Srilanka - Sach Kahoon Punjabi
ਸ੍ਰੀਲੰਕਾ ਨੇ ਪਾਕਿਸਤਾਨ ਨੂੰ ਹਰਾਇਆ, ਹੁਣ ਭਾਰਤ-ਸ੍ਰੀਲੰਕਾ ’ਚ ਹੋਵੇਗਾ ਫਾਈਨਲ ਮੁਕਾਬਲਾ
ਏਸ਼ੀਆ ਕੱਪ ’ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ | Asia Cup 2023
17 ਨੂੰ ਭਾਰਤ ਨਾਲ ਹੋਵੇਗਾ ਮੈਚ | Asia Cup 2023
ਕੋਲੰਬੋ, (ਏਜੰਸੀ)। ਮੌਜੂਦਾ ਚੈਂਪੀਅਨ ਸ੍ਰੀਲੰਕਾ ਨੇ ਏਸ਼ੀਆ ਕੱਪ-2023 ਦੇ ਫਾਈਨਲ ’ਚ ਦਾਖਲ ਕਰ ਲਿਆ ਹੈ। ਟੀਮ ਨੇ ਵੀਰਵਾਰ ਰਾਤ ਨੂੰ ਸੁਪਰ-4 ਦੇ ਰੋਮਾਂਚਕ ਮੈਚ ’ਚ ਪਾਕਿਸਤਾਨ ਨੂੰ 2 ਵਿਕਟਾਂ ਨਾਲ ਹਰਾਇਆ। ਸ੍ਰੀਲੰਕਾ ਨੂੰ ਆਖਰੀ 2 ਗੇਂਦਾਂ ’ਤੇ 6 ਦੌੜਾਂ ਦੀ ਲੋੜ ਸੀ। ਚਰਿਥ ਅਸਾਲੰਕਾ ਨੇ ਅਗਲੀ ਗੇਂਦ ’ਤੇ ਚੌਕਾ ਜੜਿਆ ਅਤੇ ਆਖਰੀ ਗੇਂਦ ’ਤੇ 2 ਦੌੜਾਂ ਲੈ ਕੇ ਟੀਮ ਨੂੰ ਰੋਮਾਂਚਕ ਜਿੱਤ ਹਾਸਲ ਕਰਵਾ ਦਿੱਤੀ। ਟੀਮ 11ਵੀਂ ਵਾਰ ਇੱਕਰੋਜ਼ਾ ਏਸ਼ੀਆ ਕੱਪ ਦੇ ਫਾਈਨਲ ’ਚ ਪਹੁੰਚੀ ਹੈ। ਕੋਲੰਬੋ ’ਚ 17 ਸਤੰਬਰ ਨੂੰ ਹੋਣ ਵਾਲੇ ਖਿਤਾਬੀ ਮੁਕਾਬਲੇ ’ਚ ਸ੍ਰੀਲੰਕਾ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ’ਚ ਟਾਸ ਜਿੱਤ ਕੇ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਨੇ 42 ਓਵਰਾਂ ’ਚ 7 ਵਿਕਟਾਂ ’ਤੇ 252 ਦੌੜਾਂ ਬਣਾਈਆਂ। ਡੀਐਲਐਸ ਵਿਧੀ ਤਹਿਤ ਸ੍ਰੀਲੰਕਾ ਨੂੰ ਸਿਰਫ 252 ਦੌੜਾਂ ਦਾ ਟੀਚਾ ਮਿਲਿਆ। ਸ੍ਰੀਲੰਕਾ ਨੇ 42 ਓਵਰਾਂ ’ਚ 8 ਵਿਕਟਾਂ ਗੁਆ ਕੇ ਜਿੱਤ ਦਰਜ ਕੀਤੀ।
ਆਖਰੀ 2 ਓਵਰਾਂ ’ਚ ਹੋਇਆ ਮੈਚ ਰੋਮਾਂਚਕ | Asia Cup 2023
ਸ੍ਰੀਲੰਕਾ ਨੂੰ ਆਖਰੀ 12 ਗੇਂਦਾਂ ’ਤੇ 12 ਦੌੜਾਂ ਦੀ ਲੋੜ ਸੀ। ਸਾਹੀਨ ਅਫਰੀਦੀ ਇੱਥੇ ਗੇਂਦਬਾਜੀ ਕਰਨ ਆਏ ਸਨ। ਸ੍ਰੀਲੰਕਾ ਦਾ ਸਕੋਰ 5 ਵਿਕਟਾਂ ’ਤੇ 240 ਦੌੜਾਂ ਸੀ। ਪਹਿਲੀਆਂ 2 ਗੇਂਦਾਂ ’ਤੇ 3 ਦੌੜਾਂ ਬਣਾਈਆਂ। ਤੀਜੀ ਗੇਂਦ ਡਾਟ ਸੀ। ਧਨੰਜੈ ਡੀ ਸਿਲਵਾ ਚੌਥੀ ਗੇਂਦ ’ਤੇ ਲਾਂਗ ਆਨ ’ਤੇ ਕੈਚ ਦੇ ਬੈਠੇ। ਦੁਨਿਥਾ ਵੇਲਾਲੇਜ ਵੀ ਪੰਜਵੀਂ ਗੇਂਦ ’ਤੇ ਕੈਚ ਆਊਟ ਹੋ ਗਏ। ਆਖਰੀ ਗੇਂਦ ’ਤੇ ਇਕ ਦੌੜ ਬਣੀ। ਹੁਣ ਆਖਰੀ 6 ਗੇਂਦਾਂ ’ਤੇ 8 ਦੌੜਾਂ ਦੀ ਲੋੜ ਸੀ। ਲੈਗ ਬਾਈ ਦੀ ਪਹਿਲੀ ਗੇਂਦ ’ਤੇ ਇਕ ਦੌੜ ਬਣੀ। ਅਗਲੀ ਗੇਂਦ ਡਾਟ ਹੋ ਗਈ ਅਤੇ ਤੀਜੀ ਗੇਂਦ ’ਤੇ ਇਕ ਦੌੜ ਆਈ। ਮਦੁਸਨ ਚੌਥੀ ਗੇਂਦ ’ਤੇ ਰਨ ਆਊਟ ਹੋ ਗਏ। 2 ਗੇਂਦਾਂ ’ਤੇ 6 ਦੌੜਾਂ ਚਾਹੀਦੀਆਂ ਹਨ। ਜਮਾਨ ਨੇ ਗੇਂਦ ਨੂੰ ਆਫ ਸਟੰਪ ਦੇ ਬਾਹਰ ਸੁੱਟਿਆ, ਅਸਾਲੰਕਾ ਨੇ ਬੱਲੇ ਨੂੰ ਤੇਜੀ ਨਾਲ ਸਵਿੰਗ ਕੀਤਾ ਅਤੇ ਗੇਂਦ 4 ਦੌੜਾਂ ’ਤੇ ਥਰਡ ਮੈਨ ਵੱਲ ਗਈ।
ਇਹ ਵੀ ਪੜ੍ਹੋ : ਮੀਡੀਆ ਟਰਾਇਲ ਨੂੰ ਨਕੇਲ
ਆਖਰੀ ਗੇਂਦ ’ਤੇ 2 ਦੌੜਾਂ ਦੀ ਲੋੜ ਸੀ। ਜਮਾਨ ਨੇ ਮਿਡਲ ਸਟੰਪ ’ਤੇ ਫੁੱਲ ਲੈਂਥ ਦੀ ਹੌਲੀ ਗੇਂਦ ਸੁੱਟੀ। ਅਸਾਲੰਕਾ ਨੇ ਇਸ ਨੂੰ ਸਕਵੇਅਰ ਲੇਗ ਵੱਲ ਵਧਾਇਆ ਅਤੇ 2 ਦੌੜਾਂ ਲੈ ਕੇ ਆਪਣੀ ਟੀਮ ਨੂੰ ਰੋਮਾਂਚਕ ਮੈਚ ’ਚ ਜਿੱਤ ਦਿਵਾਈ। ਅਸਾਲੰਕਾ 49 ਦੌੜਾਂ ਬਣਾ ਕੇ ਨਾਟ ਆਊਟ ਰਹੀ ਅਤੇ ਟੀਮ ਨੂੰ ਲਗਾਤਾਰ ਦੂਜੀ ਵਾਰ ਏਸ਼ੀਆ ਕੱਪ ਦੇ ਫਾਈਨਲ ’ਚ ਆਪਣੀ ਜਗ੍ਹਾ ਬਣਾਈ।
ਇਹ ਵੀ ਪੜ੍ਹੋ : ਪਰਲਜ਼ ਗਰੁੱਪ ਘੁਟਾਲੇ ’ਚ ਸ਼ਾਮਲ ਨਿਰਮਲ ਸਿੰਘ ਭੰਗੂ ਦੀ ਪਤਨੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਇੰਗਲੈਂਡ ਨੇ ਸ਼੍ਰੀਲੰਕਾ ਤੋਂ ਕਬਜਾਈ ਲੜੀ
ਕ੍ਰਿਕਟ ਦੇ 141 ਸਾਲਾ ਇਤਿਹਾਸ ‘ਚ ਹੋਇਆ ਪਹਿਲ ਵਾਰ ਅਜਿਹਾ
ਦੂਜਾ ਟੈਸਟ?57 ਦੌੜਾਂ ਨਾਲ ਜਿੱਤਿਆ, ਕਪਤਾਨ ਜੋ ਰੂਟ ਰਹੇ ਮੈਨ ਆਫ਼ ਦ ਮੈਚ
3 ਮੈਚਾਂ ਦੀ ਲੜੀ ‘ਚ ਇੰਗਲੈਂਡ 2-0 ਨਾਲ ਅੱਗੇ
ਇਸ ਟੈਸਟ ਮੈਚ ‘ਚ 40 ਵਿੱਚੋਂ 38 ਵਿਕਟਾਂ ਸਪਿੱਨਰਾਂ ਨੇ ਲਈਆਂ, ਜੋ 141 ਸਾਲ ਦੇ ਟੈਸਟ ਇਤਿਹਾਸ ‘ਚ ਪਹਿਲੀ ਵਾਰ ਹੋਇਆ ਇੱਕ ਵਿਕਟ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੂੰ ਮਿਲੀ ਜਦੋਂਕਿ ਇੱਕ ਬੱਲੇਬਾਜ਼ ਰਨ ਆਊਟ ਹੋਇਆ ਇੰਗਲੈਂਡ ਲਈ ਮੈਚ ‘ਚ ਲੀ, ਮੋਈਨ ਅਲੀ ਅਤੇ ਆਦਿਲ ਰਾਸ਼ਿਦ ਦੀ ਸਪਿੱਨ ਤਿਕੜੀ ਨੇ 20 ਵਿੱਚੋਂ 19 ਵਿਕਟਾਂ ਝਟਕਾਈਆਂ
ਕੈਂਡੀ, 18 ਨਵੰਬਰ
ਇੰਗਲੈਂਡ ਨੇ ਸਪਿੱਨ ਤਿਕੜੀ ਜੈਕ ਲੀਚ, ਮੋਈਨ ਅਲੀ ਅਤੇ ਆਦਿਲ ਰਾਸ਼ਿਦ ਦੀ ਜ਼ਬਰਦਸਤ ਗੇਂਦਬਾਜ਼ੀ ਦੀ ਬਦੌਲਤ ਸ਼੍ਰੀਲੰਕਾ ਵਿਰੁੱਧ ਦੂਸਰੇ ਟੈਸਟ ਦੇ ਪੰਜਵੇਂ ਅਤੇ ਆਖ਼ਰੀ ਦਿਨ ਸਿਰਫ਼ 30 ਮਿੰਟ ਦੀ ਖੇਡ ਤੋਂ ਬਾਅਦ 57 ਦੌੜਾਂ ਨਾਲ ਜਿੱਤ ਆਪਣੇ ਨਾਂਅ ਕਰਦੇ ਹੋਏ ਤਿੰਨ ਮੈਚਾਂ ਦੀ ਲੜੀ ‘ਚ 2-0 ਦਾ ਅਜੇਤੂ ਵਾਧਾ ਆਪਣੇ ਨਾਂਅ ਕਰ ਲਿਆ
301 ਦੌੜਾਂ ਦੇ ਜੇਤੂ?ਟੀਚੇ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਇੰਗਲਿਸ਼ ਸਪਿੱਨ ਤਿਕੜੀ ਅੱਗੇ ਹਥਿਆਰ ਸੁੱਟਦਿਆਂ 74 ਓਵਰਾਂ ‘ਚ 243 ਦੌੜਾਂ ‘ਤੇ ਸਿਮਟ ਗਈ  ਸ਼੍ਰੀਲੰਕਾ ਨੇ ਪੰਜਵੇਂ ਦਿਨ ਸਵੇਰੇ ਪਾਰੀ ਦੀ ਸ਼ੁਰੂਆਤ ਚੌਥੇ ਦਿਨ ਦੇ 7 ਵਿਕਟਾਂ ‘ਤੇ 226 ਦੌੜਾਂ ਤੋਂ ਅੱਗੇ ਕੀਤੀ ਸੀ ਅਤੇ ਇੰਗਲੈਂਡ ਦੇ ਸਪਿੱਨਰਾਂ ਨੇ ਅੱਧੇ ਘੰਟੇ ‘ਚ 17 ਦੌੜਾਂ ਦੇ ਕੇ ਬਾਕੀ ਤਿੰਨ ਵਿਕਟਾਂ ਝਟਕਦਿਆਂ ਮੈਚ ਨਿਪਟਾ ਦਿੱਤਾ
ਇੰਗਲੈਂਡ ਦੀ ਦੂਸਰੀ ਪਾਰੀ ‘ਚ 124 ਦੀ ਪਾਰੀ ਖੇਡਣ ਵਾਲੇ ਕਪਤਾਨ ਜੋ ਰੂਟ ਮੈਨ ਆਫ਼ ਦ ਮੈਚ ਰਹੇ
ਇੱਕ ਟੈਸਟ ‘ਚ ਸਪਿੱਨਰਾਂ ਵੱਲੋਂ ਸਭ ਤੋਂ ਜ਼ਿਆਦਾ ਵਿਕਟਾਂ
38 ਵਿਕਟਾਂ    ਸ਼੍ਰੀਲੰਕਾ ਬਨਾਮ ਇੰਗਲੈਂਡ      ਪੱਲੇਕਲ    2018
37 ਵਿਕਟਾਂ    ਭਾਰਤ ਬਨਾਮ ਨਿਊਜ਼ੀਲੈਂਡ      ਨਾਗਪੁਰ    1969
