Ludhiana Police - Sach Kahoon Punjabi
Ludhiana Police: ਗ੍ਰਨੇਡ ਸੁੱਟਣ ਦੀ ਯੋਜਨਾ ਬਣਾਉਣ ਵਾਲਾ ਗੈਂਗਸਟਰ ਲੁਧਿਆਣਾ ਪੁਲਿਸ ਨੇ ਬਿਹਾਰ ਤੋਂ ਕੀਤਾ ਗ੍ਰਿਫ਼ਤਾਰ
Ludhiana Police: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਲੁਧਿਆਣਾ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ, ਪੁਲਿਸ ਨੇ ਬਿਹਾਰ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਪੁਲਿਸ ਨੇ ਬਿਹਾਰ ਪੁਲਿਸ ਦੇ ਸਹਿਯੋਗ ਨਾਲ ਆਰਾ ਵਿੱਚ ਹਰਸ਼ ਓਝਾ ਦੇ ਘਰ ਛਾਪਾ ਮਾਰਿਆ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਕੇ ਪੰਜਾਬ ਲੈ ਆਈ। ਹਰਸ਼ ਨੇ ਆਪਣੇ ਪਾਕਿਸਤਾਨੀ ਹੈਂਡਲਰ ਦੇ ਨਿਰਦੇਸ਼ਾਂ ਅਨੁਸਾਰ ਗ੍ਰਨੇਡ ਸੁੱਟਣਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਹਰਸ਼ ਬਚਪਨ ਤੋਂ ਹੀ ਗੈਂਗਸਟਰ ਬਣਨ ਵਿੱਚ ਦਿਲਚਸਪੀ ਰੱਖਦਾ ਸੀ।
ਕੁਝ ਦਿਨ ਸਕੂਲ ਜਾਣ ਤੋਂ ਬਾਅਦ, ਉਹ ਉੱਥੋਂ ਭੱਜ ਗਿਆ। ਫਿਰ ਉਹ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ ਅਤੇ ਦਿੱਲੀ ਦੇ ਸਾਈਬਰ ਸੈੱਲ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ। ਉੱਥੋਂ ਦੀ ਪੁਲਿਸ ਨੇ ਉਸ ਨੂੰ ਤਿਹਾੜ ਜੇਲ੍ਹ ਦੇ ਇੱਕ ਬਾਲ ਸੁਧਾਰ ਘਰ ਭੇਜ ਦਿੱਤਾ। ਬਾਅਦ ਵਿੱਚ ਉਹ ਫਰਾਰ ਹੋ ਗਿਆ। ਇਸ ਦੌਰਾਨ ਹਰਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸਦੇ ਮਾਪਿਆਂ ਦੀ ਮੌਤ ਤੋਂ ਬਾਅਦ, ਉਹ ਕਦੇ ਪਿੰਡ ਰਹਿੰਦਾ ਸੀ ਅਤੇ ਕਦੇ ਦਿੱਲੀ ਚਲਾ ਜਾਂਦਾ ਸੀ। ਸਕੂਲ ਛੱਡਣ ਤੋਂ ਬਾਅਦ, ਉਸ ਨੇ ਅਪਰਾਧ ਕਰਨਾ ਸ਼ੁਰੂ ਕਰ ਦਿੱਤਾ, ਅਤੇ ਉਸਨੂੰ ਪਰਿਵਾਰ ਵਿੱਚੋਂ ਕੱਢ ਦਿੱਤਾ ਗਿਆ। ਹਰਸ਼ ਦੀ ਭੈਣ ਨੇ ਇਸ ਸਾਲ 12ਵੀਂ ਜਮਾਤ ਵਿੱਚ ਜ਼ਿਲ੍ਹੇ ਵਿੱਚੋਂ ਟਾਪ ਕੀਤਾ। Ludhiana Police
Read Also : ਪੰਜਾਬ ਵਿਧਾਨਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ, ਹੋ ਸਕਦੇ ਹਨ ਵੱਡੇ ਐਲਾਨ
ਇਸ ਸਾਲ ਉਸ ਨੇ 12ਵੀਂ ਦੀ ਪ੍ਰੀਖਿਆ ਵਿੱਚ ਜ਼ਿਲ੍ਹੇ ਵਿੱਚੋਂ ਟਾਪ ਕੀਤਾ। ਉਸਦੇ ਚਾਚੇ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ, ‘ਅਸੀਂ ਉਸ ਤੋਂ ਡਰਦੇ ਹਾਂ। ਜੇਕਰ ਅਸੀਂ ਕੈਮਰੇ ਸਾਹਮਣੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਤਾਂ ਉਹ ਜੇਲ੍ਹ ਤੋਂ ਬਾਹਰ ਆ ਜਾਵੇਗਾ ਅਤੇ ਸਾਨੂੰ ਮਾਰ ਦੇਵੇਗਾ।’
Ludhiana Police
ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਅੱਤਵਾਦ ਦਾ ਰਸਤਾ ਚੁਣਨ ਵਾਲਾ ਹਰਸ਼ ਬਿਹਾਰ ਦੇ ਆਰਾ ਜ਼ਿਲ੍ਹੇ ਦੇ ਕਲਿਆਣਪੁਰ ਦਾ ਰਹਿਣ ਵਾਲਾ ਹੈ। ਉਸ ਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਾ ਹੈ। ਪਿੰਡ ਦੇ ਇੱਕ ਪਰਿਵਾਰਕ ਮੈਂਬਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਹਰਸ਼ ਬਚਪਨ ਤੋਂ ਹੀ ਥੋੜ੍ਹਾ ਅਜੀਬ ਸੁਭਾਅ ਦਾ ਸੀ। ਉਸ ਨੂੰ ਐਸ਼ੋ-ਆਰਾਮ ਦੀ ਜ਼ਿੰਦਗੀ ਦਾ ਸ਼ੌਕ ਸੀ। ਉਹ ਆਪਣੇ ਮਾਪਿਆਂ ਦੀ ਮੌਤ ਤੋਂ ਬਾਅਦ ਭਟਕ ਗਿਆ ਸੀ। ਪੁਲਿਸ ਜਾਂਚ ਵਿੱਚ ਹਰਸ਼ ਦੀ ਉਮਰ 19 ਸਾਲ ਦੱਸੀ ਗਈ ਹੈ, ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਉਹ ਅਜੇ ਵੀ ਨਾਬਾਲਗ ਹੈ।
ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਅਨੁਸਾਰ, ਫਿਰੋਜ਼ਪੁਰ ਦੇ ਸ਼ਮਸ਼ੇਰ ਨੂੰ ਅਸਲ ਵਿੱਚ ਅੱਤਵਾਦੀ ਮਾਡਿਊਲ ਮਾਮਲੇ ਵਿੱਚ ਗ੍ਰਨੇਡ ਸੁੱਟਣਾ ਚਾਹੀਦਾ ਸੀ। ਉਸ ਨੇ ਸਥਾਨ ਦੀ ਰੇਕੀ ਵੀ ਕੀਤੀ ਸੀ, ਪਰ ਫਿਰ ਗ੍ਰਨੇਡ ਸੁੱਟਣ ਤੋਂ ਇਨਕਾਰ ਕਰ ਦਿੱਤਾ। ਫਿਰ ਪਾਕਿਸਤਾਨੀ ਹੈਂਡਲਰ ਨੇ ਇਸ ਕੰਮ ਲਈ ਭੋਜਪੁਰ ਤੋਂ ਹਰਸ਼ ਨੂੰ ਚੁਣਿਆ। ਹਰਸ਼ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਰਾਹੁਲ ਨੇ ਹੀ ਹਰਸ਼ ਨੂੰ ਪਾਕਿਸਤਾਨੀ ਹੈਂਡਲਰ ਨਾਲ ਮਿਲਾਇਆ ਸੀ। ਉਹ ਇਸ ਸਮੇਂ ਲਖਨਊ ਜੇਲ੍ਹ ਵਿੱਚ ਕੈਦ ਹੈ। ਰਾਹੁਲ ਅਤੇ ਹਰਸ਼ ਫੇਸਬੁੱਕ ਅਤੇ ਵਟਸਐਪ ’ਤੇ ਗੱਲਬਾਤ ਕਰਦੇ ਸਨ। ਰਾਹੁਲ ਨੇ ਹੀ ਫੇਸਬੁੱਕ ਅਤੇ ਵਟਸਐਪ ਰਾਹੀਂ ਨਾਬਾਲਗ ਨੂੰ ਪਾਕਿਸਤਾਨੀ ਜਸਬੀਰ ਚੌਧਰੀ ਨਾਲ ਮਿਲਾਇਆ ਸੀ।
Fake Video Viral: (ਜਸਵੀਰ ਸਿੰਘ ਗਹਿਲ) ਲੁਧਿਆਣਾ। ਮੌਜੂਦਾ ਹਾਲਾਤਾਂ ਵਿੱਚ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਦੇ ਫੈਲਾਅ ਨੂੰ ਰੋਕਣ ਲਈ ਇੱਕ ਫੈਸਲਾਕੁੰਨ ਕਦਮ ਚੁੱਕਦੇ ਹੋਏ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਸ਼ਨਿੱਚਰਵਾਰ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਜਾਅਲੀ ਵੀਡੀਓ ਫੈਲਾਉਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਵੀਡੀਓਜ਼ ਨੇ ਲੋਕਾਂ ਵਿੱਚ ਬੇਲੋੜੀ ਦਹਿਸ਼ਤ ਫੈਲਾ ਦਿੱਤੀ।
ਪ੍ਰੈਸ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਰੁਪਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਨੇ ਆਪਣੇ ਨਿੱਜੀ ਸੋਸ਼ਲ ਮੀਡੀਆ ਖਾਤਿਆਂ ਤੋਂ ਗੁੰਮਰਾਹਕੁੰਨ ਵੀਡੀਓ ਸਾਂਝੇ ਕੀਤੇ ਸਨ। ਵੀਡੀਓਜ਼ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਦੇ ਸੋਸ਼ਲ ਮੀਡੀਆ ਸੈੱਲ ਨੇ ਜਾਂਚ ਸ਼ੁਰੂ ਕੀਤੀ ਜਿਸ ਨਾਲ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸੈੱਲ ਸ਼ੱਕੀਆਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰ ਰਿਹਾ ਹੈ ਤਾਂ ਜੋ ਕਿਸੇ ਵੀ ਵਾਧੂ ਉਲੰਘਣਾ ਜਾਂ ਸਬੰਧਿਤ ਗਤੀਵਿਧੀਆਂ ਦਾ ਪਤਾ ਲਗਾਇਆ ਜਾ ਸਕੇ। ਉਹਨਾਂ ਲੋਕਾਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਜਾਅਲੀ ਵੀਡੀਓ ਅਤੇ ਗੁੰਮਰਾਹਕੁੰਨ ਸਮੱਗਰੀ ਦੇ ਹੋਰ ਰੂਪਾਂ ਨੂੰ ਬਣਾਉਣ, ਸਾਂਝਾ ਕਰਨ ਜਾਂ ਪ੍ਰਚਾਰ ਕਰਨ ਤੋਂ ਬਚਣ ਦੀ ਅਪੀਲ ਕੀਤੀ। Fake Video Viral
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾ ਸਿਰਫ਼ ਜਨਤਕ ਵਿਵਸਥਾ ਨੂੰ ਭੰਗ ਕਰਦੀਆਂ ਹਨ ਬਲਕਿ ਸੁਰੱਖਿਆ ਬਣਾਈ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਨੂੰ ਵੀ ਕਮਜ਼ੋਰ ਕਰਦੀਆਂ ਹਨ। ਰੁਪਿੰਦਰ ਸਿੰਘ ਨੇ ਕਿਹਾ ਕਿ ਗਲਤ ਜਾਣਕਾਰੀ ਫੈਲਾਉਣਾ ਇੱਕ ਗੰਭੀਰ ਅਪਰਾਧ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਪੁਲਿਸ ਦੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਇਹ ਵੀ ਪੜ੍ਹੋ: Operation Sindoor: ਪ੍ਰਧਾਨ ਮੰਤਰੀ ਮੋਦੀ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਲਈ ਜਾਣਕਾਰੀ, ਫੌਜ ਮੁਖੀਆਂ ਨਾਲ …
ਤੁਰੰਤ ਸਹਾਇਤਾ ਲਈ ਜਾਂ ਸ਼ੱਕੀ ਸਮੱਗਰੀ ਦੀ ਰਿਪੋਰਟ ਕਰਨ ਲਈ ਡੀ.ਸੀ.ਪੀ ਨੇ ਨਿਵਾਸੀਆਂ ਨੂੰ ਸਮਰਪਿਤ ਹੈਲਪਲਾਈਨ 78370-18500 ਜਾਂ ਐਮਰਜੈਂਸੀ ਨੰਬਰ 112 ‘ਤੇ ਸੰਪਰਕ ਕਰਨ ਲਈ ਉਤਸ਼ਾਹਿਤ ਕੀਤਾ। ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਡੀ.ਪੀ.ਆਰ.ਓ) ਲੁਧਿਆਣਾ ਪੁਨੀਤ ਪਾਲ ਸਿੰਘ ਗਿੱਲ ਨੇ ਵੀ ਲੋਕਾਂ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਣ ਲਈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।  ਉਨ੍ਹਾਂ ਨੇ ਸਹੀ ਅਤੇ ਪ੍ਰਮਾਣਿਤ ਅਪਡੇਟਾਂ ਲਈ ਡਿਪਟੀ ਕਮਿਸ਼ਨਰ (ਡੀ.ਸੀ) ਲੁਧਿਆਣਾ ਅਤੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ (ਡੀ.ਪੀ.ਆਰ.ਓ.) ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ ‘ਤੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਜਾਣਕਾਰੀ ਦੀ ਕਰਾਸ-ਚੈਕਿੰਗ ਕਰਨ ਦੀ ਸਿਫਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਨਿਵਾਸੀ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ (0161-2403100), ਪੁਲਿਸ ਕਮਿਸ਼ਨਰੇਟ ਲੁਧਿਆਣਾ (78370-18500), ਲੁਧਿਆਣਾ (ਦਿਹਾਤੀ) ਪੁਲਿਸ (8556019100), ਖੰਨਾ ਪੁਲਿਸ (9592914053) ਜਾਂ ਐਮਰਜੈਂਸੀ 112 ਦੇ ਕੰਟਰੋਲ ਰੂਮ ਨੰਬਰਾਂ ‘ਤੇ ਕਾਲ ਕਰਕੇ ਬਲੈਕਆਊਟ, ਵੀਡੀਓ ਆਦਿ ਸੰਬੰਧੀ ਕਿਸੇ ਵੀ ਜਾਣਕਾਰੀ ਦੀ ਜਾਂਚ ਵੀ ਕਰ ਸਕਦੇ ਹਨ।
Ludhiana News: ਲੁਧਿਆਣਾ ਦੀ ਕੱਪੜਾ ਫੈਕਟਰੀ ’ਚ ਵੱਡੀ ਘਟਨਾ, ਜਾਂਚ ’ਚ ਜੁਟੀ ਪੁਲਿਸ
