JDU - Sach Kahoon Punjabi
ਜੇਡੀ (ਯੂ) ਦੇ ਰਾਜ ਸਭਾ ਮੈਂਬਰ ਮਹਿੰਦਰ ਪ੍ਰਸਾਦ ਦਾ ਦੇਹਾਂਤ
ਜੇਡੀ (ਯੂ) ਦੇ ਰਾਜ ਸਭਾ ਮੈਂਬਰ ਮਹਿੰਦਰ ਪ੍ਰਸਾਦ ਦਾ ਦੇਹਾਂਤ
ਨਵੀਂ ਦਿੱਲੀ। ਜਨਤਾ ਦਲ (ਯੂ) ਦੇ ਰਾਜ ਸਭਾ ਮੈਂਬਰ ਅਤੇ ਉਦਯੋਗਪਤੀ ਮਹਿੰਦਰ ਪ੍ਰਸਾਦ ਦਾ ਬੀਤੀ ਦੇਰ ਰਾਤ ਅਪੋਲੋ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਬਿਮਾਰੀ ਕਾਰਨ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਕਾਰਵਾਈ ਵਿੱਚ ਵੀ ਸ਼ਾਮਲ ਨਹੀਂ ਹੋਏ। ਉਨ੍ਹਾਂ ਨੇ ਰਾਜਧਾਨੀ ਦੇ ਅਪੋਲੋ ਹਸਪਤਾਲ ਵਿਖੇ ਆਖਰੀ ਸਾਹ ਲਿਆ। ਉਹ ਇੱਕ ਜਾਣੇ-ਪਛਾਣੇ ਸਮਾਜ ਸੇਵਕ ਸਨ ਅਤੇ ਉਹਨਾਂ ਨੇ ਫਾਰਮਾਸਿਊਟੀਕਲ ਉਦਯੋਗ ਵਿੱਚ ਨਾਮ ਖੱਟਿਆ ਸੀ। ਇਹ ਜਾਣਕਾਰੀ ਅੱਜ ਇੱਥੇ ਜਨਤਾ ਦਲ (ਯੂ) ਦੇ ਸੂਤਰਾਂ ਨੇ ਦਿੱਤੀ। ਪਾਰਟੀ ਆਗੂਆਂ ਨੇ ਪ੍ਰਸਾਦ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਰਾਜਸਭਾ ਮੈਂਬਰਸਿ਼ਪ ਖਾਤਮਾ ਮਾਮਲਾ : ਅਦਾਲਤ ਜਾਣਗੇ ਸ਼ਰਦ ਯਾਦਵ
ਨਵੀਂ ਦਿੱਲੀ (ਏਜੰਸੀ)। ਜਨਤਾ ਦਲ (ਯੂ) ਦੇ ਬਾਗੀ ਆਗੂ ਸ਼ਰਦ ਯਾਦਵ ਰਾਜ ਸਭਾ ਤੋਂ ਆਪਣੀ ਮੈਂਬਰਸ਼ਿਪ ਖਤਮ ਕੀਤੇ ਜਾਣ ਖਿਲਾਫ਼ ਅਦਾਲਤ ਦਾ ਦਰਵਾਜਾ ਖੜਕਾਉਣਗੇ ਸ੍ਰੀ ਯਾਦਵ ਨੇ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਰਾਜ ਸਭਾ ਦੀ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕੀਤਾ ਜਾਣਾ ਸਹੀ ਨਹੀਂ ਹੈ ਇਸ ‘ਚ ਸੰਸਦੀ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ ਹੈ ਅਤੇ ਉਹ ਸਦਨ ਦੇ ਸਪੀਕਰ ਦੇ ਇਸ ਫੈਸਲੇ ਖਿਲਾਫ਼ ਅਦਾਲਤ ਜਾਣਗੇ।