35 ਵਿਕਟਾਂ    ਭਾਰਤ ਬਨਾਮ ਆਸਟਰੇਲੀਆ  ਕੋਲਕਾਤਾ   1956
35 ਵਿਕਟਾਂ    ਭਾਰਤ ਬਨਾਮ ਪਾਕਿਸਤਾਨ     ਬੰਗਲੁਰੂ      1987
17 ਸਾਲ ਬਾਅਦ ਹੋਇਆ ਅਜਿਹਾ
ਜੋ ਰੂਟ ਦੀ ਕਪਤਾਨੀ ‘ਚ ਵਿਦੇਸ਼ ‘ਚ ਇੰਗਲੈਂਡ ਦੀ ਇਹ ਪਹਿਲੀ ਜਿੱਤ ਹੈ ਜਦੋਂਕਿ ਇੰਗਲੈਂਡ ਨੇ ਸ਼੍ਰੀਲੰਕਾ ਨੂੰ 2001 ਤੋਂ ਬਾਅਦ 17 ਸਾਲ ਬਾਅਦ ਪਹਿਲੀ ਵਾਰ ਉਸਦੇ ਘਰ ‘ਚ ਹਰਾਇਆ ਹੈ ਵਿਸ਼ਵ ‘ਚ ਤੀਸਰੇ ਨੰਬਰ ਦੀ ਟੀਮ ਇੰਗਲੈਂਡ ਨੇ ਇਸ ਦੇ ਨਾਲ ਹੀ ਮੌਜ਼ੂਦਾ ਨੰਬਰ 1 ਭਾਰਤੀ ਟੈਸਟ ਟੀਮ ਨੂੰ ਵੀ ਅੱਵਲ ਸਥਾਨ ਲਈ ਚੁਣੌਤੀ ਦੇ ਦਿੱਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ-ਇੰਗਲੈਂਡ ਟੈਸਟ: ਰੂਟ ਦਾ ਸ਼ਾਨਦਾਰ ਸੈਂਕੜਾ, ਮੈਚ ਹੋਇਆ ਰੋਮਾਂਚਕ
ਚੌਥੇ ਦਿਨ ਦੀ ਸਮਾਪਤੀ ‘ਤੇ 301 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ 226 ਤੱਕ ਗੁਆਈਆਂ 7ਵਿਕਟਾਂ
ਕੈਂਡੀ, 17 ਨਵੰਬਰ
ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਚੱਲ ਰਹੇ ਦੂਸਰੇ ਕ੍ਰਿਕਟ ਟੈਸਟ ਮੈਚ ‘ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਰੂਟ ਵੱਲੋਂ ਬਣਾਈਆਂ 124 ਦੌੜਾਂ ਕਾਰਨ ਇੰਗਲੈਂਡ ਦੀ ਮੁਕਾਬਲੇ ‘ਚ ਵਾਪਸੀ ਹੋਈ ਇੰਗਲੈਂਡ ਨੇ ਪਹਿਲੀ ਪਾਰੀ ‘ਚ 290 ਅਤੇ ਦੂਸਰੀ ਪਾਰੀ ‘ਚ 346 ਦੌੜਾਂ ਬਣਾਈਆਂ ਸ਼੍ਰੀਲੰਕਾ ਪਹਿਲੀ ਪਾਰੀ ‘ਚ 336 ਦੌੜਾਂ ਬਣਾ ਕੇ ਆਊਟ ਹੋਈ ਸੀ
ਰੂਟ ਨੇ 146 ਗੇਂਦਾਂ ‘ਤੇ 124 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 2 ਛੱਕੇ ਸ਼ਾਮਲ ਹਨ ਜਿਸ ਦੀ ਬਦੌਲਤ ਇੰਗਲੈਂਡ ਨੇ ਬਰਸਾਤ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਸਮਾਪਤ ਕੀਤੇ ਜਾਣ ਤੱਕ 9 ਵਿਕਟਾਂ ‘ਤੇ 324 ਦੌੜਾਂ ਬਣਾਈਆਂ ਚੌਥੇ ਦਿਨ ਟੀਮ 346 ਦੌੜਾਂ ਤੱਕ ਸਿਮਟ ਗਈ ਸ਼੍ਰੀਲੰਕਾ ਦੇ ਸਭ ਤੋਂ ਸਫ਼ਲ ਗੇਂਦਬਾਜ਼ ਸਪਿੱਨ ਗੇਂਦਬਾਜ਼ ਅਕਿਲਾ ਧਨੰਜੇ ਨੇ 106 ਦੌੜਾਂ ਦੇ ਕੇ 6 ਵਿਕਟਾਂ ਲਈਆਂ
ਕੋਹਲੀ-ਵਾਰਨਰ ਨੂੰ ਛੱਡਿਆ ਪਿੱਛੇ
ਜੋ ਰੂਟ ਦੇ ਹੁਣ 76 ਟੈਸਟ ਮੈਚਾਂ ‘ਚ 6455 ਦੌੜਾਂ ਹੋ ਗਈਆਂ ਹਨ ਉੱਥੇ ਵਿਰਾਟ ਕੋਹਲੀ ਨੇ ਹੁਣ ਤੱਕ 73 ਟੈਸਟ ਮੈਚਾਂ ‘ਚ 6331 ਦੌੜਾ ਬਣਾਈਆਂ ਹਨ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਰੂਟ ਨੇ ਕੋਹਲੀ ਦੇ ਨਾਲ-ਨਾਲ ਆਸਟਰੇਲੀਆ ਦੇ ਡੇਵਿਡ ਵਾਰਨਰ (6363) ਨੂੰ ਵੀ ਪਿੱਛੇ ਛੱਡ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ-ਆਸਟਰੇਲੀਆ, ਸ਼੍ਰੀਲੰਕਾ-ਭਾਰਤ ਟੈਸਟ ਮੈਚ ਫਿਕਸ ਦਾ ਦਾਅਵਾ
ਆਈ.ਸੀ.ਸੀ. ਵੱਲੋਂ ਜਾਂਚ ਸ਼ੁਰੂ | Test Cricket Match
ਦੁਬਈ (ਏਜੰਸੀ)। ਨਾਮਵਰ ਮੀਡੀਆ ਹਾਊਸ ਅਲ ਜਜ਼ੀਰਾ ਨੇ ਆਪਣੀ ਇੱਕ ਦਸਤਾਵੇਜੀ ਵੀਡੀਓ ਦੇ ਰਾਹੀਂ ਸਾਲ 2016 ‘ਚ ਸ਼੍ਰੀਲੰਕਾ ਅਤੇ ਆਸਟਰੇਲੀਆ ਦਰਮਿਆਨ ਟੈਸਟ (Test Cricket Match) ਮੈਚ ‘ਚ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ, ਇਸ ਦੇ ਨਾਲ ਹੀ ਪਿਛਲੇ ਸਾਲ ਸ਼੍ਰੀਲੰਕਾ-ਭਾਰਤ ਦਰਮਿਆਨ ਗਾਲੇ ‘ਚ ਖੇਡਿਆ ਗਿਆ ਟੈਸਟ ਵੀ ਸ਼ੱਕ ਦੇ ਘੇਰੇ ‘ਚ ਆ ਗਿਆ ਹੈ. ਚੈਨਲ ਨੇ ਦਾਅਵਾ ਕੀਤਾ ਕਿ ਮੈਦਾਨ ਕਰਮੀ ਇੰਡੀਕਾ ਨੇ ਬੱਲੇਬਾਜ਼ਾਂ ਦੀ ਮੱਦਦਗਾਰ ਪਿੱਚ ਬਣਾਈ ਸੀ ਅਤੇ ਭਾਰਤ ਬੱਲੇਬਾਜ਼ਾਂ ਦੀ ਵਿਕਟ ‘ਤੇ ਖੇਡਿਆ ਜਿਸ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਲ ਜਜ਼ੀਰਾ ਐਤਵਾਰ ਨੂੰ ਇਸ ਡਾਕੂਮੈਂਟਰੀ ਦਾ ਪ੍ਰਸਾਰਣ ਕਰੇਗਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼੍ਰੀਲੰਕਾ-ਭਾਰਤ ਦਰਮਿਆਨ ਪਿਛਲੇ ਸਾਲ 26 ਤੋਂ 29 ਜੁਲਾਈ ਤੱਕ ਖੇਡੇ ਗਏ ਟੈਸਟ ਮੈਚ ‘ਚ ਪਿੱਚ ਨਾਲ ਛੇੜਛਾੜ ਕੀਤੀ ਗਈ ਸੀ. ਭਾਰਤ ਨੇ ਇਹ ਮੈਚ 304 ਦੌੜਾਂ ਨਾਲ ਜਿੱਤਿਆ ਸੀ ਪਹਿਲੀ ਪਾਰੀ ‘ਚ ਭਾਰਤ ਨੇ 600 ਦੌੜਾਂ ਬਣਾਈਆਂ ਅਤੇ ਦੂਸਰੀ ਪਾਰੀ ਭਾਰਤ ਨੇ ਤਿੰਨ ਵਿਕਟਾਂ ‘ਤੇ 240 ਦੇ ਸਕੋਰ ਤੇ ਘੋਸ਼ਿਤ ਕਰ ਦਿੱਤੀ ਸੀ ਸ਼੍ਰੀਲੰਕਾਈ ਟੀਮ 291 ਅਤੇ 245 ਦੌੜਾਂ ਹੀ ਬਣਾ ਸਕੀ ਸੀ। ਜਜੀਰਾ ਨੈੱਟਵਰਕ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਦੇ ਇੱਕ ਪ੍ਰਥਮ ਸ਼੍ਰੇਣੀ ਕ੍ਰਿਕਟਰ ਰਾਬਿਨ ਮੌਰਿਸ ਨੇ ਮੰਨਿਆ ਕਿ ਉਸਨੇ ਪਿੱਚ ਨਾਲ ਛੇੜਛਾੜ ਲਈ ਗਾੱਲੇ ਦੇ ਮੈਦਾਨਕਰਮੀ ਨੂੰ ਰਿਸ਼ਵਤ ਦਿੱਤੀ ਸੀ  ਇਸ ਵਿੱਚ ਮੈਦਾਨ ਕਰਮੀ ਨੇ ਵੀ ਦੁਨੀਆਂ ਦੀਆਂ ਚੋਟੀ ਦੀਆਂ ਟੀਮਾਂ ਨਾਲ ਜੁੜੇ ਟੈਸਟ ਮੈਚਾਂ ਲਈ ਅਜਿਹਾ ਕਰਨ ਦੀ ਗੱਲ ਕਹੀ ਹੈ।
ਮੁੰਬਈ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਹੁਸ਼ਿਆਰ ਖਿਡਾਰੀ ਮੰਨੇ ਜਾਣ ਵਾਲੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਉਨ੍ਹਾਂ ਨੂੰ ਮਹਾਨ ਅਤੇ ਅੱਵਲ ਦਰਜੇ ਦੇ ਕ੍ਰਿਕੇਟਰ ਦਾ ਦਰਜਾ ਕਿਉਂ ਹਾਸਲ ਹੈ ਉਨ੍ਹਾਂ ਦਾ ਇੱਕ ਵੀਡੀਓ ਜੋ ਇਨ੍ਹਾਂ ਦਿਨਾਂ ‘ਚ ਚਰਚਾ ‘ਚ ਹੈ ਉਸ ‘ਚ ਉਹ ਆਪਣੀ ਨਹੀਂ ਸਗੋਂ ਸ੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਸਿਖਾਉਂਦੇ ਨਜ਼ਰ ਆ ਰਹੇ ਹਨ ਮੁੰਬਈ ‘ਚ ਸੀਰੀਜ਼ ਦੇ ਆਖਰੀ ਟੀ20 ‘ਚ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਮਹਿਮਾਨ ਟੀਮ ਦੇ ਖਿਡਾਰੀ ਜਦੋਂ ਮੈਦਾਨ ਦੇ ਕਿਨਾਰੇ ਖੜ੍ਹੇ ਸਨ ਉਦੋਂ ਧੋਨੀ ਉਨ੍ਹਾਂ ਕੋਲ ਆਏ। (Dhoni)
