜੀ ਬਲੋਚ ਸਨ, ਨੇ ਆ ਕੇ ਸ਼ਾਂਤੀਪੂਰਵਕ ਚੱਲ ਰਹੇ ਜਲਸੇ ਨੂੰ ਘੇਰਾ ਪਾ ਲਿਆ। ਜਨਰਲ ਡਾਇਰ ਨੇ ਬਾਹਰ ਜਾਣ ਦੇ ਰਸਤੇ ਨੂੰ ਬੰਦ ਕਰ ਦਿੱਤਾ ਅਤੇ ਉੱਥੇ ਮਸ਼ੀਨਗੰਨਾਂ ਬੀੜ ਦਿੱਤੀਆਂ। ਜਨਰਲ ਡਾਇਰ ਨੇ ਬਿਨਾਂ ਕੋਈ ਚਿਤਾਵਨੀ ਦਿੱਤੇ ਹੀ ਜਲਸੇ ਉੱਤੇ ਫਾਈਰਿੰਗ ਦਾ ਹੁਕਮ ਦੇ ਦਿੱਤਾ। ਫੌਜ ਨੇ ਲਗਭਗ 10 ਮਿੰਟ ਤੱਕ ਗੋਲਾਬਾਰੀ ਕੀਤੀ।
ਜਿਸ ਨਾਲ ਸੈਂਕੜੇ ਨਿਹੱਥੇ ਲੋਕ ਮਾਰੇ ਗਏ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਖਮੀ ਹੋ ਗਏ। ਇਸ ਗੋਲੀ ਕਾਂਡ ਤੋਂ ਬਾਦ 30 ਮਈ, 1919 ਨੂੰ ਇਸ ਗੋਲੀ ਕਾਂਡ ਦਾ ਹੁਕਮ ਦੇਣ ਵਾਲੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਨੂੰ ਲੰਡਨ ਵਾਪਸ ਬੁਲਾ ਲਿਆ ਗਿਆ ਤੇ ਪੰਜਾਬ ਵਿੱਚ ਨਿਭਾਈਆਂ ਸੇਵਾਵਾਂ ਬਦਲੇ 20 ਹਜ਼ਾਰ ਪੌਂਡ ਇਨਾਮ ਵਜੋਂ ਦਿੱਤੇ ਗਏ।
ਜਿਸ ਕਾਰਨ ਸ਼ਹੀਦ ਊਧਮ ਸਿੰਘ ਦੀ ਬਦਲਾ ਲੈਣ ਦੀ ਚੰਗਿਆੜੀ ਅੱਗ ਦਾ ਭਾਂਬੜ ਬਣ ਗਈ ਤੇ ਅਗਲੇ 21 ਸਾਲ ਉਸ ਨੇ ਇਸ ਪ੍ਰਣ ਨੂੰ ਪੂਰਾ ਕਰਨ ਲਈ ਹੀ ਲਾਏ। ਪਹਿਲਾਂ ਊਧਮ ਸਿੰਘ ਨੇ ਯਤੀਮਖਾਨਾ ਛੱਡ ਕੇ ਚਾਰਹਾਟ ਦੀਆਂ ਪਹਾੜੀਆਂ ’ਤੇ ਜਾ ਕੇ 40 ਰੁਪਏ ਮਹੀਨੇ ਤੇ 8 ਨੰਬਰੀ ਕੰਪਨੀ ਵਿੱਚ ਨੌਕਰੀ ਕਰ ਲਈ, ਫਿਰ ਅਫਰੀਕਾ ਦੇ ਦੇਸ਼ ਯੁਗਾਂਡਾ ਜਾ ਕੇ ਰੇਲਵੇ ਵਰਕਸ਼ਾਪ ਵਿੱਚ 170 ਰੁਪਏ ਮਹੀਨੇ ’ਤੇ ਨੌਕਰੀ ਕੀਤੀ, ਦੋ ਸਾਲ ਮਗਰੋਂ ਮੁੜ ਅੰਮਿ੍ਰਤਸਰ ਆ ਗਿਆ, ਫਿਰ ਲੰਡਨ, ਮੈਕਸੀਕੋ ਆਦਿ ਹੁੰਦਾ ਹੋਇਆ ਯੂ. ਐਸ. ਏ. ਚਲਾ ਗਿਆ, ਮੈਕਸੀਕੋ ਤੋਂ 2 ਫਰਵਰੀ 1922 ਨੂੰ ਕੈਲੀਫੋਰਨੀਆ ਪਹੰਚਿਆ ਜਿੱਥੇ ਗਦਰੀ ਦੇਸ਼ ਭਗਤਾਂ ਨਾਲ ਸੰਪਰਕ ਹੋ ਗਿਆ।
ਨਿਊਯਾਰਕ ਰਹਿਣ ਸਮੇਂ ਫਰਾਂਸ, ਬੈਲਜੀਅਮ, ਜਰਮਨੀ, ਹੰਗਰੀ, ਸਵਿਟਜ਼ਰਲੈਂਡ ਤੇ ਇਟਲੀ ਦੀ ਯਾਤਰਾ ਕੀਤੀ ਤੇ ਫਿਰ ਅਮਰੀਕਾ ਚਲਾ ਗਿਆ। ਉੱਥੇ ਉਹ ਅਸਟਰੇਲੀਆ ਜਾਣ ਵਾਲੇ ਜਹਾਜ਼ ਵਿੱਚ ਚੜ੍ਹ ਕੇ ਕਲਕੱਤਾ ਜਾ ਉਤਰਿਆ ਤੇ ਉੱਥੋਂ ਪੰਜਾਬ ਪਹੁੰਚ ਗਿਆ ਤੇ ਅੰਮਿ੍ਰਤਸਰ ਵਿੱਚ ਰਹਿਣ ਲੱਗ ਪਿਆ। ਉਸਦਾ ਮਕਾਨ ਦੇਸ਼ ਭਗਤ ਕ੍ਰਾਂਤੀਕਾਰੀਆਂ ਦਾ ਟਿਕਾਣਾ ਬਣ ਗਿਆ।