Ludhiana News: ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੀ ਇੱਕ ਫੈਕਟਰੀ ’ਚ ਇੱਕ ਵੱਡੀ ਘਟਨਾ ਵਾਪਰਨ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਚੋਰਾਂ ਨੇ ਸ਼ਹਿਰ ’ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਦੌਰਾਨ, ਜੋਧੇਵਾਲ ਥਾਣੇ ਦੀ ਪੁਲਿਸ ਨੇ ਇੱਕ ਕੱਪੜਾ ਫੈਕਟਰੀ ’ਚ ਚੋਰੀ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਪਰੋਕਤ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਕਰਨਜੀਤ ਸਿੰਘ ਨੇ ਦੱਸਿਆ ਕਿ ਭਾਈ ਰਣਧੀਰ ਸਿੰਘ ਨਗਰ ਦੇ ਰਹਿਣ ਵਾਲੇ ਮਨਮੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਖਬਰ ਵੀ ਪੜ੍ਹੋ : ਮਾਲੇਰਕੋਟਲਾ ਵਿਖੇ ਨਸ਼ਿਆਂ ਖਿਲਾਫ਼ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਮੀਟਿੰਗ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਕੱਪੜਾ ਫੈਕਟਰੀ ਮੁਹੱਲਾ ਆਨੰਦਪੁਰੀ ਕਾਲੀ ਸੜਕ ’ਚ ਸਥਿਤ ਹੈ, ਜਿੱਥੇ 1 ਮਾਰਚ ਦੀ ਰਾਤ ਨੂੰ ਕੁਝ ਲੋਕਾਂ ਨੇ ਉਸਦੀ ਫੈਕਟਰੀ ਵਿੱਚੋਂ ਯੂਪੀਐਸ, ਇਨਵਰਟਰ, ਐਲਸੀਡੀ ਡੀਵੀਆਰ, ਸਿਲਾਈ ਮਸ਼ੀਨ, ਤਾਂਬੇ ਦੀ ਕੇਬਲ ਤਾਰ ਤੇ 13 ਕੱਪੜੇ ਚੋਰੀ ਕਰ ਲਏ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਦੋਸ਼ੀ ਰਾਜੇਸ਼ ਮੰਡਲ, ਨਿਵਾਸੀ ਨਿਊ ਦੀਪ ਨਗਰ ਅਤੇ ਨੰਦਨ ਕੁਮਾਰ, ਨਿਵਾਸੀ ਗੋਵਿੰਦਪੁਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। Ludhiana News
Crime News: ਬਿਨਾਂ ਕੰਮ ਕੀਤੇ ਪੈਸਿਆਂ ਦੀ ਘਾਟ ਦੂਰ ਕਰਨ ਲਈ ਕਰਨ ਲੱਗੇ ਲੁੱਟ-ਖੋਹ, ਚੜ੍ਹੇ ਪੁਲਿਸ ਅੜਿੱਕੇ
ਦੋ ਨਬਾਲਿਗਾਂ ਸਣੇ ਪੰਜ ਨੂੰ ਕਾਬੂ ਕਰਕੇ 15 ਮੋਬਾਇਲ ਫੋਨ | Crime News
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਦੋ ਨਬਾਲਿਗਾਂ ਸਣੇ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਬਿਨ੍ਹਾਂ ਕੰਮ ਕੀਤੇ ਪੈਸਿਆਂ ਦੀ ਤੰਗੀ ਨੂੰ ਦੂਰ ਕਰਨ ਲਈ ਦਾਤਰ ਦਾ ਡਰ ਦਿਖਾ ਕੇ ਰਾਹਗੀਰਾਂ ਪਾਸੋਂ ਮੋਬਾਇਲ, ਮੋਟਰਸਾਇਕਲ ਤੇ ਕੀਮਤੀ ਸਮਾਨ ਖੋਹ ਕਰਦੇ ਸਨ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏਸੀਪੀ ਉੱਤਰੀ ਦਵਿੰਦਰ ਕੁਮਾਰ ਚੌਧਰੀ (ਪੀਪੀਐੱਸ) ਨੇ ਦੱਸਿਆ ਕਿ ਥਾਣਾ ਜੋਧੇਵਾਲ ਦੀ ਪੁਲਿਸ ਵੱਲੋਂ ਇੰਸਪੈਕਟਰ ਜਸਵੀਰ ਸਿੰਘ ਤੇ ਏਐੱਸਆਈ ਜਸਪਾਲ ਸਿੰਘ ਦੀ ਅਗਵਾਈ ਵਿੱਚ 4 ਫਰਵਰੀ ਨੂੰ ਪੰਜ ਨੌਜਵਾਨਾਂ ਗ੍ਰਿਫ਼ਤਾਰ ਕੀਤਾ ਹੈ। ਜਿੰਨ੍ਹਾਂ ਵਿੱਚ ਤਿੰਨ ਦੀ ਪਹਿਚਾਣ ਸਾਗਰ, ਅਰਜਨ ਤੇ ਸਾਗਰ ਮਹਿਰਾ ਵਾਸੀਆਨ ਜੋਧੇਵਾਲ ਵਜੋਂ ਹੋਈ ਹੈ। ਜਦੋਂਕਿ ਬਾਕੀ ਦੋ ਨਬਾਲਿਗ ਹਨ। ਉਨ੍ਹਾਂ ਦੱਸਿਆ ਕਿ ਉਕਤਾਨ ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਪੁਲਿਸ ਨੂੰ 15 ਮੋਬਾਇਲ, ਦੋ ਮੋਟਰਸਾਇਕਲਾਂ ਤੋਂ ਇਲਾਵਾ 2 ਲੋਹੇ ਦੇ ਦਾਤ ਵੀ ਬਰਾਮਦ ਹੋਏ ਹਨ। ਜਿੰਨ੍ਹਾਂ ਨੂੰ ਉਕਤਾਨ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤਦੇ ਸਨ।
ਦੋ ਮੋਟਰਸਾਇਲਕ ਤੇ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਦੋ ਲੋਹੇ ਦਾ ਦਾਤਰ ਕੀਤੇ ਬਰਾਮਦ- ਪੁਲਿਸ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਰਾਹਗੀਰਾਂ ਨੂੰ ਘੇਰਦੇ ਅਤੇ ਉਨ੍ਹਾਂ ਪਾਸੋਂ ਲੋਹੇ ਦਾ ਦਾਤ ਦਾ ਡਰ ਦਿਖਾ ਕੇ ਮੋਬਾਇਲ, ਮੋਟਰਸਾਇਕਲ ਤੇ ਕੀਮਤੀ ਸਮਾਨ ਲੁੱਟ ਲੈਂਦੇ ਸਨ। ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ਦੇ ਤਹਿਤ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਵਾਰਦਾਤਾਂ ਟਰੇਸ ਹੋ ਗਈਆਂ ਹਨ। ਜਿੰਨ੍ਹਾਂ ਵਿੱਚ ਸ਼ਲੇਮ ਟਾਬਰੀ ਤੇ ਜੋਧੇਵਾਲ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰੀਆਂ ਵਾਰਦਾਤਾਂ ਸ਼ਾਮਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਮੁੜ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Rescue Operation: ਖੁੱਲ੍ਹੇ ਗਟਰ ’ਚ ਡਿੱਗਿਆ ਦੋ ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦਾ ਹਾਲੇ ਤੱਕ ਕੋਈ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਇੰਨ੍ਹਾਂ ਵਿੱਚੋਂ ਕੋਈ ਨਸ਼ੇ ਦਾ ਆਦੀ ਪਾਇਆ ਗਿਆ ਹੈ। ਫ਼ਿਰ ਵੀ ਇੰਨਾਂ ਦਾ ਡੌਪ ਟੈਸਟ ਕਰਵਾਉਣ ਦੇ ਨਾਲ ਹੀ ਹੋਰ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਸਾਰੇ ਹੀ ਦੋਸ਼ੀ ਸਧਾਰਨ ਪਰਿਵਾਰਾਂ ਨਾਲ ਸਬੰਧਤ ਹਨ ਤੇ ਬਹੁਤ ਹੀ ਘੱਟ ਪੜ੍ਹੇ- ਲਿਖੇ ਹਨ। ਜਿੰਨ੍ਹਾਂ ਨੇ ਬਿਨ੍ਹਾਂ ਕੰਮ ਕੀਤੇ ਪੈਸਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਲੁੱਟਾਂ- ਖੋਹਾਂ ਕਰਨ ਦਾ ਢੰਗ ਅਪਣਾਇਆ ਹੈ ਜੋ ਕਿ ਅਪਰਾਧ ਹੈ। Crime News