ਕੈਨੇਡਾ ’ਚ ਪੰਜਾਬ ਦੇ ਕਬੱਡੀ ਖਿਡਾਰੀ ਦੀ ਮੌਤ
ਉਨ੍ਹਾਂ ਨੂੰ ਬੱਲੇਬਾਜ਼ੀ ਦੇ ਸ਼ਾਟਸ ਸਬੰਧੀ ਕੁਝ ਦੱਸਦਿਆਂ ਵਿਖਾਈ ਦਿੱਤੇ ਇਸ ਵੀਡੀਓ ‘ਚ ਅਕੀਲਾ ਧਨੰਜੈ, ਉੱਪਲ ਥਰੰਗਾ ਅਤੇ ਸਦੀਰਾ ਸਮਰਵਿਕ੍ਰਮਾ ਵਿਖਾਈ ਦੇ ਰਹੇ ਹਨ ਜੋ ਧੋਨੀ ਦੀਆਂ ਗੱਲਾਂ ਆਪਣੇ ਕੋਚ ਵਾਂਗ ਸੁਣਦੇ ਦਿਸ ਰਹੇ ਹਨ ਧੋਨੀ ਦੇ ਹੱਥਾਂ ਦੇ ਇਸ਼ਾਰੇ ਨਾਲ ਸ੍ਰੀਲੰਕਾਈ ਖਿਡਾਰੀਆਂ ਨੂੰ ਸ਼ਾਟਸ ਬਾਰੇ ਕੁਝ ਗੱਲ ਕਹੀ। ਇਸ ਦੌਰਾਨ ਦੂਜੇ ਪਾਸੇ ਕੁਮੈਂਟੇਟਰ ਸੰਜੈ ਮਾਂਜਰੇਕਰ ਹਾਰਨ ਵਾਲੀ ਟੀਮ ਦੇ ਕਪਤਾਨ ਉੱਪਲ ਥਰੰਗਾ ਨਾਲ ਗੱਲ ਕਰ ਰਹੇ ਸਨ ਜਦੋਂਕਿ ਕੈਮਰਾ ਜਦੋਂ ਉਨ੍ਹਾਂ ਦੀ ਟੀਮ ਵੱਲ ਗਿਆ ਉਦੋਂ ਦਿਸਿਆ ਕਿ ਇੱਕ ਪਾਸੇ ਧੋਨੀ ਸ੍ਰੀਲੰਕਾਈ ਟੀਮ ਦੇ ਖਿਡਾਰੀਆਂ ਨੂੰ ਕੁਝ ਸਮਝਾ ਰਹੇ ਹਨ ਹਾਲ ਹੀ ‘ਚ ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਧੋਨੀ ਨੂੰ ਬੇਹੱਦ ਸਮਝਦਾਰ ਕ੍ਰਿਕੇਟਰ ਦੱਸਦਿਆਂ ਕਿਹਾ ਸੀ ਕਿ 2019 ਵਿਸ਼ਵ ਕੱਪ ਲਈ ਉਨ੍ਹਾਂ ਦੀ ਟੀਮ ‘ਚ ਧੋਨੀ ਦੀ ਜਗ੍ਹਾ ਲੈਣ ਵਾਲਾ ਕੋਈ ਹੋਰ ਬਦਲ ਮੌਜ਼ੂਦ ਨਹੀਂ ਹੈ। (Dhoni)
ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਸ਼ੁਰੂ ਹੋਵੇਗਾ ਪਹਿਲਾ ਇੱਕ ਰੋਜ਼ਾ ਮੈਚ
ਦਾਂਬੁਲਾ: ਵਿਰਾਟ ਕੋਹਲੀ ਦੀ ਕਪਤਾਨੀ ‘ਚ ਭਾਰਤੀ ਕ੍ਰਿਕਟ ਟੀਮ ਆਪਣੀ ਸਰਵੋਤਮ ਫਾਰਮ ‘ਚ ਖੇਡ ਰਹੀ ਹੈ ਅਤੇ ਟੈਸਟ ਸੀਰੀਜ਼ ‘ਚ ਇਤਿਹਾਸਕ ਕਲੀਨ ਸਵੀਪ ਤੋਂ ਬਾਅਦ ਉਹ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੀ ਇੱਕ ਰੋਜ਼ਾ ਕੌਮਾਂਤਰੀ ਸੀਰੀਜ਼ ‘ਚ ਵੀ ਸ੍ਰੀਲੰਕਾਈ ਕ੍ਰਿਕਟ ਟੀਮ ਨੂੰ ਇਸੇ ਲੈਅ ਨਾਲ ਹਰਾਉਣ ਦੇ ਇਰਾਦੇ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ
ਭਾਰਤ ਅਤੇ ਮੇਜ਼ਬਾਨ ਸ੍ਰੀਲੰਕਾ ਲਈ ਹਾਲਾਂਕਿ ਇੱਕ ਰੋਜ਼ਾ ਸੀਰੀਜ਼ ਕਈ ਮਾਇਨਿਆਂ ਤੋਂ ਅਹਿਮ ਹੁੰਦੀ ਜਾ ਰਹੀ ਹੈ ਜਿੱਥੇ ਭਾਰਤੀ ਕਪਤਾਨ ‘ਤੇ ਵਿਰੋਧੀ ਟੀਮ ‘ਤੇ ਘੱਟੋ-ਘੱਟ 4-1 ਦੀ ਵੱਡੀ ਜਿੱਤ ਦਰਜ ਕਰਨ ਦਾ ਦਬਾਅ ਹੈ ਤਾਂ ਕਿ ਉਹ ਇੱਕ ਰੋਜ਼ਾ ਰੈਂਕਿੰਗ ‘ਚ ਆਪਣਾ ਨੰਬਰ ਤਿੰਨ ਸਥਾਨ ਬਚਾ ਸਕੇ ਤਾਂ ਦੂਜੇ ਪਾਸੇ ਨਵੇਂ ਕਪਤਾਨ ਉਪੁਲ ਥਰੰਗਾ ਲਈ ਆਪਣੀ ਟੀਮ ਨੂੰ ਪੰਜ ਮੈਚਾਂ ਦੀ ਸੀਰੀਜ਼ ‘ਚ ਘੱਟੋ-ਘੱਟ ਦੋ ਇੱਕ ਰੋਜ਼ਾ ਜਿਤਾਉਣਾ ਜ਼ਰੂਰੀ ਹੋ ਗਿਆ ਹੈ ਤਾਂ ਕਿ ਉਹ ਇੰਗਲੈਂਡ ‘ਚ 2019 ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਆਪਣੀ ਟੀਮ ਨੂੰ ਸਿੱਧੇ ਕੁਆਲੀਫਿਕੇਸ਼ਨ ਦਿਵਾ ਸਕਣ ਦੋਵਾਂ ਹੀ ਟੀਮਾਂ ਕੋਲ ਇੱਕ ਰੋਜ਼ਾ ਸੀਰੀਜ਼ ‘ਚ ਬਿਹਤਰ ਪ੍ਰਦਰਸ਼ਨ ਕਰਨ ਦੇ ਵੱਡੇ ਮਕਸਦ ਹਨ
ਭਾਰਤੀ ਖਿਡਾਰੀ ਵਧੀਆ ਲੈਅ ‘ਚ
ਹਾਲਾਂਕਿ ਮੌਜ਼ੂਦਾ ਫਾਰਮ ‘ਚ ਵੇਖਿਆ ਜਾਵੇ ਤਾਂ ਸ੍ਰੀਲੰਕਾਈ ਟੀਮ ਫਿਲਹਾਲ ਭਾਰਤ ਦੇ ਨੇੜੇ-ਤੇੜੇ ਕਿਤੇ ਦਿਖਾਈ ਨਹੀਂ ਦਿੰਦੀ ਹੈ ਹਾਲ ਹੀ ‘ਚ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ‘ਚ ਵ੍ਹਾਈਟਵਾਸ਼ ਝੱਲਣ ਵਾਲੀ ਸ੍ਰੀਲੰਕਾਈ ਟੀਮ ਨੂੰ ਆਖਰੀ ਦੋ ਮੈਚਾਂ ‘ਚ ਪਾਰੀ ਨਾਲ ਸ਼ਰਮਨਾਕ ਹਾਰ ਝੱਲਣੀ ਪਈ ਹੈ, ਜਿਸ ਨੇ ਉਸ ਦੇ ਹੌਂਸਲੇ ਨੂੰ ਕਾਫੀ ਡੇਗ ਦਿੱਤਾ ਹੈ ਉੱਥੇ ਭਾਰਤੀ ਟੀਮ ਕੋਲ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਵਿਰਾਟ ਮੌਜ਼ੂਦ ਹੈ ਤੇ ਬਾਕੀ ਖਿਡਾਰੀ ਵੀ ਵਧੀਆ ਲੈਅ ‘ਚ ਹਨ ਸਾਬਕਾ ਕਪਤਾਨ ਅਤੇ ਦਿੱਗਜ਼ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੀ ਵੀ ਟੀਮ ‘ਚ ਵਾਪਸੀ ਹੋ ਰਹੀ ਹੈ ਜਿਨ੍ਹਾਂ ‘ਤੇ ਇਸ ਵਾਰ ਖੁਦ ਨੂੰ ਸਾਬਤ ਕਰਨ ਦਾ ਦਬਾਅ ਬਣਿਆ ਹੋਇਆ ਹੈ ਚੋਣਕਰਤਾ ਐੱਮਐੱਸਕੇ ਪ੍ਰਸਾਦ ਦੇ ਉਨ੍ਹਾਂ ਦੀ ਫਾਰਮ ‘ਤੇ ਸਵਾਲ  ਚੁੱਕੇ ਜਾਣ ਅਤੇ ਟੀਮ ‘ਚ ਉਨ੍ਹਾਂ ਦੀ ਥਾਂ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ, ਜਿਸ ਨਾਲ ਇੱਕ ਰੋਜ਼ਾ ਸੀਰੀਜ਼ ‘ਚ ਧੋਨੀ ਦੇ ਪ੍ਰਦਰਸ਼ਨ ‘ਤੇ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ
ਸ੍ਰੀਲੰਕਾ ਖਿਲਾਫ ਭਾਰਤੀ ਇੱਕ ਰੋਜ਼ਾ ਟੀਮ ‘ਚ ਕਈ ਬਦਲਾਅ ਕੀਤੇ ਗਏ ਹਨ ਅਤੇ ਟੈਸਟ ਸੀਰੀਜ਼ ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ‘ਚ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਉਮੇਸ਼ ਯਾਦਵ ਅਤੇ ਮੁਹੰਮਦ ਸ਼ਮੀ ਨੂੰ ਟੀਮ ਤੋਂ ਆਰਾਮ ਦਿੱਤਾ ਗਿਆ ਹੈ ਧੋਨੀ ਤੋਂ ਇਲਾਵਾ ਜੋ ਖਿਡਾਰੀ ਇਸ ਇੱਕ ਰੋਜ਼ਾ ਸੀਰੀਜ਼ ਦਾ ਹਿੱਸਾ ਬਣਨ ਜਾ ਰਹੇ ਹਨ ਉਨ੍ਹਾਂ ‘ਚ ਸ਼ਾਰਦੁਲ ਠਾਕੁਰ, ਮਨੀਸ਼ ਪਾਂਡੇ, ਯੁਜਵਿੰਦਰ ਚਹਿਲ, ਅਕਸ਼ਰ ਪਟੇਲ ਅਤੇ ਲੋਕੇਸ਼ ਰਾਹੁਲ ਸ਼ਾਮਲ ਹਨ ਸਪਿੱਨ ਵਿਭਾਗ ਦੀ ਜਿੰਮੇਵਾਰੀ ਯੁਜਵਿੰਦਰ ਚਹਿਲ, ਕੁਲਦੀਪ ਯਾਦਵ ਅਤੇ ਅਕਸ਼ਰ ਪਟੇਲ ਨੂੰ ਸੌਂਪੀ ਗਈ ਹੈ ਇਸ ਤੋਂ ਇਲਾਵਾ ਯਾਰਕਰ ਮਾਹਿਰ ਜਸਪ੍ਰੀਤ ਬੁਮਰਾਹ ਅਤੇ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਦੇ ਪ੍ਰਦਰਸ਼ਨ ‘ਤੇ ਵੀ ਨਜ਼ਰਾਂ ਰਹਿਣਗੀਆਂ