ਰਾਜ ਸਭਾ ਦੇ ਸਪੀਕਰ ਐਮ. ਵੈਂਕੱਈਆ ਨਾਇਡੂ ਨੇ ਸ੍ਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੇ ਜਨਤਾ ਦਲ ਯੂ ਦੀ ਪਟੀਸ਼ਨ ਦੇ ਆਧਾਰ ‘ਤੇ ਚਾਰ ਦਸੰਬਰ ਨੂੰ ਸ੍ਰੀ ਯਾਦਵ ਦੀ ਮੈਂਬਰਸ਼ਿਪ ਤੁਰੰਤ ਪ੍ਰਭਾਵ ਨਾਲ ਖਤਮ ਕਰ ਦਿੱਤੀ ਸੀ ਜਦਯੂ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਆਰਸੀਪੀ ਸਿੰਘ ਨੇ ਸਪੀਕਰ ਤੋਂ ਇਸ ਆਧਾਰ ‘ਤੇ ਸ੍ਰੀ ਯਾਦਵ ਦੀ ਮੈਂਬਰਸ਼ਿਪ ਖਤਮ ਕਰਨ ਦੀ ਅਪੀਲ ਕੀਤੀ ਸੀ ਕਿ ਉਨ੍ਹਾਂ ਨੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ ਅਤੇ ਖੁਦ ਹੀ ਪਾਰਟੀ ਤੋਂ ਅਲੱਗ ਹੋ ਗਏ ਹਨ ਸਪੀਕਰ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਲਬਦਲ ਕਾਨੂੰਨ ਤਹਿਤ ਉਨ੍ਹਾਂ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ ਸੀ ਇਸਦੇ ਨਾਲ ਹੀ ਪਾਰਟੀ ਦੇ ਇੱਕ ਹੋਰ ਆਗੂ ਅਲੀ ਅਨਵਰ ਦੀ ਮੈਂਬਰਸ਼ਿਪ ਵੀ ਇਸੇ ਆਧਾਰ ‘ਤੇ ਖਤਮ ਕਰ ਕੀਤੀ ਗਈ।
ਪਾਰਟੀ ਕਾਰਜਕਾਰਨੀ ‘ਚ ਲਿਆ ਫੈਸਲਾ
ਪਟਨਾ: ਬਿਹਾਰ ‘ਚ ਸੱਤਾਧਾਰੀ ਜਨਤਾ ਦਲ ਯੂਨਾਈਟੇਡ (JDU) ਨੇ ਸ਼ਨਿੱਚਰਵਾਰ ਨੂੰ ਕੌਮੀ ਲੋਕਤਾਂਤਰਿਕ ਗਠਜੋੜ (ਰਾਜਗ) ‘ਚ ਸ਼ਾਮਲ ਹੋਣ ਦਾ ਫੈਸਲਾ ਲੈ ਲਿਆ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਰਿਹਾਇਸ਼ ‘ਤੇ ਪਾਰਟੀ ਕਾਰਜਕਾਰਨੀ ਦੀ ਮੀਟਿੰਗ ‘ਚ ਮਤਾ ਪਾਸ ਕਰਕੇ ਰਸਮੀ ਤੌਰ ‘ਤੇ ਰਾਜਗ ‘ਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ
ਇਸ ਫੈਸਲੇ ਤੋਂ ਬਾਅਦ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਚ ਜਦਯੂ ਕੋਟ ਤੋਂ ਵੀ ਮੰਤਰੀ ਬਣਾਏ ਜਾਣਗੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੌਮੀ ਜਨਤਾ ਦਲ (ਰਾਜਦ) ਤੇ ਕਾਂਗਰਸ ਨਾਲ ਮਹਾਂਗਠਜੋੜ ਤੋਂ ਨਾਤਾ ਤੋੜ ਕੇ ਸੂਬੇ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜਦਯੂ ਨੇ ਸਰਕਾਰੀ ਬਣਾਈ ਸੀ ਇਸ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਨਿਤਿਸ਼ ਕੁਮਾਰ ਨੂੰ ਰਾਜਗ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਨਾ: ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਨਿਤੀਸ਼ ਕੁਮਾਰ ਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਮੀਟਿਗ ਹੋਣੀ ਹੈ। ਪਾਰਟੀ ਜਨਰਲ ਸਕੱਤਰ ਅਹੁਦੇ ਤੋਂ ਹਟਾਏ ਗਏ ਅਰੁਣ ਸ੍ਰੀਵਾਸਤ ਅਤੇ ਰਾਜ ਸਭਾ ਸਾਂਸਦ ਅਲੀ ਅਨਵਰ ਨੇ ਕਿਹਾ ਕਿ ਸ਼ਰਦ ਯਾਦਵ ਅਤੇ ਉਨ੍ਹਾਂ ਦੇ ਹਮਾਇਤੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦਾ ਬਾਈਕਾਟ ਕਰਨਗੇ।
ਇਹ ਧੜਾ ਸ੍ਰੀ ਕ੍ਰਿਸ਼ਨ ਮੈਮੋਰੀਅਲ ਹਲ ਵਿੱਚ ਆਪਣੀ ਵੱਖਰੀ ਬੈਠਕ ਕਰੇਗਾ। ਨਿਤੀਸ਼ ਕੁਮਾਰ ਇਸੇ ਦੌਰਾਨ ਪਾਰਟੀ ਕਾਰਜਕਾਰਨੀ ਦੀ ਬੈਠਕ ਕਰ ਰਹੇ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਸ਼ਰਦ ਪਾਰਟੀ ਵਿੱਚ ਰਹਿਣਗੇ ਜਾਂ ਨਹੀਂ, ਇਸ ‘ਤੇ ਫੈਸਲਾ ਹੋ ਸਕਦਾ ਹੈ। ਅਨਵਰ ਨੇ ਕਿਹਾ ਕਿ ਨਿਤੀਸ਼ ਸੱਤਾ ਦੀ ਦੁਰਵਰਤੋਂ ਕਰਰਹੇ ਹਨ। ਸ਼ਰਦ ਦਾ ਧੜਾ ਪਾਰਟੀ ਦੇ ਚੋਣ ਚਿੰਨ੍ਹ ਤੀਰ ‘ਤੇ ਹੀ ਆਪਣਾ ਦਾਅਵਾ ਕਰੇਗਾ। ਯਾਦਵ ਧੜਾ ਜਲਦੀ ਹੀ ਚੋਣ ਕਮਿਸ਼ਨ ਕੋਲ ਜਾਵੇਗਾ।
ਸ਼ਰਦ ਸਭ ਤੋਂ ਪੁਰਾਣੇ ਨੇਤਾ
ਅਰੁਣ ਨੇ ਕਿਹਾ ਕਿ ਜੇਡੀਯੂ ਵਿੱਚ ਸ਼ਰਦ ਸਭ ਤੋਂ ਪੁਰਾਣੇ ਨੇਤਾ ਹਨ। ਨਿਤੀਸ਼ ਤਾਂ ਸਮਤਾ ਪਾਰਟੀ ਦੇ ਨੇਤਾ ਸਨ। ਇਸ ਲਈ ਜੇਡੀਯੂ ਦੇ ਸੰਸਥਾਪਕ ਸ਼ਰਦ ਹਨ। ਅਸੀਂ ਚੋਣ ਕਮਿਸ਼ਨ ਨੂੰ ਇਹੀ ਗੱਲ ਆਖ ਕੇ ਤੀਰ ਚੋਣ ਚਿੰਨ੍ਹ ਦੀ ਮੰਗ ਕਰਾਂਗੇ। ਨਿਤੀਸ਼ ਕੁਮਾਰ ਨੂੰ ਪਾਰਟੀ ਦੇ ਦਸ ਸਾਂਸਦਾਂ ਅਤੇ 71 ਵਿਧਾਇਕਾਂ ਤੋਂ ਇਲਾਵਾ ਸਿਰਫ਼ ਪੰਜ ਰਾਜਾਂ ਦੀ ਹਮਾਇਤ ਪ੍ਰਾਪਤ ਹੈ।
ਹੁਣ ਆਹਮੋ-ਸਾਹਮਣੇ ਸ਼ਰਦ-ਨਿਤੀਸ਼
ਦੱਸ ਦੇਈਏ ਕਿ ਸ਼ਰਦ ਯਾਦਵ ਨੇ ਵੀਰਵਾਰ ਨੂੰ ਦਿੱਲੀ ਵਿੱਚ ਸਾਂਝਾ ਵਿਰਾਸਤ ਬਚਾਓ ਸੰਮੇਲਨ ਕੀਤਾ ਸੀ। ਇਸ ਵਿੱਚ ਰਾਹੁਲ ਗਾਂਧੀ ਸਮੇਤ ਕਾਂਗਰਸ, ਆਰਜੇਡੀ ਅਤੇ ਹੋਰ ਪਾਰਟੀਆਂ ਦੇ ਕਈ ਨੇਤਾ ਆਏ ਸਨ। ਬਿਹਾਰ ਵਿੱਚ ਭਾਜਪਾ ਦੇ ਨਾਲ ਸਰਕਾਰ ਬਣਾਉਣ ਤੋਂ ਬਾਅਦ ਨਿਤੀਸ਼ ਅਤੇ ਸ਼ਰਦ ਯਾਦਵ ਆਹਮੋ-ਸਾਹਮਣੇ ਆ ਗਏ ਹਨ।