Punjab News: ਪੁਲਿਸ ਨੇ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਹਮਲਾ ਕਰਨ ਦੇ ਦੋਸ਼ ’ਚ 1 ਹੋਰ ਦਬੋਚਿਆ
ਕਾਊਂਟਰ ਇੰਟੈਲੀਜੈਂਸੀ ਤੇ ਕਰਾਇਮ ਬ੍ਰਾਂਚ ਲੁਧਿਆਣਾ ਦੀਆਂ ਟੀਮਾਂ ਨੇ ਲਾਡੋਵਾਲ ਇਲਾਕੇ ’ਚੋਂ ਕੀਤਾ ਗ੍ਰਿਫ਼ਤਾਰ | Ludhiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਨਵੰਬਰ ਮਹੀਨੇ ਦੇ ਅਗਾਜ਼ ’ਚ ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਸ਼ਿਵ ਸੈਨਾ ਆਗੂ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕਰਨਾ ਦੇ ਦੋਸ਼ ’ਚ ਪੁਲਿਸ ਵੱਲੋਂ 1 ਹੋਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ’ਚ ਇਸ ਤੋਂ ਪਹਿਲਾਂ ਪੁਲਿਸ 3 ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਜਾਣਕਾਰੀ ਦਿੰਦਿਆਂ ਏਆਈਜੀ ਕਾਊਂਟਰ ਇੰਟੈਲੀਜੈਂਸ ਨੇ ਦੱਸਿਆ ਕਿ 2 ਨਵੰਬਰ ਨੂੰ ਲੁਧਿਆਣਾ ਵਿਖੇ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਮਾਡਲ ਟਾਊਨ ਐਕਸਟੈਸ਼ਨ ਸਥਿੱਤ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ। ਜਿਸ ’ਚ ਪੁਲਿਸ ਤੇ ਇੰਟੈਲਜੈਂਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਪਹਿਲਾਂ ਹੀ 3 ਮੋਟਰਸਾਇਕਲ ਸਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ। ਮਾਮਲੇ ’ਚ 1 ਹੋਰ ਵੱਡੀ ਸਫ਼ਲਤਾ ਹੱਥ ਲੱਗੀ ਹੈ।
ਇਹ ਖਬਰ ਵੀ ਪੜ੍ਹੋ : ਹੋਸਟਲ ਦੀ ਛੇਵੀਂ ਮੰਜ਼ਿਲ ਤੋਂ ਵਿਦਿਆਰਥੀ ਨੇ ਮਾਰੀ ਛਾਲ, ਜੇਈਈ ਦੀ ਕਰ ਰਿਹਾ ਸੀ ਤਿਆਰੀ
ਜਿਸ ’ਚ ਫ਼ਰਾਰ ਚੱਲ ਰਹੇ ਲਵਪ੍ਰੀਤ ਸਿੰਘ ਉਰਫ਼ ਮੋਨੂੰ ਬਾਬਾ ਵਾਸੀ ਗੁਣਾਚੌਰ (ਨਵਾਂ ਸ਼ਹਿਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਮਾਮਲੇ ’ਚ ਮੁੱਖ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ’ਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇੰਚਾਰਜ ਕਰਾਇਮ ਬ੍ਰਾਂਚ- 1 ਮੁੱਖ ਅਫ਼ਸਰ ਥਾਣਾ ਮਾਡਲ ਟਾਊਨ ਤੇ ਇੰਸਪੈਕਟਰ ਦਵਿੰਦਰ ਸ਼ਰਮਾ, ਇੰਸਪੈਕਟਰ ਸੁਰੇਸ਼ ਕੁਮਾਰ ਤੇ ਇੰਸਪੈਕਟਰ ਕੈਲਾਸ਼ ਚੰਦ ਆਦਿ ਦੀ ਅਗਵਾਈ ’ਚ ਟੀਮਾਂ ਨੇ 23 ਨਵੰਬਰ ਨੂੰ ਲਵਪ੍ਰੀਤ ਸਿੰਘ ਉਰਫ਼ ਮੋਨੂੰ ਬਾਬਾ ਨੂੰ ਲਾਡੋਵਾਲ ਦੇ ਏਰੀਏ ’ਚੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਰਵਿੰਦਰ ਪਾਲ ਉਰਫ਼ ਰਵੀ ਤੇ ਅਨਿਲ ਕੁਮਾਰ ਉਰਫ਼ ਹਨੀ ਨਾਲ ਮਿਲਕੇ ਉਕਤ ਸ਼ਿਵ ਸੈਨਾ ਆਗੂ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਸੀ। Ludhiana News
Crime News: ਬੱਬਰ ਖਾਲਸਾ ਇੰਟਰਨੈਸ਼ਨਲ ਮਡਿਊਲ ਦੇ ਚਾਰ ਮੈਂਬਰ ਕਾਬੂ, ਕਈ ਵੱਡੇ ਖੁਲਾਸੇ
ਲੁਧਿਆਣਾ ’ਚ ਦੋ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਨਾਲ ਕਰ ਚੁੱਕੇ ਹਨ ਹਮਲੇ
Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਕਾਊਂਟਰ ਇਟੈਲੀਜੈਂਸੀ ਤੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਜਦੋਂਕਿ ਮਾਮਲੇ ਵਿੱਚ ਮਾਸਟਰਮਾਈਂਡ ਸਮੇਤ ਤਿੰਨ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹਰਜੀਤ ਸਿੰਘ ਉਰਫ਼ ਲਾਡੀ (ਮਾਸਟਰਮਾਈਂਡ) ਦੁਆਰਾ ਚਲਾਏ ਜਾ ਰਹੇ ਮਡਿਊਲ ਦੇ ਮੈਂਬਰ ਹਨ ਜਿੰਨ੍ਹਾਂ ਦੁਆਰਾ ਲਾਡੀ ਦੇ ਨਜ਼ਦੀਕੀ ਮੁਨੀਸ਼ ਦੇ ਕਹਿਣ ’ਤੇ ਇੱਕ ਮਹੀਨੇ ਦੇ ਵਕਫ਼ੇ ’ਚ ਲੁਧਿਆਣਾ ਵਿਖੇ ਦੋ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: Punjab News: ਕੇਂਦਰ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਪੰਜਾਬ ਦੀ 1200 ਕਰੋੜ ਦੀ ਮੰਗ ਠੁਕਰਾਈ