ਟੈਸਟ ਸੀਰੀਜ਼ ‘ਚ ਬਦਲ ਖਿਡਾਰੀ ਦੇ ਤੌਰ ‘ਤੇ ਸ਼ਾਮਲ ਕਰਨ ਤੋਂ ਬਾਅਦ ਇਸ ਫਾਰਮੈਟ ‘ਚ ਆਪਣੀ ਉਪਯੋਗਿਤਾ ਸਾਬਤ ਕਰਨ ਵਾਲੇ ਸ਼ਿਖਰ ਧਵਨ ‘ਤੇ ਇੱਕ ਰੋਜ਼ਾ ‘ਚ ਆਪਣੀ ਸੁਭਾਵਿਕ ਓਪਨਿੰਗ ਦੀ ਭੂਮਿਕਾ ਨਿਭਾਉਣੀ ਹੋਵੇਗੀ ਇਸ ਤੋਂ ਇਲਾਵਾ ਆਲਰਾਊਂਡਰ ਹਾਰਦਿਕ ਪਾਂਡਿਆ ਹੇਠਲੇ ਕ੍ਰਮ ‘ਚ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ ਟੀਮ ਇੰਡੀਆ ਨੂੰ ਹਾਲਾਂਕਿ ਟੈਸਟ ਸੀਰੀਜ਼ ਦੇ ਨਤੀਜੇ ਤੋਂ ਜ਼ਿਆਦਾ ਖੁਸ਼ ਹੋਣਾ ਭਾਰੀ ਪੈ ਸਕਦਾ ਹੈ ਕਿਉਂਕਿ ਸ੍ਰੀਲੰਕਾ ਨੇ ਹਾਲ ਹੀ ‘ਚ ਚੈਂਪੀਅੰਜ ਟਰਾਫੀ ‘ਚ ਭਾਰਤ ਦੇ 300 ਪਾਰ ਦੇ ਦਿੱਤੇ ਟੀਚੇ ਨੂੰ ਵੀ ਆਸਾਨੀ ਨਾਲ ਹਾਸਲ ਕਰਕੇ ਉਸ ਖਿਲਾਫ ਵੱਡੀ ਜਿੱਤ ਦਰਜ ਕੀਤੀ ਸੀ ਸ੍ਰੀਲੰਕਾਈ ਟੀਮ ਨੇ ਚੈਂਪੀਅੰਜ਼ ਟਰਾਫੀ ਦੀ ਟੀਮ ਦੇ ਕਈ ਖਿਡਾਰੀਆਂ ਨੂੰ ਇੱਕ ਰੋਜਾ ‘ਚ ਉਤਾਰਿਆ ਹੈ ਜੋ ਇੱਕ ਵਾਰ ਫਿਰ ਵੱਡਾ ਉਲਟਫੇਰ ਕਰ ਸਕਦੇ ਹਨ
ਸ੍ਰੀਲੰਕਾ ‘ਤੇ ਵੀ ਸੀਰੀਜ਼ ‘ਚ ਦਬਾਅ ਹੋਵੇਗਾ
ਸ੍ਰੀਲੰਕਾ ‘ਤੇ ਵੀ ਸੀਰੀਜ਼ ‘ਚ ਦਬਾਅ ਹੋਵੇਗਾ ਕਿਉਂਕਿ ਉਸ ਨੇ ਟੈਸਟ ਸੀਰੀਜ਼ 3-0 ਨਾਲ ਹਾਰੀ ਹੈ ਟੀਮ ਦੇ ਤਜ਼ਰਬੇਕਾਰ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਲਸਿਤ ਮਲਿੰਗਾ, ਤਿਸ਼ਾਰਾ ਪਰੇਰਾ, ਆਲਰਾਊਂਡਰ ਐਂਜੇਲੋ ਮੈਥਿਊਜ਼, ਦਾਨੁਸ਼ਕਾ ਗੁਣਾਥਿਲਾਕਾ ਅਤੇ ਕੁਸ਼ਲ ਮੈਂਡਿਸ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ
ਮਲਿੰਗਾ ਆਪਣੇ 200ਵੇਂ ਇੱਕ ਰੋਜ਼ਾ ਤੋਂ ਸਿਰਫ ਇੱਕ ਮੈਚ ਦੀ ਦੂਰੀ ‘ਤੇ ਹਨ ਅਤੇ ਭਾਰਤ ਖਿਲਾਫ ਉਹ ਆਪਣਾ 300 ਇੱਕ ਰੋਜ਼ਾ ਵਿਕਟਾਂ ਦਾ ਅੰਕੜਾ ਵੀ ਛੂਹ ਲੈਣਗੇ ਜਦੋਂਕਿ ਚੈਂਪੀਅੰਜ਼ ਟਰਾਫੀ ਮੈਚ ‘ਚ ਭਾਰਤ ਖਿਲਾਫ ਵਧੀਆ ਅਰਧ ਸੈਂਕੜਾ ਜੜ ਕੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਮੈਥਿਊਜ਼, ਦਾਨੁਸ਼ਕਾ ਅਤੇ ਮੈਂਡਿਸ ਇੱਕ ਵਾਰ ਫਿਰ ਭਾਰਤੀ ਗੇਂਦਬਾਜ਼ਾਂ ‘ਤੇ ਦਬਾਅ ਬਣਾ ਸਕਦੇ ਹਨ ਹਾਲਾਂਕਿ ਟੀਮ ਇੰਡੀਆ ਨੇ ਆਪਣੀ ਆਖਰੀ ਚਾਰ ਦੁਵੱਲੀਆਂ ਸੀਰੀਜ਼ ‘ਚ ਜ਼ਿੰਬਾਬਵੇ ਤੇ 3-0, ਨਿਊਜ਼ੀਲੈਂਡ ‘ਤੇ 3-2, ਇੰਗਲੈਂਡ ‘ਤੇ 2-1 ਅਤੇ ਵੈਸਟਇੰਡੀਜ਼ ‘ਤੇ 3-1 ਨਾਲ ਜਿੱਤ ਦਰਜ ਕੀਤੀ ਹੈ ਜਦੋਂਕਿ 2014-15 ‘ਚ ਉਹ ਸ੍ਰੀਲੰਕਾ ਨੂੰ ਪੰਜ ਮੈਚਾਂ ਦੀ ਇੱਕ ਰੋਜ਼ਾ ਸੀਰੀਜ਼ ‘ਚ 0-5 ਨਾਲ ਧੋ ਚੁੱਕਾ ਹੈ ਅਤੇ ਅਜਿਹੇ ‘ਚ ਮਨੋਵਿਗਿਆਨਕ ਤੌਰ ‘ਤੇ ਵੀ ਇੱਥੇ ਭਾਰਤ ਕੋਲ ਵਾਧਾ ਰਹੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਰਦਿਕ ਪਾਂਡਿਆ ਸਹਿਵਾਗ ਤੋਂ ਬਾਅਦ ਸਭ ਤੋਂ ਤੇਜ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ
ਹਾਰਦਿਕ ਨੇ ਇੱਕ ਓਵਰ ‘ਚ ਜੜੀਆਂ 26 ਦੌੜਾਂ, ਦੂਜਾ ਸਭ ਤੋਂ ਤੇਜ਼ ਸੈਂਕੜਾ
ਪੱਲੇਕਲ: ਜਬਰਦਸਤ ਫਾਰਮ ‘ਚ ਚੱਲ ਰਹੇ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਸ੍ਰੀਲੰਕਾ ਖਿਲਾਫ ਇੱਥੇ ਚੱਲ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਤਾਬੜਤੋੜ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ ਸਿਰਫ 86 ਗੇਂਦਾਂ ‘ਚ ਸੈਂਕੜਾ ਠੋਕ ਕੇ ਵਰਿੰਦਰ ਸਹਿਵਾਗ ਤੋਂ ਬਾਅਦ ਟੈਸਟ ਮੈਚਾਂ ‘ਚ ਸਭ ਤੋਂ ਤੇਜ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ
ਆਪਣੀ ਇਸ ਪਾਰੀ ‘ਚ ਉਨ੍ਹਾਂ ਨੇ ਇੱਕ ਹੀ ਓਵਰ ‘ਚ 26 ਦੌੜਾ ਬਣਾਉਣ ਦਾ ਕਾਰਨਾਮਾ ਵੀ ਕਰ ਵਿਖਾਇਆ ਜੋ ਹੁਣ ਤੱਕ ਕਿਸੇ ਭਾਰਤੀ ਨੇ ਨਹੀਂ ਕੀਤਾ ਸੀ ਹਾਰਦਿਕ ਨੇ ਦੂਜੇ ਦਿਨ ਸਵੇਰ ਦੇ ਸੈਸ਼ਨ ‘ਚ ਤੂਫਾਨੀ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ ਸਿਰਫ 96 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਸੱਤ ਛੱਕਿਆਂ ਦੀ ਮੱਦਦ ਨਾਲ 108 ਦੌੜਾਂ ਬਣਾਈਆਂ ਹਾਰਦਿਕ ਦੀ ਇਹ ਸਰਵੋਤਮ ਟੈਸਟ ਪਾਰੀ ਵੀ ਸੀ ਉਨ੍ਹਾਂ ਨੇ ਸਹਿਵਾਗ ਦੇ  ਟੈਸਟ ਮੈਚਾਂ ‘ਚ ਇੱਕ ਪਾਰੀ ‘ਚ ਸੱਤ ਛੱਕੇ ਲਾਉਣ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ
ਸਹਿਵਾਗ ਨੇ ਸ੍ਰੀਲੰਕਾ ਖਿਲਾਫ ਹੀ 209 ‘ਚ ਸੱਤ ਛੱਕੇ ਜੜੇ ਸਨ ਹਾਲਾਂਕਿ ਇਸ ਮਾਮਲੇ ‘ਚ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਅੱਗੇ ਹਨ ਜਿਨ੍ਹਾਂ ਨੇ 1994 ‘ਚ ਸ੍ਰੀਲੰਕਾ ਖਿਲਾਫ ਹੀ ਇੱਕ ਪਾਰੀ ‘ਚ ਅੱਠ ਛੱਕੇ ਜੜੇ ਸਨ ਹਾਰਦਿਕ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ ਸ੍ਰੀਲੰਕਾਈ ਗੇਂਦਬਾਜ਼ ਪੁਰਸ਼ਕੁਮਾਰਾ ਦੇ ਇੱਕ ਹੀ ਓਵਰ ‘ਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾਈਆਂ ਜੋ ਕਿਸੇ ਵੀ ਭਾਰਤੀ ਕ੍ਰਿਕੇਟਰ ਦਾ ਸਰਵੋਤਮ ਰਿਕਾਰਡ ਹੈ
ਇਸ ਤੋਂ ਪਹਿਲਾਂ ਇਹ ਰਿਕਾਰਡ ਸੰਦੀਪ ਪਾਟਿਲ ਅਤੇ ਕਪਿਲ ਦੇਵ ਦੇ ਨਾਂਅ ਸੀ ਜਿਨ੍ਹਾਂ ਨੇ ਇੱਕ ਓਵਰ ‘ਚ 24-24 ਦੌੜਾਂ ਬਣਾਈਆਂ ਸਨ ਕੱਲ੍ਹ ਦੇ ਇੱਕ ਦੌੜ ‘ਤੇ ਨਾਬਾਦ ਹਾਰਦਿਕ ਨੇ ਲੰਚ ਤੋਂ ਪਹਿਲਾਂ ਜਬਰਦਸਤ ਬੱਲੇਬਾਜ਼ੀ ਕਰਦਿਆਂ 107 ਦੌੜਾਂ ਹੋਰ ਜੋੜੀਆਂ ਜੋ ਕਿਸੇ ਵੀ ਭਾਰਤੀ ਵੱਲੋਂ ਲੰਚ ਤੋਂ ਪਹਿਲਾਂ ਦਾ ਸਭ ਤੋਂ ਵਧ ਸਕੋਰ ਹੈ ਇਸ ਤੋਂ ਪਹਿਲਾਂ ਸਹਿਵਾਗ ਨੇ 2006 ‘ਚ ਵੈਸਟਇੰਡੀਜ਼ ਖਿਲਾਫ ਲੰਚ ਤੋਂ ਪਹਿਲਾਂ 99 ਦੋੜਾਂ ਜੋੜੀਆਂ ਸਨ ਸਟਾਰ ਆਲਰਾਊਂਡਰ ਨੇ ਆਪਣੇ ਪਹਿਲੇ ਸੈਂਕੜੇ ਲਈ ਸਿਰਫ 86 ਗੇਂਦਾਂ ਲਈਆਂ ਜੋ ਸਹਿਵਾਗ ਤੋਂ ਬਾਅਦ ਵਿਦੇਸ਼ੀ ਧਰਤੀ ‘ਤੇ ਸਭ ਤੋਂ ਤੇਜ਼ ਸੈਂਕੜਾ ਸੀ ਸਹਿਵਾਗ ਲੈ 2006 ‘ਚ ਵੈਸਟ ਇੰਡੀਜ਼ ਦੌਰੇ ‘ਚ ਸਿਰਫ 78 ਗੇਂਦਾਂ ‘ਤੇ ਸੈਂਕੜਾ ਪੂਰਾ ਕੀਤਾ ਸੀ