30 ਅਗਸਤ 1927 ਨੂੰ ਪੁਲਿਸ ਨੇ ਉਸ ਨੂੰ ਗਿ੍ਰਫਤਾਰ ਕਰ ਲਿਆ ਅਤੇ ਉਸ ਕੋਲੋਂ ਪਸਤੌਲ 138 ਗੋਲੀਆਂ ਤੇ ਕ੍ਰਾਂਤੀਕਾਰੀ ਸਾਹਿਤ ਫੜਿਆ ਅਤੇ ਉਸ ਨੂੰ ਪੰਜ ਸਾਲ ਦੀ ਕੈਦ ਹੋਈ। ਉਹ 4 ਸਾਲ ਇੱਕ ਮਹੀਨੇ ਤੇ 20 ਦਿਨ ਜੇਲ ਵਿੱਚ ਰਹਿ ਕੇ 20 ਅਕਤੂਬਰ 1931 ਨੂੰ ਰਿਹਾਅ ਹੋਇਆ। ਸੰਨ 1931 ਵਿੱਚ ਆਪਣੀ ਸ਼ਜਾ ਪੂਰੀ ਕਰਕੇ ਉਹ ਸੁਨਾਮ ਜਾ ਕੇ ਰਹਿਣ ਲੱਗਾ ਜਿੱਥੇ ਪੁਲਿਸ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਅਤੇ ਦੁਬਾਰਾ ਅੰਮਿ੍ਰਤਸਰ ਆ ਕੇ ਰਹਿਣ ਲੱਗਾ ਜਿੱਥੇ ਉਸ ਨੇ ਪੇਂਟਰ ਦੀ ਦੁਕਾਨ ਖੋਲ੍ਹੀ।
ਅੰਮਿ੍ਰਤਸਰ ਤੋਂ ਬਾਅਦ ਕੁਝ ਦੇਰ ਕਸ਼ਮੀਰ ਵਿੱਚ ਰਹਿਣ ਤੋਂ ਪਿੱਛੋਂ ਉਹ ਇੰਗਲੈਂਡ ਪਹੁੰਚ ਗਿਆ ਤੇ ਅਪਣਾ ਬਦਲਾ ਲੈਣ ਲਈ ਯੋਜਨਾ ਬਣਾਈੇ ਅਤੇ ਸਵਿਟਜਰਲੈਂਡ, ਜਰਮਨੀ, ਫਰਾਂਸ, ਹਾਲੈਂਡ ਆਦਿ ਹੁੰਦੇ ਹੋਏ ਆਖਰ 1934 ਵਿੱਚ ਲੰਡਨ ਪਹੁੰਚ ਗਿਆ। ਉੱਥੇ ਉਸ ਨੇ ਇੱਕ ਕਾਰ ਅਤੇ ਰਿਵਾਲਵਰ ਖਰੀਦਿਆ। ਉਸਨੇ ਇੱਕ ਕਿਤਾਬ ਨੂੰ ਕੱਟ ਕੇ ਉਸ ਵਿੱਚ ਅਪਣਾ ਰਿਵਾਲਵਰ ਲੁਕਾ ਲਿਆ। ਆਖਿਰਕਾਰ 13 ਮਾਰਚ 1940 ਨੂੰ ਉਹ ਦਿਨ ਆ ਗਿਆ ਜਿਸ ਦੀ ਊਧਮ ਸਿੰਘ ਉਡੀਕ ਕਰ ਰਿਹਾ ਸੀ।
13 ਮਾਰਚ 1940 ਨੂੰ ਸ਼ਾਮ ਦੇ ਲਗਭਗ 4.30 ਵਜੇ ਈਸਟ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ 10 ਕੈਕਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ। ਇਸ ਮੀਟਿੰਗ ਵਿੱਚ ਊਧਮ ਸਿੰਘ ਭੇਸ ਬਦਲ ਕੇ ਆਪਣੇ ਨਾਲ ਰਿਵਾਲਵਰ ਲਿਜਾਣ ਵਿੱਚ ਸਫਲ ਹੋਇਆ।ਇਸ ਮੀਟਿੰਗ ਵਿੱਚ ਸਰ ਮਾਈਕਲ ਉਡਵਾਇਰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ, ਲਾਰਡ ਜੈਂਟਲੈਂਡ, ਲਾਰਡ ਲਮਿੰਗਟਨ ਅਤੇ ਹੋਰ ਕਈ ਅੰਗਰੇਜ ਅਫਸਰ ਅਤੇ ਅਧਿਕਾਰੀ ਹਾਜਰ ਸਨ।
ਜਦੋਂ ਸਰ ਮਾਈਕਲ ਉਡਵਾਇਰ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ ਤਾਂ ਉਸ ਨੇ ਆਪਣੇ ਰਿਵਾਲਵਰ ਵਿਚਲੀਆਂ ਛੇ ਗੋਲੀਆਂ ਉਸ ਉਪਰ ਦਾਗ ਦਿੱਤੀਆਂ। ਗੋਲੀਆਂ ਲੱਗਣ ਕਾਰਨ ਸਰ ਮਾਈਕਲ ਉਡਵਾਇਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਦ ਸ਼ਹੀਦ ਊਧਮ ਸਿੰਘ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੌਕੇ ਤੇ ਹੀ ਗਿ੍ਰਫਤਾਰ ਹੋ ਗਿਆ।