ਪ੍ਰੈਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਲੁਧਿਆਣਾ ਨੇ 16 ਅਕਤੂਬਰ ਨੂੰ ਸ਼ਿਵ ਸੈਨਾ ਭਾਰਤਵੰਸ਼ੀ ਦੇ ਕੌਮੀ ਪ੍ਰਧਾਨ ਯੋਗੇਸ਼ ਬਖ਼ਸੀ ਤੇ 2 ਨਵੰਬਰ ਨੂੰ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਹੋਇਆ ਸੀ। ਦੋਵਾਂ ਮਾਮਲਿਆਂ ਨੂੰ ਟਰੇਸ ਕਰਨ ਲਈ ਡੀਸੀਪੀ ਇਨਵੈਸਟੀਗੇਸ਼ਨ ਸ਼ੁਭਮ ਅਗਰਵਾਲ ਦੀ ਨਿਗਰਾਨੀ ਹੇਠ ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ (ਸੀਆਈ) ਦੀਆਂ ਵੱਖ- ਵੱਖ ਟੀਮਾਂ ਬਣਾਈਆਂ ਗਈਆਂ ਜਿਹਨਾਂ ਦੀ ਅਗਵਾਈ ਏਆਈਜੀ ਸਿਮਰਤਪਾਲ ਸਿੰਘ ਢੀਂਡਸਾ ਕਰ ਰਹੇ ਸਨ, ਜਦਕਿ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਅਮਨਦੀਪ ਸਿੰਘ ਬਰਾੜ, ਏਡੀਸੀਪੀ ਜ਼ੋਨ-3 ਲੁਧਿਆਣਾ ਰਮਨਦੀਪ ਸਿੰਘ ਭੁੱਲਰ, ਏਸੀਪੀ ਸਿਵਲ ਲਾਈਨ ਲੁਧਿਆਣਾ ਆਕਰਸ਼ੀ ਜੈਨ ਅਤੇ ਏਸੀਪੀ ਵੈਸਟ ਲੁਧਿਆਣਾ ਗੁਰਦੇਵ ਸਿੰਘ ਵੱਖ-ਵੱਖ ਟੀਮਾਂ ਦੀ ਅਗਵਾਈ ਕਰ ਰਹੇ ਸਨ। Crime News
ਟੀਮਾਂ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਇਕੱਠੇ ਕੀਤੇ ਤਕਨੀਕੀ ਸਬੂਤਾਂ ਦੇ ਨਾਲ-ਨਾਲ ਬਾਰੀਕੀ ਨਾਲ ਕੀਤੀ ਗਈ ਜਾਂਚ ਸਦਕਾ ਦੋਵਾਂ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਬੱਬਰ ਖਾਲਸਾ ਦੇ ਮਾਡਿਊਲ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹਨਾਂ ’ਚ ਰਵਿੰਦਰ ਪਾਲ ਸਿੰਘ ਉਰਫ਼ ਰਵੀ, ਮਨੀਸ਼ ਸਾਹਿਦ ਉਰਫ਼ ਸੰਜੂ ਤੇ ਅਨਿਲ ਕੁਮਾਰ ਉਰਫ਼ ਹਨੀ ਵਾਸੀਆਨ ਰਾਹੋਂ (ਨਵਾਂ ਸ਼ਹਿਰ) ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਬਿੰਦਰ ਵਾਸੀ ਬੂਥਗੜ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਮਲੇ ’ਚ ਵਰਤਿਆ ਗਿਆ ਮੋਟਰਸਾਇਕਲ ਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ।
ਹਰਜੀਤ ਸਿੰਘ ਉਰਫ਼ ਲਾਡੀ ’ਤੇ 10 ਲੱਖ ਰੁਪਏ ਦਾ ਇਨਾਮ | Crime News
ਇਸ ਤੋਂ ਇਲਾਵਾ ਮਾਮਲੇ ’ਚ ਲਵਪ੍ਰੀਤ ਸਿੰਘ ਉਰਫ਼ ਮੋਨੂੰ ਵਾਸੀ ਗੁਣਾਚੌਰ (ਨਵਾਂ ਸ਼ਹਿਰ) ਤੋਂ ਇਲਾਵਾ ਸਾਬੀ ਵਾਸੀ ਦੁਧਾਲਾ (ਨਵਾਂ ਸ਼ਹਿਰ) ਦੀ ਗ੍ਰਿਫ਼ਤਾਰੀ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦਾ ਮਾਸਟਰਮਾਈਂਡ ਹਰਜੀਤ ਸਿੰਘ ਉਰਫ਼ ਲਾਡੀ ਵਾਸੀ ਗੜਬੜਦਾਨਾ (ਨਵਾਂ ਸ਼ਹਿਰ) ਪਿੰਡ ਨੰਗਲ ’ਚ ਵਿਕਾਸ ਪ੍ਰਭਾਕਰ ਦੇ ਕਤਲ ਵਿੱਚ ਵੀ ਲੋੜੀਂਦਾ ਮੁਲਜ਼ਮ ਹੈ, ਜਿਸ ’ਤੇ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ 10 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ।
ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਨੇ ਮੰਨਿਆ ਕਿ ਉਨ੍ਹਾਂ ਦੇ ਗੈਂਗ ਦੇ ਨਿਸ਼ਾਨੇ ’ਤੇ ਹੋਰ ਵੀ ਕਈ ਨੇਤਾ ਸਨ
ਮਾਮਲੇ ਸਬੰਧੀ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੱਬਰ ਖਾਲਸਾ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਰੀਬ ਘਰਾਂ ਦੇ ਬੱਚਿਆਂ ਨੂੰ ਸਲੀਪਰ ਸੈੱਲ ਬਣਾ ਰੱਖਿਆ ਹੈ, ਜਿਹਨਾਂ ਤੋਂ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਲੁਧਿਆਣਾ ’ਚ ਹੋਏ ਦੋਵੇਂ ਹਮਲੇ ਵੀ ਇਸੇ ਗੈਂਗ ਦਾ ਹੀ ਕੰਮ ਹੈ, ਜਿਸ ਨੂੰ ਗ੍ਰਿਫ਼ਤਾਰ ਉਕਤਾਨ ਨੇ ਬੱਬਰ ਖਾਲਸਾ ਦੇ ਕੈਨੇਡਾ ਮੂਲ ਦੇ ਹਰਜੀਤ ਸਿੰਘ ਉਰਫ਼ ਲਾਡੀ ਦੇ ਨਜ਼ਦੀਕੀ ਮੰਨੇ ਜਾਂਦੇ ਮੁਨੀਸ਼ ਦੇ ਕਹਿਣ ’ਤੇ ਅੰਜ਼ਾਮ ਦਿੱਤਾ ਸੀ। ਕਮਿਸ਼ਨਰ ਚਾਹਲ ਮੁਤਾਬਕ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਵਿਅਕਤੀਆਂ ਇਹ ਵੀ ਮੰਨਿਆ ਕਿ ਉਨ੍ਹਾਂ ਦੇ ਗੈਂਗ ਦੇ ਨਿਸ਼ਾਨੇ ’ਤੇ ਹੋਰ ਵੀ ਕਈ ਨੇਤਾ ਸਨ। ਫ਼ਿਲਹਾਲ ਪੁਲਿਸ ਗ੍ਰਿਫ਼ਤਾਰ ਵਿਅਕਤੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕਰਨ ਲਈ ਯਤਨ ਕਰ ਰਹੀ ਹੈ।
ਕਮਿਸ਼ਨਰ ਕੁਲਦੀਪ ਸਿੰਘ ਚਾਹਲ ਕੀ ਬੋਲੇ | Crime News
ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਯੋਗੇਸ਼ ਬਖ਼ਸੀ ਦੇ ਘਰ ’ਤੇ ਹੋਏ ਪੈਟਰੋਲ ਬੰਬ ਹਮਲੇ ’ਚ ਰਵਿੰਦਰ ਪਾਲ ਸਿੰਘ, ਅਨਿਲ ਕੁਮਾਰ ਤੇ ਜਸਵਿੰਦਰ ਸਿੰਘ ਸ਼ਾਮਲ ਸਨ। ਜਦਕਿ ਦੂਜੇ ਪੈਟਰੋਲ ਬੰਬ ਹਮਲੇ ਵਿੱਚ ਰਵਿੰਦਰ ਪਾਲ ਸਿੰਘ, ਅਨਿੱਲ ਕੁਮਾਰ ਨਾਲ ਲਵਪ੍ਰੀਤ ਸ਼ਾਮਲ ਸੀ। ਜਿੰਨ੍ਹਾਂ ਦਾ ਦੋਵੇਂ ਮਾਮਲਿਆਂ ਵਿੱਚ ਮਨੀਸ਼ ਸਾਹਿਦ ਨੇ ਹੀ ਹਰਜੀਤ ਸਿੰਘ ਉਰਫ਼ ਲਾਡੀ ਨਾਲ ਸੰਪਰਕ ਕਰਵਾਇਆ ਸੀ।
Ludhiana Police: ਲੁਧਿਆਣਾ ਪੁਲਿਸ ਦੇ ਇਸ ਕਾਰਜ ਦੀ ਹੋ ਰਹੀ ਐ ਹਰ ਪਾਸੇ ਸ਼ਲਾਘਾ
Ludhiana Police: ਪੁਲਿਸ ਨੇ 4 ਮਹੀਨਿਆਂ ਤੋਂ ਲਾਪਤਾ ਨੇਤਰਹੀਣ ਨੂੰ ਲੱਭ ਕੇ ਪਰਿਵਾਰ ਨਾਲ ਮਿਲਾਇਆ