ਸ੍ਰੀਲੰਕਾਈ ਧਰਤੀ ‘ਤੇ ਵਿਦੇਸ਼ੀ ਖਿਡਾਰੀ ਵੱਲੋਂ ਬਣਾਏ ਗਏ ਸਭ ਤੋਂ ਤੇਜ ਸੇਂਕੜੇ ‘ਚ ਉਹ ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ ਨਾਲ ਸਾਂਝੇ ਤੌਰ ‘ਤੇ ਆ ਗਏ ਹਨ ਜਿਨ੍ਹਾਂ ਨੇ 2000 ‘ਚ 86 ਗੇਂਦਾਂ ‘ਚ ਹੀ ਸੈਂਕੜਾ ਪੂਰਾ ਕੀਤਾ ਸੀ ਹਾਰਦਿਕ ਨੇ ਆਪਣੀ ਇਸ ਸੈਂਕੜੇ ਵਾਲੀ ਪਾਰੀ ਨਾਲ ਅੱਠਵੀ ਨੰਬਰ ‘ਤੇ ਉੱਤਰਕੇ ਪਾਰੀ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਭਾਰਤੀ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਇਰਫਾਨ ਪਠਾਨ ਦੇ ਨਾਂਅ ਸੀ ਜਿਨ੍ਹਾਂ ਨੇ 2005 ‘ਚ 82 ਦੌੜਾਂ ਬਣਾਂਈਆਂ ਸਨ
ਸਕੋਰ ਬੋਰਡ
ਭਾਰਤ ਪਹਿਲੀ ਪਾਰੀ            ਦੌੜਾਂ   ਗੇਂਦਾਂ  4  6
ਧਵਨ ਕੈ ਚਾਂਡੀਮਲ ਬੋ ਪੁਸ਼ਪ            119  123     17    0
ਰਾਹੁਲ ਕੈ ਕਰੁਣਾਰਤਨੇ ਬੋ ਪੁਸ਼ਪ         85  135      8   0
ਪੁਜਾਰਾ ਕੈ ਮੈਥਿਉਜ਼ ਬੋ ਸੰਦਾਕਨ          8     33      0    0
ਕੋਹਲੀ ਕੈ ਕਰੁਣਾਰਤਨੇ ਬੋ ਸੰਦਾਕਨ      42  84       3   0
ਰਹਾਣੇ ਬੋ ਪੁਸ਼ਪਕੁਮਾਰਾ                      17   48      1     0
ਅਸ਼ਵਿਨ ਕੈ ਡਿਕਵੇਲਾ ਬੋ ਫਰਨੈਂਡੋ         31  75       1     0
ਸਾਹਾ  ਕੈ ਪਰੇਰਾ ਬੋ ਫਰਨਾਡੋ                16  43       0    0
ਪਾਂਡਿਆ ਕੈ ਪਰੇਰਾ ਬੋ ਸੰਦਾਕਨ           108  96       8    7
ਕੁਲਦੀਪ ਕੈ ਡਿਕਵੇਲਾ ਬੋ ਸੰਦਾਕਨ         26  73       2    0
ਸ਼ਮੀ ਕੈ ਬੋ ਸੰਦਾਕਨ                             08  13       1     0
ਉਮੇਸ਼ ਨਾਬਾਦ                                     03  14      0     0
ਵਾਧੂ: 24, ਕੁੱਲ ਸਕੋਰ 122.3 ਓਵਰਾਂ ‘ਚ 487 ਦੌੜਾਂ
ਵਿਕਟ ਪਤਨ: 1-188, 2-219, 3-229, 4-264, 5-296, 6-322,7-339, 8-401, 9-421
ਗੇਂਦਬਾਜ਼ੀ: ਫਰਨਾਂਡੋ 26-3-87-2, ਕੁਮਾਰਾ 23-1-104-0, ਕਰੁਣਾਰਤਨੇ 7-0-23-0, ਪਰੇਰਾ 8-1-36-0, ਸੰਦਾਕਨ 35.3-4-132-5, ਪੁਸ਼ਪਕੁਮਾਰਾ 23-2-82-3
ਸ੍ਰੀਲੰਕਾ ਪਹਿਲੀ ਪਾਰੀ             ਦੌੜਾਂ  ਗੇਂਦਾਂ   4       6
ਕਰੁਣਾਰਤਨੇ ਕੈ ਸਾਹਾ ਬੋ ਸ਼ਮੀ              04       15      0       0
ਥਰੰਗਾ ਕੈ ਸਾਹਾ ਬੋ ਸ਼ਮੀ                     05        05     0       0
ਮੈਂਡਿਸ ਰਨ ਆਊਟ                             18       19      4       0
ਦਿਨੇਸ਼ ਕੈ ਰਾਹੁਲ ਬੋ ਅਸ਼ਵਿਨ               48       87      6       0
ਮੈਥਿਊਜ਼ ਲੱਤ ਅੜਿੱਕਾ ਪਾਂਡਿਆ               0       03      0      0
ਡਿਕਵੇਲਾ ਸੰ ਸਾਹਾ ਬੋ ਕੁਲਦੀਪ              29       31       4      0
ਪਰੇਰਾ ਕੈ ਪਾਂਡਿਆ ਬੋ ਕੁਲਦੀਪ              0           4       0      0
ਪੁਸ਼ਪਕੁਮਾਰਾ ਬੋ ਕੁਲਦੀਪ                     10        27       2      0
ਸੰਦਾਕਨ ਕੈ ਧਵਨ ਬੋ ਅਸ਼ਵਿਨ               10       24       2      0
ਫਰਨਾਡੋ ਬੋ ਕੁਲਦੀਪ ਯਾਦਵ                  0         10       0     0
ਲਾਹਿਰੂ ਕੁਮਾਰ ਨਾਬਾਦ                         0         01       0     0
ਵਾਧੂ: 11, ਕੁੱਲ ਸਕੋਰ 37.4 ਓਵਰਾਂ ‘ਚ 135 ਦੌੜਾਂ
ਵਿਕਟ ਪਤਨ: 1-14, 2-23, 3-38, 4-38, 5-101, 6-107,7-125, 8-125, 9-135
ਗੇਂਦਬਾਜ਼ੀ : ਮੁਹੰਮਦ ਸ਼ਮੀ: 65-1-17-2, ਯਾਦਵ 3.1-0-23-0, ਪਾਂਡਿਆ 6-1-28-1, ਕੁਲਦੀਪ 13-2-40-4, ਅਸ਼ਵਿਨ 8.4-2-22-2
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਲੀਨ ਸਵੀਪ ਕਰਕੇ ਇਤਿਹਾਸ ਰਚਣ ਉੱਤਰੇਗੀ ਵਿਰਾਟ ਫੌਜ
ਪੱਲੀਕਲ: ਸ੍ਰੀਲੰਕਾ ਖਿਲਾਫ ਪਿਛਲੇ ਦੋਵੇਂ ਮੈਚਾਂ ‘ਚ ਸ਼ਾਨਦਾਰ ਜਿੱਤਾਂ ਨਾਲ ਸੀਰੀਜ਼ ‘ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਪੱਲੀਕਲ ‘ਚ ਸ਼ਨਿੱਚਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਅਤੇ ਆਖਰੀ ਟੈਸਟ ਨਾਲ ਸੀਰੀਜ਼ ‘ਚ 3-0 ਦੀ ਕਲੀਨ ਸਵੀਪ ਕਰਕੇ ਇਤਿਹਾਸ ਰਚਣ ‘ਤੇ ਲੱਗੀਆਂ ਹੋਈਆਂ ਹਨ ਭਾਰਤ ਨੇ 85 ਸਾਲ ਦੇ ਇਤਿਹਾਸ ‘ਚ ਸਿਰਫ ਇੱਕ ਵਾਰ ਹੀ ਵਿਦੇਸ਼ੀ ਮੈਦਾਨ ‘ਤੇ ਸੀਰੀਜ਼ ‘ਚ ਤਿੰਨ ਟੈਸਟ ਜਿੱਤੇ ਹਨ ਅਤੇ ਹੁਣ ਸਟਾਰ ਖਿਡਾਰੀ ਅਤੇ ਕਪਤਾਨ ਵਿਰਾਟ ਦੀ ਅਗਵਾਈ ‘ਚ ਇੱਕ ਵਾਰ ਫਿਰ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ
ਭਾਰਤ ਨੇ ਵਿਰਾਟ ਦੀ ਹੀ ਅਗਵਾਈ ‘ਚ 22 ਸਾਲ ਦੇ ਫਰਕ ‘ਤੇ ਪਿਛਲੇ ਸ੍ਰੀਲੰਕਾ ਦੌਰੇ ‘ਚ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ ਅਤੇ ਇਸ ਵਾਰ ਕਪਤਾਨ 3-0 ਨਾਲ ਕਲੀਨ ਸਵੀਪ ਕਰਨ ਦੇ ਕਰੀਬ ਹਨ ਦੇਸ਼ ਦੇ ਸਫਲ ਕਪਤਾਨਾਂ ‘ਚ ਸ਼ੁਮਾਰ ਹੋ ਚੁੱਕੇ 28 ਸਾਲਾ ਵਿਰਾਟ ਦੀ ਅਗਵਾਈ ਵਾਲੀ ਨੰਬਰ ਇੱਕ ਟੈਸਟ ਟੀਮ ਦੇ ਖਿਡਾਰੀਆਂ ‘ਚ ਬਿਨਾ ਕਿਸੇ ਪਰੇਸ਼ਾਨੀ ਦੇ ਪੱਲੀਕਲ ‘ਚ ਮੇਜ਼ਬਾਨ ਟੀਮ ਨੂੰ ਹਰਾਉਣ ਦਾ ਮੌਕਾ ਰਹੇਗਾ ਜਦੋਂਕਿ ਸ੍ਰੀਲੰਕਾਈ ਟੀਮ ਇਸ ਮੈਚ ‘ਚ ਹਾਰ ਟਾਲ ਕੇ ਆਪਣਾ ਸਨਮਾਨ ਬਚਾਉਣਾ ਚਾਹੇਗੀ
ਭਾਰਤੀ ਟੀਮ ‘ਚ ਵੇਖਣ ਨੂੰ ਮਿਲਣਗੇ ਕੁਝ ਬਦਲਾਅ