ਪਿਛਲੇ ਦਿਨੀਂ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਨਿਤੀਸ਼ ਨੇ ਕਿਹਾ ਕਿ ਸੀ ਕਿ ਉਹ (ਸ਼ਰਦ ਯਾਦਵ) ਆਪਣਾ ਰਸਤਾ ਚੁਣਨ ਲਈ ਅਜ਼ਾਦ ਹਨ। ਪੂਰੀ ਪਾਰਟੀ ਨਾਲ ਵਿਚਾਰ ਤੋਂ ਬਾਅਦ ਹੀ ਅਸੀਂ ਇਹ ਫੈਸਲਾ ਲਿਆ ਸੀ। ਸਾਰਿਆਂ ਦੀ ਸਹਿਮਤੀ ਤੋਂ ਬਾਅਦ ਹੀ ਭਾਜਪਾ ਨਾਲ ਆਏ ਅਤੇ ਬਿਹਾਰ ਵਿੱਚ ਸਰਕਾਰ ਬਣਾਈ। ਮੈਂ ਕੁਝ ਵੀ ਕਰਨ ਤੋਂ ਪਹਿਲਾਂ ਪਾਰਟੀ ਦੇ ਲੋਕਾਂ ਤੋਂ ਜ਼ਰੂਰ ਪੁੱਛਦਾ ਹਾਂ। ਸ਼ਰਦ ਨੇ ਪਿਛਲੇ ਦਿਨੀਂ ਨਿਤੀਸ਼ ਦੇ ਫੈਸਲੇ ਦੇ ਖਿਲਾਫ਼ ਰਾਜ ਵਿੱਚ ਤਿੰਨ ਦਿਨ ਦੀ ਯਾਤਰਾ ਕੀਤੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਜੇਡੀਯੂ ਸਾਂਸਦਾਂ ਨੇ ਵਾਈਸ ਪ੍ਰੈਜੀਡੈਂਟ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ। ਇਸ ਬਾਰੇ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਪੱਤਰ ਸੌਂਪਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਨਿਤੀਸ਼ ਨੇ ਆਰਜੇਡੀ-ਕਾਂਗਰਸ ਮਹਾਂਗਠਜੋੜ ਤੋਂ ਆਪਣੇ-ਆਪ ਨੂੰ ਵੱਖ ਕਰਨ ਤੋਂ ਬਾਅਦ ਬਿਹਾਰ ਵਿੱਚ ਭਾਜਪਾ ਨਾਲ ਨਵੀਂ ਸਰਕਾਰ ਬਣਾਈ ਹੈ। 4 ਸਾਲਾਂ ਬਾਅਦ ਫਿਰ ਨਿਤੀਸ਼ ਕੁਮਾਰ ਦੀ ਐਨਡੀਏ ਵਿੱਚ ਵਾਪਸੀ ਹੋਈ ਹੈ।
ਸ਼ਰਦ ਯਾਦਵ ‘ਤੇ ਪਾਰਟੀ ਦੀ ਵੱਡੀ ਕਾਰਵਾਈ
ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਜੇਡੀਯੂ ਦੇ ਦਸ ਸਾਂਸਦ ਹਨ। ਇਨ੍ਹਾਂ ਵਿੱਚ ਕੱਲ੍ਹ ਅਲੀ ਅਨਵਰ ਵੀ ਮੁਅੱਤਲ ਕੀਤੇ ਜਾ ਚੁੱਕੇ ਹਨ ਅਤੇ ਹੁਣ ਸ਼ਰਦ ਯਾਦਵ ‘ਤੇ ਵੀ ਪਾਰਟੀ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਹਾਲਾਂਕਿ, ਜੇਡੀਯੂ ਨੇਤਾ ਵਸ਼ਿਸ਼ਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ (ਸ਼ਰਦ ਯਾਦਵ) ਨੂੰ ਹਟਾਇਆ ਨਹੀਂ, ਰਿਪਲੇਸ ਕੀਤਾ ਹੈ। ਉਨ੍ਹਾਂ ਦੀ ਮੌਜ਼ੂਦਾ ਸਰਗਰਮੀ ਨੂੰ ਵੇਖਦੇ ਹੋਏ ਇਹ ਜ਼ਰੂਰੀ ਸੀ।