Ludhiana Police: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਿਸੇ ਵੀ ਮਹਿਕਮੇ ’ਚ ਹਰ ਅਧਿਕਾਰੀ/ ਕਰਮਚਾਰੀ ਮਾੜਾ ਨਹੀਂ ਹੁੰਦਾ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਲੁਧਿਆਣਾ ਦੇ ਸੀਆਈਏ- 2 ਦੀ ਪੁਲਿਸ ਨੇ ਦਿੱਤਾ ਹੈ। ਜਿੰਨ੍ਹਾਂ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਿਆਂ ਚਾਰ ਮਹੀਨਿਆਂ ਤੋਂ ਲਾਪਤਾ ਇੱਕ ਨੇਤਰਹੀਣ ਨੂੰ ਲੱਭਕੇ ਉਸਦੇ ਪਰਿਵਾਰ ਨਾਲ ਮਿਲਾਇਆ ਹੈ।
ਜਾਣਕਾਰੀ ਦਿੰਦਿਆਂ ਸੀਆਈਏ-2 ਇੰਚਾਰਜ਼ ਇੰਸਪੈਕਟਰ ਰਾਜੇਸ਼ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਪਾਸੋਂ ਮਿਲੀ ਸੂਚਨਾ ਮੁਤਾਬਕ ਕਾਮਤਾ ਪ੍ਰਸਾਦ (35) ਪੁੱਤਰ ਬਿੰਦਰਾ ਪ੍ਰਸਾਦਵਾਸੀ ਪਿੰਡ ਭਰੂਆ ਸੁਮੇਰਪੁਰ (ਉੱਤਰ ਪ੍ਰਦੇਸ਼) 4 ਮਹੀਨੇ ਪਹਿਲਾਂ ਬਿਨਾਂ ਦੱਸੇਂ ਘਰੋਂ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਦੁਆਰਾ ਅਨੇਕ ਥਾਵਾਂ ’ਤੇ ਨੇਤਰਹੀਣ ਕਾਮਤਾ ਪ੍ਰਸਾਦ ਦੀ ਭਾਲ ਕੀਤੀ ਗਈ ਪਰ ਕਿੱਧਰੋਂ ਵੀ ਸਫ਼ਲਤਾ ਹੱਥ ਨਾ ਲੱਗੀ। Ludhiana Police
ਉਨ੍ਹਾਂ ਦੱਸਿਆ ਕਿ ਕਾਮਤਾ ਪ੍ਰਸਾਦ ਨੂੰ ਇੱਕ ਮਹੀਨਾ ਪਹਿਲਾਂ ਸਥਾਨਕ ਬੱਸ ਸਟੈਂਡ ਨਜ਼ਦੀਕ ਦੇਖਿਆ ਗਿਆ ਸੀ। ਇਸ ਲਈ ਉਨ੍ਹਾਂ ਤੁਰੰਤ ਪੁਲਿਸ ਟੀਮਾਂ ਦੀ ਮੱਦਦ ਨਾਲ 24 ਘੰਟਿਆਂ ’ਚ ਗੁੰਮਸ਼ੁਦਾ ਨੇਤਰਹੀਣ ਕਾਮਤਾ ਪ੍ਰਸਾਦ ਨੂੰ ਮਾਡਲ ਟਾਊਨ ਇਲਾਕੇ ਤੋਂ ਬਰਾਮਦ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉੱਤਰ ਪ੍ਰਦੇਸ਼ ਤੋਂ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਮਤਾ ਪ੍ਰਸਾਦ ਦੇ ਮਿਲ ਜਾਣ ਦੀ ਖੁਸ਼ੀ ਪਰਿਵਾਰਕ ਮੈਂਬਰਾਂ ਦੇ ਚਿਹਰੇ ’ਤੇ ਸਾਫ਼ ਝਲਕ ਰਹੀ ਸੀ।
Read Also : Ferozepur News: ਨਾਮਜ਼ਦਗੀਆਂ ਦਾਖਲ ਕਰਨ ਮੌਕੇ ਹੋਈ ਲੜਾਈ, ਗੱਡੀਆਂ ਦੀ ਕੀਤੀ ਭੰਨ੍ਹ-ਤੋੜ
Opium: ਅਫੀਮ ਸਣੇ ਏਸੀ ਮਕੈਨਿਕ ਤੇ ਗਾਂਜੇ ਸਣੇ ਮਜ਼ਦੂਰ ਕਾਬੂ
(ਜਸਵੀਰ ਸਿੰਘ ਗਹਿਲ) ਲੁਧਿਆਣਾ। Opium: ਸੀਆਈਏ -2 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਵੱਖ-ਵੱਖ ਦੋ ਮਾਮਲਿਆਂ ਵਿੱਚ ਅੱਧਾ ਕਿੱਲੋ ਅਫੀਮ ਤੇ 15 ਕਿੱਲੋ ਗਾਂਜੇ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ’ਚੋਂ ਇੱਕ ਏਸੀ ਮਕੈਨਿਕ ਹੈ ਤੇ ਦੂਜਾ ਮਜ਼ਦੂਰ ਹੈ।
ਜਾਣਕਾਰੀ ਦਿੰਦਿਆਂ ਇੰਚਾਰਜ ਸੀਆਈਏ- 2 ਲੁਧਿਆਣਾ ਇੰਸਪੈਕਟਰ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ੱਕੀ ਪੁਰਸਾਂ, ਵਹੀਕਲਾਂ ਦੀ ਚੈਕਿੰਗ ਦੇ ਸਬੰਧ ’ਚ ਚੌਂਕ ਪਿੰਡ ਖਾਸੀ ਕਲਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਏਐੱਸਆਈ ਰਾਜ ਕੁਮਾਰ ਨੂੰ ਇਤਲਾਹ ਮਿਲੀ ਕਿ ਸੂਰਜ ਆਪਣੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਲਈ ਪਿੰਡ ਕੱਕਾ ਧੌਲਾ ਪੁਲੀ ਕੋਲ ਖੜ੍ਹਾ ਹੈ। ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਜਮਾਲਪੁਰ ਵਿਖੇ ਮੁਕੱਦਮੇ ਦਰਜ ਕਰਕੇ ਸੂਰਜ ਵਾਸੀ ਪਿੰਡ ਖਾਸੀ ਕਲਾਂ ਨੂੰ 500 ਗ੍ਰਾਮ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ। Opium
ਇਹ ਵੀ ਪੜ੍ਹੋ: Canal News: ਰਜਵਾਹੇ ’ਚ ਪਿਆ ਪਾੜ, ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਤਬਾਹ
ਉਨ੍ਹਾਂ ਦੱਸਿਆ ਕਿ ਸੂਰਜ ਦਾ ਅਦਾਲਤ ਪਾਸੋਂ 1 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਦੂਸਰੇ ਮਾਮਲੇ ਸਬੰਧੀ ਜਾਣੀਕਾਰੀ ਦਿੰਦਿਆਂ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਹੱਲਾ ਉਪਕਾਰ ਨਗਰ ਪੁਲੀ ਵਿਖੇ ਏਐੱਸਆਈ ਜਸਵਿੰਦਰ ਸਿੰਘ ਨੂੰ ਮਿਲੀ ਇਤਲਾਹ ਤਹਿਤ ਰਾਮ ਚੰਦਰ ਸ਼ਾਹ ਵਾਸੀ ਪਿੰਡ ਸਿਰਵਾਲ (ਬਿਹਾਰ) ਹਾਲ ਮੁਹੱਲਾ ਕੁੰਦਨਪੁਰੀ ਖਿਲਾਫ਼ ਥਾਣਾ ਡਵੀਜਨ ਨੰਬਰ- 8 ਵਿਖੇ ਮਾਮਲਾ ਦਰਜ਼ ਕੀਤਾ ਗਿਆ ਹੈ ਅਤੇ ਉਸਨੂੰ ਰਾਮ ਪਾਰਕ ਮੁਹੱਲਾ ਗੁੁਰੂ ਨਾਨਕਪੁਰਾ ’ਚੋਂ 15 ਕਿੱਲੋ ਗਾਂਜੇ ਸਣੇ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ ਇਸ ਦਾ ਵੀ ਅਦਾਲਤ ਪਾਸੋਂ ਇਸਦਾ ਇੱਕ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਉਨਾਂ ਇਹ ਵੀ ਦੱਸਿਆ ਕਿ ਸੂਰਜ ਐੱਨਡੀਪੀਐੱਸ ਐਕਟ ਤਹਿਤ ਇੱਕ ਮਾਮਲੇ ਵਿੱਚ ਜ਼ੇਲ੍ਹ ’ਚੋਂ ਜਮਾਨਤ ’ਤੇ ਆਇਆ ਹੋਇਆ ਹੈ। ਜਦਕਿ ਰਾਮ ਚੰਦਰ ਸ਼ਾਹ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ।