ਭਾਰਤ ਨੇ ਪਹਿਲਾਂ ਗਾਲੇ ਟੈਸਟ ‘ਚ ਸ੍ਰੀਲੰਕਾ ਨੂੰ 304 ਦੌੜਾਂ ਅਤੇ ਦੂਜੇ ਟੈਸਟ ‘ਚ ਪਾਰੀ ਅਤੇ 53 ਦੌੜਾਂ ਨਾਲ ਸ਼ਾਨਦਾਰ ਜਿੱਤ ਆਪਣੇ ਨਾਂਅ ਕੀਤੀ ਸੀ ਭਾਰਤੀ ਟੀਮ ‘ਚ ਇਸ ਵਾਰ ਕੁਝ ਬਦਲਾਅ ਵੇਖਣ ਨੂੰ ਮਿਲਣਗੇ ਕਿਉਂਕਿ ਦੂਜੇ ਟੈਸਟ ਦੇ ਮੈਨ ਆਫ ਦ ਮੈਚ ਰਵਿੰਦਰ ਜਡੇਜਾ ਮੈਚ ‘ਚ ਆਪਣੇ ਰਵੱਈਏ ਕਾਰਨ ਇੱਕ ਮੈਚ ਲਈ ਬਰਖਾਸਤ ਹਨ ਸਟਾਰ ਆਲ ਰਾਊਂਡਰ ਜਡੇਜਾ ਦੀ ਗੈਰ-ਹਾਜ਼ਰੀ ‘ਚ ਕਪਤਾਨ ਵਿਰਾਟ ਨੂੰ ਅਕਸ਼ਰ ਪਟੇਲ ਜਾਂ ਕੁਲਦੀਪ ਯਾਦਵ ‘ਚੋਂ ਕਿਸੇ ਇੱਕ ਨੂੰ ਚੁਣਨਾ ਪੈ ਸਕਦਾ ਹੈ
ਸਪਿੱਨ ਗੇਂਦਬਾਜ਼ੀ ‘ਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਕੁਲਦੀਪ
ਕਲਾਈ ਦੇ ਗੇਂਦਬਾਜ਼ ਕੁਲਦੀਪ ਸਪਿੱਨ ਗੇਂਦਬਾਜ਼ੀ ‘ਚ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਮੀਦ ਹੈ ਕਿ ਵਿਰਾਟ ਉਨ੍ਹਾਂ ਨੂੰ ਅਕਸ਼ਰ ਨਾਲੋਂ ਤਰਜ਼ੀਹ ਦੇ ਸਕਦੇ ਹਨ ਜਿਨ੍ਹਾਂ ਨੇ ਟੈਸਟ ‘ਚ ਅਜੇ ਤੱਕ ਆਗਾਜ਼ ਨਹੀਂ ਕੀਤਾ ਹੈ ਜਡੇਜਾ ਦੀ ਗੈਰ-ਹਾਜ਼ਰੀ ‘ਚ ਸਪਿੱਨ ਵਿਭਾਗ ‘ਚ ਸਭ ਤੋਂ ਜ਼ਿਆਦਾ ਦਾਰੋਮਦਾਰ ਹੁਣ ਰਵੀਚੰਦਰਨ ਅਸ਼ਵਿਨ ‘ਤੇ ਹੈ ਆਫ ਸਪਿਨਰ ਨੇ ਹੁਣ ਤੱਕ ਦੋ ਮੈਚਾਂ ‘ਚ 11 ਵਿਕਟਾਂ ਕੱਢੀਆਂ ਹਨ ਤੇਜ ਗੇਂਦਬਾਜ਼ੀ ਹਮਲੇ ‘ਚ ਭਾਰਤ ਕੋਲ ਉਮੇਸ਼ ਯਾਦਵ, ਮੁਹੰਮਦ ਸ਼ਮੀ, ਮੱਧਮ ਤੇਜ਼ ਗੇਂਦਬਾਜ਼ ਹਾਰਦਿਕ ਪਾਂਡਿਆ ਹਨ ਅਤੇ ਪੱਲੀਕਲ ਮੈਚ ਤੋਂ ਪਹਿਲਾਂ ਭੁਵਨੇਸ਼ਵਰ ਕੁਮਾਰ ਵੀ ਕਾਫੀ ਅਭਿਆਸ ਕਰਦੇ ਦਿਸੇ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਵੀ ਆਖਰੀ ਮੈਚ ਵਿਚ ਦਿਸ ਸਕਦੇ ਹਨ
ਇਸ ਤੋਂ ਇਲਾਵਾ ਪਹਿਲੇ ਮੈਚ ‘ਚ 190 ਦੌੜਾਂ ਬਣਾਉਣ ਵਾਲੇ ਓਪਨਰ ਸ਼ਿਖਰ ਧਵਨ, ਨਾਬਾਦ ਸੈਂਕੜਾ ਬਣਾਉਣ ਵਾਲੇ ਵਿਰਾਟ ਤੋਂ ਇਲਾਵਾ ਹੇਠਲੇ ਕ੍ਰਮ ‘ਚ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਅਤੇ ਪਾਂਡਿਆ ਦੀ ਮੌਜ਼ੂਦਗੀ ਨਾਲ ਭਾਰਤ ਦਾ ਬੱਲੇਬਾਜ਼ੀ ਕ੍ਰਮ ਦੋਵਾਂ ਮੈਚਾਂ ‘ਚ ਸ੍ਰੀਲੰਕਾਈ ਗੇਂਦਬਾਜ਼ਾਂ ਦੀ ਹਵਾ ਕੱਢ ਚੁੱਕਾ ਹੈ ਸਾਹਾ ਨੇ ਵੀ ਮੈਚ ਤੋਂ ਪਹਿਲਾਂ ਕਿਹਾ ਕਿ ਉਨ੍ਹਾਂ ਦਾ ਧਿਆਨ 3-0 ਦੀ ਕਲੀਨ ਸਵੀਪ ‘ਤੇ ਨਹੀਂ ਸਗੋਂ ਇੱਕ ਸਮੇਂ ‘ਚ ਇੱਕ ਮੈਚ ਜਿੱਤਣ ‘ਤੇ ਹੈ ਅਤੇ ਉਹ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫਿਲਡਿੰਗ ‘ਚ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਪੱਲੀਕਲ ‘ਚ ਵੀ ਇਸ ਦੀ ਬਦੌਲਤ ਜਿੱਤਣ ਉੱਤਰਨਗੇ
ਭਾਰਤ ਦਾ 622 ਦਾ ਐਵਰੈਸਟ, ਸ੍ਰੀਲੰਕਾ ਨੂੰ ਦੋ ਝਟਕੇ
ਅਸ਼ਵਿਨ, ਜਡੇਜਾ ਤੇ ਰਿਧੀਮਾਨ ਸਾਹਾ ਦੇ ਅਰਧ ਸੈਂਕੜਿਆਂ ਨਾਲ ਬਣਿਆ ਵੱਡਾ ਸਕੋਰ
ਕੋਲੰਬੋ: ਚੇਤੇਸ਼ਵਰ ਪੁਜਾਰਾ (133) ਅਤੇ ਅਜਿੰਕਿਆ ਰਹਾਣੇ (132) ਦੇ ਜ਼ੋਰਦਾਰ ਸੈਂਕੜਿਆਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ (54), ਰਿਧੀਮਾਨ ਸਾਹਾ (67) ਅਤੇ ਰਵਿੰਦਰ ਜਡੇਜਾ (ਨਾਬਾਦ 70) ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 9 ਵਿਕਟਾਂ ‘ਤੇ 622 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ
ਸ੍ਰੀਲੰਕਾ ਨੇ ਇਸ ਦੇ ਜਵਾਬ ‘ਚ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 50 ਦੌੜਾਂ ਬਣਾ ਲਈਆਂ ਸ੍ਰੀਲੰਕਾ ਅਜੇ ਭਾਰਤ ਦੇ ਸਕੋਰ ਤੋਂ 572 ਦੌੜਾਂ ਪਿੱਛੇ ਹੈ ਸ੍ਰੀਲੰਕਾ ਦੀ ਪਾਰੀ ‘ਚ ਡਿੱਗੇ ਦੋਵੇਂ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਝਟਕੇ ਅਸ਼ਵਿਨ ਨੇ ਸ੍ਰੀਲੰਕਾਈ ਪਾਰੀ ਦਾ ਦੂਜਾ ਓਵਰ ਸੁੱਟਿਆ ਅਤੇ ਮੁਹੰਮਦ ਸ਼ਮੀ ਨਾਲ ਗੇਂਦਬਾਜੀ ਦੀ ਸ਼ੁਰੂਆਤ ਕੀਤੀ ਅਸ਼ਵਿਨ ਨੇ ਉਪੁਲ ਤਰੰਗਾ (00) ਨੂੰ ਦੂਜੇ ਹੀ ਓਵਰ ‘ਚ ਲੋਕੇਸ਼ ਰਾਹੁਲ ਦੇ ਹੱਥੋਂ ਕੈਚ ਕਰਵਾਇਆ ਅਤੇ ਫਿਰ ਦੂਜੇ ਓਪਨਰ ਦਿਮੁਥ ਕਰੁਣਾਰਤਨੇ (25) ਨੂੰ ਅਜਿੰਕਿਆ ਰਹਾਣੇ ਦੇ ਹੱਥੋਂ ਕੈਚ ਕਰਵਾ ਦਿੱਤਾ
ਅਸ਼ਵਿਨ ਨੇ 38 ਦੌੜਾਂ ‘ਤੇ ਦੋ ਵਿਕਟਾਂ ਲਈਆਂ ਸਟੰਪਸ ਦੇ ਸਮੇਂ ਕੁਸ਼ਲ ਮੈਂਡਿਸ 16 ਅਤੇ ਕਪਤਾਨ ਦਿਨੇਸ਼ ਚਾਂਡੀਮਲ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਭਾਰਤ ਨੇ ਇਸ ਤਰ੍ਹਾ ਲਗਾਤਾਰ ਦੂਜੇ ਟੈਸਟ ‘ਚ 600 ਦਾ ਸਕੋਰ ਬਣਾਇਆ ਭਾਰਤ ਨੇ ਗਾਲੇ ਟੇਸਟ ਦੀ ਪਹਿਲੀ ਪਾਰੀ ‘ਚ 600 ਦੌੜਾਂ ਬਣਾਂਈਆਂ ਸਨ ਅਤੇ ਇੱਥੇ ਉਸ ਨੇ 622 ਦੇ ਅੰਕੜੇ ‘ਤੇ ਆਪਣੀ ਪਾਰੀ ਐਲਾਨ ਕਰ ਦਿੱਤੀ ਭਾਰਤ ਦਾ ਸ੍ਰੀਲੰਕਾ ਦੀ ਜ਼ਮੀਨ ‘ਤੇ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ ਭਾਰਤ ਨੇ ਜੁਲਾਈ 2010 ‘ਚ ਕੋਲੰਬੋ ‘ਚ ਹੀ ਸ੍ਰੀਲੰਕਾ ਖਿਲਾਫ 707 ਦੌੜਾਂ ਦਾ ਸਕੋਰ ਬਣਾਇਆ ਸੀ
ਟੀਮ ਇੰਡੀਆ ਦਾ ਸ੍ਰੀਲੰਕਾ ਦੀ ਜ਼ਮੀਨ ਤੇ ਇਹ ਦੂਜਾ ਸਭ ਤੋਂ ਵੱਡਾ ਸਕੋਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਲਗਭਗ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਦੀ ਵਹਿੰਦੀ ਗੰਗਾ ‘ਚ ਹੱਥ ਧੋਂਦਿਆਂ ਦੌੜਾਂ ਬਣਾਈਆਂ ਟੀਮ ਦੇ ਚੋਟੀ 10 ਬੱਲੇਬਾਜ਼ਾਂ ਦੇ ਸਕੋਰ ਨੂੰ ਵੇਖਿਆ ਜਾਵੇ ਤਾਂ ਉਸ ‘ਚ ਸਭ ਤੋਂ ਘੱਟ ਸਕੋਰ ਕਪਤਾਨ ਵਿਰਾਟ ਕੋਹਲੀ ਦਾ 13 ਦੌੜਾਂ ਰਿਹਾ ਕੱਲ੍ਹ ਦੇ ਨਾਬਾਦ ਬੱਲੇਬਾਜ਼ ਪੁਜਾਰਾ 133 ਅਤੇ ਰਹਾਣੇ 132 ਦੌੜਾਂ ਬਣਾ ਕੇ ਆਊਟ ਹੋਏ ਅਸ਼ਵਿਨ ਨੇ 54, ਸਾਹਾ ਨੇ 67, ਹਾਰਦਿਕ ਪਾਂਡਿਆ ਨੇ 20, ਜਡੇਜਾ ਨੇ ਨਾਬਾਦ 70 ਅਤੇ ਮੁਹੰਮਦ ਸ਼ਮੀ ਨੇ 19 ਦੌੜਾਂ ਬਣਾਈਆਂ ਉਮੇਸ਼ ਯਾਦਵ ਅੱਠ ਦੌੜਾਂ ‘ਤੇ ਨਾਬਾਦ ਰਹੇ