ਗਿ੍ਰਫਤਾਰੀ ਸਮੇਂ ਉਸ ਨੇ ਕਿਹਾ ਕਿ ਉਸਨੇ ਆਪਣੇ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਇਸ ਲਈ ਉਸ ਨੂੰ ਲਗਭਗ 20 ਸਾਲ 11 ਮਹੀਨੇ ਤੱਕ ਉਡੀਕ ਕਰਨੀ ਪਈ। ਜਦੋਂ ਉਸ ਕੋਲੋਂ ਉਸਦਾ ਨਾਂਅ ਪੁੱਛਿਆ ਗਿਆ ਤਾਂ ਉਸਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਦੱਸਿਆ।ਸਰ ਮਾਈਕਲ ਉਡਵਾਇਰ ਦੇ ਕੀਤੇ ਕਤਲ ਨੂੰ ਵਿਸ਼ਵ ਪੱਧਰ ਦੀਆਂ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤਾ ਗਿਆ।
ਲੰਡਨ ਤੋਂ ਪ੍ਰਕਾਸ਼ਿਤ ਅਖਬਾਰ ‘ਦ ਟਾਈਮਜ਼ ਆਫ ਲੰਡਨ’ ਵਿੱਚ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ ਗਿਆ। ਉਸ ਨੂੰ 1 ਅਪਰੈਲ 1940 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਈਕਲ ਉਡਵਾਇਰ ਦੇ ਕਤਲ ਲਈ ਉਸਨੂੰ ਦੋਸ਼ੀ ਠਹਿਰਾਇਆ ਗਿਆ।
4 ਜੂਨ 1940 ਨੂੰ ਸੈਂਟਰਲ ਕਿ੍ਰਮੀਨਲ ਕੋਰਟ, ਓਲਡ ਬੈਲੇ ਵਿੱਚ ਜਸਟਿਸ ਐਂਟਕਨਸਨ ਦੇ ਸਾਹਮਣੇ ਉਸ ਨੇ ਆਪਣੇ ਜੁਰਮ ਦਾ ਇਕਬਾਲ ਕੀਤਾ। ਜੱਜ ਦੁਆਰਾ ਮਾਈਕਲ ਉਡਵਾਇਰ ਦੇ ਕਤਲ ਦਾ ਕਾਰਨ ਪੁੱਛਣ ਤਾਂ ਉਸਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਅਤੇ ਇਸ ਸਜ਼ਾ ਦਾ ਹੱਕਦਾਰ ਸੀ।
ਇਸ ਪਿਛੋਂ ਜੱਜ ਨੇ ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਪੈਟੋਨਵਿਲੇ ਜ਼ੇਲ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ ਅਤੇ ਉਸਦੀ ਮਿ੍ਰਤਕ ਦੇਹ ਨੂੰ ਜ਼ੇਲ੍ਹ ਦੇ ਅੰਦਰ ਹੀ ਦਬਾ ਦਿੱਤਾ ਗਿਆ। ਇੰਗਲੈਂਡ ਸਰਕਾਰ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪ ਦਿੱਤੀਆਂ ਹਨ ਅਤੇ ਇਹ ਅਸਥੀਆਂ ਪੰਜਾਬ ਵਿੱਚ ਲਿਆ ਕੇ ਪਿੰਡ ਸੁਨਾਮ ਵਿੱਚ 31 ਜੁਲਾਈ 1974 ਨੂੰ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