ਸ਼ੱਕੀ ਹਾਲਾਤਾਂ ’ਚ ਮਾਸੂਮ ਬੱਚੀ ਦੀ ਮੌਤ, ਪੁਲਿਸ ਵੱਲੋਂ ਜਾਂਚ ਜਾਰੀ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Ludhiana News
ਲੁਧਿਆਣਾ (ਸੱਚ ਕਹੂੰ ਨਿਊਜ਼)। Ludhiana News:  ਇੱਥੇ ਦੋ ਸਾਲ ਦੀ ਮਾਸੂਮ ਬੱਚੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਆਪਣੇ ਮਾਤਾ-ਪਿਤਾ ਨਾਲ ਫੈਕਟਰੀ ’ਚ ਮੌਜ਼ੂਦ ਸੀ, ਜਿੱਥੇ ਉਸ ਦੀ ਤਬੀਅਤ ਅਚਾਨਕ ਵਿਗੜਨ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਸ਼ਿਮਲਾ ਕਾਲੋਨੀ ਇਲਾਕੇ ਦੀ ਰਹਿਣ ਵਾਲੀ ਨਿਕਿਤਾ ਰਾਣੀ (2) ਵਜੋਂ ਹੋਈ ਹੈ। ਜਿਸ ਦੀ ਲਾਸ਼ ਨੂੰ ਥਾਣਾ ਜੋਧੇਵਾਲ ਬਸਤੀ ਦੀ ਪੁਲਿਸ ਨੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਸਹਾਇਕ ਐਸਐਚਓ ਸੁਨੀਤਾ ਨੇ ਦੱਸਿਆ ਕਿ ਨਿਕਿਤਾ ਰਾਣੀ ਦੇ ਮਾਤਾ-ਪਿਤਾ ਹੌਜਰੀ ਫੈਕਟਰੀ ’ਚ ਕੰਮ ਕਰਦੇ ਹਨ।
Read This : Ludhiana News: ‘ਆਪ’ ਵਿਧਾਇਕ ਨੇ ਮੁੱਖ ਮੰਤਰੀ ਤੇ ਖੁਦ ਦੇ ਨਾਂਅ ਵਾਲੇ ਨੀਂਹ ਪੱਥਰ ਨੂੰ ਢਾਹਿਆ
ਉਸ ਦੀ 2 ਸਾਲ ਦੀ ਬੇਟੀ ਨਿਕਿਤਾ ਸੀ, ਜਿਸ ਨੂੰ ਉਹ ਆਪਣੇ ਨਾਲ ਫੈਕਟਰੀ ਲੈ ਕੇ ਜਾਂਦੇ ਸਨ। ਜਿੱਥੇ ਨਕੀਤਾ ਫੈਕਟਰੀ ’ਚ ਖੇਡਦੀ ਸੀ ਤੇ ਉਸ ਦੇ ਮਾਤਾ-ਪਿਤਾ ਕੰਮ ਕਰਦੇ ਸਨ। ਸ਼ੁੱਕਰਵਾਰ ਨੂੰ ਵੀ ਨਿਕਿਤਾ ਆਪਣੇ ਮਾਤਾ-ਪਿਤਾ ਨਾਲ ਫੈਕਟਰੀ ਪਹੁੰਚੀ ਸੀ, ਜਿੱਥੇ ਉਸ ਦੇ ਮਾਤਾ-ਪਿਤਾ ਕੰਮ ਕਰਨ ਲੱਗੇ ਤੇ ਉਹ ਖੇਡਣ ਲੱਗ ਗਈ। ਫਿਰ ਕੁਝ ਸਮੇਂ ਬਾਅਦ ਨਿਕਿਤਾ ਦੀ ਸਿਹਤ ਵਿਗੜ ਗਈ। ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਹਸਪਤਾਲ ’ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। Ludhiana News
Ludhiana News: ADGP ਦੇ ਬਿਆਨਾਂ ’ਤੇ ਦੋ ਕੈਦੀਆਂ ਖਿਲਾਫ਼ ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜ਼ੇਲ੍ਹ) ਦੇ ਬਿਆਨਾਂ ’ਤੇ ਸਥਾਨਕ ਕੇਂਦਰੀ ਜੇਲ੍ਹ ’ਚ ਬੰਦ ਦੋ ਕੈਦੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫ਼ਤੀਸੀ ਅਫ਼ਸਰ ਜਨਕ ਰਾਜ ਨੇ ਦੱਸਿਆ ਕਿ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜ਼ੇਲ੍ਹ) ਕੁੰਵਰ ਵੀਰ ਪ੍ਰਤਾਪ ਸਿੰਘ ਐਸਪੀ (ਸਕਿਊਰਟੀ) ਪੰਜਾਬ ਵੱਲੋਂ ਭੇਜੇ ਗਏ ਪੱਤਰ ਨੰਬਰ-ਜੀਆਈਐਸ-3/4284 ਮਿਤੀ 30 ਮਈ 2024 ਸਮੇਤ 9 ਮਹੀਨੇ ਪਹਿਲਾਂ ਹੋਈ ਪੜਤਾਲ ਰਿਪੋਰਟ ਸੀਆਰਐੱਮ ਨੰਬਰ-35659 ਮਿਤੀ 28 ਦਸੰਬਰ 2023 ਉਨ੍ਹਾਂ ਨੂੰ ਪ੍ਰਾਪਤ ਹੋਇਆ।
Read This : Ludhiana News: ਜ਼ਮਾਨਤ ’ਤੇ ਆਇਆ ਵਿਅਕਤੀ ਤੇ ਉਸਦੇ ਸਾਥੀ 5 ਕਿੱਲੋ ਹੈਰੋਇਨ ਸਣੇ ਕਾਬੂ
ਜਿਸ ਦੇ ਅਧਾਰ ’ਤੇ ਜਗਤੇਜ ਸਿੰਘ ਵਾਸੀ ਡੱਲਾ ਕਲੋਨੀ ਦਲੌਦੀ (ਜ਼ਿਲ੍ਹਾ ਪਟਿਆਲਾ) ਤੇ ਮਨਜਿੰਦਰ ਸਿੰਘ ਵਾਸੀ ਪਿੰਡ ਰਾਮਗੜ੍ਹ (ਜ਼ਿਲ੍ਹਾ ਲੁਧਿਆਣਾ) ਖਿਲਾਫ਼ ਜ਼ੇਲ੍ਹ ਅੰਦਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈ ਜੋ ਉਸ ਸਮੇਂ ਕੇਂਦਰੀ ਜ਼ੇਲ੍ਹ ਲੁਧਿਆਣਾ ਵਿਖੇ ਬੰਦ ਸਨ। ਉਨ੍ਹਾਂ ਅੱਗੇ ਦੱਸਿਆ ਕਿ ਏਡੀਜੀਪੀ ਕੁੰਵਰ ਵੀਰ ਪ੍ਰਤਾਪ ਸਿੰਘ ਵੱਲੋਂ ਭੇਜੇ ਪੱਤਰ ਮੁਤਾਬਕ ਉਕਤਾਨ ਕੈਦੀਆਂ ਨੇ ਕੇਂਦਰੀ ਜ਼ੇਲ੍ਹ ਲੁਧਿਆਣਾ ’ਚ ਰਹਿੰਦੇ ਹੋਏ ਮੋਬਾਇਲ ਫੋਨਾਂ ਦੀ ਵਰਤੋਂ ਕੀਤੀ ਸੀ ਜੋ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ। Ludhiana News
15 ਲੱਖ ਦੀ ਧੋਖਾਧੜੀ ਦੇ ਦੋਸ਼ ’ਚ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼
ਵਾਅਦੇ ਅਨੁਸਾਰ ਨਾ ਸਟੱਡੀ ਵੀਜ਼ੇ ’ਤੇ ਯੂਕੇ ਭੇਜਿਆ ਨਾ ਵਾਪਸ ਕੀਤੇ ਪੈਸੇ |  Fraud
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਯੂਕੇ ਭੇਜਣ ਦੇ ਨਾਂਅ ’ਤੇ 15 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪੜਤਾਲ ਉਪਰੰਤ ਇੱਕ ਪਤੀ-ਪਤਨੀ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸਤਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਈਸ਼ਰ ਨਗਰ ਲੁਧਿਆਣਾ ਨੇ ਦੱਸਿਆ ਕਿ ਉਸ ਦੀ ਲੜਕੀ ਨੇ ਸਟੱਡੀ ਵੀਜ਼ੇ ਯੂਕੇ ’ਤੇ ਜਾਣਾ ਸੀ। ਜਿਸ ਲਈ ਉਨ੍ਹਾਂ ਵੈਲਕਮ ਇੰਮੀਗ੍ਰੇਸ਼ਨ ਦੇ ਸਚਿਨ ਪੁੰਜ ਨਾਲ ਸੰਪਰਕ ਕੀਤਾ। ਜਿੰਨ੍ਹਾਂ ਨੇ ਉਨ੍ਹਾਂ ਦੀ ਲੜਕੀ ਦਾ ਸਟੱਡੀ ਵੀਜ਼ੇ ਲਵਾ ਕੇ ਉਸ ਨੂੰ ਯੂਕੇ ਭੇਜਣ ਦਾ ਵਾਅਦਾ ਕੀਤਾ। Fraud