ਸ੍ਰੀਲੰਕਾ ਲਈ ਸਭ ਤੋਂ ਸਫਲ ਗੇਂਦਬਾਜ਼ ਖੱਬੇ ਹੱਥ ਦੇ ਸਪਿੱਨਰ ਰੰਗਨਾ ਹੈਰਾਥ ਰਹੇ ਜਿਨ੍ਹਾਂ ਨੇ 42 ਓਵਰਾਂ ਦੀ ਗੇਂਦਬਾਜੀ ‘ਚ 154 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਮਲਿੰਡਾ ਪੁਸ਼ਪਕੁਮਾਰਾ ਨੇ 38.2 ਓਵਰਾਂ ‘ਚ 156 ਦੌੜਾਂ ‘ਤੇ ਦੋ ਵਿਕਟਾਂ ਲਈਆਂ ਭਾਰਤ ਨੇ ਸਵੇਰੇ ਕੱਲ੍ਹ ਦੇ ਤਿੰਨ ਵਿਕਟਾਂ ‘ਤੇ 344 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ
ਪੁਜਾਰਾ ਨੇ 128 ਅਤੇ ਰਹਾਣੇ ਨੇ 103 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ ਭਾਰਤ ਨੇ ਲੰਚ ਤੱਕ ਆਪਣਾ ਸਕੋਰ ਪੰਜ ਵਿਕਟਾਂ ‘ਤੇ 442 ਦੌੜਾਂ ਅਤੇ ਚਾਹ ਸਮੇਂ ਤੱਕ ਸੱਤ ਵਿਕਟਾਂ ‘ਤੇ 553 ਦੌੜਾਂ ਤੱਕ ਪਹੁੰਚਾਇਆ ਇਸ ਤੋਂ ਬਾਅਦ ਭਾਰਤ ਨੇ 622 ਦੌੜਾਂ ‘ਤੇ ਆਪਣੀ ਪਾਰੀ ਐਲਾਨ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2nd Test:ਚੇਤੇਸ਼ਵਰ ਪੁਜਾਰਾ ਤੇ ਅਜਿੰਕਿਆ ਰਹਾਣੇ ਨੇ ਲਾਏ ਸੈਂਕੜੇ
ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ  344 ਦੌੜਾਂ ਦਾ ਮਜ਼ਬੂਤ ਸਕੋਰ
ਕੋਲੰਬੋ: ਚੇਤੇਸ਼ਵਰ ਪੁਜਾਰਾ (ਨਾਬਾਦ 128) ਤੇ ਅਜਿੰਕਿਆ ਰਹਾਣੇ (ਨਾਬਾਦ 103) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਵਿਚਕਾਰ ਚੌਥੇ ਵਿਕਟ ਲਈ 211 ਦੌੜਾਂ ਦੀ ਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ 344 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਿੰਘਲੀਜ਼ ਸਪੋਰਟਸ ਕਲੱਬ ਮੈਦਾਨ ‘ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਦਿਨ ਦੀ ਸਮਾਪਤੀ ‘ਤੇ ਵਿਰਾਟ ਦਾ ਇਹ ਫੈਸਲਾ ਸਹੀ ਸਾਬਿਤ ਹੋਇਆ ਪੁਜਾਰਾ ਨੇ ਆਪਣੇ ਲਈ ਇਸ ਦਿਨ ਨੂੰ ਖਾਸ ਬਣਾ ਲਿਆ ਉਨ੍ਹਾਂ ਦਾ ਇਹ 50ਵਾਂ ਟੈਸਟ
ਪੁਜ਼ਾਰਾ ਨੇ 13ਵਾਂ, ਰਹਾਨੇ ਨੇ 9ਵਾਂ ਸੈਂਕੜਾ ਲਾਇਆ
ਮੈਚ ਸੀ ਜਿਸਦਾ ਜਸ਼ਨ ਉਨ੍ਹਾਂ ਨੇ ਨਾਬਾਦ ਸੈਂਕੜਾ ਜੜ ਕੇ ਮਨਾਇਆ ਪੁਜਾਰਾ ਦੇ ਕਰੀਅਰ ਦਾ ਇਹ 13ਵਾਂ ਸੈਂਕੜਾ ਸੀ ਪੁਜਾਰਾ ਨੇ ਪਿਛਲੇ ਗਾਲੇ ਟੈਸਟ ‘ਚ ਸੈਂਕੜਾ ਜੜਿਆ ਸੀ
ਰਹਾਣੇ ਨੇ ਆਪਣੇ 39ਵੇਂ ਟੈਸਟ ‘ਚ 9ਵਾਂ ਸੈਂਕੜਾ ਬਣਾਇਆ ਰਹਾਣੇ ਨੂੰ ਲੰਬੇ ਸਮੇਂ ਤੋਂ ਇੱਕ ਅਰਧ ਸੈਂਕੜੇ ਦਾ ਇੰਤਜਾਰ ਸੀ ਕਿਉਂਕਿ ਉਨ੍ਹਾਂ ਦਾ ਪਿਛਲਾ ਸੈਂਕੜਾ 8 ਅਕਤੂਬਰ 2016 ਨੂੰ ਇੰਦੌਰ ‘ਚ ਨਿਊਜ਼ੀਲੈਂਡ ਖਿਲਾਫ਼ ਬਣਿਆ ਸੀ ਪੁਜਾਰਾ ਤੇ ਰਹਾਣੇ ਨੇ ਚੌਥੇ ਵਿਕਟ ਲਈ 51.1 ਓਵਰਾਂ ‘ਚ 211 ਦੌੜਾਂ ਦੀ ਨਾਜ਼ੁਕ ਸਥਿਤੀ ‘ਚੋਂ ਕੱਢ ਲਿਆ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲੰਚ ਤੱਕ 28 ਓਵਰ ਦੇ ਖੇਡ ‘ਚ ਇੱਕ ਵਿਕਟ ‘ਤੇ 101 ਦੌੜਾਂ ਬਣਾ ਲਈਆਂ ਸਨ
ਓਪਨਿੰਗ ‘ਚ ਪਹਿਲਾਂ ਤੋਂ ਉਮੀਦ ਮੁਤਾਬਕ ਅਭਿਨਵ ਮੁਕੰਦ ਨੂੰ ਬਾਹਰ ਰੱਖਿਆ ਗਿਆ ਤੇ ਓਪÎਨਿੰਗ ‘ਚ ਸਿਖਰ ਧਵਨ ਤੇ ਲੋਕੇਸ਼ ਰਾਹੁਲ ਨੂੰ ਉਤਾਰਿਆ ਗਿਆ ਪਿਛਲੀ ਪਾਰੀ ‘ਚ ਦੋਹਰੇ ਸੈਂਕੜੇ ਤੋਂ ਕੇਵਲ 10 ਦੌੜਾਂ ਦੂਰ ਰਹੇ ਧਵਨ ਇਸ ਵਾਰ ਕੇਵਲ 35 ਦੌੜਾਂ ਹੀ ਬਣਾ ਸਕੇ ਜਦੋਂ ਕਿ ਦੂਜੇ ਪਾਸੇ ‘ਤੇ ਬਿਮਾਰੀ ਤੋਂ ਠੀਕ ਹੋ ਕੇ ਵਾਪਸ ਆਏ ਰਾਹੁਲ ਲੰਚ ਤੱਕ 73 ਗੇਂਦਾਂ ‘ਚ 7 ਚੌਕੇ ਤੇ ਇੱਕ ਛੱਕਾ ਲਾ ਕੇ 52 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ
ਵਿਰਾਟ ਸਸਤੇ ‘ਚ ਸਿਮਟਿਆ, ਰਾਹੁਲ ਨੇ ਅਰਥ ਸੈਂਕੜਾ ਜੜਿਆ
ਧਵਨ ਤੇ ਰਾਹੁਲ ਨੇ ਪਹਿਲੀ ਵਿਕਟ ਲਈ 56 ਦੌੜਾਂ ਦੀ ਸਾਂਝੇਦਾਰੀ ਕੀਤੀ ਲੰਚ ਤੱਕ ਪੁਜਾਰਾ ਨੇ 14 ਦੌੜਾਂ ਬਣਾਈਆਂ ਸੀ ਧਵਨ ਨੇ 37 ਗੇਂਦਾਂ ‘ਚ ਪੰਜ ਚੌਕੇ ਤੇ ਇੱਕ ਛੱਕਾ ਲਾ ਕੇ 35 ਦੌੜਾਂ ਦੀ ਪਾਰੀ ਖੇਡੀ ਪਰ 10ਵੇਂ ਓਵਰ ‘ਚ ਦਿਲਰੁਵਾਨ ਪਰੇਰਾ ਨੇ ਉਨ੍ਹਾਂ ਨੂੰ ਲੱਤ ਅੜਿੱਕਾ ਆਊਟ ਕਰਕੇ ਭਾਰਤ ਦਾ ਪਹਿਲਾ ਅਹਿਮ ਵਿਕਟ ਕੱਢ ਦਿੱਤਾ ਹਾਲਾਂਕਿ ਇਸਦੇ ਬਾਦ ਅਗਲੇ 18ਓਵਰ ਤੱਕ ਰਾਹੁਲ ਤੇ ਪੁਜਾਰਾ ਨੇ ਟਿਕ ਕੇ ਬੱਲੇਬਾਜ਼ੀ ਕੀਤੀ ਅਤੇ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ ਤੇ ਲੰਚ ਤੱਕ ਦੂਜੇ ਵਿਕਟ ਲਈ ਨਾਬਾਦ 45 ਦੌੜਾਂ ਜੋੜੀਆਂ
ਲੰਚ ਦੇ ਬਾਦ ਭਾਰਤੀ ਪਾਰੀ ਕੁਝ ਦੇਰ ਲਈ ਲੜਖੜਾਈ ਪਰ ਫਿਰ ਪੁਜਾਰਾ ਤੇ ਰਹਾਣੇ ਨੇ ਟੀਮ ਨੂੰ ਸੰਭਾਲ ਲਿਆ ਚਾਹ ਟਾਈਮ ਤੱਕ ਭਾਰਤ ਦਾ ਸਕੋਰ 58 ਓਵਰ ਦੇ ਖੇਡ ‘ਚ ਤਿੰਨ ਵਿਕਟਾਂ ‘ਤੇ 238 ਦੌੜਾਂ ਸੀ ਪੁਜਾਰਾ 89 ਦੌੜਾਂ ਤੇ ਅਜਿੰਕਿਆ ਰਹਾਣੇ 41 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ ਲੰਚ ਦੇ ਬਾਦ ਭਾਰਤ ਨੇ 24 ਦੌੜਾਂ ਦੇ ਫਰਕ ‘ਚ ਰਾਹੁਲ ਤੇ ਵਿਰਾਟ ਦੀਆਂ ਵਿਕਟਾਂ ਗੁਆਈਆਂ ਰਾਹੁਲ 82 ਗੇਂਦਾਂ ‘ਚ ਸੱਤ ਚੌਕਿਆਂ ਦੀ ਮੱਦਦ ਨਾਲ 57 ਦੌੜਾਂ ਬਣਾ ਕੇ ਰਨਆਉੂਟ ਹੋ ਗਏ
ਦੂਜਾ ਸੈਸ਼ਨ ਦੌੜਾਂ ਦੇ ਲਿਹਾਜ ਨਾਲ ਕਾਫ਼ੀ ਤੇਜ਼
ਰਾਹੁਲ ਦਾ ਵਿਕਟ ਲੰਚ ਦੇ ਤੁਰੰਤ ਬਾਦ ਹੀ 109 ਦੇ ਸਕੋਰ ‘ਤੇ ਡਿੱਗ ਗਿਆ ਭਾਰਤ ਨੂੰ ਤੀਜਾ ਝਟਕਾ 133 ਦੇ ਸਕੋਰ ‘ਤੇ ਲੱਗਿਆ ਜਦੋਂ ਵਿਰਾਟ ਆਉੂਟ ਹੋ ਗਏ ਸ੍ਰੀਲੰਕਾ ਵੱਲੋਂ ਖੱਬ ਹੱਥ ਦੇ ਸਪਿੱਨਰ ਰੰਗਨਾ ਹੇਰਾਤ ਨੇ ਫਿਟਨਸ ਦੀ ਚਿੰਤਾ ਨੂੰ ਦੂਰ ਕਰਦੇ ਹੋਏ ਕਪਤਾਨ ਵਿਰਾਟ ਨੂੰ ਸਸਤੇ ‘ਚ ਆਊਟ ਕਰ ਦਿੱਤਾ ਵਿਰਾਟ 29 ਗੇਂਦਾਂ ‘ਚ 2 ਚੌਕੇ ਲਾ ਕੇ ਬੱਲੇਬਾਜ਼ ਦੇ ਰੂਪ ‘ਚ ਲੰਚ ਦੇ ਕਰੀਬ 10 ਓਵਰ ਬਾਦ 133 ਦੇ ਸਕੋਰ ‘ਤੇ ਆਊਟ ਹੋ ਗਏ ਪਰ ਇਸਦੇ ਬਾਅਦ ਪੁਜਾਰਾ ਤੇ ਰਹਾਣੇ ਨੇ ਪਾਰੀ ਸੰਭਾਲਦੇ ਹੋਏ ਚਾਹ ਤੱਕ ਭਾਰਤ ਨੂੰ ਹੋਰ ਨੁਕਸਾਨ ਨਹੀਂ ਹੋਣ ਦਿੱਤਾ ਪੁਜਾਰਾ ਨੇ ਲਗਾਤਾਰ ਦੂਜੇ ਟੈਸਟ ‘ਚ ਸੈਂਕੜਾ ਬਣਾਇਆ