ਜ਼ਿਕਰਯੋਗ ਹੈ ਕਿ ਸ਼ਰਦ ਯਾਦਵ ਇਸ ਸਮੇਂ ਨਿਤੀਸ਼ ਦੇ ਐਨਡੀਏ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਖਿਲਾਫ਼ ਬਿਹਾਰ ਦੇ ਦੌਰੇ ‘ਤੇ ਹਨ ਅਤੇ ਆਪਣੀਆਂ ਰੈਲੀਆਂ ਵਿੱਚ ਨਿਤੀਸ਼ ਦੇ ਫੈਸਲੇ ਨੂੰ ਧੋਖਾ ਦੱਸਣ ਤੋਂ ਨਹੀਂ ਚੁੱਕ ਰਹੇ। ਹਾਲਾਂਕਿ ਜੇਡੀਯੂ ਵੱਲੋਂ ਉਨ੍ਹਾਂ ਨੂੰ 19 ਅਗਸਤ ਨੂੰ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਬੁਲਾਇਆ ਗਿਆ ਹੈ ਤਾਂਕਿ ਉਹ ਆਪਣਾ ਪੱਖ ਰੱਖ ਸਕਣ। ਜੇਕਰ ਸ਼ਰਦ ਯਾਦਵ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵਿੱਚ ਸ਼ਾਮਲ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ ‘ਚੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ
ਪਟਨਾ: ਬਿਹਾਰ ‘ਚ ਬੀਜੇਪੀ ਦੇ ਨਾਲ ਮਿਲ ਕੇ ਅਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਜੇਡੀਯੂ, ਬੇਜੇਪੀ ਤੇ ਐਲਜੇਪੀ ਦੇ ਕੁੱਲ 26 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ
ਐਨਡੀਏ ਦੇ 12 ਤੇ ਜਦਯੂ ਦੇ 14 ਮੰਤਰੀ ਸ਼ਾਮਲ
ਜੇਡੀਯੂ ਦੇ ਸੀਨੀਅਰ ਆਗੂ ਲਲਨ ਸਿੰਘ, ਸਰਵਨ ਕੁਮਾਰ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜੇਡੀਯੂ ਵੱਲੋਂ ਜੈ ਕੁਮਾਰ ਸਿੰਘ, ਵਿਜੇਂਦਰ ਪ੍ਰਸਾਦ ਯਾਦਵ, ਮਹੇਸ਼ਵਰ ਹਜਾਰੀ ਵਰਵੇ ਸੀਨੀਅਰ ਆਗੂਆਂ ਨੇ ਵੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁੱਕੀ ਇਹ ਸਾਰੇ ਆਗੂ ਸੀਐੱਮ ਨਿਤਿਸ਼ ਕੁਮਾਰ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ ਨਵੀਂਂ ਕੈਬਨਿਟ ਵਿੱਚ ਐਨਡੀਏ ਦੇ 12 ਅਤੇ ਜੇਡੀਯੂ ਦੇ 14 ਵਿਧਾਇਕ ਸ਼ਾਮਲ ਹਨ।