Read This : Visa Fraud: ਨਾ ਸਟੱਡੀ ਵੀਜਾ ਲਗਵਾਇਆ ਨਾ ਰਕਮ ਮੋੜੀ, ਮਾਮਲਾ ਦਰਜ਼
ਸਤਵਿੰਦਰ ਸਿੰਘ ਮੁਤਾਬਕ ਸਚਿਨ ਪੁੰਜ ਨੇ ਆਪਣੀ ਪਤਨੀ ਨਾਲ ਹਮ ਮਸ਼ਵਰਾ ਹੋ ਕੇ ਉਸ ਦੀ ਲੜਕੀ ਨੂੰ ਸਟੱਡੀ ਵੀਜ਼ੇ ’ਤੇ ਯੂਕੇ ਭੇਜਣ ਲਈ ਉਨ੍ਹਾਂ ਤੋਂ 15 ਲੱਖ ਰੁਪਏ ਹਾਸਲ ਕਰ ਲਏ ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਸਦੀ ਲੜਕੀ ਨੂੰ ਯੂਕੇ ਭੇਜਿਆ ਗਿਆ ਤੇ ਨਾ ਹੀ ਉਨ੍ਹਾਂ ਪਾਸੋਂ ਹਾਸਲ ਕੀਤੀ ਗਈ ਉਕਤ 15 ਲੱਖ ਦੀ ਨਕਦੀ ਉਨ੍ਹਾਂ ਨੂੰ ਵਾਪਸ ਕੀਤੀ। ਜਾਂਚਕਰਤਾ ਅਧਿਕਾਰੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਥਾਣਾ ਡਵੀਜਨ ਨੰਬਰ 8 ਦੀ ਪੁਲਿਸ ਵੱਲੋਂ ਸਤਵਿੰਦਰ ਸਿੰਘ ਦੇ ਬਿਆਨਾਂ ’ਤੇ ਸਚਿਨ ਪੁੰਜ ਤੇ ਉਸ ਦੀ ਪਤਨੀ ਦਿਵਿਆ ਪੁੰਜ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਪੜਤਾਲ ਉਪਰੰਤ ਦਰਜ਼ ਕੀਤਾ ਗਿਆ ਹੈ, ਜਿਸ ’ਚ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। Fraud
ਪਤਨੀ ਤੇ ਬੱਚਿਆਂ ਦੀ ਫੋਟੋਆਂ ਭੇਜ ਧਾਗਾ ਕਾਰੋਬਾਰੀ ਤੋਂ ਮੰਗੀ 3 ਕਰੋੜ ਦੀ ਫ਼ਿਰੌਤੀ
ਮਾਮਲੇ ’ਚ ਪੁਲਿਸ ਨੇ ਦੋ ਨੂੰ ਕਾਬੂ ਕਰਕੇ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਕੀਤਾ ਬਰਾਮਦ (Ludhiana News)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਕਮਿਸ਼ਨਰ ਪੁਲਿਸ ਲੁਧਿਆਣਾ ਦੀ ਪੁਲਿਸ ਨੇ ਸਥਾਨਕ ਇੱਕ ਵਿਅਕਤੀ ਤੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਮਾਮਲੇ ਨੂੰ ਚੌਵੀ ਘੰਟਿਆਂ ਵਿੱਚ ਹੱਲ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਵਾਰਦਾਤ ਲਈ ਵਰਤੀ ਗਈ ਫਾਰਚੂਨਰ ਕਾਰ, 5 ਮੋਬਾਇਲ ਤੇ ਇੱਕ ਪਿਸਟਲ ਬਰਾਮਦ ਹੋਇਆ ਹੈ। Ludhiana News
ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ 17 ਅਪਰੈਲ ਨੂੰ ਗੌਰਵ ਮਿੱਤਲ ਪੁੱਤਰ ਸ਼੍ਰੀ ਤਰਸੇਮ ਮਿੱਤਲ ਵਾਸੀ ਅਗਰ ਨਗਰ ਲੁਧਿਆਣਾ ਦੇ ਪਰਸਨਲ ਮੋਬਾਇਲ ਨੰਬਰ ’ਤੇ ਆਈ ਵਾਟਸਐਪ ਕਾਲ ਰਾਹੀਂ ਕਿਸੇ ਅਗਿਆਤ ਵੱਲੋਂ 3 ਕਰੋੜ ਰੁਪਏ ਦੀ ਫ਼ਿਰੌਤੀ ਮੰਗ ਗਈ ਸੀ। ਫੋਨਕਰਤਾ ਵੱਲੋਂ ਰੁਪਏ ਨਾ ਦੇਣ ’ਤੇ ਗੌਰਵ ਮਿੱਤਲ ਤੇ ਉਸਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣ ਦੀ ਵੀ ਧਮਕੀ ਦਿੱਤੀ ਗਈ ਸੀ। ਇੰਨਾਂ ਹੀ ਨਹੀਂ ਫੋਨਕਰਤਾ ਨੇ ਗੌਰਵ ਮਿੱਤਲ ਦੇ ਪਰਿਵਾਰਕ ਮੈਂਬਰਾਂ ਬਾਰੇ ਸਮੁੱਚੀ ਜਾਣਕਾਰੀ ਹੋਣ ਦਾ ਡਰਾਵਾ ਦਿੰਦਿਆਂ ਗੌਰਵ ਨੂੰ ਉਨ੍ਹਾਂ ਦੇ ਮੋਬਾਇਲ ’ਤੇ ਉਸਦੀ ਪਤਨੀ ਤੇ ਬੱਚਿਆਂ ਦੀ ਫੋਟੋਆਂ ਵੀ ਭੇਜੀਆਂ ਸਨ।
ਇਹ ਵੀ ਪੜ੍ਹੋ: ਰੇਹ ਸਪਰੇਅ ਵਾਤਾਵਰਣ ਉੱਤੇ ਬਣਾਈ ਲਘੂ ਫਿਲਮ ਲਈ ਭੇਡਪੁਰਾ ਦੇ ਮੁੰਡੇ ਨੂੰ ਮਿਲਿਆ ਐਵਾਰਡ
ਪੁਰੇਵਾਲ ਨੇ ਅੱਗੇ ਦੱਸਿਆ ਕਿ ਧਮਕੀ ਮਿਲਣ ’ਤੇ ਗੌਰਵ ਮਿੱਤਲ ਡਰ ਗਿਆ ਅਤੇ ਉਸਨੇ ਫੋਨਕਰਤਾ ਵੱਲੋਂ ਪ੍ਰਾਪਤ ਹੋਈਆਂ ਫੋਟੋਆਂ ਦੇ ਸਬੰਧੀ ’ਚ ਆਪਣੀ ਪਤਨੀ ਨਾਲ ਗੱਲਬਾਤ ਕੀਤੀ। ਪਤਨੀ ਨੇ ਦੱਸਿਆ ਕਿ ਉਹ 29 ਮਾਰਚ ਨੂੰ ਕੰਮਕਾਰ ਦੇ ਸਬੰਧ ’ਚ ਸਾਊਥ ਸਿਟੀ ਤੋਂ ਗਰੈਂਡਵਾਕ ਮਾਲ ਤੱਕ ਗਈ ਸੀ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦਾ ਇੱਕ ਫਾਰਚੂਨਰ ਨੇ ਪਿੱਛਾ ਕੀਤਾ। ਜਿਸ ’ਚ ਸਵਾਰ ਇੱਕ ਵਿਅਕਤੀ ਨੇ ਉਨ੍ਹਾਂ ਦੀਆਂ ਇਹ ਫੋਟੋਆਂ ਖਿੱਚੀਆਂ। Ludhiana News
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੌਰਵ ਮਿੱਤਲ ਤੇ ਉਨ੍ਹਾਂ ਦੀ ਪਤਨੀ ਪਾਸੋਂ ਪੁੱਛਗਿੱਛ ਦੇ ਅਧਾਰ ’ਤੇ ਪੁਲਿਸ ਨੇ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੌਰਵ ਮਿੱਤਲ ਦੀ ਪਤਨੀ ਦਾ ਪਿੱਛਾ ਕਰਨ ਵਾਲੀ ਫਾਰਚੂਨਰ ਕਾਰ ਦਾ ਨੰਬਰ ਪੀਬੀ- 65 ਏਐਕਸ- 0008 ਹੈ। ਇਸ ਤੋਂ ਬਾਅਦ ਦੀ ਤਫ਼ਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਰਮਨਦੀਪ ਫ਼ਾਰਚੂਨਰ ਗੱਡੀ ਵਾਲੇ ਵਿਅਕਤੀਆਂ ਨਾਲ ਸਾਜ-ਬਾਜ ਹੋ ਕੇ ਹੀ ਗੌਰਵ ਮਿੱਤਲ ਨੂੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲੋਂ ਫ਼ਿਰੌਤੀ ਦੀ ਮੰਗ ਕੀਤੀ ਸੀ।