ਉਨ੍ਹਾਂ ਨੇ ਆਪਣੀਆਂ 50 ਦੌੜਾਂ 112 ਗੇਂਦਾਂ ‘ਚ ਪੂਰੀਆਂ ਕੀਤੀਆਂ ਤੇ ਫਿਰ ਅਗਲੀਆਂ 50 ਦੌੜਾਂ ਲਈ ਕੇਵਲ 52 ਗੇਂਦਾਂ ਖੇਡੀਆਂ ਰਹਾਣੇ ਨੇ ਤੇਜ਼ ਤਰਾਰ ਖੇਡਦੇ ਹੋਏ 50 ਦੌੜਾਂ 83 ਗੇਂਦਾਂ ‘ਚ ਤੇ 100 ਦੌੜਾਂ 151 ਗੇਂਦਾਂ ‘ਚ ਪੂਰੀਆਂ ਕੀਤੀਆਂ ਸ੍ਰੀਲੰਕਾ ਨੇ 81ਵਾਂ ਓਵਰ ਸ਼ੁਰੂ ਹੁੰਦੇ ਦੂਜੀ ਨਵੀਂ ਗੇਂਦ ਲਈ ਪਰ ਇਸਦਾ ਦੋਵੇਂ ਬੱਲੇਬਾਜਾਂ ‘ਤੇ ਕੋਈ ਅਸਰ ਨਹੀਂ ਹੋਇਆ ਤੇ ਉਨ੍ਹਾਂ ਨੇ ਬਾਕੀ ਖੇਡ ਵੀ ਸੁਰੱਖਿਅਤ ਕੱਢ ਲਿਆ  ਭਾਰਤ ਨੇ ਪਹਿਲੇ ਸ਼ੈਸਨ ‘ਚ 101 ਦੌੜਾਂ, ਦੂਜੇ ਸ਼ੈਸਨ ‘ਚ 106 ਦੌੜਾਂ ਬਟੋਰੀਆਂ
ਦੂਜਾ ਸ਼ੈਸਨ ਦੌੜਾਂ ਦੇ ਲਿਹਾਜ ‘ਚ ਕਾਫ਼ੀ ਤੇਜ਼ ਰਿਹਾ ਜਿਸ ‘ਚ ਦਿਨ ਦੀ ਸਮਾਪਤੀ ਤੱਕ ਭਾਰਤ ਦਾ ਸਕੋਰ 344 ਤੱਕ ਪਹੁੰਚ ਗਿਆ  ਪਹਿਲੇ ਦਿਨ ਸ੍ਰੀਲੰਕਾ ਦੇ ਦੋ ਗੇਂਦਬਾਜ਼ ਹੀ ਵਿਕਟ ਕੱਢ ਸਕੇ ਹੇਰਾਤ ਨੇ 24 ਓਵਰਾਂ ‘ਚ 83 ਦੌੜਾਂ ਦੇ ਕੇ 1 ਵਿਕਟ ਤੇ ਪਰੇਰਾ ਨੇ 18 ਓਵਰਾਂ ‘ਚ 68 ਦੌੜਾਂ ਦੇ ਕੇ ਇੱਕ ਵਿਕਟ ਹਾਸਲ ਕੀਤੀ
ਇੱਕੋ ਦਿਨ ‘ਚ ਤਿੰਨ ਖੁਸ਼ਖਬਰੀਆਂ
ਟੀਮ ਇੰਡੀਆ ਦੇ ਸ੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਲਈ ਤਿੰਨ ਅਸਗਤ ਦਾ ਦਿਨ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਯਾਦਗਾਰ ਦਿਨ ਬਣ ਗਿਆ ਹੈ ਇਸ ਇੱਕ ਹੀ ਦਿਨ ‘ਚ ਪੁਜਾਰਾ ਨੇ ਤਿੰਨ-ਤਿੰਨ ਖੁਸ਼ਖਬਰੀਆਂ ਹਾਸਲ ਕੀਤੀਆਂ ਪੁਜਾਰਾ ਵੀਰਵਾਰ ਨੂੰ ਸ੍ਰੀਲੰਕਾ ਖਿਲਾਫ ਦੂਜੇ ਟੈਸਟ ਦੇ ਪਹਿਲੇ ਦਿਨ ਜਦੋਂ ਬੱਲੇਬਾਜ਼ੀ ਕਰਨ ਉੱਤਰੇ ਤਾਂ ਇਹ ਉਨ੍ਹਾਂ ਦਾ 50ਵਾਂ ਟੇਸਟ ਸੀ ਪੁਜਾਰਾ ਨੇ ਆਪਣੇ 50ਵੇਂ ਟੈਸਟ ਦਾ ਜਸ਼ਨ ਆਪਣਾ 13ਵਾਂ ਸੈਂਕੜਾ ਬਣਾ ਕੇ ਮਨਾਇਆ ਉਨ੍ਹਾਂ ਦੀ ਇਸ ਦੂਜੀ ਖੁਸ਼ੀ ‘ਚ ਤੀਜੀ ਖੁਸ਼ੀ ਉਸ ਸਮੇਂ ਜੁੜ ਗਈ ਜਦੋਂ ਦਿੱਲੀ ‘ਚ ਅਰਜੁਨ ਐਵਾਰਡ ਕਮੇਟੀ ਨੇ ਉਨ੍ਹਾਂ ਦਾ ਨਾਂਅ ਸਨਮਾਨਿਤ ਅਰਜੁਨ ਪੁਰਸਕਾਰ ਲਈ ਨਾਮਿਤ ਕਰ ਦਿੱਤਾ
ਇੱਕ ਖਿਡਾਰੀ ਲਈ ਇਸ ਤੋਂ ਵਧ ਕੇ ਕੀ ਹੋ ਸਕਦਾ ਹੈ ਕਿ ਉਸ ਨੂੰ ਇੱਕ ਹੀ ਦਿਨ ‘ਚ ਤਿੰਨ ਖੁਸ਼ੀਆਂ ਹਾਸਲ ਹੋ ਜਾਣ ਪੁਜਾਰਾ ਨੇ ਆਪਣੇ 50ਵੇਂ ਟੈਸਟ ਦੀ 84ਵੀਂ ਪਾਰੀ ‘ਚ 4000 ਦੌੜਾਂ ਬਣਾਉਣ ਦੀ ਉਪਲੱਬਧੀ ਹਾਸਲ ਕਰ ਲਈ ਪੁਜਾਰਾ ਨੇ ਇਸ ਮੈਚ ਤੋਂ ਪਹਿਲਾਂ ਤੱਕ 49 ਟੈਸਟਾਂ ‘ਚ 52.18 ਦੇ ਔਸਤ ਅਤੇ 12 ਸੈਂਕੜਿਆਂ ਅਤੇ 15 ਅਰਧ ਸੈਂਕੜਿਆਂ ਸਮੇਤ 3966 ਦੌੜਾਂ ਬਣਾਈਆਂ ਸਨ ਪੁਜਾਰਾ ਨੇ ਗਾਲੇ ‘ਚ ਪਹਿਲੇ ਟੈਸਟ ‘ਚ 153 ਦੌੜਾਂ ਬਣਾਈਆਂ ਸਨ
ਜੋ ਉਨ੍ਹਾਂ ਦੇ ਕਰੀਅਰ ਦਾ 12ਵਾਂ ਸੈਂਕੜਾ ਸੀ ਅਤੇ ਹੁਣ ਉਨ੍ਹਾਂ ਨੇ ਲਗਾਤਾਰ ਦੂਜਾ ਸੈਂਕੜਾ ਜੜ ਦਿੱਤਾ ਅਤੇ 4000 ਦੌੜਾਂ ਪਾਰ ਕਰ ਲਈਆਂ 29 ਸਾਲਾ ਪੁਜਾਰਾ ਇਸ ਕੀਰਤੀਮਾਨ ਤੱਕ ਪਹੁੰਚਣ ਵਾਲੇ 15ਵੇਂ ਭਾਰਤੀ ਖਿਡਾਰੀ ਬਣ ਗਏ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੈਸ ਕਾਨਫਰੰਸ ਦੌਰਾਨ ਵਿਰਾਟ ਨੇ ਕੀਤਾ ਖੁਲਾਸਾ
ਕੋਲੰਬੋ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ੍ਰੀਲੰਕਾ ਖਿਲਾਫ਼ ਦੂਜੇ ਕ੍ਰਿਕਟ ਟੈਸਟ ਦੀ ਪੂਰਵਲੀ ਸ਼ਾਮ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਓਪਨਰ ਲੋਕੇਸ਼ ਰਾਹੁਲ ਇਸ ਮੈਚ ਲਈ ਆਖਰੀ ਇਲੈਵਨ ‘ਚ ਉਤਰਨਗੇ ਤੇ ਇੱਕ ਓਪਨਰ ਨੂੰ ਬਾਹਰ ਜਾਣਾ ਹੋਵੇਗਾ
ਵਿਰਾਟ ਨੇ ਪ੍ਰੈੱਸ ਕਾਨਫਰੰਸ ‘ਚ ਟੀਮ ਤਾਲਮੇਲ ਨੂੰ ਲੈ ਕੇ ਪੁੱਛੇ ਜਾਣ ‘ਤੇ ਖਾਸ ਤੌਰ ‘ਤੇ ਰਾਹੁਲ ਦੇ ਖੇਡਣ ਦੀ ਸੰਭਾਵਨਾ ‘ਤੇ ਕਿਹਾ ਕਿ ਦੇਖੋ ਰਾਹੁਲ ਇੱਕ ਸਥਾਪਿਤ ਓਪਨਰ ਹੈ ਜਿਹਨਾਂ ਨੇ ਪਿਛਲੇ ਦੋ ਸਾਲਾਂ ‘ਚ ਭਾਰਤੀ ਟੀਮ ਲਈ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਆਖ਼ਰੀ ਇਲੈਵਨ ਲਈ ਜਿੱਥੇ ਉਨ੍ਹਾਂ ਦਾ ਮੰਨਣਾ ਹੈ ਕਿ ਰਾਹੁਲ ਇਲੈਵਨ ‘ਚ ਆ ਰਹੇ ਹਨ
ਕਪਤਾਨ ਨੇ ਕਿਹਾ ਕਿ ਰਾਹੁਲ ਲਈ ਦੋਵੇਂ ਓਪਨਰ ਸ਼ਿਖਰ ਧਵਨ ਤੇ ਅਭਿਨਵ ਮੁਕੰਦ ‘ਚੋਂ Îਇੱਕ ਨੂੰ ਜਗ੍ਹਾ ਬਣਾਉਣੀ ਹੋਵੇਗੀ ਰਾਹੁਲ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਪਿਛਲੇ ਦੋ ਸਾਲਾਂ ‘ਚ ਕੀਤਾ ਹੈ  ਉਸ ਨਾਲ ਉਹ ਵਾਪਸੀ ਕਰਨਗੇ ਤੇ ਨਵੀਂ ਸ਼ੁਰੂਆਤ ਕਰਨ ਦਾ ਹੱਕਦਾਰ ਹੈ ਜ਼ਿਕਰਯੋਗ ਹੈ ਕਿ ਸ਼ਿਖਰ ਨੇ ਗਾਲੇ ‘ਚ ਪਹਿਲੇ ਟੈਸਟ ‘ਚ 190 ਦੌੜਾਂ ਬਣਾਈਆਂ ਸਨ ਜਦੋਂ ਕਿ ਦੂਸਰੇ ਓਪਨਰ ਮੁਕੰਦ ਨੇ ਦੂਜੀ ਪਾਰੀ ‘ਚ 81 ਦੌੜਾਂ ਬਣਾਈਆਂ ਸੀ
ਕਪਤਾਨ ਦੇ ਇਸ ਬਿਆਨ  ਬਾਅਦ ਪੂਰੀ ਸੰਭਾਵਨਾ ਹੈ ਕਿ ਮੁਕੰਦ ਦੂਜੇ ਟੈਸਟ  ‘ਚ ਬਾਹਰ ਬੈਠਣਗੇ ਵਿਰਾਟ ਨੇ ਨਾਲ ਹੀ ਕਿਹਾ ਕਿ  ਕਿਸੇ ਵੀ ਮੈਚ ‘ਚ ਪਹਿਲਾਂ ਅਸੀਂ 12 ਖਿਡਾਰੀ ਤੈਅ ਕਰ ਲੈਂਦੇ ਹਾਂ ਤੇ ਵਿਕਟ ਦੇਖਣ ਤੋਂ ਬਾਅਦ ਹੀ ਇਲੈਵਨ ਤੈਅ ਕੀਤੀ ਜਾਂਦੀ ਹੈ ਮੈਚ ਦੀ ਸਵੇਰੇ ਵਿਕਟ ਦੇਖਣ ਤੋਂ ਹੀ ਬਾਅਦ ਹੀ ਇਲੈਵਨ ਦਾ ਆਖਰੀ ਫੈਸਲਾ ਕਰਨਗੇ ਪਰ ਐਨਾ ਤੈਅ ਹੈ ਕਿ ਰਾਹੁਲ ਇਸ ਮੈਚ ‘ਚ ਖੇਡਣਗੇ ਰਾਹੁਲ ਗਾਲੇ ਟੈਸਟ ‘ਚ ਬੁਖਾਰ ਹੋਣ ਕਾਰਨ ਮੈਚ ਨਹੀਂ ਖੇਡ ਪਾਏ ਸੀ ਪਰ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਉਹਨਾਂ ਨੇ ਟੀਮ ਨਾਲ ਅਭਿਆਸ ਕੀਤਾ ਹੈ ਤੇ ਉਹ ਪੂਰੀ ਤਰ੍ਹਾਂ ਫਿੱਟ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।